ਤਾਜਾ ਖ਼ਬਰਾਂ


ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
. . .  1 day ago
ਨਵੀਂ ਦਿੱਲੀ, 12 ਅਗਸਤ - ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਪੀ.ਸੀ.ਆਈ .ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, ਟੀਮ ਵਰਕ ...
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਵਿੱਚ ਯੁਵਾ ਸੰਵਾਦ “ਇੰਡੀਆ-2047” ਨੂੰ ਕੀਤਾ ਸੰਬੋਧਨ
. . .  1 day ago
ਨਿਊਯਾਰਕ ’ਚ ਸਮਾਗਮ ਦੌਰਾਨ ਸਲਮਾਨ ਰਸ਼ਦੀ ਦੀ ਗਰਦਨ ਵਿਚ ਮਾਰਿਆ ਚਾਕੂ, ਹਸਪਤਾਲ ਕੀਤਾ ਦਾਖ਼ਲ
. . .  1 day ago
ਸੈਕਰਾਮੈਂਟੋ ,12 ਅਗਸਤ (ਹੁਸਨ ਲੜੋਆ ਬੰਗਾ)-ਅੱਜ ਸਵੇਰੇ ਪੱਛਮੀ ਨਿਊਯਾਰਕ ਚ ਇੱਕ ਸਮਾਗਮ ਦੌਰਾਨ ਪ੍ਰਸਿਧ ਲੇਖਕ ਸਲਮਾਨ ਰਸ਼ਦੀ 'ਤੇ ਸਟੇਜ 'ਤੇ ਹੀ ਹਮਲਾ ਕੀਤਾ ਗਿਆ । ਪੁਲਿਸ ਮੁਤਾਬਕ ਰਸ਼ਦੀ ਦੀ ਗਰਦਨ 'ਤੇ ...
ਵਿਵਾਦਿਤ ਨਗਨ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਖੇਤਰ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ , ਆਵਾਜਾਈ ਪ੍ਰਭਾਵਿਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 12 ਅਗਸਤ-ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਅਤੇ ਪਾਰਟੀ ਅੰਦਰ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ...
ਅੰਮ੍ਰਿਤਸਰ: ਕੰਪਲੈਕਸ 'ਚੋਂ ਮਾਸੂਮ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ, ਔਰਤ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)- ਬੀਤੇ ਦਿਨੀਂ ਇੱਥੇ ਇਕ ਮਾਸੂਮ ਲੜਕੀ ਦਾ ਕਤਲ ਕਰਕੇ ਲਾਸ਼ ਸੁੱਟ ਦੇਣ ਵਾਲੀ ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਪੁਲਿਸ ਉਸ ਨੂੰ ਰਾਜਪੁਰਾ ਤੋਂ ਲੈ ਕੇ ਇੱਥੇ ਪਹੁੰਚ ਰਹੀ ਹੈ, ਜਿਸ ਉਪਰੰਤ ਇਸ ਕਤਲ ਦੇ ਕਾਰਨਾਂ ਬਾਰੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਭਲਕੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 12 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਦਿੱਲੀ 'ਚ ਆਪਣੀ ਸਰਕਾਰੀ ਰਿਹਾਇਸ਼ 'ਤੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਸੰਬੋਧਨ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੰਨਾ ਕਿਸਾਨਾਂ ਨੂੰ ਸੌਗਾਤ, ਬਕਾਇਆ 100 ਕਰੋੜ ਰੁਪਏ ਹੋਰ ਕੀਤੇ ਜਾਰੀ
. . .  1 day ago
ਚੰਡੀਗੜ੍ਹ, 12 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਨੂੰ ਇਕ ਹੋਰ ਸੌਗਾਤ ਦਿੰਦੇ ਹੋਏ ਬਕਾਇਆ ਦੇ ਸਰਕਾਰੀ ਮਿੱਲਾਂ ਵੱਲ ਖੜ੍ਹੇ ਬਕਾਏ 'ਚੋਂ 100 ਕਰੋੜ ਰੁਪਏ ਹੋਰ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਕਿਸਾਨਾਂ ਨਾਲ ਮੀਟਿੰਗ...
ਕਸ਼ਮੀਰ 'ਚ ਪੁਲਿਸ ਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਹੋਇਆ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ
. . .  1 day ago
ਸ਼੍ਰੀਨਗਰ, 12 ਅਗਸਤ- ਕਸ਼ਮੀਰ ਡਿਵੀਜ਼ਨ 'ਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਇਕ ਪੁਲਿਸ ਮੁਲਾਜ਼ਮ...
15 ਅਗਸਤ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, 2 ਹਜ਼ਾਰ ਕਾਰਤੂਸ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 12 ਅਗਸਤ- ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ 'ਚ ਰਚੀ ਜਾ ਰਹੀ ਖ਼ਤਰਨਾਕ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਿਸ ਨੇ 2 ਹਜ਼ਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕਾਰਤੂਸ ਦੀ ਸਪਲਾਈ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲਾਰੈਂਸ ਬਿਸ਼ਨੋਈ ਅੱਜ ਫ਼ਿਰ ਅਦਾਲਤ 'ਚ ਪੇਸ਼
. . .  1 day ago
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਤਲ ਦੇ ਇਕ ਮੁਕੱਦਮੇ 'ਚ ਬਟਾਲਾ ਪੁਲਿਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਸਕਦੀ ਹੈ। ਦਸ ਦੇਈਏ ਕਿ ਫ਼ਰੀਦਕੋਟ ਕਚਹਿਰੀਆਂ 'ਚ ਬਟਾਲਾ ਪੁਲਿਸ ਪਹੁੰਚੀ ਹੋਈ ਹੈ।
ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਜਲਦ
. . .  1 day ago
ਬਾਬਾ ਬਕਾਲਾ, 12 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਸਮਾਗਮ 'ਚ ਪਹੁੰਚੇ ਹਨ। ਦਸ ਦੇਈਏ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ...
31 ਕਿਸਾਨ ਜਥੇਬੰਦੀਆਂ ਦੀ ਚੱਲ ਰਹੀ ਵਿਸ਼ੇਸ਼ ਮੀਟਿੰਗ, ਅਗਲੀ ਰਣਨੀਤੀ ਲਈ ਤਿਆਰੀ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਵਲੋਂ ਸਤਨਾਮਪੁਰਾ ਪੁਲ ਉੱਪਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ...
ਅਗਨੀਪਥ ਯੋਜਨਾ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ 'ਚ ਆਵਾਜਾਈ ਠੱਪ
. . .  1 day ago
ਮਲੇਰਕੋਟਲਾ, 12 ਅਗਸਤ (ਪਰਮਜੀਤ ਸਿੰਘ ਕੁਠਾਲਾ)-ਕੇਂਦਰੀ ਅਗਨੀਪਥ ਯੋਜਨਾ ਖ਼ਿਲਾਫ਼ ਡੀ.ਸੀ. ਦਫ਼ਤਰ ਮਲੇਰਕੋਟਲਾ ਸਾਹਮਣੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ...
ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 12 ਅਗਸਤ-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਪੂਰਨ ਤੌਰ 'ਤੇ ਜੀ.ਟੀ.ਰੋਡ ਕੀਤਾ ਜਾਮ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਤੇ ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ...
ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 12 ਅਗਸਤ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਨਵੇਂ ਲਗਾਏ ਏ.ਜੀ. ਵਿਨੋਦ ਘਈ ਨੂੰ ਬਦਲਿਆ...
ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  1 day ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  1 day ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  1 day ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  1 day ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਵਿਧਾਨ ਸਭਾ ਸਪੀਕਰ ਸੰਧਵਾ ਦੇ ਡਰਾਈਵਰ ਵਲੋਂ ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨ ਵਲੋਂ ਇਕ ਟਰੱਕ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸਲ 'ਚ ਕੁਲਤਾਰ ਸਿੰਘ ਸੰਧਵਾਂ ਬੀਤੇ ਦਿਨ ਇੱਥੇ ਮਾਨਾਂਵਾਲਾ ਨੇੜੇ ਗੁਜ਼ਰ ਰਹੇ ਸਨ, ਜਿਨ੍ਹਾਂ...
ਬੰਦ ਦੇ ਸਮਰਥਨ 'ਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ
. . .  1 day ago
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਵਲੋਂ ਭਾਵੇ ਬੰਦ...
ਰਾਘਵ ਚੱਢਾ ਵਲੋਂ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼
. . .  1 day ago
ਚੰਡੀਗੜ੍ਹ, 12 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਤੇ 93% ਹਾਜ਼ਰੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਵਿਸਾਖ ਸੰਮਤ 554
ਵਿਚਾਰ ਪ੍ਰਵਾਹ: ਮੁਸ਼ਕਿਲਾਂ ਨਾਲ ਜੂਝਣ \'ਤੇ ਇਨ੍ਹਾਂ ਦਾ ਦੇਰ-ਸਵੇਰ ਹੱਲ ਜ਼ਰੂਰ ਹੁੰਦਾ ਹੈ। ਆਰਿਆ ਭੱਟ

ਸੰਪਾਦਕੀ

ਸ੍ਰੀਲੰਕਾ ਦਾ ਸੰਕਟ

ਭਾਰਤ ਦੇ ਗੁਆਂਢੀ ਦੱਖਣੀ ਏਸ਼ੀਆ ਦੇ ਟਾਪੂ ਸ੍ਰੀਲੰਕਾ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਜਿਸ ਤਰ੍ਹਾਂ ਦੇ ਗੜਬੜ ਵਾਲੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਸੰਭਾਲਣ ਵਿਚ ਤਤਕਾਲੀ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਪੂਰੀ ਤਰ੍ਹਾਂ ਅਸਮਰੱਥ ਰਹੇ। ਮਹਿੰਦਾ ਦੇ ਛੋਟੇ ...

ਪੂਰੀ ਖ਼ਬਰ »

ਦੇਸ਼ ਦੀ ਕਮਜ਼ੋਰ ਅਰਥਵਿਵਸਥਾ ਲਈ ਗ਼ਲਤ ਨੀਤੀਆਂ ਜ਼ਿੰਮੇਵਾਰ

2035 ਤੱਕ ਵੀ ਸਥਿਤੀ ਸੁਧਰਨ ਦੀ ਸੰਭਾਵਨਾ ਨਹੀਂ

ਪਹਿਲਾਂ ਨੋਟਬੰਦੀ ਫਿਰ ਜੀ.ਐਸ.ਟੀ. ਤੇ ਉੱਪਰੋਂ ਅਚਾਨਕ ਕੋਰੋਨਾ ਦੀ ਆਮਦ ਇਹ ਤਿੰਨੋਂ ਚੀਜ਼ਾਂ ਭਾਰਤ ਦੀ ਅਰਥਵਿਵਸਥਾ ਲਈ ਅਤਿ ਮਾਰੂ ਸਿੱਧ ਹੋਈਆਂ। ਕੋਰੋਨਾ ਭਾਵੇਂ ਕੁਦਰਤੀ ਮਾਰ ਸੀ ਪਰ ਨੋਟਬੰਦੀ ਤੇ ਜੀ.ਐਸ.ਟੀ. ਨੀਤੀਆਂ ਦੀ ਗ਼ਲਤ ਵਿਉਂਤਬੰਦੀ ਸੀ। ਜਿਸ ਸਮੇਂ 'ਤੇ ਜਿਸ ਤਰੀਕੇ ਨਾਲ ਇਨ੍ਹਾਂ ਦੋਵੇਂ ਨੀਤੀਆਂ ਨੂੰ ਅਤੇ ਫਿਰ ਅਚਨਚੇਤ ਕੋਰੋਨਾ ਤਾਲਾਬੰਦੀ ਨੂੰ ਲਾਗੂ ਕੀਤਾ ਗਿਆ ਉਸ ਨੇ ਭਾਰਤ ਦੀ ਅਰਥਵਿਵਸਥਾ ਦਾ ਡੂੰਘਾ ਗੋਤਾ ਲਗਵਾ ਦਿੱਤਾ ਜਿਸ ਵਿਚੋਂ ਉੱਭਰਨ 'ਤੇ ਘੱਟੋ-ਘੱਟ 12 ਤੋਂ 13 ਸਾਲ ਹਾਲੇ ਵੀ ਲੱਗਣਗੇ। ਭਾਵੇਂ 2019 ਵਿਚ ਮੋਦੀ ਸਰਕਾਰ ਦੀ ਦੁਬਾਰਾ ਹੋਈ ਜਿੱਤ ਨੇ ਨੋਟਬੰਦੀ ਤੇ ਜੀ.ਐਸ.ਟੀ. ਦੇ ਮਾੜੇ ਪ੍ਰਭਾਵਾਂ ਵਾਲੇ ਦਾਗ ਨੂੰ ਤਾਂ ਥੋੜ੍ਹਾ ਧੁੰਦਲਾ ਕਰ ਦਿੱਤਾ ਪਰ ਪਿਛਲੇ ਦਿਨੀਂ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ ਭਾਰਤ ਦੀ ਪਟੜੀ ਤੋਂ ਲੱਥੀ ਆਰਥਿਕ ਸਥਿਤੀ ਬਾਰੇ ਜੋ ਰਿਪੋਰਟ ਦਿੱਤੀ ਗਈ ਹੈ, ਉਸ ਵਿਚ ਆਰ.ਬੀ.ਆਈ. ਨੇ ਇਹ ਖ਼ਦਸ਼ਾ ਸਪੱਸ਼ਟ ਕਰ ਦਿੱਤਾ ਕਿ 2035 ਤੋਂ ਪਹਿਲਾਂ ਭਾਰਤ ਦੀ ਅਰਥਵਿਵਸਥਾ ਮੁੜ ਪਟੜੀ 'ਤੇ ਨਹੀਂ ਆਵੇਗੀ। ਭਾਵ ਜੇਕਰ ਮੋਦੀ ਜੀ 2024 ਵਿਚ ਤੇ ਫਿਰ 2029 ਵਿਚ ਤੇ ਫਿਰ 2034 ਵਿਚ ਵੀ ਜਿੱਤ ਜਾਣ ਤਾਂ ਵੀ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ, ਜਿਸ ਦਾ ਉਹ ਦਾਅਵਾ ਕਰਦੇ ਸਨ ਦੇ ਨੇੜੇ-ਤੇੜੇ ਵੀ ਨਹੀਂ ਫਟਕ ਸਕਦੇ। ਕਹਿਣ ਦਾ ਭਾਵ ਕਿਸੇ ਵੀ ਪ੍ਰਧਾਨ ਮੰਤਰੀ ਦੇ ਅਗਲੇ ਤਿੰਨ ਕਾਰਜਕਾਲ ਵੀ ਭਾਰਤ ਦੀ ਅਰਥਵਿਵਸਥਾ ਨੂੰ 2019 ਵਾਲੀ ਹਾਲਤ ਵਿਚ ਮੁੜ ਲਿਆਉਣ ਲਈ ਵੀ ਨਾ-ਕਾਫੀ ਹਨ, ਤਰੱਕੀ ਦੀ ਗੱਲ ਤਾਂ ਇਕ ਪਾਸੇ ਰਹੀ, ਆਰ.ਬੀ.ਆਈ. ਦੀ ਤਾਜ਼ਾ ਰਿਪੋਰਟ ਇਹੋ ਖਲਾਅ ਕਰਦੀ ਪ੍ਰਤੀਤ ਹੁੰਦੀ ਹੈ।
ਭਾਵੇਂ ਆਰ.ਬੀ.ਆਈ. ਨੇ ਇਹ ਰਿਪੋਰਟ ਦੇਣ ਵੇਲੇ ਕੋਰੋਨਾ ਕਾਲ ਨੂੰ ਇਕ ਢਾਲ ਵਾਂਗ ਤਾਂ ਜ਼ਰੂਰ ਇਸਤੇਮਾਲ ਕੀਤਾ ਪਰ ਫਿਰ ਵੀ ਆਰ.ਬੀ.ਆਈ. ਨੇ ਕਈ ਗੱਲਾਂ ਬਹੁਤ ਸਪੱਸ਼ਟ ਤੇ ਬੇਧੜਕ ਹੋ ਕੇ ਸਰਕਾਰ ਸਾਹਮਣੇ ਰੱਖਣ ਦੀ ਹਿੰਮਤ ਵੀ ਵਿਖਾਈ ਤੇ ਸਰਕਾਰ ਨੂੰ ਦੱਬਣੀ ਤੇ ਹੌਲੀ ਆਵਾਜ਼ ਵਿਚ ਆਪਣੀਆਂ ਗ਼ਲਤ ਨੀਤੀਆਂ ਦੀ ਮੁੜ ਜਾਂਚ ਕਰਨ ਦੀ ਸਲਾਹ ਵੀ ਦਿੱਤੀ। ਸਭ ਤੋਂ ਪਹਿਲਾਂ ਤਾਂ ਆਰ.ਬੀ.ਆਈ. ਸਰਕਾਰ ਵਲੋਂ ਬੈਂਕਾਂ ਦੇ ਜੋ ਆਪਸ ਵਿਚ ਰਲੇਵੇਂ ਕੀਤੇ ਜਾ ਰਹੇ ਹਨ ਭਾਵ ਕਮਜ਼ੋਰ ਬੈਂਕਾਂ ਨੂੰ ਮਜ਼ਬੂਤ ਬੈਂਕਾਂ ਵਿਚ ਮਿਲਾਇਆ ਜਾ ਰਿਹਾ ਹੈ, ਨਾਲ ਸਹਿਮਤ ਨਹੀਂ ਹੈ ਜਦਕਿ ਮੋਦੀ ਸਰਕਾਰ ਇਸ ਮਿਲਾਪ ਨੂੰ ਵਿਕਾਸ ਦੀ ਨਜ਼ਰ ਤੋਂ ਅਹਿਮ ਤੇ ਦੇਸ਼ ਹਿਤ ਵਿਚ ਦੱਸ ਰਹੀ ਹੈ। ਆਰ.ਬੀ.ਆਈ. ਮੁਤਾਬਿਕ ਬੈਂਕਾਂ ਦੇ ਰਲੇਵੇਂ ਨਾਲ ਬੇਸ਼ੱਕ ਬੈਂਕਾਂ ਦੀ ਜਮ੍ਹਾਂ ਰਾਸ਼ੀ ਇਕ ਵਾਰ ਵਧ ਜਾਂਦੀ ਹੈ ਜੋ ਵੇਖਣ ਨੂੰ ਵਧੀਆ ਜਾਪਦੀ ਹੈ ਪਰ ਬੈਂਕਾਂ ਦਾ ਕੰਮ ਸਿਰਫ ਪੈਸੇ ਇਕੱਠਾ ਕਰਨਾ ਨਹੀਂ ਬਲਕਿ ਲੋਕਾਂ ਨੂੰ ਘੱਟ ਵਿਆਜ 'ਤੇ ਰਕਮ ਤੇ ਹੋਰ ਵੱਖ-ਵੱਖ ਸਹੂਲਤਾਂ ਦੇਣਾ ਵੀ ਹੈ ਜੋ ਬੈਂਕਾਂ ਦੀ ਆਪਸੀ ਮੁਕਾਬਲੇਬਾਜ਼ੀ ਵਿਚ ਹੀ ਸੰਭਵ ਹੈ। ਬੈਂਕਾਂ ਦੇ ਰਲੇਵੇਂ ਨਾਲ ਬੈਂਕਾਂ ਦੀ ਗਿਣਤੀ ਘਟੇਗੀ ਤੇ ਗਾਹਕ ਦੀ ਖਿੱਚ ਲਈ ਆਪਸੀ ਮੁਕਾਬਲੇ ਦੀ ਕਮੀ ਗਾਹਕਾਂ ਦੀ ਸਹੂਲਤ ਨੂੰ ਘਟਾਏਗੀ। ਘਾਟੇ ਵਾਲੇ ਬੈਂਕ ਵਾਧੇ ਵਾਲੇ ਬੈਂਕਾਂ ਵਿਚ ਮਿਲਾਉਣ ਨਾਲ ਬੈਂਕਾਂ ਦੀ ਆਰਥਿਕਤਾ 'ਤੇ ਵੀ ਇਸ ਦਾ ਮਾੜਾ ਅਸਰ ਪਵੇਗਾ, ਜਿਸ ਦਾ ਸਿੱਧਾ ਮਤਲਬ ਦੇਸ਼ ਦੀ ਆਰਥਿਕਤਾ 'ਤੇ ਵੀ ਮਾੜਾ ਅਸਰ ਪਵੇਗਾ। ਬੀਤੇ 5 ਸਾਲਾਂ ਵਿਚ ਸਰਕਾਰ ਨੇ ਲਗਭਗ 2,90,000 ਕਰੋੜ ਰੁਪਏ ਬੈਂਕਾਂ ਦੀ ਹਾਲਤ ਸੁਧਾਰਨ ਲਈ ਬੈਂਕਾਂ ਨੂੰ ਮੁਹੱਈਆ ਕੀਤੇ ਹਨ, ਤਾਂ ਜੋ ਇਨ੍ਹਾਂ ਦਾ ਸਰਮਾਇਆ ਕਿਸੇ ਤਰੀਕੇ ਨਾਲ ਸੰਭਲ ਜਾਵੇ ਪਰ ਸਮੱਸਿਆ ਇਹ ਹੈ ਕਿ ਇਸ ਨਾਲ ਵੀ ਆਰਥਿਕ ਸੁਧਾਰ ਸੰਭਵ ਨਹੀਂ ਹਨ। ਇਨ੍ਹਾਂ ਬੈਂਕਾਂ ਵਿਚੋਂ ਵੀ ਤਾਂ ਇਹ ਪੈਸੇ ਵੱਡੇ ਪੂੰਜੀਪਤੀ ਜਾਂ ਕੰਪਨੀਆਂ ਹੀ ਚੁੱਕਣਗੀਆਂ ਤੇ ਇਸ ਕਰਜ਼ ਨਾਲ ਉਹ ਜੋ ਵੀ ਉਤਪਾਦਨ ਕਰਨਗੇ ਉਸ ਦੀ ਉਪਯੋਗਤਾ ਖਪਤਕਾਰ ਦੀ ਅਣਹੋਂਦ ਵਿਚ ਸੰਭਵ ਨਹੀਂ ਹੋ ਸਕਦੀ। ਇਹ ਰਿਪੋਰਟ ਇਹ ਸਪੱਸ਼ਟ ਦੱਸਦੀ ਹੈ ਕਿ ਅੱਜ ਦੇਸ਼ ਵਿਚ ਪਹਿਲਾਂ ਤਾਂ ਮੰਗ ਹੀ ਨਹੀਂ, ਜੇ ਕਿਤੇ ਮੰਗ ਹੈ ਤਾਂ ਸਪਲਾਈ ਨਹੀਂ, ਜੇ ਸਪਲਾਈ ਹੈ ਤਾਂ ਖ਼ਰੀਦਦਾਰ ਨਹੀਂ, ਅਤੇ ਸਭ ਤੋਂ ਵਧ ਕੇ ਜੇ ਖ਼ਰੀਦਦਾਰ ਹੈ ਵੀ ਤਾਂ ਉਸ ਦੀ ਜੇਬ ਵਿਚ ਪੈਸਾ ਨਹੀਂ, ਅਜਿਹੇ ਹਾਲਾਤ ਵਿਚ ਉਤਪਾਦਨ ਦੀ ਦਿਸ਼ਾ ਵੱਲ ਤੁਸੀਂ ਜਾ ਹੀ ਨਹੀਂ ਸਕਦੇ। ਹੁਣ ਜੇ ਉਤਪਾਦਨ ਨਹੀਂ ਤਾਂ ਰੁਜ਼ਗਾਰ ਨਹੀਂ ਫਿਰ ਆਮ ਲੋਕਾਂ ਦੀ ਜੇਬ ਵਿਚ ਪੈਸਾ ਆਵੇ ਕਿਵੇਂ? ਭਾਵ ਦੇਸ਼ ਅੰਦਰ ਇਕ ਅਜਿਹੀ ਚੱਕਰਵਿਊ ਵਾਲੀ ਸਥਿਤੀ ਬਣ ਗਈ ਹੈ, ਜਿਸ ਵਿਚੋਂ ਨਿਕਲਣ ਲਈ ਮੋਦੀ ਸਰਕਾਰ ਕੋਲ ਕੋਈ ਦੂਰਦ੍ਰਿਸ਼ਟੀ ਨਹੀਂ ਹੈ। ਮੋਟੇ ਸ਼ਬਦਾਂ ਵਿਚ ਆਰ.ਬੀ.ਆਈ. ਨੇ ਗੱਲ ਗਲੋਂ ਲਾਹੁਣ ਲਈ ਕਿਹਾ ਕਿ ਜੇਕਰ ਕੋਰੋਨਾ ਨਾ ਆਉਂਦਾ ਤਾਂ ਭਾਰਤ ਦੀ ਜੋ ਆਰਥਿਕ ਸਥਿਤੀ 2019-20 ਵਿਚ ਹੋਣੀ ਸੀ, ਉਹ ਹੁਣ 2035 ਵਿਚ ਹੋਵੇਗੀ। ਭਾਵ ਅਸੀਂ ਸਿੱਧੇ-ਸਿੱਧੇ ਡੇਢ ਦਹਾਕਾ ਪਿੱਛੇ ਪੈ ਗਏ। ਇਸ ਨਾਲ ਸਰਕਾਰ ਦੇ ਉਸ ਦਾਅਵੇ ਦੀ ਵੀ ਫੂਕ ਨਿਕਲ ਗਈ ਜਿਸ ਵਿਚ ਸਰਕਾਰ ਕਹਿੰਦੀ ਸੀ ਕਿ ਬੈਂਕਾਂ ਦੇ ਰਲੇਵੇਂ ਚੰਗਾ ਪ੍ਰਬੰਧ ਤੇ ਜੋਖ਼ਮ ਨਿਯੰਤਰਣ ਕਰਨ ਦਾ ਕੰਮ ਕਰਨਗੇ।
ਆਰ.ਬੀ.ਆਈ. ਦੀ ਰਿਪੋਰਟ ਮੁਤਾਬਿਕ ਸਾਲ 2021 ਵਿਚ ਭਾਰਤ ਦੀ ਅਰਥਵਿਵਸਥਾ ਨੂੰ 19,10,000 ਕਰੋੜ ਦਾ, ਸਾਲ 2022 ਵਿਚ 17,10,000 ਕਰੋੜ ਦਾ ਤੇ ਸਾਲ 2023 ਵਿਚ 16,40,000 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਤਿੰਨ ਸਾਲਾਂ ਦਾ ਇਹ ਕੁੱਲ ਘਾਟਾ 52,60,000 ਕਰੋੜ ਹੋ ਗਿਆ। ਭਾਵੇਂ ਆਰ.ਬੀ.ਆਈ. ਨੇ ਇਹ ਨਹੀਂ ਕਿਹਾ ਪਰ ਉਸ ਦੀ ਰਿਪੋਰਟ ਹੀ ਇਹ ਸਾਬਤ ਕਰ ਦਿੰਦੀ ਹੈ ਕਿ ਭਾਰਤ ਦੀ ਇਸ ਆਰਥਿਕ ਦੁਰਦਸ਼ਾ ਦਾ ਕਾਰਨ ਸਿਰਫ ਕੋਰੋਨਾ ਤਾਲਾਬੰਦੀ ਨਹੀ ਹੈ, ਇਸ ਲਈ ਗ਼ਲਤ ਆਰਥਿਕ ਨੀਤੀਆਂ ਤੇ ਜਲਦਬਾਜ਼ੀ ਭਰੇ ਫ਼ੈਸਲੇ ਵੀ ਜ਼ਿੰਮੇਵਾਰ ਹਨ। ਕੋਰੋਨਾ ਸਮੇਂ ਭਾਵੇਂ ਅਮਰੀਕਾ ਵਿਚ ਵੀ ਮੰਦੀ ਆਈ ਹੈ ਪਰ ਉਥੇ ਵਿਆਜ ਦਰਾਂ, ਲੋਕਾਂ ਦੀ ਪ੍ਰਤੀ ਜੀਅ ਆਮਦਨ ਅਤੇ ਰੁਜ਼ਗਾਰ 'ਤੇ ਜ਼ਿਆਦਾ ਅਸਰ ਨਹੀਂ ਪਿਆ ਤੇ ਉਤਪਾਦਨ ਦੇ ਮਾਮਲੇ ਵਿਚ ਵੀ ਉਹ ਦੁਬਾਰਾ ਪੱਟੜੀ 'ਤੇ ਵਾਪਸ ਲਗਭਗ ਆ ਚੁੱਕਾ ਹੈ। ਰਿਪੋਰਟ ਮੁਤਾਬਿਕ 2021 ਦੀ ਵਾਧਾ ਦਰ ਮਨਫੀ 6.6 ਫ਼ੀਸਦੀ ਦੱਸੀ ਗਈ ਹੈ ਜਦਕਿ 2022 ਦੀ 8.9 ਫ਼ੀਸਦੀ ਹੁਣ ਇਹ ਹੁੰਦੀ ਹੈ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ, ਇਸ ਤਰ੍ਹਾਂ ਇਸ ਦੀ ਔਸਤ ਵਾਧਾ ਦਰ 2.3 ਫ਼ੀਸਦੀ ਰਹੀ। 2023 ਤੋਂ 2030 ਤੱਕ ਇਹ ਵਾਧਾ ਦਰ 7 ਤੋਂ 8 ਫੀਸਦੀ ਵਿਚ ਹੀ ਝੁਲਦੀ ਰਹੇਗੀ ਇਹ ਅਨੁਮਾਨ ਹੈ। ਵਾਧਾ ਦਰ ਨੂੰ ਲੈ ਕੇ ਤਿੰਨ ਸਵਾਲ ਆਰ.ਬੀ.ਆਈ. ਤੇ ਸਰਕਾਰ ਸਾਹਮਣੇ ਹਨ। ਪਹਿਲਾ ਉਤਪਾਦਨ ਕਿਵੇਂ ਵਧਾਇਆ ਜਾਵੇ। ਦੂਜਾ ਨਿੱਜੀ ਕੰਪਨੀਆਂ ਕਿਵੇਂ ਪੈਸਾ ਨਿਵੇਸ਼ ਕਰਨ ਤੇ ਤੀਜਾ ਸਭ ਤੋਂ ਅਹਿਮ ਜਦੋਂ ਉਤਪਾਦਨ ਵਧ ਜਾਵੇ ਤੇ ਮਾਲ ਬਾਜ਼ਾਰ ਵਿਚ ਆ ਜਾਵੇ ਤਾਂ ਉਸ ਨੂੰ ਖ਼ਰੀਦਣ ਲਈ ਖ਼ਰੀਦਦਾਰ ਦੀ ਜੇਬ ਵਿਚ ਪੈਸਾ ਕਿੱਥੋਂ ਆਵੇ? ਇਨ੍ਹਾਂ ਤਿੰਨਾਂ ਹੀ ਸਵਾਲਾਂ ਦੇ ਜਵਾਬ ਮੋਦੀ ਜੀ ਦੇ ਅਰਥ ਸ਼ਾਸਤਰ ਵਿਚ ਨਹੀਂ ਹਨ। ਰੂਸ-ਯੂਕਰੇਨ ਯੁੱਧ ਕਾਰਨ ਸੰਸਾਰ ਪੱਧਰ 'ਤੇ ਕੱਚਾ ਤੇਲ, ਕੁਦਰਤੀ ਗੈਸ, ਖਾਣ-ਪੀਣ ਦੀਆਂ ਵਸਤਾਂ ਤੇ ਹੋਰ ਜ਼ਰੂਰੀ ਪਦਾਰਥ ਮਹਿੰਗੇ ਹੋ ਰਹੇ ਹਨ। ਸੰਸਾਰ ਇਕ ਅਨਿਸਚਿਤਾ ਵਾਲੇ ਦੌਰ ਵਿਚੋਂ ਲੰਘ ਰਿਹਾ ਹੈ। ਅਜਿਹੇ ਦੌਰ ਵਿਚ ਦੁਨੀਆ ਦੇ ਸਭ ਦੇਸ਼ਾਂ ਦੀਆਂ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਉਹ ਵੱਧ ਤੋਂ ਵੱਧ ਸੰਸਥਾਵਾਂ ਨੂੰ ਆਪਣੇ ਕੰਟਰੋਲ ਹੇਠ ਰੱਖਣ ਤਾਂ ਜੋ ਉਤਪਾਦਨ ਦੇ ਮਸਲੇ ਵਿਚ ਜਿੰਨਾ ਆਤਮ-ਨਿਰਭਰ ਬਣਿਆ ਜਾਵੇ, ਓਨਾ ਬਿਹਤਰ ਰਹੇਗਾ ਤੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਰੁਜ਼ਗਾਰ ਵੀ ਦੇ ਸਕੇਗੀ। ਪਰ ਭਾਰਤ ਦੀ ਸਰਕਾਰ ਵੱਖਰੇ ਰਾਹ 'ਤੇ ਹੈ ਤੇ ਨੀਤੀਆਂ ਦਾ ਮੁੱਖ ਕੇਂਦਰ ਜਨਤਕ ਸੰਸਥਾਵਾਂ ਨੂੰ ਨਿੱਜੀ ਹੱਥਾਂ ਵਿਚ ਵੇਚਣ 'ਤੇ ਹੈ, ਤਾਂ ਜੋ ਸਰਕਾਰ ਨੂੰ ਕਰੋੜਾਂ ਰੁੁਪਏ ਮਿਲ ਜਾਣ ਤੇ ਇਸ ਪੈਸੇ ਨਾਲ ਉਹ ਸਰਕਾਰ ਚਲਾ ਲੈਣ। ਬਿਲਕੁਲ ਹੀ ਵੱਖਰੀ ਸੋਚ ਹੈ। ਆਰ.ਬੀ.ਆਈ. ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਵਿਚ ਤਕਨੀਕੀ ਵਿਕਾਸ ਦੀ ਲੋੜ ਹੈ, ਢਾਂਚਾਗਤ ਬਦਲਾਅ ਜ਼ਰੂਰੀ ਹੈ ਤੇ ਉਦਪਾਦਨ ਵਧਾਉਣ ਦੀ ਵੀ ਲੋੜ ਹੈ, ਤੇ ਨੀਤੀਆਂ ਵੀ ਆਪਸ ਵਿਚ ਸਹਿਯੋਗੀ ਹੋਣ ਨਾ ਕਿ ਵਿਰੋਧੀ। ਕੋਰੋਨਾ ਉਤਪਾਦਨ ਦੇ ਠੱਪ ਹੋਣ ਦਾ ਕਾਰਨ ਤਾਂ ਹੋ ਸਕਦਾ ਹੈ ਪਰ ਗ਼ਲਤ ਨੀਤੀਆਂ ਦਾ ਨਹੀਂ, ਉਸ ਦੀ ਜ਼ਿੰਮੇਵਾਰ ਤਾਂ ਸਰਕਾਰ ਹੀ ਹੈ। ਅੱਜ ਭਾਰਤ ਦੇ ਬੁਨਿਆਦੀ ਸੈਕਟਰ ਦਾ ਬੁਰਾ ਹਾਲ ਹੈ। ਬੁਨਿਆਦੀ ਸੈਕਟਰ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਇਸ ਵਿਚ ਮੁੱਖ ਤੌਰ 'ਤੇ ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਖਾਦਾਂ, ਸਟੀਲ, ਸੀਮੈਂਟ ਤੇ ਬਿਜਲੀ ਸ਼ਾਮਿਲ ਹੈ। ਇਨ੍ਹਾਂ ਬੁਨਿਆਦੀ ਉਦਯੋਗਾਂ ਦੇ ਉਤਪਾਦਨ ਵਿਚ ਅੱਜ ਅੱਤ ਦਾ ਧੀਮਾਪਣ ਆਇਆ ਹੋਇਆ ਹੈ, ਜਿਸ ਕਰਕੇ ਆਰ.ਬੀ.ਆਈ. ਬੇਚੈਨ ਹੈ। ਕੋਲੇ ਦਾ ਉਤਪਾਦਨ ਤਾਂ ਬਿਜਲੀ ਲੋੜਾਂ ਦੀ ਮੰਗ ਵੀ ਪੂਰੀ ਨਹੀਂ ਕਰਦਾ। 2014 ਤੋਂ ਪਹਿਲਾਂ ਜਿੰਨਾ ਉਤਪਾਦਨ ਕੱਚੇ ਤੇਲ ਦਾ ਭਾਰਤ ਵਿਚ ਹੁੰਦਾ ਸੀ, ਉਹ ਵੀ ਘਾਟਾ ਵਿਖਾ ਕੇ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਓ.ਐਨ.ਜ਼ੀ.ਸੀ. ਨੂੰ ਵੇਚਿਆ ਜਾ ਸਕੇ ਜਦੋਂ ਕਿ ਭਾਰਤ ਆਪਣੀ ਲੋੜ ਲਈ 85 ਫ਼ੀਸਦੀ ਕੱਚਾ ਤੇਲ ਬਾਹਰੋਂ ਆਯਾਤ ਕਰਦਾ ਹੈ। ਭਾਰਤ ਪੈਟਰੋਲੀਅਮ ਵੇਚਣ ਦੀ ਤਿਆਰੀ ਹੈ ਜਦੋਂ ਕਿ ਅੱਜ ਹਰ ਦੇਸ਼ ਊਰਜਾ ਦੀ ਮਹੱਤਤਾ ਸਮਝਦਾ ਹੈ ਤੇ ਦੁਨੀਆ ਦੀ ਕੋਈ ਵੀ ਸਰਕਾਰ ਪੈਟਰੋਲੀਅਮ ਨਾਲ ਜੁੜੀ ਸਰਕਾਰੀ ਕੰਪਨੀ ਨਹੀਂ ਵੇਚ ਰਹੀ। ਕੁਦਰਤੀ ਗੈਸ ਰੂਸ ਯੂਕਰੇਨ ਯੁੱਧ ਕਰਕੇ ਮਹਿੰਗੀ ਹੋ ਗਈ, ਖਾਦਾਂ ਦੀ ਵੀ ਕਮੀ ਹੈ, ਸਟੀਲ ਸੀਮੈਂਟ ਦੇ ਭਾਅ ਪਹਿਲਾਂ ਤੋਂ ਹੀ ਅਸਮਾਨ 'ਤੇ ਹਨ ਤੇ ਬਿਜਲੀ ਦੀ ਅੱਜ ਏਨੀ ਕਮੀ ਹੈ ਕਿ 16 ਰਾਜਾਂ ਵਿਚ ਤਾਂ 3 ਤੋਂ 16 ਘੰਟਿਆਂ ਦੇ ਲੰਮੇ ਕੱਟ ਲੱਗ ਰਹੇ ਹਨ। ਹੁਣ ਇਸ ਸਾਰੀ ਸਥਿਤੀ ਲਈ ਸਿਰਫ ਕੋਰੋਨਾ ਕਾਲ ਹੀ ਜ਼ਿੰਮੇਵਾਰ ਕਿਵੇਂ ਹੋ ਸਕਦਾ ਹੈ। ਇਹ ਸਰਕਾਰ ਦੀਆਂ ਨੀਤੀਆਂ ਦੀ ਅਸਫਲਤਾ ਹੀ ਹੈ ਜੋ ਸਮੇਂ ਦੇ ਹਿਸਾਬ ਦੀਆਂ ਨਹੀਂ ਸਨ।
ਸੱਚ ਤਾਂ ਇਹ ਹੈ ਕਿ ਭਾਰਤ ਇਕ ਅਜਿਹਾ ਦੇਸ਼ ਬਣ ਕੇ ਰਹਿ ਗਿਆ ਹੈ ਜਿਥੇ ਹਰ ਨੀਤੀ ਦਾ ਉਦੇਸ਼ ਲੋਕ ਭਲਾਈ ਨਾ ਹੋ ਕੇ ਸੱਤਾ ਨੂੰ ਬਣਾਈ ਰੱਖਣਾ ਹੈ। ਚੋਣਾਂ ਨੂੰ ਮੁੱਖ ਰੱਖ ਕੇ ਵਾਅਦੇ ਤੇ ਰਿਆਇਤਾਂ ਨੂੰ ਲਾਗੂ ਕੀਤਾ ਜਾਂਦਾ ਹੈ। ਕਾਰਪੋਰੇਟਸ ਨੂੰ ਇਕ ਹੱਥ ਵੱਡੀਆਂ ਛੋਟਾਂ ਦੇ ਕੇ ਦੂਜੇ ਹੱਥ ਵੱਡੇ ਪਾਰਟੀ ਫੰਡਾਂ ਦੇ ਗੱਫੇ ਲਏ ਜਾਂਦੇ ਹਨ ਤੇ ਚੋਣਾਂ ਆਉਣ 'ਤੇ ਇਹ ਪੈਸਾ ਵੋਟਰਾਂ ਨੂੰ ਵੱਖੋ-ਵੱਖਰੇ ਰੂਪਾਂ ਵਿਚ ਵੰਡਣ, ਮਹਿੰਗੇ ਚੋਣ ਪ੍ਰਚਾਰ ਤੇ ਵਿਧਾਇਕਾਂ ਦੀ ਖ਼ਰੀਦੋ ਫਰੋਖ਼ਤ 'ਤੇ ਖ਼ਰਚਿਆ ਜਾਂਦਾ ਹੈ ਤੇ ਬਸ ਸੱਤਾ ਤੱਕ ਪੰਹੁਚਣਾ ਹੀ ਪਹਿਲਾ ਤੇ ਅੰਤਲਾ ਉਦੇਸ਼ ਬਣ ਗਿਆ ਹੈ। ਇਥੋਂ ਤੱਕ ਕਿ ਕੋਰੋਨਾ ਪਾਬੰਦੀਆਂ ਤਾਂ ਉਪਯੋਗ ਵੀ ਸਮੇਂ-ਸਮੇਂ 'ਤੇ ਰਾਜਨੀਤਕ ਸਹੂਲਤ ਲਈ ਕਰ ਲਿਆ ਜਾਂਦਾ ਹੈ, ਤਾਂ ਫਿਰ ਅਜਿਹੇ ਵਿਚ ਏਨਾ ਹੀ ਬਹੁਤ ਹੈ ਕਿ ਘੱਟੋ-ਘੱਟ ਆਰ.ਬੀ.ਆਈ. ਨੇ ਦੇਸ਼ ਦੀ ਅਰਥਵਿਵਸਥਾ ਦਾ ਕੌੜਾ ਸੱਚ ਕੋਰੋਨਾ ਦੇ ਬਹਾਨੇ ਮੋਦੀ ਸਰਕਾਰ ਦੇ ਕੰਨ ਵਿਚ ਹੌਲੀ ਤੇ ਧੀਮੀ ਆਵਾਜ਼ ਵਿਚ ਹੀ ਸਹੀ, ਪਾਉਣ ਦੀ ਹਿੰਮਤ ਤਾਂ ਕੀਤੀ। ਹੁਣ ਇਹ ਮੋਦੀ ਦੀ ਮਰਜ਼ੀ 'ਤੇ ਹੈ ਕਿ ਉਹ ਹਾਲੇ ਵੀ ਆਪਣੇ ਦ੍ਰਿਸ਼ਟੀਕੋਣ ਵਿਚ ਸੱਤਾ ਨੂੰ ਹੀ ਮੁੱਖ ਰੱਖ ਕੇ ਚੱਲਣਗੇ ਜਾਂ ਦੇਸ਼ ਨੂੰ।

-ਤਪਾ ਮੰਡੀ, ਜ਼ਿਲ੍ਹਾ ਬਰਨਾਲਾ।
ਮੋ: 94635-10941

ਖ਼ਬਰ ਸ਼ੇਅਰ ਕਰੋ

 

ਕੁਦਰਤ ਨਾਲ ਛੇੜਛਾੜ ਕਰਕੇ ਅਸੀਂ ਬੜੇ ਮਸਲੇ ਸਹੇੜ ਲਏ

ਚਾਹੇ ਕੋਈ ਕਿੰਨੀ ਵੀ ਫਿੱਕੀ ਪ੍ਰਵਿਰਤੀ ਵਾਲਾ ਇਨਸਾਨ ਹੋਵੇ, ਉਸ ਦੇ ਅੰਦਰ ਕੋਈ ਨਾ ਕੋਈ ਖ਼ਾਸੀਅਤ ਜ਼ਰੂਰ ਹੁੰਦੀ ਹੈ। ਅਜਿਹੀ ਜਿਹੜੀ ਉਸ ਤੋਂ ਰਿਸ਼ਤਿਆਂ ਨੂੰ ਬੇਜ਼ਾਰ ਨਾ ਹੋਣ ਦੇਵੇ। ਜਿਹੜੀ ਉਸ ਦੀ ਉਸਰੀ ਦੁਨੀਆ ਦਾ ਨੀਂਹ-ਪੱਥਰ ਹੋਵੇ। ਪਾਰਖੂ ਅੱਖ ਤਾਂ ਅਗਲੇ ਨੂੰ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕਾਂ ਪ੍ਰਤੀ ਇਹ ਵਤੀਰਾ ਕਿਉਂ ?

2004 ਵਿਚ ਕਾਂਗਰਸ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੇ ਹਾਣੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਪਿਊਟਰ ਸਿੱਖਿਆ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਸਿੱਖਿਆ ਵਿਭਾਗ ਦੇ ਨਾਂਅ ਤਹਿਤ ਇਸ਼ਤਿਹਾਰ ਦੇ ਕੇ ਕੰਪਿਊਟਰ ਅਧਿਆਪਕਾਂ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX