ਭਾਰਤ ਦੇ ਗੁਆਂਢੀ ਦੱਖਣੀ ਏਸ਼ੀਆ ਦੇ ਟਾਪੂ ਸ੍ਰੀਲੰਕਾ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਜਿਸ ਤਰ੍ਹਾਂ ਦੇ ਗੜਬੜ ਵਾਲੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਨੂੰ ਸੰਭਾਲਣ ਵਿਚ ਤਤਕਾਲੀ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਪੂਰੀ ਤਰ੍ਹਾਂ ਅਸਮਰੱਥ ਰਹੇ। ਮਹਿੰਦਾ ਦੇ ਛੋਟੇ ...
2035 ਤੱਕ ਵੀ ਸਥਿਤੀ ਸੁਧਰਨ ਦੀ ਸੰਭਾਵਨਾ ਨਹੀਂ
ਪਹਿਲਾਂ ਨੋਟਬੰਦੀ ਫਿਰ ਜੀ.ਐਸ.ਟੀ. ਤੇ ਉੱਪਰੋਂ ਅਚਾਨਕ ਕੋਰੋਨਾ ਦੀ ਆਮਦ ਇਹ ਤਿੰਨੋਂ ਚੀਜ਼ਾਂ ਭਾਰਤ ਦੀ ਅਰਥਵਿਵਸਥਾ ਲਈ ਅਤਿ ਮਾਰੂ ਸਿੱਧ ਹੋਈਆਂ। ਕੋਰੋਨਾ ਭਾਵੇਂ ਕੁਦਰਤੀ ਮਾਰ ਸੀ ਪਰ ਨੋਟਬੰਦੀ ਤੇ ਜੀ.ਐਸ.ਟੀ. ਨੀਤੀਆਂ ...
ਚਾਹੇ ਕੋਈ ਕਿੰਨੀ ਵੀ ਫਿੱਕੀ ਪ੍ਰਵਿਰਤੀ ਵਾਲਾ ਇਨਸਾਨ ਹੋਵੇ, ਉਸ ਦੇ ਅੰਦਰ ਕੋਈ ਨਾ ਕੋਈ ਖ਼ਾਸੀਅਤ ਜ਼ਰੂਰ ਹੁੰਦੀ ਹੈ। ਅਜਿਹੀ ਜਿਹੜੀ ਉਸ ਤੋਂ ਰਿਸ਼ਤਿਆਂ ਨੂੰ ਬੇਜ਼ਾਰ ਨਾ ਹੋਣ ਦੇਵੇ। ਜਿਹੜੀ ਉਸ ਦੀ ਉਸਰੀ ਦੁਨੀਆ ਦਾ ਨੀਂਹ-ਪੱਥਰ ਹੋਵੇ। ਪਾਰਖੂ ਅੱਖ ਤਾਂ ਅਗਲੇ ਨੂੰ ਤਹਿ-ਤਹਿ ਉਧੇੜ ਉਸ ਦੀ ਲੁਕੀ ਖ਼ਾਸੀਅਤ ਤੱਕ ਪਹੁੰਚ ਜਾਂਦੀ ਹੈ ਪਰ ਸਾਧਾਰਨ ਲੋਕਾਂ ਨੂੰ ਕਿਸੇ ਨਾਲ ਨੇੜਤਾ ਪਾ ਕੇ ਵੀ ਉਨ੍ਹਾਂ ਦੀ ਤਬੀਅਤ ਨਾਲ ਵਾਕਫ਼ੀਅਤ ਨਹੀਂ ਪੈਂਦੀ। ਤਾਂ ਹੀ ਸ਼ਾਇਦ ਆਪਣੇ ਸਮਾਜ ਵਿਚ ਨਿੱਜਤਾ ਨੂੰ ਤਰਜੀਹ ਦੇਣ ਦਾ ਰਿਵਾਜ ਨਹੀਂ। ਤੁਹਾਨੂੰ ਬਹੁਤ ਸਾਰਿਆਂ ਨਾਲ ਰਲਣਾ ਪਵੇਗਾ ਤਾਂ ਜੋ ਤੁਹਾਨੂੰ ਕਬੂਲਿਆ ਜਾਵੇ। ਕੋਈ ਗੁਣ ਜਿਹੜਾ ਦੂਜਿਆਂ ਨਾਲੋਂ ਵੱਖ ਹੋਵੇ, ਉਹ ਸਮਝਾਉਣ ਖ਼ਾਤਰ ਉਮਰਾਂ ਲੱਗ ਜਾਂਦੀਆਂ ਹਨ। ਵਿਆਹ ਵੇਲੇ ਵੀ ਜੋੜੇ ਦੇ ਗੁਣ ਮਿਲਾਏ ਜਾਣ ਦੀ ਪ੍ਰਥਾ ਹੈ। ਕਿਉਂਕਿ ਵੱਖਰੇ ਹੋਣ 'ਤੇ ਸੁਮੇਲ ਬੈਠਦਾ ਨਹੀਂ ਦਿਸਦਾ। ਖ਼ੈਰ, ਮੈਂ ਜਿਨ੍ਹਾਂ ਲੋਕਾਂ ਦੀ ਪ੍ਰਸੰਸਕ ਰਹੀ ਹਾਂ, ਉਨ੍ਹਾਂ ਜਿਹਾ ਮੇਰੇ ਵਿਚ ਕੁਝ ਵੀ ਨਹੀਂ ਸੀ। ਜੇਕਰ ਹੁੰਦਾ ਤਾਂ ਉਨ੍ਹਾਂ ਵਿਚ ਮੈਨੂੰ ਕੋਈ ਖ਼ਾਸ ਨਾ ਲਗਦਾ। ਇਹੋ ਫ਼ਰਕ ਹੈ ਸੁਭਾਅ, ਸ਼ਖ਼ਸੀਅਤ ਅਤੇ ਪ੍ਰਤਿਭਾ ਵਿਚ। ਜਿਸ ਦੀ ਚਕਾਚੌਂਧ ਪੂਰਾ ਮਾਹੌਲ ਰੁਸ਼ਨਾ ਦੇਵੇ ਅਤੇ ਦੇਰ ਤੱਕ ਤੁਹਾਨੂੰ ਮੰਤਰ-ਮੁਗਧ ਕਰੀ ਰੱਖੇ, ਉਹ ਹੁੰਦੀ ਹੈ ਪ੍ਰਤਿਭਾ। ਆਮ ਜਿਹੀ ਭੀੜ ਵਿਚ ਕੁਝ ਬਹੁਤ ਖ਼ਾਸ। ਜਿਸ ਕਿਸੇ ਨੇ ਵੀ ਇਹ ਖਜ਼ਾਨਾ ਕਮਾ ਲਿਆ, ਉਸ ਨੂੰ ਦੁਨਿਆਵੀ ਮਾਇਆ ਦੇ ਕਿਸੇ ਰੂਪ ਦੀ ਫੇਰ ਲੋੜ ਨਾ ਰਹੀ।
ਆਮ ਤੌਰ 'ਤੇ ਇਹੋ ਜਿਹੀ ਪ੍ਰਤਿਭਾ ਉਸ ਵਿਅਕਤੀ ਦੀ ਉਸ ਵੇਲੇ ਜ਼ਰੂਰ ਹੁੰਦੀ ਹੈ ਜਦੋਂ ਉਸ ਉੱਪਰ ਕੁਦਰਤ ਦੀ ਕੋਈ ਰਾਜ-ਭਾਗ ਨਿਵਾਜਣ ਵਾਲੀ ਮਿਹਰਬਾਨੀ ਹੋਣੀ ਹੋਵੇ। ਸਾਰੀ ਦੁਨੀਆ ਉਸੇ ਪਾਸੇ ਉੱਲਰ ਜਾਂਦੀ ਹੈ ਤੇ ਅਗਲੇ ਨੂੰ ਤਖ਼ਤ-ਨਸ਼ੀਨ ਕਰਕੇ ਸਾਹ ਲੈਂਦੀ ਹੈ। ਦਰਅਸਲ ਤਖ਼ਤ ਦਾ ਪੈਕੇਜ ਬਹੁਤ ਵੱਡਾ ਹੈ। ਇਸ ਦੇ ਨਾਲ ਬਹੁਤ ਸਾਰੇ ਰੋਸੇ, ਮੁਖਾਲਫ਼ਤੀਏ, ਜ਼ਿੰਮੇਵਾਰੀਆਂ ਤੇ ਪੈਰ-ਪੈਰ 'ਤੇ ਇੱਲ-ਅੱਖ ਨਿਰੀਖਕ ਆਉਂਦੇ ਹਨ। ਇਹ ਸਿਸਟਮ ਹਰ ਸਰਕਾਰ ਨਵੇਂ ਦਾਅ-ਪੇਚ ਅਤੇ ਤਜਵੀਜ਼ਾਂ ਨਾਲ ਸੰਭਾਲਣ ਦਾ ਯਤਨ ਕਰਦੀ ਹੈ। ਪਰ ਇਸ ਤਰਤੀਬ ਵਿਚ ਬਹੁਤ ਸਾਰੀਆਂ ਬੇਤਰਤੀਬੀਆਂ ਸਿਰ ਚੁੱਕ ਖੜੋਤੀਆਂ ਰਹਿੰਦੀਆਂ ਹਨ। ਕਰੀਬ ਅੱਠ ਦਹਾਕੇ ਪਹਿਲਾਂ ਗੱਲ ਰੋਟੀ, ਕੱਪੜਾ ਤੇ ਮਕਾਨ ਤੋਂ ਸ਼ੁਰੂ ਹੋਈ ਸੀ। ਹੁਣ ਤਾਂ ਸੂਚੀ 'ਤੇ ਵਿੱਦਿਆ, ਸਿਹਤ, ਬਿਜਲੀ, ਪਾਣੀ, ਨੌਕਰੀ, ਸਮਾਜਿਕ ਸੁਰੱਖਿਆ, ਬੇਰੁਜ਼ਗਾਰੀ ਭੱਤਾ, ਨਸ਼ਾ, ਤਸਕਰੀ, ਕਰਜ਼ਾ ਮੁਆਫ਼ੀ ਤੇ ਕੀ ਕੁਝ ਹੋਰ ਚੜ੍ਹ ਗਿਆ ਹੈ। ਸੋ, ਕਿਤੇ ਨਾ ਕਿਤੇ, ਨੀਤੀਆਂ ਵਿਚ ਕਮੀ-ਪੇਸ਼ੀ ਚਲਦੀ ਰਹੀ। ਕਿਤੇ ਨਾ ਕਿਤੇ ਸਮਾਜ ਵੀ ਅਨੁਸ਼ਾਸਨ ਦੀਆਂ ਲੀਹਾਂ ਤੋਂ ਤਿਲਕਦਾ ਰਿਹਾ ਤੇ ਸਾਧਾਰਨ ਜ਼ਿੰਦਗੀਆਂ ਅਸਾਧਾਰਨ ਮੁਸ਼ਕਿਲਾਂ ਨਾਲ ਜੂਝਣ ਜੋਗੀਆਂ ਰਹਿ ਗਈਆਂ। ਜਿਹੜਾ ਕਿਸਾਨ ਥੋੜ੍ਹੀ ਜਿਹੀ ਪੈਲੀ 'ਤੇ ਵਾਹੀ ਕਰਦਿਆਂ ਹੌਸਲਾ ਨਹੀਂ ਛੱਡਦਾ ਤੇ ਸਾਰੀ ਵਾਹ ਲਗਾ ਕੇ ਅੰਨ ਪੈਦਾ ਕਰਦਾ ਹੈ, ਉਹ ਵੀ ਕਰਜ਼ੇ ਦੀ ਮਾਰ ਨਾ ਸਹਿੰਦਾ ਹੋਇਆ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਹੈ। ਪਰ ਆਪਣੇ ਲੋਕਾਂ ਦੀ ਦ੍ਰਿੜ੍ਹਤਾ ਦੇਖੋ, ਛੇਤੀ ਕੀਤਿਆਂ ਬੇਹਿੰਮਤੀ ਵਿਖਾਉਂਦੇ ਨਹੀਂ। ਕੋਈ ਵੱਡੀ ਹੀ ਵਜ੍ਹਾ ਹੋਵੇਗੀ ਜਿਸ ਕਰਕੇ ਨਮੋਸ਼ੀ ਆਉਂਦੀ ਹੋਵੇਗੀ, ਨਹੀਂ ਤਾਂ ਭਾਣਾ ਮੰਨ ਡੰਗ ਟਪਾਉਣ ਦੇ ਆਦੀ ਹਨ। ਆਪਣੇ ਪ੍ਰਾਂਤ ਦੇ ਇਕ ਲੀਡਰ ਨੂੰ ਜਦੋਂ ਮੁੱਖ ਕੁਰਸੀ 'ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ, ਉਨ੍ਹਾਂ ਦੀ ਕਾਬਲੀਅਤ 'ਤੇ ਹਾਈ ਕਮਾਨ ਨੂੰ ਘੱਟ ਭਰੋਸਾ ਸੀ। ਉਥੋਂ ਫਿਰ ਦੋ-ਤਿੰਨ ਸਿਆਸੀ ਚੌਕੰਨੇ ਉਨ੍ਹਾਂ ਦੇ ਦੁਆਲੇ ਬਿਰਾਜਮਾਨ ਹੋ ਗਏ। ਇਕ ਪੁਰਾਣਾ ਸਾਥੀ ਆਪਣੇ ਮਹਿਕਮੇ ਖ਼ਾਤਰ ਕੁਝ ਗ੍ਰਾਂਟਾਂ ਮਨਜ਼ੂਰ ਕਰਵਾਉਣ ਗਿਆ ਤਾਂ ਸੋਚਿਆ ਮੌਕਾ ਚੰਗਾ ਹੈ ਮੁੱਖ ਮੰਤਰੀ ਸਾਹਿਬ ਤੋਂ ਹੋਰ ਵੀ ਮਨਜ਼ੂਰੀਆਂ ਲੈ ਲਵਾਂਗੇ। ਵਕਤ ਬੀਤ ਰਿਹਾ ਸੀ, ਮਹਾਰਥੀ ਸਾਹਿਬ ਕਹਿੰਦੇ, ਗੱਲ ਮੁਕਾਓ ਮੈਂ ਮੀਟਿੰਗ 'ਤੇ ਜਾਣਾ ਹੈ ਤੇ ਇਨ੍ਹਾਂ ਦੀ ਮੌਜੂਦਗੀ ਤੋਂ ਨਾ ਝਿਜਕੋ, ਇਹ ਇਥੇ ਮੇਰੀਆਂ ਛਿੱਕਾਂ ਗਿਣਨ ਨੂੰ ਬੈਠੇ ਹਨ। ਸਾਡੇ ਬਾਸ ਨੂੰ ਇਹ ਰਿਪੋਰਟ ਵੀ ਚਾਹੀਦੀ ਹੁੰਦੀ ਹੈ ਨਾ। 'ਉਹ ਵਿਚਾਰਾ ਐਮ.ਐਲ.ਏ. ਕਹਿੰਦਾ ਚੰਗਾ ਜਨਾਬ, ਸੂਬੇ ਦੀ ਨਕਸੀਰ ਨੂੰ ਲਹੂ-ਲੁਹਾਨ ਹੋਣ ਤੋਂ ਬਚਾ ਲਵੋ, ਤੁਹਾਡੀਆਂ ਛਿੱਕਾਂ ਦੀ ਤਾਂ ਖ਼ੈਰ ਹੈ।' ਖੈਰ ਇਹ ਗੁਜ਼ਰੇ ਸਮਿਆਂ ਦੀ ਗੱਲ ਹੈ। ਹੁਣ ਤਾਂ ਤਸਵੀਰ ਵਿਚ ਸਪੱਸ਼ਟਤਾ ਹੈ। ਦਿਸ ਰਿਹਾ ਹੈ ਕਿ ਸੂਬਾ ਕਿੰਨਾ ਪੀੜਗ੍ਰਸਤ ਹੈ। ਕੁਦਰਤ ਨਾਲ ਖਿਲਵਾੜ ਕਰਕੇ ਅਸੀਂ ਬਹੁਤ ਸਾਰੇ ਮਸਲੇ ਖੜ੍ਹੇ ਕਰ ਲਏ ਹਨ। ਆਉਣ ਵਾਲੇ ਸਮਿਆਂ ਵਿਚ ਪਾਣੀ ਦੀ ਕਿੱਲਤ ਨਾਲ ਵੱਡਾ ਖ਼ਤਰਾ ਖੜ੍ਹਾ ਹੋ ਸਕਦਾ ਹੈ। ਮਹਾਂਮਾਰੀ ਦੀ ਦਸਤਕ ਨੇ ਕੁਦਰਤ ਦੀ ਕਰੋਪੀ ਦਾ ਵੱਖਰਾ ਰੂਪ ਵੀ ਦਿਖਾ ਦਿੱਤਾ ਤੇ ਕੰਮਾਂ-ਕਾਰਾਂ ਦੀ ਮਾਰ ਤਾਂ ਪਹਿਲਾਂ ਹੀ ਘੱਟ ਨਹੀਂ ਸੀ, ਹੁਣ ਤਾਂ ਬਿਹਤਰੀਨ ਤੋਂ ਬਿਹਤਰ ਦਾ ਮਾਪਦੰਡ ਬਣ ਗਿਆ ਹੈ। ਵਿੱਦਿਅਕ ਢਾਂਚਾ ਭਾਵੇਂ ਮਾੜਾ ਨਹੀਂ ਪਰ ਪੰਜਾਬ ਵਿਚ ਕਮੀਆਂ ਬਹੁਤ ਹਨ ਪ੍ਰਬੰਧ ਵਿਚ। ਜੇਕਰ ਸਰਕਾਰੀ ਸਕੂਲ ਵਿਚ ਸਾਰੇ ਵਿਸ਼ੇ ਪੜ੍ਹਾਉਣ ਵਾਲੇ ਅਧਿਆਪਕ ਮੌਜੂਦ ਹਨ ਤਾਂ ਵਿਦਿਆਰਥੀਆਂ ਦੀ ਗਿਣਤੀ 50-100 ਮਸਾਂ ਹੈ। ਤਨਖ਼ਾਹਾਂ ਦਾ ਬੋਝ ਤਾਂ ਪੈ ਰਿਹਾ ਹੈ ਪਰ ਵਿਦਿਆਰਥੀ ਫਾਇਦਾ ਨਹੀਂ ਚੁੱਕ ਰਹੇ। ਪਿੰਡਾਂ ਵਿਚ ਆਮ ਤੌਰ 'ਤੇ ਵਾਢੀਆਂ ਦੇ ਸੀਜ਼ਨ ਵਿਚ ਬੱਚੇ ਵੀ ਸਕੂਲੋਂ ਚੁੱਕ ਕਮਾਈ ਦਾ ਸਾਧਨ ਬਣਾ ਲਏ ਜਾਂਦੇ ਹਨ। ਭਲਾ ਜੇਕਰ ਭਰਤੀਆਂ ਅਤੇ ਪੜ੍ਹਾਈ ਦਾ ਹੀ ਖਿਆਲ ਕਰ ਲਿਆ ਜਾਵੇ ਤਾਂ ਫਿਰ ਪੰਜਾਬ ਮਾਡਲ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇਗਾ। ਵਿੱਦਿਆ ਦਾ ਮਕਸਦ ਕਿਸੇ ਕਿੱਤੇ ਨਾਲ ਜੋੜਨਾ ਵੀ ਹੁੰਦਾ ਹੈ। ਹਰੇਕ ਵਿਸ਼ਾ, ਵਿੱਦਿਅਕ ਧਾਰਾ, ਇਕ ਰੋਡ ਮੈਪ ਨਾਲ ਬੱਝਾ ਹੁੰਦਾ ਹੈ। ਪੜ੍ਹਨ ਵਾਲੇ ਨੇ ਸਿਰਫ ਮਿਹਨਤ ਕਰਨੀ ਹੁੰਦੀ ਹੈ, ਅਗਾਂਹ ਦਾ ਰਸਤਾ ਤਿਆਰ ਮਿਲਦਾ ਹੈ। ਪਰ ਸਾਡੇ ਵਿੱਦਿਅਕ ਢਾਂਚੇ ਵਿਚ ਇਹ ਸਹੂਲੀਅਤ ਗ਼ੈਰ-ਮੌਜੂਦ ਹੈ। ਬਹੁਤ ਸਾਰੇ ਵਿਸ਼ੇ ਕਿਤੇ ਪਹੁੰਚਾਉਂਦੇ ਹੀ ਨਹੀਂ। ਲੋਕਾਂ ਨੂੰ ਵਾਕਫ਼ੀਅਤ ਵੀ ਨਹੀਂ ਕਿ, ਕੀ ਕਰਨਾ ਚਾਹੀਦਾ ਹੈ। ਸਰਕਾਰ ਇਹ ਤਾਂ ਵੇਖੇ ਕਿ ਅਸੀਂ ਏਨੇ ਪੜ੍ਹੇ-ਲਿਖੇ ਬੇਰੁਜ਼ਗਾਰ ਤਿਆਰ ਕਿਉਂ ਕਰ ਰਹੇ ਹਾਂ।
ਜੇਕਰ ਤਕਨੀਕੀ ਵਿੱਦਿਆ ਕੇਂਦਰ ਖੁੱਲ੍ਹ ਰਹੇ ਹਨ, ਉਥੇ ਕਿੰਨੀਆਂ ਭਰਤੀਆਂ ਹੋ ਰਹੀਆਂ ਹਨ? ਜੇਕਰ ਖੇਤੀਬਾੜੀ ਸਾਡੇ ਪਿੰਡਾਂ ਦੀ 60-70 ਫ਼ੀਸਦੀ ਆਬਾਦੀ ਨੂੰ ਰੁਜ਼ਗਾਰ ਦੇ ਰਹੀ ਹੈ ਤਾਂ ਉਸ ਵਿਚ ਨੀਤੀਆਂ ਦੇ ਬਦਲਾ ਨਾਲ ਸੁਧਾਰ ਲਿਆਂਦਾ ਜਾ ਸਕਦਾ ਹੈ? ਜ਼ਮੀਨੀ ਮਾਲਕੀ ਦੇ ਸਬੂਤਾਂ ਨਾਲ ਹੀ ਲਾਭ ਪਾਤਰ ਬਣਿਆ ਜਾ ਸਕਦਾ ਹੈ। ਖਾਦ, ਸੰਦ, ਪੈਸਟੀਸਾਈਡ, ਖੇਤ ਵਿਕਾਸ ਸਹਾਇਤਾ ਸਭ ਮਾਲਕਾਂ ਦੇ ਹਿੱਸੇ ਹਨ। ਜਿਹੜੇ ਠੇਕੇ 'ਤੇ ਵਾਹੁੰਦੇ ਹਨ, ਉਨ੍ਹਾਂ ਦੀ ਕਮਾਈ ਦਾ ਵੀ ਹੋਰ ਕੋਈ ਸਾਧਨ ਨਹੀਂ। ਉਪਜ ਤੋਂ ਉਪਰੰਤ ਮੰਡੀਆਂ ਵਿਚ ਸਹੂਲੀਅਤ ਦੀ ਲੋੜ ਤੁਰ ਪੈਂਦੀ ਹੈ। ਇਹ ਜੰਗ ਸਿਰਫ ਭ੍ਰਿਸ਼ਟਾਚਾਰ ਦੀ ਹੀ ਨਹੀਂ, ਜ਼ਿੰਦਗੀ ਨਾਲ ਜੁੜੀ ਹਰ ਲੋੜ ਦੀ ਹੈ। ਸਾਰੇ ਬੇਬਸ ਯੋਧੇ, ਸਿਸਟਮ ਤੋਂ ਕਿਸੇ ਵੱਡੀ ਰਾਹਤ ਦੀ ਉਮੀਦ ਵਿਚ ਹਨ। ਜੇਕਰ ਚਾਰ ਬੂੰਦਾਂ ਮੀਂਹ ਦੀਆਂ ਵਰ੍ਹ ਜਾਣ ਤਾਂ ਹਨੇਰੀ ਦੀ ਸਾਰੀ ਤਲਖ਼ੀ ਭੁੱਲ ਜਾਂਦੀ ਹੈ।
bubbutir@yahoo.com
2004 ਵਿਚ ਕਾਂਗਰਸ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਆਧੁਨਿਕ ਸਮੇਂ ਦੇ ਹਾਣੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਪਿਊਟਰ ਸਿੱਖਿਆ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਸਿੱਖਿਆ ਵਿਭਾਗ ਦੇ ਨਾਂਅ ਤਹਿਤ ਇਸ਼ਤਿਹਾਰ ਦੇ ਕੇ ਕੰਪਿਊਟਰ ਅਧਿਆਪਕਾਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX