ਤਾਜਾ ਖ਼ਬਰਾਂ


ਮਾਮਲਾ ਰਾਣਾ ਕੰਧੋਵਾਲੀਆ ਹੱਤਿਆ ਕਾਂਡ ਦਾ: ਐੱਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਨਾਮਵਰ ਹਸਪਤਾਲ ਦੀ ਕੀਤੀ ਜਾਂਚ
. . .  7 minutes ago
ਬਟਾਲਾ, 3 ਜੁਲਾਈ (ਕਾਹਲੋਂ)-ਬੀਤੀ ਦੇਰ ਰਾਤ ਐਨ.ਆਈ.ਏ. ਦੀ ਟੀਮ ਨੇ ਬਟਾਲਾ ਦੇ ਇਕ ਨਾਮਵਰ ਹਸਪਤਾਲ ਦੀ ਜਾਂਚ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐੱਨ.ਆਈ.ਏ. ਦੀ ਟੀਮ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਹਸਪਤਾਲ ਪਹੁੰਚੀ। ਟੀਮ ਲਗਭਗ ਇਕ ਘੰਟਾ ਹਸਪਤਾਲ 'ਚ ਰੁਕੀ...
94 ਕਰੋੜ ਰੁਪਏ ਮੁੱਲ ਦਾ ਨਸ਼ੀਲਾ ਪਦਾਰਥ ਆਈਸ ਬਰਾਮਦ
. . .  33 minutes ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਐੱਸ.ਟੀ.ਐੱਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਖ਼ਤਰਨਾਕ ਗਰੋਹ ਦੇ ਮੈਂਬਰ ਪਾਸੋਂ 9 ਕਿੱਲੋ 400 ਗ੍ਰਾਮ ਨਸ਼ੀਲਾ ਪਦਾਰਥ ਆਈਸ ਬਰਾਮਦ ਕੀਤਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 94 ਕਰੋੜ...
ਥਾਣਾ ਭਿੰਡੀਸੈਦਾਂ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ
. . .  51 minutes ago
ਓਠੀਆਂ/ਲੋਪੋਕੇ,3 ਜੁਲਾਈ (ਗੁਰਵਿੰਦਰ ਸਿੰਘ ਛੀਨਾ/ ਗੁਰਵਿੰਦਰ ਸਿੰਘ ਕਲਸੀ)-ਐੱਸ.ਐੱਸ.ਪੀ. ਦਿਹਾਤੀ ਅੰਮ੍ਰਿਤਸਰ ਦੀ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਅਟਾਰੀ ਬਲਬੀਰ ਸਿੰਘ ਦੀ ਅਗਵਾਈ ਹੇਠ ਥਾਣਾ ਭਿੰਡੀਸੈਦਾਂ ਦੇ ਐੱਸ.ਐੱਚ.ਓ. ਯਾਦਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਖ਼ਾਸ ਮੁਖ਼ਬਰ...
ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
. . .  43 minutes ago
ਚੰਡੀਗੜ੍ਹ, 3 ਜੁਲਾਈ-ਪੰਜਾਬ ਮੰਤਰੀ ਮੰਡਲ ਦਾ ਕੱਲ੍ਹ ਹੋਵੇਗਾ ਵਿਸਥਾਰ, 5 ਤੋਂ 6 ਮੰਤਰੀ ਚੁੱਕਣਗੇ ਸਹੁੰ
ਖੇਮਕਰਨ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇਕ ਗਰੋਹ ਨੂੰ ਕੀਤਾ ਕਾਬੂ
. . .  about 2 hours ago
ਖੇਮਕਰਨ, 3 ਜੁਲਾਈ (ਰਾਕੇਸ਼ ਬਿੱਲਾ)- ਥਾਣਾ ਖੇਮਕਰਨ ਦੀ ਪੁਲਿਸ ਨੇ ਸਰਹੱਦੀ ਪਿੰਡ ਮਹਿੰਦੀਪੁਰ 'ਚ ਛਾਪੇਮਾਰੀ ਕਰਕੇ ਇਕ ਪੰਜ ਮੈਂਬਰੀ ਗਰੋਹ ਨੂੰ ਮਾਰੂ ਹਥਿਆਰਾਂ ਨਾਲ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਹੜਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ...
ਪਾਕਿਸਤਾਨ 'ਚ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀ ਬੱਸ, 20 ਦੀ ਗਈ ਜਾਨ
. . .  about 2 hours ago
ਬਲੋਚਿਸਤਾਨ, 3 ਜੁਲਾਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲ੍ਹੇ 'ਚ ਵੱਡਾ ਹਾਦਸਾ ਵਾਪਰਿਆ ਹੈ। ਕਵੇਟਾ ਜਾ ਰਹੀ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 14 ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਯਾਤਰੀਆਂ ਨੂੰ ਕਵੇਟਾ ਰੈਫ਼ਰ ਕਰ ਦਿੱਤਾ ਗਿਆ ਹੈ।
ਜਬਰ ਜਨਾਹ ਦੇ ਮਾਮਲੇ 'ਚ ਸਾਬਕਾ ਵਿਧਾਇਕ ਬੈਂਸ ਦੇ ਭਰਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ
. . .  about 3 hours ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼...
ਜਬਰ ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਬੈਂਸ ਦਾ ਭਰਾ ਅਦਾਲਤ 'ਚ ਪੇਸ਼
. . .  about 3 hours ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਇਕ ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਕੀਤਾ ਗਿਆ...
2 ਕਿੱਲੋ 700 ਗ੍ਰਾਮ ਅਫ਼ੀਮ ਸਮੇਤ ਨੌਜਵਾਨ ਗ੍ਰਿਫ਼ਤਾਰ
. . .  about 4 hours ago
ਲੁਧਿਆਣਾ, 3 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 2 ਕਿੱਲੋ 700 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਏ.ਸੀ.ਪੀ. ਰਜੇਸ਼ ਸ਼ਰਮਾ ਨੇ ਦੱਸਿਆ...
ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ ਸਰਗਮ - ਇੰਟੈਲੀਜੈਂਸ ਰਿਪੋਰਟ
. . .  about 4 hours ago
ਸ੍ਰੀਨਗਰ, 3 ਜੁਲਾਈ - ਇੰਟੈਲੀਜੈਂਸ ਰਿਪੋਰਟ ਅਨੁਸਾਰ ਐਲ.ਓ.ਸੀ. ਪਾਰ ਦਰਜਨਾਂ ਅੱਤਵਾਦੀ ਲਾਂਚ ਪੈਡ...
ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
. . .  about 5 hours ago
ਬਰਨਾਲਾ/ਰੂੜੇਕੇ ਕਲਾਂ, 3 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲਿਸ ਥਾਣਾ ਬਰਨਾਲਾ...
ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਚੁਣੇ ਗਏ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ
. . .  about 3 hours ago
ਮੁੰਬਈ, 3 ਜੁਲਾਈ -ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਉਨ੍ਹਾਂ ਦੇ ਸਮਰਥਨ ਵਿਚ 164 ਅਤੇ ਉਨ੍ਹਾਂ ਦੇ ਵਿਰੋਧ 'ਚ 108 ਵੋਟਾਂ...
ਆਰ. ਸੀ. ਐਫ. ਨੇੜੇ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ
. . .  about 5 hours ago
ਹੁਸੈਨਪੁਰ, 3 ਜੁਲਾਈ (ਸੋਢੀ) - ਕਪੂਰਥਲਾ-ਸੁਲਤਾਨਪੁਰ ਲੋਧੀ ਜੀ.ਟੀ. ਰੋਡ 'ਤੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਵਲੋਂ ਅੱਤਵਾਦੀ ਫੜਨ ਵਾਲੇ ਪਿੰਡ ਵਾਸੀਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ
. . .  about 5 hours ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਟੁਕਸਾਨ ਪਿੰਡ ਵਿਚ ਲਸ਼ਕਰ ਦੇ 2 ਅੱਤਵਾਦੀਆਂ ਨੂੰ ਹਥਿਆਰਾਂ ਸਮੇਤ ਫੜਨ ਵਾਲੇ ਬਹਾਦਰ ਪਿੰਡ ਵਾਸੀਆਂ ਲਈ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 5 ਲੱਖ ਰੁਪਏ ਦੇ ਇਨਾਮ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ
. . .  about 5 hours ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਉਮੀਦਵਾਰ ਰਾਹੁਲ ਨਾਰਵੇਕਰ ਨੂੰ ਹੈੱਡ ਕਾਊਂਟ ਰਾਹੀ 164 ਵੋਟਾਂ ਮਿਲੀਆਂ। ਹੁਣ ਉਨ੍ਹਾਂ ਦਾ ਵਿਰੋਧ...
ਲੋਪੋਕੇ ਪੁਲਿਸ ਵਲੋਂ ਗੰਨ, ਰਿਵਾਲਵਰ 'ਤੇ ਕਾਰ ਸਮੇਤ ਇਕ ਕਾਬੂ
. . .  about 5 hours ago
ਲੋਪੋਕੇ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਐੱਸ.ਐੱਸ.ਪੀ. ਦਿਹਾਤੀ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਅਟਾਰੀ ਬਲਬੀਰ ਸਿੰਘ ਦੀ...
ਜੰਮੂ-ਕਸ਼ਮੀਰ : ਪਿੰਡ ਵਾਸੀਆਂ ਨੇ ਹਥਿਆਰਾਂ ਸਮੇਤ ਫੜੇ ਲਸ਼ਕਰ ਦੇ 2 ਅੱਤਵਾਦੀ, ਮਿਲੇਗਾ 2 ਲੱਖ ਰੁਪਏ ਇਨਾਮ
. . .  about 5 hours ago
ਸ੍ਰੀਨਗਰ, 3 ਜੁਲਾਈ - ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਪੈਂਦੇ ਪਿੰਡ ਤੁਕਸਾਨ ਦੇ ਵਾਸੀਆਂ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਤੋਂ 24 ਏ.ਕੇ. ਰਾਈਫ਼ਲਜ਼, 7 ਗਰਨੇਡ...
ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ
. . .  about 6 hours ago
ਪਟਨਾ, 3 ਜੁਲਾਈ - ਬਿਹਾਰ 'ਚ ਭਾਰੀ ਬਰਸਾਤ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਕਾਰਨ 4 ਦਿਨਾਂ 'ਚ 35 ਮੌਤਾਂ ਹੋ ਚੁੱਕੀਆਂ ਹਨ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ 11 ਜ਼ਿਲ੍ਹਿਆਂ 'ਚ ਭਾਰੀ ਬਰਸਾਤ ਦਾ ਅਲਰਟ ਜਾਰੀ ਕੀਤਾ...
ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ
. . .  about 7 hours ago
ਮੁੰਬਈ, 3 ਜੁਲਾਈ - ਏਕਨਾਥ ਸ਼ਿੰਦੇ ਦੇ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦੀ ਚੋਣ ਅੱਜ...
ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਧੜੇ ਦੇ ਹੋਰ ਵਿਧਾਇਕਾਂ ਨਾਲ ਪਹੁੰਚੇ ਮਹਾਰਾਸ਼ਟਰ ਵਿਧਾਨ ਸਭਾ
. . .  about 7 hours ago
ਮੁੰਬਈ, 3 ਜੁਲਾਈ - ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੇ ਸਾਥੀ ਵਿਧਾਇਕਾਂ ਨਾਲ ਵਿਧਾਨ ਸਭਾ ਪਹੁੰਚ ਗਏ ਹਨ। ਏਕਨਾਥ ਸ਼ਿੰਦੇ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਮਹਾਰਾਸ਼ਟਰ ਵਿਧਾਨ ਸਭਾ...
ਉਦੈਪੁਰ ਪ੍ਰਸ਼ਾਸਨ ਵਲੋਂ ਕਰਫ਼ਿਊ 'ਚ 10 ਘੰਟੇ ਢਿੱਲ
. . .  about 7 hours ago
ਜੈਪੁਰ, 3 ਜੁਲਾਈ - ਉਦੈਪੁਰ ਹੱਤਿਆਕਾਂਡ ਤੋਂ ਬਾਅਦ ਰਾਜਸਥਾਨ ਦੇ ਉਦੈਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਹੈ। ਦੁਕਾਨਦਾਰ ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਤੋਂ ਬਾਅਦ ਪੂਰੇ ਰਾਜਸਥਾਨ 'ਚ ਧਾਰਾ 144 ਲਾਗੂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16103 ਨਵੇਂ ਮਾਮਲੇ, 31 ਮੌਤਾਂ
. . .  about 8 hours ago
ਨਵੀਂ ਦਿੱਲੀ, 3 ਜੁਲਾਈ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16103 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 13929 ਠੀਕ ਹੋਏ ਹਨ ਤੇ 31 ਲੋਕਾਂ ਦੀ ਮੌਤ ਹੋਈ...
ਉਜ਼ਬੇਕਿਸਤਾਨ ਵਲੋਂ ਪ੍ਰਦਰਸ਼ਨ ਪ੍ਰਭਾਵਿਤ ਕਰਾਕਲਪਕਸਤਾਨ 'ਚ ਐਮਰਜੈਂਸੀ ਦੀ ਘੋਸ਼ਣਾ
. . .  about 8 hours ago
ਨਵੀਂ ਦਿੱਲੀ, 3 ਜੁਲਾਈ - ਉਜ਼ਬੇਕਿਸਤਾਨ ਵਲੋਂ ਪ੍ਰਦਰਸ਼ਨ ਪ੍ਰਭਾਵਿਤ ਕਰਾਕਲਪਕਸਤਾਨ 'ਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਗਈ...
ਡੀ.ਐਮ.ਯੂ. ਟਰੇਨ ਦੇ ਇੰਜਨ ਨੂੰ ਲੱਗੀ ਅੱਗ
. . .  about 7 hours ago
ਪਟਨਾ, 3 ਜੁਲਾਈ - ਬਿਹਾਰ ਦੇ ਭੇਲਵਾ ਰੇਲਵੇ ਸਟੇਸ਼ਨ ਨੇੜੇ ਅੱਜ ਸਵੇਰੇ ਡੀ.ਐਮ.ਯੂ. ਟਰੇਨ ਦੇ ਇੰਜਨ ਨੂੰ ਅੱਗ ਲੱਗ ਗਈ।ਟਰੇਨ ਰਕਸੌਲ ਤੋਂ ਨਰਕਟਿਆਗੰਜ ਜਾ ਰਹੀ ਸੀ। ਇੰਜਨ ਤੋਂ ਅੱਗ ਨਹੀਂ ਫੈਲੀ ਤੇ...
ਮਿਆਂਮਾਰ 'ਚ ਆਇਆ ਜ਼ਬਰਦਸਤ ਭੂਚਾਲ
. . .  about 8 hours ago
ਨਯਪੀਡਾਵ, 3 ਜੁਲਾਈ - ਮਿਆਂਮਾਰ ਦੇ ਯਵਾਂਗਨ ਦੇ 260 ਕਿੱਲੋਮੀਟਰ ਦੱਖਣ-ਪੱਛਮ 'ਚ ਅੱਜ ਸਵੇਰੇ 7.56 'ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1ਜੇਠ ਸੰਮਤ 554
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੀ ਸ਼ੁਰੂ ਹੋਈ ਮੁਹਿੰਮ

ਗੁਰਦਾਸਪੁਰ, 13 ਮਈ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਅੰਦਰ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਅੰਦਰ ਨਾਜਾਇਜ਼ ਕਬਜ਼ਿਆਂ ਨੰੂ ਛੁਡਵਾਉਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ ਰੇਲਵੇ ਵਿਭਾਗ ਦੀ ਜ਼ਮੀਨ 'ਤੇ ਸੜਕ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਬਟਾਲਾ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ : ਐੱਸ.ਐੱਸ.ਪੀ. ਬਟਾਲਾ

ਬਟਾਲਾ, 13 ਮਈ (ਕਾਹਲੋਂ)-ਐੱਸ.ਐੱਸ.ਪੀ. ਬਟਾਲਾ ਰਾਜਪਾਲ ਸਿੰਘ ਸੰਧੂ ਨੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਸਮੂਹ ਵਸਨੀਕਾਂ ਨੂੰ ਭਰੋਸਾ ਦਿੱਤਾ ਹੈ ਕਿ ਬਟਾਲਾ ਪੁਲਿਸ ਜਾਨ-ਮਾਲ ਤੇ ਅਮਨ-ਕਾਨੂੰਨ ਦੀ ਰਾਖੀ ਲਈ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ...

ਪੂਰੀ ਖ਼ਬਰ »

ਕੇਜਰੀਵਾਲ ਅਤੇ ਭਗਵੰਤ ਮਾਨ ਮਿਲ ਕੇ ਬਣਾ ਰਹੇ ਲੋਕਾਂ ਨੂੰ ਬੇਵਕੂਫ : ਵਾਹਲਾ

ਬਟਾਲਾ, 13 ਮਈ (ਕਾਹਲੋਂ)-ਸਾਬਕਾ ਚੇਅਰਮੈਨ ਅਤੇ ਬਟਾਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਬੀਰ ਸਿੰਘ ਵਾਹਲਾ ਨੇ ਵਿਸ਼ੇਸ ਗੱਲਬਾਤ ਕਰਦਿਆ ਕਿਹਾ ਕਿ ਇਨਕਲਾਬ ਦਾ ਨਾਅਰਾ ਲਾ ਕੇ ਅਤੇ ਪੰਜਾਬੀਆਂ ਨੂੰ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਸੱਤਾ ...

ਪੂਰੀ ਖ਼ਬਰ »

ਨਿਰਮਲ ਸਿੰਘ ਨਿੰਮਾ ਫਤਹਿਗੜ੍ਹ ਚੂੜੀਆਂ ਆੜ੍ਹਤੀ ਯੂਨੀਅਨ ਦੇ ਨਵੇਂ ਪ੍ਰਧਾਨ ਐਲਾਨੇ

ਫਤਹਿਗੜ੍ਹ ਚੂੜੀਆਂ, 13 ਮਈ (ਧਰਮਿੰਦਰ ਸਿੰਘ ਬਾਠ)-ਨਿਰਮਲ ਸਿੰਘ ਨਿੰਮਾ ਫਤਹਿਗੜ੍ਹ ਚੂੜੀਆਂ ਆੜਤੀ ਯੂਨੀਅਨ ਦੇ ਨਵੇਂ ਪ੍ਰਧਾਨ ਐਲਾਨੇ ਗਏ | ਇਸ ਸਬੰਧੀ ਦਾਣਾ ਮੰਡੀ ਫਤਹਿਗੜ੍ਹ ਚੂੜੀਆਂ ਵਿਖੇ ਆੜ੍ਹਤੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਆੜ੍ਹਤੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ

ਗੁਰਦਾਸਪੁਰ, 13 ਮਈ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖ਼ਤਮ ਕਰਨ ਲਈ ਇਕਜੁੱਟਤਾ ਨਾਲ ਹੰਭਲਾ ਮਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ, ਜਿਸ ਦਾ ਇਲਾਜ ਸੰਭਵ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

30 ਹਜ਼ਾਰ ਐੱਮ.ਐੱਲ. ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਪੁਰਾਣਾ ਸ਼ਾਲਾ, 13 ਮਈ (ਗੁਰਵਿੰਦਰ ਸਿੰਘ ਗੋਰਾਇਆ)-ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਥਾਣਾ ਮੁਖੀ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ 30 ਹਜ਼ਾਰ ਐਮ.ਐਲ. ...

ਪੂਰੀ ਖ਼ਬਰ »

ਗਲੀ 'ਚੋਂ ਮੋਟਰਸਾਈਕਲ ਚੋਰੀ

ਦੀਨਾਨਗਰ, 13 ਮਈ (ਸ਼ਰਮਾ/ਸੰਧੂ/ਸੋਢੀ)-ਬੀਤੀ ਰਾਤ ਕ੍ਰਿਸ਼ਨਾ ਗਲੀ ਵਿਚੋਂ ਇਕ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਦੇ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਉਹ ਸ਼ਾਮ 7 ਵਜੇ ਦੇ ਕਰੀਬ ਆਪਣੇ ਘਰ ਤੋਂ ਆਪਣੀ ...

ਪੂਰੀ ਖ਼ਬਰ »

ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਪਿੰਡ ਹਰਪੁਰਾ ਵਿਖੇ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ

ਬਟਾਲਾ, 13 ਮਈ (ਕਾਹਲੋਂ)-ਆਜ਼ਾਦੀ ਦੇ 75ਵੇਂ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਨਿਊ ਪੰਜਾਬ ਯੂਥ ਕਲੱਬ ਪਿੰਡ ਹਰਪੁਰਾ ਵਲੋਂ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ | ਕਿ੍ਕਟ ਟੂਰਨਾਮੈਂਟ ਦਾ ਉਦਘਾਟਨ ਅੱਜ ਸਵੇਰੇ ਪਿੰਡ ਦੇ ਨੌਜਵਾਨ ਆਗੂ ਬਲਜਿੰਦਰ ...

ਪੂਰੀ ਖ਼ਬਰ »

ਬੀ. ਐੱਲ. ਓ. ਯੂਨੀਅਨ ਨੇ ਐੱਸ. ਡੀ. ਐੱਮ. ਬਟਾਲਾ ਨੂੰ ਦਿੱਤਾ ਮੰਗ-ਪੱਤਰ

ਬਟਾਲਾ, 13 ਮਈ (ਕਾਹਲੋਂ)-ਬੀ.ਐਲ.ਓ. ਯੂਨੀਅਨ ਬਟਾਲਾ ਨੇ ਪ੍ਰਧਾਨ ਸਰਬਜੀਤ ਸਿੰਘ ਔਲਖ ਦੀ ਅਗਵਾਈ ਵਿਚ ਐਸ.ਡੀ.ਐਮ. ਬਟਾਲਾ ਸ਼ਾਇਰੀ ਭੰਡਾਰੀ ਨੂੰ ਮੰਗ-ਪੱਤਰ ਦਿੱਤਾ | ਯੂਨੀਅਨ ਆਗੂਆਂ ਨੇ ਕਿਹਾ ਕਿ ਫਰਵਰੀ 2022 ਵਿਚ ਵਿਧਾਨ ਸਭਾ ਚੋਣਾਂ ਦੌਰਾਨ ਸਮੂਹ ਬੀ.ਐਲ.ਓ. ਵਲੋਂ ਜੋ ਵੈਬ ...

ਪੂਰੀ ਖ਼ਬਰ »

ਮੁੱਖ ਖੇਤੀਬਾੜੀ ਅਫ਼ਸਰ ਦੀ ਤਾਇਨਾਤੀ ਨਾ ਹੋਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ, ਨਹੀਂ ਬਣ ਰਹੇ ਲੋਕਾਂ ਦੇ ਲਾਇਸੰਸ

ਗੁਰਦਾਸਪੁਰ, 13 ਮਈ (ਭਾਗਦੀਪ ਸਿੰਘ ਗੋਰਾਇਆ)-ਖੇਤੀਬਾੜੀ ਵਿਭਾਗ ਗੁਰਦਾਸਪੁਰ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਦੀ ਤਾਇਨਾਤੀ ਨਾ ਹੋਣ ਕਾਰਨ ਆਮ ਜਨਤਾ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬਟਾਲਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੋਂ ਦੌਰਾ

ਬਟਾਲਾ, 13 ਮਈ (ਕਾਹਲੋਂ)-ਸਥਾਨਕ ਗੁਰੂ ਨਾਨਕ ਕਾਲਜ ਬਟਾਲਾ ਦਾ ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਲੜਕੇ) ਨਜ਼ਦੀਕ ਕੰਧ ਸਾਹਿਬ ਨੇ ਦੌਰਾ ਕੀਤਾ | ਇਸ ਦੌਰਾਨ ਕਾਲਜ ਪਿ੍ੰ. ਡਾ. ਚਰਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ ਦੇ ਵਿਦਿਆਰਥੀ ਦਸਤਾਰ ਮੁਕਾਬਲਿਆਂ 'ਚ ਅੱਵਲ

ਬਟਾਲਾ, 13 ਮਈ (ਕਾਹਲੋਂ)-ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਦਸਤਾਰ ਮੁਕਾਬਲੇ ਵਿਚ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀ ਸੁਪਨਦੀਪ ਸਿੰਘ ਨੇ ਗੁਰਦਾਸਪੁਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਨੰਬਰਦਾਰ ਯੂਨੀਅਨ ਵਲੋਂ ਕੋਈ ਵੀ ਫੰਡ ਇਕੱਠਾ ਕਰਨ ਲਈ ਨੁਮਾਇੰਦੇ ਨਹੀਂ ਭੇਜੇ : ਜ਼ਿਲ੍ਹਾ ਪ੍ਰਧਾਨ ਗੋਰਾਇਆ

ਕਲਾਨੌਰ, 13 ਮਈ (ਪੁਰੇਵਾਲ)-ਅੱਜ ਇਥੇ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੋਰਾਇਆ ਨੇ ਗੱਲਬਾਤ ਦੌਰਾਨ ਰੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਜ਼ਿਲ੍ਹੇ 'ਚ ਕੁਝ ਸਥਾਨਾਂ 'ਤੇ ਨੰਬਰਦਾਰ ਯੂਨੀਅਨ ਦੇ ਨਾਂਅ 'ਤੇ ਪਰਚੀਆਂ ...

ਪੂਰੀ ਖ਼ਬਰ »

ਫ਼ੌਜ ਦੀ ਤਰ੍ਹਾਂ ਪੁਲਿਸ ਭਲਾਈ ਬੋਰਡ ਬਣਾਏ ਸਰਕਾਰ : ਪ੍ਰਧਾਨ ਨੱਤ

ਬਟਾਲਾ, 13 ਮਈ (ਹਰਦੇਵ ਸਿੰਘ ਸੰਧੂ)-ਪੰਜਾਬ ਪੁਲਿਸ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਬਟਾਲਾ ਦੀ ਇਕ ਅਹਿਮ ਮੀਟਿੰਗ ਸਥਾਨਕ ਪੁਲਿਸ ਲਾਇਨ ਵਿਖੇ ਐਸੋਸੀਏਸ਼ਨ ਪ੍ਰਧਾਨ ਸੇਵਾ ਮੁਕਤ ਡਿਪਟੀ ਸੁਪਰਡੈਂਟ ਪੁਲਿਸ ਸੁਖਬੀਰ ਸਿੰਘ ਨੱਤ ਦੀ ਅਗਵਾਈ ਵਿਚ ਹੋਈ, ਜਿਸ ਵਿਚ ਲੰਬੇ ...

ਪੂਰੀ ਖ਼ਬਰ »

ਡਰਾਈਵਿੰਗ ਸਿਖਾਉਣ ਵਾਲੇ ਭਰੇ ਬਾਜ਼ਾਰਾਂ 'ਚ ਲੋਕਾਂ ਨੰੂ ਸਿਖਾਉਂਦੇ ਹਨ ਡਰਾਈਵਿੰਗ

ਗੁਰਦਾਸਪੁਰ, 13 ਮਈ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਸ਼ਹਿਰ ਅੰਦਰ ਪਹਿਲਾਂ ਹੀ ਟਰੈਫ਼ਿਕ ਸਮੱਸਿਆ ਬਹੁਤ ਗੰਭੀਰ ਹੋਈ ਪਈ ਹੈ | ਦੂਜੇ ਪਾਸੇ ਡਰਾਈਵਿੰਗ ਸਿਖਾਉਣ ਵਾਲਿਆਂ ਵਲੋਂ ਭਰੇ ਬਾਜ਼ਾਰਾਂ ਅੰਦਰ ਹੀ ਲੋਕਾਂ ਨੰੂ ਡਰਾਈਵਿੰਗ ਸਿਖਾਈ ਜਾ ਰਹੀ ਹੈ | ਜਿਸ ਕਾਰਨ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਮੀਟਿੰਗ 'ਚ 'ਆਪ' ਦੇ ਜ਼ਿਲ੍ਹਾ ਪ੍ਰਧਾਨ ਵਾਹਲਾ ਨੇ ਕੀਤੀ ਸ਼ਿਰਕਤ

ਗੁਰਦਾਸਪੁਰ, 13 ਮਈ (ਭਾਗਦੀਪ ਸਿੰਘ ਗੋਰਾਇਆ)-ਨਵੀਂ ਬਣੀ 'ਆਪ' ਸਰਕਾਰ ਵਲੋਂ ਹਰੇਕ ਜ਼ਿਲ੍ਹੇ ਦੀਆਂ ਮੁਸ਼ਕਿਲਾਂ ਸੁਣਨ ਸਬੰਧੀ ਪੰਜਾਬ ਭਵਨ ਵਿਖੇ ਜ਼ਿਲ੍ਹਾ ਪ੍ਰਧਾਨਾਂ ਤੇ ਲੋਕ ਸਭਾ ਇੰਚਾਰਜਾਂ ਨਾਲ ਬੀਤੇ ਕੱਲ੍ਹ ਮੀਟਿੰਗ ਕੀਤੀ ਗਈ | ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ...

ਪੂਰੀ ਖ਼ਬਰ »

ਗੁਰਦੀਪ ਸਿੰਘ ਰੰਧਾਵਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ 'ਆਪ' ਆਗੂ ਜਰਨੈਲ ਸਿੰਘ ਨਾਲ ਮੁਲਾਕਾਤ

ਕਲਾਨੌਰ, 13 ਮਈ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਚੁੱਕੇ ਗੁਰਦੀਪ ਸਿੰਘ ਰੰਧਾਵਾ ਵਲੋਂ ਆਪ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਸ: ਰੰਧਾਵਾ ਵਲੋਂ ਜਰਨੈਲ ਸਿੰਘ ਦਾ ਸਿਰੋਪਾਓ ਦੇ ਕੇ ...

ਪੂਰੀ ਖ਼ਬਰ »

ਐਡ. ਸੇਖਵਾਂ ਨੇ ਸ਼ਹੀਦੀ ਸਮਾਰਕ ਘੱਲੂਘਾਰਾ ਸਾਹਿਬ ਵਿਖੇ ਚੱਲ ਰਹੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਘੱਲੂਘਾਰਾ ਸਾਹਿਬ, 13 ਮਈ (ਮਿਨਹਾਸ)-ਛੋਟਾ ਘੱਲੂਘਾਰਾ ਸਾਹਿਬ ਵਿਖੇ 11 ਹਜ਼ਾਰ ਦੇ ਕਰੀਬ ਸਿੰਘ, ਸਿੰਘਣੀਆਂ ਤੇ ਛੋਟੇ ਬੱਚਿਆਂ ਨੂੰ ਛੰਭ ਕਾਹਨੂੰਵਾਨ ਵਿਚ ਸ਼ਹੀਦ ਕਰ ਦਿੱਤਾ ਸੀ, ਉਨ੍ਹਾਂ ਦੀ ਯਾਦ ਵਿਖੇ 17 ਮਈ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੀਆਂ ਚੱਲ ਰਹੀਆਂ ...

ਪੂਰੀ ਖ਼ਬਰ »

6 ਮਹੀਨੇ ਤੋਂ ਖ਼ਰਾਬ ਟਰਾਂਸਫਾਰਮਰ ਦੀ ਅਜੇ ਤੱਕ ਨਹੀਂ ਲਈ ਕਿਸੇ ਨੇ ਸਾਰ

ਡੇਹਰੀਵਾਲ ਦਰੋਗਾ, 13 ਮਈ (ਹਰਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਇਹ ਦਾਅਵੇ ਕਰਦੇ ਨਹੀਂ ਥੱਕਦੇ ਕਿ ਬਿਜਲੀ ਬੋਰਡ ਵਲੋਂ ਕਿਸੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਪਰ ਸਰਕਾਰ ਅਤੇ ਬਿਜਲੀ ਬੋਰਡ ਦੇ ...

ਪੂਰੀ ਖ਼ਬਰ »

ਟਾਰਗੈਟ 7 ਸਟਾਰ ਕੋਚਿੰਗ ਸੈਂਟਰ ਵਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਮੁਫ਼ਤ ਕਲਾਸਾਂ ਸ਼ੁਰੂ-ਲੋਧੀਪੁਰੀਆ

ਗੁਰਦਾਸਪੁਰ, 13 ਮਈ (ਆਰਿਫ਼)-15 ਮਈ ਤੋਂ ਸਕੂਲਾਂ ਅੰਦਰ ਹੋ ਰਹੀਆਂ ਗਰਮੀ ਦੀਆਂ ਛੁੱਟੀਆਂ ਨੰੂ ਮੁੱਖ ਰੱਖਦੇ ਹੋਏ ਟਾਰਗੈਟ ਸੈਵਨ ਸਟਾਰ ਕੋਚਿੰਗ ਸੈਂਟਰ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਤੇ ਸੇਵਾ ਮੁਕਤ ਲੈਕ: ਗੁਰਦੀਪ ਸਿੰਘ ਲੋਧੀਪੁਰੀਆ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਇਸ ਸਮੇਂ ਦਸਵੀਂ ਜਾਂ ਬਾਰ੍ਹਵੀਂ ਦੀ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਵਿਦਿਆਰਥੀਆਂ ਨੰੂ ਕੋਚਿੰਗ ਸੈਂਟਰ ਵਿਖੇ ਮੈਥ ਅਤੇ ਸਾਇੰਸ ਵਿਸ਼ਿਆਂ ਦੀ ਕੋਚਿੰਗ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ, ਜਿਸ ਦਾ ਵਿਦਿਆਰਥੀਆਂ ਨੰੂ ਪੂਰਾ ਲਾਭ ਉਠਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਇਸ ਸੈਂਟਰ ਤੋਂ ਕੋਚਿੰਗ ਲੈਣਾ ਚਾਹੁੰਦੇ ਹਨ, ਉਹ ਵਿਦਿਆਰਥੀ ਟਾਰਗੈਟ 7 ਸਟਾਰ ਕੋਚਿੰਗ ਸੈਂਟਰ ਨੇੜੇ ਐਸ.ਡੀ.ਕਾਲਜ ਕਾਹਨੰੂਵਾਨ ਰੋਡ ਵਿਖੇ ਪਹੁੰਚ ਕੇ ਸੰਪਰਕ ਕਰ ਸਕਦੇ ਹਨ |

ਖ਼ਬਰ ਸ਼ੇਅਰ ਕਰੋ

 

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਪੁਰਬ ਮਨਾਇਆ

ਬਟਾਲਾ, 13 ਮਈ (ਹਰਦੇਵ ਸਿੰਘ ਸੰਧੂ)-ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਪੁਰਬ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਨਾਲ ਮਨਾਇਆ ਗਿਆ | ਬਾਬਾ ਗੁਰਦਿੱਤਾ 1621 'ਚ ਬਟਾਲਾ ...

ਪੂਰੀ ਖ਼ਬਰ »

ਸਤਵੰਤ ਸਿੰਘ ਗੁਰਦੁਆਰਾ ਮਾਤਾ ਸੁਲੱਖਣੀ ਨਿਊ ਬਟਾਲਾ ਕਾਲੋਨੀ ਉਮਰਪੁਰਾ ਦੇ ਪ੍ਰਧਾਨ ਨਿਯੁਕਤ

ਬਟਾਲਾ, 13 ਮਈ (ਬੁੱਟਰ)-ਗੁਰਦੁਆਰਾ ਮਾਤਾ ਸੁਲੱਖਣੀ ਨਿਊ ਬਟਾਲਾ ਕਾਲੋਨੀ ਉਮਰਪੁਰਾ ਵਿਖੇ ਗੁਰਦੁਆਰਾ ਕਮੇਟੀ ਮੈਂਬਰਾਂ ਤੇ ਸਮੂਹ ਸੰਗਤ ਦੀ ਵਿਸ਼ੇਸ ਇਕੱਤਰਤਾ ਹੋਈ, ਜਿਸ ਵਿਚ ਸੰਗਤ ਅਤੇ ਕਮੇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਭਾਈ ਸਤਵੰਤ ਸਿੰਘ ਨੰਬਰਦਾਰ ਨੂੰ ...

ਪੂਰੀ ਖ਼ਬਰ »

ਸੰਪਰਕ ਸੜਕ ਦੀ ਖ਼ਸਤਾ ਹਾਲਤ ਕਾਰਨ ਆਵਾਜਾਈ ਪ੍ਰਭਾਵਿਤ

ਪੁਰਾਣਾ ਸ਼ਾਲਾ, 13 ਮਈ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਧਾਰਮਿਕ ਅਸਥਾਨ ਪੰਡੋਰੀ ਮਹੰਤਾਂ ਤੋਂ ਕਲੀਚਪੁਰ ਵਾਇਆ ਦੀਨਾਨਗਰ ਨੰੂ ਜਾਣ ਵਾਲੀ ਸੰਪਰਕ ਸੜਕ ਦੀ ਹਾਲਤ ਬੇਹੱਦ ਖਸਤਾ ਹੋਈ ਹੈ ਅਤੇ ਸੜਕ 'ਚ ਟੋਏ ਹੋਣ ਨਾਲ ਸੜਕ ਹਾਦਸਿਆਂ ਵਿਚ ਵਾਧਾ ਹੋਇਆ ਹੈ | ਇਸ ...

ਪੂਰੀ ਖ਼ਬਰ »

ਕਮਿਊਨਿਟੀ ਹੈੱਲਥ ਸੈਂਟਰ ਜਗਤਪੁਰ 'ਚ ਸਫ਼ਾਈ ਦੀ ਘਾਟ ਕਾਰਨ ਮਰੀਜ਼ ਤੇ ਸਟਾਫ਼ ਪ੍ਰੇਸ਼ਾਨ

ਪੁਰਾਣਾ ਸ਼ਾਲਾ, 13 ਮਈ (ਅਸ਼ੋਕ ਸ਼ਰਮਾ)-ਕਮਿਊਨਿਟੀ ਹੈਲਥ ਸੈਂਟਰ ਜਗਤਪੁਰ ਅਨੇਕਾਂ ਪਿੰਡਾਂ ਨੰੂ ਬੁਨਿਆਦੀ ਸਹੂਲਤਾਂ ਮੁਹੱਈਆ ਕਰਦਾ ਹੈ | ਪਰ ਇਸ ਦੇ ਆਲੇ ਦੁਆਲੇ ਗਰਾਊਾਡ ਦੀ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਮੌਸਮੀ ਕੀੜੇ ਮਕੌੜਿਆਂ ਦੀ ਭਰਮਾਰ ਹੋਣ ਕਰਕੇ ਸਟਾਫ਼ ਤੇ ...

ਪੂਰੀ ਖ਼ਬਰ »

ਸਰਕਾਰ ਦੇ ਪੈਸੇ ਨੂੰ ਖ਼ਰਾਬ ਕਰਨ ਵਾਲੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਹੋਵੇ ਕਾਰਵਾਈ : ਸਾਬਕਾ ਵਿਧਾਇਕ ਲਾਡੀ

ਘੁਮਾਣ, 13 ਮਈ (ਬੰਮਰਾਹ)-ਸਰਕਾਰ ਦੇ ਪੈਸੇ ਨੂੰ ਖ਼ਰਾਬ ਕਰਨ ਵਾਲੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਹੋਵੇ ਕਾਰਵਾਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕੀਤਾ | ...

ਪੂਰੀ ਖ਼ਬਰ »

ਗੁਰਦਾਸਪੁਰ ਸ਼ਹਿਰ ਨੰੂ ਸਾਫ਼-ਸੁਥਰਾ ਤੇ ਸੁੰਦਰ ਰੱਖਣ ਲਈ ਨਾਈਟ ਕਲੀਨਰ ਮੁਹਿੰਮ ਸ਼ੁਰੂ

ਗੁਰਦਾਸਪੁਰ, 13 ਮਈ (ਆਰਿਫ਼)-ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਡਾ: ਅਮਨਦੀਪ ਕੌਰ ਦੀ ਹਾਜ਼ਰੀ 'ਚ ਨਗਰ ਕੌਂਸਲ ਗੁਰਦਾਸਪੁਰ ਵਲੋਂ ਨਾਈਟ ਕਲੀਨਰ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਸ਼ਹਿਰ ਦੇ ਬਾਜ਼ਾਰਾਂ ਤੇ ਵਾਰਡਾਂ ਦੀ ...

ਪੂਰੀ ਖ਼ਬਰ »

ਪੀ. ਐੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਦੀ ਚੋਣ 'ਚ ਗੁਰਬਿੰਦਰ ਸਿੰਘ ਭੰਗੂ ਪ੍ਰਧਾਨ ਚੁਣੇ

ਕਲਾਨੌਰ, 13 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸਬ ਡਵੀਜਨ ਵਿਖੇ ਪੰਜਾਬ ਕਮੇਟੀ ਪੰਜਾਬ ਸਟੇਟ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ (ਏਟਕ) ਦੀ ਸਬ ਯੂਨਿਟ ਕਲਾਨੌਰ ਵਿਖੇ ਚੋਣ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਮੰਡਲ ਆਗੂ ...

ਪੂਰੀ ਖ਼ਬਰ »

ਆਈ.ਬੀ.ਟੀ. ਵਿਖੇ ਪੰਜਾਬ ਸਰਕਾਰ ਦੀਆਂ 26454 ਅਸਾਮੀਆਂ ਲਈ ਕੋਚਿੰਗ ਕਲਾਸਾਂ ਸ਼ੁਰੂ

ਗੁਰਦਾਸਪੁਰ, 13 ਮਈ (ਆਰਿਫ਼)-ਆਈ.ਬੀ.ਟੀ ਇੰਸਟੀਚਿਊਟ ਵਿਖੇ ਪੰਜਾਬ ਸਰਕਾਰ ਦੀਆਂ ਆਉਣ ਵਾਲੀਆਂ 26454 ਅਸਾਮੀਆਂ ਲਈ ਕੋਚਿੰਗ ਕਲਾਸਾਂ ਸ਼ੁਰੂ ਹੋ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਨਵਜੋਤ ਸਿੰਘ ਅਤੇ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਜੰਗਲਾਤ ...

ਪੂਰੀ ਖ਼ਬਰ »

ਬਲਬੀਰ ਸਿੰਘ ਪੰਨੂੰ ਨੇ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ ਤੇ ਮੌਕੇ 'ਤੇ ਕੀਤਾ ਨਿਪਟਾਰਾ

ਅਲੀਵਾਲ, 13 ਮਈ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਬਲਬੀਰ ਸਿੰਘ ਪੰਨੂੰ ਨੇ ਹਲਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮÏਕੇ 'ਤੇ ਉਨ੍ਹਾਂ ਦਾ ਨਿਪਟਾਰਾ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ...

ਪੂਰੀ ਖ਼ਬਰ »

ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਸੰਬੰਧੀ ਜਾਗਰੂਕ ਕਰਨ ਲਈ ਡੀ.ਸੀ. ਵਲੋਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼

ਗੁਰਦਾਸਪੁਰ,13 ਮਈ (ਆਰਿਫ਼)-ਜ਼ਿਲੇ੍ਹ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਪਿੰਡ ਪੱਧਰ ਤੱਕ ਜਾਗਰੂਕਤਾ ਕੈਂਪ ਰਾਹੀ ਵੱਧ ਤੋਂ ਵੱਧ ...

ਪੂਰੀ ਖ਼ਬਰ »

ਮੰਗਾਂ ਨੰੂ ਲੈ ਕੇ ਡੀ.ਟੀ.ਐੱਫ. ਵਲੋਂ ਡੀ.ਸੀ. ਰਾਹੀਂ ਮੁੱਖ ਮੰਤਰੀ ਨੰੂ ਭੇਜਿਆ ਮੰਗ-ਪੱਤਰ

ਗੁਰਦਾਸਪੁਰ, 13 ਮਈ (ਆਰਿਫ਼)-ਡੀ.ਟੀ.ਐਫ ਦੀ ਸਾਲਾਨਾ ਜਨਰਲ ਕੌਂਸਲ ਦੇ ਫ਼ੈਸਲੇ ਤਹਿਤ ਇਕਾਈ ਗੁਰਦਾਸਪੁਰ ਵਲੋਂ ਅੱਜ ਨਵੀਆਂ ਭਰਤੀਆਂ ਦੇ ਇਸ਼ਤਿਹਾਰ ਜਾਰੀ ਕਰਨ, ਕੱਚੇ ਅਧਿਆਪਕ ਪੱਕੇ ਕਰਨ, ਨਵੀਂ ਪੈਨਸ਼ਨ ਬਹਾਲ ਕਰਨ ਸਮੇਤ ਅਨੇਕਾਂ ਮੰਗਾਂ ਨੰੂ ਲੈ ਕੇ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਸਦਕਾ ਿਲੰਕ ਸੜਕਾ ਦਾ ਨਿਰਮਾਣ ਹੋ ਰਿਹਾ : ਛੋਟੇਪੁਰ

ਧਾਰੀਵਾਲ, 13 ਮਈ (ਸਵਰਨ ਸਿੰਘ)-ਸਥਾਨਕ ਸ਼ਹਿਰ ਦੀ ਦਾਣਾ ਮੰਡੀ ਤੋਂ ਵਾਇਆ ਗੁਰਦੁਆਰਾ ਸ੍ਰੀ ਬੁਰਜ ਸਾਹਿਬ, ਪੁਰਾਣਾ ਧਾਰੀਵਾਲ ਤੋਂ ਨਹਿਰ ਕਿਨਾਰੇ ਦੇ ਨਾਲ-ਨਾਲ ਧਾਰੀਵਾਲ ਸ਼ਹਿਰ ਤੱਕ ਬਣ ਰਹੀ ਸੜਕ ਨੂੰ ਚੌੜੇ ਕਰਕੇ ਬਣਾਏ ਜਾਣ ਦੇ ਕੰਮ ਦਾ ਕਾਂਗਰਸੀ ਆਗੂਆਂ ਨੇ ...

ਪੂਰੀ ਖ਼ਬਰ »

ਸੜਕਾਂ ਤੇ ਰਜਵਾਹਿਆਂ ਕਿਨਾਰੇ ਲੱਗੇ ਬੂਟੇ ਤੇ ਦਰੱਖਤਾਂ ਦਾ ਅੱਗ ਲੱਗਣ ਨਾਲ ਹੋਇਆ ਵੱਡਾ ਨੁਕਸਾਨ

ਬਹਿਰਾਮਪੁਰ, 13 ਮਈ (ਬਲਬੀਰ ਸਿੰਘ ਕੋਲਾ)-ਸਰਕਾਰ ਵਲੋਂ ਕਣਕ ਦੇ ਨਾੜ ਅਤੇ ਰਹਿੰਦ ਖੂੰਹਦ ਨੰੂ ਅੱਗ ਨਾ ਲਗਾਉਣ ਦੀ ਚਿਤਾਵਨੀ ਦੇ ਬਾਵਜੂਦ ਕਿਸਾਨਾਂ ਵਲੋਂ ਬੇਤਰਤੀਬੇ ਢੰਗ ਨਾਲ ਅੱਗ ਲਗਾਉਣ ਅਤੇ ਸਬੰਧਿਤ ਵਿਭਾਗ ਦੀ ਅਣਦੇਖੀ ਕਾਰਨ ਸੜਕਾਂ, ਰਜਵਾਹਿਆਂ ਅਤੇ ਹੋਰ ਥਾਵਾਂ ...

ਪੂਰੀ ਖ਼ਬਰ »

ਬੀਬੀ ਰਹਿਮਤੇ ਕ੍ਰਿਸਚਨ ਨਰਸਿੰਗ ਕਾਲਜ ਵਿਖੇ ਨਰਸ ਦਿਵਸ ਮਨਾਇਆ

ਗੁਰਦਾਸਪੁਰ, 13 ਮਈ (ਆਰਿਫ਼)-ਬੀਬੀ ਰਹਿਮਤੇ ਕ੍ਰਿਸਚਨ ਨਰਸਿੰਗ ਕਾਲਜ ਕੋਟ ਵਿਖੇ ਐਮ.ਡੀ.ਪ੍ਰੀਆ ਸਹੋਤਾ ਦੀ ਪ੍ਰਧਾਨਗੀ ਹੇਠ ਨਰਸ ਦਿਵਸ ਮਨਾਇਆ ਗਿਆ | ਜਿਸ ਵਿਚ ਯੂ.ਐਸ.ਏ ਤੋਂ ਸੁਰਿੰਦਰ ਮੈਸੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂ ਕਿ ਉਨ੍ਹਾਂ ਦੇ ਨਾਲ ਘੱਟ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਦੇ ਆਗੂਆਂ ਨੇ ਐੱਸ.ਡੀ.ਓ. ਨਾਲ ਕੀਤੀ ਮੁਲਾਕਾਤ

ਦੀਨਾਨਗਰ, 13 ਮਈ (ਸੰਧੂ/ਸੋਢੀ)-ਇੰਪਲਾਈਜ਼ ਫੈੱਡਰੇਸ਼ਨ ਪੀ.ਐੱਸ.ਈ.ਬੀ. ਸਬ ਡਵੀਜ਼ਨ ਦੀਨਾਨਗਰ ਦੇ ਆਗੂਆਂ ਵਲੋਂ ਦੀਨਾਨਗਰ ਦੇ ਨਵੇਂ ਐੱਸ.ਡੀ.ਓ. ਬੋਧ ਰਾਜ ਅੱਤਰੀ ਨਾਲ ਠਾਕੁਰ ਬਲਬੀਰ ਸਿੰਘ ਦੀ ਅਗਵਾਈ ਵਿਚ ਮੁਲਾਕਾਤ ਕੀਤੀ ਗਈ | ਉਨ੍ਹਾਂ ਨੂੰ ਅਹੁਦਾ ਸੰਭਾਲਣ 'ਤੇ ਜੀ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਦਿੱਤੀਆਂ ਹਦਾਇਤਾਂ

ਗੁਰਦਾਸਪੁਰ, 13 ਮਈ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ ਡਾ: ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਸਥਾਨਕ ਸਕੂਲ ਵਾਹਨ ਪਾਲਿਸੀ ਸਬੰਧੀ ਅਧਿਕਾਰੀਆਂ ਨਾਲ ਜ਼ੂਮ ਮੀਟਿੰਗ ਕੀਤੀ ਗਈ ਤੇ ਅਧਿਕਾਰੀਆਂ ਨੂੰ ਆਵਾਜਾਈ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ | ...

ਪੂਰੀ ਖ਼ਬਰ »

ਦਸਮੇਸ਼ ਸਕੂਲ ਘੁਮਾਣ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੰਠ ਮੁਕਾਬਲੇ 'ਚ ਪ੍ਰਾਪਤ ਕੀਤੇ ਨਕਦ ਇਨਾਮ

ਘੁਮਾਣ, 13 ਮਈ (ਬੰਮਰਾਹ)-ਸਤਨਾਮ ਸਰਬ ਕਲਿਆਣ ਟਰੱਸਟ ਵਲੋਂ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਿਚ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ 25 ਵਿਦਿਆਰਥੀਆਂ ਨੇ ਜਪੁਜੀ ਸਾਹਿਬ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਜੌੜੀਆਂ ਕਲਾਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

ਡੇਰਾ ਬਾਬਾ ਨਾਨਕ, 13 ਮਈ (ਵਿਜੇ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪੰਜਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜੀਆਂ ਕਲਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਹ ਜਾਣਕਾਰੀ ਦਿੰਦਿਆਂ ਸਕੂਲ ਦੀ ...

ਪੂਰੀ ਖ਼ਬਰ »

ਦਬੁਰਜੀ ਦੇ ਮੌਜੂਦਾ ਪੰਚ ਅਵਤਾਰ ਸਿੰਘ ਵਲੋਂ ਸਾਥੀਆਂ ਸਮੇਤ 'ਆਪ' ਦੀ ਮਦਦ ਦਾ ਐਲਾਨ

ਕਲਾਨੌਰ, 13 ਮਈ (ਪੁਰੇਵਾਲ)-ਸੂਬੇ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਹਲਕਾ ਡੇਰਾ ਬਾਬਾ ਨਾਨਕ 'ਚ ਦਿਨ-ਬ-ਦਿਨ ਸਥਿਤੀ ਮਜ਼ਬੂਤ ਹੁੰਦੀ ਵਿਖਾਈ ਦੇ ਰਹੀ ਹੈ ਅਤੇ ਵੱਡੀ ਗਿਣਤੀ ਲੋਕ 'ਆਪ' ਆਗੂ ਗੁਰਦੀਪ ਸਿੰਘ ਰੰਧਾਵਾ ਨਾਲ ਮੁਲਾਕਾਤ ਕਰ ਰਹੇ ਹਨ | ਇਸੇ ਤਹਿਤ ਅੱਜ ...

ਪੂਰੀ ਖ਼ਬਰ »

ਕਾਲਾ ਅਫਗਾਨਾ ਵਾਸੀਆਂ ਨੇ ਬਿਮਾਰ ਪਈ ਸਿਹਤ ਸੰਸਥਾ ਦੀ ਤੰਦਰੁਸਤੀ ਲਈ ਦਿੱਤਾ ਮੰਗ-ਪੱਤਰ

ਕਾਲਾ ਅਫਗਾਨਾ, 13 ਮਈ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਮੇ ਸਮੇਂ ਤੋਂ ਕਾਲਾ ਅਫਗਾਨਾ ਸਮੇਤ ਹੋਰਨਾਂ ਪਿੰਡਾਂ ਨੂੰ ਲਗਦੀ ਸਰਕਾਰੀ ਸਿਹਤ ਸੰਸਥਾ ਕਾਲਾ ਅਫਗਾਨਾ ਅਤਿ ਨਾਜ਼ੁਕ ਹਾਲਾਤਾਂ ਵਿਚੋਂ ਗੁਜ਼ਰ ਰਹੀ ਹੈ | ਇਸ ਮÏਕੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਐੱਸ.ਐੱਮ.ਓ. ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਜ਼ਿਲ੍ਹਾ ਗੁਰਦਾਸਪੁਰ 'ਚ ਸਭ ਠੀਕ ਨਹੀਂ -ਹਿੱਤਪਾਲ ਸਿੰਘ ਬੱਬਰੀ

ਤਿੱਬੜ, 13 ਮਈ (ਭੁਪਿੰਦਰ ਸਿੰਘ ਬੋਪਾਰਾਏ)-ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਆਗੂਆਂ ਵਿਚ ਸਭ ਠੀਕ ਨਾ ਹੋਣ ਦੇ ਸੰਕੇਤ ਸਾਹਮਣੇ ਆ ਰਹੇ ਹਨ | ਤਿੱਬੜ ਬਲਾਕ ਦੇ ਪ੍ਰਧਾਨ ਤੇ ਪੁਰਾਣੇ ਆਗੂ ਹਿੱਤਪਾਲ ਸਿੰਘ ਬੱਬਰੀ ਨੰਗਲ ਨੇ ਇਕ ...

ਪੂਰੀ ਖ਼ਬਰ »

ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਵਲੋਂ ਘੁਮਾਣ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

-ਮਾਮਲਾ ਬਿਜਲੀਵਾਲ ਵਿਖੇ ਵਾਪਰੇ ਹਾਦਸੇ ਵਿਚ ਬੱਸ ਡਰਾਈਵਰ 'ਤੇ ਨਾਜਾਇਜ਼ ਪਰਚਾ ਕਰਨ ਦਾ-   ਘੁਮਾਣ, 13 ਮਈ (ਬੰਮਰਾਹ)-ਵਾਲਮੀਕੀ ਮੱਜਬੀ ਸਿੱਖ ਮੋਰਚਾ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਖਿਲਾਫ਼ ਘੁਮਾਣ ਚੌਕ ਵਿਚ ਰੋਸ ...

ਪੂਰੀ ਖ਼ਬਰ »

ਘੁਮਾਣ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਦੀ ਹਾਲਤ ਖ਼ਸਤਾ

ਘੁਮਾਣ, 13 ਮਈ (ਬੰਮਰਾਹ)-ਘੁਮਾਣ ਵਿਖੇ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਾ ਖੇਡ ਮੈਦਾਨ, ਜਿਸ ਵਿਚ ਹਰ ਸਾਲ ਅੰਤਰਰਾਸ਼ਟਰੀ ਪੱਧਰ ਦਾ ਖੇਡ ਮੇਲਾ ਹੁੰਦਾ ਹੈ ਅਤੇ ਸਰਕਾਰੀ ਸਮਾਗਮ ਵੀ ਇਥੇ ਹੀ ਕੀਤੇ ਜਾਂਦੇ ਹਨ | ਇਸ ਖੇਡ ਮੈਦਾਨ ਵਿਚ ਸੈਂਕੜੇ ਖਿਡਾਰੀ ...

ਪੂਰੀ ਖ਼ਬਰ »

ਨਤੀਜਾ ਰਿਹਾ 100 ਫ਼ੀਸਦੀ

ਧਾਰੀਵਾਲ, 13 ਮਈ (ਸਵਰਨ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਕਲਾਸ ਦੇ ਨਤੀਜਿਆਂ ਵਿਚ ਗੁਰੂ ਨਾਨਕ ਦੇਵ ਨੈਸ਼ਨਲ ਅਕੈਡਮੀ ਬਾਂਗੋਵਾਣੀ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਸਬੰਧ ਵਿਚ ਸੰਸਥਾਂ ਦੀ ਕਮੇਟੀ ਦੇ ਪ੍ਰਧਾਨ ਕੁਲਦੀਪ ਕੌਰ, ਮੀਤ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੰੂ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਬਹਿਰਾਮਪੁਰ, 13 ਮਈ (ਬਲਬੀਰ ਸਿੰਘ ਕੋਲਾ)-ਗੁਰਦੁਆਰਾ ਯਾਦਗਾਰ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਸ੍ਰੀ ਚੰਦ ਕਾਲੋਨੀ ਬਹਿਰਾਮਪੁਰ ਵਲੋਂ ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਜਨਮ ਦਿਹਾੜੇ ਨੰੂ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੀ ਸੰਗਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX