ਤਾਜਾ ਖ਼ਬਰਾਂ


12ਵੀਂ ਜਮਾਤ ‘ਚ ਚੋਟੀ ਦੇ ਅੰਕ ਲੈ ਕੇ ਪਾਸ ਹੋਈਆਂ ਸਾਡੀਆਂ ਤਿੰਨੋਂ ਧੀ-ਰਾਣੀਆਂ ਅਰਸ਼ਦੀਪ , ਅਰਸ਼ਪ੍ਰੀਤ, ਕੁਲਵਿੰਦਰ ਨੂੰ ਵਧਾਈਆਂ - ਭਗਵੰਤ ਮਾਨ
. . .  about 1 hour ago
ਵਿਦਿਆਰਥੀ ਮਨ ਜੋਬਨ ਸਿੰਘ ਨੇ ਮੈਰਿਟ ਸੂਚੀ ਵਿਚ ਕੀਤਾ ਨਾਮ ਦਰਜ
. . .  about 2 hours ago
ਅਮਲੋਹ, 28 ਜੂਨ (ਕੇਵਲ ਸਿੰਘ) - ਬਲਾਕ ਅਮਲੋਹ ਦੇ ਪਿੰਡ ਭੱਦਲਥੂਹਾ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਦੇ ਵਿਦਿਆਰਥੀ ਮਨ ਜੋਬਨ ਸਿੰਘ ਨੇ 12ਵੀਂ ਜਮਾਤ ਦੇ ਅੱਜ ਆਏ...
ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ, ਪੁਲਿਸ ਨੇ ਹਿਰਾਸਤ 'ਚ ਲਿਆ
. . .  about 2 hours ago
'ਆਪ' ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਤੇ ਹੋਰ ਵਾਅਦੇ ਲਾਗੂ ਕਰਨ ਤੋਂ ਭੱਜੀ: ਮਨਪ੍ਰੀਤ ਸਿੰਘ ਇਆਲ਼ੀ
. . .  about 3 hours ago
ਚੰਡੀਗੜ੍ਹ, 28 ਜੂਨ-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ. ਮਨਪ੍ਰੀਤ ਸਿੰਘ ਇਆਲ਼ੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਅਤੇ ਬੁਢਾਪਾ ਪੈਨਸ਼ਨ ਸਮੇਤ ਹੋਰ ਚੋਣ ਵਾਅਦੇ ਲਾਗੂ ਕਰਨ ਲਈ...
ਕੈਬਨਿਟ ਮੰਤਰੀ ਪੰਜਾਬ ਨੇ ਬਾਰਵੀਂ 'ਚ ਜ਼ਿਲ੍ਹਾ ਪਠਾਨਕੋਟ ਮੋਹਰੀ ਰਹਿਣ ਤੇ ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਦਿੱਤੀ ਵਧਾਈ
. . .  about 3 hours ago
ਪਠਾਨਕੋਟ, 28 ਜੂਨ (ਸੰਧੂ)-ਸਿੱਖਿਆ ਦੇ ਖ਼ੇਤਰ ਅੰਦਰ ਜ਼ਿਲ੍ਹਾ ਪਠਾਨਕੋਟ ਹਮੇਸ਼ਾ ਮੋਹਰੀ ਰਿਹਾ ਹੈ, ਜਿਵੇਂ ਅੱਠਵੀਂ ਕਲਾਸ ਦੇ ਨਤੀਜਿਆਂ ਦੌਰਾਨ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਪਠਾਨਕੋਟ ਮੋਹਰੀ ਰਿਹਾ। ਉਸੇ ਹੀ ਤਰ੍ਹਾਂ ਬਾਰਵੀਂ ਦੇ ਨਤੀਜਿਆਂ ਦੌਰਾਨ ਵੀ ਜ਼ਿਲ੍ਹਾ ਪਠਾਨਕੋਟ ਪੰਜਾਬ ਅੰਦਰ...
ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਪੰਜਾਬ ਦੀ ਮੈਰਿਟ 'ਚੋਂ ਪ੍ਰਾਪਤ ਕੀਤਾ ਤੀਸਰਾ ਦਰਜਾ
. . .  about 3 hours ago
ਸਰਦੂਲਗੜ੍ਹ, 28 ਜੂਨ (ਜੀ.ਐਮ.ਅਰੋੜਾ)-ਇੱਥੋਂ ਕੁੱਝ ਕਿਲੋਮੀਟਰ ਦੂਰ ਪਿੰਡ ਜੋੜਕੀਆਂ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ ਦੀ ਵਿਦਿਆਰਥਣ ਭਵਿੱਖਦੀਪ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਗੋਲੇਵਾਲਾ ਨੇ ਅੱਜ ਪੰਜਾਬ ਸਕੂਲ ਸਿੱਖਿਆ...
ਸਰਕਾਰੀ ਸਕੂਲ ਕਿਲਾ ਟੇਕ ਸਿੰਘ ਦੀਆਂ ਵਿਦਿਆਰਥਣਾਂ ਗੁਨੀਤ ਕੌਰ ਕਲਸੀ ਤੇ ਲਵੰਨਿਆ ਨੇ ਪੰਜਾਬ 'ਚ ਪ੍ਰਾਪਤ ਕੀਤਾ 8ਵਾਂ ਸਥਾਨ
. . .  about 3 hours ago
ਬਟਾਲਾ, 28 ਜੂਨ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਮੈਰਿਟ ਸੂਚੀ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ ਦੀਆਂ ਦੋ ਵਿਦਿਆਰਥਣਾਂ ਨੇ 490/500 ਅੰਕ ਪ੍ਰਾਪਤ ਕਰਕੇ 8ਵਾਂ ਰੈਂਕ ਪ੍ਰਾਪਤ ਕੀਤਾ...
ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਪਾਸ ਪ੍ਰਤੀਸ਼ਤਤਾ 'ਚ ਜ਼ਿਲ੍ਹਾ ਪਠਾਨਕੋਟ ਸੂਬੇ ਭਰ 'ਚ ਰਿਹਾ ਅੱਵਲ
. . .  about 4 hours ago
ਪਠਾਨਕੋਟ, 28 ਜੂਨ (ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ 'ਚ ਜ਼ਿਲ੍ਹਾ ਪਠਾਨਕੋਟ ਨੇ ਬੋਰਡ ਪ੍ਰੀਖਿਆ ਦੀ ਪਾਸ ਪ੍ਰਤੀਸ਼ਤਤਾ 'ਚ 98.49 ਫ਼ੀਸਦੀ ਪਾਸ ਪ੍ਰਤੀਸ਼ਤਤਾ ਦੇ ਨਾਲ ਸੂਬੇ ਭਰ 'ਚ ਅੱਵਲ ਸਥਾਨ ਹਾਸਲ ਕੀਤਾ...
ਦਰਦਨਾਕ ਹਾਦਸਾ: ਟਰੈਕਟਰ ਹੇਠਾਂ ਆਉਣ ਕਾਰਨ ਡਰਾਈਵਰ ਦੀ ਮੌਤ
. . .  about 4 hours ago
ਡਮਟਾਲ, 28ਜੂਨ (ਰਾਕੇਸ਼ ਕੁਮਾਰ)-ਥਾਣਾ ਜਵਾਲੀ ਦੇ ਅਧੀਨ ਪੈਂਦੇ ਪਿੰਡ ਪੰਚਾਇਤ ਭੋਲ ਖ਼ਾਸ ਦੇ ਵਸਨੀਕ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ (40) ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਭੋਲ ਖ਼ਾਸ ਟਰੈਕਟਰ ਚਾਲਕ...
ਬਾਰਵੀਂ ਜਮਾਤ 'ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਕੁਲਵਿੰਦਰ ਕੌਰ ਵਿਦੇਸ਼ 'ਚ ਜਾ ਕੇ ਕਰਨਾ ਚਾਹੁੰਦੀ ਹੈ ਵਕਾਲਤ
. . .  about 4 hours ago
ਜੈਤੋ, 28 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ 'ਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫ਼ਰੀਦਕੋਟ) ਦੀ ਕੁਲਵਿੰਦਰ ਕੌਰ ਸਪੁੱਤਰੀ ਬਲਵੀਰ ਸਿੰਘ ਵਾਸੀ ਜੈਤੋ ਨੇ 500/497...
ਸਮਰੀਨ ਕੌਰ ਨੇ 12ਵੀਂ ਕਲਾਸ 'ਚੋਂ ਸੱਤਵਾਂ ਸਥਾਨ ਪ੍ਰਾਪਤ ਕਰਕੇ ਅਟਾਰੀ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਕੀਤਾ ਰੌਸ਼ਨ
. . .  about 4 hours ago
ਅਟਾਰੀ, 28 ਜੂਨ (ਗੁਰਦੀਪ ਸਿੰਘ ਅਟਾਰੀ)-ਸਮਰੀਨ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 12ਵੀਂ ਕਲਾਸ 'ਚੋਂ ਸੱਤਵਾਂ ਸਥਾਨ ਪ੍ਰਾਪਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਮਸ਼ੇਰ ਸਿੰਘ ਅਟਾਰੀ ਦਾ ਨਾਂਅ ਰੌਸ਼ਨ ਕੀਤਾ ਹੈ। ਸਮਰੀਨ ਕੌਰ ਦੇ ਮਾਤਾ ਪਿਤਾ ਨੇ ਖ਼ੁਸ਼ੀ 'ਚ ਖੀਵੇ...
ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਦੋ ਵਿਦਿਆਰਥਣਾਂ ਮੈਰਿਟ 'ਚ
. . .  about 4 hours ago
ਬਰਨਾਲਾ/ ਰੂੜੇਕੇ ਕਲਾਂ, 28 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ 'ਚੋਂ ਜਸਪ੍ਰੀਤ...
ਓ.ਐੱਨ.ਜੀ.ਸੀ. ਦੇ ਹੈਲੀਕਾਪਟਰ ਕ੍ਰੈਸ਼ 'ਚ 4 ਯਾਤਰੀਆਂ ਦੀ ਮੌਤ, ਪੰਜ ਨੂੰ ਸੁਰੱਖਿਅਤ ਬਚਾਇਆ
. . .  about 5 hours ago
ਮੁੰਬਈ, 28 ਜੂਨ-ਓ.ਐੱਨ.ਜੀ.ਸੀ. ਦੇ ਹੈਲੀਕਾਪਟਰ ਕ੍ਰੈਸ਼ 'ਚ 4 ਯਾਤਰੀਆਂ ਦੀ ਮੌਤ, ਪੰਜ ਨੂੰ ਸੁਰੱਖਿਅਤ ਬਚਾਇਆ
ਪੰਜਾਬ ਵਿਧਾਨ ਸਭਾ 'ਚ ਅਸ਼ਵਨੀ ਸ਼ਰਮਾ ਨੇ ਚੁੱਕਿਆ ਪੰਜਾਬ ਦੇ ਸਕੂਲਾਂ ਦਾ ਮੁੱਦਾ
. . .  about 5 hours ago
ਚੰਡੀਗੜ੍ਹ, 28 ਜੂਨ-ਪੰਜਾਬ ਵਿਧਾਨ ਸਭਾ 'ਚ ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਆਯੂਸ਼ਮਾਨ ਯੋਜਨਾ ਪੰਜਾਬ 'ਚ ਲਾਗੂ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ 'ਚ ਪੰਜਾਬ ਦੇ ਸਕੂਲਾਂ ਦਾ ਮੁੱਦਾ ਵੀ ਚੁੱਕਿਆ...
12ਵੀਂ ਦੇ ਨਤੀਜੇ 'ਚ ਜੀ.ਟੀ.ਬੀ. ਖ਼ਾਲਸਾ ਸੀ.ਸੈ. ਸਕੂਲ ਮਲੋਟ ਦੀਆਂ ਵਿਦਿਆਰਥਣਾਂ ਨੇ ਪੰਜਾਬ ਭਰ 'ਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਰੈਂਕ ਕੀਤਾ ਹਾਸਲ
. . .  about 5 hours ago
ਮਲੋਟ, 28 ਜੂਨ (ਰਣਜੀਤ ਸਿੰਘ ਪਾਟਿਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਬਾਰਵੀਂ ਦੇ ਨਤੀਜਿਆਂ 'ਚ ਜੀ.ਟੀ.ਬੀ. ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਮਲੋਟ ਦੀ ਕਾਮਰਸ ਦੀ ਵਿਦਿਆਰਥਣ ਅੰਕਿਤਾ ਪੁੱਤਰੀ ਰਾਮਪਾਲ ਨੇ 496 ਅੰਕ ਅਤੇ ਹਿਊਮੈਨਟੀਜ਼...
ਲਾਰੈਂਸ ਬਿਸ਼ਨੋਈ ਮੁੜ ਪੁੱਜਿਆ ਖਰੜ, ਸੁਰੱਖਿਆ ਕਾਰਨਾਂ ਕਰਕੇ ਕੀਤਾ ਤਬਦੀਲ
. . .  about 5 hours ago
ਅੰਮ੍ਰਿਤਸਰ, 28 ਜੂਨ (ਰੇਸ਼ਮ ਸਿੰਘ )-ਮਰਹੂਮ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕੇਸ 'ਚ ਲੋੜੀਂਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਨੂੰ ਅੱਜ ਸਵੇਰੇ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰਕੇ ਅੱਠ ਦਿਨ ਦੇ ਪੁਲਿਸ ਰਿਮਾਂਡ ਲੈ ਲਿਆ ਗਿਆ ਸੀ ਨੂੰ ਸੁਰੱਖਿਆ...
ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਪੋਸਟ ਤੋਂ ਦਿੱਤਾ ਅਸਤੀਫ਼ਾ
. . .  about 5 hours ago
ਨਵੀਂ ਦਿੱਲੀ, 28 ਜੂਨ- ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਪੋਸਟ ਤੋਂ ਦਿੱਤਾ ਅਸਤੀਫ਼ਾ
ਸੜਕ ਹਾਦਸੇ 'ਚ ਧੌਲਾ ਦੇ ਨੌਜਵਾਨ ਦੀ ਮੌਤ
. . .  about 6 hours ago
ਬਰਨਾਲਾ/ ਰੂੜੇਕੇ ਕਲਾਂ, 28 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਟਰਾਈਡੈਂਟ ਉਦਯੋਗ ਧੌਲਾ ਵਿਖੇ ਮੋਟਰਸਾਈਕਲ ਤੇ ਸਾਈਕਲ ਦੇ ਆਪਸੀ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ 'ਚ ਪਿੰਡ ਧੌਲਾ ਦੇ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਨੇਕ ਸਿੰਘ ਵਾਸੀ ਧੌਲਾ ਜ਼ਿਲ੍ਹਾ ਬਰਨਾਲਾ ਦੀ ਮੌਤ ਹੋ ਗਈ ਹੈ।
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਗੈਂਗਸਟਰ ਅੰਸਾਰੀ ਤੇ ਬਿਸ਼ਨੋਈ ਦਾ ਨਾਂ
. . .  about 6 hours ago
ਚੰਡੀਗੜ੍ਹ, 28 ਜੂਨ-ਪੰਜਾਬ ਵਿਧਾਨ ਸਭਾ ਕਾਰਵਾਈ ਦਾ ਅੱਜ ਚੌਥਾ ਦਿਨ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਸ 'ਚ ਭਿੜ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, ਰਿਹਾ 96.96 ਫ਼ੀਸਦੀ
. . .  about 7 hours ago
ਐਸ ਏ ਐਸ ਨਗਰ, 28 ਜੂਨ, (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਾਈਆਂ ਗਈਆਂ 12ਵੀਂ ਕਲਾਸ ਦੀ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ। ਜੋ 96.96 ਫ਼ੀਸਦੀ ਰਿਹਾ।
ਸਿਮਰਨਜੀਤ ਸਿੰਘ ਮਾਨ ਨੂੰ ਹੋਇਆ ਕੋਰੋਨਾ
. . .  about 7 hours ago
ਸੰਗਰੂਰ, 28 ਜੂਨ (ਦਮਨਜੀਤ ਸਿੰਘ)- ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ । ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਗਲੇ ਦੀ ਖਰਾਬੀ...
ਵਿਧਾਨ ਸਭਾ 'ਚ ਸੁਖਪਾਲ ਸਿੰਘ ਖਹਿਰਾ ਨੇ ਚੁੱਕਿਆ ਸਿੱਧੂ ਮੂਸੇਵਾਲਾ ਦੇ 'ਐੱਸ. ਵਾਈ. ਐੱਲ.' ਗੀਤ ਬੈਨ ਹੋਣ ਦਾ ਮੁੱਦਾ
. . .  about 4 hours ago
ਚੰਡੀਗੜ੍ਹ, 28 ਜੂਨ- ਅੱਜ ਪੰਜਾਬ ਵਿਧਾਨ ਸਭਾ 'ਚ ਸੁਖਪਾਲ ਖਹਿਰਾ ਨੇ ਸਿੱਧੂ ਮੂਸੇ ਵਾਲਾ ਦੇ ਗੀਤ 'ਐੱਸ. ਵਾਈ. ਐੱਲ.' ਦੇ ਬੈਨ ਹੋਣ ਦਾ ਮੁੱਦਾ ਚੁੱਕਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਿੱਧੂ ਦਾ 'ਐੱਸ. ਵਾਈ. ਐੱਲ.' ਗੀਤ ਕੇਂਦਰ...
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਦੇ ਦਿਹਾਂਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
. . .  about 8 hours ago
ਚੰਡੀਗੜ੍ਹ, 28 ਜੂਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਮਕਬੂਲ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਜੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਡਾ. ਸੁਰਿੰਦਰ ਸ਼ਰਮਾ...
ਛੇ ਪਿੰਡਾਂ ਦੇ ਕਿਸਾਨਾਂ ਨੇ ਸ਼ਾਮਲਾਟ ਜ਼ਮੀਨਾਂ ਦੇ ਘੋਲ ਲਈ ਕੀਤਾ ਨੈਸ਼ਨਲ ਹਾਈਵੇਅ ਜਾਮ
. . .  about 8 hours ago
ਗੋਨਿਆਣਾ, 28 ਜੂਨ (ਲਛਮਣ ਦਾਸ ਗਰਗ)-ਬਠਿੰਡਾ ਸ੍ਰੀ ਅੰਮ੍ਰਿਤਸਰ ਹਾਈਵੇ ਤੇ ਸ਼ਾਮਲਾਟ ਜ਼ਮੀਨਾਂ ਦੇ ਵਿਰੋਧ 'ਚ ਅੱਜ ਬਾਅਦ ਦੁਪਹਿਰ ਐੱਨ.ਐੱਚ.-54 ਤੇ ਗੋਨਿਆਣਾ ਵਿਖੇ ਬਠਿੰਡਾ ਰੋਡ ਤੇ ਛੇ ਪਿੰਡਾਂ ਦੇ ਕਿਸਾਨਾਂ ਨੇ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ...
ਓ.ਐਨ.ਜੀ.ਸੀ. ਹੈਲੀਕਾਪਟਰ ਦੀ ਅਰਬ ਸਾਗਰ 'ਚ ਐਮਰਜੈਂਸੀ ਲੈਂਡਿੰਗ, 9 ਯਾਤਰੀਆਂ 'ਚੋਂ 4 ਯਾਤਰੀ ਕੱਢੇ ਗਏ ਸੁਰੱਖਿਅਤ
. . .  about 9 hours ago
ਨਵੀਂ ਦਿੱਲੀ, 28 ਜੂਨ-ਓ.ਐਨ.ਜੀ.ਸੀ. ਹੈਲੀਕਾਪਟਰ ਦੀ ਅਰਬ ਸਾਗਰ 'ਚ ਐਮਰਜੈਂਸੀ ਲੈਂਡਿੰਗ, 9 ਯਾਤਰੀਆਂ 'ਚੋਂ 4 ਯਾਤਰੀ ਕੱਢੇ ਗਏ ਸੁਰੱਖਿਅਤ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1ਜੇਠ ਸੰਮਤ 554
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਫਰੀਦਕੋਟ

ਫ਼ਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਮੁਲਾਜ਼ਮਾਂ ਦੀ ਹੜਤਾਲ ਜਾਰੀ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਦੀ ਫ਼ਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਕਰਮਚਾਰੀ ਯੂਨੀਅਨ ਵਲੋਂ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਬੈਂਕ ਨਾਲ ਜੁੜੀਆਂ ਸਹਿਕਾਰੀ ਸਭਾਵਾਂ ਦਾ ਕੰਮਕਾਜ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਪੱਤਰਕਾਰਾਂ ਨਾਲ ਮੀਟਿੰਗ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਇਤਿਹਾਸਕ ਜ਼ਿਲ੍ਹੇ ਫ਼ਰੀਦਕੋਟ ਦੀ ਵਿਰਾਸਤੀ, ਇਤਿਹਾਸਕ ਦਿੱਖ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੂਹ ਲੋਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਤਾਂ ਜੋ ਫ਼ਰੀਦਕੋਟ ਨੂੰ ਸੈਲਾਨੀ ਕੇਂਦਰ ਵਜੋਂ ...

ਪੂਰੀ ਖ਼ਬਰ »

ਬੱਸ ਡਰਾਈਵਰ ਤੇ ਕੰਡਕਟਰ ਨੇ ਕੀਮਤੀ ਸਾਮਾਨ ਵਾਪਸ ਕਰਕੇ ਇਮਾਨਦਾਰੀ ਦਾ ਦਿੱਤਾ ਸਬੂਤ

ਸਾਦਿਕ, 13 ਮਈ (ਗੁਰਭੇਜ ਸਿੰਘ ਚੌਹਾਨ)-ਆਪਣੀ ਇਮਾਨਦਾਰੀ ਦਾ ਸਬੂਤ ਦਿੰਦਿਆਂ ਫ਼ਰੀਦਕੋਟ ਦੇ ਪੀ. ਆਰ. ਟੀ. ਸੀ. ਡਿਪੂ ਦੀ ਬੱਸ ਦੇ ਡਰਾਈਵਰ ਗੁਰਪ੍ਰੀਤ ਸਿੰਘ ਤੇ ਕੰਡਕਟਰ ਸਤਪਾਲ ਸਿੰਘ ਵਾਸੀ ਦੀਪ ਸਿੰਘ ਵਾਲਾ ਜੋ ਬੱਸ ਨੰਬਰ ਪੀ. ਬੀ.09.0637 ਜੋ ਵਾਇਆ ਸਾਦਿਕ ਤੋਂ ਗੁਰੂਹਰਸਹਾਏ ...

ਪੂਰੀ ਖ਼ਬਰ »

ਪੰਜਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸਾਦਿਕ, 13 ਮਈ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਪ ਸਿੰਘ ਵਾਲਾ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਹੈੱਡ ਟੀਚਰ ਡਿੰਪਲ ਰਾਣੀ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਨੇ 466 ਅੰਕ ਲੈ ਕੇ ਪਹਿਲੇ, ਗੁਰਵਿੰਦਰ ਸਿੰਘ 561 ਅੰਕ ਲੈ ਕੇ ...

ਪੂਰੀ ਖ਼ਬਰ »

ਮਸਜਿਦ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼

ਫ਼ਰੀਦਕੋਟ, 13 ਮਈ (ਸਰਬਜੀਤ ਸਿੰਘ)-ਫ਼ਰੀਦਕੋਟ ਸ਼ਹਿਰ ਦੇ ਮੇਨ ਬਾਜ਼ਾਰ 'ਚ ਸਥਿਤ ਸਦੀ ਤੋਂ ਵੀ ਵੱਧ ਪੁਰਾਣੀ ਮਸਜਿਦ ਦੇ ਇਕ ਹਿੱਸੇ ਉੱਪਰ ਸ਼ਹਿਰ ਦੇ ਇਕ ਪ੍ਰਮੁੱਖ ਕਾਰੋਬਾਰੀ ਵਲੋਂ ਕਥਿਤ ਤੌਰ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਤੂੜੀ ਦਾ ਭਰਿਆ ਟਰਾਲਾ ਸੜਕ ਵਿਚਕਾਰ ਪਲਟਿਆ

ਸਾਦਿਕ, 13 ਮਈ (ਗੁਰਭੇਜ ਸਿੰਘ ਚੌਹਾਨ)-ਗੁਰੂਹਰਸਹਾਏ ਵਾਲੇ ਪਾਸੇ ਤੋਂ ਸਾਦਿਕ ਵੱਲ ਨੂੰ ਆ ਰਿਹਾ ਤੂੜੀ ਨਾਲ ਭਰਿਆ ਟਰੈਕਟਰ ਟਰਾਲਾ ਸੜਕ ਵਿਚਕਾਰ ਹੀ ਪਲਟ ਗਿਆ | ਇਹ ਟਰਾਲਾ ਪਿੰਡ ਕਾਉਣੀ ਵਾਲੇ ਪਾਸੇ ਤੋਂ ਕਿਸੇ ਪਿੰਡ ਤੋਂ ਤੂੜੀ ਭਰ ਕੇ ਸਾਦਿਕ ਵਾਇਆ ਤੋਂ ਅੱਗੇ ਕਿਤੇ ...

ਪੂਰੀ ਖ਼ਬਰ »

ਮਾਪਿਆਂ ਦੀ ਫ਼ੀਸ ਸੰਬੰਧੀ ਸਕੂਲ ਪ੍ਰਬੰਧਕ ਕਮੇਟੀ ਨਾਲ ਮੀਟਿੰਗ

ਬਰਗਾੜੀ, 13 ਮਈ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਤੇ ਗੋਲਬਲ ਸਕੂਲ ਬਰਗਾੜੀ ਵਿਖੇ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀ ਸਾਲਾਨਾ ਫ਼ੀਸ ਦੇ ਵਾਧੇ ਸਬੰਧੀ ਚੱਲ ਰਹੇ ਰੇੜਕੇ ਨੂੰ ਲੈ ਕੇ ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਮੀਟਿੰਗ ਹੋਈ | ਮਾਪਿਆਂ ਦਾ ਕਹਿਣਾ ਸੀ ਕਿ ...

ਪੂਰੀ ਖ਼ਬਰ »

ਪਾਰਕ ਦੀ ਕੰਧ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿਚ ਲਗਾਤਾਰ ਦੇਸ਼ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦਾ ਰੰਗ ਫ਼ਰੀਦਕੋਟ ਵਿਚ ਵੀ ਦੇਖਣ ਨੂੰ ਮਿਲਿਆ, ਜਿੱਥੇ ਸਥਾਨਕ ਬਾਜ਼ੀਗਰ ਬਸਤੀ ਵਿਚ ਬਣੇ ਪਾਰਕ ਦੀ ਕੰਧ 'ਤੇ ...

ਪੂਰੀ ਖ਼ਬਰ »

ਗੁਰਪ੍ਰੀਤ ਸਿੰਘ ਚੰਦਬਾਜਾ ਦੂਰਦਰਸ਼ਨ 'ਤੇ ਅੱਜ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਦੂਰਦਰਸ਼ਨ ਜਲੰਧਰ ਦੇ ਚਰਚਿਤ ਪ੍ਰੋਗਰਾਮ 'ਸੱਜਰੀ ਸਵੇਰ' ਦੇ ਸਿਲਸਿਲੇ 'ਗੱਲਾਂ ਤੇ ਗੀਤ' ਤਹਿਤ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਉੱਘੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਚੰਦਬਾਜਾ ਅੱਜ 14 ਮਈ ...

ਪੂਰੀ ਖ਼ਬਰ »

ਰਕਮ ਨਾ ਮੋੜਨ ਵਾਲੇ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੇ ਇਕ ਆੜ੍ਹਤੀਏ ਵਲੋਂ ਰਕਮ ਨਾ ਮੋੜਨ ਦੇ ਦੋਸ਼ ਹੇਠ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਕੁਲਦੀਪ ਕੌਰ ਪਤਨੀ ਨਛੱਤਰ ਸਿੰਘ ਵਾਸੀ ਪਿੰਡ ਧੂੜਕੋਟ ਨੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਫ਼ਰੀਦਕੋਟ, 13 ਮਈ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਟਹਿਣਾ ਤੋਂ ਪਾਬੰਦੀ ਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਪਾਸੋਂ 500 ਪਾਬੰਦੀ ਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਸਦਰ ਪੁਲਿਸ ਵਲੋਂ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਲਾਬ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵਲੋਂ ਸ਼ੱਕ ਦੀ ਬਿਨਾ 'ਤੇ ਪਿੰਡ ਟਹਿਣਾ ਤੋਂ ਜੈਦੀਪ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 500 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ | ਗੁਲਾਬ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀ ਵਲੋਂ ਬਰਾਮਦ ਕੀਤੀਆਂ ਗਈਆਂ ਪਾਬੰਦੀਸ਼ੁਦਾ ਗੋਲੀਆਂ ਸਬੰਧੀ ਲਾਇਸੰਸ ਜਾਂ ਹੋਰ ਕੋਈ ਪੁਖਤਾ ਦਸਤਾਵੇਜ ਨਾ ਦਿਖਾਏ ਜਾਣ 'ਤੇ ਉਸ ਵਿਰੁੱਧ ਥਾਣਾ ਸਦਰ ਫ਼ਰੀਦਕੋਟ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |

ਖ਼ਬਰ ਸ਼ੇਅਰ ਕਰੋ

 

ਵੱਖ-ਵੱਖ ਥਾੲੀਂ ਬਿਜਲੀ ਬੰਦ ਰਹੇਗੀ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਸੀਨੀਅਰ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੰਡ ਮੰਡਲ ਫ਼ਰੀਦਕੋਟ ਹਰਜਿੰਦਰ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਸਾਦਿਕ ਵਿਖੇ ਜ਼ਰੂਰੀ ਮੁਰੰਮਤ ਕਰਨ ਕਰਕੇ 220 ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਜੱਜ ਸ਼ੇਰੇ ਪੰਜਾਬ ਐਵਾਰਡ ਨਾਲ ਸਨਮਾਨਿਤ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਸੰਤ ਬਾਬਾ ਹਰਦੇਵ ਮੁਨੀ ਜੀ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਅਜੀਤਗੜ੍ਹ ਵਾਂਦਰ (ਮੋਗਾ) ਵਲੋਂ 16ਵਾਂ ਓਪਨ ਪੰਜਾਬ ਸ਼ੂਟਿੰਗ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਕੌਰ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਸ਼ੂਟਿੰਗ ਬਾਲ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ 'ਚ ਨਰਸਿੰਗ ਦਿਵਸ ਮਨਾਇਆ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)-ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਹੇਠ ਨਰਸਿੰਗ ਹਫ਼ਤਾ ਮਨਾਉਂਦਿਆਂ ਅਖ਼ੀਰਲੇ ਦਿਨ ਇਕ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਦੀ ਮੀਟਿੰਗ ਬੁਲਾਉਣਾ ਸ਼ਲਾਘਾਯੋਗ- ਜਥੇਦਾਰ ਨੰਗਲ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਦਾਇਤ 'ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਪੰਥਕ ਮਸਲਿਆਂ ਨੂੰ ਨਜਿੱਠਣ ਲਈ ਸਾਰੀਆਂ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਵਿਖੇ ਸੈਮੀਨਾਰ ਕਰਵਾਇਆ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਸਵੀਂ, ਬਾਰ੍ਹਵੀਂ ਜਮਾਤ ਮੈਡੀਕਲ, ਨਾਨ-ਮੈਡੀਕਲ ਦੀਆਂ ਵਿਦਿਆਰਥਣਾਂ ਨੂੰ ਕਰੀਅਰ ਗਾਈਡੈਂਸ ਦੇਣ ਲਈ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ 'ਚ ਵਿਸ਼ੇਸ਼ ਤੌਰ 'ਤੇ ਅਮਨਦੀਪ ...

ਪੂਰੀ ਖ਼ਬਰ »

ਅੱਜ ਦੇ ਸੰਮੇਲਨ 'ਚ ਭਾਜਪਾ ਵਰਕਰਾਂ ਵਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੀ ਇਕ ਭਰਵੀਂ ਮੀਟਿੰਗ ਅਗਰਵਾਲ ਸਭਾ ਕੋਟਕਪੂਰਾ ਵਿਖੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਭਲੂਰੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਭਾਰੀ ਸੁਖਵੰਤ ...

ਪੂਰੀ ਖ਼ਬਰ »

ਬਰਾੜ ਪਰਿਵਾਰ ਵਲੋਂ ਸਰਕਾਰੀ ਸਕੂਲ ਨੂੰ ਇਨਵਰਟਰ ਭੇਟ

ਕੋਟਕਪੂਰਾ, 13 ਮਈ (ਮੇਘਰਾਜ)-ਪਿੰਡ ਵਾੜਾਦਰਕਾ ਨਿਵਾਸੀ ਬਰਾੜ ਪਰਿਵਾਰ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਸਰਕਾਰੀ ਹਾਈ ਸਮਾਰਟ ਸਕੂਲ, ਵਾੜਾਦਰਾਕਾ ਵਿਖੇ ਅਧਿਆਪਕਾਂ ਨੂੰ ਇੰਨਵਰਟਰ ਭੇਟ ਕੀਤਾ ਹੈ | ਸੇਵਾਮੁਕਤ ਅਧਿਆਪਕ ਅਵਤਾਰ ਸਿੰਘ ਬਰਾੜ ਦੀ ਧਰਮਪਤਨੀ ਪਰਮਪਾਲ ਕੌਰ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਵਿਖੇ ਪੁਸਤਕ ਮੇਲਾ ਲਗਾਇਆ

ਬਰਗਾੜੀ, 13 ਮਈ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ ਲਗਾਇਆ ਗਿਆ, ਜਿਸ ਦਾ ਉਦਘਾਟਨ ਸਕੂਲ ਪਿ੍ੰਸੀਪਲ ਅਜੇ ਸ਼ਰਮਾ ਨੇ ਕੀਤਾ | ਉਦਘਾਟਨ ਉਪਰੰਤ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਤਾਬਾਂ ਤੋਂ ਸਾਨੂੰ ...

ਪੂਰੀ ਖ਼ਬਰ »

ਰਿਸ਼ੀ ਸਕੂਲ ਵਿਖੇ 'ਮਿਸਮੈਚ ਦਿਵਸ' ਮਨਾਇਆ

ਕੋਟਕਪੂਰਾ, 13 ਮਈ (ਮੇਘਰਾਜ)-ਸਥਾਨਕ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਮਿਸਮੈਚ ਦਿਵਸ' ਮਨਾਇਆ ਗਿਆ | ਸਕੂਲੀ ਵਿਦਿਆਰਥੀ ਤੇ ਅਧਿਆਪਕ ਵੰਨ-ਸੁਵੰਨੇ ਕੱਪੜੇ ਪਹਿਨ ਕੇ ਆਏ | ਸਕੂਲ ਦੇ ਡਾਇਰੈਕਟਰ ਵਿਜੇ ਕੁਮਾਰੀ ਭਾਰਦਵਾਜ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਸਕੂਲ 'ਚ ਯੋਗ ਕੈਂਪ ਲਗਾਇਆ

ਪੰਜਗਰਾੲੀਂ ਕਲਾਂ, 13 ਮਈ (ਸੁਖਮੰਦਰ ਸਿੰਘ ਬਰਾੜ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ-ਘਣੀਏ ਵਾਲਾ 'ਚ 7 ਦਿਨਾਂ ਯੋਗ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਬਾਬਾ ਰਾਮਦੇਵ ਦੇ ਸਿਖਿਆਰਥੀ ਰਜਿੰਦਰ ਨਈਅਰ ਤੇ ਨੈਨਸੀ ਨਈਅਰ ਵਲੋਂ ਯੋਗ ਦੀਆਂ ...

ਪੂਰੀ ਖ਼ਬਰ »

ਇੰਦਰਜੀਤ ਸਿੰਘ ਖ਼ਾਲਸਾ ਦਾ ਜਨਮ ਦਿਨ ਮਨਾਇਆ

ਫ਼ਰੀਦਕੋਟ, 13 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖ਼ਾਲਸਾ ਦਾ 96ਵਾਂ ਜਨਮ ਦਿਨ ਸ਼ਹਿਰ ਦੇ ਪਤਵੰਤਿਆਂ ਵਲੋਂ ਮਨਾਇਆ ਗਿਆ | ਇਸ ਮੌਕੇ ਸੇਵਾਦਾਰ ਐਡਵੋਕੇਟ ਮਹੀਪ ਇੰਦਰ ਸਿੰਘ ਨੇ ਸ. ਖ਼ਾਲਸਾ ...

ਪੂਰੀ ਖ਼ਬਰ »

ਡਰੀਮਲੈਂਡ ਪਬਲਿਕ ਸਕੂਲ 'ਚ 'ਗਰੀਟਿੰਗ ਕਾਰਡ' ਬਣਾਉਣ ਦੇ ਮੁਕਾਬਲੇ ਕਰਵਾਏੇ

ਕੋਟਕਪੂਰਾ, 13 ਮਈ (ਮੋਹਰ ਸਿੰਘ ਗਿੱਲ)-ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੀ ਅੰਦਰੂਨੀ ਕਲਾ ਨੂੰ ਨਿਖਾਰਨ ਲਈ ਪਿ੍ੰਸੀਪਲ ਰਾਕੇਸ਼ ਸਰਮਾ ਦੀ ਰਹਿਨੁਮਾਈ ਹੇਠ ਸਕੂਲ ਵਿਚ 'ਗਰੀਟਿੰਗ ਕਾਰਡ' ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

ਅੱਖਾਂ ਤੇ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਕੋਟਕਪੂਰਾ, 13 ਮਈ (ਮੇਘਰਾਜ)-ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੀਆਂ ਦੋਵਾਂ ਸ਼ਖਾਵਾਂ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਜਲਾਲੇਆਣਾ ਰੋਡ 'ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ-10 ਵਿਖੇ ਮੈਡੀਕਲ ਜਾਂਚ ਕੈਂਪ ਲਾਇਆ ਗਿਆ | ਸਕੂਲ ਦੇ ਕਰੀਬ 200 ...

ਪੂਰੀ ਖ਼ਬਰ »

ਗੁਰਵਿੰਦਰ ਸਿੰਘ ਨਿਆਮੀਵਾਲਾ ਨੂੰ ਸ਼ਰਧਾਂਜਲੀਆਂ ਭੇਟ

ਬਰਗਾੜੀ, 13 ਮਈ (ਲਖਵਿੰਦਰ ਸ਼ਰਮਾ)-ਬਲਾਕ ਸੰਮਤੀ ਮੈਂਬਰ ਡਾ. ਸਤਨਾਮ ਸਿੰਘ ਦੇ ਤਾਇਆ ਦੇ ਲੜਕੇ ਗੁਰਵਿੰਦਰ ਸਿੰਘ ਨੰਬਰਦਾਰ ਸਪੁੱਤਰ ਸਵ. ਬਲਦੇਵ ਸਿੰਘ ਨੰਬਰਦਾਰ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਨਿਆਮੀਵਾਲਾ ਵਿਖੇ ਹੋਇਆ | ਇਸ ਮੌਕੇ ਸੂਬਾ ਸਿੰਘ ਬਾਦਲ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX