ਤਾਜਾ ਖ਼ਬਰਾਂ


ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  6 minutes ago
ਕ੍ਰਿਪਟੋਕਰੰਸੀ ਇਕ ਸਪੱਸ਼ਟ ਖ਼ਤਰਾ ਹੈ, ਵਿੱਤੀ ਸਥਿਰਤਾ ਵਿਚ ਕਿਸੇ ਵੀ ਵਿਘਨ ਤੋਂ ਬਚਣ ਦੀ ਲੋੜ : ਆਰ.ਬੀ.ਆਈ. ਗਵਰਨਰ
. . .  41 minutes ago
ਇਸਰੋ ਦਾ ਪੀ.ਐੱਸ.ਐੱਲ.ਵੀ –ਸੀ. 53/ਡੀ.ਐਸ.ਈ.ਓ. ਮਿਸ਼ਨ ਸਫਲਤਾਪੂਰਵਕ ਲਾਂਚ ਕੀਤਾ ਗਿਆ
. . .  about 1 hour ago
ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਿਵੇਕ ਫਾਂਸਾਲਕਰ ਨੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
. . .  about 1 hour ago
ਨਿਕਾਸੀ ਥਾਵਾਂ 'ਤੇ ਭੂ-ਮਾਫ਼ੀਆ ਦਾ ਕਬਜ਼ਾ ਹੋਣ ਕਾਰਨ ਸੜਕਾਂ ਹੋਈਆਂ ਜਲ-ਥਲ
. . .  about 2 hours ago
ਜ਼ੀਰਕਪੁਰ,30 ਜੂਨ, (ਹੈਪੀ ਪੰਡਵਾਲਾ)- ਅੱਜ ਸਵੇਰ ਤੋਂ ਪੈ ਰਹੇ ਭਰਵੇਂ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ। ਪ੍ਰਸ਼ਾਸਨ ਦੀ ਬਦ-ਇੰਤਜ਼ਾਮੀ ਸਦਕਾ ਬਰਸਾਤੀ ਪਾਣੀ ਦਾ ਪੂਰਨ ਨਿਕਾਸ ਨਾ ਹੋਣ ...
ਹੌਜ਼ਰੀ ਵਪਾਰੀ ਪਾਸੋਂ 3 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀ ਗ੍ਰਿਫ਼ਤਾਰ
. . .  about 2 hours ago
ਲੁਧਿਆਣਾ ,30 ਜੂਨ (ਪਰਮਿੰਦਰ ਸਿੰਘ ਆਹੂਜਾ)- -ਲੁਧਿਆਣਾ ਪੁਲਿਸ ਨੇ ਹੌਜ਼ਰੀ ਵਪਾਰੀ ਤੋਂ 3 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਖ਼ਤਰਨਾਕ ਗੈਂਗਸਟਰ ਸੁੱਖਾ ਦੁਨੇਕੇ ਦੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ...
ਭਾਜਪਾ ਨੇ ਐਨ.ਡੀ.ਏ. ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਤੀ ਮੁਰਮੂ ਲਈ ਸਮਰਥਨ ਮੰਗਣ ਲਈ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕੋਲ ਕੀਤੀ ਪਹੁੰਚ
. . .  about 2 hours ago
ਮਹਾਰਾਸ਼ਟਰ : ਦੇਵੇਂਦਰ ਫੜਨਵੀਸ ਨੇ ਕੀਤਾ ਐਲਾਨ, ਏਕਨਾਥ ਸ਼ਿੰਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  about 2 hours ago
3 ਚੀਫ ਇੰਜੀਨੀਅਰਾਂ,ਐਸ.ਈ. ਇੰਜੀਨੀਅਰਾਂ ਦੀਆਂ ਬਦਲੀਆਂ
. . .  about 3 hours ago
ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਯਾਦ ’ਚ 4 ਜੁਲਾਈ ਨੂੰ ਹੋਵੇਗਾ ਸਮਾਗਮ-ਐਡਵੋਕੇਟ ਧਾਮੀ
. . .  about 3 hours ago
ਅੰਮ੍ਰਿਤਸਰ, 30 ਜੂਨ (ਜਸਵੰਤ ਸਿੰਘ ਜੱਸ)-ਪੰਜਾਬੀ ਸੂਬਾ ਮੋਰਚਾ ਦੌਰਾਨ 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵਲੋਂ ...
ਏ.ਜੀ.ਟੀ.ਐੱਫ. ਦਾ ਵੱਡਾ ਐਕਸ਼ਨ, 11 ਗੈਂਗਸਟਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 3 hours ago
ਚੰਡੀਗੜ੍ਹ, 30 ਜੂਨ-ਏ.ਜੀ.ਟੀ.ਐੱਫ. ਦਾ ਵੱਡਾ ਐਕਸ਼ਨ, 11 ਗੈਂਗਸਟਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
ਪਾਕਿਸਤਾਨ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਮਨਾਂ ਕੇ ਸ਼ਰਧਾਲੂਆਂ ਦਾ ਜਥਾ ਪਰਤਿਆ ਵਤਨ
. . .  about 4 hours ago
ਅਟਾਰੀ, 30 ਜੂਨ (ਗੁਰਦੀਪ ਸਿੰਘ ਅਟਾਰੀ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਾਲਾਨਾ ਬਰਸੀ ਪਾਕਿਸਤਾਨ ਵਿਖੇ ਮਨਾ ਕੇ ਭਾਰਤੀ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਵਤਨ ਪਰਤ ਆਇਆ। ਐੱਸ.ਜੀ.ਪੀ.ਸੀ. ਵਲੋਂ...
11 ਅਫਗਾਨੀ ਸਿੱਖ ਭਾਰਤ ਪੁੱਜੇ
. . .  about 4 hours ago
ਕਾਬੁਲ, 30 ਜੂਨ (ਸੁਰਿੰਦਰ ਕੋਛੜ)- ਅਫ਼ਗਾਨਿਸਤਾਨ 'ਚ ਬਣੇ ਹਾਲਾਤ ਤੋਂ ਦੁਖੀ 11 ਅਫ਼ਗਾਨੀ ਸਿੱਖ ਅੱਜ ਭਾਰਤ ਪਹੁੰਚੇ ਹਨ। ਜਾਣਕਾਰੀ ਮੁਤਾਬਿਕ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਇਨ੍ਹਾਂ ਅਫ਼ਗਾਨੀ ਸਿੱਖਾਂ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ...
ਵਿਕਾਸ ਪ੍ਰਾਜੈਕਟਾਂ ਦੀ ਗੁਣਵੱਤਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਸਖ਼ਤ
. . .  about 4 hours ago
ਸੰਗਰੂਰ, 30 ਜੂਨ (ਧੀਰਜ ਪਸ਼ੋਰੀਆ)- ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ 'ਚ ਸਖ਼ਤ ਹਦਾਇਤ ਕੀਤੀ ਕਿ ਵਿਕਾਸ ਪ੍ਰਾਜੈਕਟ ਨੂੰ...
ਜੱਗੂ ਭਗਵਾਨਪੁਰੀਆ ਦਾ 7 ਦਿਨ ਲਈ ਪੁਲਿਸ ਰਿਮਾਂਡ ਦਿੱਤਾ
. . .  about 4 hours ago
ਮਾਨਸਾ, 30 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 7 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ। ਭਗਵਾਨਪੁਰੀਆ ਤੋਂ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਪੁੱਛਗਿੱਛ ਕੀਤੀ ਜਾਣੀ ਹੈ। ਪੁਲਿਸ ਨੂੰ ਤੱਥ ਮਿਲੇ ਸਨ ਕਿ ਹੱਤਿਆ 'ਚ ਸ਼ਾਮਿਲ...
ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਨਾਲ ਜੁੜੇ
. . .  about 5 hours ago
ਅਜਨਾਲਾ, 30 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਨਾਲ ਜੁੜਦੇ ਨਜ਼ਰ ਆ ਰਹੇ ਹਨ। ਲੁਧਿਆਣਾ ਪੁਲਿਸ ਵਲੋਂ ਇਸੇ ਪਿੰਡ ਦੇ ਨੌਜਵਾਨ ਸਤਬੀਰ ਸਿੰਘ ਪੁੱਤਰ ਬਲਕਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ...
ਜੈ ਕ੍ਰਿਸ਼ਨ ਸਿੰਘ ਰੋੜੀ ਹੋਣਗੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ
. . .  about 5 hours ago
ਚੰਡੀਗੜ੍ਹ, 30 ਜੂਨ-ਜੈ ਕ੍ਰਿਸ਼ਨ ਸਿੰਘ ਰੋੜੀ ਹੋਣਗੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਅਦਾਲਤ ’ਚ ਕੀਤਾ ਗਿਆ ਪੇਸ਼
. . .  about 6 hours ago
ਮਾਨਸਾ, 30 ਜੂਨ (ਬਲਵਿੰਦਰ ਸਿੰਘ)-ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਚ ਮਾਨਸਾ ਪੁਲਿਸ ਵਲੋਂ ਬੀਤੇ ਕੱਲ੍ਹ ਲਿਆਂਦੇ ਗਏ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਪੁਲਿਸ ਵਲੋਂ ਭਗਵਾਨਪੁਰੀਆ ਤੋਂ...
ਸਿਮਰਨਜੀਤ ਸਿੰਘ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  about 6 hours ago
ਚੰਡੀਗੜ੍ਹ, 30 ਜੂਨ-ਸਿਮਰਨਜੀਤ ਸਿੰਘ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਯੋਜਨਾ ਤੇ ਪੰਜਾਬ ਵਿਧਾਨ ਸਭਾ 'ਚ ਕੀਤਾ ਮਤਾ ਪੇਸ਼, ਵਾਪਸ ਲੈਣ ਦੀ ਕਰਾਂਗੇ ਮੰਗ
. . .  about 5 hours ago
ਚੰਡੀਗੜ੍ਹ, 30 ਜੂਨ-ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਪਥ ਯੋਜਨਾ ਤੇ ਪੰਜਾਬ ਵਿਧਾਨ ਸਭਾ 'ਚ ਕੀਤਾ ਮਤਾ ਪੇਸ਼, ਵਾਪਸ ਲੈਣ ਦੀ ਕਰਾਂਗੇ ਮੰਗ
ਪੰਜਾਬ ਵਿਧਾਨ ਸਭਾ 'ਚ ਪੀ. ਯੂ. ਦੇ ਕੇਂਦਰੀਕਰਨ ਖ਼ਿਲਾਫ਼ ਮਤਾ ਪੇਸ਼
. . .  1 minute ago
ਚੰਡੀਗੜ੍ਹ, 30 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਮੁੱਦੇ 'ਤੇ ਪ੍ਰਸਤਾਵ ਪੇਸ਼ ਕੀਤਾ ਗਿਆ। ਇਹ ਪ੍ਰਸਤਾਵ ਸਿੱਖਿਆ ਮੰਤਰੀ ਮੀਤ ਹੇਅਰ ਵਲੋਂ ਸਦਨ 'ਚ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜਾ...
ਪਾਕਿਸਤਾਨੀ ਸਮਗਲਰਾਂ ਵਲੋਂ ਡਰੋਨ ਰਾਹੀਂ ਭਾਰਤੀ ਖੇਤਰ 'ਚ ਸੁੱਟੀ ਸਾਢੇ 17 ਕਰੋੜ ਦੀ ਹੈਰੋਇਨ ਬਰਾਮਦ
. . .  about 6 hours ago
ਫ਼ਿਰੋਜ਼ਪੁਰ, 30 ਜੂਨ (ਤਪਿੰਦਰ ਸਿੰਘ)- ਬੀ.ਐੱਸ.ਐੱਫ਼ ਦੀ 136 ਬਟਾਲੀਅਨ ਵਲੋਂ ਚੌਂਕੀ ਮੱਬੋ ਕੇ ਤੋਂ 28 ਅਤੇ 29 ਜੂਨ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਤੋਂ ਇਕ ਡਰੋਨ ਚੌਂਕੀ ਮੱਬੋ ਕੇ ਏਰੀਆ 'ਚ ਆਇਆ ਦਿਖਾਈ ਦਿੱਤਾ, ਜਿਸ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਡਰੋਨ...
ਅਗਨੀਪਥ ਯੋਜਨਾ ਦੇ ਵਿਰੋਧ 'ਚ ਸਾੜਿਆ ਗਿਆ ਕੇਂਦਰ ਸਰਕਾਰ ਦਾ ਪੁਤਲਾ
. . .  about 7 hours ago
ਅੰਮ੍ਰਿਤਸਰ, 30 ਜੂਨ (ਹਰਮਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਲਿਆਂਦੀ ਅਗਨੀਪਥ ਯੋਜਨਾ ਦੇ ਵਿਰੋਧ ਵਜੋਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਅਤੇ ਪੁਤਲਾ ਸਾੜਿਆ...
ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤਹਿਤ ਡੀ.ਐੱਮ.ਐੱਫ. ਆਗੂਆਂ ਨੇ ਫੂਕੀਆਂ ਬਜਟ ਦੀਆਂ ਕਾਪੀਆਂ
. . .  about 7 hours ago
ਗੜ੍ਹਸ਼ੰਕਰ, 30 ਜੂਨ (ਧਾਲੀਵਾਲ)- ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ਤਹਿਤ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਗੜ੍ਹਸ਼ੰਕਰ ਵਲੋਂ ਪੈਨਸ਼ਨਰ ਆਗੂ ਬਲਵੀਰ ਖ਼ਾਨਪੁਰੀ ਦੀ ਅਗਵਾਈ ਹੇਠ ਵਰ੍ਹਦੇ ਮੀਂਹ 'ਚ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਪਲੇਠੇ...
ਪੰਜਾਬ ਵਿਧਾਨ ਸਭਾ 'ਚ ਪ੍ਰਤਾਪ ਸਿੰਘ ਬਾਜਵਾ ਨੇ ਚੁੱਕਿਆ ਐੱਸ.ਵਾਈ.ਐੱਲ. ਦਾ ਮੁੱਦਾ
. . .  about 7 hours ago
ਚੰਡੀਗੜ੍ਹ, 30 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਐੱਸ.ਵਾਈ.ਐੱਲ. ਗੀਤ ਦਾ ਮੁੱਦਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇਸ ਗੀਤ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1ਜੇਠ ਸੰਮਤ 554
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਮੋਗਾ

ਪੁਲਿਸ ਨੇ ਕਤਲ ਕੇਸ ਦੀ ਗੁੱਥੀ ਸੁਲਝਾਈ, 2 ਨੂੰ ਕੀਤਾ ਗਿ੍ਫ਼ਤਾਰ

ਬੱਧਨੀ ਕਲਾਂ, 13 ਮਈ (ਸੰਜੀਵ ਕੋਛੜ)-ਪਿੰਡ ਬੌਡੇ ਵਿਖੇ ਪੈਟਰੋਲ ਪੰਪ 'ਤੇ ਕੰਮ ਕਰਦੇ ਕਰਿੰਦੇ ਜੋਗਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਬੀਤੇ ਦਿਨੀਂ ਹੋਏ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਥਾਣਾ ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ...

ਪੂਰੀ ਖ਼ਬਰ »

ਸਿਹਤ ਵਿਭਾਗ ਮੋਗਾ ਦੀ ਟੀਮ ਨੇ ਡਰੇਨਾਂ ਦੀ ਕੀਤੀ ਜਾਂਚ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸਰਜਨ ਮੋਗਾ ਡਾ. ਹਤਿੰਦਰ ਕਲੇਰ ਦੇ ਹੁਕਮਾਂ ਤੇ ਐਨ ਵੀ ਬੀ. ਡੀ. ਸੀ. ਪੀ. ਬਰਾਂਚ ਦਫ਼ਤਰ ਸਿਵਲ ਸਰਜਨ ਮੋਗਾ ਵਲੋਂ ਜ਼ਿਲ੍ਹਾ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿਚ ਪੰਜ ਮੈਂਬਰੀ ਟੀਮ ਵਲੋਂ ...

ਪੂਰੀ ਖ਼ਬਰ »

ਮੁਲਾਜ਼ਮਾਂ ਦੀਆਂ ਬਣਦੀਆਂ ਤਨਖ਼ਾਹਾਂ 'ਤੇ ਰੋਕ ਲਾ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ- ਕੰਟਰੈਕਟ ਵਰਕਰਜ਼ ਯੂਨੀਅਨ

ਸਰਕਾਰ ਡਿਊਟੀਆਂ ਪ੍ਰਤੀ ਛੇੜਛਾੜ ਤੁਰੰਤ ਬੰਦ ਕਰੇ- ਆਗੂ ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਬਰਾਂਚ ਮੋਗਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਮੁਲਾਜ਼ਮਾਂ ...

ਪੂਰੀ ਖ਼ਬਰ »

ਪਾਬੰਦੀ ਦੇ ਬਾਵਜੂਦ ਲੱਗ ਰਹੀਆਂ ਅੱਗਾਂ, ਖੇਤਾਂ 'ਚ ਝੁਲਸੇ ਦਰੱਖਤਾਂ ਦਾ ਜ਼ਿੰਮੇਵਾਰ ਕੌਣ?

ਬਾਘਾ ਪੁਰਾਣਾ, 13 ਮਈ (ਕਿ੍ਸ਼ਨ ਸਿੰਗਲਾ)-ਫ਼ਸਲਾਂ ਦੀ ਕਟਾਈ ਉਪਰੰਤ ਰਹਿੰਦੇ ਕਰਚਿਆਂ ਨੂੰ ਅੱਗ ਲਾ ਕੇ ਸਾੜਨ ਉੱਪਰ ਪੰਜਾਬ ਸਰਕਾਰ ਵਲੋਂ ਲਗਾਈ ਪਾਬੰਦੀ ਦੇ ਬਾਵਜੂਦ ਖੇਤਾਂ ਵਿਚ ਅੱਗਾਂ ਲਗਾਉਣ ਦਾ ਰੁਝਾਨ ਜਾਰੀ ਹੈ | ਅੱਗ ਲਾਉਣ ਨਾਲ ਜਿੱਥੇ ਖੇਤਾਂ ਦੀ ਉਪਜਾਊ ਸ਼ਕਤੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਬਾਘਾ ਪੁਰਾਣਾ, 13 ਮਈ (ਗੁਰਮੀਤ ਸਿੰਘ ਮਾਣੂੰਕੇ)-ਤਹਿਸੀਲ ਕੰਪਲੈਕਸ ਬਾਘਾ ਪੁਰਾਣਾ 'ਚ ਕੰਮ ਕਰਵਾਉਣ ਆਏ ਇਕ ਵਿਅਕਤੀਆਂ ਦਾ ਅਣਪਛਾਤੇ ਚੋਰਾਂ ਵਲੋਂ ਮੋਟਰਸਾਈਕਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਕੁਲਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਕੋਟਲਾ ਰਾਏ ...

ਪੂਰੀ ਖ਼ਬਰ »

ਲਿਖਾਰੀ ਸਭਾ ਮੋਗਾ ਦੀ ਮੀਟਿੰਗ ਹੋਈ

ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਲਿਖਾਰੀ ਸਭਾ ਮੋਗਾ ਦੀ ਮੀਟਿੰਗ ਪ੍ਰੋ. ਸੁਰਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਚਲਾਈ | ਇਸ ਮੌਕੇ ਸਭਾ ਦੇ ਕਾਰਜਕਾਰਨੀ ਮੈਂਬਰ ਡਾ. ਮਲੂਕ ...

ਪੂਰੀ ਖ਼ਬਰ »

ਆਈ.ਐੱਸ.ਐੱਫ. ਕਾਲਜ ਆਫ਼ ਫਾਰਮੇਸੀ ਵਿਖੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਆਈ. ਐੱਸ. ਐੱਫ. ਕਾਲਜ ਆਫ਼ ਫਾਰਮੇਸੀ ਮੋਗਾ ਵਿਖੇ ਚੇਅਰਮੈਨ ਪ੍ਰਵੀਨ ਗਰਗ ਦੀ ਅਗਵਾਈ ਹੇਠ ਤਿੰਨ ਰੋਜ਼ਾ ਕਾਨਫ਼ਰੰਸ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਮੋਂਟੂ ਕੁਮਾਰ ਪਟੇਲ ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ, ਡਾ. ਵਾਈ. ਕੇ. ਗੁਪਤਾ ...

ਪੂਰੀ ਖ਼ਬਰ »

ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਪੰਜ ਜਾਣਿਆਂ ਨੂੰ ਕੀਤਾ ਕਾਬੂ

ਮੋਗਾ, 13 ਮਈ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 20 ਕਿੱਲੋਗਰਾਮ ਡੋਡੇ ਪੋਸਤ, 5 ਗ੍ਰਾਮ ਹੈਰੋਇਨ ਤੇ 164 ਨਸ਼ੀਲੀਆਂ ਗੋਲੀਆਂ ਸਮੇਤ ਪੰਜ ...

ਪੂਰੀ ਖ਼ਬਰ »

ਪੁਲਿਸ ਥਾਣੇ ਅੱਗੇ ਲਗਾਇਆ ਧਰਨਾ ਜਾਰੀ

ਬੱਧਨੀ ਕਲਾਂ, 13 ਮਈ (ਸੰਜੀਵ ਕੋਛੜ)-ਪਿੰਡ ਬੌਡੇ ਵਿਖੇ ਪੈਟਰੋਲ ਪੰਪ 'ਤੇ ਕੰਮ ਕਰਦੇ ਕਰਿੰਦੇ ਜੋਗਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਬੀਤੇ ਦਿਨੀਂ ਹੋਏ ਕਤਲ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪਿੰਡ ਬੌਡੇ, ਬਲਾਕ ਅਤੇ ਸੰਘਰਸ਼ ਕਮੇਟੀ ਵਲੋਂ ਸਾਂਝੇ ...

ਪੂਰੀ ਖ਼ਬਰ »

ਪਿੰਡ ਚੱਕ ਕੰਨੀਆਂ ਕਲਾਂ ਦਾ ਸਭਿਆਚਾਰ ਮੇਲਾ ਕੱਲ੍ਹ

ਕਿਸ਼ਨਪੁਰਾ ਕਲਾਂ, 13 ਮਈ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਧੰਨ-ਧੰਨ ਬਾਬਾ ਖੇਤਰਪਾਲ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਭਾਰਤੀ ਗਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਚੱਕ ਕੰਨੀਆਂ ਕਲਾਂ ਵਿਖੇ 15 ...

ਪੂਰੀ ਖ਼ਬਰ »

r ਖੜ੍ਹੇ ਸਾਫ਼ ਪਾਣੀ 'ਤੇ ਲਾਰਵੀਸਾਈਡ ਪਾਊਡਰ ਛਿੜਕਿਆ ਸਿਹਤ ਵਿਭਾਗ ਮੋਗਾ ਦੀ ਟੀਮ ਨੇ ਡਰੇਨਾਂ ਦੀ ਕੀਤੀ ਜਾਂਚ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸਰਜਨ ਮੋਗਾ ਡਾ. ਹਤਿੰਦਰ ਕਲੇਰ ਦੇ ਹੁਕਮਾਂ ਤੇ ਐਨ ਵੀ ਬੀ. ਡੀ. ਸੀ. ਪੀ. ਬਰਾਂਚ ਦਫ਼ਤਰ ਸਿਵਲ ਸਰਜਨ ਮੋਗਾ ਵਲੋਂ ਜ਼ਿਲ੍ਹਾ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿਚ ਪੰਜ ਮੈਂਬਰੀ ਟੀਮ ਵਲੋਂ ...

ਪੂਰੀ ਖ਼ਬਰ »

ਮੋਟਰਾਂ ਦੀਆਂ ਤਾਰਾਂ ਚੋਰੀ ਕਰਦੇ ਨੌਜਵਾਨ ਦੀ ਭੇਦਭਰੀ ਹਾਲਤ 'ਚ ਮੌਤ

ਨਿਹਾਲ ਸਿੰਘ ਵਾਲਾ, 13 ਮਈ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖ਼ਾਲਸਾ)-ਖੇਤਾਂ ਵਿਚੋਂ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਤੋਂ ਪਰੇਸ਼ਾਨ ਕਿਸਾਨਾਂ ਵਲੋਂ ਮੋਟਰਾਂ 'ਤੇ ਕੇਬਲਾਂ ਚੋਰੀ ਕਰਦੇ ਇਕ ਵਿਅਕਤੀ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਬਾਅਦ ਵਿਚ ਮੁਹਤਬਰ ...

ਪੂਰੀ ਖ਼ਬਰ »

ਅਜੀਤਵਾਲ ਕਾਲਜ ਵਿਖੇ ਥੈਲਾਸੀਮੀਆ ਬਿਮਾਰੀ ਸਬੰਧੀ ਸੈਮੀਨਾਰ ਕਰਵਾਇਆ

ਅਜੀਤਵਾਲ, 13 ਮਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ (ਮੋਗਾ) ਵਿਖੇ ਥੈਲਾਸੀਮੀਆ ਤੋਂ ਬਚਣ ਲਈ ਜਾਗਰੂਕਤਾ ਸੈਮੀਨਾਰ ਐੱਨ.ਐੱਸ.ਐੱਸ. ਇੰਚਾਰਜ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੂਥ ਸੇਵਾਵਾਂ ਮੋਗਾ ਦੇ ...

ਪੂਰੀ ਖ਼ਬਰ »

ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਕਿਸ਼ਨਪੁਰਾ ਕਲਾਂ, 13 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਵਿੱਦਿਅਕ ਸੰਸਥਾ ਗੁਲਜ਼ਾਰ ਸਿੰਘ ਯੂਨੀਵਰਸਲ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ, ਜਿਸ 'ਚ ਹਰਮਨਪ੍ਰੀਤ ਕੌਰ ਨੇ 95 ਫ਼ੀਸਦੀ, ਜਗਦੀਪ ਸਿੰਘ, ਦੀਕਸ਼ਾ ਸਿੰਘ ਨੇ ...

ਪੂਰੀ ਖ਼ਬਰ »

ਡੀ.ਐੱਮ. ਕਾਲਜੀਏਟ ਦਾ ਨਤੀਜਾ ਸ਼ਾਨਦਾਰ ਰਿਹਾ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਡੀ. ਐੱਮ. ਕਾਲਜੀਏਟ ਦਾ ਸਾਲ 2021-22 ਦਾ ਸਮੈਸਟਰ-1 ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਵਿਚ 173 ਵਿਦਿਆਰਥੀ ਪ੍ਰੀਖਿਆ ਵਿਚ ਹਾਜ਼ਰ ਹੋਏ, ਜਿਸ ਵਿਚ ਸਾਇੰਸ, ਕਾਮਰਸ ਤੇ ਹਿਊਮੈਨਟੀ ਦੇ ਵਿਦਿਆਰਥੀ ਸਨ ਅਤੇ ਪ੍ਰੀਖਿਆ ਦਾ ਨਤੀਜਾ ਸੌ ...

ਪੂਰੀ ਖ਼ਬਰ »

ਪਿੰਡ ਸੁਖਾਨੰਦ ਵਿਖੇ ਕਿਸਾਨ ਸਿਖ਼ਲਾਈ ਕੈਂਪ ਲਗਾਇਆ

ਠੱਠੀ ਭਾਈ, 13 ਮਈ (ਜਗਰੂਪ ਸਿੰਘ ਮਠਾੜੂ)-ਪਿੰਡ ਸੁਖਾਨੰਦ ਵਿਖੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਸਿਖ਼ਲਾਈ ਕੈਂਪ ਬਹੁਮੰਤਵੀ ਸਹਿਕਾਰੀ ਸਭਾ ਸੁਖਾਨੰਦ ਵਿਖੇ ਲਗਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਮੁੱਖ ਮਹਿਮਾਨ ਵਜੋਂ ਪਹੁੰਚੇ | ਖੇਤੀ ...

ਪੂਰੀ ਖ਼ਬਰ »

ਐੱਸ.ਐੱਫ.ਸੀ. ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਨਰਸਿੰਗ ਦਿਵਸ ਮਨਾਇਆ

ਧਰਮਕੋਟ, 13 ਮਈ (ਪਰਮਜੀਤ ਸਿੰਘ)-ਐੱਸ.ਐੱਫ.ਸੀ. ਇੰਸਟੀਚਿਊਟ ਆਫ਼ ਨਰਸਿੰਗ ਜਲਾਲਾਬਾਦ ਪੂਰਬੀ ਵਿਖੇ ਨਰਸਿੰਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਡਾਇਰੈਕਟਰ ਅਭਿਸ਼ੇਕ ਜਿੰਦਲ ਅਤੇ ਪਿ੍ੰਸੀਪਲ ਸੰਦੀਪ ਕੌਰ ਬਰਾੜ ਵਲੋਂ ਬੱਚਿਆਂ ਨੂੰ ਸਹੁੰ ਚੁੱਕ ਸਮਾਗਮ ...

ਪੂਰੀ ਖ਼ਬਰ »

ਬਿਜਲੀ ਦੀ ਵਰਤੋਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਬਾਘਾ ਪੁਰਾਣਾ, 13 ਮਈ (ਗੁਰਮੀਤ ਸਿੰਘ ਮਾਣੂੰਕੇ)-ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਬਾਘਾ ਪੁਰਾਣਾ 'ਚ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਸਕੂਲ ਚੇਅਰਮੈਨ ਤਰਸੇਮ ਲਾਲ ਗਰਗ ਤੇ ...

ਪੂਰੀ ਖ਼ਬਰ »

ਭਾਸ਼ਾ ਵਿਭਾਗ ਮੋਗਾ ਵਲੋਂ ਡੀ. ਐੱਮ. ਕਾਲਜ ਵਿਖੇ ਵਿਅੰਗਕਾਰ ਕੇ. ਐੱਲ. ਗਰਗ ਨਾਲ ਰੂ-ਬਰੂ ਸਮਾਗਮ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਸੀ)-ਭਾਸ਼ਾ ਵਿਭਾਗ, ਮੋਗਾ ਵਲੋਂ ਡੀ. ਐੱਮ. ਕਾਲਜ ਮੋਗਾ ਦੇ ਸਹਿਯੋਗ ਨਾਲ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕ ਨਾਮਾ ਦੀ ਪ੍ਰਧਾਨਗੀ ਵਿਚ ਪ੍ਰਸਿੱਧ ਵਿਅੰਗਕਾਰ ਲੇਖਕ ਕੇ. ਐੱਲ. ਗਰਗ ਨਾਲ ਰੂ-ਬਰੂ ਸਮਾਗਮ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਵਿਦਿਆਰਥੀ ਲੈਣਗੇ ਏ. ਸੀ. ਦੀਆਂ ਸਹੂਲਤਾਂ

ਅਜੀਤਵਾਲ, 13 ਮਈ (ਸ਼ਮਸ਼ੇਰ ਸਿੰਘ ਗ਼ਾਲਿਬ)-ਪ੍ਰਵਾਸੀ ਭਾਰਤੀ ਪਿਛਲੇ ਢਾਈ ਦਹਾਕਿਆਂ ਤੋਂ ਆਪਣੇ ਪਿੰਡਾਂ ਦੀ ਨਕਸ਼ ਨੁਹਾਰ ਬਦਲਣ ਲਈ ਸਿਰਤੋੜ ਯਤਨ ਕਰ ਰਹੇ ਹਨ | ਪੰਜਾਬ ਦੇ ਕਈ ਪਿੰਡਾਂ ਵਿਚ ਪ੍ਰਵਾਸੀ ਭਾਰਤੀਆਂ ਨੇ ਕਰੋੜਾਂ ਰੁਪਏ ਵਿਕਾਸ ਕਾਰਜਾਂ, ਸਿਹਤ ਅਤੇ ਸਿੱਖਿਆ ...

ਪੂਰੀ ਖ਼ਬਰ »

ਪਿੰਡ ਲੋਪੋ ਵਿਖੇ ਜਾਗਰੂਕਤਾ ਕੈਂਪ ਲਗਾਇਆ

ਬੱਧਨੀ ਕਲਾਂ, 13 ਮਈ (ਸੰਜੀਵ ਕੋਛੜ)-ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਅਤੇ ਪਾਣੀ ਦੇ ਡੂੰਘੇ ਹੋ ਰਹੇ ਪੱਧਰ ਨੂੰ ਬਚਾਉਣ ਲਈ ਵੱਖੋ-ਵੱਖ ਪਿੰਡਾਂ 'ਚ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਤਹਿਤ ਪਿੰਡ ਲੋਪੋ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ...

ਪੂਰੀ ਖ਼ਬਰ »

ਸਵ. ਦੀਪ ਸਿੰਘ ਰੋਡੇ ਨੂੰ ਸ਼ਰਧਾਂਜਲੀਆਂ ਭੇਟ

ਸਮਾਲਸਰ, 13 ਮਈ (ਕਿਰਨਦੀਪ ਸਿੰਘ ਬੰਬੀਹਾ)-ਦਵਿੰਦਰ ਸਿੰਘ ਕੈਨੇਡੀਅਨ ਤੇ ਆੜ੍ਹਤੀ ਹਰਜਿੰਦਰ ਸਿੰਘ ਬਰਾੜ ਦੇ ਪਿਤਾ ਅਤੇ ਪਿੰਡ ਰੋਡੇ (ਮੋਗਾ) ਦੇ ਲੰਬਾ ਸਮਾਂ ਸਰਪੰਚ ਰਹੇ, ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ...

ਪੂਰੀ ਖ਼ਬਰ »

ਲੋਪੋ ਨਰਸਿੰਗ ਸਕੂਲ 'ਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ

ਨਿਹਾਲ ਸਿੰਘ ਵਾਲਾ, 13 ਮਈ (ਸੁਖਦੇਵ ਸਿੰਘ ਖ਼ਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਸੰਤ ਦਰਬਾਰਾ ਸਿੰਘ ਸਕੂਲ ਆਫ਼ ਨਰਸਿੰਗ ਲੋਪੋ ਵਿਖੇ ਅੰਤਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਨਰਸਿੰਗ ਸਕੂਲ ਦੇ ...

ਪੂਰੀ ਖ਼ਬਰ »

ਡੀ.ਸੀ. ਨੇ ਦਿਵਿਆਂਗਜਨਾਂ ਦੇ ਯੂ.ਡੀ.ਆਈ. ਡੀ. ਕਾਰਡਾਂ ਸੰਬੰਧੀ ਕੀਤੀ ਰੀਵਿਊ ਮੀਟਿੰਗ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਵਿਚ ਕਿਸੇ ਵੀ ਯੋਗ ਦਿਵਿਆਂਗ ਵਿਅਕਤੀ ਨੂੰ ਯੂ. ਡੀ.ਆਈ.ਡੀ. ਕਾਰਡ ਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ਕਿਉਂਕਿ ਇਸ ਕਾਰਡ ਜਰੀਏ ਹੀ ਦਿਵਿਆਂਗ ਵਿਅਕਤੀਆਂ ਨੂੰ ਸਰਕਾਰੀ ਸਹੂਲਤਾਂ ...

ਪੂਰੀ ਖ਼ਬਰ »

ਜ਼ੋਨਲ ਯੋਗਾ ਮੁਕਾਬਲੇ ਕਰਵਾਏ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਡੀ. ਐੱਮ. ਸਪੋਰਟਸ ਮੋਗਾ ਇੰਦਰਪਾਲ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਯੋਗਾ ਮੁਕਾਬਲੇ ਕਰਵਾਏ ਗਏ | ਜ਼ੋਨ ਮੋਗਾ ਅਤੇ ਡਰੋਲੀ ਭਾਈ ਦੇ ਬੀ. ਐੱਮ. ਸਪੋਰਟਸ ਹਰਪ੍ਰਤਾਪ ਸਿੰਘ ...

ਪੂਰੀ ਖ਼ਬਰ »

ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਆਵਾਜ਼ ਬਣੇ ਡਾ. ਹਰਜੋਤ ਕਮਲ ਤੇ ਭਾਜਪਾ ਆਗੂ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਮੋਗਾ ਤੋਂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਸਜਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਤੇ ਘੱਟ ਗਿਣਤੀਆਂ ਦੇ ਕੈਦੀਆਂ ਦੀ ਰਿਹਾਈ ਦਾ ਮਾਮਲਾ ਕੇਂਦਰੀ ਮੰਤਰੀ ਜੌਹਨ ਬਾਰਲਾ ਤੇ ਘੱਟ ...

ਪੂਰੀ ਖ਼ਬਰ »

ਪੰਜਾਬ ਦੇ ਸਮੁੱਚੇ ਡੀਪੂ ਹੋਲਡਰ 16 ਨੂੰ ਚੰਡੀਗੜ੍ਹ ਵੱਲ ਘੱਤਣਗੇ ਵਹੀਰਾਂ

ਕੋਟ ਈਸੇ ਖਾਂ, 13 ਮਈ (ਨਿਰਮਲ ਸਿੰਘ ਕਾਲੜਾ)-ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਸਾਰੀ ਲੁਕਾਈ ਘਰ ਅੰਦਰ ਬੰਦ ਹੋ ਕੇ ਰਹਿ ਗਈ ਸੀ, ਪਰ ਇਕ ਡੀਪੂ ਹੋਲਡਰ ਹੀ ਸਨ ਜੋ ਕਿ ਇਸ ਭਿਆਨਕ ਦੌਰ ਵਿਚ ਵੀ ਆਪਣੀ ਜਾਨ ਨੂੰ ਤਲੀ 'ਤੇ ਰੱਖਦੇ ਹੋਏ ਕੇਂਦਰ ਵਲੋਂ ਆਏ ਰਾਸ਼ਨ ਨੂੰ ਲੋੜਵੰਦਾਂ ...

ਪੂਰੀ ਖ਼ਬਰ »

ਕੀ ਕਹਿਣਾ ਹੈ ਨਗਰ ਨਿਗਮ ਮੇਅਰ ਨੀਤਿਕਾ ਭੱਲਾ ਦਾ..

ਇਸ ਸਬੰਧੀ ਜਦੋਂ ਮੇਅਰ ਨੀਤਿਕਾ ਭੱਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਕੌਂਸਲਰਾਂ ਨੇ ਮੁਹੱਲੇ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਕੁਆਲਿਟੀ ਨੂੰ ਲੈ ਕੇ ਠੇਕੇਦਾਰਾਂ ਉੱਪਰ ਦੋਸ਼ ਲਗਾਏ ਸਨ, ਇਸ ਸਬੰਧੀ ਕੌਂਸਲਰਾਂ ਨੇ ਜਾਂਚ ਲਈ ਸਬੰਧਿਤ ਬਰਾਂਚ ਨੂੰ ...

ਪੂਰੀ ਖ਼ਬਰ »

ਵਿਕਾਸ ਕਾਰਜ ਰੁਕਵਾ ਕੇ ਮੇਅਰ ਨੇ ਮੋਗਾ ਵਾਸੀਆਂ ਨਾਲ ਕੀਤਾ ਵਿਸ਼ਵਾਸਘਾਤ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਦੇ 50 ਵਿਚੋਂ ਸਿਰਫ਼ 20 ਕੌਂਸਲਰ ਹੀ ਜਿੱਤ ਕਿ ਆਏ ਸਨ, ਪਰ ਆਜ਼ਾਦ ਕੌਂਸਲਰਾਂ ਨੇ ਸਮਰਥਨ ਦੇ ਕੇ ਮੇਅਰ ਅਤੇ ਬਾਕੀ ਅਹੁਦੇਦਾਰ ਬਣਾਏ ਤਾਂ ਜੋ ਸੱਤਾਧਾਰੀ ਪਾਰਟੀ ਦਾ ਮੇਅਰ ਸਰਕਾਰ ...

ਪੂਰੀ ਖ਼ਬਰ »

ਨਿਊ ਗਰੀਨ ਗਰੋਵ ਸਕੂਲ 'ਚ ਨਰਸਿੰਗ ਦਿਵਸ ਮਨਾਇਆ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਮੋਗਾ ਵਿਖੇ ਵਿਸ਼ਵ ਨਰਸ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਲਈ ਸਕੂਲ ਵਿਚ ਡਾਕਟਰਾਂ ਅਤੇ ਉਨ੍ਹਾਂ ਦੇ ਸਟਾਫ਼ ਬੁਲਾਇਆ ਗਿਆ, ਜਿਨ੍ਹਾਂ ਦਾ ...

ਪੂਰੀ ਖ਼ਬਰ »

ਮੇਹਰ ਸਿੰਘ ਸਿੱਧੂ ਭਾਕਿਯੂ ਬਹਿਰਾਮ ਕੇ ਦੀ ਇਕਾਈ ਪ੍ਰਧਾਨ ਬਣੇ

ਕੋਟ ਈਸੇ ਖਾਂ, 13 ਮਈ (ਨਿਰਮਲ ਸਿੰਘ ਕਾਲੜਾ)-ਧਰਮਕੋਟ ਹਲਕੇ 'ਚ ਪੈਂਦੇ ਪਿੰਡ ਮਸੀਤਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ. ਕੇ. ਯੂ. ਬਹਿਰਾਮ ਕੇ, ਸ਼ੇਰ ਸਿੰਘ ਖੰਬੇ ਸੂਬਾ ਸਕੱਤਰ, ਮਲੂਕ ਸਿੰਘ ...

ਪੂਰੀ ਖ਼ਬਰ »

ਸਾਂਝ ਕੇਂਦਰ ਮੋਗਾ ਵਲੋਂ ਸੈਮੀਨਾਰ

ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਸੀਨੀਅਰ ਪੁਲਿਸ ਕਪਤਾਨ ਮੋਗਾ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਏ.ਐੱਸ.ਆਈ. ਸਰਬਜੀਤ ਸਿੰਘ ਇੰਚਾਰਜ ਸਬ ਡਵੀਜ਼ਨ ਸਾਂਝ ਕੇਂਦਰ ਮੋਗਾ ਦੀ ਅਗਵਾਈ ਹੇਠ ਆਰੀਆ ਮਾਡਲ ਸਕੂਲ ਮੋਗਾ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਦੀ ਸਫਲਤਾ ਲਈ ਖੇਤੀਬਾੜੀ ਵਿਭਾਗ ਦੇ ਸੇਵਾ-ਮੁਕਤ ਅਧਿਕਾਰੀ ਵੀ ਹੋਏ ਸਰਗਰਮ

ਸਮਾਧ ਭਾਈ, 13 ਮਈ (ਜਗਰੂਪ ਸਿੰਘ ਸਰੋਆ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਧਰਤੀ ਹੇਠਲੇ ਪਾਣੀ ਦੀ ਬੱਚਤ ਹਿਤ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਆਰਥਿਕ ਸਹਾਇਤਾ ਦੇ ਐਲਾਨ ਤੋਂ ਬਾਅਦ ਜਿੱਥੇ ਖੇਤੀ ਵਿਭਾਗ ...

ਪੂਰੀ ਖ਼ਬਰ »

ਜਲ ਸਪਲਾਈ ਮੋਗਾ ਵਲੋਂ ਪਿੰਡਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਪ੍ਰਾਜੈਕਟ ਸੰਬੰਧੀ ਜਾਗਰੂਕਤਾ ਮੁਹਿੰਮ ਆਰੰਭ

ਨਿਹਾਲ ਸਿੰਘ ਵਾਲਾ, 13 ਮਈ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੋਗਾ ਜ਼ਿਲ੍ਹੇ ਦੇ ਦੌਧਰ ਪਿੰਡ 'ਚ ਲੱਗੇ ਨਹਿਰੀ ਪਾਣੀ ਦੇ ਪ੍ਰਾਜੈਕਟ ਸਬੰਧੀ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ 'ਚ ਜਾਗਰੂਕਤਾ ਪੈਦਾ ਕਰਨ ਹਿਤ ਜਲ ਸਪਲਾਈ ਵਿਭਾਗ ਵਲੋਂ ਸ਼ੁਰੂ ਕੀਤੀ ...

ਪੂਰੀ ਖ਼ਬਰ »

ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਆਗਮਨ ਪੁਰਬ ਸੰਬੰਧੀ ਕੁਇਜ਼ ਮੁਕਾਬਲੇ ਕਰਵਾਏ

ਧਰਮਕੋਟ, 13 ਮਈ (ਪਰਮਜੀਤ ਸਿੰਘ)-ਕਿਤਾਬੀ ਗਿਆਨ ਦੇ ਨਾਲ-ਨਾਲ ਧਾਰਮਿਕ ਗਿਆਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ | ਇਸੇ ਸੰਬੰਧ 'ਚ ਨਾਮਵਰ ਵਿੱਦਿਅਕ ਸੰਸਥਾ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਸੰਬੰਧੀ ਕੁਇਜ਼ ਮੁਕਾਬਲਾ ਕਰਵਾਇਆ ਗਿਆ | ਇਹ ਇਕ ਇੰਟਰ ਹਾਊਸ ਮੁਕਾਬਲਾ ਸੀ, ਜਿਸ 'ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਗਰੀਨ ਹਾਊਸ, ਦੂਸਰੇ ਸਥਾਨ ਬਲਿਊ ਹਾਊਸ, ਤੀਸਰੇ ਸਥਾਨ 'ਤੇ ਯੈਲੋ ਹਾਊਸ ਨੇ ਸਵਾਲਾਂ ਦੇ ਸਹੀ ਜਵਾਬ ਦੇ ਕੇ ਆਪਣਾ ਸਥਾਨ ਹਾਸਲ ਕੀਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ ਅਤੇ ਐੱਮ. ਡੀ. ਬਲਜੀਤ ਕੌਰ ਭੁੱਲਰ ਨੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਵਿਚ ਹੋਰ ਰੁਚੀ ਲੈਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਸੰਸਾਰੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਓਨੀ ਹੀ ਜ਼ਰੂਰੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸਮਿਤਾ ਸਿੰਘ ਵੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਐੱਸ. ਡੀ. ਕਾਲਜ ਫ਼ਾਰ ਵੁਮੈਨ ਵਿਖੇ ਸਕਾਲਰਸ਼ਿਪ ਵੰਡ ਸਮਾਗਮ

ਮੋਗਾ, 13 ਮਈ (ਜਸਪਾਲ ਸਿੰਘ ਬੱਬੀ)-ਐੱਸ. ਡੀ. ਕਾਲਜ ਫ਼ਾਰ ਵੁਮੈਨ ਮੋਗਾ ਵਿਖੇ ਸਕਾਲਰਸ਼ਿਪ ਵੰਡ ਸਮਾਰੋਹ ਮੌਕੇ ਜੋਤੀ ਜਗਾਉਣ ਦੀ ਰਸਮ ਮੁੱਖ ਮਹਿਮਾਨ ਡਾ. ਅਮਨਦੀਪ ਕੌਰ ਅਰੋੜਾ ਵਿਧਾਇਕ ਮੋਗਾ, ਪਿ੍ੰਸੀਪਲ ਡਾ. ਨੀਨਾ ਅਨੇਜਾ ਤੇ ਪ੍ਰਬੰਧਕ ਕਮੇਟੀ ਨੇ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਮਿਲੇਨੀਅਮ ਵਰਲਡ ਸਕੂਲ ਨੇ ਧੂਮਧਾਮ ਨਾਲ ਮਨਾਇਆ ਮਾਂ ਦਿਵਸ

ਸਮਾਲਸਰ, 13 ਮਈ (ਕਿਰਨਦੀਪ ਸਿੰਘ ਬੰਬੀਹਾ)-ਮੋਗਾ-ਕੋਟਕਪੂਰਾ ਰੋਡ 'ਤੇ ਪੰਜਗਰਾਈਾ ਖ਼ੁਰਦ ਦੇ ਕੋਲ ਵਿਖੇ ਸਥਿਤ ਮਿਲੇਨੀਅਮ ਵਰਲਡ ਸਕੂਲ ਵਿਖੇ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਚੇਅਰਪਰਸਨ ਮੈਡਮ ਰਕਸ਼ੰਦਾ ਸ਼ਰਮਾ ਨੇ ਦੱਸਿਆ ਕਿ ਮਾਂ ਦਾ ਰੋਲ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਆਸ਼ੂ ਵਲੋਂ ਮਾਲਵਿਕਾ ਸੂਦ ਨਾਲ ਮੀਟਿੰਗ

ਮੋਗਾ, 13 ਮਈ (ਅਸ਼ੋਕ ਬਾਂਸਲ)-ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਦੀ ਨਿਯੁਕਤੀ ਤੋਂ ਬਾਅਦ ਹੁਣ ਪਾਰਟੀ 'ਚ ਅਨੁਸ਼ਾਸਨ ਕਾਇਮ ਕਰਨ ਲਈ ਅਤੇ ਪਾਰਟੀ ਦੀ ਮੁੜ ਤੋਂ ਮਜ਼ਬੂਤੀ ਲਈ ਜ਼ੋਰਾਂ ਸ਼ੋਰਾਂ ਨਾਲ ਯਤਨਸ਼ੀਲ ਹਨ | ਇਸੇ ਤਹਿਤ ਅੱਜ ਉਹ ਅਚਾਨਕ ...

ਪੂਰੀ ਖ਼ਬਰ »

ਕੈਲਾਸ਼ ਛਾਬੜਾ ਵਲੋਂ 31 ਹਜ਼ਾਰ ਦੀ ਰਾਸ਼ੀ ਧਰਮ ਰਕਸ਼ਾ ਸੇਵਾ ਮੰਚ ਨੂੰ ਭੇਟ

ਮੋਗਾ, 13 ਮਈ (ਅਸ਼ੋਕ ਬਾਂਸਲ)-ਗਰਮੀ ਦੇ ਚੱਲਦੇ ਰਾਹਗੀਰਾਂ ਲਈ ਅਗਲੇ ਹਫ਼ਤੇ ਧਰਮ ਰਕਸ਼ਾ ਸੇਵਾ ਮੰਚ ਐੱਨ. ਜੀ. ਓ. ਵਲੋਂ ਸ਼ੁਰੂ ਕੀਤੀ ਜਾ ਰਹੀ ਜਲ ਸੇਵਾ ਦੇ ਲਈ ਸਮਾਜ ਸੇਵੀ ਸੰਦੀਪ ਛਾਬੜਾ ਵਲੋਂ ਆਪਣੇ ਪਿਤਾ ਸਵਰਗੀ ਸੁਦਰਸ਼ਨ ਛਾਬੜਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ...

ਪੂਰੀ ਖ਼ਬਰ »

ਸੁਖਜੀਤ ਸਿੰਘ ਲੋਹਗੜ੍ਹ ਨੇ ਕੀਤਾ ਵਰਕਰਾਂ ਨਾਲ ਰਾਬਤਾ ਕਾਇਮ

ਫ਼ਤਿਹਗੜ੍ਹ ਪੰਜਤੂਰ, 13 ਮਈ (ਜਸਵਿੰਦਰ ਸਿੰਘ ਪੋਪਲੀ)-ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪਹਿਲੀ ਵਾਰ ਸਥਾਨਕ ਕਸਬੇ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਰੂਬਰੂ ਹੋਏ | ਨੰਬਰਦਾਰ ਜਗਮੋਹਨ ਸਿੰਘ ਜੱਗਾ ਤੇ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਇਨਕਿਊਬੇਸ਼ਨ ਸੈਂਟਰ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ ਦੇ ਮੁਖੀ ਚੇਤਨ ਸਹੋੜ, ਤੇ ਉਨ੍ਹਾਂ ਦੀ ਟੀਮ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ, ਜਿਸ ...

ਪੂਰੀ ਖ਼ਬਰ »

ਬਲੂ ਬਰਡ ਸੰਸਥਾ ਨੇ ਕੈਨੇਡਾ ਵਰਕ ਪਰਮਿਟ ਦਾ ਵੀਜ਼ਾ ਲਗਵਾਇਆ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਮੋਗਾ ਵਿਖੇ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਮੇਨ ਬਾਜ਼ਾਰ ਵਿਚ ਸਥਿਤ ਹੈ | ਸੰਸਥਾ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਅਤੇ ਰੋਜ਼ੀ ਰੋਟੀ ਕਮਾਉਣ ਦੇ ਚਾਹਵਾਨ ਬੱਚਿਆਂ ਲਈ ਵਰਦਾਨ ਸਾਬਤ ਹੋ ...

ਪੂਰੀ ਖ਼ਬਰ »

ਮਾਲਵਿਕਾ ਸੂਦ ਦਾ ਵਿਦਿਆਰਥਣਾਂ ਨੂੰ ਤੋਹਫ਼ਾ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਲੋਕ ਭਲਾਈ ਲਈ ਤਤਪਰ ਰਹਿਣ ਵਾਲੇ ਤੇ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਇਕ ਵਾਰ ਫਿਰ ਪਿੰਡ ਕਾਲੀਏ ਵਾਲਾ ਵਿਖੇ ਸਕੂਲੀ ਵਿਦਿਆਰਥਣਾਂ ਨੂੰ ਇਕ ਬਿਹਤਰੀਨ ਤੋਹਫ਼ਾ ਦਿੰਦਿਆਂ ਨੇਕ ...

ਪੂਰੀ ਖ਼ਬਰ »

ਗੋਲਡਨ ਟਰੈਵਲ ਐਡਵਾਈਜ਼ਰ ਸੰਸਥਾ ਵਿਜ਼ਟਰ ਵੀਜ਼ੇ 'ਚ ਮਾਹਿਰ

ਮੋਗਾ, 13 ਮਈ (ਸੁਰਿੰਦਰਪਾਲ ਸਿੰਘ)-ਮੋਗਾ ਮਾਲਵਾ ਖ਼ਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸੁਪਰ ਵੀਜ਼ਾ, ਪੀ. ਆਰ. ਵੀਜ਼ਾ, ਬਿਜ਼ਨਸ ਵੀਜ਼ਾ ਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ਅੱਜ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX