ਫਸਲੀ ਵਿਭਿੰਨਤਾ ਸਮੇਤ ਚਾਰ ਮੁੱਖ ਏਜੰਡਿਆਂ 'ਤੇ ਕੀਤੀ ਚਰਚਾ
ਸੂਬਿਆਂ ਨੂੰ ਦਰਾਮਦ ਘਟਾ ਕੇ ਬਰਾਮਦ ਵਧਾਉਣ ਦੀ ਅਪੀਲ
ਨਵੀਂ ਦਿੱਲੀ, 7 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਦੇ ਆਧੁਨਿਕੀਰਨ ਦੀ ਜ਼ੋਰਦਾਰ ਵਕਾਲਤ ਕੀਤੀ ਤਾਂ ਕਿ ਦੇਸ਼ ਨੂੰ ਖੇਤੀ ਖੇਤਰ ਵਿਚ ਆਤਮ ਨਿਰਭਰ ਅਤੇ ਵਿਸ਼ਵ ਪੱਧਰੀ ਅਗਵਾਈ ਕਰਨ ਵਿਚ ਮਦਦ ਮਿਲ ਸਕੇ | ਇੱਥੇ ਹੋਈ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਵਪਾਰ, ਸੈਰ-ਸਪਾਟਾ ਅਤੇ ਤਕਨੀਕ ਦੇ ਖੇਤਰ ਵਿਚ ਦਰਾਮਦ ਘਟਾ ਕੇ ਬਰਾਮਦ ਵਧਾਉਣ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਸਥਾਨਕ ਲੋਕਾਂ ਨੂੰ ਜਿੱਥੇ ਤੱਕ ਹੋ ਸਕੇ ਸਵਦੇਸ਼ੀ ਸਾਮਾਨ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ 'ਵੋਕਲ ਫਾਰ ਲੋਕਲ' ਕਿਸੇ ਇਕ ਰਾਜਨੀਤਕ ਪਾਰਟੀ ਦਾ ਏਜੰਡਾ ਨਹੀਂ ਹੈ ਸਗੋਂ ਇਕ ਸਾਂਝਾ ਟੀਚਾ ਹੈ | ਉਨ੍ਹਾਂ ਕਿਹਾ ਕਿ ਭਾਰਤ ਨੂੰ ਆਧੁਨਿਕ ਖੇਤੀਬਾੜੀ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਸਾਰਿਆਂ ਸੂਬਿਆਂ ਨੇ ਆਪਣੀ ਸਮਰੱਥਾ ਅਨੁਸਾਰ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਦੇ ਸਾਰੇ ਮੁੱਖ ਸਕੱਤਰ ਇਕ ਜਗ੍ਹਾ ਮਿਲੇ ਹੋਣ ਅਤੇ ਤਿੰਨ ਦਿਨਾਂ ਤੱਕ ਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੋਵੇ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਜੀ.ਐਸ.ਟੀ. ਉਗਰਾਹੀ ਵਿਚ ਸੁਧਾਰ ਹੋਇਆ ਹੈ ਪਰ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ | ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਉਗਰਾਹੀ ਵਧਾਉਣ ਲਈ ਕੇਂਦਰ ਅਤੇ ਸੂਬਿਆਂ ਵਲੋਂ ਸਮੂਹਿਕ ਕਾਰਵਾਈ ਦੀ ਜ਼ਰੂਰਤ ਹੈ | ਇਹ ਸਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ 5 ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਨੀਤੀ ਆਯੋਗ ਸੂਬਿਆਂ ਦੀਆਂ ਚਿੰਤਾਵਾਂ, ਚੁਣੌਤੀਆਂ ਅਤੇ ਸਰਬੋਤਮ ਅਭਿਆਸਾਂ ਦਾ ਅਧਿਐਨ ਕਰੇਗਾ ਅਤੇ ਬਾਅਦ ਵਿਚ ਅੱਗੇ ਦੀ ਯੋਜਨਾ ਬਣਾਈ ਜਾਵੇਗੀ | ਉਨ੍ਹਾਂ ਕਿਹਾ ਕਿ ਬੈਠਕ ਵਿਚ ਜਿਹੜੇ ਮੁੱਦਿਆਂ 'ਤੇ ਚਰਚਾ ਕੀਤੀ ਗਈ ਉਹ ਅਗਲੇ 25 ਸਾਲਾਂ ਲਈ ਰਾਸ਼ਟਰੀ ਤਰਜੀਹਾਂ ਨੂੰ ਪ੍ਰਭਾਸ਼ਿਤ ਕਰਨਗੇ | ਪ੍ਰਧਾਨ ਮੰਤਰੀ ਨੇ 2023 ਵਿਚ ਭਾਰਤ ਦੇ ਜੀ-20 ਪ੍ਰੈਜ਼ੀਡੈਂਸੀ ਬਾਰੇ ਵੀ ਗੱਲ ਕੀਤੀ ਅਤੇ ਇਸ ਨੂੰ ਦੁਨੀਆ ਨੂੰ ਇਹ ਦਿਖਾਉਣ ਦਾ ਵੱਖਰਾ ਤਰੀਕਾ ਦੱਸਿਆ ਕਿ ਭਾਰਤ ਸਿਰਫ ਦਿੱਲੀ ਨਹੀਂ ਹੈ, ਇਹ ਦੇਸ਼ ਦਾ ਹਰ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੈ | ਇਸ ਬੈਠਕ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, 23 ਸੂਬਿਆਂ ਦੇ ਮੁੱਖ ਮੰਤਰੀਆਂ, 3 ਉਪ ਰਾਜਪਾਲ ਅਤੇ 2 ਪ੍ਰਸ਼ਾਸਕਾਂ ਸਮੇਤ ਹੋਰ ਕੇਂਦਰੀ ਮੰਤਰੀ ਸ਼ਾਮਿਲ ਹੋਏ | ਬੈਠਕ ਦਾ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ.ਰਾਓ ਵਲੋਂ ਪਹਿਲਾਂ ਹੀ ਬਾਈਕਾਟ ਕੀਤਾ ਗਿਆ ਸੀ ਅਤੇ ਕੋਰੋਨਾ ਤੋਂ ਠੀਕ ਹੋ ਰਹੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਇਸ ਵਿਚ ਸ਼ਾਮਿਲ ਨਹੀਂ ਹੋ ਸਕੇ | ਬੈਠਕ ਬਾਰੇ ਨੀਤੀ ਆਯੋਗ ਦੇ ਉਪ ਚੇਅਰਮੈਨ ਸੁਮਨ ਬੇਰੀ ਨੇ ਕਿਹਾ ਕਿ ਅੱਜ ਚਾਰ ਮੁੱਖ ਏਜੰਡਿਆਂ 'ਤੇ ਚਰਚਾ ਕੀਤੀ ਗਈ | ਪਹਿਲਾ ਫਸਲ ਵਿਭੰਨਤਾ ਤੇ ਦਾਲਾਂ, ਤੇਲ ਬੀਜਾਂ ਤੇ ਹੋਰ ਖੇਤੀ ਵਸਤੂਆਂ ਵਿਚ ਆਤਮਨਿਰਭਰਤਾ ਪ੍ਰਾਪਤ ਕਰਨਾ | ਦੂਸਰਾ ਸਕੂਲੀ ਸਿੱਖਿਆ ਵਿਚ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨਾ, ਤੀਸਰਾ ਉੱਚ ਸਿੱਖਿਆ ਵਿਚ ਰਾਸ਼ਟਰੀ ਸਿੱਖਿਆ ਨੀਤੀ ਅਪਣਾਉਣਾ ਅਤੇ ਚੌਥਾ ਸ਼ਹਿਰੀ ਸ਼ਾਸਨ | ਮੋਦੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਕਾਫੀ ਵਿਚਾਰ ਚਰਚਾ ਤੋਂ ਬਾਅਦ ਤਿਆਰ ਕੀਤੀ ਗਈ ਹੈ | ਸਾਨੂੰ ਇਸ ਨੂੰ ਲਾਗੂ ਕਰਨ ਵਿਚ ਸਾਰੇ ਹਿਤਧਾਰਕਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਇਸ ਲਈ ਇਕ ਸਪੱਸ਼ਟ, ਸਮਾਂਬੱਧ ਰੋਡਮੈਪ ਵਿਕਸਿਤ ਕਰਨਾ ਚਾਹੀਦਾ ਹੈ |
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਦਾ ਮੁੱਦਾ ਚੁੱਕਿਆ | ਮੁੱਖ ਮੰਤਰੀ ਨੇ ਕੇਂਦਰ ਤੋਂ ਵਿਕਲਪਕ ਫਸਲਾਂ ਲਈ ਨਿਰਪੱਖ ਮੰਡੀਕਰਨ ਪ੍ਰਣਾਲੀ ਯਕੀਨੀ ਕਰਨ ਦੀ ਵੀ ਅਪੀਲ ਕੀਤੀ | ਭਗਵੰਤ ਮਾਨ ਨੇ ਕਿਹਾ ਕਿ ਜਦੋਂ ਦੇਸ਼ ਭੁੱਖ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਮੁਲਕ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਬਣਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਹੁਣ ਖੇਤੀ ਕਰਨਾ ਲਾਹੇਵੰਦ ਕਿੱਤਾ ਨਹੀਂ ਰਿਹਾ ਅਤੇ ਕਿਸਾਨ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਥਿਤੀ ਵਿਚੋਂ ਕੱਢਣ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ, ਜਿਸ ਲਈ ਕੇਂਦਰ ਨੂੰ ਅੱਗੇ ਆਉਣਾ ਚਾਹੀਦਾ ਹੈ |
• ਮੁੱਕੇਬਾਜ਼ੀ, ਤੀਹਰੀ ਛਾਲ ਤੇ ਟੇਬਲ ਟੈਨਿਸ 'ਚ ਫੁੰਡਿਆ ਸੋਨਾ
• ਮਹਿਲਾ ਹਾਕੀ ਟੀਮ ਨੂੰ 16 ਸਾਲ ਬਾਅਦ ਤਗਮਾ
ਬਰਮਿੰਘਮ/ਲੰਡਨ/ਲੈਸਟਰ, 7 ਅਗਸਤ (ਪੀ. ਟੀ. ਆਈ., ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਐਤਵਾਰ ਨੂੰ 5 ਹੋਰ ਸੋਨ ਤਗਮੇ ਆਪਣੇ ਨਾਂਅ ਕੀਤੇ | ਭਾਰਤੀ ਮਹਿਲਾ ਮੁੱਕੇਬਾਜ਼ ਨੀਤੂ ਗੰਘਾਸ ਨੇ ਲੜਕੀਆਂ ਦੇ 48 ਕਿਲੋਗ੍ਰਾਮ, ਨਿਖਤ ਜ਼ਰੀਨ ਨੇ 50 ਕਿਲੋਗ੍ਰਾਮ ਤੇ ਅਮਿਤ ਪੰਘਾਲ ਨੇ ਲੜਕਿਆਂ ਦੇ 51 ਕਿਲੋਗ੍ਰਾਮ ਭਾਰ ਵਰਗ 'ਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੋਨ ਤਗਮੇ ਜਿੱਤੇ | ਅਮਿਤ ਨੇ ਫਾਈਨਲ 'ਚ ਇੰਗਲੈਂਡ ਦੇ ਮੁੱਕੇਬਾਜ਼ ਕੀਰਨ ਮੈਕਡੋਨਾਲਡ ਨੂੰ 5-0 ਨਾਲ ਹਰਾਇਆ | ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਭਾਗ ਲੈਣ ਵਾਲੀ 21 ਸਾਲਾ ਨੀਤੂ ਨੇ ਇੰਗਲੈਂਡ ਦੀ ਡੇਮੀ ਜੇਡ ਰੇਸਟਾਨ ਨੂੰ 5-0 ਨਾਲ ਮਾਤ ਦਿੱਤੀ | ਤੇਲੰਗਾਨਾ ਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਭਾਗ ਲੈਂਦਿਆਂ ਫਾਈਨਲ ਮੁਕਾਬਲੇ 'ਚ ਉੱਤਰੀ ਆਇਰਲੈਂਡ ਦੀ ਮੁੱਕੇਬਾਜ਼ ਕਾਰਲੀ ਮੈਕ ਨੌਲ ਨੂੰ 5-0 ਨਾਲ ਹਰਾਇਆ |
ਤੀਹਰੀ ਛਾਲ 'ਚ ਭਾਰਤ ਦੇ ਅਲਡੋਸ ਪਾਲ ਨੇ ਸੋਨ ਤਗਮਾ ਅਤੇ ਭਾਰਤ ਦੇ ਹੀ ਅਬਦੁੱਲਾ ਅਬੂਬਕਰ ਨੇ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ। ਅਚੰਤਾ ਸ਼ਰਥ ਕਮਲ ਅਤੇ ਸ੍ਰੀਜਾ ਅਕੁਲਾ ਦੀ ਭਾਰਤੀ ਮਿਸ਼ਰਤ ਡਬਲਜ਼ ਜੋੜੀ ਨੇ ਟੇਬਲ ਟੈਨਿਸ ਦੇ ਮੁਕਾਬਲੇ 'ਚ ਸੋਨ ਤਗਮਾ ਹਾਸਿਲ ਕੀਤਾ।
ਅਲਡੋਸ ਪਾਲ ਤੀਹਰੀ ਛਾਲ 'ਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ
ਅਲਡੋਸ ਪਾਲ ਨੇ ਆਪਣੇ ਤੀਜੇ ਯਤਨ 'ਚ 17.03 ਮੀਟਰ ਛਾਲ ਲਗਾ ਕੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਜਦਕਿ ਅਬਦੁੱਲਾ ਅਬੂ ਬਕਰ ਨੇ ਆਪਣੇ ਪੰਜਵੇਂ ਯਤਨ 'ਚ 17.02 ਮੀਟਰ ਦੀ ਛਾਲ ਲਗਾਈ। ਅਲਡੋਸ ਪਾਲ ਤੀਹਰੀ ਛਾਲ 'ਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਹਨ। ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਤੀਹਰੀ ਛਾਲ 'ਚ ਚਾਰ ਤਗਮੇ ਜਿੱਤੇ ਹਨ ਪਰ ਇਹ ਪਹਿਲੀ ਵਾਰ ਹੈ ਜਦ ਭਾਰਤ ਦੇ ਦੋ ਅਥਲੀਟਾਂ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ।
ਟੇਬਲ ਟੈਨਿਸ, ਸਕਵੈਸ਼ ਤੇ ਬੈਡਮਿੰਟਨ 'ਚ ਵੀ ਤਗਮੇ
ਬਰਮਿੰਘਮ, (ਏਜੰਸੀ)-ਭਾਰਤ ਨੂੰ ਟੇਬਲ ਟੈਨਿਸ ਦੇ ਪੁਰਸ਼ ਡਬਲਜ਼ 'ਚ ਚਾਂਦੀ ਦਾ ਤਗਮਾ ਮਿਲਿਆ। ਭਾਰਤ ਦੇ ਅਚੰਤਾ ਸ਼ਰਤ ਕਮਲ ਤੇ ਜੀ. ਸਾਥੀਆਨ ਦੀ ਜੋੜੀ ਨੂੰ ਫਾਈਨਲ 'ਚ ਇੰਗਲੈਂਡ ਦੇ ਪੌਲ ਡ੍ਰਿਕਹਾੱਲ ਤੇ ਲਿਆਮ ਪਿਚਫੋਰਡ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਦੀਪਿਕਾ ਪੱਲੀਕਲ ਅਤੇ ਸੌਰਵ ਘੋਸ਼ਾਲ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੇ ਸਕਵੈਸ਼ ਮੁਕਾਬਲੇ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਬੈਡਮਿੰਟਨ ਦੇ ਮੁਕਾਬਲੇ 'ਚ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੇ ਕਾਂਸੀ ਦਾ ਤਗਮਾ ਜਿੱਤਿਆ। ਤ੍ਰਿਸਾ ਜੌਲੀ ਅਤੇ ਗਾਇਤਰੀ ਗੋਪੀਚੰਦਰ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੇ ਬੈਡਮਿੰਡਨ ਮੁਕਾਬਲੇ 'ਚ ਕਾਂਸੀ ਦਾ ਤਗਮਾ ਹਾਸਿਲ ਕੀਤਾ। ਮੁੱਕੇਬਾਜ਼ ਸਾਗਰ ਅਹਿਲਾਵਤ ਨੇ ਚਾਂਦੀ ਦਾ ਤਗਮਾ ਜਿੱਤਿਆ।
ਅਥਲੈਟਿਕਸ 'ਚ ਭਾਰਤ ਨੇ ਜਿੱਤੇ 8 ਤਗਮੇ
ਇਸ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਅਥਲੈਟਿਕਸ 'ਚ ਕੁੱਲ 8 ਤਗਮੇ ਜਿੱਤੇ, ਜਿਨ੍ਹਾਂ 'ਚ 1 ਸੋਨ, 4 ਚਾਂਦੀ ਤੇ 3 ਕਾਂਸੀ ਦੇ ਤਗਮੇ ਸ਼ਾਮਿਲ ਹਨ। ਦੇਸ਼ ਤੋਂ ਬਾਹਰ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਅਥਲੈਟਿਕਸ 'ਚ ਇਹ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। 25 ਸਾਲਾ ਅਲਡੋਸ ਪਾਲ ਰਾਸ਼ਟਰਮੰਡਲ ਖੇਡਾਂ 'ਚ ਅਥਲੈਟਿਕਸ 'ਚੋਂ ਸੋਨ ਤਗਮਾ ਜਿੱਤਣ ਵਾਲੇ ਸਿਰਫ 6ਵੇਂ ਭਾਰਤੀ ਹਨ, ਇਸ ਤੋਂ ਪਹਿਲਾਂ ਮਹਾਨ ਭਾਰਤੀ ਅਥਲੀਟ ਮਿਲਖਾ ਸਿੰਘ ਨੇ 1958 'ਚ 440 ਯਾਰਡ 'ਚ ਸੋਨ ਤਗਮਾ ਜਿੱਤਿਆ ਸੀ।
ਸੰਦੀਪ ਕੁਮਾਰ ਨੂੰ ਪੈਦਲ ਚਾਲ 'ਚ ਕਾਂਸੀ ਦਾ ਤਗਮਾ
ਬਰਮਿੰਘਮ, (ਪੀ. ਟੀ. ਆਈ.)-ਭਾਰਤ ਦੇ ਸੰਦੀਪ ਕੁਮਾਰ ਨੇ ਐਤਵਾਰ ਨੂੰ ਇਥੇ ਰਾਸ਼ਟਰਮੰਡਲ ਖੇਡਾਂ ਦੇ ਅੰਤਮ ਦਿਨ ਪੁਰਸ਼ਾਂ ਦੀ 10,000 ਮੀਟਰ ਪੈਦਲ ਚਾਲ ਮੁਕਾਬਲੇ 'ਚ ਨਿੱਜੀ ਸਰਵੋਤਮ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸੰਦੀਪ ਕੁਮਾਰ ਨੇ 38:49.21 ਮੀਟਰ ਦਾ ਸਮਾਂ ਕੱਢ ਕੇ ਭਾਰਤੀ ਦੀ ਝੋਲੀ ਤਗਮਾ ਪਾਇਆ।
ਬਰਮਿੰਘਮ, 7 ਅਗਸਤ (ਏਜੰਸੀ)-ਰਾਸ਼ਟਰਮੰਡਲ ਖੇਡਾਂ 2022 'ਚ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ20 ਮੈਚ ਵਿਚ ਚਾਂਦੀ ਦਾ ਤਗਮਾ ਹਾਸਿਲ ਕੀਤਾ | ਆਸਟ੍ਰੇਲੀਆ ਦੀ ਟੀਮ ਨਾਲ ਹੋਏ ਮੁਕਾਬਲੇ 'ਚ ਭਾਰਤੀ ਟੀਮ ਵਿਰੋਧੀ ਟੀਮ ਵਲੋਂ ਦਿੱਤੇ 162 ਦੌੜਾਂ ਦਾ ਟੀਚਾ ਪੂਰਾ ਕਰਨ 'ਚ ਅਸਫਲ ਰਹੀ ਤੇ ਉਹ ਸੋਨੇ ਦਾ ਤਗਮਾ ਜਿੱਤਣ ਤੋਂ ਖੁੰਝ ਗਈ ਅਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਭਾਰਤੀ ਮਹਿਲਾ ਟੀਮ 9 ਦੌੜਾਂ ਦੇ ਅੰਤਰ ਨਾਲ ਹਾਰ ਗਈ | ਭਾਰਤੀ ਟੀਮ 19.3 ਓਵਰਾਂ 'ਚ ਸਿਰਫ 152 ਦੌੜਾਂ ਹੀ ਬਣਾ ਸਕੀ | ਆਸਟ੍ਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 8 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ ਸਨ |
ਨਿਊਜ਼ੀਲੈਂਡ ਨੂੰ ਹਰਾਇਆ
ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਨੂੰ ਸ਼ੂਟਆਊਟ 'ਚ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਕਪਤਾਨ ਤੇ ਗੋਲਕੀਪਰ ਸਵਿਤਾ ਪੁਨੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਤਿੰਨ ਗੋਲ ਬਚਾਏ। ਭਾਰਤ ਵਲੋਂ ਸ਼ੂਟਆਊਟ 'ਚ ਸੋਨੀਕਾ ਤੇ ਨਵਨੀਤ ਨੇ ਗੋਲ ਕੀਤੇ। 16 ਸਾਲਾਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਦਾ ਰਾਸ਼ਟਰਮੰਡਲ 'ਚ ਇਹ ਪਹਿਲਾ ਤਗਮਾ ਹੈ ਤੇ ਹੁਣ ਤੱਕ ਰਾਸ਼ਟਰਮੰਡਲ ਖੇਡਾਂ 'ਚ ਕੁੱਲ ਮਿਲਾ ਕੇ ਤੀਜਾ ਤਗਮਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਸਾਲ 2002 'ਚ ਸੋਨ ਅਤੇ 2006 'ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਕ ਸਮੇਂ ਭਾਰਤੀ ਟੀਮ 1-0 ਨਾਲ ਅੱਗੇ ਸੀ ਪਰ ਮੈਚ ਖਤਮ ਹੋਣ ਨੂੰ 30 ਸੈਕਿੰਡ ਹੀ ਬਚੇ ਸਨ ਕਿ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਮਿਲਿਆ, ਤੇ ਕੀਵੀ ਟੀਮ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਲਈ ਮੈਚ ਦਾ ਪਹਿਲਾ ਗੋਲ ਸਲੀਮਾ ਟੇਟੇ ਨੇ 29ਵੇਂ ਮਿੰਟ 'ਚ ਕੀਤਾ।
ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ
ਬਰਮਿੰਘਮ, (ਪੀ. ਟੀ. ਆਈ.)-ਅਨੂ ਰਾਣੀ ਨੇ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨੇਜੇਬਾਜ਼ ਬਣ ਕੇ ਇਤਿਹਾਸ ਰਚ ਦਿੱਤਾ ਹੈ। ਰਾਣੀ ਨੇ ਤੀਜੇ ਸਥਾਨ 'ਤੇ ਰਹਿਣ ਦੀ ਆਪਣੀ ਚੌਥੀ ਕੋਸ਼ਿਸ਼ 'ਚ 60 ਮੀਟਰ ਥਰੋਅ ਕੀਤੀ। ਵਿਸ਼ਵ ਚੈਂਪੀਅਨ ਆਸਟਰੇਲੀਆ ਦੀ ਕੇਲਸੀ-ਲੀ ਬਾਰਬਰ ਨੇ ਅੰਤਮ ਗੇੜ 'ਚ ਅੱਗੇ ਚੱਲ ਰਹੀ ਹਮਵਤਨ ਮੈਕੇਂਜੀ ਲਿਟਲ (68.27 ਮੀਟਰ) ਤੋਂ 68.43 ਮੀਟਰ ਦੀ ਥਰੋਅ ਨਾਲ ਸੋਨ ਤਮਗਾ ਜਿੱਤਿਆ। ਰਾਣੀ ਤੋਂ ਪਹਿਲਾਂ ਕਾਸ਼ੀਨਾਥ ਨਾਇਕ ਤੇ ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਪੁਰਸ਼ਾਂ ਦੇ ਨੇਜੇਬਾਜ਼ੀ 'ਚ ਕ੍ਰਮਵਾਰ ਕਾਂਸੀ ਤੇ ਸੋਨ ਤਮਗਾ ਜਿੱਤਿਆ ਸੀ। ਨਾਇਕ ਨੇ 2010 ਦੀਆਂ ਦਿੱਲੀ ਖੇਡਾਂ 'ਚ ਤਮਗਾ ਜਿੱਤਿਆ ਸੀ, ਜਦੋਂਕਿ ਚੋਪੜਾ ਨੇ 2018 'ਚ ਗੋਲਡ ਕੋਸਟ 'ਚ ਸੋਨ ਤਮਗਾ ਜਿੱਤਿਆ ਸੀ।
ਇਤਿਹਾਸ ਰਚਣ ਦੀ ਕੋਸ਼ਿਸ਼ ਨੂੰ ਲੱਗਾ ਝਟਕਾ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 7 ਅਗਸਤ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਇਤਿਹਾਸ ਰਚਣ ਦੀ ਕੋਸ਼ਿਸ਼ ਨੂੰ ਉਸ ਸਮੇਂ ਝਟਕਾ ਲੱਗਾ, ਜਦ ਉਸ ਦਾ ਪਹਿਲਾ ਲਘੂ ਉਪਗ੍ਰਹਿ ਪ੍ਰੀਖਣ ਵਾਹਨ (ਐਸ. ਐਸ. ਐਲ. ਵੀ.) ਟਰਮੀਨਲ ਪੜਾਅ 'ਚ 'ਡਾਟਾ ਲਾਸ' ਦਾ ਸ਼ਿਕਾਰ ਹੋ ਗਿਆ | ਹਾਲਾਂਕਿ ਬਾਕੀ ਦੇ ਤਿੰਨ ਪੜਾਵਾਂ ਨੇ ਉਮੀਦ ਦੇ ਮੁਤਾਬਿਕ ਪ੍ਰਦਰਸ਼ਨ ਕੀਤਾ ਅਤੇ ਪੁਲਾੜ ਏਜੰਸੀ ਡਾਟਾ ਲਾਸ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਲਗਾਉਣ ਲਈ ਅੰਕੜਿਆਂ ਦੀ ਸਮੀਖਿਆ ਕਰ ਰਹੀ ਹੈ | ਪੁਲਾੜ 'ਚ ਇਕ ਧਰਤੀ ਖੋਜ ਉਪਗ੍ਰਹਿ ਅਤੇ ਵਿਦਿਆਰਥੀਆਂ ਦੁਆਰਾ ਵਿਕਸਿਤ ਇਕ ਉਪਗ੍ਰਹਿ ਨੂੰ ਸਥਾਪਿਤ ਕਰਨ ਦੇ ਅਭਿਆਨ 'ਚ ਐਸ.ਐਸ.ਐਲ.ਵੀ.-ਡੀ1/ ਈ. ਓ. ਐਸ.-02 ਨੇ ਐਤਵਾਰ ਸਵੇਰੇ ਅਕਾਸ਼ 'ਚ ਬੱਦਲ ਛਾਏ ਰਹਿਣ ਦੇ ਦਰਮਿਆਨ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 9.18 ਵਜੇ ਉਡਾਨ ਭਰੀ | 34 ਮੀਟਰ ਲੰਬੇ ਰਾਕੇਟ ਨੇ ਐਤਵਾਰ ਨੂੰ ਕਰੀਬ ਸਾਢੇ ਸੱਤ ਘੰਟੇ ਤੱਕ ਚੱਲੀ ਉਲਟੀ ਗਿਣਤੀ ਦੇ ਬਾਅਦ ਉਡਾਨ ਭਰੀ | ਅਭਿਆਨ ਕੰਟਰੋਲ ਕੇਂਦਰ 'ਚ ਵਿਗਿਆਨਕਾਂ ਨੇ ਉਡਾਨ ਦੇ ਤੁਰੰਤ ਬਾਅਦ ਰਾਕੇਟ ਦੀ ਸਥਿਤੀ ਦੀਆਂ ਜਾਣਕਾਰੀਆਂ ਦਿੱਤੀਆਂ | ਮੀਡੀਆ ਕੇਂਦਰ 'ਚ ਸਕ੍ਰੀਨ 'ਤੇ ਉਪਗ੍ਰਹਿ ਨੂੰ ਆਪਣੇ ਵਿਸ਼ੇਸ਼ ਪੰਧ 'ਤੇ ਜਾਂਦੇ ਦੇਖਿਆ ਗਿਆ | ਹਾਲਾਂਕਿ ਇਸ ਦੇ ਬਾਅਦ ਪ੍ਰਧਾਨ ਐਸ. ਸੋਮਨਾਥ ਨੇ ਡਾਟਾ ਲਾਸ ਦੀ ਜਾਣਕਾਰੀ ਦਿੱਤੀ | ਸੋਮਨਾਥ ਨੇ ਕਿਹਾ ਕਿ ਅਸੀਂ ਉਪਗ੍ਰਹਿਆਂ ਦੇ ਨਿਰਧਾਰਿਤ ਪੰਧ 'ਚ ਸਥਾਪਿਤ ਹੋਣ ਜਾਂ ਨਾ ਹੋਣ ਦੇ ਸੰਬੰਧ 'ਚ ਮਿਸ਼ਨ ਦੇ ਅੰਤਿਮ ਨਤੀਜਿਆਂ ਤੋਂ ਜੁੜੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ 'ਚ ਹਾਂ | ਇਸਰੋ ਨੇ ਟਵੀਟ ਕਰ ਲਿਖਿਆ ਐਸ. ਐਸ. ਐਲ. ਵੀ.-ਡੀ1 ਨੇ ਦੋਵੇਂ ਸੈਟੇਲਾਈਟ ਨੂੰ 356 ਕਿਲੋਮੀਟਰ ਦੇ ਸਰਕੂਲਰ ਆਰਬਿਟ ਦੀ ਬਜਾਏ 356/76 ਕਿਲੋਮੀਟਰ ਦੇ ਅਪੀਲੀਏਟ ਆਰਬਿਟ 'ਚ ਸਥਾਪਿਤ ਕਰ ਦਿੱਤਾ ਹੈ | ਇਸ ਵਜ੍ਹਾ ਨਾਲ ਹੁਣ ਇਹ ਕਿਸੇ ਕੰਮ ਦੇ ਨਹੀਂ ਰਹੇ |
ਗੰਗਟੋਕ (ਸਿੱਕਮ), 7 ਅਗਸਤ (ਏਜੰਸੀ)-ਸਿੱਕਮ 'ਚ ਇਕ ਆਈ. ਟੀ. ਬੀ. ਪੀ. ਦੇ ਜਵਾਨ ਨੂੰ ਉਸ ਵਲੋਂ ਸਰਕਾਰੀ ਕੁਆਰਟਰ 'ਚ ਇਕ 13 ਸਾਲਾ ਲੜਕੀ ਨਾਲ ਕਈ ਵਾਰ ਕਥਿਤ ਜਬਰ ਜਨਾਹ ਕਰਨ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ, ਜਿਸ ਕਾਰਨ ਉਹ ਗਰਭਵਤੀ ਹੋ ਗਈ | ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ...
ਨਵੀਂ ਦਿੱਲੀ, 7 ਅਗਸਤ (ਏਜੰਸੀ)- ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਐਤਵਾਰ ਨੂੰ ਇੱਥੇ ਆਈ. ਐਸ. ਆਈ. ਐਸ. ਦੇ ਸਰਗਰਮ ਮੈਂਬਰ ਨੂੰ ਗਿ੍ਫ਼ਤਾਰ ਕੀਤਾ ਹੈ | ਇਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਕੱਟੜਪੰਥੀ ਵਿਅਕਤੀ ਕੌਮਾਂਤਰੀ ਅੱਤਵਾਦੀ ਸਮੂਹ ਲਈ ਫੰਡ ਇਕੱਠਾ ਕਰ ਰਿਹਾ ਸੀ | ...
ਬੀਜਿੰਗ, 7 ਅਗਸਤ (ਏਜੰਸੀ)-ਚੀਨੀ ਫ਼ੌਜ ਨੇ ਆਪਣੇ ਸਭ ਤੋਂ ਵੱਡੇ ਸੈਨਿਕ ਅਭਿਆਸ ਦੇ ਆਖਰੀ ਦਿਨ ਤਾਈਵਾਨ ਨੇੜਲੇ ਟਾਪੂ 'ਤੇ ਹਮਲਿਆਂ ਦਾ ਅਭਿਆਸ ਕੀਤਾ | ਚੀਨੀ ਸੈਨਾ ਨੇ ਐਤਵਾਰ ਨੂੰ ਤਾਈਵਾਨ ਟਾਪੂ ਦੇ ਆਲੇ-ਦੁਆਲੇ ਸਮੁੰਦਰ ਤੇ ਹਵਾਈ ਖੇਤਰ 'ਚ ਬੰਬ ਰੋਕੂ ਉਡਾਣਾਂ ਦਾ ...
ਸ੍ਰੀਨਗਰ, 7 ਅਗਸਤ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੇ ਸ੍ਰੀਨਗਰ 'ਚ ਲਸ਼ਕਰ ਦੇ ਇਕ ਹਾਈਬਿ੍ਡ ਅੱਤਵਾਦੀ ਨੂੰ 5 ਪਿਸਤੌਲਾਂ ਤੇ ਭਾਰੀ ਅਸਲੇ੍ਹ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਬੁਲਾਰੇ ਨੇ ਟਵੀਟ ਕਰਕੇ ਦੱਸਿਆ ਕਿ ਸ੍ਰੀਨਗਰ ਪੁਲਿਸ, ਫ਼ੌਜ ਦੀ 2 ਆਰ.ਆਰ. ਨੇ ਸ੍ਰੀਨਗਰ ...
ਬੈਠਕ ਦੌਰਾਨ ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਕੇਂਦਰ ਨੂੰ ਆਪਣੀਆਂ ਨੀਤੀਆਂ ਜ਼ਬਰਦਸਤੀ ਰਾਜਾਂ 'ਤੇ ਨਾ ਥੋਪਣ ਦੀ ਗੱਲ ਆਖੀ ਅਤੇ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨ ਲਈ ਕਿਹਾ | ਨਾਲ ਹੀ ਉਨ੍ਹਾਂ ਨੇ ਜੀ.ਐਸ.ਟੀ. ਲਾਗੂ ਹੋਣ ਕਾਰਨ ਮਾਲੀਏ ਦੀ ਕਮੀ ...
ਨਵੀਂ ਦਿੱਲੀ, 7 ਅਗਸਤ (ਏਜੰਸੀ)-ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਆਬਕਾਰੀ ਨੀਤੀ 2021-22 ਦੇ ਉਪਬੰਧਾਂ 'ਚ ਬਦਲਾਅ ਕੀਤੇ ਤੇ ਇਸ ਨੂੰ ਮੰਤਰੀ ਮੰਡਲ ਦੀ ਸਹਿਮਤੀ ਤੋਂ ਬਿਨਾਂ ਲਾਗੂ ਕੀਤਾ, ਜਿਸ ਨਾਲ ਲਾਇਸੈਂਸਧਾਰਕਾਂ ...
ਨਵੀਂ ਦਿੱਲੀ, 7 ਅਗਸਤ (ਪੀ. ਟੀ. ਆਈ.)-ਸਪਾਈਸਜੈੱਟ ਦੀ ਹੈਦਰਾਬਾਦ-ਦਿੱਲੀ ਉਡਾਣ ਤੋਂ ਸਨਿਚਰਵਾਰ ਰਾਤ ਨੂੰ ਉਤਰੇ ਵੱਡੀ ਗਿਣਤੀ ਯਾਤਰੀਆਂ ਨੂੰ ਹਵਾਈ ਅੱਡੇ ਦੇ ਟਰਮੀਨਲ ਤੱਕ ਪੈਦਲ ਹੀ ਜਾਣਾ ਪਿਆ, ਕਿਉਂਕਿ ਏਅਰਲਾਈਨ ਉਨ੍ਹਾਂ ਨੂੰ ਟਰਮੀਨਲ ਤੱਕ ਲਿਜਾਣ ਲਈ ਲਗਪਗ 45 ਮਿੰਟ ...
ਨਵੀਂ ਦਿੱਲੀ, 7 ਅਗਸਤ ਏਜੰਸੀ)- ਉਪ ਰਾਸ਼ਟਰਪਤੀ ਅਤੇ ਰਾਜ ਸਭਾ ਚੇਅਰਮੈਨ ਐਮ. ਵੈਕਈਆ ਨਾਇਡੂ ਨੂੰ ਸੋਮਵਾਰ ਨੂੰ ਸਦਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਪ੍ਰਮੁੱਖ ਨੇਤਾਵਾਂ ਦੀ ਹਾਜ਼ਰੀ 'ਚ ਵਿਦਾਇਗੀ ਦਿੱਤੀ ਜਾਵੇਗੀ | ਨਾਇਡੂ ਬੁੱਧਵਾਰ ਨੂੰ ਆਪਣਾ ਅਹੁਦਾ ...
ਸ੍ਰੀਨਗਰ, 7 ਅਗਸਤ (ਮਨਜੀਤ ਸਿੰਘ)- ਅਠਵੇ ਮੁਹਰਮ ਦੇ ਮੌਕੇ ਸ੍ਰੀਨਗਰ ਦੇ ਸਿਵਲ ਤੇ ਪੁਰਾਣੇ ਸ਼ਹਿਰ 'ਚ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ੀਆ ਮੁਸਲਮਾਨਾਂ ਦੇ ਜਲੂਸ (ਤਾਜ਼ੀਆਂ) ਕੱਢਣ 'ਤੇ ਮੁਕੰਮਲ ਪਾਬੰਦੀ ਲਗਾਉਂਦਿਆ ਸਮੁੱਚੇ ਸ਼ਹਿਰ 'ਚ ਧਾਰਾ 144 ...
ਆਯੁੱਧਿਆ (ਯੂ.ਪੀ.), 7 ਅਗਸਤ (ਏਜੰਸੀ)-ਆਯੁੱਧਿਆ ਵਿਕਾਸ ਅਥਾਰਟੀ ਵਲੋਂ ਸ਼ਹਿਰ 'ਚ ਗ਼ੈਰ-ਕਾਨੂੰਨੀ ਢੰਗ ਨਾਲ ਪਲਾਟਾਂ ਤੇ ਜ਼ਮੀਨ ਦਾ ਕਾਰੋਬਾਰ ਕਰਨ ਵਾਲੇ 40 ਲੋਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ 'ਚ ਆਯੁੱਧਿਆ ਦਾ ਮੇਅਰ, ਭਾਜਪਾ ਦਾ ਸਥਾਨਕ ਵਿਧਾਇਕ ਤੇ ਪਾਰਟੀ ਦਾ ...
ਨਵੀਂ ਦਿੱਲੀ, 7 ਅਗਸਤ (ਏਜੰਸੀ)- ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਐਮ. ਮਹਾਪਾਤਰਾ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਨੇ ਭਵਿੱਖਬਾਣੀ ਕਰਨ ਵਾਲੀਆਂ ਦੁਨੀਆ ਭਰ ਦੀਆਂ ਮੌਸਮ ਏਜੰਸੀਆਂ ਲਈ ਭਵਿੱਖਬਾਣੀ ਕਰਨ ਦੀ ਸਮਰੱਥਾ 'ਚ ਰੁਕਾਵਟ ਪਾਈ ਹੈ ਅਤੇ ...
ਵਾਸ਼ਿੰਗਟਨ, 7 ਅਗਸਤ (ਏਜੰਸੀ)-ਅਮਰੀਕਾ, ਆਸਟ੍ਰੇਲੀਆ ਤੇ ਜਾਪਾਨ ਨੇ ਚੀਨ ਨੂੰ ਤਾਈਵਾਨ ਨੇੜੇ ਆਪਣੇ ਜੰਗੀ ਅਭਿਆਸ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ | ਉਨ੍ਹਾਂ ਨੇ ਤਾਈਵਾਨ ਜਲਡਮਰੂ (ਸਟ੍ਰੇਟ) 'ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ...
ਨਵੀਂ ਦਿੱਲੀ, 7 ਅਗਸਤ (ਏਜੰਸੀ)- ਇਕ ਸੰਸਦੀ ਕਮੇਟੀ ਨੇ ਗੋਦ ਲੈਣ ਦੇ ਕਾਨੂੰਨ ਤੋਂ ਨਾਜਾਇਜ਼ ਬੱਚੇ ਦੇ ਸੰਦਰਭ ਨੂੰ ਹਟਾਉਣ ਦੀ ਸਿਫਾਰਿਸ਼ ਕਰਦੇ ਹੋਏ ਕਿਹਾ ਕਿ ਕੋਈ ਵੀ ਬੱਚਾ ਨਾਜਾਇਜ਼ ਨਹੀਂ ਹੁੰਦਾ, ਚਾਹੇ ਉਹ ਵਿਆਹ ਦੇ ਅੰਦਰ ਜਾਂ ਫਿਰ ਬਾਹਰ ਪੈਦਾ ਹੋਇਆ ਹੋਵੇ | ...
ਬੋਡੇਲੀ (ਗੁਜਰਾਤ), 7 ਅਗਸਤ (ਏਜੰਸੀ)-'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇੱਥੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਸਿੱਧੀ ਟੱਕਰ ਆਮ ਆਦਮੀ ਪਾਰਟੀ ਅਤੇ ਉਸ ਭਾਜਪਾ ਨਾਲ ਹੈ, ਜਿਸ ਦਾ ਮਤਲਬ ਹੈ ਭਿ੍ਸ਼ਟਾਚਾਰ ਅਤੇ ...
ਭਾਜਪਾ ਨਾਲ 'ਸਭ ਕੁਝ ਠੀਕ' ਹੈ-ਨਿਤਿਸ਼
ਪਟਨਾ, 7 ਅਗਸਤ (ਏਜੰਸੀ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਜਨਤਾ ਦਲ-ਯੂ ਕੇਂਦਰੀ ਮੰਤਰੀ-ਪ੍ਰੀਸ਼ਦ 'ਚ ਸ਼ਾਮਿਲ ਨਹੀਂ ਹੋਵੇਗੀ, ਪਰ ਭਾਈਵਾਲ ਭਾਜਪਾ ਨਾਲ ਮਤਭੇਦ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX