ਤਾਜਾ ਖ਼ਬਰਾਂ


ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ ,8 ਅਗਸਤ (ਪਰਮਿੰਦਰ ਸਿੰਘ ਆਹੂਜਾ) -ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਸ਼ਹਿਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ । ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵਲੋਂ ਅੱਜ ...
ਡੀ.ਸੀ. ਨੇ ਪੂਰੇ ਪੰਜਾਬ ’ਚ ਗੋਲਡਨ ਸੰਧਰ ਸ਼ੂਗਰ ਮਿੱਲ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਕੀਤੇ ਜਾਰੀ
. . .  1 day ago
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ...
ਸੁਖਬੀਰ ਸਿੰਘ ਬਾਦਲ ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 8 ਅਗਸਤ -ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ ਜਦਕਿ ...
ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਮਾਤਾ ਦਾ ਦਿਹਾਂਤ
. . .  1 day ago
ਭਾਈਰੂਪਾ (ਬਠਿੰਡਾ),8 ਅਗਸਤ(ਵਰਿੰਦਰ ਲੱਕੀ)- ਪੰਜਾਬ ਦੇ ਸਾਬਕਾ ਮਾਲ‌ ਮੰਤਰੀ ਤੇ ਹਲਕਾ ਰਾਮਪੁਰਾ ਫੂਲ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਸਤਿਕਾਰਯੋਗ ਮਾਤਾ ਦਾ ਅੱਜ ਦਿਹਾਂਤ ਹੋ ਗਿਆ ਹੈ ...
ਬੱਦਲ ਫਟਣ ਕਾਰਨ 6 ਬਾਈਕ ਤੇ 2 ਕਾਰਾਂ ਨਾਲੇ 'ਚ ਵਹਿ ਗਈਆਂ, 15 ਸਾਲਾ ਨੌਜਵਾਨ ਦੀ ਮੌਤ
. . .  1 day ago
ਡਮਟਾਲ,8 ਅਗਸਤ (ਰਾਕੇਸ਼ ਕੁਮਾਰ) : ਜਿਲ੍ਹਾ ਚੰਬਾ ਦੇ ਸਲੂਨੀ ਉਪਮੰਡਲ ਦੇ ਸਾਵਨੀ ਧਾਰ, ਗੁਲੇਲ ਅਤੇ ਕੰਧਵਾੜਾ ਵਿਚ ਬੱਦਲ ਫਟਣ ਕਾਰਨ 2 ਕਾਰਾਂ, 2 ਪਿਕਅੱਪ ਅਤੇ 6 ਬਾਈਕ ਪਾਣੀ ਵਿਚ ਰੁੜ ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨਵ-ਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  1 day ago
ਚੰਡੀਗੜ੍ਹ, 8 ਅਗਸਤ - ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ 43 ਨਵਨਿਯੁਕਤ ਡਰਾਫਟਮੈਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤਾ ਗਏ । ਇਸ ਦੌਰਾਨ ਨਵ-ਨਿਯੁਕਤ ਡਰਾਫਟਮੈਨਾਂ ...
ਭੁਵਨੇਸ਼ਵਰ : ਅਮਿਤ ਸ਼ਾਹ ਨੇ ਭਾਜਪਾ ਪਾਰਟੀ ਦਫ਼ਤਰ ਤੋਂ 'ਹਰ ਘਰ ਤਿਰੰਗਾ ਅਭਿਆਨ' ਦੀ ਕੀਤੀ ਸ਼ੁਰੂਆਤ
. . .  1 day ago
ਕੇਂਦਰੀ ਮੰਤਰੀ ਪਿਊਸ਼ ਗੋਇਲ ਵਲੋਂ ਰੂਰਲ ਡਿਵੈਲਪਮੈਂਟ ਫੰਡ ਦਾ 1760 ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕਰਨ ਦੇ ਦਿੱਤੇ ਨਿਰਦੇਸ਼-ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 8 ਅਗਸਤ - ਕੇਂਦਰੀ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਉਪਰੰਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਜੋ ਰੂਰਲ...
ਚੰਡੀਗੜ੍ਹ :ਪੰਜਾਬ ਕੈਬਨਿਟ ਦੀ ਮੀਟਿੰਗ 11 ਅਗਸਤ ਨੂੰ ਹੋਵੇਗੀ , ਪੰਜਾਬ ਦੇ ਅਹਿਮ ਮੁੱਦਿਆ 'ਤੇ ਹੋ ਸਕਦੀ ਹੈ ਚਰਚਾ
. . .  1 day ago
ਸਪੀਕਰ ਸੰਧਵਾਂ ਤੇ ਖੇਤੀ ਮੰਤਰੀ ਧਾਲੀਵਾਲ ਵਲੋਂ ਖੇਤੀ ਵਿਰਾਸਤ ਮਿਸ਼ਨ ਤੇ ਕੇ.ਕੇ. ਬਿਰਲਾ ਸੋਸਾਇਟੀ ਦਾ 'ਪ੍ਰਾਜੈਕਟ ਭੂਮੀ' ਲਾਂਚ
. . .  1 day ago
ਪਟਿਆਲਾ, 8 ਅਗਸਤ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਖੇਤੀ ਵਿਰਾਸਤ ਮਿਸ਼ਨ ਅਤੇ ਕੇ.ਕੇ. ਬਿਰਲਾ ...
ਰਾਸ਼ਟਰਮੰਡਲ ਖੇਡਾਂ: ਸ਼ਟਲਰ ਲਕਸ਼ਯ ਸੇਨ ਨੇ ਪੁਰਸ਼ ਸਿੰਗਲਜ਼ ਵਿਚ ਸੋਨ ਤਗ਼ਮਾ ਜਿੱਤਿਆ, ਮਲੇਸ਼ੀਆ ਦੇ ਯੋਂਗ ਨੂੰ ਹਰਾਇਆ
. . .  1 day ago
ਰਾਸ਼ਟਰਮੰਡਲ ਖੇਡਾਂ: ਗਿਆਨਸੇਕਰਨ ਸਾਥੀਆਨ ਨੇ ਟੇਬਲ ਟੈਨਿਸ ਵਿਚ ਕਾਂਸੀ ਦਾ ਤਗਮਾ ਜਿੱਤਿਆ
. . .  1 day ago
ਸੁਖਬੀਰ ਸਿੰਘ ਬਾਦਲ ਨੇ ਇਕ ਮੁਕੱਦਮੇ ਸੰਬੰਧੀ ਜ਼ੀਰਾ ਅਦਾਲਤ ਵਿਚ ਭੁਗਤੀ ਨਿੱਜੀ ਪੇਸ਼ੀ
. . .  1 day ago
ਜ਼ੀਰਾ , 8 ਅਗਸਤ (ਪ੍ਰਤਾਪ ਸਿੰਘ ਹੀਰਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਦੀ ਮਾਣਯੋਗ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋ ...
ਲਖਬੀਰ ਕੌਰ ਭੁੱਲਰ ਨਗਰ ਕੌਂਸਲ ਪੱਟੀ ਦੇ ਪ੍ਰਧਾਨ ਚੁਣੇ ਗਏ
. . .  1 day ago
ਪੱਟੀ ,8 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) -ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਵਿਚ ਲਖਬੀਰ ਕੌਰ ਭੁੱਲਰ ਪ੍ਰਧਾਨ ਚੁਣੇ ਗਏ ਜਦਕਿ ਬਲਕਾਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਿੱਜੀ ਖ਼ਰਚੇ ’ਚੋਂ ਹਸਪਤਾਲ ’ਚ ਭੇਜੇ 200 ਗੱਦੇ
. . .  1 day ago
ਫ਼ਰੀਦਕੋਟ, 8 ਅਗਸਤ (ਜਸਵੰਤ ਸਿੰਘ ਪੁਰਬਾ) - ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਤੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫ਼ੀ ਤੱਲਖੀ ’ਚ ਆ ਗਏ ਸਨ। ਹਸਪਤਾਲ ਦੇ ਚਮੜੀ ਵਿਭਾਗ ਦੇ ਵਾਰਡ ਵਿਚ ਬੈੱਡਾਂ ’ਤੇ ਵਿਛੇ ਗੱਦਿਆਂ...
ਪ੍ਰਧਾਨ ਮੰਤਰੀ ਨੇ ਸੋਨ ਤਗਮਾ ਜਿੱਤਣ 'ਤੇ ਪੀ.ਵੀ. ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਨਵੀਂ ਦਿੱਲੀ, 8 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ 'ਤੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਮੁਬਾਰਕਬਾਦ ਦਿੱਤੀ...
ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  1 day ago
ਚੰਡੀਗੜ੍ਹ, 8 ਅਗਸਤ (ਸੁਰਿੰਦਰਪਾਲ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਬਿਜਲੀ ਸੋਧ ਬਿੱਲ 'ਤੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੇ ਹੱਕ ਖੋਹਣਾ ਚਾਹੁੰਦੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ...
ਸਕੂਲੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ, ਗੰਭੀਰ ਜ਼ਖਮੀ ਬੱਚਿਆਂ ਨੂੰ ਲੁਧਿਆਣਾ ਕੀਤਾ ਗਿਆ ਰੈਫਰ
. . .  1 day ago
ਦੋਰਾਹਾ, 8 ਅਗਸਤ (ਜਸਵੀਰ ਝੱਜ)- ਜੀ.ਟੀ. ਰੋਡ ਮੱਲੀਪੁਰ ਵਿਖੇ ਵਾਪਰੇ ਸੜਕ ਹਾਦਸੇ ਵਿਚ ਦੋਰਾਹਾ ਸਕੂਲ ਨਾਲ ਸੰਬੰਧਿਤ ਕਰੀਬ ਇਕ ਦਰਜਨ ਬੱਚੇ ਜਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਨਿੱਜੀ ਸਕੂਲ ਦੀ ਵੈਨ ਤੇ ਆਲਟੋ ਕਾਰ ਵਿਚਕਾਰ ਟੱਕਰ...
ਹਲਕਾ ਅਮਲੋਹ 'ਚ ਕਾਂਗਰਸ ਵਲੋਂ 10 ਅਗਸਤ ਨੂੰ ਕੱਢੀ ਜਾਵੇਗੀ ਤਿਰੰਗਾ ਯਾਤਰਾ - ਜਗਬੀਰ ਸਲਾਣਾ
. . .  1 day ago
ਅਮਲੋਹ, 8 ਅਗਸਤ, (ਕੇਵਲ ਸਿੰਘ) - ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸੱਦੇ ਉੱਪਰ ਹਲਕਾ ਅਮਲੋਹ ਵਿਚ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 10 ਅਗਸਤ ਨੂੰ ਕੱਢੀ ਜਾਣ ਵਾਲੀ ਤਿਰੰਗਾ ਯਾਤਰਾ ਸੰਬੰਧੀ ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ...
ਰਾਸ਼ਟਰਮੰਡਲ ਖੇਡਾਂ : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਿੱਤਿਆ ਸੋਨ ਤਗਮਾ
. . .  1 day ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੇ ਬੈਡਮਿੰਟਨ 'ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਹੈ। ਫਾਈਨਲ 'ਚ ਕੈਨੇਡਾ ਦੀ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾ ਕੇ ਪੀ.ਵੀ. ਸਿੰਧੂ ਨੇ ਸੋਨ...
ਉਮੀਦ ਹੈ, ਵਾਪਸ ਲੈ ਲਿਆ ਜਾਵੇਗਾ ਬਿਜਲੀ ਸੋਧ ਬਿੱਲ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 8 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਚਾਰੇ ਪਾਸਿਓਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਇਸ ਬਿੱਲ ਨੂੰ ਪਾਰਲੀਮੈਂਟ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਹੈ।ਉਮੀਦ ਹੈ ਉੱਥੇ ਵੱਖ-ਵੱਖ...
ਰਾਘਵ ਚੱਢਾ ਵਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ
. . .  1 day ago
ਨਵੀਂ ਦਿੱਲੀ, 8 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨਾਲ ਮੁਲਾਕਾਤ ਕਰ ਮਨਦੀਪ ਕੌਰ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਮਨਦੀਪ ਕੌਰ ਨੇ 3 ਅਗਸਤ ਨੂੰ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ...
ਆਲ ਇੰਡੀਆ ਬਾਰ ਐਸੋਸੀਏਸ਼ਨ ਵਲੋਂ ਕਪਿਲ ਸਿੱਬਲ ਦਾ ਬਿਆਨ ਅਪਮਾਨਜਨਕ ਕਰਾਰ
. . .  1 day ago
ਨਵੀਂ ਦਿੱਲੀ, 8 ਅਗਸਤ - ਆਲ ਇੰਡੀਆ ਬਾਰ ਐਸੋਸੀਏਸ਼ਨ ਨੇ ਸਾਬਕਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਪਿਲ ਸਿੱਬਲ ਦੇ ਉਸ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਹੈ, ਜਿਸ ਵਿਚ ਕਪਿਲ ਸਿੱਬਲ ਨੇ ਕਿਹਾ ਹੈ ਕਿ ਉਹ ਭਾਰਤੀ ਨਿਆਂਪਾਲਿਕਾ ਤੋਂ ਉਮੀਦ ਗੁਆ...
'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ
. . .  1 day ago
ਗੁਰੂ ਕਾ ਬਾਗ਼ (ਅੰਮ੍ਰਿਤਸਰ) - 8 ਅਗਸਤ (ਸ਼ਰਨਜੀਤ ਸਿੰਘ ਗਿੱਲ) 'ਮੋਰਚਾ ਗੁਰੂ ਕਾ ਬਾਗ਼' ਦੇ ਸ਼ਤਾਬਦੀ ਸਮਾਗਮਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...
ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ
. . .  1 day ago
ਨਵੀਂ ਦਿੱਲੀ, 8 ਅਗਸਤ - ਦਿੱਲੀ ਦੀ ਇਕ ਅਦਾਲਤ ਨੇ ਕੋਲਾ ਘੋਟਾਲੇ 'ਚ ਸਾਬਕਾ ਕੋਲਾ ਸਕੱਤਰ ਐੱਚ.ਸੀ. ਗੁਪਤਾ ਨੂੰ 3 ਸਾਲ ਦੀ ਸਜ਼ਾ ਸੁਣਾਈ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਮਲੇ ਦਾ ਜੇਕਰ ਵਿਰੋਧ ਨਾ ਕੀਤਾ ਜਾਵੇ ਤਾਂ ਇਹ ਛੂਤ ਦੀ ਬਿਮਾਰੀ ਵਾਂਗ ਖ਼ਤਰਨਾਕ ਬਣ ਜਾਂਦਾ ਹੈ। -ਜਿੰਮੀ ਕਾਰਟਰ

ਜਗਰਾਓਂ

ਵੱਖ-ਵੱਖ ਪਿੰਡਾਂ 'ਚ ਨਸ਼ਿਆਂ ਦੀ ਸ਼ਰੇ੍ਹਆਮ ਵਿਕਰੀ ਤੇ ਵਰਤੋਂ ਹੋਣ ਕਾਰਨ ਲੋਕਾਂ 'ਚ ਸਰਕਾਰ ਪ੍ਰਤੀ ਰੋਸ

ਲੋਹਟਬੱਦੀ, 15 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਦੇ ਕੋਨੇ-ਕੋਨੇ 'ਚ ਗੰਭੀਰ ਹੋ ਰਿਹਾ ਨਸ਼ਿਆਂ ਦਾ ਮੁੱਦਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ | ਨਸ਼ਿਆਂ ਦੇ ਸੇਵਨ ਦੇ ਮਾਮਲੇ 'ਚ ਹਾਲਾਤ ਇਹ ਹਨ ਕਿ ਹੁਣ ਨੌਜਵਾਨਾਂ ਤੇ ਆਮ ਨਾਗਰਿਕਾਂ ਦੇ ਨਾਲ 10 ਤੋਂ 13 ...

ਪੂਰੀ ਖ਼ਬਰ »

-ਮਾਮਲਾ ਪੁਲਿਸ ਅਧਿਕਾਰੀ ਤੇ ਹੋਰਾਂ ਦੀ ਗਿ੍ਫ਼ਤਾਰੀ ਦਾ-

ਇਨਸਾਫ਼ ਲਈ 47ਵੇਂ ਦਿਨ ਵੀ ਕੜਕਦੀ ਧੁੱਪ 'ਚ ਪੀੜਤ ਮਾਤਾ ਰਹੀ ਭੁੱਖ ਹੜਤਾਲ 'ਤੇ

ਜਗਰਾਉਂ, 15 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੁਲਿਸ ਅੱਤਿਆਚਾਰ ਦੀ ਸ਼ਿਕਾਰ ਹੋ ਕੇ ਚੱਲ ਵਸੀ ਕੁਲਵੰਤ ਕੌਰ ਦੇੇ ਮਾਮਲੇ 'ਚ ਥਾਣਾ ਸਿਟੀ 'ਚ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਪੁਲਿਸ ਅਧਿਕਾਰੀ ਤੇ ਹੋਰਾਂ ਦੀ ਗਿ੍ਫ਼ਤਾਰੀ ਲਈ ਪੀੜ੍ਹਤਾ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ ...

ਪੂਰੀ ਖ਼ਬਰ »

ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਬੱਚਿਆਂ ਲਈ ਸਵੀਮਿੰਗ ਪੂਲ ਪਾਰਟੀ ਆਯੋਜਿਤ

ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਰਾਏਕੋਟ ਵਿਖੇ ਕਿੰਡਰ-ਗਾਰਟਨ ਵਿੰਗ ਦੇ ਵਿਦਿਆਰਥੀਆਂ ਲਈ ਇੰਨਡੋਰ ਸਵੀਮਿੰਗ ਪੂਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ | ਪੂਲ ਪਾਰਟੀ ਲਈ ਨਿੱਕੇ-ਨਿੱਕੇ ਬੱਚਿਆਂ ਨੇ ਰੰਗੀਨ ਸਵੀਮਿੰਗ ...

ਪੂਰੀ ਖ਼ਬਰ »

ਪੈਸੇ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦੀ ਹੱਤਿਆ

ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੇਅੰਤਪੁਰਾ ਇਲਾਕੇ 'ਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਨੌਜਵਾਨ ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸੰਬੰਧੀ ਮਿ੍ਤਕ ਅਖਿਲੇਸ਼ ਕੁਮਾਰ ਦੇ ਦੋਸਤ ਸ਼ੋਭਿਤ ਓਬਰਾਏ ਦੀ ਸ਼ਿਕਾਇਤ 'ਤੇ ਨੀਰਜ ਸੈਣੀ ਵਾਸੀ ਬੇਅੰਤਪੁਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਦੋਸਤ ਅਖਿਲੇਸ਼ ਕੁਮਾਰ ਬੇਅੰਤਪੁਰਾ ਸਥਿਤ ਕਿਰਾਏ ਦੇ ਕਮਰੇ ਵਿਚ ਰਹਿ ਰਿਹਾ ਸੀ | ਉਸ ਨੇ ਦੱਸਿਆ ਕਿ ਉਸ ਦਾ ਕਥਿਤ ਦੋਸ਼ੀ ਨੀਰਜ ਆਸਾਨੀ ਨਾਲ ਪੈਸੇ ਦਾ ਲੈਣ ਦੇਣ ਸੀ, ਪੈਸੇ ਦੇ ਲੈਣ ਦੇਣ ਕਰਕੇ 11 ਮਈ ਨੂੰ ਨੀਰਜ ਸੈਣੀ ਨੇ ਉਸ ਦੇ ਦੋਸਤ ਅਖਿਲੇਸ਼ ਕੁਮਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਦੇਰ ਰਾਤ ਇਹ ਅਖਲੇਸ਼ ਕੁਮਾਰ ਦਮ ਤੋੜ ਗਿਆ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਇਸ ਮਾਮਲੇ 'ਚ ਨੀਰਜ ਸੈਣੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਪਰ ਹਾਲ ਦੀ ਘੜੀ ਇਸ ਮਾਮਲੇ 'ਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ |

ਖ਼ਬਰ ਸ਼ੇਅਰ ਕਰੋ

 

ਖ਼ਾਲਸਾ ਕਾਲਜੀਏਟ ਪਬਲਿਕ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ

ਗੁਰੂਸਰ ਸੁਧਾਰ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸੰਬਰ 2021 'ਚ ਲਏ ਪਹਿਲੀ ਟਰਮ ਦੇ ਇਮਤਿਹਾਨਾਂ ਅੰਦਰ ਖ਼ਾਲਸਾ ਕਾਲਜੀਏਟ ਪਬਲਿਕ ਸਕੂਲ ਗੁਰੂਸਰ ਸੁਧਾਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਕਾਮਰਸ ਸਟਰੀਮ ...

ਪੂਰੀ ਖ਼ਬਰ »

ਬੀ. ਐਡ. ਫਰੰਟ ਇਕਾਈ ਲੁਧਿਆਣਾ ਦੀ ਮੀਟਿੰਗ

ਭੂੰਦੜੀ, 15 ਮਈ (ਕੁਲਦੀਪ ਸਿੰਘ ਮਾਨ)-ਬੀ. ਐਡ. ਫਰੰਟ ਇਕਾਈ ਲੁਧਿਆਣਾ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਬੀ. ਐੱਡ. ਫਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ...

ਪੂਰੀ ਖ਼ਬਰ »

ਨਸ਼ੇ ਦਾ ਧੰਦਾਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ-ਚੌਕੀ ਇੰਚਾਰਜ

ਹੰਬੜਾਂ, 15 ਮਈ (ਮੇਜਰ ਹੰਬੜਾਂ)-ਨਸ਼ਾ ਤਸਕਰਾਂ ਖ਼ਿਲਾਫ਼ ਵਿੱਡੀ ਮੁਹਿਮ ਦੇ ਚੱਲਦਿਆਂ ਪੁਲਿਸ ਚੌਕੀ ਹੰਬੜਾਂ ਦੇ ਇੰਚਾਰਜ ਭੀਸ਼ਮ ਸੇਠ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਪੰਚਾਇਤਾਂ ਨਾਲ ਮੀਟਿੰਗ ਕੀਤੀ ਗਈ | ਉਨ੍ਹਾਂ ਪੰਚਾਇਤਾਂ ਸਮੇਤ ਹੋਰ ਮੁਹਤਬਰ ਲੋਕਾਂ ਨੂੰ ਅਪੀਲ ...

ਪੂਰੀ ਖ਼ਬਰ »

ਦਸਮੇਸ਼ ਕਿਸਾਨ-ਮਜ਼ਦੂਰ ਯੂੁਨੀਅਨ ਦੀ ਮੀਟਿੰਗ

ਜਗਰਾਉਂ, 15 ਮਈ (ਜੋਗਿੰਦਰ ਸਿੰਘ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾ: ਜਸਦੇਵ ਸਿੰਘ ਲਲਤੋਂ ਤੇ ਖ਼ਜ਼ਾਨਚੀ ਨੰਬਰਦਾਰ ਮਾ: ਮਨਮੋਹਨ ਸਿੰਘ ਪੰਡੋਰੀ ...

ਪੂਰੀ ਖ਼ਬਰ »

ਭੂੰਦੜੀ 'ਚ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ

ਭੂੰਦੜੀ, 15 ਮਈ (ਕੁਲਦੀਪ ਸਿੰਘ ਮਾਨ)-ਸ਼ਹੀਦ ਕਰਤਾਰ ਸਿੰਘ ਸਰਾਭਾ ਯੂਥ ਕਲੱਬ ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਖ਼ਾਲਸਾ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਗੁਰਦੁਆਰਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ

ਲੁਧਿਆਣਾ, 15 ਮਈ (ਆਹੂਜਾ)-ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਪੰਕਜ ਵਾਸੀ ਡਾ. ...

ਪੂਰੀ ਖ਼ਬਰ »

ਸਮਰਾਲਾ ਨੇੜੇ ਸੜਕ ਹਾਦਸੇ 'ਚ ਸਕੂਟਰੀ ਸਵਾਰ ਬਜ਼ੁਰਗ ਜੋੜੇ ਦੀ ਮੌਤ

ਸਮਰਾਲਾ, 15 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕ ਪਿੰਡ ਚਹਿਲਾਂ ਨੇੜੇ ਹੋਏ ਸੜਕ ਹਾਦਸੇ 'ਚ ਸਕੂਟਰੀ ਸਵਾਰ ਬਜ਼ੁਰਗ ਜੋੜੇ ਨੂੰ ਤੇਜ਼ ਰਫ਼ਤਾਰ ਬੱਸ ਵਲੋਂ ਟੱਕਰ ਮਾਰ ਦਿੱਤੇ ਕਾਰਨ ਬਜ਼ੁਰਗ ਪਤੀ-ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਜਾਣਕਾਰੀ ...

ਪੂਰੀ ਖ਼ਬਰ »

ਤਾਜਪੁਰ ਦੀ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ 'ਚ ਅੰਡਰਗਰਾਊਾਡ ਪਾਇਪਾਂ ਪਾਉਣ ਦੀ ਸ਼ੁਰੂਆਤ

ਰਾਏਕੋਟ, 15 ਮਈ (ਸੁਸ਼ੀਲ)-ਦਿਨੋਂ-ਦਿਨ ਨੀਵੇਂ ਜਾ ਰਹੇ ਪਾਣੀ ਦੇ ਪੱਧਰ ਨੂੰ ਰੋਕਣ ਦੇ ਉਪਰਾਲੇ ਵਜੋਂ ਕਰੀਬੀ ਪਿੰਡ ਤਾਜਪੁਰ ਦੀ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ 'ਚ ਅੰਡਰਗਰਾਊਾਡ ਪਾਇਪਾਂ ਪਾਉਣ ਦੀ ਸ਼ੁਰੂਆਤ ਕਰਵਾਈ ਗਈ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ | ਇਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਹਿੰਦੂ-ਸਿੱਖਾਂ ਨਾਲ ਵਾਪਰ ਰਹੀਆਂ ਘਟਨਾਵਾਂ ਦਾ ਮੁੱਦਾ ਉਠਾਉਣ-ਜਥੇ: ਤਲਵੰਡੀ

ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਪਾਕਿਸਤਾਨ 'ਚ ਕਾਰੋਬਾਰ ਵਾਲੇ 2 ਸਿੱਖਾਂ ਦੀ ਗੋਲੀਆਂ ਮਾਰ ਕੇ ਹੱਤਿਆ 'ਤੇ ਚੜ੍ਹਦੇ ਪੰਜਾਬ 'ਚ ਸੋਗ ਦੀ ਲਹਿਰ ਦੌੜ ਗਈ ਹੈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ...

ਪੂਰੀ ਖ਼ਬਰ »

ਲੋਕਾਂ ਨੂੰ ਦੜਾ-ਸੱਟਾ ਪਰਚੀ ਰਾਹੀਂ ਜੂਆ ਖਿਡਾਉਣ ਵਾਲੇ ਦੋ ਵਿਅਕਤੀ ਨਕਦੀ ਸਮੇਤ ਗਿ੍ਫ਼ਤਾਰ

ਗੁਰੂਸਰ ਸੁਧਾਰ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਲੋਕਾਂ ਨੂੰ ਦੜਾ-ਸੱਟਾ ਪਰਚੀ ਰਾਹੀਂ ਜੂਆ ਖਿਡਾਉਣ ਵਾਲੇ ਦੋ ਵਿਅਕਤੀਆਂ ਨੂੰ ਦੋ ਹਜ਼ਾਰ ਦੋ ਸੌ ਦੀ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ | ਏ. ਐੱਸ. ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਕਥਿਤ ...

ਪੂਰੀ ਖ਼ਬਰ »

ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ-ਮਿੱਢਾ

ਲੁਧਿਆਣਾ, 15 ਮਈ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਤੇ ਮਿੱਢਾ ਚੌਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਿੱਢਾ ਨੇ ਇਕ ਗੱਲਬਾਤ ਦੌਰਾਨ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਲੁਟੇਰੇ ਆਈਸਕ੍ਰੀਮ ਕਾਰੋਬਾਰੀ ਨੂੰ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ, 15 ਮਈ (ਆਹੂਜਾ)-ਸੁੰਦਰ ਨਗਰ ਨੇੜੇ ਦੋ ਲੁਟੇਰੇ ਇਕ ਆਈਸਕ੍ਰੀਮ ਕਾਰੋਬਾਰੀ ਨੂੰ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਤੀਰਥ ਸਿੰਘ ਆਪਣੇ ਲੜਕੇ ਦੀ ਰੋਟੀ ਲੈ ਕੇ ਜਾ ਰਿਹਾ ਸੀ ਕਿ ਸੁੰਦਰ ਨਗਰ ਨੇੜੇ ਉਸ ਨੂੰ ਦੋ ਲੁਟੇਰਿਆਂ ਨੇ ਰੋਕ ਲਿਆ | ਤੀਰਥ ਸਿੰਘ ...

ਪੂਰੀ ਖ਼ਬਰ »

ਲੋਕ ਭਲਾਈ ਸੇਵਾ ਸੁਸਾਇਟੀ ਰੱਤੋਵਾਲ ਵਲੋਂ ਦਾਨੀ ਪਰਿਵਾਰਾਂ ਦਾ ਸਨਮਾਨ

ਗੁਰੂਸਰ ਸੁਧਾਰ, 15 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਮਾਜਿਕ ਤੇ ਧਾਰਮਿਕ ਕੰਮਾਂ ਸਮੇਤ ਮਨੁੱਖਤਾ ਦੀ ਭਲਾਈ ਨੂੰ ਸਮਰਪਿਤ ਲੋਕ ਭਲਾਈ ਸੇਵਾ ਸੁਸਾਇਟੀ ਰੱਤੋਵਾਲ ਦੀ ਪ੍ਰਬੰਧਕੀ ਕਮੇਟੀ ਵਲੋਂ ਸੰਸਥਾ ਨੂੰ ਵਿੱਤੀ ਸਹਾਇਤਾ ਦੇਣ ਵਾਲੇ ਸਵ: ਗੁਰਨਾਮ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਕੌਮ ਨੂੰ ਵਡਮੁੱਲੀ ਦੇਣ-ਸੰਤ ਜਸਦੇਵ ਸਿੰਘ ਲੋਹਟਬੱਦੀ

ਲੋਹਟਬੱਦੀ, 15 ਮਈ (ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਵਾਲੀ ਨਾਲ ਸੰਬੰਧਿਤ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਵਿਖੇ ਮੁੱਖ ਸੰਚਾਲਕ ਸੰਤ ਬਾਬਾ ...

ਪੂਰੀ ਖ਼ਬਰ »

ਜੇ. ਸੀ. ਆਈ. ਕਲੱਬ ਨੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਰਾਏਕੋਟ, 15 ਮਈ (ਸੁਸ਼ੀਲ)-ਜੇ. ਸੀ. ਆਈ. ਕਲੱਬ ਰਾਏਕੋਟ ਵਲੋਂ ਇਥੇ ਡਾ. ਰਮੇਸ ਆਈ ਕੇਅਰ ਲੇਸਿਕ ਲੇਜ਼ਰ ਸੈਂਟਰ ਤੇ ਪ੍ਰੈੱਸ ਕਲੱਬ ਰਾਏਕੋਟ ਦੇ ਸਹਿਯੋਗ ਨਾਲ ਅੱਖਾਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਜੇ. ਸੀ. ਆਈ. ਦੇ ਕੌਮੀ ਪ੍ਰਧਾਨ ਅੰਸ਼ੂ ਸਰਾਫ਼ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਕੋਟਮਾਨਾਂ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਬਲਾਕ 'ਚੋਂ ਅੱਵਲ

ਭੂੰਦੜੀ, 15 ਮਈ (ਕੁਲਦੀਪ ਸਿੰਘ ਮਾਨ)-ਸਰਕਾਰੀ ਪ੍ਰਾਇਮਰੀ ਸਕੂਲ ਕੋਟਮਾਨਾਂ ਦੇ ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਸੀ, 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਹਿਜਪ੍ਰੀਤ ਕੌਰ ਸਪੁੱਤਰੀ ਅਮਰਜੀਤ ...

ਪੂਰੀ ਖ਼ਬਰ »

ਸਿੱਧਵਾਂ ਕਲਾਂ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਜਗਰਾਉਂ, 15 ਮਈ (ਜੋਗਿੰਦਰ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਨੂਰਾ ਮਾਹੀ ਕਲੱਬ ਰਾਏਕੋਟ ਦੇ ਸਹਿਯੋਗ ਨਾਲ ਤੀਜੇ ਪਾਤਸ਼ਾਹ ਸ੍ਰੀ ਗੁਰੂ ...

ਪੂਰੀ ਖ਼ਬਰ »

ਲੈਕਚਰਾਰ ਜਸਵੰਤ ਕੌਰ ਵਿਰਕ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਰਾਏਕੋਟ, 15 ਮਈ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਲੈਕਚਰਾਰ ਜਸਵੰਤ ਕੌਰ ਵਿਰਕ (ਪਤਨੀ ਮਾ: ਹਰਬੰਸ ਸਿੰਘ ਤਾਜਪੁਰ) ਦੀ ਗੁਰਦੁਆਰਾ ਸਾਹਿਬ ਖੰਗੂੜਾ ਪੱਤੀ ਪਿੰਡ ਤਾਜਪੁਰ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਬਿਰਕ ਵਿਖੇ ਸਾਬਕਾ ਪੰਚ ਸਤਵਿੰਦਰ ਸਿੰਘ ਸੱਤੀ ਵਿਰਕ ਨਮਿਤ ਸ਼ਰਧਾਂਜਲੀ ਸਮਾਰੋਹ

ਜਗਰਾਉਂ, 15 ਮਈ (ਜੋਗਿੰਦਰ ਸਿੰਘ)-ਸਾਬਕਾ ਪੰਚ ਸਤਵਿੰਦਰ ਸਿੰਘ ਸੱਤੀ ਵਿਰਕ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਬਿਰਕ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ...

ਪੂਰੀ ਖ਼ਬਰ »

ਕੈਪਟਨ ਸੰਧੂ ਵਲੋਂ ਕਰਵਾਏ ਵਿਕਾਸ ਕਾਰਜਾਂ ਨਾਲ ਹਲਕਾ ਦਾਖਾ ਦੀ ਨੁਹਾਰ ਬਦਲੀ-ਸਰਪੰਚ ਰਾਣਕੇ

ਹੰਬੜਾਂ, 15 ਮਈ (ਮੇਜਰ ਹੰਬੜਾਂ)-ਸਵੱਦੀ ਤੋਂ ਵਾਇਆ ਰਾਣਕੇ ਭੱਠਾਧੂਹਾ ਤੋਂ ਹੰਬੜਾਂ ਵਾਇਆ ਸਿੱਧਵਾਂ ਬੇਟ ਮੇਨ ਸੜਕ ਨਾਲ ਜੋੜਦੀ ਨਵੀਂ ਬਣਾਈ ਗਈ 18 ਫੁੱਟੀ ਸੜਕ 'ਤੇ ਲੁੱਕ ਪਾਉਣ ਤੇ ਪਿੰਡ ਰਾਣਕੇ ਦੀ ਫਿਰਨੀ 'ਤੇ ਨਵੀਂ ਬਣਾਈ ਗਈ ਸੜਕ 'ਤੇ ਲੁੱਕ ਪਵਾਉਣ ਦੇ ਕੰਮ ਸ਼ੁਰ ਹੋਏ, ...

ਪੂਰੀ ਖ਼ਬਰ »

ਡੇਂਗੂ ਦੇ ਖ਼ਾਤਮੇ ਲਈ ਆਓ ਹੱਥ ਮਿਲਾਈਏ ਥੀਮ ਨਾਲ ਮਨਾਇਆ ਜਾਵੇਗਾ ਕੌਮੀ ਡੇਂਗੂ ਦਿਵਸ-ਸਿਵਲ ਸਰਜਨ

ਲੋਹਟਬੱਦੀ, 15 ਮਈ (ਕੁਲਵਿੰਦਰ ਸਿੰਘ ਡਾਂਗੋਂ)-ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਭਾਰਤ ਤੇ ਪੰਜਾਬ ਸਰਕਾਰ ਵਲੋਂ 16 ਮਈ ਨੂੰ ਕੌਮੀ ਡੇਂਗੂ ਦਿਵਸ 'ਡੇਂਗੂ ਬੁਖਾਰ ਰੋਕਥਾਮ ਯੋਗ ਹੈ, ਇਸ ਦੇ ਖ਼ਾਤਮੇ ਲਈ ਆਓ ਹੱਥ ਮਿਲਾਈਏ' ਥੀਮ/ਦਾਅਵੇ ਨਾਲ ਮਨਾਇਆ ਜਾ ਰਿਹਾ ਹੈ, ਸਰਕਾਰ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX