ਤਾਜਾ ਖ਼ਬਰਾਂ


ਬਰਨਾਲਾ ਵਿਖੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  49 minutes ago
ਬਰਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)- ਉਚੇਰੀ ਸਿੱਖਿਆ ਤੇ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਮੁੱਖ ਅਨਾਜ ਮੰਡੀ ਬਰਨਾਲਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ। ਮੀਤ ਹੇਅਰ ਨੇ ਕਿਹਾ...
ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ-ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ
. . .  about 1 hour ago
ਹਰੀਕੇ ਪੱਤਣ, 5 ਅਕਤੂਬਰ (ਸੰਜੀਵ ਕੁੰਦਰਾ)-ਝੋਨੇ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ, ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ ਅਤੇ ਖ਼ਰੀਦ ਨੂੰ ਲੈ ਕੇ ਕਿਸਾਨ, ਆੜ੍ਹਤੀ ਅਤੇ ਮਜ਼ਦੂਰ ਨੂੰ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ...
ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ-ਐੱਸ.ਐੱਸ.ਪੀ. ਸਵਪਨ ਸ਼ਰਮਾ
. . .  about 1 hour ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਵਲੋਂ ਅੱਜ ਸਰਹੱਦੀ ਖੇਤਰ ਦਾ ਦੌਰਾ ਕੀਤਾ ਗਿਆ। ਦੁਸਹਿਰੇ ਦੇ ਮੱਦੇਨਜ਼ਰ ਅਜਨਾਲਾ ਦੀ ਗਰਾਊਂਡ 'ਚ ਪੁਲਿਸ ਵਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ...
ਸ਼੍ਰੋਮਣੀ ਕਮੇਟੀ ਦੇ ਪੰਜ ਮੈਂਬਰੀ ਵਫ਼ਦ ਦਾ ਪਾਕਿਸਤਾਨ ਦੇ ਸਿੱਖ ਆਗੂਆਂ ਅਤੇ ਹੋਰਨਾਂ ਵਲੋਂ ਵਾਹਗਾ ਵਿਖੇ ਸਵਾਗਤ
. . .  about 2 hours ago
ਅੰਮ੍ਰਿਤਸਰ, 5 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦਾ ਪੰਜ ਮੈਂਬਰੀ ਵਫ਼ਦ 'ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ' ਦੀ 100 ਸਾਲਾ ਸ਼ਤਾਬਦੀ ਸਮਾਗਮਾਂ ਦੇ ਸੰਬੰਧ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਕਫ਼ ਬੋਰਡ ਨਾਲ ਵਿਚਾਰ-ਵਟਾਂਦਰਾ...
ਮਕਸੂਦਪੁਰ ਮੰਡੀ 'ਚ ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
. . .  about 2 hours ago
ਸੰਧਵਾਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਭਾਵੇਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਗਈ ਹੈ ਪਰ ਮਕਸੂਦਪੁਰ ਸੂੰਢ ਦੀ ਦਾਣਾ ਮੰਡੀ 'ਚ ਪਿਛਲੇ ਦਿਨਾਂ ਤੋਂ ਆਏ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ...
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਦਾਣਾ ਮੰਡੀ ਅਜਨਾਲਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
. . .  about 3 hours ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਦਾਣਾ ਮੰਡੀ ਅਜਨਾਲਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ...
ਟਰੈਕਟਰ-ਟਰਾਲੀ ਤੇ ਕੈਂਟਰ ਦੀ ਜ਼ਬਰਦਸਤ ਟੱਕਰ 'ਚ ਕੈਂਟਰ ਚਾਲਕ ਦੀ ਮੌਤ
. . .  about 3 hours ago
ਮਾਹਿਲਪੁਰ, 5 ਅਕਤੂਬਰ (ਰਜਿੰਦਰ ਸਿੰਘ)-ਅੱਜ ਤੜਕ ਸਵੇਰ ਕਰੀਬ 4.50 ਵਜੇ ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਬੱਡੋਆਣ ਵਿਖੇ ਪੈਟਰੋਲ ਪੰਪ ਕੋਲ ਤੂੜੀ ਨਾਲ ਲੱਦੀ ਹੋਈ ਟਰੈਕਟਰ-ਟਰਾਲੀ ਦੀ ਕੈਂਟਰ ਨਾਲ ਜ਼ਬਰਦਸਤ ਟੱਕਰ ਹੋਣ...
ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 1,60,000 ਰੁਪਏ ਦੀ ਲੁੱਟ
. . .  about 3 hours ago
ਤਲਵੰਡੀ ਸਾਬੋ, 5 ਅਕਤੂਬਰ (ਰਣਜੀਤ ਸਿੰਘ ਰਾਜੂ)-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਕੋਲ ਬੀਤੀ ਦੇਰ ਸ਼ਾਮ ਇਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ ਇਕ ਲੱਖ ਸੱਠ ਹਜ਼ਾਰ ਰੁਪਏ ਦੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ...
ਸੜਕ ਹਾਦਸੇ 'ਚ ਛੋਟਾ ਹਾਥੀ ਟੈਂਪੂ ਚਾਲਕ ਦੀ ਮੌਤ
. . .  about 3 hours ago
ਕਾਦੀਆਂ,5 ਅਕਤੂਬਰ (ਯਾਦਵਿੰਦਰ ਸਿੰਘ)- ਹਰਚੋਵਾਲ ਰੋਡ ਨਜ਼ਦੀਕ ਪਿੰਡ ਨੰਗਲ ਬਾਗਬਾਨਾਂ ਦੇ ਕੋਲ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਬਲਦੇਵ ਸਿੰਘ (60) ਪੁੱਤਰ ਵੀਰ...
ਹਿਮਾਚਲ ਪ੍ਰਦੇਸ਼ : ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ 3 ਮੌਤਾਂ
. . .  about 3 hours ago
ਸ਼ਿਮਲਾ, 5 ਅਕਤੂਬਰ-ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਦੇ ਟਿੱਕਰੀ ਰੋਡ 'ਤੇ ਅੱਜ ਪਿਕਅੱਪ ਗੱਡੀ ਖੱਡ 'ਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਿਰਮੌਰ ਦੀ ਸੰਘਰਾ ਤਹਿਸੀਲ...
ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਚ ਮੌਤਾਂ 'ਤੇ ਪ੍ਰਗਟ ਕੀਤਾ ਸੋਗ
. . .  about 4 hours ago
ਨਵੀਂ ਦਿੱਲੀ, 5 ਅਕਤੂਬਰ-ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਬੱਸ ਹਾਦਸੇ 'ਤੇ ਸੋਗ ਪ੍ਰਗਟ ਕੀਤਾ ਹੈ। ਦੱਸ ਦੇਈਏ ਕਿ ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ...
ਐੱਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਪਾਕਿਸਤਾਨ ਰਵਾਨਾ
. . .  about 4 hours ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਐੱਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜ ਸਾਥੀਆਂ ਸਮੇਤ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਪਾਕਿਸਤਾਨ ਰਵਾਨਾ ਹੋਏ। ਇਸ ਮੌਕੇ ਐਸ.ਜੀ.ਪੀ.ਸੀ. ਸਕੱਤਰ ਪ੍ਰਤਾਪ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ...
ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਚੜ੍ਹੀਆਂ ਪਾਣੀ ਵਾਲੀ ਟੈਂਕੀ 'ਤੇ
. . .  about 4 hours ago
ਐਸ.ਏ.ਐਸ. ਨਗਰ, 5 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕ ਯੂਨੀਅਨ ਦੀਆਂ ਦੋ ਮਹਿਲਾ ਆਗੂ ਸੀ.ਪੀ. ਸ਼ਰਮਾ ਤੇ ਵੀਰਪਾਲ ਕੌਰ ਬੇਰੁਜ਼ਗਾਰ ਪੀ.ਟੀ.ਆਈ. 646 ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ...
ਮੁੰਬਈ : ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ,10 ਤੋਂ ਵੱਧ ਜ਼ਖ਼ਮੀ
. . .  about 5 hours ago
ਮੁੰਬਈ, 5 ਅਕਤੂਬਰ-ਅੱਜ ਤੜਕੇ ਮੁੰਬਈ ਦੇ ਬਾਂਦਰਾ-ਵਰਲੀ ਸੀ ਲਿੰਕ 'ਤੇ ਹੋਏ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਐਂਬੂਲੈਂਸ, ਇਕ ਕਾਰ ਅਤੇ ਕੁਝ ਹੋਰ ਵਾਹਨ ਸੜਕ ਦੇ ਕਿਨਾਰੇ ਖੜ੍ਹੇ ਸਨ, ਜੋ ਪਹਿਲਾਂ ਹੋਏ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ...
ਭਾਰਤੀ ਪਰਿਵਾਰ ਦੇ ਅਗਵਾ ਮਾਮਲੇ ’ਚ ਪੁਲਿਸ ਨੂੰ ਮਿਲਿਆ ਸੁਰਾਗ, ਅਗਵਾ ਕਰਨ ਦੇ ਦੋਸ਼ਾਂ 'ਚ ਇਕ ਗੋਰਾ ਗ੍ਰਿਫ਼ਤਾਰ
. . .  about 5 hours ago
ਸਾਨ ਫਰਾਂਸਿਸਕੋ, 5 ਅਕਤੂਬਰ (ਐੱਸ.ਅਸ਼ੋਕ ਭੌਰਾ) - ਬੀਤੇ ਦਿਨ ਭਾਰਤੀ ਪਰਿਵਾਰ ਦੇ ਤਿੰਨ ਬਾਲਗਾਂ ਸਮੇਤ ਇਕ 8 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ’ਚ ਪੁਲਿਸ ਨੂੰ ਵੱਡਾ ਸੁਰਾਗ ਮਿਲਿਆ ਹੈ ਅਤੇ ਇਸ ਮਾਮਲੇ ’ਚ ਮਰਸਿਡ ਪੁਲਿਸ ਵਲੋਂ ̄ਇਕ 48 ਸਾਲਾ ਵਿਅਕਤੀ ਨੂੰ ਹਿਰਾਸਤ...
ਮੁੱਠਭੇੜ 'ਚ 3 ਅੱਤਵਾਦੀ ਢੇਰ
. . .  about 6 hours ago
ਸ੍ਰੀਨਗਰ, 5 ਅਕਤੂਬਰ-ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਦਰਾਚ ਖੇਤਰ ਵਿਚ ਇਕ ਮੁਕਾਬਲੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਤਿੰਨ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਬੀਤੀ ਸ਼ਾਮ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ...।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਇਮਰਾਨ ਖਾਨ ਨੂੰ ਕਿਹਾ 'ਧਰਤੀ ਦਾ ਸਭ ਤੋਂ ਵੱਡਾ ਝੂਠਾ'
. . .  about 6 hours ago
ਇਸਲਾਮਾਬਾਦ, 5 ਅਕਤੂਬਰ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਧਰਤੀ ਦਾ ਸਭ ਤੋਂ ਵੱਡਾ ਝੂਠਾ' ਕਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਪੀ.ਟੀ.ਆਈ. ਮੁਖੀ ਨੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ...
ਉੱਤਰਾਖੰਡ : ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਮੌਤਾਂ
. . .  about 6 hours ago
ਦੇਹਰਾਦੂਨ, 5 ਅਕਤੂਬਰ-ਉੱਤਰਾਖੰਡ ਦੇ ਧੂਮਾਕੋਟ ਦੇ ਬੀਰੋਖਲ ਖੇਤਰ ਵਿਚ ਬੀਤੀ ਰਾਤ ਪੌੜੀ ਗੜ੍ਹਵਾਲ ਬੱਸ ਦੇ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਤੇ ਐਸ.ਡੀ.ਆਰ.ਐਫ. ਨੇ ਰਾਤੋ ਰਾਤ 21 ਲੋਕਾਂ ਨੂੰ ਬਚਾਇਆ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ...
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਦੱਖਣੀ ਅਫ਼ਰੀਕਾ ਨੇ ਤੀਜੇ ਟੀ-20 'ਚ 49 ਦੌੜਾਂ ਨਾਲ ਹਰਾਇਆ ਭਾਰਤ
. . .  1 day ago
ਉਤਰਾਖੰਡ : ਪੌੜੀ ਗੜ੍ਹਵਾਲ ਦੇ ਬੀਰੋਖਲ ਰੋਡ 'ਤੇ 45 ਤੋਂ 50 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਖੱਡ 'ਚ ਡਿੱਗੀ
. . .  1 day ago
ਸਰਕਾਰ ਨੇ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ਵਧਾਈ
. . .  1 day ago
ਬੁਢਲਾਡਾ ,4 ਅਕਤੂਬਰ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ...
ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੀ-20 -ਦੱਖਣੀ ਅਫ਼ਰੀਕਾ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 228 ਦੌੜਾਂ ਦਾ ਟੀਚਾ
. . .  1 day ago
ਜੰਮੂ-ਕਸ਼ਮੀਰ : ਸ਼ੋਪੀਆਂ ਦੇ ਦਰਾਚ ਇਲਾਕੇ 'ਚ ਅੱਤਵਾਦੀਆਂ ਨਾਲ ਹੋਇਆ ਮੁਕਾਬਲਾ
. . .  1 day ago
ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
. . .  1 day ago
ਢਾਕਾ, 4 ਅਕਤੂਬਰ-ਮਹਿਲਾ ਟੀ-20 ਏਸ਼ੀਆ ਕੱਪ- ਭਾਰਤ ਨੇ 104 ਦੋੜਾਂ ਨਾਲ ਹਰਾਇਆ ਯੂ.ਏ.ਈ. ਨੂੰ
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 19 ਅੱਸੂ ਸੰਮਤ 554
ਵਿਚਾਰ ਪ੍ਰਵਾਹ: ਜਦੋਂ ਕਿਸੇ ਵਿਅਕਤੀ ਨੂੰ ਜਨਤਾ ਦਾ ਸਮਰਥਨ ਮਿਲਦਾ ਹੈ ਤਾਂ ਉਸ ਨੂੰ ਆਪਣਾ ਆਪ ਜਨਤਾ ਦੀ ਅਮਾਨਤ ਸਮਝਣਾ ਚਾਹੀਦਾ ਹੈ। -ਥਾਮਸ ਜੈਫਰਸਨ

ਪਹਿਲਾ ਸਫ਼ਾ

ਜੰਮੂ-ਕਸ਼ਮੀਰ 'ਚ ਗੁੱਜਰ, ਬੱਕਰਵਾਲ ਤੇ ਪਹਾੜੀ ਭਾਈਚਾਰਿਆਂ ਨੂੰ ਮਿਲੇਗਾ ਰਾਖਵੇਂਕਰਨ ਦਾ ਲਾਭ-ਅਮਿਤ ਸ਼ਾਹ

ਰਾਜੌਰੀ 'ਚ ਰੈਲੀ ਦੌਰਾਨ ਕੀਤਾ ਐਲਾਨ
ਰਾਜੌਰੀ (ਜੰਮੂ-ਕਸ਼ਮੀਰ), 4 ਅਕਤੂਬਰ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਜੰਮੂ-ਕਸ਼ਮੀਰ ਦੇ ਗੁੱਜਰ, ਬੱਕਰਵਾਲ ਅਤੇ ਪਹਾੜੀ ਭਾਈਚਾਰਿਆਂ ਨੂੰ ਜਸਟਿਸ ਸ਼ਰਮਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਰਾਖਵੇਂਕਰਨ ਦਾ ਲਾਭ ਮਿਲੇਗਾ | ਰਾਜੌਰੀ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਗੁੱਜਰਾਂ, ਬੱਕਰਵਾਲਾਂ ਤੇ ਪਹਾੜੀਆਂ ਦੇ ਐਸ.ਟੀ. ਕੋਟੇ 'ਚ ਕੋਈ ਕਮੀ ਨਹੀਂ ਹੋਵੇਗੀ ਅਤੇ ਸਾਰਿਆਂ ਨੂੰ ਆਪਣਾ ਹਿੱਸਾ ਮਿਲੇਗਾ | ਉਨ੍ਹਾਂ ਕਿਹਾ ਕਿ 2019 'ਚ ਧਾਰਾ 370 ਨੂੰ ਖ਼ਤਮ ਕਰਨ ਨਾਲ ਜੰਮੂ-ਕਸ਼ਮੀਰ 'ਚ ਸਮਾਜ ਦੇ ਵਾਂਝੇ ਵਰਗਾਂ ਨੂੰ ਰਾਖਵੇਂਕਰਨ ਦਾ ਲਾਭ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਜਸਟਿਸ ਸ਼ਰਮਾ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਹੈ ਅਤੇ ਇਸ 'ਚ ਪਹਾੜੀਆਂ, ਬੱਕਰਵਾਲਾਂ ਅਤੇ ਗੁੱਜਰਾਂ ਨੂੰ ਐਸ.ਟੀ. ਕੋਟੇ ਦੇ ਲਾਭਾਂ ਲਈ ਸ਼ਾਮਿਲ ਕੀਤਾ ਗਿਆ ਹੈ | ਇਹ ਸਿਫ਼ਾਰਸ਼ਾਂ ਪ੍ਰਾਪਤ ਹੋ ਗਈਆਂ ਹਨ ਅਤੇ ਜਲਦ ਹੀ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਗੁੱਜਰਾਂ, ਬੱਕਰਵਾਲਾਂ ਤੇ ਪਹਾੜੀਆਂ ਨੂੰ ਰਾਖਵਾਂਕਰਨ ਦਾ ਲਾਭ ਮਿਲੇਗਾ | ਅਮਿਤ ਸ਼ਾਹ ਨੇ ਕਿਹਾ ਕਿ ਕੁਝ ਲੋਕਾਂ ਨੇ ਪਹਾੜੀ ਲੋਕਾਂ ਨੂੰ ਐਸ.ਟੀ. ਦਾ ਦਰਜਾ ਦਿੱਤੇ ਜਾਣ ਦੇ ਨਾਂਅ 'ਤੇ ਗੁੱਜਰਾਂ ਅਤੇ ਬੱਕਰਵਾਲਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ | ਇਸ ਮੌਕੇ ਉਨ੍ਹਾਂ ਜੰਮੂ-ਕਸ਼ਮੀਰ 'ਚ ਵਿਰੋਧੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਕੇਵਲ ਤਿੰਨ ਰਾਜਸੀ ਪਰਿਵਾਰ ਤਤਕਾਲੀ ਸੂਬੇ 'ਤੇ ਰਾਜ ਕਰਦੇ ਸਨ ਪਰ ਹੁਣ ਸੱਤਾ 30,000 ਲੋਕਾਂ ਕੋਲ ਹੈ, ਜੋ ਨਿਰਪੱਖ ਚੋਣਾਂ ਜ਼ਰੀਏ ਪੰਚਾਇਤਾਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਚੁਣੇ ਗਏ ਸਨ | ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਦਾ ਵਿਕਾਸ ਪ੍ਰਧਾਨ ਮੰਤਰੀ ਮੋਦੀ ਦੀ ਤਰਜੀਹ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਵਲੋਂ ਵਿਕਾਸ ਲਈ ਭੇਜੇ ਜਾਂਦੇ ਸਾਰੇ ਪੈਸੇ ਕੁਝ ਕੁ ਲੋਕਾਂ ਵਲੋਂ ਹੜੱਪ ਲਏ ਜਾਂਦੇ ਸਨ ਪਰ ਹੁਣ ਸਭ ਕੁਝ ਲੋਕਾਂ ਦੀ ਭਲਾਈ 'ਤੇ ਖਰਚ ਕੀਤਾ ਜਾਂਦਾ ਹੈ | ਅਮਿਤ ਸ਼ਾਹ ਨੇ ਕਿਹਾ ਕਿ ਮੈਂ ਤੁਹਾਨੂੰ ਜੰਮੂ ਤੇ ਕਸ਼ਮੀਰ ਨੂੰ ਇਨ੍ਹਾਂ ਤਿੰਨਾਂ ਪਰਿਵਾਰਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਅਤੇ ਜੰਮੂ-ਕਸ਼ਮੀਰ ਦੀ ਬਿਹਤਰੀ ਤੇ ਭਲਾਈ ਲਈ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕਰਨੀ ਚਾਹੁੰਦਾ ਹਾਂ | ਹਾਲਾਂਕਿ ਸ਼ਾਹ ਨੇ ਤਿੰਨਾਂ ਪਰਿਵਾਰਾਂ ਦੇ ਨਾਂਅ ਨਹੀਂ ਲਏ | ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਵਲੋਂ ਅੱਤਵਾਦੀਆਂ ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ ਕਾਰਨ ਜੰਮੂ ਤੇ ਕਸ਼ਮੀਰ 'ਚ ਸੁਰੱਖਿਆ ਸਥਿਤੀ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਈ ਹੈ |
ਅਮਿਤ ਸ਼ਾਹ ਵੈਸ਼ਨੋ ਦੇਵੀ ਮੰਦਰ ਹੋਏ ਨਤਮਸਤਕ
ਗ੍ਰਹਿ ਮੰਤਰੀ ਅਮਿਤ ਸ਼ਾਹ ਮਹਾਨੌਮੀ ਮੌਕੇ ਵੈਸ਼ਨੋ ਦੇਵੀ ਮੰਦਰ ਵਿਖੇ ਨਤਮਸਤਕ ਹੋਏ ਅਤੇ ਇਥੇ ਪੂਜਾ ਕੀਤੀ | ਉਨ੍ਹਾਂ ਨਾਲ ਉੱਪ ਰਾਜਪਾਲ ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਵੀ ਹਾਜ਼ਰ ਰਹੇ | ਗ੍ਰਹਿ ਮੰਤਰੀ ਦੀ ਆਮਦ ਨੂੰ ਲੈ ਕੇ ਮੰਦਰ 'ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ | ਇਸ ਤੋਂ ਬਾਅਦ ਸ੍ਰੀਨਗਰ ਪਹੁੰਚ ਕੇ ਰਾਜ ਭਵਨ ਵਿਖੇ ਅਮਿਤ ਸ਼ਾਹ ਨੇ ਅੱਤਵਾਦ ਨਾਲ ਜੁੜੀ ਹਿੰਸਾ 'ਚ ਸ਼ਹੀਦ ਹੋਏ 4 ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ |

ਉੱਤਰਾਖੰਡ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 10 ਪਰਬਤਾਰੋਹੀਆਂ ਦੀ ਮੌਤ

ਉੱਤਰਕਾਸ਼ੀ, 4 ਅਕਤੂਬਰ (ਪੀ. ਟੀ. ਆਈ.)-ਉੱਤਰਾਖੰਡ ਦੇ ਜ਼ਿਲ੍ਹੇ ਉੱਤਰਾਕਾਸ਼ੀ 'ਚ ਮਾਊਾਟ ਦਰਪੋਦੀ ਕਾ ਡੰਡਾ-2 ਚੋਟੀ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ 10 ਪਰਬਤਾਰੋਹੀਆਂ ਦੀ ਮੌਤ ਹੋ ਗਈ | ਨਹਿਰੂ ਇੰਸਟੀਚਿਊਟ ਆਫ ਮਾਊਾਟੇਨੀਅਰਿੰਗ (ਐਨ. ਆਈ. ਐਮ.) ਦੇ ਪਿ੍ੰਸੀਪਲ ਕਰਨਲ ਅਮਿਤ ਬਿਸ਼ਟ ਨੇ ਦੱਸਿਆ ਕਿ ਇੰਸਟੀਚਿਊਟ ਦੇ 34 ਸਿਖਿਆਰਥੀ (ਟ੍ਰੇਨੀ) ਪਰਬਤਾਰੋਹੀਆਂ ਅਤੇ 7 ਇੰਸਟ੍ਰਕਟਰਾਂ ਦੀ ਇਕ ਟੀਮ ਵਾਪਸੀ ਦੌਰਾਨ ਬਰਫ਼ ਦੇ ਤੋਦਿਆਂ 'ਚ ਫਸ ਗਈ | ਉਨ੍ਹਾਂ ਦੱਸਿਆ ਕਿ 10 ਲਾਸ਼ਾਂ ਵੇਖੀਆਂ ਗਈਆਂ ਹਨ, ਜਿਨ੍ਹਾਂ 'ਚੋਂ 4 ਨੂੰ ਬਰਾਮਦ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਬਰਫ਼ ਦੇ ਤੋਦੇ ਸਵੇਰੇ 8.45 ਵਜੇ ਡਿੱਗੇ | ਉੱਤਰਕਾਸ਼ੀ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਕਿਹਾ ਕਿ ਫਸੇ ਹੋਏ ਲੋਕਾਂ 'ਚੋਂ 8 ਜਣਿਆਂ ਨੂੰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਵਲੋਂ ਬਚਾਅ ਲਿਆ ਗਿਆ ਹੈ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਦਿਆਂ ਕਿਹਾ ਕਿ ਰਾਸ਼ਟਰੀ ਆਫ਼ਤ ਜਵਾਬੀ ਬਲ, ਸੂਬਾ ਆਫ਼ਤ ਜਵਾਬੀ ਬਲ, ਇੰਡੋ-ਤਿੱਬਤ ਬਾਰਡਰ ਪੁਲਿਸ ਤੇ ਐਨ.ਆਈ.ਐਮ. ਦੇ ਪਰਬਤਾਰੋਹੀਆਂ ਦੀ ਇਕ ਟੀਮ ਵਲੋਂ ਬਚਾਅ ਕਾਰਜ ਚਲਾਏ ਗਏ ਹਨ | ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਕੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਫ਼ੌਜ ਦੀ ਮਦਦ ਮੰਗੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਕੀਮਤੀ ਜਾਨਾਂ ਨੂੰ ਗੁਆ ਲਿਆ ਹੈ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਘਟਨਾ 'ਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ |

ਅਮਰੀਕਾ 'ਚ 8 ਮਹੀਨਿਆਂ ਦੀ ਬੱਚੀ ਸਮੇਤ ਪੰਜਾਬੀ ਪਰਿਵਾਰ ਦੇ 4 ਮੈਂਬਰ ਅਗਵਾ

ਲਾਸ ਏਾਜਲਸ/ਸਾਨ ਫਰਾਂਸਿਸਕੋ, 4 ਅਕਤੂਬਰ (ਪੀ. ਟੀ. ਆਈ., ਐੱਸ.ਅਸ਼ੋਕ ਭੌਰਾ)-ਅਮਰੀਕੀ ਸੂਬਾ ਕੈਲੀਫੋਰਨੀਆ 'ਚੋਂ 8 ਮਹੀਨਿਆਂ ਦੀ ਬੱਚੀ ਸਮੇਤ ਇਕ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕਰ ਲਏ ਜਾਣ ਦੀ ਖ਼ਬਰ ਹੈ | ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਸ਼ੱਕੀ ਹਥਿਆਰਬੰਦ ਹੈ ਅਤੇ ਉਸ ਨੂੰ ਖ਼ਤਰਨਾਕ ਮੰਨਿਆ ਜਾ ਰਿਹਾ ਹੈ | ਸੈਂਟਰਲ ਵੈਲੀ ਦੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ 'ਚ ਅਗਵਾ ਕੀਤਾ ਗਿਆ | ਪਰਿਵਾਰ ਦੀ ਪਛਾਣ 8 ਮਹੀਨਿਆਂ ਦੀ ਆਰੋਹੀ ਢੇਰੀ, ਉਸ ਦਾ ਮਾਂ ਜਸਲੀਨ ਕੌਰ (27), ਉਸ ਦੇ ਪਿਤਾ ਜਸਦੀਪ ਸਿੰਘ (36) ਅਤੇ ਉਸ ਦੇ ਤਾਏ ਅਮਨਦੀਪ ਸਿੰਘ (39) ਵਜੋਂ ਹੋਈ ਹੈ | ਸ਼ੈਰਿਫ਼ ਦਫ਼ਤਰ ਵਲੋਂ ਸ਼ੱਕੀ ਅਗਵਾਕਾਰ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਉਸ ਦਾ ਸਿਰ ਮੁੰਨਿਆ ਹੋਇਆ ਹੈ ਅਤੇ ਉਸ ਨੇ ਹੁੱਡੀ ਪਾਈ ਹੋਈ ਹੈ | ਅਧਿਕਾਰੀਆਂ ਨੇ ਕਿਹਾ ਕਿ 8 ਮਹੀਨਿਆਂ ਦੀ ਬੱਚੀ ਅਤੇ ਉਸ ਦੇ ਮਾਪਿਆਂ ਨੂੰ ਅਗਵਾ ਕਰਨ ਵਾਲਾ ਹਥਿਆਰਬੰਦ ਅਤੇ ਖ਼ਤਰਨਾਕ ਹੈ | ਸੋਮਵਾਰ ਦੀ ਰਾਤ ਨੂੰ ਜਾਰੀ ਬਿਆਨ 'ਚ ਮਰਸਡ ਕਾਉਂਟੀ ਸ਼ੈਰਿਫ਼ ਵਰਨ ਵਾਰਨਕੇ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਅਗਵਾ ਦੇ ਉਦੇਸ਼ ਬਾਰੇ ਪਤਾ ਨਹੀਂ ਲੱਗਾ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਗਵਾਕਾਰ ਨੇ ਸਬੂਤ ਨਸ਼ਟ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਜਿਥੋਂ ਤੱਕ ਉਨ੍ਹਾਂ ਨੂੰ ਪਤਾ ਹੈ ਕਿ ਸ਼ੱਕੀਆਂ ਵਲੋਂ ਸੰਪਰਕ ਨਹੀਂ ਕੀਤਾ ਗਿਆ ਤੇ ਨਾ ਹੀ ਫਿਰੌਤੀ ਦੀ ਮੰਗ ਕੀਤੀ ਗਈ ਹੈ | ਮਰਸਡ ਕਾਉਂਟੀ ਸ਼ੈਰਿਫ ਦਫ਼ਤਰ ਦੱਖਣੀ ਮਰਸਡ ਖੇਤਰ ਤੋਂ ਅਗਵਾ ਕੀਤੇ ਗਏ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ 'ਚ ਜਨਤਾ ਤੋਂ ਮਦਦ ਦੀ ਮੰਗ ਕਰ ਰਿਹਾ ਹੈ | ਜਾਸੂਸਾਂ ਦਾ ਮੰਨਣਾ ਹੈ ਕਿ ਆਰੋਹੀ ਤੇ ਉਸ ਦੇ ਪਰਿਵਾਰ ਨੂੰ ਸਾਊਥ ਹਾਈਵੇਅ 59 ਦੇ 800 ਬਲਾਕ 'ਚ ਇਕ ਕਾਰੋਬਾਰ ਤੋਂ ਅਗਵਾ ਕਰ ਲਿਆ ਗਿਆ ਸੀ | ਜਾਂਚ ਵਿਚ ਸਹਿਯੋਗ ਕਰ ਸਕਦੇ ਕਿਸੇ ਵੀ ਵਿਅਕਤੀ ਨੂੰ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ (209) 385-7445 ਨੂੰ ਫ਼ੋਨ ਕਰਨ ਲਈ ਕਿਹਾ ਜਾ ਰਿਹਾ ਹੈ | ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਜੇਕਰ ਕਿਤੇ ਦਿਖਾਈ ਵੀ ਦਿੰਦਾ ਹੈ ਤਾਂ ਉਸ ਲਾਗੇ ਨਾ ਜਾਇਆ ਜਾਵੇ ਤੇ 9-1-1 'ਤੇ ਫ਼ੋਨ ਕੀਤਾ ਜਾਵੇ ਜਾਂ ਈਮੇਲ ਰਾਹੀਂ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ |

ਜੰਮੂ-ਕਸ਼ਮੀਰ ਦੇ ਡੀ.ਜੀ. (ਜੇਲ੍ਹਾਂ) ਦੀ ਹੱਤਿਆ ਮਾਮਲੇ 'ਚ ਨੌਕਰ ਗਿ੍ਫ਼ਤਾਰ

ਜੰਮੂ, 4 ਅਕਤੂਬਰ (ਪੀ.ਟੀ.ਆਈ.)-ਜੰਮੂ ਤੇ ਕਸ਼ਮੀਰ ਦੇ ਡਾਇਰੈਕਟਰ ਜਨਰਲ (ਜੇਲ੍ਹਾਂ) ਹੇਮੰਤ ਕੇ. ਲੋਹੀਆ ਦੀ ਹੱਤਿਆ ਦੇ ਮਾਮਲੇ 'ਚ ਇਕ 23 ਸਾਲਾ ਘਰੇਲੂ ਨੌਕਰ ਯਾਸਿਰ ਲੋਹਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਰਾਤ ਭਰ ਚੱਲੇ ਆਪ੍ਰੇਸ਼ਨ ਦੌਰਾਨ ਯਾਸਿਰ ਨੂੰ ਕਨਹ੍ਹਾਚੱਕ ਇਲਾਕੇ ਵਿਖੇ ਇਕ ਖੇਤ 'ਚੋਂ ਗਿ੍ਫ਼ਤਾਰ ਕੀਤਾ ਗਿਆ | ਉਸ ਕੋਲੋਂ ਪੁੱਛਗਿੱਛ ਜਾਰੀ ਹੈ | ਦੱਸਣਯੋਗ ਹੈ ਕਿ 1992 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹੇਮੰਤ ਲੋਹੀਆ ਸੋਮਵਾਰ ਰਾਤ ਨੂੰ ਆਪਣੇ ਦੋਸਤ ਦੇ ਘਰ ਮਿ੍ਤਕ ਹਾਲਤ 'ਚ ਪਾਏ ਗਏ ਸਨ | ਪੁਲਿਸ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਅੱਤਵਾਦੀ ਕੋਣ (ਐਂਗਲ) ਵੱਲ ਇਸ਼ਾਰਾ ਨਹੀਂ ਕਰਦੀ | ਹਾਲਾਂਕਿ ਇਕ ਅੱਤਵਾਦੀ ਸੰਗਠਨ ਪਿਊਪਲ ਐਂਟੀ-ਫਾਸਿਸਟ ਫਰੰਟ (ਪੀ.ਏ.ਐਫ.ਐਫ.) ਨੇ ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ ਪਰ ਵਾਰਦਾਤ ਵਾਲੀ ਜਗ੍ਹਾ ਦਾ ਦੌਰਾ ਕਰਨ ਪੁੱਜੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨਾਲ ਕਿਸੇ ਅੱਤਵਾਦੀ ਸੰਗਠਨ ਦੀ ਸ਼ਮੂਲੀਅਤ ਦਾ ਪਤਾ ਲੱਗਦਾ ਹੋਵੇ | ਫਿਲਹਾਲ ਅੱਤਵਾਦੀ ਕੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਜਾਂਚ ਦੌਰਾਨ ਅਜਿਹੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤਾਂ ਅਸੀਂ ਇਸ ਨੂੰ ਵੇਖਾਂਗੇ | ਡੀ.ਜੀ.ਪੀ. ਨੇ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਘਟਨਾ ਸਥਾਨ ਤੋਂ ਢੁਕਵੇਂ ਸੁਰਾਗ ਮਿਲੇ ਹਨ, ਜੋ ਇਹ ਦਰਸਾਉਂਦੇ ਹਨ ਕਿ ਮੁਲਜ਼ਮ ਦਾ ਹਮਲਾਵਰ ਵਿਵਹਾਰ ਦਾ ਇਤਿਹਾਸ ਸੀ | ਉਨ੍ਹਾਂ ਕਿਹਾ ਕਿ ਜਦ ਡੀ.ਜੀ. ਜੇਲ੍ਹਾਂ ਆਪਣੇ ਪੈਰਾਂ 'ਤੇ ਮਲ੍ਹਮ ਲਗਾ ਰਹੇ ਸਨ ਤਾਂ ਹਮਲਾਵਰ ਨੇ ਕਮਰਾ ਅੰਦਰੋਂ ਬੰਦ ਕਰ ਦਿੱਤਾ | ਇਸ ਤੋਂ ਬਾਅਦ ਘਰੇਲੂ ਨੌਕਰ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਕਈ ਵਾਰ ਹਮਲਾ ਕੀਤਾ ਅਤੇ ਇਥੋਂ ਤੱਕ ਕਿ ਲਾਸ਼ ਨੂੰ ਅੱਗ ਲਗਾਉਣ ਲਈ ਉਸ ਵੱਲ ਇਕ ਅੱਗ ਨਾਲ ਬਲਦਾ ਸਿਰਹਾਣਾ ਵੀ ਸੁੱਟਿਆ | ਦੱਸਣਯੋਗ ਹੈ ਕਿ 57 ਸਾਲਾ ਲੋਹੀਆ ਨੂੰ ਅਗਸਤ 'ਚ ਤਰੱਕੀ ਦੇ ਕੇ ਡਾਇਰੈਕਟਰ ਜਨਰਲ ਜੇਲ੍ਹਾਂ ਵਜੋਂ ਨਿਯੁਕਤ ਕੀਤਾ ਗਿਆ ਸੀ | ਉਹ ਕੁਝ ਦਿਨ ਪਹਿਲਾਂ ਹੀ ਆਪਣੇ ਦੋਸਤ ਦੇ ਘਰ ਸ਼ਿਫਟ ਹੋਏ ਸਨ | ਲੋਹੀਆ ਦੀ ਹੱਤਿਆ ਉਸ ਸਮੇਂ ਹੋਈ ਹੈ, ਜਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ |
ਅੱਤਵਾਦੀ ਸੰਗਠਨ ਪੀ.ਏ.ਐਫ.ਐਫ. ਨੇ ਲਈ ਜ਼ਿੰਮੇਵਾਰੀ
ਅੱਤਵਾਦੀ ਸੰਗਠਨ ਪੀ.ਏ.ਐਫ.ਐਫ. ਨੇ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ ਕਿ ਸਾਡੇ ਵਿਸ਼ੇਸ਼ ਦਸਤੇ ਨੇ ਵੱਡੇ ਟੀਚੇ ਨੂੰ ਨਿਸ਼ਾਨਾ ਬਣਾਉਣ ਲਈ ਖ਼ੁਫ਼ੀਆ ਆਧਾਰਿਤ ਕਾਰਵਾਈ ਕੀਤੀ ਹੈ |

'ਆਪ' ਵਜ਼ੀਰਾਂ ਤੇ ਵਿਧਾਇਕਾਂ ਦੀਆਂ ਵਹੀਰਾਂ ਗੁਜਰਾਤ ਵੱਲ

ਸਰਕਾਰੀ ਕੰਮਕਾਜ 'ਤੇ ਪ੍ਰਭਾਵ ਸੰਭਵ
ਚੰਡੀਗੜ੍ਹ, 4 ਅਕਤੂਬਰ (ਹਰਕਵਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਦੇ ਇਜਲਾਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਬਹੁਤੇ ਮੰਤਰੀਆਂ ਨੂੰ ਗੁਜਰਾਤ 'ਚ ਚੋਣ ਪ੍ਰਚਾਰ ਲਈ ਪੁੱਜਣ ਦੇ ਹੁਕਮ ਹੋ ਗਏ ਹਨ | ਹਾਲਾਂ ਕਿ ਚੋਣ ਕਮਿਸ਼ਨ ਵਲੋਂ ਗੁਜਰਾਤ ਵਿਖੇ ਚੋਣਾਂ ਦਾ ਪ੍ਰੋਗਰਾਮ ਅਜੇ ਨਾ ਐਲਾਨੇ ਜਾਣ ਕਾਰਨ ਇਹ ਸਪੱਸ਼ਟ ਨਹੀਂ ਹੈ ਕਿ ਉਥੇ ਚੋਣਾਂ ਨਵੰਬਰ 2022 ਤੋਂ ਜਨਵਰੀ 2023 ਦਰਮਿਆਨ ਕਦੋਂ ਹੋਣਗੀਆਂ, ਪਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਦੀ ਪਾਲਣਾ ਕਰਨਾ ਸਾਰੇ ਮੰਤਰੀਆਂ ਤੇ ਵਿਧਾਇਕਾਂ ਲਈ ਜ਼ਰੂਰੀ ਬਣ ਗਿਆ ਹੈ | ਚੋਣ ਜ਼ਾਬਤਾ ਲਾਗੂ ਨਾ ਹੋਣ ਕਾਰਨ ਫ਼ਿਲਹਾਲ ਗੁਜਰਾਤ ਜਾਣ ਲਈ ਮੰਤਰੀਆਂ ਤੇ ਵਿਧਾਇਕਾਂ 'ਤੇ ਵੀ ਕੋਈ ਪਾਬੰਦੀ ਨਹੀਂ ਹੈ | ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਆਪਣੇ ਨੀਤੀ ਸਟਾਫ਼ ਨਾਲ ਕੋਈ 8-10 ਦਿਨ ਪਹਿਲਾਂ ਗੁਜਰਾਤ ਚਲੇ ਗਏ ਸਨ, ਜਿਨ੍ਹਾਂ ਨੂੰ ਚੋਣਾਂ ਲਈ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਚੱਢਾ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਗੁਜਰਾਤ 'ਚੋਂ ਡਿਊਟੀਆਂ ਆਦਿ ਅਲਾਟ ਕਰ ਰਹੇ ਹਨ | ਦਿਲਚਸਪ ਗੱਲ ਹੈ ਕਿ ਇਕ ਪ੍ਰਮੁੱਖ ਚੋਣ ਕੰਪਨੀ, ਜਿਸ ਵਲੋਂ ਬੀਤੇ ਦਿਨੀਂ ਗੁਜਰਾਤ ਵਿਖੇ ਕੀਤੇ ਸਰਵੇਖਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ੂ ਕਾਫ਼ੀ ਹੇਠਾਂ ਦੱਸਿਆ ਹੈ, ਇਸ ਦੇ ਬਾਵਜੂਦ ਕੇਜਰੀਵਾਲ ਵਲੋਂ ਆਪਣੀ ਪਾਰਟੀ ਦੀ ਸਮੁੱਚੀ ਸ਼ਕਤੀ ਗੁਜਰਾਤ ਵਿਚ ਝੋਕਣ ਦਾ ਫ਼ੈਸਲਾ ਕਿਉਂ ਲਿਆ ਹੈ ਇਹ ਵੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਹੈ | ਸਰਕਾਰੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੇ ਆਉਣ ਵਾਲੇ ਦਿਨਾਂ ਲਈ ਕਈ ਨਿਸਚਿਤ ਪ੍ਰੋਗਰਾਮ ਤੇ ਮੀਟਿੰਗਾਂ ਰੱਦ ਕੀਤੇ ਹਨ, ਕਿਉਂਕਿ ਉਹ ਗੁਜਰਾਤ ਵਿਚ ਹੋਣਗੇ | ਪਰ ਸਰਕਾਰੀ ਹਲਕਿਆਂ ਵਿਚ ਚਰਚਾ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਦੀ ਗ਼ੈਰਹਾਜ਼ਰੀ ਦਾ ਅਸਰ ਸਰਕਾਰੀ ਕੰਮਕਾਜ 'ਤੇ ਵੀ ਪਵੇਗਾ | ਮੁੱਖ ਮੰਤਰੀ ਤਾਂ ਪਹਿਲਾਂ ਹੀ ਪੰਜਾਬ ਸਿਵਲ ਸਕੱਤਰੇਤ ਵਿਖੇ ਮੰਤਰੀ ਮੰਡਲ ਦੀ ਜਾਂ ਕਿਸੇ ਹੋਰ ਵਿਸ਼ੇਸ਼ ਮੀਟਿੰਗ ਲਈ ਹੀ ਆਉਂਦੇ ਹਨ, ਪਰ ਹੁਣ ਅਗਲੇ ਦਿਨਾਂ ਦੌਰਾਨ ਬਹੁਤੇ ਮੰਤਰੀ ਵੀ ਸਿਵਲ ਸਕੱਤਰੇਤ ਤੋਂ ਗੈਰ ਹਾਜ਼ਰ ਰਹਿਣਗੇ | ਪ੍ਰਸ਼ਾਸਨਿਕ ਹਲਕਿਆਂ 'ਚ ਸਮਝਿਆ ਜਾ ਰਿਹਾ ਹੈ ਕਿ ਗੁਜਰਾਤ ਚੋਣ ਕਾਰਨ ਪੰਜਾਬ ਸਰਕਾਰ ਇਕ ਤਰ੍ਹਾਂ ਨਾਲ ਅਗਲੇ ਦੋ ਮਹੀਨੇ ਠੱਪ ਰਹੇਗੀ |

ਪਰਾਲੀ ਨੂੰ ਸਾੜਨ ਦੀ ਸਮੱਸਿਆ ਦੇ ਹੱਲ ਲਈ 4-5 ਸਾਲ ਲੱਗਣਗੇ-ਪੀ.ਪੀ.ਸੀ.ਬੀ.

ਨਵੀਂ ਦਿੱਲੀ, 4 ਅਕਤੂਬਰ (ਏਜੰਸੀ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਫ਼ਸਲੀ ਵਿਭਿੰਨਤਾ ਤਹਿਤ ਲੰਬੇ ਸਮੇਂ ਦੇ ਹੱਲ ਲਈ ਪਰਾਲੀ ਨੂੰ ਸਾੜਨ ਦੀ ਸਮੱਸਿਆ ਦਾ ਸਹੀ ਢੰਗ ਨਾਲ ਹੱਲ ਕਰਨ ਲਈ ਹੋਰ 4-5 ਸਾਲ ਲੱਗ ਸਕਦੇ ਹਨ | ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਤੇ ਮਾਹਿਰਾਂ ਵਲੋਂ ਪ੍ਰਸਤਾਵਿਤ ਕਈ ਪਹਿਲਕਦਮੀਆਂ 'ਚ ਫ਼ਸਲੀ ਵਿਭਿੰਨਤਾ ਵੀ ਸ਼ਾਮਿਲ ਹੈ | ਦਿੱਲੀ ਸਥਿਤ 'ਕਲਾਈਮੇਟ ਟਰੈਂਡਸ' ਸੰਸਥਾ ਵਲੋਂ ਚੰਡੀਗੜ੍ਹ 'ਚ ਕਰਵਾਈ ਇਕ ਕਾਰਜਸ਼ਾਲਾ 'ਚ ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਕਰੂਣੇਸ਼ ਗਰਗ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਨਾਲ ਉਸ ਦੇ ਪ੍ਰਭਾਵ ਦਾ ਆਕਲਨ ਕਰਨਾ ਸਹੀ ਮਾਪਦੰਡ ਨਹੀਂ ਹੈ | ਉਨ੍ਹਾਂ ਕਿਹਾ ਅਜਿਹਾ ਵੀ ਨਹੀਂ ਹੈ ਕਿ ਇਸ ਸਮੱਸਿਆ ਨਾਲ ਨਜਿੱਠਿਆ ਨਹੀਂ ਜਾ ਸਕਦਾ, ਅਸੀਂ ਇਸ ਲਈ ਬਲਾਕ ਤੇ ਪਿੰਡ ਪੱਧਰ 'ਤੇ ਕੰਮ ਕਰ ਰਹੇ ਹਾਂ ਪਰ ਪਰਾਲੀ ਦੀ ਸਮੱਸਿਆ ਦੇ ਪੂਰੇ ਹੱਲ ਲਈ ਅਜੇ ਹੋਰ 4-5 ਸਾਲ ਲੱਗ ਜਾਣਗੇ | ਸ੍ਰੀ ਗਰਗ ਨੇ ਦੱਸਿਆ ਕਿ ਇਸ ਸਾਲ ਪੰਜਾਬ 'ਚ ਝੋਨੇ ਹੇਠ ਰਕਬਾ ਪਿਛਲੇ ਸਾਲ ਦੇ 29.61 ਲੱਖ ਹੈਕਟੇਅਰ ਤੋਂ ਵਧ ਕੇ 31.13 ਲੱਖ ਹੈਕਟੇਅਰ ਹੋ ਗਿਆ ਹੈ, ਜਿਸ ਕਾਰਨ ਪਿਛਲੇ ਸਾਲ ਦੀ 18.74 ਮੀਟਰਕ ਟਨ ਦੀ ਬਜਾਏ ਇਸ ਸਾਲ 19.76 ਮੀਟਰਕ ਟਨ ਪਰਾਲੀ ਪੈਦਾ ਹੋਵੇਗੀ | ਪੀ.ਪੀ.ਸੀ.ਬੀ. ਨੇ ਕਿਹਾ ਹੈ ਕਿ ਪਿਛਲੇ ਸਾਲ ਸੂਬੇ 'ਚ ਕਰਵਾਏ ਗਏ ਬਾਇਓ-ਡੀਕੰਪੋਜ਼ਰ ਦੇ ਟਰਾਇਲਾਂ ਦੇ ਨਤੀਜੇ 'ਬਹੁਤੇ ਉਤਸ਼ਾਹਜਨਕ' ਨਹੀਂ ਹਨ | ਬਾਇਓ-ਡੀਕੰਪੋਜ਼ਰ ਪਰਾਲੀ ਸਾੜਨ ਦਾ ਜੀਵਾਣੂ ਘੋਲ (ਮਾਈਕਰੋਬਾਇਲ ਸਲਿਊਸ਼ਨ) ਹੈ, ਜਿਸ ਦੇ ਨਿਰਮਾਤਾਵਾਂ ਦਾ ਦਾਅਵਾ ਕਰਦੇ ਹਨ ਕਿ ਇਹ 15-20 ਦਿਨਾਂ 'ਚ ਪਰਾਲੀ ਨੂੰ ਖਾਦ 'ਚ ਬਦਲ ਦਿੰਦਾ ਹੈ ਅਤੇ ਖੇਤਾਂ 'ਚ ਅੱਗ ਲਗਾਉਣ ਦੀ ਲੋੜ ਨਹੀਂ ਪੈਂਦੀ |

ਦਿੱਲੀ ਦੇ ਉਪ-ਰਾਜਪਾਲ ਵਲੋਂ 'ਆਪ' ਦੀ ਮੁਫ਼ਤ ਬਿਜਲੀ ਯੋਜਨਾ ਦੀ ਜਾਂਚ ਦੇ ਆਦੇਸ਼

ਕੇਜਰੀਵਾਲ ਨੇ ਇਸ ਕਦਮ ਨੂੰ ਗੁਜਰਾਤ ਚੋਣਾਂ ਨਾਲ ਜੋੜਿਆ
ਨਵੀਂ ਦਿੱਲੀ, 4 ਅਕਤੂਬਰ (ਏਜੰਸੀ)-ਦਿੱਲੀ ਦੇ ਉਪ-ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਬਿਜਲੀ ਕੰਪਨੀਆਂ ਨੂੰ ਸਬਸਿਡੀ ਰਾਸ਼ੀ ਦੇ ਭੁਗਤਾਨ 'ਚ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਹਨ, ਨਾਲ ਹੀ ਉਨ੍ਹਾਂ ਨੇ 7 ਦਿਨ ਾਂ ਦੇ ਅੰਦਰ-ਅੰਦਰ ਜਾਂਚ ਰਿਪੋਰਟ ਸੌਂਪਣ ਲਈ ਕਿਹਾ ਹੈ | ਇਸ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ਗੁਜਰਾਤ ਚੋਣਾਂ ਨਾਲ ਜੋੜਿਆ ਹੈ ਅਤੇ ਇਸ ਕਦਮ ਦਾ ਉਦੇਸ਼ ਮੁਫ਼ਤ 'ਚ ਦਿੱਤੀ ਜਾਂਦੀ ਬਿਜਲੀ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ | ਉਪ-ਰਾਜਪਾਲ ਦੇ ਦਫ਼ਤਰ 'ਚ ਸੂਤਰਾਂ ਅਨੁਸਾਰ ਉਪ ਰਾਜਪਾਲ ਨੇ ਬਿਜਲੀ ਸਬਸਿਡੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਤੋਂ ਪੁੱਛਿਆ ਹੈ ਕਿ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 2018 ਦੇ ਉਸ ਆਦੇਸ਼ ਨੂੰ ਹੁਣ ਤੱਕ ਲਾਗੂ ਕਿਉਂ ਨਹੀਂ ਕੀਤਾ, ਜਿਸ ਵਿਚ ਸਰਕਾਰਾਂ ਨੂੰ ਕਿਹਾ ਗਿਆ ਸੀ ਕਿ ਸਬਸਿਡੀ ਦਾ ਪੈਸਾ ਡੀ. ਬੀ. ਟੀ. ਦੇ ਜ਼ਰੀਏ ਉਪਭੋਗਤਾਵ ਾਂ ਨੂੰ ਦਿੱਤਾ ਜਾਵੇ | ਉਪ-ਰਾਜਪਾਲ ਨੇ ਸਖ਼ਤ ਲਹਿਜ਼ੇ 'ਚ ਸਵਾਲ ਕੀਤਾ ਕਿ ਇਸ ਆਦੇਸ਼ ਨੂੰ ਕਿਉਂ ਲਾਗੂ ਨਹੀਂ ਕੀਤਾ ਗਿਆ | ਉਪ-ਰਾਜਪਾਲ ਵਲੋਂ ਜਾਂਚ ਦੇ ਦਿੱਤੇ ਗਏ ਆਦੇਸ਼ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਭੜਾਸ ਕੱਢੀ ਹੈ | ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੂੰ ਇਹ ਯੋਜਨਾ ਬਹੁਤ ਪਸੰਦ ਆ ਰਹੀ ਹੈ | ਇਸ ਲਈ ਭਾਜਪਾ ਇਸ ਯੋਜਨਾ ਨੂੰ ਰੋਕਣਾ ਚਾਹੁੰਦੀ ਹੈ |

ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ 3 ਵਿਗਿਆਨੀਆਂ ਨੂੰ

ਸਟਾਕਹੋਮ, 4 ਅਕਤੂਬਰ (ਏਜੰਸੀ)-ਇਸ ਸਾਲ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਸਾਂਝੇ ਤੌਰ 'ਤੇ ਤਿੰਨ ਵਿਗਿਆਨੀਆਂ ਨੂੰ ਉਨ੍ਹਾਂ ਦੇ ਕੁਆਂਟਮ ਸੂਚਨਾ ਵਿਗਿਆਨ 'ਤੇ ਕੀਤੇ ਗਏ ਕੰਮ ਲਈ ਦਿੱਤਾ ਗਿਆ ਹੈ | ਅਲੇਨ ਅਸਪੈਕਟ, ਜਾਨ ਐਫ. ਕਲੋਜ਼ਰ ਅਤੇ ਐਂਟਨ ਜ਼ੇਲਿੰਗਰ ਨੇ ਇਸ ਵਾਰ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਜਨਤਾ ਨੂੰ ਦੱਸਣ ਕਿ ਮੁਫ਼ਤ ਯੋਜਨਾਵਾਂ ਦੀ ਫੰਡਿੰਗ ਕਿਥੋਂ ਹੋਏਗੀ-ਚੋਣ ਕਮਿਸ਼ਨ

ਨਵੀਂ ਦਿੱਲੀ, 4 ਅਕਤੂਬਰ (ਉਪਮਾ ਡਾਗਾ ਪਾਰਥ)-ਸਿਆਸੀ ਪਾਰਟੀਆਂ ਵਲੋਂ ਕੀਤੇ ਜਾਂਦੇ ਚੋਣ ਵਾਅਦਿਆਂ 'ਚ ਮੁਫ਼ਤ ਸਕੀਮਾਂ ਨੂੰ ਲੈ ਕੇ ਛਿੜੀ ਚਰਚਾ ਦਰਮਿਆਨ ਚੋਣ ਕਮਿਸ਼ਨ ਨੇ ਪਾਰਟੀਆਂ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਕਮਿਸ਼ਨ ਨੇ ਕਿਹਾ ਹੈ ਕਿ ਸਿਆਸੀ ਪਾਰਟੀਆਂ ਆਪਣੇ ...

ਪੂਰੀ ਖ਼ਬਰ »

ਕਾਂਗਰਸ ਪ੍ਰਧਾਨਗੀ ਚੋਣਾਂ ਦੀ ਦੌੜ 'ਚ ਥਰੂਰ ਤੋਂ ਕਿਤੇ ਅੱਗੇ ਹਨ ਖੜਗੇ

ਨਵੀਂ ਦਿੱਲੀ, 4 ਅਕਤੂਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਦੀ ਚੋਣ ਲਈ ਮੈਦਾਨ 'ਚ ਉਤਰੇ ਦੋਹਾਂ ਉਮੀਦਵਾਰਾਂ ਮਲਿਕਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ 'ਚੋਂ ਕਿਆਸਾਂ ਮੁਤਾਬਿਕ ਖੜਗੇ ਕਿਤੇ ਅੱਗੇ ਚਲ ਰਹੇ ਹਨ | ਇਕ ਤੋਂ ਬਾਅਦ ਇਕ ਰਾਜਾਂ ਦੇ ਕਾਂਗਰਸ ਪ੍ਰਧਾਨਾਂ ਵਲੋਂ ...

ਪੂਰੀ ਖ਼ਬਰ »

ਨੈਸ਼ਨਲ ਹੈਰਾਲਡ ਮਾਮਲੇ 'ਚ ਈ. ਡੀ. ਵਲੋਂ 5 ਕਾਂਗਰਸੀ ਨੇਤਾਵਾਂ ਨੂੰ ਸੰਮਨ

ਨਵੀਂ ਦਿੱਲੀ, 4 ਅਕਤੂਬਰ (ਉਪਮਾ ਡਾਗਾ ਪਾਰਥ)-ਨੈਸ਼ਨਲ ਹੈਰਾਲਡ ਮਾਮਲੇ 'ਚ ਈ. ਡੀ. ਵਲੋਂ ਕਾਂਗਰਸ ਦੇ 5 ਨੇਤਾਵਾਂ ਨੂੰ ਤਲਬ ਕੀਤਾ ਗਿਆ ਹੈ | ਈ. ਡੀ. ਨੇ ਮੁਹੰਮਦ ਅਲੀ ਸ਼ਬੀਰ, ਗੀਤਾ ਰੇਡੀ, ਸੁਦਰਸ਼ਨ ਰੇਡੀ, ਅੰਜਨ ਕੁਮਾਰ ਅਤੇ ਅਖਿਲ ਨੂੰ ਤਲਬ ਕੀਤਾ ਹੈ | ਈ. ਡੀ. ਨੇ ਕਿਹਾ ਕਿ ...

ਪੂਰੀ ਖ਼ਬਰ »

ਤਣਾਅ 'ਚ ਸੀ ਮੁਲਜ਼ਮ-ਮਿਲੀ ਡਾਇਰੀ ਤੋਂ ਹੋਇਆ ਖੁਲਾਸਾ

ਯਾਸਿਰ ਕਰੀਬ 6 ਮਹੀਨਿਆਂ ਤੋਂ ਇਸ ਘਰ 'ਚ ਕੰਮ ਕਰ ਰਿਹਾ ਸੀ | ਸ਼ੁਰੂਆਤੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਉਹ ਆਪਣੇ ਵਿਵਹਾਰ 'ਚ ਕਾਫੀ ਹਮਲਾਵਰ ਸੀ ਅਤੇ ਤਣਾਅ 'ਚ ਵੀ ਰਹਿੰਦਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਯਾਸਿਰ ਦੀ ਮਾਨਸਿਕ ਸਥਿਤੀ ਨੂੰ ਦਰਸਾਉਂਦੇ ਕੁਝ ਦਸਤਾਵੇਜ਼ੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX