ਲੁੰਬਿਨੀ, 16 ਮਈ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਨਿਪਾਲ ਦੀ ਲਗਾਤਾਰ ਮਜ਼ਬੂਤ ਹੋ ਰਹੀ ਮਿੱਤਰਤਾ ਤੇ ਨੇੜਤਾ ਉਭਰ ਰਹੇ ਕੌਮਾਂਤਰੀ ਹਾਲਾਤ 'ਚ ਪੂਰੀ ਮਨੁੱਖਤਾ ਲਈ ਲਾਭਕਾਰੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਤੇ ਨਿਪਾਲ ਦੇ ਸੰਬੰਧ ਹਿਮਾਲਿਆ ਵਾਂਗ ਅਟੱਲ ਹਨ। ਇਥੇ ਕੌਮਾਂਤਰੀ ਬੋਧੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਨਿਪਾਲ ਦੀ ਲਗਾਤਾਰ ਮਜ਼ਬੂਤ ਹੋ ਰਹੀ ਦੋਸਤੀ ਤੇ ਸਾਡੀ ਨੇੜਤਾ ਉੱਭਰ ਰਹੀਆਂ ਕੌਮਾਂਤਰੀ ਸਥਿਤੀਆਂ 'ਚ ਸਾਰੀ ਮਨੁੱਖਤਾ ਲਈ ਲਾਭਕਾਰੀ ਸਾਬਿਤ ਹੋਵੇਗੀ। ਲੁੰਬਿਨੀ ਦੇ ਇੰਟਰਨੈਸ਼ਨਲ ਕਾਨਵੈਨਸ਼ਨ ਸੈਂਟਰ ਤੇ ਮੈਡੀਟੇਸ਼ਨ ਹਾਲ ਵਿਖੇ 2566ਵੇਂ ਬੁੱਧ ਜੈਅੰਤੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਸ ਮੌਕੇ ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਤੇ ਉਨ੍ਹਾਂ ਦੀ ਪਤਨੀ ਡਾ. ਆਰਜ਼ੂ ਰਾਣਾ ਦਿਓਬਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਸਮਾਗਮ 'ਚ ਨਿਪਾਲ ਦੀ ਕੈਬਨਿਟ ਦੇ ਕਈ ਮੰਤਰੀਆਂ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਕਰੀਬ 20 ਮਿੰਟ ਦੇ ਵਿਸ਼ੇਸ਼ ਸੰਬੋਧਨ ਦੌਰਾਨ ਕਿਹਾ ਕਿ ਮਹਾਤਮਾ ਬੁੱਧ ਦੇ ਜਨਮ ਸਥਾਨ ਦੀ ਊਰਜਾ ਨੇ ਉਨ੍ਹਾਂ ਨੂੰ ਵੱਖਰੀ ਕਿਸਮ ਦੀ ਭਾਵਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਮੈਂ 2014 'ਚ ਇਸ ਜਗ੍ਹਾ ਲਈ ਮਹਾਬੋਧੀ ਦਾ ਜੋ ਬੂਟਾ ਤੋਹਫ਼ੇ 'ਚ ਦਿੱਤਾ ਸੀ, ਉਹ ਹੁਣ ਇਕ ਦਰੱਖਤ ਦਾ ਰੂਪ ਧਾਰਨ ਕਰ ਰਿਹਾ ਹੈ। ਲੁੰਬਿਨੀ ਵਿਖੇ ਭਿਕਸ਼ੂਆਂ, ਬੋਧੀ ਵਿਦਵਾਨਾਂ ਤੇ ਕੌਮਾਂਤਰੀ ਸ਼ਖ਼ਸੀਅਤਾਂ ਸਮੇਤ 2500 ਦੇ ਕਰੀਬ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਬੁੱਧ ਮਨੁੱਖਤਾ ਦੀ ਸਮੂਹਿਕ ਸਮਝ ਦੇ ਅਵਤਾਰ ਹਨ। ਇਸ ਮੌਕੇ ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨੇ ਕਿਹਾ ਕਿ ਨਿਪਾਲ ਭਾਰਤ ਨਾਲ ਆਪਸੀ ਸਨਮਾਨ ਤੇ ਸਮਝ ਦੇ ਆਧਾਰ 'ਤੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਉਮੀਦ ਰੱਖਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਗੁਆਂਢੀ ਸਾਂਝੇ ਅਧਿਆਤਮਕ, ਸੱਭਿਆਚਾਰਕ ਕਦਰਾਂ-ਕੀਮਤਾਂ ਤੇ ਬੰਧਨਾਂ ਨਾਲ ਇਕ-ਦੂਜੇ ਨਾਲ ਜੁੜੇ ਹੋਏ ਹਨ। ਕੌਮਾਂਤਰੀ ਬੋਧੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੇਰ ਬਹਾਦਰ ਦਿਓਬਾ ਨੇ ਕਿਹਾ ਕਿ ਨਿਪਾਲ ਬੁਨਿਆਦੀ ਢਾਂਚੇ, ਸੰਪਰਕ, ਪਣ-ਬਿਜਲੀ, ਖੇਤੀਬਾੜੀ, ਮਨੁੱਖੀ ਵਸੀਲਿਆਂ ਦੇ ਨਾਲ-ਨਾਲ ਭੂਚਾਲ ਤੋਂ ਬਾਅਦ ਦੇ ਪੁਨਰ ਨਿਰਮਾਣ ਤੇ ਸੱਭਿਆਚਾਰਕ ਵਿਰਾਸਤ ਦੀ ਬਹਾਲੀ 'ਚ ਭਾਰਤ ਦੇ ਸਹਿਯੋਗ ਦੀ ਬਹੁਤ ਕਦਰ ਕਰਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੁੰਬਿਨੀ, ਮਹਾਤਮਾ ਬੁੱਧ ਦੇ ਜਨਮ ਸਥਾਨ ਵਿਖੇ ਆਪਣੇ ਨਿਪਾਲੀ ਹਮਰੁਤਬਾ ਸ਼ੇਰ ਬਹਾਦਰ ਦਿਓਬਾ ਨਾਲ ਦੁਵੱਲੇ ਸੰਬੰਧਾਂ ਬਾਰੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਆਗੂਆਂ ਨੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਵੱਖ-ਵੱਖ ਖੇਤਰਾਂ 'ਚ ਦੁਵੱਲੀ ਭਾਈਵਾਲੀ 'ਚ ਨਵੇਂ ਖੇਤਰਾਂ ਦਾ ਹੋਰ ਵਿਕਾਸ ਕਰਨ ਬਾਰੇ ਚਰਚਾ ਕੀਤੀ। ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸੱਭਿਆਚਾਰ ਤੇ ਸਿੱਖਿਆ ਦੇ ਖੇਤਰਾਂ 'ਚ ਸਹਿਯੋਗ ਲਈ 6 ਸਮਝੌਤਿਆਂ 'ਤੇ ਦਸਤਖਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਹਿਮਾਲੀਅਨ ਦੇਸ਼ 'ਚ ਬੁੱਧ ਪੂਰਨਿਮਾ ਮੌਕੇ ਨਿਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਦੇ ਸੱਦੇ 'ਤੇ ਲੁੰਬਿਨੀ ਦੇ ਇਕ ਦਿਨਾ ਦੌਰੇ 'ਤੇ ਹਨ, ਨੇ ਇਥੋਂ ਦੇ ਪ੍ਰਸਿੱਧ ਮਾਇਆ ਦੇਵੀ ਮੰਦਿਰ 'ਚ ਵੀ ਪੂਜਾ ਕੀਤੀ। ਜ਼ਿਕਰਯੋਗ ਹੈ ਕਿ 2014 ਤੋਂ ਪ੍ਰਧਾਨ ਮੰਤਰੀ ਵਲੋਂ ਨਿਪਾਲ ਦਾ ਇਹ 5ਵਾਂ ਦੌਰਾ ਹੈ।
ਚੰਡੀਗੜ੍ਹ, 16 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਲਈ ਆਪਣੀ ਸਰਕਾਰ ਦੇ ਪਹਿਲੇ ਨਿਵੇਕਲੇ ਪ੍ਰੋਗਰਾਮ 'ਲੋਕ ਮਿਲਣੀ' ਦਾ ਆਗਾਜ਼ ਕੀਤਾ। ਇੱਥੇ ਪੰਜਾਬ ਭਵਨ ਵਿਖੇ ਇਸ ...
ਵਾਰਾਨਸੀ, 16 ਮਈ (ਏਜੰਸੀ)-ਇਥੇ ਗਿਆਨਵਾਪੀ ਮਸਜਿਦ ਵਿਚ ਜਾਰੀ ਸਰਵੇਖਣ ਦੌਰਾਨ ਸ਼ਿਵਲਿੰਗ ਮਿਲਣ ਤੋਂ ਬਾਅਦ ਇਕ ਸਥਾਨਕ ਅਦਾਲਤ ਨੇ ਵਾਰਾਨਸੀ ਪ੍ਰਾਸ਼ਸਨ ਨੂੰ ਸ਼ਿਵਲਿੰਗ ਮਿਲਣ ਵਾਲੇ ਸਥਾਨ ਨੂੰ ਸੀਲ ਕਰਨ ਦਾ ਹੁਕਮ ਦਿੱਤਾ। ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਜ਼ਿਲ੍ਹਾ ...
ਗੁਹਾਟੀ, 16 ਮਈ (ਏਜੰਸੀ)-ਭਾਰਤੀ ਫ਼ੌਜ ਦੀ ਪੂਰਬੀ ਕਮਾਨ ਦੇ ਮੁਖੀ ਨੇ ਅੱਜ ਦੱਸਿਆ ਕਿ ਅਰੁਣਾਚਲ ਪ੍ਰਦੇਸ਼ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐਲ. ਏ) ਤੇਜ਼ੀ ਨਾਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ। ਇਸ ਦੇ ਨਾਲ ਹੀ ਚੀਨੀ ਸੈਨਾ ...
ਟੋਰਾਂਟੋ, 16 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ 20 ਸਾਲ ਦੇ ਨਵਕਿਰਨ ਸਿੰਘ ਦੀ ਏਲਡੋਰਾਡੋ ਪਾਰਕ ਏਰੀਆ ਨੇੜੇ ਨਦੀ 'ਚ ਡੁੱਬ ਕੇ ਮੌਤ ਹੋਣ ਦੀ ਖਬਰ ਹੈ। ਉਹ ਪਿੰਡ ਬੱਧਨੀ ਕਲਾਂ (ਮੋਗਾ) ਤੋਂ ਬਲਦੇਵ ਸਿੰਘ ਦਾ ਬੇਟਾ ਸੀ। ਪਰਿਵਾਰ ਦੇ ਪਿੰਡ ਤੋਂ ਕਰੀਬੀ ...
ਨਵੀਂ ਦਿੱਲੀ, 16 ਮਈ (ਏਜੰਸੀ)-ਦਵਾਈ ਫਰਮ ਬਾਇਓਲਾਜੀਕਲ ਈ. ਲਿਮਟਿਡ (ਬੀ.ਈ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਕੋਵਿਡ-19 ਵੈਕਸੀਨ 'ਕਾਰਬੇਵੈਕਸ' ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ। ਇਸ ਦੀ ਕੀਮਤ ਵਿਚ ਜੀ.ਐਸ.ਟੀ. ਸ਼ਾਮਿਲ ਹੈ। ਕੰਪਨੀ ਨੇ ਇਕ ਬਿਆਨ ...
ਸਮਰਾਲਾ, 16 ਮਈ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਕੁੱਲੇਵਾਲ ਵਿਖੇ ਨਿਹੰਗ ਸਿੰਘਾਂ ਵਲੋਂ ਕੀਤੀ ਕੁੱਟਮਾਰ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਰੋਸ 'ਚ ਆਏ ਮ੍ਰਿਤਕ ਨੌਜਵਾਨ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਸਮਰਾਲਾ ਥਾਣੇ ਅੱਗੇ ਧਰਨਾ ਲਾ ਦਿੱਤਾ, ...
ਕੋਲੰਬੋ, 16 ਮਈ (ਏਜੰਸੀ)-ਸ੍ਰੀਲੰਕਾ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਅਗਲੇ ਦੋ ਮਹੀਨੇ ਸਭ ਤੋਂ ਔਖੇ ਹੋਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਰਾਜਪਕਸ਼ੇ ਪਰਿਵਾਰ ਤੇ ਇਸ ਦੇ ਸਾਬਕਾ ਤਾਕਤਵਰ ਵਿਅਕਤੀ ਮਹਿੰਦਾ ਰਾਜਪਕਸ਼ੇ ਦੇ ਹਵਾਲੇ ਨਾਲ ਕਿਹਾ ...
ਅੰਮ੍ਰਿਤਸਰ, 16 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਤੋਂ ਲਗਭਗ 17 ਕਿਲੋਮੀਟਰ ਦੂਰ ਸਰਬੰਦ ਖੇਤਰ ਦੇ ਬਾਟਾਤਾਲ ਬਾਜ਼ਾਰ 'ਚ ਲੰਘੇ ਦਿਨ ਅਣਪਛਾਤੇ ਬੰਦੂਕਧਾਰੀਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤੀ ਗਈ ਦੋ ਸਿੱਖ ...
ਨਵੀਂ ਦਿੱਲੀ, 16 ਮਈ (ਏਜੰਸੀ)-ਭਾਰਤ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦੱਖਣ-ਪੱਛਮੀ ਮੌਨਸੂਨ ਸੋਮਵਾਰ ਨੂੰ ਅੰਡੇਮਾਨ ਨਿਕੋਬਾਰ ਟਾਪੂਆਂ 'ਤੇ ਅੱਗੇ ਵਧੀ ਹੈ, ਜਿਸ ਤੋਂ 4 ਮਹੀਨਿਆਂ ਦੇ ਬਰਸਾਤ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੰਡੇਮਾਨ ...
ਬਾਂਸਵਾੜਾ (ਰਾਜਸਥਾਨ), 16 ਮਈ (ਏਜੰਸੀਆਂ)-ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਨੂੰ ਜੋੜਦੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਵੰਡਣ ਦਾ ਕੰਮ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ 2 ਹਿੰਦੋਸਤਾਨ ਬਣਾਉਣਾ ...
ਨਵੀਂ ਦਿੱਲੀ, 16 ਮਈ (ਏਜੰਸੀ)- ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਸਰਕਾਰ ਨੇ ਪਵਨ ਹੰਸ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਕੇਂਦਰ ਵਲੋਂ ਬੋਲੀ ਜਿੱਤਣ ਵਾਲੇ ਸੰਘ (ਕੰਸਰੋਟੀਅਮ) ਦੇ ਸਭ ਤੋਂ ਵੱਡੇ ਹਿੱਸੇਦਾਰ ਅਲਮਾਸ ਗਲੋਬਲ ਖ਼ਿਲਾਫ਼ ਰਾਸ਼ਟਰੀ ਕੰਪਨੀ ...
ਨਵੀਂ ਦਿੱਲੀ, 16 ਮਈ (ਆਈ. ਏ. ਐਨ. ਐਸ.)-ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਾਲਿਸਤਾਨੀ ਖਾੜਕੂਆਂ ਤੋਂ ਜਾਨ ਦਾ ਖਤਰਾ ਦੱਸਿਆ ਹੈ। ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ...
ਨਵੀਂ ਦਿੱਲੀ, 16 ਮਈ (ਏਜੰਸੀ)-ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪਾਕਿਸਤਾਨ 'ਚ ਦੋ ਸਿੱਖਾਂ ਦੀ ਹੱਤਿਆ 'ਤੇ ਚਿੰਤਾ ਪ੍ਰਗਟ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਨੂੰ ਪਾਕਿ ਸਰਕਾਰ ਦੇ ਸਾਹਮਣੇ ਉਠਾਉਣ ਦੀ ਅਪੀਲ ਕੀਤੀ ਹੈ। ਇਕਬਾਲ ...
ਨਵੀਂ ਦਿੱਲੀ, 16 ਮਈ (ਏਜੰਸੀ)-ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਮੌਸਮ ਤਬਦੀਲੀ ਦੀ ਬਦਤਰ ਸਥਿਤੀ ਨਾਲ ਜੂਝ ਰਿਹਾ ਹੈ, ਜਿਥੇ ਉੱਤਰ ਭਾਰਤ 'ਚ ਝੁਲਸਾਉਣ ਵਾਲੀਆਂ ਹਵਾਵਾਂ ਨਾਲ ਦਿੱਲੀ 'ਚ ਪਾਰਾ 49 ਡਿਗਰੀ ਨੂੰ ਪਾਰ ਕਰ ਗਿਆ, ਜਦਕਿ ਉੱਤਰ-ਪੂਰਬ 'ਚ ਹੜ੍ਹਾਂ ਨੇ ਤਬਾਹੀ ...
ਚੰਡੀਗੜ੍ਹ, 16 ਮਈ (ਏਜੰਸੀ)-ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਪੈਣ ਨਾਲ ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 'ਚ ਸੋਮਵਾਰ ਨੂੰ ਮਾਮੂਲੀ ਕਮੀ ਦਰਜ ਕੀਤੀ ਗਈ ਹੈ, ਹਾਲਾਂਕਿ ਦੋਹਾਂ ਸੂਬਿਆਂ 'ਚ ਪਾਰਾ ਅਜੇ ਵੀ ਆਮ ਨਾਲੋਂ ਵਧੇਰੇ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ...
ਨਵੀਂ ਦਿੱਲੀ, 16 ਮਈ (ਏਜੰਸੀ)-ਨਾਸਾ ਜੈਟ ਪ੍ਰੋਪਲਸ਼ਨ ਲੈਬਾਰਟੀ (ਜੇ. ਪੀ. ਐਲ.) ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਗਰਮੀ ਦੀ ਲਹਿਰ ਦਰਮਿਆਨ ਦਿੱਲੀ ਦੇ ਸ਼ਹਿਰੀ ਖੇਤਰਾਂ (ਹੀਟ ਆਈਲੈਂਡਜ਼) 'ਚ ਤਾਪਮਾਨ ਨੂੰ ਦਰਸਾਉਂਦੀ ਇਕ ਤਸਵੀਰ ਸਾਂਝੀ ਕੀਤੀ ਹੈ। ਟਵਿੱਟਰ 'ਤੇ 13 ਮਈ ਨੂੰ ਨਾਸਾ ...
ਸ੍ਰੀਨਗਰ, 16 ਮਈ (ਮਨਜੀਤ ਸਿੰਘ)-ਜ਼ਿਲ੍ਹਾ ਬਾਂਦੀਪੋਰਾ 'ਚ ਪੁਲਿਸ ਨੇ ਲਸ਼ਕਰ ਦੇ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇਕ ਪਾਕਿ ਸਿਖਲਾਈ ਪ੍ਰਾਪਤ ਅੱਤਵਾਦੀ, 2 ਹਾਈਬ੍ਰਿਡ ਅੱਤਵਾਦੀਆਂ ਤੇ ਔਰਤ ਸਮੇਤ 4 ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 2 ਵਾਹਨ ਜ਼ਬਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX