ਲੁਧਿਆਣਾ, 16 ਮਈ (ਸਲੇਮਪੁਰੀ)-ਸਿਵਲ ਸਰਜਨ ਡਾ. ਐਸ. ਪੀ. ਸਿੰਘ ਵਲੋਂ ਕੌਮੀ ਡੇਂਗੂ ਰੋਕੂ ਦਿਵਸ ਮੌਕੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਜਾਗਰੂਕਤਾ ਰੈਲੀ ਨੂੰ ਰਵਾਨਾ ਕਰਦੇ ਸਮੇਂ ਡਾ. ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਸਾਲ 16 ਮਈ ਨੂੰ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੀ ਐਂਟੀ ਡਰੱਗ ਸੁਸਾਇਟੀ ਤੇ ਐਨ. ਐਸ. ਐਸ. ਯੂਨਿਟ ਵਲੋਂ ਪਿ੍ੰਸੀਪਲ ਸੁਮਨ ਲਤਾ ਤੇ ਗੁਰਜਿੰਦਰ ਕੌਰ, ਇੰਚਾਰਜ ਐਂਟੀ ਡਰੱਗ ਸੁਸਾਇਟੀ ਦੀ ਰਹਿਨੁਮਾਈ ਹੇਠ ਆਨਲਾਈਨ ਵੈਬੀਨਾਰ ਕਰਵਾਇਆ ਗਿਆ, ਜਿਸ ਦਾ ...
ਲੁਧਿਆਣਾ, 16 ਮਈ (ਆਹੂਜਾ)-ਪੁਲਿਸ ਨੇ ਸਾਥੀ ਮੁਲਾਜ਼ਮ ਲੜਕੀ ਨਾਲ ਛੇੜਖ਼ਾਨੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ਮਾਮਲੇ 'ਚ ਪੁਲਿਸ ਵਲੋਂ ਰਾਇਲ ਹੋਮਿਓ ...
ਲੁਧਿਆਂਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵਲੋਂ ਲੁਹਾਰਾ ਦੇ ਪਟਵਾਰਖ਼ਾਨੇ ਜਾ ਕੇ ਚੈਕਿੰਗ ਕੀਤੀ ਗਈ | ਇਸ ਮੌਕੇ ਬੀਬੀ ਛੀਨਾ ਨੇ ਪਟਵਾਰਖ਼ਾਨੇ ਵਿਚ ਆਪੋ ਆਪਣੇ ਕੰਮ ਕਰਵਾਉਣ ਆਏ ਲੋਕਾਂ ਦੀਆਂ ...
ਲੁਧਿਆਣਾ, 16 ਮਈ (ਸਲੇਮਪੁਰੀ)-ਪੈਨਸ਼ਨਰਜ਼ ਇਨਫਾਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਪੈਨਸ਼ਨ ਭਵਨ ਲੁਧਿਆਣਾ ਦਾ ਇਕ ਵਫ਼ਦ ਕਮੇਟੀ ਦੇ ਚੇਅਰਮੈਨ ਸੁਸ਼ੀਲ ਕੁਮਾਰ ਦੀ ਅਗਵਾਈ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਮਿਲਿਆ ਗਿਆ ਤੇ ਮੁੱਖ ਮੰਤਰੀ ਦੇ ਨਾਂਅ ਹੇਠ ...
ਢੰਡਾਰੀ ਕਲਾਂ, 16 ਮਈ (ਪਰਮਜੀਤ ਸਿੰਘ ਮਠਾੜੂ)-ਵਾਰਡ ਨੰਬਰ 30 ਢੰਡਾਰੀ ਕਲਾਂ ਇਲਾਕੇ 'ਚ ਸਰਵਿਸ ਲੇਨ 'ਤੇ ਇੱਟਾਂ, ਬਜਰੀ, ਰੇਤ ਤੇ ਮਿੱਟੀ ਦਾ ਵਪਾਰ ਧੜੱਲੇ ਨਾਲ ਕੀਤਾ ਜਾ ਰਿਹਾ ਹੈ | ਇਨ੍ਹਾਂ ਵਪਾਰੀਆਂ ਕੋਲ ਨਾ ਤਾਂ ਕੋਈ ਜੀ. ਐਸ. ਟੀ. ਜਾਂ ਐਸ. ਜੀ. ਐਸ. ਟੀ. ਨੰਬਰ ਹੁੰਦਾ ਹੈ ਤੇ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਤੇ ਹੋਰ ਧਿਰਾਂ ਵਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਪਰ ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ...
ਲੁਧਿਆਣਾ, 16 ਮਈ (ਭੁਪਿੰਦਰ ਸਿੰਘ ਬੈਂਸ)-ਕੇਂਦਰ ਸਰਕਾਰ ਵਲੋਂ ਲੁਧਿਆਣਾ ਨੂੰ ਸਮਾਰਟ ਸਿਟੀ ਸ਼ਹਿਰ ਦੀ ਸੂਚੀ 'ਚ ਪਾਇਆ ਗਿਆ ਹੈ, ਪਰ ਲੁਧਿਆਣਾ ਸ਼ਹਿਰ ਵਿਚ ਨਗਰ ਨਿਗਮ ਲੁਧਿਆਣਾ ਵਲੋਂ ਕੂੜੇ ਦੀ ਸੰਭਾਲ ਦੇ ਦਾਅਵੇ ਕੀਤੇ ਜਾ ਰਹੇ ਹਨ, ਉਹ ਸਾਰੇ ਦਾਅਵੇ ਝੂਠੇ ਹਨ | ਨਗਰ ...
ਲੁਧਿਆਣਾ, 16 ਮਈ (ਆਹੂਜਾ)-ਥਾਣਾ ਦਰੇਸੀ ਦੀ ਪੁਲਿਸ ਨੇ ਸਰਦਾਰ ਨਗਰ 'ਚ ਛਾਪਾਮਾਰੀ ਕਰਕੇ 6 ਨੌਜਵਾਨਾਂ ਨੂੰ ਜੂਆ ਖੇਡਦਿਆਂ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 74 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀਆਂ 'ਚ ਚਮਨ ...
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਖ਼ਤਰਨਾਕ ਚੋਰ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਹੈ | ਜਾਣਕਾਰੀ ਦਿੰਦਿਆਂ ਏ. ਸੀ. ਪੀ. ਹਰੀਸ਼ ਬਹਿਲ ਨੇ ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਬੀਤੀ ਸ਼ਾਮ ਸ਼ਹੀਦ ਸੁਖਦੇਵ ਦੇ 115ਵੇਂ ਜਨਮ ਦਿਹਾੜੇ ਨੂੰ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵਲੋਂ ਆਲ ਇੰਡੀਆ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਸ਼ਹੀਦ ਦੇ ਜਨਮ ਸਥਾਨ ਲੁਧਿਆਣਾ ਸਥਿਤ ਨੌ ਘਰਾ ਵਿਖੇ ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ 'ਚ ਬੀਤੀ ਰਾਤ ਬੁਲਾਈ ਵੱਖ-ਵੱਖ ਮਸਜਿਦਾਂ ਦੇ ਪ੍ਰਧਾਨਾਂ ਤੇ ਇਮਾਮਾਂ ਤੇ ਸਾਮਾਜਿਕ ਸੰਗਠਨਾਂ ਦੇ ਜਿੰਮੇਦਾਰਾਂ ਦੀ ਮੀਟਿੰਗ 'ਚ ਇਕ ਇਤਿਹਾਸਿਕ ਫੈਸਲਾ ਲੈਂਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ...
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਪਤੀ ਦੇ ਘਰ 'ਤੇ ਹਮਲਾ ਕਰਨ ਵਾਲੀ ਔਰਤ ਤੇ ਉਸ ਦੇ ਸਾਥੀ ਸਮੇਤ 6 ਨੌਜਵਾਨਾਂ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਸਰਵਨ ਕੁਮਾਰ ਵਾਸੀ ਆਜ਼ਾਦ ਨਗਰ ਦੀ ਸ਼ਿਕਾਇਤ 'ਤੇ ਅਮਲ ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਪੰਜਾਬ ਦੀ 'ਆਪ' ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਵੱਧ ਹੈ | ਇਹ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ...
ਲੁਧਿਆਣਾ, 16 ਮਈ (ਸਲੇਮਪੁਰੀ)-ਸੀ. ਐਮ. ਸੀ./ਹਸਪਤਾਲ 'ਚ ਦੱਖਣ-ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਸੰਬੰਧਿਤ ਫਾਉਂਡੇਸ਼ਨ ਫ਼ਾਰ ਦ ਐਡਵਾਂਸਮੈਂਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਐਫ. ਏ. ਆਈ. ਐਮ. ਈ. ਆਰ.) ਵਲੋਂ ਖੇਤਰੀ ਇੰਸਟੀਚਿਊਟ ਸਥਾਪਿਤ ਕੀਤਾ ਗਿਆ ਹੈ, ਜਿਥੇ ਹਰ ਸਾਲ ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਆਯੂਸ਼ ਵਿਭਾਗ ਭਾਰਤ ਸਰਕਾਰ ਵਲੋਂ ਨਹਿਰੂ ਰੋਜ਼ ਗਾਰਡਨ ਵਿਖੇ ਯੋਗਾ ਮਹਾਂਉਤਸਵ ਦਾ 63ਵਾਂ ਸਮਾਗਮ ਕਰਵਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ 100 ਸੰਸਥਾਵਾਂ ਰਾਹੀਂ 100 ਸ਼ਹਿਰਾਂ 'ਚ 100 ਦਿਨਾਂ ਲਈ ਯੋਗਾ ਮਹਾਂਉਤਸਵ ਮਨਾਇਆ ਜਾ ਰਿਹਾ ਹੈ | ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਫੇਸ 2 ਦੁੱਗਰੀ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਦੀਵਾਨ ਸਜਾਏ ਗਏ | ਸਮਾਗਮ ਦੌਰਾਨ ਤਿੰਨ ਦਿਨਾਂ ਤੋਂ ...
ਲੁਧਿਆਣਾ, 16 ਮਈ (ਸਲੇਮਪੁਰੀ)-ਸੂਬੇ ਦੀਆਂ ਪਿਛਲੀਆਂ ਸਰਕਾਰਾਂ ਵਲੋਂ ਸੂਬੇ 'ਚ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਸਿਰਫ਼ ਐਲਾਨ ਹੀ ਕੀਤੇ ਜਾਂਦੇ ਰਹੇ ਹਨ, ਜਿਸ ਕਰਕੇ ਪੰਜਾਬ ਸਰਕਾਰ ਦਾ ਕੋਈ ਵੀ ਅਜਿਹਾ ਵਿਭਾਗ ਨਹੀਂ ਹੈ, ਜਿਥੇ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਦੀ ਘਾਟ ਨਾ ਪਾਈ ਜਾਂਦੀ ਹੋਵੇ | ਮੁਲਾਜ਼ਮਾਂ ਦੀ ਘਾਟ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ | ਮਾਨ ਸਰਕਾਰ ਵਲੋਂ ਸੂਬੇ 'ਚ 35000 ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਐਲਾਨ ਕੀਤਾ ਜਾ ਚੁੱਕਿਆ ਹੈ | ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੀ ਤਰ੍ਹਾਂ ਮਾਲ ਵਿਭਾਗ ਵਿਚ ਪਟਵਾਰੀਆਂ ਤੇ ਕਾਨੂੰਗੋਆਂ ਦੀਆਂ ਅਸਾਮੀਆਂ ਵੀ ਵੱਡੀ ਗਿਣਤੀ ਵਿਚ ਖ਼ਾਲੀ ਪਈਆਂ ਹਨ | ਜਾਣਕਾਰੀ ਅਨੁਸਾਰ ਸੂਬੇ 'ਚ ਪਟਵਾਰੀਆਂ ਦੀਆਂ 4716 ਅਸਾਮੀਆਂ ਮਨਜ਼ੂਰਸ਼ੁਦਾ ਹਨ ਪਰ ਉਨ੍ਹਾਂ 'ਚੋਂ ਇਸ ਵੇਲੇ ਸਿਰਫ਼ 1729 ਭਰੀਆਂ ਹੋਈਆਂ ਹਨ ਜਦ ਕਿ 2987 ਖ਼ਾਲੀ ਪਈਆਂ ਹਨ | ਇਸੇ ਤਰ੍ਹਾਂ ਹੀ ਕਾਨੂੰਗੋਆਂ ਦੀਆਂ 666 ਅਸਾਮੀਆਂ 'ਚੋਂ 532 ਭਰੀਆਂ ਹੋਈਆਂ ਹਨ ਜਦ ਕਿ 134 ਖ਼ਾਲੀ ਪਈਆਂ ਹਨ | ਪਟਵਾਰੀਆਂ ਤੇ ਕਾਨੂੰਗੋਆਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਕਾਰਨ, ਜਿਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪਟਵਾਰੀਆਂ ਤੇ ਕਾਨੂੰਗੋਆਂ 'ਤੇ ਵਾਧੂ ਬੋਝ ਪੈਣ ਕਾਰਨ ਉਹ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗ ਪਏ ਹਨ | ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਮਾਲ ਵਿਭਾਗ ਵਿਚ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਖ਼ਾਲੀ ਅਸਾਮੀਆਂ ਭਰਨ ਲਈ ਸਾਬਕਾ ਪਟਵਾਰੀਆਂ ਤੇ ਕਾਨੂੰਗੋਆਂ ਨੂੰ ਭਰਤੀ ਕਰਨ ਲਈ ਵਿਚਾਰ ਕੀਤੀ ਜਾ ਰਹੀ ਹੈ | ਇਸ ਸੰਬੰਧੀ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ, ਮਾਲ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਤੇ ਜਥੇਬੰਦੀ ਦੇ ਸੂਬਾਈ ਆਗੂ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਖ਼ਾਲੀ ਪਈਆਂ ਅਸਾਮੀਆਂ ਉਪਰ ਪੱਕੇ ਤੌਰ 'ਤੇ ਭਰਤੀ ਕਰਨੀ ਚਾਹੀਦੀ ਹੈ ਤੇ ਜਦੋਂ ਤੱਕ ਪੱਕੇ ਤੌਰ 'ਤੇ ਭਰਤੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸਾਬਕਾ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਲਗਾਉਣ ਦੀ ਬਜਾਏ ਇਸ ਵੇਲੇ ਪਟਵਾਰਖ਼ਾਨਿਆਂ ਵਿਚ ਜਿਹੜੇ ਸਹਾਇਕ ਪਟਵਾਰੀ ਕੰਮ ਕਰ ਰਹੇ ਹਨ ਨੂੰ ਡੀ. ਸੀ. ਰੇਟ 'ਤੇ ਜਾਂ ਠੇਕੇਦਾਰੀ ਪ੍ਰਬੰਧ ਰਾਹੀਂ ਭਰਤੀ ਕਰਕੇ ਕੰਮ ਚਲਾਉਣਾ ਚਾਹੀਦਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਸਰਕਾਰ ਸਹਾਇਕ ਪਟਵਾਰੀਆਂ ਨੂੰ ਘੱਟੋ-ਘੱਟ 12000 ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਦੇ ਕੇ ਭਰਤੀ ਕਰਦੀ ਹੈ ਤਾਂ ਸੂਬੇ ਦੇ ਖ਼ਜ਼ਾਨੇ 'ਤੇ ਸਿਰਫ਼ ਇਕ ਸਾਲ ਦਾ 35, 844, 000 ਰੁਪਏ ਦਾ ਬੋਝ ਪਵੇਗਾ | ਇਕ ਹੋਰ ਜਾਣਕਾਰੀ ਅਨੁਸਾਰ ਸੂਬੇ 'ਚ ਪਟਵਾਰੀਆਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਕਾਰਨ ਹਰ ਸਾਲ 1, 541, 292, 000 ਰੁਪਏ, ਜਦ ਕਿ ਕਾਨੂੰਗੋਆਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਕਾਰਨ ਹਰ ਸਾਲ 96, 480, 000 ਰੁਪਏ ਦੀ ਬੱਚਤ ਹੋ ਰਹੀ ਹੈ |
ਲਾਡੋਵਾਲ, 16 ਮਈ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨਾਲ ਲੱਗਦੇ ਤਕਸ਼ਿਲਾ ਮਹਾਂ ਬੁੱਧ ਵਿਹਾਰ ਕਾਦੀਆਂ ਵਿਖੇ ਪੰਜਾਬ ਬੁੱਧਿਸਟ ਸੁਸਾਇਟੀ ਪੰਜਾਬ ਤੇ ਸਹਿਯੋਗੀ ਸੰਸਥਾਵਾਂ ਵਲੋਂ ਬੁੱਧ ਪੂਰਨਿਮਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਿਕਸ਼ੂ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵਲੋਂ ਸਾਹਿਤ ਸੰਵਾਦ ਤੇ ਕਾਵਿ ਗੋਸ਼ਟੀ ਕਰਵਾਈ ਗਈ, ਜਿਸ ਦਾ ਵਿਸ਼ਾ 'ਪੰਜਾਬ ਦੀ ਸਮਕਾਲੀ ਹਿੰਦੀ ਕਵਿਤਾ' ਸੀ | ਪ੍ਰੋਗਰਾਮ ਹਿੰਦੀ ਰਾਈਟਰਜ਼ ...
ਲੁਧਿਆਣਾ, 16 ਮਈ (ਸਲੇਮਪੁਰੀ)-ਡਾ. ਡੀ.ਐਨ.ਕੋਟਨਿਸ ਐਕਯੂਪੰਕਚਰ ਹਸਪਤਾਲ ਦੇ ਪ੍ਰਬੰਧਕਾਂ ਦਾ ਵਫ਼ਦ, ਜਿਸ ਦੀ ਅਗਵਾਈ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਡਾ. ਇੰਦਰਜੀਤ ਸਿੰਘ ਢੀਂਗਰਾ ਕਰ ਰਹੇ ਸਨ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਮਿਲਿਆ ਅਤੇ ...
ਢੰਡਾਰੀ ਕਲਾਂ, 16 ਮਈ (ਪਰਮਜੀਤ ਸਿੰਘ ਮਠਾੜੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਮਾਲਪੁਰ 'ਚ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਕਮੇਟੀ ਦੇ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਇਆ ਗਿਆ | ਮੁੱਖ ਸੇਵਾਦਾਰ ਕੁਲਜੀਤ ਸਿੰਘ ਨੇ ਦੱਸਿਆ ...
ਇਯਾਲੀ/ਥਰੀਕੇ, 16 ਮਈ (ਮਨਜੀਤ ਸਿੰਘ ਦੁੱਗਰੀ)-ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਜੇਠ ਮਹੀਨੇ ਦੀ ਪੂਰਨਮਾਸ਼ੀ ਦਾ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸੰਤ ਰਾਮਪਾਲ ਸਿੰਘ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਆਈ ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸਾਹਿਬ ਵਿਖੇ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਦੀ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਕ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਭਾਈ ...
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਾਬਾ ਦੀ ਪੁਲਿਸ ਨੇ 6 ਸਾਲ ਦੀ ਮਾਸੂਮ ਬਾਲੜੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਪਵਨ ਵਾਸੀ ਡਾਬਾ ਰੋਡ ਵਜੋਂ ਕੀਤੀ ਗਈ ਹੈ | ...
ਲੁਧਿਆਣਾ, 16 ਮਈ (ਆਹੂਜਾ)-ਪੁਲਿਸ ਨੇ ਜੀਪ ਚੋਰੀ ਕਰਕੇ ਭੱਜੇ ਦੋ ਨੌਜਵਾਨਾਂ 'ਚੋਂ ਇਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪ੍ਰਭਜੋਤ ਬੰਸੀ ਵਾਸੀ ਸੂਰਜ ਨਗਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਉਂਦੀ ਹੈ ਅਤੇ ਕਾਬੂ ਕੀਤੇ ਕਥਿਤ ਦੋਸ਼ੀ ...
ਲੁਧਿਆਣਾ, 16 ਮਈ (ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਕੇ ਉਸਦੇ ਕਬਜ਼ੇ 'ਚੋਂ 600 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਰੋਹਿਤ ਕੁਮਾਰ ਵਾਸੀ ...
ਲੁਧਿਆਣਾ, 16 ਮਈ (ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਬੱਸ ਅੱਡੇ ਨੇੜਿਓਾ ਤਰੁਨ ਵਾਸੀ ਜਵਾਹਰ ...
ਲੁਧਿਆਣਾ, 16 ਮਈ (ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਕੀਤੀ ਚੈਕਿੰਗ ਦੌਰਾਨ 15 ਮੋਬਾਈਲ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਬੀਤੀ ਰਾਤ ਜੇਲ੍ਹ ਅਧਿਕਾਰੀਆਂ ਵਲੋਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਅਧਿਕਾਰੀਆਂ ਵਲੋਂ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਸਰੀਰਕ ਸਿੱਖਿਆ ਵਿਭਾਗ ਅਧੀਨ ਐੱਨ. ਐੱਸ. ਐੱਸ. ਯੂਨਿਟ ਤੇ ਯੋਗਾ ਕਲੱਬ ਵਲੋਂ ਯੋਗਾ ਪ੍ਰਦਰਸ਼ਨ ਕਰਵਾਇਆ ਗਿਆ | ਪ੍ਰੋਗਰਾਮ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ 'ਚ ਕਰਵਾਇਆ ਗਿਆ | ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਲਾਇਨਜ਼ ਐਂਡ ਅਲਾਇੰਸ ਕਲੱਬ ਵਲੋਂ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਲੁਧਿਆਣਾ ਵਿਖੇ ਸਕੂਲ ਨੂੰ ਵਾਟਰ ਕੂਲਰ ਦਾਨ ਕੀਤਾ ਗਿਆ | ਇਸ 'ਚ ਸਭ ਤੋਂ ਪਹਿਲਾਂ ਸਕੂਲ ਪ੍ਰਬੰਧਕੀ ਮੈਂਬਰ ਜਗਜੀਤ ਸਿੰਘ ਨੇ ਅਰਦਾਸ ਕੀਤੀ | ਅਰਦਾਸ ਕਰਨ ਉਪਰੰਤ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਸਟੇਟ ਜੀ. ਐਸ. ਟੀ. ਵਿਭਾਗ ਵਲੋਂ ਅੱਜ ਸਥਾਨਕ ਕੋਚਰ ਮਾਰਕੀਟ ਵਿਖੇ ਸੀ. ਸੀ. ਟੀ. ਵੀ. ਕੈਮਰੇ ਵੇਚਣ ਵਾਲੇ ਇਕ ਦੁਕਾਨਦਾਰ ਦੀ ਦੁਕਾਨ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ, ਜਿਸ ਦੀ ਵਿਭਾਗ ਨੂੰ ਕਰ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ | ...
ਲੁਧਿਆਣਾ, 16 ਮਈ (ਆਹੂਜਾ)-ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮੰਦਰ 'ਚੋਂ ਸਾਮਾਨ ਚੋਰੀ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮੰਦਰ ਦੇ ਪ੍ਰਬੰਧਕ ਬਲਾਸੀ ਧਰਨ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਉਂਦੀ ਹੈ | ਇਸ ਸੰਬੰਧੀ ਸੰਨੀ ...
ਲੁਧਿਆਣਾ, 16 ਮਈ (ਆਹੂਜਾ)-ਥਾਣਾ ਮੋਤੀ ਨਗਰ ਦੀ ਪੁਲਿਸ ਨੇ ਔਰਤ ਨਾਲ ਛੇੜਖ਼ਾਨੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਤ ਔਰਤ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਅਤੇ ਇਸ ਸੰਬੰਧੀ ਪੁਲਿਸ ਨੇ ਹਰਪ੍ਰੀਤ ...
ਲੁਧਿਆਣਾ, 16 ਮਈ (ਆਹੂਜਾ)-ਪੁਲਿਸ ਨੇ ਪਿੰਡ ਗੋਬਿੰਦਗੜ੍ਹ 'ਚ ਦੁਕਾਨਦਾਰ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੰਕਜ ਕੁਮਾਰ ਵਾਸੀ ਗੋਬਿੰਦਗੜ੍ਹ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਤੇ ਇਸ ...
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ/ਪੁਨੀਤ ਬਾਵਾ)-ਕਾਮੇਡੀਅਨ ਭਾਰਤੀ ਸਿੰਘ ਵਲੋਂ ਸਿੱਖੀ ਸਰੂਪ ਖ਼ਿਲਾਫ਼ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਭਾਰਤੀ ਸਿੰਘ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਲੈਣ ਵਾਲੇ ਉਦਮੀਆਂ ਤੇ ਖੇਤੀ ਕਾਰੋਬਾਰ ਕਰਨ ਵਾਲੇ ਸਿੱਖਿਆਰਥੀਆਂ ਦੀਆਂ ਮਾਹਿਰਾਂ ਨੇ ਸਮੱਸਿਆਵਾਂ ਸੁਣੀਆਂ | ਮਾਹਿਰਾਂ ਦੀ ਇਸ ਟੀਮ 'ਚ ਮਾਰਕਫੈੱਡ ਦੇ ਸਾਬਕਾ ਅਧਿਕਾਰੀ ਬਾਲ ਮੁਕੰਦ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਗੁਰੂੁ ਨਾਨਕ ਕੰਨਿਆ ਕਾਲਜ ਮਾਡਲ ਟਾਊਨ ਲੁਧਿਆਣਾ ਵਿਖੇ ਕਾਲਜ ਹੋਸਟਲ ਦੇ ਜੂਨੀਅਰ ਵਿਦਿਆਰਥੀਆਂ ਵਲੋਂ ਇਕ ਵਿਦਾਇਗੀ ਪਾਰਟੀ ਕੀਤੀ ਗਈ | ਸਮਾਗਮ ਦੌਰਾਨ ਡਾਇਰੈਕਟਰ ਡਾ. ਚਰਨਜੀਤ ਮਾਹਲ ਮੁੱਖ ਮਹਿਮਾਨ ਸਨ | ਇਸ ਮੌਕੇ ਵਿਦਿਆਰਥਣਾਂ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਜੀ. ਜੀ. ਐਨ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਨੇ ਆਈ. ਏ. ਪੀ.-ਸੀ. ਪੀ. ਆਰ. ਸੈਂਟਰ ਡੀ. ਐਮ. ਸੀ. ਐਂਡ ਐਚ. ਲੁਧਿਆਣਾ ਦੇ ਸਹਿਯੋਗ ਬੇਸਿਕ ਲਾਈਫ਼ ਸਪੋਰਟ 'ਤੇ ਵਰਕਸ਼ਾਪ ਕਰਵਾਈ, ਜਿਸ 'ਚ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵੱਖ-ਵੱਖ ...
ਲੁਧਿਆਣਾ, 16 ਮਈ (ਪੁਨੀਤ ਬਾਵਾ)-ਡੇਅਰੀ ਕਿਸਾਨਾਂ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਮਹੀਨਾਵਾਰ ਸੈਮੀਨਾਰ ਕਿਸਾਨ ਸੂਚਨਾ ਕੇਂਦਰ ਵਿਖੇ ਕਰਵਾਇਆ ਗਿਆ | ਇਸ 'ਚ ਪ੍ਰੋਗ੍ਰੈਸਿਵ ਲਾਈਵ ਸਟਾਕ ਫਾਰਮਰਜ਼ ਐਸੋਸੀਏਸ਼ਨ ਨਾਲ ...
ਲੁਧਿਆਣਾ, 16 ਮਈ (ਕਵਿਤਾ ਖੁੱਲਰ)-ਹਲਕਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਵਾਰਡ 59 ਤੇ 85 ਦੇ ਏਰੀਏ 'ਚ ਪੈਂਦੀ ਟੂਟੀਆਂ ਵਾਲੇ ਮੰਦਰ ਤੋਂ ਬੁੱਢੇ ਨਾਲੇ ਤੱਕ ਮੇਨ ਸ਼ਿਵਪੁਰੀ ਰੋਡ ਦਾ 78.43 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਸੜਕ ਬਣਾਉਣ ਦੇ ਕੰਮ ਦਾ ...
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਭਾਜਪਾ ਵਲੋਂ ਪਾਕਿਸਤਾਨ ਵਿਚ ਹੋਏ ਸਿੱਖਾਂ ਦੇ ਕਤਲਾਂ ਨੂੰ ਲੈ ਕੇ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਪ੍ਰਧਾਨ ਪੁਸ਼ਪਿੰਦਰ ਸਿੰਘ ਨੇ ਕੀਤੀ | ਮੋਮਬੱਤੀ ਮਾਰਚ 'ਚ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX