ਅਟਾਰੀ, 16 ਮਈ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ 110 ਜਰੀਨ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਆਇਆ | ਜਥੇ. ਦੇ ਲੀਡਰ ਮੁਹੰਮਦ ਇਮਰਾਨ ਅਕਰਮ ਅਲੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 8 ਦਿਨ ਦਾ ਵੀਜ਼ਾ ਹੈ ਤੇ ਉਹ ਦਿੱਲੀ ...
ਗੱਗੋਮਾਹਲ, 16 ਮਈ (ਬਲਵਿੰਦਰ ਸਿੰਘ ਸੰਧੂ)-ਸਿਵਲ ਸਰਜਨ ਅੰਮਿ੍ਤਸਰ ਡਾ. ਚਰਨਜੀਤ ਸਿੰਘ ਤੇ ਜ਼ਿਲ੍ਹਾ ਮਲੇਰੀਆ ਅਫਸਰ ਡਾ. ਮਦਨ ਮੋਹਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਸੰਤੋਸ਼ ਕੁਮਾਰੀ ਦੀ ਅਗਵਾਈ ਹੇਠ ਪੀ.ਐੱਚ.ਸੀ. ਰਮਦਾਸ ਵਿਖੇ ਨੈਸ਼ਨਲ ...
ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਸਿਵਲ ਸਰਜਨ ਅੰਮਿ੍ਤਸਰ ਡਾ: ਚਰਨਜੀਤ ਸਿੰਘ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਐਪੌਡੋਮਲਿਜਿਸਟ ਡਾ: ਮਦਨ ਮੋਹਲ ਅਤੇ ਐਸ. ਐਮ. ਓ. ਡਾ: ਨੀਰਜ ਭਾਟੀਆ ਦੀ ...
ਅਜਨਾਲਾ, 16 ਮਈ (ਐਸ. ਪ੍ਰਸ਼ੋਤਮ)-ਅੱਜ ਇਥੇ ਅਕਾਲੀ ਦਲ (ਬ) ਦੇ ਹਲਕਾ ਪੱਧਰੀ ਮੁੱਖ ਦਫਤਰ ਵਿਖੇ ਹੋਈ ਅਕਾਲੀ ਆਗੂਆਂ ਤੇ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ 'ਚ ਸਾਬਕਾ ਵਿਧਾਇਕ ਤੇ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਅਗਵਾਈ 'ਚ ਰੋਸ ...
ਰਾਮ ਤੀਰਥ, 16 ਮਈ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਇੱਕ ਪਿੰਡ ਵਿਚ ਰਾਤ ਸਮੇਂ ਇੱਕ 17 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਪਿਤਾ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ, ...
ਚੋਗਾਵਾਂ, 16 ਮਈ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਬਰਾੜ ਦੀ 99 ਕਨਾਲਾਂ 7 ਮਰਲੇ ਜ਼ਮੀਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਬਜ਼ੇ ਅਧੀਨ ਸੀ ਪੰਜਾਬ ਦੀ 'ਆਪ' ਸਰਕਾਰ, ਪੰਚਾਇਤੀ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਆਦੇਸ਼ਾਂ ਉਪਰ ਉਸਦਾ ...
ਜੰਡਿਆਲਾ ਗੁਰੂ, 16 ਮਈ (ਰਣਜੀਤ ਸਿੰਘ ਜੋਸਨ)-ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ ਜੰਡਿਆਲਾ ਗੁਰੂ ਵਿਖੇ ਬਾਬਾ ਹੰਦਾਲ ਸਾਹਿਬ ਦਾ ਜਨਮ ਦਿਹਾੜਾ ਦਾ ਹਰ ਸਾਲ ਦੀ ਤਰ੍ਹਾਂ ਮੁੱਖ ਸੰਚਾਲਕ ਬਾਬਾ ਪ੍ਰਮਾਨੰਦ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ...
ਸਠਿਆਲਾ, 16 ਮਈ (ਸਫਰੀ)-ਕਸਬਾ ਸਠਿਆਲਾ ਦੀਆਂ ਸੰਪਰਕ ਸੜਕਾਂ ਦੇ ਕਿਨਾਰੇ ਬੂਟੇ ਲਗਾਏ ਗਏ | ਇਸ ਬਾਰੇ ਸਮਾਜ ਸੇਵਕ ਜਸਵਿੰਦਰ ਸਿੰਘ ਡਾਂਗਾ ਨੇ ਪਿੰਡ ਦੀਆਂ ਸੰਪਰਕ ਸੜਕਾਂ ਦੇ ਦੋਵਾਂ ਪਾਸੇ ਦੇ ਕਿਨਾਰਿਆਂ 'ਤੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਹੈ ...
ਅਟਾਰੀ, 16 ਮਈ (ਗੁਰਦੀਪ ਸਿੰਘ ਅਟਾਰੀ)-ਸਰਕਾਰੀ ਐਲੀਮੈਂਟਰੀ ਸਕੂਲ ਝੰਜਾਰਪੁਰ ਵਿਖੇ ਸਪੋਰਟਸ ਅਫ਼ਸਰ ਇੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈਂਡਬਾਲ ਕੋਚ ਜਸਵੰਤ ਸਿੰਘ, ਫੁਟਬਾਲ ਕੋਚ ਦਲਜੀਤ ਸਿੰਘ ਅਤੇ ਕੁਲਦੀਪ ਸਿੰਘ ਦਫਤਰੀ ਸਟਾਫ ਦੀ ਅਗਵਾਈ ਹੇਠ ...
ਜੇਠੂਵਾਲ, 16 ਮਈ (ਮਿੱਤਰਪਾਲ ਸਿੰਘ ਰੰਧਾਵਾ)-ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਪੂਰੀ ਤਰ੍ਹਾਂ ਅਮਲੀ ਜਾਮਾ ਪਹਿਨਾਉਣ ਲਈ ਲੋਕਾਂ ਦਾ ਸਹਿਯੋਗ ਕਰਨ ਲਈ ਪਿੰਡ ਪੱਧਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਨਸ਼ਿਆਂ ਨੂੰ ਜੜ੍ਹਾਂ ਤੋਂ ਖ਼ਤਮ ...
ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਸਨੀਕ ਮੈਡਮ ਗੁਰਨਾਮ ਕੌਰ ਚੀਮਾ (ਸਟੇਟ ਐਵਾਰਡੀ), ਜਿਨ੍ਹਾਂ ਨੇ ਕਿ ਹਾਲ ਈ ਵਿਚ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਵਿਧਾਨ ਸਭਾ ਚੋਣਾਂ ਵਿਚ ਸੰਯੁਕਤ ਸਮਾਜ ਮੋਰਚੇ ਦੇ ...
ਅਜਨਾਲਾ, 16 ਮਈ (ਐਸ. ਪ੍ਰਸ਼ੋਤਮ)- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਸਰਕਾਰ ਦੇ ਪਲੇਠੇ 2 ਮਹੀਨੇ ਪੂਰੇ ਹੋਣ 'ਤੇ ਪ੍ਰਭਾਵਿਤ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਸੁਣਨ ਤੇ ...
ਬਾਬਾ ਬਕਾਲਾ ਸਾਹਿਬ, 16 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮੇਨ ਰੋਡ 'ਤੇ ਬਾਬਾ ਪੂਹਲਾ ਦੇ ਡੇਰੇ ਦੇ ਬਿਲਕੁਲ ਸਾਹਮਣੇ ਪੈਂਦੀ ਕਾਲੋਨੀ ਵਿਚੋਂ ਬੀਤੀ ਅੱਧੀ ਰਾਤ ਤੋਂ ਬਾਅਦ ਕੁਝ ਚੋਰਾਂ ਵਲੋਂ ਚੋਰੀ ਕਰ ਲਈ | ਘਰ ਦੀ ਮਾਲਕਣ ...
ਚੋਗਾਵਾਂ, 16 ਮਈ (ਗੁਰਬਿੰਦਰ ਸਿੰਘ ਬਾਗੀ)-ਧੰਨ ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਪ੍ਰਕਸ਼ ਦਿਹਾੜੇ ਨੂੰ ਸਮਰਪਿਤ ਸਥਾਨਕ ਕਸਬਾ ਚੋਗਾਵਾਂ ਦੀ ਸਮੂਹ ਸੰਗਤ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸਤਿਸੰਗ ਸੇਵਕ ਸਭਾ ਚੋਗਾਵਾਂ ਦੇ ਸਹਿਯੋਗ ਨਾਲ 29ਵਾਂ ਮਹਾਨ ਦੋ ਦਿਨਾਂ ਕੀਰਤਨ ਦਰਬਾਰ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਅੰਮਿ੍ਤਸਰ ਰੋਡ 'ਤੇ ਸੱਜੇ ਖੁੱਲ੍ਹੇ ਪੰਡਾਲ ਵਿਚ ਦੋ ਦਿਨ ਰਾਤਰੀ ਦੀਵਾਨ ਜੋ ਸ਼ਾਮ 6 ਤੋਂ ਸ਼ੁਰੂ ਹੋ ਕੇ ਰਾਤ 2 ਵਜੇ ਤੱਕ ਜਾਰੀ ਰਹੇ ਜਿਸ ਵਿਚ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਸੁਖਜੀਤ ਸਿੰਘ ਫਿਰੋਜ਼ਪੁਰ ਵਾਲੇ, ਭਾਈ ਹਰਦੀਪ ਸਿੰਘ ਮਾਨੋਚਾਹਲ, ਭਾਈ ਸੰਤੋਖ ਸਿੰਘ, ਭਾਈ ਅਮਰਦੀਪ ਸਿੰਘ ਗਾਲਿਬ ਵਾਲੇ ਜਥਿਆਂ ਨੇ ਦੋਵੇਂ ਦਿਨ ਧੰਨ ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਦੇ ਸੇਵਾ ਸਿੱਦਕ ਸੁਭਾਅ, ਸ਼ਹੀਦੀ ਬਾਰੇ ਤੇ ਸਿੱਖ ਸੂਰਮਿਆਂ ਵਲੋਂ ਕੀਤੀਆਂ ਗਈਆਂ ਗੌਰਵਮਈ ਕੁਰਬਾਨੀਆਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ ਗਿਆ | ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਬਾਬਾ ਪ੍ਰੇਮ ਸਿੰਘ ਸੁਰਸਿੰਘ ਵਾਲੇ, ਬਾਬਾ ਸੁਖਦੇਵ ਸਿੰਘ ਖਿਆਲੇ ਵਾਲੇ, ਬਾਬਾ ਜੋਗਿੰਦਰ ਸਿੰਘ ਸ਼ਹੀਦ ਗੰਜ ਸਾਹਿਬ ਲੋਪੋਕੇ ਵਾਲੇ, ਬਾਬਾ ਗੁਰਮੁੱਖ ਸਿੰਘ ਬੱਚੀਵਿੰਡ, ਬਾਬਾ ਲਖਵਿੰਦਰ ਸਿੰਘ ਰਾਮਸਰ, ਬਾਬਾ ਸੁੱਚਾ ਸਿੰਘ ਆਨੰਦਪੁਰ ਸਾਹਿਬ ਵਾਲੇ, ਬਾਬਾ ਸ਼ਮਸ਼ੇਰ ਸਿੰਘ ਭਿੱਟੇਵੱਢ ਵਾਲਿਆਂ ਵਲੋਂ ਜੁੜੀਆਂ ਸੰਗਤਾਂ ਨੂੰ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਅਤੇ ਗੁਰੂ ਦੇ ਆਦੇਸ਼ਾਂ ਉਪਰ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਗੁਰੂ ਅਰਜਨ ਦੇਵ ਸਤਿਸੰਗ ਸੇਵਕ ਸਭ ਚੋਗਾਵਾਂ ਦੇ ਮੁੱਖ ਸੇਵਾਦਾਰ ਬਾਬਾ ਕਰਨਜੀਤ ਸਿੰਘ ਭੋਲਾ, ਜਗਮੋਹਨ ਸਿੰਘ ਬੱਚੀਵਿੰਡੀਆਂ, ਸੋਹਣ ਸਿੰਘ, ਸਕੱਤਰ ਸਿੰਘ, ਡਾ: ਗੁਰਨਾਮ ਸਿੰਘ ਸ਼ਹੂਰਾ, ਸੁਰਿੰਦਰਪਾਲ ਸਿੰਘ, ਡਾ: ਜਤਿੰਦਰ ਸਿੰਘ ਭੋਲਾ ਆਦਿ ਪ੍ਰਬੰਧਕਾਂ ਵਲੋਂ ਆਏ ਹੋਏ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਬਲਹਾਰ ਸਿੰਘ, ਅਮਰੀਕ ਸਿੰਘ, ਚਮੇਲ ਸਿੰਘ, ਕੁਲਦੀਪ ਸਿੰਘ, ਜਗਬੀਰ ਸਿੰਘ, ਮੰਗਲ ਸਿੰਘ, ਸੋਨੂੰ, ਚੈਂਪੀ, ਗੁਰਸੇਵਕ ਸਿੰਘ, ਸੋਨਾ ਸਿੰਘ, ਯੁੱਧਬੀਰ ਸਿੰਘ, ਤਰਲੋਚਨ ਸਿੰਘ ਆਦਿ ਸਮੇਤ ਹੋਰਨਾ ਸੇਵਾਦਾਰ ਲੰਗਰ, ਛਬੀਲਾਂ, ਚਾਹ-ਪਕੌੜੇ, ਮਠਿਆਈ, ਸਾਈਕਲ, ਸਕੂਟਰ, ਜੋੜਿਆਂ ਦੀ ਸੇਵਾ ਤਨਦੇਹੀ ਨਾਲ ਕੀਤੀ |
ਓਠੀਆਂ, 16 ਮਈ (ਗੁਰਵਿੰਦਰ ਸਿੰਘ ਛੀਨਾ)-ਅਜਨਾਲਾ ਚੋਗਾਵਾਂ ਰੋਡ 'ਤੇ ਅੱਡਾ ਮੁਹਾਰ 'ਤੇ ਬਾਬਾ ਲੱਖਾ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਵਲੋਂ ਉਸਾਰੇ ਗਏ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਨਿਰਮਲੇ ਸੰਤ ਬਾਬਾ ਕਰਤਾਰ ਸਿੰਘ ਜੀ ਈਸਾਪੁਰ ਵਾਲਿਆਂ ਦੀ ਬਰਸੀ 19 ਮਈ 6 ਜੇਠ ਦਿਨ ...
ਬਿਆਸ¸ ਜਸਵੰਤ ਕੌਰ ਦਾ ਜਨਮ ਪਿੰਡ ਭੁੱਚਰ ਜ਼ਿਲ੍ਹਾ ਲਾਹੌਰ ਵਿਖੇ ਪਿਤਾ ਆਸਾ ਸਿੰਘ ਦੇ ਘਰ ਸੰਨ 1925 ਵਿਚ ਹੋਇਆ | ਮਾਤਾ ਜਸਵੰਤ ਕੌਰ ਦੇ ਪਿਤਾ ਜੀ ਨੇ ਅਕਾਲੀ ਲਹਿਰ ਵੇਲੇ ਜੈਤੋ ਦੇ ਮੋਰਚੇ ਤੇ ਹੋਰ ਕਈ ਮੋਰਚਿਆਂ ਵਿਚ ਯੋਗਦਾਨ ਪਾਇਆ | ਮਾਤਾ ਜੀ ਦਾ ਵਿਆਹ 1950 ਵਿਚ ਪ੍ਰੀਤਮ ...
ਅਜਨਾਲਾ, 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਵੈਟਰਨਰੀ ਅਫਸਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦਾ ਇਕ ਵਫ਼ਦ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਐੱਨ.ਆਰ.ਆਈ ਮਾਮਲਿਆਂ ਦੇ ...
ਰਈਆ, 16 ਮਈ (ਸ਼ਰਨਬੀਰ ਸਿੰਘ ਕੰਗ)-ਰਈਆ ਪੁਲਿਸ ਵਲੋਂ ਇੱਕ ਨਾਕੇ ਦੌਰਾਨ ਇੱਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਜਾਣ ਦਾ ਦਾਅਵਾ ਕੀਤਾ ਹੈ | ਪੁਲਿਸ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਮੁਤਾਬਕ ਰਈਆ ਨੂੰ ਕਿਸੇ ਮੁਖਬਰ ਨੇ ਇਤਲਾਹ ਦਿਤੀ ਸੀ ਕਿ ...
ਗੱਗੋਮਾਹਲ, 16 ਮਈ (ਬਲਵਿੰਦਰ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਅਜਨਾਲਾ ਤੋਂ ਚੋਣ ਜਿੱਤ ਕੇ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਕੁਲਦੀਪ ਸਿੰਘ ਧਾਲੀਵਾਲ ਸਰਹੱਦੀ ਪਿੰਡ ਘੋਨੇਵਾਹਲਾ, ਮਾਛੀਵਾਹਲਾ, ਸਹਿਜਾਦਾ, ਜੱਟਾ, ਕੋਟਗੁਰਬਖਸ਼ ਆਦਿ ਪਿੰਡਾਂ ਦੇ ਵੋਟਰਾਂ, ਸਪੋਟਰਾਂ ਤੇ ...
ਜੇਠੂਵਾਲ, 16 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ, ਜੇਠੂਵਾਲ (ਅੰਮਿ੍ਤਸਰ) ਦੀ ਸਥਾਪਨਾ 1987 'ਚ ਚੇਅਰਮੈਨ ਡਾ. ਐੱਮ. ਐੱਮ. ਆਨੰਦ ਮੈਨੇਜਿੰਗ ਡਾਇਰੈਕਟਰ ਸੂਰਯਾ ਪ੍ਰਕਾਸ਼ ਆਨੰਦ ਵਲੋਂ ਨਰਸਿੰਗ ਕਾਲਜ ਦੀ ਸ਼ੁਰੂਆਤ ਤੋਂ ਕੀਤਾ ਗਿਆ ...
ਨਵਾਂ ਪਿੰਡ, 16 ਮਈ (ਜਸਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਸੂਬੇ ਦੀ ਜਨਤਾ ਨਾਲ ਕੀਤੇ ਗਏ ਸਾਰੇ ਵਾਅਦਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਪੂਰਿਆਂ ਕਰੇਗੀ | ਇਹ ਪ੍ਰਗਟਾਵਾ ਹਲਕਾ ਅਟਾਰੀ ਤੋਂ 'ਆਪ' ਦੇ ਵਿਧਾਇਕ ਜਸਵਿੰਦਰ ...
ਤਰਸਿੱਕਾ, 16 ਮਈ (ਅਤਰ ਸਿੰਘ ਤਰਸਿੱਕਾ)-ਡਾ. ਚਰਨਜੀਤ ਸਿੰਘ ਸਿਵਲ ਸਰਜਨ ਅੰਮਿ੍ਤਸਰ ਤੇ ਡਾ ਮਦਨ ਮੋਹਨ ਜ਼ਿਲ੍ਹਾ ਮਲੇਰੀਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਮੂਹਿਕ ਸਿਹਤ ਕੇਂਦਰ ਤਰਸਿੱਕਾ 'ਚ ਡਾ. ਨਵੀਨ ਖੁੰਗਰ ਐੱਸ. ਐੱਮ. ਓ. ਤਰਸਿੱਕਾ ਦੀ ਅਗਵਾਈ ਹੇਠ ਵਿਸ਼ਵ ...
ਮਜੀਠਾ, 16 ਮਈ (ਮਨਿੰਦਰ ਸਿੰਘ ਸੋਖੀ)-ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਵਾਸਤੇ ਬਿਜਲੀ ਦੀ ਸਪਲਾਈ ਨੂੰ ਨਿਰਵਿਘਨ ਦੇਣਾ ਯਕੀਨੀ ਬਣਾਇਆ ਜਾਵੇਗਾ | ਇਸ ਵਾਸਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਬਣਾ ਕੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਜਿਹੜੀਆਂ ...
ਚਵਿੰਡਾ ਦੇਵੀ, 16 ਮਈ (ਸਤਪਾਲ ਸਿੰਘ ਢੱਡੇ)-ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋਂ ਐਲਾਨੇ ਡੀ. ਸੀ. ਏ. ਦੇ ਸਮੈਸਟਰ ਪਹਿਲੇ ਸੈਸ਼ਨ 2021-22 ਦੇ ਨਤੀਜਿਆਂ 'ਚ ਕਾਲਜ ਦੇ ਵਿਦਿਆਰਥੀਆਂ ਦੀ ਪ੍ਰਾਪਤੀ ਪ੍ਰਸ਼ੰਸਾ ਭਰਪੂਰ ਰਹੀ | ਕਾਲਜ 'ਚ ਚੱਲ ਰਹੇ ਡੀ. ਸੀ. ਏ. ਦੇ ਕੋਰਸ ਸਮੈਸਟਰ ...
ਚੌਕ ਮਹਿਤਾ, 16 ਮਈ (ਧਰਮਿੰਦਰ ਸਿੰਘ ਭੰਮਰਾ)-ਮਾਰਕੀਟ ਕਮੇਟੀ ਮਹਿਤਾ ਅਧੀਨ ਪੈਂਦੀ ਮੰਡੀ ਭੋਏਵਾਲ (ਫੋਕਲ ਪੁਆਇੰਟ) 'ਚੋਂ ਕਣਕ ਦੀ ਲਿਫਟਿੰਗ ਨਾ ਹੋਣ ਤੇ ਮੰਡੀ ਦੇ ਆੜਤੀਏ ਜਿੱਥੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉਥੇ ਲੇਬਰ ਵੀ ਇਸ ਦੀ ਮਾਰ ਝੱਲ ਰਹੀ ਹੈ | ...
ਚੌਕ ਮਹਿਤਾ, 16 ਮਈ (ਧਰਮਿੰਦਰ ਸਿੰਘ ਭੰਮਰਾ)-ਦਾਣਾ ਮੰਡੀ ਮਹਿਤਾ ਵਿਖੇ ਬਹੁਮਤ ਨਾਲ ਨਵੇਂ ਚੁਣੇ ਗਏ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮੱਲੀ (ਡੀ. ਐੱਸ. ਮੱਲੀ) ਆਪਣੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਜਿਨ੍ਹਾਂ 'ਚ ਸਰਪ੍ਰਸਤ ਸ੍ਰੀ ਕੇਵਲ ਕਿ੍ਸ਼ਨ ਮੋਦਗਿੱਲ, ...
ਨਵਾਂ ਪਿੰਡ, 16 ਮਈ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪਿੰਡ ਰਸੂਲਪੁਰ ਕਲਾਂ ਵਿਖੇ ਸਰਕਲ ਪ੍ਰਧਾਨ ਮੇਜਰ ਸਿੰਘ ਚਾਹਲ, ਰਾਜਪਾਲ ਸਿੰਘ ਬੂਥ ਬਲਾਕ ਪ੍ਰਧਾਨ ਤਰਸਿੱਕਾ ਤੇ ਡਾ: ਸਤਿੰਦਰ ਸਿੰਘ ਬਲਾਕ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਦਰਜਨ ਦੇ ਕਰੀਬ ...
ਓਠੀਆਂ, 16 ਮਈ (ਗੁਰਵਿੰਦਰ ਸਿੰਘ ਛੀਨਾ)-ਪਿੰਡ ਧਰਮਕੋਟ ਵਿਖੇ ਭਾਰਤੀ ਕਿਸਾਨ ਯੂੁਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿਚ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਭਾਰਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX