ਤਾਜਾ ਖ਼ਬਰਾਂ


ਕੋਵੈਕਸੀਨ ਤੇ ਕੋਵੀਸ਼ੀਲਡ ਦੇ ਲਾਭਪਾਤਰੀਆਂ ਲਈ ਜੀਵ ਵਿਗਿਆਨਕ-ਈ ਦੇ ਕੋਰਬੇਵੈਕਸ ਬੂਸਟਰ ਸ਼ਾਟ ਪ੍ਰਵਾਨਿਤ
. . .  21 minutes ago
ਨਵੀਂ ਦਿੱਲੀ, 10 ਅਗਸਤ - ਅਧਿਕਾਰਤ ਸੂਤਰਾਂ ਅਨੁਸਾਰ 18 ਸਾਲ ਤੋਂ ਉੱਪਰ ਉਮਰ ਵਾਲੇ ਕੋਵੈਕਸੀਨ ਤੇ ਕੋਵੀਸ਼ੀਲਡ ਦੇ ਲਾਭਪਾਤਰੀਆਂ ਲਈ ਜੀਵ ਵਿਗਿਆਨਕ-ਈ ਦੇ ਕੋਰਬੇਵੈਕਸ ਬੂਸਟਰ ਸ਼ਾਟ ਭਾਰਤ ਸਰਕਾਰ ਦੁਆਰਾ ਪ੍ਰਵਾਨਿਤ...
ਰਜਿਸਟਰੀਆਂ ਲਈ ਐਨ.ਓ.ਸੀਜ਼ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਸੱਦੀ ਉੱਚ ਪੱਧਰੀ ਮੀਟਿੰਗ
. . .  21 minutes ago
ਚੰਡੀਗੜ੍ਹ, 10 ਅਗਸਤ - ਰਜਿਸਟਰੀਆਂ ਲਈ ਐਨ.ਓ.ਸੀਜ਼ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਉੱਚ ਪੱਧਰੀ ਮੀਟਿੰਗ ਸੱਦੀ ਹੈ। ਪੰਜਾਬ ਭਵਨ ਵਿਖੇ ਦੁਪਹਿਰ 12 ਵਜੇ ਮੀਟਿੰਗ ਹੋਵੇਗੀ, ਜਿਸ ਵਿਚ ਮਸਲੇ ਦੇ ਹੱਲ ਨੂੰ ਲੈ ਕੇ ਮੰਥਨ ਹੋਵੇਗਾ। ਇਸ ਮੀਟਿੰਗ 'ਚ ਅਮਨ ਅਰੋੜਾ, ਬ੍ਰਹਮ ਸ਼ੰਕਰ ਜ਼ਿੰਪਾ...
ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ
. . .  about 1 hour ago
ਚੰਡੀਗੜ੍ਹ, 10 ਅਗਸਤ - ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ...
ਪ੍ਰਿਅੰਕਾ ਗਾਂਧੀ ਵਾਡਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 1 hour ago
ਨਵੀਂ ਦਿੱਲੀ, 10 ਅਗਸਤ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਪ੍ਰਿਅੰਕਾ ਗਾਂਧੀ ਨੇ ਖ਼ੁਦ ਟਵੀਟ ਕਰ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,047 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 10 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,047 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 16,539 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,28,261 ਹੋ ਗਈ...
ਪਾਕਿਸਤਾਨ 'ਚ ਸਰਕਾਰ ਦੀ ਅਲੋਚਨਾ ਕਰਨ 'ਤੇ ਟੀ.ਵੀ. ਸਟੇਸ਼ਨ ਦਾ ਸੀਨੀਅਰ ਪੱਤਰਕਾਰ ਗ੍ਰਿਫ਼ਤਾਰ
. . .  about 1 hour ago
ਇਸਲਾਮਾਬਾਦ, 10 ਅਗਸਤ - ਪਾਕਿਸਤਾਨ 'ਚ ਸਰਕਾਰ ਦੀ ਅਲੋਚਨਾ ਕਰਨ ਲਈ ਟੀ.ਵੀ. ਸਟੇਸ਼ਨ ਨੂੰ ਬੰਦ ਕਰਨ ਤੋਂ ਬਾਅਦ ਇਸ ਦੇ ਸੀਨੀਅਰ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਦੁੱਧ ਲੈਣ ਗਈ ਨਾਬਾਲਗ ਲੜਕੀ ਨਾਲ ਜਬਰ-ਜਨਾਹ
. . .  about 1 hour ago
ਲੋਪੋਕੇ, 10 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਘਰ ਤੋਂ ਦੁੱਧ ਲੈਣ ਗਈ ਨਾਬਾਲਗ ਲੜਕੀ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ ਨੇ ਦੱਸਿਆ ਕਿ ਉੁਕਤ ਪੀੜਤ...
ਨਿਤੀਸ਼ ਕੁਮਾਰ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  about 2 hours ago
ਪਟਨਾ, 10 ਅਗਸਤ - ਐਨ.ਡੀ.ਏ. ਨਾਲੋ ਗੱਠਜੋੜ ਤੋੜਨ ਵਾਲੇ ਨਿਤੀਸ਼ ਕੁਮਾਰ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ...
ਨਾਲ਼ੇ 'ਚ ਡਿਗੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
. . .  about 2 hours ago
ਕਪੂਰਥਲਾ, 10 ਅਗਸਤ - ਕਪੂਰਥਲਾ ਦੇ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਕੱਲ੍ਹ ਦੇ ਨਾਲ਼ੇ 'ਚ ਡਿਗੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਐਨ.ਡੀ.ਆਰ.ਐਫ. ਦੀ ਟੀਮ ਵਲੋਂ ਕਈ ਘੰਟਿਆਂ ਤੋਂ ਸਰਚ ਅਭਿਆਨ...
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ 'ਤੇ ਫ਼ੈਸਲਾ ਅੱਜ
. . .  53 minutes ago
ਚੰਡੀਗੜ੍ਹ, 10 ਅਗਸਤ - ਐੱਨ.ਡੀ.ਪੀ.ਐੱਸ. ਐਕਟ ਤਹਿਤ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਮਾਮਲੇ 'ਚ ਨਿਯਮਤ ਜ਼ਮਾਨਤ 'ਤੇ ਪੰਜਾਬ ਅਤੇ ਹਰਿਆਣਾ...
ਸੁਰੱਖਿਆ ਬਲਾਂ ਵਲੋਂ ਪੁਲਵਾਮਾ ਤੋਂ ਆਈ.ਈ.ਡੀ. ਬਰਾਮਦ
. . .  56 minutes ago
ਸ੍ਰੀਨਗਰ, 10 ਅਗਸਤ - ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਸਰਕੂਲਰ ਰੋਡ 'ਤੇ ਤਹਾਬ ਕਰਾਸਿੰਗ ਨੇੜੇ ਲਗਭਗ 25 ਤੋਂ 30 ਕਿਲੋਗ੍ਰਾਮ ਵਜ਼ਨ ਦਾ ਆਈ.ਈ.ਡੀ. ਬਰਾਮਦ ਕੀਤਾ ਹੈ।ਏ.ਡੀ.ਜੀ.ਪੀ. ਕਸ਼ਮੀਰ ਵਿਜੇ ਕੁਮਾਰ...
'ਲਾਲ ਸਿੰਘ ਚੱਢਾ' ਦੀ ਰਿਲੀਜ਼ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਮੋਨਾ ਸਿੰਘ ਦਰਸ਼ਨ ਕਰਨ ਪੁੱਜੇ ਸ੍ਰੀ ਹਰਿਮੰਦਰ ਸਾਹਿਬ
. . .  about 3 hours ago
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ) - ਬਾਲੀਵੁੱਡ ਦੇ ਉੱਘੇ ਅਦਾਕਾਰ ਅਤੇ ਨਿਰਦੇਸ਼ਕ ਆਮਿਰ ਖਾਨ ਅੱਜ ਅੰਮ੍ਰਿਤ ਵੇਲੇ ਸਾਥੀ ਕਲਾਕਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਜਾਣਕਾਰੀ ਅਨੁਸਾਰ ਆਮਿਰ ਖ਼ਾਨ ਅਭਿਨੇਤਰੀ ਮੋਨਾ ਸਿੰਘ...
ਨਹੀਂ ਰਹੇ ਲੋਕ ਘੋਲਾਂ ਦੇ ਨਿਧੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ, ਸਸਕਾਰ ਅੱਜ
. . .  54 minutes ago
ਮਹਿਲ ਕਲਾਂ, 10 ਅਗਸਤ (ਅਜੀਤ ਬਿਊਰੋ) - ਰੋਜ਼ਾਨਾ ਅਜੀਤ ਦੇ ਮਹਿਲ ਕਲਾਂ ਤੋਂ ਪ੍ਰਤੀਨਿਧ ਅਵਤਾਰ ਸਿੰਘ ਅਣਖੀ ਦੇ ਵੱਡੇ ਭਰਾ, ਅਜੀਤ ਸਮਾਚਾਰ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਅਣਖੀ ਦੇ ਤਾਇਆ ਜੀ ਅਤੇ ਲੋਕ ਘੋਲਾਂ ਦੇ ਨਿਧੜਕ ਜਰਨੈਲ ਲੈਨਿਨ ਕਿਤਾਬ ਘਰ ਮਹਿਲ ਕਲਾਂ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਮਸ਼ਹੂਰ ਅੰਪਾਇਰ ਰੂਡੀ ਕੋਰਟਜ਼ੇਨ ਦੀ ਕਾਰ ਹਾਦਸੇ ਵਿਚ ਮੌਤ
. . .  1 day ago
ਦਸੂਹਾ ਦੀ ਮਸ਼ਹੂਰ ਬਜਾਜੀ ਦੀ ਦੁਕਾਨ ਸਿਲਕ ਸਟੋਰ ’ਤੇ ਲੱਗੀ ਅੱਗ, ਭਾਰੀ ਨੁਕਸਾਨ
. . .  1 day ago
ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ ਵਲੋਂ ਬੱਚੇ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)-ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਪੈਂਦੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਅਭਿਲਾਸ਼ ਮੁਖੀਆ ਦੀ 8 ਘੰਟੇ ...
ਕਪੂਰਥਲਾ : ਬੱਚਾ ਅਜੇ ਵੀ ਨਹੀਂ ਨਿਕਲਿਆ ਬਾਹਰ ,ਐਨ. ਡੀ. ਆਰ. ਐਫ. ਦੀ ਟੀਮ ਵੀ ਮੌਕੇ 'ਤੇ ਪੁੱਜੀ
. . .  1 day ago
ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ : ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਹਾਈਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ,24 ਫਰਵਰੀ ਤੋਂ ਹਨ ਜੇਲ੍ਹ ਵਿਚ
. . .  1 day ago
ਖੇਡ ਮੰਤਰੀ ਮੀਤ ਹੇਅਰ ਵਲੋਂ ਪਿੰਡ ਮੈਹਸ ਪਹੁੰਚ ਕੇ ਹਰਜਿੰਦਰ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
. . .  1 day ago
ਨਾਭਾ, 9 ਅਗਸਤ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਬੀਤੇ ਦਿਨੀਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੇ ਘਰ ਪਿੰਡ ਮੈਹਸ ਵਿਖੇ ਵਿਸ਼ੇਸ਼ ਤੌਰ 'ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਉਸ ਦਾ ਸਨਮਾਨ ਕੀਤਾ।
ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  1 day ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  1 day ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  1 day ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਮੋਗਾ

ਆਉਣ ਵਾਲੀਆਂ ਨਸਲਾਂ ਤੇ ਫ਼ਸਲਾਂ ਨੂੰ ਬਚਾਉਣ ਲਈ ਕੁਦਰਤ ਨਾਲ ਖਿਲਵਾੜ ਬੰਦ ਹੋਵੇ

ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ ਮੋਗਾ, 16 ਮਈ-ਕੁਦਰਤ ਨਾਲ ਲਗਾਤਾਰ ਹੋ ਰਹੇ ਖਿਲਵਾੜ ਕਾਰਨ ਗਲੋਬਲ ਵਾਰਮਿੰਗ ਦਾ ਗੰਭੀਰ ਖ਼ਤਰਾ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹਾ ਹੈ ਅਤੇ ਜੇਕਰ ਇਸ ਖ਼ਤਰੇ ਵੱਲ ਸਮਾਂ ਰਹਿੰਦਿਆਂ ਅਸੀਂ ਧਿਆਨ ਨਾ ਦਿੱਤਾ ਤਾਂ ਇਹ ਮਨੁੱਖਤਾ ਨੂੰ ...

ਪੂਰੀ ਖ਼ਬਰ »

ਕੋਵਿਡ-19 ਕਾਰਨ ਮਾਰੇ ਗਏ ਵਿਅਕਤੀਆਂ ਦਾ ਐਕਸ ਗਰੇਸ਼ੀਆ ਮੁਆਵਜ਼ਾ ਲੈਣ ਲਈ ਨਵੀਂ ਸਮਾਂ ਸੀਮਾ ਜਾਰੀ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ)–ਕੋਵਿਡ-19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਰਾਸ਼ੀ ਦਿੱਤੀ ਜਾ ਰਹੀ ਹੈ, ਜਿਸ ਲਈ ਯੋਗ ਪਰਿਵਾਰਾਂ ਨੂੰ ਤੁਰੰਤ ਅਪਲਾਈ ਕਰਨਾ ਚਾਹੀਦਾ ਹੈ ਇਸ ਲਈ ਅਪਲਾਈ ਕਰਨ ਲਈ ਹੁਣ ਨਵੀਂ ...

ਪੂਰੀ ਖ਼ਬਰ »

ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਦੀ ਮੀਟਿੰਗ

ਮੋਗਾ, 16 ਮਈ (ਜਸਪਾਲ ਸਿੰਘ ਬੱਬੀ)-ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਰਿਟਾਇਰਡ ਪੈਨਸ਼ਨਰ ਯੂਨੀਅਨ ਵਿੰਗ ਜ਼ਿਲ੍ਹਾ ਮੋਗਾ ਦੀ ਮੀਟਿੰਗ ਸੁਪਰਡੈਂਟ ਪ੍ਰਧਾਨ ਨਾਇਬ ਸਿੰਘ ਰੌਂਤਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ | ਇਸ ਮੌਕੇ ...

ਪੂਰੀ ਖ਼ਬਰ »

ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਦਾ ਵਫ਼ਦ ਸਿੱਖਿਆ ਮੰਤਰੀ ਨੂੰ ਮਿਲਿਆ

ਮੋਗਾ, 16 ਮਈ (ਜਸਪਾਲ ਸਿੰਘ ਬੱਬੀ)-ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਵਲੋਂ ਗੁਰਮੀਤ ਸਿੰਘ ਮੀਤ ਹੇਅਰ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਨਜ਼ਦੀਕ ਬਰਨਾਲਾ ਵਿਖੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਸੂਬਾ ਪ੍ਰਧਾਨ ਸੰਦੀਪ ਸਿੰਘ ਤੇ ਜਗਜੀਤ ਸਿੰਘ ...

ਪੂਰੀ ਖ਼ਬਰ »

ਥਾਣਾ ਸਾਂਝ ਕੇਂਦਰ ਸਦਰ ਮੋਗਾ ਦੀ ਮੀਟਿੰਗ

ਮੋਗਾ, 16 ਮਈ (ਜਸਪਾਲ ਸਿੰਘ ਬੱਬੀ)-ਥਾਣਾ ਸਾਂਝ ਕੇਂਦਰ ਸਦਰ ਮੋਗਾ ਦੀ ਮੀਟਿੰਗ ਸਾਂਝ ਕੇਂਦਰ ਦੇ ਇੰਚਾਰਜ/ਕਨਵੀਨਰ ਏ. ਐੱਸ. ਆਈ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਾਂਝ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਹੋਈ | ਉਨ੍ਹਾਂ ਮੀਟਿੰਗ ਵਿਚ ਮਹੀਨਾ ਅਪ੍ਰੈਲ 2022 ਵਿਚ ਆਮ ...

ਪੂਰੀ ਖ਼ਬਰ »

ਨਸ਼ਾ, ਰਿਸ਼ਵਤਖ਼ੋਰੀ ਤੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਨਾ ਸਰਕਾਰ ਦਾ ਪਹਿਲਾ ਕੰਮ-ਲਾਡੀ ਢੋਸ

ਕਿਸ਼ਨਪੁਰਾ ਕਲਾਂ, 16 ਮਈ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਹਾੜ੍ਹੀ ਦੀ ਫ਼ਸਲ ਦੀ ਸਾਂਭ-ਸੰਭਾਲ ਨੂੰ ਮੁੱਖ ਰੱਖਦਿਆਂ ਹੋਇਆ ਪਿੰਡ ਕੋਕਰੀ ਬੁੱਟਰਾਂ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਧਰਮਪੁਰਾ ਸਾਹਿਬ ਵਿਖੇ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਏ. ਡੀ. ਸੀ. ਸ਼ਹਿਰੀ ਵਿਕਾਸ ਵਲੋਂ ਡੇਂਗੂ ਫੈਲਣ ਤੋਂ ਰੋਕਣ ਦੇ ਉਪਰਾਲਿਆਂ ਦੀ ਰੂਪ ਰੇਖਾ ਉਲੀਕਣ ਲਈ ਵਿਭਾਗਾਂ ਨਾਲ ਮੀਟਿੰਗ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡੇਂਗੂ ਫੈਲਣ ਤੋਂ ਰੋਕਣਾ ਸਾਡੀ ਸਭਨਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਦੇ ਖ਼ਾਤਮੇ ਲਈ ਹਰ ਨਾਗਰਿਕ ਦੇ ਜਾਗਰੂਕ ਹੋਣ ਦੀ ਲੋੜ ਹੈ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਜੋਤੀ ...

ਪੂਰੀ ਖ਼ਬਰ »

82 ਗ੍ਰਾਮ ਹੈਰੋਇਨ, 1450 ਨਸ਼ੀਲੀਆਂ ਗੋਲੀਆਂ, 50 ਲੀਟਰ ਲਾਹਣ, 22 ਬੋਤਲਾਂ ਨਾਜਾਇਜ਼ ਸ਼ਰਾਬ ਤੇ 26 ਹਜ਼ਾਰ ਦੀ ਡਰੱਗ ਮਨੀ ਬਰਾਮਦ

ਮੋਗਾ, 16 ਮਈ (ਗੁਰਤੇਜ ਸਿੰਘ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਮੋਗਾ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ | ਇਸ ਸੰਬੰਧੀ ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਐੱਸ. ਪੀ. ਆਈ. ਰੁਪਿੰਦਰ ਕੌਰ ਭੱਟੀ ਦੀ ਨਿਗਰਾਨੀ ਹੇਠ ਜ਼ਿਲ੍ਹਾ ਥਾਣਿਆਂ ਦੇ ਮੁੱਖ ਅਫ਼ਸਰਾਂ ਅਤੇ ਇੰਚਾਰਜ ਸੀ. ਆਈ. ਏ. ਸਟਾਫ਼ ਵਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ 'ਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਸਨ | ਇਸ ਤਹਿਤ ਮੋਗਾ ਪੁਲਿਸ ਵਲੋਂ ਵੱਖ-ਵੱਖ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਅਤੇ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕਰ ਕੇ 11 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਜੀਵ ਸਿੰਘ ਉਰਫ਼ ਗਿਆਨ ਪੁੱਤਰ ਹਰਜਿੰਦਰ ਸਿੰਘ ਵਾਸੀ ਸਮਾਲਸਰ ਅਤੇ ਲਖਵਿੰਦਰ ਸਿੰਘ ਉਰਫ਼ ਬੌਬੀ ਪੁੱਤਰ ਸ਼ਿੰਦਾ ਸਿੰਘ ਵਾਸੀ ਸਮਾਲਸਰ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਉੱਪਰ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਮਾਲਸਰ ਵਿਚ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸੁਖਪ੍ਰੀਤ ਸਿੰਘ ਸੁੱਖਾ ਪੁੱਤਰ ਦੀਦਾਰ ਸਿੰਘ ਵਾਸੀ ਲੰਢੇਕੇ, ਜਗਮੀਤ ਸਿੰਘ ਉਰਫ਼ ਬੁੱਲ੍ਹਾ ਪੁੱਤਰ ਕੁਲਦੀਪ ਸਿੰਘ ਵਾਸੀ ਧੱਲੇਕੇ, ਦਵਿੰਦਰ ਸਿੰਘ ਉਰਫ਼ ਗੂੰਗਾ ਪੁੱਤਰ ਆਤਮਾ ਸਿੰਘ ਵਾਸੀ ਜੈਮਲ ਵਾਲਾ ਅਤੇ ਗੁਰਲਾਲ ਸਿੰਘ ਉਰਫ਼ ਗਿਆਨੀ ਪੁੱਤਰ ਗੁਰਚਰਨ ਸਿੰਘ ਵਾਸੀ ਗੱਟਾ ਬਾਦਸ਼ਾਹ (ਫ਼ਿਰੋਜ਼ਪੁਰ) (ਗਿ੍ਫ਼ਤਾਰੀ ਬਾਕੀ) ਪਾਸੋਂ 52 ਗ੍ਰਾਮ ਹੈਰੋਇਨ, 26 ਹਜ਼ਾਰ ਦੀ ਡਰੱਗ ਮਨੀ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ | ਇਨ੍ਹਾਂ ਉੱਪਰ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਦਰ ਮੋਗਾ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ | ਹਰਮੇਲ ਸਿੰਘ ਉਰਫ਼ ਮੇਲਾ, ਨਿਰਮਲ ਸਿੰਘ ਉਰਫ਼ ਬਿੱਟੂ ਪੁੱਤਰਾਨ ਬੂਟਾ ਸਿੰਘ ਅਤੇ ਸ਼ਿੰਦਾ ਸਿੰਘ ਪੁੱਤਰ ਅਜਾਇਬ ਸਿੰਘ ਵਾਸੀਆਨ ਬੁੱਕਣਵਾਲਾ ਪਾਸੋਂ 1450 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀ ਗਈਆਂ ਹਨ | ਹਰਮੇਸ਼ ਸਿੰਘ ਉਰਫ਼ ਰੇਸ਼ਮ ਪੁੱਤਰ ਮੱਖਣ ਸਿੰਘ ਵਾਸੀ ਗੁਰ ਨਾਨਕ ਮਹੱਲਾ ਦੁੱਨੇਕੇ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਇਨ੍ਹਾਂ ਉੱਪਰ ਸੰਬੰਧਿਤ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ | ਕਿ੍ਸ਼ਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਚੜਿੱਕ ਪਾਸੋਂ 15 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ | ਰਤਨ ਸਿੰਘ ਉਰਫ਼ ਬਿੱਟੂ ਪੁੱਤਰ ਅਮਰ ਸਿੰਘ ਵਾਸੀ ਝੰਡਾ ਪੱਤੀ ਢੁੱਡੀਕੇ ਪਾਸੋਂ 7 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 50 ਲੀਟਰ ਲਾਹਣ ਸਮੇਤ ਚਾਲੂ ਭੱਠੀ ਬਰਾਮਦ ਕੀਤੀ ਗਈ ਹੈ | ਇਨ੍ਹਾਂ ਦੋਸ਼ੀਆਂ ਉੱਪਰ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ | ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦੱਸਿਆ ਕਿ ਨਸ਼ੇ ਦੀ ਰੋਕਥਾਮ ਅਤੇ ਨਸ਼ੇ ਸੰਬੰਧੀ ਕੋਈ ਵੀ ਸੂਚਨਾ ਦੇਣ ਲਈ ਮੋਗਾ ਪੁਲਿਸ ਵਲੋਂ ਜ਼ਿਲ੍ਹਾ ਪੱਧਰ 'ਤੇ ਇਕ ਡਰੱਗ ਹੈਲਪ ਲਾਈਨ ਨੰਬਰ 75270-00165 ਚੱਲ ਚਲਾਇਆ ਜਾ ਰਿਹਾ ਹੈ | ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿਚ ਨਸ਼ੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਆਉਂਦੀ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਇਸ ਹੈਲਪ ਲਾਈਨ ਨੰਬਰ ਉੱਪਰ ਦੇਣ, ਸੂਚਨਾ ਦੇਣ ਵਾਲੇ ਦਾ ਨਾਂਅ, ਪਤਾ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿਲ੍ਹਾ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕਰਨ ਵਿਚ ਪੁਲਿਸ ਨੂੰ ਕਾਫੀ ਮਦਦ ਮਿਲੇਗੀ |

ਖ਼ਬਰ ਸ਼ੇਅਰ ਕਰੋ

 

ਸਵੇਰ ਦੀ ਸੈਰ ਸਿਹਤ ਲਈ ਬੇਹੱਦ ਜ਼ਰੂਰੀ-ਓ. ਪੀ. ਕੁਮਾਰ

ਮੋਗਾ, 16 ਮਈ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਵਲੋਂ ਲਾਇਲਪੁਰ ਰੇਲਵੇ ਪਾਰਕ ਵਿਖੇ ਸੈਰ ਕਰਨ ਆਏ ਲੋਕਾਂ ਦੀ ਸਹੂਲਤ ਲਈ ਮੁਫ਼ਤ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਲੈਬ ਟੈਕਨੀਸ਼ੀਅਨ ਕਮਲ ਮੋਹਨ ਵਲੋਂ 75 ਦੇ ਕਰੀਬ ਮਰੀਜ਼ਾਂ ਦੀ ਸ਼ੂਗਰ ਦੀ ਜਾਂਚ ਕੀਤੀ ਗਈ | ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਵਿਖੇ 'ਗੌਤਮ ਬੁੱਧ' ਦੇ ਜਨਮ ਦਿਵਸ 'ਤੇ ਮਨਾਈ 'ਬੁੱਧ ਪੂਰਨਿਮਾ'

ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਬੀ. ਬੀ. ਐੱਸ. ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਮਹਾਤਮਾ ਗੌਤਮ ਬੁੱਧ ਦੇ ਜਨਮ ਦਿਵਸ ਮੌਕੇ ਬੁੱਧ ਪੂਰਨਿਮਾ ਮਨਾਈ ਗਈ | ਸਕੂਲ਼ 'ਚ ਸਵੇਰ ...

ਪੂਰੀ ਖ਼ਬਰ »

ਮੱਲੇਆਣਾ ਵਿਖੇ ਕਿਰਤੀ ਕਿਸਾਨ ਯੂਨੀਅਨ ਨੇ ਦੁਬਾਰਾ ਤੋਂ ਨਵੀਂ ਕਮੇਟੀ ਦਾ ਗਠਨ

ਬੱਧਨੀ ਕਲਾਂ, 16 ਮਈ (ਸੰਜੀਵ ਕੋਛੜ)-ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡ ਮੱਲੇਆਣਾ ਵਿਖੇ ਬਲਾਕ ਖ਼ਜ਼ਾਨਚੀ ਬਲਕਰਨ ਸਿੰਘ ਮੱਲੇਆਣਾ ਦੀ ਅਗਵਾਈ 'ਚ ਅਹਿਮ ਏਜੰਡੇ 'ਤੇ ਮੀਟਿੰਗ ਕੀਤੀ ਗਈ | ਇਸ ਦੌਰਾਨ ਦੋਬਾਰਾ ਤੋਂ ਅਹੁਦੇਦਾਰਾਂ ਦੀ ਚੋਣ ਕਰਦਿਆਂ ਅਹਿਮ ਫ਼ੈਸਲੇ ਵਿਚਾਰੇ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਭਗਤਾ ਭਾਈ ਨੇ ਕਰਵਾਇਆ ਪ੍ਰੇਰਨਾਦਾਇਕ ਸੈਮੀਨਾਰ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਕਾ ਇਲਾਕੇ ਦੀ ਇਕ ਅਜਿਹੀ ਵਿੱਦਿਅਕ ਸੰਸਥਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਤਰਾਸ਼ਣ ਲਈ ਯਤਨਸ਼ੀਲ ਰਹਿੰਦੀ ਹੈ ਅਤੇ ਇਹ ਵਿਦਿਆਰਥੀਆਂ ਦੀ ਹਰ ਪੱਖ ਤੋਂ ਅਗਵਾਈ ਕਰਨ ਲਈ ...

ਪੂਰੀ ਖ਼ਬਰ »

ਦਰਬਾਰ ਸੰਪਰਦਾਇ ਲੋਪੋ ਵਿਖੇ ਪੁੰਨਿਆ ਦਾ ਦਿਹਾੜਾ ਮਨਾਇਆ

ਨਿਹਾਲ ਸਿੰਘ ਵਾਲਾ, 16 ਮਈ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸੁਆਮੀ ਸੰਤ ਦਰਬਾਰਾ ਸਿੰਘ ਦੀ ਚਲਾਈ ਗਈ ਮਰਯਾਦਾ ਅਨੁਸਾਰ ਅਤੇ ਸੁਆਮੀ ਸੰਤ ਜੋਰਾ ਸਿੰਘ ਮਹਾਰਾਜ ਦੇ ਹੁਕਮ ਅਨੁਸਾਰ ਸੰਪਰਦਾਇ ਲੋਪੋ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ...

ਪੂਰੀ ਖ਼ਬਰ »

ਡਰੋਲੀ ਭਾਈ ਵਿਖੇ ਮਨਾਇਆ ਰਾਸ਼ਟਰੀ ਡੇਂਗੂ ਵਿਰੋਧੀ ਦਿਵਸ

ਮੋਗਾ, 16 ਮਈ (ਗੁਰਤੇਜ ਸਿੰਘ)-ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਵੀਰ ਗਿੱਲ ਦੀ ਰਹਿਨੁਮਾਈ ਅਨੁਸਾਰ ਬਲਾਕ ਡਰੋਲੀ ਭਾਈ ਦੇ ਸਾਰੇ ਸਿਹਤ ਕੇਂਦਰਾਂ ਵਿਖੇ ਰਾਸ਼ਟਰੀ ਡੇਂਗੂ ਵਿਰੋਧੀ ਦਿਵਸ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਸੂਬਾ ਪੱਧਰੀ ਮੀਟਿੰਗ

ਮੋਗਾ, 16 ਮਈ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਹਜ਼ੂਰ ਸਾਹਿਬ ਵਿਖੇ ਹੋਈ, ਜਿਸ 'ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨ ਅਤੇ ਸਟੇਟ ਕਮੇਟੀ ...

ਪੂਰੀ ਖ਼ਬਰ »

ਅਗਰਵਾਲ ਸਮਾਜ ਸਭਾ ਮੋਗਾ ਦੀ ਮੀਟਿੰਗ

ਮੋਗਾ, 16 ਮਈ (ਅਸ਼ੋਕ ਬਾਂਸਲ)-ਅਗਰਵਾਲ ਸਮਾਜ ਸਭਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪੀ. ਐੱਨ. ਮਿੱਤਲ ਅਤੇ ਸਿਟੀ ਪ੍ਰਧਾਨ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਨਿਊ ਟਾਊਨ ਵਿਖੇ ਹੋਈ | ਮੀਟਿੰਗ ਦੌਰਾਨ ਸਭਾ ਦੇ ਪੰਜਾਬ ਪ੍ਰਧਾਨ ਅਤੇ ਅਗਰੋਹਾ ਵਿਕਾਸ ਟਰੱਸਟ ਪੰਜਾਬ ਦੇ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਕਲੱਬ ਦੇ ਸਹਿਯੋਗ ਨਾਲ ਸਿਖਲਾਈ ਕੈਂਪ ਲਗਾਇਆ

ਕੋਟ ਈਸੇ ਖਾਂ, 16 ਮਈ (ਨਿਰਮਲ ਸਿੰਘ ਕਾਲੜਾ)-ਨਹਿਰੂ ਯੁਵਾ ਕੇਂਦਰ ਮੋਗਾ ਵਲੋਂ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਚੀਮਾ ਦੇ ਵਿਸ਼ੇਸ਼ ਸਹਿਯੋਗ ਨਾਲ ਬਲਾਕ ਪੱਧਰੀ ਇਕ ਰੋਜ਼ਾ ਯੋਗਾ ਸਿਖਲਾਈ ਕੈਂਪ ਲਗਾਇਆ ਗਿਆ | 'ਸੋਨੇ ਦੀ ਸਵੇਰ' ਯੋਗਾ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਨਹਿਰੀ ਵਿਭਾਗ ਦੇ ਜੇ. ਈ. ਨਾਲ ਮੁਲਾਕਾਤ

ਬੱਧਨੀ ਕਲਾਂ, 16 ਮਈ (ਸੰਜੀਵ ਕੋਛੜ)-ਕਿਰਤੀ ਕਿਸਾਨ ਯੂਨੀਅਨ ਇਕਾਈ ਪਿੰਡ ਰਾਊਕੇ ਕਲਾਂ ਵਲੋਂ ਨਹਿਰੀ ਵਿਭਾਗ ਦੇ ਜੇ. ਈ. ਗੁਰਚਰਨ ਸਿੰਘ ਨੂੰ ਰਜਬਾਹਾ ਜਵਾਹਰ ਸਿੰਘ ਵਾਲਾ ਦੀ ਸਾਫ਼ ਸਫ਼ਾਈ ਉਸ ਵਿਚ ਨਿਰੰਤਰ ਪਾਣੀ ਛੱਡਣ ਅਤੇ ਉਸ ਨੂੰ ਪੱਕਾ ਕਰਨ ਸੰਬੰਧੀ ਪਿੰਡ ਅਖਾੜਾ ...

ਪੂਰੀ ਖ਼ਬਰ »

ਅਜੀਤਵਾਲ ਕਾਲਜ ਵਿਖੇ ਮਹਾਤਮਾ ਬੁੱਧ ਜੈਅੰਤੀ ਮਨਾਈ

ਅਜੀਤਵਾਲ, 16 ਮਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼, ਅਜੀਤਵਾਲ (ਮੋਗਾ) ਵਿਖੇ ਮਹਾਤਮਾ ਬੁੱਧ ਜੈਅੰਤੀ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਮਹਾਤਮਾ ਬੁੱਧ ਦੀ ਤਸਵੀਰ ਤੇ ਫ਼ੁੱਲ ਮਾਲਾਵਾਂ ਭੇਟ ਕਰਨ ਉਪਰੰਤ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ 'ਚ ਮਨਾਇਆ ਕੌਮੀ ਡੇਂਗੂ ਡੇਅ

ਕੋਟ ਈਸੇ ਖਾਂ, 16 ਮਈ (ਨਿਰਮਲ ਸਿੰਘ ਕਾਲੜਾ)-ਸਿਹਤ ਵਿਭਾਗ ਪੰਜਾਬ, ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਡਾ. ਰਾਕੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਮੋਗਾ, 16 ਮਈ (ਜਸਪਾਲ ਸਿੰਘ ਬੱਬੀ)-ਰੱਬ ਨਗਰ ਸੰਤ ਬਾਬਾ ਅਜਮੇਰ ਸਿੰਘ ਰੱਬ ਦੇ ਤਪ ਅਸਥਾਨ ਮੋਗਾ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ...

ਪੂਰੀ ਖ਼ਬਰ »

ਕਰਮਸ਼ੀਲ ਲੈਕਚਰਾਰ ਬਰਿੰਦਰਜੀਤ ਸਿੰਘ ਦਾ ਬਿਹਤਰ ਸੇਵਾਵਾਂ ਨਿਭਾਉਣ ਬਦਲੇ ਸਨਮਾਨ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿੱਖਿਆ ਵਿਭਾਗ 'ਚ ਅਧਿਆਪਨ ਦੇ ਨਾਲ-ਨਾਲ ਜ਼ਿਲ੍ਹਾ ਗਾਈਡੈਂਸ ਕੌਂਸਲਰ, ਵਿਸ਼ਾ ਮਾਹਿਰ ਅਤੇ ਸਿੱਖਿਆ ਸੁਧਾਰ ਟੀਮ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਕਰਮਸ਼ੀਲ ਲੈਕਚਰਾਰ ਬਰਿੰਦਰਜੀਤ ਸਿੰਘ ਨੂੰ ਬਿਹਤਰ ...

ਪੂਰੀ ਖ਼ਬਰ »

ਇਲੈਕਟੋ੍ਰਹੋਮਿਓਪੈਥਿਕ ਮੈਡੀਕਲ ਡਾਕਟਰਜ਼ ਐਸੋ. ਪੰਜਾਬ ਦੀ ਮਹੀਨਾਵਾਰ ਮੀਟਿੰਗ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਇਲੈਕਟੋ੍ਰਹੋਮਿਓਪੈਥਿਕ ਮੈਡੀਕਲ ਡਾਕਟਰਜ਼ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਚੋਖਾ ਅੰਪਾਇਰ ਹੋਟਲ ਬੁੱਘੀਪੁਰਾ ਚੌਕ ਮੋਗਾ ਦੇ ਵਿਚ ਡਾ. ਜਗਮੋਹਨ ਸਿੰਘ ਧੂੜਕੋਟ ਦੀ ਪ੍ਰਧਾਨਗੀ ਵਿਚ ਹੋਈ | ਇਸ ਸਮੇਂ ਕੋਰ ਕਮੇਟੀ ਮੈਂਬਰ ...

ਪੂਰੀ ਖ਼ਬਰ »

ਸਰਪੰਚ ਯੂਨੀਅਨ ਨੇ ਮੀਟਿੰਗ ਕਰ ਕੇ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਕੀਤਾ ਵਿਚਾਰ-ਵਟਾਂਦਰਾ

ਬਾਘਾ ਪੁਰਾਣਾ, 16 ਮਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਮੁਦਕੀ ਸੜਕ ਉੱਪਰ ਸਥਿਤ ਬਤਰਾ ਸਵੀਟਸ ਵਿਖੇ ਸਰਪੰਚ ਯੂਨੀਅਨ ਬਾਘਾ ਪੁਰਾਣਾ ਦੀ ਮੀਟਿੰਗ ਪ੍ਰਧਾਨ ਜਗਸੀਰ ਸਿੰਘ ਗਿੱਲ ਸਰਪੰਚ ਕਾਲੇਕੇ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਦੇ ਪ੍ਰਬੰਧਾਂ ਹੇਠ ਹੋਈ | ਮੀਟਿੰਗ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਗੁਰਦੁਆਰਾ ਬਾਬਾ ਕਿਸ਼ਨ ਸਿੰਘ ਜੀ ਨਾਨਕ ਨਗਰੀ ਮੋਗਾ ਵਿਖੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ 'ਚ ਰਹਿਰਾਸ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਸਤਿਸੰਗ ਕਰਵਾਇਆ

ਮੋਗਾ, 16 ਮਈ (ਅਸ਼ੋਕ ਬਾਂਸਲ)-ਮੋਗਾ ਦੀ ਵਾਲਮੀਕਿ ਕਾਲੋਨੀ ਦੇ ਮੰਦਰ ਵਿਖੇ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਸਤਿਸੰਗ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਸ਼ਹਿਰ ਦੇ ਸ਼ਰਧਾਲੂਆਂ ਨੇ ਸ਼ਿਰਕਤ ਕਰ ਕੇ ਭਗਵਾਨ ਵਾਲਮੀਕਿ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਯੋਗ ਮੁਕਾਬਲੇ ਕਰਵਾਏ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਸਿੱਖਿਆ ਵਿਭਾਗ ਦੇ ਨਿਰਦੇਸ਼ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਸੁਸ਼ੀਲ ਕੁਮਾਰ ਤੁਲੀ ਦੀ ਯੋਗ ਅਗਵਾਈ ਅਤੇ ਇੰਦਰਪਾਲ ਸਿੰਘ ਢਿੱਲੋਂ ਡੀ. ਐੱਮ. ਸਪੋਰਟਸ ਮੋਗਾ ਦੀ ਰਹਿਨੁਮਾਈ ਹੇਠ ਭੁਪਿੰਦਰਾ ਖ਼ਾਲਸਾ ਸੀਨੀਅਰ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਰਾਸ਼ਟਰੀ ਡੇਂਗੂ ਜਾਗਰੂਕਤਾ ਦਿਵਸ ਮਨਾਇਆ

.ਮੋਗਾ, 16 ਮਈ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਡੇਂਗੂ ਵਰਗੀ ਮਹਾਂਮਾਰੀ ਤੋਂ ਜਾਗਰੂਕ ਕਰਨ ਦੇ ਉਦੇਸ਼ ਨਾਲ ਵਰਕਸ਼ਾਪ ਲਗਾਈ ਗਈ | ਇਸ ਮੌਕੇ ਡਾ. ਰਾਜੇਸ਼ ਪਾਠਕ ਨਾਰਾਇਣ ਮਲਟੀ ਸਪੈਸ਼ਲਿਟੀ ਹਸਪਤਾਲ ਜੈਪੁਰ ਦੀ ਵੀਡੀਓ ਦੁਆਰਾ ਡੇਂਗੂ ਦੀ ਬਿਮਾਰੀ ...

ਪੂਰੀ ਖ਼ਬਰ »

ਹਾਰਵਰਡ ਕਾਨਵੈਂਟ ਸਕੂਲ ਵਿਖੇ ਵਿਸ਼ਵ ਪਰਿਵਾਰ ਦਿਵਸ ਮਨਾਇਆ

ਬਾਘਾ ਪੁਰਾਣਾ, 16 ਮਈ (ਕਿ੍ਸ਼ਨ ਸਿੰਗਲਾ)-ਹਾਰਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਭਿੰਨ-ਭਿੰਨ ਮੌਕਿਆਂ ਉੱਪਰ ਵਿਸ਼ੇਸ਼ ਪ੍ਰਕਾਰ ਦੇ ਮੁਕਾਬਲੇ ਕਰਵਾਉਂਦੀ ਹੈ | ਇਸੇ ਲੜੀ ਤਹਿਤ ਅੱਜ ਸਕੂਲ ਵਿਚ 'ਵਿਸ਼ਵ ਪਰਿਵਾਰ ਦਿਵਸ' ਬਹੁਤ ਹੀ ਧੂਮਧਾਮ ਨਾਲ ...

ਪੂਰੀ ਖ਼ਬਰ »

ਨਸ਼ੇ 'ਤੇ ਨਕੇਲ ਪਾਉਣ ਲਈ ਮਾਲਵਿਕਾ ਸੂਦ ਵਲੋਂ ਡੀ. ਸੀ. ਤੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੁਲਾਕਾਤ

ਮੋਗਾ, 16 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਪੰਜਾਬ 'ਚ ਵੱਗ ਰਹੇ ਨਸ਼ੇ ਦੇ ਦਰਿਆ ਨੂੰ ਨੱਥ ਪਾਉਣ ਲਈ ਬੇਸ਼ੱਕ ਪ੍ਰਸ਼ਾਸਨ ਦਿਨ ਰਾਤ ਇਕ ਕਰਕੇ ਕੰਮ ਕਰ ਰਿਹਾ ਹੈ ਪਰ ਪਿਛਲੇ 2 ਮਹੀਨਿਆਂ 'ਚ ਨਸ਼ੇ ਦੇ ਕਾਰਨ ਮੋਗਾ ਹਲਕੇ ਅੰਦਰ 5 ਦੇ ਕਰੀਬ ਨੌਜਵਾਨਾਂ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX