ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਚਾਨਕ ਬਠਿੰਡਾ ਦੇ ਆਰ. ਟੀ. ਏ. ਦਫ਼ਤਰ 'ਚ ਛਾਪਾਮਾਰੀ ਕੀਤੀ, ਜਿੱਥੇ ਰਿਕਾਰਡ ਘੋਖਣ 'ਤੇ ਆਰ. ਟੀ. ਏ. ਦਫ਼ਤਰ ਦੇ ਕੰਮਕਾਜ ਵਿਚ ਕਈ ਤਰ੍ਹਾਂ ਦੀਆਂ ਊਣਤਾਈਆਂ ਪਾਈਆਂ ...
ਬਠਿੰਡਾ, 16 ਮਈ (ਪੱਤਰ ਪ੍ਰੇਰਕ)-ਬਠਿੰਡਾ ਦੀ ਧੋਬੀਆਣਾ ਬਸਤੀ ਵਿਚ ਕੁਝ ਵਿਅਕਤੀਆਂ ਵਲੋਂ ਰਾਤ ਸਮੇਂ ਤਿੰਨ ਘਰਾਂ 'ਤੇ ਇੱਟਾਂ-ਰੋੜੇ ਚਲਾਏ ਗਏ ਤੇ ਤਲਵਾਰਾਂ ਨਾਲ ਵੀ ਹਮਲਾ ਕੀਤਾ ਗਿਆ ਹੈ | ਭਾਵੇਂ ਹਮਲੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ, ਪਰ ਲੋਕਾਂ ਦਾ ਕਾਫ਼ੀ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੁਲਿਸ ਨੇ ਲੰਘੇ ਦਿਨ ਪਿੰਡ ਬਹਿਮਣ ਕੌਰ ਸਿੰਘ ਵਾਲਾ ਤੋਂ ਇਕ ਕਾਰ ਸਵਾਰ ਨੂੰ ਅਗਵਾ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਸਾਜਿਸ਼ਕਰਤਾ ਸਮੇਤ ਦੋ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਦੇ 6 ਸਾਥੀਆਂ ਦੀ ...
ਲਹਿਰਾ ਮੁਹੱਬਤ, 16 ਮਈ (ਭੀਮ ਸੈਨ ਹਦਵਾਰੀਆ)-ਇੰਪਲਾਈਜ਼ ਫੈਡਰੇਸ਼ਨ (ਚਾਹਲ) ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਮੁਲਾਜ਼ਮ ਆਗੂਆਂ ਬਲਜੀਤ ਸਿੰਘ ਬਰਾੜ, ਰਜਿੰਦਰ ਸਿੰਘ ਨਿੰਮਾ ਤੇ ਗੁਰਦੀਪ ਸਿੰਘ ਦਾ ਵਫ਼ਦ ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ...
ਬਠਿੰਡਾ, 16 ਮਈ (ਸੱਤਪਾਲ ਸਿੰਘ ਸਿਵੀਆਂ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਜਲ ਸਪਲਾਈ ਠੇਕਾ ਕਾਮਿਆਂ ਵਲੋਂ ਇੱਥੇ ਪੰਜਾਬ ਸਰਕਾਰ ਤੇ ਵਿਭਾਗ ਦੇ ਮੁਖੀ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ...
ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)-ਰਾਮਾਂ ਮੰਡੀ ਵਿਚ ਨਸ਼ਿਆਂ ਦੀ ਪੂਰਤੀ ਲਈ ਸਿਗਨੇਚਰ ਕੈਪਸੂਲ ਸ਼ਰੇਆਮ ਵਿੱਕ ਰਹੇ ਹਨ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਖ਼ਤ ਕਦਮ ਚੁੱਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਨਸ਼ਿਆਂ ...
ਰਾਮਾਂ ਮੰਡੀ, 16 ਮਈ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਵਿਖੇ ਸੀਵਰੇਜ ਬੋਰਡ ਵਲੋਂ 728 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰੱਖਿਆ | ਵਿਧਾਇਕਾ ...
ਗੋਨਿਆਣਾ, 16 ਮਈ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਖੇਮੂਆਣਾ 'ਚ ਪਿਛਲੇ ਕਈ ਦਿਨ੍ਹਾਂ ਤੋਂ ਰਾਤ ਸਮੇਂ ਸ਼ੱਕੀ ਹਾਲਤ ਵਿਚ ਡਰੋਨ ਦਿਖਾਈ ਦੇਣ ਨਾਲ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਪਿੰਡ ਦੇ ਸਰਪੰਚ ਬਲਜੀਤ ਸਿੰਘ ਸੰਧੂ ਤੇ ...
ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ ਪੁਲਿਸ ਪਾਰਟੀ ਤੇ ਥਾਣਾ ਇੰਚਾਰਜ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਦਿਨ-ਬ-ਦਿਨ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਇਸ ਸਬੰਧੀ ਆਈ. ਪੀ. ਅੱੈਸ. ਅਧਿਕਾਰੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਪੁਲਿਸ ...
ਗੋਨਿਆਣਾ, 16 ਮਈ (ਲਛਮਣ ਦਾਸ ਗਰਗ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਨੇਹੀਆ ਵਾਲਾ ਅੱਗੇ ਥੋਕ ਪੱਧਰ 'ਤੇ ਵੇਚ ਰਹੇ ਚਿੱਟੇ ਦੇ ਸਮਗਲਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਵਾਉਣ ਲਈ ਧਰਨਾ ਦਿੱਤਾ ਗਿਆ | ਪਿੰਡ ਜੀਦਾ ਤੇ ਹੋਰ ਪਿੰਡਾ ਵਿਚ ਸ਼ਰੇਆਮ ਵਿੱਕ ਰਹੇ ਨਸ਼ਿਆਂ ...
ਸੀਂਗੋ ਮੰਡੀ, 16 ਮਈ (ਲੱਕਵਿੰਦਰ ਸ਼ਰਮਾ)-ਸਥਾਨਕ ਕਸਬੇ 'ਚ ਇਕ ਲੜਕੀ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ | ਸੂਤਰਾਂ ਅਨੁਸਾਰ ਲੜਕੀ ਲੜਕਿਆਂ ਦੇ ਪਹਿਰਾਵੇ ਵਿਚ ਰਹਿੰਦੀ ਸੀ | ਲੜਕੀ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਤਿੰਨ ਭੈਣ ਭਰਾਵਾਂ ਵਿਚ ਦੂਸਰੇ ...
ਬਠਿੰਡਾ, 16 ਮਈ (ਅਵਤਾਰ ਸਿੰਘ)-ਸਥਾਨਕ ਜੀ. ਟੀ. ਰੋਡ 'ਤੇ ਰਾਤ ਦੇ ਸਮੇਂ ਇਕ ਤੇਜ਼ ਰਫ਼ਤਾਰ ਇੰਡੀਕਾ ਕਾਰ ਨੇ ਇਕ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ ਅਤੇ ਮੋਟਰ-ਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਅਸੰਤੁਲਿਤ ਹੋਈ ਕਾਰ ਨੇ ਪਲਟੀਆਂ ...
ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)-ਸਥਾਨਕ ਸਿਵਲ ਹਸਪਤਾਲ ਸਟਾਫ਼ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਾ ਗਰਗ ਤੇ ਡਾ. ਦਰਸ਼ਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਡੇਂਗੂ ਦਿਵਸ ਮੌਕੇ ਸਿਹਤ ਮੁਲਾਜ਼ਮਾਂ ਵਲੋਂ ਸ਼ਹਿਰ ਵਿਚ ਵੱਖ-ਵੱਖ ਜਨਤਕ ਥਾਵਾਂ 'ਤੇ ਡੇਂਗੂ ...
ਭਾਈਰੂਪਾ, 16 ਮਈ (ਵਰਿੰਦਰ ਲੱਕੀ)-ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਖੇ ਸਕੂਲ ਦੇ ਬੱਚਿਆਂ ਤੋਂ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਜ਼ੁਬਾਨੀ ਸੁਣਿਆ ਗਿਆ ਤੇ ਸ਼ੁੱਧ ਪਾਠ ਸੁਣਾਉਣ ਵਾਲੇ ਸਕੂਲ ਦੇ ਬੱਚਿਆਂ ਨੂੰ ...
ਤਲਵੰਡੀ ਸਾਬੋ, 16 ਮਈ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਐੱਨ.ਐੱਸ.ਐੱਸ ਵਿਭਾਗ ਵਲੋਂ ਡਾ. ਜਤਿੰਦਰ ਸਿੰਘ ਬੱਲ ਪ੍ਰੋ. ਚਾਂਸਲਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾ. ...
ਬਲਦੇਵ ਸੰਧੂ
ਮਹਿਮਾ ਸਰਜਾ, 16 ਮਈ-ਭਾਰਤ ਦੂਰ ਸੰਚਾਰ ਨਿਗਮ ਦੀ ਐਕਸਚੇਂਜ ਮਹਿਮਾ ਸਰਜਾ ਤੋਂ ਟੈਲੀਫ਼ੋਨ ਤੇ ਮੋਬਾਈਲ ਸੇਵਾਵਾਂ ਬੰਦ ਰਹਿਣ ਕਾਰਨ ਖੇਤਰ ਦੇ ਪੰਜ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਹਿਮਾ ਸਰਜਾ ਟੈਲੀਫ਼ੋਨ ਐਕਸਚੇਂਜ 'ਚੋਂ ਬੈਟਰੀਆਂ ਚੋਰੀਆਂ ਹੋਈਆਂ ਨੂੰ ਦੋ ਸਾਲ ਹੋ ਗਏ ਹਨ ਤੇ ਜਿੱਥੇ ਭਾਰਤ ਦੂਰ ਸੰਚਾਰ ਨਿਗਮ ਬਠਿੰਡਾ ਨੇ ਹੋਰ ਟੈਲੀਫ਼ੋਨ ਐਕਜਚੇਂਜਾਂ ਵਿਚੋਂ ਪੁਰਾਣੀਆਂ ਤੇ ਨਕਾਰਾ ਬੈਟਰੀਆਂ ਲਿਆ ਕੇ ਖਾਨਾਪੂਰਤੀ ਕੀਤੀ ਗਈ, ਜੋ ਬਿਜਲੀ ਸਹਾਰੇ ਹੀ ਚੱਲਦੀਆਂ ਹਨ | ਖਪਤਕਾਰ ਪਿਆਰਾ ਸਿੰਘ ਮਹਿਮਾ ਸਰਜਾ, ਗੁਰਜੰਟ ਸਿੰਘ ਬਰਾੜ ਮਹਿਮਾ ਸਵਾਈ ਨੇ ਗੱਲ ਕਰਦਿਆਂ ਦੱਸਿਆ ਟੈਲੀਫ਼ੋਨ ਐਕਸਚੇਂਜ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ, ਜਿੰਨਾਂ ਸਮਾਂ ਐਕਸਚੇਂਜ ਵਿਚ ਬਿਜਲੀ ਦੀ ਸਪਲਾਈ ਚੱਲਦੀ ਰਹਿੰਦੀ ਹੈ, ਉਨ੍ਹਾਂ ਸਮਾਂ ਹੀ ਮੋਬਾਈਲ ਫ਼ੋਨ ਚੱਲਦੇ ਹਨ, ਬਿਜਲੀ ਸਪਲਾਈ ਬੰਦ ਹੋ ਜਾਣ ਬਾਅਦ ਉਨ੍ਹਾਂ ਦੇ ਫ਼ੋਨ ਦੀ ਰੇਂਜ ਬੰਦ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਖੇਤਰ ਮਹਿਮਾ ਸਰਜਾ, ਮਹਿਮਾ ਸਵਾਈ, ਮਹਿਮਾ ਸਰਕਾਰੀ, ਨਾਥੀਆਣਾ, ਬਾਜੀਗਰ ਬਸਤੀ ਦੇ ਕਰੀਬ 2000 ਖਪਤਕਾਰਾਂ ਮੈਂਬਰ ਐਕਸਚੇਂਜ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਕਿਹਾ ਇੱਥੇ ਸਰਕਾਰੀ ਸਕੂਲ, ਐੱਸ. ਬੀ. ਆਈ. ਬੈਂਕ, ਕੋਆਪਰੇਟਿਵ ਬੈਂਕ, ਸਰਕਾਰੀ ਹਸਪਤਾਲ, ਸਰਕਾਰੀ ਡਿਸਪੈਂਸਰੀ, ਪਸ਼ੂਆਂ ਦਾ ਹਸਪਤਾਲ, ਕਿਸਾਨ ਸੇਵਾ ਕੇਂਦਰ, ਸੇਵਾ ਕੇਂਦਰ, ਟੈਕਸੀ ਸਟੈਂਡ, ਦੁਕਾਨਾਂ, ਦਾਣਾ ਮੰਡੀ, ਬਿਜਲੀ ਦਫ਼ਤਰ, ਡਾਕਖ਼ਾਨਾ ਆਦਿ ਦੇ ਦਫ਼ਤਰ ਹਨ, ਜਿਨ੍ਹਾਂ ਵਿਚੋਂ ਕੁਝ ਨੇ ਬੀ.ਐੱਸ.ਐੱਨ.ਐੱਲ. ਤੋਂ ਪਾਸਾ ਵੱਟ ਲਿਆ ਹੈ | ਇਸ ਸਬੰਧੀ ਸਰਪੰਚ ਕੁਲਵਿੰਦਰ ਸਿੰਘ ਮਹਿਮਾ ਸਰਜਾ, ਪਿ੍ੰਸੀਪਲ ਆਸ਼ੂ ਸਿੰਘ, ਸੁਰਿੰਦਰ ਸਿੰਘ ਬਿੱਟੂ, ਗੁਰਨਾਮ ਸਿੰਘ ਬਰਾੜ, ਲੱਖਵਿੰਦਰ ਸਿੰਘ ਲੱਖਾ, ਹਰਵਿੰਦਰ ਸ਼ਰਮਾ, ਜਗਤਾਰ ਸਿੰਘ ਮਹਿਮਾ ਸਵਾਈ, ਪਿਆਰਾ ਸਿੰਘ ਨੇ ਭਾਰਤੀ ਦੂਰ ਸੰਚਾਰ ਨਿਗਮ ਦੇ ਆਲਾ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਖੇਤਰ ਵਿਚ ਟੈਲੀਫ਼ੋਨ ਸੇਵਾਵਾਂ ਨੂੰ ਨਿਰੰਤਰ ਚਾਲੂ ਕਰਵਾਉਣ ਕਿਤੇ ਹੋਰਾਂ ਵਾਂਗ ਉਨ੍ਹਾਂ ਨੂੰ ਆਪਣੇ ਮੋਬਾਈਲ ਨੰਬਰ ਹੋਰ ਕੰਪਨੀ 'ਚ ਪੋਰਟ ਕਰਵਾਉਣ ਦੀ ਨੌਬਤ ਨਾ ਆ ਜਾਵੇ | ਉੱਧਰ ਭਾਰਤ ਦੂਰ ਸੰਚਾਰ ਨਿਗਮ ਬਠਿੰਡਾ ਦੇ ਏ.ਜੀ.ਐੱਮ. ਸ੍ਰੀ ਗੁਪਤਾ, ਵਿਜੇ ਕੁਮਾਰ ਤੇ ਜੇ.ਟੀ.ਓ. ਰੇਸ਼ਮ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਹੁਣ ਹੋਰ ਦੇਰ ਨਹੀਂ ਕੀਤੀ ਜਾਵੇਗੀ, ਬਹੁਤ ਜਲਦ ਨਵੀਂਆਂ ਬੈਟਰੀਆਂ ਮਹਿਮਾ ਸਰਜਾ ਟੈਲੀਫ਼ੋਨ ਐਕਸਚੇਂਜ ਨੂੰ ਦਿੱਤੀਆਂ ਜਾਣਗੀਆਂ |
ਡੱਬਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਕਥਿਤ ਡੋਡਾ ਪੋਸਤ ਤਸਕਰ ਔਰਤ ਅਤੇ ਉਸਦੇ 3-4 ਨੌਜਵਾਨ ਸਾਥੀਆਂ ਵਲੋਂ ਦੋ ਡੋਡਾ ਪੋਸਤ ਤਸਕਰ ਹਰਿਆਣਵੀ ਦੋਸਤਾਂ ਦੀ ਮਾਰ-ਕੁੱਟ ਕਰਕੇ 9 ਕਿੱਲੋ ਡੋਡਾ ਪੋਸਤ, ਸਵਿਫ਼ਟ ਕਾਰ ਅਤੇ 15 ਹਜ਼ਾਰ ਰੁਪਏ ਦੀ ਲੁੱਟ ਕਰਨ ਦਾ ਮਾਮਲਾ ...
ਡੱਬਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਕਥਿਤ ਡੋਡਾ ਪੋਸਤ ਤਸਕਰ ਔਰਤ ਅਤੇ ਉਸਦੇ 3-4 ਨੌਜਵਾਨ ਸਾਥੀਆਂ ਵਲੋਂ ਦੋ ਡੋਡਾ ਪੋਸਤ ਤਸਕਰ ਹਰਿਆਣਵੀ ਦੋਸਤਾਂ ਦੀ ਮਾਰ-ਕੁੱਟ ਕਰਕੇ 9 ਕਿੱਲੋ ਡੋਡਾ ਪੋਸਤ, ਸਵਿਫ਼ਟ ਕਾਰ ਅਤੇ 15 ਹਜ਼ਾਰ ਰੁਪਏ ਦੀ ਲੁੱਟ ਕਰਨ ਦਾ ਮਾਮਲਾ ...
ਬਠਿੰਡਾ, 16 ਮਈ (ਵੀਰਪਾਲ ਸਿੰਘ)-ਕੇਂਦਰੀ ਜੇਲ੍ਹ 'ਚ ਬੰਦ ਕੈਦੀ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ | ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸੁਪਰਡੈਂਟ ਬਠਿੰਡਾ ਸ਼ਿਵ ਕੁਮਾਰ ਵਲੋਂ ਜੇਲ੍ਹ ਅੰਦਰ ਚੈਕਿੰਗ ਕੀਤੇ ਜਾਣ ਦੀਆਂ ਹਦਾਇਤਾਂ 'ਤੇ ...
ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ 'ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ' ਇਲਾਕੇ ਦੀ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਤਰਾਸ਼ਣ ਲਈ ਯਤਨਸ਼ੀਲ ਰਹਿੰਦੀ ਹੈ | ਇਸੇ ਤਹਿਤ ਸਕੂਲ ਵਿਚ ਦਸਵੀਂ ਤੋਂ ਬਾਰ੍ਹਵੀਂ ਜਮਾਤ ...
ਰਾਮਾਂ ਮੰਡੀ, 16 ਮਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਵਿਖੇ ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਅਲਕਾ ਗਰਗ ਤੇ ਡਾ. ਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਨੈਸ਼ਨਲ ਡੇਂਗੂ ਡੇ ਮੌਕੇ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ...
ਮਹਿਮਾ ਸਰਜਾ, 16 ਮਈ (ਰਾਮਜੀਤ ਸ਼ਰਮਾ)-ਇਲਾਕੇ 'ਚ ਇਸ ਵਾਰ ਲਗਪਗ ਹਰੇਕ ਕਿਸਾਨ ਨੇ ਮੱਕੀ ਦੀ ਫ਼ਸਲ ਵੱਲ ਵੱਧ ਧਿਆਨ ਦਿੱਤਾ ਹੈ | ਹਰੇਕ ਪਿੰਡ 'ਚ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਤੱਕ ਕਿਸਾਨਾਂ ਵਲੋਂ ਇਕ ਏਕੜ ਜਾਂ ਫ਼ਿਰ ਇਸ ਤੋਂ ਵੱਧ ਮੱਕੀ ਦੀ ਕਾਸ਼ਤ ਵੱਲ ਤਰਜੀਹ ...
ਲਹਿਰਾ ਮੁਹੱਬਤ, 16 ਮਈ (ਭੀਮ ਸੈਨ ਹਦਵਾਰੀਆ)-ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਸ਼ਾਨਦਾਰ ਨਤੀਜਿਆਂ ਦੀ ਬਦੌਲਤ ਪੂਰੇ ਮਾਲਵੇ ਵਿਚ ਵਿੱਦਿਆ ਦੇ ਖੇਤਰ ਵਿਚ ਵਿਸ਼ੇਸ਼ ਥਾਂ ਰੱਖਦਾ ਹੈ | ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ...
ਭੁੱਚੋ ਮੰਡੀ, 16 ਮਈ (ਬਿੱਕਰ ਸਿੰਘ ਸਿੱਧੂ)-ਪਿੰਡ ਭੁੱਚੋ ਕਲਾਂ ਦੀ ਧੀਲਾ ਪੱਤੀ ਵਾਲੇ ਛੱਪੜ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਹਾਲਾਤ ਇਹ ਬਣੇ ਹੋਏ ਹਨ ਕਿ ਥਾਂ-ਥਾਂ 'ਤੇ ਗਲੀਆਂ ਵਿਚ ਛੱਪੜ ਦਾ ਗੰਦਾ ਪਾਣੀ ਖੜ੍ਹਾ ਹੋਇਆ ਹੈ, ਜਿਸ ਕਰਕੇ ਲੋਕਾਂ ...
ਭੁੱਚੋ ਮੰਡੀ, 16 ਮਈ (ਪਰਵਿੰਦਰ ਸਿੰਘ ਜੌੜਾ)-ਨਹਿਰੀ ਵਿਭਾਗ ਵਲੋਂ ਨਵੇਂ ਬਣਾਏ ਗਏ ਗੁਲਾਬਗੜ੍ਹ ਮਾਈਨਰ ਦਾ ਦੂਜਾ ਮੋਘਾ ਨੰਬਰ 11850 ਅਣਗਹਿਲੀ ਨਾਲ ਗ਼ਲਤ ਬਣਾਏ ਜਾਣ ਕਾਰਨ ਕਿਸਾਨਾਂ ਵਿਚ ਰੋਸ ਫੈਲ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ...
ਬਠਿੰਡਾ, 16 ਮਈ (ਵੀਰਪਾਲ ਸਿੰਘ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡਾਂਵਾਲਾ ਦੇ ਅੰਗਹੀਣ ਵਿਅਕਤੀ ਹਰਦੇਵ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਆਪਣੇ 'ਤੇ ਇਕ ਔਰਤ ਦੁਆਰਾ ਦਰਜ ਕਰਵਾਏ ਜਬਰ ਜਨਾਹ ਦੇ ਮਾਮਲੇ ਨੂੰ ੂ ਲੈ ਕੇ ਸਥਾਨਕ ਐੱਸ. ਐੱਸ. ਪੀ. ਬਠਿੰਡਾ ਦੀ ਗੱਡੀ ਅੱਗੇ ਲੇਟ ...
ਗੋਨਿਆਣਾ, 16 ਮਈ (ਲਛਮਣ ਦਾਸ ਗਰਗ)-ਸਥਾਨਕ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਸਾਹਿਤ ਸਭਾ ਦੇ ਦਫ਼ਤਰ ਵਿਚ ਮੁੱਖ ਮਹਿਮਾਨ ਸੁਰਿੰਦਰਪ੍ਰੀਤ ਘਣੀਆਂ ਨਾਲ ਰੂਬਰੂ ਪ੍ਰੋਗਰਾਮ ਰੂਪ ਵਿਚ ਹੋਈ | ਇਸ ਦੌਰਾਨ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜਨਾਗਲ ਨੇ ਹਾਜ਼ਰ ਆਏ ਹਾਜ਼ਰੀਨ ਦੀ ...
ਬਠਿੰਡਾ, 16 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੇ ਨਜ਼ਦੀਕ ਕਿਸੇ ਸ਼ਰਾਰਤੀ ਅਨਸਰ ਵਲੋਂ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਤੇ ਧਾਰਮਿਕ ਪੁਸਤਕਾਂ ਨੂੰ ਅਗਨ ਭੇਟ ਕਰਕੇ ਕੀਤੀ ਗਈ ਬੇਅਦਬੀ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਦੇ ਵਰਕਰਾਂ ...
ਤਲਵੰਡੀ ਸਾਬੋ, 16 ਮਈ (ਰਣਜੀਤ ਸਿੰਘ ਰਾਜੂ)-ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ 17 ਮਈ ਤੋਂ ਚੰਡੀਗੜ੍ਹ 'ਚ ਆਰੰਭੇ ਜਾ ਰਹੇ ਸੰਘਰਸ਼ 'ਚ ਸ਼ਮੂਲੀਅਤ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਆਗੂਆਂ ਨੇ ਇਕ ਮੀਟਿੰਗ ...
ਤਲਵੰਡੀ ਸਾਬੋ, 16 ਮਈ (ਰਣਜੀਤ ਸਿੰਘ ਰਾਜੂ)-ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਪਰਦਾਇ ਮਸਤੂਆਣਾ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਰਹੇ ਸੱਚਖੰਡ ਵਾਸੀ ਸੰਤ ਬਾਬਾ ਛੋਟਾ ਸਿੰਘ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂੰ ...
ਬਠਿੰਡਾ, 16 ਮਈ (ਅਵਤਾਰ ਸਿੰਘ)-ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵਲੋਂ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ...
ਬਠਿੰਡਾ, 16 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਇਕ ਮਿ੍ਤਕ ਵਕੀਲ ਦੇ ਪਰਿਵਾਰ ਦੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਵਲੋਂ ਵਿੱਤੀ ਸਹਾਇਤਾ ਕਰਦੇ ਹੋਏ ਕੌਂਸਲ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX