ਤਾਜਾ ਖ਼ਬਰਾਂ


18 ਸਾਲਾ ਇਕ ਲੜਕੀ ਨੂੰ ਨੌਜਵਾਨ ਨੇ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ ,10 ਅਗਸਤ (ਕਪਿਲ ਕੰਧਾਰੀ)- ਅੱਜ ਗੁਰੂ ਹਰਸਹਾਏ ਵਿਖੇ ਦੇਰ ਰਾਤ ਦਸ ਵਜੇ ਦੇ ਕਰੀਬ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ...
ਬੀ.ਐੱਸ.ਐਫ. ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਕਾਬੂ
. . .  1 day ago
ਡੇਰਾ ਬਾਬਾ ਨਾਨਕ, 10 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਸੈਕਟਰ 'ਚ ਟਾਊਨ ਪੋਸਟ ਦੇ ਨਜ਼ਦੀਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਟੱਪ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ...
ਐਨ.ਡੀ.ਆਰ.ਐਫ. ਦੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਨਾਲੇ ਵਿਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ
. . .  1 day ago
ਟੀਮ ਦੇ ਮੈਂਬਰਾਂ ਵਲੋਂ ਨਾਲੇ 'ਚ ਕੈਮਰਿਆਂ ਰਾਹੀਂ ਕੀਤੀ ਗਈ ਬੱਚੇ ਦੀ ਭਾਲ ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ...
ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਈ.ਡੀ. ਨੇ ਐਲਗਰ ਪ੍ਰੀਸ਼ਦ ਅਤੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿਚ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਓਲੰਪੀਆਡ ਵਿਚ ਕਾਂਸੀ ਤਮਗਾ ਜਿੱਤਣ ਲਈ ਭਾਰਤ-ਬੀ ਟੀਮ ਅਤੇ ਏ ਟੀਮ ਨੂੰ ਦਿੱਤੀ ਵਧਾਈ
. . .  1 day ago
ਰੱਖੜੀ ਦੇ ਤਿਉਹਾਰ ਕਾਰਨ ਸਕੂਲ 8 ਵਜੇ ਦੀ ਥਾਂ 10 ਵਜੇ ਲੱਗਣਗੇ
. . .  1 day ago
ਐੱਸ.ਏ.ਐੱਸ.ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸੰਬੰਧ 'ਚ ਪੰਜਾਬ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਸਵੇਰੇ 8 ਵਜੇ ਦੀ ਬਜਾਏ 2 ਘੰਟੇ ਦੇਰ ਨਾਲ...
ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 10 ਅਗਸਤ-ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਮੱਥਾ ਟੇਕਣ ਪਹੁੰਚੇ
. . .  1 day ago
ਪਟਿਆਲਾ, 10 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)- ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਰ ਤੋਂ ਆਏ ਸਮਰਥਕ ਵੀ ਵੱਡੀ ਗਿਣਤੀ 'ਚ ਮੌਜੂਦ ਹਨ।
ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
. . .  1 day ago
ਨਵੀਂ ਦਿੱਲੀ, 10 ਅਗਸਤ-ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਨੇ ਦਿੱਤਾ ਵੱਡਾ ਬਿਆਨ
. . .  1 day ago
ਪਟਿਆਲਾ, 10 ਅਗਸਤ-ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਮਾਲਕ ਦੀ ਕ੍ਰਿਪਾ ਨਾਲ ਚੱਲਣ ਵਾਲਾ ਬੰਦਾ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੁਰਮ ਕਰਨ ਵਾਲਾ ਸਾਬਕਾ ਮੁੱਖ ਮੰਤਰੀ ਨਹੀਂ ਲੱਭਦਾ...
ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਤਿੰਨ ਦਿਨ ਦੀ ਛੁੱਟੀ ਘੋਸ਼ਿਤ
. . .  1 day ago
ਅੰਮ੍ਰਿਤਸਰ, 10 ਅਗਸਤ (ਰੇਸ਼ਮ ਸਿੰਘ)- ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਸੰਬੰਧੀ ਬਾਬਾ ਬਕਾਲਾ ਸਾਹਿਬ ਦੇ ਕਸਬੇ 'ਚ ਸਥਿਤ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਭਲਕੇ 11 ਅਗਸਤ ਤੋਂ 13 ਅਗਸਤ ਤੱਕ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਵੱਡੀ ਖ਼ਬਰ: ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਏ ਬਾਹਰ
. . .  1 day ago
ਪਟਿਆਲਾ, 10 ਅਗਸਤ-ਡਰੱਗ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਦੇਣ ਤੋਂ ਬਾਅਦ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ...
ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦੇਣ ਲਈ ਹੁਣ ਤੱਕ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾਇਆ-ਬ੍ਰਮ ਸ਼ੰਕਰ ਜਿੰਪਾ
. . .  1 day ago
ਚੰਡੀਗੜ੍ਹ, 10 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਪਿੰਡਾਂ ਦੀ ਕਾਇਆ-ਕਲਪ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ, ਜਿਨ੍ਹਾਂ ਦੇ ਹੇਠ ਹੁਣ ਤੱਕ ਸੂਬੇ ਦੇ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾ ਦਿੱਤਾ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ, ਵੱਡੀ ਗਿਣਤੀ 'ਚ ਅਸਲਾ ਕੀਤਾ ਬਰਾਮਦ
. . .  1 day ago
ਅਟਾਰੀ, 10 ਅਗਸਤ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਥਾਣਾ ਲੋਪੋਕੇ ਵਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ...
ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤੀ ਮੀਟਿੰਗ, ਲਿਆ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੇ ਪਸ਼ੂਆਂ ਦੀ ਇਸ ਬਿਮਾਰੀ ਲਈ ਐਡਵਾਇਜ਼ਰੀ ਜਾਰੀ ਕੀਤੀ...
ਮਨੀਸ਼ ਸਿਸੋਦੀਆ ਨੇ ਲਿਖਿਆ ਉੱਪ ਰਾਜਪਾਲ ਨੂੰ ਪੱਤਰ,ਦਿੱਲੀ ਨਗਰ ਨਿਗਮ 'ਚ ਹੋਏ ਘਪਲੇ ਦੀ ਜਾਂਚ ਦੀ ਕੀਤੀ ਮੰਗ
. . .  1 day ago
ਨਵੀਂ ਦਿੱਲੀ, 10 ਅਗਸਤ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਨਗਰ ਨਿਗਮ 'ਚ 6000 ਕਰੋੜ ਦੇ ਘੁਟਾਲੇ ਦਾ ਦੋਸ਼ ਲਗਾਉਂਦੇ ਹੋਏ ਸੀ.ਬੀ.ਆਈ.ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸੰਬੰਧੀ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਪੱਤਰ ਲਿਖਿਆ ਹੈ।
ਜਗਮੀਤ ਬਰਾੜ ਨੂੰ ਅਕਾਲੀ ਦਲ 'ਚੋਂ ਬਾਹਰ ਕੱਢਣ ਦੀ ਉੱਠੀ ਮੰਗ, ਮੌੜ ਦੀ ਸਮੁੱਚੀ ਜਥੇਬੰਦੀ ਵਲੋਂ ਬਲਕਾਰ ਬਰਾੜ ਨੂੰ ਸੌਂਪਿਆ ਮੰਗ ਪੱਤਰ
. . .  1 day ago
ਬਠਿੰਡਾ, 10 ਅਗਸਤ-ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਤੇ ਚੁੱਕੇ ਜਾ ਰਹੇ ਸਵਾਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਹਲਕਾ ਮੌੜ ਦੀ ਸਮੁੱਚੀ ਜਥੇਬੰਦੀ ਵਲੋਂ ਇਕ ਸੁਰ 'ਚ ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ 'ਚੋਂ ਬਾਹਰ ਕੱਢਣ ਦੀ ਮੰਗ...
13 ਅਗਸਤ ਨੂੰ ਪੰਜਾਬ ਦੇ ਹਰ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੈਮੋਰੰਡਮ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 10 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਬੰਧ 'ਚ 13 ਅਗਸਤ ਨੂੰ ਸਵੇਰੇ 10 ਵਜੇ ਜ਼ਿਲ੍ਹਿਆਂ...
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਝੂਠੇ ਕੇਸ 'ਚ ਫਸਾਉਣ ਦਾ ਡਰਾਵਾ ਦੇਣ ਵਾਲਾ ਜਾਅਲੀ ਈ.ਡੀ. ਦਾ ਸੀਨੀਅਰ ਅਧਿਕਾਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੁਲਤਾਨਪੁਰ ਲੋਧੀ, 10 ਅਗਸਤ (ਲਾਡੀ, ਹੈਪੀ,ਥਿੰਦ)-ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਝੂਠੇ ਕੇਸ 'ਚ ਫਸਾਉਣ ਦਾ ਡਰਾਵਾ ਦੇਣ ਵਾਲਾ ਜਾਅਲੀ ਈ.ਡੀ. ਦਾ ਸੀਨੀਅਰ ਅਧਿਕਾਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੋਗਾ 'ਚ ਭੈਣ ਨਾਲ ਰੱਖੜੀ ਬੰਨ੍ਹਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
. . .  1 day ago
ਮੋਗਾ, 10 ਅਗਸਤ (ਗੁਰਦੇਵ ਭਾਮ)-ਸਥਾਨਕ ਦੱਤ ਰੋਡ 'ਤੇ ਬੁੱਧਵਾਰ ਨੂੰ ਸਵੇਰੇ ਆਪਣੀ ਭੈਣ ਦੇ ਨਾਲ ਪਿੰਡ ਮੇਹਣਾ ਸਥਿਤ ਮਾਸੀ ਦੇ ਘਰ ਰੱਖੜੀ ਬੰਨ੍ਹਣ ਜਾ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਿਵਲ ਹਸਪਤਾਲ 'ਚ ਮੌਜੂਦ...
ਰਜਿਸਟਰੀਆਂ ਲਈ ਐੱਨ.ਓ.ਸੀ. ਦਾ ਮਾਮਲਾ, ਪੰਜਾਬ ਭਵਨ 'ਚ ਹੋਈ ਅਹਿਮ ਮੀਟਿੰਗ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਰਜਿਸਟਰੀਆਂ ਲਈ ਐੱਨ.ਓ.ਸੀ. ਦੇ ਮਾਮਲੇ 'ਚ ਉੱਚ ਪੱਧਰੀ ਮੀਟਿੰਗ ਹੋਈ। ਇਹ ਮੀਟਿੰਗ ਪੰਜਾਬ ਭਵਨ 'ਚ ਹੋਈ। ਇਸ ਮੀਟਿੰਗ 'ਚ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਹਮ ਸ਼ੰਕਰ ਜ਼ਿੰਪਾ ਅਤੇ ਇੰਦਰਬੀਰ ਸਿੰਘ ਨਿੱਝਰ ਸ਼ਾਮਿਲ ਸਨ। ਇਸ ਸੰਬੰਧੀ...
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਪਿਆ ਦਿਲ ਦਾ ਦੌਰਾ, ਕਰਵਾਇਆ ਹਸਪਤਾਲ 'ਚ ਦਾਖ਼ਲ
. . .  1 day ago
ਮੁੰਬਈ, 10 ਅਗਸਤ-ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜੂ ਸ਼੍ਰੀਵਾਸਤਵ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ...
ਲਾਰੈਂਸ ਬਿਸ਼ਨੋਈ ਤੋਂ ਬਾਅਦ ਜੱਗੂ ਭਗਵਾਨਪੁਰੀਆ ਮੋਗਾ ਅਦਾਲਤ 'ਚ ਪੇਸ਼, 6 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
. . .  1 day ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ)-ਲਾਰੈਂਸ ਬਿਸ਼ਨੋਈ ਤੋਂ ਬਾਅਦ ਅੰਮ੍ਰਿਤਸਰ ਤੋਂ ਟਰਾਂਜ਼ਿਟ ਰਿਮਾਂਡ 'ਤੇ ਲਿਆਂਦੇ ਗਏ ਜੱਗੂ ਭਗਵਾਨਪੁਰੀਆ ਨੂੰ ਅੱਜ ਮੋਗਾ ਪੁਲਿਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ...
ਚਾਰ ਜ਼ਿਲ੍ਹਿਆਂ ਦੇ ਆਪਸੀ ਸੁਮੇਲ ਦਾ ਲੁਧਿਆਣਾ-ਪਟਿਆਲਾ ਬਾਈਪਾਸ ਜਲਦ ਬਣੇਗਾ-ਵਿਧਾਇਕ ਗਿਆਸਪੁਰਾ
. . .  1 day ago
ਮਲੌਦ/ਲੁਧਿਆਣਾ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੰਬੇ ਸਮੇਂ ਤੋਂ ਚਾਰ ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਮਲੇਰਕੋਟਲਾ ਦੇ ਲੋਕਾਂ ਲਈ ਅਤੇ ਇਲਾਕੇ ਭਰ ਦੀ ਆਮ ਜਨਤਾ ਲਈ ਪਟਿਆਲਾ-ਲੁਧਿਆਣਾ ਬਾਈਪਾਸ ਦੀ ਚਿਰਕੋਣੀ ਮੰਗ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਬਠਿੰਡਾ

ਟਰਾਂਸਪੋਰਟ ਮੰਤਰੀ ਵਲੋਂ ਬਠਿੰਡਾ ਆਰ. ਟੀ. ਏ. ਦਫ਼ਤਰ 'ਚ ਅਚਾਨਕ ਛਾਪੇਮਾਰੀ ਦੌਰਾਨ ਪਾਈਆਂ ਊਣਤਾਈਆਂ

ਬਠਿੰਡਾ, 16 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਚਾਨਕ ਬਠਿੰਡਾ ਦੇ ਆਰ. ਟੀ. ਏ. ਦਫ਼ਤਰ 'ਚ ਛਾਪਾਮਾਰੀ ਕੀਤੀ, ਜਿੱਥੇ ਰਿਕਾਰਡ ਘੋਖਣ 'ਤੇ ਆਰ. ਟੀ. ਏ. ਦਫ਼ਤਰ ਦੇ ਕੰਮਕਾਜ ਵਿਚ ਕਈ ਤਰ੍ਹਾਂ ਦੀਆਂ ਊਣਤਾਈਆਂ ਪਾਈਆਂ ...

ਪੂਰੀ ਖ਼ਬਰ »

ਧੋਬੀਆਣਾ ਬਸਤੀ ਸਥਿਤ ਤਿੰਨ ਘਰਾਂ 'ਤੇ ਚੱਲੀਆਂ ਇੱਟਾਂ ਤੇ ਤਲਵਾਰਾਂ

ਬਠਿੰਡਾ, 16 ਮਈ (ਪੱਤਰ ਪ੍ਰੇਰਕ)-ਬਠਿੰਡਾ ਦੀ ਧੋਬੀਆਣਾ ਬਸਤੀ ਵਿਚ ਕੁਝ ਵਿਅਕਤੀਆਂ ਵਲੋਂ ਰਾਤ ਸਮੇਂ ਤਿੰਨ ਘਰਾਂ 'ਤੇ ਇੱਟਾਂ-ਰੋੜੇ ਚਲਾਏ ਗਏ ਤੇ ਤਲਵਾਰਾਂ ਨਾਲ ਵੀ ਹਮਲਾ ਕੀਤਾ ਗਿਆ ਹੈ | ਭਾਵੇਂ ਹਮਲੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ, ਪਰ ਲੋਕਾਂ ਦਾ ਕਾਫ਼ੀ ...

ਪੂਰੀ ਖ਼ਬਰ »

ਬਹਿਮਣ ਕੌਰ ਸਿੰਘ ਵਾਲਾ ਤੋਂ ਕਾਰ ਸਵਾਰ ਨੂੰ ਅਗਵਾ ਕਰਨ ਦੀ ਵਾਰਦਾਤ ਨਿਕਲੀ ਝੂਠ

ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੁਲਿਸ ਨੇ ਲੰਘੇ ਦਿਨ ਪਿੰਡ ਬਹਿਮਣ ਕੌਰ ਸਿੰਘ ਵਾਲਾ ਤੋਂ ਇਕ ਕਾਰ ਸਵਾਰ ਨੂੰ ਅਗਵਾ ਕਰਨ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਸਾਜਿਸ਼ਕਰਤਾ ਸਮੇਤ ਦੋ ਜਣਿਆਂ ਨੂੰ ਗਿ੍ਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਦੇ 6 ਸਾਥੀਆਂ ਦੀ ...

ਪੂਰੀ ਖ਼ਬਰ »

ਇੰਪਲਾਈਜ਼ ਫੈਡਰੇਸ਼ਨ (ਚਾਹਲ) ਨੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਨੂੰ ਦਿੱਤਾ ਮੰਗ ਪੱਤਰ

ਲਹਿਰਾ ਮੁਹੱਬਤ, 16 ਮਈ (ਭੀਮ ਸੈਨ ਹਦਵਾਰੀਆ)-ਇੰਪਲਾਈਜ਼ ਫੈਡਰੇਸ਼ਨ (ਚਾਹਲ) ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਦੀ ਅਗਵਾਈ ਹੇਠ ਮੁਲਾਜ਼ਮ ਆਗੂਆਂ ਬਲਜੀਤ ਸਿੰਘ ਬਰਾੜ, ਰਜਿੰਦਰ ਸਿੰਘ ਨਿੰਮਾ ਤੇ ਗੁਰਦੀਪ ਸਿੰਘ ਦਾ ਵਫ਼ਦ ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ...

ਪੂਰੀ ਖ਼ਬਰ »

ਤਨਖ਼ਾਹਾਂ 'ਤੇ ਰੋਕ ਲਗਾਉਣ ਦੇ ਵਿਰੋਧ 'ਚ ਜਲ ਸਪਲਾਈ ਠੇਕਾ ਕਾਮਿਆਂ ਵਲੋਂ ਅਰਥੀ ਫੂਕ ਮੁਜ਼ਾਹਰਾ

ਬਠਿੰਡਾ, 16 ਮਈ (ਸੱਤਪਾਲ ਸਿੰਘ ਸਿਵੀਆਂ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਜਲ ਸਪਲਾਈ ਠੇਕਾ ਕਾਮਿਆਂ ਵਲੋਂ ਇੱਥੇ ਪੰਜਾਬ ਸਰਕਾਰ ਤੇ ਵਿਭਾਗ ਦੇ ਮੁਖੀ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਸ਼ਰ੍ਹੇਆਮ ਵਿਕ ਰਹੇ ਹਨ ਸਿਗਨੇਚਰ ਕੈਪਸੂਲ

ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)-ਰਾਮਾਂ ਮੰਡੀ ਵਿਚ ਨਸ਼ਿਆਂ ਦੀ ਪੂਰਤੀ ਲਈ ਸਿਗਨੇਚਰ ਕੈਪਸੂਲ ਸ਼ਰੇਆਮ ਵਿੱਕ ਰਹੇ ਹਨ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਖ਼ਤ ਕਦਮ ਚੁੱਕਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਨਸ਼ਿਆਂ ...

ਪੂਰੀ ਖ਼ਬਰ »

ਵਿਧਾਇਕਾ ਬਲਜਿੰਦਰ ਕੌਰ ਨੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ

ਰਾਮਾਂ ਮੰਡੀ, 16 ਮਈ (ਅਮਰਜੀਤ ਸਿੰਘ ਲਹਿਰੀ/ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਵਿਖੇ ਸੀਵਰੇਜ ਬੋਰਡ ਵਲੋਂ 728 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਰੱਖਿਆ | ਵਿਧਾਇਕਾ ...

ਪੂਰੀ ਖ਼ਬਰ »

ਖੇਮੂਆਣਾ 'ਚ ਰਾਤ ਸਮੇਂ ਉੱਡਦੇ ਡਰੋਨ ਕਾਰਨ ਲੋਕਾਂ 'ਚ ਡਰ ਦਾ ਮਾਹੌਲ

ਗੋਨਿਆਣਾ, 16 ਮਈ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਅਧੀਨ ਪੈਂਦੇ ਪਿੰਡ ਖੇਮੂਆਣਾ 'ਚ ਪਿਛਲੇ ਕਈ ਦਿਨ੍ਹਾਂ ਤੋਂ ਰਾਤ ਸਮੇਂ ਸ਼ੱਕੀ ਹਾਲਤ ਵਿਚ ਡਰੋਨ ਦਿਖਾਈ ਦੇਣ ਨਾਲ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਪਿੰਡ ਦੇ ਸਰਪੰਚ ਬਲਜੀਤ ਸਿੰਘ ਸੰਧੂ ਤੇ ...

ਪੂਰੀ ਖ਼ਬਰ »

ਡਾ. ਦਰਪਣ ਆਹਲੂਵਾਲੀਆ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ

ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ ਪੁਲਿਸ ਪਾਰਟੀ ਤੇ ਥਾਣਾ ਇੰਚਾਰਜ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਦਿਨ-ਬ-ਦਿਨ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਇਸ ਸਬੰਧੀ ਆਈ. ਪੀ. ਅੱੈਸ. ਅਧਿਕਾਰੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਪੁਲਿਸ ...

ਪੂਰੀ ਖ਼ਬਰ »

ਚਿੱਟੇ ਦੇ ਸਮੱਗਲਰਾਂ ਨੂੰ ਜੇਲ੍ਹਾਂ 'ਚ ਡੱਕਣ ਦੀ ਕੀਤੀ ਮੰਗ

ਗੋਨਿਆਣਾ, 16 ਮਈ (ਲਛਮਣ ਦਾਸ ਗਰਗ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਨੇਹੀਆ ਵਾਲਾ ਅੱਗੇ ਥੋਕ ਪੱਧਰ 'ਤੇ ਵੇਚ ਰਹੇ ਚਿੱਟੇ ਦੇ ਸਮਗਲਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਵਾਉਣ ਲਈ ਧਰਨਾ ਦਿੱਤਾ ਗਿਆ | ਪਿੰਡ ਜੀਦਾ ਤੇ ਹੋਰ ਪਿੰਡਾ ਵਿਚ ਸ਼ਰੇਆਮ ਵਿੱਕ ਰਹੇ ਨਸ਼ਿਆਂ ...

ਪੂਰੀ ਖ਼ਬਰ »

ਲੜਕੀ ਦੀ ਭੇਦ ਭਰੇ ਹਾਲਾਤ 'ਚ ਮੌਤ

ਸੀਂਗੋ ਮੰਡੀ, 16 ਮਈ (ਲੱਕਵਿੰਦਰ ਸ਼ਰਮਾ)-ਸਥਾਨਕ ਕਸਬੇ 'ਚ ਇਕ ਲੜਕੀ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ | ਸੂਤਰਾਂ ਅਨੁਸਾਰ ਲੜਕੀ ਲੜਕਿਆਂ ਦੇ ਪਹਿਰਾਵੇ ਵਿਚ ਰਹਿੰਦੀ ਸੀ | ਲੜਕੀ ਦੇ ਭਰਾ ਹਰਦੀਪ ਸਿੰਘ ਨੇ ਦੱਸਿਆ ਕਿ ਤਿੰਨ ਭੈਣ ਭਰਾਵਾਂ ਵਿਚ ਦੂਸਰੇ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ 7 ਜ਼ਖ਼ਮੀ

ਬਠਿੰਡਾ, 16 ਮਈ (ਅਵਤਾਰ ਸਿੰਘ)-ਸਥਾਨਕ ਜੀ. ਟੀ. ਰੋਡ 'ਤੇ ਰਾਤ ਦੇ ਸਮੇਂ ਇਕ ਤੇਜ਼ ਰਫ਼ਤਾਰ ਇੰਡੀਕਾ ਕਾਰ ਨੇ ਇਕ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ ਅਤੇ ਮੋਟਰ-ਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਅਸੰਤੁਲਿਤ ਹੋਈ ਕਾਰ ਨੇ ਪਲਟੀਆਂ ...

ਪੂਰੀ ਖ਼ਬਰ »

ਕੌਮੀ ਡੇਂਗੂ ਦਿਵਸ 'ਤੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਕੀਤਾ ਜਾਗਰੂਕ

ਰਾਮਾਂ ਮੰਡੀ, 16 ਮਈ (ਤਰਸੇਮ ਸਿੰਗਲਾ)-ਸਥਾਨਕ ਸਿਵਲ ਹਸਪਤਾਲ ਸਟਾਫ਼ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਾ ਗਰਗ ਤੇ ਡਾ. ਦਰਸ਼ਨ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਡੇਂਗੂ ਦਿਵਸ ਮੌਕੇ ਸਿਹਤ ਮੁਲਾਜ਼ਮਾਂ ਵਲੋਂ ਸ਼ਹਿਰ ਵਿਚ ਵੱਖ-ਵੱਖ ਜਨਤਕ ਥਾਵਾਂ 'ਤੇ ਡੇਂਗੂ ...

ਪੂਰੀ ਖ਼ਬਰ »

ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਜ਼ੁਬਾਨੀ ਸੁਣਾਉਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ

ਭਾਈਰੂਪਾ, 16 ਮਈ (ਵਰਿੰਦਰ ਲੱਕੀ)-ਸਤਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਖੇ ਸਕੂਲ ਦੇ ਬੱਚਿਆਂ ਤੋਂ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਜ਼ੁਬਾਨੀ ਸੁਣਿਆ ਗਿਆ ਤੇ ਸ਼ੁੱਧ ਪਾਠ ਸੁਣਾਉਣ ਵਾਲੇ ਸਕੂਲ ਦੇ ਬੱਚਿਆਂ ਨੂੰ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਤਲਵੰਡੀ ਸਾਬੋ, 16 ਮਈ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਐੱਨ.ਐੱਸ.ਐੱਸ ਵਿਭਾਗ ਵਲੋਂ ਡਾ. ਜਤਿੰਦਰ ਸਿੰਘ ਬੱਲ ਪ੍ਰੋ. ਚਾਂਸਲਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾ. ...

ਪੂਰੀ ਖ਼ਬਰ »

ਦੋ ਸਾਲ ਤੋਂ ਚੋਰੀਆ ਹੋਈਆਂ ਬੈਟਰੀਆਂ ਦਾ ਸੰਤਾਪ ਝੱਲ ਰਹੇ ਹਨ ਖਪਤਕਾਰ
ਚਿੱਟਾ ਹਾਥੀ ਬਣੀ ਮਹਿਮਾ ਸਰਜਾ ਟੈਲੀਫ਼ੋਨ ਐਕਸਚੇਂਜ, ਮੋਬਾਈਲ ਸੇਵਾਵਾਂ ਬੰਦ, ਲੋਕ ਪ੍ਰੇਸ਼ਾਨ

ਬਲਦੇਵ ਸੰਧੂ ਮਹਿਮਾ ਸਰਜਾ, 16 ਮਈ-ਭਾਰਤ ਦੂਰ ਸੰਚਾਰ ਨਿਗਮ ਦੀ ਐਕਸਚੇਂਜ ਮਹਿਮਾ ਸਰਜਾ ਤੋਂ ਟੈਲੀਫ਼ੋਨ ਤੇ ਮੋਬਾਈਲ ਸੇਵਾਵਾਂ ਬੰਦ ਰਹਿਣ ਕਾਰਨ ਖੇਤਰ ਦੇ ਪੰਜ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਹਿਮਾ ਸਰਜਾ ...

ਪੂਰੀ ਖ਼ਬਰ »

ਔਰਤ ਨੇ ਤਸਕਰਾਂ ਤੋਂ ਲੁੱਟੀ ਕਾਰ ਤੇ ਨਕਦੀ ਪੁਲਿਸ ਵਲੋਂ ਔਰਤ ਤੇ ਸਾਥੀਆਂ 'ਤੇ ਮੁਕੱਦਮਾ ਦਰਜ

ਡੱਬਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਕਥਿਤ ਡੋਡਾ ਪੋਸਤ ਤਸਕਰ ਔਰਤ ਅਤੇ ਉਸਦੇ 3-4 ਨੌਜਵਾਨ ਸਾਥੀਆਂ ਵਲੋਂ ਦੋ ਡੋਡਾ ਪੋਸਤ ਤਸਕਰ ਹਰਿਆਣਵੀ ਦੋਸਤਾਂ ਦੀ ਮਾਰ-ਕੁੱਟ ਕਰਕੇ 9 ਕਿੱਲੋ ਡੋਡਾ ਪੋਸਤ, ਸਵਿਫ਼ਟ ਕਾਰ ਅਤੇ 15 ਹਜ਼ਾਰ ਰੁਪਏ ਦੀ ਲੁੱਟ ਕਰਨ ਦਾ ਮਾਮਲਾ ...

ਪੂਰੀ ਖ਼ਬਰ »

ਔਰਤ ਨੇ ਤਸਕਰਾਂ ਤੋਂ ਲੁੱਟੀ ਕਾਰ ਤੇ ਨਕਦੀ

ਡੱਬਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਪੰਜਾਬ ਦੀ ਕਥਿਤ ਡੋਡਾ ਪੋਸਤ ਤਸਕਰ ਔਰਤ ਅਤੇ ਉਸਦੇ 3-4 ਨੌਜਵਾਨ ਸਾਥੀਆਂ ਵਲੋਂ ਦੋ ਡੋਡਾ ਪੋਸਤ ਤਸਕਰ ਹਰਿਆਣਵੀ ਦੋਸਤਾਂ ਦੀ ਮਾਰ-ਕੁੱਟ ਕਰਕੇ 9 ਕਿੱਲੋ ਡੋਡਾ ਪੋਸਤ, ਸਵਿਫ਼ਟ ਕਾਰ ਅਤੇ 15 ਹਜ਼ਾਰ ਰੁਪਏ ਦੀ ਲੁੱਟ ਕਰਨ ਦਾ ਮਾਮਲਾ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚ ਬੰਦ ਕੈਦੀ ਕੋਲੋਂ ਮੋਬਾਈਲ ਬਰਾਮਦ

ਬਠਿੰਡਾ, 16 ਮਈ (ਵੀਰਪਾਲ ਸਿੰਘ)-ਕੇਂਦਰੀ ਜੇਲ੍ਹ 'ਚ ਬੰਦ ਕੈਦੀ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ | ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਸੁਪਰਡੈਂਟ ਬਠਿੰਡਾ ਸ਼ਿਵ ਕੁਮਾਰ ਵਲੋਂ ਜੇਲ੍ਹ ਅੰਦਰ ਚੈਕਿੰਗ ਕੀਤੇ ਜਾਣ ਦੀਆਂ ਹਦਾਇਤਾਂ 'ਤੇ ...

ਪੂਰੀ ਖ਼ਬਰ »

ਆਕਸਫੋਰਡ ਸਕੂਲ ਨੇ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ

ਭਗਤਾ ਭਾਈਕਾ, 16 ਮਈ (ਸੁਖਪਾਲ ਸਿੰਘ ਸੋਨੀ)-ਸਥਾਨਕ 'ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ' ਇਲਾਕੇ ਦੀ ਇਕ ਅਜਿਹੀ ਵਿੱਦਿਅਕ ਸੰਸਥਾ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਤਰਾਸ਼ਣ ਲਈ ਯਤਨਸ਼ੀਲ ਰਹਿੰਦੀ ਹੈ | ਇਸੇ ਤਹਿਤ ਸਕੂਲ ਵਿਚ ਦਸਵੀਂ ਤੋਂ ਬਾਰ੍ਹਵੀਂ ਜਮਾਤ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੌਮੀ ਡੇਂਗੂ ਦਿਵਸ 'ਤੇ ਜਾਗਰੂਕਤਾ ਸੈਮੀਨਾਰ ਲਗਾਇਆ

ਰਾਮਾਂ ਮੰਡੀ, 16 ਮਈ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਵਿਖੇ ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਅਲਕਾ ਗਰਗ ਤੇ ਡਾ. ਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਨੈਸ਼ਨਲ ਡੇਂਗੂ ਡੇ ਮੌਕੇ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਸਬੰਧੀ ਵਿਸਥਾਰ ਪੂਰਵਕ ...

ਪੂਰੀ ਖ਼ਬਰ »

ਤੂੜੀ ਦੇ ਵਧੇ ਭਾਅ ਕਾਰਨ ਕਿਸਾਨਾਂ ਵਲੋਂ ਮੱਕੀ ਦੀ ਕਾਸ਼ਤ ਨੂੰ ਦਿੱਤੀ ਜਾ ਹੀ ਹੈ ਤਰਜੀਹ

ਮਹਿਮਾ ਸਰਜਾ, 16 ਮਈ (ਰਾਮਜੀਤ ਸ਼ਰਮਾ)-ਇਲਾਕੇ 'ਚ ਇਸ ਵਾਰ ਲਗਪਗ ਹਰੇਕ ਕਿਸਾਨ ਨੇ ਮੱਕੀ ਦੀ ਫ਼ਸਲ ਵੱਲ ਵੱਧ ਧਿਆਨ ਦਿੱਤਾ ਹੈ | ਹਰੇਕ ਪਿੰਡ 'ਚ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਤੱਕ ਕਿਸਾਨਾਂ ਵਲੋਂ ਇਕ ਏਕੜ ਜਾਂ ਫ਼ਿਰ ਇਸ ਤੋਂ ਵੱਧ ਮੱਕੀ ਦੀ ਕਾਸ਼ਤ ਵੱਲ ਤਰਜੀਹ ...

ਪੂਰੀ ਖ਼ਬਰ »

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫੀਸਦੀ

ਲਹਿਰਾ ਮੁਹੱਬਤ, 16 ਮਈ (ਭੀਮ ਸੈਨ ਹਦਵਾਰੀਆ)-ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਸ਼ਾਨਦਾਰ ਨਤੀਜਿਆਂ ਦੀ ਬਦੌਲਤ ਪੂਰੇ ਮਾਲਵੇ ਵਿਚ ਵਿੱਦਿਆ ਦੇ ਖੇਤਰ ਵਿਚ ਵਿਸ਼ੇਸ਼ ਥਾਂ ਰੱਖਦਾ ਹੈ | ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ...

ਪੂਰੀ ਖ਼ਬਰ »

ਛੱਪੜ ਦੇ ਗੰਦੇ ਪਾਣੀ ਨੇ ਭੁੱਚੋ ਕਲਾਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ

ਭੁੱਚੋ ਮੰਡੀ, 16 ਮਈ (ਬਿੱਕਰ ਸਿੰਘ ਸਿੱਧੂ)-ਪਿੰਡ ਭੁੱਚੋ ਕਲਾਂ ਦੀ ਧੀਲਾ ਪੱਤੀ ਵਾਲੇ ਛੱਪੜ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ | ਹਾਲਾਤ ਇਹ ਬਣੇ ਹੋਏ ਹਨ ਕਿ ਥਾਂ-ਥਾਂ 'ਤੇ ਗਲੀਆਂ ਵਿਚ ਛੱਪੜ ਦਾ ਗੰਦਾ ਪਾਣੀ ਖੜ੍ਹਾ ਹੋਇਆ ਹੈ, ਜਿਸ ਕਰਕੇ ਲੋਕਾਂ ...

ਪੂਰੀ ਖ਼ਬਰ »

ਗੁਲਾਬਗੜ੍ਹ ਮਾਈਨਰ ਦਾ ਮੋਘਾ ਗ਼ਲਤ ਬਣਾਏ ਜਾਣ ਕਾਰਨ ਕਿਸਾਨਾਂ 'ਚ ਰੋਸ

ਭੁੱਚੋ ਮੰਡੀ, 16 ਮਈ (ਪਰਵਿੰਦਰ ਸਿੰਘ ਜੌੜਾ)-ਨਹਿਰੀ ਵਿਭਾਗ ਵਲੋਂ ਨਵੇਂ ਬਣਾਏ ਗਏ ਗੁਲਾਬਗੜ੍ਹ ਮਾਈਨਰ ਦਾ ਦੂਜਾ ਮੋਘਾ ਨੰਬਰ 11850 ਅਣਗਹਿਲੀ ਨਾਲ ਗ਼ਲਤ ਬਣਾਏ ਜਾਣ ਕਾਰਨ ਕਿਸਾਨਾਂ ਵਿਚ ਰੋਸ ਫੈਲ ਗਿਆ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਅੰਗਹੀਣ ਵਿਅਕਤੀ 'ਤੇ ਦਰਜ ਜਬਰ ਜਨਾਹ ਦਾ ਮਾਮਲਾ ਗਰਮਾਇਆ

ਬਠਿੰਡਾ, 16 ਮਈ (ਵੀਰਪਾਲ ਸਿੰਘ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡਾਂਵਾਲਾ ਦੇ ਅੰਗਹੀਣ ਵਿਅਕਤੀ ਹਰਦੇਵ ਸਿੰਘ ਪੁੱਤਰ ਸੁਲੱਖਣ ਸਿੰਘ ਨੇ ਆਪਣੇ 'ਤੇ ਇਕ ਔਰਤ ਦੁਆਰਾ ਦਰਜ ਕਰਵਾਏ ਜਬਰ ਜਨਾਹ ਦੇ ਮਾਮਲੇ ਨੂੰ ੂ ਲੈ ਕੇ ਸਥਾਨਕ ਐੱਸ. ਐੱਸ. ਪੀ. ਬਠਿੰਡਾ ਦੀ ਗੱਡੀ ਅੱਗੇ ਲੇਟ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਹੋਈ

ਗੋਨਿਆਣਾ, 16 ਮਈ (ਲਛਮਣ ਦਾਸ ਗਰਗ)-ਸਥਾਨਕ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਸਾਹਿਤ ਸਭਾ ਦੇ ਦਫ਼ਤਰ ਵਿਚ ਮੁੱਖ ਮਹਿਮਾਨ ਸੁਰਿੰਦਰਪ੍ਰੀਤ ਘਣੀਆਂ ਨਾਲ ਰੂਬਰੂ ਪ੍ਰੋਗਰਾਮ ਰੂਪ ਵਿਚ ਹੋਈ | ਇਸ ਦੌਰਾਨ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜਨਾਗਲ ਨੇ ਹਾਜ਼ਰ ਆਏ ਹਾਜ਼ਰੀਨ ਦੀ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰਾਂ ਨੇ ਧਾਰਮਿਕ ਚਿੰਨ੍ਹਾਂ ਨੂੰ ਸਾੜ ਕੇ ਕੀਤੀ ਬੇਅਦਬੀ

ਬਠਿੰਡਾ, 16 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਦੇ ਨਜ਼ਦੀਕ ਕਿਸੇ ਸ਼ਰਾਰਤੀ ਅਨਸਰ ਵਲੋਂ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਤੇ ਧਾਰਮਿਕ ਪੁਸਤਕਾਂ ਨੂੰ ਅਗਨ ਭੇਟ ਕਰਕੇ ਕੀਤੀ ਗਈ ਬੇਅਦਬੀ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਦੇ ਵਰਕਰਾਂ ...

ਪੂਰੀ ਖ਼ਬਰ »

ਭਾਕਿਯੂ ਲੱਖੋਵਾਲ (ਟਿਕੈਤ) ਵਲੋਂ ਮੀਟਿੰਗ

ਤਲਵੰਡੀ ਸਾਬੋ, 16 ਮਈ (ਰਣਜੀਤ ਸਿੰਘ ਰਾਜੂ)-ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ 17 ਮਈ ਤੋਂ ਚੰਡੀਗੜ੍ਹ 'ਚ ਆਰੰਭੇ ਜਾ ਰਹੇ ਸੰਘਰਸ਼ 'ਚ ਸ਼ਮੂਲੀਅਤ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਆਗੂਆਂ ਨੇ ਇਕ ਮੀਟਿੰਗ ...

ਪੂਰੀ ਖ਼ਬਰ »

ਸੱਚਖੰਡ ਵਾਸੀ ਸੰਤ ਬਾਬਾ ਛੋਟਾ ਸਿੰਘ ਦੇ ਜੀਵਨ ਬਾਰੇ ਕਿਤਾਬਚਾ ਜਾਰੀ

ਤਲਵੰਡੀ ਸਾਬੋ, 16 ਮਈ (ਰਣਜੀਤ ਸਿੰਘ ਰਾਜੂ)-ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਪਰਦਾਇ ਮਸਤੂਆਣਾ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਰਹੇ ਸੱਚਖੰਡ ਵਾਸੀ ਸੰਤ ਬਾਬਾ ਛੋਟਾ ਸਿੰਘ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂੰ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਕੌਮੀ ਡੇਂਗੂ ਦਿਵਸ ਮਨਾਇਆ

ਬਠਿੰਡਾ, 16 ਮਈ (ਅਵਤਾਰ ਸਿੰਘ)-ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵਲੋਂ ਕੌਮੀ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ...

ਪੂਰੀ ਖ਼ਬਰ »

ਪੰਜਾਬ-ਹਰਿਆਣਾ ਬਾਰ ਕੌਂਸਲ ਵਲੋਂ ਮਿ੍ਤਕ ਵਕੀਲ ਦੇ ਪਰਿਵਾਰ ਦੀ ਵਿੱਤੀ ਸਹਾਇਤਾ

ਬਠਿੰਡਾ, 16 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੇ ਇਕ ਮਿ੍ਤਕ ਵਕੀਲ ਦੇ ਪਰਿਵਾਰ ਦੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਵਲੋਂ ਵਿੱਤੀ ਸਹਾਇਤਾ ਕਰਦੇ ਹੋਏ ਕੌਂਸਲ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਦਫ਼ਤਰ ਵਿਖੇ ਪਰਿਵਾਰ ਦੇ ਇਕ ਨਜ਼ਦੀਕੀ ਮੈਂਬਰ ਨੂੰ ਚੈੱਕ ਸੌਂਪਿਆ | ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਬੀਤੀ ਦਿਨੀਂ ਬਠਿੰਡਾ ਦੇ ਨੌਜਵਾਨ ਵਕੀਲ ਕਰਮਜੀਤ ਸਿੰਘ ਜੌਹਲ ਦਾ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ, ਜਿਨ੍ਹਾਂ ਦੇ ਪਰਿਵਾਰ ਦੀ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਵਲੋਂ ਆਰਥਿਕ ਸਹਾਇਤਾ ਕਰਦੇ ਹੋਏ ਮਿ੍ਤਕ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਨੂੰ ਇਕ ਲੱਖ ਰੁਪਏ ਦਾ ਚੈਕ ਦਿੱਤਾ ਗਿਆ ਹੈ | ਇਸ ਮੌਕੇ ਐਡਵੋਕੇਟ ਗਰੇਵਾਲ ਨੇ ਮਿ੍ਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਕਿਹਾ ਕਿ ਸਮੂਹ ਵਕੀਲ ਬਾਰ ਕੌਂਸਲ ਦੇ ਪਰਿਵਾਰ ਦੀ ਤਰ੍ਹਾਂ ਹਨ, ਜਿਸ ਕਰਕੇ ਅਜਿਹੀਆਂ ਘਟਨਾਵਾਂ ਵਾਪਰਨ ਸਮੇਂ ਉਨ੍ਹਾਂ ਦੀ ਬਾਂਹ ਫੜਨਾ ਕੌਂਸਲ ਦਾ ਫ਼ਰਜ਼ ਬਣਦਾ, ਜੋ ਅੱਜ ਨਿਭਾਇਆ ਹੈ | ਇਸ ਮੌਕੇ ਐਸੋਸੀਏਸ਼ਨ ਦੇ ਸਕੱਤਰ ਸੁਨੀਲ ਤਿ੍ਪਾਠੀ, ਉੱਪ-ਪ੍ਰਧਾਨ ਸੂਰੀਆਕਾਂਤ ਸਿੰਗਲਾ, ਸੰਯੁਕਤ ਸਕੱਤਰ ਗੁਰਪ੍ਰੀਤ ਸਿੰਘ ਮੌੜ, ਖ਼ਜ਼ਾਨਚੀ ਸਤਬੀਰ ਕੌਰ ਸਿੱਧੂ, ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਸੁਖਮੰਦਰ ਸਿੰਘ ਸੰਧੂ, ਰਵਿੰਦਰ ਸਿੰਘ, ਅਸ਼ੋਕ ਭਾਰਤੀ, ਸੰਦੀਪ ਗਰਗ ਭਗਤਾ ਭਾਈਕਾ, ਬਿ੍ਜੇਸ਼ ਗਰੋਵਰ ਗੋਨਿਆਣਾ, ਕੁਲਦੀਪ ਸਿੰਘ ਜੀਦਾ, ਰਘਬੀਰ ਸਿੰਘ ਗਿੱਲ, ਰਾਜਿੰਦਰ ਸਿੰਘ, ਰਣਧੀਰ ਕੌਸ਼ਲ, ਨਵਦੀਪ ਸਿੰਘ, ਰੋਹਿਤ ਸ਼ਰਮਾ ਤੇ ਅਨੁਪ੍ਰਾਸ਼ ਸਿੰਘ ਮੌਜੂਦ ਸਨ | ਇਹ ਜਾਣਕਾਰੀ ਐਸੋਸੀਏਸ਼ਨ ਦੇ ਮੀਡੀਆ ਇੰਚਾਰਜ ਐਡਵੋਕੇਟ ਮਨਦੀਪ ਸਿੰਘ ਮੱਕੜ ਨੇ ਦਿੱਤੀ |

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX