ਤਾਜਾ ਖ਼ਬਰਾਂ


ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਤਨੀ ਸੋਨਲ ਸ਼ਾਹ ਦੇ ਨਾਲ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ
. . .  11 minutes ago
ਨਵੀਂ ਦਿੱਲੀ, 13 ਅਗਸਤ-ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਤਨੀ ਸੋਨਲ ਸ਼ਾਹ ਦੇ ਨਾਲ ਆਪਣੇ ਘਰ 'ਤੇ ਤਿਰੰਗਾ ਲਹਿਰਾਇਆ
⭐ਮਾਣਕ - ਮੋਤੀ⭐
. . .  45 minutes ago
⭐ਮਾਣਕ - ਮੋਤੀ⭐
ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
. . .  1 day ago
ਨਵੀਂ ਦਿੱਲੀ, 12 ਅਗਸਤ - ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਪੀ.ਸੀ.ਆਈ .ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, ਟੀਮ ਵਰਕ ...
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਵਿੱਚ ਯੁਵਾ ਸੰਵਾਦ “ਇੰਡੀਆ-2047” ਨੂੰ ਕੀਤਾ ਸੰਬੋਧਨ
. . .  1 day ago
ਨਿਊਯਾਰਕ ’ਚ ਸਮਾਗਮ ਦੌਰਾਨ ਸਲਮਾਨ ਰਸ਼ਦੀ ਦੀ ਗਰਦਨ ਵਿਚ ਮਾਰਿਆ ਚਾਕੂ, ਹਸਪਤਾਲ ਕੀਤਾ ਦਾਖ਼ਲ
. . .  1 day ago
ਸੈਕਰਾਮੈਂਟੋ ,12 ਅਗਸਤ (ਹੁਸਨ ਲੜੋਆ ਬੰਗਾ)-ਅੱਜ ਸਵੇਰੇ ਪੱਛਮੀ ਨਿਊਯਾਰਕ ਚ ਇੱਕ ਸਮਾਗਮ ਦੌਰਾਨ ਪ੍ਰਸਿਧ ਲੇਖਕ ਸਲਮਾਨ ਰਸ਼ਦੀ 'ਤੇ ਸਟੇਜ 'ਤੇ ਹੀ ਹਮਲਾ ਕੀਤਾ ਗਿਆ । ਪੁਲਿਸ ਮੁਤਾਬਕ ਰਸ਼ਦੀ ਦੀ ਗਰਦਨ 'ਤੇ ...
ਵਿਵਾਦਿਤ ਨਗਨ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਖੇਤਰ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ , ਆਵਾਜਾਈ ਪ੍ਰਭਾਵਿਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 12 ਅਗਸਤ-ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਅਤੇ ਪਾਰਟੀ ਅੰਦਰ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ...
ਅੰਮ੍ਰਿਤਸਰ: ਕੰਪਲੈਕਸ 'ਚੋਂ ਮਾਸੂਮ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ, ਔਰਤ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)- ਬੀਤੇ ਦਿਨੀਂ ਇੱਥੇ ਇਕ ਮਾਸੂਮ ਲੜਕੀ ਦਾ ਕਤਲ ਕਰਕੇ ਲਾਸ਼ ਸੁੱਟ ਦੇਣ ਵਾਲੀ ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਪੁਲਿਸ ਉਸ ਨੂੰ ਰਾਜਪੁਰਾ ਤੋਂ ਲੈ ਕੇ ਇੱਥੇ ਪਹੁੰਚ ਰਹੀ ਹੈ, ਜਿਸ ਉਪਰੰਤ ਇਸ ਕਤਲ ਦੇ ਕਾਰਨਾਂ ਬਾਰੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਭਲਕੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 12 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਦਿੱਲੀ 'ਚ ਆਪਣੀ ਸਰਕਾਰੀ ਰਿਹਾਇਸ਼ 'ਤੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਸੰਬੋਧਨ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੰਨਾ ਕਿਸਾਨਾਂ ਨੂੰ ਸੌਗਾਤ, ਬਕਾਇਆ 100 ਕਰੋੜ ਰੁਪਏ ਹੋਰ ਕੀਤੇ ਜਾਰੀ
. . .  1 day ago
ਚੰਡੀਗੜ੍ਹ, 12 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਨੂੰ ਇਕ ਹੋਰ ਸੌਗਾਤ ਦਿੰਦੇ ਹੋਏ ਬਕਾਇਆ ਦੇ ਸਰਕਾਰੀ ਮਿੱਲਾਂ ਵੱਲ ਖੜ੍ਹੇ ਬਕਾਏ 'ਚੋਂ 100 ਕਰੋੜ ਰੁਪਏ ਹੋਰ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਕਿਸਾਨਾਂ ਨਾਲ ਮੀਟਿੰਗ...
ਕਸ਼ਮੀਰ 'ਚ ਪੁਲਿਸ ਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਹੋਇਆ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ
. . .  1 day ago
ਸ਼੍ਰੀਨਗਰ, 12 ਅਗਸਤ- ਕਸ਼ਮੀਰ ਡਿਵੀਜ਼ਨ 'ਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਇਕ ਪੁਲਿਸ ਮੁਲਾਜ਼ਮ...
15 ਅਗਸਤ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, 2 ਹਜ਼ਾਰ ਕਾਰਤੂਸ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 12 ਅਗਸਤ- ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ 'ਚ ਰਚੀ ਜਾ ਰਹੀ ਖ਼ਤਰਨਾਕ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਿਸ ਨੇ 2 ਹਜ਼ਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕਾਰਤੂਸ ਦੀ ਸਪਲਾਈ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲਾਰੈਂਸ ਬਿਸ਼ਨੋਈ ਅੱਜ ਫ਼ਿਰ ਅਦਾਲਤ 'ਚ ਪੇਸ਼
. . .  1 day ago
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਤਲ ਦੇ ਇਕ ਮੁਕੱਦਮੇ 'ਚ ਬਟਾਲਾ ਪੁਲਿਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਸਕਦੀ ਹੈ। ਦਸ ਦੇਈਏ ਕਿ ਫ਼ਰੀਦਕੋਟ ਕਚਹਿਰੀਆਂ 'ਚ ਬਟਾਲਾ ਪੁਲਿਸ ਪਹੁੰਚੀ ਹੋਈ ਹੈ।
ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਜਲਦ
. . .  1 day ago
ਬਾਬਾ ਬਕਾਲਾ, 12 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਸਮਾਗਮ 'ਚ ਪਹੁੰਚੇ ਹਨ। ਦਸ ਦੇਈਏ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ...
31 ਕਿਸਾਨ ਜਥੇਬੰਦੀਆਂ ਦੀ ਚੱਲ ਰਹੀ ਵਿਸ਼ੇਸ਼ ਮੀਟਿੰਗ, ਅਗਲੀ ਰਣਨੀਤੀ ਲਈ ਤਿਆਰੀ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਵਲੋਂ ਸਤਨਾਮਪੁਰਾ ਪੁਲ ਉੱਪਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ...
ਅਗਨੀਪਥ ਯੋਜਨਾ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ 'ਚ ਆਵਾਜਾਈ ਠੱਪ
. . .  1 day ago
ਮਲੇਰਕੋਟਲਾ, 12 ਅਗਸਤ (ਪਰਮਜੀਤ ਸਿੰਘ ਕੁਠਾਲਾ)-ਕੇਂਦਰੀ ਅਗਨੀਪਥ ਯੋਜਨਾ ਖ਼ਿਲਾਫ਼ ਡੀ.ਸੀ. ਦਫ਼ਤਰ ਮਲੇਰਕੋਟਲਾ ਸਾਹਮਣੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ...
ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 12 ਅਗਸਤ-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਪੂਰਨ ਤੌਰ 'ਤੇ ਜੀ.ਟੀ.ਰੋਡ ਕੀਤਾ ਜਾਮ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਤੇ ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ...
ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 12 ਅਗਸਤ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਨਵੇਂ ਲਗਾਏ ਏ.ਜੀ. ਵਿਨੋਦ ਘਈ ਨੂੰ ਬਦਲਿਆ...
ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  1 day ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  1 day ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  1 day ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  1 day ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਵਿਧਾਨ ਸਭਾ ਸਪੀਕਰ ਸੰਧਵਾ ਦੇ ਡਰਾਈਵਰ ਵਲੋਂ ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨ ਵਲੋਂ ਇਕ ਟਰੱਕ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸਲ 'ਚ ਕੁਲਤਾਰ ਸਿੰਘ ਸੰਧਵਾਂ ਬੀਤੇ ਦਿਨ ਇੱਥੇ ਮਾਨਾਂਵਾਲਾ ਨੇੜੇ ਗੁਜ਼ਰ ਰਹੇ ਸਨ, ਜਿਨ੍ਹਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਸੰਪਾਦਕੀ

ਪਾਕਿਸਤਾਨ ਵਿਚ ਘੱਟ-ਗਿਣਤੀਆਂ ਦੀ ਸਥਿਤੀ

ਪਾਕਿਸਤਾਨ ਦੇ ਸੂਬਾ ਖੈਬਰ ਪਖ਼ਤੂਨਖਵਾ ਦੇ ਵੱਡੇ ਸ਼ਹਿਰ ਪਿਸ਼ਾਵਰ ਵਿਚ ਦੋ ਸਿੱਖ ਦੁਕਾਨਦਾਰਾਂ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਮਾਰੇ ਜਾਣ ਨੇ ਇਕ ਵਾਰ ਫਿਰ ਉਸ ਦੇਸ਼ ਵਿਚ ਕੁਝ ਕੁ ਹਜ਼ਾਰ ਰਹਿ ਗਏ ਸਿੱਖਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸ ਹਮਲੇ ਦੀ ...

ਪੂਰੀ ਖ਼ਬਰ »

ਇਕ ਹੋਰ ਵੱਡੇ ਅੰਦੋਲਨ ਲਈ ਤਿਆਰ ਹੋ ਰਹੀ ਹੈ ਜ਼ਮੀਨ

14 ਮਈ ਦਾ ਦਿਨ ਆਪਣੇ ਆਪ 'ਚ ਮਹੱਤਵਪੂਰਨ ਸਾਬਤ ਹੋਇਆ ਹੈ। ਇਸ ਦਿਨ ਕੇਂਦਰ ਸਰਕਾਰ ਨੇ ਵਿਸ਼ਵ ਵਪਾਰ ਸੰਗਠਨ 'ਚ ਐਲਾਨ ਕੀਤਾ ਕਿ ਉਹ ਕਣਕ ਦੀ ਬਰਾਮਦ ਤੁਰੰਤ ਰੋਕ ਰਹੀ ਹੈ। ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਇਸੇ ਦਿਨ ਸ਼ਾਮ ਨੂੰ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਗਾਂਧੀ ...

ਪੂਰੀ ਖ਼ਬਰ »

ਵਧਦੀ ਮਹਿੰਗਾਈ ਆਮ ਆਦਮੀ ਦੇ ਲਈ ਚਿੰਤਾ ਦਾ ਸਬੱਬ...

ਦੇਸ਼ ਵਿਚ ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰਦੀ ਜਾ ਰਹੀ ਹੈ। ਹੁਣ ਤਾਂ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਮੱਧ ਵਰਗ ਅਤੇ ਗ਼ਰੀਬ ਵਰਗ ਦੇ ਲੋਕਾਂ ਲਈ ਇਹ ਵਧਦੀ ਮਹਿੰਗਾਈ ਅਸਹਿਣਸ਼ੀਲ ਹੁੰਦੀ ਜਾ ਰਹੀ ਹੈ। ਕੋਈ ਆਸ ਦੀ ਕਿਰਨ ਵੀ ਨਜ਼ਰ ਨਹੀਂ ਆ ਰਹੀ। ਮਹਿੰਗਾਈ ਵਧਣ ...

ਪੂਰੀ ਖ਼ਬਰ »

ਕੋਰੋਨਾ ਦੇ ਦੁਖਾਂਤ ਤੋਂ ਸਬਕ ਸਿੱਖਣ ਦੀ ਲੋੜ

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਕਿ ਭਾਰਤ ਵਿਚ ਕੋਵਿਡ ਕਾਰਨ 47 ਲੱਖ ਲੋਕਾਂ ਦੀ ਮੌਤ ਹੋਈ ਹੈ, ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਰਿਪੋਰਟ ਹੈ। ਰਿਪੋਰਟ ਮੁਤਾਬਿਕ ਵਿਸ਼ਵ ਪੱਧਰ 'ਤੇ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਕੁੱਲ ਸੰਖਿਆ 1.5 ਕਰੋੜ ਹੈ ਅਤੇ ਇਸ ਵਿਚੋਂ 1/3 ਹਿੱਸਾ ਮੌਤਾਂ ਭਾਰਤ ਵਿਚ ਹੋਈਆਂ ਹਨ। ਪਿਛਲੇ ਸਾਲ ਕੁਝ ਭਾਰਤੀ ਸਰਵੇਖਣਾਂ ਨੇ ਦਾਅਵਾ ਕੀਤਾ ਸੀ ਕਿ ਮਹਾਂਮਾਰੀ ਕਾਰਨ ਹੋਈਆਂ ਮੌਤਾਂ 25 ਲੱਖ ਤੋਂ ਵੱਧ ਸਨ। ਲੈਂਸੇਟ ਨੇ ਵੀ ਪਹਿਲਾਂ ਦੱਸਿਆ ਸੀ ਕਿ ਜਨਵਰੀ 2020 ਤੋਂ ਦਸੰਬਰ 2021 ਦਰਮਿਆਨ ਕੋਵਿਡ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਲਗਭਗ 40.7 ਲੱਖ ਸੀ। ਇਸ ਦੇ ਉਲਟ ਭਾਰਤ ਵਿਚ ਸਰਕਾਰ ਵਲੋਂ ਮੌਤਾਂ ਲਗਭਗ ਪੰਜ ਲੱਖ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋ ਅੰਕੜਿਆਂ ਵਿਚ ਅੰਤਰ ਕਾਫ਼ੀ ਚਿੰਤਾਜਨਕ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਡਬਲਊ.ਐਚ.ਓ. ਜਾਂ ਲੈਂਸੇਟ ਦੁਆਰਾ ਮੌਤਾਂ ਦੀ ਗਿਣਤੀ ਦਾ ਮਾਡਲ ਨੁਕਸਦਾਰ ਹੈ।
ਸਰਕਾਰ ਦਾ ਦਾਅਵਾ ਜੋ ਵੀ ਹੋਵੇ, ਦੇਸ਼ ਦੀ ਸਿਹਤ ਪ੍ਰਣਾਲੀ, ਕੋਵਿਡ ਦੀ ਦੂਜੀ ਲਹਿਰ ਦੌਰਾਨ ਤਾਂ ਖ਼ਾਸ ਤੌਰ 'ਤੇ ਢਹਿ-ਢੇਰੀ ਹੋ ਗਈ ਸੀ। ਇਸ ਗੱਲ ਦਾ ਹਰ ਭਾਰਤੀ ਨਾਗਰਿਕ ਨੂੰ ਪਤਾ ਹੈ। ਇਸ ਸਥਿਤੀ ਵਿਚ ਸਿਹਤ ਸੇਵਾਵਾਂ ਦਾ ਪੂਰਾ ਕੁਪ੍ਰਬੰਧ ਸੀ। ਆਕਸੀਜਨ, ਬਿਸਤਰੇ, ਦਵਾਈਆਂ ਅਤੇ ਇੱਥੋਂ ਤੱਕ ਕਿ ਆਕਸੀਮੀਟਰਾਂ ਦੀ ਕਮੀ ਨੇ ਦਹਿਸ਼ਤ ਪੈਦਾ ਕਰ ਦਿੱਤੀ ਸੀ। ਦਵਾਈਆਂ ਲੋਕਾਂ ਦੀ ਸਮਰੱਥਾ ਤੋਂ ਕਿਤੇ ਵੱਧ ਮਹਿੰਗੇ ਭਾਅ 'ਤੇ ਵੇਚੀਆਂ ਜਾ ਰਹੀਆਂ ਸਨ। ਕਈ ਨਿੱਜੀ ਖੇਤਰ ਦੇ ਹਸਪਤਾਲਾਂ ਨੇ ਇਸ ਗੰਭੀਰ ਸਿਹਤ ਸੰਕਟ ਵਿਚ ਖ਼ੂਬ ਪੈਸਾ ਕਮਾਇਆ। ਕਾਰਪੋਰੇਟ ਖੇਤਰ ਦੇ ਹਸਪਤਾਲਾਂ ਵਿਚ ਤਾਂ ਰੋਗੀਆਂ ਪ੍ਰਤੀ ਹਮਦਰਦੀ ਨਾਂਅ ਦੀ ਕੋਈ ਚੀਜ਼ ਨਹੀਂ ਸੀ। ਪਰ ਇਸ ਦੇ ਉਲਟ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਰਮੀਆਂ ਅਤੇ ਸਹਿਯੋਗੀ ਕਰਮਚਾਰੀਆਂ ਨੇ ਮਰੀਜ਼ਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਦੀ ਕੀਮਤ 'ਤੇ ਸਖ਼ਤ ਮਿਹਨਤ ਕੀਤੀ। ਰਿਪੋਰਟਾਂ ਮੁਤਾਬਿਕ 1600 ਤੋਂ ਵੱਧ ਡਾਕਟਰਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ।
ਉਸ ਸਮੇਂ ਦੌਰਾਨ ਜਦੋਂ ਬਹੁਤ ਸਾਰੀਆਂ ਮੌਤਾਂ ਕੋਵਿਡ-19 ਦੀ ਐਮਰਜੈਂਸੀ ਵਰਗੀ ਸਥਿਤੀ ਕਾਰਨ ਹੋਈਆਂ ਸਨ, ਉਸ ਸਮੇਂ ਬਹੁਤ ਸਾਰੇ ਮਰੀਜ਼ਾਂ ਦੀ ਉਨ੍ਹਾਂ ਵਿਚ ਮੌਜੂਦ ਸਹਿ-ਰੋਗਾਂ ਦੇ ਨਤੀਜੇ ਵਜੋਂ ਵੀ ਮੌਤ ਹੋ ਗਈ ਸੀ। ਕਈ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਜਿਵੇਂ ਕਿ ਕੈਂਸਰ, ਗੁਰਦੇ ਦੀਆਂ ਬਿਮਾਰੀਆਂ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਆਦਿ ਨੂੰ ਅਣਗੌਲਿਆ ਕੀਤਾ ਗਿਆ, ਜਿਸ ਕਾਰਨ ਵੀ ਮਰੀਜ਼ਾਂ ਦੀ ਮੌਤ ਹੋਈ। ਇਸ ਲਈ ਜਦੋਂ ਅਸੀਂ ਮੌਤਾਂ ਦੀ ਗਿਣਤੀ ਕਰਦੇ ਹਾਂ ਤਾਂ ਇਹ ਅੰਕੜੇ ਇਕੱਠੇ ਰੱਖੇ ਜਾਣੇ ਚਾਹੀਦੇ ਹਨ। ਬਹੁਤ ਸਾਰੇ ਮਰੀਜ਼ਾਂ ਨੂੰ ਕੋਵਿਡ ਤੋਂ ਬਾਅਦ ਦੀ ਮਿਆਦ ਵਿਚ ਦਿਲ ਅਤੇ ਤੰਤੂ ਸੰਬੰਧੀ ਸਮੱਸਿਆਵਾਂ ਪੈਦਾ ਹੋਈਆਂ ਅਤੇ ਉਹ ਬਚ ਨਹੀਂ ਸਕੇ। ਕੋਵਿਡ ਦੇ ਇਲਾਜ ਕਾਰਨ ਵੱਡੀ ਗਿਣਤੀ ਵਿਚ ਮਰੀਜ਼ਾਂ 'ਚ ਸ਼ੂਗਰ ਵਧ ਗਈ। ਬਾਅਦ ਦੇ ਸਮੇਂ ਵਿਚ ਉਨ੍ਹਾਂ ਵਿਚ ਕਈ ਪੇਚੀਦਗੀਆਂ ਪੈਦਾ ਹੋਈਆਂ ਜਿਵੇਂ ਕਿ ਮਯੂਕਰ ਨਾਮਕ ਉੱਲੀ ਦੀ ਸੰਕਰਮਣ ਬਿਮਾਰੀ ਜੋ ਕਿ ਘਾਤਕ ਸਾਬਤ ਹੁੰਦੀ ਸੀ।
ਉਸ ਸਮੇਂ ਦੌਰਾਨ ਭੋਜਨ ਲਈ ਤਰਸਦੇ ਰੋਂਦੇ ਲੋਕਾਂ ਦੀਆਂ ਯਾਦਾਂ ਅੱਜ ਵੀ ਸਾਡੇ ਮਨ ਵਿਚ ਤਾਜ਼ਾ ਹਨ। ਲੋਕ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਨੰਗੇ ਪੈਰੀਂ ਆਪਣੇ ਜੱਦੀ ਸਥਾਨਾਂ ਤੱਕ ਪਹੁੰਚੇ। ਕਈਆਂ ਨੂੰ ਰਸਤੇ ਵਿਚ ਹਾਦਸਿਆਂ ਦਾ ਸਾਹਮਣਾ ਕਰਨਾ ਪਿਆ। ਲੰਮਾ ਸਮਾਂ ਪੈਦਲ ਚੱਲਣ ਤੋਂ ਬਾਅਦ ਥੱਕ-ਹਾਰ ਕੇ ਰੇਲਵੇ ਪਟੜੀਆਂ 'ਤੇ ਸੌਂ ਰਹੇ ਕੁਝ ਲੋਕ ਰੇਲ ਗੱਡੀ ਹੇਠਾਂ ਦੱਬ ਕੇ ਮਰ ਗਏ। ਮੁੱਖ ਤੌਰ 'ਤੇ ਮਹਾਨਗਰਾਂ ਦੇ ਇਨ੍ਹਾਂ ਗ਼ਰੀਬ ਮਜ਼ਦੂਰਾਂ ਕੋਲ ਸ਼ਹਿਰਾਂ ਵਿਚ ਰਹਿਣ ਲਈ ਕੋਈ ਥਾਂ ਨਹੀਂ ਸੀ ਅਤੇ ਨਾ ਹੀ ਰਹਿਣ ਦਾ ਕੋਈ ਸਾਧਨ ਸੀ। ਸਰਕਾਰ ਵਲੋਂ ਸਹਾਇਤਾ ਬਹੁਤ ਘੱਟ ਸੀ। ਐਨ.ਜੀ.ਓਜ਼, ਸਮਾਜਿਕ ਸੰਸਥਾਵਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਮੂਹਾਂ ਨੇ ਇਨ੍ਹਾਂ ਲੋਕਾਂ ਦੀ ਭੁੱਖ ਮਿਟਾਉਣ ਲਈ ਰਾਸ਼ਨ ਇਕੱਠਾ ਕੀਤਾ ਅਤੇ ਪੱਕਿਆ-ਪਕਾਇਆ ਭੋਜਨ ਵੀ ਦਿੱਤਾ। ਪੁਲਿਸ ਨੇ ਘਰਾਂ ਨੂੰ ਪਰਤ ਰਹੇ ਪੈਦਲ ਲੋਕਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਅਤੇ ਇਨ੍ਹਾਂ ਲੋਕਾਂ ਨੂੰ ਕੁੱਟਿਆ ਮਾਰਿਆ। ਇਹ ਨੋਟ ਕਰਨਾ ਸ਼ਰਮਨਾਕ ਹੈ ਕਿ ਭਾਰਤ ਸਰਕਾਰ ਨੇ ਬੇਰੁਜ਼ਗਾਰੀ ਦੇ ਸਮੇਂ ਦੌਰਾਨ ਮਜ਼ਦੂਰਾਂ ਨੂੰ 7500/- ਰੁਪਏ ਮਹੀਨਾ ਪ੍ਰਤੀ ਪਰਿਵਾਰ ਸਹਾਇਤਾ ਦੇ ਕੇ ਉਨ੍ਹਾਂ ਨੂੰ ਘੱਟੋ-ਘੱਟ ਭੋਜਨ ਦੀ ਸੁੱਰਖਿਆ ਦੇਣ ਦੀ ਮੰਗ ਮੰਨਣ ਦੀਥਾਂ ਸਿਰਫ 5 ਕਿਲੋ ਅਨਾਜ ਅਤੇ 1 ਕਿਲੋ ਦਾਲ ਦਿੱਤੀ ਜਿਸ ਦੀ ਕੀਮਤ ਲਗਭਗ 225 ਰੁਪਏ ਬਣਦੀ ਹੈ। ਇਸ ਸਮੇਂ ਨੇ ਪਹਿਲਾਂ ਤੋਂ ਹੀ ਫੈਲੀ ਭੁੱਖਮਰੀ ਵਿਚ ਵਾਧਾ ਕੀਤਾ ਜਿਸ ਕਾਰਨ ਕੁਪੋਸ਼ਣ ਵਧਿਆ।
ਸ਼ਮਸ਼ਾਨਘਾਟ ਅਤੇ ਕਬਰਸਤਾਨ ਬਹੁਤ ਜ਼ਿਆਦਾ ਭਰੇ ਹੋਏ ਸਨ। ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਜਾਂ ਸਸਕਾਰ ਕਰਨ ਲਈ ਕਈ ਦਿਨ ਇੰਤਜ਼ਾਰ ਕਰਨਾ ਪਿਆ। ਇਨ੍ਹਾਂ ਥਾਵਾਂ ਤੋਂ ਹੋਈਆਂ ਵੱਧ ਮੌਤਾਂ ਦੀ ਗਿਣਤੀ ਪ੍ਰਾਪਤ ਕਰਨਾ ਕੋਈ ਔਖਾ ਕੰਮ ਨਹੀਂ ਹੈ। ਪਰ ਵਿਡੰਬਨਾ ਇਹ ਹੈ ਕਿ ਡਿਜੀਟਲ ਹੋਣ ਦਾ ਦਾਅਵਾ ਕਰਨ ਵਾਲੀ ਸਰਕਾਰ ਕੋਲ ਇਸ ਬਾਰੇ ਕੋਈ ਡਾਟਾ ਨਹੀਂ ਹੈ। ਇਹ ਜਾਣ ਕੇ ਮ੍ਰਿਤਕ ਪਰਿਵਾਰਾਂ ਨੂੰ ਕਿੰਨਾ ਦੁੱਖ ਹੋਇਆ ਹੈ, ਇਸ ਦਾ ਅੰਦਾਜ਼ਾ ਲਗਾਉਣਾ ਸਹਿਜ ਹੀ ਹੈ। ਸ਼ਰਮਨਾਕ ਗੱਲ ਹੈ ਕਿ ਜਦੋਂ ਮਰਨ ਵਾਲੇ ਡਾਕਟਰਾਂ ਦੀ ਗਿਣਤੀ ਬਾਰੇ ਸੰਸਦ ਵਿਚ ਸਵਾਲ ਪੁੱਛਿਆ ਗਿਆ ਤਾਂ ਸਰਕਾਰ ਨੇ ਕਿਸੇ ਵੀ ਅੰਕੜੇ ਤੋਂ ਇਨਕਾਰ ਕਰ ਦਿੱਤਾ।
ਸਾਡੇ ਦੇਸ਼ ਵਿਚ ਜਨਮ ਅਤੇ ਮੌਤ ਨੂੰ ਰਿਕਾਰਡ ਕਰਨ ਦੀ ਪ੍ਰਣਾਲੀ ਅਜੇ ਵੀ ਸਹੀ ਹੋਣ ਤੋਂ ਕੋਹਾਂ ਦੂਰ ਹੈ। ਖ਼ਾਸ ਤੌਰ 'ਤੇ ਪੇਂਡੂ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਮੌਤਾਂ ਅੱਜ ਵੀ ਰਿਕਾਰਡ ਨਹੀਂ ਕੀਤੀਆਂ ਜਾਂਦੀਆਂ। ਜਿੱਥੇ ਸਮਾਜ ਦੇ ਅਮੀਰ ਤਬਕੇ ਕੋਲ ਇਨ੍ਹਾਂ ਗਿਣਤੀਆਂ ਨੂੰ ਦਰਜ ਕਰਵਾਉਣ ਲਈ ਜਾਣਕਾਰੀ ਦੇ ਨਾਲ-ਨਾਲ ਸਾਧਨ ਵੀ ਹਨ, ਉੱਥੇ ਹੀ ਗ਼ਰੀਬ ਅਤੇ ਅਨਪੜ੍ਹ ਲੋਕ ਜਾਣਕਾਰੀ ਦੀ ਕਮੀ ਕਾਰਨ ਰਜਿਸਟਰੇਸ਼ਨ ਕਰਵਾਉਣ ਤੋਂ ਅਸਮਰੱਥ ਹਨ।
ਇਸ ਘਟਨਾਕ੍ਰਮ ਤੋਂ ਸਿੱਖਣ ਲਈ ਅਨੇਕਾਂ ਸਬਕ ਹਨ। ਸਾਡੀ ਸਰਕਾਰ ਅਗਲੇ ਕੁਝ ਸਾਲਾਂ ਵਿਚ 5 ਟ੍ਰਿਲੀਅਨ ਅਰਥਵਿਵਸਥਾ ਬਣਨ ਦਾ ਦਾਅਵਾ ਕਰਦੀ ਹੈ ਅਤੇ ਰਿਕਾਰਡਾਂ ਦੇ ਤੇਜ਼ੀ ਨਾਲ ਡਿਜੀਟਲੀਕਰਨ ਨੂੰ ਵਧਾਉਣ ਲਈ ਆਪਣੇ-ਆਪ ਨੂੰ ਪ੍ਰਾਜੈਕਟ ਕਰਦੀ ਹੈ। ਇਸ ਲਈ ਇਹ ਕਹਿਣਾ ਕਿ ਉਨ੍ਹਾਂ ਕੋਲ ਇਹ ਡਾਟਾ ਇਕੱਠਾ ਕਰਨ ਦਾ ਕੋਈ ਸਹੀ ਸਾਧਨ ਨਹੀਂ ਹੈ, ਜ਼ਿੰਮੇਵਾਰੀ ਤੋਂ ਭੱਜਣਾ ਹੈ।
ਸਾਨੂੰ ਮਰੇ ਹੋਏ ਲੋਕਾਂ ਦੀ ਰਜਿਸਟਰੀ ਕਰਨ ਦਾ ਇਕ ਮਜ਼ਬੂਤ ਤਰੀਕਾ ਵਿਕਸਿਤ ਕਰਨਾ ਹੋਵੇਗਾ। ਦੁੱਖ ਹੁੰਦਾ ਹੈ ਜਦੋਂ ਅਸੀਂ ਮੌਤ, ਜੋ ਕਿ ਜ਼ਿੰਦਗੀ ਦੀ ਆਖਰੀ ਘਟਨਾ ਹੈ ਦਾ ਵੀ ਸਤਿਕਾਰ ਨਹੀਂ ਕਰ ਪਾਉਂਦੇ। ਝੂਠ ਦਾ ਚਿਤਰਨ ਸੱਤਾਧਾਰੀ ਸ਼ਕਤੀਆਂ ਨੂੰ ਸੱਚ ਤੋਂ ਬਚਣ ਵਿਚ ਮਦਦ ਤਾਂ ਕਰ ਸਕਦਾ ਹੈ ਪਰ ਇਹ ਭਵਿੱਖ ਲਈ ਯੋਜਨਾਬੰਦੀ ਵਿਚ ਅਸਫਲਤਾ ਵੱਲ ਲੈ ਜਾਂਦਾ ਹੈ। ਸੰਨ 1918-19 ਵਿਚ ਸਪੈਨਿਸ਼ ਫਲੂ ਮਹਾਂਮਾਰੀ ਦੌਰਾਨ ਦੁਨੀਆ ਵਿਚ ਲਗਭਗ 5 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਵਿਚੋਂ 1.25 ਕਰੋੜ ਲੋਕ ਜੋ ਕਿ ਲਗਭਗ 1/4 ਹਿੱਸਾ ਬਣਦਾ ਹੈ, ਭਾਰਤੀ ਸਨ। ਪਰ ਉਹ ਪਹਿਲੇ ਵਿਸ਼ਵ ਯੁੱਧ ਦਾ ਸਮਾਂ ਸੀ ਅਤੇ ਅਸੀਂ ਬਸਤੀਵਾਦੀ ਬ੍ਰਿਟਿਸ਼ ਸ਼ਕਤੀ ਦੇ ਗ਼ੁਲਾਮ ਸੀ, ਜਿਸ ਨੂੰ ਸਾਡੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਸੀ। ਪਰ ਹੁਣ ਸਾਡੀ ਆਪਣੀ ਸਰਕਾਰ ਹੈ ਅਤੇ ਜੇਕਰ ਹੁਣ ਵੀ ਦੁਨੀਆ ਭਰ ਵਿਚ 1/3 ਹਿੱਸਾ ਮੌਤਾਂ ਸਾਡੇ ਦੇਸ਼ ਵਿਚ ਹੁੰਦੀਆਂ ਹਨ ਤਾਂ ਇਸ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।

-ਮੋ: 94170-00360

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX