ਤਾਜਾ ਖ਼ਬਰਾਂ


ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  about 1 hour ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  about 1 hour ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  about 2 hours ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  about 3 hours ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  about 4 hours ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  about 4 hours ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  about 4 hours ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  about 5 hours ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  about 5 hours ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  about 5 hours ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  about 6 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 7 hours ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  about 7 hours ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  about 7 hours ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  about 7 hours ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  about 7 hours ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  about 8 hours ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  about 8 hours ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  about 8 hours ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  about 8 hours ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  about 9 hours ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  about 9 hours ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  about 10 hours ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਬੰਨ੍ਹੀਆਂ ਰੱਖੜੀਆਂ
. . .  about 10 hours ago
ਅਟਾਰੀ, 11 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸਾਬਕਾ ਸਿਹਤ ਮੰਤਰੀ ਅਤੇ ਸਮਾਜ ਸੇਵਕਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤ-ਪਾਕਿਸਤਾਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,299 ਨਵੇਂ ਮਾਮਲੇ ਆਏ ਸਾਹਮਣੇ
. . .  about 10 hours ago
ਨਵੀਂ ਦਿੱਲੀ, 11 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,299 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 19,431 ਲੋਕ ਠੀਕ ਹੋਏ ਹਨ। ਅਜੇ ਦੇਸ਼ 'ਚ 1,25,076 ਸਰਗਰਮ ਮਾਮਲੇ ਹਨ ਅਤੇ ਰੋਜ਼ਾਨਾ ਸਕਰਾਤਮਕਤਾ ਦਰ 4.58 ਫ਼ੀਸਦੀ ਹੈ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 4 ਜੇਠ ਸੰਮਤ 554
ਵਿਚਾਰ ਪ੍ਰਵਾਹ: ਮਨੁੱਖ ਦਾ ਮਨੁੱਖ ਵਿਰੁੱਧ ਕੀਤਾ ਜ਼ੁਲਮ, ਹਜ਼ਾਰਾਂ ਲੋਕਾਂ ਨੂੰ ਰੁਆ ਦਿੰਦਾ ਹੈ। -ਹੋਰੇਸ ਵਾਲਪੋਲ

ਦਿੱਲੀ / ਹਰਿਆਣਾ

ਮੋਤੀ ਨਗਰ ਵਿਖੇ 'ਸ਼ਹੀਦ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ' ਦੇ ਨਾਂਅ 'ਤੇ ਰੱਖਿਆ ਚੌਕ ਦਾ ਨਾਂਅ

ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)- ਮੁਗਲ ਸ਼ਾਸਕ ਜ਼ਕਰੀਆ ਖਾਨ ਨੂੰ ਸਿੱਖਾਂ ਦੀ ਹੋਂਦ ਦਾ ਅਹਿਸਾਸ ਕਰਵਾਉਣ ਕਰਕੇ ਸ਼ਹੀਦ ਹੋਏ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੇ ਨਾਂਅ 'ਤੇ ਮੋਤੀ ਨਗਰ 'ਚ ਚੌਰਾਹੇ ਦਾ ਨਾਮ ਰੱਖਿਆ ਗਿਆ ਹੈ | ਉੱਤਰੀ ਦਿੱਲੀ ਨਗਰ ਨਿਗਮ ਦੇ ...

ਪੂਰੀ ਖ਼ਬਰ »

ਦਿੱਲੀ 'ਚ ਪਾਰੇ ਦੇ ਨਾਲ ਹੀ ਵਧ ਰਹੀ ਹੈ ਬਿਜਲੀ ਦੀ ਮੰਗ

ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)- ਦਿੱਲੀ ਵਿਚ ਪਾਰਾ ਵਧਣ ਦੇ ਨਾਲ ਹੀ ਬਿਜਲੀ ਦੀ ਮੰਗ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਪਾਰੇ ਦੇ ਨਾਲ ਬਿਜਲੀ ਦੀ ਮੰਗ ਵੀ ਰੋਜ਼ਾਨਾਂ ਨਵਾਂ ਰਿਕਾਰਡ ਬਣਾਉਂਦੀ ਨਜ਼ਰ ਆ ਰਹੀ ਹੈ | 15 ਮਈ ਦੀ ਰਾਤ ਬਿਜਲੀ ਦੀ ਮੰਗ 6732 ਮੇਗਾਵਾਟ ਤੱਕ ਪੁੱਜ ਗਈ ...

ਪੂਰੀ ਖ਼ਬਰ »

ਸਰਨਾ ਦੀ ਅਗਵਾਈ 'ਚ ਵਫ਼ਦ ਨੇ ਪਾਕ ਦੂਤਾਵਾਸ ਵਿਖੇ ਸੌਂਪਿਆ ਮੰਗ-ਪੱਤਰ

ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)- ਪੇਸ਼ਾਵਰ 'ਚ 2 ਸਿੱਖਾਂ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ 'ਚ ਸਿੱਖਾਂ ਦੇ ਵਫ਼ਦ ਨੇ ਰਾਜਧਾਨੀ ਦਿੱਲੀ ਵਿਖੇ ਪਾਕਿਸਤਾਨ ਦੇ ...

ਪੂਰੀ ਖ਼ਬਰ »

ਦਿੱਲੀ ਭਾਜਪਾ ਵਲੋਂ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਪੋਲ ਖੋਲ੍ਹ ਮੁਹਿੰਮ

ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ 'ਚ ਵੱਖ ਵੱਖ ਇਲਾਕਿਆਂ 'ਚ ਭਾਜਪਾ ਸਾਂਸਦ, ਵਿਧਾਇਕ ਤੇ ਅਹੁਦੇਦਾਰਾਂ ਵੱਲੋਂ ਕੇਜਰੀਵਾਲ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ-ਖੋਲ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ...

ਪੂਰੀ ਖ਼ਬਰ »

ਦਿੱਲੀ ਨਗਰ ਨਿਗਮ ਦੀ ਬੁਲਡੋਜ਼ਰ ਮੁਹਿੰਮ ਨੂੰ ਲੈ ਕੇ ਕੇਜਰੀਵਾਲ ਨੇ ਭਾਜਪਾ ਨੂੰ ਬਣਾਇਆ ਨਿਸ਼ਾਨਾ

ਨਵੀਂ ਦਿੱਲੀ, 16 ਮਈ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਦੌਰਾਨ ਦਿੱਲੀ ਵਿਚ ਭਾਜਪਾ ਸ਼ਾਸਿਤ ਨਗਰ ਨਿਗਮਾਂ ਵਲੋਂ ਚਲਾਏ ਜਾ ਰਹੇ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨਾ ਬਣਾਇਆ ਹੈ | ...

ਪੂਰੀ ਖ਼ਬਰ »

ਸੰਗਰਾਂਦ ਮੌਕੇ ਵੱਖ-ਵੱਖ ਗੁਰਦੁਆਰਿਆਂ 'ਚ ਹੋਏ ਸਮਾਗਮ

ਜਲੰਧਰ, 16 ਮਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸਿੰਘ ਸਭਾ ਮਖਦੂਮਪੁਰਾ ਵਿਖੇ ਨੌਜਵਾਨ ਅਜੀਤ ਸਿੰਘ ਸਭਾ ਤੇ ਇਸਤਰੀ ਸਤਿਸੰਗ ਸਭਾ ਵਲੋਂ ਜੇਠ ਮਹੀਨੇ ਦੀ ਸੰਗਰਾਂਦ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਬਿਜਲੀ ਠੇਕਾ ਮੁਲਾਜ਼ਮ ਦੀ ਮੌਤ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਇਥੋਂ ਦੇ ਪਿੰਡ ਮੁਸਾਹਿਬ ਵਾਲਾ 'ਚ ਇਕ ਟਰਾਂਸਫਾਰਮਰ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਨਿਗਮ 'ਚ ਠੇਕੇ 'ਤੇ ਲੱਗੇ ਮੁਲਾਜ਼ਮ ਦੀ ਮੌਤ ਹੋ ਗਈ | ਪੋਸਟਮਾਰਟਮ ਮਗਰੋਂ ਮਿ੍ਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਮਿ੍ਤਕ ਦੇ ...

ਪੂਰੀ ਖ਼ਬਰ »

ਸੜਕ ਹਾਸਦੇ 'ਚ ਇਕ ਵਿਅਕਤੀ ਦੀ ਮੌਤ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਪੁਰਾਣੀ ਹਾਊਸਿੰਗ ਬੋਰਡ ਕਾਲੋਨੀ ਨੇੜੇ ਹੋਏ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੁਰਿੰਦਰ ਪਾਂਡੇ ਵਜੋਂ ਕੀਤੀ ਗਈ ਹੈ | ਪੁਲੀਸ ਨੇ ਪੋਸਟਮਾਰਟਮ ਮਗਰੋਂ ਮਿ੍ਤਕ ਦੀ ਲਾਸ਼ ਵਾਰਸਾਂ ਨੂੰ ...

ਪੂਰੀ ਖ਼ਬਰ »

ਵਿਦੇਸ਼ੀ ਹਵਾਲਾਤੀ ਪਾਸੋਂ ਮੋਬਾਈਲ ਫ਼ੋਨ ਬਰਾਮਦ

ਕਪੂਰਥਲਾ, 16 ਮਈ (ਸਡਾਨਾ)- ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਹਵਾਲਾਤੀ ਪੌਲ ...

ਪੂਰੀ ਖ਼ਬਰ »

ਪਿੰਡ ਕੱਵਾਰਤਨ 'ਚ ਕਿ੍ਕਟ ਟੂਰਨਾਮੈਂਟ ਕਰਵਾਇਆ

ਗੂਹਲਾ ਚੀਕਾ, 16 ਮਈ (ਓ.ਪੀ. ਸੈਣੀ)-ਪਿੰਡ ਕਵਾਰਤਨ 'ਚ ਨੌਜਵਾਨਾਂ ਵਲੋਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਅਤੇ ਭਾਜਪਾ ਦੇ ਨੌਜਵਾਨ ਆਗੂ ਰਵੀ ਤਾਰਾਂਵਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਰਵੀ ਤਾਰਾਂਵਾਲੀ ਦੀ ...

ਪੂਰੀ ਖ਼ਬਰ »

ਮੁਢਲੀ ਸਹਾਇਤਾ ਸਿਖਲਾਈ ਕੈਂਪ ਸ਼ੁਰੂ

ਯਮੁਨਾਨਗਰ, 16 ਮਈ (ਗੁਰਦਿਆਲ ਸਿੰਘ ਨਿਮਰ)-ਯੂਥ ਰੈੱਡ ਕਰਾਸ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਿਖੇ ਫਸਟ ਏਡ ਕੈਂਪ ਲਗਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ.(ਮੇਜਰ) ਹਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਕਾਲਜ ਵਿਚ ਸਮੇਂ-ਸਮੇਂ 'ਤੇ ਫਸਟ ਏਡ ਟ੍ਰੇਨਿੰਗ ਕੈਂਪ ਲਗਾਏ ...

ਪੂਰੀ ਖ਼ਬਰ »

ਮਮਤਾ ਵਿਰੋਧੀਆਂ ਦਾ ਮੁੱਖ ਚਿਹਰਾ ਹੈ, ਕਾਂਗਰਸ ਨਹੀਂ-ਤਿ੍ਣਮੂਲ

ਕੋਲਕਾਤਾ, 16 ਮਈ (ਰਣਜੀਤ ਸਿੰਘ ਲੁਧਿਆਣਵੀ)-ਮਮਤਾ ਬੈਨਰਜੀ ਵਿਰੋਧੀਆਂ ਦਾ ਮੁੱਖ ਚਿਹਰਾ ਹੈ, ਕਾਂਗਰਸ ਨਹੀਂ | ਤਿ੍ਣਮੂਲ ਕਾਂਗਰਸ ਵਲੋਂ ਰਾਹੁਲ ਗਾਂਧੀ ਵਲੋਂ ਦਿੱਤੇ ਬਿਆਨ ਦੇ ਭਾਸ਼ਨ ਦੇ ਜਵਾਬ 'ਚ ਇਹ ਕਿਹਾ ਗਿਆ ਹੈ | ਰਾਹੁਲ ਗਾਂਧੀ ਨੇ ਚਿੰਤਨ ਸ਼ਿਵਿਰ ਚ ਆਪਣੇ ਭਾਸ਼ਨ ...

ਪੂਰੀ ਖ਼ਬਰ »

ਅੰਗਹੀਣਾਂ ਨੂੰ ਨਕਲੀ ਤੇ ਸਹਾਇਕ ਯੰਤਰ ਮੁਹੱਈਆ ਕਰਵਾਉਣ ਲਈ ਜਾਂਚ ਕੈਂਪ ਅੱਜ ਤੋਂ

ਫ਼ਤਿਹਾਬਾਦ, 16 ਮਈ (ਹਰਬੰਸ ਸਿੰਘ ਮੰਡੇਰ)- ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਦਿਵਿਆਂਗਜਨਾਂ ਲਈ 17 ਮਈ ਨੂੰ ਸਵੇਰੇ 10 ਤੋਂ 3 ਵਜੇ ਤੱਕ ਸਿਵਲ ਹਸਪਤਾਲ ਟੋਹਾਣਾ, 18 ਮਈ ਨੂੰ ਕਮਿਊਨਿਟੀ ਹੈਲਥ ਸੈਂਟਰ ਰਤੀਆ ...

ਪੂਰੀ ਖ਼ਬਰ »

ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਜ਼ਿਲੇ੍ਹ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ 'ਚ ਜਾਗਰੂਕਤਾ ਮੁਹਿੰਮ ਚਲਾਈ

ਫ਼ਤਿਹਾਬਾਦ, 16 ਮਈ (ਹਰਬੰਸ ਸਿੰਘ ਮੰਡੇਰ)- ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਡੇਂਗੂ ਦੀ ਬਿਮਾਰੀ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ | ਪ੍ਰੋਗਰਾਮ ਤਹਿਤ ਸਿਹਤ ਕਰਮਚਾਰੀਆਂ ਨੇ ਜ਼ਿਲੇ੍ਹ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਸਕੂਲਾਂ ਵਿਚ ਜਾ ਕੇ ...

ਪੂਰੀ ਖ਼ਬਰ »

ਸੀ.ਐੱਮ.ਸਿਟੀ. ਕਰਨਾਲ ਵਿਖੇ ਸਿੱਖ ਭਾਈਚਾਰੇ ਵਲੋਂ ਕੱਢਿਆ ਰੋਸ ਮਾਰਚ

ਕਰਨਾਲ, 16 ਮਈ (ਗੁਰਮੀਤ ਸਿੰਘ ਸੱਗੂ)-ਸਿੱਖ ਭਾਈਚਾਰੇ ਵਲੋਂ ਸੀ. ਐੱਮ. ਸਿਟੀ. ਕਰਨਾਲ ਵਿਖੇ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਕੀਤੀ | ਇਹ ਰੋਸ ਮਾਰਚ ਦੋਸ਼ ਲਗਾਇਆ ਗਿਆ ਕਿ ਭਾਜਪਾ ਸਰਕਾਰ ਸਮਾਜਿਕ ...

ਪੂਰੀ ਖ਼ਬਰ »

ਹਰਿਆਣਾ 'ਚ ਬਣੇਗਾ ਫਾਰੈਸਟ ਰਿਸਰਚ ਇੰਸਟੀਚਿਊਟ-ਮੁੱਖ ਮੰਤਰੀ

ਯਮੁਨਾਨਗਰ, 16 ਮਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਵਿਚ ਪਲਾਈਵੁੱਡ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਪ੍ਰਦੇਸ਼ 'ਚ ਸਭ ਤੋਂ ਪਹਿਲਾਂ ਫਾਰੈਸਟ ਰਿਸਰਚ ਇੰਸਟੀਟਿਊਟ ਬਣਾਇਆ ਜਾਵੇਗਾ, ਜਿਸ ਵਿਚ 50 ਕਰੋੜ ਰੁ. ਦੀ ਲਾਗਤ ਆਵੇਗੀ | ਇਹ ਐਲਾਨ ਪ੍ਰਧਾਨ ਮੰਤਰੀ ਮਨੋਹਰ ਲਾਲ ਨੇ ...

ਪੂਰੀ ਖ਼ਬਰ »

ਮਾਨ ਸਰਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇ ਕੇ ਕਿਸਾਨਾਂ ਦਾ ਮਾਣ ਸਤਿਕਾਰ ਕਰੇ- ਲਾਲੀ ਸ਼ਰਮਾ

ਗੂਹਲਾ ਚੀਕਾ, 16 ਮਈ (ਓ.ਪੀ. ਸੈਣੀ)-ਭਾਰਤ-ਪਾਕਿਸਤਾਨ ਦੀ ਵੰਡ ਤੋਂ ਲੈ ਕੇ ਅੱਜ ਤੱਕ ਕਿਸਾਨ ਪੰਚਾਇਤੀ ਜ਼ਮੀਨਾਂ 'ਤੇ ਖੇਤੀ ਕਰ ਰਹੇ ਹਨ | ਜਿਨ੍ਹਾਂ ਨੇ ਖੂਨ ਪਸੀਨੇ ਨਾਲ ਜ਼ਮੀਨਾਂ ਵਾਹੁਣਯੋਗ ਬਣਾਈਆਂ ਹਨ | ਸਰਕਾਰ ਪੰਚਾਇਤੀ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਕਿਸਾਨਾਂ ...

ਪੂਰੀ ਖ਼ਬਰ »

ਮਿ੍ਤਕ ਵਿਆਹੁਤਾ ਦੇ ਵਾਰਸਾਂ ਵਲੋਂ ਸਹੁਰਾ ਪਰਿਵਾਰ ਦੀ ਗਿ੍ਫ਼ਤਾਰੀ ਲਈ ਥਾਣੇ ਮੂਹਰੇ ਧਰਨਾ

ਡੱਬਵਾਲੀ, 16 ਮਈ (ਇਕਬਾਲ ਸਿੰਘ ਸ਼ਾਂਤ)-ਬੀਤੇ ਕੱਲ੍ਹ ਸ਼ੱਕੀ ਹਾਲਾਤਾਂ 'ਚ ਮੌਤ ਦਾ ਸ਼ਿਕਾਰ ਬਣੀ ਵਿਆਹੁਤਾ ਔਰਤ ਆਰਤੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਅੱਜ ਸਿਟੀ ਥਾਣੇ ਮੂਹਰੇ ਨੈਸ਼ਨਲ ਹਾਈਵੇ 'ਤੇ ਧਰਨਾ ਲਗਾ ਕੇ ਤਿੱਖਾ ਰੋਸ ਜਤਾਇਆ | ਕਰੀਬ ਸੌ ਡੇਢ-ਸੌ ਮਰਦ-ਔਰਤ ...

ਪੂਰੀ ਖ਼ਬਰ »

ਮੁੱਖ ਮੰਤਰੀ ਖੱਟਰ 18 ਨੂੰ ਸਿਰਸਾ 'ਚ ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੇ ਰੱਖਣਗੇ ਨੀਂਹ ਪੱਥਰ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 18 ਮਈ ਨੂੰ ਸਿਰਸਾ ਦੇ ਦੌਰੇ ਦੌਰਾਨ ਅਨੇਕਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ | ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਜੰਗੀ ਪੱਧਰ 'ਤੇ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਬਿਜਲੀ ਘਰ ਦੇ ਬਾਹਰ ਧਰਨਾ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਬਿਜਲੀ ਨਿਗਮ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਨਿਗਮ ਦੇ ਬਾਹਰ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ | ਬਿਜਲੀ ਠੇਕਾ ਮੁਲਾਜ਼ਮ ਵੇਤਨ 'ਚ ਤਜ਼ਰਬੇ ਦਾ ਲਾਭ ਤੇ ਬਕਾਇਆ ਏਰੀਅਰ ਦਿੱਤੇ ਜਾਣ ਦੀ ਮੰਗ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਸਪਲਾਈ ਕਾਰਨ ਢਾਣੀ ਤੇਜਾ ਸਿੰਘ ਵਾਸੀਆਂ ਵਲੋਂ ਰੋਡ ਜਾਮ

ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਢਾਣੀ ਤੇਜਾ ਸਿੰਘ ਵਾਸੀਆਂ ਵਲੋਂ ਪੀਣ ਦਾ ਗੰਦਾ ਪਾਣੀ ਸਪਲਾਈ ਹੋਣ 'ਤੇ ਰੋਡ ਜਾਮ ਕਰਕੇ ਪਬਲਿਕ ਹੈਲਥ ਵਿਭਾਗ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ | ਰੋਡ ਜਾਮ ਕੀਤੇ ਜਾਣ ਦੀ ਸੂਚਨਾ ਮਿਲਣ 'ਤੇ ਪੁਲੀਸ ਨੇ ...

ਪੂਰੀ ਖ਼ਬਰ »

ਐਨ.ਆਰ.ਆਈ. ਪਰਿਵਾਰ ਨੇ ਪਿੰਡ ਸਾਹਨੀ 'ਚ ਧਰਮਸ਼ਾਲਾ ਨੂੰ ਭੇਟ ਕੀਤਾ ਵਾਟਰ ਕੂਲਰ

ਖਲਵਾੜਾ, 16 ਮਈ (ਮਨਦੀਪ ਸਿੰਘ ਸੰਧੂ)- ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਕੈਨੇਡਾ ਦੇ ਪਰਿਵਾਰ ਵਲੋਂ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪਿੰਡ ਸਾਹਨੀ ਨੂੰ ਠੰਢੇ ਪਾਣੀ ਦੀ ਸਹੂਲਤ ਲਈ ਵਾਟਰ ਕੂਲਰ ਭੇਟ ਕੀਤਾ ਗਿਆ ਹੈ | ਧਰਮਸ਼ਾਲਾ ਦੀ ਪ੍ਰਬੰਧਕ ਕਮੇਟੀ ਨੇ ਸੁਰਿੰਦਰ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਕਪੂਰਥਲਾ, 16 ਮਈ (ਵਿ.ਪ੍ਰ.)-ਗੁਰਦੁਆਰਾ ਸਾਹਿਬ ਬਾਵਿਆਂ ਕਪੂਰਥਲਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਬਾਵਿਆਂ ਸੇਵਾ ਸੁਸਾਇਟੀ ਵਲੋਂ ਸੰਗਤਾਂ ਦੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ, ਸਟਾਰਟਰ ਲਾਹੁੰਦਾ ਚੋਰ ਕਾਬੂ

ਕਾਲਾ ਸੰਘਿਆਂ, 16 ਮਈ (ਬਲਜੀਤ ਸਿੰਘ ਸੰਘਾ)- ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ, ਸਟਾਰਟਰ ਆਦਿ ਲਾਹੁਣ ਦਾ ਮਸਲਾ ਇਲਾਕੇ 'ਚ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਤਾਂ ਕਿਸਾਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਜਿਸ ਦੇ ਚੱਲਦੇ ਨੌਜਵਾਨ ਕਿਸਾਨ ਰਣਜੋਤ ਸਿੰਘ ਨੇ ਬੀਤੀ ...

ਪੂਰੀ ਖ਼ਬਰ »

ਸਰਕਾਰ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਅਦਾਇਗੀ ਨਿਸਚਿਤ ਸਮੇਂ ਦੌਰਾਨ ਕਰਨੀ ਯਕੀਨੀ ਬਣਾਏ-ਸਤੀਸ਼ ਕੁਮਾਰ

ਕਪੂਰਥਲਾ, 16 ਮਈ (ਅਮਰਜੀਤ ਕੋਮਲ)-ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦੀ ਇਕ ਮੀਟਿੰਗ ਕਪੂਰਥਲਾ ਡੀਪੂ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਨੂੰ ਅਪ੍ਰੈਲ ਮਹੀਨੇ ਦੀ ਪੈਨਸ਼ਨ ਦੀ 10 ਮਈ ਤੱਕ ਅਦਾਇਗੀ ਨਾ ਹੋਣ 'ਤੇ ਰੋਸ ਪ੍ਰਗਟ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਤੀਸ਼ ਕੁਮਾਰ ਨੇ ਕਿਹਾ ਕਿ ਬੀਤੇ ਮਾਰਚ ਮਹੀਨੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ 'ਤੇ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਨੂੰ ਮਾਰਚ ਮਹੀਨੇ ਦੀ ਪੈਨਸ਼ਨ ਨਿਰਧਾਰਿਤ ਸਮੇਂ ਵਿਚ ਮਿਲੀ ਸੀ ਪਰ ਅਪੈ੍ਰਲ ਮਹੀਨੇ ਦੀ ਪੈਨਸ਼ਨ ਨਿਸ਼ਚਿਤ ਮਿਤੀ ਤੱਕ ਪੈਨਸ਼ਨਰਾਂ ਦੇ ਖਾਤਿਆਂ 'ਚ ਨਹੀਂ ਪਈ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਪੈਨਸ਼ਨ ਦੀ ਅਦਾਇਗੀ ਨਾ ਹੋਣ ਦਾ ਮਾਮਲਾ ਕਪੂਰਥਲਾ ਡੀਪੂ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ | ਉਪਰੰਤ ਅਧਿਕਾਰੀਆਂ ਨੇ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ 1-2 ਦਿਨਾਂ ਵਿਚ ਪੈਨਸ਼ਨ ਦੀ ਰਕਮ ਪੈਨਸ਼ਨਰਾਂ ਦੇ ਖਾਤਿਆਂ 'ਚ ਪਾ ਦਿੱਤੀ ਜਾਵੇਗੀ | ਅਜੇ ਤੱਕ ਵੀ ਉਨ੍ਹਾਂ ਨੂੰ ਪੈਨਸ਼ਨ ਦੀ ਅਦਾਇਗੀ ਨਹੀਂ ਹੋਈ | ਸਤੀਸ਼ ਕੁਮਾਰ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਦੀ ਹਰੇਕ ਮਹੀਨੇ ਨਿਰਧਾਰਿਤ ਸਮੇਂ ਵਿਚ ਅਦਾਇਗੀ ਕਰਵਾਉਣ ਲਈ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਤੇ ਚੇਅਰਮੈਨ ਮੁਕੰਦ ਸਿੰਘ ਦੀ ਅਗਵਾਈ ਵਿਚ ਪੈਨਸ਼ਨਰਾਂ ਨੂੰ ਜ਼ੋਰਦਾਰ ਸੰਘਰਸ਼ ਕਰਨ ਪਿਆ ਸੀ | ਇਸ ਸਬੰਧ ਵਿਚ ਹੀ ਸਰਬ ਉੱਚ ਅਦਾਲਤ ਦੇ ਫ਼ੈਸਲਿਆਂ ਅਨੁਸਾਰ ਪੀ.ਆਰ.ਟੀ.ਸੀ. ਵਲੋਂ ਮੁਲਾਜ਼ਮਾਂ ਨੂੰ ਸਰਕਾਰ ਬਦਲਣ ਦੇ ਬਾਵਜੂਦ ਵੀ ਪੈਨਸ਼ਨਾਂ ਦੀ ਅਦਾਇਗੀ ਨਿਰਧਾਰਿਤ ਸਮੇਂ ਦੌਰਾਨ ਹੁੰਦੀ ਰਹੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੈਨਸ਼ਨਰ ਮੁਸ਼ਕਲਾਂ ਵਿਚੋਂ ਗੁਜਰ ਰਹੇ ਹਨ ਪਰ ਸਰਕਾਰ ਚੋਣ ਤੋਂ ਪਹਿਲਾਂ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਨਹੀਂ ਉੱਤਰੀ | ਐਸੋਸੀਏਸ਼ਨ ਦੇ ਪ੍ਰਧਾਨ ਨੇ ਸਰਕਾਰ ਨੂੰ ਜ਼ੋਰ ਦੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਪੈਨਸ਼ਨਰਾਂ ਨੂੰ ਉਨ੍ਹਾਂ ਦੀਆਂ ਪੈਨਸ਼ਨਾਂ ਦੀ ਅਦਾਇਗੀ ਪਹਿਲਾਂ ਦੀ ਤਰ੍ਹਾਂ ਸਮੇਂ ਕਰਨੀ ਯਕੀਨੀ ਬਣਾਈ ਜਾਵੇ |

ਖ਼ਬਰ ਸ਼ੇਅਰ ਕਰੋ

 

''ਕਿਰਦਾਰ ਸਾਫ਼ ਸੁਥਰਾ ਬਣਾਈਐ ਤਾਂ ਹੀ ਸਿੱਖੀ ਦਾ ਪ੍ਰਚਾਰ ਵੀ ਹੋਵੇਗਾ''

ਇੰਦੌਰ, 16 ਮਈ (ਰਤਨਜੀਤ ਸਿੰਘ ਸ਼ੈਰੀ)-ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਇੰਦੌਰ ਵਿਚ ਵੀ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ, ਜਿਸ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਭਾਈ ਕਰਨੈਲ ...

ਪੂਰੀ ਖ਼ਬਰ »

ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਹਰਿਆਣਾ ਦੇ ਤਿੰਨ ਲੇਖਕਾਂ ਦੀਆਂ ਪੁਸਤਕਾਂ 'ਤੇੇ ਕਰਵਾਈ ਚਰਚਾ

ਸ਼ਾਹਬਾਦ ਮਾਰਕੰਡਾ, 16 ਮਈ (ਅਵਤਾਰ ਸਿੰਘ)-ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਜੀ. ਐਮ. ਐਨ. ਕਾਲਜ ਅੰਬਾਲਾ ਦੀ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕਾਲਜ 'ਚ ਸਮਾਰੋਹ ਕਰਕੇ ਹਰਿਆਣਾ ਦੇ ਤਿੰਨ ਲੇਖਕਾਂ ਦੀਆਂ ਪੁਸਤਕਾਂ 'ਤੇੇ 6 ਪੇਪਰ ਪੜ੍ਹਵਾਏ ਗਏ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ 'ਚ 10 ਜੂਨ ਤੋਂ ਝੋਨਾ ਲਾਉਣ ਦਾ ਐਲਾਨ

ਨਡਾਲਾ, 16 ਮਈ (ਮਾਨ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਬਲਾਕ ਨਡਾਲਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬਾਊਪੁਰ ਤੇ ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX