ਤਾਜਾ ਖ਼ਬਰਾਂ


ਸ਼ੇਖ਼ ਹਸੀਨਾ ਨੇ ਕੀਤਾ ਬੰਗਲਾਦੇਸ਼ ਦੇ ਸਭ ਤੋਂ ਵੱਡੇ 'ਪਦਮਾ ਪੁਲ਼' ਦਾ ਉਦਘਾਟਨ
. . .  11 minutes ago
ਢਾਕਾ, 25 ਜੂਨ - ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਬੰਗਲਾਦੇਸ਼ ਦੇ ਸਭ ਤੋਂ ਵੱਡੇ 'ਪਦਮਾ ਪੁਲ਼' ਦਾ ਉਦਘਾਟਨ ਕੀਤਾ। ਮੈਜਿਸਟ੍ਰੇਟ ਸ਼ਾਹਿਦੁਲ ਇਸਲਾਮ ਨੇ ਦੱਸਿਆ ਕਿ ਇਹ ਪੁਲ਼ ਦੇਸ਼ ਦੇ ਉੱਤਰੀ ਹਿੱਸਿਆ ਨੂੰ ਹੋਰ ਹਿੱਸਿਆ ਨਾਲ ਜੋੜੇਗਾ...
ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ 5 ਵਜੇ ਦੀ ਕਰੀਬ ਅਦਾਲਤ 'ਚ ਕੀਤਾ ਜਾਵੇਗਾ ਪੇਸ਼
. . .  28 minutes ago
ਐਸ.ਏ.ਐਸ.ਨਗਰ, 25 ਜੂਨ (ਜਸਬੀਰ ਸਿੰਘ ਜੱਸੀ) - ਰਿਸ਼ਵਤ ਮੰਗਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਨੂੰ ਅੱਜ ਸ਼ਾਮ 5 ਵਜੇ ਦੇ ਕਰੀਬ ਅਦਾਲਤ...
ਅਸੀਂ ਦੇਸ਼ 'ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਲਿਆ ਹੈ ਸੰਕਲਪ - ਕੁੱਲੂ ਰੋਡ ਸ਼ੋਅ 'ਚ ਬੋਲੇ ਕੇਜਰੀਵਾਲ
. . .  32 minutes ago
ਕੁੱਲੂ, 25 ਜੂਨ - ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਵਲੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਖੇ ਰੋਡ ਸ਼ੋਅ ਕੀਤਾ ਗਿਆ। ਉਨ੍ਹਾਂ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਮੌਜੂਦ ਸਨ। ਇਸ ਮੌਕੇ ਅਰਵਿੰਦ ਕੇਜਰੀਵਾਲ...
ਸੰਗਰੂਰ ਜ਼ਿਮਨੀ ਚੋਣ: ਵੋਟ ਫ਼ੀਸਦੀ ਘਟਣ ਦਾ ਕਾਰਨ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੋਣਾ- ਸ਼ਮਸ਼ੇਰ ਸਿੰਘ ਦੂਲੋ
. . .  about 1 hour ago
ਅਮਲੋਹ, 25 ਜੂਨ (ਕੇਵਲ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੋਟ ਫ਼ੀਸਦੀ ਘਟਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਅੱਜ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੁੰਦਾ...
‘ਆਪ’ ਦੇ ਸੀਨੀਅਰ ਆਗੂ ਨੇ ਲਗਾਇਆ ਮੌਤ ਨੂੰ ਗਲੇ, ਅਜੇ ਦੋ ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਚੇਅਰਮੈਨ
. . .  1 minute ago
ਮਾਛੀਵਾੜਾ ਸਾਹਿਬ, 25 ਜੂਨ (ਮਨੋਜ ਕੁਮਾਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਖੇਤੀਬਾੜੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਚੇਅਰਮੈਨ ਡਾ. ਅਜੇ ਪਾਲ ਸਿੰਘ ਨੇ ਆਪਣੀ ਮਾਛੀਵਾੜਾ ਸਥਿਤ ਰਿਹਾਇਸ਼ 'ਚ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੂੰ ਅਜੇ ਦੋ ਦਿਨ ਪਹਿਲਾਂ ਹੀ ਖੇਤੀਬਾੜੀ ਸਹਿਕਾਰੀ...
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
. . .  about 2 hours ago
ਅੰਮ੍ਰਿਤਸਰ, 25 ਜੂਨ (ਜਸਵੰਤ ਸਿੰਘ ਜੱਸ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ...
ਚੰਡੀਗੜ੍ਹ ਤੋਂ ਵੱਡੀ ਖ਼ਬਰ:ਸੰਜੈ ਪੋਪਲੀ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗੋਲੀ,ਮੌਤ
. . .  about 1 hour ago
ਚੰਡੀਗੜ੍ਹ, 25 ਜੂਨ-ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਆਈ.ਏ.ਐੱਸ. ਸੰਜੈ ਪੋਪਲੀ ਦੇ ਘਰ 'ਤੇ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਅੱਜ ਸੰਜੈ ਪੋਪਲੀ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਤੇ ਇਸ ਦੌਰਾਨ ਵਿਜੀਲੈਂਸ ਟੀਮ ਤੇ ਉਸ ਦੇ ਪੁੱਤਰ...
ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
. . .  about 2 hours ago
ਮੁੰਬਈ, 25 ਜੂਨ-ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਕੁੱਲੂ ਹਵਾਈ ਅੱਡੇ
. . .  about 2 hours ago
ਕੁੱਲੂ, 25 ਜੂਨ-ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁੱਲੂ ਹਵਾਈ ਅੱਡੇ 'ਤੇ ਪਹੁੰਚੇ ਹਨ।
ਮਹਾਰਾਸ਼ਟਰ 'ਚ ਸਿਆਸੀ ਬਵਾਲ 'ਤੇ ਸਾਂਸਦ ਨਵਨੀਤ ਰਾਣਾ ਦੀ ਅਮਿਤ ਸ਼ਾਹ ਨੂੰ ਅਪੀਲ
. . .  about 3 hours ago
ਮੁੰਬਈ, 25 ਜੂਨ- ਮਹਾਰਾਸ਼ਟਰ 'ਚ ਸਿਆਸੀ ਗਰਮਾਈ ਹੋਈ ਹੈ। ਉੱਥੇ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਇਹ ਗੁੰਡਾਗਰਦੀ ਬੰਦ ਕੀਤੀ ਜਾਵੇ, ਮਹਾਰਾਸ਼ਟਰ 'ਚ ਊਧਵ ਠਾਕਰੇ ਗੁੰਡਾਗਰਦੀ, ਪਾਵਰ ਦਾ ਇਸਤੇਮਾਲ, ਸੰਵਿਧਾਨ ਨੂੰ ਖ਼ਤਮ ਕਰਨ ਵਾਲਾ ਨਿਯਮ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 25 ਜੂਨ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਅੱਜ ਦੁਪਹਿਰ ਸਮੇਂ ਸੁਨਾਮ-ਪਟਿਆਲਾ ਸੜਕ 'ਤੇ ਹੋਏ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਹਰਚੇਤਨ ਸਿੰਘ ਨੇ ਦੱਸਿਆ...
ਮੋਗਾ ਤੋਂ ਵੱਡੀ ਖ਼ਬਰ: ਪਿੰਡ ਡਾਲਾ ਵਿਖੇ ਅਣਪਛਾਤੇ ਨੌਜਵਾਨਾਂ ਨੇ ਘਰ ਤੇ ਚਲਾਈਆਂ ਗੋਲੀਆਂ
. . .  about 3 hours ago
ਮੋਗਾ, 25 ਜੂਨ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰੇ ਕੋਈ ਪੌਣੇ ਕੁ ਅੱਠ ਵਜੇ ਦੇ ਕਰੀਬ ਪਿੰਡ ਦੇ ਹੀ ਪੰਚਾਇਤ ਸਕੱਤਰ ਅਤੇ ਆੜ੍ਹਤੀਆ ਸੁਖਵੀਰ ਸਿੰਘ ਦੇ ਘਰ ਅੱਗੇ ਮੋਟਰਸਾਈਕਲ ਤੇ ਸਵਾਰ ਮੂੰਹ ਬੰਨੇ ਦੋ ਨੌਜਵਾਨ ਆਏ...
ਰਾਸ਼ਟਰਪਤੀ ਚੋਣ: ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਵੇਗੀ ਬਸਪਾ
. . .  about 4 hours ago
ਨਵੀਂ ਦਿੱਲੀ, 25 ਜੂਨ-ਬਸਪਾ ਮੁਖੀ ਮਾਇਆਵਤੀ ਨੇ ਰਾਸ਼ਟਰਪਤੀ ਚੋਣ 'ਚ ਐੱਨ.ਡੀ.ਏ. ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਦਰੋਪਦੀ ਮੁਰਮੂ ਦਾ ਸਮਰਥਨ ਕਰ ਰਹੇ ਹਨ।
ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
. . .  about 4 hours ago
ਚੰਡੀਗੜ੍ਹ, 25 ਜੂਨ-ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
ਜਾਣੋ ਵਿਧਾਨ ਸਭਾ 'ਚ ਕੀ-ਕੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਬੋਧਨ ਕੀਤਾ ਗਿਆ।
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਿੰਨ੍ਹੇ ਨਿਸ਼ਾਨੇ
. . .  about 4 hours ago
ਚੰਡੀਗੜ੍ਹ, 25 ਜੂਨ-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ 'ਤੇ ਨਿਸ਼ਾਨੇ ਵਿੰਨ੍ਹੇ ਹਨ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਗਵੰਤ ਮਾਨ ਅਤੇ 'ਆਪ' ਸਰਕਾਰ ਇਹ ਸਵੀਕਾਰ ਨਹੀਂ ਕਰ ਰਹੀ...
ਜੈਮਲ ਸਿੰਘ ਟੈਕਨੀਕਲ ਸਰਵਿਸਜ ਯੂਨੀਅਨ ਡਵੀਜ਼ਨ ਜੰਡਿਆਲਾ ਗੁਰੂ ਦੇ ਮੁੜ ਬਣੇ ਪ੍ਰਧਾਨ
. . .  about 5 hours ago
ਜੰਡਿਆਲਾ ਗੁਰੂ, 25 ਜੂਨ (ਰਣਜੀਤ ਸਿੰਘ ਜੋਸਨ)- ਟੈਕਨੀਕਲ ਸਰਵਿਸਜ ਯੂਨੀਅਨ ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਸਾਥੀ ਕੁਲਦੀਪ ਸਿੰਘ ਉਦੋਕੇ ਦੀ ਅਗਵਾਈ ਹੇਠ ਡਵੀਜ਼ਨ ਜੰਡਿਆਲਾ ਗੁਰੂ ਦੇ ਸਾਥੀਆਂ ਵਲੋਂ ਪੰਜ ਮੈਂਬਰੀ...
ਪੰਜਾਬ ਵਿਧਾਨ ਸਭਾ ਸੈਸ਼ਨ, ਇਕ ਵਿਧਾਇਕ ਇਕ ਪੈਨਸ਼ਨ ਅਸੀਂ ਮਿਸਾਲੀ ਕਦਮ ਚੁੱਕਿਆ: ਭਗਵੰਤ ਮਾਨ
. . .  about 5 hours ago
ਚੰਡੀਗੜ੍ਹ, 25 ਜੂਨ(ਵਿਕਰਮਜੀਤ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਹਰ ਉਸ ਉਮੀਦ 'ਤੇ ਖੜ੍ਹਾ ਉਤਰੇਗੀ...
ਬਜਟ ਇਜਲਾਸ: ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਮੁੱਖ ਮੰਤਰੀ ਨੇ ਕੁੱਲੂ ਜਾਣਾ ਸੀ, ਇਸ ਲਈ ਸੈਸ਼ਨ ਨੂੰ ਤਵੱਜੋਂ ਨਹੀਂ ਦਿੱਤੀ ਗਈ
. . .  about 1 hour ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ...
ਵਿਧਾਨ ਸਭਾ ਸੈਸ਼ਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਔਰਤਾਂ ਦੇ ਮੁੱਦੇ 'ਤੇ ਘੇਰੀ 'ਆਪ' ਸਰਕਾਰ
. . .  1 minute ago
ਚੰਡੀਗੜ੍ਹ, 25 ਜੂਨ (ਵਿਕਰਮਜੀਤ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਵਲੋਂ ਔਰਤਾਂ ਨੂੰ ਇਕ-ਇਕ ਹਜ਼ਾਰ ਦੇਣ ਦਾ ਮਸਲਾ ਚੁੱਕਿਆ ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਇਹ ਵਾਅਦਾ ਪੂਰਾ ਕੀਤਾ ਜਾਵੇਗਾ ਪਰ ਇਹ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਨਾਲ ਦੁਰਵਿਵਹਾਰ ਕਰਨ ਦੀ ਜਥੇਬੰਦੀ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ
. . .  about 6 hours ago
ਲੁਧਿਆਣਾ, 25 ਜੂਨ (ਪਰਮਿੰਦਰ ਸਿੰਘ ਆਹੂਜਾ)-ਮਾਲ ਅਧਿਕਾਰੀਆਂ ਵਲੋਂ ਮਾਲ ਜਥੇਬੰਦੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਚੰਨੀ ਨਾਲ ਵਿੱਤ ਕਮਿਸ਼ਨਰ ਮਾਲ ਵਲੋਂ ਕੀਤੇ ਗਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ। ਅੱਜ ਮਾਲ ਅਧਿਕਾਰੀਆਂ ਦੀ ਮੀਟਿੰਗ...
ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ ਦਾ ਬਕਾਇਆ ਦੇਵਾਂਗੇ-ਹਰਪਾਲ ਸਿੰਘ ਚੀਮਾ
. . .  about 6 hours ago
ਚੰਡੀਗੜ੍ਹ, 25 ਜੂਨ (ਵਿਕਰਮਜੀਤ)- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ...
ਸਸਤੀ ਰੇਤ ਬਜਰੀ ਦੇਣਾ ਮਾਨ ਸਰਕਾਰ ਦੀ ਜ਼ਿੰਮੇਵਾਰੀ: ਹਰਜੋਤ ਸਿੰਘ ਬੈਂਸ
. . .  about 6 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਰੇਤ ਬਜਰੀ ਦੇ ਰੇਟਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ...
ਮਾਈਨਿੰਗ ਮਾਮਲੇ ਤੇ ਸਦਨ 'ਚ ਭਖਿਆ ਮਾਮਲਾ, ਆਹਮੋ-ਸਾਹਮਣੇ ਹੋਏ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ
. . .  about 6 hours ago
ਚੰਡੀਗੜ੍ਹ, 25 ਜੂਨ-ਮਾਈਨਿੰਗ ਮਾਮਲੇ ਤੇ ਸਦਨ 'ਚ ਭਖਿਆ ਮਾਮਲਾ, ਆਹਮੋ-ਸਾਹਮਣੇ ਹੋਏ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
. . .  about 7 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ

ਪਹਿਲਾ ਸਫ਼ਾ

ਸਰਕਾਰ ਤੇ ਕਿਸਾਨਾਂ 'ਚ ਬਣੀ ਸਹਿਮਤੀ

ਢਾਈ ਘੰਟੇ ਚੱਲੀ ਮੀਟਿੰਗ 'ਚ ਕਿਸਾਨਾਂ ਦੀਆਂ 13 'ਚੋਂ 12 ਮੰਗਾਂ ਮੰਨੀਆਂ ਗੁਰਪ੍ਰੀਤ ਸਿੰਘ ਜਾਗੋਵਾਲ ਚੰਡੀਗੜ੍ਹ, 18 ਮਈ-ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ ਮੋਰਚਾ ਲਗਾਉਣ ਵਾਲੀਆਂ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਸਫ਼ਲ ਰਹੀ ਤੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਧਾਲੀਵਾਲ ਨੇ ਮੋਰਚਾ ਚੁਕਵਾਇਆ

ਤਰਵਿੰਦਰ ਸਿੰਘ ਬੈਨੀਪਾਲ ਐੱਸ. ਏ. ਐੱਸ. ਨਗਰ, 18 ਮਈ -ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ-ਮੁਹਾਲੀ ਦੀ ਹੱਦ ਲਾਗੇ ਵਾਈ. ਪੀ. ਐਸ. ਚੌਕ ਨੇੜੇ ਲਗਾਇਆ ਗਿਆ ਪੱਕਾ ਮੋਰਚਾ ਕੈਬਨਿਟ ਮੰਤਰੀ ਕੁਲਦੀਪ ਸਿੰਘ ...

ਪੂਰੀ ਖ਼ਬਰ »

ਝੋਨੇ ਦੀ ਲੁਆਈ ਲਈ ਨਵੀਆਂ ਤਰੀਕਾਂ ਦਾ ਐਲਾਨ

ਸੂਬੇ ਦੇ ਕਿਸਾਨਾਂ ਦੀ ਮੰਗ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਪੜਾਅਵਾਰ ਲੁਆਈ ਲਈ 14 ਜੂਨ ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਅਤੇ ਇਸ ਦੇ ਨਾਲ ਹੀ ਜ਼ੋਨਾਂ ਦੀ ਗਿਣਤੀ ਘਟਾ ਕੇ ਦੋ ਕਰ ਦਿੱਤੀ ਹੈ, ਜਦਕਿ ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਅੰਮਿ੍ਤਸਰ 'ਚੋਂ ਪਾਕਿਸਤਾਨ ਲਈ ਜਾਸੂਸੀ ਕਰ ਰਹੇ 2 ਗਿ੍ਫ਼ਤਾਰ

ਅੰਮਿ੍ਤਸਰ, 18 ਮਈ (ਰੇਸ਼ਮ ਸਿੰਘ)-ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਪਾਕਿਸਤਾਨ ਨੂੰ ਦੇਣ ਵਾਲੇ ਦੋ ਜਾਸੂਸਾਂ ਨੂੰ ਪੁਲਿਸ ਨੇ ਅੰਮਿ੍ਤਸਰ ਤੋਂ ਗਿ੍ਫ਼ਤਾਰ ਕੀਤਾ ਹੈ | ਇਨ੍ਹਾਂ 'ਚੋਂ ਇਕ ਕੋਲਕਾਤਾ ਦਾ ਰਹਿਣ ਵਾਲਾ ਹੈ, ਜੋ ਪਾਕਿਸਤਾਨ 'ਚ ਵਿਆਹਿਆ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਲਈ 450 ਕਰੋੜ ਨੂੰ ਪ੍ਰਵਾਨਗੀ

ਮੰਤਰੀ ਮੰਡਲ ਵਲੋਂ ਸੂਬੇ ਦੀਆਂ ਸਾਰੀਆਂ 153 ਮਾਰਕੀਟ ਕਮੇਟੀਆਂ ਭੰਗ ਹਰਕਵਲਜੀਤ ਸਿੰਘ ਚੰਡੀਗੜ੍ਹ, 18 ਮਈ-ਪੰਜਾਬ ਮੰਤਰੀ ਮੰਡਲ ਦੀ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਲੋਂ ਸੂਬੇ 'ਚ ਮਾਰਕੀਟ ਕਮੇਟੀਆਂ ਭੰਗ ਕਰਨ, ਪਟਵਾਰੀਆਂ ਦੀਆਂ 1766 ...

ਪੂਰੀ ਖ਼ਬਰ »

ਪੰਜਾਬ ਦੇ 138 'ਚੋਂ 109 ਬਲਾਕਾਂ 'ਚ ਧਰਤੀ ਹੇਠਲਾ ਪਾਣੀ ਚਿੰਤਾਜਨਕ ਪੱਧਰ ਤੱਕ ਘਟਿਆ

ਮਨਦੀਪ ਸਿੰਘ ਖਰੋੜ ਪਟਿਆਲਾ, 18 ਮਈ-ਪੰਜਾਬ ਦੀ ਧਰਤੀ 'ਚੋਂ ਨਿਰੰਤਰ ਪਾਣੀ ਕੱਢੇ ਜਾਣ ਕਾਰਨ ਪਿਛਲੇ ਚਾਰ ਦਹਾਕਿਆਂ ਤੋਂ ਸੂਬੇ ਦੀ ਧਰਤੀ ਹੇਠਲਾ ਪਾਣੀ ਦਾ ਪੱਧਰ ਚਿੰਤਾਜਨਕ ਘਟ ਗਿਆ ਹੈ | ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 138 ਬਲਾਕਾਂ 'ਚੋਂ 109 ਬਲਾਕਾਂ ਨੂੰ ਧਰਤੀ ...

ਪੂਰੀ ਖ਼ਬਰ »

ਨਿਗਮ ਦੀਆਂ 100 'ਚੋਂ 20 ਡਵੀਜ਼ਨਾਂ 'ਚ ਹੋਈ 1000 ਕਰੋੜ ਦੀ ਬਿਜਲੀ ਚੋਰੀ

ਧਰਮਿੰਦਰ ਸਿੰਘ ਸਿੱਧੂ ਪਟਿਆਲਾ, 18 ਮਈ-ਬਿਜਲੀ ਨਿਗਮ ਸੂਬੇ ਦੀ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਬੇਸ਼ੱਕ ਪੁਰਜ਼ੋਰ ਯਤਨ ਕਰ ਰਿਹਾ ਹੈ ਪਰ ਇਸ ਵਾਰੀ ਮੌਸਮ ਦਾ ਗਰਮ ਮਿਜ਼ਾਜ ਅਤੇ ਆਏ ਦਿਨ ਕਿਸੇ ਥਰਮਲ ਪਲਾਂਟ ਦੇ ਕਿਸੇ ਯੂਨਿਟ 'ਚ ਖ਼ਰਾਬੀ ਦਾ ਆਉਣਾ, ਕੋਲੇ ਦੇ ਰੈਕਾਂ ਦਾ ...

ਪੂਰੀ ਖ਼ਬਰ »

ਹਾਰਦਿਕ ਪਟੇਲ ਨੇ ਕਾਂਗਰਸ ਛੱਡੀ

ਸੋਨੀਆ ਗਾਂਧੀ ਨੂੰ ਪਾਰਟੀ ਦੀ ਸਥਿਤੀ 'ਤੇ ਲਿਖਿਆ ਤਿੱਖਾ ਪੱਤਰ ਅਹਿਮਦਾਬਾਦ, 18 ਮਈ (ਏਜੰਸੀ)-ਪਾਟੀਦਾਰ ਕੋਟਾ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ (28) ਨੇ ਬੁੱਧਵਾਰ ਨੂੰ ਗੁਜਰਾਤ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ...

ਪੂਰੀ ਖ਼ਬਰ »

ਭਾਰਤੀ ਜਲ ਸੈਨਾ ਵਲੋਂ ਜੰਗੀ ਬੇੜਾ ਤਬਾਹ ਕਰਨ ਵਾਲੀ ਮਿਜ਼ਾਈਲ ਦਾ ਸਫਲ ਪ੍ਰੀਖਣ

ਬਾਲਾਸੋਰ (ਓਡੀਸ਼ਾ), 18 ਮਈ (ਏਜੰਸੀਆਂ)-ਭਾਰਤੀ ਜਲ ਸੈਨਾ ਨੇ ਡੀ. ਆਰ. ਡੀ. ਓ. ਦੇ ਸਹਿਯੋਗ ਨਾਲ ਆਈ. ਟੀ. ਆਰ. ਬਾਲਾਸੋਰ, ਓਡੀਸ਼ਾ 'ਚ ਸੀਕਿੰਗ 42 ਬੀ. ਹੈਲੀਕਾਪਟਰ ਤੋਂ ਪਹਿਲੀ ਸਵਦੇਸ਼ੀ ਰੂਪ 'ਚ ਵਿਕਸਿਤ ਜਲ ਸੈਨਾ ਐਟੀਂ-ਸ਼ਿਪ ਮਿਜ਼ਾਈਲ ਦੀ ਪਹਿਲੀ ਫਾਇਰਿੰਗ ਸਫਲਤਾਪੂਰਵਕ ...

ਪੂਰੀ ਖ਼ਬਰ »

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਵਲੋਂ ਅਸਤੀਫ਼ਾ

ਨਵੀਂ ਦਿੱਲੀ, 18 ਮਈ (ਜਗਤਾਰ)-ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਅਨਿਲ ਬੈਜਲ ਨੂੰ ਸਾਲ 2016 'ਚ ਨਜੀਬ ਜੰਗ ਦੀ ਥਾਂ ਦਿੱਲੀ ਦਾ ਉਪ ਰਾਜਪਾਲ ਬਣਾਇਆ ਗਿਆ ਸੀ ਤੇ ਉਨ੍ਹਾਂ ਨੇ ਹੁਣ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਭੇਜ ...

ਪੂਰੀ ਖ਼ਬਰ »

31 ਸਾਲਾਂ ਬਾਅਦ ਰਿਹਾਅ ਹੋਇਆ ਰਾਜੀਵ ਗਾਂਧੀ ਹੱਤਿਆਕਾਂਡ ਦਾ ਦੋਸ਼ੀ

ਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ 'ਚ 31 ਸਾਲ ਤੋਂ ਸਜ਼ਾ ਕੱਟ ਰਹੇ ਏ. ਜੀ. ਪੇਰਾਰੀਵਲਨ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ | ਸੁਪਰੀਮ ਕੋਰਟ ਨੇ ਪੇਰਾਰੀਵਲਨ ਨੂੰ ਰਿਹਾਅ ਕਰਨ ਲਈ ...

ਪੂਰੀ ਖ਼ਬਰ »

ਸ਼ੀਨਾ ਬੋਰਾ ਹੱਤਿਆਕਾਂਡ

ਇੰਦਰਾਨੀ ਮੁਖਰਜੀ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 18 ਮਈ (ਉਪਮਾ ਡਾਗਾ ਪਾਰਥ)-ਸ਼ੀਨਾ ਬੋਰਾ ਹੱਤਿਆਕਾਂਡ ਮਾਮਲੇ 'ਚ ਸੁਪਰੀਮ ਕੋਰਟ ਨੇ ਇੰਦਰਾਨੀ ਮੁਖਰਜੀ ਨੂੰ ਜ਼ਮਾਨਤ ਦੇ ਦਿੱਤੀ ਹੈ | ਪਿਛਲੇ ਸਾਢੇ 6 ਸਾਲ ਤੋਂ ਮੁੰਬਈ ਦੀ ਬਾਈਕੂਲਾ ਜੇਲ੍ਹ 'ਚ ਬੰਦ ਇੰਦਰਾਨੀ ਮੁਖਰਜੀ ਦੀ ਜ਼ਮਾਨਤ ਦੀ ਅਰਜ਼ੀ ਪਹਿਲਾਂ ਬੰਬੇ ...

ਪੂਰੀ ਖ਼ਬਰ »

ਰੂਸ ਵਲੋਂ ਮਾਰੀਓਪੋਲ ਸਟੀਲ ਪਲਾਂਟ 'ਚ ਯੂਕਰੇਨੀ ਸੈਨਿਕਾਂ ਦੇ ਆਤਮ-ਸਮਰਪਣ ਕਰਨ ਦਾ ਦਾਅਵਾ

ਕੀਵ, 18 ਮਈ (ਏ.ਪੀ.)-ਰੂਸ ਨੇ ਬੁੱਧਵਾਰ ਨੂੰ ਮਾਰੀਓਪੋਲ 'ਚ ਵਿਸ਼ਾਲ ਸਟੀਲ ਪਲਾਂਟ 'ਤੇ 1,000 ਦੇ ਕਰੀਬ ਯੂਕਰੇਨੀ ਸੈਨਿਕਾਂ ਵਲੋਂ ਆਤਮ-ਸਮਰਪਣ ਕਰਨ ਦਾ ਦਾਅਵਾ ਕੀਤਾ ਹੈ | ਉਧਰ ਯੂਕਰੇਨ ਨੇ ਸੈਨਿਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਦਾ ਹੁਕਮ ਦਿੰਦਿਆਂ ਕਿਹਾ ਕਿ ਰੂਸੀ ਫ਼ੌਜਾਂ ...

ਪੂਰੀ ਖ਼ਬਰ »

ਸੀ.ਬੀ.ਆਈ. ਵਲੋਂ ਕਾਰਤੀ ਚਿਦੰਬਰਮ ਦਾ ਨੇੜਲਾ ਸਾਥੀ ਗਿ੍ਫ਼ਤਾਰ

ਨਵੀਂ ਦਿੱਲੀ, 18 ਮਈ (ਏਜੰਸੀਆਂ)-ਸੀ.ਬੀ.ਆਈ. ਨੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਦੇ ਨੇੜਲੇ ਸਾਥੀ ਐੱਸ. ਭਾਸਕਰ ਰਮਨ ਨੂੰ ਅੱਜ ਤੜਕੇ ਗਿ੍ਫਤਾਰ ਕਰ ਲਿਆ | ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਬੀਤੀ ਦੇਰ ਰਾਤ ਭਾਸਕਰ ਰਮਨ ਤੋਂ ਪੁੱਛ ਪੜਤਾਲ ਸ਼ੁਰੂ ਕੀਤੀ ਸੀ ਅਤੇ ...

ਪੂਰੀ ਖ਼ਬਰ »

ਪੁਣਛ 'ਚ ਕੰਟਰੋਲ ਰੇਖਾ ਨੇੜੇ ਜੰਗਲਾਂ 'ਚ ਲੱਗੀ ਅੱਗ, ਕਈ ਬਾਰੂਦੀ ਸੁਰੰਗ ਧਮਾਕੇ

ਜੰਮੂ, 18 ਮਈ (ਏਜੰਸੀ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਨਾਲ ਜੰਗਲ 'ਚ ਲੱਗੀ ਅੱਗ ਕਾਰਨ ਕਈ ਬਾਰੂਦੀ ਸੁਰੰਗ ਧਮਾਕੇ ਹੋਏ ਹਨ | ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਕੰਟਰੋਲ ਰੇਖਾ ਦੇ ਉਸ ਪਾਰ ਜੰਗਲੀ ਇਲਾਕੇ 'ਚ ਲੱਗੀ ਅੱਗ ਮੇਂਢਰ ...

ਪੂਰੀ ਖ਼ਬਰ »

ਐਸ-400 ਮਿਜ਼ਾਈਲ ਤਾਇਨਾਤ ਕਰਨ ਦੀ ਤਿਆਰੀ 'ਚ ਭਾਰਤ

ਵਾਸ਼ਿੰਗਟਨ, 18 ਮਈ (ਏਜੰਸੀ)-ਅਮਰੀਕਾ ਦੇ ਇਕ ਉੱਚ-ਖੁਫੀਆ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਚੀਨੀ ਚੁਣੌਤੀਆਂ ਤੋਂ ਆਪਣੇ-ਆਪ ਨੂੰ ਸੁਰੱਖਿਅਤ ਕਰਨ ਲਈ ਭਾਰਤ ਵਲੋਂ ਅਗਲੇ ਮਹੀਨੇ ਰੂਸ ਦੀ ਬਣੀ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ...

ਪੂਰੀ ਖ਼ਬਰ »

ਚੀਨ ਪੈਂਗੋਂਗ ਝੀਲ ਨੇੜੇ ਬਣਾ ਰਿਹੈ ਨਵਾਂ ਪੁਲ

ਨਵੀਂ ਦਿੱਲੀ, 18 ਮਈ (ਪੀ. ਟੀ. ਆਈ.)-ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਪੂਰਬੀ ਲੱਦਾਖ 'ਚ ਰਣਨੀਤਕ ਤੌਰ 'ਤੇ ਮਹੱਤਵਪੂਰਨ ਪੈਂਗੋਂਗ ਤਸੋ ਝੀਲ ਦੇ ਆਲੇ-ਦੁਆਲੇ ਆਪਣੇ ਕਬਜ਼ੇ ਵਾਲੇ ਖੇਤਰ 'ਚ ਇਕ ਦੂਜਾ ਪੁਲ ਬਣਾ ਰਿਹਾ ਹੈ, ਜੋ ਚੀਨੀ ਫ਼ੌਜ ਨੂੰ ਇਸ ਖੇਤਰ 'ਚ ...

ਪੂਰੀ ਖ਼ਬਰ »

ਵਕੀਲਾਂ ਦੀ ਹੜਤਾਲ ਕਾਰਨ ਨਹੀਂ ਹੋਈ ਗਿਆਨਵਾਪੀ ਕੇਸ ਦੀ ਸੁਣਵਾਈ

ਵਾਰਾਨਸੀ, 18 ਮਈ (ਏਜੰਸੀ)-ਇਕ ਸਰਕਾਰੀ ਅਧਿਕਾਰੀ ਦੀ ਟਿੱਪਣੀ ਦੇ ਵਿਰੋਧ 'ਚ ਜ਼ਿਲ੍ਹੇ 'ਚ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਗਿਆਨਵਾਪੀ ਮਸਜਿਦ ਮਾਮਲੇ ਦੀ ਸੁਣਵਾਈ ਇੱਥੋਂ ਦੀ ਅਦਾਲਤ 'ਚ ਨਹੀਂ ਹੋ ਸਕੀ | ਕੇਸ 'ਚ ਮੁਸਲਿਮ ਪੱਖ ਦੀ ਨੁਮਾਇੰਦਗੀ ਕਰ ਰਹੇ ਵਕੀਲ ਅਭੈ ਯਾਦਵ ਅਨੁਸਾਰ ਬਨਾਰਸ ਬਾਰ ਐਸੋਸੀਏਸ਼ਨ ਤੇ ਸੈਂਟਰਲ ਬਾਰ ਐਸੋਸੀਏਸ਼ਨ ਵਾਰਾਨਸੀ ਨੇ ਕੰਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਉਹ ਵਕੀਲਾਂ ਵਿਰੁੱਧ ਇਕ ਵਿਸ਼ੇਸ਼ ਸਕੱਤਰ ਦੀ ਟਿੱਪਣੀ ਤੋਂ ਨਾਰਾਜ਼ ਸਨ | ਅਦਾਲਤ ਨੇ ਬੁੱਧਵਾਰ ਨੂੰ ਮਾਮਲੇ ਨਾਲ ਜੁੜੀਆਂ ਦੋ ਪਟੀਸ਼ਨਾਂ 'ਤੇ ਸੁਣਵਾਈ ਕਰਨੀ ਸੀ | ਉਧਰ ਸ਼ਿਵਲਿੰਗ ਸੰਬੰਧੀ ਇਤਰਾਜ਼ਯੋਗ ਟਿੱਪਣੀ ਕਰਨ 'ਤੇ ਗੁਜਰਾਤ ਤੋਂ ਏ.ਆਈ.ਐਮ.ਆਈ.ਐਮ. ਦੇ ਆਗੂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |

ਖ਼ਬਰ ਸ਼ੇਅਰ ਕਰੋ

 

ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਨਹੀਂ ਕਰ ਸਕਿਆ ਜਾਗਰੂਕ

ਪੰਜਾਬ ਦੇ ਕਿਸਾਨਾਂ ਬੇਅੰਤ ਸਿੰਘ ਵਾਸੀ ਜ਼ਿਲ੍ਹਾ ਸੰਗਰੂਰ, ਜਤਿੰਦਰ ਸਿੰਘ ਜ਼ਿਲ੍ਹਾ ਪਟਿਆਲਾ, ਹਰਦੀਪ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਗੁਰਚੇਤ ਸਿੰਘ ਜ਼ਿਲ੍ਹਾ ਲੁਧਿਆਣਾ, ਸਰਤਾਜ ਸਿੰਘ ਜ਼ਿਲ੍ਹਾ ਬਠਿੰਡਾ, ਮੇਘ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੇ ਬਲਕਾਰ ...

ਪੂਰੀ ਖ਼ਬਰ »

ਗੁਜਰਾਤ 'ਚ ਫੈਕਟਰੀ ਦੀ ਕੰਧ ਡਿੱਗੀ-12 ਮਜ਼ਦੂਰਾਂ ਦੀ ਮੌਤ

ਮੋਰਬੀ (ਗੁਜਰਾਤ), 18 ਮਈ (ਏਜੰਸੀਆਂ)-ਗੁਜਰਾਤ ਦੇ ਮੋਰਬੀ ਜ਼ਿਲ੍ਹੇ ਦੇ ਹਲਵਦ 'ਚ ਇਕ ਲੂਣ ਦੀ ਫੈਕਟਰੀ ਦੀ ਕੰਧ ਡਿਗਣ ਕਾਰਨ 5 ਔਰਤਾਂ, 3 ਸਾਲਾ ਬੱਚੇ ਸਮੇਤ 12 ਮਜ਼ਦੂਰਾਂ ਦੀ ਮੌਤ ਹੋ ਗਈ ਹੈ | ਕੰਧ ਦੇ ਮਲਬੇ ਹੇਠਾਂ ਲਗਭਗ 30 ਮਜ਼ਦੂਰ ਦਬ ਗਏ ਹਨ | ਜ਼ਖ਼ਮੀਆਂ ਨੂੰ ਸ਼ਹਿਰ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX