ਤਾਜਾ ਖ਼ਬਰਾਂ


ਅਗਨੀਪਥ ਯੋਜਨਾ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ 'ਚ ਆਵਾਜਾਈ ਠੱਪ
. . .  2 minutes ago
ਮਲੇਰਕੋਟਲਾ, 12 ਅਗਸਤ (ਪਰਮਜੀਤ ਸਿੰਘ ਕੁਠਾਲਾ)-ਕੇਂਦਰੀ ਅਗਨੀਪਥ ਯੋਜਨਾ ਖ਼ਿਲਾਫ਼ ਡੀ.ਸੀ. ਦਫ਼ਤਰ ਮਲੇਰਕੋਟਲਾ ਸਾਹਮਣੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ...
ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  27 minutes ago
ਨਵੀਂ ਦਿੱਲੀ, 12 ਅਗਸਤ-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਪੂਰਨ ਤੌਰ 'ਤੇ ਜੀ.ਟੀ.ਰੋਡ ਕੀਤਾ ਜਾਮ
. . .  34 minutes ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਤੇ ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ...
ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
. . .  about 1 hour ago
ਚੰਡੀਗੜ੍ਹ, 12 ਅਗਸਤ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਨਵੇਂ ਲਗਾਏ ਏ.ਜੀ. ਵਿਨੋਦ ਘਈ ਨੂੰ ਬਦਲਿਆ...
ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  about 1 hour ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  1 minute ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  about 2 hours ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  about 2 hours ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਬੰਦ ਦੇ ਸਮਰਥਨ 'ਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ
. . .  about 2 hours ago
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਵਲੋਂ ਭਾਵੇ ਬੰਦ...
ਰਾਘਵ ਚੱਢਾ ਵਲੋਂ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼
. . .  about 2 hours ago
ਚੰਡੀਗੜ੍ਹ, 12 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਤੇ 93% ਹਾਜ਼ਰੀ...
ਰੱਖੜ ਪੁੰਨਿਆ ਦੇ ਜੋੜ ਮੇਲੇ 'ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਬਾਬਾ ਬਕਾਲਾ, ਮਹਿਲਾਵਾਂ ਲਈ ਕਰ ਸਕਦੇ ਹਨ ਵੱਡਾ ਐਲਾਨ
. . .  about 3 hours ago
ਚੰਡੀਗੜ੍ਹ, 12 ਅਗਸਤ - ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦਾ ਜੋੜ ਮੇਲਾ ਅੱਜ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਜਾਣਗੇ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣਗੇ। ਇਸ ਮੌਕੇ ਭਗਵੰਤ ਮਾਨ ਰੱਖੜ ਪੁੰਨਿਆ ਦੇ ਸੂਬਾ ਪੱਧਰੀ ਸਮਾਗਮ 'ਚ ਮਹਿਲਾਵਾਂ ਲਈ ਵੱਡਾ ਐਲਾਨ ਕਰ...
ਕਿਸਾਨਾਂ ਵਲੋਂ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਜਾਮ
. . .  about 3 hours ago
ਫਗਵਾੜਾ, 12 ਅਗਸਤ - ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਨੇ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ...
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਸਰਵਜਨਕ ਗਤੀਵਿਧੀਆਂ ਨੂੰ ਵਿਰਾਮ ਦਿੱਤਾ ਗਿਆ ਹੈ ਤੇ ਡਾਕਟਰਾਂ ਦੀਆਂ ਹਿਦਾਇਤਾਂ 'ਤੇ ਉਹ ਕੁੱਝ ਦਿਨ ਇਕਾਂਤਵਾਸ...
ਚੋਰਾਂ ਵਲੋਂ ਸਟੇਟ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 3 hours ago
ਬਰਨਾਲਾ/ ਹੰਡਿਆਇਆ,12 ਅਗਸਤ (ਗੁਰਜੀਤ ਸਿੰਘ ਖੁੱਡੀ) - ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਬੀਤੀ ਰਾਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿਚ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰਾਂ ਨੇ ਬੈਂਕ ਵਿਚ ਫਰੋਲਾ-ਫਰਾਲੀ ਤਾਂ ਕੀਤੀ ਪਰ ਉਨ੍ਹਾਂ ਦੇ ਹੱਥ ਨਕਦੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,561 ਨਵੇਂ ਮਾਮਲੇ
. . .  about 3 hours ago
ਨਵੀਂ ਦਿੱਲੀ, 12 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,561 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 18,053 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,23,535 ਹੋ ਗਈ...
ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਵਿਧਾਇਕਾ ਭਰਾਜ ਨੇ ਨੌਜਵਾਨਾਂ ਲਈ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੀ ਗੱਲ ਦੁਹਰਾਈ
. . .  about 4 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ) - ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਸੰਗਰੂਰ ਦੀ ਪਹਿਲੀ ਮਹਿਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਕੇ ਉਨ੍ਹਾਂ ਦਾ ਵਧੀਆ ਭਵਿੱਖ ਬਣਾਉਣ ਲਈ ਦ੍ਰਿੜ ਸੰਕਲਪ...
ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 17 ਲੋਕਾਂ ਦੀ ਭਾਲ ਜਾਰੀ
. . .  about 4 hours ago
ਲਖਨਊ, 12 ਅਗਸਤ - ਉੱਤਰ ਪ੍ਰਦੇਸ਼ ਦੇ ਬਾਂਦਾ ਵਿਖੇ ਬੀਤੀ ਸ਼ਾਮ ਯਮੁਨਾ ਨਦੀ 'ਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 17 ਲੋਕਾਂ ਦੀ ਭਾਲ ਜਾਰੀ ਹੈ। ਇਹ ਲੋਕ ਕਿਸ਼ਤੀ 'ਚ ਸਵਾਰ ਹੋ ਕੇ ਫ਼ਤਿਹਪੁਰ ਤੋਂ ਮਾਰਕਾ ਪਿੰਡ ਜਾ...
ਅੱਤਵਾਦੀਆਂ ਵਲੋਂ ਪ੍ਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ
. . .  about 4 hours ago
ਸ੍ਰੀਨਗਰ, 12 ਅਗਸਤ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਕਰ...
ਪੁਲਿਸ ਥਾਣੇ ਦੇ ਸਾਹਮਣੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼
. . .  about 4 hours ago
ਭੋਗਪੁਰ, 12 ਅਗਸਤ - ਜਲੰਧਰ-ਪਠਾਨਕੋਟ ਮੁੱਖ ਜੀ.ਟੀ. ਰੋਡ 'ਤੇ ਥਾਣਾ ਭੋਗਪੁਰ ਦੇ ਸਾਹਮਣੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ 'ਚ ਅਣਪਛਾਤੇ ਮੋਨੇ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੋਕਾਂ...
ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਪਤੀ-ਪਤਨੀ ਦੀ ਮੌਤ, ਦੋ ਬੱਚੇ ਗੰਭੀਰ ਜ਼ਖਮੀ
. . .  about 4 hours ago
ਹਰਚੋਵਾਲ, 12 ਅਗਸਤ (ਰਣਜੋਧ ਸਿੰਘ ਭਾਮ) - ਅੱਜ ਸਵੇਰੇ 5 ਕੁ ਵਜੇ ਹਰਚੋਵਾਲ ਦੇ ਨਜ਼ਦੀਕ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਕਾਰ ਸਵਾਰ ਪਤੀ-ਪਤਨੀ ਦੀ ਮੌਤ ਅਤੇ ਦੋ ਬੱਚਿਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਸਵ. ਬਲਕਾਰ ਸਿੰਘ ਆਪਣੀ...
ਗੁਜਰਾਤ : ਆਟੋ ਤੇ ਮੋਟਰਸਾਈਕਲ ਦੀ ਕਾਰ ਨਾਲ ਟੱਕਰ 'ਚ 6 ਮੌਤਾਂ
. . .  about 3 hours ago
ਅਹਿਮਦਾਬਾਦ, 12 ਅਗਸਤ - ਗੁਜਰਾਤ ਦੇ ਅਨੰਦ ਵਿਖੇ ਆਟੋ ਤੇ ਮੋਟਰਸਾਈਕਲ ਦੀ ਕਾਰ ਨਾਲ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ।ਪੁਲਿਸ ਵਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਅਮਰੀਕਾ : ਐਫ.ਬੀ.ਆਈ. ਦਫ਼ਤਰ 'ਤੇ ਸੇਧਮਾਰੀ ਦੀ ਕੋਸ਼ਸ਼ ਕਰਨ ਵਾਲਾ ਢੇਰ
. . .  about 5 hours ago
ਵਾਸ਼ਿੰਗਟਨ, 12 ਅਗਸਤ - ਅਮਰੀਕਾ ਦੇ ਓਹੀਓ ਵਿਚ ਐਫ.ਬੀ.ਆਈ. ਦਫ਼ਤਰ 'ਚ ਸੇਧਮਾਰੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੁਲਿਸ ਨੇ ਢੇਰ ਕਰ ਦਿੱਤਾ...
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਸਰਬ ਨੌਜਵਾਨ ਸਭਾ ਨੇ ਪੋਲੀਟੈਕਨਿਕ ਕਾਲਜ ਬਹਿਰਾਮ ਵਿਖੇ ਕਰਵਾਇਆ ਸੈਮੀਨਾਰ

ਬਹਿਰਾਮ, 18 ਮਈ (ਨਛੱਤਰ ਸਿੰਘ/ਸਰਬਜੀਤ ਸਿੰਘ)-ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਤੇ ਸਰਕਾਰੀ ਪੋਲੀਟੈਕਨਿਕ ਕਾਲਜ ਬਹਿਰਾਮ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ 'ਆਓ, ਮਨ ਵਿਚ ਮਸ਼ਾਲ ਜਗਾਈਏ, ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਈਏ' ...

ਪੂਰੀ ਖ਼ਬਰ »

ਅਪੰਗ ਬੱਚੀ ਨੂੰ ਗਾਇਕ ਜਸਵੀਰ ਦੌਲਤਪੁਰੀ ਵਲੋਂ ਸਕੂਟਰੀ ਭੇਟ

ਜਾਡਲਾ, 18 ਮਈ (ਬੱਲੀ)-ਅੱਜ ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਦੀ 12ਵੀਂ ਜਮਾਤ ਦੀ ਲੱਤਾਂ ਤੋਂ ਅਪੰਗ ਹੋਣਹਾਰ ਲੜਕੀ ਰਮਨਦੀਪ ਕੌਰ ਦੌਲਤਪੁਰ ਨੂੰ ਪਿੰਡ ਦੇ ਵਸਨੀਕ ਗਾਇਕ, ਸਮਾਜ ਸੇਵੀ ਤੇ ਬਾਬਾ ਸ੍ਰੀ ਚੰਦ ਸਪੋਰਟਸ ਕਲੱਬ ਦੇ ਮੈਂਬਰ ਜਸਵੀਰ ...

ਪੂਰੀ ਖ਼ਬਰ »

ਪੱਦੀ ਮੱਠਵਾਲੀ ਵਿਖੇ ਸੁਰੱਖਿਆ ਦਿਵਸ ਮਨਾਇਆ

ਬੰਗਾ, 18 ਮਈ (ਕਰਮ ਲਧਾਣਾ)-ਪਿੰਡ ਪੱਦੀ ਮੱਠਵਾਲੀ ਵਿਖੇ ਬੰਗਾ ਗੈਸ ਸਰਵਿਸ ਦੇ ਸਹਿਯੋਗ ਨਾਲ ਸੁਰੱਖਿਆ ਦਿਵਸ ਮਨਾਇਆ ਗਿਆ, ਜਿਸ ਵਿਚ ਬੰਗਾ ਗੈਸ ਸਰਵਿਸ ਵਲੋਂ ਗੈਸ ਸੁਰੱਖਿਆ ਬਾਰੇ ਲੋਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਜਾਣਕਾਰੀ ਦਿੰਦਿਆਂ ਬੰਗਾ ਗੈਸ ...

ਪੂਰੀ ਖ਼ਬਰ »

ਢਾਹਾਂ ਕਲੇਰਾਂ ਵਿਖੇ ਯੂ. ਕੇ. ਨਿਵਾਸੀ ਦਾਨੀ ਸੱਜਣਾਂ ਦਾ ਸਨਮਾਨ

ਬੰਗਾ, 18 ਮਈ (ਜਸਬੀਰ ਸਿੰਘ ਨੂਰਪੁਰ)-ਲੋਕ ਸੇਵਾ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸਹਿਯੋਗੀ ਯੂ. ਕੇ. ਨਿਵਾਸੀ ਦਾਨੀ ਸੱਜਣਾਂ ਪਰਮਿੰਦਰ ਸਿੰਘ ਭੰਮਰਾ, ਕੁਲਦੀਪ ਸਿੰਘ ਭੰਮਰਾ ਤੇ ਉਨ੍ਹਾਂ ਦੇ ਮਿੱਤਰ ਜਸਵੰਤ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਨਹਿਰਾਂ ਦੀ ਸਫ਼ਾਈ ਤੇ ਪਾਣੀ ਛੱਡੇ ਜਾਣ ਦੀ ਮੰਗ

ਪੱਲੀ ਝਿੱਕੀ, 18 ਮਈ (ਕੁਲਦੀਪ ਸਿੰਘ ਪਾਬਲਾ)-ਕਿਸਾਨਾਂ ਵਲੋਂ ਸਾਉਣੀ ਦੀਆਂ ਫ਼ਸਲਾਂ ਲਈ ਖੇਤਾਂ ਅਤੇ ਖ਼ਾਲਾਂ ਦੀ ਤਿਆਰੀ ਲਈ ਮੁਰੰਮਤ ਅਰੰਭ ਕਰ ਦਿੱਤੀ ਹੈ | ਝੋਨੇ ਦੀ ਫ਼ਸਲ ਲਈ ਖ਼ਾਲਾਂ ਸਾਫ਼ ਤੇ ਮਜ਼ਬੂਤ ਕਰਨੀਆਂ ਪੈਂਦੀਆਂ ਹਨ, ਜਿਸ ਨਾਲ ਪਾਣੀ ਦੀ ਰਵਾਨਗੀ ਆਸਾਨੀ ...

ਪੂਰੀ ਖ਼ਬਰ »

ਰੋਡਵੇਜ਼ ਤੇ ਪਨਬਸ ਕਾਮਿਆਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਨਵਾਂਸ਼ਹਿਰ, 18 ਮਈ (ਹਰਵਿੰਦਰ ਸਿੰਘ)-ਤਨਖ਼ਾਹਾਂ ਨਾ ਮਿਲਣ ਅਤੇ ਹੋਰ ਆਪਣੀਆਂ ਵਿਭਾਗੀ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਬੱਸ ਅੱਡਾ ਨਵਾਂਸ਼ਹਿਰ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ | ਇਸ ...

ਪੂਰੀ ਖ਼ਬਰ »

ਕਰਨਾਟਕ ਸਰਕਾਰ ਦੁਆਰਾ ਭਗਤ ਸਿੰਘ ਦਾ ਚੈਪਟਰ ਹਟਾਏ ਜਾਣ 'ਤੇ ਵਿਦਿਆਰਥੀਆਂ 'ਚ ਰੋਸ

ਨਵਾਂਸ਼ਹਿਰ, 18 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਈ. ਟੀ. ਆਈ. (ਲੜਕੀਆਂ) ਦੇ ਸਿੱਖਿਆਰਥੀਆਂ ਨੇ ਕਰਨਾਟਕ ਸਰਕਾਰ ਦੁਆਰਾ ਸ਼ਹੀਦ ਭਗਤ ਸਿੰਘ ਦਾ ਚੈਪਟਰ ਹਟਾ ਕੇ ਆਰ. ਐੱਸ. ਐੱਸ. ਦੇ ਸੰਪਾਦਕ ਹੈੱਡਗੇਵਾਰ ਦਾ ...

ਪੂਰੀ ਖ਼ਬਰ »

ਪਿੰਡ ਲੰਗੇਰੀ ਦੇ ਨੌਜਵਾਨ ਦੀ ਇਟਲੀ 'ਚ ਭੇਦਭਰੀ ਹਾਲਤ 'ਚ ਮੌਤ

ਬੰਗਾ, 18 ਮਈ (ਜਸਬੀਰ ਸਿੰਘ ਨੂਰਪੁਰ)-ਪਿੰਡ ਲੰਗੇਰੀ ਦੇ ਨੌਜਵਾਨ ਦੀ ਇਟਲੀ 'ਚ ਭੇਦ ਭਰੀ ਹਾਲਤ 'ਚ ਮੌਤ ਹੋਣ ਕਾਰਨ ਪਿੰਡ 'ਚ ਮਾਤਮ ਛਾਅ ਗਿਆ | ਪਿੰਡ ਲੰਗੇਰੀ ਦਾ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ (32) ਜੋ ਪਿਛਲੇ 14 ਸਾਲਾਂ ਤੋਂ ਇਟਲੀ ਦੇ ਸ਼ਹਿਰ ਨੈਪੋਲੀ 'ਚ ...

ਪੂਰੀ ਖ਼ਬਰ »

ਨਵਾਂਸ਼ਹਿਰ ਤੋਂ ਬੰਦ ਰੂਟਾਂ 'ਤੇ ਜਲਦ ਚੱਲਣਗੀਆਂ ਬੱਸਾਂ- ਬੱਲੂ

ਨਵਾਂਸ਼ਹਿਰ, 18 ਮਈ (ਗੁਰਬਖਸ਼ ਸਿੰਘ ਮਹੇ)-ਨਵਾਂਸ਼ਹਿਰ ਤੋਂ ਵੱਖ-ਵੱਖ ਰੂਟਾਂ ਲਈ ਬੰਦ ਪਈਆਂ ਬੱਸਾਂ ਜਲਦੀ ਚੱਲਣਗੀਆਂ | ਇਸ ਸਬੰਧੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ, ਉਸ ਪ੍ਰਕਿਰਿਆ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ | ਆਮ ਆਦਮੀ ਪਾਰਟੀ ਨਵਾਂਸ਼ਹਿਰ ਦੇ ਹਲਕਾ ...

ਪੂਰੀ ਖ਼ਬਰ »

ਅਜਾਇਬ ਘਰ ਹੀ ਸਾਨੂੰ ਵਿਰਾਸਤ ਤੇ ਇਤਿਹਾਸ ਤੋਂ ਜਾਣੂੰ ਕਰਵਾਉਂਦੇ ਹਨ- ਡੀ. ਸੀ.

ਬੰਗਾ, 18 ਮਈ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ, ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ ਸ਼ਰਮਾ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਕੌਮਾਂਤਰੀ ਮਿਊਜ਼ੀਅਮ ਦਿਵਸ ਮੌਕੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ...

ਪੂਰੀ ਖ਼ਬਰ »

ਡੀ. ਸੀ. ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ

ਨਵਾਂਸ਼ਹਿਰ, 18 ਮਈ (ਗੁਰਬਖਸ਼ ਸਿੰਘ ਮਹੇ)-ਲੋਕਾਂ ਦੀ ਸਹੂਲਤ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ (ਜ) ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ...

ਪੂਰੀ ਖ਼ਬਰ »

ਬੱਚਿਆਂ ਨੂੰ ਸਟੇਸ਼ਨਰੀ, ਬੈਗ ਤੇ ਬੂਟ ਭੇਟ

ਕਟਾਰੀਆਂ, 18 ਮਈ (ਨਵਜੋਤ ਸਿੰਘ ਜੱਖੂ)-ਇਲਾਕੇ 'ਚ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਵਲੋਂ ਪ੍ਰਧਾਨ ਬਲਵੀਰ ਸਿੰਘ ਪੂੰਨੀ ਦੀ ਅਗਵਾਈ 'ਚ ਪਿੰਡ ਲਾਦੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਲੋੜਵੰਦ ...

ਪੂਰੀ ਖ਼ਬਰ »

ਗੁ. ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਗੁਰਮਤਿ ਸਮਾਗਮ 22 ਨੂੰ

ਬੰਗਾ, 18 ਮਈ (ਕਰਮ ਲਧਾਣਾ)-ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀਂਦੋਵਾਲ-ਬੰਗਾ ਵਿਖੇ ਮਹੀਨਾਵਾਰ-ਗੁਰਮਤਿ ਸਮਾਗਮਾਂ ਦੀ ਲੜੀ 'ਚ ਸ਼ਾਮਲ ਇਸ ਵਾਰ ਦਾ ਗੁਰਮਤਿ ਸਮਾਗਮ 22 ਮਈ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ...

ਪੂਰੀ ਖ਼ਬਰ »

ਸਰੀਰ ਨੂੰ ਨਿਰੋਗ ਰੱਖਣ ਲਈ ਯੋਗ ਦਾ ਅਭਿਆਸ ਹਰੇਕ ਲਈ ਲਾਹੇਵੰਦ-ਖੰਨਾ

ਨਵਾਂਸ਼ਹਿਰ, 18 ਮਈ (ਹਰਵਿੰਦਰ ਸਿੰਘ)-ਸਰੀਰ ਨੂੰ ਨਿਰੋਗ ਰੱਖਣ ਲਈ ਹਰ ਵਿਅਕਤੀ ਲਈ ਯੋਗਾ ਦਾ ਅਭਿਆਸ ਕਰਨਾ ਲਾਹੇਵੰਦ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੋਗਾ ਗੁਰੂ ਨਮਰਤਾ ਖੰਨਾ ਮਹਿਲਾ ਪਤੰਜਲੀ ਦੀ ਜ਼ਿਲ੍ਹਾ ਪ੍ਰਭਾਰੀ ਨੇ ਕੱਚਾ ਟੋਬਾ ਮੰਦਰ ਨਵਾਂਸ਼ਹਿਰ ਵਿਖੇ ...

ਪੂਰੀ ਖ਼ਬਰ »

ਮਹਿਤਪੁਰ ਵਿਖੇ ਸਮੂਹਿਕ ਅਨੰਦ ਕਾਰਜ ਕਰਾਏ

ਬਲਾਚੌਰ, 18 ਮਈ (ਦੀਦਾਰ ਸਿੰਘ ਬਲਾਚੌਰੀਆ)-ਪਿੰਡ ਮਹਿਤਪੁਰ (ਉਲੱਦਣੀ) ਦੇ ਜੰਮਪਲ ਹਾਲ ਅਮਰੀਕਾ ਨਿਵਾਸੀ ਸਮਾਜ ਸੇਵੀ ਸੁਰਜੀਤ ਸਿੰਘ ਮੁੱਖ ਪ੍ਰਬੰਧਕ ਵਾਹਿਗੁਰੂ ਜੀ ਦਾ ਸੇਵਾ ਕੇਂਦਰ ਵਲੋਂ ਪ੍ਰਵਾਸੀ ਭਾਰਤੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮੂਹਿਕ ਵਿਆਹ ਕਰਵਾਏ ਗਏ ...

ਪੂਰੀ ਖ਼ਬਰ »

ਸੜਕ ਧਸਣ ਕਰਕੇ ਪੁਲ 'ਤੇ ਬਣੀਆਂ ਉੱਚੀਆਂ ਠੋਕਰਾਂ ਤੋਂ ਰਾਹਗੀਰ ਪ੍ਰੇਸ਼ਾਨ

ਸੰਧਵਾਂ, 18 ਮਈ (ਪ੍ਰੇਮੀ ਸੰਧਵਾਂ)-ਫਰਾਲਾ-ਮਹੰਤ ਗੁਰਬਚਨ ਦਾਸ ਨਗਰ ਵਿਚਕਾਰੋਂ ਲੰਘਦੀ ਡਰੇਨ ਦੇ ਪੁਲ 'ਤੇ ਦੋਵੇਂ ਪਾਸਿਆਂ ਤੋਂ ਸੜਕ ਧਸਣ ਕਾਰਨ ਬਣੀਆਂ ਉੱਚੀਆਂ ਠੋਕਰਾਂ ਤੋਂ ਰਾਹਗੀਰ ਡਾਢੇ ਪ੍ਰੇਸ਼ਾਨ ਹਨ, ਕਿਉਂਕਿ ਜਿੱਥੇ ਰਾਹਗੀਰਾਂ ਦੇ ਡਿਗਣ ਨਾਲ ਸੱਟਾਂ ਲੱਗ ...

ਪੂਰੀ ਖ਼ਬਰ »

ਨੌਜਵਾਨਾਂ ਖਾਸਕਰ ਪੰਜਾਬੀਆਂ 'ਚ ਦਿਨੋਂ-ਦਿਨ ਵਧ ਰਿਹਾ ਵਿਦੇਸ਼ ਜਾਣ ਦਾ ਰੁਝਾਨ

ਸੰਦੀਪ ਸਿੰਘ ਮੇਹਲੀ, 18 ਮਈ-ਦੇਸ਼ ਦਾ ਨੌਜਵਾਨ ਖਾਸ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਭਾਰਤ ਦੇਸ਼ ਜੋ ਕਦੇ ਸੋਨੇ ਦੀ ਚਿੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਨੂੰ ਛੱਡ ਕੇ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੀ ਹੈ, ਜਿੱਥੇ ਕਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ...

ਪੂਰੀ ਖ਼ਬਰ »

ਬੰਗਾ ਹਲਕੇ ਦੀਆਂ ਸਮੱਸਿਆਵਾਂ ਸੰਬੰਧੀ ਕੁਲਜੀਤ ਸਰਹਾਲ ਵਿੱਤ ਮੰਤਰੀ ਨੂੰ ਮਿਲੇ

ਬੰਗਾ, 18 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਹਲਕੇ ਦੀਆਂ ਵੱਖ-ਵੱਖ ਸਮੱਸਿਆਵਾਂ ਸਬੰਧੀ ਬੰਗਾ ਹਲਕੇ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੂੰ ਮਿਲੇ | ਉਨ੍ਹਾਂ ਦੱਸਿਆ ਕਿ ਬੰਗਾ ਹਲਕੇ ਦੇ ਪਿੰਡਾਂ 'ਚ ਜਲਦੀ ਮੁਹੱਲਾ ਕਲੀਨਿਕ ...

ਪੂਰੀ ਖ਼ਬਰ »

ਮਦਨ ਲਾਲ ਮੰਗੂਵਾਲ ਨੂੰ ਸ਼ਰਧਾਂਜਲੀਆਂ ਭੇਟ

ਬੰਗਾ, 18 ਮਈ (ਕਰਮ ਲਧਾਣਾ)-ਸਰਬੱਤ ਦਾ ਭਲਾ ਮੰਗਣ ਵਾਲੇ ਨੇਕ ਇਨਸਾਨ ਮਦਨ ਲਾਲ ਨਿਵਾਸੀ ਪਿੰਡ ਮੰਗੂਵਾਲ ਜੋ ਸੰਖੇਪ ਬਿਮਾਰੀ ਪਿੱਛੋਂ ਅਚਨਚੇਤ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਉਨ੍ਹਾਂ ਨੂੰ ...

ਪੂਰੀ ਖ਼ਬਰ »

ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਯੂਨਿਟ ਸਥਾਪਤ

ਭੱਦੀ, 18 ਮਈ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਨਵੇਂ ਸਥਾਪਤ ਕੀਤੇ ਗਏ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਯੂਨਿਟ ਸਥਾਪਤ ਕਰਨ ਲਈ ਸਮਾਗਮ ਕੀਤਾ ਗਿਆ, ਜਿਸ ਵਿਚ ਕਾਲਜ ਦੇ ਵਿਦਿਆਰਥੀਆਂ, ...

ਪੂਰੀ ਖ਼ਬਰ »

ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਬਹਿਰਾਮ, 18 ਮਈ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪਹਿਲੀ ਟਰਮ 12ਵੀਂ ਜਮਾਤ ਦੇ ਨਤੀਜੇ 'ਚੋਂ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਦਾ ਨਤੀਜਾ 100 ਫੀਸਦੀ ਰਿਹਾ | ਜਾਣਕਾਰੀ ਦਿੰਦਿਆ ਪਿੰ੍ਰਸੀਪਲ ਸੁਖਦੇਵ ਸਿੰਘ ਰਾਣੂੰ ਨੇ ਦੱਸਿਆ ਕਿ ਕੁੱਲ 55 ਬੱਚਿਆਂ ਨੇ ਪੇਪਰ ਦਿੱਤੇ ਤੇ ਸਾਰੇ ਹੀ ਬੱਚੇ 90 ਫੀਸਦੀ ਤੋਂ ਉਪਰ ਅੰਕ ਲੈ ਕੇ ਪਾਸ ਹੋਏ | ਜਿਨ੍ਹਾਂ ਵਿਚੋਂ ਕਮਰਸ ਗਰੁੱਪ 'ਚੋਂ ਅੰਜਲੀ ਜੱਸੋਮਜਾਰਾ, ਦਿਸ਼ਾਕਸੀ ਬਾਹੜਮਜਾਰਾ 94 ਫੀਸਦੀ, ਹਰਫਤਿਹ ਭਰੋਮਜਾਰਾ 93 ਫੀਸਦੀ, ਮੁਸਕਾਨ 92 ਫੀਸਦੀ, ਮਨਪ੍ਰੀਤ, ਦਿਲਜੋਤ ਬੁਰਜ ਕੰਧਾਰੀ 92 ਫੀਸਦੀ, ਦਮਨਜੋਤ ਕੌਰ ਫਰਾਲਾ 91 ਫੀਸਦੀ ਅੰਕ ਲੈ ਕੇ ਪਾਸ ਹੋਏ | ਆਰਟਸ ਗੁਰੱਪ 'ਚੋਂ ਸਰਬਜੋਤ ਸਿੰਘ, ਸਿਮਰਨਜੀਤ ਸਿੰਘ ਫਰਾਲਾ, ਗੁਰਜੋਤ ਸਿੰਘ, ਕੁਲਵੀਰ ਸਿੰਘ ਜੱਸੋਮਜਾਰਾ 96 ਫੀਸਦੀ, ਜਸਪ੍ਰੀਤ ਸਿੰਘ, ਕਰਨ ਮਹਿਤਾ, ਅਰਾਵੰਦ, ਮਨਿੰਦਰ ਕੌਰ, ਵਿਕਾਸ ਬੈਂਸ, ਪਰਮਿੰਦਰ ਸਿੰਘ 94 ਫੀਸਦੀ ਤੇ ਮਨਰਾਜ ਸਿੰਘ ਮੁੰਨਾ ਨੇ 93 ਫੀਸਦੀ ਅੰਕ ਪ੍ਰਾਪਤ ਕੀਤੇ | ਪਿੰ੍ਰਸੀਪਲ ਰਾਣੂੰ ਨੇ ਚੰਗੇ ਨਤੀਜੇ ਦਾ ਸਿਹਰਾ ਮਿਹਨਤੀ ਸਟਾਫ਼, ਮਾਤਾ-ਪਿਤਾ ਤੇ ਬੱਚਿਆਂ ਨੂੰ ਦਿੱਤਾ | ਇਸ ਮੌਕੇ ਮੈਡਮ ਬਲਜੀਤ ਕੌਰ, ਮੈਡਮ ਸੁਨੀਤਾ, ਨੀਸ਼ਾ ਜੱਸੋਮਜਾਰਾ, ਜੋਤੀ ਭਰੋਮਜਾਰਾ, ਮੋਨਿਕਾ ਸੰਧੂ, ਸੁਖਵੀਰ ਕੌਰ ਚੱਕਰਾਮੂੰ, ਅਮਨਦੀਪ ਕੌਰ ਮੇਹਲੀ, ਸੁਖਵੀਰ ਕੌਰ, ਅੰਜਲੀ, ਕਾਜਲ, ਪਿੰ੍ਰਅਕਾ ਬੁਰਜ ਕੰਧਾਰੀ, ਤਰਨਜੀਤ ਕੌਰ, ਕਮਲਜੀਤ ਕੌਰ, ਰੇਖਾ, ਮਨਮੀਤ ਸਿੰਘ, ਸਰਬਜੀਤ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਕੇ. ਸੀ. ਮੈਨੇਜਮੈਂਟ ਕਾਲਜ 'ਚ ਇਨਵੈਸਟਮੈਂਟ ਅਵੇਅਰਨੈੱਸ ਪ੍ਰੋਗਰਾਮ ਕਰਵਾਇਆ

ਨਵਾਂਸ਼ਹਿਰ, 18 ਮਈ (ਗੁਰਬਖਸ਼ ਸਿੰਘ ਮਹੇ)-ਕੇ. ਸੀ. ਮੈਨੇਜਮੈਂਟ ਕਾਲਜ 'ਚ ਸੇਬੀ (ਸਿਕਿਉਰਿਟੀ ਐਕਸਚੇਂਜ ਬੋਰਡ ਆਫ਼ ਇੰਡੀਆ), ਬੀ. ਐੱਸ. ਈ. (ਬੰਬੇ ਸਟਾਕ ਐਕਸਚੇਂਜ) ਸੀ. ਡੀ. ਐੱਸ. ਐੱਲ. (ਸੈਂਟਰਲ ਡਿਪਾਜਿਟਰੀ ਸਰਵਿਸ ਲਿਮਟਿਡ) ਵਲੋਂ ਐੱਮ. ਬੀ. ਏ., ਬੀ. ਬੀ. ਏ., ਬੀ. ਕਾਮ., ਹੋਟਲ ...

ਪੂਰੀ ਖ਼ਬਰ »

ਚੌਧਰੀ ਨਵੀਨ ਆਦੋਆਣਾ ਵਲੋਂ ਰਾਜਾ ਵੜਿੰਗ ਨਾਲ ਮੁਲਾਕਾਤ

ਭੱਦੀ, 18 ਮਈ (ਨਰੇਸ਼ ਧੌਲ)-ਨੌਜਵਾਨ ਕਾਂਗਰਸੀ ਆਗੂ ਚੌਧਰੀ ਨਵੀਨ ਆਦੋਆਣਾ (ਸਾਬਕਾ ਵਿਮੁਕਤ ਜਾਤੀ ਭਲਾਈ ਬੋਰਡ ਮੈਂਬਰ ਪੰਜਾਬ ਸਰਕਾਰ ਵਲੋਂ) ਪੰਜਾਬ ਅੰਦਰ ਚੱਲ ਰਹੀ ਮੌਜੂਦਾ ਸਥਿਤੀ ਸਬੰਧੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਚੰਡੀਗੜ੍ਹ ਵਿਖੇ ...

ਪੂਰੀ ਖ਼ਬਰ »

ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ 'ਤੇ ਪਹਿਰਾ ਦੇਣ ਦੀ ਲੋੜ- ਸੰਤ ਬਾਬਾ ਠਾਕੁਰ ਸਿੰਘ

ਔੜ/ਝਿੰਗੜਾਂ, 18 ਮਈ (ਕੁਲਦੀਪ ਸਿੰਘ ਝਿੰਗੜ)-ਪ੍ਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਕਰਨਾ, ਵੰਡ ਕੇ ਛਕਣਾ ਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਨਾ ਮਨੁੱਖੀ ਜੀਵਨ ਦੇ ਮੁੱਢਲੇ ਸਿਧਾਂਤ ਹੋਣੇ ਚਾਹੀਦੇ ਹਨ ਤਾਂ ਹੀ ਹਰ ਮਨੁੱਖ ...

ਪੂਰੀ ਖ਼ਬਰ »

ਸੁੰਡ ਗੋਤ ਦੇ ਜਠੇਰਿਆਂ ਦਾ ਮੇਲਾ ਕਰਵਾਇਆ

ਬੰਗਾ, 18 ਮਈ (ਜਸਬੀਰ ਸਿੰਘ ਨੂਰਪੁਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਗੁਣਾਚੌਰ ਵਿਖੇ ਸੁੰਡ ਗੋਤ ਦੇ ਜਠੇਰਿਆਂ ਦਾ ਮੇਲਾ ਮਨਾਇਆ ਗਿਆ | ਇਸ ਸਬੰਧੀ ਜਠੇਰਿਆਂ ਦੇ ਪਵਿੱਤਰ ਅਸਥਾਨ 'ਤੇ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਗੁਰਮੇਲ ਲਾਲ ਬਣੇ 109ਵੇਂ ਸਰੀਰ ਦਾਨੀ

ਨਵਾਂਸ਼ਹਿਰ, 18 ਮਈ (ਗੁਰਬਖਸ਼ ਸਿੰਘ ਮਹੇ)-ਡਾ. ਸੰਦੀਪ ਸ਼ਰਮਾ ਐੱਸ. ਐੱਸ. ਪੀ. ਸ਼ਹੀਦ ਭਗਤ ਸਿੰਘ ਨਗਰ ਨੇ ਗੁਰਮੇਲ ਲਾਲ ਪੁੱਤਰ ਅਮਰ ਚੰਦ (ਸੇਵਾ ਮੁਕਤ ਪੰਜਾਬ ਰੋਡਵੇਜ਼ ਮੁਲਾਜ਼ਮ) ਵਾਸੀ ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਨੂੰ ਅੱਜ ਸਰੀਰ ਦਾਨ ਕਰਨ 'ਤੇ ਸ਼ਨਾਖ਼ਤੀ ਕਾਰਡ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਸੜੋਆ, 18 ਮਈ (ਨਾਨੋਵਾਲੀਆ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਫ਼ਤਰ ਸੜੋਆ ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਸਹੂੰਗੜ੍ਹਾ ਵਿਖੇ ਕਿਸਾਨ ਸਿਖਲਾਈ ਕੈਪ ਲਗਾਇਆ ਗਿਆ | ਇਸ ਮੌਕੇ ਡਾ. ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਸੜੋਆ ਨੇ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਵਲੋਂ ਰੰਗੋਲੀ ਮੁਕਾਬਲੇ

ਬੰਗਾ, 18 ਮਈ (ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੇ ਕਾਮਰਸ ਵਿਭਾਗ ਦੇ ਬਿਜ਼ਨਸ ਤੇ ਮੈਨੇਜਮੈਂਟ ਕਲੱਬ ਵਲੋਂ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਭਾਗ ਦੇ ਵਿਦਿਆਰਥੀਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ | ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ...

ਪੂਰੀ ਖ਼ਬਰ »

ਭੂਰੀਵਾਲੇ ਗਰਲਜ਼ ਕਾਲਜ ਟੱਪਰੀਆਂ ਖ਼ੁਰਦ ਦਾ ਨਤੀਜਾ ਸ਼ਾਨਦਾਰ ਰਿਹਾ

ਟੱਪਰੀਆਂ ਖ਼ੁਰਦ, 18 ਮਈ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ਬ੍ਰਹਮਾ ...

ਪੂਰੀ ਖ਼ਬਰ »

ਅਮਰਦੀਪ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਮੁਕੰਦਪੁਰ, 18 ਮਈ (ਅਮਰੀਕ ਸਿੰਘ ਢੀਂਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਐੱਮ. ਸੀ. ਏ. ਸਮੈਸਟਰ ਪੰਜਵਾਂ ਦੇ ਨਤੀਜਿਆਂ ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ 'ਖੇਲੋ ਇੰਡੀਆ ਅੰਤਰ ਯੂਨੀਵਰਸਿਟੀ ਖੇਡਾਂ' ਵਿਚ ਲਿਆ ਹਿੱਸਾ

ਬੰਗਾ, 18 ਮਈ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਅਥਲੀਟ ਪ੍ਰਭਜੀਤ ਸਿੰਘ ਤੇ ਕਬੱਡੀ ਖਿਡਾਰਨ ਮਨੀਸ਼ਾ ਨੇ 'ਖੇਲੋ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ

ਮਜਾਰੀ/ਸਾਹਿਬਾ, 18 ਮਈ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਦਫ਼ਤਰ ਸੜੋਆ ਵਲੋਂ ਪਿੰਡ ਜੈਨਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਸਤੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸੁਰਿੰਦਰਪਾਲ ਸਿੰਘ ਖੇਤੀਬਾੜੀ ਵਿਸਥਾਰ ...

ਪੂਰੀ ਖ਼ਬਰ »

ਭੂਰੀਵਾਲੇ ਗਰਲਜ਼ ਕਾਲਜ ਮਨਸੋਵਾਲ ਦਾ ਨਤੀਜਾ ਸ਼ਾਨਦਾਰ ਰਿਹਾ

ਬਲਾਚੌਰ, 18 ਮਈ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਇਲਾਕਾ ਬੀਤ ਵਿਖੇ ਚੱਲ ਰਹੇ ਮਹਾਰਾਜ ਬ੍ਰਹਮਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX