ਤਾਜਾ ਖ਼ਬਰਾਂ


ਦਸੂਹਾ ਦੀ ਮਸ਼ਹੂਰ ਬਜਾਜੀ ਦੀ ਦੁਕਾਨ ਸਿਲਕ ਸਟੋਰ ’ਤੇ ਲੱਗੀ ਅੱਗ, ਭਾਰੀ ਨੁਕਸਾਨ
. . .  21 minutes ago
ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ ਵਲੋਂ ਬੱਚੇ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ
. . .  53 minutes ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)-ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਪੈਂਦੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਅਭਿਲਾਸ਼ ਮੁਖੀਆ ਦੀ 8 ਘੰਟੇ ...
ਕਪੂਰਥਲਾ : ਬੱਚਾ ਅਜੇ ਵੀ ਨਹੀਂ ਨਿਕਲਿਆ ਬਾਹਰ ,ਐਨ. ਡੀ. ਆਰ. ਐਫ. ਦੀ ਟੀਮ ਵੀ ਮੌਕੇ 'ਤੇ ਪੁੱਜੀ
. . .  about 1 hour ago
ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
. . .  about 1 hour ago
ਚੰਡੀਗੜ੍ਹ : ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਹਾਈਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ,24 ਫਰਵਰੀ ਤੋਂ ਹਨ ਜੇਲ੍ਹ ਵਿਚ
. . .  about 2 hours ago
ਖੇਡ ਮੰਤਰੀ ਮੀਤ ਹੇਅਰ ਵਲੋਂ ਪਿੰਡ ਮੈਹਸ ਪਹੁੰਚ ਕੇ ਹਰਜਿੰਦਰ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
. . .  about 3 hours ago
ਨਾਭਾ, 9 ਅਗਸਤ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਬੀਤੇ ਦਿਨੀਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੇ ਘਰ ਪਿੰਡ ਮੈਹਸ ਵਿਖੇ ਵਿਸ਼ੇਸ਼ ਤੌਰ 'ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਉਸ ਦਾ ਸਨਮਾਨ ਕੀਤਾ।
ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  about 4 hours ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  about 4 hours ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  about 4 hours ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  about 5 hours ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 6 hours ago
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ 'ਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  about 5 hours ago
ਤਰਨ ਤਾਰਨ, 9 ਅਗਸਤ-ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਭਿਖਾਰੀਵਾਲ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ...
ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  about 7 hours ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 7 hours ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  about 7 hours ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  about 7 hours ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  about 7 hours ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  about 7 hours ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  about 8 hours ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  about 8 hours ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  about 9 hours ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  about 9 hours ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  about 8 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  about 4 hours ago
ਚੰਡੀਗੜ੍ਹ, 9 ਅਗਸਤ-ਪੰਜਾਬ 'ਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ 'ਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ...
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਕਰਨਗੇ ਮੁਲਾਕਾਤ
. . .  about 9 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕਰਨਗੇ।
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ

ਫ਼ਤਹਿਗੜ੍ਹ ਸਾਹਿਬ

ਬਡਾਲੀ ਆਲਾ ਵਿਖੇ ਸੜਕ ਦੇ ਦੋਵੇਂ ਪਾਸੇ ਬੱਸ ਅੱਡੇ ਦੀ ਇਮਾਰਤ ਨਾ ਹੋਣ ਕਾਰਨ ਰਾਹਗੀਰ ਹੁੰਦੇ ਹਨ ਭਾਰੀ ਪ੍ਰੇਸ਼ਾਨ

ਗੁਰਪ੍ਰੀਤ ਸਿੰਘ ਬਿਲਿੰਗ ਚੁੰਨ੍ਹੀ- ਕਸਬਾਨੁੰਮਾ ਪਿੰਡ ਬਡਾਲੀ ਆਲਾ ਸਿੰਘ ਮੁੱਖ ਮਾਰਗ ਸਰਹਿੰਦ-ਲਾਂਡਰਾਂ ਤੇ ਕਸਬਾ ਪਿੰਡ ਚੁੰਨ੍ਹੀ ਨਜ਼ਦੀਕ ਪੈਂਦਾ ਹੈ | ਇਸ ਇਲਾਕੇ ਦਾ ਇਹ ਦੂਜਾ ਵੱਡਾ ਕਸਬਾ ਹੈ | ਇੱਥੇ ਅਕਸਰ ਚਹਿਲ ਪਹਿਲ ਰਹਿੰਦੀ ਅਤੇ ਖ਼ਰੀਦਦਾਰ ਵੀ ਬਹੁਤ ...

ਪੂਰੀ ਖ਼ਬਰ »

ਮੰਡੀ ਗੋਬਿੰਦਗੜ੍ਹ ਵਿਚ 'ਆਪ' ਦੇ ਇੰਚਾਰਜਾਂ ਦੀ ਹੋਈ ਮੀਟਿੰਗ

ਮੰਡੀ ਗੋਬਿੰਦਗੜ੍ਹ, 18 ਮਈ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਸਰਕਲ ਮੰਡੀ ਗੋਬਿੰਦਗੜ੍ਹ ਦੇ ਇੰਚਾਰਜਾਂ ਦੀ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਪਾਰਟੀ ਦਫ਼ਤਰ ਵਿਚ ਮਨੀ ਬੜਿੰਗ ਦੀ ਰਹਿਨੁਮਾਈ ਹੇਠ ਹੋਈ | ਜਿਸ ਦੌਰਾਨ ਜਿੱਥੇ ਪੰਜਾਬ ਦੀ 'ਆਪ' ਸਰਕਾਰ ਦੀਆਂ ਲੋਕ ਪੱਖੀ ...

ਪੂਰੀ ਖ਼ਬਰ »

ਨੌਜਵਾਨ ਸਰਕਾਰੀ ਨੌਕਰੀਆਂ ਦੀ ਭਾਲ ਦੇ ਨਾਲ ਸਵੈ-ਰੁਜ਼ਗਾਰ ਨੂੰ ਵੀ ਪਹਿਲ ਦੇਣ-ਸੁਰਿੰਦਰ ਕੌਰ

ਅਮਲੋਹ, 18 ਮਈ (ਕੇਵਲ ਸਿੰਘ)-ਪੰਜਾਬ ਦੇ ਨੌਜਵਾਨ ਸਰਕਾਰੀ ਨੌਕਰੀਆਂ ਦੀ ਭਾਲ ਦੇ ਨਾਲ-ਨਾਲ ਆਪਣਾ ਕਾਰੋਬਾਰ ਕਰਨ ਨੂੰ ਵੀ ਪਹਿਲ ਕਰਨ, ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਨੌਜਵਾਨ ਨੂੰ ਆਮਦਨ ਦਾ ਸਾਧਨ ਬਣ ਜਾਂਦਾ ਹੈ, ਉੱਥੇ ਹੀ ਹੋਰ ਕਈ ਬੇਰੁਜ਼ਗਾਰਾਂ ਨੂੰ ਵੀ ਕੰਮ ਮਿਲਦਾ ...

ਪੂਰੀ ਖ਼ਬਰ »

ਘਰ ਅੰਦਰ ਵੜਿਆ ਸੀਵਰੇਜ ਦਾ ਗੰਦਾ ਪਾਣੀ ਕੱਢ ਕੇ ਵਿਭਾਗ ਨੇ ਸਮੱਸਿਆ ਕੀਤੀ ਹੱਲ

ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਸੀਵਰੇਜ ਵਿਭਾਗ ਵਲੋਂ ਮੁਹੱਲਾ ਬਹਿਲੋਲਪੁਰੀ ਦੇ ਇਕ ਘਰ ਵਿਚ ਬੀਤੇ ਕਈ ਦਿਨਾਂ ਤੋਂ ਘੁੰਮ ਰਹੇ ਸੀਵਰੇਜ ਦੇ ਗੰਦੇ ਪਾਣੀ ਨੂੰ ਕੱਢ ਕੇ ਅੱਜ ਪਰਿਵਾਰ ਨੂੰ ਸਮੱਸਿਆ ਤੋਂ ਨਿਜਾਤ ਦਿਵਾ ਦਿੱਤੀ ਗਈ | ਉਪਰੋਕਤ ਜਾਣਕਾਰੀ ਦੀ ਪੁਸ਼ਟੀ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਸਮਾਗਮ ਦੌਰਾਨ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਐਨ.ਸੀ.ਸੀ. ਯੂਨਿਟ ਜੋ ਕਿ 23 ਪੀ.ਬੀ. ਬੀ.ਐਨ. ਐਨ.ਸੀ.ਸੀ. ਰੋਪੜ ਦੇ ਅਧੀਨ ਚੱਲ ਰਹੀ ਹੈ, ਦੁਆਰਾ ਕਮਾਂਡਿੰਗ ਅਫ਼ਸਰ ਕਰਨਲ ਸ਼ਸ਼ੀ ਭੂਸ਼ਣ ਰਾਣਾ, ਪ੍ਰਸ਼ਾਸਨਿਕ ਅਧਿਕਾਰੀ ਅਫ਼ਸਰ ...

ਪੂਰੀ ਖ਼ਬਰ »

'ਆਪ' ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦੀ ਦਿਖਾਈ ਨਹੀ ਦੇ ਰਹੀ-ਅਕਾਲੀ ਆਗੂ

ਅਮਲੋਹ, 18 ਮਈ (ਕੇਵਲ ਸਿੰਘ)-ਪੰਜਾਬ ਦੇ ਲੋਕਾਂ ਨੂੰ ਵੱਡੀਆਂ-ਵੱਡੀਆਂ ਗਾਰੰਟੀਆਂ ਦੇ ਕੇ ਸੱਤਾ ਹਾਸਲ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸੂਬੇ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਉੱਪਰ ਖਰਾ ਉੱਤਰਦੀ ਦਿਖਾਈ ਨਹੀ ਦੇ ਰਹੀ ਅਤੇ ਕੁਝ ਮਹੀਨਿਆਂ ਵਿਚ ਹੀ ...

ਪੂਰੀ ਖ਼ਬਰ »

ਹੱਡੀਆਂ ਤੇ ਜੋੜ੍ਹਾਂ ਦੀ ਜਾਂਚ ਸੰਬੰਧੀ ਜਾਂਚ ਕੈਂਪ 21 ਨੂੰ

ਫ਼ਤਹਿਗੜ੍ਹ ਸਾਹਿਬ, 18 ਮਈ (ਪੱਤਰ ਪ੍ਰੇਰਕ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਵਲੋਂ ਮਨੀਪਾਲ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਆਗਾਮੀ ਸ਼ਨੀਵਾਰ 21 ਮਈ ਨੂੰ ਹੱਡੀਆਂ ਅਤੇ ਜੋੜ੍ਹਾਂ ਦੀ ਜਾਂਚ ਸਬੰਧੀ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਕਰਨਗੇ | ਇਹ ਜਾਣਕਾਰੀ ਅੱਜ ਸੰਸਥਾ ਦੇ ਜਨਰਲ ਸਕੱਤਰ ਨਕੇਸ਼ ਜਿੰਦਲ ਨੇ ਦਿੱਤੀ | ਉਨ੍ਹਾਂ ਲੋਕਾਂ ਨੂੰ ਸਮੇਂ ਸਿਰ ਪਹੁੰਚ ਕੇ ਸ਼ਨੀਵਾਰ ਨੂੰ ਵਿਸ਼ਵਕਰਮਾ ਹਾਲ ਪ੍ਰੋ. ਕਾਲੋਨੀ ਸਰਹਿੰਦ ਵਿਖੇ ਸਵੇਰੇ 10 ਵਜੇ ਤੋਂ 1 ਵਜੇ ਤੱਕ ਲਗਾਏ ਜਾ ਰਹੇ ਇਸ ਕੈਂਪ ਦਾ ਲਾਭ ਲੈਣ ਦੀ ਅਪੀਲ ਵੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮਾਹਿਰ ਡਾ. ਵਿਸ਼ਵ ਗੋਇਲ ਤੇ ਡਾ. ਹਿਮਾਂਸ਼ੂ ਸੂਦ ਰੋਗੀਆਂ ਦੀ ਜਾਂਚ ਕਰਨਗੇ ਤੇ ਸੰਸਥਾ ਵਲੋਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ |

ਖ਼ਬਰ ਸ਼ੇਅਰ ਕਰੋ

 

ਸਰਕਾਰ ਨੂੰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 4 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਨਾਲ ਵਿਹਲੇ ਹੋਏ ਮਜ਼ਦੂਰਾਂ ਦੀ ਵੀ ਆਰਥਿਕ ਮਦਦ ਕਰਨੀ ਚਾਹੀਦੀ ਹੈ- ਸਾਬਕਾ ਵਿਧਾਇਕ ਨਿਰਮਲ ਸਿੰਘ

ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਸਾਬਕਾ ਹਲਕਾ ਵਿਧਾਇਕ ਤੇ ਸ਼੍ਰੋ.ਅ.ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਸੇਵਾਮੁਕਤ ਜੱਜ ਨਿਰਮਲ ਸਿੰਘ ਨੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਦੇ ਉਦੇਸ਼ ਨਾਲ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾਉਣ ਲਈ ਕਰਨ ਲਈ ਕੀਤੇ ...

ਪੂਰੀ ਖ਼ਬਰ »

ਪੰਜਾਬ ਵਿਚ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ ਸਰਕਾਰ-ਕੈਪਟਨ ਬਾਜਵਾ

ਅਮਲੋਹ, 18 ਮਈ (ਕੇਵਲ ਸਿੰਘ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਮਸਾਂ ਦੋ ਕੁ ਮਹੀਨੇ ਹੋਏ ਹਨ ਅਤੇ ਦੋ ਮਹੀਨਿਆਂ ਵਿਚ ਹੀ ਇਸ ਦੇ ਵਾਅਦੇ ਅਤੇ ਲਾਰੇ ਕਾਂਗਰਸ ਨੂੰ ਵੀ ਮਾਤ ਪਾ ਰਹੇ ਹਨ | ਲਗਦਾ ਹੈ ਪਾਰਟੀ ਸੁਪਰੀਮੋ ਕੇਜਰੀਵਾਲ ਦੇ ਹੱਥ ਅਲਾਦੀਨ ਦਾ ਚਿਰਾਗ਼ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣ-ਵਿਧਾਇਕ ਹੈਪੀ

ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਬਲਾਕ ਦੇ ਪਿੰਡ ਸ਼ਹਿਜ਼ਾਦਪੁਰ ਵਿਖੇ ਪਹੁੰਚੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ ਤਾਂ ਜੋ ਦਿਨੋ-ਦਿਨ ...

ਪੂਰੀ ਖ਼ਬਰ »

ਐਸ.ਡੀ.ਐਮ. ਹਰਪ੍ਰੀਤ ਸਿੰਘ ਅਟਵਾਲ ਵਲੋਂ ਡਰਾਇਵਿੰਗ ਟੈਸਟ ਟਰੈਕ ਦਾ ਦੌਰਾ

ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਹਰਪ੍ਰੀਤ ਸਿੰਘ ਅਟਵਾਲ ਉਪ ਮੰਡਲ ਮੈਜਿਸਟਰੇਟ ਫ਼ਤਹਿਗੜ੍ਹ ਸਾਹਿਬ ਵਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਬਣੇ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ, ਮਹੱਦਿਆਂ ਵਿਖੇ ਅਚਨਚੇਤ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਸੇਫ਼ ਵਾਹਨ ਪਾਲਿਸੀ ਤਹਿਤ 15 ਸਕੂਲੀ ਬੱਸਾਂ ਦੇ ਕੱਟੇ ਚਾਲਾਨ-ਹਰਭਜਨ ਸਿੰਘ ਮਹਿਮੀ

ਮੰਡੀ ਗੋਬਿੰਦਗੜ੍ਹ, 18 ਮਈ (ਮੁਕੇਸ਼ ਘਈ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਡਿਪਟੀ ਕਮਿਸ਼ਨਰ ਵਲੋਂ ਗਠਿਤ ਕੀਤੀ ਗਈ, ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਕਮੇਟੀ ਵਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਮੰਡੀ ਗੋਬਿੰਦਗੜ੍ਹ ...

ਪੂਰੀ ਖ਼ਬਰ »

ਰਾਸ਼ਟਰੀ ਵਾਲਮੀਕਿ ਸਭਾ ਨੇ ਸਰਬੱਤ ਦੇ ਭਲੇ ਲਈ ਕਰਵਾਇਆ ਧਾਰਮਿਕ ਸਮਾਗਮ

ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਰਾਸ਼ਟਰੀਆ ਵਾਲਮੀਕਿ ਸਭਾ ਵਲੋਂ ਤ੍ਰੈ ਮੂਰਤੀ ਭਗਵਾਨ ਵਾਲਮੀਕਿ ਮੰਦਿਰ ਮਾਧੋਪੁਰ ਸਰਹਿੰਦ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਮੰਦਰ ਵਿਚ ਹਵਨ ਵੀ ...

ਪੂਰੀ ਖ਼ਬਰ »

'ਨੈਤਿਕ ਕਦਰਾਂ ਕੀਮਤਾਂ ਤੇ ਨਿੱਕੀਆਂ-ਨਿੱਕੀਆਂ ਸੇਧਾਂ' ਵਿਸ਼ੇ 'ਤੇ ਹੋਈ ਚਰਚਾ

ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਤਹਿਗੜ੍ਹ ਸਾਹਿਬ ਜ਼ੋਨ ਵਲੋਂ ਸਥਾਨਕ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿਖੇ 'ਵਿੱਦਿਅਕ ਕਿਆਰੀ' ਦੌਰਾਨ ਅਮਰਪ੍ਰੀਤ ਸਿੰਘ ...

ਪੂਰੀ ਖ਼ਬਰ »

ਸਰਪੰਚ ਯੂਨੀਅਨ ਖਮਾਣੋਂ ਵਲੋਂ ਹੋਏ ਵਿਕਾਸ ਕੰਮਾਂ ਦੀਆਂ ਅਦਾਇਗੀਆਂ ਜਾਰੀ ਕਰਵਾਉਣ ਲਈ ਡਿਪਟੀ ਕਮਿਸ਼ਨਰ ਦੇ ਨਾਂਅ ਦਿੱਤਾ ਮੰਗ ਪੱਤਰ

ਖਮਾਣੋਂ, 18 ਮਈ (ਮਨਮੋਹਣ ਸਿੰਘ ਕਲੇਰ)-ਸਰਪੰਚ ਯੂਨੀਅਨ ਬਲਾਕ ਖਮਾਣੋਂ ਦੀ ਇਕ ਅਹਿਮ ਤੇ ਵਿਸ਼ੇਸ਼ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਸਰਪੰਚ ਪਿੰਡ ਅਜਨੇਰ ਦੀ ਪ੍ਰਧਾਨਗੀ, ਦਵਿੰਦਰ ਸਿੰਘ ...

ਪੂਰੀ ਖ਼ਬਰ »

ਭਗਵੰਤ ਮਾਨ ਸਰਕਾਰ ਵਲੋਂ ਕਿਸਾਨੀ ਲਈ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ-ਰਿਉਣਾ

ਜਖਵਾਲੀ, 18 ਮਈ (ਨਿਰਭੈ ਸਿੰਘ)-ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਧਰਤੀ 'ਤੇ ਪਾਣੀ ਨੂੰ ਬਚਾਉਣ ਦੇ ਲਈ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ | ਇਹ ਪ੍ਰਗਟਾਵਾ ਕਿਸਾਨ ਮਜ਼ਦੂਰ ਏਕਤਾ ਮਹਾਂ ਸੰਘ ਰਿਉਣਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਰਿਉਣਾ ਨੇ ਜਖਵਾਲੀ ...

ਪੂਰੀ ਖ਼ਬਰ »

'ਏਕ ਭਾਰਤ ਸ੍ਰੇਸ਼ਠ ਭਾਰਤ' ਤਹਿਤ ਲਗਾਈ ਵਰਕਸ਼ਾਪ

ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਫਾਈਨ ਆਰਟਸ ਵਿਭਾਗ ਵਲੋਂ ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ 'ਹੱਸਦਾ ਪੰਜਾਬ ਮੇਰਾ ਖ਼ੁਆਬ' ਸਿਰਲੇਖ ਅਧੀਨ ਪੇਂਟਿੰਗ ਅਤੇ ਕੈਲੀਗਰਾਫੀ ਦੀ ਦੋ ਰੋਜ਼ਾ ਵਰਕਸ਼ਾਪ ...

ਪੂਰੀ ਖ਼ਬਰ »

ਵਿਰੋਧੀ ਪਾਰਟੀਆਂ 'ਆਪ' ਵਲੋਂ ਕੀਤੇ ਜਾ ਰਹੇ ਕਾਰਜਾਂ ਕਾਰਨ ਘਬਰਾਹਟ 'ਚ-ਜੱਲ੍ਹਾ

ਫ਼ਤਹਿਗੜ੍ਹ ਸਾਹਿਬ, 18 ਮਈ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸੂਬੇ 'ਚੋਂ ਨਸ਼ਾ ਤੇ ਮਾਫ਼ੀਏ ਰਾਜ ਦਾ ਖ਼ਾਤਮਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਨਰਪਿੰਦਰਪਾਲ ਸਿੰਘ ਖਮਾਣੋਂ ਤੇ ਹਰਮਿੰਦਰ ਸਿੰਘ ਲੱਗੇ ਥਾਣਾ ਮੁਖੀ ਖੇੜੀ ਨੌਧ ਸਿੰਘ

ਖਮਾਣੋਂ, 18 ਮਈ (ਮਨਮੋਹਣ ਸਿੰਘ ਕਲੇਰ)-ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਵਲੋਂ ਕੀਤੀਆਂ ਗਈਆਂ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਤਹਿਤ ਥਾਣੇਦਾਰ ਨਰਪਿੰਦਰ ਪਾਲ ਸਿੰਘ ਨੂੰ ਥਾਣਾ ਖਮਾਣੋਂ ਦਾ ਮੁਖੀ ਨਿਯੁਕਤ ਕੀਤਾ ਹੈ ਅਤੇ ਇਸੇ ਤਰ੍ਹਾਂ ਥਾਣਾ ਖੇੜੀ ਨੌਧ ...

ਪੂਰੀ ਖ਼ਬਰ »

ਫ੍ਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਸਰਬਸੰਮਤੀ ਨਾਲ ਚੋਣ

ਸਮਾਣਾ, 18 ਮਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਟੇਟ ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਇਕਾਈ ਸਮਾਣਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਦੀ ਅਗਵਾਈ 'ਚ ਹੋਈ | ਜਿਸ ਵਿਚ ਉਚੇਚੇ ਤੌਰ 'ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ...

ਪੂਰੀ ਖ਼ਬਰ »

ਫ੍ਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਸਰਬਸੰਮਤੀ ਨਾਲ ਚੋਣ

ਸਮਾਣਾ, 18 ਮਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਟੇਟ ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਇਕਾਈ ਸਮਾਣਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਦੀ ਅਗਵਾਈ 'ਚ ਹੋਈ | ਜਿਸ ਵਿਚ ਉਚੇਚੇ ਤੌਰ 'ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਜੁਆਇੰਟ ਫਾਰਮ ਆਫ਼ ਇਲੈਕਟਡ ਯੂਨੀਅਨਜ਼ ਦਾ ਧਰਨਾ ਜਾਰੀ

ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਦੇ ਜੁਆਇੰਟ ਫਾਰਮ ਆਫ਼ ਇਲੈਕਟਡ ਯੂਨੀਅਨਜ਼ ਵਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰਿਆਂ ਮਾਰਦੇ ਹੋਏ ਧਰਨਾ ਲਗਾਇਆ | ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਤੋਂ ...

ਪੂਰੀ ਖ਼ਬਰ »

ਪੁਲਿਸ ਪਾਰਟੀ ਦੇਖ ਡੇਢ ਕਿੱਲੋ ਅਫ਼ੀਮ ਸੁੱਟ ਕੇ ਮੁਲਜ਼ਮ ਹੋਇਆ ਫ਼ਰਾਰ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਦੇਖ ਕੇ ਇਕ ਵਿਅਕਤੀ ਅਫ਼ੀਮ ਵਾਲਾ ਲਿਫ਼ਾਫ਼ਾ ਸੁੱਟ ਕੇ ਫ਼ਰਾਰ ਹੋਣ 'ਤੇ ਥਾਣਾ ਸ਼ਹਿਰੀ ਨੇ ਬਰਾਮਦ ਕੀਤੇ ਆਧਾਰ ਕਾਰਡ ਦੇ ਆਧਾਰ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ

ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਸਥਾਨਕ ਮਿੰਨੀ ਸਕੱਤਰੇਤ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਖ-ਵੱਖ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਲਗਾ ਕੇ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿਧੀ ਰਾਹੀਂ ਕਰਨ ਲਈ ਸਿਖਲਾਈ ਦਿੱਤੀ ਗਈ | ਮੁੱਖ ...

ਪੂਰੀ ਖ਼ਬਰ »

ਦੋ ਡਰਾਈਵਰਾਂ ਤੇ ਔਰਤ ਸਮੇਤ ਸੱਤ 'ਤੇ ਮੁਕੱਦਮਾ ਦਰਜ

ਭੁੱਨਰਹੇੜੀ, 18 ਮਈ (ਧਨਵੰਤ ਸਿੰਘ)-ਇੱਥੇ ਨੇੜਲੇ ਪਿੰਡ ਪਰੋੜ 'ਚ ਪੁਰਾਣੀ ਰੰਜਿਸ਼ ਅਤੇ ਥਾਂ ਦੀ ਵੰਡ ਸੰਬੰਧੀ ਹੋਏ ਝਗੜੇ ਕਾਰਨ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ | ਸੂਤਰਾਂ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਸਨੀਕ ਪਰੋੜ ਵਲੋਂ ਆਪਣੇ ਭਰਾ ਭਰਜਾਈ ...

ਪੂਰੀ ਖ਼ਬਰ »

ਮੁਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ

ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਸਿਹਤ ਵਿਭਾਗ ਵਲੋਂ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਵਿਸ਼ਵ ਹਾਈਪਰਟੈਨਸ਼ਨ (ਹਾਈ ਬਲੱਡ ...

ਪੂਰੀ ਖ਼ਬਰ »

ਅੰਬੇਡਕਰ ਸੁਸਾਇਟੀ ਨੇ ਮੈਰਿਟ ਲਿਸਟ 'ਚ ਆਉਣ 'ਤੇ ਅਨਮੋਲ ਵੈਦ ਦਾ ਕੀਤਾ ਸਨਮਾਨ

ਫ਼ਤਹਿਗੜ੍ਹ ਸਾਹਿਬ, 18 ਮਈ (ਮਨਪ੍ਰੀਤ ਸਿੰਘ)-ਅੰਬੇਡਕਰ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸੁਖਮੀਤ ਸਿੰਘ ਸੁੱਖੀ ਦੀ ਅਗਵਾਈ ਵਿਚ ਇਕ ਸਮਾਗਮ ਕਰ ਕੇ ਹਮਾਯੂੰਪੁਰ ਸਰਹਿੰਦ ਦੇ ਵਸਨੀਕ ਅਨਮੋਲ ਵੈਦ ਦਾ ਸਨਮਾਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX