ਲੁਧਿਆਣਾ, 18 ਮਈ (ਪੁਨੀਤ ਬਾਵਾ)-ਬਿਜਲੀ ਦੇ ਐਲਾਨੇ ਤੇ ਅਣਐਲਾਨੇ ਕੱਟਾਂ ਅਤੇ ਅਤਿ ਦੀ ਪੈ ਰਹੀ ਗਰਮੀ ਕਰਕੇ ਸ਼ਹਿਰ ਵਾਸੀਆਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ | ਅੱਜ ਮਾਡਲ ਟਾਊਨ ਡਵੀਜ਼ਨ ਦੇ ਅਧੀਨ ਪੈਂਦੇ ਦੁੱਗਰੀ ਫੇਸ-1 ਦੀ ਬਿਜਲੀ ਸਵੇਰ ਤੋਂ ਸ਼ਾਮ ਤੱਕ ਬੰਦ ਰਹਿਣ ਕਰਕੇ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸੁਭਾਨੀ ਬਿਲਡਿੰਗ ਚੌਕ ਨੇੜੇ ਸਥਿਤ ਆਟੋ ਸਪੇਅਰ ਪਾਰਟਸ ਦੀ ਦੁਕਾਨ ਵਿਚ ਅੱਜ ਸਵੇਰੇ ਅੱਗ ਲੱਗਣ ਕਾਰਨ ਲੱਖਾਂ ਰੁਪਏ ਮੁੱਲ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਅੱਜ ਸਵੇਰੇ ਉਸ ਵਕਤ ਵਾਪਰੀ, ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮ ਟਾਬਰੀ ਨੇੜੇੇ ਜਾਂਦੀ ਰੇਲਵੇ ਲਾਈਨ 'ਤੇ ਪੁਲਿਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ | ਨੌਜਵਾਨ ਦੇ ਕਤਲ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਦੀ ਸ਼ਨਾਖ਼ਤ ਹੈਪੀ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨਸ਼ਿਆਂ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਨੇ ਪਿੰਡ ਝੱਮਟ ਤੋਂ ਦਿਲਬਾਗ ਸਿੰਘ ਵਾਸੀ ਪਿੰਡ ਝੱਮਟ ਨੂੰ ਗਿ੍ਫ਼ਤਾਰ ...
ਲੁਧਿਆਣਾ, 18 ਮਈ (ਸਲੇਮਪੁਰੀ)-ਸਿਹਤ ਵਿਭਾਗ ਦੀ ਇਕ ਟੀਮ ਜਿਸ ਦੀ ਅਗਵਾਈ ਸਿਵਲ ਸਰਜਨ ਡਾ. ਐਸ. ਪੀ. ਸਿੰਘ ਕਰ ਰਹੇ ਸਨ ਦੇ ਵਲੋਂ ਅੱਜ ਸਵੇਰੇ ਹੈਬੋਵਾਲ ਵਿਚ ਇਕ ਘਰ ਵਿਚ ਅਚਾਨਕ ਛਾਪੇਮਾਰੀ ਕਰਕੇ ਅਣ-ਅਧਿਕਾਰਿਤ ਢੰਗ ਨਾਲ ਚਲਾਇਆ ਜਾ ਰਿਹਾ ਸਕੈਨਿੰਗ ਸੈਂਟਰ ਫੜਿਆ | ਇਸ ...
ਲੁਧਿਆਣਾ, 18 ਮਈ (ਪੁਨੀਤ ਬਾਵਾ)-ਬਿਜਲੀ ਚੋਰੀ ਦੇ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਉਂਦੇ ਹੋਏ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਵੰਡ ਵਿੰਗ ਦੇ ਵੱਖ-ਵੱਖ ਜ਼ੋਨਾਂ ਦੀਆਂ ਟੀਮਾਂ ਵਲੋਂ ਬੀਤੇ 43 ਦਿਨਾਂ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਚਲਾਈਆਂ ...
ਲੁਧਿਆਣਾ, 18 ਮਈ (ਜੁਗਿੰਦਰ ਸਿੰਘ ਅਰੋੜਾ)-ਅਕਾਲ ਮਾਰਕੀਟ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਵਪਾਰੀ ਆਗੂ ਜਸਪਾਲ ਸਿੰਘ ਸ਼ਹਿਜ਼ਾਦਾ ਨੇ ਕਿਹਾ ਕਿ ਦਿਨ ਬ ਦਿਨ ਵੱਧ ਰਹੀ ਮਹਿੰਗਾਈ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਤੇ ਲੋਕਾਂ ਦਾ ਕਚੂੰਮਰ ਵੀ ਨਿਕਲ ਰਿਹਾ ...
ਲੁਧਿਆਣਾ, 18 ਮਈ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਜੋਨ ਡੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿਚ ਨਾਜਾਇਜ਼ ਕਬਜਿਆਂ ਦੀ ਭਰਮਾਰ ਹੈ | ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ ਜਿੱਥੇ ਕੋਈ ਕੋਈ ਨਾਜਾਇਜ਼ ਕਬਜਾ ਨਾ ਕੀਤਾ ਗਿਆ ਹੋਵੇ | ਜੋਨ-ਡੀ ਵਿਚ ਆਉਂਦੇ ਇਲਾਕੇ ਬੱਸ ...
ਭਾਮੀਆਂ ਕਲਾਂ, 18 ਮਈ (ਜਤਿੰਦਰ ਭੰਬੀ)-ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ ਕਾਰਨ ਹਰ ਕੋਈ ਤਰਾਹ-ਤਰਾਹ ਕਰ ਰਿਹਾ ਹੈ | ਭਾਂਵੇ ਇਨਸਾਨ ਹੋਣ ਜਾਂ ਫਿਰ ਪਸ਼ੂ-ਪੰਛੀ, ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਲੈਡ ਮਾਰਟਗੇਜ ਬੈਂਕ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ ਨੇ ...
ਲੁਧਿਆਣਾ, 18 ਮਈ (ਸਲੇਮਪੁਰੀ)-ਸਿਵਲ ਹਸਪਤਾਲ ਵਿਚ ਲਾਵਾਰਿਸ ਪਈ ਇਕ ਨਵਜਾਤ ਬੱਚੀ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਨੂੰ ਇਲਾਜ ਲਈ ਸੀ. ਐਮ. ਸੀ. ਅਤੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਡਾ. ਅਮਰਜੀਤ ਕੌਰ ਐਸ. ਐਮ. ਓ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਮਈ ਨੂੰ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਮਾਸੂਮ ਬਾਲੜੀ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ 27 ਮਾਰਚ 2019 ਨੂੰ ਪੀੜਿਤ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਆਨੰਦ ਸ਼ਰਮਾ ...
ਲੁਧਿਆਣਾ, 18 ਮਈ (ਪੁਨੀਤ ਬਾਵਾ)-ਇਕਨੋਵਰਸ 2022 (ਰਾਸ਼ਟਰੀ ਪੱਧਰ 'ਤੇ ਇੰਟਰ ਕਾਲਜ ਮੁਕਾਬਲਾ) ਮੇਹਰ ਚੰਦ ਮਹਾਜਨ ਡੀ. ਏ. ਵੀ. ਲੜਕੀਆਂ ਕਾਲਜ ਚੰਡੀਗੜ੍ਹ ਵਿਚ ਕਰਵਾਇਆ ਗਿਆ | ਜਿਸ ਵਿਚ ਐਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਮੁਕਾਬਲੇ ਦੌਰਾਨ ...
ਲੁਧਿਆਣਾ, 18 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਸ਼ੇਨਾ ਅਗਰਵਾਲ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਵਲੋਂ ਆਗਾਮੀ ਬਰਸਾਤੀ ਦਿਨਾਂ ਨੂੰ ਲੈ ਕੇ ਬੁੱਢੇ ਨਾਲੇ ਦੀ ਸਫਾਈ ਕਰਾਉਣ ਲਈ ਬੁੱਢੇ ਨਾਲੇ ਦਾ ਦੌਰਾ ...
ਡਾਬਾ/ਲੁਹਾਰਾ, 18 ਮਈ (ਕੁਲਵੰਤ ਸਿੰਘ ਸੱਪਲ)-ਲੋਕ ਇਨਸਾਫ਼ ਪਾਰਟੀ ਦੇ ਵਾਰਡ ਨੰਬਰ 35 ਤੋਂ ਆਗੂ ਬਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਿਮਰਜੀਤ ਬੈਂਸ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਪਿਛਲੇ ਵੀਹ ਸਾਲਾਂ ਤੋਂ ਵਿਚਰ ਰਹੇ ਹਨ | ਉਨ੍ਹਾਂ ਕਿਹਾ ਇਹੋ ...
ਲੁਧਿਆਣਾ, 18 ਮਈ (ਕਵਿਤਾ ਖੁੱਲਰ)-ਪੰਜਾਬ ਵਪਾਰ ਮੰਡਲ ਦੇ ਆਗੂ ਪਵਨ ਲਹਿਰ ਅਤੇ ਸੁਨੀਲ ਮਹਿਰਾ ਨੇ ਕਿਹਾ ਹੈ ਕਿ ਮਾਨ ਸਰਕਾਰ ਵਪਾਰੀਆਂ ਲਈ ਰਾਹਤ ਦੀ ਥਾਂ 'ਤੇ ਆਫ਼ਤ ਬਣ ਰਹੀ ਹੈ, ਜਿਸ ਕਾਰਨ ਵਪਾਰੀਆਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ | ਅੱਜ ਇੱਥੇ ਪੱਤਰਕਾਰਾਂ ...
ਹੰਬੜਾਂ, 18 ਮਈ (ਹਰਵਿੰਦਰ ਸਿੰਘ ਮੱਕੜ)-ਪੱਤਰਕਾਰ ਕੁਲਦੀਪ ਸਿੰਘ ਮਾਨ ਦੇ ਚਾਚਾ, ਪ੍ਰਵਾਸੀ ਭਾਰਤੀ ਮਨਦੀਪ ਸਿੰਘ ਮਾਨ ਦੇ ਸਤਿਕਾਰਯੋਗ ਪਿਤਾ ਅਤੇ ਸਾਬਕਾ ਏ.ਡੀ.ਸੀ. ਜਸਪਾਲ ਸਿੰਘ ਗਿੱਲ ਦੇ ਸਹੁਰਾ ਜੀ ਗੁਰਚਰਨ ਸਿੰਘ ਮਾਨ (76) ਦਾ ਦਿਹਾਂਤ ਹੋ ਗਿਆ | ਉਨ੍ਹਾਂ ਨਮਿਤ ਰਖਾਏ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖ਼ਤਰਨਾਕ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 1 ਕਿੱਲੋ 20 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ਮੈਡਮ ਅਸ਼ਵਨੀ ਗੋਟਿਆਲ ਨੇ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੌਸ਼ਤੁਭ ਸ਼ਰਮਾ ਨੇ ਪੁਲਿਸ ਕਮਿਸ਼ਨਰੇਟ ਅੰਦਰ ਸਮੂਹ ਦੁਕਾਨਦਾਰਾਂ ਨੂੰ ਮੋਬਾਈਲ ਵੇਚਣ ਅਤੇ ਖ਼ਰੀਦਣ ਸਮੇਂ ਵੇਚਕਾਰ ਅਤੇ ਖ਼ਰੀਦਦਾਰ ਦਾ ਪੂਰਾ ਸ਼ਨਾਖ਼ਤੀ ਰਿਕਾਰਡ ਹਾਸਲ ਕੀਤਾ ਜਾਵੇ | ...
ਲੁਧਿਆਣਾ, 18 ਮਈ (ਕਵਿਤਾ ਖੁੱਲਰ)-ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਬੁੱਢੇ ਨਾਲੇ 'ਤੇ 'ਰਾਈਜ਼ਿੰਗ ਮੇਨ ਲਾਈਨ' ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ | ਇਹ 3.5 ਕਰੋੜ ਰੁਪਏ ਦਾ ਪ੍ਰੋਜੈਕਟ 650 ਕਰੋੜ ਰੁਪਏ ਦੇ ਬੁੱਢੇ ਨਾਲੇ ਦੇ ...
ਲੁਧਿਆਣਾ, 18 ਮਈ (ਪੁਨੀਤ ਬਾਵਾ)-ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ ਨੇ ਕਮੇਟੀ ਦੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਬਜੀ ਮੰਡੀ ਪਾਰਕਿੰਗ ਦਾ ਠੇਕਾ 2.16 ਕਰੋੜ ਰੁਪਏ ਵਿਚ ਦੇਣ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ | ਸ਼੍ਰੀ ਬਵੇਜਾ ...
ਡਾਬਾ/ਲੁਹਾਰਾ, 18 ਮਈ (ਕੁਲਵੰਤ ਸਿੰਘ ਸੱਪਲ)-ਡਿਸਟਿ੍ਕ ਲੁਧਿਆਣਾ ਕਰਾਟੇ-ਡੂ ਫ਼ੈਡਰੇਸ਼ਨ ਵਲੋਂ ਡਿਸਟਿ੍ਕ ਕਰਾਟੇ ਚੈਂਪੀਅਨਸ਼ਿੱਪ 2022 ਕਰਵਾਈ ਗਈ, ਜਿਸ ਵਿਚ ਸ੍ਰੀ ਵਾਹਿਗੁਰੂ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਵੀ ਹਿੱਸਾ ਲਿਆ ਗਿਆ | ਗੁਰਮਨਦੀਪ ਸਿੰਘ ਨੇ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਐਮ.ਬੀ.ਡੀ. ਮਾਲ ਵਿਚ ਦੇਰ ਰਾਤ ਔਰਤਾਂ ਨਾਲ ਛੇੜਖ਼ਾਨੀ ਤੋਂ ਰੋਕਣ 'ਤੇ ਤਿੰਨ ਨੌਜਵਾਨਾਂ ਵਲੋਂ ਇਕ ਨੌਜਵਾਨ 'ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ | ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਪੌਣੇ ਬਾਰਾਂ ਵਜੇ ਦੇ ਕਰੀਬ ...
ਲੁਧਿਆਣਾ, 18 ਮਈ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬੇ ਅੰਦਰ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਪੰਜਾਬ ਅੰਦਰ ...
ਲੁਧਿਆਣਾ, 18 ਮਈ (ਕਵਿਤਾ ਖੁੱਲਰ)-ਵਾਰਡ ਨੰਬਰ 57 ਦੀ ਕੌਂਸਲਰ ਮੰਜੂ ਅਗਰਵਾਲ ਦੇ ਪਤੀ ਇੰਦਰ ਅਗਰਵਾਲ ਵਲੋਂ ਵਾਰਡ ਵਿਚ ਸਟਰੀਟ ਲਾਈਟਾਂ ਦੀ ਕਮੀ ਨੂੰ ਲੈਕੇ ਇਕ ਮੰਗ ਪੱਤਰ ਮੇਅਰ ਬਲਕਾਰ ਸਿੰਘ ਸੰਧੂ ਨੂੰ ਦਿੱਤਾ ਗਿਆ | ਇਸ ਮੌਕੇ ਇੰਦਰ ਅਗਰਵਾਲ ਨੇ ਦੱਸਿਆ ਕਿ ਉਕਤ ਮੰਗ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਜਾਇਦਾਦ ਦੇ ਮਾਮਲੇ ਵਿਚ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪਤੀ ਪਤਨੀ ਸਮੇਤ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਨਦੀਪ ਸਿੰਘ ਵਾਸੀ ਨਿਊ ਅਸ਼ੋਕ ਨਗਰ ...
ਲੁਧਿਆਣਾ, 18 ਮਈ (ਕਵਿਤਾ ਖੁੱਲਰ)-ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵਲੋਂ ਅੱਖਾਂ ਦਾ ਮੁਫ਼ਤ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ | ਇਸ ਵਿਚ ਮਾਹਿਰ ਡਾਕਟਰਾਂ ਵਲੋਂ 150 ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ ਅਤੇ 32 ਮਰੀਜ਼ਾਂ ਦੇ ਆਪਰੇਸ਼ਨ ਸ਼ੰਕਰਾ ਹਸਪਤਾਲ ਵਿਚ ਮੁਫ਼ਤ ਕੀਤੇ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਅਣਅਧਿਕਾਰਤ ਕਲੋਨੀ ਬਣਾਉਣ ਦੇ ਮਾਮਲੇ ਵਿਚ ਕਾਲੋਨਾਈਜ਼ਰ ਖਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਗਲਾਡਾ ਦੇ ਅਧਿਕਾਰੀ ਅੰਕੁਸ਼ ਨੰਦਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ...
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਬਲਦੀਪ ਕੁਮਾਰ ਵਾਸੀ ਨਿਊ ਸ਼ਿਮਲਾਪੁਰੀ ਵਜੋਂ ਕੀਤੀ ਗਈ ...
ਲੁਧਿਆਣਾ, 18 ਮਈ (ਕਵਿਤਾ ਖੁੱਲਰ)-ਬੁੱਧ ਪੂਰਨਿਮਾ ਦੇ ਮੌਕੇ 'ਤੇ ਜਗੀਰਪੁਰ ਵਿਖੇ ਅੰਬੇਡਕਰ ਨਵਯੁਵਕ ਦਲ ਵਲੋਂ ਰਾਕੇਸ਼ ਬੋਧ ਦੀ ਅਗਵਾਈ ਹੇਠ ਬੁੱਧ ਧੰਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਕਿਹਾ ...
ਲੁਧਿਆਣਾ, 18 ਮਈ (ਸਲੇਮਪੁਰੀ)-ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਆਫ਼ ਗੁਰੂ ਤੇਗ ਬਹਾਦੁਰ ਸਾਹਿਬ ਚੈਰੀਟੇਬਲ ਹਸਪਤਾਲ ਲੁਧਿਆਣਾ ਵਲੋਂ ਕੌਮਾਂਤਰੀ ਨਰਸਿਜ ਦਿਵਸ ਦੇ ਸੰਦਰਭ ਵਿਚ ਚੱਲ ਰਹੀ 7 ਰੋਜ਼ਾ ਸਮਾਗਮਾਂ ਦੀ ਲੜੀ ਦੇ ਅਖੀਰਲੇ ਦਿਨ ਜੇਤੂ ਟੀਮਾਂ ਨੂੰ ਇਨਾਮ ...
ਡਾਬਾ/ਲੁਹਾਰਾ, 18 ਮਈ (ਕੁਲਵੰਤ ਸਿੰਘ ਸੱਪਲ)-ਬਿਜਲੀ ਦੇ ਬਿੱਲ ਖਪਤ ਤੋਂ ਵੱਧ ਭੇਜਣ ਵਾਲੇ ਕਰਮਚਾਰੀ/ਅਧਿਕਾਰੀ ਬਿੱਲ ਵਿਚ ਹੋਈ ਕਿਸੇ ਪ੍ਰਕਾਰ ਦੀ ਖ਼ਾਮੀ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ | ਇਹ ਆਦੇਸ਼ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੇ ਸਨ, ...
ਲੁਧਿਆਣਾ, 18 ਮਈ(ਪੁਨੀਤ ਬਾਵਾ)- ਆਤਮ ਪਰਗਾਸ ਸੋਸ਼ਲ ਵੈੱਲਫੇਅਰ ਕੌਂਸਲ ਦੇ ਪੀ.ਏ.ਯੂ. ਯੂਨਿਟ ਦੇ ਸਹਿਯੋਗ ਨਾਲ ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵਲੋਂ ਅੱਜ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਲਈ ਇੱਕ ਵਿਸ਼ੇਸ਼ ਵਰਕਸ਼ਾਪ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਰਵਾਈ ਗਈ | ਇਸ ਵਰਕਸ਼ਾਪ ਦਾ ਵਿਸ਼ਾ 'ਆਓ ਨਿਸ਼ਾਨੇ ਸਰ ਕਰੀਏ' ਰੱਖਿਆ ਗਿਆ | ਇਸ ਦੇ ਮੂਲ ਵਕਤਾ ਵਜੋਂ ਪਿ੍ੰਸੀਪਲ ਭੂਮੀ ਵਿਗਿਆਨੀ ਡਾ. ਵਰਿੰਦਰਪਾਲ ਸਿੰਘ ਸ਼ਾਮਿਲ ਸਨ | ਡਾ. ਵਰਿੰਦਰਪਾਲ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਵਿਦਿਆਰਥੀ ਨੂੰ ਆਪਣੇ ਆਪ ਨੂੰ ਕੁੱਝ ਨਿਸ਼ਾਨਿਆਂ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ | ਇਸ ਲਈ ਉਨ੍ਹਾਂ ਨੂੰ ਆਪਣੇ ਦੌਰ ਦੇ ਇਤਿਹਾਸ ਦੀ ਆਵਾਜ਼ ਸੁਣਨੀ ਚਾਹੀਦੀ ਹੈ | ਉਨ੍ਹਾਂ ਨੇ ਧਰਮ ਅਤੇ ਇਤਿਹਾਸ ਦੇ ਹਵਾਲਿਆਂ ਨਾਲ ਮਨੁੱਖੀ ਸ਼ਖ਼ਸੀਅਤ ਦੀ ਉਸਾਰੀ ਦੇ ਨੁਕਤੇ ਵਿਦਿਆਰਥੀਆਂ ਸਾਹਮਣੇ ਰੌਸ਼ਨੀ ਵਿਚ ਲਿਆਂਦੇ | ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਗੁਰਮੀਤ ਸਿੰਘ ਬੁੱਟਰ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਉਸਾਰੂ ਮੁੱਲਾਂ ਦੇ ਧਾਰਨੀ ਹੋਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸਮਾਜ ਦੇ ਅਗਾਂਹਵਧੂ ਅਤੇ ਹਾਂ ਪੱਖੀ ਨਾਗਰਿਕ ਬਣਨ ਲਈ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਡਾ. ਵਰਿੰਦਰਪਾਲ ਸਿੰਘ ਦਾ ਅਜਿਹੇ ਸ਼ਾਨਦਾਰ ਭਾਸ਼ਣ ਲਈ ਧੰਨਵਾਦ ਕੀਤਾ | ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ. ਜਸਵਿੰਦਰ ਕੌਰ ਬਰਾੜ ਨੇ ਵਰਕਸ਼ਾਪ ਦੇ ਮਹੱਤਵ ਅਤੇ ਉਦੇਸ਼ ਬਾਰੇ ਗੱਲ ਕਰਦਿਆਂ ਸਵਾਗਤੀ ਸ਼ਬਦ ਆਖੇ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਹਰ ਬੁੱਧਵਾਰ ਬਾਅਦ ਦੁਪਹਿਰ 2.30 ਵਜੇ ਐਡਵਾਈਜ਼ਰੀ ਦਾ ਪੀਰੀਅਡ ਹੁੰਦਾ ਹੈ ਉਸੇ ਦੇ ਮੱਦੇਨਜ਼ਰ ਅੱਜ ਦੀ ਇਹ ਵਰਕਸ਼ਾਪ ਵਿਉਂਤੀ ਗਈ ਹੈ | ਇਸ ਸਮਾਗਮ ਦਾ ਸੰਚਾਲਨ ਪੀ. ਐੱਚ. ਡੀ. ਦੀ ਵਿਦਿਆਰਥਣ ਗੁਰਕੰਵਲ ਕੌਰ ਨੇ ਕੀਤਾ | ਸਮਾਗਮ ਦੇ ਆਰੰਭ ਵਿਚ ਸ਼ਬਦ-ਕੀਰਤਨ ਦਾ ਗਾਇਣ ਹੋਇਆ |
ਲੁਧਿਆਣਾ, 18 ਮਈ (ਕਵਿਤਾ ਖੁੱਲਰ)-ਪੰਜਾਬ ਸਾਹਿਤ ਕਲਾ ਮੰਚ ਵਲੋਂ ਪੰਜਾਬੀ ਭਵਨ ਵਿਖੇ ਐਵਾਰਡ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੰਚ ਦੇ ਪ੍ਰਧਾਨ ਡਾ. ਫਕੀਰ ਚੰਦ ਸ਼ੁਕਲਾ ਦੀ ਅਗਵਾਈ ਹੇਠ ਆਪਣੇ ਆਪਣੇ ਖੇਤਰ ਵਿਚ ਵੱਡਮੁੱਲੇ ਯੋਗਦਾਨ ਲਈ ਏ.ਐਸ. ਕਾਲਜ ਖੰਨਾ ਦੇ ਡਾ. ...
ਮਲੌਦ, 18 ਮਈ (ਸਹਾਰਨ ਮਾਜਰਾ)-ਜਦੋਂ ਇਨਸਾਨ ਕੁੱਝ ਕਰਨ ਲਈ ਮਿਥ ਲਵੇ ਅਤੇ ਹੌਸਲਾ ਬਣਾ ਲਵੇ ਤਾਂ ਦੁਨੀਆਂ ਦੀ ਸ਼ਾਇਦ ਹੀ ਕੋਈ ਮੰਜ਼ਿਲ ਹੋਵੇਗੀ, ਜਿਹੜੀ ਉਹ ਤੈਅ ਨਹੀਂ ਕਰ ਸਕਦਾ | ਮਲੌਦ ਦੀ ਬੁੱਕਲ ਵਿਚ ਵਸੇ ਨਗਰ ਰੋੜੀਆਂ ਦੀ ਪਤੀ-ਪਤਨੀ ਦੀ ਜੋੜੀ ਨੇ ਇਹ ਸਾਬਤ ਕਰ ਵਿਖਾਇਆ ...
ਹੰਬੜਾਂ, 18 ਮਈ (ਹਰਵਿੰਦਰ ਸਿੰਘ ਮੱਕੜ)-ਹੰਬੜਾਂ-ਲਾਡੋਵਾਲ ਮੇਨ ਸੜਕ ਉੱਪਰ ਪਿੰਡ ਰਸੂਲਪੁਰ ਪੱਤੀ ਵਿਖੇ ਮੇਨ ਰੋਡ ਉੱਪਰ ਲੋਡ ਹੋਈ ਗੱਡੀ ਵਿਚੋਂ ਰਾਤ ਸਮੇਂ ਚੋਰਾਂ ਵਲੋਂ ਕਰੀਬ ਸਾਢੇ 4 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX