ਤਾਜਾ ਖ਼ਬਰਾਂ


ਨਾਜਾਇਜ਼ ਸ਼ਰਾਬ ਦੇ ਮਾਮਲੇ 'ਚ ਰੇਡ ਕਰਨ ਗਏ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ 'ਤੇ ਜਾਨਲੇਵਾ ਹਮਲਾ
. . .  18 minutes ago
ਮੰਡੀ ਘੁਬਾਇਆ, 10 ਅਗਸਤ (ਅਮਨ ਬਵੇਜਾ)-ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਲਮੋਚੜ ਕਲਾਂ ਵਿਖੇ ਸੂਚਨਾ ਮਿਲਦਿਆਂ ਹੀ ਸ਼ਰਾਬ ਠੇਕੇਦਾਰਾਂ ਵਲੋਂ ਨਾਜਾਇਜ਼ ਸ਼ਰਾਬ ਨੂੰ ਫੜ੍ਹਨ ਦੇ ਲਈ ਛਾਪੇਮਾਰੀ ਕਰਨ ਦੇ ਮਾਮਲੇ ਵਿਚ ਜਾ ਰਹੇ ਸਨ ਤਾਂ...
ਫਿਰੌਤੀ ਮਾਮਲੇ 'ਚ ਫਰੀਦਕੋਟ ਦੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਭੇਜਿਆ ਦੋ ਦਿਨਾਂ ਪੁਲਿਸ ਰਿਮਾਂਡ 'ਤੇ
. . .  29 minutes ago
ਫ਼ਰੀਦਕੋਟ, 10 ਅਗਸਤ (ਜਸਵੰਤ ਪੁਰਬਾ, ਸਰਬਜੀਤ ਸਿੰਘ) -ਫ਼ਰੀਦਕੋਟ ਪੁਲਿਸ ਨੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਇੱਥੇ ਕੋਟਕਪੂਰਾ ਦੇ ਇਕ ਵਪਾਰੀ ਤੋਂ ਫਿਰੌਤੀ ਮੰਗਣ ਦੇ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਜੂਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ...
ਬਲਵੰਤ ਸਿੰਘ ਰਾਮੂਵਾਲੀਆ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਨ ਦੀ ਅਪੀਲ
. . .  1 minute ago
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਮੁਖੀ ਬਲਵੰਤ ਸਿੰਘ ਰਾਮੂਵਾਲੀਆ ਨੇ ਲੰਮਾ ਸਮਾਂ ਉੱਤਰ ਪ੍ਰਦੇਸ਼ ਦੀ ਜੇਲ੍ਹ 'ਚ ਬੰਦ ਰਹੇ ਬੰਦੀ ਸਿੰਘਾਂ ਤੇ ਹੁਣ ਗੁਰਪ੍ਰਵਾਸੀ ਭਾਈ ਵਰਿਆਮ ਸਿੰਘ ਦੇ ਪਰਿਵਾਰ ਦੀ ਆਰਥਿਕ...
ਭਾਰਤੀ ਕਿਸਾਨ ਯੂਨੀਅਨ ਵਲੋਂ ਬਿਜਲੀ ਸੋਧ ਬਿੱਲ ਖ਼ਿਲਾਫ਼ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ
. . .  about 1 hour ago
ਚੋਗਾਵਾਂ, 10 ਅਗਸਤ (ਗੁਰਬਿੰਦਰ ਸਿੰਘ ਬਾਗੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਖਬੀਰ ਸਿੰਘ ਢਿੱਲੋਂ, ਮੀਤ ਪ੍ਰਧਾਨ ਰਘਬੀਰ ਸਿੰਘ ਸਮੇਤ ਸੈਂਕੜੇ ਕਿਸਾਨਾਂ ਸਥਾਨਕ ਕਸਬਾ ਚੋਗਾਵਾਂ...
ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ ਖ਼ਤਮ, ਫਰੀਦਕੋਟ ਪੁਲਿਸ ਲੈ ਕੇ ਰਵਾਨਾ
. . .  1 minute ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ)- ਮੋਗਾ ਵਿਖੇ ਲਾਰੈਂਸ ਬਿਸ਼ਨੋਈ ਦਾ ਚੱਲ ਰਿਹਾ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਗਿਆ ਅਤੇ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਲਾਰੈਂਸ ਬਿਸ਼ਨੋਈ ਨੂੰ ਫਰੀਦਕੋਟ ਪੁਲਿਸ ਟਰਾਂਜ਼ਿਟ ਰਿਮਾਂਡ ਤੇ ਲੈ ਕੇ ਰਵਾਨਾ...
ਰਾਸ਼ਟਰਮੰਡਲ ਖੇਡਾਂ 'ਚ ਤਗਮੇ ਜਿੱਤਣ ਵਾਲੇ ਅਤੇ ਹਿੱਸਾ ਲੈਣ ਵਾਲੇ ਸਾਰੇ ਅਥਲੀਟਾਂ ਦਾ ਸਨਮਾਨ ਕਰੇਗੀ ਯੂ.ਪੀ. ਸਰਕਾਰ
. . .  about 2 hours ago
ਲਖਨਊ, 10 ਅਗਸਤ - ਉੱਤਰ ਪ੍ਰਦੇਸ਼ ਸਰਕਾਰ ਰਾਸ਼ਟਰਮੰਡਲ ਖੇਡਾਂ 'ਚ ਤਗਮੇ ਜਿੱਤਣ ਵਾਲੇ ਅਤੇ ਹਿੱਸਾ ਲੈਣ ਵਾਲੇ ਸਾਰੇ ਅਥਲੀਟਾਂ ਦਾ ਸਨਮਾਨ ਕਰੇਗੀ। ਮੁਖੀ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰ ਕਿਹਾ ਕਿ ਸੂਬਾ ਸਰਕਾਰ ਆਪਣੀ ਖੇਡ ਨੀਤੀ ਅਨੁਸਾਰ...
ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਲੋਕ ਨਿਤੀਸ਼ ਕੁਮਾਰ ਨੂੰ ਦੇਣਗੇ ਜਵਾਬ - ਰਵੀ ਸ਼ੰਕਰ ਪ੍ਰਸਾਦ
. . .  about 2 hours ago
ਨਵੀਂ ਦਿੱਲੀ, 10 ਅਗਸਤ - ਜੇ.ਡੀ.(ਯੂ) ਦੇ ਐਨ.ਡੀ.ਏ. ਨਾਲੋ ਗੱਠਜੋੜ ਤੋੜਨ 'ਤੇ ਭਾਜਪਾ ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਨਿਤੀਸ਼ ਕੁਮਾਰ ਨੇ ਕਾਂਗਰਸਵਾਦ ਤੇ ਭ੍ਰਿਸ਼ਟਾਚਾਰ ਦਾ ਸਾਥ ਦਿੱਤਾ ਹੈ। ਲੋਕ ਨਤੀਸ਼ ਕੁਮਾਰ...
ਕੋਵੈਕਸੀਨ ਤੇ ਕੋਵੀਸ਼ੀਲਡ ਦੇ ਲਾਭਪਾਤਰੀਆਂ ਲਈ ਜੀਵ ਵਿਗਿਆਨਕ-ਈ ਦੇ ਕੋਰਬੇਵੈਕਸ ਬੂਸਟਰ ਸ਼ਾਟ ਪ੍ਰਵਾਨਿਤ
. . .  about 2 hours ago
ਨਵੀਂ ਦਿੱਲੀ, 10 ਅਗਸਤ - ਅਧਿਕਾਰਤ ਸੂਤਰਾਂ ਅਨੁਸਾਰ 18 ਸਾਲ ਤੋਂ ਉੱਪਰ ਉਮਰ ਵਾਲੇ ਕੋਵੈਕਸੀਨ ਤੇ ਕੋਵੀਸ਼ੀਲਡ ਦੇ ਲਾਭਪਾਤਰੀਆਂ ਲਈ ਜੀਵ ਵਿਗਿਆਨਕ-ਈ ਦੇ ਕੋਰਬੇਵੈਕਸ ਬੂਸਟਰ ਸ਼ਾਟ ਭਾਰਤ ਸਰਕਾਰ ਦੁਆਰਾ ਪ੍ਰਵਾਨਿਤ...
ਰਜਿਸਟਰੀਆਂ ਲਈ ਐਨ.ਓ.ਸੀਜ਼ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਸੱਦੀ ਉੱਚ ਪੱਧਰੀ ਮੀਟਿੰਗ
. . .  about 2 hours ago
ਚੰਡੀਗੜ੍ਹ, 10 ਅਗਸਤ - ਰਜਿਸਟਰੀਆਂ ਲਈ ਐਨ.ਓ.ਸੀਜ਼ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਉੱਚ ਪੱਧਰੀ ਮੀਟਿੰਗ ਸੱਦੀ ਹੈ। ਪੰਜਾਬ ਭਵਨ ਵਿਖੇ ਦੁਪਹਿਰ 12 ਵਜੇ ਮੀਟਿੰਗ ਹੋਵੇਗੀ, ਜਿਸ ਵਿਚ ਮਸਲੇ ਦੇ ਹੱਲ ਨੂੰ ਲੈ ਕੇ ਮੰਥਨ ਹੋਵੇਗਾ। ਇਸ ਮੀਟਿੰਗ 'ਚ ਅਮਨ ਅਰੋੜਾ, ਬ੍ਰਹਮ ਸ਼ੰਕਰ ਜ਼ਿੰਪਾ...
ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ
. . .  about 3 hours ago
ਚੰਡੀਗੜ੍ਹ, 10 ਅਗਸਤ - ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ...
ਪ੍ਰਿਅੰਕਾ ਗਾਂਧੀ ਵਾਡਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ, 10 ਅਗਸਤ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਪ੍ਰਿਅੰਕਾ ਗਾਂਧੀ ਨੇ ਖ਼ੁਦ ਟਵੀਟ ਕਰ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,047 ਨਵੇਂ ਮਾਮਲੇ
. . .  about 3 hours ago
ਨਵੀਂ ਦਿੱਲੀ, 10 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,047 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 16,539 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,28,261 ਹੋ ਗਈ...
ਪਾਕਿਸਤਾਨ 'ਚ ਸਰਕਾਰ ਦੀ ਅਲੋਚਨਾ ਕਰਨ 'ਤੇ ਟੀ.ਵੀ. ਸਟੇਸ਼ਨ ਦਾ ਸੀਨੀਅਰ ਪੱਤਰਕਾਰ ਗ੍ਰਿਫ਼ਤਾਰ
. . .  about 4 hours ago
ਇਸਲਾਮਾਬਾਦ, 10 ਅਗਸਤ - ਪਾਕਿਸਤਾਨ 'ਚ ਸਰਕਾਰ ਦੀ ਅਲੋਚਨਾ ਕਰਨ ਲਈ ਟੀ.ਵੀ. ਸਟੇਸ਼ਨ ਨੂੰ ਬੰਦ ਕਰਨ ਤੋਂ ਬਾਅਦ ਇਸ ਦੇ ਸੀਨੀਅਰ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਦੁੱਧ ਲੈਣ ਗਈ ਨਾਬਾਲਗ ਲੜਕੀ ਨਾਲ ਜਬਰ-ਜਨਾਹ
. . .  1 minute ago
ਲੋਪੋਕੇ, 10 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਘਰ ਤੋਂ ਦੁੱਧ ਲੈਣ ਗਈ ਨਾਬਾਲਗ ਲੜਕੀ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ ਨੇ ਦੱਸਿਆ ਕਿ ਉੁਕਤ ਪੀੜਤ...
ਨਿਤੀਸ਼ ਕੁਮਾਰ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  about 4 hours ago
ਪਟਨਾ, 10 ਅਗਸਤ - ਐਨ.ਡੀ.ਏ. ਨਾਲੋ ਗੱਠਜੋੜ ਤੋੜਨ ਵਾਲੇ ਨਿਤੀਸ਼ ਕੁਮਾਰ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ...
ਨਾਲ਼ੇ 'ਚ ਡਿਗੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
. . .  about 4 hours ago
ਕਪੂਰਥਲਾ, 10 ਅਗਸਤ - ਕਪੂਰਥਲਾ ਦੇ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਕੱਲ੍ਹ ਦੇ ਨਾਲ਼ੇ 'ਚ ਡਿਗੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਐਨ.ਡੀ.ਆਰ.ਐਫ. ਦੀ ਟੀਮ ਵਲੋਂ ਕਈ ਘੰਟਿਆਂ ਤੋਂ ਸਰਚ ਅਭਿਆਨ...
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ 'ਤੇ ਫ਼ੈਸਲਾ ਅੱਜ
. . .  about 3 hours ago
ਚੰਡੀਗੜ੍ਹ, 10 ਅਗਸਤ - ਐੱਨ.ਡੀ.ਪੀ.ਐੱਸ. ਐਕਟ ਤਹਿਤ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਮਾਮਲੇ 'ਚ ਨਿਯਮਤ ਜ਼ਮਾਨਤ 'ਤੇ ਪੰਜਾਬ ਅਤੇ ਹਰਿਆਣਾ...
ਸੁਰੱਖਿਆ ਬਲਾਂ ਵਲੋਂ ਪੁਲਵਾਮਾ ਤੋਂ ਆਈ.ਈ.ਡੀ. ਬਰਾਮਦ
. . .  about 3 hours ago
ਸ੍ਰੀਨਗਰ, 10 ਅਗਸਤ - ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਸਰਕੂਲਰ ਰੋਡ 'ਤੇ ਤਹਾਬ ਕਰਾਸਿੰਗ ਨੇੜੇ ਲਗਭਗ 25 ਤੋਂ 30 ਕਿਲੋਗ੍ਰਾਮ ਵਜ਼ਨ ਦਾ ਆਈ.ਈ.ਡੀ. ਬਰਾਮਦ ਕੀਤਾ ਹੈ।ਏ.ਡੀ.ਜੀ.ਪੀ. ਕਸ਼ਮੀਰ ਵਿਜੇ ਕੁਮਾਰ...
'ਲਾਲ ਸਿੰਘ ਚੱਢਾ' ਦੀ ਰਿਲੀਜ਼ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਮੋਨਾ ਸਿੰਘ ਦਰਸ਼ਨ ਕਰਨ ਪੁੱਜੇ ਸ੍ਰੀ ਹਰਿਮੰਦਰ ਸਾਹਿਬ
. . .  about 5 hours ago
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ) - ਬਾਲੀਵੁੱਡ ਦੇ ਉੱਘੇ ਅਦਾਕਾਰ ਅਤੇ ਨਿਰਦੇਸ਼ਕ ਆਮਿਰ ਖਾਨ ਅੱਜ ਅੰਮ੍ਰਿਤ ਵੇਲੇ ਸਾਥੀ ਕਲਾਕਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਜਾਣਕਾਰੀ ਅਨੁਸਾਰ ਆਮਿਰ ਖ਼ਾਨ ਅਭਿਨੇਤਰੀ ਮੋਨਾ ਸਿੰਘ...
ਨਹੀਂ ਰਹੇ ਲੋਕ ਘੋਲਾਂ ਦੇ ਨਿਧੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ, ਸਸਕਾਰ ਅੱਜ
. . .  about 3 hours ago
ਮਹਿਲ ਕਲਾਂ, 10 ਅਗਸਤ (ਅਜੀਤ ਬਿਊਰੋ) - ਰੋਜ਼ਾਨਾ ਅਜੀਤ ਦੇ ਮਹਿਲ ਕਲਾਂ ਤੋਂ ਪ੍ਰਤੀਨਿਧ ਅਵਤਾਰ ਸਿੰਘ ਅਣਖੀ ਦੇ ਵੱਡੇ ਭਰਾ, ਅਜੀਤ ਸਮਾਚਾਰ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਅਣਖੀ ਦੇ ਤਾਇਆ ਜੀ ਅਤੇ ਲੋਕ ਘੋਲਾਂ ਦੇ ਨਿਧੜਕ ਜਰਨੈਲ ਲੈਨਿਨ ਕਿਤਾਬ ਘਰ ਮਹਿਲ ਕਲਾਂ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਮਸ਼ਹੂਰ ਅੰਪਾਇਰ ਰੂਡੀ ਕੋਰਟਜ਼ੇਨ ਦੀ ਕਾਰ ਹਾਦਸੇ ਵਿਚ ਮੌਤ
. . .  1 day ago
ਦਸੂਹਾ ਦੀ ਮਸ਼ਹੂਰ ਬਜਾਜੀ ਦੀ ਦੁਕਾਨ ਸਿਲਕ ਸਟੋਰ ’ਤੇ ਲੱਗੀ ਅੱਗ, ਭਾਰੀ ਨੁਕਸਾਨ
. . .  1 day ago
ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ ਵਲੋਂ ਬੱਚੇ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)-ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਪੈਂਦੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਅਭਿਲਾਸ਼ ਮੁਖੀਆ ਦੀ 8 ਘੰਟੇ ...
ਕਪੂਰਥਲਾ : ਬੱਚਾ ਅਜੇ ਵੀ ਨਹੀਂ ਨਿਕਲਿਆ ਬਾਹਰ ,ਐਨ. ਡੀ. ਆਰ. ਐਫ. ਦੀ ਟੀਮ ਵੀ ਮੌਕੇ 'ਤੇ ਪੁੱਜੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 6 ਜੇਠ ਸੰਮਤ 554
ਵਿਚਾਰ ਪ੍ਰਵਾਹ: ਸਾਡੀ ਬੇਲਾਗਤਾ ਕਾਰਨ ਭ੍ਰਿਸ਼ਟਾਚਾਰ ਦਾ ਰੁਝਾਨ ਜਾਰੀ ਰਹਿੰਦਾ ਹੈ। -ਬੈਸ ਮੇਅਰਸਨ

ਪੰਜਾਬ / ਜਨਰਲ

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਰਵਾਨਾ ਹੋਵੇਗਾ ਪਹਿਲਾ ਜਥਾ

ਰਿਸ਼ੀਕੇਸ਼ ਤੋਂ ਸੁਰਿੰਦਰਪਾਲ ਸਿੰਘ ਵਰਪਾਲ
ਰਿਸ਼ੀਕੇਸ, 18 ਮਈ -ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ 22 ਮਈ ਤੋਂ ਸ਼ੁਰੂ ਹੋ ਰਹੀ ਸਾਲਾਨਾ ਯਾਤਰਾ ਲਈ ਪਹਿਲਾ ਜਥਾ ਅੱਜ 19 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਵੇਗਾ, ਜਿਸ 'ਚ ਵਿਸ਼ੇਸ਼ ਤੌਰ 'ਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਸ਼ਾਮਿਲ ਹੋਣਗੇ | ਇਸ ਸਬੰਧੀ 'ਅਜੀਤ' ਨਾਲ ਖਾਸ ਗੱਲਬਾਤ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਜਨਕ ਸਿੰਘ ਅਤੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਜਥੇ ਦੇ ਰਵਾਨਾ ਹੋਣ ਤੋਂ ਪਹਿਲਾ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ ਸਮਾਗਮ ਹੋਵੇਗਾ, ਜਿਸ 'ਚ ਸ੍ਰੀ ਹੇਮਕੁੰਟ ਸਾਹਿਬ ਗੁਰਮਤਿ ਸੰਗੀਤ ਬਾਲ ਵਿਦਿਆਲਿਆ ਦੇ ਵਿਦਿਆਰਥੀ ਅਤੇ ਰਾਗੀ ਜਥੇ ਇਲਾਹੀ ਬਾਣੀ ਦਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕਰਨਗੇ | ਬਿੰਦਰਾ ਨੇ ਦੱਸਿਆ ਕਿ ਯਾਤਰਾ ਲਈ ਪ੍ਰਬੰਧਕ ਕਮੇਟੀ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਿਸ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਲੰਗਰ, ਰਿਹਾਇਸ਼, ਸਿਹਤ ਸੇਵਾਵਾਂ ਤੋਂ ਇਲਾਵਾ ਹੋਰ ਲੋੜੀਂਦੀਆਂ ਸਹੂਲਤਾਂ ਦੇ ਪੁਖ਼ਤਾ ਪ੍ਰਬੰਧਾਂ ਤਹਿਤ ਹਰਿਦੁਆਰ, ਰਿਸ਼ੀਕੇਸ, ਸ੍ਰੀਨਗਰ, ਜੋਸ਼ੀ ਮੱਠ, ਗੋਬਿੰਦ ਘਾਟ ਅਤੇ ਗੋਬਿੰਦ ਧਾਮ ਆਦਿ ਸਥਾਨਾਂ ਵਿਖੇ ਬਣਾਈਆਂ ਗਈਆਂ ਸਰਾਵਾਂ 'ਚ ਟਰੱਸਟ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਗੋਬਿੰਦਘਾਟ ਜ਼ਿਲ੍ਹਾ ਚਮੋਲੀ ਤੋਂ ਸ਼ੁਰੂ ਹੋਣ ਵਾਲੀ ਪੈਦਲ ਯਾਤਰਾ 'ਚ ਹੈਲੀਕਾਪਟਰ, ਘੋੜੇ-ਖੱਚਰ ਅਤੇ ਡਾਂਡੀ- ਕਾਂਡੀ ਦੀਆਂ ਸਹੂਲਤਾਂ ਦੀ ਸੁਵਿਧਾ ਹੋਵੇਗੀ | ਉੁਪ ਪ੍ਰਧਾਨ ਬਿੰਦਰਾ ਨੇ ਦੱਸਿਆ ਕਿ ਮੈਨੇਜਮੈਂਟ ਟਰੱਸਟ ਵਲੋਂ ਸ੍ਰੀ ਹੇਮਕੁੰਟ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਲਈ ਆਪਣਾ ਵੈਬ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ, ਤਾਂ ਜੋ ਬਿਨਾਂ ਕਿਸੇ ਰੋਕ ਟੋਕ ਤੋਂ ਕੋਈ ਵੀ ਚੈਨਲ ਆਪਣੇ ਮਾਧਿਅਮ ਰਾਹੀਂ ਗੁਰਬਾਣੀ ਦੇ ਪ੍ਰਸਾਰਣ ਨੂੰ ਘਰ ਘਰ ਪਹੁੰਚਾ ਸਕੇ |

ਖ਼ਬਰ ਸ਼ੇਅਰ ਕਰੋ

 

ਅਸੀਂ ਡਾ. ਸਵਰਨ ਸਿੰਘ ਨੂੰ ਨਹੀਂ ਜਾਣਦੇ-ਅਰਚਨਾ ਪੂਰਨ ਸਿੰਘ, ਸ਼ੇਖਰ ਸੁਮਨ

ਜਲੰਧਰ, 18 ਮਈ (ਚੰਦੀਪ ਭੱਲਾ)- ਸਾਬਕਾ ਡਵੀਜ਼ਨਲ ਕਮਿਸ਼ਨਰ (ਆਈ. ਏ. ਐੱਸ. ਅਧਿਕਾਰੀ) ਡਾ. ਸਵਰਨ ਸਿੰਘ ਤੇ ਹੋਰਾਂ ਵਲੋਂ ਸ਼ਹੀਦ ਭਗਤ ਸਿੰਘ ਨਗਰ (ਖਟਕੜ ਕਲਾਂ) ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਤਾਬਦੀ ਸਮਾਗਮ ਦੌਰਾਨ ਸਰਕਾਰੀ ਫੰਡਾਂ 'ਚ ਕੀਤੀ ਗਈ ਹੇਰਾਫੇਰੀ ਦੇ ਕੇਸ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਨੇ ਮਿਲਾਏ 75 ਵਰਿ੍ਹਆਂ ਤੋਂ ਵਿਛੜੇ ਸਕੇ ਭੈਣ ਭਰਾ

ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਕਰਤਾਰਪੁਰ ਲਾਂਘਾ ਵਿੱਛੜੇ ਪਰਿਵਾਰਾਂ ਨੂੰ ਮਿਲਾਉਣ ਵਾਲਾ ਇਕ ਅਦਭੁਤ ਜ਼ਰੀਆ ਬਣ ਚੁੱਕਿਆ ਹੈ | ਲਾਂਘੇ ਦੀ ਇਸ ਅਦਭੁਤ ਯਾਤਰਾ ਦੀ ਮਾਰਫ਼ਤ ਹੁਣ ਇਕ ਪਾਕਿਸਤਾਨੀ ਮੁਸਲਿਮ ਔਰਤ 75 ਸਾਲਾਂ ਬਾਅਦ ਪਹਿਲੀ ਵਾਰ ਆਪਣੇ ਸਿੱਖ ਭਰਾਵਾਂ ...

ਪੂਰੀ ਖ਼ਬਰ »

ਸਿੱਖਿਆ ਬੋਰਡ ਵਲੋਂ ਸਰਟੀਫਿਕੇਟਾਂ ਦੀ ਆਨਲਾਈਨ ਵੈਰੀਫਿਕੇਸ਼ਨ ਲਈ ਐਪ ਲਾਂਚ

ਐੱਸ. ਏ. ਐੱਸ. ਨਗਰ, 18 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵਲੋਂ ਜਾਰੀ ਸਰਟੀਫਿਕੇਟਾਂ ਦੀ ਆਨਲਾਈਨ ਵੈਰੀਫਿਕੇਸ਼ਨ ਲਈ ਆਨਲਾਈਨ ਵੈਰੀਫਿਕੇਸ਼ਨ ਦੀ ਐਪ ਲਾਂਚ ਕਰ ਦਿੱਤੀ ਗਈ ਹੈ | ਇਸ ਲਈ ...

ਪੂਰੀ ਖ਼ਬਰ »

8ਵੀਂ ਤੇ 10ਵੀਂ ਸ਼ੇ੍ਰਣੀ ਦੀ ਟਰਮ-1 ਪ੍ਰੀਖਿਆ ਦਾ ਨਤੀਜਾ ਜਾਰੀ

ਐੱਸ. ਏ. ਐੱਸ. ਨਗਰ, 18 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੇ 10ਵੀਂ ਸ਼ੇ੍ਰਣੀ ਦੀ ਦਸੰਬਰ ਮਹੀਨੇ ਕਰਵਾਈ ਗਈ ਟਰਮ-1 ਦੀ ਪ੍ਰੀਖਿਆ ਦਾ ਨਤੀਜਾ ਸਕੂਲਾਂ ਦੀ ਲਾਗ-ਇੰਨ ਆਈ. ਡੀ. 'ਤੇ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੰੂ ਸਕੂਲ ਮੁਖੀ ਬੋਰਡ ਦੀ ...

ਪੂਰੀ ਖ਼ਬਰ »

ਜਨਮ ਦਿਨ ਦੀ ਖ਼ੁਸ਼ੀ 'ਚ ਦੋਸਤਾਂ ਨਾਲ ਨਹਿਰ 'ਚ ਨਹਾਉਣ ਗਏ ਦੀ ਡੁੱਬਣ ਕਾਰਨ ਮੌਤ

ਅਬੋਹਰ, 18 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਸ਼ਹਿਰ ਦੇ ਧਰਮ ਨਗਰੀ ਦੇ ਵਸਨੀਕ ਇਕ ਨੌਜਵਾਨ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਸਥਾਨਕ ਧਰਮ ਨਗਰੀ ਦਾ ਵਸਨੀਕ ਘਣਸ਼ਾਮ (21) ਪੁੱਤਰ ਸਵ. ਸੁਭਾਸ਼ ਦੁੱਗਲ ਜਿਸ ਦਾ ਜਨਮ ਦਿਨ ...

ਪੂਰੀ ਖ਼ਬਰ »

ਰਾਜਾ ਵੜਿੰਗ ਦੀ ਅਗਵਾਈ 'ਚ ਡੀ. ਜੀ. ਪੀ. ਨੂੰ ਮਿਲਿਆ ਕਾਂਗਰਸ ਦਾ ਵਫ਼ਦ

ਚੰਡੀਗੜ੍ਹ, 18 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਇਕ ਵਫ਼ਦ, ਜਿਸ 'ਚ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਮੀਤ ਪ੍ਰਧਾਨ ਕੁਸ਼ਲਦੀਪ ...

ਪੂਰੀ ਖ਼ਬਰ »

ਗੋਲਡਨ ਸਟਾਰ ਮਲਕੀਤ ਸਿੰਘ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ

ਨਕੋਦਰ, 18 ਮਈ (ਗੁਰਵਿੰਦਰ ਸਿੰਘ)-ਗੋਲਡਨ ਸਟਾਰ ਮਲਕੀਤ ਸਿੰਘ ਦੇ ਪਿਤਾ ਧਰਮ ਸਿੰਘ, ਜੋ ਦਾ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ...

ਪੂਰੀ ਖ਼ਬਰ »

ਕਾਂਗਰਸ ਨੂੰ ਸਤਾਉਣ ਲੱਗਾ ਕਈ ਹੋਰ ਆਗੂਆਂ ਦੇ ਪਾਰਟੀ ਛੱਡਣ ਦਾ ਐਲਾਨ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 18 ਮਈ- ਪੰਜਾਬ ਕਾਂਗਰਸ 'ਚ ਚੋਟੀ ਦੇ ਨੇਤਾ ਰਹੇ ਸੁਨੀਲ ਜਾਖੜ ਵਲੋਂ ਦਿੱਤੇ ਝਟਕੇ ਨੂੰ ਕਾਂਗਰਸ ਹਾਈਕਮਾਨ ਪਚਾ ਨਹੀਂ ਪਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਜਾਖੜ ਵਲੋਂ ਦਿੱਤੇ ਝਟਕੇ ਮਗਰੋਂ ਕਾਂਗਰਸ ਹਾਈਕਮਾਨ ਚੌਕਸ ਹੋ ਗਈ ਹੈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਤਹਿਤ ਰੁਜ਼ਗਾਰਾਂ ਲਈ 13554.42 ਕਰੋੜ ਰੁਪਏ ਖਰਚ ਕਰਨ ਦਾ ਫ਼ੈਸਲਾ

-ਪੁਨੀਤ ਬਾਵਾ- ਲੁਧਿਆਣਾ, 18 ਮਈ-ਭਾਰਤ ਸਰਕਾਰ ਦੇ ਸੂਖਮ, ਛੋਟੇ ਤੇ ਦਰਮਿਆਨੀਆਂ ਸਨਅਤਾਂ (ਐਮ. ਐਸ. ਐਮ. ਈ.) ਵਿਭਾਗ ਵਲੋਂ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ 15ਵੇਂ ਵਿੱਤ ਕਮਿਸ਼ਨ ਤਹਿਤ 2021-2022 ਤੋਂ 2025-2026 ਪੰਜ ਸਾਲਾਂ ਲਈ ਜਾਰੀ ਰੱਖਣ ਲਈ ਮਨਜ਼ੂਰੀ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਭਾਈ ਹਵਾਰਾ ਵਲੋਂ ਪਾਕਿ 'ਚ ਦੋ ਸਿੱਖਾਂ ਦੇ ਕਤਲ ਦੀ ਨਿੰਦਾ

ਅੰਮਿ੍ਤਸਰ, 18 ਮਈ (ਜਸਵੰਤ ਸਿੰਘ ਜੱਸ)-ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਪਾਕਿਸਤਾਨ ਦੇ ਪਿਸ਼ਾਵਰ 'ਚ ਦੋ ਨਿਹੱਥੇ ਸਿੱਖਾਂ ਰਣਜੀਤ ਅਤੇ ਕੁਲਜੀਤ ਸਿੰਘ ਨੂੰ ਇਕ ਇਸਲਾਮਿਕ ਜਥੇਬੰਦੀ ਵਲੋਂ ਕਤਲ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ...

ਪੂਰੀ ਖ਼ਬਰ »

ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ ਨਾਲ ਸਨਮਾਨ

ਚੰਡੀਗੜ੍ਹ 18 ਮਈ (ਅਜੀਤ ਬਿਊਰੋ)- ਵੱਖ-ਵੱਖ ਖੇਤਰਾਂ 'ਚ ਉੱਤਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਮੀਡੀਆ ਫੈਡਰੇਸ਼ਨ ਆਫ ਇੰਡੀਆ ਵਲੋਂ ਪ੍ਰੈੱਸ ਰਿਲੇਸ਼ਨਜ਼ ਕੌਂਸਲ ਆਫ ਇੰਡੀਆ ਨਾਲ ਮਿਲ ਕੇ ਅੱਜ ਸ਼ਾਮ ਇੱਥੇ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ- 2022 ਦਾ ਆਯੋਜਨ ...

ਪੂਰੀ ਖ਼ਬਰ »

ਝਾਰਖੰਡ 'ਚ ਕਕਾਰਾਂ ਸਮੇਤ 10ਵੀਂ ਦੀ ਪ੍ਰੀਖਿਆ ਦੇਣ ਤੋਂ ਰੋਕਣ ਦੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਨਿਖੇਧੀ

ਅੰਮਿ੍ਤਸਰ, 18 ਮਈ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਝਾਰਖੰਡ ਦੇ ਬੋਕਾਰੋ 'ਚ ਅੰਮਿ੍ਤਧਾਰੀ ਵਿਦਿਆਰਥੀ ਨੂੰ ਕਿਰਪਾਨ ਧਾਰਨ ਕਰ ਕੇ ਦਸਵੀਂ ਦੀ ਪ੍ਰੀਖਿਆ 'ਚ ਬੈਠਣ ਤੋਂ ਰੋਕਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਜਾਰੀ ...

ਪੂਰੀ ਖ਼ਬਰ »

ਪਾਕਿ 'ਚ ਅਹਿਮਦੀ ਭਾਈਚਾਰੇ ਦੇ ਵਿਅਕਤੀ ਦਾ ਕਤਲ

ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਘੱਟ ਗਿਣਤੀ ਅਹਿਮਦੀ ਭਾਈਚਾਰੇ ਨਾਲ ਸੰਬੰਧਿਤ ਇਕ 35 ਸਾਲਾ ਵਿਅਕਤੀ ਦੀ ਲਹਿੰਦੇ ਪੰਜਾਬ ਦੇ ਓਕਾੜਾ ਸ਼ਹਿਰ 'ਚ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲੈਬਬੈਕ ਪਾਕਿਸਤਾਨ (ਟੀ. ਐਲ. ਪੀ.) ਦੇ ਮੈਂਬਰ ਵਲੋਂ ਚਾਕੂ ਮਾਰ ਕੇ ...

ਪੂਰੀ ਖ਼ਬਰ »

ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ

ਸਰਾਏ ਅਮਾਨਤ ਖਾਂ, 18 ਮਈ (ਨਰਿੰਦਰ ਸਿੰਘ ਦੋਦੇ)-ਬੀਤੀ ਦੇਰ ਰਾਤ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ ਵਿਖੇ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ | ਪਿੰਡ ਨਿਵਾਸੀਆਂ ਅਨੁਸਾਰ ਰਣਜੀਤ ਸਿੰਘ ਰਾਜੂ ਪੁੱਤਰ ਅਵਤਾਰ ਸਿੰਘ ...

ਪੂਰੀ ਖ਼ਬਰ »

ਸੰਧਵਾਂ ਵਲੋਂ ਮਿੰਨੀ ਵਿਧਾਨ ਸਭਾ ਕਮੇਟੀਆਂ ਦਾ ਕੀਤਾ ਗਿਆ ਗਠਨ

ਚੰਡੀਗੜ੍ਹ, 18 ਮਈ (ਐਨ. ਐਸ. ਪਰਵਾਨਾ)-ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਵੀਂ ਵਿਧਾਨ ਸਭਾ ਦੀਆਂ ਕਮੇਟੀਆਂ, ਜਿਸ ਨੂੰ ਮਿੰਨੀ ਵਿਧਾਨ ਸਭਾ ਕਿਹਾ ਜਾਂਦਾ ਹੈ, ਦਾ ਗਠਨ ਕਰ ਦਿੱਤਾ ਹੈ, ਜਿਸ ਅਨੁਸਾਰ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪੂਰੀ ਪ੍ਰਤੀਨਿਧਤਾ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਲਈ 4000 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ

ਚੰਡੀਗੜ੍ਹ, 18 ਮਈ (ਐਨ.ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਵਲੋਂ ਜਲ ਸੁਰੱਖਿਆ ਮੁਹਿੰਮ ਤਹਿਤ ਸੂਬੇ 'ਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ (ਡੀ.ਐਸ.ਆਰ.) ਨੂੰ ਹੁਲਾਰਾ ਦੇਣ ਲਈ ਇਕ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਹੈ | ਇਸ ਯੋਜਨਾ ਦੇ ਤਹਿਤ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਉੱਚ ਪੱਧਰੀ ਕਮੇਟੀ ਦੀ ਇਕੱਤਰਤਾ ਅੱਜ

ਅੰਮਿ੍ਤਸਰ, 18 ਮਈ (ਜਸਵੰਤ ਸਿੰਘ ਜੱਸ)-ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਗਠਿਤ 11 ਮੈਂਬਰੀ ਉਚ ਪੱਧਰੀ ਕਮੇਟੀ ਦੀ ਇਕੱਤਰਤਾ ਕੱਲ੍ਹ 19 ਮਈ ਨੂੰ ਦੁਪਹਿਰ 12 ਵਜੇ ਸ਼ੋ੍ਰਮਣੀ ਕਮੇਟੀ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ 'ਚ ਹੋ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ...

ਪੂਰੀ ਖ਼ਬਰ »

ਸ਼ਹੀਦੀ ਪੁਰਬ ਮਨਾਉਣ ਲਈ ਸ਼ੋ੍ਰਮਣੀ ਕਮੇਟੀ ਵਲੋਂ ਇਸ ਵਾਰ ਵੀ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ ਜਥਾ

ਅੰਮਿ੍ਤਸਰ, 18 ਮਈ (ਜਸਵੰਤ ਸਿੰਘ ਜੱਸ)- ਨਾਨਕਸ਼ਾਹੀ ਕੈਲੰਡਰ ਵਿਵਾਦ ਕਾਰਨ ਗੁਰੂ ਅਰਜਨ ਦੇਵ ਜੀ ਦਾ ਜੂਨ ਮਹੀਨੇ ਆ ਰਿਹਾ ਸ਼ਹੀਦੀ ਪੁਰਬ ਗੁ: ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਇਸ ਵਾਰ ਵੀ ਸਿੱਖ ਸ਼ਰਧਾਲੂੁਆਂ ਦਾ ਜਥਾ ਪਾਕਿਸਤਾਨ ...

ਪੂਰੀ ਖ਼ਬਰ »

ਪੰਜਾਬ ਦਾ ਸਭ ਤੋਂ ਵੱਡਾ ਘਪਲਾ ਸਾਬਤ ਹੋ ਸਕਦੀ ਹੈ ਜੀ. ਬੀ. ਪੀ. ਗਰੁੱਪ ਦੇ ਫ਼ਰਾਰ ਬਿਲਡਰ ਦੀ ਨਿਰਪੱਖ ਜਾਂਚ

ਜ਼ੀਰਕਪੁਰ, 18 ਮਈ (ਅਵਤਾਰ ਸਿੰਘ)- ਬੀਤੇ ਸਾਲ ਹਲਕਾ ਡੇਰਾਬੱਸੀ ਦੇ ਇਕ ਵੱਡੇ ਰੀਅਲ ਅਸਟੇਟ ਗਰੁੱਪ ਵਜੋਂ ਜਾਣੇ ਜਾਂਦੇ ਜੀ. ਬੀ. ਪੀ. ਗਰੁੱਪ ਦਾ ਬਿਲਡਰ ਲੋਕਾਂ ਦੇ ਹਜ਼ਾਰਾਂ ਕਰੋੜ ਰੁ. ਲੈ ਕੇ ਫ਼ਰਾਰ ਹੋ ਗਿਆ ਸੀ | ਇਸ ਤੋਂ ਬਾਅਦ ਜਿੱਥੇ ਜੀ. ਬੀ. ਪੀ. ਗਰੁੱਪ ਕੋਲੋਂ ...

ਪੂਰੀ ਖ਼ਬਰ »

ਅੱਜ ਤੋਂ ਪੰਜਾਬ ਭਰ 'ਚ ਪਨਬਸ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ ਕਰਨ ਦਾ ਫ਼ੈਸਲਾ

ਲੁਧਿਆਣਾ, 18 ਮਈ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਸ ਫ਼ੈਸਲੇ ਤਹਿਤ ਟਰਾਂਸਪੋਰਟ ਕਾਮਿਆਂ ਦੀ ਸੂਬਾਈ ਜਥੇਬੰਦੀ ਕੰਟਰੈਕਟ ਵਰਕਰਜ਼ ਯੂਨੀਅਨ ...

ਪੂਰੀ ਖ਼ਬਰ »

ਪਟਿਆਲਾ ਹਿੰਸਾ ਮਾਮਲੇ 'ਚ ਲੋੜੀਂਦਾ ਵਿਅਕਤੀ ਹਿਮਾਚਲ ਪ੍ਰਦੇਸ਼ ਤੋਂ ਗਿ੍ਫ਼ਤਾਰ

ਬੁਢਲਾਡਾ, 18 ਮਈ (ਸਵਰਨ ਸਿੰਘ ਰਾਹੀ)- ਪਟਿਆਲਾ ਹਿੰਸਾ ਮਾਮਲੇ 'ਚ ਲੋੜੀਂਦੇ ਇਕ ਵਿਅਕਤੀ ਨੂੰ ਪਟਿਆਲਾ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਪਿੰਡ ਰੰਧਾੜਾ ਤੋਂ ਗਿ੍ਫ਼ਤਾਰ ਕੀਤਾ ਹੈ | ਨਿਹੰਗ ਬਾਣੇ 'ਚ ਇਸ ਵਿਅਕਤੀ ਦੀ ਪਹਿਚਾਣ ਰਵਿੰਦਰ ਸਿੰਘ ਉਰਫ਼ ...

ਪੂਰੀ ਖ਼ਬਰ »

ਵਿੱਦਿਅਕ ਅਦਾਰਿਆਂ ਦੇ ਸਟਾਫ ਦੀਆਂ ਬਕਾਇਆ ਤਨਖ਼ਾਹਾਂ ਲਈ ਸ਼੍ਰੋਮਣੀ ਕਮੇਟੀ ਵਲੋਂ 25 ਕਰੋੜ ਜਾਰੀ

ਅੰਮਿ੍ਤਸਰ, 18 ਮਈ (ਸ.ਰ.)-ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਵਿਦਿਅਕ ਅਦਾਰਿਆਂ ਦੇ ਸਟਾਫ਼ ਦੀਆਂ ਬਕਾਇਆ ਤਨਖ਼ਾਹਾਂ ਦੀ ਅਦਾਇਗੀ ਲਈ 25 ਕਰੋੜ ਦੇ ਕਰੀਬ ਰਾਸ਼ੀ ਜਾਰੀ ਕੀਤੀ ਗਈ ਹੈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੁਆਰਾ ਇਸ ...

ਪੂਰੀ ਖ਼ਬਰ »

ਆਮ ਨਾਗਰਿਕਾਂ ਲਈ ਹੁਣ ਸਵੇਰੇ 6 ਵਜੇ ਖੁੱਲ੍ਹੇਗਾ ਜਲਿ੍ਹਆਂਵਾਲਾ ਬਾਗ

ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲਿ੍ਹਆਂਵਾਲਾ ਬਾਗ਼ ਦੇ ਖੁੱਲਣ ਅਤੇ ਬੰਦ ਕੀਤੇ ਜਾਣ ਬਾਰੇ ਜਲਿ੍ਹਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਵਲੋਂ ਜਾਰੀ ਕੀਤੇ ਆਦੇਸ਼ਾਂ ਦੇ ਬਾਅਦ ਇਸ ਦਾ ਵਿਰੋਧ ਉੱਠਣ ...

ਪੂਰੀ ਖ਼ਬਰ »

ਸ੍ਰੀ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਸਮਾਗਮ 23 ਨੂੰ

ਚੱਬੇਵਾਲ, 18 ਮਈ (ਥਿਆੜਾ)-ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਨੂੰ ਪਤਿਤ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ 22 ਮਈ 1964 ਨੂੰ ਵਾਪਰੇ ਖ਼ੂਨੀ ਸਾਕੇ 'ਚ ਮਿਸਲ ...

ਪੂਰੀ ਖ਼ਬਰ »

ਗਾਇਕਾ ਕੌਰ ਬੀ. ਵਲੋਂ ਪੰਚਾਇਤੀ ਜ਼ਮੀਨ 'ਤੇ ਬਣਾਈ ਗਈ ਹੈ ਆਪਣੀ ਕੋਠੀ

ਖਨੌਰੀ, 18 ਮਈ (ਰਾਜੇਸ਼ ਕੁਮਾਰ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅੱਜ ਖਨੌਰੀ ਨੇੜਲੇ ਨਵਾਂ ਗਾਉਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ ਕਰਵਾਈ ਗਈ | ਪੰਚਾਇਤ ਦੁਆਰਾ ਕਰਵਾਈ ਮਿਣਤੀ 'ਚ ...

ਪੂਰੀ ਖ਼ਬਰ »

ਸੇਵਾ ਮੁਕਤ ਪਟਵਾਰੀਆਂ ਨੰੂ ਠੇਕੇ 'ਤੇ ਰੱਖਣ ਦਾ ਫੈਸਲਾ 'ਆਪ' ਸਰਕਾਰ ਦੀ 'ਕੈਪਟਨ' ਸਰਕਾਰ ਦੇ ਫੈਸਲੇ 'ਤੇ ਮੋਹਰ

ਸੰਗਰੂਰ, 18 ਮਈ (ਧੀਰਜ ਪਸ਼ੌਰੀਆ)-ਪੰਜਾਬ ਦੀ 'ਆਪ' ਸਰਕਾਰ ਨੇ 1766 ਸੇਵਾ ਮੁਕਤ ਪਟਵਾਰੀਆਂ ਨੰੂ ਮੁੜ ਠੇਕੇ 'ਤੇ ਰੱਖਣ ਦਾ ਫੈਸਲਾ ਕਰ ਕੇ 'ਕੈਪਟਨ' ਸਰਕਾਰ ਵਲੋਂ ਕੀਤੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ | ਇਹ ਪ੍ਰਗਟਾਵਾ ਕਰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ...

ਪੂਰੀ ਖ਼ਬਰ »

ਪੰਜਾਬ 'ਚ ਨਾਪ ਤੋਲ ਵਿਭਾਗ ਵਲੋਂ ਚਲਾਨ ਕੱਟੇ ਜਾਣ 'ਤੇ ਕੈਮਿਸਟਾਂ 'ਚ ਗੁੱਸੇ ਦੀ ਲਹਿਰ

ਸੰਗਰੂਰ, 18 ਮਈ (ਧੀਰਜ ਪਸ਼ੌਰੀਆ)-ਪੰਜਾਬ 'ਚ ਨਾਪ ਤੋਲ ਵਿਭਾਗ ਵਲੋਂ ਬੀ. ਪੀ. ਅਪਰੇਟਸ, ਥਰਮਾਮੀਟਰ, ਭਾਰ ਤੋਲ ਮਸ਼ੀਨ ਦੀ ਵਿਕਰੀ ਦੇ ਸੰਬੰਧ ਵਿਚ ਵੱਖ-ਵੱਖ ਸ਼ਹਿਰਾਂ 'ਚ ਕੈਮਿਸਟਾਂ ਦੇ ਚਲਾਨ ਕੱਟੇ ਜਾਣ ਤੋਂ ਬਾਅਦ ਪੰਜਾਬ ਦੇ 27,000 ਕੈਮਿਸਟਾਂ 'ਚ ਗੁੱਸੇ ਦੀ ਲਹਿਰ ਹੈ | ...

ਪੂਰੀ ਖ਼ਬਰ »

ਕਾਂਗਰਸ ਵਲੋਂ ਦੇਸ਼ ਭਰ 'ਚ ਸੂਬਾ ਪੱਧਰੀ 'ਸ਼ਿਵਰ' 1-2 ਜੂਨ ਨੂੰ

ਨਵੀਂ ਦਿੱਲੀ, 18 ਮਈ (ਏਜੰਸੀ)-ਕਾਂਗਰਸ ਵਲੋਂ ਉਦੈਪੁਰ 'ਚ ਲਗਾਏ ਤਿੰਨ ਦਿਨਾਂ 'ਚਿੰਤਨ ਸ਼ਿਵਰ' ਦੇ ਫ਼ੈਸਲਿਆਂ ਸੰਬੰਧੀ ਜਾਣਕਾਰੀ ਦੇਣ ਲਈ ਦੇਸ਼ ਭਰ 'ਚ 1-2 ਜੂਨ ਨੂੰ ਸੂਬਾ ਪੱਧਰੀ 'ਸ਼ਿਵਰ' ਲਗਾਏ ਜਾਣਗੇ | ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ...

ਪੂਰੀ ਖ਼ਬਰ »

ਕੇਂਦਰ ਨੇ ਸੂਬਿਆਂ ਨੂੰ ਕੋਲੇ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ

ਨਵੀਂ ਦਿੱਲੀ, 18 ਮਈ (ਏਜੰਸੀ)-ਬਿਜਲੀ ਦੀ ਵਧਦੀ ਮੰਗ ਅਤੇ ਘਰੇਲੂ ਕੋਲੇ ਦੀ ਕਮੀ ਦਰਮਿਆਨ ਕੇਂਦਰੀ ਬਿਜਲੀ ਮੰਤਰੀ ਆਰ. ਕੇ. ਸਿੰਘ ਨੇ ਅੱਜ ਸਾਰੇ ਮੁੱੱਖ ਮੰਤਰੀਆਂ ਨੂੰ ਮੌਨਸੂਨ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਕੋਲੇ ਦੀ ਉਪਲਬਧਤਾ ਨੂੰ ਯਕੀਨੀ ...

ਪੂਰੀ ਖ਼ਬਰ »

ਰੱਖਿਆ ਪੈਨਸ਼ਨਰਾਂ ਨੂੰ ਸਾਲਾਨਾ ਸ਼ਨਾਖਤ 25 ਤੱਕ ਮੁਕੰਮਲ ਕਰਨ ਦੀ ਅਪੀਲ

ਨਵੀਂ ਦਿੱਲੀ, 18 ਮਈ (ਏਜੰਸੀ)-ਰੱਖਿਆ ਮੰਤਰਾਲੇ ਵਲੋਂ ਬੁੱਧਵਾਰ ਨੂੰ ਰੱਖਿਆ ਪੈਨਸ਼ਨਰਾਂ ਨੂੰ ਆਪਣੀ ਸਾਲਾਨਾ ਸ਼ਨਾਖਤ 25 ਮਈ ਤੱਕ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਮਹੀਨਾਵਾਰ ਪੈਨਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਰੂਪ 'ਚ ਯਕੀਨੀ ਬਣਾਇਆ ਜਾ ਸਕੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX