ਅੱਜ ਦੀ ਅੰਨ੍ਹੀ ਦੌੜ ਵਿਚ ਆਮ ਜੀਵਨ ਏਨਾ ਰੁਝੇਵੇਂ ਵਾਲਾ ਹੋ ਗਿਆ ਹੈ ਕਿ ਆਦਮੀ ਦਾ ਚੈਨ ਗਵਾਚ ਗਿਆ ਹੈ ਅਤੇ ਨੀਂਦ ਉਡ ਗਈ ਹੈ। ਕੁਦਰਤ ਨਾਲ ਸੰਬੰਧ ਨਾਮਾਤਰ ਦਾ ਰਹਿ ਗਿਆ ਹੈ ਅਤੇ ਰੁਟੀਨ ਦਾ ਕੰਮ ਅਸਤ-ਵਿਅਸਤ ਹੋ ਗਿਆ ਹੈ। ਆਦਮੀ ਦੇਰ ਰਾਤ ਤੱਕ ਜਾਗਦਾ ਹੈ ਅਤੇ ਦਿਨ ...
ਮਾਹਰਾਂ ਨੇ ਮਾਸਾਹਾਰੀ ਭੋਜਨ ਨੂੰ ਰੋਗ ਵਾਲਾ ਅਤੇ ਸਿਹਤ ਲਈ ਹਾਨੀਕਾਰਕ ਦੱਸਿਆ ਹੈ। ਮਾਹਰਾਂ ਅਨੁਸਾਰ ਮਾਸ ਕਈ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਜਿਹੜੇ ਵਿਅਕਤੀ ਜ਼ਿਆਦਾ ਮਾਸ ਖਾਂਦੇ ਹਨ, ਉਨ੍ਹਾਂ ਦੇ ਸ਼ੁਕਰਾਣੂਆਂ 'ਚ ਕਈ ਤਰ੍ਹਾਂ ਦੇ ਵੱਕਾਰ ...
ਇਸ ਸੰਸਾਰ ਵਿਚਲੀਆਂ ਸਾਰੀਆਂ ਆਧੁਨਿਕ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈਪਰਟੈਨਸ਼ਨ ਅਤੇ ਇਥੋਂ ਤੱਕ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਮਨੁੱਖ ਵਲੋਂ ਖੁਦ ਪੈਦਾ ਕੀਤੀਆਂ ਗਈਆਂ ਹਨ। ਪਰਮਾਤਮਾ ਦੀ ਇਸ ਵਿਚ ਕੋਈ ਸ਼ਮੂਲੀਅਤ ਨਾ ਹੁੰਦੇ ਹੋਏ ਵੀ ਪਰਮਾਤਮਾ ਨੇ ਕੁਦਰਤੀ ਭੋਜਨ ਜਿਵੇਂ ਕਿ ਸਬਜ਼ੀਆਂ, ਜੜੀਆਂ-ਬੂਟੀਆਂ ਅਤੇ ਫਲਾਂ ਵਿਚ ਉਹ ਪੌਸ਼ਟਿਕ ਤੱਤ ਪਾਏ ਹਨ ਜੋ ਇਨ੍ਹਾਂ ਸਾਰੀਆਂ ਬਿਮਾਰੀਆਂ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹਨ। ਵਿਗਿਆਨੀਆਂ ਨੇ ਸਾਬਤ ਕੀਤਾ ਹੈ ਕਿ ਕੈਂਸਰ ਦੇ ਵਿਕਾਸ ਨੂੰ ਵੀ ਰੋਕਿਆ ਜਾ ਸਕਦਾ ਹੈ ਜੇ ਭੋਜਨ ਨੂੰ ਦਵਾਈ ਦੇ ਤੌਰ 'ਤੇ ਖਾਧਾ ਜਾਵੇ। 2019 ਵਿਚ ਨੋਬਲ ਪੁਰਸਕਾਰ ਜਿੱਤਣ ਵਾਲੀ ਖੋਜ ਵਿਚ ਇਹ ਸਾਬਤ ਹੋਇਆ ਹੈ ਕਿ ਸਰੀਰ ਦੇ ਅੰਦਰ ਕੈਂਸਰ ਸੈੱਲਾਂ ਦੀ ਮੌਜੂਦਗੀ ਉਦੋਂ ਤੱਕ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਜਦ ਤੱਕ ਉਹ ਸਰੀਰ ਵਿਚ ਫੈਲਣਾ ਸ਼ੁਰੂ ਨਹੀਂ ਕਰਦੇ। ਕੈਂਸਰ ਸੈੱਲਾਂ ਦੇ ਵਧਣ ਅਤੇ ਫੈਲਣ ਲਈ ਲੋੜੀਂਦਾ ਭੋਜਨ ਅਤੇ ਹਵਾ/ਆਕਸੀਜਨ ਦੀ ਸਪਲਾਈ ਜ਼ਰੂਰੀ ਹੁੰਦੀ ਹੈ। ਇਹ ਪੂਰੀ ਤਰ੍ਹਾਂ ਇਕ ਵਿਅਕਤੀ ਦੇ ਖੁਦ ਦੇ ਹੱਥ ਵਿਚ ਹੁੰਦਾ ਹੈ ਕਿ ਉਹ ਕੈਂਸਰ ਸੈੱਲਾਂ ਨੂੰ ਇਹ ਭੋਜਨ ਮੁਹੱਈਆ ਕਰਵਾਏ ਜਾਂ ਫਿਰ ਉਨ੍ਹਾਂ ਨੂੰ ਭੁੱਖੇ ਰੱਖੇ ਤਾਂ ਜੋ ਉਹ ਅਨੰਤ ਸਮੇਂ ਲਈ ਅਕਿਰਿਆਸ਼ੀਲ (}nact}ve) ਰਹਿਣ ਅਤੇ ਸਰੀਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ। ਅਧਿਐਨ ਨੇ ਦਿਖਾਇਆ ਹੈ ਕਿ ਕੈਂਸਰ ਸੈੱਲਾਂ ਨੂੰ ਭੁੱਖੇ ਮਾਰਨ ਲਈ ਇਕ ਵਿਅਕਤੀ ਨੂੰ ਕੁਦਰਤੀ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਹੀ ਆਪਣੀ ਖੁਰਾਕ ਤੋਂ ਹਰ ਤਰ੍ਹਾਂ ਦੇ ਪ੍ਰੋਸੈਸਡ ਅਤੇ ਮਿੱਠੇ ਉਤਪਾਦਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਜ਼ਰੂਰੀ ਹੈ।
ਕੁਦਰਤ ਵਿਚ ਸੌ ਤੋਂ ਵੱਧ ਅਜਿਹੇ ਭੋਜਨ ਮੌਜੂਦ ਹਨ ਜੋ ਕੈਂਸਰ ਸੈੱਲਾਂ ਨੂੰ ਭੁੱਖੇ ਰੱਖਣ ਦੀ ਸਰੀਰ ਦੀ ਯੋਗਤਾ ਨੂੰ ਵਧਾ ਸਕਦੇ ਹਨ ਤਾਂ ਕਿ ਇਹ ਸਰੀਰ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਣ। ਇਹ ਕੁਦਰਤੀ ਭੋਜਨ ਸਰੀਰ ਦੀ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਸਰੀਰ ਨੂੰ ਕਿਸੇ ਵੀ ਬਿਮਾਰੀ ਤੋਂ ਬਚਾਅ ਅਤੇ ਬਿਮਾਰੀ ਨਾਲ ਲੜਨ ਵਿਚ ਸਹਾਇਤਾ ਕਰਦੇ ਹਨ। ਵੱਖ-ਵੱਖ ਸਬਜ਼ੀਆਂ, ਫਲਾਂ ਅਤੇ ਜੜ੍ਹੀਆਂ-ਬੂਟੀਆਂ ਦੇ ਪ੍ਰਭਾਵ ਨੂੰ ਵੇਖਣ ਲਈ ਇਕ ਵਿਸ਼ਾਲ ਅਧਿਐਨ ਕੀਤਾ ਗਿਆ ਹੈ। ਉਨ੍ਹਾਂ ਨੇ ਪਾਇਆ ਹੈ ਕਿ ਕੁਦਰਤੀ ਤੌਰ 'ਤੇ ਤਿਆਰ ਸਬਜ਼ੀਆਂ, ਫਲਾਂ ਅਤੇ ਜੜ੍ਹੀਆਂ ਬੂਟੀਆਂ ਦਾ ਸੇਵਨ ਸਾਰੀਆਂ ਬਿਮਾਰੀਆਂ ਤੋਂ ਬਚਾਅ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ। ਉਹ ਭੋਜਨ ਜੋ ਕਿ ਕੈਂਸਰ ਸੈੱਲਾਂ ਨੂੰ ਭੋਜਨ ਮੁਹੱਈਆ ਕਰਾਉਣ ਦੇ ਸਖ਼ਤ ਵਿਰੋਧ ਵਿਚ ਸਭ ਤੋਂ ਪ੍ਰਭਾਵਸ਼ਾਲੀ ਸਾਬਤ ਹੋਏ ਹਨ ਹੇਠਾਂ ਸੂਚੀਬੱਧ ਕੀਤੇ ਗਏ ਹਨ : ਮੁਸੱਮੀ, ਨਿੰਬੂ, ਅਨਾਨਾਸ, ਗ੍ਰੀਨ ਟੀ, ਅਸ਼ਵਗੰਧਾ, ਬ੍ਰੋਕਲੀ, ਪੱਤਾ-ਗੋਭੀ, ਗੋਭੀ, ਕੇਲ ਦੇ ਪੱਤੇ, ਸਲਾਦ ਦੇ ਪੱਤੇ, ਬੋਕ-ਚੋਆ (bokcho਼), ਤੁਲਸੀ ਦੇ ਪੱਤੇ, ਮੂਲੀ, ਸ਼ਲਗਮ, ਚੁਕੰਦਰ ਦੇ ਪੱਤੇ, ਸੈਲਰੀ (ce&er਼), ਅਜਵਾਇਨ, ਪਕਾਏ ਹੋਏ ਟਮਾਟਰ, ਕੱਚੇ ਪਿਆਜ਼, 95 ਫ਼ੀਸਦੀ ਡਾਰਕ ਚਾਕਲੇਟ (dark choco&ate), ਪਾਲਕ, ਜੈਵਿਕ ਸੋਇਆ ਬੀਨਜ਼, ਮਸ਼ਰੂਮਜ਼, ਮੁਲੱਠੀ (&}cor}ce), ਆਂਵਲਾ, ਜਾਫ/ਜੈਫਲ (nutme{), ਆਰਟੀਚੋਕਸ (art}chokes), ਲਵੈਂਡਰ ਦੇ ਪੱਤੇ, ਕੱਦੂ, ਪੇਠੇ ਦੇ ਬੀਜ, ਖੀਰਾ, ਟੁਨਾ ਮੱਛੀ (tuna f}sh), ਪਾਰਸਲੇ ਦੇ ਪੱਤੇ, ਲਸਣ, ਅਦਰਕ, ਜੈਤੂਨ ਦਾ ਤੇਲ, ਨਾਰੀਅਲ ਦਾ ਤੇਲ, ਕਾਲੀ ਚਾਹ (b&ack tea w}thout m}&k and su{ar), ਹਲਦੀ, ਕਰੇਲਾ, ਕੀਵੀ, ਸਟ੍ਰਾਬੇਰੀ ਅਤੇ ਅਨਾਰ। ਰੋਜ਼ਾਨਾ ਖੁਰਾਕ ਵਿਚ ਵੱਖ-ਵੱਖ ਉਪਰੋਕਤ ਭੋਜਨ ਨੂੰ ਸ਼ਾਮਲ ਕਰਨਾ ਇਕ ਵਿਅਕਤੀ ਦੀ ਸਮੁੱਚੀ ਸਿਹਤ ਵਿਚ ਨਿਸ਼ਚਤ ਰੂਪ ਵਿਚ ਸੁਧਾਰ ਕਰੇਗਾ।
ਇਸ ਤੋਂ ਇਲਾਵਾ, ਹਰ ਤਰ੍ਹਾਂ ਦੇ ਪ੍ਰੋਸੈਸ ਕੀਤੇ ਭੋਜਨ, ਮਿੱਠੇ ਉਤਪਾਦਾਂ ਦਾ ਖਾਤਮਾ ਵੀ ਜ਼ਰੂਰੀ ਹੈ। ਪ੍ਰੋਸੈਸਡ ਅਤੇ ਮਿੱਠੇ ਉਤਪਾਦ ਕੈਂਸਰ ਸੈੱਲਾਂ ਨੂੰ ਭੋਜਨ ਪ੍ਰਦਾਨ ਕਰਨ ਵਾਲੀ ਪ੍ਰਣਾਲੀ ਦਾ ਸਮਰਥਨ ਕਰਦੇ ਹਨ ਜਿਸ ਕਾਰਨ ਕੈਂਸਰ ਸੈੱਲਾਂ ਦੇ ਵਧਣ ਦਾ ਜ਼ੋਖਮ ਵਧ ਜਾਂਦਾ ਹੈ। ਇਸ ਦੇ ਨਾਲ ਇਕ ਚੰਗੀ ਨੀਂਦ, ਸਰੀਰਕ ਤੌਰ 'ਤੇ ਕਿਰਿਆਸ਼ੀਲ ਅਤੇ ਤਣਾਅ ਮੁਕਤ ਰਹਿਣਾ ਸਮੁੱਚੀ ਸਿਹਤ ਲਈ ਮਹੱਤਵਪੂਰਨ ਹੈ।
-Scientist & Low Carb Nutritionist
Email : jasmeet48@gmail.com
ਤੇਜ਼ ਧੁੱਪ ਕਾਰਨ ਗਰਮੀ ਦੇ ਮੌਸਮ ਵਿਚ ਪਿੱਤ ਦੇ ਦਾਣਿਆਂ (ਘਮੌਰੀਆਂ) ਦਾ ਨਿਕਲਣਾ ਆਮ ਗੱਲ ਹੈ। ਪਿੱਤ ਨਾ ਹੋਵੇ ਜਾਂ ਹੋਣ ਤੋਂ ਬਾਅਦ ਇਸ ਨਾਲ ਕਸ਼ਟ ਨਾ ਹੋਵੇ, ਇਸ ਲਈ ਛੋਟੇ-ਮੋਟੇ ਉਪਾਅ ਬਹੁਤ ਹੀ ਕਾਰਗਰ ਸਿੱਧ ਹੁੰਦੇ ਹਨ। ਗਰਮੀ ਦੇ ਮੌਸਮ ਵਿਚ ਨਹਾਉਂਦੇ ਸਮੇਂ ਹਮੇਸ਼ਾ ...
ਕੁਦਰਤ ਨੇ ਮਨੁੱਖ ਨੂੰ ਏਨੇ ਫਲ, ਫੁੱਲ ਦਿੱਤੇ ਹਨ ਕਿ ਜੇਕਰ ਅਸੀਂ ਲਗਾਤਾਰ ਇਨ੍ਹਾਂ ਦੀ ਵਰਤੋਂ ਕਰੀਏ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਫਲਾਂ ਨੂੰ ਜੇਕਰ ਭੋਜਨ ਤੋਂ ਪਹਿਲਾਂ ਖਾਧਾ ਜਾਵੇ ਤਾਂ ਖਣਿਜ ਅਤੇ ਵਿਟਾਮਿਨ ਆਸਾਨੀ ਨਾਲ ਹਾਸਲ ਹੋ ਸਕਦੇ ...
ਗਰਮੀ ਦੇ ਮੌਸਮ ਵਿਚ ਠੰਢੀ ਲੱਸੀ, ਠੰਢੇ ਸ਼ਰਬਤ, ਠੰਢਾ ਜੂਸ, ਕੋਲਡ ਕਾਫ਼ੀ, ਠੰਢਾ ਪਾਣੀ, ਸ਼ਿਕੰਜਵੀ ਪੀਣਾ ਸਾਰਿਆਂ ਨੂੰ ਚੰਗਾ ਲਗਦਾ ਹੈ। ਜੇਕਰ ਉਸ ਵਿਚ ਬਰਫ਼ ਚੂਰਾ ਕਰਕੇ ਪਾ ਕੇ ਪੀਤੀ ਜਾਵੇ ਤਾਂ ਸਵਾਦ ਕੁਝ ਹੋਰ ਹੀ ਹੁੰਦਾ ਹੈ।
ਗਰਮੀਆਂ ਵਿਚ ਬਰਫ਼ ਦਾ ਗੋਲਾ ਖਾਣ ਦਾ ਵੀ ...
ਮਾਹਰਾਂ ਅਨੁਸਾਰ ਸਟ੍ਰਾਬੇਰੀ, ਰਸਭਰੀ ਅਤੇ ਬਲੈਕਬੇਰੀ ਆਦਿ ਨਾ ਸਿਰਫ ਸਵਾਦ ਭਰਪੂਰ ਹੁੰਦੀਆਂ ਹਨ ਸਗੋਂ ਇਨ੍ਹਾਂ ਨਾਲ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਵੀ ਮਿਲਦੇ ਹਨ। ਇਨ੍ਹਾਂ ਸਾਰੀਆਂ ਵਿਚ ਅਜਿਹੇ ਐਂਟੀਬਾਇਓਟਿਕ ਪਾਏ ਜਾਂਦੇ ਹਨ ਜੋ ਫ੍ਰੀ ਰੈਡੀਕਲਜ਼ ਤੋਂ ਰਾਖੀ ...
ਮਨੋਰੰਜਕ ਪ੍ਰਸੰਗ ਆਉਣ 'ਤੇ ਹੱਸਣਾ ਇਕ ਸੁਭਾਵਿਕ ਪ੍ਰਕਿਰਿਆ ਹੈ। ਹੱਸਣ ਨਾਲ ਸਰੀਰ ਦੀਆਂ ਅੰਦਰੂਨੀ ਮਾਸਪੇਸ਼ੀਆਂ 'ਚ ਹਲਚਲ ਪੈਦਾ ਹੁੰਦੀ ਹੈ ਜੋ ਦਿਲ ਦੇ ਰੋਗੀਆਂ ਨੂੰ ਲਾਭ ਪਹੁੰਚਾਉਂਦੀ ਹੈ। ਹੱਸਣ ਨਾਲ ਸਰੀਰ ਕਈ ਤਰ੍ਹਾਂ ਦੇ ਰੋਗਾਂ ਤੋਂ ਮੁਕਤ ਹੁੰਦਾ ਹੈ। ਖ਼ੂਨ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX