ਤਾਜਾ ਖ਼ਬਰਾਂ


ਭਾਰਤ 'ਚ ਪਿਛਲੇ 24 ਘੰਟਿਆਂ 'ਚ 13,272 ਨਵੇਂ ਮਾਮਲੇ ਆਏ ਸਾਹਮਣੇ
. . .  2 minutes ago
ਨਵੀਂ ਦਿੱਲੀ, 20 ਅਗਸਤ-ਭਾਰਤ 'ਚ ਪਿਛਲੇ 24 ਘੰਟਿਆਂ 'ਚ 13, 272 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 13,900 ਦੀ ਰਿਕਵਰੀ ਰਿਪੋਰਟ ਦਰਜ ਕੀਤੀ ਗਈ ਹੈ।
ਫਗਵਾੜਾ ਦੇ ਸੀ.ਆਈ. ਸਟਾਫ਼ ਵਲੋਂ ਭਾਰੀ ਪੁਲਿਸ ਫੋਰਸ ਸਮੇਤ ਲਾਅ ਗੇਟ ਮਹੇੜੂ ਵਿਖੇ ਤੜਕਸਾਰ ਛਾਪੇਮਾਰੀ, ਪਈਆਂ ਭਾਜੜਾਂ
. . .  10 minutes ago
ਫਗਵਾੜਾ, 20 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਸੀ.ਆਈ. ਸਟਾਫ਼ ਵਲੋਂ ਭਾਰੀ ਪੁਲਿਸ ਫੋਰਸ ਸਮੇਤ ਲਾਅ ਗੇਟ ਮਹੇੜੂ ਵਿਖੇ ਤੜਕਸਾਰ ਛਾਪੇਮਾਰੀ, ਪਈਆਂ ਭਾਜੜਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਦਿੱਤੀ ਸ਼ਰਧਾਂਜਲੀ
. . .  43 minutes ago
ਸੰਗਰੂਰ, 20 ਅਗਸਤ (ਧੀਰਜ ਪਸ਼ੋਰੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਤ ਜੀ ਨੇ ਸਿੱਖ ਕੌਮ ਲਈ ਅਨੇਕਾਂ...
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 20 ਅਗਸਤ-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ
ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਅੱਜ ਤੋਂ ਸੰਗਰੂਰ ਦੇ ਦੋ ਦਿਨਾਂ ਦੌਰੇ 'ਤੇ
. . .  about 1 hour ago
ਸੰਗਰੂਰ, 20 ਅਗਸਤ (ਧੀਰਜ ਪਸ਼ੋਰੀਆ)-ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੰਗਰੂਰ ਦੇ ਦੋ ਦਿਨਾਂ ਦੌਰੇ ਤੇ ਆ ਰਹੇ ਹਨ। ਉਹ ਇੱਥੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਨ...
ਰੇਲਵੇ ਫਾਟਕ ਮੰਡਿਆਲਾ, ਹੁਸ਼ਿਆਰਪੁਰ ਵਿਖੇ ਰੇਲ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ
. . .  about 1 hour ago
ਨਸਰਾਲਾ, 20 ਅਗਸਤ (ਸਤਵੰਤ ਸਿੰਘ ਥਿਆੜਾ)-ਰਾਤ ਸਮੇਂ ਰੇਲਵੇ ਫਾਟਕ ਮੰਡਿਆਲਾ, ਹੁਸ਼ਿਆਰਪੁਰ-ਜਲੰਧਰ ਰੇਲਵੇ ਲਾਈਨ ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਤੇ ਰੇਲ ਗੱਡੀ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਰਾਤ ਉਸ ਵੇਲੇ ਵਾਪਰਿਆ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਅੱਜ
. . .  about 2 hours ago
ਸੰਗਰੂਰ, 20 ਅਗਸਤ (ਧੀਰਜ ਪਸ਼ੋਰੀਆ)-ਸਿੱਖ ਕੌਮ ਦੇ ਮਹਾਨ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਸਲਾਨਾ ਬਰਸੀ ਅੱਜ ਲੌਂਗੋਵਾਲ (ਸੰਗਰੂਰ) ਵਿਖੇ ਮਨਾਈ ਜਾ ਰਹੀ ਹੈ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਹੀਦੀ ਸਮਾਗਮ ਹੋਵੇਗਾ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸੀ.ਬੀ.ਆਈ. ਦੀ ਟੀਮ ਨੇ ਮੇਰਾ ਕੰਪਿਊਟਰ ਅਤੇ ਫ਼ੋਨ ਜ਼ਬਤ ਕਰ ਲਿਆ , ਅਸੀਂ ਕੋਈ ਗਲਤ ਕੰਮ ਨਹੀਂ ਕੀਤਾ - ਮਨੀਸ਼ ਸਿਸੋਦੀਆ
. . .  1 day ago
ਵਿਨੇ ਕੁਮਾਰ ਸਕਸੈਨਾ ਨੇ 12 ਆਈ.ਏ.ਐਸ .ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ
. . .  1 day ago
ਨਵੀਂ ਦਿੱਲੀ, 19 ਅਗਸਤ - ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਤੁਰੰਤ ਪ੍ਰਭਾਵ ਨਾਲ 12 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ ।
ਭਾਰਤੀ ਹਵਾਈ ਸੈਨਾ ਅਭਿਆਸ ਪਿਚ ਬਲੈਕ-2022 ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚੀ
. . .  1 day ago
ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਲੰਪੀ ਚਮੜੀ ਰੋਗ ਨਾਲ ਮਰ ਰਹੀਆਂ ਗਾਵਾਂ
. . .  1 day ago
ਜੰਡਿਆਲਾ ਗੁਰੂ, 19 ਅਗਸਤ-(ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ) - ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਪਿਛਲੇ ਕੁਝ ਦਿਨਾਂ ਤੋਂ ਲੰਪੀ ਚਮੜੀ ਰੋਗ ਨਾਲ ਰੋਜ਼ਾਨਾ ਗਾਵਾਂ ਮਰ ਰਹੀਆਂ ...
ਨਵੀਂ ਦਿੱਲੀ - ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੇ ਕਾਰਜਕਾਲ 'ਚ ਇਕ ਸਾਲ ਦਾ ਹੋਰ ਵਾਧਾ
. . .  1 day ago
ਓਮ ਬਿਰਲਾ ਕੈਨੇਡਾ ਵਿਚ 65ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ ਵਿਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ
. . .  1 day ago
ਪਹਿਲੀ ਭਾਰਤੀ ਮਹਿਲਾ ਪਾਇਲਟ ਨੂੰ ਉੱਤਰੀ ਧਰੁਵ ਉੱਤੇ ਰਿਕਾਰਡ ਤੋੜ ਉਡਾਣ ਲਈ ਅਮਰੀਕਾ ਸਥਿਤ ਏਵੀਏਸ਼ਨ ਮਿਊਜ਼ੀਅਮ ਵਿਚ ਮਿਲੀ ਜਗ੍ਹਾ
. . .  1 day ago
ਇਕ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ
. . .  1 day ago
ਕੁੱਲਗੜ੍ਹੀ ,19 ਅਗਸਤ ( ਸੁਖਜਿੰਦਰ ਸਿੰਘ ਸੰਧੂ )- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਅਧੀਨ ਪਿੰਡ ਯਾਰੇ ਸ਼ਾਹ ਵਾਲਾ ਇਕ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸ਼ਵਿੰਦਰ ਸਿੰਘ ਖਾਰਾ ...
ਮਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੀ.ਬੀ.ਆਈ .ਐਫ.ਆਈ.ਆਰ. ਵਿਚ ਕੀਤਾ ਨਾਮਜ਼ਦ
. . .  1 day ago
ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ
. . .  1 day ago
ਉਡੀਸ਼ਾ, 19 ਅਗਸਤ - ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ
ਨਿਊਯਾਰਕ ਸਿਟੀ: ਮਹਾਤਮਾ ਗਾਂਧੀ ਦੇ ਬੁੱਤ ਦੀ ਦੋ ਹਫ਼ਤਿਆਂ ਵਿਚ ਦੂਜੀ ਵਾਰ ਕੀਤੀ ਗਈ ਭੰਨਤੋੜ
. . .  1 day ago
ਸ੍ਰੀ ਮੁਕਤਸਰ ਸਾਹਿਬ: ਜਲ ਨਿਕਾਸੀ ਮਹਿਕਮੇ ਦੇ ਸਰਕਲ ਦਫ਼ਤਰ ਬੰਦ ਕਰਨ ਨਾਲ ਹੋਰ ਸੰਕਟ ਪੈਦਾ ਹੋਵੇਗਾ - ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ, ਅਬੋਹਰ ਅਤੇ ਗਿੱਦੜਬਾਹਾ ਦੇ ਇਲਾਕਿਆਂ ਵਿਚ ਸੇਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਏ ਹੜ੍ਹਾਂ ਨਾਲ ...
ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ ਮੁਆਵਜ਼ਾ - ਧਾਲੀਵਾਲ
. . .  1 day ago
ਰਮਦਾਸ, ਅਜਨਾਲਾ, 19 ਅਗਸਤ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ,ਜਸਵੰਤ ਸਿੰਘ ਵਾਹਲਾ, ਅਵਤਾਰ ਸਿੰਘ ਰੰਧਾਵਾ)-ਪਿਛਲੇ ਦਿਨੀਂ ਰਾਵੀ ਦਰਿਆ ਵਿਚ ਅਚਾਨਕ ਪਾਣੀ ਵਧਣ ਕਾਰਨ ਖ਼ਰਾਬ ਹੋਈਆਂ ਫ਼ਸਲਾਂ ...
ਪੱਛਮੀ ਬੰਗਾਲ : ਵਿਸ਼ੇਸ਼ ਟਾਸਕ ਫੋਰਸ ਨੇ ਅਲ ਕਾਇਦਾ ਨਾਲ ਸ਼ਮੂਲੀਅਤ ਲਈ 2 ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਆਂਧਰਾ ਦੇ ਕਾਕੀਨਾਡਾ 'ਚ ਖੰਡ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ
. . .  1 day ago
ਲਸ਼ਕਰ-ਏ- ਤਾਇਬਾ ਦੀ ਫੰਡਿੰਗ 'ਚ ਸ਼ਾਮਿਲ ਜੰਮੂ-ਕਸ਼ਮੀਰ ਦਾ ਹਵਾਲਾ ਸੰਚਾਲਕ ਅਲ ਬਦਰ ਗ੍ਰਿਫ਼ਤਾਰ
. . .  1 day ago
ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਕੀਤੀ ਆਤਮ ਹੱਤਿਆ
. . .  1 day ago
ਫ਼ਰੀਦਕੋਟ, 19 ਅਗਸਤ ( ਜਸਵੰਤ ਪੁਰਬਾ ) – ਸਾਦਿਕ ਦੇ ਪਿੰਡ ਬੁੱਟਰ 'ਚ ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਅੱਜ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਖੜ੍ਹੇ ਸਫੈਦੇ ਦੇ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਪਹਿਲਾ ਸਫ਼ਾ

ਸ਼ਰਾਬ ਘੁਟਾਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਨਾਮਜ਼ਦ

• ਐਫ਼.ਆਈ.ਆਰ. 'ਚ 9 ਕਾਰੋਬਾਰੀ, 3 ਅਧਿਕਾਰੀਆਂ ਅਤੇ ਦੋ ਕੰਪਨੀਆਂ ਦੇ ਨਾਂਅ ਸ਼ਾਮਿਲ
• ਸਿਸੋਦੀਆ ਦੀ ਰਿਹਾਇਸ਼ ਸਮੇਤ ਦੇਸ਼ ਭਰ 'ਚ 31 ਟਿਕਾਣਿਆਂ 'ਤੇ ਛਾਪੇ
ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਦਿੱਲੀ ਦੀ ਆਬਕਾਰੀ ਨੀਤੀ ਦੇ ਸੰਬੰਧ 'ਚ ਐਕਸ਼ਨ 'ਚ ਆਈ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਮੇਤ 'ਆਪ' ਕਾਰਕੁੰਨਾਂ ਦੇ 7 ਰਾਜਾਂ 'ਚ 31 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ | ਸੀ. ਬੀ. ਆਈ. ਵਲੋਂ ਦਾਇਰ ਐਫ਼. ਆਈ. ਆਰ 'ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਹਿਲਾ ਮੁਲਜ਼ਮ ਬਣਾਇਆ ਗਿਆ ਹੈ, ਜਦਕਿ 15 ਹੋਰਾਂ ਦੇ ਨਾਂਅ ਦਰਜ ਕੀਤੇ ਗਏ ਹਨ | ਸੀ. ਬੀ. ਆਈ. ਨੇ ਪੀ. ਸੀ. ਐਕਟ 1988, 120 ਬੀ, 477 ਏ. ਦੇ ਤਹਿਤ ਕੇਸ ਦਰਜ ਕੀਤਾ, ਜੋ ਕਿ 17 ਅਗਸਤ ਨੂੰ ਦਰਜ ਕੀਤਾ ਗਿਆ ਸੀ | ਐਫ਼. ਆਈ. ਆਰ. ਦੀ ਕਾਪੀ 'ਚ 16ਵੇਂ ਨੰਬਰ 'ਤੇ ਕੁਝ ਅਣਪਛਾਤੇ ਸਰਕਾਰੀ ਅਧਿਕਾਰੀਆਂ ਦੇ ਨਾਂਅ ਸ਼ਾਮਿਲ ਹਨ, ਜਿਸ ਤੋਂ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸੀ. ਬੀ. ਆਈ. ਕੁਝ ਹੋਰਨਾਂ ਲੋਕਾਂ ਦੇ ਨਾਂਅ ਵੀ ਇਸ 'ਚ ਜੋੜ ਸਕਦੀ ਹੈ | ਇਸ ਮਾਮਲੇ 'ਚ ਸਿਸੋਦੀਆ ਤੋਂ ਇਲਾਵਾ 3 ਅਧਿਕਾਰੀਆਂ, 9 ਕਾਰੋਬਾਰੀਆਂ ਅਤੇ ਦੋ ਕੰਪਨੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ |
ਸੀ. ਬੀ. ਆਈ. ਵਲੋਂ ਉਪ ਆਬਕਾਰੀ ਕਮਿਸ਼ਨਰ ਰਹੇ ਆਨੰਦ ਕੁਮਾਰ ਤਿਵਾਰੀ, ਉਸ ਸਮੇਂ ਦੇ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ, ਕੁਲਜੀਤ ਸਿੰਘ ਅਤੇ ਸੁਭਾਸ਼ ਰੰਜਨ ਦੇ ਘਰਾਂ 'ਚ ਵੀ ਛਾਪੇਮਾਰੀ ਕੀਤੀ ਗਈ | ਸਵੇਰੇ ਸਾਢੇ 8 ਵਜੇ ਸ਼ੁਰੂ ਹੋਈ ਇਹ ਛਾਪੇਮਾਰੀ ਦੇਰ ਸ਼ਾਮ ਤੱਕ ਚਲਦੀ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਸਿਸੋਦੀਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਫ਼ੋਨ ਅਤੇ ਲੈਪਟਾਪ ਜ਼ਬਤ ਕਰ ਲਏ | ਹਲਕਿਆਂ ਮੁਤਾਬਿਕ ਏਜੰਸੀ ਅਧਿਕਾਰੀਆਂ ਨੇ ਕੁਝ ਅਹਿਮ ਅਧਿਕਾਰਕ ਫਾਈਲਾਂ ਜ਼ਬਤ ਕੀਤੀਆਂ ਹਨ | ਹਾਲਾਂਕਿ ਬਰਾਮਦਗੀ ਦੀ ਥਾਂਅ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ | ਸੀ. ਬੀ. ਆਈ. ਦੀ ਛਾਪੇਮਾਰੀ ਨੂੰ ਕੇਂਦਰ ਬਨਾਮ ਸੂਬਾ ਸਰਕਾਰ ਦਾ ਰੰਗ ਦਿੰਦਿਆਂ 'ਆਪ' ਅਤੇ ਭਾਜਪਾ ਨੇ ਦਿਨ ਭਰ ਪ੍ਰੈੱਸ ਕਾਨਫ਼ਰੰਸਾਂ ਦਾ ਸਿਲਸਿਲਾ ਚਲਾਈ ਰੱਖਿਆ | ਛਾਪੇਮਾਰੀ ਦੀ ਜਾਣਕਾਰੀ ਖ਼ੁਦ ਮਨੀਸ਼ ਸਿਸੋਦੀਆ ਨੇ ਟਵੀਟ ਰਾਹੀਂ ਦਿੱਤੀ, ਜਿਸ ਤੋਂ ਬਾਅਦ ਪ੍ਰਤੀਕਰਮਾਂ ਦੀ ਕਮਾਨ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਭਾਲੀ | ਕੇਜਰੀਵਾਲ ਨੇ ਛਾਪੇਮਾਰੀ ਦੇ ਜਾਰੀ ਅਮਲ ਦੌਰਾਨ ਹੀ ਇਕ ਨੰਬਰ ਵੀ ਜਾਰੀ ਕੀਤਾ ਅਤੇ ਕਿਹਾ ਕਿ ਜੋ ਦੇਸ਼ ਨੂੰ ਸਰਬ ਸੇ੍ਰਸ਼ਠ ਭਾਵ ਸਭ ਤੋਂ ਵਧੀਆ ਰਾਸ਼ਟਰ ਵਜੋਂ ਵੇਖਣਾ ਚਾਹੁੰਦੇ ਹਨ, ਉਹ ਇਸ ਨੰਬਰ ਰਾਹੀਂ ਨਾਲ ਜੁੜਨ | ਕੇਜਰੀਵਾਲ ਤੋਂ ਇਲਾਵਾ 'ਆਪ' ਦੇ ਸੰਸਦ ਮੈਂਬਰ ਸੰਜੈ ਸਿੰਘ ਅਤੇ ਰਾਘਵ ਚੱਢਾ ਨੇ ਵੀ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ | ਦੂਜੇ ਪਾਸੇ ਹਮਲਾਵਰ ਹੋਈ ਭਾਜਪਾ ਵਲੋਂ ਵੀ ਇਕ ਤੋਂ ਬਾਅਦ ਇਕ ਚਾਰ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਗਈਆਂ, ਜਿਨ੍ਹਾਂ ਤੋਂ ਤਿੰਨ ਭਾਜਪਾ ਦੇ ਦਿੱਲੀ ਦੇ ਸੰਸਦ ਮੈਂਬਰਾਂ ਵਲੋਂ ਅਤੇ ਇਕ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵਲੋਂ ਕੀਤੀ ਗਈ | ਭਾਜਪਾ ਆਗੂਆਂ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਰਾਬ ਮਾਫ਼ੀਆ ਨਾਲ ਕੀਤਾ ਸਮਝੌਤਾ ਕਰਾਰ ਦਿੱਤਾ ਗਿਆ | ਛਾਪੇਮਾਰੀ ਦੌਰਾਨ ਦਿੱਲੀ ਪੁਲਿਸ ਵਲੋਂ ਸਿਸੋਦੀਆ ਦੀ ਰਿਹਾਇਸ਼ ਦੇ ਨਜ਼ਦੀਕ ਧਾਰਾ 144 ਲਗਾ ਦਿੱਤੀ ਗਈ, ਜਿਸ ਕਾਰਨ ਉਪ ਮੁੱਖ ਮੰਤਰੀ ਦੀ ਹਮਾਇਤ 'ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ 'ਆਪ' ਕਾਰਕੁੰਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ |
ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਈ ਛਾਪੇਮਾਰੀ
ਸੀ. ਬੀ. ਆਈ. ਵਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਰਕਾਰੀ ਰਿਹਾਇਸ਼ 'ਤੇ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਛਾਪੇਮਾਰੀ ਸ਼ੁਰੂ ਕੀਤੀ ਗਈ | ਮਨੀਸ਼ ਸਿਸੋਦੀਆ ਨੇ ਟਵਿੱਟਰ 'ਤੇ ਪਾਏ ਲੜੀਵਾਰ ਸੰਦੇਸ਼ਾਂ ਰਾਹੀਂ ਇਸ ਦੀ ਜਾਣਕਾਰੀ ਦਿੱਤੀ | ਸਿਸੋਦੀਆ ਨੇ ਜਾਂਚ 'ਚ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਅਤੇ ਅਸਿੱਧੇ ਤੌਰ 'ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਹ ਲੋਕ (ਭਾਜਪਾ) ਦਿੱਲੀ ਦੀ ਸਿੱਖਿਆ ਅਤੇ ਸਿਹਤ ਦੇ ਸ਼ਾਨਦਾਰ ਕੰਮ ਤੋਂ ਪ੍ਰੇਸ਼ਾਨ ਹਨ | ਸਿਸੋਦੀਆ ਨੇ ਕਿਹਾ ਕਿ ਇਸ ਲਈ ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਫੜਿਆ ਹੈ, ਤਾਂ ਜੋ ਸਿੱਖਿਆ ਅਤੇ ਸਿਹਤ ਦੇ ਚੰਗੇ ਕੰਮਾਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੋਵਾਂ 'ਤੇ ਝੂਠੇ ਦੋਸ਼ ਲਗਾਏ ਗਏ ਹਨ | ਅਦਾਲਤ 'ਚ ਸੱਚ ਸਾਹਮਣੇ ਆ ਜਾਵੇਗਾ | ਉਪ ਮੁੱਖ ਮੰਤਰੀ ਨੇ ਇਹ ਵੀ ਲਿਖਿਆ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਾਡੇ ਦੇਸ਼ 'ਚ, ਜੋ ਵੀ ਚੰਗਾ ਕੰਮ ਕਰਦਾ ਹੈ, ਉਸ ਨੂੰ ਇਸੇ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ | ਇਸ ਲਈ ਸਾਡਾ ਦੇਸ਼ ਹੁਣ ਤੱਕ ਨੰਬਰ ਇਕ ਨਹੀਂ ਬਣ ਸਕਿਆ |
ਕੇਜਰੀਵਾਲ ਨੇ ਫ਼ੋਨ ਨੰਬਰ ਜਾਰੀ ਕਰਕੇ ਲੋਕਾਂ ਨੂੰ ਨਾਲ ਜੁੜਨ ਦੀ ਕੀਤੀ ਅਪੀਲ
ਛਾਪੇਮਾਰੀ ਦੇ ਅਮਲ ਦੌਰਾਨ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ ਅਤੇ ਇਕ ਫ਼ੋਨ ਨੰਬਰ ਜਾਰੀ ਕਰਕੇ ਲੋਕਾਂ ਨੂੰ ਨਾਲ ਜੁੜਨ ਦੀ ਅਪੀਲ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਇਹ (ਛਾਪੇਮਾਰੀ) ਪਹਿਲੀ ਵਾਰ ਨਹੀਂ ਹੈ | ਪਿਛਲੇ 7 ਸਾਲਾਂ 'ਚ ਮਨੀਸ਼ 'ਤੇ ਕਈ ਵਾਰ ਕਾਰਵਾਈ ਕੀਤੀ ਗਈ ਹੈ, ਪਰ ਪਹਿਲਾਂ ਵੀ ਉਨ੍ਹਾਂ ਦੇ ਹੱਥ ਕੁਝ ਨਹੀਂ ਸੀ ਲੱਗਾ ਅਤੇ ਹੁਣ ਵੀ ਕੁਝ ਨਹੀਂ ਲੱਗੇਗਾ | ਕੇਜਰੀਵਾਲ ਨੇ ਅਸਿੱਧੇ ਢੰਗ ਨਾਲ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਨ੍ਹਾਂ (ਭਾਜਪਾ) ਦੇ ਆਸਰੇ ਦੇਸ਼ ਛੱਡ ਦਿੱਤਾ ਤਾਂ ਇਹ ਦੇਸ਼ ਨੂੰ ਬਰਬਾਦ ਕਰ ਦੇਣਗੇ | ਕੇਜਰੀਵਾਲ ਨੇ 95100-01000 ਨੰਬਰ ਜਾਰੀ ਕਰਦਿਆਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਦੀ ਚਾਹ ਰੱਖਣ ਵਾਲੇ ਨਾਗਰਿਕ ਇਸ ਨੰਬਰ 'ਤੇ ਮਿਸ ਕਾਲ ਕਰਕੇ ਇਸ ਮਿਸ਼ਨ ਨਾਲ ਜੁੜਨ |
ਕੇਜਰੀਵਾਲ ਦੀ ਮਕਬੂਲੀਅਤ ਨੂੰ ਰੋਕਣਾ ਮਕਸਦ ਹੈ-ਸੰਜੈ ਸਿੰਘ
ਸੰਜੈ ਸਿੰਘ ਨੇ ਸਵੇਰੇ 11 ਵਜੇ ਪ੍ਰੈੱਸ ਕਾਨਫ਼ਰੰਸ ਕਰਕੇ ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਿਸੋਦੀਆ ਦੇ ਘਰ ਸੀ. ਬੀ. ਆਈ. ਭੇਜਣ ਦਾ ਮਕਸਦ ਸ਼ਰਾਬ ਨੀਤੀ ਦੀ ਜਾਂਚ ਨਹੀਂ, ਸਗੋਂ ਕੇਜਰੀਵਾਲ ਦੀ ਵਧਦੀ ਮਕਬੂਲੀਅਤ ਨੂੰ ਰੋਕਣਾ ਹੈ | ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ਦੇ ਸਿਹਤ ਅਤੇ ਸਿੱਖਿਆ ਮਾਡਲ ਦੀਆਂ ਦੁਨੀਆ ਭਰ 'ਚ ਚਰਚਾ ਹੋਣ ਕਾਰਨ ਮੋਦੀ ਜੀ ਨੂੰ ਸਿਰਫ਼ ਕੇਜਰੀਵਾਲ ਨੂੰ ਰੋਕਣ ਦੀ ਹੀ ਚਿੰਤਾ ਲੱਗੀ ਰਹਿੰਦੀ ਹੈ |

ਸਿਸੋਦੀਆ ਦੇ ਸਹਿਯੋਗੀ ਨੂੰ ਸ਼ਰਾਬ ਕਾਰੋਬਾਰੀ ਨੇ ਦਿੱਤੇ ਇਕ ਕਰੋੜ ਰੁਪਏ

ਨਵੀਂ ਦਿੱਲੀ, 19 ਅਗਸਤ (ਏਜੰਸੀ)-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਇਕ ਸਹਿਯੋਗੀ ਵਲੋਂ ਚਲਾਈ ਜਾ ਰਹੀ ਕੰਪਨੀ ਨੂੰ ਇਕ ਸ਼ਰਾਬ ਕਾਰੋਬਾਰੀ ਨੇ ਕਥਿਤ ਤੌਰ 'ਤੇ ਇਕ ਕਰੋੜ ਰੁਪਏ ਦਾ ਭੁਗਤਾਨ ਕੀਤਾ | ਸੀ.ਬੀ.ਆਈ. ਨੇ ਆਬਕਾਰੀ ਨੀਤੀ 2021-22 ਨੂੰ ਤਿਆਰ ਕਰਨ ਅਤੇ ਇਸ ਨੂੰ ਲਾਗੂ ਕਰਨ 'ਚ ਹੋਏ ਕਥਿਤ ਭਿ੍ਸ਼ਟਾਚਾਰ ਸੰਬੰਧੀ ਆਪਣੀ ਐਫ.ਆਈ.ਆਰ. 'ਚ ਇਹ ਦਾਅਵਾ ਕੀਤਾ ਹੈ | ਕੇਂਦਰੀ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਸਿਸੋਦੀਆ ਅਤੇ ਹੋਰ ਦੋਸ਼ੀ ਅਧਿਕਾਰੀਆਂ ਨੇ ਟੈਂਡਰਾਂ ਦੇ ਬਾਅਦ ਲਾਇਸੰਸ ਧਾਰਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਸਮਰੱਥ ਅਧਿਕਾਰੀਆਂ ਦੀ ਮਨਜ਼ੂਰੀ ਬਿਨ੍ਹਾਂ ਆਬਕਾਰੀ ਨੀਤੀ 2021-22 ਨਾਲ ਸੰਬੰਧਿਤ ਸਿਫ਼ਾਰਸ਼ ਕੀਤੀ ਅਤੇ ਫ਼ੈਸਲਾ ਲਿਆ | ਏਜੰਸੀ ਨੇ ਦੋਸ਼ ਲਗਾਇਆ ਕਿ ਗੁੜਗਾਂਓ 'ਚ ਵੱਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਅਮਿਤ ਅਰੋੜਾ, ਦਿਨੇਸ਼ ਅਰੋੜਾ ਅਤੇ ਅਰਜੁਨ ਪਾਂਡੇ ਸਿਸੋਦੀਆ ਦੇ 'ਨਜ਼ਦੀਕੀ ਸਹਿਯੋਗੀ' ਹਨ ਅਤੇ ਦੋਸ਼ੀ ਅਧਿਕਾਰੀਆਂ ਲਈ ਸ਼ਰਾਬ ਲਾਇਸੰਸ ਧਾਰਕਾਂ ਤੋਂ ਇਕੱਠੇ ਕੀਤੇ ਪੈਸੇ ਦਾ ਪ੍ਰਬੰਧ ਕਰਨ ਅਤੇ ਟਰਾਂਸਫ਼ਰ ਕਰਨ 'ਚ ਸਰਗਰਮ ਰੂਪ ਨਾਲ ਸ਼ਾਮਿਲ ਸਨ | ਸੀ. ਬੀ. ਆਈ. ਨੇ ਦੋਸ਼ ਲਗਾਇਆ ਕਿ ਦਿਨੇਸ਼ ਅਰੋੜਾ ਵਲੋਂ ਪ੍ਰਬੰਧਿਤ ਰਾਧਾ ਇੰਡਸਟਰੀਜ਼ ਨੂੰ ਇੰਡੋਸਪਿਰਟਸ ਦੇ ਸਮੀਰ ਮਹੇਂਦਰੂ ਤੋਂ ਇਕ ਕਰੋੜ ਰੁਪਏ ਮਿਲੇ ਸਨ | ਐਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਸੂਤਰ ਨੇ ਅੱਗੇ ਖ਼ੁਲਾਸਾ ਕੀਤਾ ਹੈ ਕਿ ਅਰੁਣ ਰਾਮਚੰਦਰ ਪਿਲਈ, ਵਿਜੇ ਨਾਇਰ ਦੇ ਰਾਹੀਂ ਸਮੀਰ ਮਹੇਂਦਰੂ ਤੋਂ ਦੋਸ਼ੀ ਸਰਕਾਰੀ ਅਧਿਕਾਰੀਆਂ ਨੂੰ ਪੈਸੇ ਪਹੁੰਚਾਉਣ ਲਈ ਗ਼ੈਰਕਾਨੂੰਨੀ ਢੰਗ ਨਾਲ ਧਨ ਇਕੱਠਾ ਕਰਦਾ ਸੀ | ਅਰਜੁਨ ਪਾਂਡੇ ਨਾਂਅ ਦੇ ਇਕ ਵਿਅਕਤੀ ਨੇ ਵਿਜੇ ਨਾਇਰ ਵਲੋਂ ਸਮੀਰ ਮਹੇਂਦਰੂ ਤੋਂ ਕਰੀਬ 2-4 ਕਰੋੜ ਰੁਪਏ ਦੀ ਵੱਡੀ ਰਾਸ਼ੀ ਇਕੱਠੀ ਕੀਤੀ ਸੀ |

ਕੀ ਹੈ ਮਾਮਲਾ

  • • ਤਕਰੀਬਨ ਇਕ ਮਹੀਨਾ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਗ੍ਰਹਿ ਮੰਤਰਾਲੇ ਨੂੰ ਦਿੱਲੀ ਦੀ ਸ਼ਰਾਬ ਨੀਤੀ ਨੂੰ ਲਾਗੂ ਕਰਨ 'ਚ ਹੋਈਆਂ ਬੇਨਿਯਮੀਆਂ ਦਾ ਹਵਾਲਾ ਦਿੰਦਿਆਂ ਇਸ ਸੰਬੰਧ 'ਚ ਜਾਂਚ ਕਰਨ ਦੀ ਸਿਫਾਰਸ਼ ਕੀਤੀ ਸੀ | ਉਪ ਰਾਜਪਾਲ ਵਲੋਂ ਇਹ ਕਦਮ ਆਬਕਾਰੀ ਨੀਤੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਤੋਂ ਬਾਅਦ ਚੁੱਕਿਆ ਗਿਆ, ਜਿਸ 'ਚ ਸਿੱਧੇ ਤੌਰ 'ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਂਅ ਲਿਆ ਗਿਆ ਸੀ |
  • • ਮੁੱਖ ਸਕੱਤਰ ਨੇ ਰਿਪੋਰਟ 'ਚ ਕਿਹਾ ਕਿ ਦਿੱਲੀ ਸਰਕਾਰ ਨੇ 2020 'ਚ ਨਵੀਂ ਸ਼ਰਾਬ ਨੀਤੀ ਲਿਆਉਣ ਬਾਰੇ ਕਿਹਾ ਸੀ | ਮਈ 2020 'ਚ ਦਿੱਲੀ ਸਰਕਾਰ ਵਿਧਾਨ ਸਭਾ 'ਚ ਨੀਤੀ ਲੈ ਕੇ ਆਈ, ਜਿਸ ਨੂੰ ਨਵੰਬਰ 2021 ਤੋਂ ਲਾਗੂ ਕਰ ਦਿੱਤਾ ਗਿਆ |
  • • ਰਿਪੋਰਟ ਮੁਤਾਬਿਕ ਅਮਲ ਮੁਤਾਬਿਕ ਪ੍ਰਸਤਾਵਿਤ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਕੈਬਨਿਟ ਅੱਗੇ ਪੇਸ਼ ਕਰਨਾ ਹੁੰਦਾ ਹੈ ਫਿਰ ਮਨਜ਼ੂਰੀ ਲਈ ਉਪ ਰਾਜਪਾਲ ਨੂੰ ਭੇਜਣਾ ਹੁੰਦਾ ਹੈ | ਰਿਪੋਰਟ 'ਚ ਇਹ ਅਮਲ ਪੂਰਾ ਨਾ ਕਰਨ ਅਤੇ 4 ਨੇਮਾਂ ਨੂੰ ਤੋੜਨ ਦਾ ਦੋਸ਼ ਲਗਾਇਆ ਗਿਆ, ਜਿਸ 'ਚ ਜੀ. ਐਨ. ਸੀ. ਟੀ. ਡੀ. ਕਾਨੂੰਨ 1991, ਵਪਾਰ ਨੇਮਾਂ ਦੇ ਲੈਣ-ਦੇਣ (ਟੀ. ਓ. ਬੀ. ਆਰ.) 1993, ਦਿੱਲੀ ਉਤਪਾਦ ਸ਼ੁਲਕ ਕਾਨੂੰਨ 2009 ਅਤੇ ਦਿੱਲੀ ਉਤਪਾਦ ਸ਼ੁਲਕ 2010 ਦੀ ਉਲੰਘਣਾ ਕੀਤੀ ਗਈ |
  • • ਰਿਪੋਰਟ 'ਚ ਕਿਹਾ ਗਿਆ ਕਿ ਇਸ ਕਾਰਨ ਸਰਕਾਰੀ ਖਜ਼ਾਨੇ ਨੂੰ ਇਕ ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ |

ਕੀ ਪੰਜਾਬ ਸਰਕਾਰ ਪਰਲ ਕੰਪਨੀ ਦੇ ਨਿਵੇਸ਼ਕਾਰਾਂ ਨੂੰ ਦੇਵੇਗੀ ਰਾਹਤ?

ਕੰਪਨੀ ਦੀ ਸਮੁੱਚੀ ਜਾਇਦਾਦ ਤੇ ਰਿਕਾਰਡ ਸੁਪਰੀਮ ਕੋਰਟ ਕੇਸ 'ਚ ਅਟੈਚ
ਹਰਕਵਲਜੀਤ ਸਿੰਘ

ਚੰਡੀਗੜ੍ਹ, 19 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚਲੇ ਪਰਲ ਕੰਪਨੀ ਦੇ ਨਿਵੇਸ਼ਕਾਰਾਂ ਨੂੰ ਰਾਹਤ ਦੇਣ ਲਈ ਜੋ ਵਿਸ਼ੇਸ਼ ਜਾਂਚ ਦਾ ਹੁਕਮ ਦਿੱਤਾ ਗਿਆ ਹੈ, ਉਸ ਦਾ ਕੀ ਮੰਤਵ ਤੇ ਕਾਨੂੰਨੀ ਆਧਾਰ ਹੋ ਸਕਦਾ ਹੈ ਜਦੋਂ ਕਿ ਸੁਪਰੀਮ ਕੋਰਟ ਪਹਿਲਾਂ ਕੰਪਨੀ ਵਿਰੁੱਧ ਇਨਕਮ ਟੈਕਸ, ਈ.ਡੀ., ਸੇਬੀ ਤੇ ਸੀ.ਬੀ.ਆਈ. ਸਮੇਤ ਦੂਜੇ ਸਾਰੇ ਕੇਸਾਂ ਨੂੰ ਇਕ ਥਾਂ ਇਕੱਠਾ ਕਰ ਕੇ ਸੇਵਾ-ਮੁਕਤ ਚੀਫ਼ ਜਸਟਿਸ ਲੋਧਾ ਦੀ ਅਗਵਾਈ ਵਿਚ ਇਕ ਕਮੇਟੀ ਗਠਿਤ ਕਰ ਚੁੱਕੀ ਹੈ, ਜਿਸ ਨੂੰ ਕੰਪਨੀ ਦੀ ਦੇਣਦਾਰੀ ਪੂਰੀ ਕਰਨ ਅਤੇ ਜਾਇਦਾਦ ਦੀ ਵਿਕਰੀ ਦਾ ਕੰਮ ਦਿੱਤਾ ਗਿਆ ਹੈ | ਪੰਜਾਬ ਸਰਕਾਰ ਜਸਟਿਸ ਲੋਧਾ ਕਮੇਟੀ ਤੱਕ ਪਹੁੰਚ ਕਰੇਗੀ ਜਾਂ ਸੁਪਰੀਮ ਕੋਰਟ ਤੱਕ, ਇਹ ਸਪਸ਼ਟ ਨਹੀਂ ਜਾਂ ਕਿਸੇ ਹੋਰ ਢੰਗ ਨਾਲ ਨਿਵੇਸ਼ਕਾਰਾਂ ਦਾ ਪੈਸਾ ਵਾਪਸ ਦਿਵਾਏਗੀ, ਇਹ ਵੀ ਸਪਸ਼ਟ ਨਹੀਂ ਹੈ | ਕੰਪਨੀ ਦੇ ਮੁਖੀ ਨਿਰਮਲ ਸਿੰਘ ਭੰਗੂ ਸਮੇਤ ਚੀਫ਼ ਵਿੱਤੀ ਕੰਟਰੋਲਰ ਗੁਰਮੀਤ ਸਿੰਘ, ਐਮ.ਡੀ. ਸੁਖਦੇਵ ਸਿੰਘ ਅਤੇ ਡਾਇਰੈਕਟਰ ਭੱਟਾਚਾਰੀਆ ਮਗਰਲੇ 6 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਹਨ, ਜਦੋਂ ਕਿ ਇਕ ਡਾਇਰੈਕਟਰ ਦੀ ਜੇਲ੍ਹ ਵਿਚ ਮੌਤ ਹੋ ਗਈ ਹੈ ਅਤੇ ਇਕ ਦੀ ਜ਼ਮਾਨਤ ਵੀ ਹੋ ਚੁੱਕੀ ਹੈ | ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੰਪਨੀ ਦੀ ਕਿਸੇ ਜਾਇਦਾਦ ਦੀ ਗੈਰ-ਕਾਨੂੰਨੀ ਵਿਕਰੀ ਦਾ ਕੇਸ ਵੀ ਸ਼ਿਕਾਇਤ 'ਤੇ ਦਰਜ ਕੀਤਾ ਸੀ, ਜਿਸ 'ਚ ਸ. ਭੰਗੂ ਦੇ ਇਕ ਜਵਾਈ ਤੇ ਬੇਟੀ ਵੀ ਨਜ਼ਰਬੰਦ ਹਨ | ਇਹ ਕੇਸ ਵੀ ਸੀ.ਬੀ.ਆਈ. ਨੇ ਹੀ ਆਪਣੇ ਹੱਥਾਂ ਵਿਚ ਲੈ ਲਿਆ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਜੋ ਨਿਵੇਸ਼ਕਾਰਾਂ ਨੂੰ ਪੈਸੇ ਵਾਪਸ ਲੈ ਕੇ ਦੇਣ ਦਾ ਭਰੋਸਾ ਦਿੱਤਾ ਹੈ, ਉਹ ਪੈਸੇ ਕਿਸ ਤੋਂ ਲਏ ਜਾਣਗੇ? ਜਦੋਂਕਿ ਕੰਪਨੀ ਦੇ ਸਾਰੇ ਅਧਿਕਾਰੀ ਤਿਹਾੜ ਜੇਲ੍ਹ ਵਿਚ ਹਨ ਅਤੇ ਜਾਇਦਾਦ ਤੇ ਰਿਕਾਰਡ ਸੀ.ਬੀ.ਆਈ. ਕੋਲ ਅਤੇ ਕੇਸ ਸੁਪਰੀਮ ਕੋਰਟ 'ਚ ਹੈ | ਸੁਪਰੀਮ ਕੋਰਟ ਵਲੋਂ ਦਿੱਤੇ ਆਦੇਸ਼ ਅਨੁਸਾਰ ਕੰਪਨੀ ਦੀ ਜਾਇਦਾਦ ਦਾ ਕੋਈ ਵੀ ਖ਼ਰੀਦਦਾਰ ਘੱਟੋ-ਘੱਟ 1000 ਕਰੋੜ ਦੀ ਜਾਇਦਾਦ ਲਈ ਟੈਂਡਰ ਦੇ ਸਕਦਾ ਹੈ | ਗੂਗਲ ਅਨੁਸਾਰ ਪਰਲ ਕੰਪਨੀ ਦਾ 2021-22 ਵਿਚ ਕੁਲ ਮੁੱਲ 1 ਲੱਖ 82000 ਕਰੋੜ ਦਿਖਾਇਆ ਜਾ ਰਿਹਾ ਹੈ | ਜਦੋਂਕਿ ਸਰਕਾਰ ਵਲੋਂ ਕੁਝ ਸਾਲ ਪਹਿਲਾਂ ਕੰਪਨੀ ਦੀਆਂ ਦੇਣਦਾਰੀਆਂ 48000 ਕਰੋੜ ਦੀਆਂ ਦੱਸੀਆਂ ਗਈਆਂ ਸਨ, ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਹ ਉਕਤ ਰਾਸ਼ੀ 'ਚੋਂ ਕਾਫ਼ੀ ਰਕਮ ਨਿਵੇਸ਼ਕਾਰਾਂ ਨੂੰ ਵਾਪਸ ਵੀ ਕਰ ਚੁੱਕੇ ਹਨ ਪਰ ਜੇਕਰ ਕੰਪਨੀ ਦੀ ਸਮਰੱਥਾ ਨਿਵੇਸ਼ਕਾਰਾਂ ਦਾ ਪੈਸਾ ਵਾਪਸ ਕਰਨ ਦੀ ਹੈ ਤਾਂ ਨਿਵੇਸ਼ਕਾਰਾਂ ਦੀ ਜਮ੍ਹਾਂ ਰਾਸ਼ੀ ਵਾਪਸ ਕਰਵਾਉਣ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਇਹ ਵੀ ਸਭ ਦੀ ਸਮਝ ਤੋਂ ਬਾਹਰ ਹੈ | ਦਿਲਚਸਪ ਗੱਲ ਇਹ ਹੈ ਕਿ ਇਸ ਕੰਪਨੀ ਦੇ ਪ੍ਰਮੋਟਰ ਭਾਵੇਂ ਪੰਜਾਬੀ ਹਨ ਪਰ ਨਿਵੇਸ਼ਕਾਰ ਪੂਰੇ ਦੇਸ਼ ਤੋਂ ਹਨ ਅਤੇ ਬਾਕੀ ਸੂਬਿਆਂ ਦੇ ਨਿਵੇਸ਼ਕਾਰਾਂ ਮੁਕਾਬਲੇ ਪੰਜਾਬ ਵਿਚਲਾ ਨਿਵੇਸ਼ ਕਾਫੀ ਥੋੜ੍ਹਾ ਹੈ | ਪੰਜਾਬ ਸਰਕਾਰ ਸੂਬੇ ਦੇ ਗ਼ਰੀਬ ਨਿਵੇਸ਼ਕਾਰਾਂ ਨੂੰ ਰਾਹਤ ਕਿਵੇਂ ਦਿਵਾਏਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਜਾਂ ਸਰਕਾਰ ਦਾ ਇਹ ਵੱਡਾ ਐਲਾਨ ਵੀ ਇਕ ਸਿਆਸੀ ਜੁਮਲਾ ਹੀ ਸਾਬਤ ਹੋਵੇਗਾ |

ਡਾ. ਸਤਬੀਰ ਸਿੰਘ ਗੋਸਲ ਪੀ.ਏ.ਯੂ. ਦੇ ਉਪ-ਕੁਲਪਤੀ ਨਿਯੁਕਤ

ਅੱਜ ਸੰਭਾਲਣਗੇ ਅਹੁਦਾ-ਮੁੱਖ ਮੰਤਰੀ ਨੇ ਦਿੱਤੀ ਵਧਾਈ
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)-ਦੇਸ਼ 'ਚ ਹਰੀ ਕ੍ਰਾਂਤੀ ਲਿਆਉਣ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 13 ਮਹੀਨੇ ਬਾਅਦ ਪ੍ਰਸਿੱਧ ਖੇਤੀ ਮਾਹਿਰ ਡਾ. ਸਤਬੀਰ ਸਿੰਘ ਗੋਸਲ ਦੇ ਰੂਪ 'ਚ ਉਪ ਕੁਲਪਤੀ ਮਿਲ ਗਿਆ ਹੈ | ਡਾ.ਗੋਸਲ 20 ਅਗਸਤ ਨੂੰ ਪੀ.ਏ.ਯੂ. ਦੇ ਉਪ ਕੁਲਪਤੀ ਵਜੋਂ ਰਸਮੀ ਆਹੁਦਾ ਸੰਭਾਲਣਗੇ | ਪੰਜਾਬ ਸਰਕਾਰ ਵਲੋਂ ਡਾ. ਗੋਸਲ ਨੂੰ ਪੀ.ਏ.ਯੂ. ਦਾ ਉਪ ਕੁਲਪਤੀ ਨਿਯੁਕਤ ਕਰਨ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀ | ਮੁੱਖ ਮੰਤਰੀ ਮਾਨ ਨੇ ਡਾ.ਗੋਸਲ ਨੂੰ ਉਪ ਕੁਲਪਤੀ ਨਿਯੁਕਤ ਹੋਣ 'ਤੇ ਵਧਾਈ ਵੀ ਦਿੱਤੀ | ਡਾ.ਗੋਸਲ ਦਾ ਜਨਮ 1 ਅਕਤੂਬਰ 1954 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿੰਡ ਰਤਵਾੜਾ ਵਿਖੇ ਹੋਇਆ | ਅੱਜ ਕੱਲ੍ਹ ਉਹ ਲੁਧਿਆਣਾ ਵਿਖੇ ਰਹਿ ਰਹੇ ਹਨ | ਡਾ.ਗੋਸਲ ਨੇ ਬੀ. ਐਸ. ਸੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਐਸ.ਐਸ.ਸੀ. ਤੇ ਪੀ. ਐਚ. ਡੀ. ਪਲਾਂਟ ਬਰੀਡਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੋਸਟਡਾਕਟਰੇਟ ਖੋਜ ਨੋਟਿੰਘਮ ਯੂਨੀਵਰਸਿਟੀ ਅਤੇ ਜੌਹਲ ਇੰਨਸ ਸੈਂਟਰ ਨੌਰਵਿੱਚ ਇੰਗਲੈਂਡ ਤੋਂ 2 ਸਾਲ ਤੇ 6 ਮਹੀਨੇ 'ਚ ਕੀਤੀ | ਉਨ੍ਹਾਂ ਨੇ ਜੀ.ਐਮ. ਕਰੌਪ 'ਚ ਬਾਇਓਸੇਫ਼ਟੀ ਐਡਵਾਂਸ ਸਿਖ਼ਲਾਈ ਪਲਾਟ ਵਿਗਿਆਨ ਖੋਜ ਸੈਂਟ ਲੁਇਸ ਐਪਿਸ, ਈ.ਪੀ.ਏ. ਯੂ.ਐਸ.ਡੀ.ਏ., ਯੂ.ਐਸ.ਟੀ.ਡੀ.ਏ., ਵਸ਼ਿੰਗਟਨ ਡੀ.ਸੀ. ਯੂ.ਐਸ.ਏ. ਤੋਂ ਕੀਤੀ |
ਡਾ.ਗੋਸਲ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ, ਅਡੀਸ਼ਨਲ ਨਿਰਦੇਸ਼ਕ ਖੋਜ ਪੀ. ਏ. ਯੂ., ਨਿਰਦੇਸ਼ਕ ਸਕੂਲ ਆਫ਼ ਐਗਰੀਕਲਚਰਲ ਬਾਇਓਤਕਨਾਲੋਜੀ ਪੀ. ਏ. ਯੂ., ਮੁਖੀ ਬਾਇਓਤਕਨਾਲੋਜੀ ਪੀ.ਏ.ਯੂ. ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਉਹ 2012 ਤੋਂ 2015 ਤੱਕ ਪੰਜਾਬ ਸਾਇੰਸ ਅਕੈਡਮੀ ਦੇ ਪ੍ਰਧਾਨ ਰਹੇ | ਉਨ੍ਹਾਂ ਨੂੰ ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਇਰਾਕ ਤੋਂ ਇਲਾਵਾ ਦੇਸ਼ ਭਰ 'ਚ ਕਈ ਪੁਰਸਕਾਰ ਮਿਲ ਚੁੱਕੇ ਹਨ |

ਤਿ੍ਪੁਰਾ 'ਚ ਅੱਤਵਾਦੀਆਂ ਦੀ ਗੋਲੀਬਾਰੀ 'ਚ ਬੀ.ਐਸ.ਐਫ. ਦਾ ਜਵਾਨ ਸ਼ਹੀਦ

ਅਗਰਤਲਾ, 19 ਅਗਸਤ (ਏਜੰਸੀ)-ਮਿਜ਼ੋਰਮ ਤੇ ਬੰਗਲਾਦੇਸ਼ ਨਾਲ ਲੱਗਦੀ ਤਿ੍ਪੁਰਾ ਦੀ ਪੂਰਬੀ ਸਰਹੱਦ 'ਤੇ ਸ਼ੁੱਕਰਵਾਰ ਸਵੇਰੇ ਐਨ.ਐਫ.ਟੀ.ਐਲ. ਅੱਤਵਾਦੀਆਂ ਵਲੋਂ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੇ ਗਸ਼ਤੀ ਦਲ 'ਤੇ ਸਰਹੱਦੀ ਵਾੜ ਦੇ ਦੂਜੇ ਪਾਸਿਉਂ ਕੀਤੀ ਗੋਲੀਬਾਰੀ 'ਚ ਬੀ.ਐਸ.ਐਫ. ਦਾ ਇਕ ਹੈਡ ਕਾਂਸਟੇਬਲ ਮਾਰਿਆ ਗਿਆ ਹੈ | ਬੀ.ਐਸ.ਐਫ. ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ ਪਰ ਅੱਤਵਾਦੀ ਬੰਗਲਾਦੇਸ਼ ਦੇ ਜੰਗਲ ਵੱਲ ਭੱਜ ਗਏ | ਬੀ.ਐਸ.ਐਫ. ਵਲੋਂ ਜ਼ਖ਼ਮੀ ਜਵਾਨ ਨੂੰ ਹੈਲੀਕਾਪਟਰ ਦੁਆਰਾ ਅਗਰਤਲਾ ਪਹੁੰਚਾਇਆ ਗਿਆ, ਜਿਥੇ ਇਲਾਜ਼ ਦੌਰਾਨ ਉਹ ਜਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ | ਸ਼ਹੀਦ ਹੋਇਆ ਹੈਡ ਕਾਂਸਟੇਬਲ ਗਿਰੀਸ਼ ਕੁਮਾਰ ਉਦੈ (53) ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ |

ਵੀਜ਼ਿਆਂ 'ਚ ਉਡੀਕ ਦਾ ਸਮਾਂ ਘਟਾਉਣ ਲਈ ਕੰਮ ਕਰ ਰਹੇ ਹਾਂ-ਕੈਨੇਡਾ ਹਾਈ ਕਮਿਸ਼ਨ

ਨਵੀਂ ਦਿੱਲੀ, 19 ਅਗਸਤ (ਜਗਤਾਰ ਸਿੰਘ)- ਭਾਰਤ 'ਚ ਸਥਿਤ ਕੈਨੇਡਾ ਹਾਈ ਕਮਿਸ਼ਨ ਨੇ, ਕੈਨੇਡਾ ਦੇ ਵੀਜ਼ਾ ਲਈ ਵੱਡੀ ਗਿਣਤੀ 'ਚ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਭਾਰਤੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਹਾਈ ਕਮਿਸ਼ਨ ਵਲੋਂ ਇਸ ਸਥਿਤੀ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਉਹ ਭਾਰਤੀਆਂ ਦੀ ਨਿਰਾਸ਼ਾ ਤੇ ਗੁੱਸੇ ਨੂੰ ਸਮਝਦੇ ਹਨ | ਹਾਈ ਕਮਿਸ਼ਨ ਦੇ ਇਸ ਭਰੋਸੇ ਨਾਲ ਅਜਿਹੇ ਵਿਦਿਆਰਥੀਆਂ ਤੇ ਹੋਰਨਾ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ, ਜਿਹੜੇ ਲੰਮੇ ਸਮੇਂ ਤੋਂ ਵੀਜ਼ੇ ਦੀ ਉਡੀਕ ਕਰ ਰਹੇ ਹਨ | ਕੈਨੇਡਾ ਹਾਈ ਕਮਿਸ਼ਨ ਨੇ ਟਵੀਟ ਰਾਹੀਂ ਕਿਹਾ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਹਰ ਹਫ਼ਤੇ ਵੀਜ਼ਾ ਪ੍ਰਾਪਤ ਕਰ ਰਹੇ ਹਨ ਅਤੇ ਹਾਈ ਕਮਿਸ਼ਨ ਵੀਜ਼ਾ ਪ੍ਰਾਪਤੀ ਲਈ ਉਡੀਕ ਦੇ ਸਮੇਂ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਜਾਰੀ ਰੱਖੇਗਾ | ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਨੂੰ ਵੀਜ਼ੇ ਲਈ ਲੰਮੇ ਸਮੇਂ ਤੋਂ ਉਡੀਕ ਕਰਨੀ ਪੈ ਰਹੀ ਹੈ, ਅਸੀਂ ਉਨ੍ਹਾਂ ਲੋਕਾਂ ਦੀ ਨਿਰਾਸ਼ਾ ਤੇ ਗੁੱਸੇ ਨੂੰ ਸਮਝਦੇ ਹਾਂ ਅਤੇ ਹਾਈ ਕਮਿਸ਼ਨ ਵਲੋਂ ਲੋਕਾਂ ਦੀਆਂ ਅਜਿਹੀਆਂ ਦਿੱਕਤਾਂ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਸਲ 'ਚ ਅਸੀਂ ਸਤੰਬਰ 2022 ਦੇ ਦਾਖਲੇ ਲਈ ਪੜ੍ਹਾਈ ਪਰਮਿਟ ਸਮੇਤ ਪੂਰੇ ਸਾਲ ਦੀਆਂ ਅਰਜ਼ੀਆਂ 'ਤੇ ਕਰਵਾਈ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਕੌਮਾਂਤਰੀ ਪੜ੍ਹਾਈ ਪਰਮਿਟ ਅਰਜ਼ੀਆਂ ਲਈ ਮੌਜੂਦਾ ਪ੍ਰਕਿਰਿਆ ਦਾ ਸਮਾਂ 12 ਹਫ਼ਤੇ ਹੈ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ, ਜਿਹੜੇ ਹਾਲੇ ਆਪਣੀਆਂ ਵੀਜ਼ਾ ਅਰਜ਼ੀਆਂ ਦੇ ਨਤੀਜੇ ਦੀ ਉਡੀਕ ਕਰ ਹਨ, ਕਿ ਉਨ੍ਹਾਂ ਨੂੰ ਇਸ ਪੱਧਰ 'ਤੇ ਕੈਨੇਡਾ ਸਥਿਤ ਆਪਣੀਆਂ ਸਿੱਖਿਆ ਸੰਸਥਾਵਾਂ ਨਾਲ ਵਿਕਲਪਾਂ 'ਤੇ ਚਰਚਾ ਕਰਨੀ ਚਾਹੀਦੀ ਹੈ ਕਿ ਉਹ ਕਲਾਸਾਂ ਸ਼ੁਰੂ ਹੋਣ ਦੇ ਸਹੀ ਸਮੇਂ ਇੱਥੇ ਪਹੁੰਚਣ ਤੋਂ ਅਸਮਰੱਥ ਹਨ |

ਪੰਜਾਬ-ਹਰਿਆਣਾ ਹਾਈਕੋਰਟ 'ਚ ਜੱਜਾਂ ਲਈ ਕੇਂਦਰ ਨੇ ਬਰਾੜ ਤੇ ਤਿਵਾੜੀ ਦੇ ਨਾਂਅ ਰੋਕੇ

ਨਵੀਂ ਦਿੱਲੀ, 19 ਅਗਸਤ (ਏਜੰਸੀ)-ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੇ ਰੂਪ ਵਿਚ ਨਿਯੁਕਤੀ ਲਈ ਸੁਪਰੀਮ ਕੋਰਟ ਕੋਲਜੀਅਮ ਵਲੋਂ ਸੁਝਾਏ ਦੋ ਐਡਵੋਕੇਟਾਂ ਦੇ ਨਾਂਵਾਂ ਨੂੰ ਰੋਕ ਦਿੱਤਾ ਹੈ | ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ | ਸੁਪਰੀਮ ...

ਪੂਰੀ ਖ਼ਬਰ »

ਸੀ.ਬੀ.ਆਈ. ਨੇ ਮੇਰਾ ਕੰਪਿਊਟਰ ਅਤੇ ਮੋਬਾਈਲ ਕਬਜ਼ੇ 'ਚ ਲਿਆ-ਸਿਸੋਦੀਆ

ਕਿਹਾ, ਇਸ ਤਰ੍ਹਾਂ ਦੀ ਛਾਪੇਮਾਰੀ ਤੋਂ ਨਹੀਂ ਡਰਦੇ ਇਸ ਦੌਰਾਨ ਸਿਸੋਦੀਆ ਨੇ ਦੱਸਿਆ ਕਿ ਸੀ.ਬੀ.ਆਈ. ਦੇ ਅਧਿਕਾਰੀਆਂ ਵਲੋਂ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਜਿੱਥੇ ਉਨਾਂ ਦਾ ਕੰਪਿਊਟਰ ਅਤੇ ਮੋਬਾਈਲ ਫੋਨ ਆਪਣੇ ਕਬਜ਼ੇ ਵਿਚ ਲਿਆ ਗਿਆ, ਉੱਥੇ ਕੁਝ ਫਾਈਲਾਂ ਵੀ ...

ਪੂਰੀ ਖ਼ਬਰ »

ਨਿਊਯਾਰਕ ਟਾਈਮਜ਼ ਦੀ ਫੋਟੋ ਲੈ ਕੇ ਰਾਘਵ ਚੱਢਾ ਅਤੇ ਕਪਿਲ ਮਿਸ਼ਰਾ 'ਚ ਸ਼ਬਦੀ ਜੰਗ

'ਆਪ' ਆਗੂਆਂ ਵਲੋਂ ਨਿਊਯਾਰਕ ਟਾਈਮਜ਼ 'ਚ ਛਪੀ ਖ਼ਬਰ ਦਾ ਵਾਰ-ਵਾਰ ਹਵਾਲਾ ਦੇਣ ਤੋਂ ਭਾਜਪਾ ਨੇਤਾ ਨੇ ਇਸ ਨੂੰ 'ਪੇਡ ਨਿਊਜ਼' ਭਾਵ ਪੈਸੇ ਦੇ ਕੇ ਲਗਵਾਈ ਖ਼ਬਰ ਕਰਾਰ ਦਿੱਤਾ | ਭਾਜਪਾ ਆਗੂ ਕਪਿਲ ਮਿਸ਼ਰਾ ਨੇ ਲੇਖ 'ਚ ਲੱਗੀ ਤਸਵੀਰ ਨੂੰ ਫ਼ਰਜ਼ੀ ਦੱਸਦਿਆਂ ਕਿਹਾ ਕਿ ਇਹ ...

ਪੂਰੀ ਖ਼ਬਰ »

ਜੇਕਰ ਸ਼ਰਾਬ ਨੀਤੀ 'ਚ ਕੋਈ ਘਪਲਾ ਨਹੀਂ ਸੀ ਤਾਂ ਇਸ ਨੂੰ ਵਾਪਸ ਕਿਉਂ ਲਿਆ-ਅਸ਼ਵਨੀ ਸ਼ਰਮਾ

ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮਨੀਸ਼ ਸਿਸੋਦੀਆ 'ਤੇ ਸੀ. ਬੀ. ਆਈ. ਦੇ ਛਾਪੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ...

ਪੂਰੀ ਖ਼ਬਰ »

ਮਨੀਸ਼ ਸਿਸੋਦੀਆ ਸਭ ਤੋਂ ਬਿਹਤਰੀਨ ਸਿੱਖਿਆ ਮੰਤਰੀ-ਭਗਵੰਤ ਮਾਨ

ਚੰਡੀਗੜ੍ਹ, (ਗੁਰਪ੍ਰੀਤ ਸਿੰਘ ਜਾਗੋਵਾਲ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ. ਬੀ. ਆਈ. ਦੀ ਛਾਪੇਮਾਰੀ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਇਸ ਛਾਪੇਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ...

ਪੂਰੀ ਖ਼ਬਰ »

ਪੰਜਾਬ ਚੋਣਾਂ ਤੋਂ ਪਹਿਲਾਂ ਹੋਈ ਡੀਲ-ਭਾਜਪਾ

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਨੇ ਛਾਪੇਮਾਰੀ ਦੌਰਾਨ 'ਆਪ' ਸਰਕਾਰ 'ਤੇ ਹਮਲਾਵਰ ਹੁੰਦਿਆਂ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਸ਼ਰਾਬ ਮਾਫ਼ੀਆ ਅਤੇ ਕੇਜਰੀਵਾਲ 'ਚ ਸਮਝੌਤਾ ਹੋਇਆ ਸੀ ਕਿ ਜੇਕਰ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾਵੇਗਾ ਤਾਂ ...

ਪੂਰੀ ਖ਼ਬਰ »

9 ਸਾਲਾ ਬੱਚੀ ਦੀ ਜਬਰ ਜਨਾਹ ਬਾਅਦ ਹੱਤਿਆ

ਗਾਜ਼ੀਆਬਾਦ (ਯੂ.ਪੀ.), 19 ਅਗਸਤ (ਏਜੰਸੀ)-ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਨੌਜਵਾਨ ਵਲੋਂ ਇੱਥੇ 9 ਅਤੇ 6 ਸਾਲ ਉਮਰ ਦੀਆਂ ਦੋ ਲੜਕੀਆਂ ਨੂੰ ਕਥਿਤ ਅਗਵਾ ਕਰਨ ਉਪਰੰਤ ਜਬਰ ਜਨਾਹ ਤੋਂ ਬਾਅਦ ਉਨ੍ਹਾਂ 'ਚੋਂ ਇਕ ਦੀ ਹੱਤਿਆ ਕਰ ਦਿੱਤੀ | ਉਨ੍ਹਾਂ ਕਿਹਾ ਕਿ 9 ਸਾਲਾ ਲੜਕੀ ...

ਪੂਰੀ ਖ਼ਬਰ »

ਭਾਰਤ ਵਲੋਂ ਹਥਿਆਰਾਂ ਦੀ ਬੇਲਗਾਮ ਪ੍ਰਾਪਤੀ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ-ਪਾਕਿਸਤਾਨ

ਇਸਲਾਮਾਬਾਦ, 19 ਅਗਸਤ (ਏਜੰਸੀ)-ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੀ ਹਥਿਆਰਾਂ ਦੀ ਬੇਲਗਾਮ ਪ੍ਰਾਪਤੀ ਖੇਤਰ 'ਚ ਅਸੰਤੁਲਨ ਪੈਦਾ ਕਰ ਰਹੀ ਹੈ, ਜਿਸ ਨਾਲ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰਾ ਹੈ | ਵਿਦੇਸ਼ ਦਫ਼ਤਰ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ...

ਪੂਰੀ ਖ਼ਬਰ »

'ਆਪ' ਆਗੂਆਂ ਨੇ ਕੀਤਾ ਨਿਊਯਾਰਕ ਟਾਈਮਜ਼ 'ਚ ਛਪੀ ਖ਼ਬਰ ਦਾ ਜ਼ਿਕਰ

ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਉਸ ਖ਼ਬਰ ਦਾ ਜ਼ਿਕਰ ਵੀ ਕੀਤਾ, ਜਿਸ 'ਚ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਕੰਮਾਂ ਨੂੰ ਸਲਾਹਿਆ ਗਿਆ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਵਿਰੋਧੀ ਧਿਰ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਘੇਰਿਆ

ਦਿੱਲੀ ਵਾਂਗ ਪੰਜਾਬ ਵਿਚਲੀ ਆਬਕਾਰੀ ਨੀਤੀ ਦੀ ਵੀ ਹੋਵੇ ਜਾਂਚ-ਕਾਂਗਰਸ ਚੰਡੀਗੜ੍ਹ, 19 ਅਗਸਤ (ਵਿਕਰਮਜੀਤ ਸਿੰਘ ਮਾਨ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ ਦੇ ਛਾਪੇ ਦਾ ਸੇਕ ਪੰਜਾਬ 'ਚ ਪੁੱਜ ਗਿਆ ਹੈ | ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ 'ਚ ...

ਪੂਰੀ ਖ਼ਬਰ »

ਰਿਪੋਰਟ ਨਿਰਪੱਖ ਤੇ ਜ਼ਮੀਨੀ ਪੱਧਰ ਦੀ ਪੱਤਰਕਾਰੀ 'ਤੇ ਆਧਾਰਿਤ-ਨਿਊਯਾਰਕ ਟਾਈਮਜ਼

ਨਵੀਂ ਦਿੱਲੀ, 19 ਅਗਸਤ (ਪੀ. ਟੀ. ਆਈ.)-ਅਮਰੀਕੀ ਅਖ਼ਬਾਰ ਨੇ 'ਪੇਡ ਨਿਊਜ਼' ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਸਿੱਖਿਆ ਪ੍ਰਣਾਲੀ 'ਤੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨਿਰਪੱਖ ਅਤੇ ਜ਼ਮੀਨੀ ਪੱਧਰ ਦੀ ਪੱਤਰਕਾਰੀ 'ਤੇ ਆਧਾਰਿਤ ਸੀ | ਸੀ. ਬੀ. ਆਈ. ਵਲੋਂ ...

ਪੂਰੀ ਖ਼ਬਰ »

ਬਹਾਦਰ ਜਵਾਨਾਂ ਦਾ ਹਮੇਸ਼ਾ ਕਰਜ਼ਾਈ ਰਹੇਗਾ ਦੇਸ਼-ਰਾਜਨਾਥ

ਇੰਫਾਲ, 19 ਅਗਸਤ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਫ਼ੌਜ 'ਚ ਭਰਤੀ ਹੋਣਾ ਚਾਹੁੰਦੇ ਸਨ ਪਰ ਪਰਿਵਾਰ ਦੀਆਂ ਸਮੱਸਿਆਵਾਂ ਕਾਰਨ ਨਹੀਂ ਹੋ ਸਕੇ | ਉਨ੍ਹਾਂ ਅਸਮ ਰਾਈਫ਼ਲਜ਼ ਅਤੇ ਭਾਰਤੀ ਸੈਨਾ ਦੀ 57ਵੀਂ ਮਾਊਾਟਨ ਡਵੀਜ਼ਨ ਦੇ ਜਵਾਨਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਸੀ.ਬੀ.ਆਈ. ਤੋਂ ਬਾਅਦ ਈ.ਡੀ. ਵੀ ਕਰ ਸਕਦੀ ਹੈ ਜਾਂਚ

ਆਬਕਾਰੀ ਨੀਤੀ ਨੂੰ ਲੈ ਕੇ ਸੀ. ਬੀ. ਆਈ. ਤੋਂ ਬਾਅਦ ਈ. ਡੀ. ਵਲੋਂ ਵੀ ਜਾਂਚ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ | ਸਰਕਾਰੀ ਹਲਕਿਆਂ ਮੁਤਾਬਿਕ ਇਸ ਮਾਮਲੇ 'ਚ ਕਈ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਕਾਰੋਬਾਰੀਆਂ ਦੀ ਸ਼ਮੂਲੀਅਤ ਨੂੰ ਵੇਖਦਿਆਂ ਈ. ਡੀ. ਵਲੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX