ਨਵੀਂ ਦਿੱਲੀ, 18 ਮਈ (ਏਜੰਸੀ)- ਬਾਲੀਵੁੱਡ ਸਟਾਰ ਦੀਪਿਕਾ ਪਾਦੁਕੋਣ ਨੇ ਕਿਹਾ ਕਿ ਉਹ ਕਾਨਸ ਫਿਲਮ ਫੈਸਟੀਵਲ ਦੇ ਜਿਊਰੀ ਪੈਨਲ 'ਤੇ ਸੇਵਾ ਕਰਨ ਲਈ ਸ਼ੁਕਰਗੁਜ਼ਾਰ ਹੈ ਪਰ ਉਸ ਸਮੇਂ ਦੀ ਉਮੀਦ ਕਰਦੀ ਹੈ ਜਦੋਂ ਭਾਰਤ ਫ੍ਰੈਂਚ ਰਿਵੇਰਾ 'ਤੇ ਸਥਿਤ ਸ਼ਹਿਰ ਵਾਂਗ ਇਕ ਸਿਨੇਮਾ ...
ਐਬਟਸਫੋਰਡ, 18 ਮਈ (ਗੁਰਦੀਪ ਸਿੰਘ ਗਰੇਵਾਲ)- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਕ ਮਿਲਣੀ ਸਰੀ ਵਿਖੇ ਹੋਈ | ਜਿਸ ਵਿਚ ਲੇਖਕ ਨਰਿੰਦਰ ਪਨੂੰ ਦੇ ਕਹਾਣੀ-ਸਗ੍ਰੰਹਿ 'ਮੈਂ ਬਾਂਝ ਨਹੀਂ' ਦਾ ਲੋਕ ਅਰਪਣ ਕੀਤਾ ਗਿਆ | ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ...
ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਕਿੰਘਮ ਪੈਲਿਸ ਵਿਖੇ ਮਹਾਰਾਣੀ ਐਲਿਜਾਬੈੱਥ ਵੱਲੋਂ ਹਰ ਸਾਲ ਕੀਤੀ ਜਾਂਦੇ ਵਿਸ਼ੇਸ਼ ਸਮਾਗਮ ਜਿਸ ਨੂੰ ਗਾਰਡਨ ਪਾਰਟੀ ਕਿਹਾ ਜਾਂਦਾ ਹੈ, ਵਿਚ 120 ਮਿਲਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ ਵੱਖ ਭਾਈਚਾਰਿਆਂ ...
ਨਵੀਂ ਦਿੱਲੀ, 18 ਮਈ (ਏਜੰਸੀ)- ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ 15 ਦਿਨਾਂ ਲਈ ਅਬੂ ਧਾਬੀ, ਯੂ.ਏ.ਈ., ਨਿਪਾਲ ਅਤੇ ਫਰਾਂਸ ਦੀ ਯਾਤਰਾ ਲਈ ਆਪਣਾ ਪਾਸਪੋਰਟ ਜਾਰੀ ਕਰਨ ਦੀ ਇਜਾਜ਼ਤ ਮੰਗਣ ਵਾਲੀ ਅਰਜ਼ੀ ਵਾਪਸ ਲੈ ਲਈ ਹੈ | ਇਸ ਮਾਮਲੇ ਵਿਚ ਫਰਨਾਂਡੀਜ਼ ਇਕ ...
ਟੋਰਾਂਟੋ, 18 ਮਈ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਟੋਰਾਂਟੋ ਇਲਾਕੇ 'ਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ 'ਚ ਪੰਜਾਬੀਆਂ ਦੀ ਜ਼ਿਕਰਯੋਗ ਸ਼ਮੂਲੀਅਤ ਦੀਆਂ ਖਬਰਾਂ ਮਿਲਣਾ ਜਾਰੀ ਹੈ ਅਤੇ ਇਸ ਸਾਲ ਦੇ ਬੀਤੇ 138 ਦਿਨਾਂ ਦੌਰਾਨ ਲਗਭਗ 90 ਪੰਜਾਬੀ ਸ਼ੱਕੀ ਗਿ੍ਫਤਾਰ ਕੀਤੇ ਜਾ ...
ਐਡਮਿੰਟਨ, 18 ਮਈ (ਦਰਸ਼ਨ ਸਿੰਘ ਜਟਾਣਾ)-ਪਿਛਲੇ ਕਾਫ਼ੀ ਸਮੇਂ ਤੋਂ ਕੁਝ ਮੈਂਬਰ ਪਾਰਲੀਮੈਂਟ ਤੇ ਇਕ ਸੰਸਥਾ ਵਲੋਂ ਸਰਕਾਰ ਕੋਲੋਂ ਕੈਨੇਡਾ ਦੀ ਇੰਮੀਗ੍ਰੇਸ਼ਨ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਬਹੁਤ ਸਾਰੇ ਕੈਨੇਡਾ 'ਚ ਅਜਿਹੇ ਕਾਮੇ ਹਨ, ਜੋ ਲੰਬੇ ਸਮੇਂ ਤੋਂ ਸਰਕਾਰ ਨੂੰ ...
ਸਾਨ ਫਰਾਂਸਿਸਕੋ, 18 ਮਈ (ਐੱਸ.ਅਸ਼ੋਕ ਭੌਰਾ)¸ ਇੰਡੋ-ਅਮੈਰਕਿਨ ਹੈਰੀਟੇਜ ਫੋਰਮ ਫਰਿਜ਼ਨੋ ਵੱਲੋਂ ਗਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ '20ਵਾਂ ਮੇਲਾ ਗ਼ਦਰੀ ਬਾਬਿਆਂ ਦਾ' ਸੈਂਟਰਲ ਹਾਈ ਸਕੂਲ ਵਿਖੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਸਾਲ ਇਹ ਮੇਲਾ ਭਾਰਤ ਦੀ ਆਜ਼ਾਦੀ ...
ਸੈਕਰਾਮੈਂਟੋ, 18 ਮਈ (ਹੁਸਨ ਲੜੋਆ ਬੰਗਾ)- ਰਾਸ਼ਟਰੀ ਮਾਰਗ ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਐਨ. ਐਚ. ਟੀ. ਐਸ. ਏ.) ਅਨੁਸਾਰ ਅਮਰੀਕਾ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ | ਇਸ ਦਾ ਕਾਰਨ ਜਿਥੇ ਨਸ਼ਾ ਕਰਕੇ ਗੱਡੀ ਚਲਾਉਣਾ ਹੈ ਉਥੇ ਲਾਪਰਵਾਹੀ ਵਰਤਣਾ ਤੇ ਤੇਜ਼ ਰਫਤਾਰ ਵੀ ਇਕ ਕਾਰਨ ਹੈ | ਰਾਸ਼ਟਰੀ ਮਾਰਗ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਦੁਆਰਾ ਦਿੱਤੇ ਵੇਰਵੇੇ ਅਨੁਸਾਰ 2021 ਵਿਚ ਸੜਕ ਹਾਦਸਿਆਂ ਦੌਰਾਨ 42915 ਲੋਕਾਂ ਦੀ ਜਾਨ ਗਈ ਜੋ ਪਿਛਲੇ 16 ਸਾਲਾਂ ਦੌਰਾਨ ਕਿਸੇ ਇਕ ਸਾਲ ਵਿਚ ਹੋਈਆਂ ਸਭ ਤੋਂ ਵਧ ਮੌਤਾਂ ਹਨ | 2020 ਦੀ ਤੁਲਨਾ ਵਿਚ 2021 ਦੌਰਾਨ ਸੜਕ ਹਾਦਸਿਆਂ ਵਿਚ 10.5% ਵਧ ਮੌਤਾਂ ਹੋਈਆਂ | ਸ਼ਹਿਰੀ ਸੜਕਾਂ 'ਤੇ ਹੋਏ ਹਾਦਸਿਆਂ ਦੌਰਾਨ 16%, ਦਿਹਾਤੀ ਇੰਟਰਸਟੇਟ ਸੜਕਾਂ 'ਤੇ 15% ਤੇ ਪੈਦਲ ਜਾਂਦੇ ਲੋਕਾਂ ਨਾਲ ਵਾਪਰੇ ਹਾਦਸਿਆਂ ਵਿਚ 13% ਮੌਤਾਂ ਹੋਈਆਂ | ਅਵਾਜਾਈ ਸੁਰੱਖਿਆ ਮਾਹਰਾਂ ਅਨੁਸਾਰ ਅਮਰੀਕਾ ਵਿਚ 2020 ਦੌਰਾਨ ਪ੍ਰਤੀ ਮੀਲ ਔਸਤ ਮੌਤਾਂ ਵਿਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ | ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬੁਟਿਗੀਗ ਨੇ ਕਿਹਾ ਕਿ ਅਮਰੀਕਾ ਦੀਆਂ ਸੜਕਾਂ ਉਪਰ ਮੌਤਾਂ ਦੇ ਰੂਪ ਵਿਚ ਸਾਨੂੰ ਇਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਹੱਲ ਹਰ ਹਾਲਤ ਵਿਚ ਮਿਲ ਕੇ ਲੱਭਿਆ ਜਾਣਾ ਚਾਹੀਦਾ ਹੈ | ਟਰਾਂਸਪੋਟੇਸ਼ਨ ਵਿਭਾਗ ਨੇ ਇਸ ਸਾਲ ਦੇ ਸ਼ੁਰੂ ਵਿਚ ਰਾਸ਼ਟਰੀ ਮਾਰਗ ਸੁਰੱਖਿਆ ਰਣਨੀਤੀ ਦਾ ਐਲਾਨ ਕੀਤਾ ਸੀ | ਇਹ ਰਣਨੀਤੀ 'ਸੇਫ ਸਿਸਟਮਜ਼' ਉਪਰ ਅਧਾਰਤ ਹੈ ਜਿਸ ਵਿਚ ਸੜਕਾਂ ਦਾ ਡਿਜ਼ਾਈਨ ਬਣਾਉਣ ਵਾਲੇ ਇੰਜੀਨੀਅਰਾਂ ਸਮੇਤ ਸੁਰੱਖਿਆ ਪ੍ਰਣਾਲੀ ਵਿਚ ਸ਼ਾਮਿਲ ਹਰ ਵਿਅਕਤੀ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ | ਇਹ ਗੱਲ ਵੀ ਸਾਹਮਣੇ ਆਈ ਹੈ ਕਿ 'ਮਾਰੋ ਤੇ ਦੌੜ ਜਾਓ' ਦੇ ਨਾਲ ਨਾਲ ਪੈਦਲ ਜਾਣ ਵਾਲਿਆਂ ਤੇ ਬਾਈਸਾਈਕਲ ਸਵਾਰਾਂ ਦੀਆਂ ਹਾਦਸਿਆਂ 'ਚ ਮੌਤਾਂ ਵਧੀਆਂ ਹਨ | ਹਾਦਸਿਆਂ ਤੋਂ ਬਚਣ ਤੇ ਮੌਤਾਂ ਨੂੰ ਟਾਲਣ ਲਈ ਐਨ.ਐਚ.ਟੀ.ਐਸ.ਏ. ਦੀ ਤਜਵੀਜ਼ਸ਼ੁੱਦਾ ਯੋਜਨਾ ਵਿਚ ਨਵੀਆਂ ਕਾਰਾਂ ਦੇ ਮੁਲਾਂਕਣ ਪ੍ਰੋਗਰਾਮ ਵਿਚ ਤਬਦੀਲੀ ਕੀਤੀ ਗਈ ਹੈ ਜਿਸ ਤਹਿਤ ਕਾਰ ਦੇ ਅੰਦਰ ਤੇ ਬਾਹਰ ਸੁਰੱਖਿਆ ਉਪਕਰਣਾਂ ਉਪਰ ਜੋਰ ਦਿੱਤਾ ਗਿਆ ਹੈ | ਐਨ. ਐਚ. ਟੀ. ਐਸ. ਏ. ਨੇ ਕਿਹਾ ਕਿ ਉਹ ਪੈਦਲ ਲੋਕਾਂ ਦੇ ਬਚਾਅ ਲਈ ਨਵੇਂ ਯਾਤਰੀ ਵਾਹਨਾਂ ਵਿਚ 'ਆਟੋਮੈਟਿਕ ਐਮਰਜੰਸੀ ਬਰੇਕਿੰਗ' ਨਿਯਮ ਬਣਾ ਰਹੀ ਹੈ | 'ਐਡਵੋਕੇਟਸ ਫਾਰ ਹਾਈਵੇਅ ਐਂਡ ਆਟੋ ਸੇਫਟੀ' ਦੇ ਪ੍ਰਧਾਨ ਕੈਥੀ ਚੇਜ ਨੇ ਇਕ ਬਿਆਨ ਵਿਚ ਦੇਸ਼ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੜਕ ਹਾਦਸੇ ਰੋਕਣ ਲਈ ਤੁਰੰਤ ਮੌਜੂਦ ਕਦਮਾਂ 'ਤੇ ਕਾਰਵਾਈ ਕਰਨ |
ਲੰਡਨ, 18 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪਾਕਿਸਤਾਨ ਦੇ ਪਿਸ਼ਾਵਰ ਇਲਾਕੇ 'ਚ ਦੋ ਕਾਰੋਬਾਰੀ ਸਿੱਖਾਂ ਦੇ ਕਤਲ ਦੀ ਨਿੰਦਾ ਕਰਦਿਆਂ ਓਵਰਸੀਜ਼ ਬੀ.ਜੇ.ਪੀ. ਯੂ. ਕੇ. ਦੇ ਪ੍ਰਧਾਨ ਕੁਲਦੀਪ ਸ਼ੇਖਾਵਤ ਨੇ ਬਰਤਾਨਵੀ ਸੰਸਦਾਂ ਨੂੰ ਨਿਸ਼ਾਨੇ 'ਤੇ ਲਿਆ ਹੈ | ਉਨ੍ਹਾਂ ਕਿਹਾ ...
ਸਿਆਟਲ, 18 ਮਈ (ਹਰਮਨਪ੍ਰੀਤ ਸਿੰਘ)- ਦਾੜੀ-ਮੁੱਛਾਂ ਬਾਰੇ ਭੱਦਾ ਮਜ਼ਾਕ ਕਰਨ ਵਾਲੀ ਕਾਮੇਡੀਅਨ ਭਾਰਤੀ ਸਿੰਘ ਅਗਰ ਆਉਣ ਵਾਲੇ ਦਿਨਾਂ 'ਚ ਅਮਰੀਕਾ ਦੇ ਕਿਸੇ ਵੀ ਸ਼ਹਿਰ ਆਪਣਾ ਲਾਈਵ ਸ਼ੋਅ ਕਰਨ ਆਈ ਤਾਂ ਉਸ ਦਾ ਅਮਰੀਕਾ ਦੇ ਸਿੱਖਾਂ ਵਲੋਂ ਭਾਰੀ ਵਿਰੋਧ ਕੀਤਾ ਜਾਵੇਗਾ ਤੇ ...
ਟੋਰਾਂਟੋ, 18 ਮਈ (ਹਰਜੀਤ ਸਿੰਘ ਬਾਜਵਾ)- ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਆਪਣਾ ਸਾਹਿਤਕ ਸਮਾਗਮ ਬਰੈਂਪਟਨ ਦੇ ਮਰੌਕ ਲਾਅ ਆਫਿਸ ਵਿਚਲੇ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ, ਜਿੱਥੇ ਇਹ ਸਮਾਗਮ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਗਿਆ ...
ਓਸਲੋ (ਨਾਰਵੇ), 18 ਮਈ (ਡਿੰਪਾ ਵਿਰਕ)- ਨਾਰਵੇ ਦੇ ਇਤਿਹਾਸ 'ਚ 17 ਮਈ ਦੇ ਦਿਨ ਦਾ ਖਾਸ ਮਹਤੱਵ ਹੈ | ਇਸ ਦਿਨ ਸੰਨ 1814 ਵਿਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ ਵੱਖ ਪਾਰਟੀਆਂ ਦੇ 112 ਵਿਅਕਤੀਆਂ ਨੇ ਦਸਤਖਤ ਕੀਤੇ ਅਤੇ ਨਾਰਵੇ ਦਾ ਕਾਨੂੰਨ ਹੋਂਦ ਵਿਚ ਆਇਆ ਸੀ ...
ਪੈਰਿਸ, 18 ਮਈ (ਹਰਪ੍ਰੀਤ ਕੌਰ ਪੈਰਿਸ)- ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਗੁਰਮੀਤ ਸਿੰਘ ਖਨਿਆਣ, ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਰਘਬੀਰ ਸਿੰਘ ਕੋਹਾੜ ਤੇ ਸਿੱਖ ਫੈਡਰੇਸ਼ਨ ਫਰਾਂਸ ਦੇ ਪ੍ਰਧਾਨ ਬਾਬਾ ਕਸ਼ਮੀਰ ਸਿੰਘ ਗੌਂਸਲ ਨੇ ਕੇਂਦਰ ਸਰਕਾਰਾਂ ...
ਮੁੰਬਈ, 18 ਮਈ (ਏਜੰਸੀ)- ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਵਲੋਂ ਆਈਫਾ ਵੀਕਐਂਡ ਅਤੇ ਐਵਾਰਡਸ ਦੇ 22ਐੈਡੀਸ਼ਨ ਨੂੰ ਜੁਲਾਈ ਤੱਕ ਮੁਲਤਵੀ ਕਰਨ ਤੋਂ ਬਾਅਦ ਹੁਣ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਤਿੰਨ ਦਿਨਾਂ ਦਾ ਇਹ ਸਮਾਰੋਹ ਹੁਣ 2 ਜੂਨ ਤੋਂ ਸ਼ੁਰੂ ਹੋਵੇਗਾ | ਪਹਿਲਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX