ਤਾਜਾ ਖ਼ਬਰਾਂ


ਆਂਧਰਾ ਪ੍ਰਦੇਸ਼ ਪੁਲਿਸ ਨੇ 23 ਲੱਖ ਰੁਪਏ ਦੀ ਕੀਮਤ ਦੇ 107 ਦੋਪਹੀਆ ਵਾਹਨ ਕੀਤੇ ਬਰਾਮਦ, 2 ਵਿਅਕਤੀ ਗ੍ਰਿਫ਼ਤਾਰ
. . .  1 day ago
ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਖਿਲਾਫ ਮਾਮਲਾ ਦਰਜ, ਦਰੋਪਦੀ ਮੁਰਮੂ 'ਤੇ ਕੀਤਾ ਸੀ ਵਿਵਾਦਿਤ ਟਵੀਟ
. . .  1 day ago
ਪੰਜਾਬ ਦੇ ਸਾਬਕਾ ਡੀ.ਜੀ.ਪੀ. ਦਿਨਕਰ ਗੁਪਤਾ ਨੇ ਐਨ.ਆਈ.ਏ. ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ
. . .  1 day ago
ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਮੁਕਾਬਲਾ, ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ
. . .  1 day ago
ਨਵੀਂ ਦਿੱਲੀ, 27 ਜੂਨ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਹੋਏ ਮੁਕਾਬਲੇ 'ਚ ਲਸ਼ਕਰ-ਏ- ਤਾਇਬਾ ਦੇ ਦੋ ਅੱਤਵਾਦੀ ਮਾਰੇ ਗਏ।
ਯੂਕਰੇਨ ਦੇ ਕ੍ਰੇਮੇਨਚੁਕ ਸ਼ਾਪਿੰਗ ਸੈਂਟਰ 'ਤੇ ਰੂਸ ਦੇ ਹਮਲੇ ਵਿਚ ਦੋ ਦੀ ਮੌਤ, 20 ਜ਼ਖਮੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਹਸਪਤਾਲ ਵਿੱਚੋਂ ਮਿਲੀ ਛੁੱਟੀ
. . .  1 day ago
ਚੰਡੀਗੜ੍ਹ, 27 ਜੂਨ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ਦਾ ਸਫਲ ਆਪ੍ਰੇਸ਼ਨ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ I ਇਹ ਜਾਣਕਾਰੀ ਅੱਜ ਉਨ੍ਹਾਂ ਦੀ ਧਰਮ ਪਤਨੀ ...
ਦਿੱਲੀ ਪੁਲਿਸ ਨੇ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਜਰਮਨੀ ਦੇ ਸ਼ਲੌਸ ਐਲਮਾਉ ਵਿਚ ਇਕੱਠੇ ਚਾਹ ਪੀਤੀ
. . .  1 day ago
ਸੁਲਤਾਨਵਿੰਡ ਵਿਖੇ ਬਰਾਂਡੇ ਦਾ ਲੈਂਟਰ ਡਿੱਗਣ ਕਾਰਨ 4 ਪਸ਼ੂਆਂ ਦੀ ਮੌਤ, ਲੜਕਾ ਜ਼ਖ਼ਮੀ
. . .  1 day ago
ਸੁਲਤਾਨਵਿੰਡ ,27 ਜੂਨ (ਗੁਰਨਾਮ ਸਿੰਘ ਬੁੱਟਰ)- ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਬਲੋਅ ਵਿਖੇ ਇਕ ਗਰੀਬ ਜ਼ਿਮੀਂਦਾਰ ਨਾਲ ਸਬੰਧਤ ਕਿਸਾਨ ਦਲਬੀਰ ਸਿੰਘ ਪੁੱਤਰ ਆਤਮਾ ਸਿੰਘ ਦੇ ਘਰ ਦਾ ਲੈਂਟਰ ਡਿੱਗਣ ਨਾਲ ਦੋ ...
ਮਹਾਰਾਸ਼ਟਰ : ਐਨ. ਸੀ. ਬੀ. ਮੁੰਬਈ ਨੇ 3.5 ਕਰੋੜ ਦੀ ਕੀਮਤ ਦਾ 286 ਕਿਲੋਗ੍ਰਾਮ ਗਾਂਜਾ ਕੀਤਾ ਜ਼ਬਤ
. . .  1 day ago
ਮਾਨਸਾ ਅਦਾਲਤ ਨੇ ਅਮ੍ਰਿਤਸਰ ਪੁਲਿਸ ਨੂੰ ਦਿੱਤਾ ਲਾਰੈਂਸ ਬਿਸ਼ਨੋਈ ਦਾ ਪੁਲਿਸ ਰਿਮਾਂਡ,24 ਘੰਟਿਆਂ ’ਚ ਅਦਾਲਤ ’ਚ ਕਰਨਾ ਪਵੇਗਾ ਪੇਸ਼
. . .  1 day ago
ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐਸ.ਐਫ. ਨੇ ਫੜਿਆ ਡਰੋਨ,ਬਰਾਮਦ ਹੋਈ ਕਰੋੜਾਂ ਦੀ ਹੈਰੋਇਨ
. . .  1 day ago
ਫ਼ਾਜ਼ਿਲਕਾ, 27 ਜੂਨ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ.ਐਸ.ਐਫ. ਜਵਾਨਾਂ ਵਲੋਂ ਇਕ ਪਾਕਿਸਤਾਨੀ ਡਰੋਨ ਨੂੰ ਸੁਟਿਆ ਗਿਆ ਹੈ। ਡਰੋਨ ਦੇ ਨਾਲ ਕਰੋੜਾਂ ਰੁਪਏ ਦੀ ਹੈਰੋਇਨ ਨੂੰ ...
ਅਫ਼ਗਾਨਿਸਤਾਨ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਉੱਚ ਪੱਧਰੀ ਵਫ਼ਦ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਉੱਚ ਪੱਧਰੀ ਵਫ਼ਦ ਅਫ਼ਗਾਨਿਸਤਾਨ ਭੇਜਣ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੀ ਅਪੀਲ ...
ਗੁਜਰਾਤ ਦੀ ਅਦਾਲਤ ਨੇ ਤੀਸਤਾ ਸੇਤਲਵਾੜ ਅਤੇ ਆਰ.ਬੀ. ਸ਼੍ਰੀਕੁਮਾਰ ਨੂੰ 2 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ
. . .  1 day ago
ਨਵੀਂ ਦਿੱਲੀ, 27 ਜੂਨ - ਗੁਜਰਾਤ ਕ੍ਰਾਈਮ ਬ੍ਰਾਂਚ ਦੇ ਏ.ਸੀ.ਪੀ.ਚੁਡਾਸਾਮਾ ਨੇ ਦੱਸਿਆ ਕਿ ਆਰ.ਬੀ.ਸ੍ਰੀਕੁਮਾਰ ਅਤੇ ਤੀਸਤਾ ਸੇਤਲਵਾੜ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ | 2 ਜੁਲਾਈ ਤੱਕ ਰਿਮਾਂਡ ਦਿੱਤਾ ਗਿਆ ...
ਲਾਰੈਂਸ ਬਿਸ਼ਨੋਈ ਨੂੰ ਮਾਨਸਾ ਅਦਾਲਤ ’ਚ ਕੀਤਾ ਪੇਸ਼
. . .  1 day ago
ਲਾਰੈਂਸ ਬਿਸ਼ਨੋਈ ਮਾਨਸਾ ਲਿਆਂਦਾ
. . .  1 day ago
ਮਾਨਸਾ, 27 ਜੂਨ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ਦੇ ਮੁੱਖ ਸਾਜ਼ਿਸ਼ ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਮੋਹਾਲੀ ...
ਸੰਗਰੂਰ ਜ਼ਿਮਨੀ ਚੋਣ ਲਈ ਸਮੂਹ ਵਰਕਰਾਂ ਦਾ ਧੰਨਵਾਦ - ਬਲਵਿੰਦਰ ਸਿੰਘ ਭੂੰਦੜ
. . .  1 day ago
ਚੰਡੀਗੜ੍ਹ , 27 ਜੂਨ (ਸੁਰਿੰਦਰ ਪਾਲ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਹੈ ਕਿ ਸੰਗਰੂਰ ਜ਼ਿਮਨੀ ਚੋਣ ਲਈ ਸਮੂਹ ਵਰਕਰਾਂ ਦਾ ਧੰਨਵਾਦ ਕਰਦੇ ਹਾਂ । ਅਕਾਲੀ ਦਲ ਨੇ ਪੰਥ ...
ਮੀਰਥਲ ਆਰਮੀ ਖੇਤਰ ਦੇ ਵਿਚ ਸਿਪਾਹੀ ਵਲੋਂ ਸੁੱਤੇ ਪਏ ਦੋ ਹਵਾਲਦਾਰਾਂ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਪਠਾਨਕੋਟ ,27 ਜੂਨ (ਸੰਧੂ , ਰਾਕੇਸ਼ ਕੁਮਾਰ)- ਪਠਾਨਕੋਟ ਦੇ ਨੇੜੇ ਪੈਂਦੇ ਆਰਮੀ ਖੇਤਰ ਮੀਰਥਲ ਵਿਖੇ ਅੱਜ ਇਕ ਘਟਨਾ ਵਾਪਰੀ ,ਜਿਸ ਵਿਚ ਇਕ ਸਿਪਾਹੀ ਵਲੋਂ ਆਪਣੇ ਦੋ ਅਧਿਕਾਰੀ ਹਵਲਦਾਰਾਂ ਨੂੰ ਸੁੱਤੇ ਪਏ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ । ਹੈਰਾਨੀ ਦੀ ਗੱਲ ਇਹ ਰਹੀ ਕਿ ਸਿਪਾਹੀ ਏਡੀ...
ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ 'ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਕੀਤੀ ਪੁੱਛਗਿੱਛ
. . .  1 day ago
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਦੇ ਨਿਤਿਨ ਗੁਪਤਾ ਚੇਅਰਮੈਨ ਨਿਯੁਕਤ
. . .  1 day ago
ਨਵੀਂ ਦਿੱਲੀ, 27 ਜੂਨ- ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਨਿਤਿਨ ਗੁਪਤਾ ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਸੰਮੇਲਨ 'ਚ ਜਰਮਨੀ ਦੇ ਚਾਂਸਲਰ ਓਲਾਫ਼ ਸਕੋਲਜ਼ ਨਾਲ ਕੀਤੀ ਮੁਲਾਕਾਤ
. . .  1 day ago
ਰਾਸ਼ਟਰਪਤੀ ਚੋਣ ਲਈ ਯਸ਼ਵੰਤ ਸਿਨਹਾ ਵਲੋਂ ਨਾਮਜ਼ਦਗੀ ਪੱਤਰ ਦਾਖਲ
. . .  1 day ago
ਨਵੀਂ ਦਿੱਲੀ, 27 ਜੂਨ - ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ...
ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 27 ਜੂਨ - ਜੰਮੂ ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ ਇਕ ਅੱਤਵਾਦੀ ਢੇਰ ਹੋ...
ਸਤੇਂਦਰ ਜੈਨ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਲਈ ਵਾਧਾ
. . .  1 day ago
ਨਵੀਂ ਦਿੱਲੀ, 27 ਜੂਨ - ਮਨੀ ਲਾਂਡਰਿੰਗ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਲਈ ਵਾਧਾ ਕਰ...
ਭਾਵੇਂ ਮੇਰਾ ਸਿਰ ਕਲਮ ਕਰ ਦਿਓ, ਗੁਹਾਟੀ ਦਾ ਰਸਤਾ ਨਹੀਂ ਅਪਣਾਵਾਂਗਾ - ਈ.ਡੀ. ਦੇ ਸੰਮਨ 'ਤੇ ਬੋਲੇ ਸੰਜੇ ਰਾਊਤ
. . .  1 day ago
ਮੁੰਬਈ, 27 ਜੂਨ - ਮਨੀ ਲਾਂਡਰਿੰਗ ਮਾਮਲੇ 'ਚ ਈ.ਡੀ. ਵਲੋਂ ਸੰਮਨ ਭੇਜੇ ਜਾਣ 'ਤੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ ਕਿ ਭਾਵੇਂ ਮੇਰਾ ਸਿਰ ਕਲਮ ਕਰ ਦਿਓ, ਪਰ ਮੈਂ ਗੁਹਾਟੀ ਦਾ ਰਸਤਾ ਨਹੀਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਜੇਠ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਪਹਿਲਾ ਸਫ਼ਾ

34 ਸਾਲ ਪੁਰਾਣੇ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਸਿੱਧੂ ਨੂੰ ਇਕ ਸਾਲ ਦੀ ਕੈਦ

ਅਦਾਲਤ ਨੇ ਆਤਮ-ਸਮਰਪਣ ਕਰਨ ਲਈ ਕਿਹਾ
ਨਵੀਂ ਦਿੱਲੀ, 19 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ ਦਿੰਦਿਆਂ 34 ਸਾਲ ਪੁਰਾਣੇ ਸੜਕ 'ਤੇ ਲੜਾਈ (ਰੋਡ ਰੇਜ) ਦੇ ਮਾਮਲੇ 'ਚ ਇਕ ਸਾਲ ਕੈਦ ਦੀ ਸਖ਼ਤ ਸਜ਼ਾ ਸੁਣਾਈ ਹੈ | ਸੁਪਰੀਮ ਕੋਰਟ ਨੇ ਇਸ ਆਦੇਸ਼ ਨਾਲ ਆਪਣੇ ਹੀ 4 ਸਾਲ ਪੁਰਾਣੇ ਫ਼ੈਸਲੇ ਨੂੰ ਬਦਲ ਦਿੱਤਾ ਹੈ, ਜਿਸ 'ਚ ਅਦਾਲਤ ਨੇ ਸਿੱਧੂ ਨੂੰ ਇਕ ਹਜ਼ਾਰ ਰੁਪਏ ਜੁਰਮਾਨੇ 'ਤੇ ਛੱਡ ਦਿੱਤਾ ਸੀ | ਜਸਟਿਸ ਏ. ਐਸ. ਖਾਨਵਿਲਕਰ ਅਤੇ ਜਸਟਿਸ ਸੰਜੈ ਕ੍ਰਿਸ਼ਨ ਕੌਲ ਦੇ ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਨੂੰ ਲਗਦਾ ਹੈ ਕਿ ਰਿਕਾਰਡ 'ਚ ਇਕ ਗ਼ਲਤੀ ਸਪੱਸ਼ਟ ਹੈ | ਇਸ ਲਈ ਅਸੀਂ ਸਜ਼ਾ ਦੇ ਮੁੱਦੇ 'ਤੇ ਮੁੜ ਵਿਚਾਰ ਦੀ ਪਟੀਸ਼ਨ ਸਵੀਕਾਰ ਕੀਤੀ ਹੈ | ਇਸ ਤੋਂ ਪਹਿਲਾਂ ਲਗਾਏ ਜੁਰਮਾਨੇ ਤੋਂ ਇਲਾਵਾ ਇਕ ਸਾਲ ਦੀ ਸਜ਼ਾ ਦੇਣਾ ਸਹੀ ਸਮਝਦੇ ਹਾਂ | ਸੁਪਰੀਮ ਕੋਰਟ ਵਲੋਂ ਸੁਣਾਏ ਫ਼ੈਸਲੇ 'ਚ ਕਾਂਗਰਸੀ ਆਗੂ ਨੂੰ ਆਤਮ-ਸਮਰਪਣ ਕਰਨ ਨੂੰ ਕਿਹਾ ਹੈ, ਜਿਸ 'ਤੇ ਪ੍ਰਤੀਕਰਮ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਦਾ ਫ਼ੈਸਲਾ ਸਵੀਕਾਰ ਹੈ |
ਹਾਲੇ ਵੀ ਹਨ ਕਾਨੂੰਨੀ ਬਦਲ
ਸੁਪਰੀਮ ਕੋਰਟ ਨੇ ਸਿੱਧੂ ਨੂੰ ਆਤਮ-ਸਮਰਪਣ ਜਾਂ ਗਿ੍ਫ਼ਤਾਰੀ ਤੋਂ ਰੋਕ ਲਈ ਕੋਈ ਰਾਹਤ ਨਹੀਂ ਦਿੱਤੀ, ਜਿਸ ਆਧਾਰ 'ਤੇ ਸਿੱਧੂ ਨੂੰ ਜੇਲ੍ਹ ਜਾਣਾ ਪਵੇਗਾ | ਹਾਲਾਂਕਿ ਸਿੱਧੂ ਕੋਲ ਹਾਲੇ ਵੀ ਕਈ ਕਾਨੂੰਨੀ ਬਦਲ ਮੌਜੂਦ ਹਨ |
ਕਾਨੂੰਨੀ ਮਾਹਰਾਂ ਮੁਤਾਬਿਕ ਸਿੱਧੂ ਸੁਪਰੀਮ ਕੋਰਟ ਦੇ ਇਸ ਆਦੇਸ਼ ਨੂੰ ਅਦਾਲਤ 'ਚ ਚੁਣੌਤੀ ਦੇ ਨਾਲ-ਨਾਲ ਜ਼ਮਾਨਤ ਲਈ ਵੀ ਅਰਜ਼ੀ ਦਾਖ਼ਲ ਕਰ ਸਕਦੇ ਹਨ | ਇਹ ਅਪੀਲ ਖ਼ਾਰਜ ਹੋਣ ਤੋਂ ਬਾਅਦ ਸਿੱਧੂ ਕੋਲ ਰਵੀਜ਼ਨ ਪਟੀਸ਼ਨ ਭਾਵ ਜਾਇਜ਼ਾ ਪਟੀਸ਼ਨ ਦਾ ਦੂਜਾ ਬਦਲ ਵੀ ਮੌਜੂਦ ਹੈ | ਜਾਇਜ਼ਾ ਪਟੀਸ਼ਨ 'ਚ ਆਦੇਸ਼Œ ਦੇਣ ਵਾਲੇ ਬੈਂਚ ਦੇ ਜੱਜ ਚੈਂਬਰ 'ਚ ਹੀ ਆਪਣੇ ਦਿੱਤੇ ਆਦੇਸ਼ ਦੀ ਮੁੜ ਘੋਖ ਕਰਦੇ ਹਨ | ਇਹ ਘੋਖ ਉਨ੍ਹਾਂ ਤੱਤਾਂ 'ਤੇ ਹੀ ਆਧਾਰਿਤ ਹੈ, ਜਿਸ ਆਧਾਰ 'ਤੇ ਅਦਾਲਤ ਨੇ ਪਹਿਲਾਂ ਫ਼ੈਸਲਾ ਦਿੱਤਾ ਹੁੰਦਾ ਹੈ | ਜਾਇਜ਼ਾ ਪਟੀਸ਼ਨ ਦੇ ਖ਼ਾਰਜ ਹੋਣ ਤੋਂ ਬਾਅਦ ਤੀਜਾ ਬਦਲ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਨ ਦਾ ਹੁੰਦਾ ਹੈ | ਇਹ ਪਟੀਸ਼ਨ ਅਦਾਲਤ ਨੂੰ ਆਪਣੇ ਦਿੱਤੇ ਆਦੇਸ਼ 'ਚ ਸੋਧ ਕਰਨ ਲਈ ਦਾਖ਼ਲ ਕੀਤੀ ਜਾਂਦੀ ਹੈ |
ਸਿੱਧੂ ਵਲੋਂ ਪੇਸ਼ ਹੋਏ ਵਕੀਲ ਪੀ. ਚਿਦੰਬਰਮ ਨੇ ਪਟੀਸ਼ਨਕਰਤਾ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਮਾਮਲਾ ਧਾਰਾ 323 ਦੇ ਤਹਿਤ ਆਉਂਦਾ ਹੈ ਅਤੇ ਪਟੀਸ਼ਨਕਰਤਾ ਨੇ ਮਾਮਲੇ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ | ਜਸਟਿਸ ਸੰਜੈ ਕ੍ਰਿਸ਼ਨ ਕੌਲ ਨੇ ਜਿਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪਿਛਲੇ ਜੋ ਫ਼ੈਸਲੇ ਸਨ ਉਨ੍ਹਾਂ ਮੁਤਾਬਿਕ ਵੀ ਇਹ ਸਿਰਫ਼ ਮਾਮੂਲੀ ਸੱਟ ਦਾ ਮਾਮਲਾ ਨਹੀਂ, ਸਗੋਂ ਇਕ ਖ਼ਾਸ ਵਰਗ 'ਚ ਆਉਂਦਾ ਹੈ | ਉਨ੍ਹਾਂ ਸਿੱਧੂ ਨੂੰ ਪੂਰੇ ਫ਼ੈਸਲੇ ਦੀ ਥਾਂ 'ਤੇ ਸਜ਼ਾ ਦੀਆਂ ਦਲੀਲਾਂ ਨੂੰ ਧਿਆਨ ਦੇਣ ਨੂੰ ਕਿਹਾ |
ਜੇਲ੍ਹ ਦੀ ਸਜ਼ਾ ਦੇ ਬਾਵਜੂਦ ਚੋਣਾਂ ਲੜ ਸਕਦੇ ਹਨ ਸਿੱਧੂ- ਕਾਨੂੰਨੀ ਮਾਹਰ
ਨਵੀਂ ਦਿੱਲੀ, (ਪੀ. ਟੀ. ਆਈ.)-ਇੱਕ ਕਾਨੂੰਨੀ ਮਾਹਿਰ ਨੇ ਚੋਣ ਕਾਨੂੰਨ ਦੇ ਉਪਬੰਧਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਵਲੋਂ 1988 ਦੇ ਰੋਡ ਰੇਜ ਮਾਮਲੇ 'ਚ ਇੱਕ ਸਾਲ ਕੈਦ ਦੀ ਸਜ਼ਾ ਦੇ ਬਾਵਜੂਦ ਭਵਿੱਖ ਦੀਆਂ ਚੋਣਾਂ ਲੜ ਸਕਦੇ ਹਨ | ਕਾਨੂੰਨੀ ਮਾਹਿਰ ਅਤੇ ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਪੀ. ਡੀ. ਟੀ. ਆਚਾਰੀ ਨੇ ਪੀਪਲਜ਼ ਐਕਟ-1951 ਦੀ ਧਾਰਾ 8 ਦਾ ਹਵਾਲਾ ਦਿੰਦੇ ਹੋਏ ਪੀ.ਟੀ.ਆਈ. ਨੂੰ ਦੱਸਿਆ ਕਿ ਜੇਕਰ ਸਜ਼ਾ ਦੋ ਸਾਲ ਜਾਂ ਇਸ ਤੋਂ ਵੱਧ ਹੁੰਦੀ ਤਾਂ ਉਸ ਨੂੰ ਛੇ ਸਾਲ ਲਈ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਣਾ ਸੀ |

ਖ਼ਬਰ ਸ਼ੇਅਰ ਕਰੋ

 

ਸਿੱਧੂ ਅੱਜ ਪਟਿਆਲਾ ਅਦਾਲਤ 'ਚ ਕਰਨਗੇ ਆਤਮ ਸਮਰਪਣ

ਪਟਿਆਲਾ/ਚੰਡੀਗੜ੍ਹ, 19 ਮਈ (ਪੀ.ਟੀ.ਆਈ.)-ਨਵਜੋਤ ਸਿੰਘ ਸਿੱਧੂ ਪਟਿਆਲਾ ਦੀ ਇਕ ਸਥਾਨਕ ਅਦਾਲਤ ਸਾਹਮਣੇ ਅੱਜ ਆਤਮ ਸਮਰਪਣ ਕਰਨਗੇ | ਪਟਿਆਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਲਾਲੀ ਨੇ ਪਾਰਟੀ ਸਮਰਥਕਾਂ ਨੂੰ ਦਿੱਤੇ ਇਕ ਸੁਨੇਹੇ 'ਚ ਕਿਹਾ ਕਿ ਸਿੱਧੂ ...

ਪੂਰੀ ਖ਼ਬਰ »

ਗ੍ਰਹਿ ਮੰਤਰਾਲੇ ਨੇ ਪੰਜਾਬ ਨੂੰ ਨੀਮ ਫ਼ੌਜੀ ਬਲਾਂ ਦੀਆਂ 10 ਹੋਰ ਕੰਪਨੀਆਂ ਦਿੱਤੀਆਂ

ਮੁੱਖ ਮੰਤਰੀ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ ਨਵੀਂ ਦਿੱਲੀ, 19 ਮਈ (ਉਪਮਾ ਡਾਗਾ ਪਾਰਥ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਉਸ ਸਮੇਂ ਹੋ ਰਹੀ ਹੈ, ...

ਪੂਰੀ ਖ਼ਬਰ »

ਸੁਨੀਲ ਜਾਖੜ ਭਾਜਪਾ 'ਚ ਸ਼ਾਮਿਲ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 19 ਮਈ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਨਾਲੋਂ ਆਪਣਾ 5 ਦਹਾਕਿਆਂ ਅਤੇ 3 ਪੀੜ੍ਹੀਆਂ ਦਾ ਨਾਤਾ ਤੋੜਦਿਆਂ ਵੀਰਵਾਰ ਨੂੰ ਭਾਜਪਾ 'ਚ ਸ਼ਾਮਿਲ ਹੋ ਗਏ | ਪਿਛਲੇ ਕਾਫ਼ੀ ਸਾਲਾਂ ਤੋਂ ਕਾਂਗਰਸ ਨਾਲ ਦੱਬੇ-ਘੁੱੱਟੇ ...

ਪੂਰੀ ਖ਼ਬਰ »

ਮਹਿੰਗੇ ਵਿਦੇਸ਼ੀ ਕੋਲੇ ਕਾਰਨ ਪਹਿਲੀ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਮੁਫ਼ਤ ਬਿਜਲੀ ਯੋਜਨਾ ਲਟਕਣ ਦੀ ਸ਼ੰਕਾ

16 ਉੱਤਰੀ ਰਾਜਾਂ 'ਚੋਂ 11 ਦੇ ਥਰਮਲ ਪਲਾਂਟਾਂ 'ਚ ਕੋਲੇ ਦੀ ਭਾਰੀ ਘਾਟ ਸ਼ਿਵ ਸ਼ਰਮਾ ਜਲੰਧਰ, 19 ਮਈ-ਪਾਵਰਕਾਮ ਵਲੋਂ ਝੋਨੇ ਦੀ ਬਿਜਾਈ ਲਈ ਥਰਮਲ ਪਲਾਂਟ ਲਈ ਖ਼ਰੀਦੇ ਜਾਣ ਵਾਲੇ ਮਹਿੰਗੇ ਵਿਦੇਸ਼ੀ ਕੋਲੇ ਦੀ ਖ਼ਰੀਦ ਨਾਲ ਪਹਿਲੀ ਜੁਲਾਈ ਤੋਂ ਸ਼ੁਰੂ ਹੋਣ ਵਾਲੀ 300 ਯੂਨਿਟ ...

ਪੂਰੀ ਖ਼ਬਰ »

ਜੈਕਾਰਿਆਂ ਦੀ ਗੂੰਜ 'ਚ ਸ੍ਰੀ ਹੇਮਕੁੰਟ ਸਾਹਿਬ ਲਈ ਜਥਾ ਰਵਾਨਾ

ਮੁੱਖ ਮੰਤਰੀ ਤੇ ਰਾਜਪਾਲ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਕਰਵਾਈ ਰਵਾਨਗੀ ਰਿਸ਼ੀਕੇਸ਼ ਤੋਂਸੁਰਿੰਦਰਪਾਲ ਸਿੰਘ ਵਰਪਾਲ ਰਿਸ਼ੀਕੇਸ਼, 19 ਮਈ-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ...

ਪੂਰੀ ਖ਼ਬਰ »

ਯਾਸੀਨ ਮਲਿਕ ਅੱਤਵਾਦੀ ਫੰਡਿੰਗ ਮਾਮਲੇ 'ਚ ਦੋਸ਼ੀ ਕਰਾਰ

ਸ੍ਰੀਨਗਰ, 19 ਮਈ (ਮਨਜੀਤ ਸਿੰਘ)-ਦਿੱਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਵਲੋਂ ਕਸ਼ਮੀਰ ਦੇ ਵੱਖਵਾਦੀ ਨੇਤਾ ਅਤੇ ਜੇ. ਕੇ. ਐਲ. ਐਫ. ਦੇ ਚੇਅਰਮੈਨ ਮਹੁੰਮਦ ਯਾਸੀਨ ਮਲਿਕ ਨੂੰ ਅੱਤਵਾਦੀਆਂ ਨੂੰ ਵਿੱਤੀ ਸਹਾਇਤਾ ਪਹੁੰਚਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਸ ...

ਪੂਰੀ ਖ਼ਬਰ »

ਸਿੱਧੂ ਦੇ ਅੰਮਿ੍ਤਸਰ ਸਥਿਤ ਘਰ 'ਚ ਸੁੰਨ ਪਸਰੀ

ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਸੜਕ 'ਤੇ ਲੜਾਈ (ਰੋਡ ਰੇਜ) ਮਾਮਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੰਮਿ੍ਤਸਰ ਸਥਿਤ ਉਨ੍ਹਾਂ ਦੇੇ ਘਰ 'ਚ ਸੁੰਨ ਪਸਰੀ ਹੋਈ ਹੈ ਅਤੇ ਸਿੱਧੂ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ 'ਚ ...

ਪੂਰੀ ਖ਼ਬਰ »

ਕ੍ਰਿਸ਼ਨ ਜਨਮਭੂਮੀ ਮਾਮਲਾ

ਮûਰਾ ਅਦਾਲਤ ਮਸਜਿਦ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਲਈ ਤਿਆਰ

ਮûਰਾ, 19 ਮਈ (ਏਜੰਸੀ)-ਹਿੰਦੂ ਪੱਖ ਦੇ ਵਕੀਲ ਨੇ ਦੱਸਿਆ ਕਿ ਇਥੋਂ ਦੀ ਇਕ ਸਥਾਨਕ ਅਦਾਲਤ ਨੇ ਵੀਰਵਾਰ ਨੂੰ ਸ਼ਾਹੀ ਈਦਗਾਹ ਮਸਜਿਦ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਹੈ, ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਮਸਜਿਦ ਦੀ ਉਸਾਰੀ ...

ਪੂਰੀ ਖ਼ਬਰ »

ਬਾਰਾਮੂਲਾ ਗ੍ਰਨੇਡ ਹਮਲੇ ਦੇ ਮਾਮਲੇ 'ਚ ਲਸ਼ਕਰ ਦੇ 4 ਅੱਤਵਾਦੀ ਤੇ ਮਦਦਗਾਰ ਗਿ੍ਫ਼ਤਾਰ

ਸ੍ਰੀਨਗਰ, 19 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਪੁਲਿਸ ਨੇ ਬਾਰਾਮੂਲਾ 'ਚ ਸ਼ਰਾਬ ਦੀ ਦੁਕਾਨ 'ਤੇ ਗ੍ਰਨੇਡ ਹਮਲੇ ਦੇ ਮਾਮਲੇ ਨੂੰ ਹੱਲ ਕਰਦਿਆਂ ਲਸ਼ਕਰ ਦੇ 4 ਅੱਤਵਾਦੀਆਂ ਤੇ ਮਦਦਗਾਰ ਨੂੰ ਭਾਰੀ ਅਸਲ੍ਹੇ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਕਸ਼ਮੀਰ ਰੇਂਜ ਦੇ ...

ਪੂਰੀ ਖ਼ਬਰ »

ਸੁਖਬੀਰ ਵਲੋਂ ਜਾਖੜ ਦੀ ਆਲੋਚਨਾ

ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਸੁਨੀਲ ਜਾਖੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਸੁਖਬੀਰ ਸਿੰਘ ਬਾਦਲ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੋ ਜਾਖੜ ਪਹਿਲਾਂ ਕਈ ਸਾਲਾਂ ਤੋਂ ਭਾਜਪਾ ਖ਼ਿਲਾਫ਼ ਬਿਆਨਬਾਜ਼ੀ ਕਰਦੇ ਸਨ, ਉਹ ਹੁਣ ਭਾਜਪਾ 'ਚ ਸ਼ਾਮਿਲ ਹੋ ਗਏ ਹਨ, ਜਿਸ ਤੋਂ ...

ਪੂਰੀ ਖ਼ਬਰ »

ਅਸ਼ਵਨੀ ਸ਼ਰਮਾ ਵਲੋਂ ਜਾਖੜ ਦਾ ਸਵਾਗਤ

ਚੰਡੀਗੜ੍ਹ, (ਅ.ਬ)-ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਨੀਲ ਜਾਖੜ ਦਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਦਾ ਮੁਕੰਮਲ ਪਤਨ-ਕੈਪਟਨ

ਚੰਡੀਗੜ੍ਹ, 19 ਮਈ (ਵਿਕਰਮਜੀਤ ਸਿੰਘ ਮਾਨ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਨੂੰ ਭਾਜਪਾ 'ਚ ਸ਼ਾਮਿਲ ਹੋਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਸਹੀ ਪਾਰਟੀ ਵਿਚ ਸਹੀ ਆਦਮੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਹੋਰ ਨੇਤਾਵਾਂ ਦੇ ...

ਪੂਰੀ ਖ਼ਬਰ »

ਹੱਥ ਆਪਣੇ ਆਪ 'ਚ ਹਥਿਆਰ ਹੋ ਸਕਦਾ ਹੈ-ਸੁਪਰੀਮ ਕੋਰਟ

ਨਵੀਂ ਦਿੱਲੀ, 19 ਮਈ (ਪੀ. ਟੀ. ਆਈ.)-1988 ਦੇ ਰੋਡ ਰੇਜ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਹੱਥ ਆਪਣੇ ਆਪ 'ਚ ਇਕ ਹਥਿਆਰ ਹੋ ਸਕਦਾ ਹੈ, ਜਿੱਥੇ ਕੋਈ ਮੁੱਕੇਬਾਜ਼, ਪਹਿਲਵਾਨ, ਕ੍ਰਿਕਟਰ ਜਾਂ ਸਰੀਰਕ ਤੌਰ 'ਤੇ ਬੇਹੱਦ ਫਿਟ ਵਿਅਕਤੀ ਕਿਸੇ ਦੂਸਰੇ ...

ਪੂਰੀ ਖ਼ਬਰ »

ਸਰਵੇਖਣ ਰਿਪੋਰਟ ਵਾਰਾਨਸੀ ਅਦਾਲਤ ਨੂੰ ਸੌਂਪੀ

ਵਾਰਾਨਸੀ (ਯੂ.ਪੀ.), 19 ਮਈ (ਏਜੰਸੀਆਂ)-ਗਿਆਨਵਾਪੀ ਮਸਜਿਦ 'ਚ ਹੋਏ ਸਰਵੇਖਣ ਦੀ ਪਹਿਲੀ ਰਿਪੋਰਟ ਬੁੱਧਵਾਰ ਨੂੰ ਤਤਕਾਲੀ ਅਦਾਲਤ ਕਮਿਸ਼ਨਰ ਅਜੇ ਕੁਮਾਰ ਮਿਸ਼ਰਾ ਨੂੰ ਸੌਂਪ ਦਿੱਤੀ | ਦੇਰ ਸ਼ਾਮ ਸੌਂਪੀ ਗਈ ਰਿਪੋਰਟ 2 ਸਫਿਆਂ ਦੀ ਹੈ | ਉੱਧਰ ਅੱਜ ਵਿਸ਼ੇਸ਼ ਅਦਾਲਤੀ ...

ਪੂਰੀ ਖ਼ਬਰ »

ਸੁਪਰੀਮ ਕੋਰਟ 'ਚ ਗਿਆਨਵਾਪੀ ਮਸਜਿਦ ਮਾਮਲੇ ਦੀ ਸੁਣਵਾਈ ਅੱਜ

ਨਵੀਂ ਦਿੱਲੀ, 19 ਮਈ (ਜਗਤਾਰ ਸਿੰਘ)-ਉੱਤਰ ਪ੍ਰਦੇਸ਼ ਦੇ ਵਾਰਾਨਸੀ ਸਥਿਤ ਗਿਆਨਵਾਪੀ ਮਸਜਿਦ 'ਤੇ ਜਾਰੀ ਵਿਵਾਦ ਦੇ ਮਾਮਲੇ 'ਚ ਹੋਣ ਵਾਲੀ ਸੁਣਵਾਈ ਸੁਪਰੀਮ ਕੋਰਟ ਨੇ ਟਾਲ ਦਿੱਤੀ ਹੈ | ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵਾਰਾਨਸੀ ਕੋਰਟ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX