ਤਾਜਾ ਖ਼ਬਰਾਂ


ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  1 day ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  1 day ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 day ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  1 day ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  1 day ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  1 day ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  1 day ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  1 day ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 day ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  1 day ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਜੇਠ ਸੰਮਤ 554
ਵਿਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਅਜੀਤ ਮੈਗਜ਼ੀਨ

ਅੱਜ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ 'ਤੇ ਵਿਸ਼ੇਸ਼

ਕੁਦਰਤ ਦੀ ਰਹਿਬਰੀ ਤਿਆਗ ਕੇ ਕਿਹੜੇ ਸੁੱਖਾਂ ਦੀ ਭਾਲ?

ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਇਕ ਸ਼ਬਦ ਬੋਲਿਆ ਜਾਂਦਾ ਹੈ 'ਦਾਵਾਨਲ'। ਇਸ ਸ਼ਬਦ ਦਾ ਅਰਥ ਹੈ ਜੰਗਲਾਂ ਵਿਚ ਸੁੱਕੇ ਰੁੱਖਾਂ ਦੀਆਂ ਟਹਿਣੀਆਂ ਜਾਂ ਬਾਂਸਾਂ ਦੀ ਰਗੜ ਨਾਲ ਪੈਦਾ ਹੋਈ ਅੱਗ ਦੇ ਵਿਸ਼ਾਲ ਭਾਂਬੜ ਜੋ ਮੀਲਾਂ ਤੱਕ ਫੈਲ ਕੇ ਜੰਗਲੀ ਜਨ ਜੀਵਨ ਨੂੰ ਸੁਆਹ ਕਰ ...

ਪੂਰੀ ਖ਼ਬਰ »

ਸਿਆਸਤਦਾਨਾਂ ਨੂੰ ਆਖ਼ਰਕਾਰ ਕੀ ਸਬਕ ਦੇਵੇਗੀ ਸਿੱਧੂ ਦੀ ਸਜ਼ਾ

ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ 34 ਸਾਲ ਪੁਰਾਣੇ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਕੇਸ ਵਿਚ ਸਰਬਉੱਚ ਅਦਾਲਤ ਵਲੋਂ ਆਪਣਾ ਫ਼ੈਸਲਾ ਬਦਲ ਦਿੱਤਾ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਵੀਰਵਾਰ 19 ਮਈ, 2022 ਨੂੰ ਇਸ ਮਾਮਲੇ ...

ਪੂਰੀ ਖ਼ਬਰ »

ਦੇਸ਼ ਭਗਤ ਵੀਰਾਂਗਣਾ ਰਾਣੀ ਲਕਸ਼ਮੀ ਬਾਈ

ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਝਾਂਸੀ ਵਾਲੀ ਰਾਣੀ ਲਕਸ਼ਮੀ ਬਾਈ ਦਾ ਨਾਂਅ ਸਿਤਾਰੇ ਵਾਂਗ ਚਮਕਦਾ ਹੈ। ਛੋਟੀ ਉਮਰ ਦੀ ਇਸ ਸ਼ਹੀਦ ਸੁੰਦਰੀ ਦੀ ਸਮਾਧ ਕੋਟਾ ਦੇ ਸਰਾਏ ਅਤੇ ਗਵਾਲੀਅਰ ਦੇ ਦਰਮਿਆਨ ਪਹਾੜੀ ਇਲਾਕੇ ਵਿਚ ਬਣੀ ਹੋਈ ਹੈ। ਇਸ ਦਾ ਜਨਮ ਨਵੰਬਰ, 1835 ਨੂੰ ਪਿਤਾ ਬਲਵੰਤ ...

ਪੂਰੀ ਖ਼ਬਰ »

ਤਾਜ ਮਹੱਲ ਵਿਵਾਦ ਪਿਆਰ ਕੋ ਪਿਆਰ ਹੀ ਰਹਿਨੇ ਦੋ

ਵਿਸ਼ਵ ਭਰ ਵਿਚਲੇ ਸੱਤ ਅਜੂਬਿਆਂ ਵਿਚੋਂ ਭਾਰਤ ਵਿਚਲਾ ਤਾਜ ਮਹੱਲ ਹੀ ਇਕ ਅਜਿਹਾ ਅਜੂਬਾ ਹੈ ਜਿਸ ਬਾਰੇ ਹਰ ਚੜ੍ਹੀ ਸਵੇਰ ਕੋਈ ਨਾ ਕੋਈ ਸੱਜਰਾ ਵਿਵਾਦ ਛਿੜਿਆ ਰਹਿੰਦਾ ਹੈ। ਮੁਹੱਬਤ ਦੀ ਇਸ ਮੁਕੱਦਸ ਜ਼ਿਆਰਤਗਾਹ ਨੂੰ ਮੰਦਿਰ-ਮਸਜਿਦ ਦੇ ਵਿਵਾਦ ਵਿਚ ਘੜੀਸਿਆ ਜਾ ਰਿਹਾ ਹੈ।
ਅਯੁੱਧਿਆ ਦੇ ਭਾਜਪਾ ਮੀਡੀਆ ਇੰਚਾਰਜ ਡਾ. ਰਜਨੀਸ਼ ਸਿੰਘ ਨੇ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਵਿਚਲੇ 2-ਮੈਂਬਰੀ ਡਿਵੀਜ਼ਨ ਬੈਂਚ ਅੱਗੇ ਇਕ ਜਨਹਿੱਤ ਯਾਚਿਕਾ (ਪੁਟੀਸ਼ਨ) ਵਿਚ ਮੰਗ ਕੀਤੀ ਕਿ ਤਾਜ ਮਹੱਲ ਦੇ ਤਹਿਖਾਨੇ ਵਿਚਲੇ 22 ਬੰਦ ਕਮਰੇ ਖੁੱਲ੍ਹਵਾਏ ਜਾਣ ਤਾਂ ਕਿ ਸੱਚ ਦਾ ਪਤਾ ਲੱਗ ਸਕੇ। ਕਈ ਜਥੇਬੰਦੀਆਂ ਇਹ ਦਾਅਵਾ ਕਰਦੀਆਂ ਹਨ ਕਿ ਤਾਜ ਮਹੱਲ ਇਕ ਸ਼ਿਵ ਮੰਦਿਰ ਹੁੰਦਾ ਸੀ ਜਿਸ ਦਾ ਨਾਂਅ 'ਤੇਜੋ ਮਹਲਿਆ' ਸੀ ਅਤੇ ਇਸ ਦੇ ਬੰਦ ਕਮਰਿਆਂ ਵਿਚ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹੋ ਸਕਦੀਆਂ ਹਨ। ਅਰਜ਼ੀਕਾਰ ਨੇ ਇਸ ਸੰਬੰਧੀ ਇਕ ਤੱਥ-ਖੋਜ ਕਮੇਟੀ ਬਣਾਏ ਜਾਣ ਦੀ ਮੰਗ ਕੀਤੀ ਤਾਂ ਕਿ ਅਸਲੀਅਤ ਦਾ ਪਤਾ ਲੱਗ ਸਕੇ।
ਪਰ ਡਿਵੀਜ਼ਨ ਬੈਂਚ, ਜਿਸ ਦੇ ਮੈਂਬਰ ਜਸਟਿਸ ਦਵੇਂਦਰਾ ਕੁਮਾਰ ਉਪਾਧਿਆਏ ਅਤੇ ਜਸਟਿਸ ਸੁਭਾਸ਼ ਵਿਦਿਆਰਥੀ ਹਨ, ਨੇ 12 ਮਈ ਨੂੰ ਪੁਟੀਸ਼ਨ ਖਾਰਜ ਕਰ ਦਿੱਤੀ। ਬੈਂਚ ਨੇ ਅਰਜ਼ੀਕਾਰ ਦੀ ਖਿਚਾਈ ਕਰਦਿਆਂ ਕਿਹਾ, 'ਕੱਲ੍ਹ ਤੁਸੀਂ ਸਾਡੇ ਚੈਂਬਰ ਦੇਖਣ ਦੀ ਇਜ਼ਾਜ਼ਤ ਮੰਗੋਗੇ। ਜਨਹਿੱਤ ਪ੍ਰਣਾਲੀ ਦਾ ਦੁੁਰਉਪਯੋਗ ਨਾ ਕਰੋ, ਇਸ ਦਾ ਮਜ਼ਾਕ ਨਾ ਉਡਾਉ। ਤਾਜ ਮਹੱਲ ਕਿਸ ਨੇ ਬਣਾਇਆ, ਪਹਿਲਾਂ ਖੋਜ ਕਰੋ-ਯੂਨੀਵਰਸਿਟੀ ਜਾਉ, ਪੀ.ਐਚ.ਡੀ. ਕਰੋ ਫਿਰ ਕੋਰਟ ਆਉ। ਰਿਸਰਚ ਤੋਂ ਕੋਈ ਰੋਕੇ ਤਾਂ ਫਿਰ ਸਾਡੇ ਕੋਲ ਆਉਣਾ। ਇਤਿਹਾਸ ਨੂੰ ਤੁਹਾਡੇ ਮੁਤਾਬਕ ਨਹੀਂ ਪੜ੍ਹਾਇਆ ਜਾ ਸਕਦਾ'।
ਪਰ ਭਾਜਪਾ ਦੀ ਸਾਂਸਦ ਅਤੇ ਜੈਪੁਰ ਦੇ ਸ਼ਾਹੀ ਘਰਾਣੇ ਨਾਲ ਸੰਬੰਧਿਤ ਦੀਆ ਕੁਮਾਰੀ ਨੇ ਇਕ ਬਿਆਨ ਰਾਹੀਂ ਇਕ ਹੋਰ ਹੀ ਮਸਲਾ ਖੜ੍ਹਾ ਕਰ ਦਿੱਤਾ ਹੈ। ਉਸ ਨੇ ਇਹ ਦਾਅਵਾ ਕੀਤਾ ਹੈ ਕਿ ਜਿਸ ਥਾਂ 'ਤੇ ਤਾਜ ਮਹੱਲ ਬਣਿਆ ਹੈ ਉਹ ਥਾਂ ਜੈਪੁਰ ਦੇ ਰਾਜਪੂਤਾਨਾ ਸ਼ਾਹੀ ਘਰਾਣੇ ਦੀ ਮਲਕੀਅਤ ਹੈ ਅਤੇ ਸ਼ਾਹਜਹਾਂ ਨੇ ਇਸ ਨੂੰ ਜਬਰੀ ਮੱਲ ਲਿਆ ਸੀ। ਉਸ ਨੇ ਇਹ ਦਾਅਵਾ ਵੀ ਕੀਤਾ ਕਿ ਇਸ ਜਗ੍ਹਾ 'ਤੇ ਜੈਪੁਰ ਦੇ ਰਾਜ ਘਰਾਣੇ ਦਾ ਮਹੱਲ ਹੁੰਦਾ ਸੀ। ਮੁਗ਼ਲ ਸ਼ਹਿਨਸ਼ਾਹ ਨੇ ਬਿਨਾਂ ਕਿਸੇ ਮੁਆਵਜ਼ੇ ਦੇ ਇਸ ਮਹੱਲ ਨੂੰ ਮੱਲ ਲਿਆ। ਉਸ ਨੇ ਇਹ ਵੀ ਕਿਹਾ ਕਿ 22 ਬੰਦ ਕਮਰਿਆਂ ਵਿਚ ਸ਼ਾਹੀ ਘਰਾਣੇ ਦੀਆਂ ਨਿਸ਼ਾਨੀਆਂ ਵੀ ਪਈਆਂ ਹੋ ਸਕਦੀਆਂ ਹਨ।
ਪਰ ਇਤਿਹਾਸਕਾਰ ਰਾਣਾ ਸਫਵੀ ਨੇ ਸੋਸ਼ਲ ਮੀਡੀਆ ਉੱਪਰ ਇਹ ਤੱਥ ਜਨਤਕ ਕੀਤੇ ਹਨ ਕਿ ਭਾਵੇਂ ਰਾਜਾ ਜੈ ਸਿੰਘ ਇਹ ਥਾਂ ਦਾਨ ਵਜੋਂ ਸ਼ਾਹਜਹਾਂ ਨੂੰ ਦੇਣਾ ਚਾਹੁੰਦਾ ਸੀ ਪਰ ਸ਼ਾਹਜਹਾਂ ਨੇ ਇਸ ਥਾਂ ਦੇ ਇਵਜ਼ ਵਿਚ ਰਾਜੇ ਨੂੰ ਚਾਰ ਹਵੇਲੀਆਂ ਮੁਆਵਜ਼ੇ ਵਜੋਂ ਦਿੱਤੀਆਂ ਸਨ। ਇਸ ਤੋਂ ਪਹਿਲਾਂ ਭਾਰਤੀ ਪੁਰਾਤੱਤਵ ਸਰਵੇਖਣ ਨੇ ਵੀ 2017 ਵਿਚ ਆਗਰੇ ਦੀ ਅਦਾਲਤ ਨੂੰ ਦੱਸਿਆ ਸੀ ਕਿ ਤਾਜ ਇਕ ਮਕਬਰਾ ਹੈ, ਮੰਦਰ ਨਹੀਂ। ਨਵੰਬਰ 2015 ਵਿਚ ਲੋਕ ਸਭਾ ਵਿਚ ਕੇਂਦਰੀ ਸਰਕਾਰ ਨੇ ਵੀ ਸੰਸਦ 'ਚ ਕਿਹਾ ਸੀ ਕਿ ਕੋਈ ਅਜਿਹਾ ਪ੍ਰਮਾਣ ਮੌਜੂਦ ਨਹੀਂ ਹੈ ਜੋ ਇਹ ਸੁਝਾਵੇ ਕਿ ਤਾਜ ਇਕ ਮੰਦਰ ਹੈ।
ਹੁਣ ਭਾਰਤੀ ਪੁਰਾਤੱਤਵ ਸਰਵੇਖਣ ਨੇ ਤਾਜ ਮਹੱਲ ਹੇਠਲੇ 22 ਕਮਰਿਆਂ ਦੀਆਂ ਫੋਟੋਆਂ ਆਪਣੀ ਵੈੱਬਸਾਈਟ ਉੱਪਰ ਜਨਤਕ ਕੀਤੀਆਂ ਹਨ ਤਾਂ ਕਿ ਲੋਕ ਦੇਖ ਸਕਣ ਕਿ ਇਨ੍ਹਾਂ ਵਿਚ ਕੁਝ ਵੀ ਅਜਿਹਾ ਨਹੀਂ ਜੋ ਇਹ ਸੁਝਾਵੇ ਕਿ ਪਿਆਰ ਦਾ ਇਹ ਤਾਜ ਕੋਈ ਧਾਰਮਿਕ/ਸ਼ਾਹੀ ਜਗ੍ਹਾ ਸੀ।
ਤਾਜ ਮਹੱਲ ਬਾਰੇ ਇਸ ਦੇ ਆਰਥਿਕ ਪੱਖ ਨੂੰ ਲੈ ਕੇ ਸ਼ਾਇਰਾਨਾ ਟਿੱਪਣੀਆਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ। ਸਾਹਿਰ ਲੁਧਿਆਣਵੀ ਦੀਆਂ ਮਸ਼ਹੂਰ ਸਤਰਾਂ ਤੋਂ ਭਲਾ ਕੌਣ ਨਹੀਂ ਵਾਕਿਫ਼-
'ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ
ਹਮ ਗ਼ਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ'।
ਉਸ ਨੇ ਅਮੀਰ ਅਤੇ ਗ਼ਰੀਬ ਦੀ ਮੁਹੱਬਤ ਦਾ ਮੁਕਾਬਲਾ ਕਰਦਿਆਂ ਲਿਖਿਆ-
ਅਨ ਗਿਨਤ ਲੋਗੋਂ ਨੇ ਦੁਨੀਆਂ ਮੇਂ ਮੁਹੱਬਤ ਕੀ ਹੈ
ਕੌਨ ਕਹਿਤਾ ਹੈ ਕਿ * (1) ਸਾਦਿਕ ਨ ਥੇ ਜਜ਼ਬੇ ਉਨਕੇ
ਲੇਕਿਨ ਉਨ ਕੇ ਲੀਏ * (2) ਤਸ਼ਹੀਰ ਕਾ ਸਾਮਾਨ ਨਹੀਂ
ਕਿਊਂਕੀ ਵੋ ਲੋਗ ਭੀ ਅਪਨੀ ਹੀ ਤਰਹ * (3) ਮੁਫਲਿਸ ਥੇ।
(ਅਰਥ-1. ਈਮਾਨਦਾਰ, ਵਫ਼ਾਦਾਰ, 2. ਪ੍ਰਗਟ ਕਰਨਾ, 3.ਗਰੀਬ)
ਪਰ ਇਕ ਹੋਰ ਮਸ਼ਹੂਰ ਉਰਦੂ ਸ਼ਾਇਰ ਸ਼ਕੀਲ ਬਦਾਯੂੰਨੀ ਨੇ ਬਿਲਕੁਲ ਇਸ ਦੇ ਉਲਟ ਲਿਖਿਐ-
'ਇਕ ਸ਼ਹਿਨਸ਼ਾਹ ਨੇ ਬਨਵਾ ਕੇ ਹਸੀਂ ਤਾਜ ਮਹਲ,
ਸਾਰੀ ਦੁਨੀਆ ਕੋ ਮੁਹੱਬਤ ਕੀ ਨਿਸ਼ਾਨੀ ਦੀ ਹੈ।
ਇਸੀ ਕੇ ਸਾਏ ਮੇਂ ਸਦਾ ਪਿਆਰ ਕੇ ਚਰਚੇ ਹੋਂਗੇ,
ਖਤਮ ਜੋ ਹੋ ਨਾ ਸਕੇਗੀ ਵੋਹ ਕਹਾਨੀ ਦੀ ਹੈ'।
ਨੋਬਲ ਇਨਾਮ ਜੇਤੂ ਕਵੀ ਰਾਬਿੰਦਰ ਨਾਥ ਟੈਗੋਰ ਤਾਜ ਮਹੱਲ ਨੂੰ ਸਮੇਂ ਦੀਆਂ ਗੱਲ੍ਹਾਂ ਉੱਪਰ ਸਦਾ ਲਈ ਚਮਕਦਾ ਇਕ ਨਿਰਮਲ ਅੱਥਰੂ ਆਖਦੈ।
ਇਹ ਸਾਰੀਆਂ ਗੱਲਾਂ ਸਾਹਿਤਕ ਹਨ। ਪਰ ਹੁਣ ਜੋ ਵਿਵਾਦ ਛਿੜਿਐ ਉਹ ਧਾਰਮਿਕ ਸੰਕੀਰਨਤਾ ਦੀ ਉਪਜ ਹੈ। ਪਿਆਰ ਦਾ ਧਰਮ ਇਨਸਾਨੀਅਤ ਹੁੰਦੈ। ਇਹ ਜਾਤ, ਗੋਤ, ਧਰਮ, ਮਜ਼੍ਹਬ ਆਦਿ ਤੋਂ ਉੱਪਰ ਹੁੰਦੈ। ਬੁੱਲੇ ਸ਼ਾਹ ਤਾਂ ਇਥੋਂ ਤੱਕ ਕਹਿੰਦੈ, 'ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁਛਦਾ, ਇਸ਼ਕ ਸ਼ਰ੍ਹਾ ਦਾ ਵੈਰੀ'।
ਇਹ ਸਾਰਾ ਵਿਵਾਦ ਜਾਣ-ਬੁਝ ਕੇ ਵੰਡੀਆਂ ਪਾਉਣ ਦੀ ਸੌੜੀ ਸਿਆਸਤ ਅਧੀਨ ਖੜ੍ਹਾ ਕੀਤਾ ਜਾ ਰਿਹਾ ਹੈ। ਵਾਰਾਨਸੀ ਵਿਚ ਗਿਆਨਵਾਪੀ ਮਸਜਿਦ ਦੇ ਵੁਜ਼ੂਖਾਨਾ (ਨਾਮਾਜ਼ ਤੋਂ ਪਹਿਲਾਂ ਮੂੰਹ-ਹੱਥ ਧੋਣ ਦੀ ਜਗ੍ਹਾ) ਵਾਲੀ ਥਾਂ ਸ਼ਿਵਲਿੰਗ ਹੋਣ ਦੇ ਦਾਅਵੇ ਉਪਰੰਤ ਅਦਾਲਤ ਨੇ ਉਸ ਥਾਂ ਨੂੰ ਸੀਲ ਕਰਵਾ ਦਿੱਤਾ ਹੈ। ਸੁਣਵਾਈ ਜਾਰੀ ਹੈ। ਕਰਨਾਟਕ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਕੇ.ਐਸ. ਇਸ਼ਵਰੱਪਾ ਨੇ ਤਾਬੜ-ਤੋੜ ਐਲਾਨ ਕਰ ਦਿੱਤਾ ਹੈ ਕਿ ਹੁਣ ਕਾਂਸ਼ੀ-ਮਥੁਰਾ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਹਿੰਦੂਆਂ ਨੇ ਪਹਿਲਾਂ ਹੀ ਅਯੁੱਧਿਆ ਉੱਪਰ ਕਬਜ਼ਾ ਕਰ ਲਿਆ ਹੈ ਅਤੇ ਹੁਣ ਕਾਸ਼ੀ 'ਤੇ ਕਬਜ਼ਾ ਕੀਤਾ ਜਾਵੇਗਾ ਅਤੇ ਭਵਿੱਖ 'ਚ ਮਥੁਰਾ ਹਾਸਲ ਕੀਤੀ ਜਾਵੇਗੀ।
ਕਰਨਾਟਕ ਵਿਚ ਤਾਂ ਸ਼ਹੀਦ ਭਗਤ ਸਿੰਘ ਦਾ ਪਾਠ ਦਸਵੀਂ ਦੇ ਸਿਲੇਬਸ 'ਚੋਂ ਹਟਾ ਕੇ ਉਸ ਦੀ ਥਾਂ ਆਰ.ਐਸ.ਐਸ. ਦੇ ਬਾਨੀ ਕੇ.ਬੀ. ਹੈਡਗੇਵਾਰ ਦਾ ਪਾਠ ਸ਼ਾਮਿਲ ਕੀਤੇ ਜਾਣ ਦਾ ਬਵਾਲ ਮਚਿਆ ਹੋਇਐ। ਕੌਮ ਦੇ ਅਮੋਲਕ ਹੀਰੇ ਅਤੇ ਕਰੋੜਾਂ ਨੌਜਵਾਨਾਂ ਦੇ ਆਈਕਾਨ ਪ੍ਰਤੀ ਭਾਜਪਾ ਦੀ ਇਹ ਪਹੁੰਚ ਉਸ ਦੀ ਸ਼ਹੀਦਾਂ ਸੰਬੰਧੀ ਮਾਨਸਿਕਤਾ ਦਰਸਾਉਂਦੀ ਹੈ।
ਇਹ ਸਭ ਕੁਝ ਲੋਕਾਂ ਦਾ ਆਸਮਾਨ ਛੂੰਹਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਗੰਭੀਰ ਮਸਲਿਆਂ ਤੋਂ ਧਿਆਨ ਭਟਕਾ ਕੇ ਉਨ੍ਹਾਂ ਨੂੰ ਮੰਦਿਰ-ਮਸਜਿਦ ਦੇ ਮੁੱਦਿਆਂ ਵਿਚ ਉਲਝਾਉਣ ਦੀ ਨੀਤੀ ਅਧੀਨ ਕੀਤਾ ਜਾ ਰਿਹਾ ਹੈ। ਲੋਕ ਜੇ ਪਿਆਰ-ਮੁਹੱਬਤ ਨਾਲ ਰਹਿਣਗੇ ਤਾਂ ਫਿਰ ਸਿਆਸਤਾਨ ਆਪਣੀਆਂ ਰੋਟੀਆਂ ਕਿਵੇਂ ਸੇਕਣਗੇ? ਸਿਆਸੀ ਰੋਟੀਆਂ ਸੇਕਣ ਲਈ ਧਰਮ-ਮਜ਼੍ਹਬ, ਜ਼ਾਤ-ਗੋਤ, ਇਲਾਕਾ-ਬੋਲੀ ਆਦਿ ਦੇ ਤੰਦੂਰ ਤਪਦੇ ਰਹਿਣੇ ਜ਼ਰੂਰੀ ਹਨ।
ਮੁਨੱਵਰ ਰਾਣਾ ਠੀਕ ਹੀ ਕਹਿੰਦੈ:
ਮੁਹੱਬਤ ਕਰਨੇ ਵਾਲੋਂ ਮੇਂ ਯੇ ਝਗੜਾ ਡਾਲ ਦੇਤੀ ਹੈ,
ਸਿਆਸਤ ਦੋਸਤੀ ਕੀ ਜੜ੍ਹ ਮੇਂ ਮੱਠਾ ਡਾਲ ਦੇਤੀ ਹੈ।

ਖਵਾਜਾ ਸਾਜਿਦ ਤਾਂ ਇਥੋਂ ਤੱਕ ਕਹਿੰਦੈ-
'ਕਲ ਸਿਆਸਤ ਮੇਂ ਭੀ ਮੁਹੱਬਤ ਥੀ,
ਆਜ ਮੁਹੱਬਤ ਮੇਂ ਭੀ ਸਿਆਸਤ ਹੈ'।

ਸਾਕਿਬ ਜੌਨਪੁਰੀ ਤਾਂ ਤਾੜਨਾਨੁਮਾ ਤਾਗੀਦ ਕਰਦੈ-
'ਜਾ ਕਰ ਇਨ ਅਰਬਾਬ-ਏ-ਸਿਆਸਤ ਸੇ ਯੇ ਕਹੋ,
ਅਲਾਮਤ-ਏ-ਇਸ਼ਕ ਹੈ ਤਾਜ,
ਅਲਾਮਤ-ਏ-ਇਸ਼ਕ ਹੀ ਰਹਿਨੇ ਦੋ'।
ਤਾਜ ਮਹੱਲ ਸ਼ਾਹਜਹਾਂ ਦਾ ਮੁਮਤਾਜ਼ ਲਈ ਅਸੀਮ ਪਿਆਰ ਦੀ ਨਿਸ਼ਾਨੀ ਹੈ। ਇਹ ਯਮਨਾ ਕਿਨਾਰੇ ਸੰਗਮਰਮਰ ਵਿਚ ਉੱਕਰਿਆ ਮੁਹੱਬਤ ਦਾ ਸਦੀਵੀ ਹੰਝੂੁ ਹੈ। ਇਹ ਚੰਨ ਚਾਨਣੀ ਰਾਤ ਨੂੰ ਦੇਖਣ 'ਤੇ ਦਰਸ਼ਕ ਨੂੰ ਦੀਨ-ਦੁਨੀਆ ਭੁਲਾ ਦੇਣ ਦੀ ਸਮਰੱਥਾ ਰਖਦਾ ਹੈ। ਇਹ ਸ਼ਿਲਪਕਲਾ ਦਾ ਸਰਬੋਤਮ ਨਮੂਨਾ ਹੈ। ਇਹ ਰੂਹਾਂ ਦੇ ਰਿਸ਼ਤੇ ਦੀ ਇਬਾਰਤ ਹੈ। ਪਾਕੀਜ਼ਾ ਪਿਆਰ ਪੀਂਘਾਂ ਦੇ ਪਵਿੱਤਰ ਹੁਲਾਰਿਆਂ ਦਾ ਪਰਵਚਨ ਹੈ। ਇਹ 'ਮਾਰਬਲ' ਵਿਚ ਖੁਣਿਆ ਹੋਇਆ 'ਮਾਰਵਲ' ਹੈ (ਸੰਗ ਮਰਮਰ ਵਿਚ ਅਚੰਭਾ)।
ਸਾਨੂੰ ਜ਼ਿੰਦਗੀ ਵਿਚ ਇਸ ਨੂੰ ਦੇਖਣ ਦਾ ਸਿਰਫ਼ ਇਕ ਮੌਕਾ ਹੀ ਮਿਲਿਆ 'ਤੇ ਅਸੀਂ ਹੁਣ ਤੱਕ ਇਹ ਹੀ ਸੋਚਦੇ ਹਾਂ ਕਿ ਉਹ ਮੌਕਾ ਹੀ ਅਸਲ ਵਿਚ ਜ਼ਿੰਦਗੀ ਸੀ। ਮਨ ਵਿਚ ਮਹਿਸ਼ਰ ਬਦਾਯੂੰਨੀ ਦਾ ਸ਼ੇਅਰ ਹੀ ਘੁੰਮੀ ਗਿਆ-
'ਅਲਾਹ ਮੈਂ ਯੇ ਤਾਜ ਮਹਲ ਦੇਖ ਰਹਾ ਹੂੰ,
ਯਾ ਪਹਿਲੂ-ਏ-ਯਮਨਾ ਮੇ ਕੰਵਲ ਦੇਖ ਰਹਾ ਹੂੰ'।
ਛੋਟੀ ਜਿਹੀ ਜ਼ਿੰਦਗੀ ਹੈ। ਆਓ, ਪਿਆਰ-ਮੁਹੱਬਤ ਨਾਲ ਜੀਅ ਲਈਏ। ਪਿਆਰ ਨੂੰ ਪਿਆਰ ਰਹਿਣ ਦਈਏ, ਸਿਆਸਤ ਨਾ ਬਣਾਈਏ। 1969 ਦੀ ਫ਼ਿਲਮ 'ਖ਼ਾਮੋਸ਼ੀ' ਵਿਚ ਲਤਾ ਮੰਗੇਸ਼ਕਰ ਦਾ ਗਾਇਆ ਇਕ ਗੀਤ ਹੈ, ਜ਼ਰਾ ਉਸ ਨੂੰ ਸੁਣੀਏ ਤੇ ਸੁਣ ਕੇ ਅਮਲ ਵੀ ਕਰੀਏ-
'ਹਮ ਨੇ ਦੇਖੀ ਹੈ ਉਨ ਆਂਖੋਂ ਕੀ ਮਹਿਕਤੀ ਖ਼ੁਸ਼ਬੂ,
ਹਾਥ ਸੇ ਛੂੁਹ ਕੇ ਇਸੇ ਰਿਸ਼ਤੋਂ ਕਾ ਇਲਜ਼ਾਮ ਨਾ ਦੋ।
ਸਿਰਫ ਅਹਿਸਾਸ ਹੈ ਯੇ ਰੂਹ ਸੇ ਮਹਿਸੂਸ ਕਰੋ,
ਪਿਆਰ ਕੋ ਪਿਆਰ ਹੀ ਰਹਿਨੇ ਦੋ ਕੋਈ ਨਾਮ ਨਾ ਦੋ'।

-ਫਗਵਾੜਾ।
ਮੋਬਾਈਲ : 98766-55055

ਖ਼ਬਰ ਸ਼ੇਅਰ ਕਰੋ

 

ਅਮਰੀਕਾ ਦੇ ਸਫ਼ਲ ਪੰਜਾਬੀ ਕਾਰੋਬਾਰੀ

ਮਿਹਨਤ ਤੇ ਸਿਰੜ ਨਾਲ ਔਖੇ ਹਾਲਾਤ 'ਚੋਂ ਨਿਕਲ ਕੇ ਸਫਲ ਕਾਰੋਬਾਰੀ ਬਣਿਆ ਅਮੋਲਕ ਸਿੰਘ ਗੁਣਾਚੌਰ

ਮਿਹਨਤੀ ਬੰਦੇ ਨੂੰ ਰੱਬ ਨਾਲੋਂ ਵੀ ਵੱਧ ਇਸ ਗੱਲ 'ਤੇ ਯਕੀਨ ਹੁੰਦਾ ਹੈ ਕਿ ਮਿਹਨਤ ਨਾਲ ਅਮੀਰੀ ਭਾਵੇਂ ਨਾ ਵੀ ਆਵੇ ਪਰ ਗ਼ਰੀਬੀ ਨਹੀਂ ਰਹੇਗੀ। ਅਮੋਲਕ ਸਿੰਘ ਗੁਣਾਚੌਰ ਨੇ ਪਿਛਲੇ ਕੁਝ ਸਾਲਾਂ ਵਿਚ ਚੰਗੀ ਪੈੜ ਪਾਈ ਹੈ। ਵਧੀਆ ਕਾਰੋਬਾਰ ਸਥਾਪਤ ਕਰ ਲਿਆ ਹੈ। ਨਾਂਅ ਕਮਾਇਆ ...

ਪੂਰੀ ਖ਼ਬਰ »

ਯਾਦਾਂ ਦੇ ਝਰੋਖੇ 'ਚੋਂ ਜਦੋਂ ਮੈਂ ਸੁਪਰਡੈਂਟ ਲੱਗਿਆ

ਗੱਲ 1968-69 ਦੀ ਹੈ ਜਦੋਂ ਮੈਂ ਮਿਡਲ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ ਮਾਣਕ ਮਾਜਰਾ ਲੁਧਿਆਣਾ) ਵਿਚ ਬਤੌਰ ਸ. ਸ. ਮਾਸਟਰ ਕਾਰਜਸ਼ੀਲ ਸਾਂ । ਅੱਧੀ ਛੁੱਟੀ ਦਾ ਸਮਾਂ ਸੀ ਜਦੋਂ ਬਲਾਕ ਸਿੱਖਿਆ ਅਫ਼ਸਰ ਸ: ਅਜੀਤ ਸਿੰਘ ਮਾਂਗਟ, ਜ਼ਿਲ੍ਹੇ ਤੋਂ ਨਿਯੁਕਤੀ ਪੱਤਰ ਲੈ ਕੇ ਸਾਡੇ ਸਕੂਲ ...

ਪੂਰੀ ਖ਼ਬਰ »

ਨਵੀਂ ਸਜਾਵਟ ਨਾਲ ਆ ਰਹੀ ਹੈ 'ਚੰਨ ਪ੍ਰਦੇਸੀ'

ਪੰਜਾਬੀ ਫ਼ਿਲਮ ਸਨਅਤ ਲਈ ਇਕ ਚੰਗੀ ਤੇ ਉਤਸ਼ਾਹਪੂਰਨ ਖ਼ਬਰ ਆਈ ਹੈ। ਇਸ ਖ਼ਬਰ ਦਾ ਸਿਹਰਾ ਜਾਂਦਾ ਹੈ ਯੂ.ਕੇ. ਵਾਸੀ ਡਾ. ਚਾਨਣ ਸਿੰਘ ਸਿੱਧੂ ਨੂੰ। ਉਹ ਹੁਣ ਨਿਰਮਾਤਾ ਬਣ ਕੇ ਮੀਲ ਦਾ ਪੱਥਰ ਨੁਮਾ ਪੰਜਾਬੀ ਫ਼ਿਲਮ 'ਚੰਨ ਪ੍ਰਦੇਸੀ' ਨੂੰ ਨਵੀਂ ਸਜਾਵਟ ਨਾਲ ਲੈ ਕੇ ਆਏ ਹਨ। ਡਿਜੀਟਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX