ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਇਕ ਸ਼ਬਦ ਬੋਲਿਆ ਜਾਂਦਾ ਹੈ 'ਦਾਵਾਨਲ'। ਇਸ ਸ਼ਬਦ ਦਾ ਅਰਥ ਹੈ ਜੰਗਲਾਂ ਵਿਚ ਸੁੱਕੇ ਰੁੱਖਾਂ ਦੀਆਂ ਟਹਿਣੀਆਂ ਜਾਂ ਬਾਂਸਾਂ ਦੀ ਰਗੜ ਨਾਲ ਪੈਦਾ ਹੋਈ ਅੱਗ ਦੇ ਵਿਸ਼ਾਲ ਭਾਂਬੜ ਜੋ ਮੀਲਾਂ ਤੱਕ ਫੈਲ ਕੇ ਜੰਗਲੀ ਜਨ ਜੀਵਨ ਨੂੰ ਸੁਆਹ ਕਰ ...
ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ 34 ਸਾਲ ਪੁਰਾਣੇ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਕੇਸ ਵਿਚ ਸਰਬਉੱਚ ਅਦਾਲਤ ਵਲੋਂ ਆਪਣਾ ਫ਼ੈਸਲਾ ਬਦਲ ਦਿੱਤਾ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਵੀਰਵਾਰ 19 ਮਈ, 2022 ਨੂੰ ਇਸ ਮਾਮਲੇ ...
ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਝਾਂਸੀ ਵਾਲੀ ਰਾਣੀ ਲਕਸ਼ਮੀ ਬਾਈ ਦਾ ਨਾਂਅ ਸਿਤਾਰੇ ਵਾਂਗ ਚਮਕਦਾ ਹੈ। ਛੋਟੀ ਉਮਰ ਦੀ ਇਸ ਸ਼ਹੀਦ ਸੁੰਦਰੀ ਦੀ ਸਮਾਧ ਕੋਟਾ ਦੇ ਸਰਾਏ ਅਤੇ ਗਵਾਲੀਅਰ ਦੇ ਦਰਮਿਆਨ ਪਹਾੜੀ ਇਲਾਕੇ ਵਿਚ ਬਣੀ ਹੋਈ ਹੈ। ਇਸ ਦਾ ਜਨਮ ਨਵੰਬਰ, 1835 ਨੂੰ ਪਿਤਾ ਬਲਵੰਤ ...
ਵਿਸ਼ਵ ਭਰ ਵਿਚਲੇ ਸੱਤ ਅਜੂਬਿਆਂ ਵਿਚੋਂ ਭਾਰਤ ਵਿਚਲਾ ਤਾਜ ਮਹੱਲ ਹੀ ਇਕ ਅਜਿਹਾ ਅਜੂਬਾ ਹੈ ਜਿਸ ਬਾਰੇ ਹਰ ਚੜ੍ਹੀ ਸਵੇਰ ਕੋਈ ਨਾ ਕੋਈ ਸੱਜਰਾ ਵਿਵਾਦ ਛਿੜਿਆ ਰਹਿੰਦਾ ਹੈ। ਮੁਹੱਬਤ ਦੀ ਇਸ ਮੁਕੱਦਸ ਜ਼ਿਆਰਤਗਾਹ ਨੂੰ ਮੰਦਿਰ-ਮਸਜਿਦ ਦੇ ਵਿਵਾਦ ਵਿਚ ਘੜੀਸਿਆ ਜਾ ਰਿਹਾ ...
ਮਿਹਨਤੀ ਬੰਦੇ ਨੂੰ ਰੱਬ ਨਾਲੋਂ ਵੀ ਵੱਧ ਇਸ ਗੱਲ 'ਤੇ ਯਕੀਨ ਹੁੰਦਾ ਹੈ ਕਿ ਮਿਹਨਤ ਨਾਲ ਅਮੀਰੀ ਭਾਵੇਂ ਨਾ ਵੀ ਆਵੇ ਪਰ ਗ਼ਰੀਬੀ ਨਹੀਂ ਰਹੇਗੀ। ਅਮੋਲਕ ਸਿੰਘ ਗੁਣਾਚੌਰ ਨੇ ਪਿਛਲੇ ਕੁਝ ਸਾਲਾਂ ਵਿਚ ਚੰਗੀ ਪੈੜ ਪਾਈ ਹੈ। ਵਧੀਆ ਕਾਰੋਬਾਰ ਸਥਾਪਤ ਕਰ ਲਿਆ ਹੈ। ਨਾਂਅ ਕਮਾਇਆ ...
ਗੱਲ 1968-69 ਦੀ ਹੈ ਜਦੋਂ ਮੈਂ ਮਿਡਲ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ ਮਾਣਕ ਮਾਜਰਾ ਲੁਧਿਆਣਾ) ਵਿਚ ਬਤੌਰ ਸ. ਸ. ਮਾਸਟਰ ਕਾਰਜਸ਼ੀਲ ਸਾਂ ।
ਅੱਧੀ ਛੁੱਟੀ ਦਾ ਸਮਾਂ ਸੀ ਜਦੋਂ ਬਲਾਕ ਸਿੱਖਿਆ ਅਫ਼ਸਰ ਸ: ਅਜੀਤ ਸਿੰਘ ਮਾਂਗਟ, ਜ਼ਿਲ੍ਹੇ ਤੋਂ ਨਿਯੁਕਤੀ ਪੱਤਰ ਲੈ ਕੇ ਸਾਡੇ ਸਕੂਲ ਵਿਚ ਪੁੱਜੇ। ਉਨ੍ਹਾਂ ਦਫ਼ਤਰ ਵਿਚ ਜਾ ਕੇ, ਸਕੂਲ ਮੁਖੀ ਸ: ਰਣਧੀਰ ਸਿੰਘ ਭੰਡਾਲ ਨੂੰ ਮੇਰਾ ਨਿਯੁਕਤੀ ਪੱਤਰ ਸੌਂਪਿਆ ਤੇ ਉਸੇ ਦਿਨ ਲੁਧਿਆਣੇ ਜਾ ਕੇ ਪ੍ਰੀਖਿਆ ਸਮੱਗਰੀ ਤੇ ਹੋਰ ਜ਼ਰੂਰੀ ਕਾਗਜ਼ਾਤ ਲੈਣ ਦੀ ਹਦਾਇਤ ਕੀਤੀ। ਸ: ਰਣਧੀਰ ਸਿੰਘ ਨੇ ਮੈਨੂੰ ਤੁਰੰਤ ਬੁਲਾ ਕੇ ਉਹ ਨਿਯੁਕਤੀ ਪੱਤਰ ਮੇਰੇ ਹਵਾਲੇ ਕਰ ਦਿੱਤਾ। ਸ. ਅਜੀਤ ਸਿੰਘ ਮਾਂਗਟ ਮੈਨੂੰ ਬੜੀ ਗਰਮਜੋਸ਼ੀ ਨਾਲ ਮਿਲੇ ਤੇ ਨਿਯੁਕਤੀ ਲਈ ਵਧਾਈ ਵੀ ਦਿੱਤੀ।
ਪਰ ਮੇਰੇ ਲਈ ਇਹ ਸਭ ਕੁਝ ਨਵਾਂ ਸੀ। ਕੋਈ ਖ਼ਾਸ ਤਜਰਬਾ ਵੀ ਨਹੀਂ ਸੀ। ਦਿਲ ਉੱਤੇ ਮਣਾਂ-ਮੂੰਹੀਂ ਭਾਰ ਆ ਪਿਆ ਸੀ।
ਫਿਰ ਵੀ ਮੈਂ ਮਨ ਤਕੜਾ ਕਰ ਕੇ ਦੱਸੇ ਪਤੇ ਉੱਤੇ, ਸਮੱਗਰੀ ਲੈਣ ਲਈ ਪੁੱਜ ਗਿਆ ਸਾਂ। ਪੀ੍ਰਖਿਆ ਸੰਬੰਧੀ ਸਾਰੀ ਸਮੱਗਰੀ ਲੈ ਕੇ ਜਦੋਂ ਮੈਂ ਖੰਨੇ ਪੁੱਜਿਆ ਤੇ ਮਿੱਤਰ ਸੁਖਦੇਵ ਮਾਦਪੁਰੀ ਦੇ ਘਰ ਉਹ ਸਮੱਗਰੀ ਛੱਡ ਆਇਆ ਸਾਂ।
ਅਗਲੇ ਦਿਨ ਸੈਂਟਰ ਖੋਲ੍ਹਣਾ ਸੀ। ਉਸੇ ਦਿਨ ਸੈਂਟਰ ਵਿਚ ਆਪੋ-ਆਪਣੇ ਨਿਯੁਕਤੀ ਪੱਤਰ ਲੈ ਕੇ ਸਾਰੇ ਡਿਊਟੀ ਦੇਣ ਵਾਲੇ ਨਿਗਰਾਨ ਭਰਾ ਵੀ ਪੁੱਜੇ ਹੋਏ ਸਨ।
ਇਹ ਸੈਂਟਰ ਖੰਨੇ ਦੇ ਸਭ ਤੋਂ ਵੱਡੇ ਸਕੂਲ ਏ.ਐਸ. ਸੀਨੀਅਰ ਸੈਕੰਡਰੀ ਵਿਖੇ ਸੀ ਜਿੱਥੇ ਸਕੂਲ ਦੇ ਮਿਡਲ, ਮੈਟ੍ਰਿਕ ਤੇ ਗਿਆਰ੍ਹਵੀਂ ਦੇ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ।
ਮੈਨੂੰ ਦੱਸਿਆ ਸੀ ਕਿ ਉਪਰੋਕਤ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਸਭ ਤੋਂ ਵੱਡਾ ਸਕੂਲ ਹੈ, ਜਿੱਥੇ ਇਕ ਸ਼੍ਰੇਣੀ ਦੇ ਕਈ-ਕਈ ਸੈਕਸ਼ਨ ਹਨ, ਸ਼ਾਇਦ ਇਹੋ ਕਾਰਨ ਸੀ ਕਿ ਸੈਂਟਰ ਵਿਚ ਸਵੇਰੇ ਤੇ ਸ਼ਾਮ ਦੋ ਸ਼ਿਫ਼ਟਾਂ ਵਿਚ ਪ੍ਰੀਖਿਆ ਹੁੰਦੀ ਸੀ। ਸੂਰਜ ਉਦੈ ਹੋਣ ਦੇ ਸਮੇਂ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ, ਸੈਂਟਰ ਵਿਚ ਹੀ ਰਹਿਣਾ ਪੈਂਦਾ ਸੀ। ਪੇਪਰਾਂ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਬੋਰਡ ਨੂੰ ਭੇਜਣ ਲਈ, ਰੇਲਵੇ ਸਟੇਸ਼ਨ 'ਤੇ ਪਾਰਸਲ ਕਰਵਾ ਕੇ ਹੀ ਛੁਟਕਾਰਾ ਮਿਲਦਾ ਸੀ।
ਘਰ ਪੁੱਜ ਕੇ ਵੀ ਅਗਲੇ ਦਿਨ ਦੀ ਚਿੰਤਾ ਫਿਰ ਸਤਾਉਂਦੀ ਸੀ। ਫਿਰ ਵੀ ਇਹ ਸਮਾਂ ਲੰਘਦਾ ਜਾ ਰਿਹਾ ਸੀ। ਔਖਾ-ਸੌਖਾ, ਸਮਾਂ ਕਦੇ ਵੀ ਨਹੀਂ ਠਹਿਰਦਾ, ਸਗੋਂ ਇਕ ਪੰਛੀ ਵਾਂਗ ਉਡਾਰੀਆਂ ਲਾਉਂਦਾ ਰਹਿੰਦਾ ਹੈ ।
ਸੈਂਟਰ ਵਿਚ ਕੁਝ ਅਜਿਹਾ ਵੀ ਸਮਾਂ ਆਉਂਦਾ ਸੀ ਜਦੋਂ ਫਲਾਇੰਗ ਸਕੁਐਡ ਆ ਕੇ ਆਪੋ-ਆਪਣੇ ਕਾਰਜ ਵਿਚ ਜੁਟ ਜਾਂਦਾ ਸੀ। ਪਰ ਤਸੱਲੀ ਵਾਲੀ ਗੱਲ ਸੀ ਕਿ ਫਲਾਇੰਗ ਸਕੁਐਡ ਆਪਣੀ ਪੜਤਾਲ ਕਰਕੇ ਅਗਲੇ ਸੈਂਟਰ ਲਈ ਤੁਰ ਜਾਂਦਾ ਸੀ।
ਇਹ ਵਰਤਾਰਾ ਲਗਭਗ, ਮਹੀਨਾ-ਸਵਾ ਮਹੀਨਾ ਤੱਕ ਚਲਦਾ ਰਿਹਾ। ਮਿਡਲ, ਹਾਈ ਤੇ ਹਾਇਰ ਸੈਕੰਡਰੀ ਦੀਆਂ ਇਹ ਪ੍ਰੀਖਿਆਵਾਂ ਸਨ ਜਿਨ੍ਹਾਂ ਦੀ ਨਿਗਰਾਨੀ, ਆਪਣੇ ਅਮਲੇ ਸਮੇਤ ਕਰਨੀ ਪੈਂਦੀ ਸੀ। ਰੋਜ਼-ਰੋਜ਼ ਦੇ ਅਜਿਹੇ ਵਰਤਾਰੇ ਕਾਰਨ ਇਕ ਆਦਤ ਬਣ ਗਈ ਸੀ ਕਿ ਡਰ ਵਰਗੀਆਂ ਗੱਲਾਂ ਕਿਤੇ ਦੂਰ ਨੱਸ ਗਈਆਂ ਸਨ। ਸੱਚੀ ਗੱਲ ਤਾਂ ਇਹ ਹੈ ਕਿ ਹੁਣ ਮੁਖੀ ਵਜੋਂ ਕੰਮ ਕਰਕੇ ਤਸੱਲੀ ਜਿਹੀ ਹੋ ਰਹੀ ਸੀ ।
ਫਿਰ ਇਕ ਦਿਨ ਉਹ ਵੀ ਆਇਆ ਜਦੋਂ ਸਾਰੀਆਂ ਪ੍ਰੀਖਿਆਵਾਂ ਮੁਕੰਮਲ ਹੋ ਰਹੀਆਂ ਸਨ। ਸਕੂਲ ਮੁਖੀ ਨੇ ਜਾਣ ਸਮੇਂ ਬੜੀ ਖ਼ੁਸ਼ੀ ਪ੍ਰਗਟਾਈ ਤੇ ਤਸੱਲੀ ਦਾ ਅਨੁਭਵ ਕਰਦਿਆਂ ਵਧਾਈ ਦਿੱਤੀ ।
ਉਪਰੋਕਤ ਜ਼ਿੰਮੇਵਾਰੀ ਨਿਭਾਉਂਦਿਆਂ ਅੱਗੋਂ ਲਈ ਵੀ ਅਜਿਹੀ ਜ਼ਿੰਮੇਵਾਰੀ ਨਿਭਾਉਣ ਲਈ ਦਿਲ ਵਾਰ-ਵਾਰ ਕਰਦਾ ਸੀ। ਸਿੱਟੇ ਵਜੋਂ ਚਾਰ ਵਾਰ ਮੈਨੂੰ ਇਹ ਜ਼ਿੰਮੇਵਾਰੀ ਨਿਭਾਉਣ ਦਾ ਅਵਸਰ ਮਿਲਦਾ ਰਿਹਾ।
-ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ।
ਫੋਨ : 95927-27087
ਪੰਜਾਬੀ ਫ਼ਿਲਮ ਸਨਅਤ ਲਈ ਇਕ ਚੰਗੀ ਤੇ ਉਤਸ਼ਾਹਪੂਰਨ ਖ਼ਬਰ ਆਈ ਹੈ। ਇਸ ਖ਼ਬਰ ਦਾ ਸਿਹਰਾ ਜਾਂਦਾ ਹੈ ਯੂ.ਕੇ. ਵਾਸੀ ਡਾ. ਚਾਨਣ ਸਿੰਘ ਸਿੱਧੂ ਨੂੰ। ਉਹ ਹੁਣ ਨਿਰਮਾਤਾ ਬਣ ਕੇ ਮੀਲ ਦਾ ਪੱਥਰ ਨੁਮਾ ਪੰਜਾਬੀ ਫ਼ਿਲਮ 'ਚੰਨ ਪ੍ਰਦੇਸੀ' ਨੂੰ ਨਵੀਂ ਸਜਾਵਟ ਨਾਲ ਲੈ ਕੇ ਆਏ ਹਨ। ਡਿਜੀਟਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX