ਤਾਜਾ ਖ਼ਬਰਾਂ


ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  1 day ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  1 day ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 day ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  1 day ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  1 day ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  1 day ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  1 day ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  1 day ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 day ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  1 day ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਜੇਠ ਸੰਮਤ 554
ਵਿਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਅਜੀਤ ਮੈਗਜ਼ੀਨ

ਅੱਜ ਅੰਤਰਰਾਸ਼ਟਰੀ ਜੈਵ ਭਿੰਨਤਾ ਦਿਵਸ 'ਤੇ ਵਿਸ਼ੇਸ਼

ਕੁਦਰਤ ਦੀ ਰਹਿਬਰੀ ਤਿਆਗ ਕੇ ਕਿਹੜੇ ਸੁੱਖਾਂ ਦੀ ਭਾਲ?

ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਇਕ ਸ਼ਬਦ ਬੋਲਿਆ ਜਾਂਦਾ ਹੈ 'ਦਾਵਾਨਲ'। ਇਸ ਸ਼ਬਦ ਦਾ ਅਰਥ ਹੈ ਜੰਗਲਾਂ ਵਿਚ ਸੁੱਕੇ ਰੁੱਖਾਂ ਦੀਆਂ ਟਹਿਣੀਆਂ ਜਾਂ ਬਾਂਸਾਂ ਦੀ ਰਗੜ ਨਾਲ ਪੈਦਾ ਹੋਈ ਅੱਗ ਦੇ ਵਿਸ਼ਾਲ ਭਾਂਬੜ ਜੋ ਮੀਲਾਂ ਤੱਕ ਫੈਲ ਕੇ ਜੰਗਲੀ ਜਨ ਜੀਵਨ ਨੂੰ ਸੁਆਹ ਕਰ ...

ਪੂਰੀ ਖ਼ਬਰ »

ਸਿਆਸਤਦਾਨਾਂ ਨੂੰ ਆਖ਼ਰਕਾਰ ਕੀ ਸਬਕ ਦੇਵੇਗੀ ਸਿੱਧੂ ਦੀ ਸਜ਼ਾ

ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ 34 ਸਾਲ ਪੁਰਾਣੇ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਕੇਸ ਵਿਚ ਸਰਬਉੱਚ ਅਦਾਲਤ ਵਲੋਂ ਆਪਣਾ ਫ਼ੈਸਲਾ ਬਦਲ ਦਿੱਤਾ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਵੀਰਵਾਰ 19 ਮਈ, 2022 ਨੂੰ ਇਸ ਮਾਮਲੇ ...

ਪੂਰੀ ਖ਼ਬਰ »

ਦੇਸ਼ ਭਗਤ ਵੀਰਾਂਗਣਾ ਰਾਣੀ ਲਕਸ਼ਮੀ ਬਾਈ

ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਝਾਂਸੀ ਵਾਲੀ ਰਾਣੀ ਲਕਸ਼ਮੀ ਬਾਈ ਦਾ ਨਾਂਅ ਸਿਤਾਰੇ ਵਾਂਗ ਚਮਕਦਾ ਹੈ। ਛੋਟੀ ਉਮਰ ਦੀ ਇਸ ਸ਼ਹੀਦ ਸੁੰਦਰੀ ਦੀ ਸਮਾਧ ਕੋਟਾ ਦੇ ਸਰਾਏ ਅਤੇ ਗਵਾਲੀਅਰ ਦੇ ਦਰਮਿਆਨ ਪਹਾੜੀ ਇਲਾਕੇ ਵਿਚ ਬਣੀ ਹੋਈ ਹੈ। ਇਸ ਦਾ ਜਨਮ ਨਵੰਬਰ, 1835 ਨੂੰ ਪਿਤਾ ਬਲਵੰਤ ...

ਪੂਰੀ ਖ਼ਬਰ »

ਤਾਜ ਮਹੱਲ ਵਿਵਾਦ ਪਿਆਰ ਕੋ ਪਿਆਰ ਹੀ ਰਹਿਨੇ ਦੋ

ਵਿਸ਼ਵ ਭਰ ਵਿਚਲੇ ਸੱਤ ਅਜੂਬਿਆਂ ਵਿਚੋਂ ਭਾਰਤ ਵਿਚਲਾ ਤਾਜ ਮਹੱਲ ਹੀ ਇਕ ਅਜਿਹਾ ਅਜੂਬਾ ਹੈ ਜਿਸ ਬਾਰੇ ਹਰ ਚੜ੍ਹੀ ਸਵੇਰ ਕੋਈ ਨਾ ਕੋਈ ਸੱਜਰਾ ਵਿਵਾਦ ਛਿੜਿਆ ਰਹਿੰਦਾ ਹੈ। ਮੁਹੱਬਤ ਦੀ ਇਸ ਮੁਕੱਦਸ ਜ਼ਿਆਰਤਗਾਹ ਨੂੰ ਮੰਦਿਰ-ਮਸਜਿਦ ਦੇ ਵਿਵਾਦ ਵਿਚ ਘੜੀਸਿਆ ਜਾ ਰਿਹਾ ...

ਪੂਰੀ ਖ਼ਬਰ »

ਅਮਰੀਕਾ ਦੇ ਸਫ਼ਲ ਪੰਜਾਬੀ ਕਾਰੋਬਾਰੀ

ਮਿਹਨਤ ਤੇ ਸਿਰੜ ਨਾਲ ਔਖੇ ਹਾਲਾਤ 'ਚੋਂ ਨਿਕਲ ਕੇ ਸਫਲ ਕਾਰੋਬਾਰੀ ਬਣਿਆ ਅਮੋਲਕ ਸਿੰਘ ਗੁਣਾਚੌਰ

ਮਿਹਨਤੀ ਬੰਦੇ ਨੂੰ ਰੱਬ ਨਾਲੋਂ ਵੀ ਵੱਧ ਇਸ ਗੱਲ 'ਤੇ ਯਕੀਨ ਹੁੰਦਾ ਹੈ ਕਿ ਮਿਹਨਤ ਨਾਲ ਅਮੀਰੀ ਭਾਵੇਂ ਨਾ ਵੀ ਆਵੇ ਪਰ ਗ਼ਰੀਬੀ ਨਹੀਂ ਰਹੇਗੀ। ਅਮੋਲਕ ਸਿੰਘ ਗੁਣਾਚੌਰ ਨੇ ਪਿਛਲੇ ਕੁਝ ਸਾਲਾਂ ਵਿਚ ਚੰਗੀ ਪੈੜ ਪਾਈ ਹੈ। ਵਧੀਆ ਕਾਰੋਬਾਰ ਸਥਾਪਤ ਕਰ ਲਿਆ ਹੈ। ਨਾਂਅ ਕਮਾਇਆ ...

ਪੂਰੀ ਖ਼ਬਰ »

ਯਾਦਾਂ ਦੇ ਝਰੋਖੇ 'ਚੋਂ ਜਦੋਂ ਮੈਂ ਸੁਪਰਡੈਂਟ ਲੱਗਿਆ

ਗੱਲ 1968-69 ਦੀ ਹੈ ਜਦੋਂ ਮੈਂ ਮਿਡਲ ਸਕੂਲ (ਹੁਣ ਸੀਨੀਅਰ ਸੈਕੰਡਰੀ ਸਕੂਲ ਮਾਣਕ ਮਾਜਰਾ ਲੁਧਿਆਣਾ) ਵਿਚ ਬਤੌਰ ਸ. ਸ. ਮਾਸਟਰ ਕਾਰਜਸ਼ੀਲ ਸਾਂ । ਅੱਧੀ ਛੁੱਟੀ ਦਾ ਸਮਾਂ ਸੀ ਜਦੋਂ ਬਲਾਕ ਸਿੱਖਿਆ ਅਫ਼ਸਰ ਸ: ਅਜੀਤ ਸਿੰਘ ਮਾਂਗਟ, ਜ਼ਿਲ੍ਹੇ ਤੋਂ ਨਿਯੁਕਤੀ ਪੱਤਰ ਲੈ ਕੇ ਸਾਡੇ ਸਕੂਲ ...

ਪੂਰੀ ਖ਼ਬਰ »

ਨਵੀਂ ਸਜਾਵਟ ਨਾਲ ਆ ਰਹੀ ਹੈ 'ਚੰਨ ਪ੍ਰਦੇਸੀ'

ਪੰਜਾਬੀ ਫ਼ਿਲਮ ਸਨਅਤ ਲਈ ਇਕ ਚੰਗੀ ਤੇ ਉਤਸ਼ਾਹਪੂਰਨ ਖ਼ਬਰ ਆਈ ਹੈ। ਇਸ ਖ਼ਬਰ ਦਾ ਸਿਹਰਾ ਜਾਂਦਾ ਹੈ ਯੂ.ਕੇ. ਵਾਸੀ ਡਾ. ਚਾਨਣ ਸਿੰਘ ਸਿੱਧੂ ਨੂੰ। ਉਹ ਹੁਣ ਨਿਰਮਾਤਾ ਬਣ ਕੇ ਮੀਲ ਦਾ ਪੱਥਰ ਨੁਮਾ ਪੰਜਾਬੀ ਫ਼ਿਲਮ 'ਚੰਨ ਪ੍ਰਦੇਸੀ' ਨੂੰ ਨਵੀਂ ਸਜਾਵਟ ਨਾਲ ਲੈ ਕੇ ਆਏ ਹਨ। ਡਿਜੀਟਲ ਤਕਨੀਕ ਦਾ ਸਹਾਰਾ ਲੈ ਕੇ ਫ਼ਿਲਮ ਦੇ ਤਕਨੀਕੀ ਭਾਗਾਂ ਵਿਚ ਸੁਧਾਰ ਕਰਕੇ ਫ਼ਿਲਮ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਸਾਲ 1981 ਵਿਚ ਜਦੋਂ ਇਹ ਫ਼ਿਲਮ ਪ੍ਰਦਰਸ਼ਿਤ ਹੋਈ ਸੀ ਉਦੋਂ ਬਹੁਤ ਹਰਮਨ ਪਿਆਰਤਾ ਹਾਸਲ ਕੀਤੀ ਸੀ ਅਤੇ ਇਹ ਰਾਸ਼ਟਰੀ ਪੁਰਸਕਾਰ ਜਿੱਤਣ ਵਿਚ ਵੀ ਕਾਮਯਾਬ ਰਹੀ ਸੀ।
ਇਹ ਫ਼ਿਲਮ ਚਿਤਰਾਰਥ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਗਈ ਸੀ। ਰਿਲੀਜ਼ ਦੇ 41 ਸਾਲਾਂ ਬਾਅਦ ਜਦੋਂ ਇਹ ਨਵਾਂ ਤਕਨੀਕੀ ਜਾਮਾ ਪਾ ਕੇ ਆ ਰਹੀ ਹੈ ਉਦੋਂ ਚਿਤਰਾਰਥ ਸਿੰਘ ਦੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਉੱਭਰ ਆਉਂਦੇ ਹਨ ਜਦੋਂ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਕੀਤੀ ਸੀ। ਅਤੀਤ ਦੇ ਸਮੁੰਦਰ ਵਿਚ ਡੁਬਕੀ ਲਗਾਉਂਦੇ ਹੋਏ ਉਹ ਕਹਿੰਦੇ ਹਨ, 'ਮੈਨੂੰ ਅੱਜ ਵੀ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਦਿਨ ਬਰਾਬਰ ਯਾਦ ਹੈ। ਉਹ ਤਰੀਕ ਸੀ 4 ਅਪ੍ਰੈਲ, 1979 ਅਤੇ ਪਹਿਲੇ ਦਿਨ ਦੀ ਸ਼ੂਟਿੰਗ ਅਸੀਂ ਜਗਰਾਓਂ ਵਿਚ ਕੀਤੀ ਸੀ। ਸਾਰੇ ਯੂਨਿਟ ਵਾਲੇ ਬਹੁਤ ਖ਼ੁਸ਼ ਸਨ। ਮੈਂ ਵੀ ਖ਼ੁਸ਼ ਸੀ ਕਿ ਪਹਿਲੇ ਦਿਨ ਦੀ ਸ਼ੂਟਿੰਗ ਸੁੱਖੀਂ-ਸਾਂਦੀਂ ਹੋ ਗਈ। ਤਦੇ ਸ਼ਾਮ ਨੂੰ ਅਚਾਨਕ ਖ਼ਬਰ ਮਿਲੀ ਕਿ ਪਾਕਿਸਤਾਨ ਵਿਚ ਜੁਲਫ਼ਿਕਰ ਅਲੀ ਭੁੱਟੋ ਨੂੰ ਫ਼ਾਂਸੀ ਦੇ ਦਿੱਤੀ ਗਈ ਹੈ। ਸਾਡੇ ਸਾਰਿਆਂ ਦੀ ਖ਼ੁਸ਼ੀ ਕਾਫ਼ੂਰ ਹੋ ਗਈ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਦੁਨੀਆ ਛੱਡ ਕੇ ਜਾਣਾ ਹੋਵੇਗਾ, ਇਹ ਸੋਚਿਆ ਨਹੀਂ ਸੀ। ਉਥੇ ਉਨ੍ਹਾਂ ਨੂੰ ਬਦਲੇ ਦੀ ਕਾਰਵਾਈ ਹੇਠ ਫ਼ਾਂਸੀ ਦਿੱਤੀ ਗਈ ਅਤੇ ਇਥੇ ਮੈਂ ਇਕ ਇਸ ਤਰ੍ਹਾਂ ਦੀ ਫ਼ਿਲਮ ਬਣਾ ਰਿਹਾ ਸੀ ਜਿਸ ਵਿਚ ਦੁਸ਼ਮਣ ਨੂੰ ਮਾਫ਼ ਕਰ ਦੇਣ ਦਾ ਸੰਦੇਸ਼ ਸੀ। ਇਹ ਫ਼ਿਲਮ ਜਦੋਂ ਪ੍ਰਦਰਸ਼ਿਤ ਹੋਈ ਸੀ, ਉਦੋਂ ਪੰਜਾਬੀ ਫ਼ਿਲਮ ਸਨਅਤ ਵਿਚ ਐਕਸ਼ਨ ਤੇ ਬਦਲੇ ਦੇ ਥੀਮ ਵਾਲੀਆਂ ਫ਼ਿਲਮਾਂ ਦਾ ਬੋਲਬਾਲਾ ਸੀ। ਇਸ ਤੋਂ ਉਲਟ ਮੇਰੀ ਫ਼ਿਲਮ ਵਿਚ ਮਾਫ਼ੀ-ਦਾਨ ਦੀ ਗੱਲ ਕਹੀ ਗਈ ਸੀ। ਕੁਝ ਵੱਖਰਾ ਦੇਖਣ ਦੀ ਇੱਛਾ ਰੱਖਣ ਵਾਲਿਆਂ ਨੂੰ ਫ਼ਿਲਮ ਵਿਚ ਨਵਾਂਪਨ ਨਜ਼ਰ ਆਇਆ ਅਤੇ ਉਨ੍ਹਾਂ ਨੇ ਇਸ ਨੂੰ ਹੱਥੋ-ਹੱਥ ਲੈ ਲਿਆ।'
ਮਹਿਜ਼ ਇਸ ਨਵੇਂਪਨ ਦੀ ਵਜ੍ਹਾ ਕਰਕੇ ਹੀ ਇਹ ਫ਼ਿਲਮ ਹਿੱਟ ਨਹੀਂ ਸੀ ਹੋਈ, ਫ਼ਿਲਮ ਵਿਚ ਹੋਰ ਵੀ ਕਈ ਇਸ ਤਰ੍ਹਾਂ ਦੀਆਂ ਗੱਲਾਂ ਸਨ ਜੋ ਪੰਜਾਬੀ ਫ਼ਿਲਮ ਸਨਅਤ ਵਿਚ ਬਦਲਾਅ ਦਾ ਵਿਚਾਰ ਲੈ ਆਈਆਂ ਸਨ। ਫ਼ਿਲਮ ਦੀ ਮੌਲਿਕਤਾ 'ਤੇ ਰੌਸ਼ਨੀ ਪਾਉਂਦੇ ਹੋਏ ਚਿਤਰਾਰਥ ਸਿੰਘ ਕਹਿੰਦੇ ਹਨ, 'ਉਸ ਜ਼ਮਾਨੇ ਵਿਚ ਜ਼ਿਆਦਾਤਰ ਫ਼ਿਲਮ ਨਿਰਮਾਤਾ ਉਹ ਸਨ ਜੋ ਪਾਕਿਸਤਾਨ ਤੋਂ ਆਏ ਸਨ। ਉਨ੍ਹਾਂ ਦੀਆਂ ਫ਼ਿਲਮਾਂ ਵਿਚ ਪਾਕਿਸਤਾਨੀ ਸੱਭਿਆਚਾਰ ਦੀ ਝਲਕ ਹੋਇਆ ਕਰਦੀ ਸੀ। ਹੀਰੋ-ਹੀਰੋਇਨ ਦੇ ਕੱਪੜਿਆਂ ਤੋਂ ਲੈ ਕੇ ਕੇਸ ਸੱਜਾ ਤੇ ਸੰਵਾਦਾਂ ਵਿਚ ਵੀ ਉਥੋਂ ਦਾ ਟੱਚ ਹੋਇਆ ਕਰਦਾ ਸੀ। ਹੀਰੋ ਚੀਕਦਾ, ਚਿਲਾਉਂਦਾ ਨਜ਼ਰ ਆਉਂਦਾ ਸੀ। ਮੇਰੀ ਫ਼ਿਲਮ ਇਨ੍ਹਾਂ ਫ਼ਿਲਮਾਂ ਤੋਂ ਵੱਖਰੀ ਸੀ। ਫ਼ਿਲਮ ਦੇ ਲੇਖਕ ਬਲਦੇਵ ਸਿੰਘ ਮਾਲਵਾ ਤੋਂ ਸਨ। ਸੋ, ਇਥੇ ਮਲਵਈ ਬੋਲੀ ਰੱਖੀ ਗਈ ਸੀ। ਇਸ ਵਜ੍ਹਾ ਕਰਕੇ ਦਰਸ਼ਕਾਂ ਨੂੰ ਫ਼ਿਲਮ ਵਿਚ ਸਥਾਨਕ ਅਪੀਲ ਨਜ਼ਰ ਆਈ ਸੀ ਅਤੇ ਇਹ ਅਪੀਲ ਫ਼ਿਲਮ ਦੇ ਪੱਖ ਵਿਚ ਕੰਮ ਕਰ ਗਈ ਸੀ। ਦੂਜੀ ਗੱਲ ਇਹ ਕਿ ਫ਼ਿਲਮ ਵਿਚ ਕਲਾਕਾਰਾਂ ਨੂੰ ਤਾਮ-ਝਾਮ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਸਾਰੇ ਕਲਾਕਾਰਾਂ ਦੇ ਕੱਪੜੇ ਪਿੰਡ ਦੇ ਦਰਜੀ ਮਾਸਟਰ ਨੇ ਸੀਤੇ ਸਨ ਅਤੇ ਕਿਰਦਾਰਾਂ ਦੀ ਸਾਦਗੀ ਦੀ ਵਜ੍ਹਾ ਕਰਕੇ ਲੋਕਾਂ ਨੂੰ ਇਹ ਕਿਰਦਾਰ ਆਪਣੇ-ਆਪਣੇ ਲੱਗੇ ਸਨ। ਪੂਰੀ ਫ਼ਿਲਮ ਪੰਜਾਬ ਵਿਚ ਸ਼ੂਟ ਕੀਤੀ ਗਈ ਸੀ ਅਤੇ ਉਦੋਂ ਅੱਤਵਾਦ ਬਾਰੇ ਕਿਸੇ ਨੇ ਸੁਣਿਆ ਨਹੀਂ ਸੀ। ਇਸ ਲਈ ਬੇਝਿਜਕ ਅਸੀਂ ਇਹ ਫ਼ਿਲਮ ਬਣਾਈ ਸੀ। ਉਦੋਂ ਆਮ ਪੰਜਾਬੀ ਫ਼ਿਲਮ ਪੰਜ-ਸਾਢੇ ਪੰਜ ਲੱਖ ਵਿਚ ਬਣ ਜਾਇਆ ਕਰਦੀ ਸੀ ਪਰ ਇਸ ਫ਼ਿਲਮ ਦੀ ਲਾਗਤ 12 ਲੱਖ ਰੁਪਏ ਆਈ ਸੀ। ਉਹ ਇਸ ਲਈ ਕਿ ਫ਼ਿਲਮ ਦੇ ਨਿਰਮਾਣ ਵਿਚ ਕਿਤੇ ਕੋਈ ਕੰਜੂਸੀ ਨਹੀਂ ਸੀ ਵਰਤੀ ਗਈ। ਫ਼ਿਲਮ ਦੀ ਸ਼ੂਟਿੰਗ ਛੱਤੀ ਆਊਟਡੋਰ ਲੋਕੇਸ਼ਨਾਂ 'ਤੇ ਕੀਤੀ ਗਈ ਸੀ। ਲੇਖਕ ਬਲਦੇਵ ਸਿੰਘ ਵੀ ਇਸ ਦੇ ਇਕ ਨਿਰਮਾਤਾ ਸਨ ਅਤੇ ਉਹ ਚਾਹੁੰਦੇ ਸਨ ਕਿ ਹਰ ਦ੍ਰਿਸ਼ ਉਸ ਤਰ੍ਹਾਂ ਦਾ ਫ਼ਿਲਮਾਇਆ ਜਾਵੇ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਲਿਖਿਆ ਹੈ। ਇਸ ਵਜ੍ਹਾ ਕਰਕੇ ਕਿੱਕਰ ਦੇ ਦਰੱਖਤ ਤੋਂ ਲੈ ਕੇ ਨਹਿਰ ਦੇ ਦ੍ਰਿਸ਼ਾਂ ਵਿਚ ਕਿਤੇ ਕੋਈ ਕੋਤਾਹੀ ਨਹੀਂ ਵਰਤੀ ਗਈ ਸੀ। ਆਊਟਡੋਰ ਦ੍ਰਿਸ਼ਾਂ ਦੀ ਵਜ੍ਹਾ ਕਰਕੇ ਪਰਦੇ 'ਤੇ ਪੰਜਾਬ ਨੂੰ ਦੇਖ ਕੇ ਦਰਸ਼ਕ ਖ਼ੁਸ਼ ਹੋ ਉੱਠੇ ਸਨ ਅਤੇ ਉਨ੍ਹਾਂ ਨੂੰ ਫ਼ਿਲਮ ਵਿਸ਼ੇਸ਼ ਤੌਰ 'ਤੇ ਪਸੰਦ ਆਈ ਸੀ।'
ਰਾਜ ਬੱਬਰ ਦੀ ਇਹ ਪਹਿਲੀ ਫ਼ਿਲਮ ਸੀ। 'ਇਨਸਾਫ਼ ਕਾ ਤਰਾਜੂ' ਤੇ 'ਸੌ ਦਿਨ ਸਾਸ ਕੇ' ਤੋਂ ਪਹਿਲਾਂ ਉਨ੍ਹਾਂ ਨੂੰ ਇਸ ਫ਼ਿਲਮ ਲਈ ਸਾਈਨ ਕੀਤਾ ਗਿਆ ਸੀ। ਫ਼ਿਲਮ ਦੀ ਨਾਇਕਾ ਰਮਾ ਵਿੱਜ ਵੀ ਉਦੋਂ ਨਵੀਂ ਆਈ ਸੀ। ਫ਼ਿਲਮ ਵਿਚ ਹਰਨੇਕ ਦੀ ਭੂਮਿਕਾ ਲਈ ਅਦਾਕਾਰਾ ਰਾਮੇਸ਼ਵਰੀ ਦੇ ਪਤੀ ਦੀਪਕ ਨੂੰ ਸਾਈਨ ਕੀਤਾ ਗਿਆ ਸੀ। ਉਦੋਂ ਉਨ੍ਹਾਂ ਨੂੰ ਓ.ਪੀ. ਰਲਹਨ ਦੀ ਫ਼ਿਲਮ 'ਅਸ਼ੋਕਾ' ਮਿਲ ਗਈ ਤੇ ਉਨ੍ਹਾਂ ਨੇ ਇਹ ਫ਼ਿਲਮ ਛੱਡ ਦਿੱਤੀ ਸੀ। ਸੋ, ਉਨ੍ਹਾਂ ਦੀ ਥਾਂ ਕੁਲਭੂਸ਼ਨ ਖਰਬੰਦਾ ਨੂੰ ਲਿਆ ਗਿਆ ਅਤੇ ਇਸ ਫ਼ਿਲਮ ਨਾਲ ਉਨ੍ਹਾਂ ਦੇ ਕਰੀਅਰ ਨੂੰ ਬਹੁਤ ਫਾਇਦਾ ਹੋਇਆ ਸੀ। ਫ਼ਿਲਮ ਵਿਚ ਇਕਮਾਤਰ ਵੱਡੀ ਸਟਾਰ ਰਜਨੀ ਸ਼ਰਮਾ ਸੀ ਜਿਸ ਦੀ ਉਦੋਂ 'ਬਾਲਿਕਾ ਬਧੂ' ਹਿਟ ਹੋਈ ਸੀ ਅਤੇ ਇਸ ਵਜ੍ਹਾ ਕਰਕੇ ਉਹ ਕਾਫ਼ੀ ਹਰਮਨ ਪਿਆਰੀ ਸੀ। ਜ਼ਿਆਦਾਤਰ ਨਵੇਂ ਕਲਾਕਾਰ ਹੋਣ ਦੀ ਵਜ੍ਹਾ ਕਰਕੇ ਚਿਤਰਾਰਥ ਸਿੰਘ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਬਗ਼ੈਰ ਫ਼ਿਲਮ ਬਣਾ ਸਕੇ ਸਨ ਅਤੇ ਇਸੇ ਵਜ੍ਹਾ ਕਰਕੇ ਫ਼ਿਲਮ ਵਿਚ ਨਿਰਦੇਸ਼ਕ ਦਾ ਠੱਪਾ ਨਜ਼ਰ ਆਉਂਦਾ ਹੈ।
ਜਿਸ ਤਰ੍ਹਾਂ ਪਲਾਸਟਿਕ ਸਰਜਰੀ ਦੀ ਮਦਦ ਨਾਲ ਚਿਹਰੇ ਨੂੰ ਜ਼ਿਆਦਾ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ, ਉਸੇ ਤਰ੍ਹਾਂ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਹੁਣ ਫ਼ਿਲਮ ਵਿਚ ਹੋਰ ਨਿਖਾਰ ਲਿਆਂਦਾ ਗਿਆ ਹੈ। ਫ਼ਿਲਮ ਵਿਚ ਹੁਣ ਵੀ ਉਹੀ ਆਤਮਾ ਹੈ ਜੋ ਉਦੋਂ ਸੀ।
ਡਿਜੀਟਲ ਤਕਨੀਕ ਦੀ ਮਦਦ ਨਾਲ ਫ਼ਿਲਮ 'ਚ ਨਿਖਾਰ ਲਿਆਂਦਾ ਗਿਆ ਹੈ ਪਰ ਸਵਾਲ ਇਹ ਵੀ ਉੱਠਦਾ ਹੈ ਕਿ ਕਿਤੇ ਅੱਜ ਦੇ ਦਰਸ਼ਕਾਂ ਨੂੰ ਇਹ ਫ਼ਿਲਮ ਆਊਟਡੇਟਿਡ ਤਾਂ ਨਹੀਂ ਲੱਗੇਗੀ? ਇਸ 'ਤੇ ਆਪਣੀ ਰਾਏ ਦਿੰਦੇ ਹੋਏ ਚਿਤਰਾਰਥ ਸਿੰਘ ਕਹਿੰਦੇ ਹਨ, 'ਫ਼ਿਲਮ ਕਈ ਕਾਰਨਾਂ ਨਾਲ ਆਊਟਡੇਟਿਡ ਹੋ ਜਾਂਦੀ ਹੈ। ਕਦੀ ਫੈਸ਼ਨ ਦੀ ਵਜ੍ਹਾ ਨਾਲ ਤੇ ਕਦੀ ਵਿਸ਼ੇ ਦੀ ਪ੍ਰਸੰਗਿਕਤਾ ਦੀ ਵਜ੍ਹਾ ਕਰਕੇ। ਕਈ ਵਾਰ ਤਾਂ ਡਾਂਸਿੰਗ ਸਟਾਈਲ ਦੀ ਵਜ੍ਹਾ ਕਰਕੇ ਵੀ ਫ਼ਿਲਮ ਪੁਰਾਣੀ ਨਜ਼ਰ ਆਉਂਦੀ ਹੈ। ਸ਼ੁਕਰ ਹੈ ਕਿ ਮੇਰੀ ਫ਼ਿਲਮ ਇਨ੍ਹਾਂ ਗੱਲਾਂ ਤੋਂ ਪਰੇ ਹੈ। ਫ਼ਿਲਮ ਦੀ ਜੋ ਕਹਾਣੀ ਹੈ, ਉਹ ਮਨੁੱਖੀ ਭਾਵਨਾਵਾਂ ਵਾਲੀ ਹੈ। ਉਦੋਂ ਵੀ ਉਹੀ ਭਾਵਨਾਵਾਂ ਸਨ ਅਤੇ ਅੱਜ ਵੀ ਉਹੀ ਭਾਵਨਾਵਾਂ ਹਨ। ਫ਼ਿਲਮ ਦੇ ਜ਼ਿਆਦਾਤਰ ਕਲਾਕਾਰਾਂ ਨੇ ਕੁਰਤੇ-ਪਜ਼ਾਮੇ ਪਾਏ ਹੋਏ ਹਨ ਅਤੇ ਇਹ ਅੱਜ ਵੀ ਪਾਏ ਜਾਂਦੇ ਹਨ। ਕਲਾਕਾਰਾਂ ਦੇ ਕੱਪੜੇ ਪਿੰਡ ਦੇ ਦਰਜੀ ਤੋਂ ਸਿਵਾਏ ਗਏ ਸਨ। ਕੱਪੜਿਆਂ ਵਿਚ ਸਾਦਗੀ ਸੀ ਨਾ ਕਿ ਫੈਸ਼ਨ। ਸੋ, ਕਾਸਟਿਊਮ ਦੇ ਨਜ਼ਰੀਏ ਨਾਲ ਵੀ ਫ਼ਿਲਮ ਪੁਰਾਣੀ ਨਹੀਂ ਲਗਦੀ।
12 ਲੱਖ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੇ ਉਦੋਂ ਪੰਜਾਹ ਲੱਖ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਪੰਜਾਬ ਤੋਂ ਬਾਹਰ ਵੀ ਫ਼ਿਲਮ ਧੁੰਮਾਂ ਪਾਉਣ ਵਿਚ ਕਾਮਯਾਬ ਰਹੀ ਸੀ। ਦਿੱਲੀ ਵਿਚ ਰਾਜੌਰੀ ਗਾਰਡਨ ਸਥਿਤ ਵਿਸ਼ਾਲ ਸਿਨੇਮਾਘਰ ਤੇ ਹੋਰ ਸਿਨੇਮਾਘਰਾਂ ਵਿਚ ਇਹ ਰਿਲੀਜ਼ ਹੋਈ ਸੀ ਅਤੇ ਇਹ ਉਹ ਸਿਨੇਮਾਘਰ ਸਨ ਜਿਥੇ ਮਸਾਲਾ ਬ੍ਰਾਂਡ ਵਾਲੀਆਂ ਹਿੰਦੀ ਫ਼ਿਲਮਾਂ ਦਿਖਾਈਆਂ ਜਾਂਦੀਆਂ ਸਨ। ਫ਼ਿਲਮ ਨੇ ਨੈਸ਼ਨਲ ਐਵਾਰਡ ਤਾਂ ਜਿੱਤਿਆ ਹੀ ਅਤੇ ਇਸੇ ਫ਼ਿਲਮ ਦੇ ਦਮ 'ਤੇ ਚਿਤਰਾਰਥ ਸਿੰਘ ਨੂੰ ਨੈਸ਼ਨਲ ਐਵਾਰਡ ਦੀ ਜੂਰੀ ਵਿਚ ਵੀ ਸ਼ਾਮਿਲ ਕੀਤਾ ਗਿਆ ਸੀ।
ਚਿਤਰਾਰਥ ਸਿੰਘ ਨੇ ਬਾਅਦ ਵਿਚ 'ਸ਼ਹੀਦ ਊਧਮ ਸਿੰਘ' ਵੀ ਬਣਾਈ ਸੀ। ਇਸ ਦੀ ਕਾਫ਼ੀ ਸ਼ੂਟਿੰਗ ਯੂ.ਕੇ. ਵਿਚ ਕੀਤੀ ਗਈ ਸੀ। ਇਥੇ ਦਾ ਇਕ ਕਿੱਸਾ ਯਾਦ ਕਰਦੇ ਹੋਏ ਉਹ ਕਹਿੰਦੇ ਹਨ, 'ਇਹ 1999 ਦੀ ਗੱਲ ਹੈ। ਸਾਨੂੰ ਉਥੇ ਇਕ ਮਿਊਜ਼ੀਕਲ ਸ਼ੋਅ ਵਿਚ ਸੱਦਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਕਾਰ ਜ਼ਰੀਏ ਲੰਡਨ ਤੋਂ ਗਲਾਸਗੋ ਜਾਣਾ ਸੀ। ਕੁਝ ਅਣਜਾਣ ਲੋਕ ਮੇਰੇ ਨਾਲ ਕਾਰ ਵਿਚ ਸਨ ਅਤੇ ਜਦੋਂ ਉਨ੍ਹਾਂ ਦਾ ਪਤਾ ਲੱਗਿਆ ਕਿ ਅਸੀਂ ਜਿਥੇ ਸ਼ੂਟਿੰਗ ਕਰਨ ਆਏ ਹਾਂ ਤਾਂ ਕਾਰ ਵਿਚ ਅਗਲੀ ਸੀਟ 'ਤੇ ਬੈਠੇ ਇਕ ਵਕੀਲ ਬਾਬੂ ਨੂੰ ਕਹਿਣ ਲੱਗੇ, 'ਆਈ ਡਾਂਟ ਲਾਈਕ ਪੰਜਾਬੀ ਫ਼ਿਲਮਜ਼'। ਮੈਨੂੰ ਸਤਿਆਜੀਤ ਰੇਅ ਦੀਆਂ ਫ਼ਿਲਮਾਂ ਦੇਖਣਾ ਪਸੰਦ ਹੈ। ਹਾਂ, ਮੈਨੂੰ ਇਕ ਪੰਜਾਬੀ ਫ਼ਿਲਮ ਕਾਫੀ ਪਸੰਦ ਆਈ ਸੀ ਅਤੇ ਉਹ ਸੀ 'ਚੰਨ ਪਰਦੇਸੀ'। ਉਹ ਸਤਿਆਜੀਤ ਰੇਅ ਦੇ ਪੱਧਰ ਦੀ ਫ਼ਿਲਮ ਸੀ।' ਉਦੋਂ ਲੇਖਕ ਅਤੁਲ ਤਿਵਾੜੀ ਨੇ ਕਿਹਾ ਕਿ ਉਸ ਫ਼ਿਲਮ ਦੇ ਨਿਰਦੇਸ਼ਕ ਸਾਡੇ ਨਾਲ ਕਾਰ ਵਿਚ ਬੈਠੇ ਹਨ ਤਾਂ ਇਹ ਸੁਣਦਿਆਂ ਹੀ ਉਸ ਨੇ ਕਾਰ ਰੁਕਵਾਈ ਅਤੇ ਆ ਕੇ ਦਰਵਾਜ਼ਾ ਖੋਲ੍ਹ ਮੈਨੂੰ ਬਾਹਰ ਆਉਣ ਨੂੰ ਕਿਹਾ। ਜਦੋਂ ਮੈਂ ਬਾਹਰ ਆਇਆ ਤਾਂ ਉਸ ਨੇ ਜ਼ੋਰ ਨਾਲ ਜੱਫ਼ੀ ਪਾਈ ਅਤੇ ਕਿਹਾ, 'ਤੁਸੀਂ ਪੰਜਾਬੀ ਫ਼ਿਲਮ ਸਨਅਤ ਨੂੰ ਬਚਾ ਲਿਆ।'
ਹੁਣ ਜਦੋਂ ਇਹ ਫ਼ਿਲਮ ਨਵੀਂ ਸਜ-ਧਜ ਨਾਲ ਪ੍ਰਦਰਸ਼ਿਤ ਹੋ ਰਹੀ ਹੈ ਤਾਂ ਉਮੀਦ ਹੈ ਕਿ ਚਿਤਰਾਰਥ ਸਿੰਘ ਦੇ ਨਾਲ ਇਸ ਤਰ੍ਹਾਂ ਦੇ ਹੋਰ ਵੀ ਕਿੱਸੇ ਵਾਪਰ ਜਾਣਗੇ।

ਖ਼ਬਰ ਸ਼ੇਅਰ ਕਰੋ

 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX