ਤੇਲੰਗਾਨਾ ਸਰਕਾਰ ਵਲੋਂ ਗਲਵਾਨ ਦੇ ਸ਼ਹੀਦ ਚਾਰ ਜਵਾਨਾਂ ਨੂੰ 10-10 ਲੱਖ ਅਤੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ 712 ਕਿਸਾਨਾਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਦੀ ਸਹਾਇਤਾ ਰਾਸ਼ੀ ਵੰਡੀ
ਗੁਰਪ੍ਰੀਤ ਸਿੰਘ ਜਾਗੋਵਾਲ
ਚੰਡੀਗੜ੍ਹ, 22 ਮਈ-ਚੀਨ ਦੀ ਫੌਜ ਨਾਲ ਗਲਵਾਨ ...
ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਅਲੌਕਿਕ ਨਗਰ ਕੀਰਤਨ, ਵੱਡੀ ਗਿਣਤੀ 'ਚ ਪਹੁੰਚੀ ਸੰਗਤ
ਸ੍ਰੀ ਹੇਮਕੁੰਟ ਸਾਹਿਬ ਤੋਂ ਸੁਰਿੰਦਰਪਾਲ ਸਿੰਘ ਵਰਪਾਲ
ਸ੍ਰੀ ਹੇਮਕੁੰਟ ਸਾਹਿਬ, 22 ਮਈ -ਹਿਮਾਲਿਆ ਦੀਆਂ ਸੱਤ ਖੂਬਸੂਰਤ ਚੋਟੀਆਂ 'ਚ ਸੁਸ਼ੋਭਿਤ ਸ੍ਰੀ ਗੁਰੂ ਗੋਬਿੰਦ ਸਿੰਘ ...
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੁਆਡ ਸੰਮੇਲਨ 'ਚ ਸ਼ਿਰਕਤ ਕਰਨ ਲਈ ਟੋਕੀਓ ਰਵਾਨਾ ਹੋ ਗਏ | ਇਸ ਤੋਂ ਪਹਿਲਾਂ ਮੀਟਿੰਗ ਦਾ ਮੰਤਵ ਦੱਸਦਿਆਂ ਉਨ੍ਹਾਂ ਕਿਹਾ ਕਿ ਬੈਠਕ 'ਚ ਕੁਆਡ ਦੇਸ਼ਾਂ ਦੇ ਨੇਤਾਵਾਂ ਦੀਆਂ ਸਾਂਝੀਆਂ ...
ਅਵਾਰਾ ਕੁੱਤੇ ਤੋਂ ਬਚਣ ਲਈ ਟਿਊਬਵੈੱਲ ਦੀ ਪਾਈਪ 'ਤੇ ਚੜ੍ਹ ਗਿਆ ਸੀ ਰਿਤਿਕ ਰੌਸ਼ਨ
ਹੁਸ਼ਿਆਰਪੁਰ/ਪੱਸੀ ਕੰਢੀ, 22 ਮਈ (ਬਲਜਿੰਦਰਪਾਲ ਸਿੰਘ/ਰਜਪਾਲਮਾ)-ਕਸਬਾ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬੈਰਮਪੁਰ ਖਿਆਲਾ 'ਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਾਸੀ ਇਕ ਮਜ਼ਦੂਰ ...
ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਪੰਜਾਬ, ਜੰਮੂ ਕਸ਼ਮੀਰ, ਤੇਲੰਗਾਨਾ, ਉੱਤਰ ਪ੍ਰਦੇਸ਼ ਸਮੇਤ 8 ਰਾਜਾਂ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਐਤਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕਰਦਿਆਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ | ਰਾਜਾਂ ਦੇ ਮੁਲਾਜ਼ਮਾਂ ਨੇ ਕੌਮੀ ਪੈਨਸ਼ਨ ਸਕੀਮ ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ 'ਨੋ ਪੈਨਸ਼ਨ ਸਕੀਮ' ਕਰਾਰ ਦਿੱਤਾ | ਮੁਖਾਲਫ਼ਤ ਕਰਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਕ ਸਿਆਸਤਦਾਨ ਭਾਵੇਂ ਉਹ ਵਿਧਾਇਕ ਹੋਵੇ ਜਾਂ ਸੰਸਦ ਮੈਂਬਰ ਜਿੰਨੀ ਵਾਰ ਚੁਣਿਆ ਜਾਂਦਾ ਹੈ, ਓਨੀ ਵਾਰ ਦੀ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ, ਜੋ ਘੱਟ ਤੋਂ ਘੱਟ ਵੀ 75 ਹਜ਼ਾਰ ਰੁਪਏ ਹੁੰਦੀ ਹੈ | ਪਰ ਜੋ ਅਧਿਆਪਕ ਅਤੇ ਮੁਲਾਜ਼ਮ ਆਪਣੀ ਜ਼ਿੰਦਗੀ ਦੀ ਸਾਰੀ ਮਿਹਨਤ ਕਰਨ ਤੋਂ ਬਾਅਦ ਪੈਨਸ਼ਨ ਦੇ ਨਾਲ ਬੁਢਾਪਾ ਕੱਟਣ ਦੀ ਕੋਸ਼ਿਸ਼ ਕਰਦੇ ਹਨ, ਕੇਂਦਰ ਸਰਕਾਰ ਨਵੀਂ ਪੈਨਸ਼ਨ ਯੋਜਨਾ ਰਾਹੀਂ ਉਨ੍ਹਾਂ ਦਾ ਇਹ ਸਹਾਰਾ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ ਐਨ. ਪੀ. ਐਸ. ਨੂੰ ਮੁਲਾਜ਼ਮਾਂ ਨਾਲ ਧੋਖਾ ਕਰਾਰ ਦਿੰਦਿਆਂ ਕਿਹਾ ਕਿ 35-40 ਸਾਲਾਂ ਦੀ ਸੇਵਾ ਕਰਨ ਤੋਂ ਬਾਅਦ ਵੀ ਮੁਲਾਜ਼ਮ ਨੂੰ ਐਨ. ਪੀ. ਐਸ ਰਾਹੀਂ ਕੁਝ ਖ਼ਾਸ ਹਾਸਲ ਨਹੀਂ ਹੁੰਦਾ | ਉਨ੍ਹਾਂ ਕੇਂਦਰ ਸਰਕਾਰ ਨੂੰ ਮੁਲਾਜ਼ਮ ਵਰਗ ਵਲੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੰਤਰ ਮੰਤਰ 'ਚ ਇਹ ਇਕੱਠ ਕੇਂਦਰ ਸਰਕਾਰ ਲਈ ਇਕ ਟ੍ਰੇਲਰ ਹੈ | ਜੇਕਰ ਸਰਕਾਰ ਨੇ ਅਪੀਲ ਨਾ ਮੰਨੀ ਤਾਂ ਦਿੱਲੀ 'ਚ ਵੱਡੀ ਰੈਲੀ ਕਰਾਂਗੇ | ਜੰਤਰ ਮੰਤਰ 'ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਛੇਤੀ ਤੋਂ ਛੇਤੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਸੰਘਰਸ਼ ਨੂੰ ਲੰਬਾ ਖਿੱਚਣਾ ਨਹੀਂ ਚਾਹੁੰਦੇ | ਇਸ ਲਈ ਸਰਕਾਰ ਇਤਿਹਾਸਕ ਫ਼ੈਸਲਾ ਲੈ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਆਦੇਸ਼ ਦੇ ਦੇਵੇ | ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਬਾਕੀ ਸੂਬਿਆਂ ਵਲੋਂ ਪਿਛਲੇ 9 ਸਾਲ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ 'ਚ ਪੰਜਾਬ ਨੇ ਮੋਢੀ ਭੂਮਿਕਾ ਨਿਭਾਈ ਹੈ | ਇਸ ਸੰਘਰਸ਼ 'ਚ ਮੁਲਾਜ਼ਮਾਂ ਨੂੰ ਮਿਲਣ ਵਾਲੀ ਆਰਜ਼ੀ ਰਾਹਤ ਸਿਰਫ਼ ਇਹੀ ਹੈ ਕਿ ਦੋ ਰਾਜਾਂ ਰਾਜਸਥਾਨ ਅਤੇ ਛੱਤੀਸਗੜ੍ਹ ਵਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ, ਜਦਕਿ ਪੱਛਮੀ ਬੰਗਾਲ 'ਚ ਐਨ. ਪੀ. ਐਸ. ਕਦੇ ਲਾਗੂ ਨਹੀਂ ਕੀਤੀ ਗਈ |
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਕੀਤੀ ਭਰਵੀਂ ਸ਼ਮੂਲੀਅਤ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਸ ਬਾਰੇ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਕਨਵੀਨਰ ਜਸਵੀਰ ਤਲਵਾੜਾ, ਸੂਬਾ ਕੋ ਕਨਵੀਨਰ ਜਸਵਿੰਦਰ ਸਿੰਘ ਜੱਸਾ, ਲਖਵਿੰਦਰ ਸਿੰਘ ਭੌਰ ਅਤੇ ਪ੍ਰਧਾਨ ਬੀ. ਐੱਡ ਟੀਚਰਜ਼ ਫਰੰਟ ਪੰਜਾਬ ਹਰਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬੰਦ ਕਰਕੇ, ਨਵੀ ਪੈਨਸ਼ਨ ਥੋਪ ਦਿੱਤੀ ਹੈ | ਭਾਰਤ ਵਿਚ ਇਸ ਸਮੇਂ ਐੱਨ ਪੀ ਐੱਸ ਤੋਂ ਪੀੜਤ ਮੁਲਾਜ਼ਮਾਂ ਦੀ ਗਿਣਤੀ ਲਗਭਗ 77 ਲੱਖ ਹੈ | ਇੱਥੇ ਜ਼ਿਕਰਯੋਗ ਹੈ ਕਿ ਐੱਨ ਪੀ ਐੱਸ ਲਾਗੂ ਕਰਨ ਦਾ ਅਧਿਕਾਰ ਕੇਂਦਰ ਵਲੋਂ ਰਾਜਾਂ ਨੂੰ ਦਿੱਤਾ ਗਿਆ ਸੀ | ਜਿਸ ਕਾਰਨ ਸਿਰਫ ਪੱਛਮੀ ਬੰਗਾਲ ਨੂੰ ਛੱਡ ਕੇ, ਭਾਰਤ ਦੇ ਸਾਰੇ ਰਾਜਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ | ਹਾਲ ਹੀ ਵਿਚ ਰਾਜਸਥਾਨ ਅਤੇ ਛੱਤੀਸਗੜ੍ਹ ਰਾਜਾਂ ਨੇ ਆਪਣੇ ਕਰਮਚਾਰੀਆਂ ਉੱਪਰ ਐੱਨ ਪੀ ਐੱਸ ਖਤਮ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ | ਅਸਲ ਵਿਚ ਐੱਨ ਪੀ ਐੱਸ ਵਿਚ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਦਾ 10 ਪ੍ਰਤੀਸ਼ਤ ਅਤੇ 14 ਪ੍ਰਤੀਸ਼ਤ ਸਰਕਾਰ ਦਾ ਹਿੱਸਾ ਕਾਰਪੋਰੇਟ ਘਰਾਣਿਆਂ ਨੂੰ ਨਾ-ਮਾਤਰ ਵਿਆਜ ਉੱਪਰ ਲੁਟਾ ਰਹੀ ਹੈ ਜੋ ਕਿ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ | ਬਿਕਰਮਜੀਤ ਸਿੰਘ ਕੱਦੋਂ, ਵਰਿੰਦਰ ਵਿੱਕੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਸਮੇਂ ਪਰਮਿੰਦਰ ਬਰਨਾਲਾ, ਗਰਿੰਦਰਪਾਲ ਖੇੜੀ, ਗੁਰਦਿਆਲ ਮਾਨ, ਸੰਜੀਵ ਧੂਤ, ਗੁਲਾਬ ਸਿੰਘ, ਸਰਬਜੀਤ ਸੰਗਰੂਰ, ਭਵਾਨੀ ਠਾਕੁਰ, ਸਤਨਾਮ ਸਿੰਘ ਦੌਲਤਪੁਰ, ਹਿੰਮਤ ਸਿੰਘ ਪਟਿਆਲਾ, ਪ੍ਰਭਜੋਤ ਗੋਹਲਵੜ, ਦਰਸ਼ਨ ਅਲੀਸ਼ੇਰ, ਕੁਲਦੀਪ ਵਾਲੀਆ, ਪਰਮਿੰਦਰ ਕਪੂਰਥਲਾ ਅਤੇ ਪ੍ਰਭਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਤੇ ਮੁਲਾਜ਼ਮ ਸ਼ਾਮਿਲ ਹੋਏ |
ਪਟਿਆਲਾ, 22 ਮਈ (ਮਨਦੀਪ ਸਿੰਘ ਖਰੌੜ)-ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ 'ਚ ਰਹਿੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮ ਔਰਤ ਤੇ ਉਸ ਦੀ ਲੜਕੇ 'ਤੇ ਇਕ ਵਿਅਕਤੀ ਵਲੋਂ ਕਿਰਪਾਨ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ...
ਨਵੀਂ ਦਿੱਲੀ, 22 ਮਈ (ਏਜੰਸੀ)-ਦਿੱਲੀ ਹਾਈਕੋਰਟ ਨੇ 1984 ਦੇ ਦੰਗਿਆਂ ਦੇ ਪੀੜਤ ਪਰਿਵਾਰਾਂ ਲਈ ਮੁੜ ਵਸੇਬਾ ਨੀਤੀ ਤਹਿਤ ਰੁਜ਼ਗਾਰ ਦੀ ਮੰਗ ਕਰਨ ਵਾਲੀ ਇਕ ਔਰਤ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਕਤ ਕੇਂਦਰੀ ਸਕੀਮ ਸਿਰਫ਼ ਇਸ ਧਾਰਨਾ 'ਤੇ ਆਧਾਰਿਤ ਹੈ ਕਿ ...
ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਸੈਨਾ ਨੇ ਜੰਮੂ ਖੇਤਰ ਦੇ ਅਖਨੂਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਘੁਸਪੈਠ ਕਰਦੇ ਹੋਏ ਪਾਕਿ ਨਾਗਰਿਕ ਨੂੰ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਅਨੁਸਾਰ ਪਾਕਿਸਤਾਨ ਦੇ ਮਲਿਕ ਚੱਕ ਖੇਤਰ ਦੇ ਵਸਨੀਕ ਸਬਰ ਨਵਾਜ਼ (21) ਨੂੰ ਸਨਿਚਰਵਾਰ ...
ਹਿਸਾਰ, 22 ਮਈ (ਏਜੰਸੀ)-ਹਿਸਾਰ ਜ਼ਿਲ੍ਹੇ ਦੇ ਸ਼ਾਹਦਾਵਾ ਪਿੰਡ ਦੇ ਖੇਤਾਂ 'ਚ ਖੂਹੀ ਦਾ ਇਕ ਹਿੱਸਾ ਡਿੱਗਣ ਕਾਰਨ ਦੋ ਵਿਅਕਤੀਆਂ ਦੇ ਦੱਬੇ ਜਾਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਜਗਦੀਸ਼ ਤੇ ਜੈਪਾਲ ਸਿੰਜਾਈ ਲਈ ਬੋਰਵੈੱਲ ਤੋਂ ਪਾਣੀ ਕੱਢਣ ਲਈ ਇਲੈਕਟਿ੍ਕ ਮੋਟਰ ਲਗਾਉਣ ...
ਜੰਮੂ, 22 ਮਈ (ਏਜੰਸੀ)-ਪੰਜਾਬ ਦੇ ਜੇਲ੍ਹ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਜੋਤ ਸਿੰਘ ਬੈਂਸ ਨੇ ਐਤਵਾਰ ਨੂੰ ਮਰਹੂਮ ਕਸ਼ਮੀਰੀ ਪੰਡਤ ਰਾਹੁਲ ਭੱਟ (35) ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਲਸ਼ਕਰ ...
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ 11 ਮੈਂਬਰੀ ਕਮੇਟੀ 'ਚ ਸੁਖਬੀਰ ਸਿੰਘ ਬਾਦਲ ਨੂੰ ਲਏ ਜਾਣ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਕਮੇਟੀ 'ਚ ਧਾਰਮਿਕ ਸੰਸਥਾ ਦੇ ...
ਮੁੰਬਈ/ਜੈਪੁਰ/ਚੇਨਈ/ਤਿਰੂਵੰਤਪੁਰਮ, 22 ਮਈ (ਏਜੰਸੀ)-ਕੇਂਦਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਕ੍ਰਮਵਾਰ 8 ਰੁਪਏ ਤੇ 6 ਰੁਪਏ ਦੀ ਐਕਸਾਈਜ਼ ਡਿਊਟੀ ਘਟਾਉਣ ਬਾਅਦ ਐਤਵਾਰ ਨੂੰ ਮਹਾਰਾਸ਼ਟਰ, ਕੇਰਲਾ ਤੇ ਰਾਜਸਥਾਨ ਦੀਆਂ ਸਰਕਾਰਾਂ ਵਲੋਂ ਵੀ ਪੈਟਰੋਲ ਤੇ ਡੀਜ਼ਲ 'ਤੇ ਵੈਟ ਦਰਾਂ ...
ਨਵੀਂ ਦਿੱਲੀ, 22 ਮਈ (ਏਜੰਸੀ)-ਭਾਰਤ ਦੇ ਭਗੌੜੇ ਕਾਰੋਬਾਰੀ ਅਤੇ ਪੀ.ਐਨ.ਬੀ. ਦੇ 13,500 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਵਿਚ ਗੈਰ-ਕਾਨੂੰਨੀ ਐਂਟਰੀ ਦੇ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ | ਅਸਲ ਵਿਚ ਡੋਮਿਨਿਕਾ ਦੀ ਸਰਕਾਰ ਨੇ ਮੇਹੁਲ ...
ਕੰਟਰੋਲ ਰੇਖਾ ਦੇ ਦੌਰੇ ਦੌਰਾਨ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ
ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਭਾਰਤੀ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਸੈਨਾ ਦੀ ਕਮਾਨ ਸਾਂਭਣ ਦੇ ਬਾਅਦ ਕਸ਼ਮੀਰ ਪਹੁੰਚਣ 'ਤੇ ਕੰਟਰੋਲ ਰੇਖਾ ਦੀਆਂ ਅਗਲੇਰੀਆਂ ਚੌਕੀਆ ਦਾ ਦੌਰਾ ਕੀਤਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX