ਕੇਵਲ ਸਿੰਘ
ਅਮਲੋਹ, 22 ਮਈ-ਹਲਕਾ ਅਮਲੋਹ ਦੀਆਂ ਵੱਖ-ਵੱਖ ਸੜਕਾਂ ਦੀ ਹਾਲਤ ਦਿਨ ਪ੍ਰਤੀ ਦਿਨ ਖਸਤਾ ਹੁੰਦੀ ਜਾ ਰਹੀ ਹੈ ਅਤੇ ਸੜਕਾਂ 'ਚ ਪਏ ਵੱਡੇ-ਵੱਡੇ ਟੋਇਆਂ ਕਾਰਨ ਹਾਦਸੇ ਵਾਪਰ ਸਕਦੇ ਹਨ ਤੇ ਚੋਣਾਂ ਤੋਂ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਵਲੋਂ ਹਲਕੇ ਅੰਦਰ ਸੜਕਾਂ ...
ਖਮਾਣੋਂ, 22 ਮਈ (ਮਨਮੋਹਣ ਸਿੰਘ ਕਲੇਰ)-ਪਿੰਡ ਰਾਏਪੁਰ ਮਾਜਰੀ ਵਿਖੇ ਪਿਛਲੇ ਦਿਨੀਂ ਇਕ ਵਿਅਕਤੀ ਦੇ ਵਲੋਂ ਫੋਕਲ ਪੁਆਇੰਟ 'ਚ ਬਣਾਏ ਗਏ ਥੜੇ੍ਹ ਤੇ ਲੋਹੇ ਦੇ ਸ਼ੈੱਡ ਨੂੰ ਅੱਜ ਮੰਡੀ ਬੋਰਡ ਦੇ ਕਰਮਚਾਰੀ ਦੀ ਹਾਜ਼ਰੀ 'ਚ ਜੇ.ਸੀ.ਬੀ ਮਸ਼ੀਨ ਦੀ ਮਦਦ ਨਾਲ ਹਟਾਇਆ ਗਿਆ ਹੈ, ...
ਜਖਵਾਲੀ, 22 ਮਈ (ਨਿਰਭੈ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਇਕ ਅਹਿਮ ਮੀਟਿੰਗ ਇੱਥੇ ਪਾਰਟੀ ਦੇ ਸੀਨੀਅਰ ਆਗੂ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ | ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਪੈਟਰੋਲ ਦੀਆਂ ਕੀਮਤਾਂ ਤੇ ਡੀਜ਼ਲ ਦੀਆਂ ...
ਫ਼ਤਹਿਗੜ੍ਹ ਸਾਹਿਬ, 22 ਮਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਪਿੰਡ ਛਲੇੜੀ ਦੇ ਕਿਸਾਨਾਂ ਤੇ ਮਜ਼ਦੂਰਾਂ ਕੋਲੋਂ ਵਾਹੀ ਯੋਗ 417 ਏਕੜ ਜ਼ਮੀਨ ਖੋਹ ਕੇ ਸਰਕਾਰ ਨੇ ਰਵਾਇਤੀ ਪਾਰਟੀਆਂ ਵਾਲਾ ਰਾਹ ਫੜ ਲਿਆ ਹੈ, ...
ਫ਼ਤਹਿਗੜ੍ਹ ਸਾਹਿਬ, 22 ਮਈ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ ਸਮੇਤ ਫੜਨ 'ਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦਿਆ ਐਸ.ਪੀ ਡੀ ਰਾਜਪਾਲ ...
ਮੰਡੀ ਗੋਬਿੰਦਗੜ੍ਹ, 22 ਮਈ (ਬਲਜਿੰਦਰ ਸਿੰਘ)-ਪੰਜਾਬ ਦੀ 'ਆਪ' ਸਰਕਾਰ ਸੂਬੇ 'ਚੋਂ ਨਸ਼ਿਆਂ ਦਾ ਮੁਕੰਮਲ ਸਫ਼ਾਇਆ ਕਰ ਕੇ ਇਕ ਚੰਗੇ, ਨਿਰੋਏ ਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਲਈ ਵਚਨਬੱਧ ਹੈ, ਜਿਸ 'ਚ ਆਮ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ | ਇਸ ਗੱਲ ਦਾ ਪ੍ਰਗਟਾਵਾ ਆਮ ...
ਫ਼ਤਹਿਗੜ੍ਹ ਸਾਹਿਬ, 22 ਮਈ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਪੀ (ਡੀ) ਰਾਜਪਾਲ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਦੀ ਰੋਕਥਾਮ ਲਈ ਮੁਕੱਦਮਾ ਥਾਣਾ ਸਰਹਿੰਦ ਵਿਖੇ ਦਰਜ ਕੀਤਾ ਗਿਆ ਸੀ | ਇਹ ਮੁਕੱਦਮਾ ਹਰਦੀਪ ਕੌਰ ਪਤਨੀ ਸਵ. ਸ਼ਰਨਜੀਤ ਸਿੰਘ ਵਾਸੀ ਪਿੰਡ ਭੱਲਮਾਜਰਾ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਸੀ, ਜਿਸ 'ਚ ਹਰਦੀਪ ਕੌਰ ਨੇ ਦਲਜੀਤ ਸਿੰਘ ਉਰਫ਼ ਨੰਦਾ ਪੁੱਤਰ ਸਵ. ਲਛਮਣ ਸਿੰਘ, ਸਰਬਜੀਤ ਕੌਰ ਪਤਨੀ ਸਵ. ਲਛਮਣ ਸਿੰਘ, ਮਨਪ੍ਰੀਤ ਕੌਰ ਪਤਨੀ ਮਨਜੀਤ ਸਿੰਘ, ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਤਰਸੇਮ ਸਿੰਘ, ਹੈਪਾ ਪੁੱਤਰ ਦਾਰਾ ਸਿੰਘ ਵਾਸੀ ਭੱਲਮਾਜਰਾ ਵਿਰੁੱਧ ਦਰਜ ਕਰਵਾਇਆ ਗਿਆ ਸੀ | ਜਾਣਕਾਰੀ ਦਿੰਦਿਆਂ ਡੀ.ਐਸ.ਪੀ ਮਨਜੀਤ ਸਿੰਘ ਨੇ ਦੱਸਿਆ ਕਿ ਹਰਦੀਪ ਕੌਰ ਨੇ ਪੁਲਿਸ ਕੋਲ ਬਿਆਨ ਦਿੱਤੇ ਸਨ, ਜਿਸ 'ਚ ਉਸ ਨੇ ਆਪਣੇ ਪਤੀ ਸ਼ਰਨਜੀਤ ਸਿੰਘ ਕਥਿਤ ਦੋਸ਼ੀ ਦਲਜੀਤ ਸਿੰਘ ਉਰਫ਼ ਨੰਦਾ ਦੀ ਗ਼ਲਤ ਸੰਗਤ 'ਚ ਪੈ ਕੇ ਨਸ਼ੇ ਕਰਨ ਲੱਗ ਪਿਆ ਸੀ, ਹਰਦੀਪ ਕੌਰ ਨੇ ਆਪਣੇ ਪਤੀ ਦੀ ਮੌਤ ਦਾ ਜ਼ਿੰਮੇਵਾਰ ਕਥਿਤ ਦੋਸ਼ੀ ਦਲਜੀਤ ਸਿੰਘ ਉਰਫ਼ ਨੰਦਾ ਦੀ ਸੰਗਤ ਕਾਰਨ ਉਸ ਦੇ ਪਤੀ ਨੇ ਨਸ਼ਿਆਂ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ 5 ਏਕੜ ਜ਼ਮੀਨ ਵੇਚ ਕੇ ਸਾਰਾ ਪੈਸਾ ਕਥਿਤ ਦੋਸ਼ੀ ਦਲਜੀਤ ਸਿੰਘ ਨੂੰ ਲੁਟਾ ਦਿੱਤਾ ਗਿਆ ¢ ਮੁੱਦਈ ਮਦਾ ਪਤੀ 18-04-2022 ਨੂੰ ਹਰਿਆਣਾ ਤੋਂ ਕਣਕ ਦਾ ਸੀਜ਼ਨ ਲਾ ਕੇ ਆਪਣੀ ਕੰਬਾਈਨ ਲੈ ਕੇ ਆਇਆ ਸੀ ਤੇ ਉਸੇ ਦਿਨ ਕਥਿਤ ਦੋਸ਼ੀ ਦਲਜੀਤ ਸਿੰਘ ਨੇ ਸ਼ਰਨਜੀਤ ਸਿੰਘ ਨੂੰ ਹੈਰੋਇਨ ਦੇ ਦਿੱਤੀ ਤੇ ਉਸ ਦਾ ਪਤੀ ਕੰਬਾਈਨ ਲੈ ਕੇ ਜੰਮੂ ਚਲਾ ਗਿਆ¢ ਮਿਤੀ 21-04-2022 ਨੂੰ ਸ਼ਰਨਜੀਤ ਸਿੰਘ ਨੇ ਨਸ਼ੇ ਦਾ ਟੀਕਾ ਲਗਾਇਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ | ਡੀ.ਐਸ.ਪੀ ਨੇ ਦੱਸਿਆ ਕਿ ਪੁਲਿਸ ਵਲੋਂ ਕਥਿਤ ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਤੇ ਤਫ਼ਤੀਸ਼ ਦੌਰਾਨ 04-05-2022 ਕਥਿਤ ਦੋਸ਼ੀ ਹਰਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ 16-05-2022 ਕਥਿਤ ਮੁੱਖ ਦੋਸ਼ੀ ਦਲਜੀਤ ਸਿੰਘ ਉਰਫ਼ ਨੰਦਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਕਥਿਤ ਦੋਸ਼ੀਆਂ ਵਲੋਂ ਕੀਤੇ ਗਏ ਖ਼ੁਲਾਸਿਆਂ ਤੋਂ ਕਥਿਤ ਦੋਸ਼ੀ ਦਲਜੀਤ ਸਿੰਘ ਉਰਫ਼ ਨੰਦਾ ਦੀ ਨਿਸ਼ਾਨਦੇਹੀ 'ਤੇ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਮੁਕੱਦਮੇ 'ਚ ਐਨ.ਡੀ.ਪੀ.ਐਸ ਐਕਟ ਦੀ ਧਾਰਾ 21-ਏ ਦਾ ਵਾਧਾ ਕੀਤਾ ਗਿਆ | ਪੁਲਿਸ ਰਿਮਾਂਡ ਦੌਰਾਨ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਇਕ ਦੇਸੀ ਪਿਸਟਲ ਬਰਾਮਦ ਕਰਕੇ ਮੁਕੱਦਮੇ 'ਚ ਆਰਮਜ਼ ਐਕਟ ਦੀ ਧਾਰਾ 25/54/59 ਦਾ ਵਾਧਾ ਵੀ ਕੀਤਾ ਗਿਆ | ਕਥਿਤ ਦੋਸ਼ੀ ਪਾਸੋਂ ਇਕ ਇਨੋਵਾ ਕਾਰ ਨੰ-ਪੀ.ਬੀ. 08 ਈ.ਈ. 2749 ਵੀ ਬਰਾਮਦ ਕੀਤੀ ਗਈ ਹੈ | ਕਥਿਤ ਦੋਸ਼ੀ ਨੰਦਾ ਦੀ ਪੁੱਛਗਿੱਛ 'ਤੇ ਮਿਤੀ 20-05-2022 ਨੂੰ ਗੁਰਦੀਪ ਸਿੰਘ ਉਰਫ਼ ਗੋਲੂ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਭਮਾਰਸੀ ਉੱਚੀ ਨੂੰ ਵੀ ਨਾਮਜ਼ਦ ਕੀਤਾ ਗਿਆ ਤੇ ਉਸ ਦੀ ਤਫ਼ਤੀਸ਼ ਦੌਰਾਨ ਮਿਤੀ 20-05-2022 ਨੂੰ 3 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਕਥਿਤ ਦੋਸ਼ੀ ਦਲਜੀਤ ਸਿੰਘ ਉਰਫ਼ ਨੰਦਾ ਨੂੰ ਜੁਡੀਸ਼ੀਅਲ ਰਿਮਾਂਡ ਤਹਿਤ ਨਾਭਾ ਜੇਲ੍ਹ ਭੇਜਿਆ ਗਿਆ | ਕਥਿਤ ਦੋਸ਼ੀ ਗੁਰਦੀਪ ਸਿੰਘ ਉਰਫ਼ ਗੋਲੂ ਪਾਸੋਂ ਪੁੱਛਗਿੱਛ ਜਾਰੀ ਹੈ ਤੇ ਇਸ ਵਿਚ ਨਸ਼ੇ ਨਾਲ ਜੁੜੇ ਹੋਏ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |
ਖਮਾਣੋਂ, 22 ਮਈ (ਜੋਗਿੰਦਰ ਪਾਲ)-ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਹਵਾਰਾ ਕਲਾਂ ਵਿਖੇ ਪਿੰਡ ਦੇ ਐੱਨ.ਆਰ.ਆਈ ਗੁਰਿੰਦਰ ਯੂ.ਐਸ.ਏ, ਹਰਿੰਦਰ ਸਿੰਘ ਕੈਨੇਡਾ, ਕੁਲਵਿੰਦਰ ਸਿੰਘ, ਜੁਗਿੰਦਰਪਾਲ ਇਟਲੀ ਦੇ ਯਤਨਾਂ ਸਦਕਾ ਨਗਰ ਨਿਵਾਸੀਆਂ ਤੇ ਨੌਜਵਾਨਾਂ ਦੇ ...
ਅਮਲੋਹ, 22 ਮਈ (ਕੇਵਲ ਸਿੰਘ)-ਬਹੁਜਨ ਸਮਾਜ ਪਾਰਟੀ ਵਲੋਂ ਪਾਰਟੀ ਨੂੰ ਸਮਰਪਿਤ ਆਗੂਆਂ ਨੂੰ ਉਨ੍ਹਾਂ ਦੀਆਂ ਪਾਰਟੀ ਅੰਦਰ ਸੇਵਾਵਾਂ ਨੂੰ ਦੇਖਦੇ ਹੋਏ ਸਮੇਂ-ਸਮੇਂ ਪ੍ਰਮੁੱਖ ਅਹੁਦੇ ਦੇ ਕੇ ਸੇਵਾ ਕਰਨ ਦਾ ਮਾਣ ਦਿੱਤਾ ਜਾਂਦਾ ਹੈ | ਇਸ ਕੜੀ ਤਹਿਤ ਬਸਪਾ ਵਲੋਂ ਕੁਲਵੰਤ ...
ਫ਼ਤਹਿਗੜ੍ਹ ਸਾਹਿਬ, 22 ਮਈ (ਬਲਜਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭਾਰਤ ਦੀ ਸਰਵਉੱਚ ਅਦਾਲਤ ਵਲੋਂ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ 34 ਸਾਲ ਪੁਰਾਣੇ ਮਾਮਲੇ 'ਚ ਇਕ ਸਾਲ ਦੀ ਬਾਮੁਸ਼ੱਕਤ ...
ਅਮਲੋਹ, 22 ਮਈ (ਕੇਵਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਘਟਾਏ ਰੇਟਾਂ ਦਾ ਕਿਸਾਨ ਆਗੂਆਂ ਗੁਰਦੀਪ ਸਿੰਘ ਜੰਜੂਆ, ਹਰਜੀਤ ਸਿੰਘ ਜੀਤਾ, ਸੁਖਵਿੰਦਰ ਸਿੰਘ ਸੌਂਟੀ ਵਲੋਂ ਸਵਾਗਤ ਕੀਤਾ ਗਿਆ | ਉਨ੍ਹਾਂ ...
ਅਮਲੋਹ, 22 ਮਈ (ਕੇਵਲ ਸਿੰਘ)-ਅੱਜ ਬਾਰ ਐਸੋਸੀਏਸ਼ਨ ਅਮਲੋਹ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਐਡ. ਸਤਨਾਮ ਸਿੰਘ ਭਗੜਾਣਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਐਡ. ਭਗੜਾਣਾ ਨੇ ਦੱਸਿਆ ਕਿ ਅੱਜ ਬਾਰ ਐਸੋਸੀਏਸ਼ਨ ਅਮਲੋਹ ਦੇ ਸਾਰੇ ਯੋਗ ਅਹੁਦੇਦਾਰਾਂ ਨੇ ...
ਸੰਘੋਲ, 22 ਮਈ (ਗੁਰਨਾਮ ਸਿੰਘ ਚੀਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਦੁਆਰਾ ਲੋਕ ਪੱਖੀ ਫ਼ੈਸਲਾ ਲੈਂਦੇ ਹੋਏ ਪੈਟਰੋਲ 9.50 ਰੁਪਏ, ਡੀਜ਼ਲ 7 ਰੁਪਏ ਤੇ ਗੈਸ ਸਿਲੰਡਰ 200 ਰੁਪਏ ਸਸਤਾ ਕਰ ਕੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ | ...
ਮੰਡੀ ਗੋਬਿੰਦਗੜ੍ਹ, 22 ਮਈ (ਮੁਕੇਸ਼ ਘਈ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਦੀ ਮੀਟਿੰਗ ਸਾਬਕਾ ਜ਼ਿਲ੍ਹਾ ਗਵਰਨਰ ਐਮ.ਜੇ.ਐਫ ਲਾਇਨ ਡਾ: ਮਨਮੋਹਨ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਲਾਇਨ ਗੁਰਬਚਨ ਸਿੰਘ ਧੀਮਾਨ ਵਲੋਂ ...
ਸ੍ਰੀ ਚਮਕੌਰ ਸਾਹਿਬ, 22 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਰੋਲੂਮਾਜਰਾ ਦੇ ਕਿਸਾਨਾਂ ਵਲੋਂ ਕੀਤੀ ਇਕੱਤਰਤਾ ਵਿਚ ਪੰਜਾਬ ਸਰਕਾਰ ਵਲੋਂ ਸ਼ਾਮਲਾਤ ਜ਼ਮੀਨਾਂ ਦੇ ਛਡਵਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਸਰਕਾਰ ਨੂੰ ਅਪੀਲ ਵੀ ...
ਬਸੀ ਪਠਾਣਾਂ, 22 ਮਈ (ਰਵਿੰਦਰ ਮੌਦਗਿਲ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਪੀ.ਐਚ.ਸੀ ਨੰਦਪੁਰ ਕਲੋੜ ਦੀ ਅਗਵਾਈ ਹੇਠ ਗੈਰ ਸੰਚਾਰੀ ਰੋਗਾਂ ਸਬੰਧੀ ਕੈਂਪ ਲਗਾਇਆ ਗਿਆ | ਜਿਸ 'ਚ 30 ਸਾਲ ਤੋਂ ਵੱਧ ...
ਸੁਖਸਾਲ, 22 ਮਈ (ਧਰਮ ਪਾਲ)-ਸਵਾਂ ਨਦੀ ਵਿਚ ਗੈਰ ਕਾਨੂੰਨੀ ਮਾਈਨਿੰਗ ਨਿਰੰਤਰ ਹੋ ਰਹੀ ਹੈ, ਇਹ ਪ੍ਰਗਟਾਵਾ ਇਲਾਕਾ ਸੰਘਰਸ਼ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਆਗੂਆਂ ਨੇ ਕੀਤਾ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਨਵੀਂ ਬਣੀ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਅਸੀਂ ਪਾਲਿਸੀ ...
ਬਸੀ ਪਠਾਣਾਂ, 22 ਮਈ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਨੇ ਟਰੱਕ ਚੋਰੀ ਦੇ ਮਾਮਲੇ 'ਚ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਘਟਨਾ ਦੀ ਸੂਚਨਾ ਟਰੱਕ ਯੂਨੀਅਨ ਬਸੀ ਪਠਾਣਾਂ ਦੇ ਮੈਨੇਜਰ ਮਲਕੀਤ ਸਿੰਘ ਵਾਸੀ ਫ਼ਤਹਿਪੁਰ ਜੱਟਾਂ ਵਲੋਂ ਪੁਲਿਸ ...
ਮੰੰਡੀ ਗੋਬਿੰਦਗੜ੍ਹ, 22 ਮਈ (ਮੁਕੇਸ਼ ਘਈ)-ਸ੍ਰੀ ਸੱਤਿਆ ਸਾਈਾ ਸੇਵਾ ਸੰਮਤੀ ਮੰਡੀ ਗੋਬਿੰਦਗੜ੍ਹ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ, ਲੇਬਰ ਕਾਲੋਨੀ, ਮੰਡੀ ਗੋਬਿੰਦਗੜ੍ਹ ਵਿਖੇ ਸਿੱਖਿਆ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਨਮਾਨਿਤ ...
ਮੰਡੀ ਗੋਬਿੰਦਗੜ੍ਹ, 22 ਮਈ (ਮੁਕੇਸ਼ ਘਈ)-ਪੰਜਾਬ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਚਨੋਲੋਜੀ ਦੇ ਜੂਨੀਅਰ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰਜ ਲਈ ਇਕ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀ ਇਸ ਪਾਰਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ | ਸਮਾਗਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX