ਤਾਜਾ ਖ਼ਬਰਾਂ


ਚੰਡੀਗੜ੍ਹ : ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਹਾਈਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ,24 ਫਰਵਰੀ ਤੋਂ ਹਨ ਜੇਲ੍ਹ ਵਿਚ
. . .  2 minutes ago
ਖੇਡ ਮੰਤਰੀ ਮੀਤ ਹੇਅਰ ਵਲੋਂ ਪਿੰਡ ਮੈਹਸ ਪਹੁੰਚ ਕੇ ਹਰਜਿੰਦਰ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
. . .  26 minutes ago
ਨਾਭਾ, 9 ਅਗਸਤ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਬੀਤੇ ਦਿਨੀਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੇ ਘਰ ਪਿੰਡ ਮੈਹਸ ਵਿਖੇ ਵਿਸ਼ੇਸ਼ ਤੌਰ 'ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਉਸ ਦਾ ਸਨਮਾਨ ਕੀਤਾ।
ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  about 1 hour ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  about 1 hour ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  about 1 hour ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  about 2 hours ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 3 hours ago
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ 'ਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  about 2 hours ago
ਤਰਨ ਤਾਰਨ, 9 ਅਗਸਤ-ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਭਿਖਾਰੀਵਾਲ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ...
ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  about 4 hours ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 4 hours ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  about 4 hours ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  about 4 hours ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  about 4 hours ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  about 4 hours ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  about 5 hours ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  about 5 hours ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  about 6 hours ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  about 6 hours ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  about 5 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  about 1 hour ago
ਚੰਡੀਗੜ੍ਹ, 9 ਅਗਸਤ-ਪੰਜਾਬ 'ਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ 'ਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ...
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਕਰਨਗੇ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕਰਨਗੇ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਐਕਸ਼ਨ, ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ ਨੂੰ ਕੀਤਾ ਮੁਅੱਤਲ
. . .  about 6 hours ago
ਚੰਡੀਗੜ੍ਹ, 9 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ ਸੰਬੰਧੀ ਅਖ਼ਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ...
ਹਲਕਾ ਅਮਲੋਹ 'ਚ 'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਕਹਿਰ, ਰਾਜੂ ਖੰਨਾ ਨੇ ਕੀਤਾ ਪਿੰਡਾਂ ਦਾ ਦੌਰਾ
. . .  about 7 hours ago
ਅਮਲੋਹ, 9 ਅਗਸਤ (ਕੇਵਲ ਸਿੰਘ)-'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਹਲਕਾ ਅਮਲੋਹ ਦੇ ਪਸ਼ੂਆਂ 'ਚ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ...
ਵਿਧਵਾ ਔਰਤ ਦੇ 22 ਸਾਲਾ ਨੌਜਵਾਨ ਪੁੱਤਰ ਦੀ ਨਸ਼ੇ ਨੇ ਲਈ ਜਾਨ
. . .  about 7 hours ago
ਚੋਗਾਵਾਂ, 9 ਅਗਸਤ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੋਗਾਵਾਂ ਹਾਲ ਵਾਸੀ ਪਿੰਡ ਕੋਹਾਲਾ ਦੇ ਇਕ ਵਿਧਵਾ ਔਰਤ ਬਲਵਿੰਦਰ ਕੌਰ ਜਿਸਦੇ ਪਤੀ ਸੁਰਜੀਤ ਸਿੰਘ ਦੀ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਪੁੱਤਰ ਰਵੀ ਸਿੰਘ ਉਮਰ...
ਸੂਏ 'ਚ ਤੈਰਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 8 hours ago
ਲੋਪੋਕੇ, 9 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਨਾਂਵਾਲਾ ਸੂਏ ਵਿਚੋ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਪਟਿਆਲਾ

ਕਿਸਾਨ ਜਥੇਬੰਦੀਆਂ ਛੋਟੇ ਕਿਸਾਨਾਂ ਦੇ ਹੱਕ 'ਚ ਪੁਰੀ ਤਰ੍ਹਾਂ ਖੜ੍ਹੀਆਂ ਹਨ-ਸ਼ਾਦੀਪੁਰ

ਸਨੌਰ, 22 ਮਈ (ਸੋਖਲ)-ਸਨੌਰ ਇਲਾਕੇ ਦੇ ਪਿੰਡ ਕਟਕਹੇੜੀ ਵਿਖੇ ਪੰਜਾਬ ਸਰਕਾਰ ਅਤੇ ਇੱਥੋਂ ਦੇ ਕਿਸਾਨਾਂ 'ਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਚਲ ਰਿਹਾ ਵਿਵਾਦ ਹੋਰ ਵੀ ਤਿੱਖਾ ਹੋਣ ਦੀ ਸੰਭਾਵਨਾ ਵੱਧ ਰਹੀ ਹੈ | ਅੱਜ ਪਿੰਡ ਵਿਚ ਜਦੋਂ ਪਤਾ ਲੱਗਾ ਕਿ ਪੰਜਾਬ ਸਰਕਾਰ ਦੀ 25 ਤਰੀਕ ...

ਪੂਰੀ ਖ਼ਬਰ »

ਬਰਨਾਲਾ ਦੀ 'ਇਨਸਾਫ਼ ਰੈਲੀ' 'ਚ ਸਮਾਣਾ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਕਰਨਗੇ ਸ਼ਮੂਲੀਅਤ

ਸਮਾਣਾ, 22 ਮਈ (ਸਾਹਿਬ ਸਿੰਘ)-'ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ' ਦੀ ਅਹਿਮ ਬੈਠਕ ਸਥਾਨਕ ਸਤੀ ਮੰਦਿਰ ਦੇ ਪਾਰਕ 'ਚ ਸਮਾਣਾ ਇਕਾਈ ਦੇ ਪ੍ਰਧਾਨ ਹਰਵਿੰਦਰ ਸਿੰਘ ਬੇਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ 29 ਮਈ ਦੀ ਬਰਨਾਲਾ 'ਇਨਸਾਫ਼ ਰੈਲੀ' ਵਿਚ ਸਮਾਣਾ ਤੋਂ ਵਡੀ ਗਿਣਤੀ ...

ਪੂਰੀ ਖ਼ਬਰ »

ਹਲਕੇ ਵਿਚ ਵਿਕਾਸ ਕਾਰਜ ਬਿਨਾਂ ਕਿਸੇ ਭੇਦ-ਭਾਵ ਤੋਂ ਕਰਵਾਏ ਜਾਣਗੇ-ਨੀਨਾ ਮਿੱਤਲ

ਰਾਜਪੁਰਾ, 22 ਮਈ (ਰਣਜੀਤ ਸਿੰਘ)-ਹਲਕੇ ਵਿਚ ਵਿਕਾਸ ਕਾਰਜ ਬਿਨਾਂ ਕਿਸੇ ਵੀ ਭੇਦਭਾਵ ਦੇ ਕਰਵਾਏ ਜਾਣਗੇ ਅਤੇ ਵੋਟਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਨੀਨਾ ਮਿੱਤਲ ਨੇ ਨੇੜਲੇ ਪਿੰਡ ਉੱਪਲਹੇੜੀ 'ਚ ਜੁੜੇ ...

ਪੂਰੀ ਖ਼ਬਰ »

ਮਨਰੇਗਾ ਕਾਮਿਆਂ ਦੀ ਦਿਹਾੜੀ ਦੇ ਸਮੇਂ 'ਚ ਵਾਧਾ ਕਰਨ 'ਤੇ ਕਾਮਿਆਂ 'ਚ ਭਾਰੀ ਰੋਸ

ਬਨੂੜ, 22 ਮਈ (ਭੁਪਿੰਦਰ ਸਿੰਘ)-ਮਨਰੇਗਾ ਕਾਮਿਆਂ ਵਲੋਂ ਦਿਹਾੜੀ ਦੇ 8 ਘੰਟੇ ਦੀ ਬਜਾਏ 9 ਘੰਟੇ ਕੰਮ ਲੈਣ ਦੇ ਰੋਸ ਵਜੋਂ ਮੁਜ਼ਾਹਰਾ ਕੀਤਾ ਅਤੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਹ ਸਮਾਂ 8 ਘੰਟੇ ਤੇ ਘੱਟੋ-ਘੱਟ 600 ਰੁਪਏ ਦਿਹਾੜੀ ਦੀ ਮੰਗ ਕਰ ਰਹੇ ਸਨ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਇਨਸਾਫ਼ ਰੈਲੀ 'ਚ ਸ਼ਾਮਿਲ ਹੋਣ ਦਾ ਐਲਾਨ

ਪਾਤੜਾਂ, 22 ਮਈ (ਜਗਦੀਸ਼ ਸਿੰਘ ਕੰਬੋਜ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਇਕਾਈ ਪਾਤੜਾਂ ਦੀ ਮੀਟਿੰਗ ਪਾਤੜਾਂ ਵਿਖੇ ਹੋਈ | ਬਲਾਕ ਪ੍ਰਧਾਨ ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਅਧਿਆਪਕਾਂ ਵਲੋਂ 29 ਦੀ ਬਰਨਾਲਾ ਇਨਸਾਫ਼ ਰੈਲੀ 'ਚ ਭਰਵੀਂ ਸ਼ਮੂਲੀਅਤ ...

ਪੂਰੀ ਖ਼ਬਰ »

ਸੁਤੰਤਰਤਾ ਦਿਵਸ ਮੌਕੇ ਸਨਮਾਨ ਪ੍ਰਾਪਤ ਕਰਨ ਲਈ ਅਰਜ਼ੀਆਂ ਲਈ ਅੰਤਿਮ ਮਿਤੀ ਅੱਜ

ਪਟਿਆਲਾ, 22 ਮਈ (ਅ.ਸ. ਆਹਲੂਵਾਲੀਆ)-ਪੰਜਾਬ ਸਰਕਾਰ ਵਲੋਂ 15 ਅਗਸਤ 2022 ਨੂੰ ਸੁਤੰਤਰਤਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿਚ ਵਿਸ਼ੇਸ਼ ਖੇਤਰਾਂ 'ਚ ਉਪਲਬਧੀਆਂ ਹਾਸਲ ਕਰਨ ਵਾਲੇ ਅਤੇ ਬਹਾਦਰੀ ਦਿਖਾਉਣ ਵਾਲਿਆਂ ਨੂੰ ਹਰ ਸਾਲ ਦੀ ਤਰ੍ਹਾਂ ਪ੍ਰਮਾਣ ਪੱਤਰ ਨਾਲ ਸਨਮਾਨਿਤ ...

ਪੂਰੀ ਖ਼ਬਰ »

ਪਾਤੜਾਂ ਪੁਲਿਸ ਵਲੋਂ ਭੁੱਕੀ ਚੂਰਾ ਸਮੇਤ ਇਕ ਕਾਬੂ

ਪਾਤੜਾਂ, 22 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਰਖਦਿਆਂ ਇਕ ਵਿਅਕਤੀ ਤੋਂ ਭੁੱਕੀ ਚੂਰਾ ਪੋਸਤ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਸ਼ੱਕ ਦੇ ਅਧਾਰ 'ਤੇ ਰੋਕੇ ਜਾਣ 'ਤੇ ਹੋਈ ਇਸ ਬਰਾਮਦਗੀ 'ਚ ਕਾਬੂ ਕੀਤੇ ਗਏ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਕਬੱਡੀ ਕੱਪ ਸ਼ੁਰੂ, ਇਨਾਮਾਂ ਦੀ ਵੰਡ ਅੱਜ

ਦੇਵੀਗੜ੍ਹ, 22 ਮਈ (ਰਾਜਿੰਦਰ ਸਿੰਘ ਮੌਜੀ)-ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਗਰ ਸਾਹਿਬ ਇਸਰਹੇੜੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਕਬੱਡੀ ਕੱਪ ਦਾ ਉਦਘਾਟਨ ਕੀਤਾ ਗਿਆ | ਇਹ ਟੂਰਨਾਮੈਂਟ ਸਰਪੰਚ ਯੂਨੀਅਨ ਦੇ ...

ਪੂਰੀ ਖ਼ਬਰ »

ਨਟਾਸ ਵਲੋਂ ਮੁਫ਼ਤ ਸਾਲਾਨਾ ਥੀਏਟਰ ਵਰਕਸ਼ਾਪ ਮੁਕੰਮਲ

ਪਟਿਆਲਾ, 22 ਮਈ (ਅ.ਸ. ਆਹਲੂਵਾਲੀਆ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪ੍ਰਾਣ ਸੱਭਰਵਾਲ-ਸੁਨੀਤਾ ਸੱਭਰਵਾਲ ਵਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਮਿਲੇ ਭਰੋਸੇ ਸਦਕਾ ਉਲੀਕੀ ਗਈ 40ਵੀਂ ਸਾਲਾਨਾ ਮੁਫ਼ਤ ਥੀਏਟਰ ...

ਪੂਰੀ ਖ਼ਬਰ »

ਜ਼ਿਲ੍ਹਾ ਸਪੋਰਟਸ ਅਫ਼ਸਰ ਵਲੋਂ ਲੈਕਚਰਾਰ ਰੁਪਿੰਦਰ ਕੌਰ ਮੰਡੋਰ ਦਾ ਸਨਮਾਨ

ਨਾਭਾ, 22 ਮਈ (ਅਮਨਦੀਪ ਸਿੰਘ ਲਵਲੀ)-ਪਹਿਲੀਆਂ ਪੈਨ ਇੰਡੀਆ ਮਾਸਟਰ ਗੇਮਜ਼ 2022 ਬੈਂਗਲੁਰੂ ਕਰਨਾਟਕਾ ਵਿਖੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਦੌਰਾਨ ਹਲਕਾ ਨਾਭਾ ਦੇ ਨੇੜਲੇ ਪਿੰਡ ਮੰਡੋਰ ਸਕੂਲ ਦੇ ਸਰੀਰਕ ਸਿੱਖਿਆ ਲੈਕਚਰਾਰ ਰੁਪਿੰਦਰ ਕੌਰ ਅਤੇ ਸਾਥਣ ਖਿਡਾਰਨਾਂ ਦਾ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਰਿਹਾਇਸ਼ੀ ਕੁਆਰਟਰ 'ਚ ਵਾਪਰੀ ਘਟਨਾ ਮੰਦਭਾਗੀ-ਜਥੇ. ਕਰਨੈਲ ਸਿੰਘ ਪੰਜੋਲੀ

ਪਟਿਆਲਾ, 22 ਮਈ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ 'ਚ ਪ੍ਰਬੰਧ ਅਧੀਨ ਬਤੌਰ ਸੇਵਾਦਾਰ ਮੁਲਾਜ਼ਮ ਮਹਿਲਾ ਬੀਬੀ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਵਲੋਂ ਦਿੱਲੀ ਧਰਨੇ 'ਚ ਸ਼ਮੂਲੀਅਤ

ਪਟਿਆਲਾ, 22 ਮਈ (ਧਰਮਿੰਦਰ ਸਿੰਘ ਸਿੱਧੂ)-ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਵਲੋਂ ਜੰਤਰ ਮੰਤਰ ਦਿੱਲੀ ਵਿਖੇ ਐਨ.ਪੀ.ਐੱਸ. ਮੁਲਾਜ਼ਮਾਂ ਦੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਲਾਏ ਇਕ ਦਿਨਾਂ ਰੋਸ ਧਰਨੇ 'ਚ ਭਰਵੀਂ ਸ਼ਮੂਲੀਅਤ ਕੀਤੀ ਗਈ | ਆਲ ...

ਪੂਰੀ ਖ਼ਬਰ »

ਪਿੰਡ ਰਾਏਪੁਰ ਨੇੜੇ ਲੱਗ ਰਹੇ ਪੋਲਟਰੀ ਫਾਰਮ ਦੇ ਵਿਰੋਧ 'ਚ ਪਿੰਡ ਵਾਸੀਆਂ ਕੀਤਾ ਰੋਸ ਪ੍ਰਦਰਸ਼ਨ

ਘਨੌਰ, 22 ਮਈ (ਸੁਸ਼ੀਲ ਕੁਮਾਰ ਸਰਮਾ)-ਹਲਕਾ ਘਨੌਰ ਦੀ ਹੱਦ ਅਧੀਨ ਆਉਂਦੇ ਪਿੰਡ ਰਾਏਪੁਰ ਨਨਹੇੜੀ ਦੇ ਨੇੜੇ ਨਵੇਂ ਲੱਗ ਰਹੇ ਪੋਲਟਰੀ ਫਾਰਮ ਕਾਰਨ ਅੱਜ ਪੰਜ ਪਿੰਡਾਂ ਦੇ ਸਰਪੰਚਾਂ ਅਤੇ ਆਮ ਲੋਕਾਂ ਨੇ ਪੋਲਟਰੀ ਫਾਰਮ ਦੇ ਵਿਰੋਧ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਖ਼ਾਸ ...

ਪੂਰੀ ਖ਼ਬਰ »

ਵਿਧਾਇਕ ਜੌੜੇਮਾਜਰਾ ਨੇ ਮੀਰਾਂਪੁਰ ਚੋਅ ਦੀ ਸਫ਼ਾਈ ਦੇ ਕੰਮ ਦਾ ਲਿਆ ਜਾਇਜ਼ਾ

ਡਕਾਲਾ, 22 ਮਈ (ਪਰਗਟ ਸਿੰਘ ਬਲਬੇੜਾ)-ਹਲਕਾ ਸਮਾਣਾ ਦੇ ਕਈ ਪਿੰਡਾਂ ਨੂੰ ਹੜ੍ਹਾਂ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਦੇ ਯਤਨਾਂ ਸਦਕਾ ਚੋਅ ਦੀ ਖੁਦਾਈ ਤੇ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਜਿਸਦੇ ਚੱਲ ਰਹੇ ਕੰਮ ਦਾ ਅੱਜ ...

ਪੂਰੀ ਖ਼ਬਰ »

ਲਾਪਤਾ ਵਿਅਕਤੀ ਦੀ ਲਾਸ਼ ਭਾਖੜਾ ਨਹਿਰ 'ਚੋਂ ਬਰਾਮਦ

ਫ਼ਤਹਿਗੜ੍ਹ ਸਾਹਿਬ, 22 ਮਈ (ਮਨਪ੍ਰੀਤ ਸਿੰਘ)-ਸਰਹਿੰਦ ਪੁਲਿਸ ਨੂੰ 20 ਮਈ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਜੀ.ਟੀ ਰੋਡ ...

ਪੂਰੀ ਖ਼ਬਰ »

ਤੇਲ ਤੇ ਗੈਸ ਦੀਆਂ ਕੀਮਤਾਂ 'ਚ ਕਟੌਤੀ ਕਰਨਾ ਇਕ ਸ਼ਲਾਘਾਯੋਗ ਕਦਮ-ਸ਼ਾਹਪੁਰ

ਨਾਭਾ, 22 ਮਈ (ਕਰਮਜੀਤ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰ ਦੀ ਭਾਜਪਾ ਸਰਕਾਰ ਦੇ ਖਜਾਨਾ ਮੰਤਰੀ ਸ੍ਰੀਮਤੀ ਵੈਂਕਟਾ ਸੀਤਾਰਮਨ ਵਲੋਂ ਜੋ ਤੇਲ ਅਤੇ ਗੈਸ ਦੀਆਂ ਕੀਮਤਾਂ 'ਚ ਕਟੌਤੀ ਕਰਮ ਦਾ ਇਕ ਅਹਿਮ ਫ਼ੈਸਲਾ ਲਿਆ ਹੈ ...

ਪੂਰੀ ਖ਼ਬਰ »

ਕਣਕ ਦੀ ਫ਼ਸਲ 'ਚ ਪਏ ਘਾਟੇ ਦਾ ਬੋਨਸ ਦੇਣ ਪੰਜਾਬ ਤੇ ਕੇਂਦਰ ਸਰਕਾਰ-ਵੜੈਚ

ਭਾਦਸੋਂ, 22 ਮਈ (ਪ੍ਰਦੀਪ ਦੰਦਰਾਲਾ)-ਇਸ ਵਾਰ ਪਈ ਅਗੇਤੀ ਗਰਮਾਇਸ਼ ਕਾਰਨ ਕਣਕ ਦਾ ਦਾਣਾ ਮਾਝੂ ਪੈ ਗਿਆ | ਜਿਸ ਕਰਕੇ ਕਣਕ ਦੀ ਫ਼ਸਲ ਦਾ ਝਾੜ ਉਮੀਦ ਨਾਲੋਂ ਕਾਫੀ ਘੱਟ ਗਿਆ ਤੇ ਕਿਸਾਨਾਂ ਨੂੰ ਬਹੁਤ ਘਾਟਾ ਪੈ ਗਿਆ | ਜਿਸ ਨਾਲ ਖੇਤੀ 'ਤੇ ਹੋਣ ਵਾਲੇ ਖ਼ਰਚਿਆਂ ਦੀ ਭਰਪਾਈ ਵੀ ...

ਪੂਰੀ ਖ਼ਬਰ »

ਬ੍ਰਹਮਕੁਮਾਰੀ ਆਸ਼ਰਮ ਵਿਖੇ ਨੌਜਵਾਨਾਂ ਨੂੰ ਅਧਿਆਤਮਕ ਤੌਰ 'ਤੇ ਅੱਗੇ ਵਧਣ ਲਈ ਸੈਮੀਨਾਰ ਕਰਵਾਇਆ

ਰਾਜਪੁਰਾ, 22 ਮਈ (ਜੀ.ਪੀ. ਸਿੰਘ)-ਅੱਜ ਸਥਾਨਕ ਬ੍ਰਹਮਕੁਮਾਰੀ ਆਸ਼ਰਮ ਵਿਖੇ ਆਸ਼ਰਮ ਮੁਖੀ ਭੈਣ ਕੈਲਾਸ਼ ਦੀ ਦੇਖ-ਰੇਖ ਵਿਚ ਬ੍ਰਹਮਕੁਮਾਰੀ ਪੰਜਾਬ ਯੂਥ ਵਿੰਗ ਵਲੋਂ ਨੌਜਵਾਨ ਪੀੜ੍ਹੀ ਨੂੰ ਅਧਿਆਤਮਕ ਤੌਰ 'ਤੇ ਅੱਗੇ ਵਧਣ ਲਈ ਇਕ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਰਿਹਾਇਸ਼ੀ ਕੁਆਰਟਰ 'ਚ ਵਾਪਰੀ ਘਟਨਾ ਮੰਦਭਾਗੀ, ਦੋਸ਼ੀ ਖ਼ਿਲਾਫ਼ ਹੋਵੇ ਕਾਰਵਾਈ-ਕੁਲਵਿੰਦਰ ਸਿੰਘ ਰਮਦਾਸ

ਪਟਿਆਲਾ, 22 ਮਈ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ 'ਚ ਪ੍ਰਬੰਧ ਅਧੀਨ ਬਤੌਰ ਸੇਵਾਦਾਰ ਮੁਲਾਜ਼ਮ ਮਹਿਲਾ ਬੀਬੀ ...

ਪੂਰੀ ਖ਼ਬਰ »

ਸੜਕਾਂ ਦੇ ਕੰਢਿਓਾ ਕੱਟੇ ਜਾ ਰਹੇ ਦਰੱਖ਼ਤਾਂ ਤੋਂ ਜੰਗਲਾਤ ਵਿਭਾਗ ਬੇਖ਼ਬਰ

ਸ਼ੁਤਰਾਣਾ, 22 ਮਈ (ਬਲਦੇਵ ਸਿੰਘ ਮਹਿਰੋਕ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਤੇ ਵੱਖ-ਵੱਖ ਵਿਭਾਗਾਂ ਸਮੇਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਦਰੱਖ਼ਤ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਦੂਜੇ ...

ਪੂਰੀ ਖ਼ਬਰ »

ਸੱਚਾ ਮਹਾਂ-ਕਾਲੇਸ਼ਵਰ ਮੰਦਰ 'ਚ 5 ਦਿਨਾ ਸਮਾਰੋਹ ਦੀ ਸ਼ੁਰੂਆਤ

ਸਮਾਣਾ, 22 ਮਈ (ਗੁਰਦੀਪ ਸ਼ਰਮਾ)-ਸੱਚਾ ਮਹਾਂ ਕਾਲੇਸ਼ਵਰ ਮੰਦਰ 'ਚ ਪ੍ਰਧਾਨ ਕੌਂਸਲਰ ਪ੍ਰਦੀਪ ਸ਼ਰਮਾ ਦੀ ਅਗਵਾਈ 'ਚ 5 ਦਿਨਾ ਧਾਰਮਿਕ ਸਮਾਰੋਹ ਦੀ ਸ਼ੁਰੂਆਤ ਐਤਵਾਰ ਸਵੇਰੇ ਸ਼ੋਭਾ ਯਾਤਰਾ ਅਤੇ ਕਲਸ਼ ਯਾਤਰਾ ਨਾਲ ਹੋਈ | ਇਸ ਕਲਸ਼ ਯਾਤਰਾ 'ਚ 108 ਔਰਤਾਂ ਸ਼ਾਮਿਲ ਸਨ | ਸਮਾਗਮ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ 'ਤੇ ਕਾਂਰਗਸੀ ਆਗੂਆਂ ਦੀ ਹੋਈ ਮੀਟਿੰਗ

ਪਟਿਆਲਾ, 22 ਮਈ (ਅ.ਸ. ਆਹਲੂਵਾਲੀਆ)-ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਦਾਲਤ ਵਲੋਂ ਸੁਣਾਈ ਸਜ਼ਾ ਕੱਟਣ ਲਈ ਕੇਂਦਰੀ ਜੇਲ੍ਹ ਪਟਿਆਲਾ 'ਚ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਨ 'ਚ ਫਿਲਹਾਲ ਕਾਂਗਰਸੀ ਆਗੂ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ ...

ਪੂਰੀ ਖ਼ਬਰ »

ਅਧਿਆਪਕਾ ਜਾਹਿਦਾ ਕੁਰੈਸ਼ੀ ਨੂੰ ਕੀਤਾ ਸਨਮਾਨਿਤ

ਪਟਿਆਲਾ, 22 ਮਈ (ਧਰਮਿੰਦਰ ਸਿੰਘ ਸਿੱਧੂ)-ਪਿਛਲੇ ਦਿਨੀਂ ਬੈਂਗਲੁਰੂ ਵਿਖੇ 40 ਤੋਂ 50 ਸਾਲ ਦੇ ਵਰਗ ਦੀਆਂ ਹੋਇਆ ਪੈਨ ਇੰਡੀਆ ਨੈਸ਼ਨਲ ਖੇਡਾਂ 'ਚ ਹੈਂਡਬਾਲ ਦੇ ਮੈਚ 'ਚ ਸੋਨ ਤਗਮਾ ਜਿੱਤਣ ਵਾਲੀ ਪਟਿਆਲਾ ਦੇ ਸਰਕਾਰੀ ਹਾਈ ਸਕੂਲ ਗਾਂਧੀ ਨਗਰ ਦੀ ਡੀ.ਪੀ. ਅਧਿਆਪਕਾ ਮੈਡਮ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਨਿਵਾਸੀਆਂ ਨੇ ਐਮ. ਐਲ. ਏ, ਨਾਭਾ ਦੇਵ ਮਾਨ ਦਾ ਕੀਤਾ ਸਨਮਾਨ

ਨਾਭਾ, 22 ਮਈ (ਕਰਮਜੀਤ ਸਿੰਘ)-ਹਲਕਾ ਨਾਭਾ ਦੇ ਪਿੰਡ ਗੁਰੂ ਤੇਗ ਬਹਾਦਰ ਨਗਰ ਵਿਖੇ ਧੰਨਵਾਦੀ ਦੌਰਾ ਕਰਨ ਲਈ ਗੁਰਦੇਵ ਸਿੰਘ ਦੇਵ ਮਾਨ ਐਮ.ਐਲ.ਏ ਨਾਭਾ ਪਹੁੰਚੇ | ਜਿੱਥੇ ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਜਲਦ ਹੱਲ ਕਰਵਾਉਣ ਦਾ ਭਰੋਸਾ ...

ਪੂਰੀ ਖ਼ਬਰ »

ਪੰਜਾਬ ਲੋਕ ਸੰਗੀਤ ਨੂੰ ਢਾਅ ਲਾਉਣ ਵਾਲੇ ਲੱਚਰ ਗੀਤਾਂ 'ਤੇ ਲੱਗਣੀ ਚਾਹੀਦੀ ਹੈ ਪਾਬੰਦੀ-ਸ਼ਫੀ ਮੁਹੰਮਦ ਮੂੰਗੋ

ਨਾਭਾ, 22 ਮਈ (ਅਮਨਦੀਪ ਸਿੰਘ ਲਵਲੀ)-ਕੱਚੇ ਦੁੱਧ ਵਰਗੀ ਖ਼ਾਲਸ ਪੰਜਾਬੀ ਲੋਕ ਗਾਇਕੀ 'ਚ ਵਧ ਰਿਹਾ ਗੰਨ ਕਲਚਰ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਿਹਾ ਹੈ | ਅਸ਼ਲੀਲਤਾ, ਨਸ਼ਿਆਂ ਤੇ ਹਥਿਆਰਾਂ ਨੂੰ ਬੜ੍ਹਾਵਾ ਦੇਣ ਵਾਲੀ ਗਾਇਕੀ ਸ਼ਾਨਾਂ ਮਤੇ ਪੰਜਾਬੀ ਵਿਰਸੇ ...

ਪੂਰੀ ਖ਼ਬਰ »

ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ

ਖਮਾਣੋਂ, 22 ਮਈ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਵਲੋਂ ਨਾਕਾਬੰਦੀ ਦੌਰਾਨ ਦਲਬੀਰ ਸਿੰਘ ਵਾਸੀ ਪਿੰਡ ਬਰਵਾਲੀ ਕਲਾਂ ਕੋਲੋਂ ...

ਪੂਰੀ ਖ਼ਬਰ »

ਔਰਤ ਦੀ ਕੁੱਟਮਾਰ ਕਰਨ ਵਾਲੇ 3 ਮਰਦਾਂ ਤੇ 4 ਔਰਤਾਂ ਖ਼ਿਲਾਫ਼ ਮੁਕੱਦਮਾ ਦਰਜ

ਖਮਾਣੋਂ, 22 ਮਈ (ਮਨਮੋਹਣ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਖੇਤ 'ਚ ਧੱਕੇ ਨਾਲ ਟਾਂਡੀ ਅਤੇ ਬਾਜਰਾ ਵਾਹੁਣ ਦੌਰਾਨ ਰੋਕਣ ਤੇ ਉਸ ਦੀ ਕੁੱਟਮਾਰ ਕਰਨ ਦੇ ਕਥਿਤ ਦੋਸ਼ ਹੇਠ ਤਿੰਨ ਮਰਦਾਂ ਸਮੇਤ ਚਾਰ ਔਰਤਾਂ ਨੂੰ ਮੁਕੱਦਮੇ 'ਚ ਨਾਮਜ਼ਦ ...

ਪੂਰੀ ਖ਼ਬਰ »

ਸਿੱਖਿਆ ਸੁਧਾਰ ਟੀਮ ਨੇ ਕੀਤਾ ਸਕੂਲਾਂ ਦਾ ਮੋਟੀਵੇਸ਼ਨਲ ਦੌਰਾ

ਫ਼ਤਹਿਗੜ੍ਹ ਸਾਹਿਬ, 22 ਮਈ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਨਾਥ ਦੀ ਅਗਵਾਈ ਹੇਠ ਜਸਬੀਰ ਸਿੰਘ ਇੰਚਾਰਜ ਸਿੱਖਿਆ ਸੁਧਾਰ ਟੀਮ ਨੇ ਆਪਣੀ ਟੀਮ ਨਾਲ ਸਰਕਾਰੀ ਹਾਈ ਸਕੂਲ ਹਰਬੰਸਪੁਰਾ, ਸਰਕਾਰੀ ਮਿਡਲ ਸਕੂਲ ਖੋਜੇ ਮਾਜਰਾ, ਸਰਕਾਰੀ ਹਾਈ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 3 ਨੂੰ ਮਨਾਇਆ ਜਾਵੇਗਾ-ਸਤਵਿੰਦਰ ਕੌਰ ਗਿੱਲ

ਅਮਲੋਹ, 22 ਮਈ (ਕੇਵਲ ਸਿੰਘ)-ਬੀਬੀ ਭਾਨੀ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਮਲੋਹ ਦੀਆਂ ਬੀਬੀਆਂ ਨੇ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ 3 ਜੂਨ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਅਮਲੋਹ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ...

ਪੂਰੀ ਖ਼ਬਰ »

ਸਵ: ਬਲਵਿੰਦਰ ਸਿੰਘ ਖਰੋਡ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

ਜਖਵਾਲੀ, 22 ਮਈ (ਨਿਰਭੈ ਸਿੰਘ)-ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਜਿੰਦਰ ਸਿੰਘ ਗੁਰੀ ਨਲੀਨਾਂ ਦੇ ਪਿਤਾ, ਸਾਬਕਾ ਸਰਪੰਚ ਅਜੀਤ ਸਿੰਘ ਤੇ ਰਘਬੀਰ ਸਿੰਘ ਦੇ ਛੋਟੇ ਭਰਾ ਸਵ: ਬਲਵਿੰਦਰ ਸਿੰਘ ਖਰੋਡ ਨੂੰ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਨੌਲੱਖਾ ਸਾਹਿਬ ਵਿਖੇ ...

ਪੂਰੀ ਖ਼ਬਰ »

ਬਸੀ ਪਠਾਣਾਂ ਦੇ ਪੰਡਤ ਵਿਨੈ ਸ਼ਾਸਤਰੀ ਕਾਵਿਆ ਰਤਨ ਐਵਾਰਡ ਨਾਲ ਸਨਮਾਨਿਤ

ਬਸੀ ਪਠਾਣਾਂ, 22 ਮਈ (ਰਵਿੰਦਰ ਮੌਦਗਿਲ)-ਵਿਸ਼ਵ ਸ਼ਬਦ ਸਿਰਜਨ ਸੰਸਥਾ ਵਲੋਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਭਾਰਤ ਰਤਨ ਜੇਤੂਆਂ ਦੇ ਜੀਵਨ 'ਤੇ ਆਧਾਰਿਤ ਸ਼ਾਨਦਾਰ ਪੁਸਤਕ 'ਭਾਰਤ ਰਤਨ' ਲੋਕ ਅਰਪਣ ਕੀਤੀ ਗਈ | ਇਹ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੇ ਰਾਸ਼ਟਰੀ ...

ਪੂਰੀ ਖ਼ਬਰ »

ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਬਣੇ

ਅਮਲੋਹ, 22 ਮਈ (ਕੇਵਲ ਸਿੰਘ)-ਕੈਮਿਸਟ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਰਾਮ ਸਰੂਪ ਜ਼ਿਲ੍ਹਾ ਸਕੱਤਰ ਫ਼ਤਹਿਗੜ੍ਹ ਕੈਮਿਸਟ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਐਸੋਸੀਏਸ਼ਨ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਵਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ...

ਪੂਰੀ ਖ਼ਬਰ »

ਮੂਰਤੀ ਸਥਾਪਨਾ ਦਿਵਸ ਮੌਕੇ ਸ੍ਰੀ ਸੁੰਦਰਕਾਂਡ ਪਾਠ ਕਰਵਾਇਆ

ਫ਼ਤਹਿਗੜ੍ਹ ਸਾਹਿਬ, 22 ਮਈ (ਮਨਪ੍ਰੀਤ ਸਿੰਘ)-ਸ਼ਿਵ ਮੰਦਰ ਇਸਤਰੀ ਸਭਾ ਹਮਾਯੰੂਪੁਰ ਸਰਹਿੰਦ ਵਿਖੇ ਚੇਅਰਮੈਨ ਵਰਿੰਦਰ ਰਤਨ ਤੇ ਪ੍ਰਧਾਨ ਗੁਲਸ਼ਨ ਰਾਏ ਦੀ ਪ੍ਰਧਾਨਗੀ 'ਚ ਮੂਰਤੀ ਸਥਾਪਨਾ ਮੌਕੇ 40 ਦਿਨ ਰੋਜ਼ਾਨਾ ਲੜੀਵਾਰ ਸ੍ਰੀ ਸੁੰਦਰਕਾਂਡ ਦੇ ਪਾਵਨ ਪਾਠ ਕਰਵਾਏ ਗਏ | ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਮਲੋਹ ਨੇ ਲਗਾਇਆ ਖ਼ੂਨਦਾਨ ਕੈਂਪ

ਅਮਲੋਹ, 22 ਮਈ (ਕੇਵਲ ਸਿੰਘ)-ਭਾਈ ਘਨੱਈਆ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਮਲੋਹ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਕੈਂਪ ਦਾ ਰਸਮੀ ਉਦਘਾਟਨ ਕਲੱਬ ਪ੍ਰਧਾਨ ਅਮਰਜੀਤ ਸਿੰਘ ਮੁਢੜੀਆ, ਜਨਰਲ ਸਕੱਤਰ ਜਸਵੰਤ ਸਿੰਘ ਅਲਾਦਾਦਪੁਰ ਵਲੋਂ ਕੀਤਾ ਗਿਆ ਤੇ ਇਲਾਕੇ ਦੇ ਲੋਕ ਉਤਸ਼ਾਹ ਨਾਲ ਖ਼ੂਨਦਾਨ ਕਰਨ ਲਈ ਪਹੁੰਚੇ ਜਿਨ੍ਹਾਂ ਨੂੰ ਕਲੱਬ ਮੈਂਬਰਾਂ ਵਲੋਂ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ, ਉੱਥੇ ਹੀ ਕੈਂਪ ਦੌਰਾਨ 55 ਯੂਨਿਟ ਦੇ ਕਰੀਬ ਖ਼ੂਨ ਇਕੱਤਰ ਹੋਇਆ | ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ, ਖ਼ਜ਼ਾਨਚੀ, ਸਕੱਤਰ ਅਤੇ ਕਲੱਬ ਮੈਂਬਰਾਂ ਨੇ ਕਿਹਾ ਕਿ ਕਲੱਬ ਮਾਨਵਤਾ ਦੀ ਭਲਾਈ ਲਈ ਕੰਮ ਕਰਦਾ ਰਹੇਗਾ, ਜਿੱਥੇ ਅੱਜ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ, ਉੱਥੇ ਸਮੇਂ-ਸਮੇਂ ਉੱਪਰ ਗ਼ਰੀਬ ਲੜਕੀਆਂ ਦੇ ਵਿਆਹ ਲਈ ਸਹਿਯੋਗ, ਬਿਮਾਰੀ ਤੋਂ ਪੀੜਤ ਵਿਅਕਤੀ ਦੀ ਇਲਾਜ ਲਈ ਮਦਦ ਤੇ ਪੜ੍ਹਾਈ ਕਰਦੇ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ, ਜਿਸ ਲਈ ਕਲੱਬ ਮੈਂਬਰਾਂ ਵਲੋਂ ਵੀ ਅੱਗੇ ਹੋਕੇ ਸਹਿਯੋਗ ਦਿੱਤਾ ਜਾਂਦਾ ਹੈ | ਇਸ ਮੌਕੇ ਰੈੱਡ ਏਡ ਖੰਨਾ ਹਸਪਤਾਲ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਡਾ. ਸਿਮਰਨਜੀਤ ਸਿੰਘ, ਡਾ. ਰਾਜਵਿੰਦਰ ਸਿੰਘ ਚੌਹਾਨ, ਗੁਰਦੀਪ ਸਿੰਘ ਜੰਜੂਆ, ਹਰਬੰਸ ਸਿੰਘ ਬਡਾਲੀ, ਹਰਜੀਤ ਸਿੰਘ ਜੀਤਾ, ਸੁਖਵਿੰਦਰ ਸਿੰਘ ਸੌਂਟੀ, ਰਾਜਵੰਤ ਸਿੰਘ ਰੁੜਕੀ, ਗੁਰਮੀਤ ਸਿੰਘ, ਅਵਤਾਰ ਸਿੰਘ, ਡਾ. ਮਲਕੀਤ ਸਿੰਘ, ਰੇਸ਼ਮ ਸਿੰਘ, ਹਰਿੰਦਰ ਸਿੰਘ ਸੇਖੋਂ ਸਰਪੰਚ ਅਤੇ ਨਰਿੰਦਰਪਾਲ ਸਿੰਘ ਆਦਿ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

ਗੁਰਦੁਆਰਾ ਸਾਹਿਬ ਦੇ ਰਿਹਾਇਸ਼ੀ ਕੁਆਰਟਰ 'ਚ ਵਾਪਰੀ ਘਟਨਾ ਮੰਦਭਾਗੀ-ਜਥੇ. ਪੰਜੋਲੀ

ਫ਼ਤਹਿਗੜ੍ਹ ਸਾਹਿਬ, 22 ਮਈ (ਪੱਤਰ ਪ੍ਰੇਰਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰਾਂ 'ਚ ਪ੍ਰਬੰਧ ਅਧੀਨ ਬਤੌਰ ਸੇਵਾਦਾਰ ਮੁਲਾਜ਼ਮ ਮਹਿਲਾ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਘਟਣ ਨਾਲ ਮਿਲੀ ਵੱਡੀ ਰਾਹਤ-ਅਮਰਾਲਾ

ਸੰਘੋਲ, 22 ਮਈ (ਗੁਰਨਾਮ ਸਿੰਘ ਚੀਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਦੁਆਰਾ ਲੋਕ ਪੱਖੀ ਫ਼ੈਸਲਾ ਲੈਂਦੇ ਹੋਏ ਪੈਟਰੋਲ 9.50 ਰੁਪਏ, ਡੀਜ਼ਲ 7 ਰੁਪਏ ਤੇ ਗੈਸ ਸਿਲੰਡਰ 200 ਰੁਪਏ ਸਸਤਾ ਕਰ ਕੇ ਦੇਸ਼ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਮੁੱਖ ਮੰਤਰੀ ਜੀ! ਫੋਕਲ ਪੁਆਇੰਟ ਦੇ ਨਾਂਅ 'ਤੇ ਦੱਬੀ ਸਾਡੀ 16 ਏਕੜ ਉਪਜਾਊ ਜ਼ਮੀਨ ਵੀ ਛੁਡਵਾ ਦਿਓ...

ਸ੍ਰੀ ਚਮਕੌਰ ਸਾਹਿਬ, 22 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਰੋਲੂਮਾਜਰਾ ਦੇ ਕਿਸਾਨਾਂ ਵਲੋਂ ਕੀਤੀ ਇਕੱਤਰਤਾ ਵਿਚ ਪੰਜਾਬ ਸਰਕਾਰ ਵਲੋਂ ਸ਼ਾਮਲਾਤ ਜ਼ਮੀਨਾਂ ਦੇ ਛਡਵਾਏ ਜਾ ਰਹੇ ਨਾਜਾਇਜ਼ ਕਬਜ਼ਿਆਂ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਸਰਕਾਰ ਨੂੰ ਅਪੀਲ ਵੀ ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੇ ਖੜ੍ਹਾ ਟਰੱਕ ਚੋਰੀ

ਬਸੀ ਪਠਾਣਾਂ, 22 ਮਈ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਪੁਲਿਸ ਨੇ ਟਰੱਕ ਚੋਰੀ ਦੇ ਮਾਮਲੇ 'ਚ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਘਟਨਾ ਦੀ ਸੂਚਨਾ ਟਰੱਕ ਯੂਨੀਅਨ ਬਸੀ ਪਠਾਣਾਂ ਦੇ ਮੈਨੇਜਰ ਮਲਕੀਤ ਸਿੰਘ ਵਾਸੀ ਫ਼ਤਹਿਪੁਰ ਜੱਟਾਂ ਵਲੋਂ ਪੁਲਿਸ ...

ਪੂਰੀ ਖ਼ਬਰ »

ਸਿੱਧੂ ਤੇ ਮਜੀਠੀਆ ਦਾ ਜੀਵਨ ਸੱਤਾ ਦੇ ਨਸ਼ੇ 'ਚ ਇਕ-ਦੂਸਰੇ ਨਾਲ ਸਿਆਸੀ ਕਿੱੜਾਂ ਕੱਢਣ ਵਾਲੇ ਆਗੂਆਂ ਲਈ ਇਕ ਸਬਕ-ਸਾ ਧੂਗੜ੍ਹ

ਫ਼ਤਹਿਗੜ੍ਹ ਸਾਹਿਬ, 22 ਮਈ (ਬਲਜਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਭਾਰਤ ਦੀ ਸਰਵਉੱਚ ਅਦਾਲਤ ਵਲੋਂ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ 34 ਸਾਲ ਪੁਰਾਣੇ ਮਾਮਲੇ 'ਚ ਇਕ ਸਾਲ ਦੀ ਬਾਮੁਸ਼ੱਕਤ ...

ਪੂਰੀ ਖ਼ਬਰ »

ਪੀ. ਆਈ. ਐੱਮ. ਟੀ. 'ਚ ਫੇਅਰਵੈੱਲ ਸਮਾਗਮ ਕਰਵਾਇਆ

ਮੰਡੀ ਗੋਬਿੰਦਗੜ੍ਹ, 22 ਮਈ (ਮੁਕੇਸ਼ ਘਈ)-ਪੰਜਾਬ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਚਨੋਲੋਜੀ ਦੇ ਜੂਨੀਅਰ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰਜ ਲਈ ਇਕ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀ ਇਸ ਪਾਰਟੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ | ਸਮਾਗਮ ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਪੈਟਰੋਲ ਡੀਜ਼ਲ ਦੇ ਘਟਾਏ ਰੇਟਾਂ ਦਾ ਕਿਸਾਨ ਆਗੂਆਂ ਨੇ ਕੀਤਾ ਸਵਾਗਤ

ਅਮਲੋਹ, 22 ਮਈ (ਕੇਵਲ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਘਟਾਏ ਰੇਟਾਂ ਦਾ ਕਿਸਾਨ ਆਗੂਆਂ ਗੁਰਦੀਪ ਸਿੰਘ ਜੰਜੂਆ, ਹਰਜੀਤ ਸਿੰਘ ਜੀਤਾ, ਸੁਖਵਿੰਦਰ ਸਿੰਘ ਸੌਂਟੀ ਵਲੋਂ ਸਵਾਗਤ ਕੀਤਾ ਗਿਆ | ਉਨ੍ਹਾਂ ...

ਪੂਰੀ ਖ਼ਬਰ »

ਮਹਿਤੋ ਤੇ ਗੋਗੀ ਦਾ ਵੱਡੀ ਜ਼ਿੰਮੇਵਾਰੀ ਮਿਲਣ 'ਤੇ ਰਾਜੂ ਖੰਨਾ ਨੇ ਕੀਤਾ ਸਨਮਾਨ

ਅਮਲੋਹ, 22 ਮਈ (ਕੇਵਲ ਸਿੰਘ)-ਬਹੁਜਨ ਸਮਾਜ ਪਾਰਟੀ ਵਲੋਂ ਪਾਰਟੀ ਨੂੰ ਸਮਰਪਿਤ ਆਗੂਆਂ ਨੂੰ ਉਨ੍ਹਾਂ ਦੀਆਂ ਪਾਰਟੀ ਅੰਦਰ ਸੇਵਾਵਾਂ ਨੂੰ ਦੇਖਦੇ ਹੋਏ ਸਮੇਂ-ਸਮੇਂ ਪ੍ਰਮੁੱਖ ਅਹੁਦੇ ਦੇ ਕੇ ਸੇਵਾ ਕਰਨ ਦਾ ਮਾਣ ਦਿੱਤਾ ਜਾਂਦਾ ਹੈ | ਇਸ ਕੜੀ ਤਹਿਤ ਬਸਪਾ ਵਲੋਂ ਕੁਲਵੰਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX