ਤਾਜਾ ਖ਼ਬਰਾਂ


ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  24 minutes ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  29 minutes ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  54 minutes ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  about 1 hour ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 2 hours ago
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ 'ਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  about 1 hour ago
ਤਰਨ ਤਾਰਨ, 9 ਅਗਸਤ-ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਭਿਖਾਰੀਵਾਲ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ...
ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  about 3 hours ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 3 hours ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  about 3 hours ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  about 3 hours ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  about 3 hours ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  about 3 hours ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  about 4 hours ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  about 4 hours ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  about 5 hours ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  about 5 hours ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  about 4 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  23 minutes ago
ਚੰਡੀਗੜ੍ਹ, 9 ਅਗਸਤ-ਪੰਜਾਬ 'ਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ 'ਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ...
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਕਰਨਗੇ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕਰਨਗੇ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਐਕਸ਼ਨ, ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ ਨੂੰ ਕੀਤਾ ਮੁਅੱਤਲ
. . .  about 5 hours ago
ਚੰਡੀਗੜ੍ਹ, 9 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ ਸੰਬੰਧੀ ਅਖ਼ਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ...
ਹਲਕਾ ਅਮਲੋਹ 'ਚ 'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਕਹਿਰ, ਰਾਜੂ ਖੰਨਾ ਨੇ ਕੀਤਾ ਪਿੰਡਾਂ ਦਾ ਦੌਰਾ
. . .  about 6 hours ago
ਅਮਲੋਹ, 9 ਅਗਸਤ (ਕੇਵਲ ਸਿੰਘ)-'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਹਲਕਾ ਅਮਲੋਹ ਦੇ ਪਸ਼ੂਆਂ 'ਚ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ...
ਵਿਧਵਾ ਔਰਤ ਦੇ 22 ਸਾਲਾ ਨੌਜਵਾਨ ਪੁੱਤਰ ਦੀ ਨਸ਼ੇ ਨੇ ਲਈ ਜਾਨ
. . .  about 6 hours ago
ਚੋਗਾਵਾਂ, 9 ਅਗਸਤ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੋਗਾਵਾਂ ਹਾਲ ਵਾਸੀ ਪਿੰਡ ਕੋਹਾਲਾ ਦੇ ਇਕ ਵਿਧਵਾ ਔਰਤ ਬਲਵਿੰਦਰ ਕੌਰ ਜਿਸਦੇ ਪਤੀ ਸੁਰਜੀਤ ਸਿੰਘ ਦੀ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਪੁੱਤਰ ਰਵੀ ਸਿੰਘ ਉਮਰ...
ਸੂਏ 'ਚ ਤੈਰਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 7 hours ago
ਲੋਪੋਕੇ, 9 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਨਾਂਵਾਲਾ ਸੂਏ ਵਿਚੋ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ...
ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ
. . .  about 7 hours ago
ਮੁੰਬਈ, 8 ਅਗਸਤ - ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 18 ਵਿਧਾਇਕਾਂ ਮੰਤਰੀ ਵਜੋਂ ਸਹੁੰ ਚੁਕਾਈ...
ਜੇ.ਡੀ.ਯੂ. ਨੇ ਰਾਜਪਾਲ ਤੋਂ ਮੰਗਿਆ ਸਮਾਂ - ਸੂਤਰ
. . .  about 7 hours ago
ਪਟਨਾ, 9 ਅਗਸਤ - ਸੂਤਰਾਂ ਅਨੁਸਾਰ ਬਿਹਾਰ 'ਚ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ ਵਿਚ ਵਧਦੇ ਟਕਰਾਅ ਦੌਰਾਨ ਜਨਤਾ ਦਲ (ਯੂ) ਨੇ ਬਿਹਾਰ ਦੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਖੰਨਾ / ਸਮਰਾਲਾ

ਮਾਮਲਾ ਮਕਾਨ ਦੇ ਤਾਲੇ ਤੋੜਨ ਦਾ- ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਤਾਂ ਕਾਰਵਾਈ ਕਿਉਂ ਨਹੀਂ-ਹਾਈਕੋਰਟ ਨੇ ਖੰਨਾ ਦੇ ਐੱਸ. ਐੱਸ. ਪੀ. ਤੋਂ ਮੰਗਿਆ ਜਵਾਬ

ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ 'ਚ ਆਮ ਆਦਮੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਕਿ ਹੁਣ ਉਨ੍ਹਾਂ ਨੂੰ ਥਾਣਿਆਂ, ਸਰਕਾਰੀ ਦਫ਼ਤਰਾਂ 'ਚ ਬਿਨਾਂ ਕਿਸੇ ਦੀ ਸਿਫ਼ਾਰਿਸ਼ ਤੋਂ ਇਨਸਾਫ਼ ਮਿਲਣਾ ਸ਼ੁਰੂ ਹੋ ਜਾਵੇਗਾ ਪਰ ਹਾਲਤ ਪਿਛਲੀਆਂ ਸਰਕਾਰਾਂ ...

ਪੂਰੀ ਖ਼ਬਰ »

ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਯਾਦ 'ਚ ਖ਼ੂਨਦਾਨ ਕੈਂਪ ਅੱਜ

ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਭਹੋਈ ਸਾਹਿਬ ਅਗਵਾੜ੍ਹ ਲੋਪੋ ਕਾਉਂਕੇ ਰੋਡ ਜਗਰਾਉਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਮਿੱਠੀ ਯਾਦ ਵਿਚ ਉਨ੍ਹਾਂ ਤੋਂ ਵਰੋਸਾਏ ਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ...

ਪੂਰੀ ਖ਼ਬਰ »

ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਡੀ. ਸੀ. ਲੁਧਿਆਣਾ ਵਲੋਂ ਦੌਰਾ

ਰਾਏਕੋਟ, 22 ਮਈ (ਬਲਵਿੰਦਰ ਸਿੰਘ ਲਿੱਤਰ)-ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਕੋਠੀ ਬੱਸੀਆਂ ਵਿਖੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਚਾਰ ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਬਡਗੁੱਜਰਾਂ ਦੀ ਟੀਮ ਜੇਤੂ

ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਪਿੰਡ ਬੁੱਲੇਪੁਰ ਵਿਖੇ ਯੂਥ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ 6ਵਾਂ ਚਾਰ ਰੋਜ਼ਾ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ 'ਚ 32 ਦੇ ਕਰੀਬ ਟੀਮਾਂ ਵਲੋਂ ਭਾਗ ਲਿਆ ਗਿਆ | ...

ਪੂਰੀ ਖ਼ਬਰ »

ਇਨਸਾਫ਼ ਨੂੰ ਲੈ ਕੇ 61ਵੇਂ ਦਿਨ ਵੀ ਥਾਣੇ ਮੂਹਰੇ ਧਰਨਾ ਜਾਰੀ

ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਕਥਿਤ ਥਾਣਾ ਮੁਖੀ ਵਲੋਂ ਗਰੀਬ ਪਰਿਵਾਰ 'ਤੇ ਕੀਤੇ ਅੱਤਿਆਚਾਰਾਂ ਦੇ ਦਰਜ ਮਾਮਲੇ 'ਚ ਇਨਸਾਫ਼ ਲੈਣ ਲਈ ਅੰਤਿਮ ਸਾਹਾਂ ਤੱਕ ਲੜ੍ਹਾਂਗੀ | ਇਹ ਦਾਅਵਾ ਮੁਕੱਦਮੇ 'ਚ ਨਾਮਜ਼ਦ ਦੋਵੇਂ ਥਾਣੇਦਾਰਾਂ ਤੇ ਸਰਪੰਚ ਦੀ ਗਿ੍ਫ਼ਤਾਰੀ ਲਈ 2 ...

ਪੂਰੀ ਖ਼ਬਰ »

ਅਵਾਰਾ ਸਾਨ੍ਹਾਂ ਦੇ ਭੇੜ 'ਚ ਗਈ ਵਿਅਕਤੀ ਦੀ ਜਾਨ

ਰਾਏਕੋਟ, 22 ਮਈ (ਸੁਸ਼ੀਲ)-ਸ਼ਹਿਰ ਦੇ ਬਰਨਾਲਾ ਚੌਕ 'ਚ ਹੋਏ ਇਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਸੜਕ 'ਤੇ ਭਿੜ ਰਹੇ ਦੋ ਅਵਾਰਾ ਸਾਨ੍ਹਾਂ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ 'ਚ ਜਾ ਕੇ ਦਮ ਤੋੜ ਗਿਆ | ਇਸ ਸੰਬੰਧੀ ਪੁਲਿਸ ਨੂੰ ਦਰਜ ...

ਪੂਰੀ ਖ਼ਬਰ »

ਅੱਗ ਦੀ ਲਪੇਟ 'ਚ ਆਏ ਦਰੱਖਤ ਮਹਿਕਮੇ ਦੀ ਕਾਰਗੁਜ਼ਾਰੀ 'ਤੇ ਲਾ ਰਹੇ ਨੇ ਸਵਾਲੀਆ ਚਿੰਨ੍ਹ

ਬੀਜਾ, 22 ਮਈ (ਕਸ਼ਮੀਰਾ ਸਿੰਘ ਬਗ਼ਲੀ)-ਬੀਜਾ ਤੋਂ ਪਾਇਲ ਨੂੰ ਜਾ ਰਹੀ ਮੁੱਖ ਸੜਕ ਦੇ ਲਾਗਲੇ ਪਿੰਡ ਮਾਜਰੀ ਕੋਲ ਸੜਕ ਦੇ ਆਲੇ ਦੁਆਲੇ ਖੜੇ੍ਹ ਹਰੇ ਭਰੇ ਰੁੱਖ ਅੱਗ ਨਾਲ ਸੜ ਰਹੇ ਹਨ ਪਰ ਵਣ ਵਿਭਾਗ ਇਨ੍ਹਾਂ ਨੂੰ ਬਚਾਉਣ ਲਈ ਅੱਗੇ ਨਹੀਂ ਆ ਰਿਹਾ | ਰਾਹਗੀਰਾਂ ਦਾ ਕਹਿਣਾ ਹੈ ...

ਪੂਰੀ ਖ਼ਬਰ »

ਸਕੂਟਰ ਤੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਲਗਾਉਣ ਦੇ ਦੋਸ਼ 'ਚ ਮਾਮਲਾ ਦਰਜ

ਖੰਨਾ, 22 ਮਈ (ਮਨਜੀਤ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ ਵਾਹਨਾਂ 'ਤੇ ਜਾਅਲੀ ਨੰਬਰ ਲਗਾ ਕੇ ਘੁੰਮਣ ਦੇ ਦੋਸ਼ 'ਚ 2 ਵਿਅਕਤੀਆਂ ਸਮੇਤ ਹੋਰ ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ...

ਪੂਰੀ ਖ਼ਬਰ »

ਭੁੱਕੀ ਸਮੇਤ ਇਕ ਕਾਬੂ

ਮਲੌਦ, 22 ਮਈ (ਦਿਲਬਾਗ ਸਿੰਘ ਚਾਪੜਾ)-ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਕੀ ਸਿਆੜ੍ਹ ਵਲੋਂ 20 ਕਿੱਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਇਹ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਪੈਟਰੋਿਲੰਗ ਦੌਰਾਨ ਸਿਆੜ੍ਹ ...

ਪੂਰੀ ਖ਼ਬਰ »

ਨਾਵਲ 'ਮਲਾਹਾਂ ਵਰਗੇ' 'ਤੇ ਸੰਵਾਦ ਚਰਚਾ 29 ਨੂੰ -ਛਿੰਦਾ

ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਇਕਾਈ ਪੰਜਾਬੀ ਸਾਹਿਤ ਵਿਕਾਸ ਮੰਚ ਵਲੋਂ ਨਾਵਲਕਾਰ ਬੇਅੰਤ ਕੌਰ ਗਿੱਲ ਦੇ ਨਾਵਲ 'ਮਲਾਹਾਂ ਵਰਗੇ' 'ਤੇ 29 ਮਈ ਨੂੰ ਸਵੇਰੇ 10 ਵਜੇ ਲੂੰਬਾ ਭਵਨ (ਨੇੜੇ ਬੱਸ ਅੱਡਾ) ਮੋਗਾ ਵਿਖੇ ਸੰਵਾਦ ਸਮਾਗਮ ...

ਪੂਰੀ ਖ਼ਬਰ »

ਆਗੂਆਂ ਵਲੋਂ ਪਰਮਿੰਦਰ ਦੇ ਪਰਿਵਾਰ ਨਾਲ ਦੁੱਖ ਪ੍ਰਗਟ

ਸਾਹਨੇਵਾਲ, 22 ਮਈ (ਅਮਰਜੀਤ ਸਿੰਘ ਮੰਗਲੀ)-ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਭਰ ਜਵਾਨੀ 'ਚ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਏ ਪੱਤਰਕਾਰ ਜਗਮੀਤ ਭਾਮੀਆਂ ਦੇ ਨਜ਼ਦੀਕੀ ਰਿਸ਼ਤੇਦਾਰ (ਸਾਲੇ) ਪਰਮਿੰਦਰ ਸਿੰਘ ਉਰਫ਼ ਕਾਲਾ ਦੇ ਅਚਾਨਕ ਅਕਾਲ ਚਲਾਣੇ ਦੇ ਚਲਦੇ ਸਾਬਕਾ ...

ਪੂਰੀ ਖ਼ਬਰ »

ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਦੇ ਪਿਤਾ ਗੁਰਬਚਨ ਸਿੰਘ ਦਾ ਦਿਹਾਂਤ

ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਅਦਾਰਾ 'ਅਜੀਤ' ਦੇ ਸਿੱਧਵਾਂ ਬੇਟ ਤੋਂ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ, ਰਿਟਾ: ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸਵ: ਡਾ. ਹਰਜਿੰਦਰ ਸਿੰਘ ਤੇ ਰਿਟਾ: ਅਧਿਆਪਕ ਪੂਰਨ ਸਿੰਘ ਦੇ ਪਿਤਾ ਗੁਰਬਚਨ ਸਿੰਘ (93) ਦਾ ਲੰਘੇ ਦਿਨੀਂ ਇਕ ...

ਪੂਰੀ ਖ਼ਬਰ »

ਰੋਟਰੀ ਕਲੱਬ ਰਾਏਕੋਟ ਨੇ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

ਰਾਏਕੋਟ, 22 ਮਈ (ਬਲਵਿੰਦਰ ਸਿੰਘ ਲਿੱਤਰ)-ਰੋਟਰੀ ਕਲੱਬ ਰਾਏਕੋਟ (ਡਿਸਟਿਕ 3070) ਵਲੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀਂ 10ਵੀਂ ਰਾਏਕੋਟ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਇਸ ਸੰਬੰਧੀ ਰੋਟਰੀ ਕਲੱਬ ਰਾਏਕੋਟ ਦੇ ਪ੍ਰਧਾਨ ...

ਪੂਰੀ ਖ਼ਬਰ »

ਇਕੋਲਾਹਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ, ਯਾਦੂ ਵੀ ਪੁੱਜੇ

ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਪਿੰਡ ਇਕੋਲਾਹਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੋੜਵੰਦਾਂ ਵਾਸਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਅੱਖਾਂ ਦੇ ਮਾਹਿਰ ਡਾਕਟਰ ਨਿਤਿਨ ਮਿੱਤਲ ਤੇ ਉਨ੍ਹਾਂ ਦੀ ਟੀਮ ਵਲੋਂ ਸੇਵਾਵਾਂ ਦਿੰਦਿਆਂ 250 ਦੇ ...

ਪੂਰੀ ਖ਼ਬਰ »

ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਧੰਨਵਾਦੀ ਦੌਰੇ 'ਤੇ ਰਸੂਲੜਾ ਪੁੱਜੇ

ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਆਪਣੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਸੂਲੜਾ ਪੁੱਜੇ, ਜਿਥੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਧੰਨਵਾਦ ਕੀਤਾ | ਪਿੰਡ ਪੁੱਜਣ 'ਤੇ 'ਆਪ' ਆਗੂ ਵਰਿੰਦਰ ...

ਪੂਰੀ ਖ਼ਬਰ »

ਵਿਧਾਇਕ ਬਣਨ ਤੋਂ ਬਾਅਦ ਸੌਂਦ ਵਲੋਂ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ

ਈਸੜੂ, 22 ਮਈ (ਬਲਵਿੰਦਰ ਸਿੰਘ)-ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਆਪਣੀ ਜਿੱਤ ਉਪਰੰਤ ਹਲਕੇ ਦੇ ਪਿੰਡਾਂ 'ਚ ਧੰਨਵਾਦੀ ਦੌਰੇ ਕਰ ਰਹੇ ਹਨ, ਇਸੇ ਲੜੀ ਤਹਿਤ ਉਨ੍ਹਾਂ ਚਕੋਹੀ, ਗਾਜੀਪੁਰ ਤੇ ਈਸੜੂ ਆਦਿ ਪਿੰਡਾਂ ਦਾ ਦੌਰਾ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ | ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ

ਰਾੜਾ ਸਾਹਿਬ, 22 ਮਈ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦੋਰਾਹਾ ਵਲੋਂ ਪਿੰਡ ਘਲੋਟੀ ਵਿਖੇ ਪਿੰਡ ਇਕਾਈਆਂ ਦੇ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾ. ਚਰਨ ਸਿੰਘ ਨੂਰਪੁਰਾ ਤੇ ਬਲਾਕ ਪ੍ਰਧਾਨ ਪਰਮਵੀਰ ਸਿੰਘ ਘਲੋਟੀ ਦੀ ...

ਪੂਰੀ ਖ਼ਬਰ »

'ਆਪ' ਨੇ ਖਿੱਚੀ ਨਗਰ ਪੰਚਾਇਤ ਚੋਣਾਂ ਦੀ ਤਿਆਰੀ, ਵਿਧਾਇਕ ਨਾਲ ਮੀਟਿੰਗ

ਮਲੌਦ, 22 ਮਈ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਅਧੀਨ ਪੈਂਦੀ ਨਗਰ ਪੰਚਾਇਤ ਮਲੌਦ ਦੀ ਟਰਮ ਭਾਵੇਂ 31 ਦਸੰਬਰ 2022 ਨੂੰ ਖ਼ਤਮ ਹੋ ਰਹੀ ਹੈ, ਪਰ ਸੂਬੇ ਦੀ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਹੁਣ ਤੋਂ ਹੀ ਤਿਆਰੀਆਂ ਖਿੱਚ ਦਿੱਤੀਆਂ ਗਈਆਂ ਹਨ, ਜਿਸ ਸੰਬੰਧੀ ਮਲੌਦ, ...

ਪੂਰੀ ਖ਼ਬਰ »

ਗਰੇਵਾਲ ਦੀ ਮਾਤਾ ਸਵਰਨਜੀਤ ਕੌਰ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ

ਡੇਹਲੋਂ, 22 ਮਈ (ਅੰਮਿ੍ਤਪਾਲ ਸਿੰਘ ਕੈਲੇ)-ਪੱਤਰਕਾਰ ਹਰਜਿੰਦਰ ਸਿੰਘ ਗਰੇਵਾਲ ਸਮੇਤ ਸਮੂਹ ਪਰਿਵਾਰ ਨੂੰ ਅਸਹਿ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਮਾਤਾ ਸਵਰਨਜੀਤ ਕੌਰ ਗਰੇਵਾਲ ਸੰਖੇਪ ਬਿਮਾਰੀ ਬਾਅਦ ਅਚਨਚੇਤ ਸਵਰਗ ਸਿਧਾਰ ਗਏ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ...

ਪੂਰੀ ਖ਼ਬਰ »

ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵਲੋਂ ਮਜ਼ਦੂਰਾਂ ਦੇ ਹੱਕ 'ਚ ਮੀਟਿੰਗ

ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੇਂਦਰ ਸਰਕਾਰ ਵਿਰੁੱਧ ਦਿਨੋਂ ਦਿਨ ਵਧ ਰਹੀ ਮਹਿੰਗਾਈ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ | ...

ਪੂਰੀ ਖ਼ਬਰ »

ਤੰਬਾਕੂ ਵਿਰੁੱਧ ਜਾਗਰੂਕਤਾ ਮੁਹਿੰਮ

ਮਾਛੀਵਾੜਾ ਸਾਹਿਬ, 22 ਮਈ (ਮਨੋਜ ਕੁਮਾਰ)-ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੀ ਸੀ. ਐੱਚ. ਸੀ. ਵਲੋਂ ਤੰਬਾਕੂ ਵਿਰੁੱਧ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ | ਪਰਦੀਪ ਸਿੰਘ ਬਲਾਕ ਐਜੂਕੇਟਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

ਆਬਾਦਕਾਰ ਤੇ ਪਾਣੀ ਬਚਾਉਣ ਲਈ ਸੰਘਰਸ਼ ਵਿੱਢਾਂਗੇ-ਸੰਧੂ/ਜਾਮਾਰਾਏ

ਜਗਰਾਉਂ, 22 ਮਈ (ਜੋਗਿੰਦਰ ਸਿੰਘ)-ਤਹਿਸੀਲ ਜਗਰਾਉਂ (ਲੁਧਿਆਣਾ) ਤੇ ਤਹਿਸੀਲ ਨਕੋਦਰ (ਜਲੰਧਰ) ਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਬਲਰਾਜ ਸਿੰਘ ਕੋਟਉਮਰਾ ਦੀ ਪ੍ਰਧਾਨਗੀ ਹੇਠ ਹੋਈ, ਪੰਜਾਬ ਦੇ ਸੁਬਾਈ ਲੀਡਰ ਕੁਲਵੰਤ ਸਿੰਘ ਸੰਧੂ, ਪ੍ਰਗਟ ਸਿੰਘ ਜਾਮਾਰਾਏ, ...

ਪੂਰੀ ਖ਼ਬਰ »

11 ਸਾਲਾਂ ਲੜਕਾ ਲਾਪਤਾ

ਕੁਹਾੜਾ, 22 ਮਈ (ਸੰਦੀਪ ਸਿੰਘ ਕੁਹਾੜਾ)-ਥਾਣਾ ਜਮਾਲਪੁਰ ਅਧੀਨ ਪੈਂਦੀ ਪੁਲਿਸ ਚੌਕੀ ਰਾਮਗੜ੍ਹ ਵਲੋਂ 11 ਸਾਲ ਦੇ ਲੜਕੇ ਦੇ ਘਰੋਂ ਲਾਪਤਾ ਹੋਣ ਤਹਿਤ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ...

ਪੂਰੀ ਖ਼ਬਰ »

ਜਗਰਾਉਂ ਵਿਖੇ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ

ਜਗਰਾਉਂ, 22 ਮਈ (ਜੋਗਿੰਦਰ ਸਿੰਘ)-ਸਾਹਿਤ ਸਭਾ ਦੀ ਮਹੀਨਵਾਰ ਇਕੱਤਰਤਾ ਅਵਤਾਰ ਸਿੰਘ ਜਗਰਾਉਂ ਦੀ ਸਰਪ੍ਰਸਤੀ ਤੇ ਪ੍ਰਭਜੋਤ ਸੋਹੀ ਪ੍ਰਧਾਨਗੀ ਹੇਠ ਜਗਰਾਉਂ ਵਿਖੇ ਹੋਈ | ਜਿਸ 'ਚ ਸਾਹਿਤ ਸਭਾ ਜਗਰਾਉਂ ਵਲੋਂ ਸਾਲਾਨਾ ਸਮਾਗਮ ਤੋਂ ਇਲਾਵਾ ਸਕੂਲਾਂ-ਕਾਲਜਾਂ 'ਚ ਬੱਚਿਆਂ ...

ਪੂਰੀ ਖ਼ਬਰ »

ਸਵ: ਸਰਵਣ ਸਿੰਘ ਭਰੋਵਾਲ ਖੁਰਦ ਨਮਿਤ ਸ਼ਰਧਾਂਜਲੀ ਸਮਾਰੋਹ

ਹੰਬੜਾਂ, 22 ਮਈ (ਮੇਜਰ ਹੰਬੜਾਂ)-ਸਰਪੰਚ ਕਰਮ ਸਿੰਘ ਭਰੋਵਾਲ, ਪਟਵਾਰੀ ਮੇਜਰ ਸਿੰਘ ਦੇ ਪਿਤਾ ਤੇ ਦਲਜੀਤ ਸਿੰਘ ਭਰੋਵਾਲ, ਗੁਰਜੰਟ ਸਿੰਘ ਕੈਨੇਡਾ ਦੇ ਦਾਦਾ ਅਗਾਂਹਵਧੂ ਕਿਸਾਨ ਸਵ: ਸਰਵਣ ਸਿੰਘ ਭਰੋਵਾਲ ਖੁਰਦ ਨਮਿਤ ਸ਼ਰਧਾਂਜਲੀ ਸਮਾਰੋਹ ਪਿੰਡ ਭਰੋਵਾਲ ਖੁਰਦ ਦੇ ...

ਪੂਰੀ ਖ਼ਬਰ »

ਕਿ੍ਪਾਲ ਸਿੰਘ ਗਰੇਵਾਲ (ਆਂਡਲੂ) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਰਾਏਕੋਟ, 22 ਮਈ (ਬਲਵਿੰਦਰ ਸਿੰਘ ਲਿੱਤਰ)-ਮਾਰਕੀਟ ਕਮੇਟੀ ਰਾਏਕੋਟ ਦੇ ਸਾਬਕਾ ਚੇਅਰਮੈਨ ਸਵ: ਧਰਮਪਾਲ ਸਿੰਘ ਆਂਡਲੂ ਤੇ ਸੀਨੀਅਰ ਅਕਾਲੀ ਆਗੂ ਜੈਪਾਲ ਸਿੰਘ ਯੂ. ਐੱਸ. ਏ. ਦੇ ਵੱਡੇ ਭਰਾ ਕੋਆਪਰੇਟਿਵ ਸੁਸਾਇਟੀ ਦੇ ਸਾਬਕਾ ਪ੍ਰਧਾਨ ਕਿ੍ਪਾਲ ਸਿੰਘ ਗਰੇਵਾਲ ਨਮਿਤ ਅੰਤਿਮ ...

ਪੂਰੀ ਖ਼ਬਰ »

ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ

ਜਗਰਾਉਂ, 22 ਮਈ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਜਗਰਾਉਂ ਵਲੋਂ ਦਿਲ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੈਂਪ ਿਲੰਗ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਰਜਿੰਦਰ ਜੈਨ ਵਲੋਂ ਕੀਤਾ ਗਿਆ | ਕੈਂਪ 'ਚ ਦਿਲ ...

ਪੂਰੀ ਖ਼ਬਰ »

ਸੰਤ ਬਿਰਧ ਆਸ਼ਰਮ ਬਰ੍ਹਮੀ ਵਲੋਂ ਬੱਚਿਆਂ ਲਈ ਆਈਸ ਕਰੀਮ ਦਾ ਲੰਗਰ ਲਗਾਇਆ

ਰਾਏਕੋਟ, 22 ਮਈ (ਬਲਵਿੰਦਰ ਸਿੰਘ ਲਿੱਤਰ)-ਸੰਤ ਬਿਰਧ ਆਸ਼ਰਮ ਨੂਰਪੁਰਾ-ਬਰ੍ਹਮੀ ਦੇ ਮੁਖੀ ਬਾਬਾ ਭਰਪੂਰ ਸਿੰਘ ਬਰ੍ਹਮੀ ਵਾਲਿਆਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਲਈ ਆਈਸ ਕਰੀਮ ਦਾ ਲੰਗਰ ਗੋਂਦਵਾਲ ਰੋਡ ਪਿੰਡ ਬਰ੍ਹਮੀ ...

ਪੂਰੀ ਖ਼ਬਰ »

ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵਲੋਂ ਸਾਹਨੇਵਾਲ 'ਚ ਨਵੇਂ ਹਸਪਤਾਲ ਦਾ ਉਦਘਾਟਨ

ਸਾਹਨੇਵਾਲ, 22 ਮਈ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ 'ਚ ਰਾਮਗੜ੍ਹ ਰੋਡ 'ਤੇ ਬੱਚਿਆਂ ਦਾ ਤੇ ਮਲਟੀ ਸਪੈਸ਼ਲਿਟੀ ਪੰਜਾਬ ਹਸਪਤਾਲ ਦਾ ਉਦਘਾਟਨ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਵਿਧਾਇਕ ਹਰਦੀਪ ...

ਪੂਰੀ ਖ਼ਬਰ »

ਕੁਲਾਰ ਹਸਪਤਾਲ ਬੀਜਾ ਵਿਖੇ ਦੋ ਬਜ਼ੁਰਗਾਂ ਦੇ ਗੋਡਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਹੋਈਆਂ ਬਾਗੋ ਬਾਗ਼

ਬੀਜਾ, 22 ਮਈ (ਕਸ਼ਮੀਰਾ ਸਿੰਘ ਬਗ਼ਲੀ)-ਇੰਟਰਨੈਸ਼ਨਲ ਮੋਟਾਪਾ ਸਰਜਨ ਤੇ ਕੁਲਾਰ ਹਸਪਤਾਲ ਬੀਜਾ ਦੇ ਮੁੱਖ ਪ੍ਰਬੰਧਕ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਸੂਬੇ ਦੇ ਲੋਕਾਂ ਨੂੰ ਸੰਸਾਰ ਪੱਧਰ 'ਤੇ ਵਿਕਸਤ ਹੋ ਰਹੀਆਂ ਆਧੁਨਿਕ ਤਕਨੀਕਾਂ ਨਾਲ ਮਰੀਜ਼ਾਂ ਦਾ ਇਲਾਜ ਕਰ ਕੇ ...

ਪੂਰੀ ਖ਼ਬਰ »

ਜਰਖੜ ਖੇਡਾਂ ਦੇ 5ਵੇਂ ਦਿਨ ਉਲੰਪੀਅਨ ਪਿ੍ਥੀਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ

ਡੇਹਲੋਂ, 22 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਚਲ ਰਹੇ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪੰਜਵੇਂ ਦਿਨ ਹੋਏ ਮੈਚਾਂ ਦੌਰਾਨ ਜਰਖੜ ਹਾਕੀ ਅਕੈਡਮੀ ਨੇ ਜਿਥੇ ਸੀਨੀਅਰ ਵਰਗ ਮੁਕਾਬਲਿਆਂ 'ਚ ਸੈਮੀਫਾਈਨਲ 'ਚ ਆਪਣੀ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਦੋਰਾਹਾ, 22 ਮਈ (ਮਨਜੀਤ ਸਿੰਘ ਗਿੱਲ)-ਬਾਬਾ ਸੁਖਦੇਵ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਦੀ ਮਿਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਰਾਮਪੁਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਦੀਵਾਨ ਸਜਾਏ ਗਏ, ਜਿਸ 'ਚ ...

ਪੂਰੀ ਖ਼ਬਰ »

ਭਾਕਿਯੂ ਏਕਤਾ (ਉਗਰਾਹਾਂ) ਦੀ ਮੀਟਿੰਗ

ਮਲੌਦ, 22 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਮਲੌਦ ਦੀ ਮੀਟਿੰਗ ਬਲਾਕ ਕੋ-ਕਨਵੀਨਰ ਬਲਦੇਵ ਸਿੰਘ ਜੀਰਖ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਸਿਆੜ ਵਿਖੇ ਹੋਈ | ਮੀਟਿੰਗ 'ਚ ਜ਼ਿਲ੍ਹਾ ਵਿੱਤ ਸਕੱਤਰ ...

ਪੂਰੀ ਖ਼ਬਰ »

ਧੋਖਾਧੜੀ ਕਰਨ ਦੇ ਦੋਸ਼ ਤਹਿਤ 2 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 22 ਮਈ (ਆਹੂਜਾ)-ਜਾਇਦਾਦ ਦੇ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਪਟਵਾਰੀ ਵਰਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਮਨਜੀਤ ਸਿੰਘ ਵਾਸੀ ਮਾਡਲ ਟਾਊਨ ...

ਪੂਰੀ ਖ਼ਬਰ »

ਹਥਿਆਰਬੰਦ ਲੁਟੇਰੇ ਬਜ਼ੁਰਗ ਪਾਸੋਂ ਨਕਦੀ ਤੇ ਮੋਬਾਈਲ ਖੋਹ ਕੇ ਹੋਏ ਫ਼ਰਾਰ

ਲੁਧਿਆਣਾ, 22 ਮਈ (ਆਹੂਜਾ)-ਥਾਣਾ ਡਿਵੀਜ਼ਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ 'ਚ ਮੰਦਰ ਨੇੜੇ ਤਿੰਨ ਹਥਿਆਰਬੰਦ ਲੁਟੇਰੇ ਇਕ ਬਜ਼ੁਰਗ ਪਾਸੋਂ ਨਕਦੀ ਤੇ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ 'ਚ ਸ਼ਾਮ ਲਾਲ ਵਾਸੀ ਸਲੇਮ ਟਾਬਰੀ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਿਵ ਮੰਦਰ ਨੇੜੇ ਤਿੰਨ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਨਕਦੀ ਦੀ ਮੰਗ ਕੀਤੀ, ਜਦੋਂ ਉਸ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰੇ ਉਸ ਨਾਲ ਉਲਝ ਪਏ ਤੇ ਉਸ ਪਾਸੋਂ ਮੋਬਾਈਲ ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਸ਼ਾਮ ਲਾਲ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ | ਪੁਲਿਸ ਨੇ ਉੱਥੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਸੁਰਾਗ ਪਤਾ ਲਗਾਇਆ ਜਾ ਸਕੇ, ਪਰ ਪੁਲਿਸ ਨੂੰ ਸਫ਼ਲਤਾ ਨਹੀਂ ਮਿਲੀ |

ਖ਼ਬਰ ਸ਼ੇਅਰ ਕਰੋ

 

ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਨੌਜਵਾਨ ਗਿ੍ਫ਼ਤਾਰ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਚੌਕੀ ਕੋਚਰ ਮਾਰਕੀਟ ਦੀ ਪੁਲਿਸ ਨੇ ਵਾਹਨ ਚੋਰ ਗਰੋਹ ਦੇ 2 ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ | ਇਸ ਸੰਬੰਧੀ ਚੌਕੀ ਇੰਚਾਰਜ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰ ਲੱਖਾਂ ਦੇ ਵਾਹਨਾਂ ਤੇ ਮੋਬਾਈਲਾਂ ਸਮੇਤ ਗਿ੍ਫ਼ਤਾਰ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਖ਼ਤਰਨਾਕ ਲੁਟੇਰਾ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਮੋਬਾਈਲ ਤੇ ਹਥਿਆਰ ਬਰਾਮਦ ਕੀਤੇ ਹਨ | ਕਾਬੂ ਕੀਤੇ ਕਥਿਤ ਦੋਸ਼ੀ ...

ਪੂਰੀ ਖ਼ਬਰ »

ਕਿ੍ਸ਼ਨਾ ਚੈਰੀਟੇਬਲ ਹਸਪਤਾਲ ਵਿਖੇ ਅੰਗਦ ਸਿੰਘ ਦੀ ਯਾਦ 'ਚ ਨਵੇਂ ਓ. ਪੀ. ਡੀ. ਕੰਪਲੈਕਸ ਦਾ ਉਦਘਾਟਨ

ਲੁਧਿਆਣਾ, 22 ਮਈ (ਸਲੇਮਪੁਰੀ, ਪੁਨੀਤ ਬਾਵਾ)-ਸਥਾਨਕ ਮਾਡਲ ਟਾਊਨ ਸਥਿਤ ਕਿ੍ਸ਼ਨਾ ਚੈਰੀਟੇਬਲ ਹਸਪਤਾਲ 'ਚ ਅੱਜ ਸਵ: ਅੰਗਦ ਸਿੰਘ ਦੀ ਯਾਦ 'ਚ ਅਤਿ ਆਧੁਨਿਕ ਡਾਕਟਰੀ ਤਕਨੀਕਾਂ ਨਾਲ ਸਥਾਪਿਤ ਕੀਤੇ ਅੰਗਦ ਸਿੰਘ ਬਿੱਗ ਬੇਨ ਮੈਮੋਰੀਅਲ ਓ. ਪੀ. ਡੀ. ਕੰਪਲੈਕਸ ਦੀ ਸ਼ੁਰੂਆਤ ...

ਪੂਰੀ ਖ਼ਬਰ »

ਰੇਲਵੇ ਦੇ ਡਵੀਜ਼ਨਲ ਮੈਨੇਜਰ ਵਲੋਂ ਰੇਲਵੇ ਸਟੇਸ਼ਨ 'ਤੇ ਚੈਕਿੰਗ

ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਮੈਨੇਜਰ ਸੀਮਾ ਸ਼ਰਮਾ ਵਲੋਂ ਅੱਜ ਬਾਅਦ ਦੁਪਹਿਰ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ, ਇਸ ਸਮੇਂ ਉਨ੍ਹਾਂ ਦੇ ਨਾਲ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ | ਜਾਣਕਾਰੀ ਅਨੁਸਾਰ ਸੀਮਾ ...

ਪੂਰੀ ਖ਼ਬਰ »

ਆਪਣਾ ਵਿਰਸਾ ਤੇ ਸੱਭਿਆਚਾਰ ਸਾਂਭਣ ਵਾਲੀਆਂ ਕੌਮਾਂ ਤੇ ਦੇਸ਼ ਹਮੇਸ਼ਾ ਤਰੱਕੀ ਵਾਲੇ ਪਾਸੇ ਜਾਂਦੇ ਨੇ-ਸੰਧਵਾਂ

ਲੁਧਿਆਣਾ, 22 ਮਈ (ਪੁਨੀਤ ਬਾਵਾ, ਪਰਮਿੰਦਰ ਸਿੰਘ ਆਹੂਜਾ)-ਉਦਯਾ ਕੇਰਲਾ ਆਰਟਸ ਐਂਡ ਸਪੋਰਟਸ ਕਲੱਬ ਵਲੋਂ ਸਥਾਨਕ ਗੁਰੂ ਨਾਨਕ ਭਵਨ ਆਡੀਟੋਰੀਅਮ-2 ਵਿਖੇ ਸੱਭਿਆਚਾਰਕ ਸਮਾਗਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX