ਤਾਜਾ ਖ਼ਬਰਾਂ


ਇਸਰੋ ਵਲੋਂ ਆਪਣਾ ਨਵਾਂ ਐਸ.ਐਸ.ਐਲ.ਵੀ. ਰਾਕੇਟ ਲਾਂਚ
. . .  1 day ago
ਸ੍ਰੀਹਰੀਕੋਟਾ, 7 ਅਗਸਤ - ਇਸਰੋ ਵਲੋਂ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰੀਕੋਟਾ ਤੋਂ ਧਰਤੀ ਨਰੀਖਣ ਸੈਟਾਲਾਈਟ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਉਪਗ੍ਰਹਿ-ਆਜ਼ਾਦੀਸੈੱਟ ਨੂੰ ਲੈ ਕੇ ਜਾਣ ਵਾਲਾ ਐਸ.ਐਸ.ਐਲ.ਵੀ. ਡੀ-1 ਰਾਕੇਟ ਲਾਂਚ ਕੀਤਾ...
ਇਸਰੋ ਨੇ ਸ਼੍ਰੀਹਰੀਕੋਟਾ ਤੋਂ ਆਪਣਾ ਨਵਾਂ ਐਸ. ਐਸ. ਐਲ. ਵੀ.-ਡੀ .1 ਰਾਕੇਟ ਲਾਂਚ ਕੀਤਾ
. . .  1 day ago
ਕੋਰੋਨਾ ਜਾਂਚ 'ਚ ਠੀਕ ਪਾਏ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਹੁਣ ਸਾਰੇ ਪ੍ਰੋਗਰਾਮਾਂ 'ਚ ਹੋਣਗੇ ਸ਼ਾਮਿਲ
. . .  1 day ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 : ਵੈਸਟ ਇੰਡੀਜ਼ ਨੂੰ ਜਿੱਤਣ ਲਈ ਬਣਾਉਣੇ ਹੋਣਗੇ 189 ਸਕੋਰ
. . .  1 day ago
ਵਿਧਾਇਕ ਬਲਕਾਰ ਸਿੱਧੂ ਨੇ ਏ.ਐਸ.ਆਈ. ਦੀ ਜੇਬ ’ਚੋਂ ਕਢਵਾਏ 5 ਹਜ਼ਾਰ ਰਿਸ਼ਵਤ ਦੇ ਨੋਟ
. . .  1 day ago
ਭਗਤਾ ਭਾਈਕਾ, 7 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਇਕ ਏਐਸਆਈ ਦੀ ਜੇਬ ਵਿਚੋਂ 5 ਹਜ਼ਾਰ ਰਿਸ਼ਵਤ ਦੇ ਨੋਟ ਕਢਵਾ ਕੇ ਨਵੀਂ ਮਿਸ਼ਾਲ ਕਾਇਮ ਕੀਤੀ ...
ਮਾਮਲਾ ਕਿਸਾਨਾਂ ਦੀ ਅਦਾਇਗੀ ਦਾ: ਕੱਲ੍ਹ ਤੋਂ ਹੋਵੇਗਾ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਹਾਈਵੇ ਜਾਮ
. . .  1 day ago
ਫਗਵਾੜਾ, 7 ਅਗਸਤ (ਹਰਜੋਤ ਸਿੰਘ ਚਾਨਾ)-ਇਥੋਂ ਦੀ ਗੰਨਾ ਮਿੱਲ ਵਲੋਂ ਕਿਸਾਨਾਂ ਦੀ ਗੰਨੇ ਦੀ 72 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਕੱਲ੍ਹ ਲੁਧਿਆਣਾ-ਜਲੰਧਰ, ਜਲੰਧਰ-ਲੁਧਿਆਣਾ ਤੇ ...
ਮਾਨ ਸਰਕਾਰ ਮਾਈਨਿੰਗ ਮਾਫੀਆ ਦੇ ਖ਼ਾਤਮੇ ਲਈ ਵਚਨਬੱਧ, ਹੁਣ ਤੱਕ 306 ਐਫ.ਆਈ.ਆਰ.- ਹਰਜੋਤ ਸਿੰਘ ਬੈਂਸ
. . .  1 day ago
ਏਸ਼ੀਆ ਰਗਬੀ ਸੈਵਨਸ ਟਰਾਫੀ 2022 ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ ਨੇ ਚਾਂਦੀ ਦੇ ਤਗਮੇ ਨੂੰ ਚੁੰਮਿਆ
. . .  1 day ago
ਪੰਜਾਬ ਦੀ ਇਕੋ-ਇਕ ਖਿਡਾਰਨ ਰਮਣੀਕ ਕੌਰ ਵੀ ਭਾਰਤੀ ਰਗਬੀ ਟੀਮ ’ਚ ਸ਼ਾਮਿਲ ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)- ‘ਏਸ਼ੀਆ ਰਗਬੀ ਸੈਵਨਸ ਟਰਾਫੀ 2022’ ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਨੇ ਰਗਬੀ ਚੈਂਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ..
ਆਸਟ੍ਰੇਲੀਆ : ਰਾਜ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਸਿੱਖਾਂ, ਘੱਟ ਗਿਣਤੀਆਂ ਤੇ ਲੋਕ-ਕੇਂਦ੍ਰਿਤ ਸ਼ਾਸਨ ਮਾਡਲ ਨੂੰ ਦਰਸਾਉਂਦੀਆਂ 2 ਕਿਤਾਬਾਂ ਲੋਕ ਅਰਪਣ
. . .  1 day ago
ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਸ਼ਰਤ ਕਮਲ ਅਤੇ ਸਾਥੀਆਨ ਨੇ ਪੁਰਸ਼ ਡਬਲਜ਼ ਟੇਬਲ ਟੈਨਿਸ ਵਿਚ ਚਾਂਦੀ ਦਾ ਤਗਮਾ ਜਿੱਤਿਆ
. . .  1 day ago
ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ 48-50 ਕਿਲੋ ਫਲਾਈਵੇਟ ਵਰਗ ਵਿਚ ਸੋਨ ਤਗ਼ਮਾ ਜਿੱਤਿਆ
. . .  1 day ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸਾਰੀ ਟੀਮ ਦੀ ਮਿਹਨਤ ਸਦਕਾ ਜਿੱਤਿਆ ਕਾਂਸੀ ਦਾ ਤਗ਼ਮਾ - ਗੁਰਜੀਤ ਕੌਰ ਮਿਆਦੀਆਂ
. . .  1 day ago
ਅਜਨਾਲਾ ,7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੇ ਬਾਅਦ ਬਰਮਿੰਘਮ ਤੋਂ ਫੋਨ ’ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰਨ ...
ਪੰਜ ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦਾ ਉਪ ਪ੍ਰਧਾਨ ਕੀਤਾ ਨਿਯੁਕਤ
. . .  1 day ago
ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਦਾ ਪਿੰਡ ਪਹੁੰਚਣ ’ਤੇ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਨਾਭਾ ,7 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਅੱਜ ਨਾਭਾ ਪਹੁੰਚਣ ’ਤੇ ਪਿੰਡ ਨਿਵਾਸੀਆਂ ਅਤੇ ਨਾਭਾ ਨਿਵਾਸੀਆਂ ਵਲੋਂ ਭਰਵਾਂ ...
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਰਾਸ਼ਟਰ-ਮੰਡਲ ਖੇਡਾਂ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ- ਭਗਵੰਤ ਮਾਨ
. . .  1 day ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਦੇ ਪਸ਼ੂਆਂ ਲਈ ‘ਗੋਟ ਪੋਕਸ ਵੈਕਸੀਨ’ ਸ਼ੁਰੂ
. . .  1 day ago
ਬਰਨਾਲਾ/ਰੂੜੇਕੇ ਕਲਾਂ, 7 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਦੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਜ਼ਿਲ੍ਹਿਆਂ ਦੇ ਸਮੂਹ ਡਿਪਟੀ ...
ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਅਧਿਆਪਕਾਂ ਨੇ ਡੀ.ਟੀ.ਐੱਫ਼. ਦੀ ਅਗਵਾਈ 'ਚ ਕੀਤਾ ਰੋਹ ਭਰਪੂਰ ਪ੍ਰਦਰਸ਼ਨ
. . .  1 day ago
22 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਸੰਗਰੂਰ , 7 ਅਗਸਤ (ਧੀਰਜ ਪਸ਼ੌਰੀਆ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਵਿਚ ਸੂਬੇ ਦੇ ਸੈਂਕੜੇ ਅਧਿਆਪਕਾਂ ਨੇ ਜਨਤਕ ਸਿੱਖਿਆ ਤੇ ਮੁਲਾਜ਼ਮ ਵਿਰੋਧੀ ‘ਆਪ’ ਸਰਕਾਰ ਖਿਲਾਫ਼ ...
ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ
. . .  1 day ago
ਅਜਨਾਲਾ , ਓਠੀਆਂ 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਖ਼ਬਰ ਮਿਲਣ ਤੋਂ ਬਾਅਦ ...
ਨੀਤੀ ਆਯੋਗ ਦੀ ਬੈਠਕ ਨਵੀਂ ਦਿੱਲੀ 'ਚ ਸਮਾਪਤ, ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਰਾਸ਼ਟਰਮੰਡਲ ਖੇਡਾਂ : ਪੁਰਸ਼ਾਂ ਦੀ ਤੀਹਰੀ ਛਾਲ ਫਾਈਨਲ ’ਚ ਭਾਰਤ ਦੇ ਐਲਡੋਜ਼ ਪਾਲ ਨੇ ਸੋਨ ਅਤੇ ਭਾਰਤ ਦੇ ਅਬਦੁੱਲਾ ਅਬੂਬੈਕਰ ਨੇ ਚਾਂਦੀ ਦਾ ਤਗਮਾ ਜਿੱਤਿਆ
. . .  1 day ago
ਰਾਸ਼ਟਰਮੰਡਲ ਖ਼ੇਡਾਂ: ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ ਹਰਾ ਕੇ ਜਿੱਤਿਆ ਸੋਨੇ ਦਾ ਤਗਮਾ
. . .  1 day ago
ਬਰਮਿੰਘਮ, 7 ਅਗਸਤ-ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 48-51 ਕਿਲੋਗ੍ਰਾਮ ਭਾਰ ਵਰਗ 'ਚ ਇੰਗਲੈਂਡ ਦੇ ਕਿਰਨ ਮੈਕਡੋਨਾਲਡ ਨੂੰ 5-0 ਨਾਲ ਹਰਾ ਕੇ ਸੋਨ ਦਾ ਤਗ਼ਮਾ ਜਿੱਤਿਆ ਹੈ।
ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
. . .  1 day ago
ਬਰਮਿੰਘਮ, 7 ਅਗਸਤ-ਰਾਸ਼ਟਰਮੰਡਲ ਖ਼ੇਡਾਂ: ਬਾਕਸਿੰਗ 'ਚ ਨੀਤੂ ਗੰਘਾਸ ਨੇ ਜਿੱਤਿਆ ਸੋਨੇ ਦਾ ਤਗਮਾ
ਰਾਸ਼ਟਰਮੰਡਲ ਖੇਡਾਂ : ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ
. . .  1 day ago
ਬਰਮਿੰਘਮ, 7 ਅਗਸਤ- ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਸ਼ੂਟਆਊਟ 'ਚ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ...
ਪਟਿਆਲਾ ਕੇਂਦਰੀ ਜੇਲ੍ਹ 'ਚ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ - ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 7 ਅਗਸਤ - ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕੇ ਦੱਸਿਆ ਕਿ ਪਟਿਆਲਾ ਕੇਂਦਰੀ ਜੇਲ੍ਹ 'ਚ ਅੱਜ ਤਲਾਸ਼ੀ ਅਭਿਆਨ ਦੌਰਾਨ 19 ਮੋਬਾਈਲ ਫ਼ੋਨ ਬਰਾਮਦ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਧਰਮ ਤੇ ਵਿਰਸਾ

ਗੁਰਬਾਣੀ ਕੀਰਤਨ 'ਚ ਤੰਤੀ ਸਾਜ਼ਾਂ ਦੀ ਮਹੱਤਤਾ

ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਉਂਦੇ ਤਿੰਨ ਸਾਲਾਂ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰਨ ਰੂਪ 'ਚ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਪੁਰਾਤਨ ਪਰੰਪਰਾ ਨੂੰ ਸੁਰਜੀਤ ਕਰਨ ਅਤੇ ਹਾਰਮੋਨੀਅਮ, ਗੁਰਬਾਣੀ ਕੀਰਤਨ ...

ਪੂਰੀ ਖ਼ਬਰ »

ਸਿੱਖ ਧਰਮ ਵਿਚ ਸਿਰੋਪਾਓ ਦੀ ਮਰਯਾਦਾ, ਮਹੱਤਵ ਅਤੇ ਪਿਛੋਕੜ

ਸਿਰੋਪਾਓ ਦਾ ਭਾਵ ਹੈ, ਸਿਰ ਤੋਂ ਪੈਰਾਂ ਤੀਕਰ ਦੀ ਵਿਸ਼ੇਸ਼ ਪੁਸ਼ਾਕ ਦਾ ਵਸਤਰ ਜੋ ਮਾਣ-ਸਨਮਾਨ ਦੇ ਚਿੰਨ੍ਹ ਵਜੋਂ, ਕਿਸੇ ਆਦਰਯੋਗ ਵਿਅਕਤੀ ਦੇ ਅੰਗਰਖੇ ਵਜੋਂ ਪਹਿਨਾਇਆ ਜਾਂਦਾ ਹੈ। ਸਿੱਖ ਧਰਮ ਵਿਚ ਸਿਰੋਪਾਓ ਦੀ ਪਰੰਪਰਾ ਦਾ ਮੁੱਢ ਕਦੋਂ ਤੇ ਕਿਵੇਂ ਬੱਝਾ, ਸਿਰੋਪਾਓ ਦੀ ਮਰਯਾਦਾ, ਮਹੱਤਵ ਤੇ ਉਸ ਦਾ ਪਿਛੋਕੜ ਕੀ ਹੈ? ਇਹ ਮੇਰੇ ਨਿਬੰਧ ਦਾ ਵਿਸ਼ਾ ਹੈ ਜੋ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ।
ਰਾਇ ਭੋਇ ਦੀ ਤਲਵੰਡੀ ਵਿਖੇ, ਮਾਈ ਲੱਖੋ ਦੇ ਉਦਰ ਤੋਂ ਪੈਦਾ ਹੋਇਆ, ਬਦਰੋ ਮਿਰਾਸੀ ਦਾ ਪੁੱਤਰ, ਮਰਦਾਨਾ, ਗੁਰੂ ਨਾਨਕ ਦੇਵ ਜੀ ਦਾ ਬਚਪਨ ਦਾ ਮਿੱਤਰ ਸੀ, ਉਮਰ ਵਿਚ ਭਾਵੇਂ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਵੱਡਾ ਸੀ, ਪਰ ਦੋਵਾਂ ਵਿਚ ਮਿੱਤਰਤਾ ਤੇ ਪ੍ਰੇਮ ਬਹੁਤ ਗੂੜ੍ਹਾ ਸੀ। ਬਦਰੋ ਮਿਰਾਸੀ ਦਾ ਡੇਰਾ, ਪਿੰਡ ਦੀ ਵਸੋਂ ਤੋਂ ਬਾਹਰਵਾਰ, ਕੁਝ ਵਿੱਥ 'ਤੇ ਸੀ। ਬਦਰੋ ਦੇ ਵੱਡੇ-ਵਡੇਰੇ, ਮੁੱਢ-ਕਦੀਮੋਂ ਹੀ ਰਾਇ ਭੋਇ ਦੀ ਤਲਵੰਡੀ ਦੇ ਮੀਰ-ਮਿਰਾਸੀ ਤੇ ਗਵੱਈਏ ਸਨ। ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿਚ, ਸਵੇਰ ਸਾਰ ਹੀ ਬਦਰੋ ਦੇ ਡੇਰੇ 'ਤੇ ਚਲੇ ਜਾਂਦੇ ਸਨ, ਸਾਰਾ ਦਿਨ ਉਥੇ ਹੀ ਖੇਡਦੇ ਰਹਿੰਦੇ, ਰਾਤ ਨੂੰ ਬੜੀ ਮੁਸ਼ਕਿਲ ਨਾਲ ਉਨ੍ਹਾਂ ਦੇ ਪਿਤਾ, ਮਹਿਤਾ ਕਾਲੂ ਜੀ ਉਨ੍ਹਾਂ ਨੂੰ ਘਰ ਲੈ ਕੇ ਆਉਂਦੇ ਸਨ। ਓਧਰ ਰਾਇ ਭੋਇ ਦੀ ਤਲਵੰਡੀ ਦੀਆਂ ਮਿਲਖਾਂ ਦੇ ਸਰਦਾਰ ਮਨਸਬਦਾਰ, ਰਾਇ ਬੁਲਾਰ, ਮਹਿਤਾ ਕਾਲੂ ਜੀ ਨੂੰ ਤਾੜਨਾ ਕਰਦੇ ਰਹਿੰਦੇ ਸਨ ਕਿ 'ਨਾਨਕ ਨੂੰ ਕੁਝ ਨਹੀਂ ਆਖਣਾ, ਨਾਨਕ ਤਾਂ ਇਕ ਬਰਗੁਜ਼ੀਦਾ ਬਾਲ ਤੇ ਖੁਦਾਈ ਨੂਰ ਏ, ਇਹ ਜਿਵੇਂ ਚਾਹਵੇ ਤਿਵੇਂ ਕਰੇ, ਕਾਲੂ ਜੀ ਤੁਸਾਂ ਕਪਟ ਨਾਲ ਇਸ ਨੂੰ ਨਹੀਂ ਬੁਲਾਵਣਾ'। ਮਹਿਤਾ ਕਾਲੂ ਜੀ, ਜੋ ਰਾਏ ਬੁਲਾਰ ਦੀਆਂ ਮਿਲਖਾਂ ਦੇ ਪਟਵਾਰੀ ਸਨ, ਅੱਗੋਂ ਆਖਦੇ ਸਨ 'ਸਾਈਂ ਜੀ, 'ਨਾਨਕ' ਹਰ ਰੋਜ਼ ਸਵੇਰੇ ਉੱਠ, ਬਿਨਾਂ ਖਾਧੇ-ਪੀਤੇ ਬਦਰੋ ਦੇ ਡੇਰੇ ਨੱਸ ਜਾਂਵਦਾ, ਤਿੱਥੇ ਖਾਂਵਦਾ ਤਿੱਥੇ ਗਾਂਵਦਾ, ਘਰ ਕਾਈ ਨਹੀਂ ਆਂਵਦਾ, ਮੈਂ ਤੁਸਾਂ ਨੂੰ ਆਖਣਾ, ਹੋਰ ਕਿਸ ਨੂੰ ਆਖ ਸੁਣਾਵਾਂ'!
ਵਰਨਣਯੋਗ ਹੈ ਕਿ ਭਾਈ ਮਰਦਾਨਾ ਨੇ ਆਪਣੇ ਜੀਵਨ ਦੇ ਲਗਭਗ 31 ਸਾਲ, ਗੁਰੂ ਨਾਨਕ ਦੇਵ ਜੀ ਦੀ, ਹਜ਼ੂਰੀ ਸੰਗਤ ਵਿਚ ਗੁਜ਼ਾਰੇ, ਜਿਸ ਵਿਚ 24 ਸਾਲ ਦਾ ਸਮਾਂ ਤਾਂ ਚਾਰ ਉਦਾਸੀਆਂ ਦਾ ਹੀ ਬਣਦਾ ਹੈ। ਗੁਰੂ ਨਾਨਕ ਦੇਵ ਜੀ ਨੇ ਚਹੁੰ ਦਿਸ਼ਾਵਾਂ ਦਾ ਭਰਮਣ ਕਰਦੇ ਹੋਏ, ਲਗਭਗ 28,000 ਕਿਲੋਮੀਟਰ ਦਾ ਲੰਮਾ ਪੈਂਡਾ, ਪੈਦਲ ਚੱਲ ਕੇ ਤੈਅ ਕੀਤਾ। ਇਨ੍ਹਾਂ ਰੂਹਾਨੀ ਪੈਂਡਿਆਂ ਦੀ ਗਾਥਾ ਵਿਚ, ਉਹ ਸਮੇਂ ਵੀ ਸ਼ਾਮਿਲ ਹਨ, ਜਦੋਂ ਮਰਦਾਨੇ ਦੀ ਰਬਾਬ ਦੀਆਂ, ਤਰਬ-ਛੋਹਾਂ' 'ਚੋਂ ਉਤਪੰਨ ਹੁੰਦੀਆਂ ਸਰੋਦੀ ਧੁਨਾਂ, ਗੁਰੂ ਨਾਨਕ ਦੀ ਬਾਣੀ ਦੇ ਅਲਾਪ ਤੇ 'ਸ਼ਬਦੁ' ਨਾਲ ਅਭੇਦ ਹੋ ਕੇ, ਬੇਨੂਰ ਫਿਜ਼ਾਵਾਂ ਨੂੰ, ਵਿਸਮਾਦੀ ਰਿਸ਼ਮਾਂ ਨਾਲ, ਫੈਜ਼ਯਾਬ ਕਰਦੀਆਂ ਸਨ। ਇਥੇ ਇਹ ਉਲੇਖ ਕਰਨਾ ਜ਼ਰੂਰੀ ਹੈ ਕਿ ਇਹ ਦਰਸ਼ਨੀ-ਰਬਾਬ ਪਿੰਡ ਭੈਰੋਆਣਾ (ਸੁਲਤਾਨਪੁਰ ਨੇੜੇ) ਦੇ ਰਬਾਬੀ, ਭਾਈ ਫਿਰੰਦੇ ਨੇ, 'ਨਾਨਕ ਫ਼ਕੀਰ' ਦੇ ਦਰਸ਼ਨ-ਦੀਦਾਰਿਆਂ ਦੀ ਤਾਂਘ ਮਨ ਵਿਚ ਰੱਖ ਕੇ ਤਿਆਰ ਕੀਤੀ ਸੀ। ਉਸ ਦਾ ਸੰਕਲਪ ਸੀ ਕਿ ਜਦੋਂ ਵੀ ਉਸ ਨੂੰ 'ਨਾਨਕ ਫ਼ਕੀਰ' ਦੇ ਦੀਦਾਰ ਨਸੀਬ ਹੋਣਗੇ, ਉਸ ਵੇਲੇ ਇਹ ਦਰਸ਼ਨੀ-ਰਬਾਬ ਉਨ੍ਹਾਂ ਦੀ 'ਦਰਸ਼ਨ ਭੇਟ' ਕਰਾਂਗਾ। ਭਾਈ ਫਿਰੰਦਾ ਰਾਗ-ਵਿੱਦਿਆ ਦਾ ਇਕ ਪੂਰਨ ਪੰਡਿਤ ਸੀ, ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਨਾਲ, ਭਾਈ ਮਰਦਾਨੇ ਨੂੰ ਰਾਗ ਵਿੱਦਿਆ ਤੇ ਰਬਾਬੀ ਸੁਰ ਤੇ ਸਰੋਦ ਦੀ ਕਲਾ ਵਿਚ ਪਰਬੀਨ ਕੀਤਾ ਅਤੇ ਵਿਸ਼ੇਸ਼ ਸਾਧਨਾ ਹਿਤ ਤਿਆਰ ਕੀਤੀ, ਦਰਸ਼ਨੀ-ਰਬਾਬ ਗੁਰੂ ਸਾਹਿਬ ਦੀ ਨਜ਼ਰ ਕੀਤੀ ਜੋ ਲਗਭਗ ਇਕੱਤੀ ਵਰ੍ਹੇ ਭਾਈ ਮਰਦਾਨੇ ਦੀ ਸਪੁਰਦਦਾਰੀ ਵਿਚ ਰਹੀ।
ਇਕ ਦਿਨ ਗੁਰੂ ਨਾਨਕ ਦੇਵ ਜੀ ਵਜਦ ਵਿਚ ਆਇ ਕੇ ਮਰਦਾਨੇ ਨੂੰ ਆਖਣ ਲੱਗੇ 'ਮਰਦਾਨਿਆ ਰਬਾਬ ਉਠਾਇ, ਬਾਣੀ ਆਈ ਆ' ਤਦ ਮਰਦਾਨੇ ਨੇ ਰਬਾਬ ਉਠਾਈ ਤੇ ਉਸ ਨੂੰ ਸੁਰ ਕਰਨ ਲੱਗਾ, ਗੁਰੂ ਨਾਨਕ ਨੇ ਅਲਾਪ ਦਿੱਤਾ ਤਾਂ ਮਰਦਾਨੇ ਨੇ ਟੋਕ ਕੇ ਆਖਿਆ 'ਬਾਬਾ ਰੁਕ, ਰਬਾਬ ਕਾ ਥਾਟ (ਸੁਰ) ਬਨਾਵਣ ਦੇ' ਤਦ ਬਾਬੇ ਆਖਿਆ, 'ਮਰਦਾਨਿਆ ਤੂੰ ਰਬਾਬ ਛੇੜ, ਥਾਟ ਆਪੇ ਬਣ ਜਾਵੇਗਾ' ਗੁਰੂ ਜੀ ਨੇ ਫੇਰ ਬਾਣੀ ਦੇ ਅਲਾਪ ਨੂੰ ਸੁਰ ਦਿੱਤੀ, ਮਰਦਾਨੇ ਨੇ ਰਬਾਬ ਦੀਆਂ ਤਰਬਾਂ ਨੂੰ ਛੋਹਿਆ, ਤਾਂ ਰਬਾਬ ਉਸੇ ਸੁਰ ਵਿਚ ਸੀ, ਜਿਸ ਸੁਰ ਵਿਚ ਗੁਰੂ ਨਾਨਕ ਦੀ ਬਾਣੀ ਦਾ ਅਲਾਪ ਹੋ ਰਿਹਾ ਸੀ। ਗੁਰੂ ਨਾਨਕ ਕੁਝ ਸਮਾਂ ਪਰਮ ਅਨੰਦ ਵਿਚ ਲੀਨ ਰਹੇ, ਰਬਾਬ ਦੀਆਂ ਤਰਬਾਂ ਦਾ ਸਰੋਦ, ਗੁਰੂ ਬਾਬੇ ਦੀ ਰੂਹ ਨੂੰ ਧੁਰ ਅੰਦਰ ਤੀਕ ਛੂਹ ਗਿਆ। ਗੁਰੂ ਜੀ ਆਪਣੇ ਰੂਹਾਨੀ ਰੰਗ ਵਿਚ ਹੀ ਆਖਣ ਲੱਗੇ, 'ਵਾਹ ਮਰਦਾਨਿਆ ਵਾਹ, ਮਰਦਾਨਿਆ ਹੁਣ ਤੂੰ ਮਰਦਾਨਾ ਨਾਹੀ, ਹੁਣ ਤੂੰ 'ਭਾਈ' ਹੋਇਓਂ'। 'ਭਾਈ' ਦਾ ਲਕਬ (ਪਦਵੀ) ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰੀ ਕੇਵਲ ਭਾਈ ਮਰਦਾਨੇ ਲਈ ਵਰਤਿਆ ਸੀ, ਇਸੇ ਲਈ ਇਸ ਪੱਧਤੀ ਦਾ ਦਸਤੂਰ, ਅੱਜ ਤੀਕਰ ਸਜੀਵ ਹੈ ਤੇ ਅਸੀਂ ਗੁਰੂ ਘਰ ਦੇ ਰਾਗੀ ਸਿੰਘਾਂ ਦੇ ਨਾਂਅ ਦੇ ਅੱਗੇ 'ਭਾਈ' ਸ਼ਬਦ ਦਾ ਅਗੇਤਰ, ਸਤਿਕਾਰ ਵਜੋਂ ਪ੍ਰਯੋਗ ਕਰਦੇ ਹਾਂ।
ਪੁਰਾਤਨ ਜਨਮ ਸਾਖੀਆਂ ਦੇ ਹਵਾਲਿਆਂ ਅਨੁਸਾਰ ਭਾਈ ਮਰਦਾਨਾ ਜੀ, ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਸਮੇਂ, 75 ਸਾਲ ਦੀ ਅਵਧੀ ਭੋਗ ਕੇ, ਸੰਮਤ 1591 ਵਿਚ ਅਫ਼ਗਾਨਿਸਤਾਨ ਵਿਚ ਦਰਿਆ ਕੁਰਦ ਦੇ ਕਿਨਾਰੇ ਵਸੇ, ਨਗਰ ਕੁਰਦ ਦੇ ਬਾਹਰਵਾਰ ਇਕ ਹਰੇ-ਕਚੂਰ ਰੁੱਖ ਦੀ ਘਣੀ ਛਾਂ ਹੇਠ ਵਫ਼ਾਤ ਪਾ ਗਏ ਅਤੇ ਆਖਰੀ ਸਵਾਸ ਲੈਣ ਸਮੇਂ ਭਾਈ ਮਰਦਾਨਾ ਜੀ ਦਾ ਸੀਸ, ਗੁਰੂ ਨਾਨਕ ਜੀ ਦੀ ਗੋਦੀ ਵਿਚ ਸੀ। ਇਸ ਅਸਥਾਨ 'ਤੇ ਹੀ ਗੁਰੂ ਨਾਨਕ ਦੇਵ ਜੀ ਨੇ, ਕੁਰਦ ਦਰਿਆ ਦੇ ਨਿਰਮਲ ਪਾਣੀਆਂ ਨਾਲ ਇਸ਼ਨਾਨ ਕਰਵਾ ਕੇ, ਭਾਈ ਮਰਦਾਨਾ ਜੀ ਦੇ ਸਰੀਰਕ ਵਜੂਦ ਨੂੰ, ਉਨ੍ਹਾਂ ਦੀ ਇੱਛਾ ਅਨੁਸਾਰ, ਸਪੁਰਦ-ਏ-ਆਤਿਸ਼ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਨੇ ਆਪ ਚਿਖਾ ਨੂੰ ਅਗਨੀ ਦਿੱਤੀ। ਇਸ ਉਪਰੰਤ ਗੁਰੂ ਨਾਨਕ ਦੇਵ ਜੀ, ਚੌਥੀ ਉਦਾਸੀ ਵਿਚੇ ਛੱਡ ਕੇ, ਭਾਈ ਮਰਦਾਨੇ ਦੇ ਕੁਟੰਬ ਨਾਲ, ਉਸ ਦੇ ਸਦੀਵੀ ਵਿਛੋੜੇ ਦਾ ਦੁੱਖ ਸਾਂਝਾ ਕਰਨ ਲਈ, ਵਾਪਸ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਪੁੱਜ ਗਏ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
ਮੋ: 98140-33362

ਖ਼ਬਰ ਸ਼ੇਅਰ ਕਰੋ

 

ਸ਼ਬਦ ਵਿਚਾਰ

ਭੂਲਿਓ ਮਨੁ ਮਾਇਆ ਉਰਝਾਇਓ

ਜੈਤਸਰੀ ਮਹਲਾ ੯ ੴ ਸਤਿਗੁਰ ਪ੍ਰਸਾਦਿ ਭੂਲਿਓ ਮਨੁ ਮਾਇਆ ਉਰਝਾਇਓ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ੧ ਰਹਾਉ ਸਮਝ ਨ ਪਰੀ ਬਿਖੈ ਰਸਿ ਰਚਿਓ ਜਸੁ ਹਰਿ ਕੋ ਬਿਸਰਾਇਓ ਸੰਗਿਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ੧ ਰਤਨੁ ਰਾਮੁ ਘਟ ਹੀ ਕੇ ...

ਪੂਰੀ ਖ਼ਬਰ »

ਸਫਲ ਜੀਵਨ ਦਾ ਸਬਕ- ਗੁਣਾਂ ਦੀ ਸਾਂਝ

ਸੰਸਾਰ ਦਾ ਸੱਚ ਹੈ ਕਿ ਕੀਮਤ ਉਸ ਦੀ ਹੀ ਪੈਂਦੀ ਹੈ, ਜਿਸ ਵਿਚ ਕੋਈ ਗੁਣ ਹੁੰਦਾ ਹੈ। ਔਗੁਣ ਭਰਪੂਰ ਹਰ ਥਾਂ ਬੇਕਦਰਾ ਹੁੰਦਾ ਹੈ। ਦਾਨਿਆਂ ਦਾ ਕਥਨ ਹੈ ਕਿ ਗੁਣਹਰ ਥਾਂ ਆਪਣਾ ਆਦਰ ਕਰਵਾ ਲੈਂਦਾ ਹੈ। ਬਾਬਾ ਫ਼ਰੀਦ ਜੀ ਮਾਨਵਤਾ ਨੂੰ ਸੁਚੇਤ ਕਰਦੇ ਹਨ ਕਿ ਹੇ ਫ਼ਰੀਦ! ਉਹ ਕੰਮ ...

ਪੂਰੀ ਖ਼ਬਰ »

ਅਨੰਦ ਮੈਰਿਜ ਐਕਟ ਦਾ ਇਤਿਹਾਸ

ਜਦ ਮੈਂ ਹਰਿਆਣੇ ਵਲੋਂ 2004 ਵਿਚ ਮੈਂਬਰ ਪਾਰਲੀਮੈਂਟ ਬਣਿਆ ਸੀ ਤਾਂ ਮੈਂ ਸਿੱਖ ਮਸਲਿਆਂ ਬਾਰੇ ਜਾਣਕਾਰੀ ਆਰੰਭ ਕੀਤੀ ਅਤੇ ਇਸ ਨਤੀਜੇ 'ਤੇ ਪੁੱਜਿਆ ਕਿ ਸਭ ਤੋਂ ਅਹਿਮ ਮੁੱਦਾ ਸਿੱਖਾਂ ਲਈ ਵਿਆਹ ਕਰਨ ਸੰਬੰਧੀ ਕਾਨੂੰਨ ਹੈ। ਸਿੱਖ ਇਤਿਹਾਸ ਵਿਚ ਖੋਜ ਕਰਨ ਲੱਗਿਆਂ ਇਹ ਪਤਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX