ਤਾਜਾ ਖ਼ਬਰਾਂ


ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਭਾਰਤ ਦੀਆਂ ਨਜ਼ਰਾਂ ਹੋਣਗੀਆਂ ਹੋਰ ਸੋਨ ਤਗਮਿਆਂ 'ਤੇ
. . .  6 minutes ago
ਬਰਮਿੰਘਮ, 8 ਅਗਸਤ - ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਵਾਲੇ ਦਿਨ ਭਾਰਤ ਦੀਆਂ ਨਜ਼ਰਾਂ ਅੱਜ ਹੋਣ ਸੋਨ ਤਗਮਿਆਂ 'ਤੇ ਹੋਣਗੀਆਂ। ਪੁਰਸ਼ ਹਾਕੀ, ਬੈਡਮਿੰਟਨ ਅਤੇ ਟੇਬਲ-ਟੈਨਿਸ ਦੇ ਫਾਈਨਲ 'ਚ ਭਾਰਤੀ ਖਿਡਾਰੀ ਸੋਨ ਤਗਮਾ ਜਿੱਤਣ ਦੀ ਪੂਰੀ ਕੋਸ਼ਿਸ਼...
ਫਗਵਾੜਾ 'ਚ ਅਣਮਿਥੇ ਸਮੇਂ ਲਈ ਕਿਸਾਨਾਂ ਦਾ ਧਰਨਾ ਸ਼ੁਰੂ
. . .  12 minutes ago
ਫਗਵਾੜਾ, 8 ਅਗਸਤ - ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵਲੋਂ ਸ਼ੂਗਰ ਮਿਲ ਚੌਂਕ ਫਗਵਾੜਾ 'ਚ ਅਣਮਿਥੇ ਸਮੇਂ ਲਈ ਧਰਨ ਸ਼ੁਰੂ ਕਰ ਦਿੱਤਾ ਗਿਆ...
ਐਨ.ਆਈ.ਏ. ਵਲੋਂ ਡੋਡਾ ਤੇ ਜੰਮੂ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ
. . .  46 minutes ago
ਜੰਮੂ, 8 ਅਗਸਤ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਡੋਡਾ ਤੇ ਜੰਮੂ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ...
ਰਾਜਸਥਾਨ : ਮੇਲੇ ਦੌਰਾਨ ਮਚੀ ਭਗਦੜ 'ਚ 3 ਮੌਤਾਂ-ਕਈ ਜ਼ਖਮੀ
. . .  about 1 hour ago
ਜੈਪੁਰ, 8 ਅਗਸਤ - ਰਾਜਸਥਾਨ ਦੇ ਸੀਕਰ ਦੇ ਖਾਟੂ ਸ਼ਿਆਮਜੀ ਮੰਦਿਰ 'ਚ ਮਹੀਨਾਵਾਰ ਮੇਲੇ ਦੌਰਾਨ ਮਚੀ ਭਗਦੜ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। 2 ਜ਼ਖਮੀਆਂ ਨੂੰ ਜੈਪੁਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ...
ਰਾਜਨਸਥਾਨ : ਪੁਲਿਸ ਵਲੋਂ ਕਾਰਵਾਈ ਨਾ ਹੁੰਦੀ ਦੇਖ ਭਾਜਪਾ ਸੰਸਦ ਮੈਂਬਰ ਵਲੋਂ ਧਰਨਾ
. . .  about 1 hour ago
ਜੈਪੁਰ, 8 ਅਗਸਤ - ਰਾਜਸਥਾਨ ਦੇ ਭਰਤਪੁਰ ਤੋਂ ਭਾਜਪਾ ਸੰਸਦ ਮੈਂਬਰ ਰੰਜੀਤ ਕੋਲੀ ਨੇ ਦਾਅਵਾ ਕੀਤਾ ਕਿ ਮਾਈਨਿੰਗ ਮਾਫ਼ੀਆ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਕਾਰ ਉੱਪਰ ਹਮਲਾ ਕੀਤਾ। ਪੁਲਿਸ ਵਲੋਂ ਕਾਰਵਾਈ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਇਸਰੋ ਵਲੋਂ ਆਪਣਾ ਨਵਾਂ ਐਸ.ਐਸ.ਐਲ.ਵੀ. ਰਾਕੇਟ ਲਾਂਚ
. . .  17 minutes ago
ਸ੍ਰੀਹਰੀਕੋਟਾ, 7 ਅਗਸਤ - ਇਸਰੋ ਵਲੋਂ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰੀਕੋਟਾ ਤੋਂ ਧਰਤੀ ਨਰੀਖਣ ਸੈਟਾਲਾਈਟ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਉਪਗ੍ਰਹਿ-ਆਜ਼ਾਦੀਸੈੱਟ ਨੂੰ ਲੈ ਕੇ ਜਾਣ ਵਾਲਾ ਐਸ.ਐਸ.ਐਲ.ਵੀ. ਡੀ-1 ਰਾਕੇਟ ਲਾਂਚ ਕੀਤਾ...
ਇਸਰੋ ਨੇ ਸ਼੍ਰੀਹਰੀਕੋਟਾ ਤੋਂ ਆਪਣਾ ਨਵਾਂ ਐਸ. ਐਸ. ਐਲ. ਵੀ.-ਡੀ .1 ਰਾਕੇਟ ਲਾਂਚ ਕੀਤਾ
. . .  1 day ago
ਕੋਰੋਨਾ ਜਾਂਚ 'ਚ ਠੀਕ ਪਾਏ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਹੁਣ ਸਾਰੇ ਪ੍ਰੋਗਰਾਮਾਂ 'ਚ ਹੋਣਗੇ ਸ਼ਾਮਿਲ
. . .  1 day ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 : ਵੈਸਟ ਇੰਡੀਜ਼ ਨੂੰ ਜਿੱਤਣ ਲਈ ਬਣਾਉਣੇ ਹੋਣਗੇ 189 ਸਕੋਰ
. . .  1 day ago
ਵਿਧਾਇਕ ਬਲਕਾਰ ਸਿੱਧੂ ਨੇ ਏ.ਐਸ.ਆਈ. ਦੀ ਜੇਬ ’ਚੋਂ ਕਢਵਾਏ 5 ਹਜ਼ਾਰ ਰਿਸ਼ਵਤ ਦੇ ਨੋਟ
. . .  1 day ago
ਭਗਤਾ ਭਾਈਕਾ, 7 ਅਗਸਤ (ਸੁਖਪਾਲ ਸਿੰਘ ਸੋਨੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਪ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਇਕ ਏਐਸਆਈ ਦੀ ਜੇਬ ਵਿਚੋਂ 5 ਹਜ਼ਾਰ ਰਿਸ਼ਵਤ ਦੇ ਨੋਟ ਕਢਵਾ ਕੇ ਨਵੀਂ ਮਿਸ਼ਾਲ ਕਾਇਮ ਕੀਤੀ ...
ਮਾਮਲਾ ਕਿਸਾਨਾਂ ਦੀ ਅਦਾਇਗੀ ਦਾ: ਕੱਲ੍ਹ ਤੋਂ ਹੋਵੇਗਾ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਹਾਈਵੇ ਜਾਮ
. . .  1 day ago
ਫਗਵਾੜਾ, 7 ਅਗਸਤ (ਹਰਜੋਤ ਸਿੰਘ ਚਾਨਾ)-ਇਥੋਂ ਦੀ ਗੰਨਾ ਮਿੱਲ ਵਲੋਂ ਕਿਸਾਨਾਂ ਦੀ ਗੰਨੇ ਦੀ 72 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਿਸਾਨ ਕੱਲ੍ਹ ਲੁਧਿਆਣਾ-ਜਲੰਧਰ, ਜਲੰਧਰ-ਲੁਧਿਆਣਾ ਤੇ ...
ਮਾਨ ਸਰਕਾਰ ਮਾਈਨਿੰਗ ਮਾਫੀਆ ਦੇ ਖ਼ਾਤਮੇ ਲਈ ਵਚਨਬੱਧ, ਹੁਣ ਤੱਕ 306 ਐਫ.ਆਈ.ਆਰ.- ਹਰਜੋਤ ਸਿੰਘ ਬੈਂਸ
. . .  1 day ago
ਏਸ਼ੀਆ ਰਗਬੀ ਸੈਵਨਸ ਟਰਾਫੀ 2022 ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ ਨੇ ਚਾਂਦੀ ਦੇ ਤਗਮੇ ਨੂੰ ਚੁੰਮਿਆ
. . .  1 day ago
ਪੰਜਾਬ ਦੀ ਇਕੋ-ਇਕ ਖਿਡਾਰਨ ਰਮਣੀਕ ਕੌਰ ਵੀ ਭਾਰਤੀ ਰਗਬੀ ਟੀਮ ’ਚ ਸ਼ਾਮਿਲ ਮਾਨਾਂਵਾਲਾ, 7 ਅਗਸਤ (ਗੁਰਦੀਪ ਸਿੰਘ ਨਾਗੀ)- ‘ਏਸ਼ੀਆ ਰਗਬੀ ਸੈਵਨਸ ਟਰਾਫੀ 2022’ ’ਚ ਇੰਡੀਅਨ ਨੈਸ਼ਨਲ ਵੂਮੈਨ ਰਗਬੀ ਟੀਮ (ਭਾਰਤੀ ਟੀਮ) ਨੇ ਰਗਬੀ ਚੈਂਪੀਅਨਸ਼ਿਪ ਵਿਚ ਦੂਸਰਾ ਸਥਾਨ ਹਾਸਿਲ ਕਰਕੇ ਚਾਂਦੀ ਦੇ ..
ਆਸਟ੍ਰੇਲੀਆ : ਰਾਜ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਸਿੱਖਾਂ, ਘੱਟ ਗਿਣਤੀਆਂ ਤੇ ਲੋਕ-ਕੇਂਦ੍ਰਿਤ ਸ਼ਾਸਨ ਮਾਡਲ ਨੂੰ ਦਰਸਾਉਂਦੀਆਂ 2 ਕਿਤਾਬਾਂ ਲੋਕ ਅਰਪਣ
. . .  1 day ago
ਰਾਸ਼ਟਰਮੰਡਲ ਖੇਡਾਂ : ਭਾਰਤ ਦੇ ਸ਼ਰਤ ਕਮਲ ਅਤੇ ਸਾਥੀਆਨ ਨੇ ਪੁਰਸ਼ ਡਬਲਜ਼ ਟੇਬਲ ਟੈਨਿਸ ਵਿਚ ਚਾਂਦੀ ਦਾ ਤਗਮਾ ਜਿੱਤਿਆ
. . .  1 day ago
ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ 48-50 ਕਿਲੋ ਫਲਾਈਵੇਟ ਵਰਗ ਵਿਚ ਸੋਨ ਤਗ਼ਮਾ ਜਿੱਤਿਆ
. . .  1 day ago
ਭਾਰਤ-ਵੈਸਟ ਇੰਡੀਜ਼ 5ਵਾਂ ਟੀ-20 ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸਾਰੀ ਟੀਮ ਦੀ ਮਿਹਨਤ ਸਦਕਾ ਜਿੱਤਿਆ ਕਾਂਸੀ ਦਾ ਤਗ਼ਮਾ - ਗੁਰਜੀਤ ਕੌਰ ਮਿਆਦੀਆਂ
. . .  1 day ago
ਅਜਨਾਲਾ ,7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੇ ਬਾਅਦ ਬਰਮਿੰਘਮ ਤੋਂ ਫੋਨ ’ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰਨ ...
ਪੰਜ ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਦਾ ਉਪ ਪ੍ਰਧਾਨ ਕੀਤਾ ਨਿਯੁਕਤ
. . .  1 day ago
ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਦਾ ਪਿੰਡ ਪਹੁੰਚਣ ’ਤੇ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਨਾਭਾ ,7 ਅਗਸਤ (ਕਰਮਜੀਤ ਸਿੰਘ)-ਨਾਭਾ ਦੇ ਪਿੰਡ ਮੈਹਸ ਦੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਿਸ ਦੇ ਅੱਜ ਨਾਭਾ ਪਹੁੰਚਣ ’ਤੇ ਪਿੰਡ ਨਿਵਾਸੀਆਂ ਅਤੇ ਨਾਭਾ ਨਿਵਾਸੀਆਂ ਵਲੋਂ ਭਰਵਾਂ ...
ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਰਾਸ਼ਟਰ-ਮੰਡਲ ਖੇਡਾਂ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ- ਭਗਵੰਤ ਮਾਨ
. . .  1 day ago
ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਦੇ ਪਸ਼ੂਆਂ ਲਈ ‘ਗੋਟ ਪੋਕਸ ਵੈਕਸੀਨ’ ਸ਼ੁਰੂ
. . .  1 day ago
ਬਰਨਾਲਾ/ਰੂੜੇਕੇ ਕਲਾਂ, 7 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪੰਜਾਬ ਦੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਪੰਜਾਬ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਡਾਇਰੈਕਟਰ ਨੇ ਜ਼ਿਲ੍ਹਿਆਂ ਦੇ ਸਮੂਹ ਡਿਪਟੀ ...
ਪੰਜਾਬ ਭਰ ਤੋਂ ਸੰਗਰੂਰ ਪੁੱਜੇ ਸੈਂਕੜੇ ਅਧਿਆਪਕਾਂ ਨੇ ਡੀ.ਟੀ.ਐੱਫ਼. ਦੀ ਅਗਵਾਈ 'ਚ ਕੀਤਾ ਰੋਹ ਭਰਪੂਰ ਪ੍ਰਦਰਸ਼ਨ
. . .  1 day ago
22 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤੈਅ ਸੰਗਰੂਰ , 7 ਅਗਸਤ (ਧੀਰਜ ਪਸ਼ੌਰੀਆ)- ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਵਿਚ ਸੂਬੇ ਦੇ ਸੈਂਕੜੇ ਅਧਿਆਪਕਾਂ ਨੇ ਜਨਤਕ ਸਿੱਖਿਆ ਤੇ ਮੁਲਾਜ਼ਮ ਵਿਰੋਧੀ ‘ਆਪ’ ਸਰਕਾਰ ਖਿਲਾਫ਼ ...
ਹਾਕੀ ਖਿਡਾਰਨ ਗੁਰਜੀਤ ਕੌਰ ਮਿਆਦੀਆਂ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ
. . .  1 day ago
ਅਜਨਾਲਾ , ਓਠੀਆਂ 7 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਵਲੋਂ ਨਿਊਜ਼ੀਲੈਂਡ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਖ਼ਬਰ ਮਿਲਣ ਤੋਂ ਬਾਅਦ ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਸੰਪਾਦਕੀ

ਬਿਜਲੀ ਦੀ ਦੁਰਵਰਤੋਂ

ਪੰਜਾਬ 'ਚ ਸਰਕਾਰੀ ਤੇ ਅਰਧ-ਸਰਕਾਰੀ ਦਫ਼ਤਰਾਂ 'ਚ ਨਾਜਾਇਜ਼ ਤੌਰ 'ਤੇ ਲਗਾਏ ਗਏ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਨੂੰ ਹਟਾਏ ਜਾਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜਿੱਥੇ ਪਿਛਲੀਆਂ ਸਰਕਾਰਾਂ ਦੇ ਰਾਜ ਸਮੇਂ ਸਰਕਾਰ ਦੇ ਆਪਣੇ ਅਦਾਰਿਆਂ ਵਲੋਂ ਬਿਜਲੀ ਦੀ ਕੀਤੀ ਗਈ ਲੁੱਟ ਦਾ ਪਰਦਾਫਾਸ਼ ਹੁੰਦਾ ਹੈ, ਉੱਥੇ ਹੀ ਇਹ ਵੀ ਪਤਾ ਲਗਦਾ ਹੈ ਕਿ ਸੂਬੇ 'ਚ ਬਿਜਲੀ ਦੀ ਘਾਟ ਦੇ ਸੰਕਟ ਲਈ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਅਤੇ ਅਣਗਹਿਲੀਆਂ ਜ਼ਿੰਮੇਵਾਰ ਹਨ। ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਦੇਸ਼ ਦੇ ਮੌਜੂਦਾ ਹਾਲਾਤ ਦੇ ਨਜ਼ਰੀਏ ਨਾਲ ਪੰਜਾਬ 'ਚ ਵੀ ਬਿਜਲੀ ਦਾ ਉਤਪਾਦਨ, ਬਿਜਲੀ ਦੀ ਕੁੱਲ ਖ਼ਪਤ ਅਤੇ ਮੰਗ ਦੇ ਅਨੁਰੂਪ ਕਦੇ ਨਹੀਂ ਰਿਹਾ। ਪੰਜਾਬ 'ਚ ਜ਼ਿਆਦਾਤਰ ਬਿਜਲੀ ਉਤਪਾਦਨ ਤਾਪ ਬਿਜਲੀ ਘਰਾਂ ਭਾਵ ਕੋਲੇ ਦੀਆਂ ਭੱਠੀਆਂ ਜ਼ਰੀਏ ਹੁੰਦਾ ਹੈ। ਪਣ ਬਿਜਲੀ ਉਤਪਾਦਨ ਦੀਆਂ ਸੰਭਾਵਨਾਵਾਂ ਪੰਜਾਬ 'ਚ ਸ਼ੁਰੂ ਤੋਂ ਹੀ ਬਹੁਤ ਘੱਟ ਰਹੀਆਂ ਹਨ। ਹੁਣ ਕੋਲੇ ਦੀ ਉਪਲਬਧਤਾ ਦੀ ਘਾਟ ਅਤੇ ਵਿਦੇਸ਼ੀ ਕੋਲਾ ਮਹਿੰਗਾ ਹੋਣ ਨਾਲ ਬਿਜਲੀ ਦਾ ਉਤਪਾਦਨ ਵੀ ਪੂਰੀ ਸਮਰੱਥਾ ਨਾਲ ਨਹੀਂ ਹੋ ਰਿਹਾ। ਪੰਜਾਬ ਦੇ ਪੁਨਰਗਠਨ ਸਮੇਂ ਕਈ ਜਲ ਖੇਤਰ ਹਿਮਾਚਲ ਪ੍ਰਦੇਸ਼ 'ਚ ਤਬਦੀਲ ਹੋ ਜਾਣ ਕਾਰਨ ਇੱਥੇ ਪਣ ਬਿਜਲੀ ਉਤਪਾਦਨ ਬਹੁਤ ਘੱਟ ਹੋ ਗਿਆ। ਸੌਰ ਊਰਜਾ ਦੇ ਪੱਧਰ 'ਤੇ ਵੀ ਪੰਜਾਬ ਦੀ ਹੁਣ ਤੱਕ ਦੀ ਕਿਸੇ ਵੀ ਸਰਕਾਰ ਨੇ ਜ਼ਿਆਦਾ ਕੋਸ਼ਿਸ਼ਾਂ ਨਹੀਂ ਕੀਤੀਆਂ। ਇਸ ਲਈ ਇਹ ਸੁਭਾਵਿਕ ਹੈ ਕਿ ਪੰਜਾਬ 'ਚ ਜਿੱਥੇ ਇਕ ਪਾਸੇ ਬਿਜਲੀ ਦਾ ਉਤਪਾਦਨ ਜ਼ਿਆਦਾਤਰ ਕੋਲੇ 'ਤੇ ਨਿਰਭਰ ਹੁੰਦਾ ਗਿਆ, ਉੱਥੇ ਦੂਜੇ ਪਾਸੇ ਵਿਕਾਸ ਤੇ ਤਰੱਕੀ ਦਾ ਰੱਥ ਅੱਗੇ ਵਧਦੇ ਜਾਣ ਨਾਲ ਬਿਜਲੀ ਦੀ ਮੰਗ ਵੀ ਉਸੇ ਅਨੁਪਾਤ ਨਾਲ ਵਧਦੀ ਚਲੀ ਗਈ। ਇਸ ਕਾਰਨ ਸੂਬੇ 'ਚ ਬਿਜਲੀ ਦੀ ਘਾਟ ਦਾ ਸੰਕਟ ਲਗਾਤਾਰ ਵਧਦਾ ਗਿਆ।
ਦੂਜੇ ਪਾਸੇ ਸਿਆਸੀ ਮੁੱਦਿਆਂ ਕਾਰਨ ਤਤਕਾਲੀ ਸਰਕਾਰਾਂ ਵਲੋਂ ਕੀਤੇ ਗੁਮਰਾਹਕੁੰਨ ਐਲਾਨਾਂ ਅਤੇ ਫ਼ੈਸਲਿਆਂ ਕਾਰਨ ਬਿਜਲੀ ਦੀ ਕਿੱਲਤ ਦੀ ਸਮੱਸਿਆ ਹੋਰ ਡੂੰਘੀ ਹੋ ਗਈ। ਪੰਜਾਬ 'ਚ ਬਣੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਦੇ ਐਲਾਨਾਂ ਅਤੇ ਇਸ ਤੋਂ ਬਾਅਦ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਸੂਬੇ 'ਚ ਬਿਜਲੀ ਦੀ ਸਥਿਤੀ ਵਿਚ ਨਿਘਾਰ ਦੀ ਸ਼ੁਰੂਆਤ ਤਤਕਾਲੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਖੇਤੀ ਖੇਤਰ ਨੂੰ ਮੁਫ਼ਤ ਬਿਜਲੀ ਅਤੇ ਪਾਣੀ ਦੇਣ ਦੇ ਐਲਾਨ ਨਾਲ ਹੋਈ ਸੀ। ਇਸ ਨਾਲ ਜਿੱਥੇ ਪੇਂਡੂ ਖੇਤਰ 'ਚ ਬਿਜਲੀ ਦੀ ਖ਼ਪਤ 'ਚ ਬੇਹਿਸਾਬ ਵਾਧਾ ਹੋਇਆ ਹੈ, ਉੱਥੇ ਹੀ ਬਿਜਲੀ ਦੀ ਦੁਰਵਰਤੋਂ ਦੀਆਂ ਘਟਨਾਵਾਂ 'ਚ ਵੀ ਵਾਧਾ ਹੁੰਦਾ ਗਿਆ। ਬਾਅਦ ਦੀਆਂ ਸਰਕਾਰਾਂ ਨੇ ਵੀ ਵੋਟਾਂ ਦੀ ਰਾਜਨੀਤੀ ਕਰਕੇ ਨਾ ਸਿਰਫ਼ ਇਹ ਸਹੂਲਤ ਜਾਰੀ ਰੱਖੀ, ਸਗੋਂ ਇਸ 'ਚ ਕਈ ਹੋਰ ਨਾਂਹ-ਪੱਖੀ ਪਹਿਲੂ ਵੀ ਜੋੜ ਦਿੱਤੇ ਗਏ।
ਇਸ ਸਥਿਤੀ ਨੇ ਪਿੰਡਾਂ 'ਚ ਟਿਊਬਵੈਲਾਂ ਨਾਲ ਸਿੰਜਾਈ ਲਈ ਸਿੱਧੇ ਤੌਰ 'ਤੇ ਵੱਡੀਆਂ ਲਾਈਨਾਂ ਤੋਂ ਕੁੰਡੀ ਲਗਾ ਕੇ ਸਿੱਧੇ ਬਿਜਲੀ ਕੁਨੈਕਸ਼ਨ ਹਾਸਲ ਕਰਨ ਦੇ ਮਾੜੇ ਰੁਝਾਨ ਦੀ ਵੀ ਸ਼ੁਰੂਆਤ ਕਰ ਦਿੱਤੀ। ਖੇਤੀ ਖੇਤਰ ਨੂੰ ਦਿੱਤੀ ਗਈ ਇਸ ਮੁਫ਼ਤ ਸਹੂਲਤ ਦੀ ਦੇਖਾ-ਦੇਖੀ ਉਦਯੋਗ ਅਤੇ ਘਰੇਲੂ ਪੱਧਰ 'ਤੇ ਵੀ ਇਸੇ ਵਿਵਸਥਾ ਦਾ ਰੁਝਾਨ ਵਧਣ ਲੱਗਾ। ਹਾਲਾਂਕਿ ਇਸ ਵਿਵਸਥਾ ਦਾ ਸਭ ਤੋਂ ਵੱਧ ਨਾਜਾਇਜ਼ ਫਾਇਦਾ ਸਰਕਾਰੀ ਸੰਸਥਾਵਾਂ ਅਤੇ ਦਫ਼ਤਰਾਂ ਨੇ ਹੀ ਚੁੱਕਿਆ। ਸਰਕਾਰ ਦੇ ਵੱਡੇ-ਵੱਡੇ ਦਫ਼ਤਰਾਂ, ਨਿਗਮਾਂ, ਬੋਰਡਾਂ ਅਤੇ ਖ਼ਾਸ ਤੌਰ 'ਤੇ ਪੁਲਿਸ ਥਾਣਿਆਂ 'ਚ ਵੱਡੇ ਪੱਧਰ 'ਤੇ ਇਸ ਦੀ ਸਿੱਧੇ ਤੌਰ 'ਤੇ ਦੁਰਵਰਤੋਂ ਹੋਣ ਲੱਗੀ। ਇੱਥੋਂ ਤੱਕ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਲਗਭਗ ਸਾਰੇ ਵੱਡੇ ਅਦਾਰਿਆਂ 'ਚ ਪੁਲਿਸ ਧੱਕੇਸ਼ਾਹੀ ਅਤੇ ਤਾਕਤ ਦੇ ਜ਼ੋਰ ਨਾਲ ਕੁੰਡੀ ਵਿਵਸਥਾ ਨੂੰ ਅਪਣਾਇਆ ਜਾਣ ਲੱਗਾ। ਹਾਲ ਹੀ 'ਚ ਕਈ ਪੁਲਿਸ ਥਾਣਿਆਂ 'ਚ ਵੱਡੇ ਪੱਧਰ 'ਤੇ ਕੁੰੰਡੀਆਂ ਦਾ ਫੜਿਆ ਜਾਣਾ ਇਸ ਗੱਲ ਦਾ ਸਬੂਤ ਹੈ।
ਇਸ ਤਰ੍ਹਾਂ ਉਦੋਂ ਦੇ ਬਿਜਲੀ ਬੋਰਡ ਨੂੰ ਸਮੁੱਚੇ ਤੌਰ 'ਤੇ ਬਿੱਲਾਂ ਦੀ ਅਦਾਇਗੀ ਨਾ ਹੋਣ ਨਾਲ ਬੋਰਡ ਘਾਟੇ ਦੀ ਦਲਦਲ 'ਚ ਧਸਦਾ ਚੱਲਿਆ ਗਿਆ। ਸਰਕਾਰੀ ਦਫ਼ਤਰਾਂ 'ਚ ਬਿਜਲੀ ਸਬਸਿਡੀ ਦੀ ਸਹੂਲਤ ਹੋਣ ਕਾਰਨ ਵੀ ਅਜਿਹੇ ਗ਼ੈਰ-ਕਾਨੂੰਨੀ ਸਿੱਧੇ ਕੁਨੈਕਸ਼ਨਾਂ ਨੂੰ ਹੋਰ ਹੁਲਾਰਾ ਮਿਲਿਆ, ਪਰ ਸਰਕਾਰਾਂ ਵਲੋਂ ਸਬਸਿਡੀ ਰਾਸ਼ੀ ਦੀ ਅਦਾਇਗੀ ਨਾ ਕੀਤੇ ਜਾਣ ਨਾਲ ਇਹ ਘਾਟਾ ਹੋਰ ਵੀ ਵਧਦਾ ਚਲਾ ਗਿਆ। ਇਕ ਅਨੁਮਾਨ ਅਨੁਸਾਰ ਸਰਕਾਰੀ ਵਿਭਾਗਾਂ ਵੱਲ ਬਿਜਲੀ ਸਬਸਿਡੀ ਦਾ 2659 ਕਰੋੜ ਰੁਪਏ ਬਕਾਇਆ ਹੈ। ਇਸ 'ਚ ਗ਼ਰੀਬਾਂ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਦੀ ਸਬਸਿਡੀ ਵੀ ਸ਼ਾਮਿਲ ਹੈ, ਜਦੋਂ ਕਿ ਖੇਤੀ ਖੇਤਰ ਦੀ ਸਬਸਿਡੀ ਵੱਖਰਾ ਮੁੱਦਾ ਹੈ। ਇਸ ਵਿਵਸਥਾ ਕਾਰਨ ਹੀ ਅਕਸਰ ਛੋਟੇ-ਵੱਡੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ ਤੇ ਨਿਗਮ ਦਫ਼ਤਰਾਂ 'ਚ ਅਣ-ਅਧਿਕਾਰਤ ਏਅਰ-ਕੰਡੀਸ਼ਨਰਾਂ, ਕੂਲਰਾਂ ਆਦਿ ਦੀ ਭਰਮਾਰ ਹੁੰਦੀ ਚਲੀ ਗਈ। ਜਿੱਥੇ ਵੀ ਸਹੂਲਤ ਮਿਲੀ, ਅਧਿਕਾਰੀਆਂ, ਕਰਮਚਾਰੀਆਂ ਨੇ ਆਪੋ-ਆਪਣੇ ਕਮਰਿਆਂ 'ਚ ਅਸਥਾਈ ਤੌਰ 'ਤੇ ਅਜਿਹੇ ਗ਼ੈਰਕਾਨੂੰਨੀ ਕੁਨੈਕਸ਼ਨ ਲਗਾ ਲਏ। ਨਾਜਾਇਜ਼, ਅਣਉਚਿਤ ਤੇ ਅਣਅਧਿਕਾਰਤ ਕੁਨੈਕਸ਼ਨਾਂ ਦੀ ਇਹ ਸਥਿਤੀ ਸਰਕਾਰੀ ਸੰਸਥਾਵਾਂ 'ਚ ਅੱਜ ਵੀ ਜਾਰੀ ਹੈ ਅਤੇ ਇਸੇ ਕਾਰਨ ਬਿਜਲੀ ਬੋਰਡ ਦੇ ਘਾਟੇ ਦੀ ਵਿਵਸਥਾ ਵੀ ਮੌਜੂਦਾ ਬਿਜਲੀ ਨਿਗਮ 'ਚ ਬਦਸਤੂਰ ਚਲੀ ਆਈ ਹੈ। ਇਸੇ ਲਈ ਬਿਜਲੀ ਉਤਪਾਦਨ ਲਈ ਨਵੀਆਂ ਯੋਜਨਾਵਾਂ ਵੀ ਧਨ ਦੀ ਕਮੀ ਕਾਰਨ ਤਿਆਰ ਨਹੀਂ ਹੋ ਪਾਉਂਦੀਆਂ।
ਅਸੀਂ ਸਮਝਦੇ ਹਾਂ ਕਿ ਭਗਵੰਤ ਮਾਨ ਦੀ 'ਆਪ' ਸਰਕਾਰ ਦੀ ਇਸ ਮੁਹਿੰਮ ਦੀ ਥੋੜ੍ਹੀ-ਬਹੁਤ ਸਫਲਤਾ ਵੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਵਿਭਾਗ ਦੇ ਅਧਿਕਾਰੀ ਆਪਣੀ ਹੀ ਸਰਕਾਰ ਦੇ ਵੱਡੇ-ਵੱਡੇ ਅਜ਼ਗਰਾਂ 'ਤੇ ਕਿਵੇਂ ਹੱਥ ਪਾਉਂਦੇ ਹਨ, ਪਰ ਇਹ ਕੰਮ ਏਨਾ ਸੌਖਾ ਵੀ ਨਹੀਂ ਜਾਪਦਾ। ਦੂਜਾ, ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਮੁਫ਼ਤ ਬਿਜਲੀ ਦੇ ਐਲਾਨ ਅਤੇ ਸਰਕਾਰ ਵਲੋਂ ਬਿਜਲੀ ਨਿਗਮ ਨੂੰ ਬਕਾਇਆ ਸਬਸਿਡੀ ਰਾਸ਼ੀ ਦੀ ਅਜੇ ਤੱਕ ਪੂਰੀ ਅਦਾਇਗੀ ਨਾ ਹੋਣ ਨਾਲ, ਨਿਗਮ ਦਾ ਘਾਟਾ ਹੋਰ ਵਧਦੇ ਜਾਣ ਦੀ ਸੰਭਾਵਨਾ ਹੈ। ਜੇਕਰ ਸਰਕਾਰ ਇਸ ਤਰ੍ਹਾਂ ਦੀ ਬਿਜਲੀ ਦੀ ਫਜ਼ੂਲ ਖ਼ਰਚੀ 'ਤੇ ਰੋਕ ਲਗਾ ਸਕੀ ਤਾਂ ਬਿਜਲੀ ਦੀ ਘਾਟ ਨੂੰ ਦੂਰ ਕਰਨ ਦੀ ਸੰਭਾਵਨਾ ਬਣ ਸਕਦੀ ਹੈ, ਪਰ ਕਈ ਵਾਅਦਿਆਂ ਅਤੇ ਐਲਾਨਾਂ ਦੇ ਬੋਝ ਹੇਠ ਦੱਬੀ ਭਗਵੰਤ ਮਾਨ ਦੀ ਸਰਕਾਰ ਆਪਣੀ ਇਸ ਕੋਸ਼ਿਸ਼ 'ਚ ਕਿੱਥੋਂ ਤੱਕ ਸਫਲ ਹੋ ਪਾਉਂਦੀ ਹੈ, ਇਹ ਅਜੇ ਦੇਖਣ ਵਾਲੀ ਗੱਲ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਸਿੱਖ ਰਾਜਨੀਤੀ ਦੇ ਉਦਾਸ ਵਰਤਮਾਨ ਵਿਚੋਂ ਭਵਿੱਖ ਦੀ ਦਿਸ਼ਾ

ਵਿਚਾਰਧਾਰਾ, ਇਤਿਹਾਸ ਅਤੇ ਵਿਰਾਸਤ ਦੇ ਦ੍ਰਿਸ਼ਟੀਕੋਣਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਕੇਂਦਰ ਵਿਚ ਸਿੱਖ ਸਿਆਸਤ ਹੀ ਹੈ। ਇਸ ਨਾਤੇ ਪੰਜਾਬ ਦੀ ਸੱਤਾ ਉੱਤੇ ਸਿੱਖ ਰਾਜਨੀਤੀ ਦਾ ਪਹਿਲਾ ਹੱਕ ਬਣਿਆ ਰਹਿਣਾ ਲੋੜੀਂਦਾ ਹੈ। 1967 ਤੋਂ ਸ਼੍ਰੋਮਣੀ ਅਕਾਲੀ ਦਲ ਚੋਣਾਂ ਰਾਹੀਂ ...

ਪੂਰੀ ਖ਼ਬਰ »

ਪਾਣੀ ਜੀਵਨ ਹੈ, ਪਾਣੀ ਬਚਾਉਣ ਲਈ ਮੁਹਿੰਮ ਚਲਾਓ

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਾਣੀ ਜੀਵਨ ਹੈ। ਉਂਝ ਤਾਂ ਹਰ ਸਾਲ ਝੋਨੇ ਦੀ ਲਵਾਈ ਸਮੇਂ ਪਾਣੀ ਬਚਾਉਣ ਦੀ ਚਰਚਾ ਹੁੰਦੀ ਹੈ। ਮੀਡੀਆ ਵਿਚ ਬਹੁਤੇ ਲੋਕ ਪਾਣੀ ਮੁਕਾਉਣ ਦੇ ਦੋਸ਼ੀ ਕਿਸਾਨਾਂ ਨੂੰ ਹੀ ਦਰਸਾਉਂਦੇ ਹਨ। ਇਸ ਵਾਰ ਸ਼ੋਰ ਕੁਝ ਜ਼ਿਆਦਾ ਹੈ। ਰਿਪੋਰਟਾਂ ਹਨ ਕਿ ...

ਪੂਰੀ ਖ਼ਬਰ »

ਭਾਜਪਾ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਰੋਲ ਦੇਵੇਗੀ?

ਭਾਜਪਾ ਫਿਲਹਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਖ਼ਾਸ ਧਿਆਨ ਨਹੀਂ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਮਿਲ ਕੇ ਲੜੇ ਸਨ, ਪਰ ਦੋਵਾਂ ਦੇ ਹੱਥ-ਪੱਲੇ ਕੁਝ ਨਹੀਂ ਲੱਗਾ। ਉਸ ਤੋਂ ਬਾਅਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX