ਪੰਜਾਬ 'ਚ ਸਰਕਾਰੀ ਤੇ ਅਰਧ-ਸਰਕਾਰੀ ਦਫ਼ਤਰਾਂ 'ਚ ਨਾਜਾਇਜ਼ ਤੌਰ 'ਤੇ ਲਗਾਏ ਗਏ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਨੂੰ ਹਟਾਏ ਜਾਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜਿੱਥੇ ਪਿਛਲੀਆਂ ਸਰਕਾਰਾਂ ਦੇ ਰਾਜ ਸਮੇਂ ਸਰਕਾਰ ਦੇ ਆਪਣੇ ਅਦਾਰਿਆਂ ਵਲੋਂ ਬਿਜਲੀ ਦੀ ਕੀਤੀ ਗਈ ਲੁੱਟ ਦਾ ...
ਵਿਚਾਰਧਾਰਾ, ਇਤਿਹਾਸ ਅਤੇ ਵਿਰਾਸਤ ਦੇ ਦ੍ਰਿਸ਼ਟੀਕੋਣਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਕੇਂਦਰ ਵਿਚ ਸਿੱਖ ਸਿਆਸਤ ਹੀ ਹੈ। ਇਸ ਨਾਤੇ ਪੰਜਾਬ ਦੀ ਸੱਤਾ ਉੱਤੇ ਸਿੱਖ ਰਾਜਨੀਤੀ ਦਾ ਪਹਿਲਾ ਹੱਕ ਬਣਿਆ ਰਹਿਣਾ ਲੋੜੀਂਦਾ ਹੈ। 1967 ਤੋਂ ਸ਼੍ਰੋਮਣੀ ਅਕਾਲੀ ਦਲ ਚੋਣਾਂ ਰਾਹੀਂ ਪੰਜਾਬ ਵਾਸੀਆਂ ਦਾ ਵਿਸ਼ਵਾਸ ਪ੍ਰਾਪਤ ਕਰਕੇ ਸੱਤਾ ਵਿਚ ਆਉਂਦਾ ਰਿਹਾ ਹੈ। ਸਮੇਂ ਨਾਲ ਕਈ ਅਕਾਲੀ ਦਲ, ਸੰਘਰਸ਼ਸ਼ੀਲ ਜੁਝਾਰੂ ਧਿਰਾਂ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਰਾਜਨੀਤਕ ਦਬਾਅ ਸਮੂਹ ਹੋਂਦ ਵਿਚ ਆਉਂਦੇ ਰਹੇ ਹਨ। ਇਸ ਤਰ੍ਹਾਂ ਵਿਚਾਰਿਆਂ ਸਮੁੱਚੇ ਰਾਜਨੀਤਕ ਸਮੂਹ ਮਿਲ ਕੇ ਸਿੱਖ ਰਾਜਨੀਤੀ ਦਾ ਢਾਂਚਾ ਸਿਰਜਦੇ ਸਨ। ਹੁਣ ਜਦੋਂ ਕਿ ਸਮੇਂ ਅਤੇ ਹਾਲਾਤ ਦੀ ਉਥਲ-ਪੁਥਲ ਨਾਲ ਅਕਾਲੀ ਰਾਜਨੀਤੀ ਦਾ ਪੰਜਾਬ ਦੀ ਸੱਤਾ ਉੱਤੇ ਦਾਅਵਾ ਕਮਜ਼ੋਰ ਹੋ ਕੇ ਮਨਫ਼ੀ ਹੋ ਗਿਆ ਲਗਦਾ ਹੈ ਤਾਂ ਕੋਰ ਪੰਥਕ ਚੇਤਨਾ ਲਈ ਇਹ ਡਾਹਢੀ ਉਦਾਸੀਨਤਾ ਵਾਲੀ ਸਥਿਤੀ ਬਣ ਗਈ ਹੈ। ਇਹ ਸਾਂਝੀ ਅਸਫ਼ਲਤਾ ਵੀ ਹੈ। ਪੰਥਕ ਚੇਤਨਾ ਨੂੰ ਜੋ ਦਰਦ ਮਿਲੇ ਹਨ, ਉਨ੍ਹਾਂ ਵਿਚੋਂ ਸ਼ਕਤੀ ਪ੍ਰਾਪਤ ਕਰਕੇ ਸਿੱਖ ਰਾਜਨੀਤੀ ਕਿਵੇਂ 2027 ਵਿਚ ਮੁੜ ਪੰਜਾਬ ਦੀ ਸੱਤਾ ਵਿਚ ਵਾਪਸ ਆਏ, ਸਾਡੇ ਸਾਹਮਣੇ ਇਹ ਇਕ ਵੱਡਾ ਮੁੱਦਾ ਹੈ।
ਸਿੱੱਖ ਰਾਜਨੀਤੀ ਦੇ ਇਸ ਉਦਾਸ ਵਰਤਮਾਨ ਵਿਚੋਂ ਉੱਜਵਲ ਭਵਿੱਖ ਦੀ ਤਲਾਸ਼ ਲਈ ਸਾਨੂੰ ਇਸ ਦੇ ਕੁਝ ਮੂਲ ਕਾਰਨਾਂ ਨੂੰ ਸੰਬੋਧਿਤ ਹੋਣਾ ਪਵੇਗਾ। ਪੰਜਾਬ ਇਕ ਰਾਜਨੀਤਕ ਇਕਾਈ ਹੈ। 1947 ਤੋਂ ਬਾਅਦ ਦੇ ਹਾਲਾਤ ਵਿਚ ਸਿੱਖ ਪੰਥ ਅਤੇ ਕੇਂਦਰ ਵਿਚਕਾਰ ਜੋ ਹਾਲਾਤ ਬਣੇ ਰਹੇ ਹਨ, ਉਨ੍ਹਾਂ ਕਾਰਨ ਸਿੱਖ ਚੇਤਨਾ ਹਮੇਸ਼ਾ ਪ੍ਰੇਸ਼ਾਨ ਰਹੀ ਹੈ। 1967-68 ਵਿਚ ਜਦੋਂ ਸਿੱਖ ਰਾਜਨੀਤੀ ਸੱਤਾ ਦੀ ਰਾਜਨੀਤੀ ਵਿਚ ਤਬਦੀਲ ਹੋਈ ਤਾਂ ਅਕਾਲੀ ਆਗੂਆਂ ਨੇ ਪ੍ਰਾਪਤ ਸੱਤਾ ਨੂੰ ਸਿੱਖ ਪੰਥ ਦੇ ਵਡੇਰੇ ਉਦੇਸ਼ਾਂ ਦੀ ਪ੍ਰਾਪਤੀ ਲਈ ਨਾ ਵਰਤਣ ਦੀ ਗ਼ਲਤੀ ਕੀਤੀ। ਦੂਸਰਾ, ਪੰਜਾਬ ਉੱਤੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਅਕਾਲੀ ਦਲ ਜਾਂ ਇਸ ਤੋਂ ਬਦਲਵੀਂ ਕੋਈ ਹੋਰ ਪਾਰਟੀ ਦੇ ਰਾਜ ਨੂੰ ਸੁਨਿਸਚਿਤ ਕਰੀ ਰੱਖਣ ਲਈ ਪੰਜਾਬ ਦੇ ਸਮੁੱਚੇ ਵਿਕਾਸ, ਸ਼ਾਸਕੀ ਪ੍ਰਬੰਧ ਅਤੇ ਸਿਰਜੇ ਗਏ ਸਿੱਖ ਦ੍ਰਿਸ਼ਟੀਕੋਣ ਨੂੰ ਅਮਲੀ ਰੂਪ ਦਿੰਦੇ ਰਹਿਣ ਲਈ ਪੰਜਾਬ ਮਾਡਲ ਵਿਕਸਿਤ ਹੋਣਾ ਬੜਾ ਜ਼ਰੂਰੀ ਸੀ, ਜੋ ਕਿ ਨਹੀਂ ਹੋ ਸਕਿਆ। ਤੀਸਰਾ, ਪਿਛਲੇ ਪੰਜ ਦਹਾਕਿਆਂ ਦੀ ਉਥਲ-ਪੁਥਲ ਦੇ ਕੇਂਦਰ ਵਿਚ ਰਹੇ ਸ. ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਂਗਰਸ-ਫੋਬੀਆ ਦਾ ਸ਼ਿਕਾਰ ਹੋ ਗਏ। ਕੇਂਦਰ ਉੱਤੇ ਕਾਬਜ਼ ਭਾਰਤੀ ਜਨਤਾ ਪਾਰਟੀ-ਭਾਰਤ ਸਰਕਾਰ ਨਾਲ ਸੰਬੰਧ ਬਣਾਈ ਰੱਖਣ ਦੀ ਕਾਹਲੀ ਵਿਚ ਅਕਾਲੀ ਦਲ ਅਜਿਹੀ ਮਿੱਥ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਇਸ ਨੇ ਕੋਰ ਪੰਥਕ ਵੋਟ ਬੈਂਕ ਵੱਲ ਪਿੱਠ ਕਰਕੇ ਗ਼ੈਰ-ਪੰਥਕ ਧਿਰਾਂ, ਡੇਰਿਆਂ ਅਤੇ ਸਿੱਖੀ ਤੋਂ ਉਲਟ ਕੰਮ ਕਰਨ ਵਾਲੇ ਲੋਕਾਂ ਨਾਲ ਅਜਿਹੀ ਸਾਂਝ ਪਾਈ ਕਿ ਅਕਾਲੀ ਦਲ ਅਤੇ ਪੰਥਕ ਸਿੱਖਾਂ ਦੇ ਇਕ ਵੱਡੇ ਵਰਗ ਵਿਚਕਾਰ ਦੂਰੀਆਂ ਵਧਦੀਆਂ ਗਈਆਂ। 2007-2015 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਵਿਚ ਜੋ ਵੀ ਘਟਨਾਵਾਂ ਵਾਪਰੀਆਂ ਉਨ੍ਹਾਂ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦਾ ਪਰਿਵਾਰ ਸਿੱਖ ਰਾਜਨੀਤੀ ਦੇ ਨਾਇਕ ਬਣੇ ਰਹਿਣ ਦੀ ਬਜਾਇ ਖਲਨਾਇਕ ਬਣ ਗਏ, ਜਿਨ੍ਹਾਂ ਨੂੰ ਸੱਤਾ ਤੋਂ ਹਟਾਉਣਾ ਪੰਥਕ ਧਿਰਾਂ ਦਾ ਇਕ ਵੱਡਾ ਮਿਸ਼ਨ ਬਣ ਗਿਆ। ਨਤੀਜਾ, 2017 ਅਤੇ 2022 ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਸੱਤਾ ਉੱਤੇ ਦਾਅਵਾ ਕਮਜ਼ੋਰ ਪੈ ਗਿਆ। ਪਰ ਖਾਲੀ ਹੋਈ ਥਾਂ ਵਿਚ ਸਿੱਖ ਰਾਜਨੀਤੀ ਦੀ ਕੋਈ ਹੋਰ ਵੱਡੀ ਧਿਰ ਖੜ੍ਹੀ ਨਾ ਹੋਣ ਕਾਰਨ ਦਿੱਲੀ ਤੋਂ ਉੱਠੀ ਕੇਜਰੀਵਾਲ-ਵਾਦ ਦੇ ਰੂਪ ਵਿਚ ਤੀਜੀ ਧਿਰ ਕਾਂਗਰਸ ਨੂੰ ਪਛਾੜ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਗਈ।
ਸੱਤਾ ਵਿਚ ਰਹਿੰਦਿਆਂ ਅਕਸਰ ਸੱਤਾਧਾਰੀਆਂ ਤੋਂ ਆਪਣੀ ਸੋਚ ਉੱਤੇ ਕਾਇਮ ਰਹਿੰਦਿਆਂ ਕੁਝ ਗ਼ਲਤੀਆਂ ਹੋਣੀਆਂ ਸੁਭਾਵਿਕ ਹੁੰਦੀਆਂ ਹਨ। ਵਿਰੋਧੀ ਅਤੇ ਜਾਗਰੂਕ ਲੋਕ ਉਨ੍ਹਾਂ ਦੇ ਆਧਾਰ 'ਤੇ ਆਪਣੀ ਸੋਚ ਨੂੰ ਅੱਗੇ ਲਿਜਾਣ ਲਈ ਸੱਤਾਧਾਰੀਆਂ ਵਿਰੁੱਧ ਲਾਮਬੰਦ ਹੁੰਦੇ ਹਨ। 1978 ਤੋਂ 2022 ਤੱਕ ਦੇ 44 ਸਾਲਾਂ ਦੇ ਇਤਿਹਾਸ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਵਿਰੁੱਧ ਜੋ ਵੀ ਸ਼ਖ਼ਸੀਅਤਾਂ, ਲਹਿਰਾਂ, ਜਥੇਬੰਦੀਆਂ ਅਥਵਾ ਸੰਘਰਸ਼ ਸਾਹਮਣੇ ਆਏ ਉਹ ਭਾਵੇਂ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੋਂ ਲੈ ਕੇ ਆਜ਼ਾਦ ਦੇਸ਼ ਬਣਵਾਉਣ ਦੁਆਲੇ ਕੇਂਦਰਿਤ ਰਹੇ ਹਨ ਪਰ ਉਹ ਬਾਦਲ ਪਰਿਵਾਰ ਨੂੰ ਸੱਤਾ ਤੋਂ ਲਾਂਭੇ ਕਰਨ ਉੱਤੇ ਵਧੇਰੇ ਕੇਂਦਰਿਤ ਸਨ। ਪਰ ਉਹ ਇਸ ਤਰ੍ਹਾਂ ਖਾਲੀ ਹੋਈ ਥਾਂ ਨੂੰ ਭਰਨ ਲਈ ਜਥੇਬੰਦਕ ਅਤੇ ਕਾਰਗਰ ਰਾਜਸੀ ਬਦਲ ਨਹੀਂ ਸਿਰਜ ਸਕੇ। ਆਖਰਕਾਰ ਅਕਾਲੀ ਦਲ ਇਕ ਸੂਬਾਈ ਪਾਰਟੀ ਹੈ। ਇਸ ਦਾ ਬਦਲ ਪੰਜਾਬ ਵਿਚੋਂ ਸਿੱਖਾਂ ਅਤੇ ਪੰਜਾਬ ਵਾਸੀਆਂ ਦੀ ਹਮਾਇਤ ਨਾਲ ਉੱਭਰਨ ਵਾਲੀ ਸੂਬਾਈ ਪਾਰਟੀ ਹੀ ਭਰ ਸਕਦੀ ਸੀ। ਇਹ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਪਹਿਲਾ ਹੱਕ ਨਹੀਂ ਬਣਨਾ ਚਾਹੀਦਾ ਸੀ। ਇਸੇ ਲਈ ਅਸੀਂ ਵੇਖਦੇ ਹਾਂ ਕਿ 1978 ਤੋਂ ਦਲ ਖ਼ਾਲਸਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਪੰਥਕ ਕਮੇਟੀਆਂ, ਅਕਾਲੀ ਦਲ ਮਾਨ, ਅਕਾਲੀ ਦਲ (ਢੀਂਡਸਾ) ਆਦਿ ਦੇ ਰੂਪ ਵਿਚ ਇਕ ਲੰਮੀ ਕਤਾਰ ਹੈ ਜਿਨ੍ਹਾਂ ਦੁਆਰਾ ਕੀਤੇ ਗਏ ਯਤਨ ਇਤਿਹਾਸ ਦੀ ਗਰਦਿਸ਼ ਵਿਚ ਗੁਆਚਦੇ ਰਹੇ ਹਨ। ਆਪਣੇ ਅਕੀਦਿਆਂ ਪ੍ਰਤੀ ਇਮਾਨਦਾਰ ਰਹਿਣਾ ਅਤੇ ਇਮਾਨਦਾਰੀ ਨਾਲ ਸੰਘਰਸ਼ ਲੜਨਾ ਹੋਰ ਗੱਲ ਹੈ ਪਰ ਇਕ ਪ੍ਰੌੜ੍ਹ ਰਾਜਨੀਤਕ ਅਤੇ ਸਟੇਟਸਮੈਨ ਵਾਂਗ ਕੰਮ ਕਰਦਿਆਂ ਸਫਲ ਹੋਣਾ ਇਕ ਵੱਡੀ ਚੁਣੌਤੀ ਹੁੰਦੀ ਹੈ। ਇਹੀ ਉਹ ਦੁਖਾਂਤ ਹੈ ਜੋ ਕੋਰ ਪੰਥਕ ਚੇਤਨਾ ਨੂੰ ਚੋਭ ਮਾਰ ਰਿਹਾ ਹੈ।
ਆਖਰ ਇਹ ਦੁਖਦਾਈ ਸਥਿਤੀ ਤੋਂ ਅੱਗੇ ਕਿਵੇਂ ਵਧਿਆ ਜਾਵੇ, ਇਹ ਇਕ ਵੱਡੀ ਚੁਣੌਤੀ ਹੈ। ਕਿਸੇ ਵੀ ਸਫਲ ਰਾਜਨੀਤਕ ਅਤੇ ਗ਼ੈਰ-ਰਾਜਨੀਤਕ ਲਹਿਰ ਲਈ ਉਨ੍ਹਾਂ ਦਾ ਵਿਚਾਰਧਾਰਕ ਦ੍ਰਿਸ਼ਟੀਕੋਣ, ਲੀਡਰਸ਼ਿਪ ਜਥੇਬੰਦੀ ਅਤੇ ਆਮ ਲੋਕਾਂ ਦੀ ਹਮਾਇਤ ਮਜ਼ਬੂਤ ਕੜੀ ਦੇ ਲਿੰਕ ਹੁੰਦੇ ਹਨ। ਸਿੱਖ ਰਾਜਨੀਤੀ ਲਈ ਜੋ ਅਸਾਧਾਰਨ ਸਥਿਤੀਆਂ ਬਣੀਆਂ ਹਨ ਉਨ੍ਹਾਂ ਵਿਚੋਂ ਨਿਕਲਣ ਲਈ ਸਾਰੀਆਂ ਛੋਟੀਆਂ-ਵੱਡੀਆਂ ਧਿਰਾਂ ਨੂੰ ਅਸਾਧਾਰਨ ਫ਼ੈਸਲੇ ਲੈਣੇ ਹੋਣਗੇ ਕਿਉਂਕਿ ਹੁਣ ਮੁੱਦਾ ਆਪਣੀ ਰਾਜਨੀਤਕ ਸਾਖ ਬਣਾਈ ਰੱਖਣ ਦਾ ਨਹੀਂ ਰਿਹਾ ਸਗੋਂ ਪੰਥਕ ਰਾਜਨੀਤੀ ਦਾ ਵਜੂਦ ਕਾਇਮ ਰੱਖ ਕੇ ਇਸ ਦੀ ਪ੍ਰਸੰਗਿਕਤਾ ਬਣਾਈ ਰੱਖਣ ਦਾ ਬਣ ਗਿਆ ਹੈ। ਇਸ ਲਈ ਸਾਰੀਆਂ ਧਿਰਾਂ ਨੂੰ ਬੀਤੇ ਸਮੇਂ ਦੀ ਕੈਦੀ ਮਾਨਸਿਕਤਾ ਵਿਚੋਂ ਬਾਹਰ ਆਉਣਾ ਹੋਵੇਗਾ। ਸੱਤਾ ਨੂੰ ਕੇਵਲ ਸੱਤਾ ਲਈ ਨਹੀਂ ਸਗੋਂ ਪੰਥ ਦੇ ਵੱਡੇ ਉਦੇਸ਼ਾਂ ਦੀ ਪ੍ਰਾਪਤੀ ਲਈ ਇਕ ਵੱਡਾ ਕਾਰਗਰ ਸਾਧਨ ਕਿਵੇਂ ਬਣਾਇਆ ਜਾਣਾ ਹੈ, ਉਸ ਲਈ ਸਿੱਖ ਰਾਜਨੀਤੀ ਦਾ ਪੰਜਾਬ ਇਕ ਰਾਜਨੀਤਕ ਇਕਾਈ ਹੋਣ ਦੇ ਨਾਤੇ ਇਕ ਨਵਾਂ ਮਾਡਲ ਸਿਰਜਣਾ ਹੋਏਗਾ। ਇਕ ਆਤਮ-ਨਿਰਭਰ ਅਤੇ ਵਿਕਸਿਤ ਪੰਜਾਬ ਸਿਰਜਣ ਲਈ ਇਕ ਨਵੇਂ ਸੰਯੁਕਤ ਪੰਜਾਬ ਮਾਡਲ ਨੂੰ ਆਪਣੀਆਂ ਸਰਗਰਮੀਆਂ ਦਾ ਨਵਾਂ ਆਧਾਰ ਬਣਾਉਣਾ ਹੋਵੇਗਾ। ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਏਕਤਾ ਨੂੰ ਹੋਰ ਵਿਸ਼ਾਲ ਰੂਪ ਦਿੰਦਿਆਂ ਸੰਯੁਕਤ ਪੰਜਾਬ ਮਾਡਲ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਯਤਨਾਂ ਲਈ ਪੰਥਕ ਸਮਾਜਿਕ-ਆਰਥਿਕ ਧਾਰਮਿਕ-ਰਾਜਨੀਤਕ ਸੰਸਥਾਵਾਂ ਦੇ ਮੁਖੀਆਂ 'ਤੇ ਆਧਾਰਿਤ ਇਕ ਪ੍ਰਤੀਨਿਧ ਇਕੱਠ ਬੁਲਾਉਣਾ ਹੋਵੇਗਾ ਅਤੇ ਲੰਮੀ ਨਦਰਿ ਵਾਲੇ ਨਵੇਂ ਫ਼ੈਸਲੇ ਲੈਣੇ ਹੋਣਗੇ। ਨਵੀਂ ਸਰਬ-ਪ੍ਰਵਾਨਿਤ ਲੀਡਰਸ਼ਿਪ ਸਾਹਮਣੇ ਲਿਆਉਣ ਅਤੇ ਪੰਜਾਬੀਆਂ ਦੇ ਗੁਆ ਚੁੱਕੇ ਵਿਸ਼ਵਾਸ ਨੂੰ ਮੁੜ ਪ੍ਰਾਪਤ ਕਰਨ ਲਈ ਗੰਭੀਰ ਯਤਨ ਕਰਨੇ ਹੋਣਗੇ। ਸਿੱਖ ਵਿਚਾਰਧਾਰਾ ਅਨੁਸਾਰ ਇਕ ਬਦਲਵਾਂ ਰਾਜਸੀ ਅਤੇ ਵਿਸ਼ਵ ਮਾਡਲ ਸਿਰਜਣ ਲਈ ਪੰਜਾਬ, ਭਾਰਤ ਤੋਂ ਬਾਹਰ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਵਸਦੇ ਗੰਭੀਰ ਚੇਤੰਨ ਸਿੱਖਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਦੀ ਸਰਗਰਮ ਭੂਮਿਕਾ ਅਤੇ ਵਿਸ਼ਵ ਸ਼ਕਤੀਆਂ ਦੀ ਹਮਾਇਤ ਯਕੀਨੀ ਬਣਾਉਣੀ ਹੋਵੇਗੀ। ਇਕ ਨਵਾਂ ਪੰਥਕ ਸੰਸਾਰ ਸਿਰਜਣ ਲਈ ਆਪਸੀ ਮਤਭੇਦ ਭੁਲਾ ਕੇ ਅੱਗੇ ਵਧਣਾ ਹੋਵੇਗਾ। ਇਹ ਇਕ ਵਿਸ਼ਾਲ ਵਿਸ਼ਾ ਹੈ ਜਿਸ ਬਾਰੇ ਪੰਥ ਦੇ ਵਿਦਵਾਨਾਂ ਅਤੇ ਰਾਜਨੀਤਕਾਂ ਨੂੰ ਸਿਰ ਜੋੜ ਕੇ ਕਾਰਜਸ਼ੀਲ ਹੋਣਾ ਹੋਵੇਗਾ ਤਾਂ ਜੋ 2025 ਤੱਕ ਪ੍ਰਾਪਤੀਆਂ ਦਾ ਇਕ ਵੱਡਾ ਪਰਿਪੇਖ ਸਿਰਜਿਆ ਜਾ ਸਕੇ। ਇਸ ਤਰ੍ਹਾਂ 2027 ਵਿਚ ਨਵੀਂ ਤਾਜ਼ਗੀ ਅਤੇ ਊਰਜਾ ਨਾਲ ਪੰਥ ਤੇ ਪੰਜਾਬ ਵਾਸੀਆਂ ਦਾ ਮੁੜ ਵਿਸ਼ਵਾਸ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਕੁਝ ਕਸਵੱਟੀਆਂ ਹਨ ਜਿਨ੍ਹਾਂ ਦੀ ਪਰਖ ਤੋਂ ਜੋ ਲੋਕ ਖਰੇ ਉਤਰਨਗੇ ਉਹ ਸਿੱਖ ਪੰਥ ਦਾ ਨਵਾਂ ਇਤਿਹਾਸ ਸਿਰਜ ਸਕਣਗੇ। ਅਜਿਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ।
-ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ।
ਮੋਬਾਈਲ : 98725-91713
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਾਣੀ ਜੀਵਨ ਹੈ। ਉਂਝ ਤਾਂ ਹਰ ਸਾਲ ਝੋਨੇ ਦੀ ਲਵਾਈ ਸਮੇਂ ਪਾਣੀ ਬਚਾਉਣ ਦੀ ਚਰਚਾ ਹੁੰਦੀ ਹੈ। ਮੀਡੀਆ ਵਿਚ ਬਹੁਤੇ ਲੋਕ ਪਾਣੀ ਮੁਕਾਉਣ ਦੇ ਦੋਸ਼ੀ ਕਿਸਾਨਾਂ ਨੂੰ ਹੀ ਦਰਸਾਉਂਦੇ ਹਨ। ਇਸ ਵਾਰ ਸ਼ੋਰ ਕੁਝ ਜ਼ਿਆਦਾ ਹੈ। ਰਿਪੋਰਟਾਂ ਹਨ ਕਿ ...
ਭਾਜਪਾ ਫਿਲਹਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਖ਼ਾਸ ਧਿਆਨ ਨਹੀਂ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਮਿਲ ਕੇ ਲੜੇ ਸਨ, ਪਰ ਦੋਵਾਂ ਦੇ ਹੱਥ-ਪੱਲੇ ਕੁਝ ਨਹੀਂ ਲੱਗਾ। ਉਸ ਤੋਂ ਬਾਅਦ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX