ਸਿਡਨੀ, 22 ਮਈ (ਹਰਕੀਰਤ ਸਿੰਘ ਸੰਧਰ)- ਆਸਟ੍ਰੇਲੀਆ 'ਚ ਫੈਡਰਲ ਚੋਣਾਂ ਦੇ ਨਤੀਜੇ ਕਾਫੀ ਰੌਚਕ ਰਹੇ | ਪਿਛਲੀਆਂ ਦੋ ਪਾਰੀਆਂ ਤੋਂ ਸੱਤਾ 'ਚ ਰਹੀ ਲਿਬਰਲ ਪਾਰਟੀ ਤੋਂ ਹੁਣ ਪਾਰੀ ਲੇਬਰ ਪਾਰਟੀ ਦੇ ਹੱਥ 'ਚ ਜਾ ਰਹੀ ਹੈ | ਐਂਥਨੀ ਐਲਬਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ | 1996 ਤੋਂ ਸੱਤਾ ਵਿਚ ਆਏ ਐਂਥਨੀ ਨੇ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਅਤੇ ਰਾਜਨੀਤੀ 'ਚ ਲੰਬਾ ਚੌੜਾ ਤਜਰਬਾ ਵੀ ਹੈ | ਇੱਥੇ ਦੱਸ ਦੇਈਏ ਕਿ ਐਲਬਨੀਜ਼ ਨੇ ਲੇਬਰ ਪਾਰਟੀ ਵੱਲੋਂ 2013 ਵਿਚ ਵੀ ਅਗਵਾਈ ਕੀਤੀ ਸੀ ਪਰ ਬਿਲ ਸ਼ਾਰਟਨ ਹੱਥੋਂ ਹਾਰ ਗਏ ਸਨ | ਇਸ ਵਾਰ ਵੱਖ ਵੱਖ ਪਾਰਟੀਆਂ ਵੱਲੋਂ ਕਾਫੀ ਭਾਰਤੀ ਚਿਹਰੇ ਵੀ ਮੈਦਾਨ ਵਿਚ ਉਤਾਰੇ ਪਰ ਕਿਸੇ ਨੂੰ ਵੀ ਸਫ਼ਲਤਾ ਹਾਸਲ ਨਹੀਂ ਹੋਈ | ਭਾਰਤੀ ਮੂਲ ਦੇ ਲਿਬਰਲ ਪਾਰਟੀ ਵੱਲੋਂ ਗਰੀਨਵੇ ਇਲਾਕੇ ਤੋਂ ਖੜੇ ਪਰਦੀਪ ਪਾਥੀ ਨੂੰ ਚੌਵੀ ਹਜਾਰ ਤੋਂ ਉੱਪਰ ਵੋਟ ਪਈ ਜਦ ਕਿ ਲਿਬਰਲ ਪਾਰਟੀ ਦੇ ਚੀਫਲੀ ਤੋਂ ਖੜ੍ਹੇ ਜੁਗਨਦੀਪ ਸਿੰਘ ਨੂੰ 14395 ਵੋਟਾਂ ਪਈਆਂ | ਚੀਫਲੀ ਸੀਟ ਦੀ ਗੱਲ ਕਰੀਏ ਤਾਂ 1969 (ਜਦੋਂ ਤੋਂ ਇਹ ਸੀਟ ਬਣੀ ਹੈ) ਤੋਂ ਇਹ ਸੀਟ ਲੇਬਰ ਪਾਰਟੀ ਕਦੇ ਨਹੀਂ ਹਾਰੀ, ਬਲਕਿ ਇਸ ਸੀਟ ਦਾ ਨਾਂਅ ਤੱਕ ਲੇਬਰ ਪ੍ਰਧਾਨ ਮੰਤਰੀ ਬਨ ਚੀਫਲੀ ਦੇ ਨਾਂਅ 'ਤੇ ਸੀ | ਮੌਜੂਦਾ ਲੇਬਰ ਐਮ.ਪੀ. ਅੇੈਡ ਹਿਓਸਕ ਪਿਛਲੇ ਇੱਕ ਦਹਾਕੇ ਤੋਂ ਕਾਬਜ਼ ਹਨ |ਅਸਲ ਵਿਚ ਮੁੱਖ ਧਾਰਾ ਪਾਰਟੀਆਂ ਵਲੋਂ ਬਹੁ ਸੱਭਿਆਚਾਰਕ ਨੂੰ ਦਰਸਾਉਣ ਲਈ ਉਨ੍ਹਾਂ ਸੀਟਾਂ 'ਤੇ ਭਾਰਤੀਆਂ ਨੂੰ ਖੜਾ ਕੀਤਾ ਜਾਂਦਾ ਹੈ ਜੋ ਹਮੇਸ਼ਾਂ ਹਾਰਦੀਆਂ ਹਨ | ਗਰੀਨਵੇ ਦੀ ਸੀਟ ਤੋਂ ਲਿਬਰਲ ਪਾਰਟੀ ਦੇ ਪ੍ਰਦੀਪ ਪਾਥੀ, ਮਕਮੋਹਨ ਤੋਂ ਲਿਬਰਲ ਲਈ ਵਿਵੇਕ ਸਿੰਘਾ, ਚੀਫਲੀ ਤੋਂ ਜੁਗਨਦੀਪ ਸਿੰਘ, ਸਿਡਨੀ ਸੀਟ ਤੋਂ ਗ੍ਰੀਨ ਲਈ ਚੇਤਨ ਸਹਾਏ, ਵੈਰੀਵਾਤੋਂ ਗ੍ਰੀਨ ਪਾਰਟੀ ਲਈ ਹੀ ਅਪੂਰਵ ਸ਼ੁਕਲਾ, ਵਿਕਟੋਰੀਆ ਸੂਬੇ ਦੀ ਲਾ ਟੋਰਬ ਤੋਂ ਲੇਬਰ ਲਈ ਅਭਿਮਨਿਊ ਕੁਮਾਰ, ਲੇਲਰ ਤੋਂ ਲਿਬਰਲ ਪਾਰਟੀ ਲਈ ਰਵੀ ਗੱਦੀਪਤੀ ਆਦਿ ਸਾਰੇ ਆਪੋ ਆਪਣੀ ਪਾਰਟੀਆਂ ਲਈ ਦਾਅਵੇਦਾਰੀ ਹਾਰ ਗਏ ਹਨ | ਭਾਰਤੀਆਂ ਨੂੰ ਆਸਟਰੇਲੀਆ ਵਿਚ ਆਪਣਾ ਆਪ ਦਰਸਾਉਣ ਲਈ ਹੋਰ ਇਕੱਠੇ ਹੋ ਕੇ ਚੱਲਣ ਦੀ ਜ਼ਰੂਰਤ ਹੋਵੇਗੀ ਤਾਂ ਹੀ ਅਮਰੀਕਾ ਕੈਨੇਡਾ ਵਾਂਗ ਆਸਟਰੇਲੀਆ ਦੀ ਸੰਸਦ ਵਿਚ ਜਾ ਸਕਣਗੇ |
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦਿੱਲੀ 'ਚ ਜਨਮੇ ਸੁਨੀਲ ਚੋਪੜਾ ਨੇ ਸਾਊਥਵਰਕ ਕੈਥੇਡ੍ਰਲ, ਮੋਂਟੇਗ ਕਲੋਜ਼ ਸੈਂਟਰਲ ਲੰਡਨ ਵਿਚ ਮੇਅਰ ਵਜੋਂ ਸਹੁੰ ਚੁੱਕੀ ਹੈ | ਚੋਪੜਾ 2014-2015 'ਚ ਵੀ ਸਾਊਥਵਾਰਕ ਬਾਰੋ ਆਫ ਲੰਡਨ ਬੋਰੋ ਦੇ ਮੇਅਰ ਬਣੇ ਸਨ ਅਤੇ 2013-2014 ਵਿਚ ਡਿਪਟੀ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੈਂਬਿ੍ਜ਼ ਯੂਨੀਵਰਸਿਟੀ ਵਿਚ ਹੋ ਰਹੀ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਵਿਚ ਹਿੱਸਾ ਲੈਣ ਪਹੁੰਚੇ ਰਾਹੁਲ ਗਾਂਧੀ ਦਾ ਯੂ.ਕੇ. ਪਹੁੰਚਣ 'ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ...
ਹਾਂਗਕਾਂਗ, 22 ਮਈ (ਜੰਗ ਬਹਾਦਰ ਸਿੰਘ)-ਪੰਜਾਬ 'ਚ ਲੋੜਵੰਦਾਂ ਦਾ ਸਹਾਰਾ ਬਣੀ 'ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ' ਸੇਵਾ ਸੁਸਾਇਟੀ ਦੀ ਗੁਰੂਦੁਆਰਾ ਖ਼ਾਲਸਾ ਦੀਵਾਨ ਵਿਖੇ ਹੋਈ ਸਾਲਾਨਾ ਮੀਟਿੰਗ 'ਚ 15 ਮੈਂਬਰੀ ਨਵੀਂ ਕਾਰਜਕਾਰਨੀ ਦੀ ਨਿਯੁਕਤੀ ਕੀਤੀ ਗਈ | ਜਿਸ 'ਚ ਬਤੌਰ ...
ਟੋਰਾਂਟੋ, 22 ਮਈ (ਹਰਜੀਤ ਸਿੰਘ ਬਾਜਵਾ)- ਇੱਥੇ ਬਰੈਂਪਟਨ 'ਚ ਹੋਏ ਉੱਘੇ ਗਾਇਕ ਬੱਬੂ ਮਾਨ ਦੇ ਸ਼ੋਅ ਨੂੰ ਹੱਲਾ-ਗੁੱਲਾ ਮਚਣ ਅਤੇ ਲੜਾਈ ਝਗੜਾ ਹੋਣ ਕਾਰਨ ਪੁਲਿਸ ਅਤੇ ਸਕਿਓਰਟੀ ਵਲੋਂ ਅੱਧ ਵਿਚਾਲੇ ਹੀ ਬੰਦ ਕਰਵਾਉਣਾ ਪਿਆ ਅਤੇ ਇਸ ਮੌਕੇ ਕੁਝ ਗਿ੍ਫਤਾਰੀਆਂ ਹੋਣ ਦੀ ਵੀ ...
ਮੁੰਬਈ, 22 ਮਈ (ਏਜੰਸੀ)- 10 ਸਾਲ ਦੀ ਰਿਦਮ ਮਮਾਨੀਆ ਐਵਰੈਸਟ ਬੇਸ ਕੈਂਪ ਫਤਹਿ ਕਰਨਾ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਪਰਬਤਰੋਹੀ ਬਣ ਗਈ ਹੈ | ਇਸ ਦੇ ਲਈ ਰਿਦਮ ਨੇ ਨਾ ਕੋਈ ਰਸਮੀ ਸਿਖਲਾਈ ਲਈ ਤੇ ਨਾ ਹੀ ਉਸ ਦਾ ਕੋਈ ਕੋਚ ਸੀ | ਰਿਦਮ ਹਰ ਰੋਜ਼ ਸਵੇਰੇ 5 ਵਜੇ ਸ਼ਾਸਤਰੀ ਗਾਰਡਨ ...
ਐਡੀਲੇਡ, 22 ਮਈ (ਗੁਰਮੀਤ ਸਿੰਘ ਵਾਲੀਆ)- ਕਿ੍ਸਚੀਅਨ ਫੈਮਿਲੀ ਸੈਂਟਰ ਸੀਟਨ ਵਿਖੇ ਪੇਂਡੂ ਆਸਟ੍ਰੇਲੀਆ ਅਤੇ ਹਾਊਸ ਆਫ ਥੈਸਪੀਅਨ ਦੇ ਉਦਮ ਨਾਲ ਨਾਮੀ ਕਲਾਕਾਰਾਂ ਵਲੋਂ ਪ੍ਰੋਫ਼ੈਸਰ ਪਾਲੀ ਭੁਪਿੰਦਰ ਵਲੋਂ ਲਿਖਿਆ ਨਾਟਕ ਇਕ ਸੁਪਨੇ ਦਾ ਸਿਆਸੀ ਕਤਲ ਦੀ ਬਾਖੂਬੀ ...
ਲੰਡਨ, 22 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਵੱਲੋਂ ਸਾਲਾਨਾ ਸਾਹਿਤ ਸਮਾਗਮ ਸਾਊਥਾਲ ਵਿਖੇ ਕਰਵਾਇਆ ਗਿਆ | ਜਿਸ ਵਿਚ ਇੰਗਲੈਂਡ ਭਰ 'ਚ ਰਹਿੰਦੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੇਖਕਾਂ ਤੋਂ ਇਲਾਵਾ ਗਲਾਸਗੋ, ਚੰਡੀਗੜ੍ਹ, ...
ਐਬਟਸਫੋਰਡ, 22 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਮਿਸ਼ਨ ਦੀ ਨਗਰਪਾਲਿਕਾ ਦੇ ਪੰਜਾਬੀ ਕੌਂਸਲਰ ਕੁਲਵਿੰਦਰ ਸਿੰਘ ਕਿਨ ਹੇਰਾਰ ਲੋਅਰ ਮੇਨਲੈਂਡ ਲੋਕਲ ਗੌਰਮਿੰਟ ਐਸੋਸੀਏਸ਼ਨ ਦੇ ਡਾਇਰੈਕਟਰ ਚੁਣੇ ਗਏ | ਇਸ ਬੋਰਡ ਦੇ ਕੁੱਲ 30 ...
ਓਸਲੋ, 22 ਮਈ (ਡਿੰਪਾ ਵਿਰਕ)- ਨਾਰਵੇ ਦੀ ਰਾਜਧਾਨੀ ਓਸਲੋ ਵਿਚ ਵਿਸਾਖੀ ਪ੍ਰੋਗਰਾਮ ਨਿਵੇਕਲਾ ਅਤੇ ਵਿਸ਼ੇਸ਼ ਹੋ ਨਿੱਬੜਿਆ | ਓਸਲੋ ਹੀ ਨਹੀਂ ਬਲਕਿ ਸਾਰੇ ਨਾਰਵੇ ਦੇ ਪੰਜਾਬੀ ਹੀ ਦੋ ਸਾਲ ਤੋਂ ਘਰਾਂ ਅੰਦਰ ਡੱਕੇ ਰਹਿਣ ਬਾਅਦ ਖੁੱਲ ਕੇ ਆਜ਼ਾਦੀ ਦਾ ਆਨੰਦ ਮਹਿਸੂਸ ...
ਸਿਆਟਲ, 22 ਮਈ (ਹਰਮਨਪ੍ਰੀਤ ਸਿੰਘ)-'ਡਰੀਮ ਟੱਚ ਫਿਲਮਜ਼' ਵਲੋਂ ਤਿਆਰ ਕੀਤੀ ਪੰਜਾਬੀ ਫ਼ੀਚਰ ਫ਼ਿਲਮ 'ਅਧੂਰਾ ਪਿਆਰ' ਦਾ ਪ੍ਰੀਮੀਅਮ ਸ਼ੋਅ ਲੰਘੇ ਦਿਨੀਂ ਸ਼ਿਕਾਗੋ ਦੇ ਐਲਕ ਗਰੋਵ ਦੇ ਕਲਾਸਿਕ ਸਿਨੇਮਾ ਵਿਚ ਵਿਖਾਇਆ ਗਿਆ | ਇਸ ਮੌਕੇ ਕਈ ਨਾਮੀ ਹਸਤੀਆਂ ਮੌਜੂਦ ਸਨ | ਫ਼ਿਲਮ ...
ਟੋਰਾਂਟੋ, 22 ਮਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਦੱਖਣੀ ਓਾਟਾਰੀਓ ਦੇ ਕਈ ਸ਼ਹਿਰਾਂ ਵਿਚ ਆਏ ਇੱਕ ਭਿਆਨਕ ਤੁਫਾਨ (ਥੰਡਰ-ਸਟੋਰਮ) ਨੇ ਆਪਣੀ ਕੁਝ ਪਲਾਂ ਦੀ ਖੇਡ ਵਿਚ ਹੀ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿਚ ਤਬਾਹੀ ਮਚਾ ਦਿੱਤੀ ਅਤੇ 130 ਕਿਲੋਮੀਟਰ ਪ੍ਰਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX