ਡੱਬਵਾਲੀ, 22 ਮਈ (ਇਕਬਾਲ ਸਿੰਘ ਸ਼ਾਂਤ)- ਜੋਧਪੁਰ-ਜੰਮੂ ਤਵੀ ਐਕਸਪ੍ਰੈਸ ਦਾ ਡੱਬਵਾਲੀ ਰੇਲਵੇ ਸਟੇਸ਼ਨ 'ਤੇ ਅੱਜ ਠਹਿਰਾਅ ਸ਼ੁਰੂ ਹੋ ਗਿਆ | ਰੇਲਗੱਡੀ ਦੇ ਡੱਬਵਾਲੀ ਠਹਿਰਾਵ ਸਮੇਂ ਸਿਰਸਾ ਲੋਕਸਭਾ ਦੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਉਸਨੂੰ ਹਰੀ ਝੰਡੀ ਵਿਖਾ ਕਰ ...
ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀਲਾਲ ਗਊਸ਼ਾਲਾ ਖਾਜਾਖੇੜਾ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਸੰਦੀਪ ਜੈਨ, ਕਿ੍ਸ਼ਨ ਗੁਪਤਾ, ਕੁੰਜ ਬਿਹਾਰੀ ਮਹੀਪਾਲ ਅਤੇ ਗੋਪੀ ਚੰਦ ਮੋਦੀ ਨੇ ਪਿਛਲੇ ਪੰਜ ਸਾਲਾਂ ਦੌਰਾਨ ...
ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਅਨਾਜ ਮੰਡੀ ਵਿੱਚ ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਇਕ ਜਨਸਭਾ 'ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੀ 29 ਮਈ ਨੂੰ ਮੁੱਖ ਮੰਤਰੀ ਮਨੋਹਰ ...
ਕਪੂਰਥਲਾ, 22 ਮਈ (ਅਮਰਜੀਤ ਕੋਮਲ) - ਵਿਦਿਆਰਥਣਾਂ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਲਈ ਅਗਲੇ 10 ਸਾਲਾਂ ਲਈ ਵਿਸਥਾਰਤ ਯੋਜਨਾ ਉਲੀਕਣੀ ਚਾਹੀਦੀ ਹੈ | ਇਹ ਸ਼ਬਦ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਥਾਨਕ ਹਿੰਦੂ ਕੰਨਿਆ ਕਾਲਜ ਦੀਆਂ ਪਬਲਿਕ ...
ਸਿਰਸਾ, 22 ਮਈ (ਭੁਪਿੰਦਰ ਪੰਨੀਵਾਲੀਆ)-ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਦਾਦਾ ਓਮਪ੍ਰਕਾਸ਼ ਚੌਟਾਲਾ ਨੂੰ ਕਮਾਈ ਤੋਂ ਜਿਆਦਾ ਮਾਮਲੇ ਵਿੱਚ ਦੋਸ਼ੀ ਕਰਾਰ ਦੇਣ ਉੱਤੇ ਜਨਨਾਇਕ ਜਨਤਾ ਪਾਰਟੀ ਦੇ ਮੁੱਖ ਜਨਰਲ ਸਕੱਤਰ ਦਿਗਵਿਜੈ ਚੌਟਾਲਾ ਨੇ ਪ੍ਰਤੀਕਿਰਿਆ ਦਿੰਦੇ ...
ਰਤੀਆ, 22 ਮਈ (ਬੇਅੰਤ ਕੌਰ ਮੰਡੇਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮੜਾ ਵਿਖੇ ਗਊ ਗ੍ਰਾਸ ਸੰਕਲਪ ਦਾ ਆਯੋਜਨ ਕੀਤਾ ਗਿਆ | ਜਿਸ ਵਿੱਚ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਪ੍ਰਣ ਲਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ: ਨਾਇਬ ਸਿੰਘ ਮੰਡੇਰ ਨੇ ਆਪਣੇ ਭਾਸ਼ਣ ਵਿੱਚ ...
ਸ਼ਾਹਬਾਦ ਮਾਰਕੰਡਾ, 22 ਮਈ (ਅਵਤਾਰ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪੂਰੇ ਸੂਬੇ 'ਚ ਇਕ ਭਵਨ 'ਚ ਚੱਲਣ ਵਾਲੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਸਕੂਲਾਂ ਨੂੰ ਮਿਲਾ ਕੇ ਇਕ ਕੀਤਾ ਜਾਵੇਗਾ | ਇਨ੍ਹਾਂ ਸਕੂਲਾਂ ਦਾ ਹੈੱਡ ਵੀ ਇਕ ਹੀ ਬਣਾਇਆ ਜਾਵੇਗਾ | ...
ਯਮੁਨਾਨਗਰ, 22 ਮਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖ਼ਾਲਸਾ ਕਾਲਜ ਦੇ ਸੋਸ਼ਲ ਵਰਕ ਵਿਭਾਗ ਵਲੋਂ 'ਨੈਸ਼ਨਲ ਰੂਰਲ ਆਜੀਵਿਕਾ ਮਿਸ਼ਨ' ਸੰਗਠਨ, ਕਾਰਜ, ਉਦੇਸ਼, ਲਾਗੂ ਕਰਨ ਅਤੇ ਪ੍ਰਾਪਤੀ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ...
ਕਰਨਾਲ, 22 ਮਈ (ਗੁਰਮੀਤ ਸਿੰਘ ਸੱਗੂ)-ਵਿਸ਼ਵ ਪੱਧਰ 'ਤੇ ਕਰਨਾਲ ਦਾ ਨਾਂਅ ਰੋਸ਼ਨ ਕਰਨ ਵਾਲੀ ਸਮਾਜਿਕ ਸੰਸਥਾ ਨੈਸ਼ਨਲ ਇੰਟੀਗ੍ਰੇਟਿਡ ਫੋਰਮ ਆਫ ਆਰਟਿਸਟਸ ਐਂਡ ਐਕਟੀਵਿਸਟਸ ਨਿਫਾ ਵਲੋਂ ਆਗਾਮੀ 28 ਮਈ ਨੂੰ ਅੰਤਰਰਾਸ਼ਟਰੀ ਮਹਾਂਮਾਰੀ ਸਿਹਤ ਦਿਵਸ ਮੌਕੇ ਦਿਲੀ ਦੀ ...
ਸੁਲਤਾਨਪੁਰ ਲੋਧੀ, 22 ਮਈ (ਥਿੰਦ, ਹੈਪੀ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚੁੱਕੇ ਗਏ ਸਖ਼ਤ ਕਦਮਾਂ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਡੀ.ਐਸ.ਪੀ ਰਾਜੇਸ਼ ਕੱਕੜ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਇਕ ਨੌਜਵਾਨ ਪਾਸੋਂ 225 ਗ੍ਰਾਮ ਨਸ਼ੀਲਾ ...
ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ) - ਅੱਜ ਸ਼ਾਮ ਇਥੋਂ ਦੇ ਮੋਤੀ ਬਾਜ਼ਾਰ ਵਿਖੇ ਕਰੀਬ ਇੱਕ ਦਰਜਨ ਨੌਜਵਾਨਾਂ ਵਲੋਂ ਇਕ ਦੁਕਾਨਦਾਰ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ | ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਦੀਪਕ ਖੁਰਾਨਾ (ਅਰਲੋਕ ਚੰਦ ਐਂਡ ਸੰਨਜ਼) ਨੇ ...
ਨਡਾਲਾ, 22 ਮਈ (ਮਨਜਿੰਦਰ ਸਿੰਘ ਮਾਨ) - ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਬੀਤੇ ਦਿਨੀਂ ਸਾਲਾਨਾ ਇਨਾਮ ਅਤੇ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਐਮ.ਏ. (ਪੋਲੀਟੀਕਲ ਸਾਇੰਸ), ਬੀ.ਏ., ਬੀ.ਐਸ.ਸੀ. (ਇਕਨਾਮਿਕਸ), ਬੀ.ਸੀ.ਏ ਅਤੇ ਬੀ.ਕਾਮ. ਦੇ 91 ਪਾਸ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਕਾਲਜ ਤੇ ਕਾਲਜੀਏਟ ਸਕੂਲ ਦੇ ਅਕਾਦਮਿਕ, ਸਪੋਰਟਸ, ਐਨ.ਸੀ.ਸੀ., ਐਨ.ਐਸ.ਐਸ. ਅਤੇ ਸਭਿਆਚਾਰਕ ਖੇਤਰ ਦੇ ਹੋਣਹਾਰ 62 ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਟੀ.ਐਸ. ਬੈਨੀਪਾਲ, ਡੀਨ, ਕਾਲਜ ਵਿਕਾਸ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਅਤੇ ਪ੍ਰਧਾਨਗੀ ਕਰਨ ਵਾਸਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਸੇਵਾਮੁਕਤ ਪਿ੍ੰਸੀਪਲ, ਹਿੰਦੂ ਕਾਲਜ ਅੰਮਿ੍ਤਸਰ ਡਾ. ਪੀ.ਕੇ. ਸ਼ਰਮਾ ਪਹੁੰਚੇ ਸਨ | ਆਏ ਮਹਿਮਾਨਾਂ ਨੂੰ ਕਾਲਜ ਐਨ.ਸੀ.ਸੀ. ਕੈਡਿਟਾਂ ਦੀ ਅਗਵਾਈ ਹੇਠ ਅਕਾਦਮਿਕ ਪ੍ਰੋਸੈਸ਼ਨ ਦੇ ਰੂਪ ਵਿਚ ਆਡੀਟੋਰੀਅਮ ਤੱਕ ਲਿਜਾਇਆ ਗਿਆ | ਸਮਾਗਮ ਦਾ ਆਰੰਭ ਸ਼ਬਦ ਗਾਇਨ ਕਰਨ ਨਾਲ ਕੀਤਾ ਗਿਆ | ਉਪਰੰਤ ਆਏ ਮਹਿਮਾਨਾਂ ਵਲੋਂ ਸ਼ਮਾਂ ਰੋਸ਼ਨ ਕੀਤੀ ਗਈ | ਆਏ ਮਹਿਮਾਨਾਂ ਦਾ ਸ਼ਾਬਦਿਕ ਅਭਿਨੰਦਨ ਕਰਨ ਉਪਰੰਤ ਕਾਲਜ ਵਿਦਿਆਰਥੀਆਂ ਵਲੋਂ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕਾਲਜ ਦੇ ਪੁਰਾਣੇ ਵਿਦਿਆਰਥੀ ਪਿ੍ੰਸੀਪਲ, ਡਾ. ਪੀ.ਕੇ. ਸ਼ਰਮਾ ਨੇ ਵਿਦਿਆਰਥੀਆਂ ਨਾਲ ਆਪਣੀ ਇਸ ਕਾਲਜ ਵਿਚ ਬਿਤਾਈ ਗਈ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਉਹਨਾਂ ਨੂੰ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਤੇ ਕਾਲਜ ਵਿਚ ਉਪਲਬਧ ਸਹੂਲਤਾਂ ਦਾ ਸਦਉਪਯੋਗ ਕਰਨ ਦੀ ਪ੍ਰੇਰਣਾ ਦਿੱਤੀ | ਉਪਰੰਤ ਕਾਲਜ ਪਿ੍ੰਸੀਪਲ ਡਾ. ਕੁਲਵੰਤ ਸਿੰਘ ਫੁੱਲ ਨੇ ਕਾਲਜ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਪਿਛਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਏ 40 ਫ਼ੀਸਦੀ ਵਾਧੇ ਦਾ ਜ਼ਿਕਰ ਕੀਤਾ | ਉਨ੍ਹਾਂ ਆਖਿਆ ਕਿ ਕਾਲਜ ਪ੍ਰਬੰਧਕੀ ਕਮੇਟੀ ਦੇ ਜੀਵਨ ਪ੍ਰਧਾਨ, ਸੰਤ ਰੋਸ਼ਨ ਸਿੰਘ ਹੋਤੀ ਮਰਦਾਨ ਅਤੇ ਸੀਨੀਅਰ ਮੀਤ ਪ੍ਰਧਾਨ ਸੰਤ ਤਰਲੋਕ ਸਿੰਘ ਦੀ ਅਗਵਾਈ ਹੇਠ ਕਾਲਜ ਅਤੇ ਕਾਲਜੀਏਟ ਸਕੂਲ ਇਲਾਕੇ ਦੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ | ਉਪਰੰਤ ਕਾਲਜ ਕਨਵੋਕੇਸ਼ਨ ਵਿਚ ਭਾਸ਼ਣ ਦਿੰਦਿਆਂ ਮੁੱਖ ਮਹਿਮਾਨ ਡਾ. ਟੀ.ਐਸ. ਬੈਨੀਪਾਲ ਵਿਦਿਆਰਥੀਆਂ ਨੂੰ ਮੁੱਲ ਆਧਾਰਿਤ ਜ਼ਿੰਦਗੀ ਜਿਉਣ ਲਈ ਪੜ੍ਹਾਈ ਦੇ ਨਾਲ ਕਿੱਤਾ ਮੁਖੀ ਕੋਰਸਾਂ ਨੂੰ ਵਧੇਰੇ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ | ਆਪਣੀ ਨਿੱਜੀ ਜ਼ਿੰਦਗੀ ਦੇ ਤਜੁਰਬੇ ਸਾਂਝੇ ਕਰਦਿਆਂ ਪੇਂਡੂ ਖੇਤਰ ਤੋਂ ਪੜਾਈ ਕਰਕੇ ਯੂਨੀਵਰਸਿਟੀ ਵਿਚ ਉੱਚ ਅਹੁਦੇ ਤੇ ਪਹੁੰਚਣ ਲਈ ਪੜਾਈ ਦੇ ਨਾਲ-ਨਾਲ ਕੀਤੀ ਹੱਥੀ ਮਿਹਨਤ ਦਾ ਜ਼ਿਕਰ ਵੀ ਕੀਤਾ | ਉਪਰੰਤ ਕਨਵੋਕੇਸ਼ਨ ਵਿਚ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ | ਸਮਾਗਮ ਦੇ ਅੰਤ 'ਚ ਕਾਲਜ ਵਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਅਵਸਰ ਤੇ ਨੰਬਰਦਾਰ ਦਲਜਿੰਦਰ ਸਿੰਘ ਨਡਾਲਾ, ਜਗਜੀਤ ਸਿੰਘ ਭਗਤਾਣਾ, ਗੁਰਮੀਤ ਸਿੰਘ ਨਡਾਲਾ, ਕੁਲਦੀਪ ਸਿੰਘ ਦਾਊਦਪੁਰ, ਸੁਖਪਾਲ ਸਿੰਘ ਵਾਲੀਆ, ਪ੍ਰੋ. ਨਵਪ੍ਰੀਤ ਕੌਰ, ਕਾਲਜੀਏਟ ਸਕੂਲ ਕੋਆਰਡੀਨੇਟਰ ਮਨਜਿੰਦਰ ਕੌਰ, ਪ੍ਰੋ. ਨਵਨੀਤ ਸਿੰਘ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਰਜਨੀ ਸਹਿਗਲ, ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਸਵਿੰਦਰ ਕੌਰ ਅਤੇ ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਕਾਲਜ ਅਤੇ ਕਾਲਜੀਏਟ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ | ਸਟੇਜ ਦਾ ਸੰਚਾਲਨ ਪ੍ਰੋ. ਜਗਬੀਰ ਸਿੰਘ ਭੁੱਲਰ ਅਤੇ ਡਾ. ਰਣਜੀਤ ਕੌਰ ਨੇ ਸਾਂਝੇ ਤੌਰ ਤੇ ਕੀਤਾ |
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX