ਤਾਜਾ ਖ਼ਬਰਾਂ


ਮੁੱਖ ਮੰਤਰੀ ਭਗਵੰਤ ਮਾਨ ਦੀ ਗੰਨਾ ਕਿਸਾਨਾਂ ਨੂੰ ਸੌਗਾਤ, ਬਕਾਇਆ 100 ਕਰੋੜ ਰੁਪਏ ਹੋਰ ਕੀਤੇ ਜਾਰੀ
. . .  7 minutes ago
ਚੰਡੀਗੜ੍ਹ, 12 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਨੂੰ ਇਕ ਹੋਰ ਸੌਗਾਤ ਦਿੰਦੇ ਹੋਏ ਬਕਾਇਆ ਦੇ ਸਰਕਾਰੀ ਮਿੱਲਾਂ ਵੱਲ ਖੜ੍ਹੇ ਬਕਾਏ 'ਚੋਂ 100 ਕਰੋੜ ਰੁਪਏ ਹੋਰ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਕਿਸਾਨਾਂ ਨਾਲ ਮੀਟਿੰਗ...
ਕਸ਼ਮੀਰ 'ਚ ਪੁਲਿਸ ਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਹੋਇਆ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ
. . .  50 minutes ago
ਸ਼੍ਰੀਨਗਰ, 12 ਅਗਸਤ- ਕਸ਼ਮੀਰ ਡਿਵੀਜ਼ਨ 'ਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਇਕ ਪੁਲਿਸ ਮੁਲਾਜ਼ਮ...
15 ਅਗਸਤ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, 2 ਹਜ਼ਾਰ ਕਾਰਤੂਸ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 12 ਅਗਸਤ- ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ 'ਚ ਰਚੀ ਜਾ ਰਹੀ ਖ਼ਤਰਨਾਕ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਿਸ ਨੇ 2 ਹਜ਼ਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕਾਰਤੂਸ ਦੀ ਸਪਲਾਈ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲਾਰੈਂਸ ਬਿਸ਼ਨੋਈ ਅੱਜ ਫ਼ਿਰ ਅਦਾਲਤ 'ਚ ਪੇਸ਼
. . .  about 1 hour ago
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਤਲ ਦੇ ਇਕ ਮੁਕੱਦਮੇ 'ਚ ਬਟਾਲਾ ਪੁਲਿਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਸਕਦੀ ਹੈ। ਦਸ ਦੇਈਏ ਕਿ ਫ਼ਰੀਦਕੋਟ ਕਚਹਿਰੀਆਂ 'ਚ ਬਟਾਲਾ ਪੁਲਿਸ ਪਹੁੰਚੀ ਹੋਈ ਹੈ।
ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਜਲਦ
. . .  59 minutes ago
ਬਾਬਾ ਬਕਾਲਾ, 12 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਸਮਾਗਮ 'ਚ ਪਹੁੰਚੇ ਹਨ। ਦਸ ਦੇਈਏ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ...
31 ਕਿਸਾਨ ਜਥੇਬੰਦੀਆਂ ਦੀ ਚੱਲ ਰਹੀ ਵਿਸ਼ੇਸ਼ ਮੀਟਿੰਗ, ਅਗਲੀ ਰਣਨੀਤੀ ਲਈ ਤਿਆਰੀ
. . .  about 2 hours ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਵਲੋਂ ਸਤਨਾਮਪੁਰਾ ਪੁਲ ਉੱਪਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ...
ਅਗਨੀਪਥ ਯੋਜਨਾ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ 'ਚ ਆਵਾਜਾਈ ਠੱਪ
. . .  about 3 hours ago
ਮਲੇਰਕੋਟਲਾ, 12 ਅਗਸਤ (ਪਰਮਜੀਤ ਸਿੰਘ ਕੁਠਾਲਾ)-ਕੇਂਦਰੀ ਅਗਨੀਪਥ ਯੋਜਨਾ ਖ਼ਿਲਾਫ਼ ਡੀ.ਸੀ. ਦਫ਼ਤਰ ਮਲੇਰਕੋਟਲਾ ਸਾਹਮਣੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ...
ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 12 ਅਗਸਤ-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਪੂਰਨ ਤੌਰ 'ਤੇ ਜੀ.ਟੀ.ਰੋਡ ਕੀਤਾ ਜਾਮ
. . .  about 3 hours ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਤੇ ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ...
ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
. . .  about 4 hours ago
ਚੰਡੀਗੜ੍ਹ, 12 ਅਗਸਤ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਨਵੇਂ ਲਗਾਏ ਏ.ਜੀ. ਵਿਨੋਦ ਘਈ ਨੂੰ ਬਦਲਿਆ...
ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  about 4 hours ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  about 5 hours ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  about 5 hours ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  about 5 hours ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਬੰਦ ਦੇ ਸਮਰਥਨ 'ਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ
. . .  about 6 hours ago
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਵਲੋਂ ਭਾਵੇ ਬੰਦ...
ਰਾਘਵ ਚੱਢਾ ਵਲੋਂ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼
. . .  about 6 hours ago
ਚੰਡੀਗੜ੍ਹ, 12 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਤੇ 93% ਹਾਜ਼ਰੀ...
ਰੱਖੜ ਪੁੰਨਿਆ ਦੇ ਜੋੜ ਮੇਲੇ 'ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਬਾਬਾ ਬਕਾਲਾ, ਮਹਿਲਾਵਾਂ ਲਈ ਕਰ ਸਕਦੇ ਹਨ ਵੱਡਾ ਐਲਾਨ
. . .  about 6 hours ago
ਚੰਡੀਗੜ੍ਹ, 12 ਅਗਸਤ - ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦਾ ਜੋੜ ਮੇਲਾ ਅੱਜ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਜਾਣਗੇ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣਗੇ। ਇਸ ਮੌਕੇ ਭਗਵੰਤ ਮਾਨ ਰੱਖੜ ਪੁੰਨਿਆ ਦੇ ਸੂਬਾ ਪੱਧਰੀ ਸਮਾਗਮ 'ਚ ਮਹਿਲਾਵਾਂ ਲਈ ਵੱਡਾ ਐਲਾਨ ਕਰ...
ਕਿਸਾਨਾਂ ਵਲੋਂ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਜਾਮ
. . .  about 6 hours ago
ਫਗਵਾੜਾ, 12 ਅਗਸਤ - ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਨੇ ਫਗਵਾੜਾ ਵਿਖੇ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ...
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  about 6 hours ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਚੱਲਦਿਆਂ ਉਨ੍ਹਾਂ ਵਲੋਂ ਸਰਵਜਨਕ ਗਤੀਵਿਧੀਆਂ ਨੂੰ ਵਿਰਾਮ ਦਿੱਤਾ ਗਿਆ ਹੈ ਤੇ ਡਾਕਟਰਾਂ ਦੀਆਂ ਹਿਦਾਇਤਾਂ 'ਤੇ ਉਹ ਕੁੱਝ ਦਿਨ ਇਕਾਂਤਵਾਸ...
ਚੋਰਾਂ ਵਲੋਂ ਸਟੇਟ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 6 hours ago
ਬਰਨਾਲਾ/ ਹੰਡਿਆਇਆ,12 ਅਗਸਤ (ਗੁਰਜੀਤ ਸਿੰਘ ਖੁੱਡੀ) - ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਬੀਤੀ ਰਾਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿਚ ਚੋਰਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਚੋਰਾਂ ਨੇ ਬੈਂਕ ਵਿਚ ਫਰੋਲਾ-ਫਰਾਲੀ ਤਾਂ ਕੀਤੀ ਪਰ ਉਨ੍ਹਾਂ ਦੇ ਹੱਥ ਨਕਦੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,561 ਨਵੇਂ ਮਾਮਲੇ
. . .  about 6 hours ago
ਨਵੀਂ ਦਿੱਲੀ, 12 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,561 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 18,053 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,23,535 ਹੋ ਗਈ...
ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਵਿਧਾਇਕਾ ਭਰਾਜ ਨੇ ਨੌਜਵਾਨਾਂ ਲਈ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੀ ਗੱਲ ਦੁਹਰਾਈ
. . .  about 7 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ) - ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਸੰਗਰੂਰ ਦੀ ਪਹਿਲੀ ਮਹਿਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਅਤੇ ਰੁਜ਼ਗਾਰ ਦੇ ਕੇ ਉਨ੍ਹਾਂ ਦਾ ਵਧੀਆ ਭਵਿੱਖ ਬਣਾਉਣ ਲਈ ਦ੍ਰਿੜ ਸੰਕਲਪ...
ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 17 ਲੋਕਾਂ ਦੀ ਭਾਲ ਜਾਰੀ
. . .  about 7 hours ago
ਲਖਨਊ, 12 ਅਗਸਤ - ਉੱਤਰ ਪ੍ਰਦੇਸ਼ ਦੇ ਬਾਂਦਾ ਵਿਖੇ ਬੀਤੀ ਸ਼ਾਮ ਯਮੁਨਾ ਨਦੀ 'ਚ ਕਿਸ਼ਤੀ ਪਲਟਣ ਤੋਂ ਬਾਅਦ ਲਾਪਤਾ ਹੋਏ 17 ਲੋਕਾਂ ਦੀ ਭਾਲ ਜਾਰੀ ਹੈ। ਇਹ ਲੋਕ ਕਿਸ਼ਤੀ 'ਚ ਸਵਾਰ ਹੋ ਕੇ ਫ਼ਤਿਹਪੁਰ ਤੋਂ ਮਾਰਕਾ ਪਿੰਡ ਜਾ...
ਅੱਤਵਾਦੀਆਂ ਵਲੋਂ ਪ੍ਰਵਾਸੀ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ
. . .  about 7 hours ago
ਸ੍ਰੀਨਗਰ, 12 ਅਗਸਤ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਕਰ...
ਪੁਲਿਸ ਥਾਣੇ ਦੇ ਸਾਹਮਣੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼
. . .  about 7 hours ago
ਭੋਗਪੁਰ, 12 ਅਗਸਤ - ਜਲੰਧਰ-ਪਠਾਨਕੋਟ ਮੁੱਖ ਜੀ.ਟੀ. ਰੋਡ 'ਤੇ ਥਾਣਾ ਭੋਗਪੁਰ ਦੇ ਸਾਹਮਣੇ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ 'ਚ ਅਣਪਛਾਤੇ ਮੋਨੇ ਵਿਅਕਤੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਲੋਕਾਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਜਲੰਧਰ

ਨਗਰ ਨਿਗਮ ਚੋਣਾਂ 'ਚ ਇਸ ਵਾਰ ਭਾਜਪਾ ਉਤਾਰ ਸਕਦੀ ਹੈ ਕਈ ਨਵੇਂ ਚਿਹਰੇ

ਸ਼ਿਵ ਸ਼ਰਮਾ ਜਲੰਧਰ, 22 ਮਈ- ਸਿਆਸੀ ਪਾਰਟੀਆਂ ਵਲੋਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਅੰਦਰਖਾਤੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿਚ ਸ਼ਹਿਰੀ ਭਾਜਪਾ ਆਉਣ ਵਾਲੇ ਸਮੇਂ ਵਿਚ ਨਿਗਮ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਕਰਨ ਜਾ ...

ਪੂਰੀ ਖ਼ਬਰ »

ਰਾਮਾਮੰਡੀ ਫਲਾਈਓਵਰ ਨੇੜੇ ਤੇਜ਼ ਰਫ਼ਤਾਰ ਕਾਰ ਪਲਟੀ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਥਾਣਾ ਕੈਂਟ ਅਧੀਨ ਆਉਂਦੇ ਰਾਮਾਮੰਡੀ ਫਲਾਈਓਵਰ ਲਾਗੇ ਐਤਵਾਰ ਨੂੰ ਦੁਪਹਿਰ ਸਮੇਂ ਸੰਤੁੁਲਨ ਵਿਗੜ ਜਾਣ ਕਾਰਨ ਪਲਟੀ ਇਕ ਕਾਰ ਕਾਰਨ ਉਸ 'ਚ ਸਵਾਰ ਇਕੋ ਪਰਿਵਾਰ ਦੇ 5 ਜੀਅ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਇਕ ਵਿਅਕਤੀ ਦੇ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਵਲੋਂ ਜਲੰਧਰ-ਨਕੋਦਰ ਕੌਮੀ ਰਾਜ ਮਾਰਗ 'ਤੇ ਧਰਨਾ

ਲਾਂਬੜਾ, 22 ਮਈ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਤਾਜਪੁਰ ਵਿਖੇ ਐਤਵਾਰ ਦੀ ਦੁਪਹਿਰ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਵੱਲੋਂ ਜਲੰਧਰ ਨਕੋਦਰ ਕੌਮੀ ਰਾਜ ਮਾਰਗ 'ਤੇ ਆਵਾਜਾਈ ਠੱਪ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮੁੱਖ ਸੜਕ ਜਾਮ ਕਰ ...

ਪੂਰੀ ਖ਼ਬਰ »

ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਤੋਂ ਲੁੱਟਸ਼ੁਦਾ ਮੋਬਾਇਲ ਫੋਨ, ਵਾਰਦਾਤਾਂ 'ਚ ਇਸਤੇਮਾਲ ਕੀਤਾ ਮੋਟਰਸਾਈਕਲ ਅਤੇ ਇਕ ਚਾਕੂ ਬਰਾਮਦ ਕਰਕੇ, ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਉਸ ਨੂੰ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ, ਲਾਹਣ ਤੇ ਭੱਠੀ ਦਾ ਸਾਮਾਨ ਬਰਾਮਦ

ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਡੀ.ਐਸ.ਪੀ. ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਦੀ ਅਗਵਾਈ ਤੇ ਐੱਸ.ਐੱਚ.ਓ. ਸ਼ਾਹਕੋਟ ਇੰਸਪੈਕਰ ਹਰਦੀਪ ਸਿੰਘ ਮਾਨ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਨੇ ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ, ਲਾਹਣ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ...

ਪੂਰੀ ਖ਼ਬਰ »

ਹੁਣ ਇਕ ਦਿਨ 'ਚ ਮਿਲਿਆ ਕਰੇਗਾ ਲਰਨਿੰਗ ਡਰਾਈਵਿੰਗ ਲਾਇਸੈਂਸ

ਜਲੰਧਰ, 22 ਮਈ (ਸ਼ਿਵ)- ਦੋ ਹਫ਼ਤੇ ਬਾਅਦ ਮਿਲਣ ਵਾਲਾ ਲਰਨਿੰਗ ਲਾਇਸੈਂਸ ਹੁਣ ਇਕ ਦਿਨ ਵਿਚ ਮਿਲਣਾ ਸ਼ੁਰੂ ਹੋ ਗਿਆ ਹੈ | ਸਕੱਤਰ ਆਰ. ਟੀ. ਏ. ਰਾਜੀਵ ਵਰਮਾ ਨੇ ਇਸ ਸਹੂਲਤ ਨੂੰ ਸ਼ੁਰੂ ਕਰਵਾਇਆ ਹੈ | ਡਰਾਈਵਿੰਗ ਟਰੈਕ 'ਤੇ ਹੁਣ ਤੱਕ ਲੋਕਾਂ ਵਲੋਂ ਜਦੋਂ ਲਰਨਿੰਗ ਲਾਇਸੈਂਸ ...

ਪੂਰੀ ਖ਼ਬਰ »

ਹਾਈਵੇ 'ਤੇ ਖੜ੍ਹੇ ਤੇਲ ਦੇ ਟੈਂਕਰਾਂ 'ਚੋਂ ਡੀਜ਼ਲ ਚੋਰੀ ਕਰ ਕੇ ਵੇਚਣ ਵਾਲਾ ਕਾਬੂ

ਮਕਸੂਦਾਂ, 22 ਮਈ (ਸਤਿੰਦਰ ਪਾਲ ਸਿੰਘ)- ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐਸ ਕਮਿਸ਼ਨਰ ਪੁਲਿਸ ਜਲੰਧਰ ਦੀਆ ਹਦਾਇਤਾਂ ਅਨੁਸਾਰ ਚੋਰਾਂ, ਸਨੇਚਰਾਂ ਵਿਰੋਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਕਿਰਨਜੀਤ ਸਿੰਘ ਤੇਜਾ ਪੀ.ਪੀ.ਐਸ. ...

ਪੂਰੀ ਖ਼ਬਰ »

ਪੰਜਾਬ ਪੁਲਿਸ ਅਕੈਡਮੀ ਦੇ 5 ਹੋਰ ਮੁਲਾਜ਼ਮ ਚਿੱਟੇ ਦੀ ਵਰਤੋਂ ਕਰਨ ਦੇ ਦੋਸ਼ 'ਚ ਗਿ੍ਫ਼ਤਾਰ

ਫਿਲੌਰ, 22 ਮਈ (ਸਤਿੰਦਰ ਸ਼ਰਮਾ)- ਥਾਣਾ ਫਿਲੌਰ ਦੀ ਪੁਲਿਸ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ 5 ਹੋਰ ਮੁਲਾਜ਼ਮਾਂ ਨੂੰ ਚਿੱਟੇ ਦੇ ਦਰਜ ਕੇਸ 'ਚ ਸ਼ਾਮਿਲ ਕਰ ਕੇ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਪੁਲਿਸ ਰਿਮਾਂਡ ਦੀ ਮੰਗ ਕੀਤੀ, ਅਦਾਲਤ ਨੇ ...

ਪੂਰੀ ਖ਼ਬਰ »

ਗੁਰਮੀਤ ਸਿੰਘ ਨੇ ਜ਼ਿਲ੍ਹਾ ਕਲਚਰਲ ਤੇ ਲਿਟਰੇਰੀ ਸੁਸਾਇਟੀ ਵਿਰਸਾ ਵਿਹਾਰ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਬੀਤੇ ਦਿਨੀਂ ਡਿਪਟੀ ਕਮਿਸ਼ਨਰ-ਕਮ ਚੇਅਰਮੈਨ ਜਿਲ੍ਹਾ ਕਲਚਰਲ ਅਤੇ ਲਿਟਰੇਰੀ ਸੁਸਾਇਟੀ ਘਨਸ਼ਿਆਮ ਥੋਰੀ ਵੱਲੋਂ ਸਰਬ ਸੰਮਤੀ ਨਾਲ ਨਿਯੁਕਤ ਕੀਤੇ ਗਏ ਸਕੱਤਰ ਗੁਰਮੀਤ ਸਿੰਘ ਨੇ ਦੀਪਕ ਬਾਲੀ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਮਿਨਾਕਸ਼ੀ ਧੀਰ ਲਗਾਤਾਰ ਤੀਸਰੀ ਵਾਰ ਬਣੀ ਪੀ.ਐਸ.ਪੀ.ਓ.ਏ. ਦੀ ਜ਼ਿਲ੍ਹਾ ਪ੍ਰਧਾਨ

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਪੰਜਾਬ ਸਟੇਟ ਫਾਰਮੇਸੀ ਅਫ਼ਸਰ ਐਸੋਸੀਏਸ਼ਨ (ਪੀ.ਐਸ.ਪੀ.ਓ.ਏ.) ਨੇ ਸਾਲ 2017 ਤੋਂ ਚਲੀ ਆ ਰਹੀ ਜ਼ਿਲ•ਾ ਪ੍ਰਧਾਨ ਮਿਨਾਕਸ਼ੀ ਧੀਰ ਨੂੰ ਆਪਣੀ ਅਗਲੇ ਦੋ ਸਾਲ ਦੀ ਕਾਰਜਕਾਰਨੀ ਲਈ ਇਕ ਵਾਰ ਫਿਰ ਤੋਂ ਪ੍ਰਧਾਨ ਚੁਣ ਲਿਆ ਹੈ | ਇਸ ਤਰ•ਾਂ ਉਨ੍ਹਾਂ ...

ਪੂਰੀ ਖ਼ਬਰ »

ਦਾਖ਼ਲ ਬੱਚੀ ਲਈ ਰੋਟੀ ਲੈ ਕੇ ਜਾਂਦੇ ਪਿਤਾ 'ਤੇ ਅਣਪਛਾਤਿਆਂ ਵਲੋਂ ਕਾਤਲਾਨਾ ਹਮਲਾ

ਆਦਮਪੁਰ, 22 ਮਈ (ਹਰਪ੍ਰੀਤ ਸਿੰਘ)- ਸ਼ਾਮ ਕਰੀਬ 5 ਵਜੇ ਪਿੰਡ ਚੂਹੜਵਾਲੀ ਤੋਂ ਹਸਪਤਾਲ ਨੂੰ ਜਾਦੇ ਇਕ ਵਿਅਕਤੀ ਉੱਤੇ ਕਰੀਬ 5 ਅਣਪਛਾਤੇ ਵਿਆਕਤੀਆਂ ਵਲੋਂ ਕਾਤਲਾਨਾ ਹਮਲਾ ਕੀਤੀ ਗਿਆ | ਜੇਰੇ ਇਲਾਜ਼ ਪੀੜਤ ਵਿਅਕਤੀ ਨਰਿੰਦਰ ਸਿੰਘ ਪੁੱਤਰ ਮੋਹਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਵਿਰਕ ਪਿੰਡ ਵਾਸੀਆਂ ਨੇ ਟ੍ਰਾਂਸਫਾਰਮਰ ਚੋਰੀ ਕਰਨ ਆਏ ਦੋ ਨਸ਼ੇੜੀਆਂ ਨੂੰ ਕੀਤਾ ਪੁਲਿਸ ਹਵਾਲੇ

ਗੁਰਾਇਆ, 22 ਮਈ (ਚਰਨਜੀਤ ਸਿੰਘ ਦੁਸਾਂਝ)- ਗੁਰਾਇਆ ਇਲਾਕੇ 'ਚ ਬਿਜਲੀ ਵਿਭਾਗ ਵਲੋਂ ਬਿਜਲੀ ਟਰਾਂਸਫਾਰਮਰ ਚੋਰੀ ਹੋਣ ਸਬੰਧੀ ਕੁਝ ਦਿਨ ਪਹਿਲਾਂ ਅੰਕੜੇ ਜਾਰੀ ਕੀਤੇ ਸਨ | ਬਿਜਲੀ ਵਿਭਾਗ ਅਨੁਸਾਰ ਅਜਿਹੀਆਂ ਚੋਰੀਆਂ ਹੋਣ ਕਾਰਨ ਅਕਸਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ...

ਪੂਰੀ ਖ਼ਬਰ »

-ਮਾਮਲਾ ਪੁਰਾਣੀ ਰੰਜਸ਼ ਦੇ ਚਲਦੇ ਹਮਲਾਵਰਾਂ ਵਲੋਂ ਚਲਾਈ ਗੋਲੀ ਦਾ-

ਜਲੰਧਰ, 22 ਮਈ (ਐੱਮ. ਐੱਸ. ਲੋਹੀਆ) - ਬਸਤੀ ਦਾਨਿਸ਼ਮੰਦਾਂ ਦੇ ਮੁਹੱਲਾ ਨਿਊ ਸ਼ਿਵਾਜੀ ਨਗਰ 'ਚ ਬੀਤੀ ਰਾਤ ਪੁਰਾਣੀ ਰੰਜਿਸ਼ ਦੇ ਚੱਲਦੇ ਹਮਲਾਵਰਾਂ ਵਲੋਂ ਚਲਾਈ ਗਈ ਗੋਲੀ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੀਪਕ (37) ਪੁੱਤਰ ਵਿਜੇ ...

ਪੂਰੀ ਖ਼ਬਰ »

ਗੁਰਦੁਆਰਾ ਦੀਵਾਨ ਅਸਥਾਨ ਵਿਖੇ ਚੱਲ ਰਹੇ ਤਿੰਨ ਦਿਨਾ ਅਰਦਾਸ ਸਮਾਗਮ ਸਮਾਪਤ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)-ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਚੱਲ ਰਹੇ ਤਿੰਨ ਦਿਨਾ ਵਿਸ਼ੇਸ਼ ਅਰਦਾਸ ਸਮਾਗਮ ਅੱਜ ਸਮਾਪਤ ਹੋ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮਾਨ ਸਿੰਘ ਨਗਰ ਵਿਖੇ ਸੜਕਾਂ ਦਾ ਕੰਮ ਸ਼ੁਰੂ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਵਾਰਡ ਨੰ. 7 ਅਧੀਨ ਆਉਂਦੇ ਮਾਨ ਸਿੰਘ ਨਗਰ ਵਿਖੇ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਦਾ ਜਾਇਜ਼ਾ ਲੈਣ ਲਈ 'ਆਪ' ਦੇ ਨੌਜਵਾਨ ਆਗੂ ਪ੍ਰਵੀਨ ਪਹਿਲਵਾਨ ਵਲੋਂ ਉਕਤ ਖੇਤਰ ਦਾ ਦੌਰਾ ਕੀਤਾ ਗਿਆ | ਗੱਲਬਾਤ ਕਰਦੇ ...

ਪੂਰੀ ਖ਼ਬਰ »

ਕੇਂਦਰ ਦੀ ਤਰ੍ਹਾਂ ਆਪ ਸਰਕਾਰ ਵੀ ਦੇਵੇ ਲੋਕਾਂ ਨੂੰ ਰਾਹਤ-ਜੀਵਨ ਗੁਪਤਾ

ਜਲੰਧਰ, 22 ਮਈ (ਸ਼ਿਵ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਪੈਟਰੋਲ 9.5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 7 ਰੁਪਏ ਪ੍ਰਤੀ ਲੀਟਰ ਸਸਤਾ ਕਰ ਦਿੱਤਾ ਹੈ | ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਰਸੋਈ ਗੈਸ ਸਿਲੰਡਰ ਦੀ ਕੀਮਤ 200 ਰੁਪਏ ਘਟਾਉਣ ਦਾ ਫ਼ੈਸਲਾ ਕੀਤਾ ਹੈ ਤੇ ਉਸੇ ਤਰ੍ਹਾਂ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਲਈ ਆਪ ਸਰਕਾਰ ਨੂੰ ਤੇਲ ਦੇ ਉਪਰ ਵੈਟ ਦਰਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ | ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਮੋਦੀ ਸਰਕਾਰ ਵਲੋਂ ਜਨਤਾ ਨੂੰ ਦਿੱਤੀ ਗਈ ਇਸ ਵੱਡੀ ਰਾਹਤ ਦਾ ਸਵਾਗਤ ਕੀਤਾ ਹੈ | ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ, ਟਰਾਂਸਪੋਰਟਰਾਂ, ਫ਼ੈਕਟਰੀ ਵਾਲਿਆਂ ਤੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ |

ਖ਼ਬਰ ਸ਼ੇਅਰ ਕਰੋ

 

ਇੰਡੀਅਨ ਸਕੂਲ ਆਫ਼ ਹੈਾਡਲੂਮਜ਼ ਟੈਕਨਾਲੋਜੀ ਵਿਖੇ ਦਾਖ਼ਲੇ ਦਾ ਸੁਨਹਿਰੀ ਮੌਕਾ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਹੈਂਡਲੂਮਜ਼ ਅਤੇ ਟੈਕਸਟਾਈਲ ਸਬੰਧੀ ਗਿਆਨ ਪ੍ਰਾਪਤ ਕਰਕੇ ਇਸ ਖੇਤਰ ਵਿਚ ਕਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਇੰਡੀਅਨ ਇੰਸਟੀਚਿਊਟ ਆਫ ਹੈਂਡਲੂਮਜ਼ ਟੈਕਨਾਲੋਜੀ ...

ਪੂਰੀ ਖ਼ਬਰ »

ਮੇਲਾ ਗ਼ਦਰੀ ਬਾਬਿਆਂ ਦਾ ਨਵੇਂ ਮੁਕਾਮ 'ਤੇ ਪੁਹੰਚਾਉਣ ਲਈ ਮੀਟਿੰਗ 5 ਨੂੰ

ਜਲੰਧਰ, 22 ਮਈ (ਹਰਵਿੰਦਰ ਸਿੰਘ ਫੁੱਲ)- ਪਹਿਲੀ ਨਵੰਬਰ ਨੂੰ ਸ਼ਿਖਰਾਂ ਛੋਹਣ ਵਾਲਾ ਗ਼ਦਰੀ ਬਾਬਿਆਂ ਦਾ 30ਵਾਂ ਸੂਬਾਈ ਸਾਲਾਨਾ ਮੇਲਾ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਭਰ ਦੇ ਰੰਗ ਕਰਮੀਆਂ, ...

ਪੂਰੀ ਖ਼ਬਰ »

ਕੂੜੇ ਤੋਂ ਖਾਦ ਬਣਾਉਣ ਵਾਲੇ ਪਲਾਂਟ ਦਾ ਵਿਧਾਇਕ ਬਲਕਾਰ ਸਿੰਘ ਵਲੋਂ ਉਦਘਾਟਨ

ਲਾਂਬੜਾ, 22 ਮਈ (ਪਰਮੀਤ ਗੁਪਤਾ)- ਲਾਂਬੜਾ ਦੇ ਨਜ਼ਦੀਕੀ ਪਿੰਡ ਅਠੋਲਾ ਵਿਖੇ ਗਰਾਮ ਪੰਚਾਇਤ ਵੱਲੋਂ ਰਾਊਾਡ ਗਲਾਸ ਮੈਨੇਜਮੈਂਟ ਦੇ ਸਹਿਯੋਗ ਨਾਲ ਘਰਾਂ ਦੇ ਕੂੜੇ ਤੋਂ ਖਾਦ ਬਣਾਉਣ ਵਾਲਾ ਪਲਾਂਟ ਸ਼ੁਰੂ ਕੀਤਾ ਗਿਆ | ਪਲਾਂਟ ਦਾ ਉਦਘਾਟਨ ਵਿਧਾਨ ਸਭਾ ਹਲਕਾ ਕਰਤਾਰਪੁਰ ...

ਪੂਰੀ ਖ਼ਬਰ »

ਕਲੱਬ ਵਲੋਂ ਮੁਫ਼ਤ ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਇਆ

ਨਕੋਦਰ, 22 ਮਈ (ਤਿਲਕ ਰਾਜ ਸ਼ਰਮਾ)-ਗ੍ਰਾਮ ਪੰਚਾਇਤ ਪਿੰਡ ਗੁੜ੍ਹਾ ਦੇ ਸਹਿਯੋਗ ਨਾਲ ਯੂਥ ਵੈੱਲਫ਼ੇਅਰ ਕਲੱਬ, ਨਕੋਦਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਗੁੜ੍ਹਾ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕਲੱਬ ਦੇ ...

ਪੂਰੀ ਖ਼ਬਰ »

ਸਾਲਾਂ ਤੋਂ ਬੰਦ ਪਏ ਸਟੇਟ ਟਰੇਡਿੰਗ ਕਾਰਪੋਰੇਸ਼ਨ ਦਫ਼ਤਰ ਨੂੰ ਕਾਰੋਬਾਰੀਆਂ ਵਲੋਂ ਖੋਲ੍ਹਣ ਦੀ ਮੰਗ

ਜਲੰਧਰ, 22 ਮਈ (ਸ਼ਿਵ)- ਸਨਅਤਕਾਰ ਆਗੂ ਰਵਿੰਦਰ ਧੀਰ ਤੇ ਆਰ. ਕੇ. ਗਾਂਧੀ ਨੇ ਕਿਹਾ ਹੈ ਕਿ ਜਲੰਧਰ ਸ਼ਹਿਰ ਦੇ ਸਪੋਰਟਸ ਐਂਡ ਸਰਜੀਕਲ ਕੰਪਲੈਕਸ 'ਚ ਸਥਿਤ ਸਟੇਟ ਟਰੇਡਿੰਗ ਕਾਰਪੋਰੇਸ਼ਨ ਦੇ ਬੰਦ ਪਏ ਦਫ਼ਤਰ ਨੂੰ ਖੋਲ੍ਹਣ ਦੀ ਫ਼ੌਰੀ ਲੋੜ ਹੈ | ਇਸ ਦਫ਼ਤਰ ਵਲੋਂ ਪਿਛਲੇ ਸਮੇਂ ...

ਪੂਰੀ ਖ਼ਬਰ »

'ਆਧੁਨਿਕ ਸਹੂਲਤਾਂ ਨਾਲ ਲੈਸ' ਪਿੰਡ ਹਰੀਪੁਰ ਲੋਹੀਆਂ ਦੇ 'ਯੋਗ ਸਾਧਕਾਂ ਦੀ ਟੀਮ' ਵਲੋਂ ਪਿੰਡ ਹਰੀਪੁਰ ਦਾ ਦੌਰਾ

ਲੋਹੀਆਂ ਖਾਸ/ਮਹਿਤਪੁਰ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ/ਲਖਵਿੰਦਰ ਸਿੰਘ)- ਜਦੋਂ ਕਦੇ ਤੁਹਾਨੂੰ ਕਿਸੇ ਜਗ੍ਹਾ ਬਾਰੇ ਕੁੱਝ ਚੰਗਾ ਸੁਣਨ ਨੂੰ ਮਿਲੇ ਤਾਂ ਉਸ ਨੂੰ ਦੇਖਣ ਦੀ ਤਮੰਨਾ ਮਨ ਅੰਦਰ ਜ਼ਰੂਰ ਉੱਠਦੀ ਹੈ, ਜਿਸ ਕਰਕੇ ਅਸੀਂ ਆਪਣੀ 'ਅਨਮੋਲ ਯੋਗ ਸੰਸਥਾ ਲੋਹੀਆਂ ...

ਪੂਰੀ ਖ਼ਬਰ »

ਸੁਰਤਾਲ ਸੰਗੀਤ ਵਿਦਿਆਲਿਆ ਵਿਖੇ ਸਾਹਿਤਕ ਸਮਾਗਮ ਦÏਰਾਨ ਮੈਗਜ਼ੀਨ 'ਅੱਖਰਕਾਰੀ' ਦੀ ਘੁੰਡ ਚੁਕਾਈ

ਸ਼ਾਹਕੋਟ, 22 ਮਈ (ਬਾਂਸਲ)- ਸੁਰਤਾਲ ਸੰਗੀਤ ਵਿਦਿਆਲਿਆ ਸ਼ਾਹਕੋਟ ਵਿਖੇ ਕਰਵਾਏ ਗਏ ਇੱਕ ਸਾਹਿਤਕ ਸਮਾਗਮ ਦੌਰਾਨ ਨਵੇਂ ਸ਼ੁਰੂ ਹੋਏ ਸਾਹਿਤਕ ਮੈਗਜ਼ੀਨ 'ਅੱਖਰਕਾਰੀ' ਨੂੰ ਲੋਕ ਅਰਪਣ ਕੀਤਾ ਗਿਆ ¢ ਸਮਾਗਮ ਦੀ ਸ਼ੁਰੂਆਤ ਸ਼ੁਭਕਰਮਨ ਸਿੰਘ ਵੱਲੋਂ ਸ਼ਬਦ ਗਾਇਨ ਕਰਨ ਨਾਲ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਵਿਖੇ '43ਵਾਂ ਸਾਲਾਨਾ ਭੰਡਾਰਾ' ਕਰਵਾਇਆ

ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਗੱਦੀ ਨਸ਼ੀਨ ਸੁਆਮੀ ਰਵਿੰਦਰਾ ਗਿਰੀ ਦੀ ਸਰਪ੍ਰਸਤੀ ਹੇਠ ਬ੍ਰਹਮਲੀਨ ਮਹੰਤ ਪਿ੍ਆਗਿਆ ਗਿਰੀ ਦੇ 43ਵੇਂ ਸਾਲਾਨਾ ਭੰਡਾਰੇ ਨੂੰ ਸਮਰਪਿਤ ਸਮਾਗਮ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਵਿਖੇ ਮਨਾਇਆ ਗਿਆ | ਇਸ ਮੌਕੇ ਹਾਜ਼ਰ ...

ਪੂਰੀ ਖ਼ਬਰ »

ਰਤਨ ਸਿੰਘ ਕਾਕੜ ਕਲਾਂ ਨੇ ਕੀਤਾ ਬੀਟਲਾ ਤੋਂ ਗੋਸੂਵਾਲ ਸੜਕ ਦਾ ਉਦਘਾਟਨ

ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਬੀਟਲਾ ਤੋਂ ਗੋਸੂਵਾਲ ਨੂੰ ਜੋੜਦੀ ਨਵੀਂ ਬਣੀ ਸੜਕ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਇਨਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਫੀਤਾ ਕੱਟ ਕੇ ਕੀਤਾ | ਉਨ੍ਹਾਂ ਨਾਲ ਬਲਾਕ ਮਹਿਤਪੁਰ ਦੇ ਪ੍ਰਧਾਨ ...

ਪੂਰੀ ਖ਼ਬਰ »

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ 11ਵੇਂ ਸੂਬਾ ਇਜਲਾਸ ਦੀ ਸਵਾਗਤੀ ਕਮੇਟੀ ਦੇ ਗਠਨ ਸੰਬੰਧੀ ਮੀਟਿੰਗ 1 ਜੂਨ ਨੂੰ

ਗੁਰਾਇਆ, 23 ਮਈ (ਬਲਵਿੰਦਰ ਸਿੰਘ)- ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਤੇ ਜਨਤਕ ਬੋਰਡਾਂ/ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਤੇ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਜਲੰਧਰ ਵਿਖੇ ...

ਪੂਰੀ ਖ਼ਬਰ »

ਪਾਰਕਾਂ 'ਚ ਭੰਗੜਾ ਕੈਂਪ ਵਿਚ ਸ਼ਾਮਿਲ ਹੋਏ ਕਈ ਲੋਕ

ਜਲੰਧਰ, 22 ਮਈ (ਸ਼ਿਵ)- ਵਾਰਡ ਨੰਬਰ 21 ਦੇ ਕੌਂਸਲਰ ਪਤੀ ਮਨਮੋਹਨ ਸਿੰਘ ਨੇ ਭੰਗੜਾ ਗੁਰੂ ਸਰਵੇ ਸੈਣੀ ਨਾਲ ਮਿਲ ਕੇ ਵਾਰਡਾਂ ਦੇ ਅਲੱਗ-ਅਲੱਗ ਪਾਰਕਾਂ ਵਿਚ ਭੰਗੜਾ ਕੈਂਪ ਲਗਾਉਣੇ ਸ਼ੁਰੂ ਕੀਤੇ ਸਨ, ਉਨ੍ਹ•ਾਂ ਵਿਚ ਲੋਕ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੇ ਹਨ | ਮਨਮੋਹਨ ...

ਪੂਰੀ ਖ਼ਬਰ »

ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ

ਚੁਗਿੱਟੀ/ਜੰਡੂਸਿੰਘਾ, 22 ਮਈ (ਨਰਿੰਦਰ ਲਾਗੂ)-ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਆਪਣਾ ਸਾਲਾਨਾ ਸਮਾਗਮ ਰਾਜਪੂਤ ਭਵਨ, ਲੱਧੇਵਾਲੀ ਵਿਖੇ ਕਰਵਾਇਆ ਗਿਆ | ਐਸੋਸੀਏਸ਼ਨ ਦੇ ਪ੍ਰਧਾਨ ਪੀ. ਐਸ. ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ...

ਪੂਰੀ ਖ਼ਬਰ »

ਸਬ-ਤਹਿਸੀਲ ਕਰਤਾਰਪੁਰ ਦੇ 27 ਪਟਵਾਰ ਸਰਕਲਾਂ ਦਾ ਕੰਮ 6 ਪਟਵਾਰੀਆਂ ਹਵਾਲੇ

ਭਜਨ ਸਿੰਘ ਕਰਤਾਰਪੁਰ, 22 ਮਈ- ਸਬ ਤਹਿਸੀਲ ਕਰਤਾਰਪੁਰ ਦੇ ਅਧੀਨ ਆਉਂਦੇ 27 ਪਟਵਾਰ ਸਰਕਲਾਂ ਦਾ ਕੰਮ ਸਿਰਫ਼ 6 ਪਟਵਾਰੀਆਂ ਹਵਾਲੇ ਹੋਣ ਨਾਲ 21 ਪਟਵਾਰ ਸਰਕਲਾਂ ਦੇ ਲੋਕ ਪਟਵਾਰੀਆਂ ਦੇ ਰਹਿਮੋ ਕਰਮ ਉੱਪਰ ਦਿਨ ਕੱਟਣ ਲਈ ਮਜਬੂਰ ਹਨ | ਹਲਕਾ ਕਰਤਾਰਪੁਰ ਦੀ ਸਬ ਤਹਿਸੀਲ ਅਧੀਨ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਦੇ ਆਪੇ੍ਰਸ਼ਨਾਂ ਦਾ ਟੈਂਡਰ ਨਾ ਲਗਾਇਆ ਜਾਵੇ-ਕੌਂਸਲਰ ਖਹਿਰਾ

ਜਲੰਧਰ, 22 ਮਈ (ਸ਼ਿਵ)- ਨੰਗਲ ਸ਼ਾਮਾਂ ਦੇ ਡਾਗ ਪੌਂਡ ਵਿਚ ਕੰਪਨੀ ਨੂੰ ਆਵਾਰਾ ਕੁੱਤਿਆਂ ਦੇ ਆਪੇ੍ਰਸ਼ਨ ਦੇ ਕੰਮ ਦਾ ਟੈਂਡਰ ਦੁਬਾਰਾ ਦੇਣ ਦੀ ਕਿਸੇ ਵੀ ਪ੍ਰਕਿਰਿਆ ਸ਼ੁਰੂ ਕਰਨ ਦਾ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ | ਵਾਰਡ ਨੰਬਰ 8 ਦੇ ਕਾਂਗਰਸ ਦੇ ਕੌਂਸਲਰ ...

ਪੂਰੀ ਖ਼ਬਰ »

ਸੇਵਾ ਕੇਂਦਰ 'ਚ ਕੰਮ ਲਈ ਆਈ ਲੜਕੀ ਗਰਮੀ ਕਾਰਨ ਹੋਈ ਬੇਹੋਸ਼

ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਸਿਖ਼ਰਾਂ ਦੀ ਗਰਮੀ ਦੌਰਾਨ ਸ਼ਾਹਕੋਟ ਦੇ ਸੇਵਾ ਕੇਂਦਰ 'ਚ ਕਿਸੇ ਕੰਮ ਲਈ ਆਈ ਲੜਕੀ ਅੱਜ ਬੇਹੋਸ਼ ਹੋ ਕੇ ਡਿੱਗ ਪਈ | ਕਾਮਨੀ ਨਾਮ ਦੀ ਲੜਕੀ ਆਪਣਾ ਕੋਈ ਕਾਗਜ਼ੀ ਕੰਮ ਕਰਵਾਉਣ ਵਾਸਤੇ ਸੇਵਾ ਕੇਂਦਰ 'ਚ ਆਈ ਸੀ ਜਿੱਥੇ ਕਿ ਜ਼ਿਆਦਾ ਲੋਕ ਹੋਣ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਵਤਨ ਪਰਤੇ

ਮੱਲ੍ਹੀਆਂ ਕਲਾਂ 22 ਮਈ (ਮਨਜੀਤ ਮਾਨ)- ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਐਮ. ਏ. ਆਪਣੇ 6 ਮਹੀਨੇ ਦੇ ਕੈਲਗਰੀ, ਸਰੀ, ਰੈਡੀਅਰ, ਐਡਮਿੰਟਨ, ਬਰਨਮ ਦੇ ਸਫਲ ਟੂਰ ਤੋਂ ਬਾਅਦ ਆਪਣੇ ਵਤਨ ਪਿੰਡ ਟੁੱਟ ਕਲਾਂ ਜਲੰਧਰ ਵਿਖੇ ਪਹੁੰਚ ਗਏ ਹਨ | ਅੱਜ ਇਥੇ ਪ੍ਰੈੱਸ ਨੂੰ ਇਹ ...

ਪੂਰੀ ਖ਼ਬਰ »

ਆਪ ਲੀਡਰਸ਼ਿਪ ਨੇ ਨਗਰ ਕੌਂਸਲ ਭੋਗਪੁਰ ਦਾ ਕੀਤਾ ਦੌਰਾ

ਭੋਗਪੁਰ, 22 ਮਈ (ਕਮਲਜੀਤ ਸਿੰਘ ਡੱਲੀ)- ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਵਲੋਂ ਨਗਰ ਕੌਂਸਲ ਭੋਗਪੁਰ ਦੇ ਦਫ਼ਤਰ ਪਹੁੰਚ ਕੇ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ 'ਆਪ' ਦੇ ਵਰਕਰਾਂ ਨੂੰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

ਸ਼ਾਹਕੋਟ, 22 ਮਈ (ਸੁਖਦੀਪ ਸਿੰਘ)- ਸ਼ਾਹਕੋਟ ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗਲਾ-ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਮਾਮਲੇ 'ਚ ਇੱਕ ਲੜਕੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪਿੰਡ ਰਾਜੇਵਾਲ ਦੇ ਇੱਕ ਵਿਅਕਤੀ ਨੇ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ...

ਪੂਰੀ ਖ਼ਬਰ »

ਐੱਸ.ਟੀ.ਐੱਸ. ਵਰਲਡ ਸਕੂਲ ਵਿਖੇ ਪੇਰੈਂਟਸ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

ਗੁਰਾਇਆ, 22 ਮਈ (ਬਲਵਿੰਦਰ ਸਿੰਘ)-ਐੱਸ.ਟੀ.ਐੱਸ. ਵਰਲਡ ਸਕੂਲ ਨੇ ਪਿ੍ੰਸੀਪਲ ਸ੍ਰੀਮਤੀ ਪ੍ਰਭਜੋਤ ਗਿੱਲ ਦੀ ਅਗਵਾਈ ਹੇਠ ਜਮਾਤ 8ਵੀਂ ਅਤੇ 9ਵੀਂ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਰਾਊਡ-2 'ਪੇਰੈਂਟਸ ਓਰੀਐਂਟੇਸ਼ਨ ਪ੍ਰੋਗਰਾਮ' ਕਰਵਾਇਆ ਗਿਆ | ਇਸ ਓਰੀਐਂਟੇਸ਼ਨ ਦਾ ਵਿਸ਼ਾ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਲਈ ਇਨਵਰਟਰ ਭੇਟ

ਫਿਲੌਰ, 22 ਮਈ (ਵਿਪਨ ਗੈਰੀ)-ਸਮਾਜ ਸੇਵੀ ਅਤੇ ਅਮਰਜੀਤ ਟਰੈਵਲ ਦੇ ਮਾਲਕ ਰਮੇਸ਼ ਸਿੰਘ ਰਾਜਪੂਤ ਅਤੇ ਡੀ.ਏ.ਵੀ. ਕਾਲਜ ਜਲੰਧਰ ਦੇ ਪ੍ਰੋ: ਸਤਪਾਲ ਨੇ ਉਪਰਾਲਾ ਕਰਦੇ ਹੋਏ ਕਾਲਜ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਨਵਰਟਰ ਮੁਹੱਈਆ ਕਰਵਾਇਆ ਜਿਸ ਲਈ ਪਿ੍ੰਸੀਪਲ ਡਾ. ਰਾਜੀਵ ...

ਪੂਰੀ ਖ਼ਬਰ »

ਪੰਜਾਬ ਸਟੇਟ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਚੋਣ

ਸ਼ਾਹਕੋਟ, 22 ਮਈ (ਸਚਦੇਵਾ)- ਪੰਜਾਬ ਸਟੇਟ ਫ਼ਾਰਮੇਸੀ ਅਫ਼ਸਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੀ ਚੋਣ ਸੂਬਾ ਆਬਜ਼ਰਵਰ ਅਸ਼ੋਕ ਕੁਮਾਰ ਤੇ ਅਰਵਿੰਦ ਖੰਨਾ ਦੀ ਦੇਖ-ਰੇਖ ਹੇਠ ਹੋਈ ਜਿਸ 'ਚ ਸਰਬਸੰਮਤੀ ਨਾਲ ਮਿਨਾਕਸ਼ੀ ਧੀਰ ਨੂੰ ਮੁੜ ਪ੍ਰਧਾਨ ਬਣਾਇਆ ਗਿਆ ਜਦ ਕਿ ਸ਼ਰਨਜੀਤ ...

ਪੂਰੀ ਖ਼ਬਰ »

ਯੂਨਾਈਟਿਡ ਹਿਊਮਨ ਰਾਈਟਸ ਫਰੰਟ ਪੰਜਾਬ ਦੀ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ 'ਤੇ ਕੀਤਾ ਵਿਚਾਰ ਵਟਾਂਦਰਾ

ਮਹਿਤਪੁਰ, 22 ਮਈ (ਲਖਵਿੰਦਰ ਸਿੰਘ)- ਯੂਨਾਈਟਿਡ ਹਿਊਮਨ ਰਾਈਟਸ ਫਰੰਟ ਪੰਜਾਬ ਦੀ ਮੀਟਿੰਗ ਮਹਿਤਪੁਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਫਰੰਟ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਸੋਹਲ ਨੇ ਕੀਤੀ | ਮੀਟਿੰਗ ਵਿਚ ਬਹੁਤ ਸਾਰੇ ਅਹੁਦੇਦਾਰਾਂ ਤੋਂ ਇਲਾਵਾ ਲਖਵੀਰ ਸਿੰਘ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਕਲਿਆਣ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਸ਼ਾਹਕੋਟ, 22 ਮਈ (ਸਚਦੇਵਾ)- ਸ਼ਾਹਕੋਟ ਹਲਕੇ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਮੈਂਬਰ ਤੇ ਟਕਸਾਲੀ ਅਕਾਲੀ ਆਗੂ ਜਥੇਦਾਰ ਬਲਦੇਵ ਸਿੰਘ ਕਲਿਆਣ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ...

ਪੂਰੀ ਖ਼ਬਰ »

ਆਬਾਦਕਾਰਾਂ ਤੇ ਦਰਿਆਵਾਂ ਦੇ ਪਾਣੀਆਂ ਨੂੰ ਬਚਾਉਣ ਹਿਤ ਮੀਟਿੰਗ

ਮਹਿਤਪੁਰ, 22 ਮਈ ( ਹਰਜਿੰਦਰ ਸਿੰਘ ਚੰਦੀ)- ਮਹਿਤਪੁਰ ਦਰਿਆ ਸਤਲੁਜ ਅਤੇ ਵੇਈਆਂ ਦੇ ਦੂਸ਼ਿਤ ਪਾਣੀਆਂ ਤੇ ਆਬਾਦਕਾਰਾਂ ਨੂੰ ਬਚਾਉਣ ਲਈ ਤਿੰਨ ਜ਼ਿਲਿ੍ਹਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਪੀਣ ਵਾਲਾ ਪਾਣੀ ਬਚਾਓ ਤੇ ਆਬਾਦਕਾਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਬਲਰਾਜ ...

ਪੂਰੀ ਖ਼ਬਰ »

ਜੇ.ਪੀ.ਐੱਮ.ਓ. ਜ਼ਿਲ੍ਹਾ ਜਲੰਧਰ ਦੀ ਕਾਰਜਕਾਰਨੀ ਦਾ ਐਲਾਨ

ਜੰਡਿਆਲਾਮੰਜਕੀ, 22 ਮਈ (ਸੁਰਜੀਤ ਸਿੰਘ ਜੰਡਿਆਲਾ)- ਜਨਤਕ ਜਥੇਬੰਦੀਆ ਦੇ ਸਾਂਝੇ ਮੋਰਚੇ ਵਲੋਂ ਪੰਜਾਬ ਅੰਦਰ ਜੇ.ਪੀ.ਐਮ.ਓ. ਦੀਆਂ ਜ਼ਿਲ੍ਹਾ ਕਮੇਟੀਆਂ ਦੇ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ | ਜ਼ਿਲ੍ਹਾ ਜਲੰਧਰ ਜਥੇਬੰਦੀ ਦਾ ਗਠਨ ਕਰਨ ਲਈ ਵੱਖ-ਵੱਖ ਜਥੇਬੰਦੀਆਂ ...

ਪੂਰੀ ਖ਼ਬਰ »

ਕਬੂਤਰ ਬਾਜ਼ੀ ਮੁਕਾਬਲੇ ਦਾ ਪਹਿਲਾ ਇਨਾਮ ਰਵੀ ਗਿੱਦੜਵਿੰਡੀ ਨੇ ਜਿੱਤਿਆ

ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਤਜਿੰਦਰ ਰਾਏ ਦੀ ਯਾਦ 'ਚ 9ਵਾਂ ਕਬੂਤਰ ਬਾਜ਼ੀ ਮੁਕਾਬਲਾ ਪਿੰਡ ਬੁਲੰਦਾ ਵਿਖੇ ਦਿਲਕਸ਼ ਅੰਦਾਜ਼ ਵਿਚ ਕਰਵਾਇਆ ਗਿਆ | ਇਸ ਕਬੂਤਰ ਮੁਕਾਬਲੇ ਬਾਰੇ ਪ੍ਰਦੀਪ ਨੇ ਦੱਸਿਆ ਕਿ ਇਹ ਮੁਕਾਬਲਾ ਹਰ ਸਾਲ ਉਤਸ਼ਾਹ ਨਾਲ ਐਨ. ਆਰ. ਆਈ. ਵੀਰਾਂ ...

ਪੂਰੀ ਖ਼ਬਰ »

2 ਕਿੱਲੋ 500 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ 1 ਨਸ਼ਾ ਤਸਕਰ ਗਿ੍ਫਤਾਰ

ਮਹਿਤਪੁਰ, 22 ਮਈ (ਹਰਜਿੰਦਰ ਸਿੰਘ ਚੰਦੀ)- ਮਹਿੰਦਰਪਾਲ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਦੱਸਿਆ ਕਿ ਐਸ.ਆਈ. ਨਿਰਮਲ ਸਿੰਘ ਦੀ ਪੁਲਿਸ ਪਾਰਟੀ ਵਲੋਂ ਉਮਰੇਵਾਲ ਬਿੱਲਾ ਮੋੜ ਤੋਂ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੌਸੂਵਾਲ ਟਿੱਬਾ ਥਾਣਾ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ ਨੂੰ ਸਦਮਾ, ਪੁੱਤਰ ਦੀ ਮੌਤ

ਲੋਹੀਆਂ ਖਾਸ, 22 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਮੈਂਬਰ ਅਤੇ ਪਿੰਡ ਗੱਟੀ ਰਾਏਪੁਰ ਦੇ ਸਰਪੰਚ ਦਲਜੀਤ ਸਿੰਘ ਗੱਟੀ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੁੱਤਰ ਵਰਿੰਦਰ ਸਿੰਘ (40) ਦਾ ਲੰਬੀ ਤੇ ਜਮਾਂਦਰੂ ਬੀਮਾਰੀ ਤੋਂ ...

ਪੂਰੀ ਖ਼ਬਰ »

ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਵਤਨ ਪਰਤੇ

ਮੱਲ੍ਹੀਆਂ ਕਲਾਂ 22 ਮਈ (ਮਨਜੀਤ ਮਾਨ)- ਸ਼੍ਰੋਮਣੀ ਪੰਥਕ ਢਾਡੀ ਭਾਈ ਰਾਮ ਸਿੰਘ ਰਫ਼ਤਾਰ ਐਮ. ਏ. ਆਪਣੇ 6 ਮਹੀਨੇ ਦੇ ਕੈਲਗਰੀ, ਸਰੀ, ਰੈਡੀਅਰ, ਐਡਮਿੰਟਨ, ਬਰਨਮ ਦੇ ਸਫਲ ਟੂਰ ਤੋਂ ਬਾਅਦ ਆਪਣੇ ਵਤਨ ਪਿੰਡ ਟੁੱਟ ਕਲਾਂ ਜਲੰਧਰ ਵਿਖੇ ਪਹੁੰਚ ਗਏ ਹਨ | ਅੱਜ ਇਥੇ ਪ੍ਰੈੱਸ ਨੂੰ ਇਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX