ਫਤਹਿਗੜ੍ਹ ਚੂੜੀਆਂ, 24 ਮਈ (ਧਰਮਿੰਦਰ ਸਿੰਘ ਬਾਠ)-ਥਾਣਾ ਫਤਹਿਗੜ੍ਹ ਚੂੜੀਆਂ ਦੀ ਪੁਲਿਸ ਵਲੋਂ ਐਸ.ਐਚ.ਓ. ਪ੍ਰਭਜੋਤ ਸਿੰਘ ਦੀ ਅਗਵਾਈ ਵਿਚ ਵੱਡੀ ਕਾਰਵਾਈ ਕਰਦਿਆਂ ਫਤਹਿਗੜ੍ਹ ਚੂੜੀਆਂ ਦੇ ਨਾਮੀ ਕੁਲਦੀਪ ਮੈਡੀਕਲ ਸਟੋਰ ਤੋਂ ਵੱਡੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਤੇ ਨਕਦੀ ਫੜੀ ਗਈ | ਜਾਣਕਾਰੀ ਦਿੰਦਿਆਂ ਐਸ.ਐਚ.ਓ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਪਿੰਡ ਅਵਾਣ ਦੇ ਟੀ ਪੁਆਇੰਟ ਉਪਰ ਲਗਾਏ ਨਾਕੇ ਦੌਰਾਨ ਇਕ ਵਿਅਕਤੀ ਭੁਪਿੰਦਰ ਸਿੰਘ ਨੂੰ ਸ਼ੱਕ ਦੇ ਆਧਾਰ 'ਤੇ ਫੜਿਆ ਗਿਆ | ਮੁੱਢਲੀ ਪੁੱਛਗਿੱਛ ਦੌਰਾਨ ਉਸ ਨੇ ਕੁਲਦੀਪ ਮੈਡੀਕਲ ਸਟੋਰ ਦਾ ਨਾਂਅ ਨਸ਼ਰ ਕੀਤਾ, ਜਿੱਥੋਂ ਉਹ ਨਸ਼ੀਲੀਆਂ ਦਵਾਈਆਂ ਲੈ ਕੇ ਆਉਂਦਾ ਸੀ ਅਤੇ ਉਸ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਐਸ.ਐਚ.ਓ. ਪ੍ਰਭਜੋਤ ਸਿੰਘ ਨੇ ਅੱਗੇ ਦੱਸਿਆ ਕਿ ਪੁਲਿਸ ਵਲੋਂ ਕੁਲਦੀਪ ਮੈਡੀਕਲ ਸਟੋਰ ਉਪਰ ਛਾਪੇਮਾਰੀ ਕੀਤੀ ਗਈ ਤੇ ਡਰੱਗ ਇੰਸਪੈਕਟਰ ਗੁਰਦੀਪ ਸਿੰਘ ਦੀ ਹਾਜ਼ਰੀ 'ਚ 5 ਘੰਟੇ ਲੰਮੀ-ਚੌੜੀ ਬਾਰੀਕੀ ਨਾਲ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ ਕੁਲਦੀਪ ਮੈਡੀਕਲ ਸਟੋਰ ਤੋਂ 2033 ਵੱਖ-ਵੱਖ ਨਾਜਾਇਜ਼ ਨਸ਼ੀਲੀਆਂ ਦਵਾਈਆਂ ਅਤੇ 17 ਹਜ਼ਾਰ ਦੇ ਕਰੀਬ ਨਕਦੀ ਫੜੀ ਗਈ, ਜਿਸ 'ਤੇ ਪੁਲਿਸ ਵਲੋਂ ਮੈਡੀਕਲ ਸਟੋਰ ਦੇ ਮਾਲਕ ਕੁਲਦੀਪ ਸਿੰਘ ਨੂੰ ਗਿ੍ਫਤਾਰ ਕਰ ਲਿਆ ਤੇ ਕੁਲਦੀਪ ਸਿੰਘ ਤੇ ਭੁਪਿੰਦਰ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਧਾਰਾ 22, 29, 31, 35, 61, 85 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਐਸ.ਐਚ.ਓ. ਨੇ ਅੱਗੇ ਦੱਸਿਆ ਕਿ ਕੁਲਦੀਪ ਸਿੰਘ ਬਿਨਾਂ ਲਾਇਸੰਸ ਦੇ ਮੈਡੀਕਲ ਸਟੋਰ ਚਲਾ ਰਿਹਾ ਸੀ ਤੇ ਪਹਿਲਾਂ ਵੀ ਉਹ ਕਈ ਵਾਰ ਗੈਰ ਕਾਨੂੰਨੀ ਢੰਗ ਨਾਲ ਨਸ਼ੀਲੀਆਂ ਦਵਾਈਆਂ ਵੇਚਦਾ ਫੜਿਆ ਗਿਆ ਹੈ, ਜਿਸ ਉਪਰ ਕਈ ਮੁਕੱਦਮੇ ਚਲਦੇ ਆ ਰਹੇ ਹਨ |
ਬਟਾਲਾ, 24 ਮਈ (ਕਾਹਲੋਂ)-ਸਥਾਨਕ ਧਰਮਪੁਰਾ ਕਾਲੋਨੀ ਵਿਖੇ ਪਰਜਾਪਤ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰੋ. ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਟਾਲਾ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ | ਜਾਣਕਾਰੀ ਦਿੰਦਿਆਂ ਓਮ ਪ੍ਰਕਾਸ਼ ਨੇ ਇਸ ਵਾਰ ਗਠਿਤ ਕੀਤੀ ...
ਬਟਾਲਾ, 24 ਮਈ (ਕਾਹਲੋਂ)-ਪ੍ਰਾਚੀਨ ਸ਼ਿਵ ਭੱਦਰਕਾਲੀ ਮੰਦਰ ਵਿਚੋਂ 4 ਗਊਆਂ ਅਤੇ ਇਕ ਝੋਟਾ ਚੋਰੀ ਹੋ ਗਿਆ | ਮੰਦਰ ਦੇ ਪੁਜਾਰੀ ਜਸਪਾਲ ਸ਼ਰਮਾ ਪੁੱਤਰ ਚਿਮਨ ਲਾਲ ਵਾਸੀ ਸ਼ਿਵ ਭੱਦਰਕਾਲੀ ਮੰਦਰ ਨੇ ਦੱਸਿਆ ਕਿ ਬਾਰਾਂਦਰੀ 'ਚ ਗਊਆਂ ਚੁਗਣ ਲਈ ਛੱਡੀਆਂ ਸਨ, ਜਿਨ੍ਹਾਂ ਨੂੰ ...
ਕੋਟਲੀ ਸੂਰਤ ਮੱਲੀ, 24 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਦੇ ਦਫ਼ਤਰ 'ਚੋਂ ਅੱਜ ਦੁਪਹਿਰ ਸਮੇਂ ਇਕ ਜੂਨੀਅਰ ਇੰਜੀਨੀਅਰ ਦਾ ਮੋਟਰਸਾਈਕਲ ਚੋਰੀ ਹੋ ਗਿਆ | ਇਸ ਸਬੰਧੀ ਜੂਨੀਅਰ ਇੰਜੀਨੀਅਰ ਪ੍ਰੀਤਮ ਸਿੰਘ ...
ਭੈਣੀ ਮੀਆਂ ਖਾਂ, 24 ਮਈ (ਜਸਬੀਰ ਸਿੰਘ ਬਾਜਵਾ)-ਘੋੜੇਵਾਹ ਤੋਂ ਕਾਹਨੂੰਵਾਨ ਜਾਣ ਵਾਲੀ ਸੜਕ ਦੀ ਉਸਾਰੀ ਪਿਛਲੇ ਕਈ ਮਹੀਨਿਆਂ ਤੋਂ ਰੁਕੀ ਹੋਣ ਕਾਰਨ ਰਾਹਗੀਰਾਂ ਨੂੰ ਨਿੱਤ ਦਿਨ ਪ੍ਰੇਸ਼ਾਨ ਹੋਣਾ ਪੈਂਦਾ ਹੈ | ਵੱਖ-ਵੱਖ ਪਿੰਡਾਂ ਦੇ ਮੁਹਤਬਰਾਂ ਨੇ ਕਿਹਾ ਕਿ ਇਸ ਸੜਕ ਦੀ ...
ਗੁਰਦਾਸਪੁਰ, 24 ਮਈ (ਗੁਰਪ੍ਰਤਾਪ ਸਿੰਘ)-ਸਥਾਨਕ ਸ਼ਹਿਰ ਜੇਲ੍ਹ ਰੋਡ 'ਤੇ ਸਥਿਤ ਰਵੀ ਦਾਸ ਚੌਂਕ ਦੇ ਨਜ਼ਦੀਕ ਬਣੀ ਪੁੱਡਾ ਇਨਕਲੇਵ ਵਿਚ ਕਰਮਚਾਰੀਆਂ ਅਤੇ ਠੇਕੇਦਾਰਾਂ ਵਲੋਂ ਕੀਤੀਆਂ ਗਈਆਂ ਬੇਨਿਯਮੀਆਂ ਅਤੇ ਅਧੂਰੇ ਕੰਮਾਂ ਸਬੰਧੀ ਕਾਲੋਨੀ ਦੇ ਲੋਕਾਂ ਵਲੋਂ ਐਡੀਸ਼ਨਲ ...
ਗੁਰਦਾਸਪੁਰ, 24 ਮਈ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ: ਅਮਨਦੀਪ ਕੌਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਆਲ਼ੇ ਦੁਆਲੇ 100 ਮੀਟਰ ਦੇ ਘੇਰੇ ਵਿਚ ...
ਬਟਾਲਾ, 24 ਮਈ (ਕਾਹਲੋਂ)-ਭਾਈ ਗੁਰਦਾਸ ਅਕੈਡਮੀ ਗਾਦੜੀਆਂ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਧਾਰਮਿਕ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਵਿਦਿਆਰਥੀਆਂ ਨੇ ਭਾਗ ਲਿਆ, ਪਰ ਕੋਵਿਡ-19 ਦੀ ਵਜ੍ਹਾ ਕਰਕੇ ਬਹੁਤੇ ਬੱਚੇ ਹਿੱਸਾ ਨਹੀਂ ਲੈ ਸਕੇ, ਪਰ ਫਿਰ ਵੀ ਬੱਚਿਆਂ ਤੇ ...
ਬਟਾਲਾ, 24 ਮਈ (ਕਾਹਲੋਂ)-ਬੇਰੁਜ਼ਗਾਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਮੀਟਿੰਗ ਹੋੋਈ, ਜਿਸ ਵਿਚ ਵੱਡੀ ਗਿਣਤੀ ਵਿਚ ਵੈਟਰਨਰੀ ਡਾਕਟਰਾਂ ਨੇ ਹਿੱਸਾ ਲਿਆ | ਐਸੋਸੀਏਸ਼ਨ ਵਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਬੀ.ਵੀ.ਐੱਸ.ਸੀ. ਕਰ ਚੁੱਕੇ ਵੈਟਰਨਰੀ ...
ਗੁਰਦਾਸਪੁਰ, 24 ਮਈ (ਆਰਿਫ਼)-ਪੰਜਾਬ ਵਿਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਹਾਕਿਆਂ ਤੋਂ ਪੰਚਾਇਤੀ ਅਤੇ ਹੋਰ ਸਰਕਾਰੀ ਜ਼ਮੀਨਾਂ 'ਤੇ ਕਬਜ਼ਾ ਕਰੀ ਬੈਠੇ ਲੋਕਾਂ ਕੋਲੋਂ ਜ਼ਮੀਨ ਛੁਡਵਾਉਣ ਦੀ ਮੁਹਿੰਮ ਆਰੰਭੀ ਹੈ | ਜਿਸ ਤਹਿਤ ਜਿੱਥੇ ਸਰਕਾਰ ਦੀ ਹਜ਼ਾਰਾਂ ...
ਘੁਮਾਣ, 24 ਮਈ (ਬਾਵਾ, ਬੰਮਰਾਹ)-ਪੰਜਾਬ ਸਰਕਾਰ ਵਲੋਂ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਸਰਕਾਰ ਵਲੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ...
ਕਾਦੀਆਂ, 24 ਮਈ (ਯਾਦਵਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਇਕ ਵਫ਼ਦ ਵਲੋਂ ਅੱਜ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੀ ਰਿਹਾਇਸ਼ ਕਾਦੀਆਂ ਵਿਖੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਦਾ ਇਕ ਮੰਗ ਪੱਤਰ ...
ਡੇਹਰੀਵਾਲ ਦਰੋਗਾ, 24 ਮਈ (ਹਰਦੀਪ ਸਿੰਘ ਸੰਧੂ)-ਨਜ਼ਦੀਕੀ ਰਾਮਪੁਰ ਮਾਈਨਰ ਰਜਬਾਹੇ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਤੱਤਲਾ, ਕੋਹਾੜ ਅਤੇ ਠੱਕਰ ਸੰਧੂ ਦੇ ਕਿਸਾਨਾਂ ਨੇ ਦੱਸਿਆ ਕਿ ਬੇਸ਼ੱਕ ਸਰਕਾਰ ਵਲੋਂ ਕਿਸਾਨਾਂ ...
ਫਤਹਿਗੜ੍ਹ ਚੂੜੀਆਂ, 24 ਮਈ (ਧਰਮਿੰਦਰ ਸਿੰਘ ਬਾਠ)-ਪਿਛਲੀ ਚੰਨੀ ਸਰਕਾਰ ਵਲੋਂ ਆਪਣੇ ਆਖਰੀ ਹਫਤੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਫਤਹਿਗੜ੍ਹ ਚੂੜੀਆਂ ਨੂੰ ਸਬ ਡਵੀਜਨ ਅਤੇ ਵੱਡੀ ਤਹਿਸੀਲ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ, ਜਿਸ 'ਤੇ ਅਮਲ ਕਰਦਿਆਂ ਪੰਜਾਬ ਸਰਕਾਰ ...
ਫਤਹਿਗੜ੍ਹ ਚੂੜੀਆਂ, 24 ਮਈ (ਧਰਮਿੰਦਰ ਸਿੰਘ ਬਾਠ)-ਬੀ.ਐਸ.ਐਫ. ਦੇ ਐਕਸ ਸਰਵਿਸਮੈਨਾਂ ਦੀ ਅਹਿਮ ਮੀਟਿੰਗ ਫਤਹਿਗੜ੍ਹ ਚੂੜੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਲੰਮੇ ਸਮੇਂ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ...
ਬਟਾਲਾ, 24 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜੇ ਅਧੀਨ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਪਣਾ ਵਧੀਆ ਪ੍ਰਦਰਸ਼ਨ ਦਿੰਦਿਆਂ ਬੋਰਡ ਨਤੀਜਿਆਂ ਵਿਚੋਂ ਸÏ ਫੀਸਦੀ ਨਤੀਜਾ ਹਾਸਲ ਕੀਤਾ | ...
ਡੇਹਰੀਵਾਲ ਦਰੋਗਾ, 24 ਮਈ (ਹਰਦੀਪ ਸਿੰਘ ਸੰਧੂ)-ਨਜ਼ਦੀਕੀ ਰਾਮਪੁਰ ਮਾਈਨਰ ਰਜਬਾਹੇ ਦੀ ਸਫਾਈ ਨਾ ਹੋਣ ਕਾਰਨ ਕਿਸਾਨਾਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਤੱਤਲਾ, ਕੋਹਾੜ ਅਤੇ ਠੱਕਰ ਸੰਧੂ ਦੇ ਕਿਸਾਨਾਂ ਨੇ ਦੱਸਿਆ ਕਿ ਬੇਸ਼ੱਕ ਸਰਕਾਰ ਵਲੋਂ ਕਿਸਾਨਾਂ ...
ਅੱਚਲ ਸਾਹਿਬ, 24 ਮਈ (ਗੁਰਚਰਨ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭੰਬੋਈ 'ਚ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਪੰਚਾਇਤ ਜ਼ਮੀਨੀ ਵਿਭਾਗ ਨੂੰ ਲੈ ਕੇ ਟਕਰਾ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ | ਇਸ ਮੌਕੇ ਗੁਰਦੁਆਰਾ ਸਹਿਜ ਪ੍ਰਕਾਸ਼ ਸੇਵਾ ...
ਹਰਚੋਵਾਲ, 24 ਮਈ (ਭਾਮ/ਢਿੱਲੋਂ)-ਸੰਕਲਪ ਸਮਾਜ ਸੇਵੀ ਸੰਸਥਾ ਵਲੋਂ ਬਾਬਾ ਬੰਦਾ ਸਿੰਘ ਖੇਡ ਸਟੇਡੀਅਮ ਹਰਚੋਵਾਲ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਮਨਾਇਆ ਗਿਆ | ਇਸ ਮÏਕੇ ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ ਨੇ ਹਾਜ਼ਰ ਬਾਬਾ ਫਤਿਹ ...
ਫਤਹਿਗੜ੍ਹ ਚੂੜੀਆਂ, 24 ਮਈ (ਧਰਮਿੰਦਰ ਸਿੰਘ ਬਾਠ)-ਪਿਛਲੀ ਚੰਨੀ ਸਰਕਾਰ ਵਲੋਂ ਆਪਣੇ ਆਖਰੀ ਹਫਤੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਫਤਹਿਗੜ੍ਹ ਚੂੜੀਆਂ ਨੂੰ ਸਬ ਡਵੀਜਨ ਅਤੇ ਵੱਡੀ ਤਹਿਸੀਲ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ, ਜਿਸ 'ਤੇ ਅਮਲ ਕਰਦਿਆਂ ਪੰਜਾਬ ਸਰਕਾਰ ...
ਤਿੱਬੜ, 24 ਮਈ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਵਿਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਚਾਇਤਾਂ ਦੇ ਖਾਤਿਆਂ ਵਿਚ ਪਏ ਪੈਸਿਆਂ ਨੰੂ ਖਰਚਣ 'ਤੇ ਲਗਾਈ ਪਾਬੰਦੀ ਅਤੇ ਵਿਕਾਸ ਕਾਰਜਾਂ 'ਤੇ ਲੱਗੀ ਰੋਕ ਨਾਲ ਸੂਬੇ ਦੇ ਲੋਕਾਂ ਨੰੂ ਭੰਬਲਭੂਸੇ ਵਿਚ ਪਾ ਰੱਖਿਆ ...
ਕਲਾਨੌਰ, 24 ਮਈ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਕਿਸਾਨ ਆਗੂ ਅਮਰਜੀਤ ਸਿੰਘ ਉਦੋਵਾਲੀ ਵਲੋਂ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਵਿਧਾਇਕ ਤਿਲਕ ਨਗਰ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ...
ਪੁਰਾਣਾ ਸ਼ਾਲਾ, 24 ਮਈ (ਅਸ਼ੋਕ ਸ਼ਰਮਾ)-ਪੱਗੜੀ ਸੰਭਾਲ ਜੱਟਾ ਲਹਿਰ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਬਲਦੇਵ ਸਿੰਘ ਸੇਖਵਾਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਨਜਾਇਜ਼ ਕਬਜ਼ੇ ਛੁਡਵਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ | ਪਰ ...
ਪੁਰਾਣਾ ਸ਼ਾਲਾ, 24 ਮਈ (ਅਸ਼ੋਕ ਸ਼ਰਮਾ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਭਿ੍ਸ਼ਟਾਚਾਰ ਦੇ ਮਾਮਲੇ ਵਿਚ ਸਿਹਤ ਮੰਤਰੀ ਨੰੂ ਬਰਖ਼ਾਸਤ ਕਰਨ ਦਾ ਸ਼ਲਾਘਾਯੋਗ ਫ਼ੈਸਲਾ ਹੈ | ...
ਬਟਾਲਾ, 24 ਮਈ (ਹਰਦੇਵ ਸਿੰਘ ਸੰਧੂ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ ਰਾਜ ਦੇਣ ਦੇ ਵਾਅਦੇ ਨੂੰ ਸੱਚ ਕਰ ਵਿਖਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਬੀ.ਸੀ. ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ...
ਡੇਰਾ ਬਾਬਾ ਨਾਨਕ, 24 ਮਈ (ਵਿਜੇ ਸ਼ਰਮਾ)-ਜੂਨ-ਜੁਲਾਈ ਮਹੀਨੇ ਸੰਭਾਵੀ ਬਰਸਾਤਾਂ ਦੇ ਮੱਦੇਨਜ਼ਰ ਨਗਰ ਕੌਂਸਲ ਡੇਰਾ ਬਾਬਾ ਨਾਨਕ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਅਗਾਊਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਦੇ ਚਲਦਿਆਂ ਨੀਵੇਂ ਇਲਾਕਿਆਂ 'ਚ ...
ਦੀਨਾਨਗਰ, 24 ਮਈ (ਸੰਧੂ/ਸੋਢੀ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਦੀਨਾਨਗਰ ਦੇ ਪ੍ਰਧਾਨ ਰਮੇਸ਼ ਪਾਲ ਦੀ ਪ੍ਰਧਾਨਗੀ ਹੇਠ ਸਰਕਾਰੀ ਮਿਡਲ ਸਕੂਲ ਦਬੁਰਜੀ ਸ਼ਾਮ ਸਿੰਘ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਜਨਮ ਦਿਹਾੜਾ ਮਨਾਇਆ ਗਿਆ | ਜਿਸ ਵਿਚ ਦੀਨਾਨਗਰ ਦੇ ...
ਕੋਟਲੀ ਸੂਰਤ ਮੱਲੀ, 24 ਮਈ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਸੰਘੇੜਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੇ ਦਿਨ ਨਗਰ ਨਿਵਾਸੀਆਂ ਵਲੋਂ ਵਿਦੇਸ਼ ਰਹਿੰਦੇ ਵੀਰਾਂ ਦੇ ਸਹਿਯੋਗ ਨਾਲ ਇਕ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ...
ਊਧਨਵਾਲ, 24 ਮਈ (ਪਰਗਟ ਸਿੰਘ)-ਥਾਣਾ ਘੁਮਾਣ ਤੇ ਪੁਲਿਸ ਚÏਕੀ ਊਧਨਵਾਲ ਦੇ ਅਧੀਨ ਪਿੰਡ ਢੰਡੇ ਵਿਚ ਇਕ ਪਰਿਵਾਰ ਦੀ ਜ਼ਮੀਨੀ ਝਗੜੇ ਦੀ ਨਿਸ਼ਾਨਦੇਹੀ ਕਰਨ ਆਏ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਪੁਲਿਸ ਪਾਰਟੀ ਨਾਲ ਹੱਥੋਪਾਈ ਕਰਨ ਤੇ ਮਹਿਕਮੇ ਵਲੋਂ ਲਿਆਂਦਾ ਮਿਣਤੀ ...
ਬਟਾਲਾ, 24 ਮਈ (ਕਾਹਲੋਂ)-ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਦੀ ਇਕ ਅਹਿਮ ਮੀਟਿੰਗ 26 ਮਈ ਨੂੰ ਸੈਕਟਰ 62 ਨੇੜੇ ਪੰਜਾਬ ਸਿੱਖਿਆ ਬੋਰਡ ਪਾਰਕ ਵਿਚ ਰੱਖੀ ਗਈ ਹੈ | ਇਸ ਸਬੰਧੀ ਵਿਜੇਪਾਲ ਬਿਲਾਸਪੁਰ ਸੂਬਾ ਪ੍ਰਧਾਨ ਨੇ ਦੱਸਿਆ ਕਿ ਇਸ ਮੀਟਿੰਗ ਵਿਚ ...
ਘੁਮਾਣ, 24 ਮਈ (ਬੰਮਰਾਹ)-ਘੁਮਾਣ ਦੇ ਨਜ਼ਦੀਕ ਪਿੰਡ ਪੁਰਾਣਾ ਬੱਲੜਵਾਲ ਤੇ ਟਾਂਡਾ ਦੇ ਵਿਚਕਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਲਗਾਇਆ ਧਰਨਾ 6ਵੇਂ ਦਿਨ ਵਿਚ ਦਾਖ਼ਲ ਹੋ ਗਿਆ | ਇਸ ਧਰਨੇ ਵਿਚ ਪਿੰਡ ਮਾੜੀ ਟਾਂਡਾ, ਭੋਲ, ਬਾਗੇ, ਸ਼ੈਲੋਵਾਲ, ਬੱਲੜਵਾਲ, ਗਾਲੋਵਾਲ ...
ਬਟਾਲਾ, 24 ਮਈ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ. ਸੈਕੰ. ਸਕੂਲ ਬਟਾਲਾ ਦੁਆਰਾ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਭਾਰਤ ਸਰਕਾਰ ਦੁਆਰਾ ਮਨਾਏ ਜਾ ਰਹੇ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ 'ਚ ਆਪਣੇ ਯੋਗਦਾਨ ਨੂੰ ਅੱਗੇ ਵਧਾਉਂਦੇ ਹੋਏ ਬੱਚਿਆ ਨੂੰ ਯੋਗ ...
ਗੁਰਦਾਸਪੁਰ, 24 ਮਈ (ਆਰਿਫ਼)-ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਲੋਂ ਉਪ ਚਾਂਸਲਰ ਡਾ: ਸੁਸ਼ੀਲ ਮਿਡਲ ਦੇ ਨਿਰਦੇਸ਼ਾਂ ਤਹਿਤ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਵਿਭਾਗ ਦੇ ਤੀਸਰੇ ਅਤੇ ਚੌਥੇ ਸਾਲ ਦੇ 35 ਵਿਦਿਆਰਥੀਆਂ ਅਤੇ ਸਟਾਫ਼ ਦਾ ਰਣਜੀਤ ...
ਕਾਦੀਆਂ, 24 ਮਈ (ਕੁਲਵਿੰਦਰ ਸਿੰਘ)-ਬੀਤੇ ਦਿਨ ਕਾਦੀਆਂ ਦੇ ਮੇਨ ਬਾਜ਼ਾਰ ਅੰਦਰ ਸਾ: ਕੌਂਸਲਰ ਹਰਭਜਨ ਸਿੰਘ ਦੀ ਮੀਟ ਸ਼ਾਪ 'ਤੇ ਕੰਮ ਕਰ ਰਹੇ ਉਨ੍ਹਾਂ ਦੇ ਬੇਟੇ ਤੇ ਪੋਤਰੇ ਨੂੰ ਕੁਝ ਗੁੰਡਾ ਅਨਸਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਅੱਜ ...
ਗੁਰਦਾਸਪੁਰ, 24 ਮਈ (ਪੰਕਜ ਸ਼ਰਮਾ)-ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਪਿੰਟਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਦੌਰਾਨ ਜਥੇਬੰਦੀ ਦੇ ਪੰਜਾਬ ਪ੍ਰਧਾਨ ਹਰਜੀਤ ਸਿੰਘ ਸੰਗਰੂਰ ਤੋਂ ...
ਦੀਨਾਨਗਰ, 24 ਮਈ (ਸੋਢੀ/ਸੰਧੂ)-ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟ ਵਲੋਂ ਪ੍ਰਧਾਨ ਸਵਾਮੀ ਸਦਾਨੰਦ ਸਰਸਵਤੀ ਦੀ ਪ੍ਰਧਾਨਗੀ ਵਿਚ ਬੈਂਕਿੰਗ ਖੇਤਰ ਤੇ ਆਈ.ਟੀ. ਖੇਤਰ ਵਿਚ ਵਿਦਿਆਰਥੀਆਂ ਦੇ ਕੈਰੀਅਰ ਸਬੰਧੀ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ਆਈ.ਬੀ.ਟੀ. ਸੰਸਥਾ ...
ਗੁਰਦਾਸਪੁਰ, 24 ਮਈ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ.ਪਬਲਿਕ ਸਕੂਲ ਵਿਖੇ ਮਾਂ ਦਿਵਸ 'ਤੇ ਆਧਾਰਿਤ ਵੱਖ ਵੱਖ ਮੁਕਾਬਲੇ ਕਰਵਾਏ ਗਏ | ਜਿਸ ਵਿਚ ਪਹਿਲੀ ਤੋਂ ਚੌਥੀ ਜਮਾਤ ਦੇ ਬੱਚਿਆਂ ਨੇ ਆਪਣੀਆਂ ਮਾਵਾਂ ਸਮੇਤ ਭਾਗ ਲਿਆ | ਇਸ ਮੌਕੇ ਬੱਚਿਆਂ ਨੇ ਡਾਂਸ, ਗਾਇਣ, ਬਿਨਾਂ ਅੱਗ ...
ਪੁਰਾਣਾ ਸ਼ਾਲਾ, 24 ਮਈ (ਅਸ਼ੋਕ ਸ਼ਰਮਾ)-ਭਾਵੇਂ ਪੰਜਾਬ ਅੰਦਰ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਨ੍ਹਾਂ ਵਲੋਂ ਅਜੇ ਤੱਕ ਕੋਈ ਵੀ ਵਿਕਾਸ ਕਾਰਜ ਸ਼ੁਰੂ ਨਹੀਂ ਕਰਵਾਏ ਗਏ | ਜਦੋਂ ਕਿ ਦੂਜੇ ਪਾਸੇ ਕਾਂਗਰਸ ਸਰਕਾਰ ਵੇਲੇ ਦੇ ਚੱਲ ਰਹੇ ਅਨੇਕਾਂ ਪ੍ਰੋਜੈਕਟਾਂ ...
ਗੁਰਦਾਸਪੁਰ, 24 ਮਈ (ਪੰਕਜ ਸ਼ਰਮਾ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਆਪਣੇ ਸਾਥੀਆਂ ਸਮੇਤ ਸ੍ਰੀ ਗੁਰੂ ਨਾਭਾ ਦਾਸ ਸੇਵਾ ਸੰਮਤੀ ਦੇ ਪ੍ਰਧਾਨ ਦੇ ਗ੍ਰਹਿ ਵਿਖੇ ਪਹੁੰਚੇ, ਜਿਥੇ ਜ਼ਿਲ੍ਹਾ ਪ੍ਰਧਾਨ ਲਲਿਤ ਕੁਮਾਰ ਘੁੱਲਾ ਨੇ ਉਨ੍ਹਾਂ ਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX