ਤਾਜਾ ਖ਼ਬਰਾਂ


18 ਸਾਲਾ ਇਕ ਲੜਕੀ ਨੂੰ ਨੌਜਵਾਨ ਨੇ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ ,10 ਅਗਸਤ (ਕਪਿਲ ਕੰਧਾਰੀ)- ਅੱਜ ਗੁਰੂ ਹਰਸਹਾਏ ਵਿਖੇ ਦੇਰ ਰਾਤ ਦਸ ਵਜੇ ਦੇ ਕਰੀਬ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ...
ਬੀ.ਐੱਸ.ਐਫ. ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਕਾਬੂ
. . .  1 day ago
ਡੇਰਾ ਬਾਬਾ ਨਾਨਕ, 10 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਸੈਕਟਰ 'ਚ ਟਾਊਨ ਪੋਸਟ ਦੇ ਨਜ਼ਦੀਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਟੱਪ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ...
ਐਨ.ਡੀ.ਆਰ.ਐਫ. ਦੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਨਾਲੇ ਵਿਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ
. . .  1 day ago
ਟੀਮ ਦੇ ਮੈਂਬਰਾਂ ਵਲੋਂ ਨਾਲੇ 'ਚ ਕੈਮਰਿਆਂ ਰਾਹੀਂ ਕੀਤੀ ਗਈ ਬੱਚੇ ਦੀ ਭਾਲ ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ...
ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਈ.ਡੀ. ਨੇ ਐਲਗਰ ਪ੍ਰੀਸ਼ਦ ਅਤੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿਚ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਓਲੰਪੀਆਡ ਵਿਚ ਕਾਂਸੀ ਤਮਗਾ ਜਿੱਤਣ ਲਈ ਭਾਰਤ-ਬੀ ਟੀਮ ਅਤੇ ਏ ਟੀਮ ਨੂੰ ਦਿੱਤੀ ਵਧਾਈ
. . .  1 day ago
ਰੱਖੜੀ ਦੇ ਤਿਉਹਾਰ ਕਾਰਨ ਸਕੂਲ 8 ਵਜੇ ਦੀ ਥਾਂ 10 ਵਜੇ ਲੱਗਣਗੇ
. . .  1 day ago
ਐੱਸ.ਏ.ਐੱਸ.ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸੰਬੰਧ 'ਚ ਪੰਜਾਬ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਸਵੇਰੇ 8 ਵਜੇ ਦੀ ਬਜਾਏ 2 ਘੰਟੇ ਦੇਰ ਨਾਲ...
5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 10 ਅਗਸਤ-5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਮੱਥਾ ਟੇਕਣ ਪਹੁੰਚੇ
. . .  1 day ago
ਪਟਿਆਲਾ, 10 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)- ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਰ ਤੋਂ ਆਏ ਸਮਰਥਕ ਵੀ ਵੱਡੀ ਗਿਣਤੀ 'ਚ ਮੌਜੂਦ ਹਨ।
ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
. . .  1 day ago
ਨਵੀਂ ਦਿੱਲੀ, 10 ਅਗਸਤ-ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਨੇ ਦਿੱਤਾ ਵੱਡਾ ਬਿਆਨ
. . .  1 day ago
ਪਟਿਆਲਾ, 10 ਅਗਸਤ-ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਮਾਲਕ ਦੀ ਕ੍ਰਿਪਾ ਨਾਲ ਚੱਲਣ ਵਾਲਾ ਬੰਦਾ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੁਰਮ ਕਰਨ ਵਾਲਾ ਸਾਬਕਾ ਮੁੱਖ ਮੰਤਰੀ ਨਹੀਂ ਲੱਭਦਾ...
ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਤਿੰਨ ਦਿਨ ਦੀ ਛੁੱਟੀ ਘੋਸ਼ਿਤ
. . .  1 day ago
ਅੰਮ੍ਰਿਤਸਰ, 10 ਅਗਸਤ (ਰੇਸ਼ਮ ਸਿੰਘ)- ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਸੰਬੰਧੀ ਬਾਬਾ ਬਕਾਲਾ ਸਾਹਿਬ ਦੇ ਕਸਬੇ 'ਚ ਸਥਿਤ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਭਲਕੇ 11 ਅਗਸਤ ਤੋਂ 13 ਅਗਸਤ ਤੱਕ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਵੱਡੀ ਖ਼ਬਰ: ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਏ ਬਾਹਰ
. . .  1 day ago
ਪਟਿਆਲਾ, 10 ਅਗਸਤ-ਡਰੱਗ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਦੇਣ ਤੋਂ ਬਾਅਦ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ...
ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦੇਣ ਲਈ ਹੁਣ ਤੱਕ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾਇਆ-ਬ੍ਰਮ ਸ਼ੰਕਰ ਜਿੰਪਾ
. . .  1 day ago
ਚੰਡੀਗੜ੍ਹ, 10 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਪਿੰਡਾਂ ਦੀ ਕਾਇਆ-ਕਲਪ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ, ਜਿਨ੍ਹਾਂ ਦੇ ਹੇਠ ਹੁਣ ਤੱਕ ਸੂਬੇ ਦੇ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾ ਦਿੱਤਾ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ, ਵੱਡੀ ਗਿਣਤੀ 'ਚ ਅਸਲਾ ਕੀਤਾ ਬਰਾਮਦ
. . .  1 day ago
ਅਟਾਰੀ, 10 ਅਗਸਤ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਥਾਣਾ ਲੋਪੋਕੇ ਵਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ...
ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤੀ ਮੀਟਿੰਗ, ਲਿਆ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੇ ਪਸ਼ੂਆਂ ਦੀ ਇਸ ਬਿਮਾਰੀ ਲਈ ਐਡਵਾਇਜ਼ਰੀ ਜਾਰੀ ਕੀਤੀ...
ਮਨੀਸ਼ ਸਿਸੋਦੀਆ ਨੇ ਲਿਖਿਆ ਉੱਪ ਰਾਜਪਾਲ ਨੂੰ ਪੱਤਰ,ਦਿੱਲੀ ਨਗਰ ਨਿਗਮ 'ਚ ਹੋਏ ਘਪਲੇ ਦੀ ਜਾਂਚ ਦੀ ਕੀਤੀ ਮੰਗ
. . .  1 day ago
ਨਵੀਂ ਦਿੱਲੀ, 10 ਅਗਸਤ-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਨਗਰ ਨਿਗਮ 'ਚ 6000 ਕਰੋੜ ਦੇ ਘੁਟਾਲੇ ਦਾ ਦੋਸ਼ ਲਗਾਉਂਦੇ ਹੋਏ ਸੀ.ਬੀ.ਆਈ.ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਸੰਬੰਧੀ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੂੰ ਪੱਤਰ ਲਿਖਿਆ ਹੈ।
ਜਗਮੀਤ ਬਰਾੜ ਨੂੰ ਅਕਾਲੀ ਦਲ 'ਚੋਂ ਬਾਹਰ ਕੱਢਣ ਦੀ ਉੱਠੀ ਮੰਗ, ਮੌੜ ਦੀ ਸਮੁੱਚੀ ਜਥੇਬੰਦੀ ਵਲੋਂ ਬਲਕਾਰ ਬਰਾੜ ਨੂੰ ਸੌਂਪਿਆ ਮੰਗ ਪੱਤਰ
. . .  1 day ago
ਬਠਿੰਡਾ, 10 ਅਗਸਤ-ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਤੇ ਚੁੱਕੇ ਜਾ ਰਹੇ ਸਵਾਲਾਂ ਦਾ ਸਖ਼ਤ ਨੋਟਿਸ ਲੈਂਦਿਆਂ ਹਲਕਾ ਮੌੜ ਦੀ ਸਮੁੱਚੀ ਜਥੇਬੰਦੀ ਵਲੋਂ ਇਕ ਸੁਰ 'ਚ ਜਗਮੀਤ ਸਿੰਘ ਬਰਾੜ ਨੂੰ ਅਕਾਲੀ ਦਲ 'ਚੋਂ ਬਾਹਰ ਕੱਢਣ ਦੀ ਮੰਗ...
13 ਅਗਸਤ ਨੂੰ ਪੰਜਾਬ ਦੇ ਹਰ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੈਮੋਰੰਡਮ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 10 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਬੰਧ 'ਚ 13 ਅਗਸਤ ਨੂੰ ਸਵੇਰੇ 10 ਵਜੇ ਜ਼ਿਲ੍ਹਿਆਂ...
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਝੂਠੇ ਕੇਸ 'ਚ ਫਸਾਉਣ ਦਾ ਡਰਾਵਾ ਦੇਣ ਵਾਲਾ ਜਾਅਲੀ ਈ.ਡੀ. ਦਾ ਸੀਨੀਅਰ ਅਧਿਕਾਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੁਲਤਾਨਪੁਰ ਲੋਧੀ, 10 ਅਗਸਤ (ਲਾਡੀ, ਹੈਪੀ,ਥਿੰਦ)-ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਝੂਠੇ ਕੇਸ 'ਚ ਫਸਾਉਣ ਦਾ ਡਰਾਵਾ ਦੇਣ ਵਾਲਾ ਜਾਅਲੀ ਈ.ਡੀ. ਦਾ ਸੀਨੀਅਰ ਅਧਿਕਾਰੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੋਗਾ 'ਚ ਭੈਣ ਨਾਲ ਰੱਖੜੀ ਬੰਨ੍ਹਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
. . .  1 day ago
ਮੋਗਾ, 10 ਅਗਸਤ (ਗੁਰਦੇਵ ਭਾਮ)-ਸਥਾਨਕ ਦੱਤ ਰੋਡ 'ਤੇ ਬੁੱਧਵਾਰ ਨੂੰ ਸਵੇਰੇ ਆਪਣੀ ਭੈਣ ਦੇ ਨਾਲ ਪਿੰਡ ਮੇਹਣਾ ਸਥਿਤ ਮਾਸੀ ਦੇ ਘਰ ਰੱਖੜੀ ਬੰਨ੍ਹਣ ਜਾ ਰਹੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਿਵਲ ਹਸਪਤਾਲ 'ਚ ਮੌਜੂਦ...
ਰਜਿਸਟਰੀਆਂ ਲਈ ਐੱਨ.ਓ.ਸੀ. ਦਾ ਮਾਮਲਾ, ਪੰਜਾਬ ਭਵਨ 'ਚ ਹੋਈ ਅਹਿਮ ਮੀਟਿੰਗ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਰਜਿਸਟਰੀਆਂ ਲਈ ਐੱਨ.ਓ.ਸੀ. ਦੇ ਮਾਮਲੇ 'ਚ ਉੱਚ ਪੱਧਰੀ ਮੀਟਿੰਗ ਹੋਈ। ਇਹ ਮੀਟਿੰਗ ਪੰਜਾਬ ਭਵਨ 'ਚ ਹੋਈ। ਇਸ ਮੀਟਿੰਗ 'ਚ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਹਮ ਸ਼ੰਕਰ ਜ਼ਿੰਪਾ ਅਤੇ ਇੰਦਰਬੀਰ ਸਿੰਘ ਨਿੱਝਰ ਸ਼ਾਮਿਲ ਸਨ। ਇਸ ਸੰਬੰਧੀ...
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਪਿਆ ਦਿਲ ਦਾ ਦੌਰਾ, ਕਰਵਾਇਆ ਹਸਪਤਾਲ 'ਚ ਦਾਖ਼ਲ
. . .  1 day ago
ਮੁੰਬਈ, 10 ਅਗਸਤ-ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜੂ ਸ਼੍ਰੀਵਾਸਤਵ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ...
ਲਾਰੈਂਸ ਬਿਸ਼ਨੋਈ ਤੋਂ ਬਾਅਦ ਜੱਗੂ ਭਗਵਾਨਪੁਰੀਆ ਮੋਗਾ ਅਦਾਲਤ 'ਚ ਪੇਸ਼, 6 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
. . .  1 day ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ)-ਲਾਰੈਂਸ ਬਿਸ਼ਨੋਈ ਤੋਂ ਬਾਅਦ ਅੰਮ੍ਰਿਤਸਰ ਤੋਂ ਟਰਾਂਜ਼ਿਟ ਰਿਮਾਂਡ 'ਤੇ ਲਿਆਂਦੇ ਗਏ ਜੱਗੂ ਭਗਵਾਨਪੁਰੀਆ ਨੂੰ ਅੱਜ ਮੋਗਾ ਪੁਲਿਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ...
ਚਾਰ ਜ਼ਿਲ੍ਹਿਆਂ ਦੇ ਆਪਸੀ ਸੁਮੇਲ ਦਾ ਲੁਧਿਆਣਾ-ਪਟਿਆਲਾ ਬਾਈਪਾਸ ਜਲਦ ਬਣੇਗਾ-ਵਿਧਾਇਕ ਗਿਆਸਪੁਰਾ
. . .  1 day ago
ਮਲੌਦ/ਲੁਧਿਆਣਾ, 10 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੰਬੇ ਸਮੇਂ ਤੋਂ ਚਾਰ ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ ਤੇ ਮਲੇਰਕੋਟਲਾ ਦੇ ਲੋਕਾਂ ਲਈ ਅਤੇ ਇਲਾਕੇ ਭਰ ਦੀ ਆਮ ਜਨਤਾ ਲਈ ਪਟਿਆਲਾ-ਲੁਧਿਆਣਾ ਬਾਈਪਾਸ ਦੀ ਚਿਰਕੋਣੀ ਮੰਗ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਜੇਠ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਅੰਮ੍ਰਿਤਸਰ

ਛੇਹਰਟਾ ਵਿਖੇ ਆਟੋ ਇਲੈਕਟਿ੍ਕ ਵਰਕਸ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ

ਛੇਹਰਟਾ, 24 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਖੇਤਰ ਜੀ. ਟੀ. ਰੋਡ ਛੇਹਰਟਾ ਸਥਿਤ ਜ਼ੋਨ ਨੰਬਰ 8 ਦੇ ਸਾਹਮਣੇ ਵਾਲੀ ਮਾਰਕੀਟ ਵਿਖੇ ਦੇਰ ਰਾਤ ਇੱਕ ਆਟੋ ਇਲੈਕਟਿ੍ਕ ਵਰਕਸ ਦੀ ਦੁਕਾਨ ਨੂੰ ਅੱਗ ਲੱਗ ਗਈ, ਜਿਸ ਬਾਰੇ ਤੁਰੰਤ ਆਸ-ਪਾਸ ਦੇ ਲੋਕਾਂ ...

ਪੂਰੀ ਖ਼ਬਰ »

ਜਲਿ੍ਹਆਂਵਾਲਾ ਬਾਗ਼ ਵਿਖੇ ਗੁਆਚਿਆ ਸਾਮਾਨ ਕੀਤਾ ਵਾਰਸਾਂ ਹਵਾਲੇ

ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਅੰਮਿ੍ਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਸਥਾਨਕ ਜਲਿ੍ਹਆਂਵਾਲਾ ਬਾਗ਼ ਵਿਖੇ ਪਹੁੰਚੇ ਪਿਰੰਗੀ ਗਣੇਸ਼ ਨਿਵਾਸੀ ਆਂਧਰਾ ਪ੍ਰਦੇਸ਼ ਦਾ ਉੱਥੇ ਅਣਗਹਿਲੀ ਨਾਲ ਰਹਿ ਗਿਆ ਲਗਭਗ 50 ਹਜ਼ਾਰ ਦੀ ਕੀਮਤ ਦਾ ਡਿਜੀਟਲ ...

ਪੂਰੀ ਖ਼ਬਰ »

ਭਾਰਤ ਨੇ ਅਫਗਾਨਿਸਤਾਨ ਨੂੰ ਮਦਦ ਵਜੋਂ ਕਣਕ ਦੀ ਅੱਠਵੀਂ ਖੇਪ ਭੇਜੀ

ਅਟਾਰੀ, 24 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ ਸਰਕਾਰ ਨੇ ਅਫਗਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਅੱਠਵੀਂ ਖੇਪ ਵਾਇਆ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ ਹੈ | ਕਣਕ ਨਾਲ ਭਰੇ ਟਰੱਕਾਂ ਨੂੰ ਪੰਜਾਬ ਪੁਲਿਸ ਦੀਆਂ ਪਾਇਲਟ ਗੱਡੀਆਂ ਸਖ਼ਤ ...

ਪੂਰੀ ਖ਼ਬਰ »

ਜਥੇਦਾਰ ਨੇ ਗੁਰੂ ਸਾਹਿਬ ਵਲੋਂ ਬਖ਼ਸ਼ੇ ਸਿਧਾਂਤ 'ਤੇ ਹੀ ਪਹਿਰਾ ਦਿੱਤਾ ਹੈ-ਭਾਈ ਰਾਮ ਸਿੰਘ

ਅੰਮਿ੍ਤਸਰ, 24 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ. ਗਿਆਨੀ ਹਰਪ੍ਰੀਤ ਸਿੰਘ ਵਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੇ ਦਿੱਤੇ ਬਿਆਨ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ...

ਪੂਰੀ ਖ਼ਬਰ »

ਜੂਨ 'ਚ ਹੋਵੇਗੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਭੰਗ

ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ ਜੂਨ ਮਹੀਨੇ 'ਚ ਖ਼ਤਮ ਹੋ ਰਹੀ ਹੈ ਤੇ ਨਵੇਂ ਪ੍ਰਧਾਨ, ਜਨਰਲ ਸਕੱਤਰ ਸਮੇਤ ਹੋਰਨਾਂ ਮੈਂਬਰਾਂ ਦੀ ਚੋਣ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ 'ਚ ਮੁਕੰਮਲ ਕੀਤੀ ਜਾਵੇਗੀ | ਪਾਕਿ ...

ਪੂਰੀ ਖ਼ਬਰ »

ਸਿੱਕਾ ਖਾਨ 71 ਸਾਲ ਬਾਅਦ ਪਾਕਿਸਤਾਨ ਰਹਿੰਦੇ ਪਰਿਵਾਰ ਨੂੰ ਮਿਲ ਕੇ ਪਹੁੰਚੇ ਭਾਰਤ

ਅਟਾਰੀ, 24 ਮਈ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੇ ਬਟਵਾਰੇ ਸਮੇਂ ਪਰਿਵਾਰ ਨਾਲੋਂ ਵਿੱਛੜੇ ਭਾਈ ਸਿੱਕਾ ਖ਼ਾਨ ਪਾਕਿਸਤਾਨ ਰਹਿੰਦੇ ਪਰਿਵਾਰ ਨੂੰ ਮਿਲਣ ਗਏ ਸਨ | 45 ਦਿਨਾਂ ਦੇ ਵੀਜ਼ੇ 'ਤੇ ਪਾਕਿਸਤਾਨ ਗਏ ਸਿੱਕਾ ਖਾਨ ਕੌਮਾਂਤਰੀ ...

ਪੂਰੀ ਖ਼ਬਰ »

-ਰੇਲਵੇ ਸਟੇਸ਼ਨ ਸਾਹਮਣੇ ਇਮਾਰਤ ਡਿੱਗਣ ਦਾ ਮਾਮਲਾ-

ਪੜਤਾਲ 'ਚ ਅੱਜ ਐਸ. ਡੀ. ਐਮ. ਸਾਹਮਣੇ ਪੇਸ਼ ਹੋਵੇਗਾ ਨਗਰ ਨਿਗਮ ਦਾ ਐਮ. ਟੀ. ਪੀ. ਵਿਭਾਗ

ਅੰਮਿ੍ਤਸਰ, 24 ਮਈ (ਹਰਮਿੰਦਰ ਸਿੰਘ)-ਸਥਾਨਕ ਰੇਲਵੇ ਸਟੇਸ਼ਨ ਨੇੜੇ ਬੀਤੀ 12 ਮਈ ਨੂੰ ਨਿਰਮਾਣ ਅਧੀਨ ਹੋਟਲ ਦੇ ਜ਼ਮੀਨਦੋਜ਼ ਹਿੱਸੇ ਵਿਚ ਇਕ ਇਮਾਰਤ ਦੇ ਵੱਡੇ ਹਿੱਸੇ ਡਿੱਗਣ ਅਤੇ ਕੁਝ ਹੋਰ ਘਰਾਂ ਨੂੰ ਨੁਕਸਾਨ ਪਹੰੁਚਣ ਦੇ ਮਾਮਲੇ ਦੀ ਐਸ. ਡੀ. ਐਮ. ਵਲੋਂ ਕੀਤੀ ਜਾ ਰਹੀ ...

ਪੂਰੀ ਖ਼ਬਰ »

ਇਸਲਾਮਾਬਾਦ 'ਚ ਸੈਰ ਕਰ ਰਹੇ ਨੌਜਵਾਨ 'ਤੇ ਗੋਲੀਆਂ ਚਲਾ ਕੇ ਕੀਤਾ ਜਾਨਲੇਵਾ ਹਮਲਾ

ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਸ਼ਹਿਰ 'ਚ ਗੋਲੀਆਂ ਚਲਾ ਕੇ ਕੀਤੀਆਂ ਜਾ ਰਹੀਆਂ ਵਾਰਦਾਤਾਂ ਤਹਿਤ ਇਕ ਹੋਰ ਨੌਜਵਾਨ 'ਤੇ ਉਸ ਵੇਲੇ ਗੋਲੀਆਂ ਚਲਾ ਕੇ ਜਾਨ ਲੇੇਵਾ ਹਮਲਾ ਕੀਤਾ ਗਿਆ ਜਦੋਂ ਉਹ ਰਾਤ ਵੇਲੇ ਸੈਰ ਕਰਨ ਲਈ ਨਿਕਲਿਆ ਸੀ | ਚੰਗੀ ਕਿਸਮਤ ਨੂੰ ਹਮਲਾਵਰਾਂ ਦੇ ਦੋ ...

ਪੂਰੀ ਖ਼ਬਰ »

ਵਿਜੀਲੈਂਸ ਨੇ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ 3 ਦਬੋਚੇ : ਇਕ ਹੋਰ ਦੀ ਭਾਲ ਜਾਰੀ

ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਵਿਜੀਲੈਂਸ ਬਿਊਰੋ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਕੋਲੋਂ 13 ਜਾਅਲੀ ਸਰਟੀਫਿਕੇਟ ਫੜ੍ਹੇ ਗਏ ਹਨ | ਇਸ ਸਬੰਧੀ ਚੌਕਸੀ ਪੁਲਿਸ ਦੇ ਐੱਸ. ਐੱਸ. ਪੀ. ...

ਪੂਰੀ ਖ਼ਬਰ »

ਐਨ. ਸੀ. ਸੀ. ਗਰੁੱਪ ਅੰਮਿ੍ਤਸਰ ਵਲੋਂ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ ਕਰਵਾਏ

ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-24 ਪੰਜਾਬ ਬਟਾਲੀਅਨ ਐੱਨ. ਸੀ. ਸੀ. ਅੰਮਿ੍ਤਸਰ ਵਲੋਂ ਚੱਲ ਰਹੇ ਸਾਲਾਨਾ ਟ੍ਰੇਨਿੰਗ ਕੈਂਪ-21 ਦੌਰਾਨ ਬੱਚਿਆਂ ਦੇ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ ਕਰਵਾਏ ਗਏ | ਲੈਫ਼ਟੀਨੈਂਟ ਕਰਨਲ ਤੇ ਕੈਂਪ ਕਮਾਂਡੈਂਟ ਏ. ਐੱਸ. ਚੌਹਾਨ ਨੇ ਇਹ ...

ਪੂਰੀ ਖ਼ਬਰ »

ਡੀ.ਸੀ.ਪੀ. ਹੈੱਡਕੁਆਟਰ ਡਾ: ਸਿਮਰਤ ਕੌਰ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਨੇ ਅਹੁਦੇ ਸੰਭਾਲੇ

ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਗ੍ਰਹਿ ਵਿਭਾਗ ਵਲੋਂ ਪੁਲਿਸ ਪ੍ਰਸ਼ਾਸਨ 'ਚ ਕੀਤੀਆਂ ਗਈਆਂ ਬਦਲੀਆਂ ਤੇ ਨਿਯੁਕਤੀਆਂ ਤਹਿਤ ਇਥੇ ਗੁਰੂ ਨਗਰੀ 'ਚ ਨਵ ਨਿਯੁਕਤ ਡੀ.ਸੀ.ਪੀ. ਹੈੱਡ ਕੁਆਟਰ ਡਾ: ਸਿਮਰਤ ਕੌਰ ਸਮੇਤ ਤਿੰਨ ਅਧਿਕਾਰੀਆਂ ਨੇ ਆਪਣੇ ਅਹੁਦੇ ਸੰਭਾਲ ਲਏ ਹਨ | 2016 ਬੈਚ ...

ਪੂਰੀ ਖ਼ਬਰ »

ਜੂਨੀਅਰ ਸਟੇਟ ਚੈਂਪੀਅਨਸ਼ਿਪ ਲਈ ਤਲਵਾਰਬਾਜ਼ੀ ਟੀਮਾਂ ਦੇ ਟ੍ਰਾਇਲ ਸੰਪੰਨ-ਪੋ੍ਰ: ਰੰਧਾਵਾ

ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਤਲਵਾਰਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪੋ੍ਰ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਦੀਨਾਨਗਰ ਗੁਰਦਾਸਪੁਰ ਵਿਖੇ 28 ਤੋਂ 30 ਮਈ ਤਕ ਹੋ ਰਹੀ ਜੂਨੀਅਰ ਪੰਜਾਬ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿੱਪ (ਲੜਕੇ ਤੇ ਲੜਕੀਆਂ) ...

ਪੂਰੀ ਖ਼ਬਰ »

ਥਾਣਾ ਸੁਲਤਾਨਵਿੰਡ ਵਲੋਂ ਨਸ਼ੀਲੀਆਂ ਗੋਲੀਆਂ 'ਚ ਲੋੜੀਂਦੇ ਦੋ ਨੌਜਵਾਨਾਂ ਨੂੰ ਕੀਤਾ ਕਾਬੂ

ਸੁਲਤਾਨਵਿੰਡ, 24 ਮਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਅਤੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੀਆਂ ਸਖਤ ਹਦਾਇਤਾਂ ਤੇ ਚਲਾਈ ਗਈ ਨਸ਼ਿਆਂ ਅਤੇ ਲੁੱਟਾਂ ਖੋਹਾਂ ਖਿਲਾਫ ਮੁਹਿੰਮ ਦੇ ਤਹਿਤ ਅੱਜ ਥਾਣਾ ਸੁਲਤਾਨਵਿੰਡ ਦੀ ਪੁਲਿਸ ਚੌਕੀ ਦਰਸ਼ਨ ...

ਪੂਰੀ ਖ਼ਬਰ »

ਈ. ਟੀ. ਯੂ. ਵਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਘਿਰਾਓ

ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਤਰੱਕੀਆਂ ਨਾ ਹੋਣ ਦੇ ਰੋਸ ਵਜੋਂ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਦਾ ਘਿਰਾਓ ...

ਪੂਰੀ ਖ਼ਬਰ »

ਲੇਖ ਮੁਕਾਬਲੇ ਵਿਚ ਡੀ. ਏ. ਵੀ. ਕਾਲਜ ਦਾ ਆਮਿਰ ਬਸ਼ੀਰ ਆਇਆ ਅੱਵਲ

ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਦੇ ਆਮਿਰ ਬਸ਼ੀਰ ਜਾਨ ਸ਼ੇਖ ਨੇ ਕੰਪੀਟੀਸ਼ਨ ਸੈਕਸਸ ਰੀਵਿਊ ਵਲੋਂ ਲੇਖ ਲੇਖਣ ਮੁਕਾਬਲੇ-833 ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਉਸ ਦੀਆਂ ਲਿਖਤਾਂ ਨੂੰ ਦੇਸ਼ ਭਰ ਦੀਆਂ ਐਂਟਰੀਆਂ ਵਿਚੋਂ ਸਭ ਤੋਂ ਵਧੀਆ ...

ਪੂਰੀ ਖ਼ਬਰ »

5 ਸਾਲ ਬਾਅਦ ਵੀ 15,981 ਕਰੋੜ ਦੇ ਐਸ. ਈ. ਜ਼ੈੱਡ. ਨੂੰ ਨਹੀਂ ਪੈ ਸਕਿਆ ਬੂਰ

ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਸਾਲ 2017 'ਚ ਅੰਮਿ੍ਤਸਰ ਵਿਖੇ 15,981 ਕਰੋੜ ਰੁਪਏ ਦਾ ਸਪੈਸ਼ਲ ਇਕਨੌਮਿਕ ਜ਼ੋਨ (ਐਸ. ਈ. ਜੈੱਡ.) ਸਥਾਪਤ ਕੀਤੇ ਜਾਣ ਦਾ ਵਾਅਦਾ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਇਕੱਲੇ ਅੰਮਿ੍ਤਸਰ 'ਚ ਹੀ 4.30 ਲੱਖ ਨੌਕਰੀਆਂ ਸਿਰਜਿਤ ਹੋਣਗੀਆਂ | ਜਦਕਿ ...

ਪੂਰੀ ਖ਼ਬਰ »

ਵੀਜ਼ਾ ਮਾਹਿਰ ਗੈਵੀ ਕਲੇਰ ਨੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਲਗਾਉਣ 'ਚ ਸਾਰਿਆਂ ਨੂੰ ਪਛਾੜਿਆ

ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਸਟੱਡੀ ਵੀਜ਼ੇ 'ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਮਨ 'ਚ ਸਭ ਤੋਂ ਪਹਿਲਾ ਨਾਂਅ ਵੀਜ਼ਾ ਮਾਹਿਰ ਗੈਵੀ ਕਲੇਰ ਦਾ ਆਉਂਦਾ ਹੈ, ਕਿਉਂਕਿ ਗੈਵੀ ਕਲੇਰ ਨੇ ਆਸਟ੍ਰੇਲੀਆ ਦੇ ਹਰ ਇਨਟੇਕ ਵਿਚ ਰਿਕਾਰਡਤੋੜ ਵੀਜ਼ੇ ਲਗਵਾ ਕੇ ਆਪਣੀ ...

ਪੂਰੀ ਖ਼ਬਰ »

ਅੰਮਿ੍ਤਸਰ ਵਿਚ ਕੰਨਾਂ ਦਾ ਮੁਫ਼ਤ ਟੈਸਟ ਤੇ 55 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲੱਬਧ

ਬਠਿੰਡਾ, 24 ਮਈ (ਅਜੀਤ ਬਿਊਰੋ)-ਜਿਹੜੇ ਲੋਕਾਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਲਈ ਬਹੁਤ ਵਧੀਆ ਤੇ 55 ਫੀਸਦੀ ਛੋਟ ਉਪਰ 26 ਮਈ ਦਿਨ ਵੀਰਵਾਰ ਨੂੰ ਹੋਟਲ ...

ਪੂਰੀ ਖ਼ਬਰ »

ਕਾਂਗਰਸੀ ਕੌਂਸਲਰ ਗਿੰਦਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਗੈਂਗਸਟਰ ਬੌਬੀ ਮਲਹੋਤਰਾ ਸਮੇਤ ਦੋ ਬਰੀ

ਅੰਮਿ੍ਤਸਰ, 24 ਮਈ (ਰੇਸ਼ਮ ਸਿੰਘ)-2016 'ਚ ਦਿਨ ਦਿਹਾੜੇ ਸੀਨੀਅਰ ਕਾਂਗਰਸੀ ਆਗੂ ਤੇ ਨਗਰ ਨਿਗਮ ਦੇ ਕੌਂਸਲਰ ਜੋਗਿੰਦਰਪਾਲ ਗਿੰਦਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਚਰਚਿਤ ਮਾਮਲੇ 'ਚ ਨਾਮਜਦ ਕੀਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੇੜਲੇ ਸਾਥੀ ਬੌਬੀ ਮਲਹੋਤਰਾ ...

ਪੂਰੀ ਖ਼ਬਰ »

ਗ਼ੈਰ ਮਿਆਰੀ ਤੇ ਵਿਦੇਸ਼ੀ ਸਿਗਰਟਾਂ ਵੇਚਣਾ ਵੀ ਅਪਰਾਧ : ਸਿਹਤ ਵਿਭਾਗ ਖਾਨਾਪੂਰਤੀ ਕਰਦੀ ਟੀਮ ਨੇ ਮੁੜ ਕੀਤੀ 17 ਤੰਬਾਕੂ ਵਿਕਰੇਤਾਵਾਂ ਦੀ ਜਾਂਚ

ਅੰਮਿ੍ਤਸਰ , 24 ਮਈ (ਰੇਸ਼ਮ ਸਿੰਘ)- ਗ਼ੈਰ ਮਿਆਰੀ ਤੇ ਵਿਦੇਸ਼ੀ ਸਿਗਰਟਾਂ ਵੇਚਣਾ ਸਜ਼ਾ ਯੋਗ ਅਪਰਾਧ ਹੈ ਅਤੇ ਜੇਕਰ ਕੋਈ ਦੁਕਾਨਦਾਰ ਅਜਿਹੀਆਂ ਸਿਗਰਟਾਂ ਵੇਚਦਾ ਫੜਿਆ ਜਾਵੇ ਤਾਂ ਉਸ ਖਿਲਾਫ ਧਾਰਾ ਤਹਿਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਸਕਦੀ ਹੈ | ਇਹ ...

ਪੂਰੀ ਖ਼ਬਰ »

ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਬੁਰਜ ਮਰਹਾਣਾ ਸਕੂਲ 'ਚ ਗੁਰਮਤਿ ਸਿਰਜਣਾ ਕੈਂਪ ਲਗਾਇਆ

ਅੰਮਿ੍ਤਸਰ, 24 ਮਈ (ਜੱਸ)-ਚੀਫ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਕਾਰਜਸ਼ੀਲ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਆਪਣੇ ਵਿੱਦਿਅਕ ਅਦਾਰਿਆਂ ਵਿਚ ਗੁਰਮਤਿ ਸਿਰਜਣਾਂ ਕੈਂਪ ਲਗਾਏ ਜਾਣ ਰਹੇ ਹਨ | ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰੋ: ਹਰੀ ਸਿੰਘ ਸੰਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੰਜ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਸਮਾਪਤ

ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਪੰਜ-ਰੋਜ਼ਾ ਵਰਕਸ਼ਾਪ ਨੌ ਹਜ਼ਾਰ ਇੰਜੀਨੀਅਰਿੰਗ ਸ਼ਬਦਾਂ ਦੇ ਨਿਰਮਾਣ ਦਾ ਟੀਚਾ ਪੂਰਾ ਕਰਦਿਆਂ ...

ਪੂਰੀ ਖ਼ਬਰ »

ਬਸ਼ੰਬਰਪੁਰ 'ਚ ਚੋਰ ਮੱਝਾਂ ਦੇ ਗਲੋਂ ਲੋਹੇ ਦੇ ਸੰਗਲ ਚੋਰੀ ਕਰਕੇ ਹੋਏ ਫਰਾਰ ਮਾਲਕ ਨੇ ਸਵੇਰੇ ਦੂਰ ਖੇਤਾਂ 'ਚੋਂ ਵਾਪਸ ਲਿਆਂਦੀਆਂ ਮੱਝਾਂ

ਮਾਨਾਂਵਾਲਾ, 24 ਮਈ (ਗੁਰਦੀਪ ਸਿੰਘ ਨਾਗੀ)-ਥਾਣਾ ਚਾਟੀਵਿੰਡ ਅਧੀਨ ਪਿੰਡ ਬਸ਼ੰਬਰਪੁਰਾ ਵਿਖੇ ਬੀਤੀ ਰਾਤ ਚੋਰਾਂ ਵਲੋਂ ਇਕ ਨਿਵੇਕਲੀ ਕਿਸਮ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਖ਼ਬਰ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ | ਪਿੰਡ ਬਸ਼ੰਬਰਪੁਰ ਦੇ ਕਿਸਾਨ ਨਿਰਭੈਲ ਸਿੰਘ ਪੁੱਤਰ ਸਕੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਘਰ ਤੋਂ ਅੱਧਾ ਕੁ ਏਕੜ ਦੂਰ ਹੈ, ਹਰ ਰੋਜ਼ ਦੀ ਤਰ੍ਹਾਂ ਉਹ ਖ਼ੁਦ ਬੀਤੀ ਰਾਤ ਡੰਗਰਾਂ ਨੂੰ ਪੱਠੇ ਆਦਿ ਪਾ ਕੇ ਘਰ ਆ ਗਿਆ ਸੀ, ਪਰ ਜਦੋਂ ਤੜਕੇ ਆ ਕੇ ਵੇਖਿਆ ਤਾਂ ਕੁੱਲ 10 ਡੰਗਰਾਂ ਵਿਚੋਂ 7 ਮੱਝਾਂ ਗਾਇਬ ਸਨ, ਜਿਨ੍ਹਾਂ ਦੇ ਗਲ ਲੋਹੇ ਦੇ ਸੰਗਲ ਸਨ | ਨਿਰਭੈਲ ਸਿੰਘ ਨੇ ਦੱਸਿਆ ਕਿ ਅਚਾਨਕ ਮੱਝਾਂ ਗਾਇਬ ਵੇਖ ਕੇ ਪਹਿਲਾਂ ਤਾਂ ਇੰਝ ਲੱਗਾ ਜਿਵੇਂ ਕੋਈ ਮੱਝਾਂ ਚੋਰੀ ਕਰਕੇ ਲੈ ਗਿਆ ਹੋਵੇ ਪਰ ਜਿਨ੍ਹਾਂ ਮੱਝਾਂ ਨੂੰ ਰੱਸੇ ਪਾ ਕੇ ਬੰਨਿਆ ਸੀ, ਉਹ ਤਾਂ ਕਿੱਲਿਆਂ 'ਤੇ ਬੱਝੀਆਂ ਸਨ ਪਰ ਲੋਹੇ ਦੇ ਸੰਗਲਾਂ ਵਾਲੀਆਂ ਮੱਝਾਂ ਗਾਇਬ ਸਨ | ਉਨ੍ਹਾਂ ਦੱਸਿਆ ਕਿ ਪਿੰਡ 'ਚ ਪੁੱਛਦੇ-ਪਛਾਉਂਦਿਆਂ ਪਤਾ ਲੱਗਾ ਕਿ ਕੁਝ ਮੱਝਾਂ ਪਿੰਡ ਦੇ ਬਾਹਰਵਾਰ ਖੇਤਾਂ ਵਿਖੇ ਚਰ ਰਹੀਆਂ ਹਨ | ਜਦੋਂ ਉਨ੍ਹਾਂ ਜਾ ਕੇ ਵੇਖਿਆਂ ਤਾਂ ਪਤਾ ਲੱਗਾ ਕਿ ਮੱਝਾਂ ਦੇ ਗਲ ਪਾਏ ਸੰਗਲ ਗਾਇਬ ਸਨ, ਜਿਸ ਤੋਂ ਸਹਿਜੇ ਹੀ ਅੰਦਾਜਾ ਲੱਗ ਗਿਆ ਕਿ ਬੀਤੀ ਰਾਤ ਨਸ਼ਈ ਕਿਸਮ ਦੇ ਚੋਰ ਉਨ੍ਹਾਂ ਦੀ ਹਵੇਲੀ ਵਿਚ ਆਏ ਸਨ, ਜਿਨ੍ਹਾਂ ਮੱਝਾਂ ਦੇ ਲੋਹੇ ਦੇ ਸੰਗਲ ਖੋਲ ਲਏ ਤੇ ਮੱਝਾਂ ਖੁੱਲੀਆਂ ਛੱਡ ਦਿੱਤੀਆਂ ਜੋ ਆਪ ਮੁਹਾਰੇ ਪਿੰਡ ਦੇ ਦੂਜੇ ਪਾਸੇ ਚਲੀਆਂ ਗਈਆਂ |

ਖ਼ਬਰ ਸ਼ੇਅਰ ਕਰੋ

 

ਸਿੰਧ ਦੇ ਮੰਦਰ 'ਚੋਂ ਮੂਰਤੀਆਂ ਚੋਰੀ

ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਹਿੰਦੂ ਮੰਦਰਾਂ ਦੀ ਭੰਨਤੋੜ ਅਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਚੋਰੀ ਹੋਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ | ਪਿਛਲੇ ਲਗਭਗ ਡੇਢ ਸਾਲ 'ਚ ਸੂਬਾ ਸਿੰਧ 'ਚ 15 ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ...

ਪੂਰੀ ਖ਼ਬਰ »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਵਿਖੇ ਰੋਟਰੀ ਤੇ ਇਨਰਵ੍ਹੀਲ ਕਲੱਬ ਦੇ ਸਹਿਯੋਗ ਨਾਲ ਫ੍ਰੀ ਮੈਮੋਗ੍ਰਾਫੀ ਕੈਂਪ ਲਗਾਇਆ

ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮਿ੍ਤਸਰ ਵਿਖੇ ਰੋਟਰੀ ਕਲੱਬ, ਅੰਮਿ੍ਤਸਰ, ਇਨਰਵ੍ਹੀਲ ਕਲੱਬ ਅੰਮਿ੍ਤਸਰ ਅਤੇ ਹੋਰ ਸਿਸਟਰ ਕਲੱਬਾਂ ਦੇ ਸਹਿਯੋਗ ਨਾਲ 40 ਸਾਲ ਤੋਂ ਉੱਪਰ ਉਮਰ ਦੀਆਂ ਅÏਰਤਾਂ 'ਚ ਬ੍ਰੈਸਟ ਕੈਂਸਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੁਰੰਤ ਕਰੇ ਵੈਟਰਨਰੀ ਡਾਕਟਰਾਂ ਦੀ ਭਰਤੀ : ਆਗੂ

ਬਟਾਲਾ, 24 ਮਈ (ਕਾਹਲੋਂ)-ਬੇਰੁਜ਼ਗਾਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੀ ਮੀਟਿੰਗ ਹੋੋਈ, ਜਿਸ ਵਿਚ ਵੱਡੀ ਗਿਣਤੀ ਵਿਚ ਵੈਟਰਨਰੀ ਡਾਕਟਰਾਂ ਨੇ ਹਿੱਸਾ ਲਿਆ | ਐਸੋਸੀਏਸ਼ਨ ਵਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਬੀ.ਵੀ.ਐੱਸ.ਸੀ. ਕਰ ਚੁੱਕੇ ਵੈਟਰਨਰੀ ...

ਪੂਰੀ ਖ਼ਬਰ »

ੇਭਗਤ ਪੂਰਨ ਸਿੰਘ ਤੇ ਸੁੰਦਰ ਲਾਲਾ ਬਹੁਗੁਣਾ ਵਰਗੀਆਂ ਸ਼ਖ਼ਸੀਅਤਾਂ ਨੇ ਵਾਤਾਵਰਨ ਨੂੰ ਬਚਾਉਣ ਲਈ ਮਿਸਾਲੀ ਕੰਮ ਕੀਤਾ-ਛੀਨਾ

ਮਾਨਾਂਵਾਲਾ, 24 ਮਈ (ਗੁਰਦੀਪ ਸਿੰਘ ਨਾਗੀ)-ਪਿੰਗਲਵਾੜਾ ਸੰਸਥਾ ਵਲੋਂ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਦੀ ਪਹਿਲੀ ਬਰਸੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਦੀ ਅਗਵਾਈ ਹੇਠ ਸੰਸਥਾ ਦੇ ਮਾਨਾਂਵਾਲਾ ਕੈਂਪਸ ਦੇ ਮਾਤਾ ਮਹਿਤਾਬ ਕੌਰ ਹਾਲ 'ਚ ਮਨਾਈ ਗਈ, ਜਿਸ ਵਿਚ ...

ਪੂਰੀ ਖ਼ਬਰ »

ਰੈੱਡ ਕਰਾਸ ਦੀ ਚੇਅਰਪਰਸਨ ਨੇ ਗਤੀਵਿਧੀਆਂ ਦਾ ਲਿਆ ਜਾਇਜ਼ਾ

ਅੰਮਿ੍ਤਸਰ , 24 ਮਈ (ਰੇਸ਼ਮ ਸਿੰਘ)-ਨਵ ਨਿਯੁਕਤ ਡੀ.ਸੀ. ਹਰਪ੍ਰੀਤ ਸਿੰਘ ਸੂਦਨ ਦੀ ਧਰਮਪਤਨੀ ਗੁਰਪ੍ਰੀਤ ਕੌਰ ਚੇਅਰਪਰਸਨ ਜ਼ਿਲ੍ਹਾ ਹਸਪਤਾਲ ਭਲਾਈ ਸੈਕਸ਼ਨ ਅਤੇ ਰੈੱਡ ਕਰਾਸ ਦੀ ਮਹਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਰੈੱਡ ਕਰਾਸ ਵਿਖੇ ਇਕ ਮੀਟਿੰਗ ਕੀਤੀ ਗਈ ਤੇ ਰੈੱਡ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਨੇ ਵਿਦਿਆਰਥੀਆਂ ਦੇ ਹੁਨਰ ਵਿਕਾਸ ਲਈ ਇੰਟਰਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਨਾਲ ਕੀਤਾ ਅਹਿਮ ਸਮਝੌਤਾ

ਅੰਮਿ੍ਤਸਰ, 24 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਅਗਵਾਈ ਵਿਚ ਵਿੱਦਿਅਕ ਸੇਵਾਵਾਂ ਪ੍ਰਦਾਨ ਕਰ ਰਹੀ ਨਾਮਵਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਲੋਂ ਕਾਮਰਸ ਗ੍ਰੈਜੂਏਟ ਵਿਦਿਆਰਥੀਆਂ 'ਚ ਹੁਨਰ ਨੂੰ ਵਧਾਉਣ ਲਈ ਇੰਟਰਨੈਸ਼ਨਲ ਸਕਿੱਲ ...

ਪੂਰੀ ਖ਼ਬਰ »

ਮੁੱਖ ਮੰਤਰੀ 'ਤੇ ਲਗਾਏ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼

ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ ਸੰਬੰਧਿਤ ਅਧਿਕਾਰੀਆਂ ਨਾਲ ਕੀਤੀ ਬੈਠਕ ਦੌਰਾਨ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ਾਂ ਲਈ ਸਿੱਧੀਆਂ ਉਡਾਣਾਂ ਬਾਰੇ ਪ੍ਰਬੰਧਾਂ ਨੂੰ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸੈਰ-ਸਪਾਟਾ ਵਿਭਾਗ ਨੂੰ 'ਪਿੰਡ ਬਾਬੇ ਨਾਨਕ ਦਾ' ਲਈ ਆਲਮੀ ਪੱਧਰ 'ਤੇ ਟੈਂਡਰ ਮੰਗਣ ਦੇ ਹੁਕਮ

ਚੰਡੀਗੜ੍ਹ, 24 ਮਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਣਮੱਤੇ ਪ੍ਰੋਜੈਕਟ 'ਪਿੰਡ ...

ਪੂਰੀ ਖ਼ਬਰ »

ਗਿਆਰ੍ਹਵੀਂ, ਬਾਰ੍ਹਵੀਂ ਮੈਡੀਕਲ, ਨਾਨ ਮੈਡੀਕਲ, ਕਾਮਰਸ 'ਚ ਵੇਰੋਨ ਇੰਸਟੀਚਿਊਟ ਦੇ ਵਿਦਿਆਰਥੀਆਂ ਦੇ ਨਤੀਜੇ ਰਹੇ ਵਧੀਆ

ਅੰਮਿ੍ਤਸਰ, 24 ਮਈ (ਨਕੁਲ ਸ਼ਰਮਾ)-ਸਥਾਨਕ ਰਾਣੀ ਕਾ ਬਾਗ ਵਿਖੇ ਸਥਿਤ ਵੇਰੋਨ ਇੰਸਟੀਚਿਊਟ ਵਿਖੇ ਸੈਂਟਰ ਹੈੱਡ ਜਤਿਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਲਈ ਗਿਆਰ੍ਹਵੀਂ, ਬਾਰ੍ਹਵੀਂ ਦੋਨੋ ਜਮਾਤਾਂ ਬਹੁਤ ਅਹਿਮ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਬਾਬਾ ਨੌਧ ਸਿੰਘ ਦੀ ਸਰਬਸੰਮਤੀ ਨਾਲ ਹੋਈ ਚੋਣ

ਚੱਬਾ, 24 ਮਈ (ਜੱਸਾ ਅਨਜਾਣ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜੋਨ ਬਾਬਾ ਨੌਧ ਸਿੰਘ ਦੇ ਪਿੰਡਾਂ ਦੀਆਂ ਜਥੇਬੰਦਕ ਚੋਣਾਂ ਬਾਅਦ ਅੱਜ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਦੀਆਂ ਵਿਦਿਆਰਥਣਾਂ ਨੂੰ ਨਿਯੁਕਤੀ ਪੱਤਰ ਭੇਟ

ਵੇਰਕਾ, 24 ਮਈ (ਪਰਮਜੀਤ ਸਿੰਘ ਬੱਗਾ)-ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ ਅੰਮਿ੍ਤਸਰ ਵਿਖੇ ਸ਼ਹਿਰ ਦੀਆਂ ਨਾਮਵਰ ਆਰਕੀਟੈਕਚਰ ਫਰਮਜ਼ ਨੇ ਆਰਕੀਟੈਕਚਰ ਵਿਭਾਗ ਦੁਆਰਾ ਆਯੋਜਿਤ ਕੀਤੀ ਗਈ ਪਲੇਸਮੈਂਟ ਡਰਾਈਵ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੂੰ ਅਸਿਸਟੈਂਟ ...

ਪੂਰੀ ਖ਼ਬਰ »

ਫੁਲਕਾਰੀ ਸੰਸਥਾ ਵਲੋਂ ਤੰਦਰੁਸਤੀ ਤੇ ਸਿਹਤ ਬਾਰੇ ਸੈਸ਼ਨ

ਅੰਮਿ੍ਤਸਰ, 24 ਮਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੀ ਮੋਹਰੀ ਔਰਤਾਂ ਦੀ ਸੰਸਥਾ ਫੁਲਕਾਰੀ ਡਬਲਿਊ. ਓ. ਏ. ਵਲੋਂ ਤੰਦਰੁਸਤੀ ਅਤੇ ਸਿਹਤ ਬਾਰੇ ਸੈਸ਼ਨ ਕਰਵਾਇਆ ਗਿਆ, ਜਿਸ ਦਾ ਸੰਚਾਲਨ ਏਕੀਕਰਿਤ ਮੈਡੀਸਨ ਦੇ ਖੇਤਰ ਵਿਚ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੋਲਿਸਟਿਕ ਲਾਈਫਸਟਾਈਲ ...

ਪੂਰੀ ਖ਼ਬਰ »

ਮੰਦਰ ਸ੍ਰੀ ਜੈਕ੍ਰਿਸ਼ਨਈਆ ਦਾ 55ਵਾਂ ਸਾਲਾਨਾ ਉਤਸਵ ਤੇ ਸੰਤ ਸੰਮੇਲਨ ਧੂਮਧਾਮ ਨਾਲ ਮਨਾਇਆ

ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਚÏਕ ਪਾਸੀਆਂ ਸਥਿਤ ਮੰਦਰ ਸ੍ਰੀ ਜੈਕ੍ਰਿਸ਼ਨਈਆ ਦਾ 55ਵਾਂ ਸਾਲਾਨਾ ਉਤਸਵ ਤੇ ਸੰਤ ਸੰਮੇਲਨ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਪ੍ਰੋਗਰਾਮ ਵਿਚ ਮਹੰਤ ਸ੍ਰੀ ਰਹਿਸਕਾਰ ਬਾਬਾ ਮਾਨੁਭਾਵ ਅਤੇ ਮਹੰਤ ਸ੍ਰੀ ਯਸ਼ਰਾਜ ...

ਪੂਰੀ ਖ਼ਬਰ »

ਰਾਸ਼ਟਰੀ ਰੰਗਮੰਚ ਉਤਸਵ ਦੌਰਾਨ ਬਲਵੰਤ ਗਾਰਗੀ ਦੇ ਲਿਖੇ ਨਾਟਕ 'ਕੇਸਰੋ' ਦਾ ਕੀਤਾ ਮੰਚਨ

ਅੰਮਿ੍ਤਸਰ, 24 ਮਈ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਕਰਵਾਏ ਜਾ ਰਹੇ ਰਾਸ਼ਟਰੀ ਰੰਗਮੰਚ ਉਤਸਵ ਦੇ ਅੱਜ ਤੀਜੇ ਦਿਨ ਦਾ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੀ ਟੀਮ ਵਲੋਂ ਬਲਵੰਤ ਗਾਰਗੀ ਦਾ ਲਿਖਿਆ ਤੇ ਦਲਜੀਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX