ਤਾਜਾ ਖ਼ਬਰਾਂ


ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਐਕਸ਼ਨ, ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ ਨੂੰ ਕੀਤਾ ਮੁਅੱਤਲ
. . .  5 minutes ago
ਚੰਡੀਗੜ੍ਹ, 9 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ ਸੰਬੰਧੀ ਅਖ਼ਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ...
ਹਲਕਾ ਅਮਲੋਹ 'ਚ 'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਕਹਿਰ, ਰਾਜੂ ਖੰਨਾ ਨੇ ਕੀਤਾ ਪਿੰਡਾਂ ਦਾ ਦੌਰਾ
. . .  57 minutes ago
ਅਮਲੋਹ, 9 ਅਗਸਤ (ਕੇਵਲ ਸਿੰਘ)-'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਹਲਕਾ ਅਮਲੋਹ ਦੇ ਪਸ਼ੂਆਂ 'ਚ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ...
ਵਿਧਵਾ ਔਰਤ ਦੇ 22 ਸਾਲਾ ਨੌਜਵਾਨ ਪੁੱਤਰ ਦੀ ਨਸ਼ੇ ਨੇ ਲਈ ਜਾਨ
. . .  about 1 hour ago
ਚੋਗਾਵਾਂ, 9 ਅਗਸਤ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੋਗਾਵਾਂ ਹਾਲ ਵਾਸੀ ਪਿੰਡ ਕੋਹਾਲਾ ਦੇ ਇਕ ਵਿਧਵਾ ਔਰਤ ਬਲਵਿੰਦਰ ਕੌਰ ਜਿਸਦੇ ਪਤੀ ਸੁਰਜੀਤ ਸਿੰਘ ਦੀ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਪੁੱਤਰ ਰਵੀ ਸਿੰਘ ਉਮਰ...
ਸੂਏ 'ਚ ਤੈਰਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 1 hour ago
ਲੋਪੋਕੇ, 9 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਨਾਂਵਾਲਾ ਸੂਏ ਵਿਚੋ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ...
ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ
. . .  about 1 hour ago
ਮੁੰਬਈ, 8 ਅਗਸਤ - ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 18 ਵਿਧਾਇਕਾਂ ਮੰਤਰੀ ਵਜੋਂ ਸਹੁੰ ਚੁਕਾਈ...
ਜੇ.ਡੀ.ਯੂ. ਨੇ ਰਾਜਪਾਲ ਤੋਂ ਮੰਗਿਆ ਸਮਾਂ - ਸੂਤਰ
. . .  about 1 hour ago
ਪਟਨਾ, 9 ਅਗਸਤ - ਸੂਤਰਾਂ ਅਨੁਸਾਰ ਬਿਹਾਰ 'ਚ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ ਵਿਚ ਵਧਦੇ ਟਕਰਾਅ ਦੌਰਾਨ ਜਨਤਾ ਦਲ (ਯੂ) ਨੇ ਬਿਹਾਰ ਦੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ...
ਨਿੱਜੀ ਬੱਸਾਂ ਦੀ ਹੜਤਾਲ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ
. . .  about 1 hour ago
ਅਜਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਆਪਣੀਆਂ ਮੰਗਾਂ ਨੂੰ ਲੈ ਕੇ ਨਿੱਜੀ ਬੱਸ ਮਾਲਕਾਂ ਵੱਲੋਂ ਅੱਜ ਕੀਤੀ ਸੂਬਾ ਪੱਧਰੀ ਹੜਤਾਲ ਕਾਰਨ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ...
ਦੇਸ਼ ਦੀ ਵੰਡ ਸਮੇਂ ਹੋਈ ਹਿੰਸਾ ਦੌਰਾਨ ਜਾਨਾਂ ਗੁਆਉਣ ਵਾਲੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸਮੂਹਿਕ ਅਰਦਾਸ ਸਮਾਗਮ 16 ਅਗਸਤ ਨੂੰ
. . .  about 1 hour ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ)- 75 ਸਾਲ ਪਹਿਲਾਂ ਹਿੰਦੁਸਤਾਨ ਦੀ ਵੰਡ ਵੇਲੇ ਸੰਨ 1947 ਵਿਚ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ 10 ਲੱਖ ਬੇਦੋਸ਼ੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹਿਕ ਅਰਦਾਸ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ...
ਦੋਆਬਾ ਕਿਸਾਨ ਕਮੇਟੀ ਵਲੋਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
. . .  about 1 hour ago
ਟਾਂਡਾ ਉੜਮੁੜ, 9 ਅਗਸਤ (ਭਗਵਾਨ ਸਿੰਘ ਸੈਣੀ) - ਬਿਜਲੀ ਘਰ ਚੌਕ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ (ਪੰਜਾਬ) ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ 'ਚ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਸੰਸਦ 'ਚ ਪੇਸ਼ ਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ 'ਚ ਇਕੱਤਰ...
ਮੌਸਮ ਵਿਭਾਗ ਵਲੋਂ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ
. . .  1 minute ago
ਮੁੰਬਈ, 9 ਅਗਸਤ - ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ ਜਾਰੀ ਕੀਤਾ...
ਨਿੱਜੀ ਬੱਸਾਂ ਵਾਲਿਆਂ ਨੇ ਬਠਿੰਡਾ- ਚੰਡੀਗੜ ਮੁੱਖ ਸੜਕ ਕੀਤੀ ਬੰਦ
. . .  about 2 hours ago
ਭਵਾਨੀਗੜ੍ਹ, 9 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਨਿੱਜੀ ਬੱਸਾਂ ਵਾਲਿਆਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਬਠਿੰਡਾ-ਚੰਡੀਗੜ ਮੁੱਖ ਸੜਕ ਨੂੰ ਬੱਸਾਂ ਲਗਾ ਕੇ ਪੂਰਨ ਤੌਰ 'ਤੇ ਬੰਦ ਕਰ ਦਿੱਤਾ...
ਚਾਂਦੀ ਦਾ ਤਗਮਾ ਜੇਤੂ ਰਗਬੀ ਖਿਡਾਰਣ ਦਾ ਅੰਮਿ੍ਤਸਰ ਹਵਾਈ ਅੱਡੇ 'ਤੇ ਭਰਵਾਂ ਸਵਾਗਤ
. . .  1 minute ago
ਚਾਂਦੀ ਦੇ ਤਗਮੇ 'ਤੇ ਕਬਜਾ ਕੀਤਾ ਹੈ।ਇਸ ਭਾਰਤੀ ਰਗਬੀ ਟੀਮ ਵਿਚ ਪੰਜਾਬ ਦੀ ਇਕੋ ਇਕ ਖਿਡਾਰਣ ਰਮਣੀਕ ਕੌਰ ਵੀ ਸ਼ਾਮਿਲ ਹੈ।ਚਾਂਦੀ ਦਾ ਤਗਮਾ ਜਿੱਤਣ ਵਾਲੀ ਰਮਣੀਕ ਕੌਰ ਦਾ ਅੱਜ ਭਾਰਤ ਵਾਪਸੀ ਮੌਕੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ...
ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵਲੋਂ ਅੰਮ੍ਰਿਤਸਰ ਬੱਸ ਅੱਡਾ ਬੰਦ
. . .  about 3 hours ago
ਅੰਮ੍ਰਿਤਸਰ, 9 ਅਗਸਤ (ਗਗਨਦੀਪ ਸ਼ਰਮਾ) - ਪੰਜਾਬ ਮੋਟਰ ਯੂਨੀਅਨ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਅੱਜ ਸਵੇਰੇ ਸਾਢੇ ਸੱਤ ਵਜੇ ਤੋਂ ਬੱਸ ਅੱਡਾ ਬੰਦ ਕਰ...
ਨਿੱਜੀ ਬੱਸ ਆਪ੍ਰੇਟਰਾਂ ਵਲੋਂ ਤਲਵੰਡੀ ਸਾਬੋ ਬੱਸ ਅੱਡੇ 'ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 3 hours ago
ਤਲਵੰਡੀ ਸਾਬੋ, 9 ਅਗਸਤ (ਰਣਜੀਤ ਸਿੰਘ ਰਾਜੂ) - ਹੱਕੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ ਦੇ ਸੱਦੇ 'ਤੇ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੇ ਗੇਟ ਬੰਦ ਕਰਕੇ ਨਿੱਜੀ ਟਰਾਂਸਪੋਟਰਾਂ...
ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦੇ ਰੋਸ ਵਜੋਂ ਫਗਵਾੜਾ ਬੱਸ ਸਟੈਂਡ ’ਤੇ ਧਰਨਾ ਸ਼ੁਰੂ
. . .  about 3 hours ago
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦਿੱਤੇ ਜਾਣ ਤੋਂ ਖਫ਼ਾ ਹੋਏ ਨਿੱਜੀ ਬੱਸ ਆਪ੍ਰੇਟਰਾਂ ਨੇ ਅੱਜ ਬੱਸ ਸਟੈਂਡ ਵਿਖੇ ਰੋਸ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ...
ਹਰਪਾਲ ਸਿੰਘ ਚੀਮਾ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਦੇਣਗੇ ਸ਼ਰਧਾਂਜਲੀ
. . .  about 3 hours ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਪਿੰਡ ਢਢੋਗਲ (ਧੂਰੀ) ਵਿਖੇ ਸਵੇਰੇ 11 ਵਜੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ...
ਸੁਨਾਮ ਵਿਖੇ ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਚੱਕਾ ਜਾਮ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 9 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੋਟਰ ਯੂਨੀਅਨ ਦੇ ਸੱਦੇ ’ਤੇ ਅੱਜ ਸੁਨਾਮ ਵਿਖੇ ਧਰਨਾ ਦੇਣ ਉਪਰੰਤ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ...
ਨਿੱਜੀ ਬੱਸਾਂ ਦੀ ਹੜਤਾਲ, ਸਵਾਰੀਆਂ ਪ੍ਰੇਸ਼ਾਨ
. . .  about 3 hours ago
ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ) - ਬੱਸ ਆਪਰੇਟਰ ਯੂਨੀਅਨ (ਪੰਜਾਬ) ਦੇ ਸੱਦੇ 'ਤੇ ਅੱਜ ਨਿੱਜੀ ਬੱਸਾਂ ਦੀ ਹੜਤਾਲ ਬੱਸਾਂ ਦੀ ਹੜਤਾਲ ਹੋਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੇ ਵਰਣਨਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਸਰਕਾਰੀ ਬੱਸਾਂ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12751 ਨਵੇਂ ਮਾਮਲੇ
. . .  about 4 hours ago
ਨਵੀਂ ਦਿੱਲੀ, 9 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 12,751 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 16,412 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ...
ਸ਼ਿਵ ਸੈਨਾ ਵਲੋਂ ਵਿਰੋਧੀ ਧਿਰ ਦੇ ਨੇਤਾ ਲਈ ਅੰਬਦਾਸ ਦਾਨਵੇ ਦੀ ਸਿਫ਼ਾਰਿਸ਼
. . .  about 5 hours ago
ਮੁੰਬਈ, 9 ਅਗਸਤ - ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਵਿਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੋਣ ਦੇ ਨਾਤੇ ਸ਼ਿਵ ਸੈਨਾ ਨੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਅੰਬਦਾਸ ਦਾਨਵੇ ਦੀ ਸਿਫ਼ਾਰਿਸ਼ ਕੀਤੀ ਹੈ।ਊਧਵ ਠਾਕਰੇ ਨੇ ਵਿਧਾਨ...
ਮੇਰਾ ਫਲੋਰੀਡਾ ਘਰ ਐਫ.ਬੀ.ਆਈ. ਦੁਆਰਾ ਘੇਰਾਬੰਦੀ ਤਹਿਤ - ਟਰੰਪ
. . .  about 5 hours ago
ਵਾਸ਼ਿੰਗਟਨ, 9 ਅਗਸਤ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ 'ਤੇ ਆਪਣੇ ਮਾਰ-ਏ-ਲਾਗੋ ਜਾਇਦਾਦ 'ਤੇ ਐਫ.ਬੀ.ਆਈ. ਛਾਪੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਸੁੰਦਰ ਘਰ ਫਲੋਰੀਡਾ ਦੇ ਪਾਮ ਬੀਚ ਵਿਚ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਲੁਧਿਆਣਾ ਵਿਚ ਧਾਰਾ 144 ਲਾਗੂ
. . .  1 day ago
ਲੁਧਿਆਣਾ ,8 ਅਗਸਤ (ਪਰਮਿੰਦਰ ਸਿੰਘ ਆਹੂਜਾ) -ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਦੇਰ ਰਾਤ ਇਕ ਹੁਕਮ ਜਾਰੀ ਕਰਕੇ ਸ਼ਹਿਰ ਵਿਚ ਧਾਰਾ 144 ਲਗਾ ਦਿੱਤੀ ਗਈ ਹੈ । ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਵਲੋਂ ਅੱਜ ...
ਡੀ.ਸੀ. ਨੇ ਪੂਰੇ ਪੰਜਾਬ ’ਚ ਗੋਲਡਨ ਸੰਧਰ ਸ਼ੂਗਰ ਮਿੱਲ ਦੀ ਜਾਇਦਾਦ ਅਟੈਚ ਕਰਨ ਦੇ ਹੁਕਮ ਕੀਤੇ ਜਾਰੀ
. . .  1 day ago
ਫਗਵਾੜਾ, 8 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਵਿਖੇ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਿਟਡ ਵਲੋਂ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾ ਕਰਨ ’ਤੇ ਡਿਪਟੀ ਕਮਿਸ਼ਨਰ ਕਪੂਰਥਲਾ ...
ਸੁਖਬੀਰ ਸਿੰਘ ਬਾਦਲ ਵਲੋਂ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ
. . .  1 day ago
ਚੰਡੀਗੜ੍ਹ, 8 ਅਗਸਤ -ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਕਰਨਗੇ ਜਦਕਿ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਜੇਠ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਰੂਪਨਗਰ

ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਦੇ ਰੋਸ ਵਜੋਂ ਨਗਰ ਕੌਂਸਲ ਨੰਗਲ ਦੇ 18 ਕੌਂਸਲਰਾਂ ਨੇ ਸਰਬਸੰਮਤੀ ਨਾਲ ਕੀਤਾ ਨਿੰਦਾ ਪ੍ਰਸਤਾਵ ਪਾਸ

ਨੰਗਲ, 24 ਮਈ (ਪ੍ਰੀਤਮ ਸਿੰਘ ਬਰਾਰੀ)-ਪ੍ਰਸ਼ਾਸਨ ਵਲੋਂ ਨਗਰ ਕੌਂਸਲ ਨੰਗਲ ਦੀਆਂ ਦੋ ਇਨੋਵਾ ਗੱਡੀਆਂ ਆਪਣੀ ਵਰਤੋਂ ਲਈ ਲੈ ਲਏ ਜਾਣ ਮਗਰੋਂ ਨਗਰ ਕੌਂਸਲ ਨੰਗਲ ਵਲੋਂ ਪ੍ਰਧਾਨ ਸੰਜੇ ਸਾਹਨੀ ਦੀ ਅਗਵਾਈ ਹੇਠ ਮੀਟਿੰਗ ਕਰਕੇ ਇੱਕ ਨਿੰਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ...

ਪੂਰੀ ਖ਼ਬਰ »

ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਵਾਤਾਵਰਨ ਪ੍ਰੇਮੀ ਰਾਜਿੰਦਰ ਸਿੰਘ ਘਨੌਲਾ ਦਾ ਦਬੁਰਜੀ ਧਰਨਾ ਸਥਾਨ 'ਤੇ ਪੁੱਜਣ 'ਤੇ ਕੀਤਾ ਸਵਾਗਤ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਅੰਬੂਜਾ ਸੀਮਿੰਟ ਫ਼ੈਕਟਰੀ ਅਤੇ ਥਰਮਲ ਦੇ ਸੁਆਹ ਦੇ ਪ੍ਰਦੂਸ਼ਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਵਾਤਾਵਰਨ ਪ੍ਰੇਮੀ ਰਜਿੰਦਰ ਸਿੰਘ ਘਨੌਲਾ ਦੇ ਜੇਲ੍ਹ ਤੋਂ ਰਿਹਾਅ ਕੇ ਦਬੁਰਜੀ ਟੀ. ਪੁਆਇੰਟ ਦੇ ਰੋਸ ਧਰਨੇ ਵਿਚ ਪੁੱਜਣ ਤੇ ਇਲਾਕੇ ਦੇ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰ ਕਾਬੂ

ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਨੇ ਕਮਲ ਪੈਲਸ ਨੇੜੇ ਲਗਾਏ ਨਾਕੇ ਦੌਰਾਨ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ | ਇਹ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕੋਟਪਾ ਐਕਟ ਅਧੀਨ 10 ਚਲਾਨ ਅਤੇ 2700 ਰੁਪਏ ਦਾ ਜੁਰਮਾਨਾ ਕੀਤਾ -ਡਾ. ਵਿਧਾਨ ਚੰਦਰ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ)-ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਬਲਾਕ ਦੇ ਵੱਖ-ਵੱਖ ਖੇਤਰਾਂ ਵਿਚ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਸਾਂਝੀ ਕਾਰਵਾਈ ਕਰਦੇ ਹੋਏ ਦੁਕਾਨਾਂ ਦੀ ਅਚਨਚੇਤ ਚੈਕਿੰਗ ਕਰਕੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ...

ਪੂਰੀ ਖ਼ਬਰ »

ਖੰੁਖਾਰ ਕੁੱਤਿਆਂ ਨੇ ਗ਼ਰੀਬ ਦੀਆਂ ਬੱਕਰੀਆਂ ਨੋਚ-ਨੋਚ ਖਾਧੀਆਂ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਖ਼ੁਰਦ ਦੇ ਗ਼ਰੀਬ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਡਿਗ ਗਿਆ ਜਦੋਂ ਆਵਾਰਾ ਖੁੰਖਾਰ ਕੁੱਤਿਆਂ ਵਲੋਂ ਉਨ੍ਹਾਂ ਦੀਆਂ ਵਾੜੇ 'ਚ ਬੰਨ੍ਹੀਆਂ ਚਾਰ ਬੱਕਰੀਆਂ ਨੂੰ ਕੁੱਤੇ ਨੋਚ-ਨੋਚ ਕੇ ਖਾ ਗਏ | ਇਸ ਘਟਨਾ ਦਾ ...

ਪੂਰੀ ਖ਼ਬਰ »

ਪਰਿਵਾਰ ਵਿਛੋੜਾ ਪਬਲਿਕ ਸਕੂਲ ਨੂੰ ਮਿਲੀ 8 ਲੱਖ 17 ਹਜ਼ਾਰ 353 ਰੁਪਏ ਸਹਾਇਤਾ ਰਾਸ਼ੀ

ਭਰਤਗੜ੍ਹ, 24 ਮਈ (ਜਸਬੀਰ ਸਿੰਘ ਬਾਵਾ)-ਸ਼੍ਰੋਮਣੀ ਗੁ: ਪ੍ਰੰ. ਕਮੇਟੀ ਅੰਮਿ੍ਤਸਰ ਵਲੋਂ ਸਰਸਾ ਨੰਗਲ 'ਚ ਚਲਾਏ ਜਾ ਰਹੇ ਪਰਿਵਾਰ ਵਿਛੋੜਾ ਪਬਲਿਕ ਹਾਈ ਸਕੂਲ ਲਈ ਜੋ ਕਿ ਸ਼੍ਰੋਮਣੀ ਕਮੇਟੀ ਨੇ ਹੀ 8,17,353 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ | ਪਿ੍ੰ: ਨਵਲੀਨ ਕੌਰ ਨੇ ਦੱਸਿਆ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਭਾਤਪੁਰ ਤੋਂ ਜਥਾ ਪਾਕਿਸਤਾਨ ਲਈ ਰਵਾਨਾ

ਢੇਰ, 24 ਮਈ (ਸ਼ਿਵ ਕੁਮਾਰ ਕਾਲੀਆ)-ਅੱਜ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਕੁਛਟ ਨਿਵਾਰਣ ਭਾਤਪੁਰ ਸਾਹਿਬ ਪਿੰਡ ਦੜੋਲੀ (ਉਪਰਲੀ) ਤੋਂ ਸੰਗਤਾਂ ਦਾ ਜਥਾ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਇਆ | ਜੈਕਾਰੇ ਲਗਾਉਂਦੇ ਹੋਏ ਇਸ ਜਥੇ ਨੂੰ ਕੈਬਨਿਟ ...

ਪੂਰੀ ਖ਼ਬਰ »

ਕਾਰ ਦੀ ਫੇਟ ਵੱਜਣ ਨਾਲ ਸਾਈਕਲ ਸਵਾਰ ਦੀ ਮੌਤ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਮਾਧੋਪੁਰ ਵਿਖੇ ਕਾਰ ਦੀ ਟੱਕਰ ਵੱਜਣ ਨਾਲ ਇੱਕ 58 ਸਾਲਾ ਸਾਈਕਲ ਸਵਾਰ ਦੀ ਮੌਤ ਹੋ ਗਈ, ਹਾਦਸੇ ਉਪਰੰਤ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਰਣਜੀਤ ਸਿੰਘ ਪੁੱਤਰ ਰਤਨ ...

ਪੂਰੀ ਖ਼ਬਰ »

ਪਿੰਡਾਂ ਦੇ ਸਰਪੰਚਾਂ ਵੱਲੋਂ ਨਵਨਿਯੁਕਤ ਬੀ. ਡੀ. ਪੀ. ਓ. ਜਸਪ੍ਰੀਤ ਕੌਰ ਨਾਲ ਮੁਲਾਕਾਤ

ਆਪਣੇ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਸੰਬੰਧੀ ਕੀਤੀ ਚਰਚਾ ਨੂਰਪੁਰ ਬੇਦੀ, 24 ਮਈ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਸਰਪੰਚ ਭੁਪਿੰਦਰ ਸਿੰਘ ਚਨੋਲੀ ਦੀ ਅਗਵਾਈ 'ਚ ਅੱਜ ਨੂਰਪੁਰ ਬੇਦੀ ਦੇ ਨਵ ਨਿਯੁਕਤ ਬੀ. ਡੀ. ਪੀ. ...

ਪੂਰੀ ਖ਼ਬਰ »

ਪੁਲਿਸ ਚੌਕੀ ਦੇ ਨੇੜੇ ਕੰਧ ਨੂੰ ਪਾੜ ਲਾ ਕੇ ਲੱਖਾਂ ਦਾ ਸਾਮਾਨ ਚੋਰੀ

ਬੇਲਾ, 24 ਮਈ (ਮਨਜੀਤ ਸਿੰਘ ਸੈਣੀ)- ਪੁਲਿਸ ਚੌਂਕੀ ਡੱਲਾ ਤੋਂ ਸੌ ਮੀਟਰ ਦੂਰੀ 'ਤੇ ਟਰਾਲੀਆਂ ਅਤੇ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਦੁਕਾਨ ਨੂੰ ਪਾੜ ਲਾ ਕੇ ਚੋਰਾਂ ਨੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ | ਚੌਕੀ ਦੇ ਨੇੜੇ ਗਿੱਲ ਐਗਰੋ ਵਰਕਸ ਨਾਮਕ ਦੁਕਾਨ ਦੇ ਮਾਲਕ ...

ਪੂਰੀ ਖ਼ਬਰ »

ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੀ ਮੀਟਿੰਗ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੀ ਮੀਟਿੰਗ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ 50 ਵਰਕਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਿਸ ਵਿਚ ਵਰਕਰਾਂ ਨੇ ਪ੍ਰਧਾਨ ਨੂੰ ਆਉਣ ਵਾਲੀ ਸਮੱਸਿਆਵਾਂ ਤੋਂ ...

ਪੂਰੀ ਖ਼ਬਰ »

ਸਿੰਘਪੁਰ ਹਸਪਤਾਲ 'ਚ ਟੀ. ਬੀ. ਦੇ ਟੈੱਸਟ ਲਈ ਟਰੂ ਨੈੱਟ ਮਸ਼ੀਨ ਸੇਵਾ ਸ਼ੁਰੂ- ਡਾ. ਵਿਧਾਨ ਚੰਦਰ

ਨੂਰਪੁਰ ਬੇਦੀ, 24 ਮਈ (ਵਿੰਦਰ ਪਾਲ ਝਾਂਡੀਆ)-ਡਾ. ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫ਼ਸਰ ਨੂਰਪੁਰ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਪਦਿਕ ਦੇ ਖ਼ਾਤਮੇ ਲਈ ਸਰਕਾਰ ਵਲੋਂ 2025 ਤੱਕ ਦੇਸ਼ ਨੂੰ ਟੀਬੀ ਮੁਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ...

ਪੂਰੀ ਖ਼ਬਰ »

ਹੁਸ਼ਿਆਰਪੁਰ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਰਿਹਾਇਸ਼ ਵਿਖੇ ਧਰਨੇ ਦਾ ਐਲਾਨ

ਰੂਪਨਗਰ, 24 ਮਈ (ਸਤਨਾਮ ਸਿੰਘ ਸੱਤੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਡ/ ਆਊਟਸੋਰਸਿੰਗ ਦਫ਼ਤਰੀ ਕਾਮਿਆਂ ਦੀ ਜਥੇਬੰਦੀ ਸਬ ਕਮੇਟੀ/ ਦਫ਼ਤਰੀ ਸਟਾਫ਼, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਸੂਬਾ ਪ੍ਰਧਾਨ ਸੌਰਵ ਕਿੰਗਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਰਿੰਦਰ ਸਿੰਘ ਮੋਮੀ ਸੂਬਾ ਪ੍ਰਧਾਨ ਫ਼ੀਲਡ ਸਟਾਫ਼ ਅਤੇ ਕੁਲਦੀਪ ਸਿੰਘ ਬੁੱਢੇਵਾਲ ਸੂਬਾ ਜਨਰਲ ਸਕੱਤਰ ਫ਼ੀਲਡ ਸਟਾਫ਼ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਸੁਖਵਿੰਦਰ ਸਿੰਘ ਪ੍ਰੈੱਸ ਸਕੱਤਰ ਵਲੋਂ ਦੱਸਿਆ ਗਿਆ ਕਿ ਵਿਭਾਗ ਵਿਚ ਦਫ਼ਤਰੀ ਕਾਮੇ ਇਨਲਿਸਟਮੈਂਟ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀ ਵੱਖ-ਵੱਖ ਪੋਸਟਾਂ ਜਿਵੇਂ ਕਿ ਡਾਟਾ ਐਂਟਰੀ ਓਪਰੇਟਰ, ਬਿਲ ਕਲਰਕ, ਲੇਜਰ ਕੀਪਰ, ਲੈਬ ਕੈਮਿਸਟ, ਜੇ. ਡੀ. ਐਮ. ਆਦਿ ਪੋਸਟਾਂ 'ਤੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ | ਜਥੇਬੰਦੀ ਵਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਦੇ ਸਮੁੱਚੇ ਵਰਕਰਾਂ ਨੂੰ ਵਿਭਾਗ ਵਿਚ ਲਿਆ ਕੇ ਰੈਗੂਲਰ ਕੀਤਾ ਜਾਵੇ | ਵਰਕਰਾਂ ਦੀਆਂ ਤਨਖ਼ਾਹਾਂ ਵਿਚ ਤਜਰਬੇ/ਯੋਗਤਾਵਾਂ ਅਨੁਸਾਰ ਵਾਧਾ ਕੀਤਾ ਜਾਵੇ | ਇਹਨਾਂ ਤੋਂ ਇਲਾਵਾ ਹੋਰ ਮੰਗਾਂ ਲਈ ਸੰਘਰਸ਼ਾਂ ਦੌਰਾਨ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗ ਵਿਚ ਅਧਿਕਾਰੀਆਂ ਵਲੋਂ ਸਿਰਫ਼ ਟਾਲ ਮਟੋਲ ਦੀ ਨੀਤੀ ਅਪਣਾਈ ਗਈ ਅਤੇ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਵਰਕਰਾਂ ਦੀਆਂ ਵਧੀਆਂ ਹੋਈਆਂ ਤਨਖ਼ਾਹਾਂ 'ਤੇ ਰੋਕ ਲਗਾਈ ਗਈ | ਜਿਸ ਗੱਲ ਦੀ ਜਥੇਬੰਦੀ ਵਲੋਂ ਨਿਖੇਧੀ ਕੀਤੀ ਗਈ | ਇਸ ਲਈ ਜਥੇਬੰਦੀ ਵਿਭਾਗ ਅਤੇ ਪੰਜਾਬ ਤੋਂ ਮੰਗ ਕਰਦੀ ਹੈ ਕਿ ਵਰਕਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ | ਜੇਕਰ ਸਮੁੱਚੇ ਵਰਕਰਾਂ ਨਾਲ ਇਨਸਾਫ਼ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਮਿਤੀ 28 ਮਈ 2022 ਤੋਂ 5 ਜੂਨ 2022 ਤੱਕ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਪੰਜਾਬ ਸਰਕਾਰ ਦੇ ਐਮ. ਐਲ. ਏ./ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਉਸ ਉਪਰੰਤ ਵਿਭਾਗ ਪ੍ਰਤੀ ਰੋਸ ਵਜੋਂ ਮਿਤੀ 18 ਜੂਨ 2022 ਨੂੰ ਹੁਸ਼ਿਆਰਪੁਰ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜੀਂਪਾ ਦੀ ਰਿਹਾਇਸ਼ ਵੱਲ ਵਰਕਰਾਂ ਵਲੋਂ ਸੂਬਾ ਪੱਧਰੀ ਧਰਨਾ ਦਿੱਤਾ
ਜਾਵੇ | ਮੀਟਿੰਗ ਵਿਚ ਕੁਲਵਿੰਦਰ ਸਿੰਘ ਮੋਹਾਲੀ, ਜਸਵਿੰਦਰ ਕੌਰ ਰੋਪੜ, ਸੰਦੀਪ ਕੌਰ ਖੰਨਾ, ਪਵਨ ਕੁਮਾਰ ਫ਼ਾਜ਼ਿਲਕਾ, ਸੁਖਚੈਨ ਸਿੰਘ ਜਲਾਲਾਬਾਦ, ਤੇਜਿੰਦਰ ਸਿੰਘ ਫ਼ਿਰੋਜਪੁਰ, ਮੁਕੇਸ਼ ਕੁਮਾਰ ਫ਼ਰੀਦਕੋਟ, ਗਗਨਦੀਪ ਸਿੰਘ ਅਤੇ ਸੁਰਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਕੌਰ ਫ਼ਤਿਹਗੜ੍ਹ ਸਾਹਿਬ, ਮਲਕੀਤ ਕੌਰ ਮੋਹਾਲੀ ਅਤੇ ਹੋਰ ਆਗੂ/ਵਰਕਰ ਆਗੂ ਹਾਜ਼ਰ ਹੋਏ |

ਖ਼ਬਰ ਸ਼ੇਅਰ ਕਰੋ

 

ਬ੍ਰਾਹਮਣ ਸਮਾਜ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਦਾ ਫ਼ੈਸਲਾ

ਸ੍ਰੀ ਅਨੰਦਪੁਰ ਸਾਹਿਬ, 24 ਮਈ (ਕਰਨੈਲ ਸਿੰਘ, ਨਿੱਕੂਵਾਲ)-ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਇਲਾਕੇ ਦੇ ਬ੍ਰਾਹਮਣ ਸਮਾਜ ਦੀ ਵਿਸ਼ੇਸ਼ ਮੀਟਿੰਗ ਅੱਜ ਨੇੜਲੇ ਪਿੰਡ ਗੰਗੂਵਾਲ ਵਿਖੇ ਸਥਿਤ ਸ਼ਿਵ ਮੰਦਿਰ ਵਿਖੇ ਰਮੇਸ਼ ਕੁਮਾਰ ਸ਼ਾਸਤਰੀ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਕੋਟਪਾ ਐਕਟ 2003 ਤਹਿਤ ਸਿਗਰਟ ਪੀਣ ਵਾਲੇ ਵਿਅਕਤੀਆਂ ਦੇ ਕੀਤੇ ਚਲਾਨ

ਭਰਤਗੜ੍ਹ, 24 ਮਈ (ਜਸਬੀਰ ਸਿੰਘ ਬਾਵਾ)-ਸਿਵਲ ਸਰਜਨ ਦੇ ਨਿਰਦੇਸ਼ਾਂ ਤਹਿਤ ਐਸ.ਐਮ.ਓ. ਅਨੰਦ ਘਈ ਦੀ ਅਗਵਾਈ 'ਚ ਖੇਤਰ ਦੀਆਂ ਵੱਖ-ਵੱਖ ਥਾਵਾਂ 'ਤੇ ਸਿਹਤ ਵਿਭਾਗ ਦੀ ਟੀਮ 'ਚ ਸ਼ਾਮਿਲ ਐਸ.ਆਈ. ਪਾਲ ਸਿੰਘ, ਬੀ. ਈ. ਬਿ੍ਜ ਮੋਹਣ ਸ਼ਰਮਾ, ਨਵੀਨ ਕੁਮਾਰ, ਮਨਜੋਤ ਸਿੰਘ, ਪਰਮਪ੍ਰੀਤ ...

ਪੂਰੀ ਖ਼ਬਰ »

ਸਿੱਖਿਆ ਸੰਸਥਾਵਾਂ ਦੇ ਨੰਨੇ੍ਹ ਵਿਦਿਆਰਥੀਆਂ ਨੇ ਮਨਾਇਆ ਅੰਬ ਦਿਵਸ

ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਨੰਨੇ੍ਹ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਵਿਖੇ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਮਿਕਸਡ ਮਾਰਸ਼ਲ ਆਰਟਸ ਮੁਕਾਬਲਿਆਂ ਸੰਬੰਧੀ ਲਿਆ ਜਾਇਜ਼ਾ

ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਮਿਕਸਡ ਮਾਰਸ਼ਲ ਆਰਟਸ ਐਸੋਸੀਏਸ਼ਨ ਪੰਜਾਬ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਸਟੇਡੀਅਮ ਵਿਚ 28 ਮਈ ਨੂੰ ਸ਼ਾਮ 5 ਵਜੇ ਤੋਂ 11 ਵਜੇ ਰਾਤ ਤੱਕ ਕਰਵਾਈ ਜਾ ਰਹੀ ਵਾਰੀਅਰਜ਼ ਫਾਈਟ ਲੀਗ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ...

ਪੂਰੀ ਖ਼ਬਰ »

ਸੀਵਰੇਜ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਪ੍ਰੇਸ਼ਾਨ

ਮੋਰਿੰਡਾ, 24 ਮਈ (ਕੰਗ)-ਮੋਰਿੰਡਾ ਵਿਚ ਸੀਵਰ ਪਾਉਣ ਦੀ ਗੱਲ ਅਗਰ ਕੀਤੀ ਜਾਵੇ ਤਾਂ ਸੀਵਰ ਦੀ ਗੁਣਵੱਤਾ ਨੂੰ ਲੈ ਕੇ ਹਰ ਸ਼ਹਿਰ ਵਾਸੀ ਨੇ ਸਵਾਲ ਉਠਾਇਆ ਹੈ ਪ੍ਰੰਤੂ ਸਰਕਾਰ ਬਦਲਣ ਉਪਰੰਤ ਵੀ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਅਤੇ ਕੰਮ ਕਰਨ ਵਾਲੀ ਏਜੰਸੀ ਦੇ ਕੰਮ ਕਾਰ ਵਿਚ ...

ਪੂਰੀ ਖ਼ਬਰ »

ਪੰਚਾਇਤ ਵਿਭਾਗ ਨੇ ਦਿਵਾਇਆ ਸਾਢੇ ਚਾਰ ਏਕੜ ਜ਼ਮੀਨ ਦਾ ਕਬਜ਼ਾ

ਨੰਗਲ, 24 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਛਡਵਾਉਣ ਲਈ ਆਰੰਭੀ ਮੁਹਿੰਮ ਤਹਿਤ ਅੱਜ ਤਹਿਸੀਲ ਨੰਗਲ ਦੇ ਪਿੰਡ ਮਾਣਕਪੁਰ ਵਿਚ ਸਾਢੇ ਚਾਰ ਏਕੜ ਜ਼ਮੀਨ ਦਾ ਕਬਜ਼ਾ ਪੰਚਾਇਤ ਨੂੰ ਦਿਵਾਇਆ ਗਿਆ | ਇਸ ਮੌਕੇ ਪਹੁੰਚੇ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਾ ਰਿਵਾਲਵਰ ਚੋਰੀ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਅਬਿਆਣਾ ਖ਼ੁਰਦ ਸਥਿਤ ਗੁਰਦੁਆਰਾ ਸ਼ਹੀਦ ਬੁੰਗਾ ਬਗੀਚੀ ਸਾਹਿਬ ਦੇ ਸੇਵਾਦਾਰ ਦਾ ਇੱਕ 32 ਬੋਰ ਦਾ ਲਾਈਸੈਂਸੀ ਰਿਵਾਲਵਰ ਜਿਸ ਵਿਚ 5 ਰੌਂਦ ਲੋਡ ਕੀਤੇ ਹੋਏ ਸਨ, ਚੋਰੀ ਜੋ ਜਾਣ ਦੀ ਖਬਰ ਹੈ | ਚੌਕੀ ਹਰੀਪੁਰ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਸੈਰ-ਸਪਾਟਾ ਵਿਭਾਗ ਨੂੰ 'ਪਿੰਡ ਬਾਬੇ ਨਾਨਕ ਦਾ' ਲਈ ਆਲਮੀ ਪੱਧਰ 'ਤੇ ਟੈਂਡਰ ਮੰਗਣ ਦੇ ਹੁਕਮ

ਚੰਡੀਗੜ੍ਹ, 24 ਮਈ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਣਮੱਤੇ ਪ੍ਰੋਜੈਕਟ 'ਪਿੰਡ ...

ਪੂਰੀ ਖ਼ਬਰ »

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮੁੱਖ ਮੰਤਰੀ ਦੀ ਆਲੋਚਨਾ

ਸ੍ਰੀ ਅਨੰਦਪੁਰ ਸਾਹਿਬ, 24 ਮਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਹਥਿਆਰ ਰੱਖਣ ਦਾ ਹੁਕਮ ਸਾਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਗਿਆ ਹੈ ਤੇ ਦੁਨੀਆਂ ਦੀ ਕੋਈ ਵੀ ਤਾਕਤ ...

ਪੂਰੀ ਖ਼ਬਰ »

ਪਦਉੱਨਤ ਹੋਏ ਅਧਿਆਪਕ ਅਮਰਜੀਤ ਸਿੰਘ ਨੇ ਸੀ. ਐੱਚ. ਟੀ. ਵਜੋਂ ਜ਼ਿੰਮੇਵਾਰੀ ਸੰਭਾਲੀ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੈਂਟਰ ਸਕੂਲ ਭਰਤਗੜ-1 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬੇਲੀ ਵਿਖੇ ਹੈੱਡ ਟੀਚਰ ਵਜੋਂ ਸੇਵਾ ਨਿਭਾ ਰਹੇ ਅਧਿਆਪਕ ਅਮਰਜੀਤ ਸਿੰਘ ਧਾਰਨੀ ਨੇ ਸੀ.ਐੱਚ.ਟੀ. (ਸੈਂਟਰ ਹੈੱਡ ਟੀਚਰ) ਵਜੋਂ ਪਦ ਉੱਨਤ ਹੋਣ 'ਤੇ ਅੱਜ ...

ਪੂਰੀ ਖ਼ਬਰ »

ਲੋਕ ਨਿਰਮਾਣ ਵਿਭਾਗ ਦੀ ਟੀਮ ਵਲੋਂ ਕੱਲਰ ਬਾਸ ਦਾ ਦੌਰਾ

ਸ੍ਰੀ ਅਨੰਦਪੁਰ ਸਾਹਿਬ, 24 ਮਈ (ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਵਸੇ ਪਿੰਡ ਸਮਲਾਹ ਦੇ ਕੱਲਰ ਬਾਸ ਵਿਖੇ ਸੜਕ ਨਿਰਮਾਣ ਲਈ ਲੋਕ ਨਿਰਮਾਣ ਵਿਭਾਗ ਦੀ ਟੀਮ ਨੇ ਦੌਰਾ ਕੀਤਾ ਅਤੇ ਪਹਿਲ ਦੇ ਅਧਾਰ 'ਤੇ ਸੜਕ ਨਿਰਮਾਣ ਲਈ ਰਿਪੋਰਟ ਬਣਾ ਕੇ ਵਿਭਾਗ ਦੇ ਇੰਜੀਨੀਅਰ ...

ਪੂਰੀ ਖ਼ਬਰ »

ਅਿਖ਼ਲ ਭਾਰਤੀ ਮਜ਼ਦੂਰ ਮਹਾਂ ਸੰਘ ਦੇ ਵਿਜੈਪਾਲ ਸਿੰਘ ਪ੍ਰਧਾਨ ਨਿਯੁਕਤ

ਘਨੌਲੀ, 24 ਮਈ (ਜਸਵੀਰ ਸਿੰਘ ਸੈਣੀ)-ਅਖਿਲ ਭਾਰਤੀ ਮਜ਼ਦੂਰ ਸੰਘ ਮਹਾਂ ਸੰਘ ਆਲ ਇੰਡੀਆ ਦੇ ਵਿਜੈਪਾਲ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਦੌਰਾਨ ਅੰਬੂਜਾ ਸੀਮਿੰਟ ਮਜ਼ਦੂਰ ਸੰਘ ਦੇ ਅਹੁਦੇਦਾਰਾਂ ਵਲੋਂ ਖ਼ੁਸ਼ੀ 'ਚ ਮੁਲਾਜ਼ਮ ਆਗੂ ਵਿਜੈਪਾਲ ਸਿੰਘ ਦਾ ਭਰਵਾਂ ...

ਪੂਰੀ ਖ਼ਬਰ »

ਸਹੇਲੀ ਫਾਊਾਡੇਸ਼ਨ ਵਲੋਂ ਚਿੱਟੇ ਵਿਰੁੱਧ ਵਿਦਿਆਰਥੀ ਜਾਗਰੂਕਤਾ ਮੁਹਿੰਮ ਸ਼ੁਰੂ

ਨੰਗਲ, 24 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ ਵੈਨਕੂਵਰ ਕੈਨੇਡਾ ਦੀ ਮੁੱਖ ਸੇਵਾਦਾਰ ਮੈਡਮ ਦਵਿੰਦਰ ਕੌਰ ਮਾਨ ਅਤੇ ਹਰਲੀਨ ਕੌਰ ਦੀ ਪ੍ਰੇਰਨਾ ਨਾਲ ਆਦਰਸ਼ ਬਾਲ ਵਿਦਿਆਲਿਆ ਨੰਗਲ 'ਚ ਨਸ਼ੀਲੇ ਪਦਾਰਥਾਂ ਵਿਰੁੱਧ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ...

ਪੂਰੀ ਖ਼ਬਰ »

ਜੈਵਿਕ ਵਿਭਿੰਨਤਾ ਦਿਵਸ 'ਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸੈਮੀਨਾਰ ਕਰਵਾਇਆ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਵਿਖੇ ਅੱਜ ਪਿ੍ੰਸੀਪਲ ਲੋਕੇਸ ਮੋਹਨ ਸ਼ਰਮਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮੌਕੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਗ਼ੈਰ-ਸੰਚਾਰੀ ਰੋਗਾਂ ਸੰਬੰਧੀ ਮੈਡੀਕਲ ਕੈਂਪ ਲਗਾਇਆ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਵਿਚ ਗੈਰ ਸੰਚਾਰੀ ਰੋਗਾਂ ਸਬੰਧੀ ਸਕਰੀਨਿੰਗ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਪਿੰਡ ਦਹੀਰਪੁਰ ਵਿਖੇ ਡਾ. ਨੈਨਾ ਜੈਸਵਾਲ ਦੀ ਟੀਮ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦ ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਦੇ ਚੈੱਕ ਵੰਡੇ

ਰੂਪਨਗਰ, 24 ਮਈ (ਗੁਰਪ੍ਰੀਤ ਸਿੰਘ ਹੁੰਦਲ)-ਡਾ. ਐਸ.ਪੀ. ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਮਾਸਿਕ ਪੈਨਸ਼ਨ ਸਕੀਮ ਤਹਿਤ ਚੈੱਕ ਵੰਡੇ ਗਏ | ਟਰੱਸਟ ਦੇ ...

ਪੂਰੀ ਖ਼ਬਰ »

ਮਾ. ਜਗੀਰ ਸਿੰਘ ਨੇ ਸੈਂਟਰ ਹੈੱਡ ਟੀਚਰ ਬੜਵਾ ਵਜੋਂ ਚਾਰਜ ਸੰਭਾਲਿਆ

ਨੂਰਪੁਰ ਬੇਦੀ, 24 ਮਈ ( ਢੀਂਡਸਾ) -ਸਿੱਖਿਆ ਵਿਭਾਗ ਐਲੀਮੈਂਟਰੀ ਰੂਪਨਗਰ ਵਲੋਂ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਵਜੋਂ ਪਦ ਉੱਨਤ ਕੀਤੇ ਮਾਸਟਰ ਜਗੀਰ ਸਿੰਘ ਜੇਤੇਵਾਲ ਵਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਚਾਰਜ ਸੰਭਾਲਿਆ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਚੌਕੀ ਇੰਚਾਰਜ ਵਲੋਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਪੁਰਖਾਲੀ, 24 ਮਈ (ਬੰਟੀ)-ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ ਹੇਠ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਲੈ ਕੇ ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਹਰਮੇਸ਼ ਕੁਮਾਰ ਵਲੋਂ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ...

ਪੂਰੀ ਖ਼ਬਰ »

ਸ਼ਿਵ ਮੰਦਰ ਬੜਵਾ 'ਚ ਚੈੱਕਅਪ ਕੈਂਪ ਲਗਾਇਆ

ਨੂਰਪੁਰ ਬੇਦੀ, 24 ਮਈ (ਹਰਦੀਪ ਸਿੰਘ ਢੀਂਡਸਾ)-ਲੋਕਾਂ ਨੂੰ ਪਿੰਡ ਪੱਧਰ 'ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੁਣ ਸਿਹਤ ਵਿਭਾਗ ਦੀ ਟੀਮ ਹਰ ਸੋਮਵਾਰ ਨੂੰ ਪਿੰਡ ਬੜਵਾ ਦੇ ਸ਼ਿਵ ਮੰਦਰ ਵਿਖੇ ਮਰੀਜ਼ਾਂ ਲਈ ਉਪਲਬਧ ਹੋਵੇਗੀ | ਹਲਕਾ ਵਿਧਾਇਕ ਐਡ. ਦਿਨੇਸ਼ ਚੱਢਾ ਦੇ ...

ਪੂਰੀ ਖ਼ਬਰ »

ਰਿਸ਼ਵਤਖ਼ੋਰ ਅਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਫ਼ਸਰ ਬਖ਼ਸ਼ੇ ਨਹੀਂ ਜਾਣਗੇ-ਵਿਧਾਇਕ ਚੱਢਾ

ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਧੰਨਵਾਦੀ ਦੌਰੇ ਦੌਰਾਨ ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਪਿੰਡ ਬੈਂਸ ਵਿਖੇ ਪਹੁੰਚੇ ਜਿੱਥੇ ਗ੍ਰਾਮ ਪੰਚਾਇਤ ਸਹਿਤ ਸਮੂਹ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ 'ਆਪ' ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX