ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਾਤਾਵਤਰਨ ਦੀ ਸੰਭਾਲ, ਪਾਣੀ ਅਤੇ ਲੇਬਰ ਆਦਿ ਦੀ ਬੱਚਤ ਲਈ ਪੂਰੇ ਰਾਜ ਵਿਚ ਝੋਨੇ ਦੀ ਸਿੱਧੀ ਬਿਜਾਈ (ਡੀ.ਆਰ.ਐੱਸ.) ਤਕਨੀਕ ਰਾਹੀਂ ਕਰਵਾਉਣ ਲਈ ਵੱਡੀ ਪੱਧਰ 'ਤੇ ...
ਜੈਤੋ, 24 ਮਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਥਾਨਕ ਚੌਧਰੀ ਚਿਰੰਜੀ ਲਾਲ ਦੀ ਧਰਮਸ਼ਾਲਾ ਵਿਖੇ ਕਾਂਗਰਸ ਕਮੇਟੀ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ 'ਚ ਇਕੱਤਰ ਕਾਂਗਰਸੀ ...
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਕੌਮੀ ਕਿਸਾਨ ਯੂਨੀਅਨ ਦੀ ਇਕ ਅਹਿਮ ਬੈਠਕ ਗੁਰਮੀਤ ਸਿੰਘ ਕਿਲਾ ਨੌ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਹੋਈ, ਜਿਸ 'ਚ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਮੈਂਬਰਾਂ ਦੀ ਸਰਬਸੰਮਤੀ ਨਾਲ ਫ਼ਰੀਦਕੋਟ ਜ਼ਿਲ੍ਹਾ, ਬਲਾਕ ਤੇ ਜ਼ੋਨ ਨਾਲ ਸੰਬੰਧਿਤ ਅਹੁਦੇਦਾਰਾਂ ਦਾ ਐਲਾਨ ਕੀਤਾ | ਕੌਮੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਫ਼ਰੀਦਕੋਟ ਜ਼ਿਲ੍ਹੇ 'ਚ ਗੁਰਮੀਤ ਸਿੰਘ ਕਿਲਾ ਨੌ ਨੂੰ ਪ੍ਰਧਾਨ, ਚਮਕੌਰ ਸਿੰਘ ਚੰਮੇਲੀ ਨੂੰ ਸੀਨੀਅਰ ਮੀਤ ਪ੍ਰਧਾਨ, ਬਲਜਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਨੱਥਲਵਾਲਾ ਨੂੰ ਮੁੱਖ ਜਰਨਲ ਸਕੱਤਰ, ਜਸਕਰਨ ਸਿੰਘ ਨੂੰ ਜ਼ਿਲ੍ਹਾ ਖ਼ਜ਼ਾਨਚੀ ਸਮੇਤ ਸਤਾਰਾਂ ਹੋਰ ਅਹੁਦੇਦਾਰਾਂ ਨਿਯੁਕਤ ਕੀਤੇ | ਇਸ ਤੋਂ ਇਲਾਵਾ ਫ਼ਰੀਦਕੋਟ ਬਲਾਕ 'ਚ ਬਲਵੰਤ ਸਿੰਘ ਬਲਾਕ ਪ੍ਰਧਾਨ, ਚਰਨਜੀਤ ਸਿੰਘ ਬਲਾਕ ਗੋਲੇਵਾਲਾ ਪ੍ਰਧਾਨ, ਕੁਲਦੀਪ ਸਿੰਘ ਸ਼ੇਰ ਸਿੰਘ ਵਾਲਾ ਬਲਾਕ ਸਾਦਿਕ ਪ੍ਰਧਾਨ, ਬੂਟਾ ਸਿੰਘ ਸੰਗਤਪੁਰ ਬਲਾਕ ਜੰਡ ਸਾਹਿਬ ਪ੍ਰਧਾਨ, ਨਿਰਮਲ ਸਿੰਘ ਚਹਿਲ ਬਲਾਕ ਕੋਟਕਪੂਰਾ ਪ੍ਰਧਾਨ, ਸੁਖਦੇਵ ਸਿੰਘ ਰੱਤੀਰੋੜੀ ਬਲਾਕ ਖਾਰਾ ਪ੍ਰਧਾਨ, ਗੁਰਪਿਆਰ ਸਿੰਘ ਢਿੱਲਵਾਂ ਕਲਾਂ ਬਲਾਕ ਬਾਜਾਖਾਨਾ ਪ੍ਰਧਾਨ ਅਤੇ ਛਿੰਦਰ ਸਿੰਘ ਹਰੀਨੌ ਬਲਾਕ ਜੈਤੋ ਪ੍ਰਧਾਨ ਐਲਾਨਿਆ ਗਿਆ ਹੈ | ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਜਲਦ ਹੀ ਜ਼ੋਨ ਵਿਚਲੇ ਅਹੁਦੇਦਾਰਾਂ ਦੇ ਨਾਂਅ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨ ਤੱਕ ਪਹੁੰਚਾਉਣ ਲਈ ਜੀਅ ਤੋੜ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ ਅਤੇ ਜ਼ੋਨ ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਹੀ 25 ਮਈ ਨੂੰ ਲੁਧਿਆਣਾ ਅਤੇ 26 ਮਈ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਕੌਮੀ ਕਿਸਾਨ ਯੂਨੀਅਨ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਅਹੁਦੇਦਾਰ ਨਿਯੁਕਤ ਕਰਨ ਲਈ ਮੀਟਿੰਗ ਕੀਤੀ ਜਾ ਰਹੀ ਹੈ, ਜਿਸ 'ਚ ਕਿਸਾਨਾਂ ਦੀਆਂ ਅਣਗੋਲੀਆਂ ਮੰਗਾਂ ਅਤੇ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ ਪੰਜਾਬ ਦੇ ਅੱਧ ਨਾਲੋਂ ਵੱਧ ਜ਼ਿਲਿ੍ਹਆਂ 'ਚ ਪ੍ਰਧਾਨ ਨਿਯੁਕਤ ਕਰਨ ਦੀ ਪ੍ਰਕਿਰਿਆ ਜ਼ੋਰਾਂ 'ਤੇ ਚੱਲ ਰਹੀ ਹੈ, ਜਿਸ ਤੋਂ ਬਾਅਦ ਰਹਿੰਦੇ ਪੰਜਾਬ ਦੇ ਬਾਕੀ ਜ਼ਿਲਿ੍ਹਆਂ 'ਚ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਜ਼ਮੀਨੀ ਪੱਧਰ 'ਤੇ ਕੌਮੀ ਕਿਸਾਨ ਯੂਨੀਅਨ ਨੂੰ ਮਜ਼ਬੂਤ ਕਰ ਕੇ ਵੱਡੇ ਪੱਧਰ 'ਤੇ ਹੱਕੀ ਮੰਗਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਸਕੇ | ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਪੰਜਾਬ ਦੀਆਂ 33 ਤੇ ਦੇਸ਼ ਭਰ ਦੀਆਂ 540 ਤੋਂ ਵੱਧ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਦੇ ਸਨਮੁੱਖ ਕਰਨ ਲਈ ਜੀਅ ਤੋੜ ਯਤਨ ਕੀਤੇ ਜਾਣਗੇ ਤਾਂ ਜੋ ਸਾਂਝੇ ਪਲੇਟਫ਼ਾਰਮ ਕਿਸਾਨੀ ਹਿੱਤਾਂ ਦੀ ਪੂਰਤੀ ਲਈ ਹੰਭਲਾ ਮਾਰਿਆ ਜਾ ਸਕੇ |
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸੰਬੰਧੀ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕੀਤੀ ਗਈ | ਮੀਟਿੰਗ 'ਚ ਸਿਹਤ ਵਿਭਾਗ ਦੇ ਅਧਿਕਾਰੀ, ...
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸੀ. ਆਈ. ਏ. ਸਟਾਫ਼ ਫ਼ਰੀਦਕੋਟ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਦੇ ਦੋਸ਼ਾਂ ਤਹਿਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਇਨ੍ਹਾਂ ਪਾਸੋਂ 9 ਬਿਨਾਂ ਨੰਬਰੀ ...
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਖੇਡ ਵਿਭਾਗ ਪੰਜਾਬ ਵਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਵਿਚ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖ਼ਲ ਕਰਨ ਲਈ ਟਰਾਇਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਪਰਮਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ...
ਬਾਜਾਖਾਨਾ, 24 ਮਈ (ਜੀਵਨ ਗਰਗ)-ਬਾਬਾ ਹੰਸ ਰਾਜ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਬਾਜਾਖਾਨਾ ਦੇ ਵਿਦਿਆਰਥੀਆਂ ਦਾ ਹਰ ਸਾਲ ਦੀ ਤਰ੍ਹਾਂ (2019-21) ਡੀ. ਐੱਲ. ਐੱਡ. ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਨਤੀਜੇ ਅਨੁਸਾਰ ਕਾਲਜ ਦੀ ਹੋਣਹਾਰ ਵਿਦਿਆਰਥਣ ਈਸ਼ਾ ਗਰਗ, ...
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਈਆਂਵਾਲਾ ਕਲਾਂ ਵਿਖੇ ਗਦਰ ਪਾਰਟੀ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 127ਵਾਂ ਜਨਮ ਦਿਵਸ ਮਨਾਇਆ ਗਿਆ | ਸਮਾਗਮ ...
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਹੀ ਨਹੀਂ ਬਲਕਿ ਪੂਰੇ ਸੂਬੇ ਲਈ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਫ਼ਰੀਦਕੋਟ ਜ਼ਿਲ੍ਹੇ ਦੀਆਂ 2 ਹੋਣਹਾਰ ਬੇਟੀਆਂ ਨੇ ਪਿਛਲੇ ਦਿਨੀਂ ਜਰਮਨ ਵਿਖੇ ਹੋਏ ਆਈ. ਐੱਸ. ਐੱਫ਼. ਐੱਸ. ਚੈਂਪੀਅਨਸ਼ਿਪ ਵਿਸ਼ਵ ਕੱਪ ਸ਼ੂਟਿੰਗ ...
ਫ਼ਰੀਦਕੋਟ, 24 ਮਈ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦਾ ਨਹਿਰੂ ਸਟੇਡੀਅਮ ਜੋ ਕਿਸੇ ਸਮੇਂ ਵਿਕਟੋਰੀ ਸਟੇਡੀਅਮ ਦੇ ਨਾਂਅ ਨਾਲ ਮਸ਼ਹੂਰ ਸੀ, ਇਸ ਦਾ ਉਦਘਾਟਨ 20 ਨਵੰਬਰ 1945 ਨੂੰ ਜੇ. ਐੱਚ. ਥਾਮਸਨ ਨੇ ਕੀਤਾ ਸੀ | ਇਸ ਸਟੇਡੀਅਮ ਨੂੰ ਬਣਾਉਣ ਲਈ ਮਹਾਰਾਜਾ ਹਰਿੰਦਰ ਸਿੰਘ ਨੇ ...
ਫ਼ਰੀਦਕੋਟ, 24 ਮਈ (ਸਰਬਜੀਤ ਸਿੰਘ)-ਫ਼ਰੀਦਕੋਟ ਸ਼ਹਿਰ 'ਚ ਇਕ ਸਦੀ ਤੋਂ ਵੱਧ ਪੁਰਾਣੀ ਇਕ ਮਸਜਿਦ ਅਤੇ ਈਦਗਾਹ ਉੱਪਰ ਭੂ-ਮਾਫ਼ੀਆ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਖ਼ਿਲਾਫ਼ ਇਲਾਕੇ ਦੇ ਮੁਸਲਿਮ ਭਾਈਚਾਰੇ ਵਲੋਂ ਆਪਣੇ ਧਾਰਮਿਕ ਸਥਾਨਾਂ ਦਾ ਕਬਜ਼ਾ ਵਾਪਸ ਲੈਣ ਅਤੇ ...
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਪਿਛਲੇ ਦਿਨੀਂ ਜਰਮਨ ਦੇ ਸ਼ਹਿਰ ਸੁਹਲ ਵਿਖੇ ਹੋਈ ਆਈ. ਐੱਸ. ਐੱਸ. ਐੱਫ਼. ਜੂਨੀਅਰ ਵਿਸ਼ਵ ਕੱਪ ਏਅਰ ਰਾਈਫ਼ਲ/ਪਿਸਟਲ ਮੁਕਾਬਲਿਆਂ 'ਚ ਫ਼ਰੀਦਕੋਟ ਦੀ ਧੀ ਸਿਫ਼ਤ ਕੌਰ ਸਮਰਾ ਨੇ ਦੋ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤ ...
ਜੈਤੋ, 24 ਮਈ (ਭੋਲਾ ਸ਼ਰਮਾ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵਲੋਂ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਗਗਨਦੀਪ ਦਬੜ੍ਹੀਖਾਨਾ, ...
ਜੈਤੋ, 24 ਮਈ (ਭੋਲਾ ਸ਼ਰਮਾ)-ਸਮਾਜ ਵਿਰੋਧੀ ਅਨਸਰਾਂ, ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ, ਦੜਾ ਸੱਟਾ, ਲੁੱਟਾਂ -ਖੋਹਾਂ ਕਰਨ ਵਾਲਿਆਂ ਅਤੇ ਅਮਨ-ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਹ ਪ੍ਰਗਟਾਵਾ ਥਾਣਾ ਜੈਤੋ ਦੇ ਐੱਸ. ...
ਬਾਜਾਖਾਨਾ, 24 ਮਈ (ਜੀਵਨ ਗਰਗ)-ਸਰਕਾਰੀ ਹਾਈ ਸਮਾਰਟ ਸਕੂਲ ਵਾੜਾ ਭਾਈਕਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਜਸਕਰਨ ਸਿੰਘ ਸਰਪੰਚ ਵਾੜਾ ਭਾਈ ਖੁਰਦ ਅਤੇ ਸਮੁੱਚੀ ਪੰਚਾਇਤ ਸੀ | ਸਮਾਗਮ ਦੀ ਸ਼ੂਰੂਆਤ ਵਿਦਿਆਰਥਣਾਂ ਵਲੋਂ ਕਵੀਸ਼ਰੀ ...
ਫ਼ਰੀਦਕੋਟ, 24 ਮਈ (ਸਤੀਸ਼ ਬਾਗ਼ੀ)-ਸਥਾਨਕ ਮਿੰਨੀ ਸਕੱਤਰੇਤ ਵਿਖੇ ਬੀਤੇ ਦਿਨ ਦਾ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਕਾ ਦੀਆਂ 9ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX