ਫੁੱਟਬਾਲ ਪ੍ਰੇਮੀਆਂ ਲਈ ਮਈ ਮਹੀਨਾ ਰੋਮਾਂਚ ਨਾਲ ਭਰਪੂਰ ਹੁੰਦਾ ਹੈ ਕਿਉਂਕਿ ਇਸ ਮਹੀਨੇ ਵੱਖ-ਵੱਖ ਫੁੱਟਬਾਲ ਲੀਗਜ਼ ਦੇ ਫਾਈਨਲ ਮੈਚ ਖੇਡੇ ਜਾਂਦੇ ਹਨ। ਯੂਏਫਾ ਚੈਂਪੀਅਨਜ਼ 2022 ਦਾ ਫਾਈਨਲ ਮੈਚ ਵੀ 29 ਮਈ ਨੂੰ ਪਿਛਲੇ 13 ਵਾਰ ਦੇ ਰਹਿ ਚੁੱਕੇ ਚੈਂਪੀਅਨ ਰੀਅਲ ਮੈਡਰਿਡ ਅਤੇ 6 ਵਾਰ ਦੇ ਚੈਂਪੀਅਨ ਲਿਵਰਪੂਲ ਦੇ ਵਿਚਕਾਰ ਖੇਡਿਆ ਜਾਣਾ ਹੈ।
ਇੰਗਲਿਸ਼ ਕਲੱਬ ਲਿਵਰਪੂਲ ਦੇ ਕੁਆਰਟਰ ਫਾਈਨਲ ਵਿਚ ਬੈਨਫਿਕਾ ਦੀ ਟੀਮ ਨੂੰ 3-1 ਨਾਲ ਹਰਾਇਆ ਅਤੇ ਦੂਜੇ ਦੌਰ ਦੇ ਮੈਚ ਵਿਚ 3-3 ਨਾਲ ਡਰਾਅ ਖੇਡਦਿਆਂ 6-4 ਦੇ ਗੋਲ ਅੰਤਰ ਨਾਲ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਹ ਵਿਲਾ ਰੀਅਲ ਦੀ ਟੀਮ ਨੂੰ 2-3 ਅਤੇ 3-2 ਨਾਲ ਹਰਾ ਕੇ ਫਾਈਨਲ ਵਿਚ ਆਸਾਨੀ ਨਾਲ ਪਹੁੰਚ ਗਿਆ।
ਸਪੈਨਿਸ਼ ਕਲੱਬ ਰੀਅਲ ਮੈਡਰਿਡ ਦਾ ਇਹ ਸਫਰ ਸੰਘਰਸ਼ਪੂਰਨ ਰਿਹਾ। ਕੁਆਰਟਰ ਫਾਈਨਲ ਵਿਚ ਉਹ ਚੇਲਸੀਆ ਕਲੱਬ ਤੋਂ ਕਰੀਮ ਬੈਨਜਿਮਾ ਦੇ ਤਿੰਨ ਗੋਲਾਂ ਦੀ ਬਦੌਲਤ 3-1 ਨਾਲ ਜਿੱਤ ਗਿਆ ਪਰ ਦੂਸਰੇ ਦੌਰ ਵਿਚ ਚੇਲਸੀਆ ਤੋਂ 2-3 ਨਾਲ ਹਾਰ ਗਿਆ। ਇਸ ਤਰ੍ਹਾਂ 5-4 ਦੇ ਗੋਲ ਅੰਤਰ ਦੇ ਨਾਲ ਉਹ ਸੈਮੀਫਾਈਨਲ ਵਿਚ ਦਾਖਲਾ ਪਾ ਗਿਆ। ਸੈਮੀਫਾਈਨਲ ਵਿਚ ਮਾਨਚੈਸਟਰ ਸਿਟੀ ਦੀ ਮਜ਼ਬੂਤ ਟੀਮ ਤੋਂ ਉਹ ਪਹਿਲਾ ਸੈਮੀਫਾਈਨਲ 4-3 ਨਾਲ ਹਾਰ ਗਿਆ। ਦੂਜੇ ਮੈਚ ਵਿਚ ਉਹ 0-1 ਨਾਲ ਪਿਛੜ ਰਿਹਾ ਸੀ ਤਦ ਰੋਡਰਿਗਜ਼ ਨੇ ਇਕ ਮਿੰਟ ਦੇ ਅੰਦਰ ਦੋ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ। ਕਰੀਮ ਬੈਨਜਿਮਾ ਨੇ ਵਾਧੂ ਸਮੇਂ ਵਿਚ ਤੀਸਰਾ ਗੋਲ ਕਰਕੇ ਰੀਅਲ ਮੈਡਰਿਡ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ।
ਦੋਵੇਂ ਟੀਮਾਂ ਆਪਣੇ ਘਰੇਲੂ ਲੀਗ ਦੀਆਂ ਸਿਰਮੌਰ ਟੀਮਾਂ ਹਨ ਅਤੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਹੀਆਂ ਹਨ। ਜਿਥੇ ਲਿਵਰਪੂਲ ਦੀ ਟੀਮ ਖੇਡ ਦੇ ਹਰ ਖੇਤਰ ਵਿਚ ਗਜ਼ਬ ਦਾ ਸੰਤੁਲਣ ਬਣਾਈ ਬੈਠੀ ਹੈ, ਉਥੇ ਰੀਅਲ ਮੈਡਰਿਡ ਵੀ ਆਪਣਾ ਹੌਸਲਾ ਨਹੀਂ ਛੱਡਦੀ ਅਤੇ ਅਚਾਨਕ ਪਲਟਵਾਰ ਕਰਨ ਵਿਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਲਿਵਰਪੂਲ ਦੇ ਖਿਡਾਰੀਆਂ ਵਿਚ ਪ੍ਰਪੱਕਤਾ ਅਤੇ ਕਾਰਜਕੁਸ਼ਲਤਾ ਵਿਚ ਇਕਸਾਰਤਾ ਦਿਖਾਈ ਦਿੰਦੀ ਹੈ, ਉਥੇ ਹੀ ਰੀਅਲ ਮੈਡਰਿਡ ਵਿਚ ਜੁਝਾਰੂਪਣ ਨਜ਼ਰ ਆਉਂਦਾ ਹੈ ਜੋ ਉਸ ਨੂੰ ਉਲਟਫੇਰ ਕਰਨ ਦੇ ਸਮਰੱਥ ਬਣਾਉਂਦਾ ਹੈ।
ਰੀਅਲ ਮੈਡਰਿਡ ਆਪਣੇ ਸਰਬਸ੍ਰੇਸ਼ਟ ਖਿਡਾਰੀ ਕਰੀਮ ਬੈਨਜਿਮਾ 'ਤੇ ਕਾਫ਼ੀ ਨਿਰਭਰ ਕਰਦਾ ਹੈ। ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਵਿਚ ਰੀਅਲ ਮੈਡਰਿਡ ਦੇ 11 ਗੋਲਾਂ ਵਿਚੋਂ 7 ਗੋਲ ਕੇਵਲ ਬੈਨਜਿਮਾ ਦੇ ਹੀ ਸਨ। ਉਸ ਨੂੰ ਆਪਣੇ ਸਾਥੀ ਰੋਡਰਿਗਜ਼ ਅਤੇ ਵਿਨੀ ਜੂਨੀਅਰ ਦਾ ਸਾਥ ਬਾਖੂਬੀ ਮਿਲ ਰਿਹਾ ਹੈ। ਰੀਅਲ ਮੈਡਰਿਡ ਦੀ ਇਸ ਹਮਲਾਵਰ ਪੰਕਤੀ ਲਈ ਲਿਵਰਪੂਲ ਦੀ ਇਬਰਾਹੀਮ ਦੀ ਅਗਵਾਈ ਵਾਲੀ ਗਹਿਰੀ ਰੱਖਿਆ ਪੰਕਤੀ ਅਤੇ ਉਸ ਦੇ ਗੋਲਕੀਪਰ ਅਲੀਸਨ ਬੈਕਰ ਤੋਂ ਪਾਰ ਪਾਉਣਾ ਆਸਾਨ ਨਹੀਂ ਹੋਵੇਗਾ। ਇਹ ਮੰਨਿਆ ਜਾਂਦਾ ਹੈ ਕਿ ਜਿਸ ਅੰਦਾਜ਼ ਨਾਲ ਬੈਨਜਿਮਾ ਨੂੰ ਗੋਲ ਕਰਨ ਵਿਚ ਮੁਹਾਰਤ ਹਾਸਲ ਹੈ, ਅਲੀਸਨ ਬੈਕਰ ਗੋਲ ਬਚਾਉਣ ਵਿਚ ਓਨਾ ਹੀ ਹੁਨਰਮੰਦ ਹੈ। ਲਿਵਰਪੂਲ ਦੇ ਮੁਹੰਮਦ ਸਾਲਾਹ, ਲੂਇਸ ਡਿਆਜ਼ ਅਤੇ ਸੈਡਿਓ ਮਾਨੇ ਦੀ ਹਮਲਾਵਰੀ ਪੰਕਤੀ ਦਾ ਜਵਾਬ ਰੀਅਲ ਮੈਡਰਿਡ ਦੀ ਰੱਖਿਆ ਪੰਕਤੀ ਵਲੋਂ ਦੇਣਾ ਮੁਸ਼ਕਿਲ ਹੋ ਸਕਦਾ ਹੈ। ਇਸ ਤੋਂ ਇਲਾਵਾ ਫਰਾਂਸੀਸੀ ਖੇਡ ਮੈਦਾਨ ਲਿਵਰਪੂਲ ਦੀ ਟੀਮ ਦਾ ਪਸੰਦੀਦਾ ਖੇਡ ਮੈਦਾਨ ਹੈ। ਬਾਕੀ ਨਤੀਜਾ ਉਸ ਦਿਨ ਖੇਡੀ ਜਾਣ ਵਾਲੀ ਖੇਡ ਅਤੇ ਕਿਸਮਤ 'ਤੇ ਨਿਰਭਰ ਕਰੇਗਾ।
-ਬਾਬਾ ਬੁੱਢਾ ਕਾਲਜ, ਬੀੜ ਸਾਹਿਬ, ਤਰਨ ਤਾਰਨ।
ਮੋਬਾ: 81461-99033
ਬਹੁਤ ਸਾਰੇ ਲੋਕ ਇਸ ਦੀ ਮਹਾਨਤਾ ਤੋਂ ਜਾਣੂ ਨਹੀਂ ਹਨ। ਥਾਮਸ ਕੱਪ ਉਸ ਵਿਅਕਤੀ ਸਰ ਜਾਰਜ ਥਾਮਸ ਤੋਂ ਸ਼ੁਰੂ ਹੋਇਆ ਜੋ ਇਸ ਖੇਡ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦਾ ਸੀ। ਇਹ ਆਪ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕਾ ਸੀ। ਇਸ ਨੇ ਇਹ ਕੱਪ ਸ਼ੂਰੂ ਕਰਾਇਆ ...
ਕਬੱਡੀ ਦੇ ਡੋਪੀ ਖਿਡਾਰੀ ਜਿਹੜੀਆਂ ਡਰੱਗਾਂ ਦੀ ਡੋਪਿੰਗ ਕਰਦੇ ਹਨ ਉਨ੍ਹਾਂ ਦੇ ਚੰਗੀਆਂ ਮਾੜੀਆਂ ਹੋਣ ਦਾ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੁੰਦਾ। ਉਹ ਨਾ ਕਿਸੇ ਖੇਡ ਮਾਹਰ ਦੀ ਤੇ ਨਾ ਕਿਸੇ ਡਾਕਟਰ ਦੀ ਸਲਾਹ ਲੈਂਦੇ ਹਨ। ਬੱਸ ਵੇਖਾ-ਵੇਖੀ ਇਕ-ਦੂਜੇ ਦੀ ਰੀਸ ਨਾਲ ...
'ਦੇਖ ਨਹੀਂ ਸਕੂੰਗਾ ਇਸ ਜ਼ਮਾਨੇ ਕੋ, ਤਾਲੀਓਂ ਕੀ ਆਵਾਜ਼ ਸੇ ਹੀ ਆਏਗੀ ਮੇਰੇ ਭੀਤਰ ਕੀ ਰੌਸ਼ਨੀ' ਧਰਮਰਾਮ ਦੇਵਾਸੀ ਭਾਰਤ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਖਿਡਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਉਸ ਨੂੰ ਖੇਡਣ ਦਾ ਮੌਕਾ ਪ੍ਰਾਪਤ ਹੋਇਆ ਹੈ। ਧਰਮਰਾਮ ਦੇਵਾਸੀ ਦਾ ...
ਬਾਕਸਿੰਗ ਦੇ ਖੇਤਰ ਵਿਚ ਅੰਤਰਰਾਸਟਰੀ ਪੱਧਰ 'ਤੇ ਦੇਸ਼ ਦਾ ਨਾਂ ਚਮਕਾਉਣ ਵਾਲਾ ਪਦਮਸ੍ਰੀ ਅਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ਵਿਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗਤੀ ਤੇ ਬਾਕਸਿੰਗ ਦੇ ਖੇਤਰ ਵਿੰਚ ...
ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਵਿਚੋਂ ਵੀ ਕੁਝ ਖ਼ਾਸ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ, ਇਹ ਉਹ ਨੇ ਜਿਨ੍ਹਾਂ 'ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ 'ਚ ਆਪਣੀ ਜਿੰਦਜਾਨ ਲੁਟਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX