ਫੁੱਟਬਾਲ ਪ੍ਰੇਮੀਆਂ ਲਈ ਮਈ ਮਹੀਨਾ ਰੋਮਾਂਚ ਨਾਲ ਭਰਪੂਰ ਹੁੰਦਾ ਹੈ ਕਿਉਂਕਿ ਇਸ ਮਹੀਨੇ ਵੱਖ-ਵੱਖ ਫੁੱਟਬਾਲ ਲੀਗਜ਼ ਦੇ ਫਾਈਨਲ ਮੈਚ ਖੇਡੇ ਜਾਂਦੇ ਹਨ। ਯੂਏਫਾ ਚੈਂਪੀਅਨਜ਼ 2022 ਦਾ ਫਾਈਨਲ ਮੈਚ ਵੀ 29 ਮਈ ਨੂੰ ਪਿਛਲੇ 13 ਵਾਰ ਦੇ ਰਹਿ ਚੁੱਕੇ ਚੈਂਪੀਅਨ ਰੀਅਲ ਮੈਡਰਿਡ ਅਤੇ 6 ...
ਬਹੁਤ ਸਾਰੇ ਲੋਕ ਇਸ ਦੀ ਮਹਾਨਤਾ ਤੋਂ ਜਾਣੂ ਨਹੀਂ ਹਨ। ਥਾਮਸ ਕੱਪ ਉਸ ਵਿਅਕਤੀ ਸਰ ਜਾਰਜ ਥਾਮਸ ਤੋਂ ਸ਼ੁਰੂ ਹੋਇਆ ਜੋ ਇਸ ਖੇਡ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦਾ ਸੀ। ਇਹ ਆਪ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕਾ ਸੀ। ਇਸ ਨੇ ਇਹ ਕੱਪ ਸ਼ੂਰੂ ਕਰਾਇਆ ...
ਕਬੱਡੀ ਦੇ ਡੋਪੀ ਖਿਡਾਰੀ ਜਿਹੜੀਆਂ ਡਰੱਗਾਂ ਦੀ ਡੋਪਿੰਗ ਕਰਦੇ ਹਨ ਉਨ੍ਹਾਂ ਦੇ ਚੰਗੀਆਂ ਮਾੜੀਆਂ ਹੋਣ ਦਾ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੁੰਦਾ। ਉਹ ਨਾ ਕਿਸੇ ਖੇਡ ਮਾਹਰ ਦੀ ਤੇ ਨਾ ਕਿਸੇ ਡਾਕਟਰ ਦੀ ਸਲਾਹ ਲੈਂਦੇ ਹਨ। ਬੱਸ ਵੇਖਾ-ਵੇਖੀ ਇਕ-ਦੂਜੇ ਦੀ ਰੀਸ ਨਾਲ ਕੈਪਸੂਲ ਨਿਗਲੀ ਤੇ ਟੀਕੇ ਠੋਕੀ ਜਾਂਦੇ ਹਨ। ਇਸ ਅਲਾਮਤ ਦੇ ਲਵੀ ਉਮਰ ਦੇ ਖਿਡਾਰੀ ਸਗੋਂ ਵੱਧ ਸ਼ਿਕਾਰ ਹੋ ਰਹੇ ਹਨ। ਸਟੀਰੌਇਡਜ਼ ਦੇ ਟੀਕੇ ਨੂੰ ਘੋੜੇ ਜਿੰਨੀ ਤਾਕਤ ਦਾ ਟੀਕਾ ਸਮਝ ਲਿਆ ਜਾਂਦੈ! ਐਨਾਬੌਲਿਕ ਸਟੀਰੌਇਡਜ਼ ਦੀ ਮੁੱਖ ਕਿਸਮ ਟੈੱਸਟੋਸਟੈਰੌਨ ਹੈ। ਤਾਕਤ ਦੇਣ ਵਾਲੇ ਇਸ ਹਾਰਮੋਨ ਦੇ ਕਈ ਦੁਰਪ੍ਰਭਾਵ ਹਨ। ਇਸ ਨਾਲ ਮੁੰਡਿਆਂ ਦੀਆਂ ਛਾਤੀਆਂ ਦੇ ਮਸਲ ਵਧ ਸਕਦੇ ਹਨ, ਮਰਦਾਨਾ ਸ਼ਕਤੀ ਘਟ ਸਕਦੀ ਹੈ ਤੇ ਅੰਡਕੋਸ਼ ਸਪੱਰਮ ਪੈਦਾ ਕਰਨੋਂ ਜਵਾਬ ਦੇ ਸਕਦੇ ਹਨ। ਕਿਸੇ ਦੇ ਗੰਜ ਪੈ ਸਕਦੈ, ਕਿਸੇ ਦੇ ਵਾਲ ਵਧ ਸਕਦੇ ਤੇ ਕਿਸੇ ਦੇ ਝੜ ਵੀ ਸਕਦੇ ਹਨ। ਭੁੱਖ ਵਧ ਸਕਦੀ ਹੈ ਤੇ ਮਰ ਵੀ ਸਕਦੀ ਹੈ। ਮੂੰਹ 'ਤੇ ਫਿੰਸੀਆਂ ਹੋ ਸਕਦੀਆਂ ਹਨ ਤੇ ਜਿਗਰ ਦਾ ਕੈਂਸਰ ਹੋ ਸਕਦੈ। ਮਾੜਾ ਕਲੈਸਟਰੋਲ ਵਧ ਸਕਦੈ, ਬੰਦਾ ਗੁੱਸੇਖੋਰਾ ਤੇ ਧੱਕੜ ਬਣ ਸਕਦੈ। ਉਹ ਗੁੰਮ ਸੁੰਮ ਵੀ ਹੋ ਸਕਦੈ ਤੇ ਡਰੱਗ ਦਾ ਗ਼ੁਲਾਮ ਵੀ ਹੋ ਸਕਦੈ। ਟੀਕੇ ਦੀ ਸੂਈ ਨਾਲ ਲਾਗ ਦੀ ਬਿਮਾਰੀ ਲੱਗ ਸਕਦੀ ਹੈ, ਏਡਜ਼ ਤੇ ਹੈਪੀਟਾਈਟਸ ਹੋ ਸਕਦੀ ਹੈ। ਮਰਦ ਲਈ ਵੱਡਾ ਮਿਹਣਾ ਹੈ ਨਾਮਰਦ ਹੋ ਜਾਣਾ। ਇਸ ਨਾਲ ਉਹ ਵੀ ਹੋ ਜਾਂਦੈ ਤੇ ਕੁਝ ਕਬੱਡੀ ਖਿਡਾਰੀ ਹੋ ਵੀ ਚੁੱਕੇ ਨੇ। ਕੁਝ ਇਕਨਾਂ ਦਾ ਤਾਂ ਵਿਆਹ ਪਿੱਛੋਂ ਛੱਡ ਛੁਡਾਵਾ ਵੀ ਹੋ ਚੁੱਕੈ। ਕੱਪ ਜਿੱਤਦੇ-ਜਿੱਤਦੇ ਉਹ ਪਤਨੀਆਂ ਹਾਰ ਬੈਠੇ ਨੇ!
ਕਰੀਏਟੀਨ ਹਾਈਡਰੇਟ ਰਸਾਇਣ ਪੱਠਿਆਂ 'ਚ ਤਾਕਤ ਤਾਂ ਭਰਦਾ ਹੈ ਪਰ ਢਿੱਡ ਦੀਆਂ ਖੱਲੀਆਂ, ਪੱਠਿਆਂ ਦੀਆਂ ਖੱਲੀਆਂ, ਜੀਅ ਕੱਚਾ ਹੋਣਾ, ਉਲਟੀਆਂ ਤੇ ਜੁਲਾਬ ਲੱਗਣ ਵਰਗੀਆਂ ਅਲਾਮਤਾਂ ਲਾ ਦਿੰਦਾ ਹੈ। ਅਚਾਨਕ ਪੱਠੇ ਖਿੱਚੇ ਜਾਂਦੇ ਹਨ ਤੇ ਖਿਡਾਰੀ ਬਹੁੜੀਆਂ ਪਾਉਣ ਲਗਦਾ ਹੈ। ਇਸ ਦੀ ਜ਼ਿਆਦਾ ਮਿਕਦਾਰ ਗੁਰਦਿਆਂ, ਜਿਗਰ ਤੇ ਦਿਲ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸੁੰਘਣ ਤੇ ਛਿੜਕਣ ਵਾਲੇ ਸਟਿਮੂਲੈਂਟਸ ਖਿਡਾਰੀਆਂ ਨੂੰ ਉਤੇਜਨਾ ਨਾਲ ਤਾਂ ਭਰ ਦਿੰਦੇ ਹਨ ਤੇ ਉਹ ਟੁੱਟ ਕੇ ਪੈਣ ਵੀ ਲਗਦੇ ਹਨ ਪਰ ਇਹ ਪਤਾ ਨਹੀਂ ਲਗਦਾ ਕਿ ਪੈਣਾ ਕੀਹਨੂੰ ਹੈ? ਕਬੱਡੀ ਦੇ ਮੈਦਾਨ ਵਿਚ ਅਕਸਰ ਕਈ ਖਿਡਾਰੀ ਡੌਰ-ਭੌਰ ਵੇਖੀਦੇ ਹਨ। ਨਸ਼ੇ 'ਚ ਅੰਨ੍ਹੇ ਹੋਇਆਂ ਨੂੰ ਪਤਾ ਨਹੀਂ ਲਗਦਾ ਕਿ ਉਹ ਧੁੱਸ ਦੇਈ ਕਿੱਧਰ ਨੂੰ ਜਾਂਦੇ ਤੇ ਕੀਹਨੂੰ ਢੁੱਡ ਜਾ ਮਾਰਦੇ ਹਨ? ਅਜਿਹਾ ਕਰਦਿਆਂ ਉਹ ਕਈ ਵਾਰ ਸੱਟਾਂ ਮਾਰਦੇ ਤੇ ਖ਼ੁਦ ਵੀ ਸੱਟਾਂ ਖਾ ਬਹਿੰਦੇ ਹਨ।
ਐਨਾਬੌਲਿਕ ਸਟੀਰੌਇਡਜ਼, ਐਂਫੇਟਾਮਾਈਨਜ਼, ਨਾਰਕੋਟਿਕਸ, ਬੀਟਾਬਲਾਕਰਸ, ਐਨਲਜੈਸਿਕਸ, ਡਿਊਰੈਟਿਕਸ, ਪੈਪਟਾਈਡ, ਗਲਾਈਕੋਪ੍ਰੋਟੀਨ ਹਾਰਮੋਨਜ਼, ਹਿਊਮਨ ਗਰੋਥ ਹਾਰਮੋਨਜ਼, ਓਪੀਆਟਿਸ, ਅਨੈਸਥੈਟਿਕਸ, ਕੋਰਟੀਕੋਸਟ੍ਰਾਇਡਜ਼, ਅਲਕੋਹਲ, ਮੈਰੀਜੁਆਨਾ, ਕੁਕੇਨ, ਕਰੈਕ ਵਰਗੇ ਰਸਾਇਣ ਤੇ ਹੋਰ ਪਤਾ ਨਹੀਂ ਕੀ ਖੇਹ ਸੁਆਹ ਕਈ ਖਿਡਾਰੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਦੇ ਲਈ ਜਾ ਰਹੇ ਹਨ। ਐਸੀਆਂ ਦਵਾਈਆਂ ਤਾਂ ਸਨਦਬੱਧ ਡਾਕਟਰ ਹੀ ਸਹੀ ਮਿਕਦਾਰ 'ਚ ਕਿਸੇ ਮਰੀਜ਼ ਨੂੰ ਕਿਸੇ ਖ਼ਾਸ ਬਿਮਾਰੀ ਤੋਂ ਬਚਾਉਣ ਲਈ ਦੇ ਸਕਦੇ ਹਨ।
ਕਬੱਡੀ ਦੇ ਖਿਡਾਰੀਆਂ ਨੂੰ ਟੀਕਿਆਂ 'ਤੇ ਲਾਉਣ 'ਚ ਕਈ ਨੀਮ ਹਕੀਮਾਂ ਨੇ ਲੱਖਾਂ ਰੁਪਏ ਬਣਾਏ ਹਨ। ਪਤਾ ਲੱਗਾ ਹੈ ਕਿ ਪੰਜਾਬ ਵਿਚ ਮਸਲ ਬਣਾਉਣ ਦੇ ਟੀਕੇ ਪ੍ਰਚਲਤ ਕਰਨ ਵਾਲਾ ਇਕ ਭਲਵਾਨ ਖ਼ੁਦ ਚੱਲ ਵਸਿਆ ਹੈ। ਮੀਫੈਂਟਰਮਾਈਨ ਟੀਕੇ ਦਾ ਨਾਂਅ ਹੀ 'ਮੌਕੇ ਦਾ ਟੀਕਾ' ਪੱਕ ਗਿਆ ਹੈ। ਕਬੱਡੀ ਦੀਆਂ ਕੁਝ ਕਥਿਤ ਅਕੈਡਮੀਆਂ 'ਚ ਕਬੱਡੀ ਦੀ ਕੋਚਿੰਗ ਨਾਲੋਂ ਟੀਕੇ ਲਾਉਣ ਦੀ ਕੋਚਿੰਗ ਵੱਧ ਮਿਲਦੀ ਹੈ! ਕੋਚਾਂ ਨੇ ਇਹਦਾ ਨਾਂ 'ਸਪਲੀਮੈਂਟਸ' ਰੱਖਿਆ ਹੈ! ਚੋਰਾਂ ਨੂੰ ਫੜਨ ਨਾਲ ਉਨ੍ਹਾਂ ਦੀਆਂ ਮਾਵਾਂ ਵੀ ਫੜਨੀਆਂ ਚਾਹੀਦੀਆਂ ਹਨ ਜਿਹੜੀਆਂ ਚੋਰਾਂ ਨੂੰ ਜਨਮ ਦਿੰਦੀਆਂ ਹਨ। ਜਿਥੋਂ ਇਹ ਡਰੱਗਾਂ ਸਪਲਾਈ ਕੀਤੀਆਂ ਜਾ ਰਹੀਆਂ ਹਨ ਉਥੇ ਵੀ ਛਾਪੇ ਮਾਰਨੇ ਚਾਹੀਦੇ ਹਨ। ਇਨ੍ਹਾਂ ਕੈਮੀਕਲਾਂ ਦੇ ਸ਼ਿਕਾਰ ਸਿਰਫ਼ ਖਿਡਾਰੀ ਹੀ ਨਹੀਂ ਆਮ ਨੌਜਵਾਨ ਵੀ ਹੋ ਰਹੇ ਹਨ। ਕੈਮੀਕਲਾਂ ਦੇ ਸਿੰਥੈਟਿਕ ਨਸ਼ੇ ਦਾ ਨਾਂਅ ਹੀ 'ਚਿੱਟਾ' ਪੱਕ ਗਿਆ ਹੈ ਜਿਹੜਾ ਹਜ਼ਾਰਾਂ ਜਵਾਨਾਂ ਨੂੰ ਡੰਗੀ ਜਾਂਦਾ ਹੈ। ਜੇਕਰ ਸਰਕਾਰਾਂ, ਪੰਚਾਇਤਾਂ, ਖੇਡਾਂ ਨਾਲ ਜੁੜੀਆਂ ਸੰਸਥਾਵਾਂ, ਸਿਆਸੀ ਆਗੂਆਂ, ਸਮਾਜ ਸੁਧਾਰਕਾਂ, ਧਾਰਮਿਕ ਸ਼ਖ਼ਸੀਅਤਾਂ ਅਤੇ ਖ਼ਾਸ ਕਰ ਕੇ ਪੁਲੀਸ ਵਲੋਂ ਸੁਹਿਰਦ ਯਤਨ ਕੀਤੇ ਜਾਣ ਤਾਂ ਅਜੇ ਵੀ ਜਵਾਨੀ ਬਚਾਈ ਜਾ ਸਕਦੀ ਤੇ ਖੇਡਾਂ ਵੀ। (ਚਲਦਾ)
'ਦੇਖ ਨਹੀਂ ਸਕੂੰਗਾ ਇਸ ਜ਼ਮਾਨੇ ਕੋ, ਤਾਲੀਓਂ ਕੀ ਆਵਾਜ਼ ਸੇ ਹੀ ਆਏਗੀ ਮੇਰੇ ਭੀਤਰ ਕੀ ਰੌਸ਼ਨੀ' ਧਰਮਰਾਮ ਦੇਵਾਸੀ ਭਾਰਤ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਖਿਡਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਉਸ ਨੂੰ ਖੇਡਣ ਦਾ ਮੌਕਾ ਪ੍ਰਾਪਤ ਹੋਇਆ ਹੈ। ਧਰਮਰਾਮ ਦੇਵਾਸੀ ਦਾ ...
ਬਾਕਸਿੰਗ ਦੇ ਖੇਤਰ ਵਿਚ ਅੰਤਰਰਾਸਟਰੀ ਪੱਧਰ 'ਤੇ ਦੇਸ਼ ਦਾ ਨਾਂ ਚਮਕਾਉਣ ਵਾਲਾ ਪਦਮਸ੍ਰੀ ਅਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ਵਿਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗਤੀ ਤੇ ਬਾਕਸਿੰਗ ਦੇ ਖੇਤਰ ਵਿੰਚ ...
ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਵਿਚੋਂ ਵੀ ਕੁਝ ਖ਼ਾਸ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ, ਇਹ ਉਹ ਨੇ ਜਿਨ੍ਹਾਂ 'ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ 'ਚ ਆਪਣੀ ਜਿੰਦਜਾਨ ਲੁਟਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX