ਫੁੱਟਬਾਲ ਪ੍ਰੇਮੀਆਂ ਲਈ ਮਈ ਮਹੀਨਾ ਰੋਮਾਂਚ ਨਾਲ ਭਰਪੂਰ ਹੁੰਦਾ ਹੈ ਕਿਉਂਕਿ ਇਸ ਮਹੀਨੇ ਵੱਖ-ਵੱਖ ਫੁੱਟਬਾਲ ਲੀਗਜ਼ ਦੇ ਫਾਈਨਲ ਮੈਚ ਖੇਡੇ ਜਾਂਦੇ ਹਨ। ਯੂਏਫਾ ਚੈਂਪੀਅਨਜ਼ 2022 ਦਾ ਫਾਈਨਲ ਮੈਚ ਵੀ 29 ਮਈ ਨੂੰ ਪਿਛਲੇ 13 ਵਾਰ ਦੇ ਰਹਿ ਚੁੱਕੇ ਚੈਂਪੀਅਨ ਰੀਅਲ ਮੈਡਰਿਡ ਅਤੇ 6 ...
ਬਹੁਤ ਸਾਰੇ ਲੋਕ ਇਸ ਦੀ ਮਹਾਨਤਾ ਤੋਂ ਜਾਣੂ ਨਹੀਂ ਹਨ। ਥਾਮਸ ਕੱਪ ਉਸ ਵਿਅਕਤੀ ਸਰ ਜਾਰਜ ਥਾਮਸ ਤੋਂ ਸ਼ੁਰੂ ਹੋਇਆ ਜੋ ਇਸ ਖੇਡ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦਾ ਸੀ। ਇਹ ਆਪ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਰਹਿ ਚੁੱਕਾ ਸੀ। ਇਸ ਨੇ ਇਹ ਕੱਪ ਸ਼ੂਰੂ ਕਰਾਇਆ ...
ਕਬੱਡੀ ਦੇ ਡੋਪੀ ਖਿਡਾਰੀ ਜਿਹੜੀਆਂ ਡਰੱਗਾਂ ਦੀ ਡੋਪਿੰਗ ਕਰਦੇ ਹਨ ਉਨ੍ਹਾਂ ਦੇ ਚੰਗੀਆਂ ਮਾੜੀਆਂ ਹੋਣ ਦਾ ਉਨ੍ਹਾਂ ਨੂੰ ਕੋਈ ਇਲਮ ਨਹੀਂ ਹੁੰਦਾ। ਉਹ ਨਾ ਕਿਸੇ ਖੇਡ ਮਾਹਰ ਦੀ ਤੇ ਨਾ ਕਿਸੇ ਡਾਕਟਰ ਦੀ ਸਲਾਹ ਲੈਂਦੇ ਹਨ। ਬੱਸ ਵੇਖਾ-ਵੇਖੀ ਇਕ-ਦੂਜੇ ਦੀ ਰੀਸ ਨਾਲ ...
'ਦੇਖ ਨਹੀਂ ਸਕੂੰਗਾ ਇਸ ਜ਼ਮਾਨੇ ਕੋ, ਤਾਲੀਓਂ ਕੀ ਆਵਾਜ਼ ਸੇ ਹੀ ਆਏਗੀ ਮੇਰੇ ਭੀਤਰ ਕੀ ਰੌਸ਼ਨੀ' ਧਰਮਰਾਮ ਦੇਵਾਸੀ ਭਾਰਤ ਦੀ ਨੇਤਰਹੀਣ ਫੁੱਟਬਾਲ ਟੀਮ ਦਾ ਖਿਡਾਰੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਉਸ ਨੂੰ ਖੇਡਣ ਦਾ ਮੌਕਾ ਪ੍ਰਾਪਤ ਹੋਇਆ ਹੈ। ਧਰਮਰਾਮ ਦੇਵਾਸੀ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਪਾਲੀ ਤਹਿਸੀਲ ਸੋਜਤ ਦੇ ਇਕ ਪਿੰਡ ਗੁੜਾ ਵਿਚ ਪਿਤਾ ਅਰਜਨ ਰਾਮ ਦੇਵਾਸੀ ਅਤੇ ਮਾਤਾ ਰੁਕਮਾ ਦੇਵੀ ਦੇ ਘਰ ਹੋਇਆ। ਧਰਮਰਾਮ ਨੇ ਜਦ ਜਨਮ ਲਿਆ ਤਾਂ ਉਸ ਨੂੰ ਵਿਖਾਈ ਨਹੀਂ ਸੀ ਦਿੰਦਾ ਜਾਣੀ ਉਸ ਦੀ ਅੱਖਾਂ ਦੀ ਰੌਸ਼ਨੀ ਨਹੀਂ ਸੀ ਤੇ ਪਰਿਵਾਰ ਲਈ ਇਹ ਇਕ ਵੱਡੇ ਸਦਮੇ ਤੋਂ ਘੱਟ ਨਹੀਂ ਸੀ ਬਥੇਰੇ ਡਾਕਟਰਾਂ ਕੋਲ ਇਲਾਜ ਲਈ ਗਏ ਪਰ ਆਖਰ ਡਾਕਟਰਾਂ ਨੇ ਪੁਸ਼ਟੀ ਕਰ ਦਿੱਤੀ ਕਿ ਉਸ ਦੀ ਅੱਖਾਂ ਦੀ ਰੌਸ਼ਨੀ ਕਦੇ ਵੀ ਨਹੀਂ ਆਏਗੀ ਅਤੇ ਮਜਬੂਰ ਹੋ ਕੇ ਮਾਂ-ਬਾਪ ਆਪਣੇ ਨੇਤਰਹੀਣ ਬੱਚੇ ਦਾ ਪਾਲਣ ਪੋਸ਼ਣ ਕਰਨ ਲੱਗੇ। ਧਰਮਰਾਮ ਨੇ ਬਚਪਨ ਵਿਚ ਕਦਮ ਰੱਖਿਆ ਤਾਂ ਉਹ ਮਾਂ-ਬਾਪ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਸਹਾਰੇ ਖੇਡਦਾ ਜਾਂ ਹੋਰ ਕੋਈ ਗਤੀਵਿਧੀ ਕਰਦਾ। ਆਖਰ ਮਾਂ-ਬਾਪ ਨੇ ਉਸ ਨੂੰ ਸਕੂਲੀ ਵਿੱਦਿਆ ਦਿਵਾਉਣ ਲਈ ਜੋਧਪੁਰ ਦੇ ਨੇਤਰਹੀਣ ਵਿਕਾਸ ਸਕੂਲ ਵਿਚ ਦਾਖਲ ਕਰਵਾ ਦਿੱਤਾ ਅਤੇ ਅੱਜ ਉਹ ਬੀ.ਐੱਡ ਦੀ ਤਿਆਰੀ ਕਰ ਰਿਹਾ ਹੈ। ਸਾਲ 2011 ਵਿਚ ਉਸ ਨੇ ਖੇਡਣਾ ਸ਼ੁਰੂ ਕੀਤਾ ਅਤੇ ਆਰੰਭ ਵਿਚ ਉਸ ਨੇ ਕ੍ਰਿਕਟ ਵੀ ਖੇਡੀ ਅਤੇ ਨੈਸ਼ਨਲ ਪੱਧਰ ਤੱਕ ਗਿਆ ਪਰ ਬਾਅਦ ਵਿਚ ਉਹ ਫੁੱਟਬਾਲ ਦੀ ਖੇਡ ਨੂੰ ਸਮਰਪਿਤ ਹੋ ਗਿਆ ਅਤੇ ਅੱਜ ਤੱਕ ਖੇਡ ਰਿਹਾ ਹੈ।
ਹੁਣੇ-ਹੁਣੇ ਉਹ ਆਪਣੇ ਕੋਚ ਨਰੇਸ਼ ਸਿੰਘ ਨਯਾਲ ਦੇਹਰਾਦੂਨ ਦੀ ਰਹਿੁਨਮਾਈ ਹੇਠ ਸਮੁੱਚੀ ਟੀਮ ਨਾਲ ਇੰਗਲੈਂਡ ਵਿਚ ਫਰੈਂਡਸ਼ਿਪ ਲੜੀ ਵੀ ਖੇਡ ਕੇ ਆਇਆ ਹੈ ਜਿਥੇ ਉਸ ਦਾ ਚੰਗਾ ਪ੍ਰਦਰਸ਼ਨ ਰਿਹਾ। ਧਰਮਰਾਮ ਨੇ ਦੱਸਿਆ ਕਿ ਉਸ ਦੇ ਨੇਤਰਹੀਣ ਸਕੂਲ ਵਿਚ ਸਕੂਲ ਦੇ ਪ੍ਰਧਾਨ ਸ੍ਰੀਮਤੀ ਸੁਸ਼ੀਲਾ ਬੋਰਾ ਨੇ ਉਸ ਨੂੰ ਬਹੁਤ ਸਪੋਰਟ ਕੀਤਾ ਜਿਸ ਦਾ ਉਹ ਹਮੇਸ਼ਾ ਰਿਣੀ ਰਹਿੰਦਾ ਹੈ। ਆਪਣੀ ਟੀਮ ਦੇ ਭਾਰਤੀ ਕੋਚ ਨਰੇਸ਼ ਸਿੰਘ ਨਯਾਲ ਬਾਰੇ ਉਹ ਆਖਦਾ ਹੈ ਕਿ ਨਰੇਸ਼ ਸਿੰਘ ਨਯਾਲ ਇਕ ਬਹੁਤ ਹੀ ਅਨੁਭਵੀ ਕੋਚ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾ ਕੇ ਆਏ ਹਾਂ ਅਤੇ ਮੇਰਾ ਸੁਪਨਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਵਰਲਡ ਰੈਂਕਿੰਗ ਇਕ 'ਤੇ ਲੈ ਕੇ ਆਉਣ।
-ਮੋਗਾ (ਪੰਜਾਬ)
ਮੋ: 98551-14484
ਬਾਕਸਿੰਗ ਦੇ ਖੇਤਰ ਵਿਚ ਅੰਤਰਰਾਸਟਰੀ ਪੱਧਰ 'ਤੇ ਦੇਸ਼ ਦਾ ਨਾਂ ਚਮਕਾਉਣ ਵਾਲਾ ਪਦਮਸ੍ਰੀ ਅਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ਵਿਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗਤੀ ਤੇ ਬਾਕਸਿੰਗ ਦੇ ਖੇਤਰ ਵਿੰਚ ...
ਭਾਰਤੀ ਹਾਕੀ ਇਤਿਹਾਸ ਦੇ ਸੁਨਹਿਰੀ ਪੰਨੇ ਜੇ ਕਦੇ ਪਰਤ ਕੇ ਦੇਖੀਏ ਤਾਂ ਉਨ੍ਹਾਂ ਵਿਚੋਂ ਵੀ ਕੁਝ ਖ਼ਾਸ ਪੰਨਿਆਂ ਨੂੰ ਮੋੜਨ ਨੂੰ ਜੀਅ ਕਰਦਾ ਹੈ, ਇਹ ਉਹ ਨੇ ਜਿਨ੍ਹਾਂ 'ਤੇ ਪੰਜਾਬ ਦੇ ਮਾਣਮੱਤੇ, ਜੋਸ਼ੀਲੇ, ਅਣਖੀਲੇ ਅਤੇ ਹਾਕੀ ਖੇਡ ਦੇ ਮੈਦਾਨ 'ਚ ਆਪਣੀ ਜਿੰਦਜਾਨ ਲੁਟਾਉਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX