ਸੂਤੀ ਕੱਪੜਾ ਸਰੀਰ ਲਈ ਬੇਹੱਦ ਆਰਾਮਦਾਈ ਹੁੰਦਾ ਹੈ ਅਤੇ ਇਨ੍ਹਾਂ ਦੇ ਪ੍ਰਿੰਟ ਦਿਸਣ ਵਿਚ ਕਈ ਇਸ ਤਰ੍ਹਾਂ ਦੇ ਆਧੁਨਿਕ ਡਿਜ਼ਾਈਨ ਹਨ ਜੋ ਅੱਖਾਂ ਨੂੰ ਬਹੁਤ ਚੰਗੇ ਲਗਦੇ ਹਨ।
ਪਹਿਲਾਂ ਜੋ ਸੂਤੀ ਸਾੜ੍ਹੀਆਂ ਪੜ੍ਹੇ-ਲਿਖੇ ਜਾਂ ਵੱਡੀ ਉਮਰ ਦੀਆਂ ਔਰਤਾਂ ਦੀ ਪਸੰਦ ...
ਹਦਵਾਣੇ ਦੇ ਜੂਸ ਦੇ ਫ਼ਾਇਦੇ ਅੱਜ ਦੀ ਤਰੀਕ ਵਿਚ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ। ਜਦੋਂ ਅਸਮਾਨ ਤੋਂ ਅੱਗ ਵਰ੍ਹ ਰਹੀ ਹੋਵੇ ਅਤੇ ਸਰੀਰ ਵਿਚ ਗਰਮੀ ਦੀ ਬੇਚੈਨੀ ਹੋਵੇ ਤਾਂ ਗਲੇ ਨੂੰ ਤਰ ਅਤੇ ਆਤਮਾ ਨੂੰ ਤ੍ਰਿਪਤ ਕਰਨ ਲਈ ਠੰਢੇ-ਠੰਢੇ ਹਦਵਾਣੇ ਦੇ ਜੂਸ ਦਾ ਕੋਈ ...
ਜ਼ਿਆਦਾਤਰ ਸ਼ਾਤਰ ਦਿਮਾਗ਼ ਲੋਕ ਅਕਸਰ ਸਾਡਾ ਨੁਕਸਾਨ ਕਰ ਕੇ ਸਾਡਾ ਧਿਆਨ ਕਿਸੇ ਵਿਅਕਤੀ ਵੱਲ ਭੜਕਾਉਣ ਦੀ ਕੋਸ਼ਿਸ਼ ਕਰਨਗੇ ਅਤੇ ਕਹਿਣਗੇ ਕਿ ਮੈਂ ਤੇ ਤੇਰਾ ਦੋਸਤ ਹਾਂ ਪਰ ਤੇਰਾ ਨੁਕਸਾਨ ਉਸ ਵਿਅਕਤੀ ਨੇ ਕੀਤਾ ਹੈ।
ਅਕਸਰ ਹੀ ਅਸੀਂ ਦੇਖਦੇ ਹਾਂ ਕਿ ਕਈ ਲੋਕ ਮੂੰਹ ਦੇ ਬਹੁਤ ...
ਬੇਹੱਦ ਗਰਮੀ ਵਿਚ ਚਮੜੀ ਨੂੰ ਜਿਊਂਦੇ ਅਤੇ ਮੁਲਾਇਮ ਰੱਖਣ ਲਈ ਖੀਰਾ ਸਦੀਆਂ ਤੋਂ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਤੇਲ ਵਾਲੀ ਚਮੜੀ ਲਈ ਤੁਸੀਂ ਖੀਰੇ ਦੇ ਰਸ ਨੂੰ ਸਿੱਧੇ ਚਮੜੀ 'ਤੇ ਲਗਾ ਕੇ 15 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਖੀਰੇ ਦੇੇ ਰਸ ਅਤੇ ਗੁਲਾਬ ਜਲ ਨੂੰ ...
ਇਕ ਬੱਚੇ ਦਾ ਘਰ ਹੀ ਉਸ ਦਾ ਪਹਿਲਾ ਸਕੂਲ ਹੁੰਦਾ ਹੈ। ਅਸਲ ਵਿਚ ਬੱਚੇ ਨੂੰ ਉਸ ਦੇ ਘਰ ਵਿਚ ਮਿਲਣ ਵਾਲਾ ਮਾਹੌਲ ਹੀ ਉਸ ਦੀ ਅਸਲ ਸ਼ਖ਼ਸੀਅਤ ਬਣਾਉਣ ਵਿਚ ਸਹਾਈ ਹੁੰਦਾ ਹੈ। ਸੰਸਾਰ ਭਰ ਦੇ ਵੱਖ-ਵੱਖ ਵਿਦਵਾਨਾਂ ਵਲੋਂ ਵਿੱਦਿਆ ਦੇ ਸ਼ਬਦੀ ਅਰਥ ਭਾਵੇਂ ਭਿੰਨ-ਭਿੰਨ ਕੱਢੇ ਜਾ ...
ਹਾਲ ਹੀ ਦੇ ਸਾਲਾਂ ਵਿਚ ਡਾਈਟਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਚੌਕਸੀ ਵਧੀ ਹੈ। ਇਸ ਲਈ ਹੁਣ ਸਾਡੇ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇ ਜੋ ਇਸ ਗੱਲ ਨੂੰ ਚੰਗੀ ਤਰ੍ਹਾਂ ਨਾ ਜਾਣਦਾ ਹੋਵੇ ਕਿ ਸਾਡੀ ਸਿਹਤ ਲਈ ਸਵੇਰ ਦੇ ਨਾਸ਼ਤੇ ਦੀ ਕਿੰਨੀ ਅਹਿਮੀਅਤ ਹੈ। ਸਾਡੇ ਦਿਨ ਭਰ ਖਾਧੇ ਜਾਣ ਵਾਲੇ ਭੋਜਨ ਵਿਚ ਨਾਸ਼ਤਾ ਬਹੁਤ ਅਹਿਮ ਹੁੰਦਾ ਹੈ। ਸਵੇਰ ਦੇ ਨਾਸ਼ਤੇ ਵਿਚ ਜੇ 5 ਤੋਂ 7 ਬਦਾਮ ਰਾਤ ਨੂੰ ਪਾਣੀ ਵਿਚ ਭਿਉਂ ਕੇ ਲਏ ਜਾਣ ਉਹ ਵੀ ਬਹੁਤ ਲਾਭਕਾਰੀ ਹਨ। ਪਰ ਇਨ੍ਹਾਂ ਨੂੰ ਸਵੇਰੇ ਖਾਲੀ ਪੇਟ ਲੈਣਾ ਚਾਹੀਦਾ ਹੈ। ਬਦਾਮ ਵਿਚੋਂ ਵਿਟਾਮਿਨ, ਫਾਈਬਰ, ਪ੍ਰੋਟੀਨ, ਮੈਗਨੀਜ਼ ਅਤੇ ਓਮੇਗਾ-3 ਫੈਟੀ ਐਸਿਡ ਮਿਲਦੇ ਹਨ। ਜੇਕਰ ਸਵੇਰੇ ਤੁਸੀਂ 15-20 ਬਦਾਮ ਖਾਂਦੇ ਹੋ ਤਾਂ ਇਹ ਸਰੀਰ ਲਈ ਨੁਕਸਾਨਦਾਇਕ ਨਹੀਂ ਹੋਣਗੇ ਪਰ ਇਹ ਰਾਤ ਨੂੰ ਪਾਣੀ ਵਿਚ ਭਿਉਂ ਕੇ ਰੱਖੇ ਹੋਏ ਹੋਣ। ਸਵੇਰ ਦੇ ਨਾਸ਼ਤੇ ਵਿਚ ਦਹੀਂ ਵੀ ਅਹਿਮ ਮੰਨਿਆ ਜਾਂਦਾ ਹੈ। ਨਾਸ਼ਤੇ ਵਿਚ ਇਕ ਕੌਲੀ ਦਹੀਂ ਨਾ ਸਿਰਫ ਪੂਰੇ ਦਿਨ ਲਈ ਸਾਡਾ ਪੇਟ ਸਾਫ਼ ਰੱਖਦਾ ਹੈ, ਪਾਚਣ ਪ੍ਰਣਾਲੀ ਠੀਕ ਰੱਖਦਾ ਹੈ ਸਗੋਂ ਇਹ ਵੀ ਤੁਰੰਤ ਊਰਜਾ ਦਿੰਦਾ ਹੈ। ਸੇਬ ਅਤੇ ਸੰਤਰਾ ਇਹ ਦੋਵੇਂ ਫਲ ਜ਼ਿੰਦਗੀ ਦੀ ਜਾਨ ਹਨ। ਅਜਿਹਾ ਤਾਂ ਵੀ ਕਿਹਾ ਜਾਂਦਾ ਹੈ ਕਿ ਹਰ ਦਿਨ ਇਕ ਸੇਬ ਖਾਓ ਅਤੇ ਡਾਕਟਰ ਤੋਂ ਦੂਰ ਰਹੋ। ਦਰਅਸਲ ਇਕ ਸੇਬ ਵਿਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ ਜੋ ਕਿਸੇ ਵੀ ਵਿਅਕਤੀ ਨੂੰ ਬਿਮਾਰ ਹੋਣ ਤੋਂ ਬਚਾਉਣ ਦੀ ਸਮਰੱਥਾ ਰੱਖਦੇ ਹਨ। ਸੇਬ ਦੀ ਤਰ੍ਹਾਂ ਸੰਤਰਾ ਵੀ ਮਹੱਤਵਪੂਰਨ ਫਲ ਹੈ। ਸੰਤਰੇ ਵਿਚ ਰੋਗ ਰੋਕੂ ਸ਼ਕਤੀ ਦੀ ਜ਼ਬਰਦਸਤ ਸਮਰੱਥਾ ਹੁੰਦੀ ਹੈ। ਸੰਤਰਾ ਵੀ ਸਾਡੀ ਪਾਚਣ ਪ੍ਰਣਾਲੀ ਨੂੰ ਸਹੀ ਰੱਖਦਾ ਹੈ। ਸਵੇਰੇ ਦੇ ਸਿਹਤਮੰਦ ਅਤੇ ਪੌਸ਼ਟਿਕ ਨਾਸ਼ਤੇ ਵਿਚ ਆਂਡਾ ਵੀ ਮਹੱਤਵਪੂਰਨ ਹੈ ਪਰ ਜ਼ਿਆਦਾ ਤੇਲ, ਮਸਾਲਿਆਂ ਨਾਲ ਬਣਾਇਆ ਗਿਆ ਆਮਲੇਟ ਨਹੀਂ ਸਗੋਂ ਉੱਬਲਿਆ ਆਂਡਾ। ਜੇਕਰ ਅਸੀਂ ਹਰ ਰੋਜ਼ ਸਵੇਰੇ ਦੋ ਉੱਬਲੇ ਆਂਡੇ ਖਾਂਦੇ ਹਾਂ ਤਾਂ ਸਾਡੇ ਸਰੀਰ ਨੂੰ ਜ਼ਰੂਰੀ ਵਿਟਾਮਿਨ ਡੀ ਅਤੇ ਪ੍ਰੋਟੀਨ ਮਿਲ ਜਾਂਦੇ ਹਨ। ਇਸ ਲਈ ਵਧ ਰਹੇ ਬੱਚਿਆਂ ਨੂੰ ਆਂਡਾ ਖਾਣ 'ਤੇ ਜ਼ੋਰ ਦਿੱਤਾ ਜਾਂਦਾ ਹੈ।
... ਤਾਂ ਅਸੀਂ ਇਹ ਜਾਣਿਆ ਹੈ ਕਿ ਸਵੇਰੇ ਨਾਸ਼ਤੇ ਵਿਚ ਕੀ-ਕੀ ਖਾਣਾ ਸਾਡੇ ਲਈ ਫਾਇਦੇਮੰਦ ਹੁੰਦਾ ਹੈ। ਪਰ ਜੋ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਉਹ ਇਕ ਤਰ੍ਹਾਂ ਨਾਲ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਪਾਚਣਤੰਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਮਾਹਰਾਂ ਅਨੁਸਾਰ ਨਾਸ਼ਤੇ ਵਿਚ 8-9 ਚਮਚ ਅਨਾਜ ਅਤੇ 10-15 ਗ੍ਰਾਮ ਲੀਨ ਪ੍ਰੋਟੀਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਕ ਹੋਰ ਅਹਿਮ ਗੱਲ ਇਹ ਹੈ ਕਿ ਸਵੇਰ ਦਾ ਨਾਸ਼ਤਾ ਸਵੇਰੇ ਉੱਠਣ ਤੋਂ ਦੋ ਘੰਟੇ ਦੇ ਅੰਦਰ-ਅੰਦਰ ਕਰ ਲੈਣਾ ਚਾਹੀਦਾ ਹੈ। ਉਂਜ ਡਾਕਟਰ ਇਕ ਤੋਂ ਦੋ ਘੰਟਿਆਂ ਵਿਚ ਨਾਸ਼ਤਾ ਕਰਨ ਨੂੰ ਕਹਿੰਦੇ ਹਨ। ਜੇ ਅਸੀਂ ਸਵੇਰੇ 5 ਵਜੇ ਉੱਠ ਕੇ 10 ਵਜੇ ਨਾਸ਼ਤਾ ਕਰਦੇ ਹਾਂ ਤਾਂ ਇਹ ਨਾਸ਼ਤਾ ਸਰੀਰ ਲਈ ਫ਼ਾਇਦੇਮੰਦ ਨਹੀਂ ਬਲਕਿ ਨੁਕਸਾਨਦਾਇਕ ਹੈ। ਨਾਸ਼ਤੇ ਵਿਚ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦਾ ਸੰਤੁਲਨ ਹੋਣਾ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਲਗਾਤਾਰ ਸਵੇਰੇ ਸਿਹਤਮੰਦ ਨਾਸ਼ਤਾ ਕਰਦੇ ਹਾਂ ਤਾਂ ਸਾਡਾ ਸਰੀਰ ਸਿਹਤਮੰਦ ਰਹੇਗਾ, ਯਾਦ ਸ਼ਕਤੀ ਮਜ਼ਬੂਤ ਰਹੇਗੀ, ਅੱਖਾਂ ਦੀ ਰੌਸ਼ਨੀ ਬਰਕਰਾਰ ਰਹੇਗੀ ਅਤੇ ਕੰਮ ਕਰਨ ਦੀ ਸਮਰੱਥਾ ਵਿਚ ਕਮੀ ਨਹੀਂ ਆਏਗੀ।
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX