ਨਵੀਂ ਦਿੱਲੀ, 27 ਮਈ (ਜਗਤਾਰ ਸਿੰਘ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਦਿੱਲੀ ਦੀ ਵਿਸ਼ੇਸ਼ ਸੀ.ਬੀ.ਆਈ. ...
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਲੇਖਿਕਾ ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ 'ਰੇਤ ਸਮਾਧੀ' ਦੇ ਅੰਗਰੇਜ਼ੀ ਅਨੁਵਾਦ 'ਟੌਬ ਆਫ ਸੈਂਡ' ਨੇ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਜਿੱਤਿਆ ਹੈ | ਇਹ ਨਾਵਲ ਕਿਸੇ ਭਾਰਤੀ ਭਾਸ਼ਾ ਦਾ ਪਹਿਲਾ ਨਾਵਲ ਹੈ, ਜਿਸ ਨੂੰ ...
19 ਹੋਰ ਗੰਭੀਰ ਜ਼ਖ਼ਮੀ
ਸ੍ਰੀਨਗਰ, 27 ਮਈ (ਮਨਜੀਤ ਸਿੰਘ)-ਲੱਦਾਖ਼ ਦੇ ਤੁਰਤੁਕ ਸੈਕਟਰ 'ਚ ਫ਼ੌਜ ਦੀ ਇਕ ਬੱਸ ਡੂੰਘੀ ਨਦੀ 'ਚ ਡਿੱਗਣ ਕਾਰਨ 7 ਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 19 ਹੋਰ ਗੰਭੀਰ ਜ਼ਖ਼ਮੀ ਹੋ ਗਏ | ਬੱਸ 'ਚ ਕੁੱਲ 26 ਜਵਾਨ ਸਵਾਰ ਸਨ | ਜ਼ਖ਼ਮੀ ਜਵਾਨਾਂ ਨੂੰ ...
ਨਵੀਂ ਦਿੱਲੀ, (ਪੀ.ਟੀ.ਆਈ.)-ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ | ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ ਕਿ ਲੱਦਾਖ਼ 'ਚ ਹੋਏ ਬੱਸ ਹਾਦਸੇ ਤੋਂ ਮੈਂ ਬਹੁਤ ...
ਹਰਕਵਲਜੀਤ ਸਿੰਘ
ਚੰਡੀਗੜ੍ਹ, 27 ਮਈ-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਅਕਾਲੀ ਦਲ ਤੇ ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਿਹਾ ਹੈ | ਦੋਵੇਂ ਪਾਰਟੀਆਂ ਆਗੂਆਂ ਨੂੰ ਉਮੀਦਵਾਰ ਬਣਾਉਣ ਲਈ ਮਨਾਉਣ 'ਚ ਲੱਗੀਆਂ ਹੋਈਆਂ ਹਨ | ਅਕਾਲੀ ਦਲ ਤੇ ਕਾਂਗਰਸ ਲਈ ...
ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-'ਪਿਛਲੀਆਂ ਸਰਕਾਰਾਂ ਵੇਲੇ ਤਕਨੀਕ ਨੂੰ ਸਮੱਸਿਆ ਦਾ ਹਿੱਸਾ ਸਮਝਿਆ ਗਿਆ ਸੀ, ਜਿਸ ਕਾਰਨ 2014 ਤੋਂ ਪਹਿਲਾਂ ਗਵਰਨੈਂਸ 'ਚ ਤਕਨਾਲੋਜੀ ਦੀ ਵਰਤੋਂ ਨੂੰ ਲੈ ਕੇ ਉਦਾਸੀਨਤਾ ਦਾ ਮਾਹੌਲ ਰਿਹਾ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਗਰੀਬ ...
ਧੀਰਜ ਪਸ਼ੌਰੀਆ
ਸੰਗਰੂਰ, 27 ਮਈਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਜਿੱਤਣ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਲਈ 23 ਜੂਨ ਨੰੂ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਬੇਸ਼ੱਕ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਬਗੈਰ ਅਜੇ ਕਿਸੇ ਵੀ ਪਾਰਟੀ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ ਪਰ ਬੀਤੀ ਰਾਤ ਤੋਂ ਸੰਗਰੂਰ ਦੇ ਮਹਾਂਬੀਰ ਚੌਕ ਸਮੇਤ ਵੱਖ-ਵੱਖ ਥਾਵਾਂ 'ਤੇ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਸੰਬੰਧੀ ਲੱਗੇ ਪੋਸਟਰਾਂ ਨੇ ਇਕ ਵਾਰ ਫਿਰ ਮਨਪ੍ਰੀਤ ਕੌਰ ਦੇ ਚੋਣ ਲੜਨ ਦੀਆਂ ਚਰਚਾਵਾਂ ਨੰੂ ਹਵਾ ਦੇ ਦਿੱਤੀ ਹੈ | ਉਕਤ ਪੋਸਟਰ ਪਾਰਟੀ ਵਲੋਂ ਨਾ ਹੋ ਕੇ ਇਨ੍ਹਾਂ 'ਤੇ ਵਲੋਂ ਸਮੂਹ ਵਰਕਰ ਆਮ ਆਦਮੀ ਪਾਰਟੀ ਲਿਖਿਆ ਗਿਆ | ਪੋਸਟਰਾਂ 'ਤੇ ਮਨਪ੍ਰੀਤ ਕੌਰ ਦੀ ਤਸਵੀਰ ਦੇ ਨਾਲ-ਨਾਲ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ | ਇਨ੍ਹਾਂ 'ਤੇ ਲਿਖਿਆ ਹੈ 'ਸਾਡੀ ਭੈਣ ਬਣੇਗੀ ਸੰਗਰੂਰ ਦੀ ਐਮ.ਪੀ.', 'ਸੰਗਰੂਰ ਦੀ ਆਵਾਜ਼ ਮਨਪ੍ਰੀਤ ਕੌਰ ਇਸ ਵਾਰ' | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਨਾਮਜਦਗੀ ਪਰਚੇ, ਜੋ 30 ਮਈ ਤੋਂ ਭਰਨੇ ਸ਼ੁਰੂ ਹੋਣਗੇ ਤੇ 6 ਜੂਨ ਅਖੀਰੀ ਤਰੀਕ ਹੈ, ਲਈ ਕੁਲ 10 ਦਿਨ ਹੀ ਬਾਕੀ ਰਹਿ ਗਏ ਹਨ, ਸਮਾਂ ਬਹੁਤ ਘੱਟ ਰਹਿਣ ਕਾਰਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਵਿਚ ਇਸ ਸੰਬੰਧੀ ਉਤਸੁਕਤਾ ਲਗਾਤਾਰ ਵੱਧ ਰਹੀ ਹੈ | ਸੰਗਰੂਰ ਵਿਚ ਲਗਾਤਾਰ ਥਾਂ-ਥਾਂ ਲੱਗ ਰਹੇ ਪੋਸਟਰਾਂ ਸੰਬੰਧੀ ਜਦ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦੇ ਜ਼ਿਆਦਾਤਰ ਆਗੂ ਤੇ ਵਰਕਰ ਚਾਹੁੰਦੇ ਹਨ ਕਿ ਮਨਪ੍ਰੀਤ ਕੌਰ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਲੜਨ, ਕਿਉਂਕਿ ਉਹ ਭਗਵੰਤ ਮਾਨ ਵਾਂਗ ਲੋਕ ਸਭਾ ਵਿਚ ਸੰਗਰੂਰ ਹਲਕੇ ਦੀ ਨੁਮਾਇੰਦਗੀ ਬਾਖੂਬੀ ਕਰ ਸਕਦੇ ਹਨ | ਉਧਰ ਗੱਲ ਮਨਪ੍ਰੀਤ ਕੌਰ ਦੀ ਕਰੀਏ ਤਾਂ ਉਹ ਚੋਣ ਲੜਨ ਸੰਬੰਧੀ ਨਾਂਹ ਵੀ ਨਹੀਂ ਕਹਿ ਰਹੀ ਹੈ ਹਾਂ ਵੀ ਨਹੀਂ ਅਤੇ ਉਹ ਇਹ ਗੱਲ ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰਾਂ ਤੇ ਪਾਰਟੀ ਹਾਈਕਮਾਨ 'ਤੇ ਛੱਡ ਰਹੀ ਹੈ ਪਰ ਉਨ੍ਹਾਂ ਦੀਆਂ ਗੱਲਾਂ ਵਿਚ ਵੀ ਕਿਤੇ ਨਾ ਕਿਤੇ ਲੋਕ ਸਭਾ ਚੋਣ ਲੜਨ ਦੀ ਰਜ਼ਾਮੰਦੀ ਛੁਪੀ ਹੋਈ ਲੱਗ ਰਹੀ ਹੈ | ਗੱਲ ਮਨਪ੍ਰੀਤ ਕੌਰ ਦੀ ਸਿਆਸੀ ਪਕੜ ਦੀ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਛੋਟੀ ਭੈਣ ਪਟਿਆਲੇ ਵਿਆਹੀ ਹੋਈ ਹੈ, ਬੇਸ਼ੱਕ ਉਹ ਰਾਜਨੀਤੀ ਵਿਚ ਦਿਲਚਸਪੀ ਤਾਂ ਪਿਛਲੇ 6-7 ਸਾਲਾਂ ਤੋਂ ਲੈ ਰਹੀ ਹੈ ਪਰ ਵਿਧਾਨ ਸਭਾ ਚੋਣਾਂ (2022) ਦੇ ਪ੍ਰਚਾਰ ਤੋਂ ਰਾਜਨੀਤੀ 'ਚ ਪੂਰੀ ਸਰਗਰਮ ਦਿਖਾਈ ਦੇ ਰਹੀ ਹੈ | ਜਦ ਭਗਵੰਤ ਮਾਨ ਪ੍ਰਚਾਰ ਦੌਰਾਨ ਪੂਰੇ ਪੰਜਾਬ ਦੀ ਕਮਾਨ ਸੰਭਾਲ ਰਹੇ ਸਨ ਤਾਂ ਵਿਧਾਨ ਸਭਾ ਹਲਕਾ ਧੂਰੀ ਦੇ ਪ੍ਰਚਾਰ ਦੀ ਕਮਾਨ ਮਨਪ੍ਰੀਤ ਕੌਰ ਦੇ ਮੋਢਿਆਂ 'ਤੇ ਹੀ ਸੀ, ਜਿਸ ਨੰੂ ਮਨਪ੍ਰੀਤ ਕੌਰ ਨੇ ਬਾਖੂਬੀ ਨਿਭਾਇਆ ਸੀ | ਉਨ੍ਹਾਂ ਦੇ ਭਾਸ਼ਨਾਂ 'ਚ ਭਗਵੰਤ ਮਾਨ ਦੀ ਕਲਾ ਦੇ ਅੰਸ਼ ਦੇਖੇ ਗਏ ਸਨ | ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਆਦਾ ਰੁੱਝੇ ਹੋਣ ਕਾਰਨ ਮਨਪ੍ਰੀਤ ਕੌਰ ਹੀ ਧੂਰੀ ਹਲਕੇ 'ਚ ਦੇਖੀ ਜਾਂਦੀ ਹੈ ਅਤੇ ਉਸ ਨੇ ਆਪਣੀਆਂ ਰਾਜਨੀਤੀ ਸਰਗਰਮੀਆਂ ਪੂਰੀ ਤਰ੍ਹਾਂ ਵਧਾਈਆਂ ਹੋਈਆਂ ਹਨ |
ਪਰਿਵਾਰਵਾਦ ਦਾ ਝੱਲਣਾ ਪੈ ਸਕਦਾ ਹੈ ਖਮਿਆਜ਼ਾ
ਸੰਗਰੂਰ, (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਸਿਆਸੀ ਸਫ਼ਰ ਦੌਰਾਨ ਵਿਰੋਧੀ ਪਾਰਟੀਆਂ ਨੰੂ ਪਰਿਵਾਰਵਾਦ ਦੇ ਮੁੱਦੇ 'ਤੇ ਪਾਣੀ ਪੀ-ਪੀ ਕੇ ਕੋਸਿਆ ਜਾਂਦਾ ਰਿਹਾ ਹੈ ਅਤੇ ਅਕਸਰ ਹੀ ਸਟੇਜਾਂ 'ਤੋਂ ਮਜ਼ਾਕੀਆ ਢੰਗ ਨਾਲ ਪੰਜਾਬ ਦੇ ਕਈ ਵੱਡੇ ਰਾਜਸੀ ਪਰਿਵਾਰਾਂ 'ਤੇ ਤਨਜ਼ ਕੱਸੇ ਜਾਂਦੇ ਰਹੇ ਹਨ ਪਰ ਹੁਣ ਜਦ ਮਾਨ ਪਾਰਟੀ ਦੇ ਪੰਜਾਬ ਪ੍ਰਧਾਨ ਹੁੰਦਿਆਂ ਆਪਣੀ ਹੀ ਭੈਣ ਮਨਪ੍ਰੀਤ ਕੌਰ ਨੰੂ ਪਾਰਟੀ ਸੰਵਿਧਾਨ ਤੋਂ ਉਲਟ 'ਆਪ' ਦਾ ਉਮੀਦਵਾਰ ਬਣਾਉਣਗੇ ਤਾਂ ਕਿਤੇੇ ਨਾ ਕਿਤੇ ਆਮ ਆਦਮੀ ਪਾਰਟੀ ਨੰੂ ਵੀ ਪਰਿਵਾਰਵਾਦ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ | ਸਟੇਜਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ 'ਆਪ' ਆਗੂਆਂ ਨੰੂ ਵੀ ਇਸ ਮੁੱਦੇ 'ਤੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈ ਸਕਦੀਆਂ ਹਨ | ਜੇਕਰ ਆਮ ਆਦਮੀ ਪਾਰਟੀ ਮਨਪ੍ਰੀਤ ਕੌਰ ਨੰੂ ਸੰਗਰੂਰ ਤੋਂ ਆਪਣਾ ਉਮੀਦਵਾਰ ਬਣਾਉਂਦੀ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਇਸ ਗੱਲ ਨੰੂ ਲੋਕਾਂ 'ਚ ਕਿਸ ਢੰਗ ਨਾਲ ਪੇਸ਼ ਕਰਕੇ ਟਿਕਟ ਦਿਵਾਉਣ 'ਚ ਆਪਣੀ ਭੂਮਿਕਾ ਨਾ ਹੋਣ ਦਾ ਦਾਅਵਾ ਕਰਨਗੇ |
ਜਿੱਤਣ ਉਪਰੰਤ ਧੂਰੀ ਨਹੀਂ ਵੜੇ ਭਗਵੰਤ ਮਾਨ
ਭਗਵੰਤ ਮਾਨ ਵਿਧਾਨ ਸਭਾ ਹਲਕਾ ਧੂਰੀ ਤੋਂ ਵੱਡੀ ਜਿੱਤ ਹਾਸਲ ਕਰਕੇ ਮੁੱਖ ਮੰਤਰੀ ਬਣੇ ਹਨ ਪਰ ਉਨ੍ਹਾਂ ਵਲੋਂ ਲੋਕਾਂ ਦੀਆਂ ਆਸਾਂ ਮੁਤਾਬਿਕ ਧੂਰੀ ਹਲਕੇ ਨਾਲ ਨੇੜਤਾ ਨਹੀਂ ਰੱਖੀ ਗਈ | ਮੁੱਖ ਮੰਤਰੀ ਬਣਨ ਉਪਰੰਤ ਉਹ ਧੂਰੀ 'ਚ ਲੋਕਾਂ ਦਾ ਧੰਨਵਾਦ ਕਰਨ ਤੱਕ ਨਹੀਂ ਪਹੁੰਚੇ, ਜਿਨ੍ਹਾਂ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਘਰੇਲੂ ਸੰਬੰਧ ਦੱਸੇ ਜਾਂਦੇ ਸਨ, ਅੱਜ ਉਹ ਆਪਣੇ ਮੁੱਖ ਮੰਤਰੀ ਦੇ ਦੀਦਾਰ ਕਰਨ ਤੋਂ ਵਾਂਝੇ ਹਨ | ਭਗਵੰਤ ਮਾਨ ਦੀ ਇਸ ਗੈਰ-ਮੌਜੂਦਗੀ ਦੀ ਧੂਰੀ ਵਾਸੀਆਂ 'ਚ ਕਿਤੇ ਨਾ ਕਿਤੇ ਟੀਸ ਵੀ ਦਿਖਾਈ ਦਿੰਦੀ ਹੈ |
ਵਾਸ਼ਿੰਗਟਨ, 27 ਮਈ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਕਮਿਸ਼ਨ ਨੇ ਵਾਇਟ ਹਾਊਸ ਅਤੇ ਹੋਰ ਸੰਘੀ ਏਜੰਸੀਆਂ ਦੀਆਂ ਵੈਬਸਾਈਟਾਂ ਦਾ ਏਸ਼ੀਆਈ-ਅਮਰੀਕੀ ਅਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਵਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਦੀ ਸਿਫ਼ਾਰਿਸ਼ ਕੀਤੀ ...
ਸ੍ਰੀਨਗਰ, 27 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਬੀਤੀ ਰਾਤ ਤੋਂ ਜਾਰੀ 2 ਵੱਖ-ਵੱਖ ਮੁਕਾਬਲਿਆਂ ਦੌਰਾਨ ਲਸ਼ਕਰ ਦੇ 4 ਸਥਾਨਕ ਅੱਤਵਾਦੀ ਮਾਰੇ ਗਏ ਹਨ | ਇਨ੍ਹਾਂ 'ਚ 2 ਅੱਤਵਾਦੀ ਟੀ.ਵੀ. ਅਦਾਕਾਰ ਤੇ ਟਿਕ-ਟਾਕ ਸਟਾਰ ਅਮਰੀਨ ਭੱਟ ਦੇ ਕਤਲ 'ਚ ਸ਼ਾਮਿਲ ਸਨ | ਉਸ ਹਮਲੇ 'ਚ ਅਮਰੀਨ ...
ਕੇਂਦਰ ਵਲੋਂ ਅਧਿਕਾਰੀ ਵਾਨਖੇੜੇ ਖ਼ਿਲਾਫ਼ ਜਾਂਚ ਦੇ ਆਦੇਸ਼
ਮੁੰਬਈ, 27 ਮਈ (ਪੀ. ਟੀ. ਆਈ.)-ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਕਰੂਜ਼ ਜਹਾਜ਼ 'ਤੇ ਨਸ਼ੀਲੇ ਪਦਾਰਥ ਮਿਲਣ ਦੇ ਮਾਮਲੇ 'ਚ ਅੱਜ ...
ਸ਼ਿਮਲਾ, 27 ਮਈ (ਏਜੰਸੀ)-ਪ੍ਰਧਾਨ ਮੰਤਰੀ ਮੋਦੀ 31 ਮਈ ਨੂੰ ਆਪਣੀ ਸਰਕਾਰ ਦੀ 8 ਸਾਲ ਪੂਰੇ ਹੋਣ ਮੌਕੇ ਸ਼ਿਮਲੇ 'ਚ ਇਕ ਰੋਡਸ਼ੋਅ ਕਰਨ ਉਪਰੰਤ ਇਕ ਰੈਲੀ ਨੂੰ ਸੰਬੋਧਨ ਕਰਨਗੇ | ਹਿਮਾਚਲ ਪ੍ਰਦੇਸ਼ ਭਾਜਪਾ ਦੇ ਸੂਬਾ ਜਨਰਲ ਸਕੱਤਰ ਤਿ੍ਲੋਕ ਜਮਵਾਲ ਨੇ ਦੱਸਿਆ ਕਿ ਪ੍ਰਧਾਨ ...
ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਇਕ ਵਾਰ ਫਿਰ ਈ. ਡੀ. ਦੇ ਨਿਸ਼ਾਨੇ 'ਤੇ ਹਨ | ਪੜਤਾਲੀਆ ਏਜੰਸੀ ਨੇ ਅਬਦੁੱਲਾ ਨੂੰ 31 ਮਈ ਨੂੰ ਆਪਣੇ ਦਿੱਲੀ ਸਥਿਤ ਦਫ਼ਤਰ 'ਚ ਪੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX