ਤਾਜਾ ਖ਼ਬਰਾਂ


ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ
. . .  1 minute ago
ਚੰਡੀਗੜ੍ਹ, 10 ਅਗਸਤ - ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ...
ਪ੍ਰਿਅੰਕਾ ਗਾਂਧੀ ਵਾਡਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  9 minutes ago
ਨਵੀਂ ਦਿੱਲੀ, 10 ਅਗਸਤ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਉਨ੍ਹਾਂ ਨੂੰ ਘਰ ਵਿਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਪ੍ਰਿਅੰਕਾ ਗਾਂਧੀ ਨੇ ਖ਼ੁਦ ਟਵੀਟ ਕਰ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,047 ਨਵੇਂ ਮਾਮਲੇ
. . .  14 minutes ago
ਨਵੀਂ ਦਿੱਲੀ, 10 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,047 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 16,539 ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1,28,261 ਹੋ ਗਈ...
ਪਾਕਿਸਤਾਨ 'ਚ ਸਰਕਾਰ ਦੀ ਅਲੋਚਨਾ ਕਰਨ 'ਤੇ ਟੀ.ਵੀ. ਸਟੇਸ਼ਨ ਦਾ ਸੀਨੀਅਰ ਪੱਤਰਕਾਰ ਗ੍ਰਿਫ਼ਤਾਰ
. . .  22 minutes ago
ਇਸਲਾਮਾਬਾਦ, 10 ਅਗਸਤ - ਪਾਕਿਸਤਾਨ 'ਚ ਸਰਕਾਰ ਦੀ ਅਲੋਚਨਾ ਕਰਨ ਲਈ ਟੀ.ਵੀ. ਸਟੇਸ਼ਨ ਨੂੰ ਬੰਦ ਕਰਨ ਤੋਂ ਬਾਅਦ ਇਸ ਦੇ ਸੀਨੀਅਰ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ...
ਦੁੱਧ ਲੈਣ ਗਈ ਨਾਬਾਲਗ ਲੜਕੀ ਨਾਲ ਜਬਰ-ਜਨਾਹ
. . .  21 minutes ago
ਲੋਪੋਕੇ, 10 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਵਿਖੇ ਘਰ ਤੋਂ ਦੁੱਧ ਲੈਣ ਗਈ ਨਾਬਾਲਗ ਲੜਕੀ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ ਨੇ ਦੱਸਿਆ ਕਿ ਉੁਕਤ ਪੀੜਤ...
ਨਿਤੀਸ਼ ਕੁਮਾਰ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
. . .  59 minutes ago
ਪਟਨਾ, 10 ਅਗਸਤ - ਐਨ.ਡੀ.ਏ. ਨਾਲੋ ਗੱਠਜੋੜ ਤੋੜਨ ਵਾਲੇ ਨਿਤੀਸ਼ ਕੁਮਾਰ ਅੱਜ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ...
ਨਾਲ਼ੇ 'ਚ ਡਿਗੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
. . .  about 1 hour ago
ਕਪੂਰਥਲਾ, 10 ਅਗਸਤ - ਕਪੂਰਥਲਾ ਦੇ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਕੱਲ੍ਹ ਦੇ ਨਾਲ਼ੇ 'ਚ ਡਿਗੇ ਬੱਚੇ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਐਨ.ਡੀ.ਆਰ.ਐਫ. ਦੀ ਟੀਮ ਵਲੋਂ ਕਈ ਘੰਟਿਆਂ ਤੋਂ ਸਰਚ ਅਭਿਆਨ...
ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ 'ਤੇ ਫ਼ੈਸਲਾ ਅੱਜ
. . .  about 1 hour ago
ਚੰਡੀਗੜ੍ਹ, 10 ਅਗਸਤ - ਐੱਨ.ਡੀ.ਪੀ.ਐੱਸ. ਐਕਟ ਤਹਿਤ ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਮਾਮਲੇ 'ਚ ਨਿਯਮਤ ਜ਼ਮਾਨਤ 'ਤੇ ਪੰਜਾਬ ਅਤੇ ਹਰਿਆਣਾ...
ਸੁਰੱਖਿਆ ਬਲਾਂ ਵਲੋਂ ਪੁਲਵਾਮਾ ਤੋਂ ਆਈ.ਈ.ਡੀ. ਬਰਾਮਦ
. . .  about 1 hour ago
ਸ੍ਰੀਨਗਰ, 10 ਅਗਸਤ - ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੁਲਵਾਮਾ ਦੇ ਸਰਕੂਲਰ ਰੋਡ 'ਤੇ ਤਹਾਬ ਕਰਾਸਿੰਗ ਨੇੜੇ ਲਗਭਗ 25 ਤੋਂ 30 ਕਿਲੋਗ੍ਰਾਮ ਵਜ਼ਨ ਦਾ ਆਈ.ਈ.ਡੀ. ਬਰਾਮਦ ਕੀਤਾ ਹੈ।ਏ.ਡੀ.ਜੀ.ਪੀ. ਕਸ਼ਮੀਰ ਵਿਜੇ ਕੁਮਾਰ...
'ਲਾਲ ਸਿੰਘ ਚੱਢਾ' ਦੀ ਰਿਲੀਜ਼ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਮੋਨਾ ਸਿੰਘ ਦਰਸ਼ਨ ਕਰਨ ਪੁੱਜੇ ਸ੍ਰੀ ਹਰਿਮੰਦਰ ਸਾਹਿਬ
. . .  about 1 hour ago
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ) - ਬਾਲੀਵੁੱਡ ਦੇ ਉੱਘੇ ਅਦਾਕਾਰ ਅਤੇ ਨਿਰਦੇਸ਼ਕ ਆਮਿਰ ਖਾਨ ਅੱਜ ਅੰਮ੍ਰਿਤ ਵੇਲੇ ਸਾਥੀ ਕਲਾਕਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਜਾਣਕਾਰੀ ਅਨੁਸਾਰ ਆਮਿਰ ਖ਼ਾਨ ਅਭਿਨੇਤਰੀ ਮੋਨਾ ਸਿੰਘ...
ਨਹੀਂ ਰਹੇ ਲੋਕ ਘੋਲਾਂ ਦੇ ਨਿਧੜਕ ਜਰਨੈਲ ਕਾਮਰੇਡ ਪ੍ਰੀਤਮ ਸਿੰਘ ਦਰਦੀ, ਸਸਕਾਰ ਅੱਜ
. . .  about 2 hours ago
ਮਹਿਲ ਕਲਾਂ, 10 ਅਗਸਤ (ਅਜੀਤ ਬਿਊਰੋ) - ਰੋਜ਼ਾਨਾ ਅਜੀਤ ਦੇ ਮਹਿਲ ਕਲਾਂ ਤੋਂ ਪ੍ਰਤੀਨਿਧ ਅਵਤਾਰ ਸਿੰਘ ਅਣਖੀ ਦੇ ਵੱਡੇ ਭਰਾ, ਅਜੀਤ ਸਮਾਚਾਰ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਅਣਖੀ ਦੇ ਤਾਇਆ ਜੀ ਅਤੇ ਲੋਕ ਘੋਲਾਂ ਦੇ ਨਿਧੜਕ ਜਰਨੈਲ ਲੈਨਿਨ ਕਿਤਾਬ ਘਰ ਮਹਿਲ ਕਲਾਂ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਮਸ਼ਹੂਰ ਅੰਪਾਇਰ ਰੂਡੀ ਕੋਰਟਜ਼ੇਨ ਦੀ ਕਾਰ ਹਾਦਸੇ ਵਿਚ ਮੌਤ
. . .  1 day ago
ਦਸੂਹਾ ਦੀ ਮਸ਼ਹੂਰ ਬਜਾਜੀ ਦੀ ਦੁਕਾਨ ਸਿਲਕ ਸਟੋਰ ’ਤੇ ਲੱਗੀ ਅੱਗ, ਭਾਰੀ ਨੁਕਸਾਨ
. . .  1 day ago
ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ ਵਲੋਂ ਬੱਚੇ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)-ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਪੈਂਦੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਅਭਿਲਾਸ਼ ਮੁਖੀਆ ਦੀ 8 ਘੰਟੇ ...
ਕਪੂਰਥਲਾ : ਬੱਚਾ ਅਜੇ ਵੀ ਨਹੀਂ ਨਿਕਲਿਆ ਬਾਹਰ ,ਐਨ. ਡੀ. ਆਰ. ਐਫ. ਦੀ ਟੀਮ ਵੀ ਮੌਕੇ 'ਤੇ ਪੁੱਜੀ
. . .  1 day ago
ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ : ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਹਾਈਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ,24 ਫਰਵਰੀ ਤੋਂ ਹਨ ਜੇਲ੍ਹ ਵਿਚ
. . .  1 day ago
ਖੇਡ ਮੰਤਰੀ ਮੀਤ ਹੇਅਰ ਵਲੋਂ ਪਿੰਡ ਮੈਹਸ ਪਹੁੰਚ ਕੇ ਹਰਜਿੰਦਰ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
. . .  1 day ago
ਨਾਭਾ, 9 ਅਗਸਤ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਬੀਤੇ ਦਿਨੀਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੇ ਘਰ ਪਿੰਡ ਮੈਹਸ ਵਿਖੇ ਵਿਸ਼ੇਸ਼ ਤੌਰ 'ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਉਸ ਦਾ ਸਨਮਾਨ ਕੀਤਾ।
ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  1 day ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  1 day ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  1 day ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ 'ਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  1 day ago
ਤਰਨ ਤਾਰਨ, 9 ਅਗਸਤ-ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਭਿਖਾਰੀਵਾਲ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554
ਵਿਚਾਰ ਪ੍ਰਵਾਹ: ਆਦਰਸ਼ਾਂ ਤੇ ਉਦੇਸ਼ਾਂ ਨੂੰ ਵਿਸਾਰ ਦੇਣ ਨਾਲ ਅਸਫਲਤਾ ਹਾਸਲ ਹੁੰਦੀ ਹੈ। ਜਵਾਹਰ ਲਾਲ ਨਹਿਰੂ

ਜਗਰਾਓਂ

ਸਬਜ਼ੀ ਮੰਡੀ ਰਾਏਕੋਟ ਦੇ ਆੜ੍ਹਤੀਆਂ ਤੇ ਰੇਹੜੀ-ਫੜ੍ਹੀ ਵਾਲਿਆਂ ਵਲੋਂ ਵਾਹਨ ਪਰਚੀ ਖ਼ਿਲਾਫ਼ ਹੜਤਾਲ

ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਤੇ ਮੰਡੀਕਰਨ ਬੋਰਡ ਵਲੋਂ ਇਸ ਸਾਲ ਵਿੱਤੀ 2022-23 ਵਰ੍ਹੇ ਦੀ ਆਰੰਭਤਾ ਮੌਕੇ ਪ੍ਰਾਈਵੇਟ ਠੇਕੇ ਰਾਹੀਂ ਰਾਏਕੋਟ ਸਬਜ਼ੀ ਮੰਡੀ 'ਚ ਸ਼ੁਰੂ ਕੀਤਾ ਵਾਹਨ ਪਰਚੀ ਕੱਟਣ ਦਾ ਮਾਮਲਾ ਅੱਜ ਉਸ ਸਮੇਂ ਗੰਭੀਰ ਹੋ ਗਿਆ, ਜਦ ...

ਪੂਰੀ ਖ਼ਬਰ »

ਯੂ. ਪੀ. ਤੋਂ ਹਥਿਆਰ ਲਿਆ ਕੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 7 ਮੈਂਬਰ ਕਾਬੂ, ਦੋ ਫ਼ਰਾਰ

ਜਗਰਾਉਂ, 27 ਮਈ (ਜੋਗਿੰਦਰ ਸਿੰਘ)-ਯੂ. ਪੀ. ਤੋਂ ਹਥਿਆਰ ਖ਼ਰੀਦ ਕੇ ਲੁੱਟਾਂ-ਖੋਹਾਂ ਕਰਨ ਲਈ ਬਣਾਏ ਇਕ 9 ਮੈਂਬਰੀ ਗਰੋਹ ਦਾ ਜਗਰਾਉਂ ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਪਰਦਾਫਾਸ ਕਰਦਿਆਂ ਕਥਿਤ ਦੋਸ਼ੀਆਂ ਪਾਸੋਂ 315 ਬੋਰ ਦੇ ਦੋ ਦੇਸੀ ਕੱਟੇ ਤੇ 3 ਜਿੰਦਾ ਕਾਰਤੂਸ ਬਰਾਮਦ ...

ਪੂਰੀ ਖ਼ਬਰ »

-ਮਾਮਲਾ ਭਾਰਤ ਮਾਲਾ ਸੜਕ ਯੋਜਨਾ ਤਹਿਤ ਐਕਵਾਇਰ ਜ਼ਮੀਨਾਂ ਦਾ-

ਕਿਸਾਨਾਂ ਵਲੋਂ ਰੇਟਾਂ ਦੇ ਵਾਧੇ ਨੂੰ ਲੈ ਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਦਿੱਤਾ ਮੰਗ-ਪੱਤਰ

ਹੰਬੜਾਂ, 27 ਮਈ (ਮੇਜਰ ਹੰਬੜਾਂ)-ਭਾਰਤ ਮਾਲਾ ਸੜਕ ਯੋਜਨਾ ਤਹਿਤ ਕਿਸਾਨਾਂ ਦੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਰੇਟਾਂ 'ਚ ਵਾਧੇ ਨੂੰ ਲੈ ਕੇ ਤੇ ਜ਼ਮੀਨਾਂ ਐਕਵਾਇਰ ਕੀਤੇ ਜਾਣ ਸਮੇਂ ਉਨ੍ਹਾਂ ਦੀਆਂ ਜ਼ਮੀਨ ਦੋ ਹਿੱਸਿਆਂ 'ਚ ਵੰਡੀਆਂ ਜਾਣ ਤੇ ਹੋਰ ਆ ਰਹੀਆਂ ...

ਪੂਰੀ ਖ਼ਬਰ »

-ਮਾਮਲਾ ਪੁਲਿਸ ਚੌਕੀ 'ਚ ਬਿਜਲੀ ਮੀਟਰ ਨਾ ਹੋਣ ਦਾ-

ਲੋਕਾਂ ਨੂੰ ਇਨਸਾਫ਼ ਦੇਣ ਵਾਲੀ ਪੁਲਿਸ ਚੌਂਕੀ ਜਲਾਲਦੀਵਾਲ ਨੂੰ ਖੁਦ ਕਦੋਂ ਮਿਲੇਗਾ ਇਨਸਾਫ਼

ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਚੌਕੀ ਜਲਾਲਦੀਵਾਲ ਨੂੰ ਅਜੇ ਤੱਕ ਨਹੀਂ ਨਸੀਬ ਹੋਇਆ ਬਿਜਲੀ ਵਾਲਾ ਮੀਟਰ | ਦੱਸਣਯੋਗ ਹੈ ਕਿ ਪੁਲਿਸ ਚੌਕੀ ਜਲਾਲਦੀਵਾਲ ਓਸਵਾਲ ਫੈਕਟਰੀ ਦੀ ਜਗ੍ਹਾ 'ਚ ਬਣੀ ਹੋਈ ਹੈ, ਜਿਸ ਕਰਕੇ ਪੁਲਿਸ ਚੌਕੀ ਓਸਵਾਲ ਫੈਕਟਰੀ ਵਾਲੇ ...

ਪੂਰੀ ਖ਼ਬਰ »

ਹੈਰੋਇਨ ਤੇ ਡਰੱਗ ਮਨੀ ਸਮੇਤ 3 ਕਾਬੂ, ਮਾਮਲਾ ਦਰਜ

ਲੋਹਟਬੱਦੀ, 27 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਦੀਪਕ ਹਿਲੋਰੀ ਦੀ ਅਗਵਾਈ ਹੇਠ ਰਾਜਵਿੰਦਰ ਸਿੰਘ ਉਪ ਪੁਲਿਸ ਕਪਤਾਨ ਰਾਏਕੋਟ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਅਧੀਨ ਲੋਹਟਬੱਦੀ ਪੁਲਿਸ ਚੌਕੀ ...

ਪੂਰੀ ਖ਼ਬਰ »

ਘੱਲੂਘਾਰਾ ਸਮਾਗਮਾਂ ਦੇ ਮੱਦੇਨਜ਼ਰ ਪੁਲਿਸ ਨੇ ਚੌਕਸੀ ਵਧਾਈ

ਰਾਏਕੋਟ, 27 ਮਈ (ਸੁਸ਼ੀਲ)-ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਮਨਾਏ ਜਾਣ ਵਾਲੇ ਘੱਲੂਘਾਰਾ ਸਮਾਗਮਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਵਲੋਂ ਇਲਾਕੇ 'ਚ ਚੌਕਸੀ ਵਧਾ ਦਿੱਤੀ ਗਈ ਹੈ, ਜਿਸ ਲਈ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਦੀਆਂ ਹਦਾਇਤਾਂ ਦੇ ਚੱਲਦਿਆਂ ...

ਪੂਰੀ ਖ਼ਬਰ »

ਪਿੰਡ ਸਹਿਬਾਜਪੁਰਾ 'ਚ 10 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾਧਾਰੀਆਂ ਨੇ ਸਵੈ-ਇੱਛਾ ਨਾਲ ਛੱਡਿਆ ਕਬਜ਼ਾ

ਰਾਏਕੋਟ, 27 ਮਈ (ਸੁਸ਼ੀਲ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਮਿਲੇ ਹੁਕਮਾਂ ਤੋਂ ਬਾਅਦ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ ਤੇ ਜ਼ਿਲ੍ਹਾ ਵਿਕਾਸ ਅਤੇ ...

ਪੂਰੀ ਖ਼ਬਰ »

ਸੂਬਾ ਸਰਕਾਰ ਵਲੋਂ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਸ਼ੁਰੂ ਕੀਤੇ ਕਾਰਜਾਂ ਦੀ ਲੇਖਕ ਅਮਰੀਕ ਤਲਵੰਡੀ ਵਲੋਂ ਸ਼ਲਾਘਾ

ਜਗਰਾਉਂ, 27 ਮਈ (ਜੋਗਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਫ਼ੈਸਲਾ ਕੀਤਾ ਗਿਆ ਕਿ ਤੀਜੇ ਤੇ ਚੌਥੇ ਦਰਜੇ ਦੀਆਂ ਨਵੀਂਆਂ ਭਰਤੀਆਂ ਦੇ ਟੈਸਟ ਲਈ ਪੰਜਾਬੀ ਜ਼ਰੂਰੀ ਕਰਕੇ ਜੋ ਇਤਿਹਾਸਿਕ ਫ਼ੈਸਲਾ ਲਿਆ ਹੈ, ਉਸ ਦੀ ਸ਼ਲਾਘਾ ਕਰਦਿਆਂ ਲੇਖਕ ਅਮਰੀਕ ਸਿੰਘ ਤਲਵੰਡੀ ...

ਪੂਰੀ ਖ਼ਬਰ »

ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਰਾਏਕੋਟ ਦੀ ਮੀਟਿੰਗ

ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸਰਕਲ ਰਾਏਕੋਟ ਦੀ ਮੀਟਿੰਗ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀਂ 10ਵੀਂ ਰਾਏਕੋਟ ਦੀ ਨੂਰਾਮਾਹੀ ਯਾਦਗਾਰੀ ਸਰਾਂ 'ਚ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ...

ਪੂਰੀ ਖ਼ਬਰ »

ਨਗਰ ਕੌਂਸਲ ਮੁੱਲਾਂਪੁਰ-ਦਾਖਾ ਵਲੋਂ ਡੇਂਗੂ-ਮਲੇਰੀਆ ਦੀ ਰੋਕਥਾਮ ਲਈ ਜਾਗਰੂਕਤਾ ਪ੍ਰੋਗਰਾਮ

ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਵਲੋਂ ਆਪਣੇ ਅਮਲੇ-ਫੈਲੇ ਸਮੇਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਆਮ ਲੋਕਾਂ ਤੇ ਸ਼ਹਿਰ ਦੇ ਸਰਕਾਰੀ-ਨਿੱਜੀ ਸਕੂਲਾਂ ਦੇ ...

ਪੂਰੀ ਖ਼ਬਰ »

ਇਲੀਟ ਅਕੈਡਮੀ ਮੁੱਲਾਂਪੁਰ 'ਚ ਰੈੱਡ ਕਰਾਸ ਸੁਸਾਇਟੀ ਵਲੋਂ ਵਿਦਿਆਰਥੀਆਂ ਨੂੰ ਨੈਨੀ ਪ੍ਰੋਗਰਾਮ ਤਹਿਤ ਦਿੱਤੀ ਜਾਣਕਾਰੀ

ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਨੌਜਵਾਨ ਲੜਕੇ-ਲੜਕੀਆਂ ਵਲੋਂ ਨੈਨੀ ਪ੍ਰੋਗਰਾਮ ਤਹਿਤ ਕੈਨੇਡਾ ਜਾਣ ਲਈ ਮੰਡੀ ਮੁੱਲਾਂਪੁਰ-ਦਾਖਾ ਵਿਖੇ ਇਲੀਟ ਇੰਟਰਨੈਸ਼ਨਲ ਅਕੈਡਮੀ ਵਿਖੇ ਨੈਨੀ ਸੰਬੰਧੀ ਕੋਰਸ ਬਾਰੇ ਚੱਲ ਰਹੀ ਪੜ੍ਹਾਈ 'ਚ ਵਿਦਿਆਰਥੀਆਂ ਨੂੁੰ ...

ਪੂਰੀ ਖ਼ਬਰ »

ਖੁਦਾਈ ਚੱਕ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਭੂੰਦੜੀ, 27 ਮਈ (ਕੁਲਦੀਪ ਸਿੰਘ ਮਾਨ)-ਜ਼ਿਲੇ੍ਹ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਡਾ. ਗੁਰਮੁੱਖ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਸਿੱਧਵਾਂ ਬੇਟ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ...

ਪੂਰੀ ਖ਼ਬਰ »

ਕਾਲਜ ਆਫ਼ ਐਜੂਕੇਸ਼ਨ ਸੁਧਾਰ ਦੀ ਵਿਦਿਆਰਥਣ ਨੇ ਐੱਮ. ਐੱਡ. ਚੌਥਾ ਸਮੈਸਟਰ 'ਚ ਹਾਸਲ ਕੀਤਾ ਚਾਂਦੀ ਦਾ ਤਗਮਾ

ਗੁਰੂਸਰ ਸੁਧਾਰ, 27 ਮਈ (ਬਲਵਿੰਦਰ ਸਿੰਘ ਧਾਲੀਵਾਲ)-ਜੀ. ਐੱਚ. ਜੀ. ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਗੁਰੂਸਰ ਸੁਧਾਰ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਲਏ ਐੱਮ. ਐੱਡ. ਭਾਗ ਚੌਥਾ ਦੇ ਇਮਤਿਹਾਨਾਂ ਅੰਦਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਤੁਗਲ ਸਕੂਲ ਵਿਖੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਗੁਰੂਸਰ ਸੁਧਾਰ, 27 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਤੁਗਲ ਵਿਖੇ ਪੰਜਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਅੰਦਰ ਸਕੂਲ 'ਚ ਪਹਿਲੀਆਂ ਤਿੰਨ ਪੁਜੀਸ਼ਨਾਂ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਗੁਰਨੂਰ ਕੌਰ, ਮਨਪ੍ਰੀਤ ਕੌਰ ਤੇ ਪਵਨਪ੍ਰੀਤ ਕੌਰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦਾ ਨਤੀਜਾ ਸ਼ਾਨਦਾਰ

ਜਗਰਾਉਂ, 27 ਮਈ (ਜੋਗਿੰਦਰ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਐੱਮ. ਐੱਸ. ਸੀ. ਆਈ. ਟੀ. ਦੇ ਭਾਗ ਪਹਿਲੇ ਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਸੰਸਥਾ ਦੇ ...

ਪੂਰੀ ਖ਼ਬਰ »

ਪੱਤਰਕਾਰ ਸਲੇਮਪੁਰੀ ਦੇ ਪਿਤਾ ਗੁਰਬਚਨ ਸਿੰਘ ਨਮਿਤ ਅੰਤਿਮ ਅਰਦਾਸ ਕੱਲ੍ਹ

ਜਗਰਾਉਂ, 27 ਮਈ (ਜੋਗਿੰਦਰ ਸਿੰਘ)-ਅਦਾਰਾ 'ਅਜੀਤ' ਦੇ ਸਿੱਧਵਾਂ ਬੇਟ ਤੋਂ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ, ਡਾ. ਹਰਜਿੰਦਰ ਸਿੰਘ ਤੇ ਰਿਟਾ: ਅਧਿਆਪਕ ਪੂਰਨ ਸਿੰਘ ਦੇ ਪਿਤਾ ਗੁਰਬਚਨ ਸਿੰਘ ਪੁੱਤਰ ਸੋਹਣ ਸਿੰਘ ਦਾ ਜਨਮ ਪਾਕਿਸਤਾਨ ਵਿਚ 1929 ਨੂੰ ਹੋਇਆ | ਆਪ ਨੇ ਉਰਦੂ ...

ਪੂਰੀ ਖ਼ਬਰ »

ਜਗਰਾਉਂ ਵਿਖੇ ਗੁਰਮਤਿ ਕੈਂਪ 1 ਜੂਨ ਤੋਂ

ਜਗਰਾਉਂ, 27 ਮਈ (ਜੋਗਿੰਦਰ ਸਿੰਘ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਗਰਾਉਂ ਵਲੋਂ ਗਰਮੀ ਦੀਆਂ ਮਿਲ ਰਹੀਆਂ ਛੁੱਟੀਆਂ ਨੂੰ ਸਾਰਥਕ ਕਰਨ ਦੇ ਮਨੋਰਥ ਨਾਲ ਬੱਚਿਆਂ ਦੇ ਚੰਗੇ ਭਵਿੱਖ ਤੇ ਚੰਗੀ ਜੀਵਨ ਜਾਚ ਲਈ 1 ਜੂਨ ਤੇ 6 ਜੂਨ ਤੱਕ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂੂਲ ਨੇੜੇ ...

ਪੂਰੀ ਖ਼ਬਰ »

ਪਹਿਲੀ ਪੈਂਨ ਇੰਡੀਆ ਮਾਸਟਰ ਖੇਡਾਂ 'ਚ ਜਗਰਾਉਂ ਦੇ ਸਾਬਕਾ ਥਾਣੇਦਾਰ ਨੇ 3 ਤਗਮੇ ਜਿੱਤੇ

ਜਗਰਾਉਂ, 27 ਮਈ (ਗੁਰਦੀਪ ਸਿੰਘ ਮਲਕ)-ਬੇਂਗੇਲੋਰੂ ਦੇ ਜੈ ਪ੍ਰਕਾਸ਼ ਨਰਾਇਣ ਟ੍ਰੇਨਿੰਗ ਸੈਂਟਰ ਗਰਾਊਾਡ 'ਚ ਪਹਿਲਾ ਪੈਂਨ ਇੰਡੀਆ ਮਾਸਟਰ ਖੇਡਾਂ ਦਾ ਆਯੋਜਨ ਕੀਤਾ ਗਿਆ | ਜਿਸ 'ਚ ਅਥਲੈਟਿਕ ਮੀਟ 30 ਸਾਲ ਤੋਂ ਉਪਰ ਦੇ ਖਿਡਾਰੀਆਂ ਦੀਆਂ ਦੌੜਾਂ 'ਚ ਜਗਰਾਉਂ ਹਲਕੇ ਦੇ ਪਿੰਡ ...

ਪੂਰੀ ਖ਼ਬਰ »

ਨੱਥੋਵਾਲ ਵਿਖੇ ਐੱਨ. ਆਰ. ਆਈ. ਵਲੋਂ ਪਿੰਡ ਦੇ ਹੋਣਹਾਰ ਹਾਕੀ ਖਿਡਾਰੀਆਂ ਦਾ ਸਨਮਾਨ

ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨੱਥੋਵਾਲ ਵਿਖੇ ਕਰਵਾਏ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ 'ਤੇ ਨਿਪਾਲ 'ਚ ਹੋਏ 19 ਸਾਲਾ ਵਰਗ ਦੇ ਹਾਕੀ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ...

ਪੂਰੀ ਖ਼ਬਰ »

ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਲਈ ਸਹਿਕਾਰਿਤਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਰਿਹਾ-ਵਿਧਾਇਕ ਇਯਾਲੀ

ਹੰਬੜਾਂ, 27 ਮਈ (ਹਰਵਿੰਦਰ ਸਿੰਘ ਮੱਕੜ)-ਪਿੰਡ ਵਲੀਪੁਰ ਕਲਾਂ ਦੀ 'ਦੀ ਦੁੱਧ ਉਤਪਾਦਕ ਸਹਿਕਾਰੀ ਸਭਾ' ਵਲੋਂ ਸਭਾ ਦੇ ਦੁੱਧ ਉਤਪਾਦਕ ਮੈਂਬਰਾਂ ਨੂੰ ਬਣਦਾ ਮੁਨਾਫ਼ਾ ਵੰਡਣ ਮੌਕੇ ਪਿੰਡ ਦਾ ਇਕ ਸਾਂਝਾ ਸਮਾਗਮ ਪ੍ਰਧਾਨ ਹਰਜਿੰਦਰ ਸਿੰਘ ਖਹਿਰਾ ਤੇ ਪਰਮਿੰਦਰ ਸਿੰਘ ਚਾਵਲਾ ...

ਪੂਰੀ ਖ਼ਬਰ »

ਸ. ਭਰਪੂਰ ਸਿੰਘ ਪਬਲਿਕ ਸਕੂਲ ਦੇ ਬੱਚਿਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ

ਰਾਏਕੋਟ, 27 ਮਈ (ਸੁਸ਼ੀਲ)-ਕਰੀਬੀ ਪਿੰਡ ਤਲਵੰਡੀ ਰਾਏ ਵਿਖੇ ਸਥਿਤ ਸ. ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕਾਂ ਵਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ 'ਚ ਛੋਟੀਆਂ ਜਮਾਤਾਂ ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਪੂਲ ਪਾਰਟੀ ਦਾ ...

ਪੂਰੀ ਖ਼ਬਰ »

ਅਮਰ ਸਿੰਘ ਤੱਤਲਾ ਨਮਿਤ ਸ਼ਰਧਾਂਜਲੀ ਸਮਾਰੋਹ

ਭੂੰਦੜੀ, 27 ਮਈ (ਕੁਲਦੀਪ ਸਿੰਘ ਮਾਨ)-ਸਾਬਕਾ ਪਿ੍ੰਸੀਪਲ ਹਰਦਿਆਲ ਸਿੰਘ ਤੱਤਲਾ ਤੇ ਸਮਾਜ ਸੇਵੀ ਨਿਰਮਲ ਸਿੰਘ ਤੱਤਲਾ ਕੈਨੇਡੀਅਨ ਭਰਾਵਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਅਮਰ ਸਿੰਘ ਤੱਤਲਾ (95) ਸੰਸਾਰਿਕ ਯਾਤਰਾ ਪੂਰੀ ਕਰਦੇ ...

ਪੂਰੀ ਖ਼ਬਰ »

ਭਾਰਤੀ ਸਟੇਟ ਬੈਂਕ ਸ਼ਾਖਾ ਜਗਰਾਉਂ ਨੇ ਹੋਮ ਲੋਨ ਮੇਲਾ ਲਗਾਇਆ

ਜਗਰਾਉਂ, 27 ਮਈ (ਹਰਵਿੰਦਰ ਸਿੰਘ ਖ਼ਾਲਸਾ)-ਭ ਾਰਤੀ ਸਟੇਟ ਬੈਂਕ ਜਗਰਾਉਂ ਦੀ ਸ਼ਾਖਾ ਵਲੋਂ ਡੀ. ਜੀ. ਐੱਮ. ਕੌਂਸਲ ਕਿਸ਼ੋਰਾ ਤੇ ਏ. ਜੀ. ਐੱਮ. ਐੱਚ. ਐੱਲ. ਐੱਸ. ਟੀ. ਮਨਜੀਤ ਸਿੰਘ ਦੇ ਰੀਜਨਲ ਮੈਨੇਜਰ ਰਾਜ ਕੁਮਾਰ ਚੋਕਰ ਦੀ ਅਗਵਾਈ ਵਿਚ ਹੋਮ ਲੋਨ ਮੇਲਾ ਲਗਾ ਇਆ ਗਿਆ | ਜਗਰਾਉਂ ...

ਪੂਰੀ ਖ਼ਬਰ »

ਮੈਕਰੋ ਗਲੋਬਲ ਮੁੱਲਾਂਪੁਰ ਬ੍ਰਾਂਚ ਰਾਹੀਂ ਨਵਦੀਪ ਕੌਰ ਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਿਆ

ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਊਟ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਜਿਥੇ ਚੰਗੇ ਆਈਲਟਸ ਟ੍ਰੇਨਰ ਵਿਦਿਆਰਥੀਆਂ ਨੂੰ ਆਈਲਟਸ ਦੀ ਕੋਚਿੰਗ ਦੇ ਰਹੇ ਹਨ, ਉਥੇ ਮੈਕਰੋ ਦੀ ਮੁੱਲਾਂਪੁਰ ਬ੍ਰਾਂਚ 'ਚ ...

ਪੂਰੀ ਖ਼ਬਰ »

ਗੁੱਜਰਵਾਲ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਪਹਿਲੀ ਤੋਂ

ਜੋਧਾਂ, 27 ਮਈ (ਗੁਰਵਿੰਦਰ ਸਿੰਘ ਹੈਪੀ)-ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ਗੁੱਜਰਵਾਲ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਮੈਨੇਜਰ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਨਗਰ ਵਾਸੀਆਂ ਤੇ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਭਾਈਕਾ ਡੇਰਾ ਸਾਹਿਬ ਗੁੱਜਰਵਾਲ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 1 ਜੂਨ ਤੋਂ 3 ਜੂਨ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਖੁਰਦ ਵਾਲੇ ਗਿਆਨੀ ਗਗਨਦੀਪ ਸਿੰਘ ਨਿਰਮਲੇ ਗੁਰਦੁਆਰਾ ਭਾਈਕਾ ਡੇਰਾ ਗੁੱਜਰਵਾਲ ਵਿਖੇ 1 ਤੇ 2 ਜੂਨ ਨੂੰ ਸ਼ਾਮ 8 ਵਜੇ ਤੋਂ 9 ਵਜੇ ਤੱਕ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ | ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਸਵੇਰ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ, ਜਿਨ੍ਹਾਂ ਦੇ ਭੋਗ 3 ਜੂਨ ਨੂੰ ਪਾਏ ਜਾਣਗੇ ਉਪਰੰਤ ਢਾਡੀ ਦਰਬਾਰ ਸਜੇਗਾ, ਜਿਸ 'ਚ ਪੰਥ ਦੇ ਪ੍ਰਸਿੱਧ ਜਥੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ |

ਖ਼ਬਰ ਸ਼ੇਅਰ ਕਰੋ

 

ਛਿੰਦਰਪਾਲ ਸਿੰਘ ਕੋਟਉਮਰਾ ਦੇ ਪ੍ਰਧਾਨ ਨਿਯੁਕਤ

ਭੂੰਦੜੀ, 27 ਮਈ (ਕੁਲਦੀਪ ਸਿੰਘ ਮਾਨ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਹਲਕਾ ਦੇ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਦੇ ਦਿਸ਼ਾ-ਨਿਰਦੇਸ਼ ਹੇਠ ਤੇ ਬਲਾਕ ਪ੍ਰਧਾਨ ਦੇਵ ਰਾਜ ਸਿੰਗਲਾ ਅਤੇ ਭੂੰਦੜੀ ਸਰਕਲ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਕੋਟਉਮਰਾ ...

ਪੂਰੀ ਖ਼ਬਰ »

ਘੁਮਾਣ ਦੇ ਕਿਸਾਨ ਸਵਰਨ ਸਿੰਘ ਮੋਹਣਾ ਵਲੋਂ ਢਾਈ ਏਕੜ ਝੋਨੇ ਦੀ ਸਿੱਧੀ ਬਿਜਾਈ

ਗੁਰੂਸਰ ਸੁਧਾਰ, 27 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸੂਬਾ ਸਰਕਾਰ ਤੇ ਖੇਤੀਬਾੜੀ ਮਹਿਕਮੇ ਦੀਆਂ ਅਪੀਲਾਂ ਨੂੰ ਸਵੀਕਾਰ ਕਰਦਿਆਂ ਪਿੰਡ ਘੁਮਾਣ ਦੇ ਕਿਸਾਨ ਤੇ ਸਾਬਕਾ ਪੰਚ ਸਵਰਨ ਸਿੰਘ ਮੋਹਣਾ ਨੇ ਆਪਣੇ ਖੇਤਾਂ 'ਚ ਢਾਈ ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ | ਭਾਵੇਂ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਪਮਾਲ 'ਚ ਸਾਖਰਤਾ ਮੁਹਿੰਮ

ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਸਾਖਰਤਾ ਮੁਹਿੰਮ ਤਹਿਤ ਸੱਤਿਆ ਭਾਰਤੀ ਸਕੂਲ ਪਮਾਲ ਵਿਦਿਆਰਥੀਆਂ ਨੂੰ ਸਕੂਲ ਮੁੱਖ ਅਧਿਆਪਕਾ ਕਮਲਜੀਤ ਕੌਰ ਦੇ ਆਦੇਸ਼ਾਂ ਨਾਲ ਅਧਿਆਪਕਾਂ ਵਲੋਂ ਛੁੱਟੀਆਂ 'ਚ ਘਰ ਬੈਠ ਕੇ ਲਿਖਣ, ਪੜ੍ਹਨ ਤੇ ਪੇਪਰ ਕਟਿੰਗ, ...

ਪੂਰੀ ਖ਼ਬਰ »

ਡਾਇਰੈਕਟਰ ਪੰਚਾਇਤ ਵਿਭਾਗ ਨੇ ਆਲੀਵਾਲ ਸਿੱਖ ਐਂਗਲੋਂ ਵਾਰ ਟਰੱਸਟ ਦਾ ਕਬਜ਼ਾ ਆਲੀਵਾਲ ਪੰਚਾਇਤ ਨੂੰ ਦਿਵਾਇਆ

ਹੰਬੜਾਂ, 27 ਮਈ (ਹਰਵਿੰਦਰ ਸਿੰਘ ਮੱਕੜ)-ਪਿੰਡ ਆਲੀਵਾਲ ਵਿਖੇ 1846 'ਚ ਸਿੱਖਾਂ ਤੇ ਅੰਗਰੇਜ਼ਾਂ ਦਰਮਿਆਨ ਹੋਈ ਜੰਗ 'ਚ ਸ਼ਹੀਦ ਹੋਏ ਸਿੱਖਾਂ ਦੀ ਯਾਦ 'ਚ ਵਿਰਾਸਤੀ ਯਾਦਗਾਰ ਦੀ ਦੇਖ-ਰੇਖ ਲਈ ਪਿਛਲੀ ਪੰਚਾਇਤ ਵਲੋਂ ਟਰੱਸਟ ਬਣਾ ਕੇ ਕੰਮ ਕੀਤਾ ਜਾ ਰਿਹਾ ਸੀ, ਪਰ ਹੁਣ ਪਿੰਡ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX