ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਵੱਡਾ ਹਾਦਸਾ, ਆਈ.ਟੀ.ਬੀ.ਪੀ. ਦੀ ਬੱਸ ਹਾਦਸੇ ਦਾ ਸ਼ਿਕਾਰ
. . .  2 minutes ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ 'ਚ ਅਮਰਨਾਥ ਯਾਤਰਾ 'ਤੇ ਡਿਊਟੀ 'ਚ ਲੱਗੇ ਆਈ.ਟੀ.ਬੀ.ਪੀ. ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 6 ਆਈ.ਟੀ.ਬੀ. ਪੀ. ਜਵਾਨਾਂ ਦੀ ਮੌਤ...
ਰਿਮਾਂਡ ਖ਼ਤਮ ਹੋਣ ਤੇ ਜੱਗੂ ਭਗਵਾਨਪੁਰੀਆ ਮੋਗਾ ਅਦਾਲਤ 'ਚ ਪੇਸ਼, ਬਟਾਲਾ ਪੁਲਿਸ ਨੇ ਲਿਆ ਟਰਾਂਜ਼ਿਟ ਰਿਮਾਂਡ 'ਤੇ
. . .  21 minutes ago
ਮੋਗਾ, 16 ਅਗਸਤ (ਗੁਰਤੇਜ ਸਿੰਘ ਬੱਬੀ)-ਜੱਗੂ ਭਗਵਾਨਪੁਰੀਆ ਦਾ ਰਿਮਾਂਡ ਖ਼ਤਮ ਹੋਣ ਤੇ ਅੱਜ ਮੋਗਾ ਪੁਲਿਸ ਵਲੋਂ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਕਈ ਮਾਮਲਿਆਂ 'ਚ ਪੁੱਛਗਿੱਛ ਲਈ ਬਟਾਲਾ ਪੁਲਿਸ ਟਰਾਂਜ਼ਿਟ ਰਿਮਾਂਡ 'ਤੇ ਲੈ...
ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ
. . .  40 minutes ago
ਨਵੀਂ ਦਿੱਲੀ, 16 ਅਗਸਤ - ਫੀਫਾ ਵਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਮੁੱਦੇ 'ਤੇ ਸੁਪਰੀਮ ਕੋਰਟ ਭਲਕੇ ਸੁਣਵਾਈ ਲਈ ਸਹਿਮਤ...
ਬਿਹਾਰ ਮੰਤਰੀ ਮੰਡਲ ਦਾ ਵਿਸਤਾਰ
. . .  48 minutes ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਹੋਇਆ ਹੈ। ਰਾਜਦ ਆਗੂ ਤੇਜ ਪ੍ਰਤਾਪ ਯਾਦਵ ਸਮੇਤ 4 ਹੋਰ ਵਿਧਾਇਕਾਂ ਨੇ ਰਾਜ ਭਵਨ...
ਬੇਕਾਬੂ ਜੀਪ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਬੱਚੇ ਸਮੇਤ ਤਿੰਨ ਦੀ ਮੌਤ, 4 ਜ਼ਖਮੀ
. . .  57 minutes ago
ਰਾਮਾਂ ਮੰਡੀ, 16 ਅਗਸਤ (ਤਰਸੇਮ ਸਿੰਗਲਾ) - ਅੱਜ ਸਵੇਰੇ ਓਵਰ ਸਵਾਰੀਆਂ ਨਾਲ ਭਰੀ ਇਕ ਪਿਕਅਪ ਜੀਪ ਪੰਜਾਬ-ਹਰਿਆਣਾ ਸਰਹੱਦ ਦੇ ਨੌਰੰਗ ਪਿੰਡ ਨੇੜੇ ਬੇਕਾਬੂ ਹੋ ਕੇ ਸੜਕ ਹਾਦਸੇ ਦਾ ਸ਼ਿਕਾਰ...
ਭਗਵੰਤ ਮਾਨ ਸਰਕਾਰ ਦੇ 5 ਮਹੀਨੇ ਪੂਰੇ ਹੋਣ 'ਤੇ ਪ੍ਰੈੱਸ ਵਾਰਤਾ ਕਰ 5 ਮੰਤਰੀ ਆਪਣੇ ਕੰਮਾਂ ਦਾ ਦੇਣਗੇ ਵੇਰਵਾ
. . .  about 1 hour ago
ਚੰਡੀਗੜ੍ਹ, 16 ਅਗਸਤ - ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋ ਗਏ ਹਨ। 5 ਮਹੀਨੇ ਪੂਰੇ ਹੋਣ 'ਤੇ ਸਰਕਾਰ ਦੇ 5 ਮੰਤਰੀ ਆਪਣੇ ਕੰਮਾਂ ਦਾ ਵੇਰਵਾ ਦੇਣਗੇ। ਇਸ ਨੂੰ ਲੈ ਕੇ ਅੱਜ ਦੁਪਹਿਰ 1:00 ਵਜੇ ਪੰਜਾਬ ਭਵਨ ਵਿਖੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ...
ਦਿੱਲੀ ਹਾਈ ਕੋਰਟ ਵਲੋਂ ਈ.ਡੀ. ਨੂੰ ਨੋਟਿਸ ਜਾਰੀ
. . .  about 1 hour ago
ਨਵੀਂ ਦਿੱਲੀ, 16 ਅਗਸਤ - ਦਿੱਲੀ ਹਾਈਕੋਰਟ ਨੇ ਐਨ.ਐਸ.ਈ. ਫੋਨ ਟੈਪਿੰਗ ਮਾਮਲੇ ਵਿਚ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਦੁਆਰਾ ਦਾਖ਼ਲ ਜ਼ਮਾਨਤ ਪਟੀਸ਼ਨ 'ਤੇ ਈ.ਡੀ. ਨੂੰ ਨੋਟਿਸ ਜਾਰੀ ਕੀਤਾ ਹੈ।ਹਾਈਕੋਰਟ ਨੇ ਸੰਜੇ ਪਾਂਡੇ ਦੁਆਰਾ ਦਾਇਰ ਇਕ ਹੋਰ ਪਟੀਸ਼ਨ ਵਿਚ...
ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਸੌਂਪਣਗੇ ਕਈ ਸਵਦੇਸ਼ੀ ਹਥਿਆਰ
. . .  about 1 hour ago
ਨਵੀਂ ਦਿੱਲੀ, 16 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਰਤੀ ਫ਼ੌਜ ਨੂੰ ਕਈ ਸਵਦੇਸ਼ੀ ਹਥਿਆਰ ਸੌਂਪਣਗੇ, ਜਿਨ੍ਹਾਂ ਵਿਚ ਐਂਟੀ-ਪਰਸਨਲ ਲੈਂਡ ਮਾਈਨ ਨਿਪੁਨ, ਪੈਂਗੌਂਗ ਝੀਲ ਵਿੱਚ ਕਾਰਵਾਈਆਂ ਲਈ ਲੈਂਡਿੰਗ ਕਰਾਫਟ ਅਟੈਕ, ਪੈਦਲ ਫ਼ੌਜ ਦੇ ਲੜਾਕੂ ਵਾਹਨ...
ਛੱਲਾਂ ਮੁੜਕੇ ਨਹੀਂ ਆਇਆ - ਬਿਕਰਮ ਸਿੰਘ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਉੱਪਰ ਕੱਸਿਆ ਤਨਜ਼
. . .  about 1 hour ago
ਚੰਡੀਗੜ੍ਹ, 16 ਅਗਸਤ - ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਟਕੜ ਕਲਾਂ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰਾਂ ਬਹੁਤ ਕੁਝ ਕਰਦੀਆਂ...
ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿਚ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸ਼ੋਕ ਮਤੇ ਕਰਨੇ ਚਾਹੀਦੇ ਹਨ ਪਾਸ - ਗਿਆਨੀ ਹਰਪ੍ਰੀਤ ਸਿੰਘ
. . .  about 1 hour ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸੰਗਤਾਂ...
ਬਟਵਾਰੇ ਦੌਰਾਨ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਹੋਈ ਅਰਦਾਸ
. . .  about 2 hours ago
ਤਲਵੰਡੀ ਸਾਬੋ, 16 ਅਗਸਤ (ਰਣਜੀਤ ਸਿੰਘ ਰਾਜੂ) - ਦੇਸ਼ ਦੀ ਆਜ਼ਾਦੀ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਬਟਵਾਰੇ ਦੌਰਾਨ ਮਾਰੇ ਗਏ ਕਰੀਬ 10 ਲੱਖ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ...
ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ
. . .  about 2 hours ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ) - 75 ਵਰ੍ਹੇ ਪਹਿਲਾਂ ਸੰਨ 1947 ਵਿਚ ਹਿੰਦੋਸਤਾਨ ਦੀ ਵੰਡ ਵੇਲੇ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ ਵੱਖ-ਵੱਖ ਧਰਮਾਂ ਨਾਲ ਸੰਬੰਧਿਤ 10 ਲੱਖ ਪੰਜਾਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਹਿਕ ਅਰਦਾਸ ਸਮਾਗਮ ਕਰਵਾਇਆ...
ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਹੋ ਰਿਹੈ ਸੁਧਾਰ
. . .  about 2 hours ago
ਨਵੀਂ ਦਿੱਲੀ, 16 ਅਗਸਤ - ਰਾਜੂ ਸ੍ਰੀਵਾਸਤਵ ਦੇ ਨਿੱਜੀ ਸਕੱਤਰ ਗਰਵੀਤ ਨਾਰੰਗ ਦਾ ਕਹਿਣਾ ਹੈ ਕਿ ਰਾਜੂ ਸ੍ਰੀਵਾਸਤਵ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ।ਰਾਜੂ ਸ੍ਰੀਵਾਸਤਵ (58) ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ...
ਬਿਹਾਰ ਦੇ ਸਾਬਕਾ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ
. . .  about 3 hours ago
ਪਟਨਾ, 16 ਅਗਸਤ - ਬਿਹਾਰ ਦੇ ਸਾਬਕਾ ਕੈਬਨਿਟ ਮੰਤਰੀ ਸੁਭਾਸ਼ ਸਿੰਘ ਦਾ ਦਿਹਾਂਤ ਹੋ ਗਿਆ...
ਫੀਫਾ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ
. . .  39 minutes ago
ਨਵੀਂ ਦਿੱਲੀ, 16 ਅਗਸਤ - ਫੀਫਾ ਨੇ ਤੀਜੀ ਧਿਰ ਦੇ ਅਣਉੱਚਿਤ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲੀ ਦਾ ਮਤਲਬ ਹੈ ਕਿ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ...
ਬਿਹਾਰ 'ਚ ਨਿਤਿਸ਼ ਸਰਕਾਰ ਦਾ ਵਿਸਤਾਰ ਅੱਜ
. . .  about 4 hours ago
ਪਟਨਾ, 16 ਅਗਸਤ - ਬਿਹਾਰ 'ਚ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਮਹਾ-ਗੱਠਜੋੜ ਸਰਕਾਰ ਦਾ ਵਿਸਤਾਰ ਅੱਜ...
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਅੱਜ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਹੋਰਨਾਂ ਨੇ ਦਿੱਤੀ ਸ਼ਰਧਾਂਜਲੀ
. . .  about 4 hours ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਅੱਜ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਦਾਵ ਅਟਲ ਵਿਖੇ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਅਮਰੀਕਾ : ਤਰਨਜੀਤ ਸਿੰਘ ਸੰਧੂ [ ਅਮਰੀਕਾ ਵਿਚ ਭਾਰਤੀ ਰਾਜਦੂਤ] ਨੇ ਵਾਸ਼ਿੰਗਟਨ ਡੀ.ਸੀ. ਵਿਚ ਇੰਡੀਆ ਹਾਊਸ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ
. . .  1 day ago
ਜੰਮੂ-ਕਸ਼ਮੀਰ: ਬਡਗਾਮ ਦੇ ਗੋਪਾਲਪੋਰਾ ਚਦੂਰਾ ਇਲਾਕੇ 'ਚ ਅੱਤਵਾਦੀਆਂ ਨੇ ਸੁੱਟਿਆ ਗ੍ਰਨੇਡ , ਇਕ ਨਾਗਰਿਕ ਜ਼ਖਮੀ
. . .  1 day ago
ਅਕਾਲੀ ਦਲ ਸੰਯੁਕਤ ਮਨਾਏਗਾ ਸੰਤ ਲੌਂਗੋਵਾਲ ਦੀ ਬਰਸੀ
. . .  1 day ago
ਲੌਂਗੋਵਾਲ, 15 ਅਗਸਤ (ਵਿਨੋਦ, ਖੰਨਾ) - ਸਾ. ਕੇੰਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ...
ਮਨਾਲੀ 'ਚ ਪੁਲ ਪਾਰ ਕਰਦੇ ਸਮੇਂ 2 ਲੋਕ ਡਰੇਨ 'ਚ ਡੁੱਬ ਗਏ
. . .  1 day ago
ਮਲੇਰਕੋਟਲਾ ਦੇ ਸਕੂਲਾਂ ’ਚ 16 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਮਲੇਰਕੋਟਲਾ, 15 ਅਗਸਤ (ਮੁਹੰਮਦ ਹਨੀਫ਼ ਥਿੰਦ)- ਡਿਪਟੀ ਕਮਿਸ਼ਨਰ, ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਵਲੋਂ ਮਾਲੇਰਕੋਟਲਾ ਦੇ ਸਕੂਲਾਂ ਵਿਚ 16 ਅਗਸਤ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਥਾਨਕ ਡਾਕਟਰ ਜ਼ਾਕਿਰ ਹੁਸੈਨ ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਲੋਕ ਅਰਪਣ
. . .  1 day ago
ਸ੍ਰੀ ਅਨੰਦਪੁਰ ਸਾਹਿਬ, 15 ਅਗਸਤ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸ੍ਰੀ ...
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਵਿਖੇ ਕੀਤਾ 'ਆਮ ਆਦਮੀ ਕਲੀਨਿਕ' ਦਾ ਉਦਘਾਟਨ
. . .  1 day ago
ਗੜ੍ਹਸ਼ੰਕਰ, 15 ਅਗਸਤ (ਧਾਲੀਵਾਲ)- 75ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਸੂਬੇ ਵਿਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾਣ ਦੇ ਸਬੰਧ ਵਿਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 15 ਜੇਠ ਸੰਮਤ 554

ਅੰਮ੍ਰਿਤਸਰ / ਦਿਹਾਤੀ

ਬੀ. ਡੀ. ਐੱਸ. ਸਕੂਲ 'ਚ 'ਊਰਜਾ ਸੰਜਮ ਕਿਉਂ ਤੇ ਕਿਵੇਂ' ਵਿਸ਼ੇ 'ਤੇ ਸੈਮੀਨਾਰ

ਜੰਡਿਆਲਾ ਗੁਰੂ, 27 ਮਈ (ਪ੍ਰਮਿੰਦਰ ਸਿੰਘ ਜੋਸਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ. ਟੀ. ਓ. ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਊਰਜਾ ਸੰਜਮ ਕਿਉਂ ਤੇ ਕਿਵੇਂ ਵਿਸ਼ੇ 'ਤੇ ਬੀ. ਡੀ. ਐਸ. ਡੇ ...

ਪੂਰੀ ਖ਼ਬਰ »

ਸੱਤਿਆ ਭਾਰਤੀ ਸਕੂਲ ਬਾਠ ਦਾ ਨਤੀਜਾ ਸ਼ਾਨਦਾਰ ਰਿਹਾ

ਚਮਿਆਰੀ, 27 ਮਈ (ਜਗਪ੍ਰੀਤ ਸਿੰਘ)- ਸੱਤਿਆ ਭਾਰਤੀ ਸਕੂਲ ਬਾਠ ਵਿਖੇ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥੀਆਂ ਤੇ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਦਕਾ ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋ ਗਏ | ਪਿ੍ੰਸੀਪਲ ਹਰਲੀਨ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਧਾਲੀਵਾਲ ਦਾ ਬਿਆਸ ਪੁੱਜਣ 'ਤੇ ਨਿੱਘਾ ਸਵਾਗਤ

ਬਿਆਸ, 27 ਮਈ (ਪਰਮਜੀਤ ਸਿੰਘ ਰੱਖੜਾ)- 'ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਮੁੜ ਤੋਂ ਖੁਸ਼ਹਾਲੀ ਦੀ ਲਹਿਰ ਚਲੇਗੀ |' ਇਨ੍ਹਾਂ ਵਿਚਾਰਾਂ ਦਾ ...

ਪੂਰੀ ਖ਼ਬਰ »

ਸਕੂਲ ਵਿਚ ਰੈੱਡ ਡੇਅ ਦੀ ਮਹੱਤਤਾ ਸੰਬੰਧੀ ਜਾਣੂੰ ਕਰਵਾਇਆ

ਚੇਤਨਪੁਰਾ, 27 ਮਈ (ਮਹਾਂਬੀਰ ਸਿੰਘ ਗਿੱਲ)- ਅੱਜ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਮਹਿਲ ਜੰਡਿਆਲਾ ਵਿਖੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਲਾਲ ਰੰਗ ਸੰਬੰਧੀ ਜਾਣਕਾਰੀ ਦੇਣ ਲਈ ਰੈੱਡ ਡੇਅ ਮਨਾਇਆ ਗਿਆ | ਸਾਰੇ ਬੱਚੇ ਇਸ ਮੌਕੇ ਲਾਲ ਕੱਪੜਿਆਂ ਵਿਚ ਬੜੇ ਜੱਚ ਰਹੇ ...

ਪੂਰੀ ਖ਼ਬਰ »

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦਾ ਕੈਂਬਰਿਜ ਇਗਜ਼ੈਮੀਨੇਸ਼ਨ ਪ੍ਰੀਖਿਆ 'ਚ ਸ਼ਾਨਦਾਰ ਨਤੀਜਾ

ਜੰਡਿਆਲਾ ਗੁਰੁੂ, 27 ਮਈ (ਰਣਜੀਤ ਸਿੰਘ ਜੋਸਨ)- ਕੈਂਬਰਿਜ ਇਗਜ਼ੈਮੀਨੇਸ਼ਨ (ਯੂ. ਕੇ.) ਵਲੋਂ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਜੰਡਿਆਲਾ ਗੁਰੁੂ ਦੇ ਵਿਦਿਆਰਥੀਆਂ ਦਾ ਦਸਵੀਂ (ਕੈਂਬਰਿਜ ਇਗਜ਼ੈਮੀਨੇਸ਼ਨ) ਦਾ ਨਤੀਜਾ 100 ...

ਪੂਰੀ ਖ਼ਬਰ »

ਗੁਰਦੁਆਰਾ ਬੇਰ ਸਾਹਿਬ ਧਰਮਕੋਟ ਵਿਖੇ ਬੇਅਦਬੀ ਦੇ ਪਸ਼ਚਾਤਾਪ ਦੇ ਭੋਗ ਪਾਏ

ਓਠੀਆਂ, 27 ਮਈ (ਗੁਰਵਿੰਦਰ ਸਿੰਘ ਛੀਨਾ)- ਤਹਿਸੀਲ ਅਜਨਾਲਾ ਦੇ ਪਿੰਡ ਧਰਮਕੋਟ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੇਰ ਸਾਹਿਬ ਵਿਖੇ ਪਿਛਲੇ ਦਿਨੀ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਜਿਸ ਨੂੰ ਮੌਕੇ 'ਤੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਜਿਸ ਦੇ ਪਸ਼ਚਾਤਾਪ ਲਈ ਗੁਰਦੁਆਰਾ ਸਾਹਿਬ ਵਿਖੇ ਰਖਵਾਏ ਅਖੰਡ ਪਾਠ ਦੇ ਅੱਜ ਭੋਗ ਪਾਏ ਗਏ | ਉਪਰੰਤ ਭਾਈ ਬਲਦੇਵ ਵਡਾਲਾ ਦੇ ਰਾਗੀ ਜਥੇ ਵਲੋਂ ਕੀਰਤਨ ਕੀਤਾ ਗਿਆ | ਭਾਰੀ ਗਿਣਤੀ ਵਿਚ ਸਿੱਖ ਸੰਗਤ ਨੇ ਹਾਜ਼ਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਾਰੇ ਬੋਲਣ 'ਤੇ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਕਮੇਟੀ ਦੇ ਆਏ ਮੈਂਬਰਾਂ ਨਾਲ ਕਾਫੀ ਟਕਰਾਅ ਹੋਇਆ ਤੇ ਕਿਸੇ ਨੂੰ ਵੀ ਸਟੇਜ 'ਤੇ ਨਾ ਬੋਲਣ ਦਿੱਤਾ ਗਿਆ ਅਤੇ ਨਾ ਹੀ ਹੋਰ ਆਇਆਂ ਜਥਿਆਂ ਨੂੰ ਸਮਾਂ ਦਿੱਤਾ ਗਿਆ ਜਿਸ ਕਾਰਨ ਸਥਿਤੀ ਤਣਾਅ ਪੂਰਨ ਹੋਣ 'ਤੇ ਪੁਲਿਸ ਵਲੋਂ ਪੂਰੀ ਮਸਤੈਦੀ ਨਾਲ ਉਸ 'ਤੇ ਕਾਬੂ ਪਾਇਆ |

ਖ਼ਬਰ ਸ਼ੇਅਰ ਕਰੋ

 

ਅਟਾਰੀ ਸਰਹੱਦ ਤੋਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਕਰੇਨ ਲਿਆ ਕੇ ਸਰਕਾਰੀ ਪਾਰਕ ਦੇ ਲੱਗੇ ਬੋਰਡ ਨੂੰ ਹਟਾਇਆ

ਅਟਾਰੀ, 27 ਮਈ (ਗੁਰਦੀਪ ਸਿੰਘ ਅਟਾਰੀ)- ਆਈ. ਸੀ. ਪੀ. ਅਤੇ ਜੇ. ਸੀ. ਪੀ. ਦੇ ਮੁੱਖ ਦੁਆਰ ਅੱਗੇ ਸਰਕਾਰੀ ਪਾਰਕ ਦੇ ਠੇਕੇਦਾਰ ਸੰਜੀਵ ਅਗਰਵਾਲ ਨੇ ਬੀ. ਐਸ. ਐਫ. ਦੀ ਸਹਿਮਤੀ ਨਾਲ 'ਸਰਕਾਰੀ ਪਾਰਕ ਅੱਗੇ ਹੈ' ਦਰਸਾਉਂਦਾ ਬੋਰਡ ਲਗਾ ਦਿੱਤਾ ਸੀ | ਇਹ ਬੋਰਡ ਉਸ ਸਥਾਨ 'ਤੇ ਸਥਿਤ ਸੀ ...

ਪੂਰੀ ਖ਼ਬਰ »

ਗੁਰਦੁਆਰਾ ਭਾਈ ਲਾਲੋ ਜੀ ਦੇ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ

ਲੋਪੋਕੇ, 27 ਮਈ (ਗੁਰਵਿੰਦਰ ਸਿੰਘ ਕਲਸੀ)- ਗੁਰਦੁਆਰਾ ਭਾਈ ਲਾਲੋ ਜੀ ਦੇ ਪ੍ਰਬੰਧਕ ਕਮੇਟੀ ਰਾਮਗੜ੍ਹੀਆ ਬਰਾਦਰੀ ਦੇ ਨਵ ਨਿਯੁਕਤ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਕਿ੍ਪਾਲ ਸਿੰਘ ਸਰਾਫ, ਪ੍ਰਧਾਨ ਮਾਨ ਸਿੰਘ ਮਿਸਤਰੀ ਦੀ ਅਗਵਾਈ ਹੇਠ ਕਸਬਾ ਲੋਪੋਕੇ ਦੇ ਗੁਰਦੁਆਰਾ ...

ਪੂਰੀ ਖ਼ਬਰ »

ਗਲੋਬਲ ਇੰਸਟੀਚਿਊਟਸ ਦੇ ਸਿਵਲ ਇੰਜੀਨਿਅਰਿੰਗ ਵਿਭਾਗ ਨੇ ਲਗਾਈ 'ਸਿਵਲ ਵੰਡਰ' ਪ੍ਰਦਰਸ਼ਨੀ

ਜੇਠੂਵਾਲ, 27 ਮਈ (ਮਿੱਤਰਪਾਲ ਸਿੰਘ ਰੰਧਾਵਾ)- ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੇ ਸਿਵਲ ਇੰਜੀਨਿਅਰਿੰਗ ਵਿਭਾਗ ਵਲੋਂ ਕੈਂਪਸ ਵਿਖੇ 'ਸਿਵਲ ਵੰਡਰ' ਪ੍ਰਦਰਸ਼ਨੀ ਲਗਾਈ ਗਈ ਜਿਸ ਦਾ ਉਦਘਾਟਨ ਇੰਸਟੀਚਿਊਟਸ ਦੇ ਕੈਂਪਸ ਡਾਇਰੈਕਟਰ ਡਾ: ਐਮ. ਐਸ. ਸੈਣੀ ਨੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸੈਂਸਰਾ ਕਲਾਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਜਗਦੇਵ ਕਲਾਂ, 27 ਮਈ (ਸ਼ਰਨਜੀਤ ਸਿੰਘ ਗਿੱਲ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਡਾ. ਪਰਮਜੀਤ ਸਿੰਘ ਦੇ ਦਿਸ਼ਾ ...

ਪੂਰੀ ਖ਼ਬਰ »

ਮਨੋਹਰ ਵਾਟਿਕਾ ਸਕੂਲ 'ਚ ਤੰਬਾਕੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ

ਜੰਡਿਆਲਾ ਗੁਰੂ, 27 ਮਈ (ਰਣਜੀਤ ਸਿੰਘ ਜੋਸਨ)- ਮਨੋਹਰ ਵਾਟਿਕਾ ਸਕੂਲ ਜੰਡਿਆਲਾ ਗੁਰੂ ਵਿਖੇ ਤੰਬਾਕੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿੱਚ ਹਰਜੀਤ ਸਿੰਘ ਸੱਜਣ ਐਸ.ਆਈ. ਨੇ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਤੇ ਬਿਮਾਰੀਆਂ ਬਾਰੇ ਦੱਸਿਆ ਅਤੇ ...

ਪੂਰੀ ਖ਼ਬਰ »

ਸਹਿਜ ਪਾਠ ਦੀ ਸੇਵਾ ਸੁਸਾਇਟੀ ਵਲੋਂ ਮਜਵਿੰਡ ਗੋਪਾਲਪੁਰਾ ਸਕੂਲ 'ਚ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਕਰਵਾਇਆ ਜਾਣੂ

ਕੱਥੂਨੰਗਲ, 27 ਮਈ (ਦਲਵਿੰਦਰ ਸਿੰਘ ਰੰਧਾਵਾ)-ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਅਦਾਰੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਮਜਵਿੰਡ ਗੋਪਾਲਪੁਰਾ ਵਿਖੇ ਸ੍ਰੀ ਸਹਿਜ ਪਾਠ ਦੀ ਸੇਵਾ ਸੁਸਾਇਟੀ ਵਲੋਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ...

ਪੂਰੀ ਖ਼ਬਰ »

ਸਵਰਾਜ ਸਪੋਰਟਸ ਕਲੱਬ ਅਜਨਾਲਾ ਦੇ ਨਾਈਟ ਕ੍ਰਿਕਟ ਟੂਰਨਾਮੈਂਟ ਦਾ ਐੱਸ.ਐੱਚ.ਓ. ਇੰਸਪੈਕਟਰ ਮੁਖਤਿਆਰ ਸਿੰਘ ਵਲੋਂ ਉਦਘਾਟਨ

ਅਜਨਾਲਾ, 27 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਨੌਜਵਾਨਾਂ ਨੂੰ ਨਸ਼ਿਆਂ ਸਮੇਤ ਹੋਰਨਾਂ ਭੈੜੀਆਂ ਬੁਰਾਈਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਸਵਰਾਜ ਸਪੋਰਟਸ ਕਲੱਬ ਅਜਨਾਲਾ ਵਲੋਂ ਕੀਰਤਨ ਦਰਬਾਰ ਸੁਸਾਇਟੀ ਦੀ ਗਰਾਊਾਡ 'ਚ ਕਰਵਾਏ ਜਾ ਰਹੇ ਨਾਈਟ ਕ੍ਰਿਕਟ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਟਕਸਾਲੀ ਕਾਂਗਰਸੀ ਆਗੂ ਕੈਮੀ ਢਿੱਲੋਂ 'ਆਪ' ਵਿਚ ਸ਼ਾਮਿਲ

ਅਟਾਰੀ, 27 ਮਈ (ਗੁਰਦੀਪ ਸਿੰਘ ਅਟਾਰੀ)-ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਟਾਰੀ ਕਸਬੇ ਦੇ ਟਕਸਾਲੀ ਕਾਂਗਰਸੀ ਆਗੂ ਤੇ ਸਮਾਜ ਸੇਵਕ ਕਿਰਨਦੀਪ ਸਿੰਘ ਕੈਮੀ ਢਿੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਕੈਮੀ ਢਿੱਲੋਂ ਦੇ ਸਮਰਥਕ ਵੀ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਦੀਵਾਨ 2 ਜੂਨ ਨੂੰ

ਮੱਤੇਵਾਲ, 27 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਸਥਾਨਕ ਕਸਬਾ ਮੱਤੇਵਾਲ ਵਿਚ ਗੁਰਦੁਆਰਾ ਸਾਹਿਬ ਵਿਖੇ ਮਿਤੀ 2 ਜੂਨ ਦੀ ਸ਼ਾਮ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ 1984 ਦੇ ਸਾਕੇ ਦੇ ਤਹਿਤ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਸਮਰਪਿਤ ਧਾਰਮਿਕ ਦੀਵਾਨ ...

ਪੂਰੀ ਖ਼ਬਰ »

'ਆਪ' ਵਲੋਂ ਪੰਜਾਬੀਆਂ ਨੂੰ ਦਿੱਤੀਆਂ ਗਾਰੰਟੀਆਂ ਅਮਲੀ ਰੂਪ ਵਿਚ ਲਾਗੂ ਕਰਨ ਦੇ ਸਮਰੱਥ ਹੈ ਪੰਜਾਬ ਸਰਕਾਰ-ਧਾਲੀਵਾਲ

ਗੱਗੋਮਾਹਲ, 27 ਮਈ (ਬਲਵਿੰਦਰ ਸਿੰਘ ਸੰਧੂ)-ਪੰਜਾਬ 'ਚ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪੰਜਾਬੀਆਂ ਨੂੰ ਦਿੱਤੀਆਂ ਗਰੰਟੀਆਂ ਅਮਲੀ ਰੂਪ ਵਿਚ ਲਾਗੂ ਕਰਨ ਦੇ ਸਮਰੱਥ ਹੈ ਪੰਜਾਬ ਸਰਕਾਰ | ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਨੇਪਾਲ ਪਿੰਡ ਦੀ ਇਕਾਈ ਦੀ ਚੋਣ

ਓਠੀਆਂ, 27 ਮਈ (ਗੁਰਵਿੰਦਰ ਸਿੰਘ ਛੀਨਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਹਰਸ਼ਾ ਛੀਨਾ ਦੇ ਆਗੂਆ ਵਲੋਂ ਪਿੰਡ ਨੇਪਾਲ ਬਲਾਕ ਪ੍ਰਧਾਨ ਪ੍ਰਗਟ ਸਿੰਘ ਧਰਮਕੋਟ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕਿਸਾਨਾਂ ਸਰਕਾਰ ਦੀਆ ਲੋਕ ਮਾਰੂ ...

ਪੂਰੀ ਖ਼ਬਰ »

ਵਾਰ-ਵਾਰ ਕਹਿਣ ਦੇ ਬਾਵਜੂਦ ਨਹੀਂ ਹਟਾਈਆਂ ਜਾ ਰਹੀਆਂ ਰਸਤੇ ਵਿਚੋਂ ਬਿਜਲੀ ਦੀਆਂ ਤਾਰਾਂ

ਰਈਆ, 27 ਮਈ (ਸ਼ਰਨਬੀਰ ਸਿੰਘ ਕੰਗ)-ਬਬਲੂ ਸਵੀਟ ਰਈਆ ਦੇ ਮਾਲਕ ਸ਼ਿਵਰਾਜ ਸਿੰਘ ਤੇ ਅਵਤਾਰ ਸਿੰਘ ਨੇ ਸਥਾਨਕ ਬਿਜਲੀ ਅਧਿਕਾਰੀਆਂ 'ਤੇ ਦੋਸ਼ ਲਾਇਆ ਹੈ ਕਿ ਸਾਡੇ ਵਲੋਂ ਕਈ ਵਾਰੀ ਕਹਿਣ ਦੇ ਬਾਵਜੂਦ ਸਾਡੇ ਰਸਤੇ ਵਿਚੋਂ ਨੀਵੀਆਂ ਹੋ ਚੁੱਕੀਆਂ ਬਿਜਲੀ ਦੀਆਂ ਤਾਰਾਂ ਨਹੀਂ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰ ਦੀ ਸੜਕ ਹਾਦਸੇ 'ਚ ਹੋਈ ਮੌਤ 'ਤੇ ਆਂਗਣਵਾੜੀ ਵਰਕਰਾਂ ਕੀਤੀ ਇਕੱਤਰਤਾ

ਮਜੀਠਾ, 27 ਮਈ (ਜਗਤਾਰ ਸਿੰਘ ਸਹਿਮੀ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਦੀ ਅਗਵਾਈ ਵਿਚ ਇਕੱਤਰਤਾ ਕੀਤੀ ਗਈ, ਜਿਸ ਵਿਚ ਬੀਤੇ ਦਿਨ ਪਿੰਡ ਨਾਗਕਲਾਂ ਵਿਖੇ ਆਂਗਨਵਾੜੀ ਵਰਕਰ ਅਮਰਜੀਤ ਕੌਰ ਦੀ ਸੜਕ ਹਾਦਸੇ ਵਿਚ ਹੋਈ ...

ਪੂਰੀ ਖ਼ਬਰ »

ਸੂਬਾ ਆਗੂ ਐਡਵੋਕੇਟ ਔਲ ਤੇ ਡੈਮ ਦੀ ਪ੍ਰਧਾਨਗੀ 'ਚ ਹੋਈ ਸ਼ਹਿਰੀ ਕਾਂਗਰਸ ਵਰਕਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ

ਅਜਨਾਲਾ, 27 ਮਈ (ਐੱਸ. ਪ੍ਰਸ਼ੋਤਮ)-ਅੱਜ ਇਥੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਡੈਮ ਦਵਿੰਦਰ ਸਿੰਘ ਦੇ ਦਫਤਰ ਵਿਖੇ ਕਾਂਗਰਸ ਸ਼ਹਿਰੀ ਵਰਕਰਾਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ 'ਚ ਜਿਥੇ ਸਾਬਕਾ ਕਾਂਗਰਸ ਵਿਧਾਇਕ ਹਰਪ੍ਰਤਾਪ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX