ਐੱਸ. ਏ. ਐੱਸ. ਨਗਰ, 27 ਮਈ (ਜਸਬੀਰ ਸਿੰਘ ਜੱਸੀ)-ਐਸ. ਸੀ. ਤੋਂ 5 ਲੱਖ ਰੁੁ. ਅਤੇ 1 ਪ੍ਰਤੀਸ਼ਤ ਕਮਿਸ਼ਨ ਮੰਗਣ ਦੇ ਦੋਸ਼ 'ਚ ਗਿ੍ਫ਼ਤਾਰ ਬਰਖਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਉਸ ਦੇ ਓ. ਐਸ. ਡੀ. ਭਾਣਜੇ ਪ੍ਰਦੀਪ ਕੁਮਾਰ ਨੂੰ ਪਿਛਲੇ ਰਿਮਾਂਡ ਤੋਂ ਬਾਅਦ ਅੱਜ ਮੁੜ ...
ਲੋਹੀਆਂ ਖਾਸ, 27 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਪਾਣੀ ਤੇ ਵਾਤਾਵਰਨ ਬਚਾਉਣ ਲਈ ਲੋਕ ਲਹਿਰ ਵਿੱਢਣ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਵੇਂ ਸੰਤ ਬਲਬੀਰ ਸਿੰਘ ਸੀਚੇਵਾਲ ਪ੍ਰਦੂਸ਼ਣ ਬੋਰਡ ਦੇ ਮੈਂਬਰ ਹਨ, ਪਰ ਇਨ੍ਹਾਂ ਨੂੰ ...
ਅੰਮਿ੍ਤਸਰ, 27 ਮਈ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਜਾਗੀ ਜਥਿਆਂ ਨੂੰ ਕੀਰਤਨ ਦੌਰਾਨ ਪੁਰਾਤਨ ਤੰਤੀ ਸਾਜ਼ਾਂ ਦੀ ਵਰਤੋਂ ਕਰਨ ਅਤੇ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਦੇ ਚੱਲ ਰਹੇ ਮਾਮਲੇ ਨੂੰ ਲੈ ਕੇ ਸ਼ੋ੍ਰਮਣੀ ਰਾਗੀ ਸਭਾ ਸ੍ਰੀ ਹਰਿਮੰਦਰ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)- ਪੰਜਾਬ 'ਚ ਅੱਜ ਕੋਰੋਨਾ ਦੇ 25 ਨਵੇਂ ਮਾਮਲੇ ਸਾਹਮਣੇ ਆਏ ਅਤੇ 21 ਮਰੀਜ਼ ਸਿਹਤਯਾਬ ਹੋਏ | ਜਿਹੜੇ ਜ਼ਿਲਿ੍ਹਆਂ 'ਚੋਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ 'ਚੋਂ ਐਸ.ਏ.ਐਸ. ਨਗਰ ਤੋਂ 7, ਅੰਮਿ੍ਤਸਰ ਤੋਂ 4, ਜਲੰਧਰ ਤੋਂ 4, ਲੁਧਿਆਣਾ ਤੋਂ 3, ਪਠਾਨਕੋਟ ...
ਜਲੰਧਰ, 27 ਮਈ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਨਾਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਈ.ਡੀ ਵਲੋਂ ਦਰਜ ਕੀਤੇ ਗਏ ਕੇਸ ਦੀ ...
ਖੰਨਾ, 27 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਖੰਨਾ 'ਚ ਇਕ ਸੜਕ ਹਾਦਸੇ 'ਚ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਤ, ਜਦਕਿ 2 ਹੋਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਮਿ੍ਤਕਾਂ 'ਚ 10 ਸਾਲਾ ਉਮਰ ਦੇ ਜੋੜੇ ਭੈਣ ਭਰਾ ਅਤੇ ਉਨ੍ਹਾਂ ਦੀ ਮਾਂ ਸ਼ਾਮਿਲ ਹਨ | ਜਦੋਂ ਕਿ ...
ਫ਼ਤਹਿਗੜ੍ਹ ਸਾਹਿਬ, 27 ਮਈ (ਬਲਜਿੰਦਰ ਸਿੰਘ)-ਆਗਾਮੀ 23 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ (ਅ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਵਲੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ ...
ਨਾਭਾ, 27 ਮਈ (ਅਮਨਦੀਪ ਸਿੰਘ ਲਵਲੀ)-ਨਾਭਾ ਸ਼ਹਿਰ ਵਿਖੇ ਇਕ ਨੌਜਵਾਨ ਵਲੋਂ ਆਪਣੇ ਸਾਥੀ ਦੋਸਤ ਦਾ ਟੋਟੇ ਕਰ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਦਿਲ ਦਹਿਲਾਉਣ ਵਾਲੀ ਇਸ ਘਟਨਾ ਦਾ ਦੋ ਦਿਨ ਬਾਅਦ ਖ਼ੁਲਾਸਾ ਹੋਇਆ | ਡੀ.ਐੱਸ.ਪੀ. ਨਾਭਾ ਰਾਜੇਸ਼ ਕੁਮਾਰ ...
ਸੀਂਗੋ ਮੰਡੀ, 27 ਮਈ (ਲਕਵਿੰਦਰ ਸ਼ਰਮਾ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨਥੇਹਾ 'ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਪਰਮਜੀਤ ਸਿੰਘ (57) ਪੁੱਤਰ ਸੁਖਦੇਵ ਸਿੰਘ ਨੇ ਖੇਤ 'ਚ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ | ਜਾਣਕਾਰੀ ਦਿੰਦਿਆਂ ਮਿ੍ਤਕ ...
ਚੰਡੀਗੜ੍ਹ, 27 ਮਈ (ਪ੍ਰੋ. ਅਵਤਾਰ ਸਿੰਘ)- ਅੱਜ ਇੱਥੇ ਸਥਿਤ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸ਼ਤਾਬਦੀ ਕਮੇਟੀ ਦੀ ਇਕੱਤਰਤਾ ਦੌਰਾਨ ਇਸ ਇਤਿਹਾਸਕ ਮੌਕੇ 'ਤੇ ਕੀਤੇ ਜਾਣ ਵਾਲੇ ...
ਫ਼ਾਜ਼ਿਲਕਾ, 27 ਮਈ (ਦਵਿੰਦਰ ਪਾਲ ਸਿੰਘ)- ਭਾਰਤ ਸਰਕਾਰ ਵਲੋਂ ਐਨ.ਸੀ.ਈ.ਆਰ.ਟੀ. ਦੇ ਮਾਧਿਅਮ ਨਾਲ ਕਰਵਾਏ ਨੈਸ਼ਨਲ ਅਚੀਵਮੈਂਟ ਸਰਵੇ - 2021 ਦੀ ਰਿਪੋਰਟ 'ਚ ਪੰਜਾਬ ਨੇ ਸਿੱਖਿਆ ਦੀ ਗੁਣਵੱਤਾ ਦੇ ਮਾਮਲੇ 'ਚ ਦੇਸ਼ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਤੀਜੀ, ਪੰਜਵੀਂ, ...
ਮੋਗਾ, 27 ਮਈ (ਸੁਰਿੰਦਰਪਾਲ ਸਿੰਘ)- ਬੀਤੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ 'ਚ ਜਾ ਬਿਰਾਜੇ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਰਹੀਆਂ ਹਨ | ...
ਕੇਵਲ ਸਿੰਗਲਾ ਮੂਣਕ, 27 ਮਈ- ਰੂਸ ਯੂਕਰੇਨ ਦੀ ਲੜਾਈ ਦੇ ਲੰਬੇ ਖਿੱਚੇ ਜਾਣ ਕਾਰਨ ਹਰ ਦੇਸ਼ ਆਪਣੀ ਘਰੇਲੂ ਖਪਤ ਅਤੇ ਦੇਸ਼ 'ਚ ਮਹਿੰਗਾਈ ਨੂੰ ਸਥਿਰ ਰੱਖਣ ਲਈ ਵੱਖ-ਵੱਖ ਵਸਤੂਆਂ ਦੀ ਬਰਾਮਦ 'ਤੇ ਪਾਬੰਦੀ ਲਗਾ ਰਿਹਾ ਹੈ | ਭਾਰਤ ਨੇ ਮਹਿੰਗਾਈ ਨੂੰ ਸਥਿਰ ਰੱਖਣ ਲਈ ਪਹਿਲਾਂ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਲੇ ਮਹੀਨੇ ਹੋਣ ਵਾਲੀ ਸੰਗਰੂਰ ਦੀ ਸੰਸਦੀ ਜ਼ਿਮਨੀ ਚੋਣ ਲਈ ਪੰਥਕ ਤੇ ਹੋਰ ਸਿਆਸੀ ਪਾਰਟੀਆਂ 'ਚ ਸਹਿਮਤੀ ਬਣਾਉਣ ਲਈ 5 ਮੈਂਬਰੀ ਤਾਲਮੇਲ ਕਮੇਟੀ ਦਾ ਗਠਤ ਕੀਤਾ ਹੈ | ਇਸ ...
ਫਗਵਾੜਾ, 27 ਮਈ (ਹਰਜੋਤ ਸਿੰਘ ਚਾਨਾ)-ਪਨਬੱਸ 'ਚ ਜਲੰਧਰ ਤੋਂ ਲੁਧਿਆਣਾ ਜਾ ਰਹੀ ਇਕ ਗਰਭਵਤੀ ਮਹਿਲਾ ਨੇ ਬੱਸ 'ਚ ਹੀ ਇਕ ਬੱਚੀ ਨੂੰ ਜਨਮ ਦਿੱਤਾ ਹੈ | ਉਕਤ ਮਹਿਲਾ ਦੀ ਪਛਾਣ ਸ਼ਿਵਾਨੀ ਪਤਨੀ ਅਸ਼ਵੀਰ ਵਾਸੀ ਸਲੇਮ ਟਾਬਰੀ ਲੁਧਿਆਣਾ ਵਜੋਂ ਹੋਈ ਹੈ | ਦੱਸਿਆ ਜਾਂਦਾ ਹੈ ਕਿ ਉਕਤ ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)- ਪੰਜਾਬ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਕੇਂਦਰੀ ਬਿਜਲੀ ਅਤੇ ਕੋਲਾ ਮੰਤਰੀਆਂ ਵਲੋਂ ਸੂਬੇ ਨੂੰ ਝੋਨੇ ਦੇ ਬਿਜਾਈ ਸੀਜ਼ਨ ਲਈ ਕੋਲੇ ਦੀ ਸਮੇਂ ਸਿਰ ਅਤੇ ਬਾਕਾਇਦਾ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ | ਇਹ ਭਰੋਸਾ ਕੇਂਦਰੀ ਬਿਜਲੀ ਅਤੇ ...
ਪਟਿਆਲਾ, 27 ਮਈ (ਭਗਵਾਨ ਦਾਸ)-ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ, 2009 ਦੇ ਤਹਿਤ ਪੰਜਾਬ ਸਰਕਾਰ ਵਲੋਂ ਝੋਨੇ ਦੀ ਲੁਆਈ ਹੁਣ ਦੋ ਪੜਾਵਾਂ 'ਚ 14 ਜੂਨ ਤੋਂ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਸਰਕਾਰ ਵਲੋਂ ਸਿੱਧੀ ਬਿਜਾਈ ਲਈ 12 ਲੱਖ ਹੈਕਟੇਅਰ ਦਾ ...
ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਪੰਜਾਬ ਵਿਚਲੇ ਸਿੱਖ ਵਿਰਾਸਤੀ ਸਮਾਰਕਾਂ ਦੇ ਰੱਖ-ਰਖਾਅ ਤੇ ਨਵੀਨੀਕਰਨ ਲਈ ਵੱਖਰੇ ਤੌਰ 'ਤੇ 'ਸਿੱਖ ਪੁਰਾਤਤਵ ਵਿਭਾਗ' ਦਾ ਗਠਨ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ, ਜਿਸ 'ਤੇ ਅਗਲੀ ਕਾਰਵਾਈ ਕਰਨ ਹਿਤ ਮੁੱਖ ...
ਜਲੰਧਰ, 27 ਮਈ (ਅ.ਬ.)-ਇਹ ਲਾਵਾਰਿਸ ਲੜਕਾ ਜਿਸ ਦੀ ਉਮਰ ਕਰੀਬ 1 ਸਾਲ ਦੀ ਹੈ, ਨੂੰ ਕੋਈ ਨਾਮਾਲੂਮ ਵਿਅਕਤੀ ਨਾਰੀ ਨਿਕੇਤਨ, ਜਲੰਧਰ ਵਿਖੇ ਪੰਘੂੜੇ ਵਿਚ ਮਿਤੀ 26. 05. 2022 ਨੂੰ ਛੱਡ ਗਿਆ | ਇਹ ਲਾਵਾਰਿਸ ਲੜਕਾ ਜਿਸ ਦਾ ਵੀ ਹੈ, ਨਾਰੀ ਨਿਕੇਤਨ ਨਾਲ ਫ਼ੋਨ ਨੰਬਰ 0181-4614827, 4627320 ਅਤੇ 4617009 'ਤੇ ...
ਮੁੰਬਈ, 27 ਮਈ (ਏਜੰਸੀ)-ਇੱਥੋਂ ਦੀ ਇਕ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਆਈ.ਐਸ.ਆਈ.ਐਸ. ਦੇ ਇਕ ਅੱਤਵਾਦੀ ਨੂੰ ਇੰਟਰਨੈਟ ਜ਼ਰੀਏ ਭਾਰਤੀ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਸੀਰੀਆ ਵਿਚ ਰਚੀ ਸਾਜਿਸ਼ ਲਈ 7 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ, ਜਿਸ 'ਚ ਉਸ ਨੂੰ ਸਥਾਨਕ ...
ਚੰਡੀਗੜ੍ਹ, 27 ਮਈ (ਐਨ. ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ 'ਚ ਚਾਲੂ ਮਾਲੀ ਸਾਲ ਦੇ ਬਜਟ ਬਾਰੇ ਦਿਲਚਸਪ ਸੂਰਤ-ਏ-ਹਾਲ ਪੈਦਾ ਹੋ ਗਈ ਲਗਦੀ ਹੈ | ਸੈਸ਼ਨ 10 ਜੂਨ ਤੋਂ ਸ਼ੁਰੂ ਹੋਣਾ ਸੰਭਵ ਹੈ, ਜਿਸ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰਨ ਦੇ ਸੰਕੇਤ ਦੇ ਰਹੇ ਹਨ | ਪਰ ...
ਸ਼ਿਵ ਸ਼ਰਮਾ
ਜਲੰਧਰ, 27 ਮਈ-5 ਸਾਲ ਤੋਂ ਪੈਟਰੋਲ ਅਤੇ ਡੀਜ਼ਲ ਦੇ ਕਮਿਸ਼ਨ ਵਿਚ ਵਾਧਾ ਨਾ ਕਰਨ ਅਤੇ ਐਕਸਾਈਜ਼ ਡਿਊਟੀ ਘਟਣ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਨੂੰ ਲੈ ਕੇ 31 ਮਈ ਨੂੰ ਪੰਜਾਬ ਦੇ 3500 ਦੇ ਕਰੀਬ ਪੈਟਰੋਲ ਪੰਪ ਸੰਕੇਤਕ ਤੌਰ 'ਤੇ ਪੈਟਰੋਲ ਅਤੇ ਡੀਜ਼ਲ ...
ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਤਕਰੀਬਨ 30 ਰੁਪਏ ਦੇ ਵਾਧੇ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਾਕਿ ਹੁਣ ਵਿਦੇਸ਼ੀ ਮਾਲਕਾਂ ...
ਬਟਾਲਾ, 27 ਮਈ (ਕਾਹਲੋਂ)-ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ 'ਚ ਕੰਮ ਕਰਦੇ ਪੰਚਾਇਤ ਸਕੱਤਰਾਂ ਨੇ ਸਰਕਾਰ ਵਲੋਂ ਅਧਿਕਾਰਤ ਕੀਤੇ ਸਰਕਲਾਂ ਵਿਚ ਆਪਣੀ ਡਿਊਟੀ ਕਰਨੀ ਹੁੰਦੀ ਹੈ, ਪ੍ਰੰਤੂ ਪੰਜਾਬ ਦੇ ਬਲਾਕਾਂ 'ਚ ਅਧਿਕਾਰੀਆਂ ਵਲੋਂ ਵਿਭਾਗ ਦੀ ਪ੍ਰਵਾਨਗੀ ਤੋਂ ਬਿਨਾਂ ਹੀ ...
ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਪਿਛਲੇ 10 ਦਿਨਾਂ 'ਚ 9 ਹਿੰਦੂਆਂ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਬਾਰੇ ਜਾਣਕਾਰੀ ਮਿਲੀ ਹੈ | ਤਾਜ਼ਾ ਮਾਮਲਾ ਸੂਬੇ ਦੇ ਤਲਹਰ ਖੇਤਰ ਦੇ ਪਿੰਡ ਹਾਜ਼ੀ ਖ਼ਾਮੀਸੁ ਸੰਦ 'ਚ ਸਾਹਮਣੇ ਆਇਆ ਹੈ | ਜਿੱਥੇ 8 ਮਹੀਨੇ ...
ਮੋਗਾ, 27 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੀਤੀ 21 ਮਈ ਨੂੰ ਸਦੀਵੀ ਵਿਛੋੜਾ ਦੇ ਗਏ ਜਥੇਦਾਰ ਤੋਤਾ ਸਿੰਘ ਦੇ ਪਰਿਵਾਰ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਵਿਸ਼ੇਸ਼ ਤੌਰ 'ਤੇ ਦੁੱਖ ਸਾਂਝਾ ਕਰਨ ਆਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ...
ਨੂਰਪੁਰ ਬੇਦੀ, 27 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿਛਲੇ ਦਿਨੀਂ ਵਾਇਰਲ ਹੋਈ ਵੀਡੀਓ 'ਚ ਸਾਊਦੀ ਅਰਬ 'ਚ ਫਸੇ ਪੰਜਾਬ ਦੇ ਹੋਰਨਾਂ ਇਲਾਕਿਆਂ ਸਣੇ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਦੇ ਤਿੰਨ ਨੌਜਵਾਨ ਵੀ ਸ਼ਾਮਿਲ ਹਨ, ਜਿਨ੍ਹਾਂ 'ਚੋਂ ਰਣਜੀਤ ਸਿੰਘ ਪੁੱਤਰ ...
ਮੋਗਾ, 27 ਮਈ (ਜਸਪਾਲ ਸਿੰਘ ਬੱਬੀ)- ਜਥੇਦਾਰ ਤੋਤਾ ਸਿੰਘ ਅਕਾਲੀ ਦਲ ਦੇ ਨਿਧੜਕ ਸੀਨੀਅਰ ਆਗੂ, ਦਰਵੇਸ਼ ਸਿਆਸਤਦਾਨ ਦੇ ਸਦੀਵੀ ਵਿਛੋੜਾ ਦੇ ਜਾਣ 'ਤੇ ਮਾਤਾ ਮੁਖ਼ਤਿਆਰ ਕੌਰ, ਬਲਵਿੰਦਰ ਸਿੰਘ ਬਰਾੜ, ਬਰਜਿੰਦਰ ਸਿੰਘ ਮੱਖਣ, ਜਸਵਿੰਦਰ ਸਿੰਘ ਬਰਾੜ ਤੇ ਪਰਿਵਾਰਕ ਮੈਂਬਰਾਂ ...
ਚੰਡੀਗੜ੍ਹ, 27 ਮਈ (ਮਨਜੋਤ ਸਿੰਘ ਜੋਤ)- ਪੰਜਾਬ ਭਾਜਪਾ ਵਲੋਂ ਸੂਬਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਲਗਾਇਆ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ ਅੱਜ ਸਮਾਪਤ ਹੋ ਗਿਆ | ਦੂਜੇ ਦਿਨ ਇਸ ਕੈਂਪ 'ਚ ਸਿਖਲਾਈ ਕੈਂਪ ਦੇ ਕੌਮੀ ਕਨਵੀਨਰ ਮੁਰਲੀ ਧਰ ਰਾਓ ਅਤੇ ਕੇਂਦਰੀ ਜਲ ਸ਼ਕਤੀ ...
ਲੁਧਿਆਣਾ, 27 ਮਈ (ਪਰਮਿੰਦਰ ਸਿੰਘ ਆਹੂਜਾ)-ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਸਾਢੇ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ...
ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੀ ਪਾਕਿਸਤਾਨ ਦੇ ਸ਼ਹਿਰ ਗੁੱਜਰਾਂਵਾਲਾ ਦੀ ਆਬਾਦੀ ਸਿਵਲ ਲਾਈਨ ਦੇ ਮੁਨੀਰ ਚੌਂਕ 'ਚ ਮੌਜੂਦ ਸਮਾਧ ਅਤੇ ਹਵੇਲੀ ਨੂੰ ਲੈ ਕੇ ਪਾਕਿ ਦੇ ਲੇਖਕਾਂ ਅਤੇ ਗੁੱਜਰਾਂਵਾਲਾ ...
ਲੁਧਿਆਣਾ, 27 ਮਈ (ਪੁਨੀਤ ਬਾਵਾ)-ਗੰਨੇ ਦੀ ਬਿਜਾਈ ਸੰਬੰਧੀ ਪੀ.ਏ.ਯੂ. ਦੇ ਸਹਾਇਕ ਫ਼ਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਵਲੋਂ ਵਿਕਸਿਤ ਕੀਤੀ ਨਵੀਂ ਤਕਨੀਕ ਨੂੰ ਪੇਟੈਂਟ ਦੀ ਪ੍ਰਵਾਨਗੀ ਮਿਲੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ...
ਚੰਡੀਗੜ੍ਹ, 27 ਮਈ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ (ਜੀ.ਆਈ.ਐਸ.) ਦੀ ਅਦਾਇਗੀ 'ਚ ਚਾਰ ਗੁਣਾ ਵਾਧਾ ਕਰ ਦਿੱਤਾ ਹੈ | ਇਸ ਬਾਬਤ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ | ਜਾਣਕਾਰੀ ਦਿੰਦਿਆਂ ਇਕ ਬੁਲਾਰੇ ...
ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)-ਜਥੇਦਾਰ ਤੋਤਾ ਸਿੰਘ ਦੀ ਅਚਾਨਕ ਹੋਈ ਮੌਤ 'ਤੇ ਉਕਤ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਕੁਲਬੀਰ ਸਿੰਘ ਮੱਤਾ ਸੇਵਾ-ਮੁਕਤ ਡਿਪਟੀ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ, ਵਰਿੰਦਰਪਾਲ ਸਿੰਘ ਮੱਤਾ ਅਤੇ ਗੁਰਲਾਲ ਸਿੰਘ ਮੱਤਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ | ਮੱਤਾ ਪਰਿਵਾਰ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਦੀ ਮੌਤ ਨਾਲ ਪਰਿਵਾਰ, ਪਾਰਟੀ ਅਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ |ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫ਼ਰੀਦਕੋਟ ਤੇ ਅਮੋਲਕ ਸਿੰਘ ਜੈਤੋ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕੁਸ਼ਲਦੀਪ ਸਿੰਘ ਢਿੱਲੋਂ ਤੇ ਭਾਈ ਹਰਨਿਰਪਾਲ ਸਿੰਘ ਕੁੱਕੂ, ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ, ਗੁਰਬੀਰ ਸਿੰਘ ਸੰਧੂ, ਅਜੇਪਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ, ਜਸਪਾਲ ਸਿੰਘ ਮੌੜ, ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ. ਪੰਜਾਬ, ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਸੂਬਾ ਸਿੰਘ ਬਾਦਲ, ਜਥੇਦਾਰ ਮੱਖਣ ਸਿੰਘ ਨੰਗਲ, ਕਰਤਾਰ ਸਿੰਘ ਸਿੱਖਾਂਵਾਲਾ, ਸੁਖਵਿੰਦਰ ਸਿੰਘ ਕੋਟਸੁਖੀਆ, ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਮੋਹਨ ਸਿੰਘ ਮੱਤਾ, ਕੇਵਲ ਸਿੰਘ ਸਹੋਤਾ, ਦਰਸ਼ਨ ਸਿੰਘ ਢਿੱਲਵਾਂ ਕਲਾਂ ਨੇ ਜਥੇਦਾਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ |
ਸੰਗਰੂਰ, 27 ਮਈ (ਸੁਖਵਿੰਦਰ ਸਿੰਘ ਫੁੱਲ)- ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਪੰਜਾਬ ਸਰਕਾਰ ਦੀ ਮੂੰਗੀ ਦੀ ਸਰਕਾਰੀ ਖ਼ਰੀਦ ਨੀਤੀ 'ਤੇ ਸਖ਼ਤ ਇਤਰਾਜ਼ ਕੀਤਾ ਹੈ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਮੁੱਖ ਮੰਤਰੀ ਨੂੰ ਯਾਦ ਕਰਾਇਆ ਕਿ ...
ਕਰਵੜ (ਕਰਨਾਟਕ), 27 ਮਈ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਜਲ ਸੈਨਾ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਕਿਸੇ ਹਮਲੇ ਲਈ ਉਕਸਾਉਣ ਵਾਲੀਆਂ ਨਹੀਂ ਸਗੋਂ ਹਿੰਦ ਮਹਾਸਾਗਰ ਖੇਤਰ 'ਚ ਸ਼ਾਂਤੀ ਤੇ ਸੁਰੱਖਿਆ ਦੀ ਗਾਰੰਟੀ ਹਨ | ਸਮੁੰਦਰ ਹੇਠਾਂ ...
ਚੰਡੀਗੜ੍ਹ, 27 ਮਈ (ਐਨ. ਐਸ. ਪਰਵਾਨਾ)-ਪੰਜਾਬ, ਹਰਿਆਣਾ, ਹਿਮਾਚਲ ਤੇ ਯੂ.ਟੀ. ਚੰਡੀਗੜ੍ਹ 'ਚ ਐਸ.ਜੀ.ਪੀ.ਸੀ. ਅੰੰਮਿ੍ਤਸਰ ਦੀ ਆਮ ਚੋਣਾਂ ਕਰਾਉਣ ਲਈ ਅਸੀਂ ਤਿਆਰ ਹਾਂ, ਪਰ ਇਸ ਲਈ ਸਾਰੀਆਂ ਕਾਨੂੰਨੀ ਕਾਰਵਾਈਆਂ ਪਹਿਲਾਂ ਪੂਰੀਆਂ ਕੀਤੀਆਂ ਜਾਣ | ਅੱਜ ਇੱਥੇ 'ਅਜੀਤ' ਨਾਲ ...
ਨਵੀਂ ਦਿੱਲੀ, 27 ਮਈ (ਪੀ. ਟੀ. ਆਈ.)-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀ.ਯੂ.ਈ.ਟੀ.)-ਯੂ.ਜੀ. ਲਈ ਬਿਨੈ-ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ | ਪ੍ਰੀਖਿਆ ਲਈ 11.5 ਲੱਖ ਤੋਂ ਵੱਧ ...
ਨਵੀਂ ਦਿੱਲੀ, 27 ਮਈ (ਏਜੰਸੀਆਂ)-ਕਾਂਗਰਸੀ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੇ ਜਾਣ ਤੋਂ ਬਾਅਦ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕਿਹਾ ਕਿ ਬਤੌਰ ਸੰਸਦ ਮੈਂਬਰ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਦੀ ਘੋਰ ਉਲੰਘਣਾ ...
ਗਵਾਲੀਅਰ, 27 ਮਈ (ਏਜੰਸੀ)-ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਦੇਸ਼ 'ਚ ਕਣਕ ਦੀ ਕੋਈ ਕਮੀ ਨਹੀਂ ਹੈ, ਪਰ ਕੇਂਦਰ ਨੇ ਅਨਾਜ ਦੀ ਵਿਦੇਸ਼ਾਂ ਨੂੰ ਵਧੇਰੇ ਵਿਕਰੀ 'ਤੇ ਰੋਕ ਲਗਾਉਣ ਲਈ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਹੈ | ਇਥੇ ਇਕ ਸਮਾਗਮ 'ਚ ...
ਨਵੀਂ ਦਿੱਲੀ, 27 (ਏਜੰਸੀ)-ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਸੁਨੀਲ ਜਾਖੜ ਵਲੋਂ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ | ਮਨਜਿੰਦਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX